‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਖ਼ਬਰਨਾਮਾ › ›

Featured Posts
ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਭੁਪਾਲ, 12 ਅਕਤੂਬਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਕਾਂਗਰਸ ਜਨਰਲ ਸਕੱਤਰ ਜਯੋਤਿਰਦਿੱਤਿਆ ਸਿੰਧੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇਕੱਠਿਆਂ ਪੋਸਟਰ ਨਜ਼ਰ ਆਏ। ਸਿੰਧੀਆ ਦੇ ਦੌਰੇ ਮੌਕੇ ਭਾਜਪਾ ਵਰਕਰ ਹਰਦੇਸ਼ ਸ਼ਰਮਾ ਨੇ ਇਹ ਪੋਸਟਰ ਲਗਾਏ ਸਨ। ਉਸ ਨੇ ਕਿਹਾ ਕਿ ਸਿੰਧੀਆ ਵੱਲੋਂ ਮੋਦੀ ਸਰਕਾਰ ਦੇ ...

Read More

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਬੰਗਲੂਰੂ, 12 ਅਕਤੂਬਰ ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਨਜ਼ਦੀਕੀ ਰਮੇਸ਼ ਨੇ ਦਰੱਖ਼ਤ ’ਤੇ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪਰਮੇਸ਼ਵਰ ਦੇ ਘਰ, ਦਫ਼ਤਰ ਅਤੇ ਵਿਦਿਅਕ ਅਦਾਰਿਆਂ ’ਚ ਆਮਦਨ ਕਰ ਵਿਭਾਗ ਦੇ ਵੀਰਵਾਰ ਨੂੰ ਪਏ ਛਾਪਿਆਂ ਮਗਰੋਂ ਸ਼ਨਿਚਰਵਾਰ ਨੂੰ ਇਹ ਘਟਨਾ ਵਾਪਰੀ ਹੈ। ਛਾਪੇ ਮਾਰਨ ਵਾਲੇ ਅਧਿਕਾਰੀਆਂ ਨੇ ...

Read More

ਰਾਫ਼ਾਲ ਨੂੰ ‘ਬੁਰੀ ਨਜ਼ਰ’ ਤੋਂ ਬਚਾਉਣ ਲਈ ਨਿੰਬੂ ਰੱਖਿਆ: ਸੀਤਾਰਾਮਨ

ਰਾਫ਼ਾਲ ਨੂੰ ‘ਬੁਰੀ ਨਜ਼ਰ’ ਤੋਂ ਬਚਾਉਣ ਲਈ ਨਿੰਬੂ ਰੱਖਿਆ: ਸੀਤਾਰਾਮਨ

ਪੁਣੇ, 11 ਅਕਤੂਬਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਰਾਫ਼ਾਲ ਜੈੱਟ ਦੀ ‘ਪੂਜਾ’ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਚਾਅ ਕਰਦਿਆਂ ਰਾਫ਼ਾਲ ਦੇ ਪਹੀਏ ਹੇਠਾਂ ਨਿੰਬੂ ਅਤੇ ਉਪਰ ਨਾਰੀਅਲ ਰੱਖਣ ਨੂੰ ਭਾਰਤੀ ਸੱਭਿਆਚਾਰ ਦਾ ਹਿੱਸਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕੋਈ ਜਾਦੂ-ਟੂਣਾ ਨਹੀਂ ਸੀ। ਸੀਤਾਰਾਮਨ ਨੇ ਕਿਹਾ,‘‘ਇਸ ’ਚ ਗਲਤ ...

Read More

ਕਸ਼ਮੀਰ ’ਚ ਪੋਸਟ-ਪੇਡ ਮੋਬਾਈਲ ਸੇਵਾ ਅੱਜ ਤੋਂ ਚੱਲਣ ਦੇ ਆਸਾਰ

ਸ੍ਰੀਨਗਰ, 11 ਅਕਤੂਬਰ ਕਸ਼ਮੀਰ ਵਾਦੀ ’ਚ ਪੋਸਟ-ਪੇਡ ਮੋਬਾਈਲ ਸੇਵਾਵਾਂ ਭਲਕ ਤੋਂ ਮੁੜ ਆਰੰਭ ਹੋ ਸਕਦੀਆਂ ਹਨ। ਪੰਜ ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਏ ਜਾਣ ਮਗਰੋਂ ਪਿਛਲੇ ਕਰੀਬ 68 ਦਿਨਾਂ ਤੋਂ ਮੋਬਾਈਲ ਸੇਵਾਵਾਂ ਵਾਦੀ ਵਿਚ ਠੱਪ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਪੱਧਰਾਂ ’ਤੇ ਇੰਟਰਨੈੱਟ ...

