‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਖ਼ਬਰਨਾਮਾ › ›

Featured Posts
ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਭੁਪਾਲ, 12 ਅਕਤੂਬਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਕਾਂਗਰਸ ਜਨਰਲ ਸਕੱਤਰ ਜਯੋਤਿਰਦਿੱਤਿਆ ਸਿੰਧੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇਕੱਠਿਆਂ ਪੋਸਟਰ ਨਜ਼ਰ ਆਏ। ਸਿੰਧੀਆ ਦੇ ਦੌਰੇ ਮੌਕੇ ਭਾਜਪਾ ਵਰਕਰ ਹਰਦੇਸ਼ ਸ਼ਰਮਾ ਨੇ ਇਹ ਪੋਸਟਰ ਲਗਾਏ ਸਨ। ਉਸ ਨੇ ਕਿਹਾ ਕਿ ਸਿੰਧੀਆ ਵੱਲੋਂ ਮੋਦੀ ਸਰਕਾਰ ਦੇ ...

Read More

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਬੰਗਲੂਰੂ, 12 ਅਕਤੂਬਰ ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਨਜ਼ਦੀਕੀ ਰਮੇਸ਼ ਨੇ ਦਰੱਖ਼ਤ ’ਤੇ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪਰਮੇਸ਼ਵਰ ਦੇ ਘਰ, ਦਫ਼ਤਰ ਅਤੇ ਵਿਦਿਅਕ ਅਦਾਰਿਆਂ ’ਚ ਆਮਦਨ ਕਰ ਵਿਭਾਗ ਦੇ ਵੀਰਵਾਰ ਨੂੰ ਪਏ ਛਾਪਿਆਂ ਮਗਰੋਂ ਸ਼ਨਿਚਰਵਾਰ ਨੂੰ ਇਹ ਘਟਨਾ ਵਾਪਰੀ ਹੈ। ਛਾਪੇ ਮਾਰਨ ਵਾਲੇ ਅਧਿਕਾਰੀਆਂ ਨੇ ...

Read More

ਰਾਫ਼ਾਲ ਨੂੰ ‘ਬੁਰੀ ਨਜ਼ਰ’ ਤੋਂ ਬਚਾਉਣ ਲਈ ਨਿੰਬੂ ਰੱਖਿਆ: ਸੀਤਾਰਾਮਨ

ਰਾਫ਼ਾਲ ਨੂੰ ‘ਬੁਰੀ ਨਜ਼ਰ’ ਤੋਂ ਬਚਾਉਣ ਲਈ ਨਿੰਬੂ ਰੱਖਿਆ: ਸੀਤਾਰਾਮਨ

ਪੁਣੇ, 11 ਅਕਤੂਬਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਰਾਫ਼ਾਲ ਜੈੱਟ ਦੀ ‘ਪੂਜਾ’ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਚਾਅ ਕਰਦਿਆਂ ਰਾਫ਼ਾਲ ਦੇ ਪਹੀਏ ਹੇਠਾਂ ਨਿੰਬੂ ਅਤੇ ਉਪਰ ਨਾਰੀਅਲ ਰੱਖਣ ਨੂੰ ਭਾਰਤੀ ਸੱਭਿਆਚਾਰ ਦਾ ਹਿੱਸਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕੋਈ ਜਾਦੂ-ਟੂਣਾ ਨਹੀਂ ਸੀ। ਸੀਤਾਰਾਮਨ ਨੇ ਕਿਹਾ,‘‘ਇਸ ’ਚ ਗਲਤ ...

