DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Asian Games 2026: ਨਿਸ਼ਾਨੇਬਾਜ਼ੀ ’ਚ ਭਾਰਤ ਦੀ ਪੁਰਸ਼ ਟੀਮ ਨੇ ਜਿੱਤਿਆ ਇੱਕ ਹੋਰ ਚਾਂਦੀ ਦਾ ਤਗ਼ਮਾ

  • fb
  • twitter
  • whatsapp
  • whatsapp
featured-img featured-img
ਨਿਸ਼ਾਨੇਬਾਜ਼ੀ ’ਚ ਭਾਰਤ ਦੀ ਪੁਰਸ਼ ਟੀਮ ਨੇ ਜਿੱਤਿਆ ਇੱਕ ਹੋਰ ਚਾਂਦੀ ਦਾ ਤਗ਼ਮਾ, ਫੋਟੋ: istock
Advertisement

ਜਾਪਾਨ ਦੇ ਨਾਗੋਇਆ ’ਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਭਾਰਤੀ ਸ਼ੂਟਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ਇੱਕ ਹੋਰ ਚਾਂਦੀ ਦਾ ਤਗ਼ਮਾ ਪਾਇਆ ਹੈ। ਪੁਰਸ਼ਾਂ ਦੇ 10 ਮੀਟਰ ਏਅਰ ਰਾਇਫਲ ਟੀਮ ਈਵੈਂਟ ਵਿੱਚ ਭਾਰਤੀ ਤਿਕੜੀ Rudrankksh, Himanshu and Parth Maneਨੇ ਕੁੱਲ 1890.1 ਅੰਕ ਹਾਸਲ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਚੀਨ ਦੀ ਟੀਮ ਨੇ 1899.9 ਅੰਕਾਂ ਨਾਲ ਪਹਿਲਾ (ਸੋਨੇ ਦਾ ਤਗ਼ਮਾ) ਅਤੇ ਦੱਖਣੀ ਕੋਰੀਆ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਜਿੱਤ ਨਾਲ ਭਾਰਤ ਦੇ ਖਾਤੇ ’ਚ ਹੁਣ ਤੱਕ ਕੁੱਲ ਤਿੰਨ ਮੈਡਲ ਆ ਚੁੱਕੇ ਹਨ ਅਤੇ ਇਹ ਤਿੰਨੋਂ ਹੀ ਨਿਸ਼ਾਨੇਬਾਜ਼ੀ ਈਵੈਂਟਸ ’ਚੋਂ ਆਏ ਹਨ।

ਟੀਮ ਈਵੈਂਟ ਤੋਂ ਬਾਅਦ ਵਿਅਕਤੀਗਤ (ਇੰਡੀਵਿਜ਼ੁਅਲ) ਮੁਕਾਬਲਿਆਂ ਵਿੱਚ ਵੀ ਭਾਰਤੀ ਖਿਡਾਰੀਆਂ ਦੀ ਚੜ੍ਹਤ ਦੇਖਣ ਨੂੰ ਮਿਲੀ। ਭਾਰਤ ਦੇ Rudrankksh patil ਅਤੇ Himanshu dhillon ਨੇ 10 ਮੀਟਰ ਏਅਰ ਰਾਇਫਲ ਦੇ ਇੰਡੀਵਿਜ਼ੁਅਲ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਕੁਆਲੀਫਿਕੇਸ਼ਨ ਗੇੜ ’ਚ Rudrankksh 631.8 ਅੰਕਾਂ ਨਾਲ ਤੀਜਾ ਅਤੇ ਹਿਮਾਂਸ਼ੂ ਨੇ 630.0 ਅੰਕਾਂ ਨਾਲ ਸੱਤਵਾਂ ਸਥਾਨ ਹਾਸਲ ਕੀਤਾ। ਦੂਜੇ ਪਾਸੇ, ਭਾਰਤ ਦੇ ਪਾਰਥ ਰਾਕੇਸ਼ ਮਾਨੇ 628.3 ਅੰਕਾਂ ਨਾਲ 11ਵੇਂ ਸਥਾਨ ’ਤੇ ਰਹੇ ਅਤੇ ਉਹ ਫਾਈਨਲ ’ਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਇੰਡੀਵਿਜ਼ੁਅਲ ਈਵੈਂਟ ਦਾ ਫਾਈਨਲ ਮੁਕਾਬਲਾ ਸਵੇਰੇ 9 ਵਜੇ ਖੇਡਿਆ ਜਾਵੇਗਾ, ਜਿਸ ’ਚ ਭਾਰਤ ਨੂੰ ਹੋਰ ਤਗ਼ਮਿਆਂ ਦੀ ਉਮੀਦ ਹੈ।

