DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Amit Shah Jalandhar Visit: ‘ ਭਾਜਪਾ 2029 ਦੇ ਅੰਤ ਤੱਕ ਪੰਜਾਬ ਨੂੰ ਚਿੱਟਾ-ਮੁਕਤ ਕਰ ਦੇਵੇਗੀ’: ਗ੍ਰਹਿ ਮੰਤਰੀ ਦਾ ਦਾਅਵਾ

  • fb
  • twitter
  • whatsapp
  • whatsapp
Advertisement

ਜਲੰਧਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਨੇ ਮੰਚ ਤੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਇਹ ਦਾਅਵਾ ਕੀਤਾ ਕਿ ਭਾਜਪਾ 2029 ਤੱਕ ਪੰਜਾਬ ਨੂੰ ਚਿੱਟਾ ਮੁਕਤ ਕਰ ਦੇਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਨੂੰ ਲੈ ਕੇ ਭਾਜਪਾ ਖੇਮੇ ਵਿੱਚ ਪਹਿਲਾਂ ਹੀ ਤਿਆਰੀਆਂ ਅਤੇ ਸਰਗਰਮੀਆਂ ਦਾ ਦੌਰ ਜ਼ੋਰਾਂ 'ਤੇ ਸੀ, ਜਿਸ ਤਹਿਤ ਉਹ ਜਲੰਧਰ ਪਹੁੰਚ ਕੇ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਜਲੰਧਰ ਪਹੁੰਚ ਕੇ ਉਨ੍ਹਾਂ ਮੰਚ ਤੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ ਭਾਜਪਾ 2029 ਦੇ ਅੰਤ ਤੱਕ ਪੰਜਾਬ ਨੂੰ ਚਿੱਟਾ-ਮੁਕਤ ਕਰ ਦੇਵੇਗੀ।

ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਹੈਲੀਕਾਪਟਰ ਰਾਹੀਂ ਸਿੱਧੇ ਜਲੰਧਰ ਸਥਿਤ ਇਤਿਹਾਸਕ ’ਸ਼੍ਰੀ ਦੇਵੀ ਤਲਾਬ ਮੰਦਿਰ' ਵਿਖੇ ਨਤਮਸਤਕ ਹੋਣ ਤੋਂ ਬਾਅਦ ਰੈਲੀ ਲਈ ਰਵਾਨਾ ਹੋਏ। ਅੱਜ ਸਵੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਸਮੇਤ ਦੇਵੀ ਤਲਾਬ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਖ਼ਾਲਿਸਤਾਨੀ ਧਮਕੀ ਤੋਂ ਬਾਅਦ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲੀਸ ਵੱਲੋਂ ਮੰਦਿਰ ਪਰਿਸਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

Advertisement

Advertisement

ਇਸ ਤੋਂ ਪਹਿਲਾਂ ਜਲੰਧਰ ਦੇ ਕਈ ਨਿੱਜੀ ਸਕੂਲਾਂ ਨੂੰ ਸਵੇਰੇ 7:07 ਵਜੇ ਪ੍ਰਾਪਤ ਹੋਈ ਇੱਕ ਸਨਸਨੀਖੇਜ਼ ਈਮੇਲ ਵਿੱਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਆਈਈਡੀ (IED) ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਈਮੇਲ ’ਚ ਖ਼ਾਸ ਸਮਾਂ ਤੈਅ ਕਰਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਜਲੰਧਰ ਦੇ ‘ਸਕੂਲਾਂ’ ਵਿੱਚ ਸਵੇਰੇ 11:11 ਵਜੇ, ਸ਼੍ਰੀ ਦੇਵੀ ਤਲਾਬ ਮੰਦਿਰ ਵਿੱਚ ਦੁਪਹਿਰ 12:11 ਵਜੇ, ਅਦਾਲਤ ਕੰਪਲੈਕਸ ਵਿੱਚ 2:11 ਵਜੇ ਅਤੇ ਇੱਕ ਦਫ਼ਤਰ ਵਿੱਚ ਦੁਪਹਿਰ 3:11 ਵਜੇ ਧਮਾਕੇ ਕੀਤੇ ਜਾਣਗੇ। ਇਸ ਈਮੇਲ ਦੀ ਜ਼ਿੰਮੇਵਾਰੀ ‘ਖ਼ਾਲਿਸਤਾਨ ਆਰਮੀ’ ਵੱਲੋਂ ਲਈ ਗਈ ਹੈ। ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਅਤੇ ਰੈਲੀ ਵਾਲੀ ਥਾਂ ਵੱਲ ਲੋਕਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਵਿੱਚ ਬੰਬ ਫਿੱਟ ਕੀਤੇ ਗਏ ਸਨ।