Read More

ਕਸ਼ਮੀਰ ’ਚ ਪੋਸਟ-ਪੇਡ ਮੋਬਾਈਲ ਸੇਵਾ ਅੱਜ ਤੋਂ ਚੱਲਣ ਦੇ ਆਸਾਰ

ਸ੍ਰੀਨਗਰ, 11 ਅਕਤੂਬਰ ਕਸ਼ਮੀਰ ਵਾਦੀ ’ਚ ਪੋਸਟ-ਪੇਡ ਮੋਬਾਈਲ ਸੇਵਾਵਾਂ ਭਲਕ ਤੋਂ ਮੁੜ ਆਰੰਭ ਹੋ ਸਕਦੀਆਂ ਹਨ। ਪੰਜ ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਏ ਜਾਣ ਮਗਰੋਂ ਪਿਛਲੇ ਕਰੀਬ 68 ਦਿਨਾਂ ਤੋਂ ਮੋਬਾਈਲ ਸੇਵਾਵਾਂ ਵਾਦੀ ਵਿਚ ਠੱਪ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਪੱਧਰਾਂ ’ਤੇ ਇੰਟਰਨੈੱਟ ...

Read More

ਹਰ ਘੁਸਪੈਠੀਏ ਨੂੰ ਬਾਹਰ ਕੱਢਾਂਗੇ: ਸ਼ਾਹ

ਹਰ ਘੁਸਪੈਠੀਏ ਨੂੰ ਬਾਹਰ ਕੱਢਾਂਗੇ: ਸ਼ਾਹ

ਤੁਲਜਾਪੁਰ/ਸਾਂਗਲੀ/ਸੋਲਾਪੁਰ, 10 ਅਕਤੂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਰ ਘੁਸਪੈਠੀਏ ਨੂੰ ਮੁਲਕ ’ਚੋਂ ਬਾਹਰ ਕੱਢਿਆ ਜਾਵੇਗਾ ਅਤੇ ਇਸ ਕੰਮ ਲਈ ਕੌਮੀ ਨਾਗਰਿਕਤਾ ਰਜਿਸਟਰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਧਾਰਾ 370 ਨੂੰ ਮਨਸੂਖ਼ ਕਰਕੇ ‘ਅਖੰਡ’ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ...

Read More

ਉੱਤਰ ਪ੍ਰਦੇਸ਼ ’ਚ ‘ਰਾਮ ਰਾਜ’ ਨਹੀਂ ਨੱਥੂਰਾਮ ਰਾਜ’: ਅਖਿਲੇਸ਼ ਯਾਦਵ

ਉੱਤਰ ਪ੍ਰਦੇਸ਼ ’ਚ ‘ਰਾਮ ਰਾਜ’ ਨਹੀਂ ਨੱਥੂਰਾਮ ਰਾਜ’: ਅਖਿਲੇਸ਼ ਯਾਦਵ

ਝਾਂਸੀ, 10 ਅਕਤੂਬਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ’ਚ ਹੁਕਮਰਾਨ ਭਾਜਪਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਸੂਬੇ ’ਚ ‘ਰਾਮ ਰਾਜ’ ਨਹੀਂ ਸਗੋਂ ‘ਨੱਥੂਰਾਮ ਰਾਜ’ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਹ ਇਕ ਦਿਨ ਪਹਿਲਾਂ ਪੁਲੀਸ ਮੁਕਾਬਲੇ ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ...

Read More

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: ਅਰੋੜਾ

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: ਅਰੋੜਾ

ਤਰਲੋਚਨ ਸਿੰਘ ਚੰਡੀਗੜ੍ਹ, 10 ਅਕਤੂਬਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਆਖਿਆ ਕਿ ਚੋਣ ਕਮਿਸ਼ਨ ਆਜ਼ਾਦ, ਨਿਰਪੱਖ ਅਤੇ ਸ਼ਾਂਤੀ ਨਾਲ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਉਣ ਲਈ ਵਚਨਬੱਧ ਹੈ ਅਤੇ ਜੇਕਰ ਚੋਣ ਜ਼ਾਬਤੇ ਦੀ ਉਲੰਘਣ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਹੋਈ ਤਾਂ ਸਬੰਧਤ ਪਾਰਟੀਆਂ ਤੇ ਉਮੀਦਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ...