Read More

ਹਰ ਘੁਸਪੈਠੀਏ ਨੂੰ ਬਾਹਰ ਕੱਢਾਂਗੇ: ਸ਼ਾਹ

ਹਰ ਘੁਸਪੈਠੀਏ ਨੂੰ ਬਾਹਰ ਕੱਢਾਂਗੇ: ਸ਼ਾਹ

ਤੁਲਜਾਪੁਰ/ਸਾਂਗਲੀ/ਸੋਲਾਪੁਰ, 10 ਅਕਤੂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਰ ਘੁਸਪੈਠੀਏ ਨੂੰ ਮੁਲਕ ’ਚੋਂ ਬਾਹਰ ਕੱਢਿਆ ਜਾਵੇਗਾ ਅਤੇ ਇਸ ਕੰਮ ਲਈ ਕੌਮੀ ਨਾਗਰਿਕਤਾ ਰਜਿਸਟਰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਧਾਰਾ 370 ਨੂੰ ਮਨਸੂਖ਼ ਕਰਕੇ ‘ਅਖੰਡ’ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ...

Read More

ਉੱਤਰ ਪ੍ਰਦੇਸ਼ ’ਚ ‘ਰਾਮ ਰਾਜ’ ਨਹੀਂ ਨੱਥੂਰਾਮ ਰਾਜ’: ਅਖਿਲੇਸ਼ ਯਾਦਵ

ਉੱਤਰ ਪ੍ਰਦੇਸ਼ ’ਚ ‘ਰਾਮ ਰਾਜ’ ਨਹੀਂ ਨੱਥੂਰਾਮ ਰਾਜ’: ਅਖਿਲੇਸ਼ ਯਾਦਵ

ਝਾਂਸੀ, 10 ਅਕਤੂਬਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ’ਚ ਹੁਕਮਰਾਨ ਭਾਜਪਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਸੂਬੇ ’ਚ ‘ਰਾਮ ਰਾਜ’ ਨਹੀਂ ਸਗੋਂ ‘ਨੱਥੂਰਾਮ ਰਾਜ’ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਹ ਇਕ ਦਿਨ ਪਹਿਲਾਂ ਪੁਲੀਸ ਮੁਕਾਬਲੇ ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ...

Read More

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: ਅਰੋੜਾ

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: ਅਰੋੜਾ

ਤਰਲੋਚਨ ਸਿੰਘ ਚੰਡੀਗੜ੍ਹ, 10 ਅਕਤੂਬਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਆਖਿਆ ਕਿ ਚੋਣ ਕਮਿਸ਼ਨ ਆਜ਼ਾਦ, ਨਿਰਪੱਖ ਅਤੇ ਸ਼ਾਂਤੀ ਨਾਲ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਉਣ ਲਈ ਵਚਨਬੱਧ ਹੈ ਅਤੇ ਜੇਕਰ ਚੋਣ ਜ਼ਾਬਤੇ ਦੀ ਉਲੰਘਣ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਹੋਈ ਤਾਂ ਸਬੰਧਤ ਪਾਰਟੀਆਂ ਤੇ ਉਮੀਦਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ...