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ’ਚ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰਨ ਲਈ ਹੋ ਰਹੀ ਫੇਰੀ ਵਾਲੇ ਦਿਨ ਹੀ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ 'ਤੇ ਭਾਜਪਾ ਸਰਕਾਰ ਤੋਂ ਤਿੱਖੇ ਸਵਾਲ ਪੁੱਛਦੇ ਹੋਏ ਕਈ ਹੋਰਡਿੰਗਜ਼ ਲਗਾਏ ਗਏ ਸਨ। ਰੈਲੀ ਵੱਲ ਜਾਂਦੀਆਂ ਸਾਰੀਆਂ ਪ੍ਰਮੁੱਖ ਸੜਕਾਂ ’ਤੇ ਇੱਕ ਪਾਸੇ ਜਿੱਥੇ ਭਾਜਪਾ ਵੱਲੋਂ ਅਮਿਤ ਸ਼ਾਹ ਦੇ ਸਵਾਗਤੀ ਬੋਰਡ ਲਗਾਏ ਗਏ ਸਨ, ਉੱਥੇ ਹੀ ਉਨ੍ਹਾਂ ਦੇ ਵਿਚਕਾਰ ਲਗਾਏ ਗਏ ਇਨ੍ਹਾਂ ਨਵੇਂ ਭਾਜਪਾ-ਵਿਰੋਧੀ ਹੋਰਡਿੰਗਾਂ ਨੇ ਭਾਜਪਾ ਲੀਡਰਸ਼ਿਪ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਸਨ। ਇਨ੍ਹਾਂ ਹੋਰਡਿੰਗਾਂ ਰਾਹੀਂ ਗੁਜਰਾਤ ਸਰਹੱਦ ਤੋਂ ਪੰਜਾਬ ਵਿੱਚ ਆ ਰਹੇ ਨਸ਼ਿਆਂ ਦੀ ਸਪਲਾਈ ਰੋਕਣ ਵਿੱਚ ਕੇਂਦਰ ਦੀ ਅਸਫ਼ਲਤਾ ’ਤੇ ਸਵਾਲ ਚੁੱਕੇ ਗਏ ਸਨ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਵਾਲੇ ਦਿਨ ਸ਼ਹਿਰ ਦੇ ਮੁੱਖ ਚੌਕਾਂ ’ਤੇ ਲਾਏ ਗਏ ਹੋਰਡਿੰਗਸ। ਟ੍ਰਿਬਿਊਨ ਫੋਟੋ: ਸਰਬਜੀਤ ਸਿੰਘ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਵਾਲੇ ਦਿਨ ਸ਼ਹਿਰ ਦੇ ਮੁੱਖ ਚੌਕਾਂ ’ਤੇ ਲਾਏ ਗਏ ਹੋਰਡਿੰਗਸ। ਟ੍ਰਿਬਿਊਨ ਫੋਟੋ: ਸਰਬਜੀਤ ਸਿੰਘ

ਇੱਕ ਹੋਰਡਿੰਗ ’ਤੇ ਪੰਜਾਬੀ ਵਿੱਚ ਲਿਖਿਆ ਹੈ, “ਭਾਜਪਾ ਨੂੰ ਸਵਾਲ: ਪੰਜਾਬ ਵਿੱਚ ਭਾਜਪਾ ਗੁਜਰਾਤ ਤੋਂ ਨਸ਼ੇ ਦੀ ਤਸਕਰੀ ਕਿਉਂ ਕਰਵਾ ਰਹੀ ਹੈ?”

ਇਨ੍ਹਾਂ ਹੋਰਡਿੰਗਾਂ ਰਾਹੀਂ ਹਰਿਆਣਾ ਅਤੇ ਰਾਜਸਥਾਨ ਨਾਲ ਪੰਜਾਬ ਦੇ ਪਾਣੀਆਂ ਦੇ ਵਿਵਾਦ ’ਤੇ ਵੀ ਕੇਂਦਰ ਸਰਕਾਰ ਦਾ ਰੁੱਖ ਸਪੱਸ਼ਟ ਕਰਨ ਦੀ ਮੰਗ ਕੀਤੀ ਗਈ ਹੈ। ਅਮਿਤ ਸ਼ਾਹ ਦੀ ਤਸਵੀਰ ਵਾਲੇ ਇੱਕ ਹੋਰਡਿੰਗ ’ਤੇ ਲਿਖਿਆ ਗਿਆ ਹੈ, “ਭਾਜਪਾ ਪੰਜਾਬ ਦਾ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਕਿਉਂ ਦੇਣਾ ਚਾਹੁੰਦੀ ਹੈ?”