Advertisement

ਹਿਮਾਂਸ਼ੂ ਢਿੱਲੋਂ ਨੇ ਜਿੱਤਿਆ ਚਾਂਦੀ ਅਤੇ Rudrankksh ਨੇ ਕਾਂਸੀ ਦਾ ਤਗ਼ਮਾ

September 21, 2026 11:35 am

Advertisement

ਜਾਪਾਨ ਦੇ ਨਾਗੋਇਆ ’ਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪੁਰਸ਼ਾਂ ਦੇ 10 ਮੀਟਰ ਏਅਰ ਰਾਇਫਲ ਦੇ ਇੰਡੀਵਿਜ਼ੁਅਲ (ਵਿਅਕਤੀਗਤ) ਫਾਈਨਲ ਵਿੱਚ ਭਾਰਤ ਦੇ ਨੌਜਵਾਨ ਸ਼ੂਟਰ ਹਿਮਾਂਸ਼ੂ ਢਿੱਲੋਂ ਨੇ ਚਾਂਦੀ ਦਾ ਤਗ਼ਮਾ (ਸਿਲਵਰ) ਅਤੇ ਸਾਬਕਾ ਵਿਸ਼ਵ ਚੈਂਪੀਅਨ Rudrankksh ਨੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ ਹੈ। ਇੰਡੀਵਿਜ਼ੁਅਲ ਈਵੈਂਟ ਵਿੱਚ ਮਿਲੇ ਇਹ ਦੋਵੇਂ ਮੈਡਲ ਭਾਰਤ ਵੱਲੋਂ ਪੁਰਸ਼ਾਂ ਦੇ 10 ਮੀਟਰ ਏਅਰ ਰਾਇਫਲ ਟੀਮ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਮਹਿਜ਼ ਇੱਕ ਘੰਟੇ ਬਾਅਦ ਆਏ ਹਨ।

ਹਿਮਾਂਸ਼ੂ ਢਿੱਲੋਂ: ਭਾਰਤ ਦੇ ਉੱਭਰਦੇ ਰਾਇਫਲ ਸ਼ੂਟਰ

September 21, 2026 10:40 am

29 ਸਤੰਬਰ 2005 ਨੂੰ ਜਨਮੇ ਹਿਮਾਂਸ਼ੂ ਢਿੱਲੋਂ 10 ਮੀਟਰ ਏਅਰ ਰਾਇਫਲ ਦੇ ਇੱਕ ਹੋਰ ਪ੍ਰਤਿਭਾਸ਼ਾਲੀ ਅਤੇ ਉੱਭਰਦੇ ਹੋਏ ਭਾਰਤੀ ਨਿਸ਼ਾਨੇਬਾਜ਼ ਹਨ। ਸਾਲ 2025 ਵਿੱਚ ਉਨ੍ਹਾਂ ਨੇ ISSF ਜੂਨੀਅਰ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਗੋਲਡ ਅਤੇ ਇੱਕ Bronze ਮੈਡਲ ਜਿੱਤਿਆ ਸੀ। ਇਸ ਤੋਂ ਬਾਅਦ 2026 ਦੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ ਉਨ੍ਹਾਂ ਨੇ ਦੋ ਸੋਨੇ ਦੇ ਤਗ਼ਮੇ ਆਪਣੇ ਨਾਂ ਕੀਤੇ। ਮਿਊਨਿਖ ’ਚ ਹੋਏ 2026 ਦੇ ਸੀਨੀਅਰ ਵਿਸ਼ਵ ਕੱਪ ਵਿੱਚ ਹਿਮਾਂਸ਼ੂ 9ਵੇਂ ਸਥਾਨ ’ਤੇ ਰਹੇ, ਜਿੱਥੇ ਉਨ੍ਹਾਂ ਨੇ ਕੁਆਲੀਫਿਕੇਸ਼ਨ ਗੇੜ ’ਚ 635.7 ਅੰਕ ਬਣਾ ਕੇ ਸਭ ਦਾ ਧਿਆਨ ਖਿੱਚਿਆ।