Read More


ਆਰਬੀਆਈ ਦੀ ਤਿੰਨ ਰੋਜ਼ਾ ਸਮੀਖਿਆ ਮੀਟਿੰਗ ਸ਼ੁਰੂ

Posted On October - 2 - 2019 Comments Off on ਆਰਬੀਆਈ ਦੀ ਤਿੰਨ ਰੋਜ਼ਾ ਸਮੀਖਿਆ ਮੀਟਿੰਗ ਸ਼ੁਰੂ
ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮੁਦਰਾ ਪਾਲਿਸੀ ਕਮੇਟੀ (ਐੱਮਪੀਸੀ) ਦੀ ਤਿੰਨ ਰੋਜ਼ਾ ਮੀਟਿੰਗ ਅੱਜ ਇਥੇ ਸ਼ੁਰੂ ਹੋ ਗਈ। ਛੇ ਮੈਂਬਰੀ ਐਮਪੀਸੀ ਵੱਲੋਂ ਵਿੱਤੀ ਸਾਲ 2019-20 ਦੀ ਚੌਥੀ, ਦੋ-ਮਾਸਿਕ ਮੁਦਰਾ ਨੀਤੀ ਦਾ ਐਲਾਨ ਸ਼ੁੱਕਰਵਾਰ (4 ਅਕਤੂਬਰ) ਨੂੰ ਕੀਤਾ ਜਾਵੇਗਾ। ਭਲਕੇ 2 ਅਕਤੂਬਰ ਦੀ ਕੌਮੀ ਛੁੱਟੀ ਹੋਣ ਕਰਕੇ ਪੈਨਲ ਮੀਟਿੰਗ ਲਈ ਨਹੀਂ ਜੁੜੇਗਾ। ਉੁਂਜ ਅਜਿਹੀ ਆਸ ਹੈ ਕਿ ਕੇਂਦਰੀ ਬੈਂਕ ਮੰਦੀ ਵੱਲ ਨੂੰ ਜਾ ਰਹੇ ....

ਮਹਾਰਾਸ਼ਟਰ ਚੋਣਾਂ: ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

Posted On October - 2 - 2019 Comments Off on ਮਹਾਰਾਸ਼ਟਰ ਚੋਣਾਂ: ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
ਕਾਂਗਰਸ ਨੇ ਮਹਾਰਾਸ਼ਟਰ ਚੋਣਾਂ ਲਈ 52 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਤੇ ਧੀਰਜ ਦੇਸ਼ਮੁਖ ਦੇ ਨਾਂ ਸ਼ਾਮਲ ਹਨ। ਚਵਾਨ ਨੂੰ ਕਰਾਡ ਦੱਖਣੀ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਪਾਰਟੀ ਹਾਲਾਂਕਿ ਉਨ੍ਹਾਂ ਨੂੰ ਸਤਾਰਾ ਸੰਸਦੀ ਸੀਟ ਦੀ ਜ਼ਿਮਨੀ ਚੋਣ ਲੜਾਉਣ ਦੀ ਚਾਹਵਾਨ ਸੀ, ਪਰ ਉਨ੍ਹਾਂ ਨਾਂਹ ਕਰ ਦਿੱਤੀ। ਸਾਬਕਾ ਮੁੱਖ ਮੰਤਰੀ ਮਰਹੂਮ ਵਿਲਾਸਰਾਓ ਦੇਸ਼ਮੁੱਖ ਦੇ ....

ਕੌਮੀ ਸੁਰੱਖਿਆ ਲਈ ਐੱਨਆਰਸੀ ‘ਜ਼ਰੂਰੀ’: ਸ਼ਾਹ

Posted On October - 2 - 2019 Comments Off on ਕੌਮੀ ਸੁਰੱਖਿਆ ਲਈ ਐੱਨਆਰਸੀ ‘ਜ਼ਰੂਰੀ’: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਕੌਮੀ ਸੁਰੱਖਿਆ ਲਈ ਐੱਨਆਰਸੀ ‘ਜ਼ਰੂਰੀ’ ਹੈ ਅਤੇ ਇਸ ਨੂੰ ਲਾਗੂ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਭਰੋਸਾ ਦਿਵਾਇਆ ਕਿ ਹਿੰਦੂ, ਸਿੱਖ, ਜੈਨ ਅਤੇ ਬੁੱਧ ਧਰਮ ਦੇ ਸਾਰੇ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ। ਇੱਥੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ ਬਾਰੇ ਭਾਜਪਾ ਵਲੋਂ ਕਰਵਾਏ ਸੈਮੀਨਾਰ ਮੌਕੇ ਬੋਲਦਿਆਂ ਪਾਰਟੀ ਪ੍ਰਧਾਨ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ....

