DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PU Elections 2026 Live: ਸਰਕਾਰੀ ਕਾਲਜ ਸੈਕਟਰ-11 ਵਿਚ ਪਰਦੀਪ ਪੋਸਵਾਲ ਤੇ ਐੱਸ ਡੀ ਕਾਲਜ ਵਿਚ ਅਭਿਰਾਜ ਬਣੇ ਪ੍ਰਧਾਨ

  • fb
  • twitter
  • whatsapp
  • whatsapp
featured-img featured-img
TRIBUNE PHOTO: RAVI KUMAR
Advertisement

ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ 'ਚ ਵਿਦਿਆਰਥੀ ਕੌਂਸਲ ਚੋਣਾਂ ਲਈ ਸਵੇਰ ਤੋਂ ਚੱਲ ਰਹੀ ਵੋਟਿੰਗ ਖਤਮ ਹੋ ਚੁੱਕੀ ਹੈ ਅਤੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ।

8 ਕਾਲਜਾਂ ਵਿੱਚ 39,386 ਵੋਟਰ

Advertisement

ਸ਼ਹਿਰ ਦੇ 8 ਕਾਲਜਾਂ ਵਿੱਚ ਕੁੱਲ 39,386 ਵਿਦਿਆਰਥੀ ਵੋਟ ਪਾਉਣ ਦੇ ਯੋਗ ਹਨ। ਇਨ੍ਹਾਂ ਕਾਲਜਾਂ ਵਿੱਚ ਵੱਖ-ਵੱਖ ਅਹੁਦਿਆਂ ਲਈ ਵਿਦਿਆਰਥੀ ਜਥੇਬੰਦੀਆਂ ਦੇ ਪੈਨਲਾਂ ਅਤੇ ਆਜ਼ਾਦ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੈ।

Advertisement

ਡੀ ਏ ਵੀ ਕਾਲਜ ਸੈਕਟਰ-10 ਵਿੱਚ ਕੁੱਲ 7,521 ਵੋਟਰ ਹਨ, ਜਿਨ੍ਹਾਂ ਵਿੱਚ 4,570 ਲੜਕੇ ਅਤੇ 2,951 ਲੜਕੀਆਂ ਸ਼ਾਮਲ ਹਨ। ਇੱਥੇ ਪ੍ਰਧਾਨ, ਵਾਈਸ ਪ੍ਰਧਾਨ, ਜਨਰਲ ਸਕੱਤਰ ਅਤੇ ਜੁਆਇੰਟ ਸਕੱਤਰ ਸਮੇਤ ਵੱਖ-ਵੱਖ ਅਹੁਦਿਆਂ ਲਈ ਮੁਕਾਬਲਾ ਹੈ।

ਪੀ ਜੀ ਸਰਕਾਰੀ ਕਾਲਜ ਸੈਕਟਰ-11 ਵਿੱਚ ਕੁੱਲ 5,389 ਵੋਟਰ ਹਨ। ਇਨ੍ਹਾਂ ਵਿੱਚ 2,592 ਲੜਕੇ ਅਤੇ 2,797 ਲੜਕੀਆਂ ਹਨ। ਕਾਲਜ ਵਿੱਚ ਵੱਖ-ਵੱਖ ਪੈਨਲਾਂ ਦੇ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋ ਰਿਹਾ ਹੈ।

ਜੀ ਜੀ ਡੀ ਐੱਸ ਡੀ (GGDSD) ਕਾਲਜ ਸੈਕਟਰ-32 ਵਿੱਚ ਸਭ ਤੋਂ ਵੱਧ 10,513 ਵੋਟਰ ਹਨ। ਇਨ੍ਹਾਂ ਵਿੱਚ 6,046 ਲੜਕੇ ਅਤੇ 4,467 ਲੜਕੀਆਂ ਹਨ। ਇੱਥੇ ਵੱਖ-ਵੱਖ ਗਠਜੋੜਾਂ ਦੇ ਪੈਨਲਾਂ ਵਿਚਾਲੇ ਮੁਕਾਬਲਾ ਹੈ ਅਤੇ ਪ੍ਰਧਾਨ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਵੀ ਮੈਦਾਨ ਵਿੱਚ ਹੈ।

ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿੱਚ ਕੁੱਲ 5,147 ਵੋਟਰ ਹਨ, ਜਿਨ੍ਹਾਂ ਵਿੱਚ 4,052 ਲੜਕੇ ਅਤੇ 1,095 ਲੜਕੀਆਂ ਹਨ। ਇੱਥੇ ਮੁੱਖ ਮੁਕਾਬਲਾ ਦੋ ਪੈਨਲਾਂ ਵਿਚਾਲੇ ਹੈ ਅਤੇ ਪ੍ਰਧਾਨ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਵੀ ਚੋਣ ਲੜ ਰਿਹਾ ਹੈ।

ਪੀ ਜੀ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ-11 ਵਿੱਚ ਵੀ ਵੱਖ-ਵੱਖ ਅਹੁਦਿਆਂ ਲਈ ਮੁਕਾਬਲਾ ਹੈ। ਉੱਥੇ ਹੀ ਦੇਵ ਸਮਾਜ ਕਾਲਜ ਸੈਕਟਰ-45 ਵਿੱਚ ਸਿਰਫ਼ ਵਾਈਸ ਪ੍ਰਧਾਨ ਅਤੇ ਜੁਆਇੰਟ ਸਕੱਤਰ ਦੇ ਅਹੁਦਿਆਂ ਲਈ ਚੋਣ ਹੋ ਰਹੀ ਹੈ।

ਇਸ ਤੋਂ ਇਲਾਵਾ ਪੀ ਜੀ ਸਰਕਾਰੀ ਕਾਲਜ ਸੈਕਟਰ-46 ਵਿੱਚ ਸਿਰਫ਼ ਸਕੱਤਰ ਦੇ ਅਹੁਦੇ ਲਈ ਮੁਕਾਬਲਾ ਹੋ ਰਿਹਾ ਹੈ। ਦੂਜੇ ਪਾਸੇ ਐੱਮ ਸੀ ਐੱਮ ਡੀ ਏ ਵੀ (MCM DAV) ਕਾਲਜ ਸੈਕਟਰ-36, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ ਸੈਕਟਰ-26 ਅਤੇ ਸਰਕਾਰੀ ਕਾਲਜ ਆਫ਼ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਸੈਕਟਰ-50 ਵਿੱਚ ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ ਹਨ, ਇਸ ਲਈ ਇਨ੍ਹਾਂ ਕਾਲਜਾਂ ਵਿੱਚ ਵੋਟਿੰਗ ਨਹੀਂ ਹੋਈ ਹੈ।

ਸਰਕਾਰੀ ਕਾਲਜ ਸੈਕਟਰ-11 ਵਿੱਚ ਪ੍ਰਦੀਪ ਪੋਸਵਾਲ ਤੇ ਐੱਸ.ਡੀ. ਕਾਲਜ ਵਿੱਚ ਅਭਿਰਾਜ ਬਣੇ ਪ੍ਰਧਾਨ

August 31, 2026 4:32 pm

ਸਰਕਾਰੀ ਕਾਲਜ ਸੈਕਟਰ-11 ਵਿੱਚ ਪਰਦੀਪ ਪੋਸਵਾਲ ਪ੍ਰਧਾਨ ਬਣੇ। ਪਰਦੀਪ ਨੇ ਰਾਘਵ ਵਸੂਜਾ ਨੂੰ ਪ੍ਰਧਾਨਗੀ ਦੀ ਚੋਣ ਵਿੱਚ ਹਰਾਇਆ। ਮੀਤ ਪ੍ਰਧਾਨਗੀ ਦੀ ਚੋਣ ਹਰਸਿਮਰਨ ਕੌਰ ਨੇ ਜਿੱਤੀ। ਸਕੱਤਰ ਅਦਿਤੀਕਾ ਕੈਂਥ ਬਣੀ ਜਦਕਿ ਜੁਆਇੰਟ ਸਕੱਤਰ ਕਰਨ ਪ੍ਰਤਾਪ ਸਿੰਘ ਬਣੇ।