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਵਾਲੇ ਦਿਨ ਸ਼ਹਿਰ ਦੇ ਮੁੱਖ ਚੌਕਾਂ ’ਤੇ ਲਾਏ ਗਏ ਹੋਰਡਿੰਗਸ। ਟ੍ਰਿਬਿਊਨ ਫੋਟੋ: ਸਰਬਜੀਤ ਸਿੰਘ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਵਾਲੇ ਦਿਨ ਸ਼ਹਿਰ ਦੇ ਮੁੱਖ ਚੌਕਾਂ ’ਤੇ ਲਾਏ ਗਏ ਹੋਰਡਿੰਗਸ। ਟ੍ਰਿਬਿਊਨ ਫੋਟੋ: ਸਰਬਜੀਤ ਸਿੰਘ

ਇਨ੍ਹਾਂ ਬੋਰਡਾਂ 'ਤੇ ਕਿਸੇ ਵੀ ਪਾਰਟੀ ਜਾਂ ਵਿਅਕਤੀ ਦਾ ਨਾਂ ਨਹੀਂ ਲਿਖਿਆ ਗਿਆ ਹੈ ਅਤੇ ਫਿਲਹਾਲ ਨਗਰ ਨਿਗਮ ਜਾਂ ਪੁਲੀਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹਟਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਹੋਰਡਿੰਗਜ਼ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਕਪੂਰਥਲਾ ਅਤੇ ਹੋਰ ਆਸ-ਪਾਸ ਦੇ ਸ਼ਹਿਰਾਂ ਨੂੰ ਜਲੰਧਰ ਨਾਲ ਜੋੜਨ ਵਾਲੇ ਨੈਸ਼ਨਲ ਹਾਈਵੇਅ ’ਤੇ ਥਾਂ-ਥਾਂ ਲਗਾਏ ਗਏ ਸਨ।

ਜਲੰਧਰ ਦੌਰੇ ਦੌਰਾਨ ਅਮਿਤ ਸ਼ਾਹ ਨੇ ਪੰਜਾਬੀਆਂ ਲਈ ਕੀਤੇ ਖਾਸ ਐਲਾਨ

September 30, 2026 3:40 pm

ਸ਼ਾਹ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੱਲ ਕਰਨ ਲਈ ਕਈ ਸਮੱਸਿਆਵਾਂ ਹਨ, ਚਾਹੇ ਉਹ ਕਿਸਾਨਾਂ, ਉਦਯੋਗ, ਕਾਨੂੰਨ ਅਤੇ ਵਿਵਸਥਾ ਜਾਂ ਔਰਤਾਂ ਦੀ ਸੁਰੱਖਿਆ ਨਾਲ ਸਬੰਧਿਤ ਹੋਣ, ਪਰ ਭਾਜਪਾ ਇਹ ਚੋਣਾਂ ਸਭ ਤੋਂ ਪਹਿਲਾਂ ਅਤੇ ਮੁੱਖ ਤੌਰ ’ਤੇ ਨਸ਼ਾ ਮੁਕਤ ਪੰਜਾਬ ਲਈ ਲੜੇਗੀ। ਉਨ੍ਹਾਂ ਨੇ ਇਹ ਪ੍ਰਣ ਲਿਆ ਹੈ ਕਿ 2029 ਦੇ ਅੰਤ ਤੱਕ "ਰਾਜ ਵਿੱਚ ਇੱਕ ਵੀ ਚਿੱਟੇ ਦਾ ਵਪਾਰੀ ਨਹੀਂ ਰਹੇਗਾ।"

‘ ਭਾਜਪਾ 31 ਦਸੰਬਰ 2029 ਦੇ ਅੰਤ ਤੱਕ ਪੰਜਾਬ ਨੂੰ ਚਿੱਟਾ-ਮੁਕਤ ਕਰ ਦੇਵੇਗੀ’; ਗ੍ਰਹਿ ਮੰਤਰੀ ਦਾ ਦਾਅਵਾ