Read More


ਨਿਜ਼ਾਮ ਦੀ ਦੌਲਤ ’ਤੇ ਬਰਤਾਨਵੀ ਅਦਾਲਤ ਨੇ ਭਾਰਤ ਅਤੇ ਵਾਰਿਸਾਂ ਦੇ ਹੱਕ ’ਚ ਦਿੱਤਾ ਫੈਸਲਾ

Posted On October - 3 - 2019 Comments Off on ਨਿਜ਼ਾਮ ਦੀ ਦੌਲਤ ’ਤੇ ਬਰਤਾਨਵੀ ਅਦਾਲਤ ਨੇ ਭਾਰਤ ਅਤੇ ਵਾਰਿਸਾਂ ਦੇ ਹੱਕ ’ਚ ਦਿੱਤਾ ਫੈਸਲਾ
ਨਿਜ਼ਾਮ ਹੈਦਰਾਬਾਦ ਦੇ ਲੰਡਨ ਦੇ ਬੈਂਕ ਵਿੱਚ ਪਈ ਦੌਲਤ ਉੱਤੇ ਅਦਾਲਤ ਨੇ ਵਰ੍ਹਿਆਂ ਲੰਬੀ ਕਾਨੂੰਨੀ ਲੜਾਈ ਦਾ ਨਿਪਟਾਰਾ ਕਰਦਿਆਂ ਫੈਸਲਾ ਭਾਰਤ ਦੇ ਪੱਖ ਵਿੱਚ ਦਿੱਤਾ ਹੈ ਅਤੇ ਪਾਕਿਸਤਾਨ ਦੇ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 1947 ਵਿੱਚ ਨਿਜ਼ਾਮ ਨੇ ਆਪਣਾ ਧਨ ਲੰਡਨ ਦੇ ਇੱਕ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਇਸ ਕਾਨੂੰਨੀ ਲੜਾਈ ਵਿੱਚ ਨਿਜ਼ਾਮ ਦੇ ਵਾਰਿਸਾਂ ਨੇ ਵੀ ਭਾਰਤ ਦਾ ਸਾਥ ....

ਲੌਬੀਕਾਰ ਤਲਵਾੜ ਦੇ ਨਜ਼ਦੀਕੀ ਵਿਰੁੱਧ ਵਾਰੰਟ

Posted On October - 3 - 2019 Comments Off on ਲੌਬੀਕਾਰ ਤਲਵਾੜ ਦੇ ਨਜ਼ਦੀਕੀ ਵਿਰੁੱਧ ਵਾਰੰਟ
ਨਵੀਂ ਦਿੱਲੀ, 2 ਅਕਤੂਬਰ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਸਰਕਾਰੀ ਏਅਰ ਲਾਈਨ ਨੂੰ ਕਥਿਤ ਘਾਟਾ ਪਵਾਉਣ ਅਤੇ ਵਿਦੇਸ਼ੀ ਪ੍ਰਾਈਵੇਟ ਏਅਰ ਲਾਈਨਾਂ ਨੂੰ ਲਾਭ ਪਹੁੰਚਾਉਣ ਅਤੇ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਮੁਲਜ਼ਮ ਦੀਪਕ ਤਲਵਾੜ ਦੇ ਨਜ਼ਦੀਕੀ ਯਾਸਮੀਨ ਕਪੂਰ ਵਿਰੁੱਧ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਹਨ। ਵਿਸ਼ੇਸ਼ ਜੱਜ ਅਨੁਰਾਧਾ ਸ਼ੁਕਲਾ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਕਪੂਰ ਨੂੰ 3 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 

ਮਮਤਾ ਬੈਨਰਜੀ ਨੇ ਦੁਰਗਾ ਪੂਜਾ ’ਤੇ ਗੀਤ ਲਿਖਿਆ

Posted On October - 3 - 2019 Comments Off on ਮਮਤਾ ਬੈਨਰਜੀ ਨੇ ਦੁਰਗਾ ਪੂਜਾ ’ਤੇ ਗੀਤ ਲਿਖਿਆ
ਕਲਕੱਤਾ, 2 ਅਕਤੂਬਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਸਿੱਧ ਦੁਰਗਾ ਪੂਜਾ ’ਤੇ ਇਕ ਗੀਤ ਲਿਖਿਆ ਹੈ, ਜਿਸ ਦਾ ਪ੍ਰਬੰਧ ਕੈਬਨਿਟ ਮੰਤਰੀ ਅਰੁਪ ਬਿਸਵਾਸ ਨੇ ਕੀਤਾ ਹੈ। ਗਾਇਕਾ ਸ਼੍ਰੇਆ ਗੋਸ਼ਾਲ ‘ਉਤਸਵ’ ਮੌਕੇ ਸ੍ਰੀਮਤੀ ਬੈਨਰਜੀ ਵੱਲੋਂ ਲਿਖੇ ਗੀਤ ‘ਸਰੂਚੀ ਸੰਘਾ ਦੁਰਗਾ ਪੂਜਾ’ ਨੂੰ ਆਪਣੀ ਆਵਾਜ਼ ਦੇਵੇਗੀ, ਜਦਕਿ ਸੰਗੀਤਕਾਰ ਜੀਤ ਗਾਂਗੁਲੀ ਇਸ ਗੀਤ ਨੂੰ ਆਪਣੇ ਸੰਗੀਤ ’ਚ ਤਿਆਰ ਕਰਨਗੇ। ਇਹ ਗੀਤ 27 ਸਤੰਬਰ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਵੀਰਵਾਰ ਨੂੰ ਯੂਟਿਊਬ 