ਪਾਰਥ ਰਾਕੇਸ਼ ਮਾਨੇ: ਜੂਨੀਅਰ ਵਿਸ਼ਵ ਚੈਂਪੀਅਨ

September 21, 2026 10:01 am

13 ਨਵੰਬਰ 2007 ਨੂੰ ਜਨਮੇ ਪਾਰਥ ਰਾਕੇਸ਼ ਮਾਨੇ 10 ਮੀਟਰ ਏਅਰ ਰਾਇਫਲ ਸ਼੍ਰੇਣੀ ਦੇ ਉੱਘੇ ਭਾਰਤੀ ਸ਼ੂਟਰ ਹਨ। ਪਾਰਥ ਨੇ ਸਾਲ 2024 ਵਿੱਚ ਪੇਰੂ ਦੇ ਲੀਮਾ ਵਿਖੇ ਆਯੋਜਿਤ ISSF ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ (ਸੋਨੇ ਦਾ ਤਗ਼ਮਾ) ਜਿੱਤ ਕੇ ਜੂਨੀਅਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ। ਉਸੇ ਸਾਲ ਉਨ੍ਹਾਂ ਨੇ ਜੂਨੀਅਰ ਵਿਸ਼ਵ ਕੱਪ ਵਿੱਚ ਚਾਂਦੀ (ਸਿਲਵਰ) ਅਤੇ ਏਸ਼ੀਆਈ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ (Bronze) ਵੀ ਆਪਣੇ ਨਾਂ ਕੀਤਾ।

ਰੁਦਰਾਂਕਸ਼ ਪਾਟਿਲ: ਵਿਸ਼ਵ ਚੈਂਪੀਅਨਸ਼ਿਪ ਤੋਂ ਲੈ ਕੇ ਏਸ਼ੀਆਈ ਖੇਡਾਂ ਤੱਕ ਦਾ ਸਫ਼ਰ

September 21, 2026 8:58 am

ਮਹਾਰਾਸ਼ਟਰ ਦੇ ਠਾਣੇ ’ਚ 16 ਦਸੰਬਰ 2003 ਨੂੰ ਜਨਮੇ ਰੁਦਰਾਂਕਸ਼ (Rudrankksh) ਬਾਲਾਸਾਹਿਬ ਪਾਟਿਲ ਅੱਜ ਵਿਸ਼ਵ ਪੱਧਰ ’ਤੇ ਭਾਰਤੀ ਨਿਸ਼ਾਨੇਬਾਜ਼ੀ ਦਾ ਵੱਡਾ ਚਿਹਰਾ ਹਨ। 10 ਮੀਟਰ ਏਅਰ ਰਾਇਫਲ ’ਚ ਆਪਣੀ ਧਾਕ ਜਮਾਉਣ ਵਾਲੇ ਰੁਦਰਾਂਕਸ਼ ਨੇ ਸਾਲ 2022 ’ਚ ਕਾਹਿਰਾ ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ’ਚ ਇੰਡੀਵਿਜ਼ੁਅਲ ਅਤੇ ਟੀਮ ਈਵੈਂਟ ਦੋਵਾਂ ’ਚ ਗੋਲਡ ਮੈਡਲ ਜਿੱਤਿਆ ਸੀ। ਉਹ ਅਭਿਨਵ ਬਿੰਦਰਾ ਤੋਂ ਬਾਅਦ ਇੰਡੀਵਿਜ਼ੁਅਲ ਵਿਸ਼ਵ ਟਾਈਟਲ ਜਿੱਤਣ ਵਾਲੇ ਦੂਜੇ ਭਾਰਤੀ ਨਿਸ਼ਾਨੇਬਾਜ਼ ਬਣੇ। ਸਾਲ 2022 'ਚ ਹੀ ਉਹ 10 ਮੀਟਰ ਏਅਰ ਰਾਇਫਲ ਸ਼੍ਰੇਣੀ ’ਚ ਦੁਨੀਆ ਦੇ ਨੰਬਰ-1 ਸ਼ੂਟਰ ਵੀ ਰਹਿ ਚੁੱਕੇ ਹਨ

This Live Blog has Ended
Advertisement
×