September 30, 2026 3:02 pm

ਜਲੰਧਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਨੇ ਮੰਚ ਤੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਇਹ ਦਾਅਵਾ ਕੀਤਾ ਕਿ ਭਾਜਪਾ 2029 ਤੱਕ ਪੰਜਾਬ ਨੂੰ ਚਿੱਟਾ ਮੁਕਤ ਕਰ ਦੇਵੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਨੂੰ ਲੈ ਕੇ ਭਾਜਪਾ ਖੇਮੇ ਵਿੱਚ ਪਹਿਲਾਂ ਹੀ ਤਿਆਰੀਆਂ ਅਤੇ ਸਰਗਰਮੀਆਂ ਦਾ ਦੌਰ ਜ਼ੋਰਾਂ 'ਤੇ ਸੀ, ਜਿਸ ਤਹਿਤ ਉਹ ਜਲੰਧਰ ਪਹੁੰਚ ਕੇ ਨਸ਼ਾ ਵਿਰੋਧੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਇਸ ਦੌਰਾਨ ਜਲੰਧਰ ਪਹੁੰਚ ਕੇ ਉਨ੍ਹਾਂ ਮੰਚ ਤੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਹੈ ਕਿ ਭਾਜਪਾ 2029 ਦੇ ਅੰਤ ਤੱਕ ਪੰਜਾਬ ਨੂੰ ਚਿੱਟਾ-ਮੁਕਤ ਕਰ ਦੇਵੇਗੀ।

12 ਮਿੰਟ ਦੇਵੀ ਤਲਾਬ ਮੰਦਿਰ ’ਚ ਨਤਮਸਤਕ ਹੋਣ ਤੋਂ ਬਾਅਦ ਅਮਿਤ ਸ਼ਾਹ ਰੈਲੀ ਲਈ ਹੋਏ ਰਵਾਨਾ

September 30, 2026 1:21 pm

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਤਿਹਾਸਕ ਸ਼੍ਰੀ ਦੇਵੀ ਤਲਾਬ ਮੰਦਿਰ ਵਿਖੇ ਲਗਭਗ 12 ਮਿੰਟ ਪੂਜਾ-ਅਰਚਨਾ ਕਰਨ ਤੋਂ ਬਾਅਦ ਐੱਲ.ਆਰ. ਦੋਆਬਾ ਸਕੂਲ ਗਰਾਊਂਡ ਸਥਿਤ ਹੈਲੀਪੈਡ ’ਤੇ ਵਾਪਸ ਪਰਤ ਆਏ ਹਨ। ਮੰਦਿਰ ਪਰਿਸਰ ਵਿਖੇ ਸਰਬੱਤ ਦੇ ਭਲੇ ਅਤੇ ਨਸ਼ਾ ਮੁਕਤ ਪੰਜਾਬ ਦੀ ਅਰਦਾਸ ਕਰਨ ਤੋਂ ਬਾਅਦ, ਉਹ ਹੈਲੀਕਾਪਟਰ ਰਾਹੀਂ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ (NH-44) ’ਤੇ ਸਥਿਤ ਪਰਾਗਪੁਰ ਵਿਖੇ ਕਰਵਾਈ ਜਾ ਰਹੀ ਵਿਸ਼ਾਲ ਜਨਸਭਾ ਲਈ ਰਵਾਨਾ ਹੋ ਗਏ ਹਨ।

ਪੰਜਾਬ ਲਈ ਇਤਿਹਾਸਕ ਦਿਨ: ਵਿਕਰਮਜੀਤ ਸਾਹਨੀ

September 30, 2026 1:05 pm

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਪਹੁੰਚਣ ’ਤੇ ਭਾਜਪਾ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਇਸ ਨੂੰ ਸੂਬੇ ਲਈ ਇੱਕ “ਇਤਿਹਾਸਕ ਦਿਨ" ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ 4 ਵਿਸ਼ੇਸ਼ ਯਾਤਰਾਵਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਤਹਿਤ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਅਤੇ ਕਸਬਿਆਂ ਵਿੱਚ ਲਗਾਤਾਰ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾਣਗੇ।