ਭਾਰਤ-ਅਮਰੀਕਾ ਵਲੋਂ ਭਾਰਤ-ਪ੍ਰਸ਼ਾਂਤ ਵਿੱਚ ਵਾਤਾਵਰਨ ਪੱਖੀ ਊਰਜਾ ਸਬੰਧੀ ਨਵੀਂ ਪਹਿਲ

Posted On October - 3 - 2019 Comments Off on ਭਾਰਤ-ਅਮਰੀਕਾ ਵਲੋਂ ਭਾਰਤ-ਪ੍ਰਸ਼ਾਂਤ ਵਿੱਚ ਵਾਤਾਵਰਨ ਪੱਖੀ ਊਰਜਾ ਸਬੰਧੀ ਨਵੀਂ ਪਹਿਲ
ਭਾਰਤ ਅਤੇ ਅਮਰੀਕਾ ਵਲੋਂ ਅਰਥਚਾਰੇ ਵਿੱਚ ਵਾਧੇ ਲਈ ਇੰਡੋ-ਪੈਸੇਫਿਕ ਖੇਤਰ ਵਿੱਚ ਵਾਤਾਵਰਣ ਪੱਖੀ ਊਰਜਾ ਸਬੰਧੀ ਨਵੀਂ ਪਹਿਲ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅਮਰੀਕਾ ਦੇ ਵਿਦੇਸ਼ ਵਿਭਾਗ ਵਲੋਂ ਦਿੱਤੀ ਗਈ ਹੈ। ....

ਡੋਵਾਲ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਨਾਲ ਕੀਤੀ ਮੁਲਾਕਾਤ

Posted On October - 3 - 2019 Comments Off on ਡੋਵਾਲ ਨੇ ਸਾਊਦੀ ਅਰਬ ਦੇ ਸ਼ਹਿਜ਼ਾਦੇ ਨਾਲ ਕੀਤੀ ਮੁਲਾਕਾਤ
ਕਸ਼ਮੀਰ ਮੁੱਦੇ ਉੱਤੇ ਪਾਕਿਸਤਾਨ ਦੇ ਭਾਰਤ ਵਿਰੋਧੀ ਕੂੜ ਪ੍ਰਚਾਰ ਦੇ ਟਾਕਰੇ ਲਈ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਅੱਜ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸੁਲਤਾਨ ਨਾਲ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਮੀਟਿੰਗ ਦੌਰਾਨ ਕਸ਼ਮੀਰ ਮੁੱਦਾ ਵਿਚਾਰਿਆ ਅਤੇ ਸ੍ਰੀ ਡੋਵਾਲ ਨੇ ਭਾਰਤ ਦਾ ਪੱਖ ਸਪਸ਼ਟ ਕੀਤਾ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਊਦੀ ਅਰਬ ....

ਮੋਦੀ ਨੇ ਟਰੰਪ ਨੂੰ ਕਿਉਂ ਨਾ ਟੋਕਿਆ: ਗਹਿਲੋਤ

Posted On October - 3 - 2019 Comments Off on ਮੋਦੀ ਨੇ ਟਰੰਪ ਨੂੰ ਕਿਉਂ ਨਾ ਟੋਕਿਆ: ਗਹਿਲੋਤ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਉਨ੍ਹਾਂ ਵੱਲੋਂ ਉਸ ਵਕਤ ਧਾਰੀ ਚੁੱਪ ਉੱਤੇ ਸਵਾਲ ਕੀਤਾ ਹੈ ਜਦੋਂ ਉਨ੍ਹਾਂ ਦੇ ਅਮਰੀਕਾ ਦੌਰੇ ਸਮੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਨ੍ਹਾਂ ਨੂੰ ‘ਭਾਰਤ ਦਾ ਪਿਤਾ’ ਕਿਹਾ ਸੀ। ਸ੍ਰੀ ਗਹਿਲੋਤ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਦੇ ਦਿਲ ਵਿੱਚ ਮਹਾਤਮਾ ਗਾਂਧੀ ਜਿਨ੍ਹਾਂ ਨੂੰ ਰਾਸ਼ਟਰਪਿਤਾ ਵਜੋਂ ਜਾਣਿਆਂ ਜਾਂਦਾ ਹੈ, ਪ੍ਰਤੀ ਕੋਈ ....