ABVP ਦੇ ਅੰਕਿਤ ਬਿਧਾਨ ਨੇ ਬਣਾਈ ਲੀਡ

August 31, 2026 4:23 pm

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਗੱਠਜੋੜ ਦੇ ਪ੍ਰਧਾਨਗੀ ਉਮੀਦਵਾਰ ਅੰਕਿਤ ਬਿਧਾਨ ਲਗਪਗ 370 ਵੋਟਾਂ ਨਾਲ ਅੱਗੇ ਹਨ। ਪੰਜਾਬ ਯੂਨੀਵਰਸਿਟੀ ਕੈਂਪਸ ਦੇ ਜਿਮਨੇਜ਼ੀਅਮ ਹਾਲ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਬਿਧਾਨ ਆਪਣੇ ਨਜ਼ਦੀਕੀ ਵਿਰੋਧੀ, ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ASAP) ਦੇ ਆਦਿਲ ਬੀਰ ਸਿੰਘ ਤੋਂ 475 ਵੋਟਾਂ ਨਾਲ ਅੱਗੇ ਹਨ। ਹੁਣ ਤੱਕ, ਬਿਧਾਨ ਨੂੰ 1,463 ਵੋਟਾਂ ਮਿਲੀਆਂ ਹਨ, ਉੱਥੇ ਹੀ ਆਦਿਲ ਬੀਰ ਹੁਣ ਤੱਕ 1,088 ਵੋਟਾਂ ਹਾਸਲ ਕਰ ਚੁੱਕੇ ਹਨ। ਐੱਨ ਐੱਸ ਯੂ ਆਈ (NSUI) ਦੇ ਉਮੀਦਵਾਰ ਗੁਰਮਨ ਸਿੱਧੂ 1,066 ਵੋਟਾਂ ਨਾਲ ਆਦਿਲ ਦੇ ਬਹੁਤ ਨੇੜੇ ਚੱਲ ਰਹੇ ਹਨ ਅਤੇ ਸਥ (Sath) ਦੇ ਦਰਸ਼ਪ੍ਰੀਤ 597 ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਹਾਲਾਂਕਿ ਇਹ ਸ਼ੁਰੂਆਤੀ ਰੁਝਾਨ ਹਨ, ਵੋਟਾਂ ਦੀ ਗਿਣਤੀ ਅਜੇ ਵੀ ਜਾਰੀ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਨਤੀਜੇ ਸ਼ਾਮ 7 ਵਜੇ ਤੱਕ ਆਉਣ ਦੀ ਉਮੀਦ ਹੈ, ਕਿਉਂਕਿ ਲਗਪਗ 20 ਬੈਲਟ ਬਾਕਸ ਅਜੇ ਖੋਲ੍ਹੇ ਜਾਣੇ ਬਾਕੀ ਹਨ। ਇਸ ਸਾਲ, ਪ੍ਰਧਾਨ ਦੇ ਅਹੁਦੇ ਲਈ ਚਾਰ-ਪੱਖੀ ਮੁਕਾਬਲਾ ਹੈ। ਮੀਤ ਪ੍ਰਧਾਨ (ਵਾਈਸ ਪ੍ਰਧਾਨ), ਸਕੱਤਰ, ਸੰਯੁਕਤ ਸਕੱਤਰ ਅਤੇ ਵਿਭਾਗ ਨੁਮਾਇੰਦਿਆਂ (DRs) ਦੇ ਅਹੁਦਿਆਂ ਲਈ ਵੀ ਚੋਣਾਂ ਹੋ ਰਹੀਆਂ ਹਨ। ਕੁੱਲ 16 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਚਾਰ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਹਨ। ਸਿਖਰਲੇ ਅਹੁਦੇ ਲਈ ਮੁਕਾਬਲਾ ਕਾਂਗਰਸ-ਸਮਰਥਿਤ ਵਿਦਿਆਰਥੀ ਵਿੰਗ, ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (NSUI) ਦੇ ਗੁਰਮਨ ਸਿੰਘ ਸਿੱਧੂ, 'ਆਪ'-ਸਮਰਥਿਤ ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪਾਲੀਟਿਕਸ (ASAP) ਦੇ ਆਦਿਲ ਬਰਾੜ, ਭਾਜਪਾ-ਸਮਰਥਿਤ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਦੇ ਅੰਕਿਤ ਬਿਧਾਨ ਅਤੇ ਸੱਥ (Sath) ਦੇ ਦਰਸ਼ਨਪ੍ਰੀਤ ਸਿੰਘ ਵਿਚਕਾਰ ਹੈ। (ਦੀਪਾਂਕਰ ਸ਼ਾਰਦਾ ਟ੍ਰਿਬਿਊਨ ਨਿਊਜ਼ ਸਰਵਿਸ)

