ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਖ਼ਬਰਨਾਮਾ › ›

Featured Posts
ਭਾਰਤ ਦੀਆਂ ਮੁੱਖ ਫ਼ਸਲਾਂ ਲਈ ਘਾਤਕ ਹੈ ਵਾਤਾਵਰਨ ਤਬਦੀਲੀ

ਭਾਰਤ ਦੀਆਂ ਮੁੱਖ ਫ਼ਸਲਾਂ ਲਈ ਘਾਤਕ ਹੈ ਵਾਤਾਵਰਨ ਤਬਦੀਲੀ

ਨਿਊਯਾਰਕ, 18 ਜੂਨ ਵਿਗਿਆਨੀਆਂ ਦਾ ਮੰਨਣਾ ਹੈ ਕਿ ਵਾਤਾਵਰਨ ਤਬਦੀਲੀ ਭਾਰਤ ਵਿੱਚ ਅਨਾਜ ਦੀ ਪੈਦਾਵਰ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦੀ ਹੈ ਅਤੇ ਬੇਹੱਦ ਖ਼ਰਾਬ ਮੌਸਮ ਕਾਰਨ ਦੇਸ਼ ਵਿੱਚ ਝੋਨੇ ਦੀ ਪੈਦਾਵਰ ’ਤੇ ਕਾਫੀ ਮਾੜਾ ਅਸਰ ਪੈ ਸਕਦਾ ਹੈ। ਅਮਰੀਕਾ ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਭਾਰਤ ਦੀਆਂ ਸਾਉਣੀ ਦੀਆਂ ਪੰਜ ...

Read More

ਕ੍ਰਾਈਸਟਚਰਚ ਹਮਲਾ: ਵੀਡੀਓ ਸ਼ੇਅਰ ਕਰਨ ਵਾਲੇ ਨੂੰ ਜੇਲ੍ਹ ਭੇਜਿਆ

ਕ੍ਰਾਈਸਟਚਰਚ ਹਮਲਾ: ਵੀਡੀਓ ਸ਼ੇਅਰ ਕਰਨ ਵਾਲੇ ਨੂੰ ਜੇਲ੍ਹ ਭੇਜਿਆ

ਜਸਪ੍ਰੀਤ ਸਿੰਘ ਰਾਜਪੁਰਾ ਆਕਲੈਂਡ,18 ਜੂਨ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ‘ਚ ਲੰਘੀ 15 ਮਾਰਚ ਨੂੰ ਹੋਏ ਅਤਿਵਾਦੀ ਹਮਲੇ ਦੀ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨ ਦੇ ਦੋਸ਼ ਹੇਠ ਕ੍ਰਾਈਸਚਰਚ ਦੇ ਰਹਿਣ ਵਾਲੇ 44 ਸਾਲਾ ਫਿਲਿਪ ਨੈਵਿਲ ਆਰਪਸ ਨੂੰ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵੱਲੋਂ 21 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਫਿਲਿਪ ਵੱਲੋਂ ...

Read More

ਤੇਜਸ਼ਦੀਪ ਸਿੰਘ ਅਜਨੌਦਾ

ਤੇਜਸ਼ਦੀਪ ਸਿੰਘ ਅਜਨੌਦਾ

ਮੈਲਬਰਨ, 18 ਜੂਨ ਵੈਸਟਰਨ ਆਸਟਰੇਲੀਆ ਸੂਬੇ ਦੇ ਪਰਥ ਸ਼ਹਿਰ ਲਾਗੇ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬੁੱਢੇਸ਼ਾਹ ਦਾ ਹਰਵਿੰਦਰ ਸਿੰਘ (20) ਬੀਤੇ ਸਾਲ ਇੰਜਨੀਅਰਿੰਗ ਦੀ ਪੜ੍ਹਾਈ ਦੇ ਵੀਜ਼ੇ ‘ਤੇ ਆਸਟਰੇਲੀਆ ਆਇਆ ਸੀ। ਪਰਥ ਨੇੜਲੇ ਹੈਨਲੇ ਬਰੂਕ ‘ਚ ਵੀਰਵਾਰ ਤੜਕੇ ਸਾਢੇ ਛੇ ਵਜੇ ...