ਕੇਂਦਰ ਨੇ ਤਿੰਨ ਜ਼ਿਲ੍ਹੇ ਅਸੁਰੱਖਿਅਤ ਐਲਾਨੇ

Posted On October - 3 - 2019 Comments Off on ਕੇਂਦਰ ਨੇ ਤਿੰਨ ਜ਼ਿਲ੍ਹੇ ਅਸੁਰੱਖਿਅਤ ਐਲਾਨੇ
ਕੇਂਦਰ ਸਰਕਾਰ ਨੇ ਅਰੁਣਾਂਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਨੂੰ ਅਸੁਰੱਖਿਅਤ ਐਲਾਨਦਿਆਂ ਇੱਥੇ ਅਫਸਪਾ ਦੀ ਮਿਆਦ ਹੋਰ ਛੇ ਮਹੀਨਿਆਂ ਲਈ ਵਧਾ ਦਿੱਤੀ ਹੈ। ਗ੍ਰਹਿ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਵਿੱਚ ਤਿੰਨ ਜ਼ਿਲ੍ਹਿਆਂ ਦੇ ਚਾਰ ਪੁਲੀਸ ਥਾਣਿਆਂ ਦੀ ਮਿਆਦ ਵਧਾਉਣ ਦਾ ਜ਼ਿਕਰ ਕੀਤਾ ਗਿਆ ਹੈ। ਅਰੁਣਾਂਚਲ ਪ੍ਰਦੇਸ਼ ਦੇ ਅਸਾਮ ਨਾਲ ਲੱਗਣ ਵਾਲੇ ਤਿੰਨ ਜ਼ਿਲ੍ਹਿਆਂ ਤਿਰਪ, ਚਾਂਗਲਾਂਗ ਅਤੇ ਲਾਂਗਡਿੰਗ ਦੇ ਚਾਰ ਥਾਣਿਆਂ ਲਈ ....

ਹਾਲਾਤ ਸੁਖਾਵੇਂ ਹੁੰਦੇ ਹੀ ਜੰਮੂ ਕਸ਼ਮੀਰ ਦਾ ਦਰਜਾ ਬਹਾਲ ਹੋਵੇਗਾ: ਮਾਧਵ

Posted On October - 3 - 2019 Comments Off on ਹਾਲਾਤ ਸੁਖਾਵੇਂ ਹੁੰਦੇ ਹੀ ਜੰਮੂ ਕਸ਼ਮੀਰ ਦਾ ਦਰਜਾ ਬਹਾਲ ਹੋਵੇਗਾ: ਮਾਧਵ
ਟ੍ਰਿਬਿਊਨ ਨਿਊਜ਼ ਸਰਵਿਸ ਜੰਮੂ, 2 ਅਕਤੂਬਰ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਜੰਮੂ ਕਸ਼ਮੀਰ ਦਾ ਰਾਜ ਵਜੋਂ ਦਰਜਾ ਮੁੜ ਬਹਾਲ ਕਰਨ ਦੀ ਮੰਗ ਦਰਮਿਆਨ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਮ ਮਾਧਵ ਨੇ ਅੱਜ ਕਿਹਾ ਕਿ ਇਸ ਸਬੰਧੀ ਕੋਈ ਵੀ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਿਆ ਜਾਵੇਗਾ। ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਧਵ ਨੇ ਕਿਹਾ ਕਿ ਕੁਝ ਫੈਸਲੇ ‘ਆਰਜ਼ੀ’ ਹੁੰਦੇ ਹਨ, ਤਾਂ ਕਿ ਅਮਨ ਬਹਾਲੀ ਯਕੀਨੀ ਬਣਾਈ 