SD ਕਾਲਜ ਵਿੱਚ ਅਭਿਰਾਜ ਸਿੰਘ ਬਣੇ ਪ੍ਰਧਾਨ

August 31, 2026 3:44 pm

ਜੀ ਜੀ ਡੀ ਐੱਸ ਡੀ (GGDSD) ਕਾਲਜ ਸੈਕਟਰ-32 ਵਿੱਚ ਪ੍ਰਧਾਨਗੀ ਦੀ ਚੋਣ ਅਭਿਰਾਜ ਸਿੰਘ ਨੇ ਜਿੱਤ ਲਈ ਹੈ। ਇਸ ਕਾਲਜ ਵਿੱਚ ਐੱਸ ਡੀ ਕਾਲਜ ਸਟੂਡੈਂਟਸ ਯੂਨੀਅਨ, ਐੱਨ ਐੱਸ ਯੂ ਆਈ (NSUI) ਤੇ ਹਿਮਸੂ (HIMSU) ਦਾ ਗੱਠਜੋੜ ਸੀ ਅਤੇ ਇਸ ਗੱਠਜੋੜ ਸਦਕਾ ਹੀ ਅਭਿਰਾਜ ਪ੍ਰਧਾਨ ਬਣਿਆ। ਅਭਿਰਾਜ ਨੂੰ 2,189 ਵੋਟਾਂ ਪਈਆਂ ਅਤੇ ਉਨ੍ਹਾਂ ਆਪਣੇ ਵਿਰੋਧੀ ਨੂੰ 457 ਵੋਟਾਂ ਦੇ ਫ਼ਰਕ ਨਾਲ ਹਰਾਇਆ।

ਸੈਕਟਰ-45-ਬੀ ਸਥਿਤ ਦੇਵ ਸਮਾਜ ਕਾਲਜ ਫ਼ੌਰ ਵਿਮੈਨ ਵਿੱਚ 40 ਫ਼ੀਸਦੀ ਵੋਟਿੰਗ ਦਰਜ

August 31, 2026 2:17 pm

ਸੈਕਟਰ-45-ਬੀ ਸਥਿਤ ਦੇਵ ਸਮਾਜ ਕਾਲਜ ਫ਼ੌਰ ਵਿਮੈਨ ਵਿੱਚ ਹੋਈਆਂ ਵਿਦਿਆਰਥੀ ਕੌਂਸਲ ਚੋਣਾਂ ਦੌਰਾਨ ਕੁੱਲ 40 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਇਨ੍ਹਾਂ ਚੋਣਾਂ ਵਿੱਚ ਬੀ ਏ ਤੀਜੇ ਸਾਲ ਦੀ ਪਰਨੀਤ ਕੌਰ ਨੂੰ ਬਿਨਾਂ ਮੁਕਾਬਲਾ ਪ੍ਰਧਾਨ ਚੁਣ ਲਿਆ ਗਿਆ, ਜਦਕਿ ਬੀ ਕਾਮ ਤੀਜੇ ਸਾਲ ਦੀ ਆਸ਼ਿਕਾ ਵੀ ਸਕੱਤਰ ਦੇ ਅਹੁਦੇ 'ਤੇ ਜੇਤੂ ਰਹੀ। ਹਾਲਾਂਕਿ ਮੀਤ ਪ੍ਰਧਾਨ ਦੇ ਅਹੁਦੇ ਲਈ ਹੋਏ ਫ਼ਸਵੇਂ ਮੁਕਾਬਲੇ ਵਿੱਚ ਬੀ ਕਾਮ ਦੂਜੇ ਸਾਲ ਦੀ ਦਿਤਿਆ ਗੁਪਤਾ ਨੇ ਆਪਣੀ ਵਿਰੋਧੀ ਉਮੀਦਵਾਰ ਕਨਿਸ਼ਕਾ ਸ਼ਰਮਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਸੰਯੁਕਤ ਸਕੱਤਰ ਦੇ ਅਹੁਦੇ 'ਤੇ ਬੀ ਕਾਮ ਦੂਜੇ ਸਾਲ ਦੀ ਪ੍ਰਿੰਸੇਸ ਨੇ ਹਰਵੀਰ ਨੂੰ ਹਰਾ ਕੇ ਆਪਣੀ ਜਿੱਤ ਦਰਜ ਕੀਤੀ।