ਪੱਤਰਕਾਰ ਗੋਬਿੰਦ ਠੁਕਰਾਲ ਨੂੰ ਅੰਤਿਮ ਵਿਦਾਇਗੀ

Posted On October - 1 - 2019 Comments Off on ਪੱਤਰਕਾਰ ਗੋਬਿੰਦ ਠੁਕਰਾਲ ਨੂੰ ਅੰਤਿਮ ਵਿਦਾਇਗੀ
ਉਘੇ ਪੱਤਰਕਾਰ ਗੋਬਿੰਦ ਠੁਕਰਾਲ ਨੂੰ ਦਾ ਸਸਕਾਰ ਅੱਜ ਸ਼ਾਮ ਚੰਡੀਗੜ੍ਹ ਦੇ ਸੈਕਟਰ 25 ਦੇ ਬਿਜਲਈ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਤੋਂ ਇਲਾਵਾ ਟ੍ਰਿਬਿਊਨ ਦੇ ਟਰੱਸਟੀ ਗੁਰਬਚਨ ਜਗਤ, ਰਾਜਸਥਾਨ ਹਾਈ ਕੋਰਟ ਦੇ ਸਾਬਕਾ ਜੱਜ ਜੇਸੀ ਵਰਮਾ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ, ....

ਏਅਰ ਚੀਫ ਮਾਰਸ਼ਲ ਭਦੌਰੀਆ ਨੇ ਚਾਰਜ ਸੰਭਾਲਿਆ

Posted On October - 1 - 2019 Comments Off on ਏਅਰ ਚੀਫ ਮਾਰਸ਼ਲ ਭਦੌਰੀਆ ਨੇ ਚਾਰਜ ਸੰਭਾਲਿਆ
ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਸੋਮਵਾਰ ਨੂੰ 26ਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਮਹੱਤਵਪੂਰਨ ਤਕਨਾਲੌਜੀ, ਫੌਜ ਦੇ ਆਧੁਨਿਕੀਕਰਨ ਅਤੇ ਨਾਜ਼ੁਕ ਸਮਰੱਥਾਵਾਂ ਨੂੰ ਆਪਣੀ ਮੁੱਖ ਤਰਜੀਹ ਦੱਸਿਆ। ਭਦੌਰੀਆ ਨੂੰ 26 ਕਿਸਮ ਦੇ ਜਹਾਜ਼ਾਂ ਨੂੰ ਉਡਾਉਣ ਦਾ 4250 ਘੰਟਿਆਂ ਦਾ ਤਜਰਬਾ ਹੈ। ਉਨ੍ਹਾਂ 36 ਰਾਫੇਲ ਜੈੱਟ ਜਹਾਜ਼ਾਂ ਦੀ ਖਰੀਦ ਵਿੱਚ ਵਪਾਰਕ ਗੱਲਬਾਤ ਦੀ ਅਗਵਾਈ ਕੀਤੀ। ....

ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਅੰਦੋਲਨ ਵਿੱਢਣ ਦਾ ਐਲਾਨ

Posted On October - 1 - 2019 Comments Off on ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਅੰਦੋਲਨ ਵਿੱਢਣ ਦਾ ਐਲਾਨ
ਭਾਜਪਾ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਅਤੇ ਉਦਯੋਗਪਤੀਆਂ ਦੇ ਹੱਕ ਵਿੱਚ ਕਿਰਤ ਕਾਨੂੰਨਾਂ ਵਿੱਚ ਹੋ ਰਹੀਆਂ ਤਬਦੀਲੀਆਂ ਖ਼ਿਲਾਫ਼ ਜਨਤਕ ਜਥੇਬੰਦੀਆਂ ਦੇ ਸੱਦੇ ’ਤੇ ਇੱਥੇ ਜੰਤਰ-ਮੰਤਰ ਸੰਸਦ ਮਾਰਗ ’ਤੇ ਕੌਮੀ ਸੰਮੇਲਨ ਕੀਤਾ ਗਿਆ, ਜਿਸ ’ਚ ਮੋਦੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਦੇਸ਼ਵਿਆਪੀ ਲਹਿਰ ਦਾ ਐਲਾਨ ਕੀਤਾ ਗਿਆ। ....