ਗ੍ਰਹਿ ਮੰਤਰੀ ਦਾ ਹੈਲੀਕਾਪਟਰ LR ਦੋਆਬਾ ਸਕੂਲ ਉੱਤਰਿਆ

September 30, 2026 12:59 pm

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹੈਲੀਕਾਪਟਰ ਸ਼੍ਰੀ ਦੇਵੀ ਤਲਾਬ ਮੰਦਿਰ ਨਾਲ ਲੱਗਦੇ ਐੱਲ.ਆਰ. ਦੋਆਬਾ ਸਕੂਲ ਗਰਾਊਂਡ ਵਿੱਚ ਬਣਾਏ ਵਿਸ਼ੇਸ਼ ਹੈਲੀਪੈਡ ’ਤੇ ਉੱਤਰ ਗਿਆ ਹੈ। ਹੈਲੀਪੈਡ ਤੋਂ ਉਹ ਸਖ਼ਤ ਸੁਰੱਖਿਆ ਘੇਰੇ ਵਿਚਾਲੇ ਸਿੱਧੇ ਦੇਵੀ ਤਲਾਬ ਮੰਦਿਰ ਵਿਖੇ ਪੂਜਾ-ਅਰਚਨਾ ਲਈ ਰਵਾਨਾ ਹੋ ਗਏ ਹਨ।

ਆਦਮਪੁਰ ਹਵਾਈ ਅੱਡੇ ’ਤੇ ਉੱਤਰੇ Amit Shah; ਸ਼੍ਰੀ ਦੇਵੀ ਤਲਾਬ ਮੰਦਿਰ ਲਈ ਹੋਏ ਰਵਾਨਾ

September 30, 2026 12:57 pm

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਆਦਮਪੁਰ ਏਅਰਪੋਰਟ ’ਤੇ ਪਹੁੰਚੇ, ਜਿੱਥੋਂ ਉਹ ਵਿਸ਼ੇਸ਼ ਹੈਲੀਕਾਪਟਰ ਰਾਹੀਂ ਸਿੱਧੇ ਜਲੰਧਰ ਸਥਿਤ ਇਤਿਹਾਸਕ ’ਸ਼੍ਰੀ ਦੇਵੀ ਤਲਾਬ ਮੰਦਿਰ' ਵਿਖੇ ਨਤਮਸਤਕ ਹੋਣ ਲਈ ਰਵਾਨਾ ਹੋ ਗਏ ਹਨ। ਅੱਜ ਸਵੇਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਸਮੇਤ ਦੇਵੀ ਤਲਾਬ ਮੰਦਿਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਖ਼ਾਲਿਸਤਾਨੀ ਧਮਕੀ ਤੋਂ ਬਾਅਦ ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲੀਸ ਵੱਲੋਂ ਮੰਦਿਰ ਪਰਿਸਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ।