ਸਰਕਾਰੀ ਕਾਲਜ ਸੈਕਟਰ-46 ਵਿੱਚ ਸਕੱਤਰ ਦੇ ਅਹੁਦੇ ’ਤੇ ਕਰਨਪ੍ਰੀਤ ਸਿੰਘ ਦੀ ਜਿੱਤ

August 31, 2026 1:56 pm

ਚੰਡੀਗੜ੍ਹ ਦੇ ਸਰਕਾਰੀ ਕਾਲਜ ਸੈਕਟਰ-46 ਵਿੱਚ ਵਿਦਿਆਰਥੀ ਚੋਣਾਂ ਦੌਰਾਨ ਸਕੱਤਰ ਦੇ ਅਹੁਦੇ ਲਈ ਹੋਏ ਮੁਕਾਬਲੇ ਵਿੱਚ ਕਰਨਪ੍ਰੀਤ ਸਿੰਘ ਨੇ ਜਿੱਤ ਦਰਜ ਕੀਤੀ। ਕਰਨਪ੍ਰੀਤ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਸ਼ਿਫ਼ਾ ਨੂੰ ਹਰਾ ਕੇ ਸਕੱਤਰ ਦਾ ਅਹੁਦਾ ਆਪਣੇ ਨਾਮ ਕਰ ਲਿਆ। ਚੋਣ ਨਤੀਜਾ ਸਾਹਮਣੇ ਆਉਂਦੇ ਹੀ ਕਰਨਪ੍ਰੀਤ ਸਿੰਘ ਦੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਕਾਲਜ ਵਿੱਚ ਹੋਏ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੇ ਪਸੰਦੀਦਾ ਉਮੀਦਵਾਰ ਦੇ ਹੱਕ ਵਿੱਚ ਵੋਟਾਂ ਪਾਈਆਂ। ਜਿੱਤ ਤੋਂ ਬਾਅਦ ਕਰਨਪ੍ਰੀਤ ਸਿੰਘ ਨੇ ਸਮਰਥਕਾਂ ਦਾ ਧੰਨਵਾਦ ਕੀਤਾ।

ਖਾਲਸਾ ਕਾਲਜ ਸੈਕਟਰ-26 ਵਿੱਚ CSF ਦੇ ਨਵਜੋਤ ਸਿੰਘ ਬਣੇ ਪ੍ਰਧਾਨ

August 31, 2026 1:45 pm

ਚੰਡੀਗੜ੍ਹ ਦੇ ਖਾਲਸਾ ਕਾਲਜ ਸੈਕਟਰ-26 ਵਿੱਚ ਹੋਈਆਂ ਵਿਦਿਆਰਥੀ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ। ਚੋਣ ਵਿੱਚ ਸੀ ਐੱਸ ਐੱਫ਼ (CSF - Chandigarh Students Federation) ਦੇ ਨਵਜੋਤ ਸਿੰਘ ਨੇ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਹਾਸਲ ਕੀਤੀ ਹੈ। ਨਤੀਜਾ ਸਾਹਮਣੇ ਆਉਂਦੇ ਹੀ ਸਮਰਥਕਾਂ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਗਿਆ। ਖਾਲਸਾ ਕਾਲਜ ਸੈਕਟਰ-26 ਵਿੱਚ ਪ੍ਰਧਾਨ ਦੇ ਅਹੁਦੇ ਲਈ ਵੱਖ-ਵੱਖ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਇਆ। ਨਵਜੋਤ ਸਿੰਘ ਨੂੰ ਸਮਰਥਕਾਂ ਨੇ ਵਧਾਈ ਦਿੱਤੀ ਅਤੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਨਵਜੋਤ ਸਿੰਘ ਨੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਉਠਾਉਣ ਦੀ ਗੱਲ ਕਹੀ।