ਮੌਨਸੂਨ ਨੇ 25 ਸਾਲਾਂ ਦਾ ਰਿਕਾਰਡ ਤੋੜਿਆ

Posted On October - 1 - 2019 Comments Off on ਮੌਨਸੂਨ ਨੇ 25 ਸਾਲਾਂ ਦਾ ਰਿਕਾਰਡ ਤੋੜਿਆ
ਭਾਰਤ ਵਿੱਚ ਇਸ ਮੌਨਸੂਨ ਦੌਰਾਨ ਸਾਲ 1994 ਤੋਂ ਬਾਅਦ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਹੈ। ਭਾਰਤ ਦੇ ਮੌਸਮ ਵਿਭਾਗ (ਆਈਐੱਮਡੀ) ਨੇ ਇਸ ਸੀਜ਼ਨ ਦੇ ਮੀਂਹ ਨੂੰ ‘ਆਮ ਨਾਲੋਂ ਵੱਧ’ ਵਾਲੀ ਸ਼੍ਰੇਣੀ ਵਿਚ ਰੱਖਿਆ ਹੈ। ....

ਸੁਪਰੀਮ ਕੋਰਟ ਨੇ ਵਾਹਨਾਂ ’ਤੇ ਸਟਿੱਕਰਾਂ ਬਾਰੇ ਚਾਰ ਸੂਬਿਆਂ ਤੋਂ ਜਵਾਬ ਮੰਗਿਆ

Posted On October - 1 - 2019 Comments Off on ਸੁਪਰੀਮ ਕੋਰਟ ਨੇ ਵਾਹਨਾਂ ’ਤੇ ਸਟਿੱਕਰਾਂ ਬਾਰੇ ਚਾਰ ਸੂਬਿਆਂ ਤੋਂ ਜਵਾਬ ਮੰਗਿਆ
ਸੁਪਰੀਮ ਕੋਰਟ ਨੇ ਅੱਜ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੀਆਂ ਸਰਕਾਰਾਂ ਤੋਂ ਵਾਹਨਾਂ ਉੱਪਰ ਸਟਿੱਕਰ ਲਾਏ ਜਾਣ ਸਬੰਧੀ ਈਪੀਸੀਏ (ਵਾਤਾਵਰਣ ਪ੍ਰਦੂਸ਼ਣ ਬਾਰੇ ਅਥਾਰਿਟੀ) ਦੀ ਰਿਪੋਰਟ ’ਤੇ ਜਵਾਬ ਮੰਗਿਆ ਹੈ। ....

ਆਈਐੱਨਐਕਸ ਕੇਸ: ਚਿਦੰਬਰਮ ਨੂੰ ਜ਼ਮਾਨਤ ਦੇਣ ਤੋਂ ਨਾਂਹ

Posted On October - 1 - 2019 Comments Off on ਆਈਐੱਨਐਕਸ ਕੇਸ: ਚਿਦੰਬਰਮ ਨੂੰ ਜ਼ਮਾਨਤ ਦੇਣ ਤੋਂ ਨਾਂਹ
ਦਿੱਲੀ ਹਾਈ ਕੋਰਟ ਨੇ ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਨੂੰ ਅੱਜ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਸ੍ਰੀ ਚਿਦੰਬਰਮ ਵੱਲੋਂ ਗਵਾਹਾਂ ਨੂੰ ਅਸਰਅੰਦਾਜ਼ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ....