ਜਲੰਧਰ ਰੈਲੀ: ਉੱਜੜੇ ਪਰਿਵਾਰਾਂ ਦੇ ਦੁੱਖ ਸੁਣਨਗੇ ਅਮਿਤ ਸ਼ਾਹ

September 30, 2026 12:27 pm

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੇ ਪੰਜਾਹ ਦੇ ਕਰੀਬ ਦੁਖੀ ਪਰਿਵਾਰਾਂ ਨੂੰ ਮਿਲਣਗੇ, ਜਿਨ੍ਹਾਂ ਦੇ ਜੀਅ ਨਸ਼ਿਆਂ ਕਾਰਨ ਇਸ ਜਹਾਨੋਂ ਚਲੇ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੀੜਤ ਪਰਿਵਾਰਾਂ ਨਾਲ ਆਹਮੋ-ਸਾਹਮਣੇ ਗੱਲਬਾਤ ਕਰਨਗੇ ਅਤੇ ਉਨ੍ਹਾਂ ਦੇ ਘਰਾਂ ਦੀ ਕਹਾਣੀ ਨੂੰ ਜਾਣਨ ਦੀ ਕੋਸ਼ਿਸ਼ ਕਰਨਗੇ। ਪੰਜਾਬ ਭਾਜਪਾ ਵੱਲੋਂ ਅੱਜ ਜਲੰਧਰ ਵਿੱਚ ਪੰਜਾਹ ਦੇ ਕਰੀਬ ਅਜਿਹੇ ਪਰਿਵਾਰ ਬੁਲਾਏ ਗਏ ਹਨ, ਜਿਨ੍ਹਾਂ ਦੇ ਇੱਕ ਤੋਂ ਜ਼ਿਆਦਾ ਕਮਾਊ ਜੀਅ ਨਸ਼ਿਆਂ ਦੀ ਭੇਟ ਚੜ੍ਹ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅੱਜ ਜਲੰਧਰ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਇਨ੍ਹਾਂ ਪੀੜਤ ਪਰਿਵਾਰਾਂ ਦੇ ਦੁੱਖ ਸੁਣਨਗੇ। ਇਨ੍ਹਾਂ ਪਰਿਵਾਰਾਂ ਲਈ ਵੱਖਰੇ ਟੈਂਟ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ’ ਯਾਤਰਾ ਦੀ ਅੱਜ ਸਮਾਪਤੀ ਹੈ ਅਤੇ ਇਸ ਮੌਕੇ ਭਾਜਪਾ ਜਲੰਧਰ ਵਿੱਚ ਵੱਡੀ ਰੈਲੀ ਕਰ ਰਹੀ ਹੈ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਚਾਹੁੰਦੀ ਹੈ ਕਿ ਕੇਂਦਰ ਸਰਕਾਰ ਨਸ਼ਿਆਂ ਦੇ ਭੰਨੇ ਉਨ੍ਹਾਂ ਪਰਿਵਾਰਾਂ ਦੀ ਮਦਦ ਦਾ ਐਲਾਨ ਕਰੇ, ਜਿਨ੍ਹਾਂ ਦੇ ਪੂਰੇ ਪਰਿਵਾਰ ਹੀ ਉੱਜੜ ਗਏ ਹਨ। ਵੇਰਵਿਆਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀ ਵੱਡੀ ਰੈਲੀ ਵਿੱਚ ਨਸ਼ਿਆਂ ਦੇ ਮੁੱਦੇ ’ਤੇ ਪੰਜਾਬ ਦੀ ‘ਆਪ’ ਸਰਕਾਰ ’ਤੇ ਤਾਬੜਤੋੜ ਹਮਲੇ ਬੋਲਣਗੇ। ਗ੍ਰਹਿ ਮੰਤਰੀ ਰੈਲੀ ਵਿੱਚ ਨਸ਼ਿਆਂ ਦੇ ਸੰਦਰਭ ਵਿੱਚ ਕਿਸੇ ਨਵੇਂ ਪ੍ਰੋਗਰਾਮ ਦਾ ਵੀ ਐਲਾਨ ਕਰ ਸਕਦੇ ਹਨ। ਪੰਜਾਬ ਦੇ ਬਹੁਗਿਣਤੀ ਆਗੂ ਇਸ ਹੱਕ ਵਿੱਚ ਵੀ ਹਨ ਕਿ ਪੰਜਾਬ ਦੀ ਕਿਸਾਨੀ ਲਈ ਕੋਈ ਨਾ ਕੋਈ ਵੱਡਾ ਐਲਾਨ ਹੋਣਾ ਚਾਹੀਦਾ ਹੈ। ਅੱਜ ਦੀ ਰੈਲੀ ਵਿੱਚ ਪੰਜਾਬ ਦੀ ਅਮਨ-ਕਾਨੂੰਨ ਦੀ ਵਿਵਸਥਾ ਦੀ ਵੀ ਗੂੰਜ ਪੈ ਸਕਦੀ ਹੈ।- ਚਰਨਜੀਤ ਭੁੱਲਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਜਲੰਧਰ ਦੌਰੇ ਵਾਲੇ ਦਿਨ ਸ਼ਹਿਰ ਦੇ ਮੁੱਖ ਚੌਕਾਂ ’ਤੇ ਲਾਏ ਗਏ ਹੋਰਡਿੰਗਸ।