ਇਮਰਾਨ ਦੇ ਕਸ਼ਮੀਰ ਬਾਰੇ ਦਾਅਵੇ ‘ਝੂਠੇ ਤੇ ਮਨਘੜਤ’ ਕਰਾਰ

Posted On October - 3 - 2019 Comments Off on ਇਮਰਾਨ ਦੇ ਕਸ਼ਮੀਰ ਬਾਰੇ ਦਾਅਵੇ ‘ਝੂਠੇ ਤੇ ਮਨਘੜਤ’ ਕਰਾਰ
ਸ੍ਰੀਨਗਰ, 2 ਅਕਤੂਬਰ ਜੰਮੂ ਕਸ਼ਮੀਰ ਸਰਕਾਰ ਨੇ ਅੱਜ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਜਿਸ ਤਰ੍ਹਾਂ ਦੀ ਸਥਿਤੀ ਸੂਬੇ ਦੀ ਬਿਆਨੀ ਗਈ ਹੈ, ਉਹ ਸੱਚ ਤੋਂ ਕੋਹਾਂ ਦੂਰ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ‘ਸਾਰੇ ਦਾਅਵੇ ਝੂਠੇ ਤੇ ਮਨਘੜਤ ਹਨ’ ਅਤੇ ਵਾਦੀ ’ਚ ਜਨਜੀਵਨ ਆਮ ਵਾਂਗ ਹੋ ਗਿਆ ਹੈ। ਸਰਕਾਰੀ ਅਧਿਕਾਰੀ ਨੇ ਕਿਹਾ ਕਿ ਇਮਰਾਨ ਨੇ ਅਸੈਂਬਲੀ ਵਿਚ ਕਿਹਾ ਕਿ ਕਸ਼ਮੀਰ ਵਿਚ ਕਰਫ਼ਿਊ ਤੇ ਪਾਬੰਦੀਆਂ ਹਨ ਜਦਕਿ ਅਜਿਹਾ ਕੁਝ ਵੀ 

ਕਸ਼ਮੀਰ ਵਾਦੀ 59ਵੇਂ ਦਿਨ ਵੀ ਪਾਬੰਦੀਆਂ ਹੇਠ

Posted On October - 3 - 2019 Comments Off on ਕਸ਼ਮੀਰ ਵਾਦੀ 59ਵੇਂ ਦਿਨ ਵੀ ਪਾਬੰਦੀਆਂ ਹੇਠ
ਕਸ਼ਮੀਰ ਵਾਦੀ ਵਿਚ ਅੱਜ ਲਗਾਤਾਰ 59ਵੇਂ ਦਿਨ ਮੁੱਖ ਬਾਜ਼ਾਰ ਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ ਹਾਲਾਂਕਿ ਸ੍ਰੀਨਗਰ ਸ਼ਹਿਰ ਵਿਚ ਕੁਝ ਦੁਕਾਨਾਂ ਜ਼ਰੂਰ ਖੁੱਲ੍ਹੀਆਂ। ਪੰਜ ਅਗਸਤ ਨੂੰ ਧਾਰਾ 370 ਹਟਾ ਲਏ ਜਾਣ ਤੋਂ ਬਾਅਦ ਵਾਦੀ ਵਿਚ ਆਮ ਜਨਜੀਵਨ ਪ੍ਰਭਾਵਿਤ ਹੀ ਰਿਹਾ ਹੈ। ....

ਕੇਂਦਰੀ ਲੇਖਕ ਸਭਾ ਦੀਆਂ ਚੋਣਾਂ ਟਲੀਆਂ

Posted On October - 3 - 2019 Comments Off on ਕੇਂਦਰੀ ਲੇਖਕ ਸਭਾ ਦੀਆਂ ਚੋਣਾਂ ਟਲੀਆਂ
ਵਪਾਰ ਪ੍ਰਤੀਨਿਧ ਚੰਡੀਗੜ੍ਹ, 2 ਅਕਤੂਬਰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਹੰਗਾਮੀ ਮੀਟਿੰਗ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਿਚ ਡਾ. ਸਰਬਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਲੇਖਕ ਭਾਈਚਾਰੇ ਦੇ ਵੱਡੇ ਹਿੱਸੇ ਵੱਲੋਂ ਏਕਤਾ ਦੇ ਕੀਤੇ ਗਏ ਸੁਹਿਰਦ ਯਤਨਾਂ ਸਦਕਾ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ ਚੁਣੀ ਜਾਣ ਵਾਲੀ ਟੀਮ ਲਈ ਸਰਬਸੰਮਤੀ ਲਗਪਗ ਬਣ ਗਈ ਹੈ। ਇਸ ਹੰਗਾਮੀ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲੈ ਕੇ ਚੋਣ ਅਧਿਕਾਰੀਆਂ ਨੂੰ ਬੇਨਤੀ ਕਰ ਕੇ 6 ਅਕਤੂਬਰ ਨੂੰ ਹੋਣ 