ਭਾਰਤ ਸਿਰ ਵਿਦੇਸ਼ੀ ਕਰਜ਼ਾ 554.4 ਅਰਬ ਡਾਲਰ ਨੂੰ ਪੁੱਜਿਆ

Posted On October - 1 - 2019 Comments Off on ਭਾਰਤ ਸਿਰ ਵਿਦੇਸ਼ੀ ਕਰਜ਼ਾ 554.4 ਅਰਬ ਡਾਲਰ ਨੂੰ ਪੁੱਜਿਆ
ਭਾਰਤੀ ਰਿਜ਼ਰਵ ਬੈਂਕ ਨੇ ਅੱਜ ਕਿਹਾ ਕਿ ਜੂਨ ਦੀ ਤਿਮਾਹੀ ਵਿੱਚ ਭਾਰਤ ਸਿਰ 557.4 ਅਰਬ ਅਮਰੀਕੀ ਡਾਲਰ ਦਾ ਵਿਦੇਸ਼ੀ ਕਰਜ਼ਾ ਖੜ੍ਹਾ ਸੀ ਤੇ ਮਾਰਚ 2019 ਵਿੱਚ ਖ਼ਤਮ ਹੋਈ ਤਿਮਾਹੀ ਦੌਰਾਨ ਇਸ ਕਰਜ਼ੇ ਵਿੱਚ 14.1 ਅਰਬ ਡਾਲਰ ਦਾ ਵਾਧਾ ਹੋਇਆ। ....

ਗੁਜਰਾਤ ’ਚ ਬੱਸ ਪਲਟੀ, 21 ਹਲਾਕ

Posted On October - 1 - 2019 Comments Off on ਗੁਜਰਾਤ ’ਚ ਬੱਸ ਪਲਟੀ, 21 ਹਲਾਕ
ਟ੍ਰਿਬਿਊਨ ਨਿਊਜ਼ ਸਰਵਿਸ ਅਹਿਮਦਾਬਾਦ, 30 ਸਤੰਬਰ ਉੱਤਰੀ ਗੁਜਰਾਤ ਵਿੱਚ ਬਨਾਸਕਾਂਠਾ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿੱਚ ਅੱਜ ਸ਼ਾਮ ਸਮੇਂ ਮੁਸਾਫ਼ਰਾਂ ਨਾਲ ਭਰੀ ਨਿੱਜੀ ਲਗਜ਼ਰੀ ਬੱਸ ਪਲਟ ਗਈ। ਹਾਦਸੇ ਵਿੱਚ 21 ਮੁਸਾਫ਼ਰਾਂ ਦੀ ਮੌਤ ਹੋ ਗਈ। ਬੱਸ ਵਿੱਚ 70 ਤੋਂ ਵੱਧ ਮੁਸਾਫ਼ਰ ਸਵਾਰ ਸਨ, ਜੋ ਇਕ ਮੰਦਿਰ ਦੇ ਦਰਸ਼ਨ ਕਰਨ ਮਗਰੋਂ ਪਰਤ ਰਹੇ ਸਨ ਕਿ ਅੰਬਾਜੀ-ਦੰਤਾ ਰੋਡ ’ਤੇ ਤ੍ਰਿਸ਼ੁਲੀਆ ਘਾਟ ਨੇੜੇ ਹਾਦਸਾ ਵਾਪਰ ਗਿਆ। 53 ਜ਼ਖ਼ਮੀਆਂ ਵਿੱਚੋਂ 35 ਦੀ ਹਾਲਤ ਗੰਭੀਰ ਹੈ।  