ਨਾਅਰੇਬਾਜ਼ੀ ਅਤੇ ਭੀੜ ਇਕੱਠੀ ਹੋਣ ਤੋਂ ਬਾਅਦ DAV ਕਾਲਜ ਦਾ ਬਾਹਰਲਾ ਖੇਤਰ ਖ਼ਾਲੀ ਕਰਵਾਇਆ

August 31, 2026 1:45 pm

ਨਾਅਰੇਬਾਜ਼ੀ ਅਤੇ ਭੀੜ ਇਕੱਠੀ ਹੋਣ ਤੋਂ ਬਾਅਦ ਡੀ ਏ ਵੀ ਕਾਲਜ,  ਸੈਕਟਰ-10 ਦਾ ਬਾਹਰਲਾ ਖੇਤਰ ਖ਼ਾਲੀ ਕਰਵਾਇਆ ਗਿਆ ਹੈ। ਦਰਅਸਲ ਡੀ ਏ ਵੀ ਕਾਲਜ ਵਿੱਚ ਦੁਪਹਿਰ ਬਾਰਾਂ ਵਜੇ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋ ਗਏ ਅਤੇ ਕਈ ਵਿਦਿਆਰਥੀਆਂ ਨੇ ਇੱਕ ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਵਿਦਿਆਰਥੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਵਿਦਿਆਰਥੀ ਨਾ ਮੰਨੇ, ਜਿਸ ਤੋਂ ਬਾਅਦ ਪੁਲੀਸ ਨੇ ਵਿਦਿਆਰਥੀਆਂ ਨੂੰ ਧੱਕੇ ਮਾਰ ਕੇ ਕਾਲਜ ਦੇ ਗੇਟ ਅੱਗਿਓਂ ਕੱਢਿਆ ਅਤੇ ਉਨ੍ਹਾਂ ਨੂੰ ਬੈਰੀਕੇਡਿੰਗ ਤੋਂ ਬਾਹਰ ਜਾਣ ਦੀ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਪੁਲੀਸ ਨੇ ਡੀ ਏ ਵੀ ਕਾਲਜ ਦੇ ਗੇਟ ਸਾਹਮਣੇ ਜਾਂਦੀ ਸੜਕ ਨੂੰ ਖ਼ਾਲੀ ਕਰਵਾ ਲਿਆ ਹੈ।

ਐੱਸ ਡੀ ਕਾਲਜ ਦੀ ਮਾਰਕੀਟ ਨੇੜੇ ਪੁਲੀਸ ਨੇ ਵਿਦਿਆਰਥੀ ਭਜਾਏ

August 31, 2026 1:45 pm

ਐੱਸ ਡੀ ਕਾਲਜ ਸੈਕਟਰ-32 ਵਿੱਚ ਅੱਜ ਦੁਪਹਿਰ ਇੱਕ ਵਿਦਿਆਰਥੀ ਯੂਨੀਅਨ ਦੇ ਆਗੂ ਤੇ ਵਿਦਿਆਰਥੀ ਕਈ ਗੱਡੀਆਂ ਵਿੱਚ ਕਾਲਜ ਵੱਲ ਵਧੇ ਪਰ ਪੁਲੀਸ ਨੇ ਕਾਲਜ ਤੋਂ ਕੁਝ ਦੂਰ ਬੈਰੀਕੇਡਿੰਗ ਕੀਤੀ ਹੋਈ ਸੀ। ਇਨ੍ਹਾਂ ਵਿਦਿਆਰਥੀਆਂ ਦੀ ਪੁਲੀਸ ਨਾਲ ਬਹਿਸ ਹੋਈ ਪਰ ਪੁਲੀਸ ਨੇ ਸਖ਼ਤੀ ਕਰ ਕੇ ਇਨ੍ਹਾਂ ਵਿਦਿਆਰਥੀਆਂ ਨੂੰ ਉੱਥੋਂ ਭਜਾ ਦਿੱਤਾ ਹੈ।

This Live Blog has Ended
Advertisement
×