ਗਾਂਧੀ ਜੈਅੰਤੀ: ਸੋਨੀਆ ਤੇ ਰਾਹੁਲ ਅੱਜ ਕਰਨਗੇ ਮਾਰਚ

Posted On October - 2 - 2019 Comments Off on ਗਾਂਧੀ ਜੈਅੰਤੀ: ਸੋਨੀਆ ਤੇ ਰਾਹੁਲ ਅੱਜ ਕਰਨਗੇ ਮਾਰਚ
ਨਵੀਂ ਦਿੱਲੀ, 1 ਅਕਤੂਬਰ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਲੈ ਕੇ ਜਾਰੀ ਤਲਖੀ ਦਰਮਿਆਨ ਕਾਂਗਰਸ ਨੇ ਅੱਜ ਕਿਹਾ ਕਿ ਪਾਰਟੀ ਆਗੂ, ਰਾਸ਼ਟਰ ਪਿਤਾ ਦੀ 150ਵੀਂ ਜਨਮ ਵਰ੍ਹੇਗੰਢ ਮੌਕੇ ਭਲਕੇ ਦੇਸ਼ ਭਰ ਵਿੱਚ ਮਾਰਚ ਕੱਢਣਗੇ। ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕੌਮੀ ਰਾਜਧਾਨੀ ਵਿੱਚ ਜਦੋਂਕਿ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਲਖਨਊ ਵਿੱਚ ਮਾਰਚ ਦੀ ਅਗਵਾਈ ਕਰਨਗੇ। ਸ੍ਰੀਮਤੀ ਗਾਂਧੀ ਤੇ ਰਾਹੁਲ ਦਿੱਲੀ ਵਿੱਚ ਪਾਰਟੀ ਹੈੱਡਕੁਆਰਟਰ ਤੋਂ ਰਾਜਘਾਟ 

ਹਾਈ ਕੋਰਟ ਵੱਲੋਂ ਰਾਜੀਵ ਕੁਮਾਰ ਨੂੰ ਪੇਸ਼ਗੀ ਜ਼ਮਾਨਤ

Posted On October - 2 - 2019 Comments Off on ਹਾਈ ਕੋਰਟ ਵੱਲੋਂ ਰਾਜੀਵ ਕੁਮਾਰ ਨੂੰ ਪੇਸ਼ਗੀ ਜ਼ਮਾਨਤ
ਕੋਲਕਾਤਾ: ਕੋਲਕਾਤਾ ਹਾਈ ਕੋਰਟ ਨੇ ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਨੂੰ ਰਾਹਤ ਦਿੰਦਿਆਂ ਬਹੁ-ਕਰੋੜੀ ਸ਼ਾਰਦਾ ਚਿੱਟ ਫੰਡ ਘੁਟਾਲਾ ਕੇਸ ਵਿੱਚ ਅੱਜ ਪੇਸ਼ਗੀ ਜ਼ਮਾਨਤ ਦੇ ਦਿੱਤੀ। ਹਾਈ ਕੋਰਟ ਨੇ ਸੀਨੀਅਰ ਆਈਪੀਐੱਸ ਅਧਿਕਾਰੀ ਨੂੰ ਰਾਹਤ ਦਿੰਦਿਆਂ ਸਾਫ਼ ਕਰ ਦਿੱਤਾ ਕਿ ਹਿਰਾਸਤੀ ਪੁੱਛਗਿੱਛ ਲਈ ਇਹ ਢੁੱਕਵਾਂ ਕੇਸ ਨਹੀਂ ਹੈ। ਜਸਟਿਸ ਐੱਸ.ਮੁਨਸ਼ੀ ਤੇ ਐੱਸ.ਦਾਸਗੁਪਤਾ ਨੇ ਕਿਹਾ ਕਿ ਜੇਕਰ ਸੀਬੀਆਈ ਕੁਮਾਰ ਨੂੰ ਗ੍ਰਿਫ਼ਤਾਰ ਕਰਦੀ ਹੈ, ਤਾਂ ਢੁੱਕਵੀਂ ਅਦਾਲਤ ਨੂੰ ਪੰਜਾਹ-ਪੰਜਾਹ ਹਜ਼ਾਰ ਰੁਪਏ 