ਐਸਸੀ/ਐਸਟੀ ਐਕਟ: ਨਜ਼ਰਸਾਨੀ ਪਟੀਸ਼ਨ ’ਤੇ ਫੈਸਲਾ ਅੱਜ

Posted On October - 1 - 2019 Comments Off on ਐਸਸੀ/ਐਸਟੀ ਐਕਟ: ਨਜ਼ਰਸਾਨੀ ਪਟੀਸ਼ਨ ’ਤੇ ਫੈਸਲਾ ਅੱਜ
ਨਵੀਂ ਦਿੱਲੀ, 30 ਸਤੰਬਰ ਸੁਪਰੀਮ ਕੋਰਟ, ਐਸਸੀ/ਐਸਟੀ ਐਕਟ ਤਹਿਤ ਗ੍ਰਿਫ਼ਤਾਰੀ ਦੀ ਵਿਵਸਥਾ ਨੂੰ ਖ਼ਤਮ ਕਰਨ ਦੇ ਆਪਣੇ ਹੀ ਫੈਸਲੇ ਉੱਤੇ ਕੇਂਦਰ ਵੱਲੋਂ ਨਜ਼ਰਸਾਨੀ ਦੀ ਮੰਗ ਕਰਦੀ ਪਟੀਸ਼ਨ ’ਤੇ ਫੈਸਲਾ ਮੰਗਲਵਾਰ ਨੂੰ ਸੁਣਾਏਗੀ। -ਪੀਟੀਆਈ  

ਠਾਕਰੇ ਪਰਿਵਾਰ ’ਚੋਂ ਪਹਿਲੀ ਵਾਰ ਆਦਿੱਤਿਆ ਲੜਨਗੇ ਚੋਣ

Posted On October - 1 - 2019 Comments Off on ਠਾਕਰੇ ਪਰਿਵਾਰ ’ਚੋਂ ਪਹਿਲੀ ਵਾਰ ਆਦਿੱਤਿਆ ਲੜਨਗੇ ਚੋਣ
ਮੁੰਬਈ: ਸ਼ਿਵ ਸੈਨਾ ਮੁਖੀ ਊਧਵ ਠਾਕਰੇ ਦੇ ਪੁੱਤਰ ਤੇ ਪਾਰਟੀ ਆਗੂ ਆਦਿੱਤਿਆ ਠਾਕਰੇ ਨੇ ਕਿਹਾ ਹੈ ਕਿ ਉਹ ਵਿਧਾਨ ਸਭਾ ਚੋਣ ਲੜਨਗੇ। ਠਾਕਰੇ ਪਰਿਵਾਰ ਵਿਚੋਂ ਚੋਣ ਲੜਨ ਵਾਲੇ ਉਹ ਪਹਿਲੇ ਹੋਣਗੇ। ਆਦਿੱਤਿਆ ਮੁੰਬਈ ਦੇ ਵਰਲੀ ਹਲਕੇ ਤੋਂ ਚੋਣ ਲੜਨਗੇ ਤੇ ਇਹ ਪਾਰਟੀ ਦਾ ਗੜ੍ਹ ਹੈ।  

‘ਮਨ ਕੀ ਬਾਤ’ ’ਚ ਮੋਦੀ ਨੇ ਲਤਾ ਨੂੰ ਯਾਦ ਕੀਤਾ

Posted On September - 30 - 2019 Comments Off on ‘ਮਨ ਕੀ ਬਾਤ’ ’ਚ ਮੋਦੀ ਨੇ ਲਤਾ ਨੂੰ ਯਾਦ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ’ਚ ਉੱਘੀ ਗਾਇਕਾ ਲਤਾ ਮੰਗੇਸ਼ਕਰ ਨੂੰ ਯਾਦ ਕੀਤਾ। ਲਤਾ ਦੇ 90ਵੇਂ ਜਨਮ ਦਿਨ ਦੇ ਸੰਦਰਭ ਵਿਚ ਹੋਈ ਫੋਨ ਗੱਲਬਾਤ ’ਚ ਗਾਇਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਲਮੀ ਮੰਚ ’ਤੇ ਭਾਰਤ ਦੀ ਪਛਾਣ ਬਦਲੀ ਹੈ। ਲਤਾ ਦਾ ਸ਼ਨਿਚਰਵਾਰ ਨੂੰ ਜਨਮ ਦਿਨ ਸੀ ਤੇ ਮਨ ਕੀ ਬਾਤ ਦੌਰਾਨ ਉਨ੍ਹਾਂ ਦੀ ਮੋਦੀ ਨਾਲ ਫੋਨ ’ਤੇ ਹੋਈ ....