September 30, 2026 11:45 am

Amit Shah ਨੂੰ ਕਾਲੀਆਂ ਝੰਡੀਆਂ ਦਿਖਾਉਣ ਦਾ ਐਲਾਨ ਕਰਨ ਵਾਲੇ ਮੁਸਲਿਮ ਆਗੂ ਨਜ਼ਰਬੰਦ

September 30, 2026 10:54 am

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੁੱਧਵਾਰ ਨੂੰ ਜਲੰਧਰ ਫੇਰੀ ਦੌਰਾਨ ‘ਮੁਸਲਿਮ ਆਰਗੇਨਾਈਜ਼ੇਸ਼ਨ ਪੰਜਾਬ’ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਗਏ ਸੱਦੇ ਤੋਂ ਬਾਅਦ ਪੰਜਾਬ ਪੁਲੀਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲੀਸ ਨੇ ਅੱਜ ਸਵੇਰੇ ਸੰਗਠਨ ਦੇ ਪ੍ਰਮੁੱਖ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਜਾਣਕਾਰੀ ਅਨੁਸਾਰ ਅੱਜ ਸਵੇਰੇ ਪੰਜਾਬ ਪੁਲੀਸ ਦੇ ਪੰਜ ਮੁਲਾਜ਼ਮ ਮੁਸਲਿਮ ਆਰਗੇਨਾਈਜ਼ੇਸ਼ਨ ਪੰਜਾਬ ਦੇ ਜਨਰਲ ਸਕੱਤਰ ਮਜ਼ਹਰ ਆਲਮ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਘਰ ਅੰਦਰ ਹੀ ਨਜ਼ਰਬੰਦ ਕਰ ਦਿੱਤਾ। ਬੀਤੇ ਦਿਨ ਮਜ਼ਹਰ ਆਲਮ ਨੇ ਦੋਸ਼ ਲਗਾਇਆ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਕਾਰਨ ਮੁਸਲਿਮ ਭਾਈਚਾਰੇ ਨੂੰ ਹਰ ਪੱਧਰ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਲਮ ਨੇ ਆਖਿਆ ਸੀ ਕਿ ਮਸਜਿਦਾਂ, ਮਦਰੱਸਿਆਂ ਅਤੇ ਦਰਗਾਹਾਂ ਨੂੰ ਗ਼ੈਰ-ਕਾਨੂੰਨੀ ਗਰਦਾਨ ਕੇ ਰਾਤੋ-ਰਾਤ ਗ਼ੈਰ-ਸੰਵਿਧਾਨਕ ਤਰੀਕੇ ਨਾਲ ਬੁਲਡੋਜ਼ਰ ਚਲਾਉਣ, ਮੁਸਲਿਮ ਸ਼ਰੀਅਤ ਕਾਨੂੰਨ ’ਚ ਦਖ਼ਲਅੰਦਾਜ਼ੀ, ਮੋਬ ਲਿੰਚਿੰਗ (ਭੀੜ ਵੱਲੋਂ ਕਤਲ), ਪੈਗੰਬਰ ਮੁਹੰਮਦ ਸਾਹਿਬ ਦੀ ਸ਼ਾਨ ’ਚ ਕਥਿਤ ਇਤਰਾਜ਼ਯੋਗ ਟਿੱਪਣੀਆਂ ਅਤੇ ਵੋਟਾਂ ਦੀ ਚੋਰੀ ਵਰਗੇ ਮੁੱਦਿਆਂ ਨੂੰ ਲੈ ਕੇ ਮੁਸਲਿਮ ਭਾਈਚਾਰੇ ’ਚ ਭਾਰੀ ਰੋਸ ਹੈ। ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਇਨ੍ਹਾਂ ਹਾਲਾਤ ਵਿੱਚ ਉਨ੍ਹਾਂ ਦਾ ਸੰਗਠਨ ਜਮਹੂਰੀ ਤਰੀਕੇ ਨਾਲ ਆਪਣਾ ਰੋਸ ਦਰਜ ਕਰਵਾਏਗਾ।-ਦੀਪਕਮਲ ਕੌਰ

ਜਲੰਧਰ ਰੈਲੀ ਤੋਂ ਪਹਿਲਾਂ ਬੰਬ ਦੀ ਧਮਕੀ; ‘ਖ਼ਾਲਿਸਤਾਨ ਆਰਮੀ’ ਵੱਲੋਂ ਈਮੇਲ ਆਉਣ ਮਗਰੋਂ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ

September 30, 2026 10:42 am

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਕੁਝ ਘੰਟੇ ਪਹਿਲਾਂ ਹੀ ਰੈਲੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲੀਸ ਅਤੇ ਜਾਂਚ ਏਜੰਸੀਆਂ ਹਾਈ ਅਲਰਟ ’ਤੇ ਹਨ। ਜਲੰਧਰ ਦੇ ਕਈ ਨਿੱਜੀ ਸਕੂਲਾਂ ਨੂੰ ਸਵੇਰੇ 7:07 ਵਜੇ ਪ੍ਰਾਪਤ ਹੋਈ ਇੱਕ ਸਨਸਨੀਖੇਜ਼ ਈਮੇਲ ਵਿੱਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਆਈਈਡੀ (IED) ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਈਮੇਲ ’ਚ ਖ਼ਾਸ ਸਮਾਂ ਤੈਅ ਕਰਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਜਲੰਧਰ ਦੇ ‘ਸਕੂਲਾਂ’ ਵਿੱਚ ਸਵੇਰੇ 11:11 ਵਜੇ, ਸ਼੍ਰੀ ਦੇਵੀ ਤਲਾਬ ਮੰਦਿਰ ਵਿੱਚ ਦੁਪਹਿਰ 12:11 ਵਜੇ, ਅਦਾਲਤ ਕੰਪਲੈਕਸ ਵਿੱਚ 2:11 ਵਜੇ ਅਤੇ ਇੱਕ ਦਫ਼ਤਰ ਵਿੱਚ ਦੁਪਹਿਰ 3:11 ਵਜੇ ਧਮਾਕੇ ਕੀਤੇ ਜਾਣਗੇ। ਇਸ ਈਮੇਲ ਦੀ ਜ਼ਿੰਮੇਵਾਰੀ ‘ਖ਼ਾਲਿਸਤਾਨ ਆਰਮੀ’ ਵੱਲੋਂ ਲਈ ਗਈ ਹੈ। ਈਮੇਲ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਿਤ ਸ਼ਾਹ ਦੀ ਰੈਲੀ ਦੀ ਸਟੇਜ ਅਤੇ ਰੈਲੀ ਵਾਲੀ ਥਾਂ ਵੱਲ ਲੋਕਾਂ ਨੂੰ ਲੈ ਕੇ ਜਾ ਰਹੀਆਂ ਬੱਸਾਂ ਵਿੱਚ ਬੰਬ ਫਿੱਟ ਕੀਤੇ ਗਏ ਹਨ- ਅਪਰਨਾ

ਆਮ ਆਦਮੀ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ Amit Shah ਦੀ ਫੇਰੀ ਤੋਂ ਪਹਿਲਾਂ ਚੁੱਕੇ ਸਵਾਲ

September 30, 2026 10:38 am

:ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਫੇਰੀ ਤੋਂ ਪਹਿਲਾਂ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸਵਾਲਾਂ ਦੀ ਬੌਛਾਰ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਲੜਾਈ ਲੜ ਰਹੀ ਹੈ, ਪਰ ਨਸ਼ਿਆਂ ਦੀ ਰੋਕਥਾਮ ਸਿਰਫ਼ ਕਿਸੇ ਇੱਕ ਸੂਬੇ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ। ਜਲੰਧਰ ਰੈਲੀ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਸਿੱਧੇ ਸਵਾਲ ਕਰਦਿਆਂ ਨੀਲ ਗਰਗ ਨੇ ਪੁੱਛਿਆ ਕਿ ਬੀ.ਐੱਸ.ਐੱਫ. (BSF) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਵਰਗੀਆਂ ਕੇਂਦਰੀ ਏਜੰਸੀਆਂ ਕਿਸ ਦੇ ਅਧੀਨ ਕੰਮ ਕਰਦੀਆਂ ਹਨ? ਉਨ੍ਹਾਂ ਸਵਾਲ ਕੀਤਾ ਕਿ ਅੰਤਰਰਾਜੀ ਨਸ਼ਾ-ਸਪਲਾਈ ਚੇਨ ਨੂੰ ਤੋੜਨ ਲਈ ਕੇਂਦਰੀ ਏਜੰਸੀਆਂ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਅਤੇ ਸਰਹੱਦਾਂ ਰਾਹੀਂ ਹੋ ਰਹੀ ਤਸਕਰੀ ਨੂੰ ਰੋਕਣ ਵਿੱਚ ਕੇਂਦਰ ਸਰਕਾਰ ਦੇ ਨਤੀਜੇ ਕੀ ਰਹੇ ਹਨ? ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਨੂੰ ਭਾਸ਼ਣਾਂ ਦੀ ਨਹੀਂ ਸਗੋਂ ਠੋਸ ਜਵਾਬਾਂ ਅਤੇ ਨਤੀਜਿਆਂ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ’ਤੇ ਦੋਸ਼ ਲਗਾਉਣ ਦੀ ਬਜਾਏ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨ ਲਈ ਆਪਣਾ ਸਪੱਸ਼ਟ ਰੋਡਮੈਪ ਦੇਵੇ। ਪੰਜਾਬ ਦੇ ਲੋਕ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਇਸ ਬਾਰੇ ਸਪੱਸ਼ਟੀਕਰਨ ਦੀ ਉਡੀਕ ਕਰ ਰਹੇ ਹਨ।- ਆਤਿਸ਼ ਗੁਪਤਾ

This Live Blog has Ended
Advertisement
×