ਜੀਓਫੋਨ ਦੀ ਕੀਮਤ 50 ਫੀਸਦੀ ਘਟਾਈ

Posted On October - 2 - 2019 Comments Off on ਜੀਓਫੋਨ ਦੀ ਕੀਮਤ 50 ਫੀਸਦੀ ਘਟਾਈ
ਨਵੀਂ ਦਿੱਲੀ, 1 ਅਕਤੂਬਰ ਰਿਲਾਇੰਸ ਜੀਓ ਵਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਅੱਜ ਆਪਣੇ 4ਜੀ ਮੋਬਾਈਲ ਹੈਂਡਸੈੱਟ ਜੀਓਫੋਨ ਦੀ ਕੀਮਤ 50 ਫੀਸਦ ਤੋਂ ਵੀ ਵੱਧ ਘਟਾ ਦਿੱਤੀ ਗਈ ਹੈ। ਕੰਪਨੀ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਫੋਨ ਦੀ ਕਮੀਤ 1500 ਤੋਂ ਘਟਾ ਕੇ 699 ਰੁਪਏ ਕੀਤੀ ਗਈ ਹੈ। ਇਸ ਨਾਲ ਬਿਨਾਂ ਕਿਸੇ ਤਰ੍ਹਾਂ ਦੀਆਂ ਵਿਸ਼ੇਸ਼ ਸ਼ਰਤਾਂ ਤੋਂ ਸਿੱਧੇ ਤੌਰ ’ਤੇ 800 ਰੁਪਏ ਦੀ ਬੱਚਤ ਹੋਵੇਗੀ। -ਪੀਟੀਆਈ  

ਸੁਰਜੀਤ ਸਿੰਘ ਭੱਲਾ ਆਈਐੱਮਐੱਫ ’ਚ ਭਾਰਤ ਵਲੋਂ ਐਗਜ਼ੈਕੇਟਿਵ ਡਾਇਰੈਕਟਰ ਨਿਯੁਕਤ

Posted On October - 2 - 2019 Comments Off on ਸੁਰਜੀਤ ਸਿੰਘ ਭੱਲਾ ਆਈਐੱਮਐੱਫ ’ਚ ਭਾਰਤ ਵਲੋਂ ਐਗਜ਼ੈਕੇਟਿਵ ਡਾਇਰੈਕਟਰ ਨਿਯੁਕਤ
ਨਵੀਂ ਦਿੱਲੀ, 1 ਅਕਤੂਬਰ ਉੱਘੇ ਅਰਥ-ਸ਼ਾਸਤਰੀ ਸੁਰਜੀਤ ਸਿੰਘ ਭੱਲਾ ਨੂੰ ਅੱਜ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੇ ਬੋਰਡ ਵਿੱਚ ਭਾਰਤ ਵਲੋਂ ਐਗਜ਼ੈਕੇਟਿਵ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਸ੍ਰੀ ਭੱਲਾ (71) ਨੂੰ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਉਪ ਗਵਰਨਰ ਸੁਬੀਰ ਗੋਕਰਨ ਦੀ ਥਾਂ ਨਿਯੁਕਤ ਕੀਤਾ ਗਿਆ ਹੈ। ਸ੍ਰੀ ਗੋਕਰਨ (59) ਦਾ ਬੀਤੀ 30 ਜੁਲਾਈ ਨੂੰ ਅਮਰੀਕਾ ਵਿੱਚ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। -ਪੀਟੀਆਈ  

ਰਾਹੁਲ ਵਲੋਂ ਕੇਰਲ ਦੇ ਮੁੱਖ ਮੰਤਰੀ ਨਾਲ ਮੁਲਾਕਾਤ

Posted On October - 2 - 2019 Comments Off on ਰਾਹੁਲ ਵਲੋਂ ਕੇਰਲ ਦੇ ਮੁੱਖ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ, 1 ਅਕਤੂਬਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨਾਲ ਮੁਲਾਕਾਤ ਕਰਕੇ ਦੱਖਣੀ ਸੂਬੇ ਵਿੱਚ ਹੜ੍ਹਾਂ ਦੇ ਮੁੱਦੇ ’ਤੇ ਚਰਚਾ ਕੀਤੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਜਲਦੀ ਹੱਲ ਕਰਨ ਲਈ ਆਖਿਆ। ਗਾਂਧੀ ਨਾਲ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਸੁਲਤਾਨ ਬਾਤਰੀ ਤੋਂ ਵਿਧਾਇਕ ਆਈ.ਸੀ. ਬਾਲਕ੍ਰਿਸ਼ਨਨ ਮੌਜੂਦ ਸਨ। ਮੀਟਿੰਗ ਮੌਕੇ ਗਾਂਧੀ ਨੇ ਕੌਮੀ ਹਾਈਵੇਅ -766 ’ਤੇ ਰਾਤ ਵੇਲੇ ਟਰੈਫਿਕ ਪਾਬੰਦੀ ਬਾਰੇ ਮੁੱਦੇ ’ਤੇ ਵੀ ਚਰਚਾ 
Available on Android app iOS app
Powered by : Mediology Software Pvt Ltd.