ਲੌਕਹੀਡ ਨੇ ਐੱਫ-21 ਜੈੱਟ ਸਪਲਾਈ ਕਰਨ ਦੀ ਤਜਵੀਜ਼ ਸੌਂਪੀ

Posted On September - 30 - 2019 Comments Off on ਲੌਕਹੀਡ ਨੇ ਐੱਫ-21 ਜੈੱਟ ਸਪਲਾਈ ਕਰਨ ਦੀ ਤਜਵੀਜ਼ ਸੌਂਪੀ
ਅਮਰੀਕੀ ਹਵਾਈ ਖੇਤਰ ਦੀ ਵੱਡੀ ਕੰਪਨੀ ਲੌਕਹੀਡ ਮਾਰਟਿਨ ਨੇ ਭਾਰਤੀ ਹਵਾਈ ਫ਼ੌਜ ਨੂੰ ਐੱਫ-21 ਲੜਾਕੂ ਜੈੱਟ ਸਪਲਾਈ ਕਰਨ ’ਚ ਦਿਲਚਸਪੀ ਦਿਖਾਉਂਦਿਆਂ ਤਜਵੀਜ਼ ਸੌਂਪੀ ਹੈ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕੰਪਨੀ ਦੀ ਬੋਲੀ ਸਵੀਕਾਰ ਹੋ ਗਈ ਤਾਂ ਉਹ 400 ਸਥਾਨਕ ਕੰਪਨੀਆਂ ਨਾਲ ਕੰਮ ਕਰੇਗੀ। ....

ਤਾਕਤ ਹਥਿਆਉਣ ਲਈ ਔਰਤਾਂ ਦਾ ਆਸਰਾ ਹਜ਼ਾਰਾਂ ਸਾਲਾਂ ਤੋਂ ਲਿਆ ਜਾ ਰਿਹੈ: ਕਾਂਗਰਸ ਵਿਧਾਇਕ

Posted On September - 30 - 2019 Comments Off on ਤਾਕਤ ਹਥਿਆਉਣ ਲਈ ਔਰਤਾਂ ਦਾ ਆਸਰਾ ਹਜ਼ਾਰਾਂ ਸਾਲਾਂ ਤੋਂ ਲਿਆ ਜਾ ਰਿਹੈ: ਕਾਂਗਰਸ ਵਿਧਾਇਕ
ਇੰਦੌਰ, 29 ਸਤੰਬਰ ਮੱਧ ਪ੍ਰਦੇਸ਼ ਦੀ ਕਮਲ ਨਾਥ ਸਰਕਾਰ ਨੂੰ ਅਸਥਿਰ ਕਰਨ ਲਈ ਬਲੈਕਮੇਲ ਤੇ ਪ੍ਰੇਮ ਜਾਲ ’ਚ ਫਸਾਉਣ ਜਿਹੇ ਢੰਗ ਤਰੀਕੇ ਅਪਣਾਏ ਜਾਣ ਸਬੰਧੀ ਜਤਾਏ ਖ਼ਦਸ਼ਿਆਂ ਦੇ ਮੱਦੇਨਜ਼ਰ ਕਾਂਗਰਸ ਵਿਧਾਇਕ ਲਕਸ਼ਮਣ ਸਿੰਘ ਨੇ ਕਿਹਾ ਹੈ ਕਿ ਤਾਕਤ ਹਥਿਆਉਣ ਲਈ ਔਰਤਾਂ ਦੀ ਇਸ ਢੰਗ ਨਾਲ ਵਰਤੋਂ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸਤੰਬਰ 18 ਤੇ 19 ਦੌਰਾਨ ਅਜਿਹੇ ਇਕ ਰੈਕੇਟ ’ਚ ਸ਼ਾਮਲ ਪੰਜ ਔਰਤਾਂ ਤੇ ਇਕ ਪੁਰਸ਼ ਨੂੰ ਇੰਦੌਰ ਤੇ ਭੋਪਾਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। 
Available on Android app iOS app
Powered by : Mediology Software Pvt Ltd.