Read More

ਕੇਂਦਰ ਨੂੰ ਮੈਡੀਕਲ ਸੀਟਾਂ ਬਾਰੇ ਰੁਖ਼ ਸਪੱਸ਼ਟ ਕਰਨ ਲਈ ਕਿਹਾ

ਕੇਂਦਰ ਨੂੰ ਮੈਡੀਕਲ ਸੀਟਾਂ ਬਾਰੇ ਰੁਖ਼ ਸਪੱਸ਼ਟ ਕਰਨ ਲਈ ਕਿਹਾ

ਨਵੀਂ ਦਿੱਲੀ, 17 ਜੂਨ ਦੇਸ਼ ਦੀ ਸਰਵਉੱਚ ਅਦਾਲਤ ਨੇ ਅੱਜ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਸਪੱਸ਼ਟ ਕਰੇ ਕਿ ਡੀਮਡ ਯੂਨੀਵਰਸਿਟੀਆਂ ਅਤੇ ਨਿੱਜੀ ਕਾਲਜਾਂ ਵਿਚ 400-500 ਸੀਟਾਂ ਲਈ ਪੋਸਟ ਗ੍ਰੈਜੂਏਟ ਮੈਡੀਕਲ ਕੋਰਸਾਂ ਵਿਚ ਦਾਖ਼ਲੇ ਲਈ ਕਾਊਂਸਲਿੰਗ ਦੀ ਤਰੀਕ ਵਧਾ ਸਕਦੀ ਹੈ ਜਾਂ ਨਹੀਂ। ਕੇਂਦਰ ਨੇ ਅਦਾਲਤ ਨੂੰ ਦੱਸਿਆ ਕਿ ਉਸ ...

Read More

ਮੁਜ਼ੱਫਰਨਗਰ ਵਿਚ ਦਿਮਾਗੀ ਬੁਖਾਰ ਨਾਲ ਛੇ ਹੋਰ ਬੱਚਿਆਂ ਦੀ ਮੌਤ

ਮੁਜ਼ੱਫਰਨਗਰ ਵਿਚ ਦਿਮਾਗੀ ਬੁਖਾਰ ਨਾਲ ਛੇ ਹੋਰ ਬੱਚਿਆਂ ਦੀ ਮੌਤ

ਪਟਨਾ, 17 ਜੂਨ ਬਿਹਾਰ ਦੇ ਮੁਜ਼ੱਫਰਨਗਰ ਜ਼ਿਲ੍ਹੇ ਵਿਚ ਦਿਮਾਗੀ ਬੁਖਾਰ ਨਾਲ ਅੱਜ ਛੇ ਹੋਰ ਬੱਚਿਆਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮਰਨ ਵਾਲੇ ਬੱਚਿਆਂ ਦੀ ਗਿਣਤੀ 103 ਹੋ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕੇਜਰੀਵਾਲ ਹਸਪਤਾਲ ਵਿਚ 18 ਤੇ ਸ੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਤੇ ਹਸਪਤਾਲ (ਐੱਸਕੇਐੱਮਸੀਐੱਚ) ਵਿਚ ਹੁਣ ...

Read More

ਸ਼ਿਲੌਂਗ ਮਾਮਲਾ: ਸਿੱਖਾਂ ਦੇ ਮੁੱਦੇ ਹੱਲ ਕਰਨ ਲਈ ਉੱਚ ਤਾਕਤੀ ਕਮੇਟੀ ਕਾਇਮ

ਸ਼ਿਲੌਂਗ ਮਾਮਲਾ: ਸਿੱਖਾਂ ਦੇ ਮੁੱਦੇ ਹੱਲ ਕਰਨ ਲਈ ਉੱਚ ਤਾਕਤੀ ਕਮੇਟੀ ਕਾਇਮ

ਮਨਧੀਰ ਸਿੰਘ ਦਿਓਲ/ਟ੍ਰਿਬਿਊਨ ਸਰਵਿਸਿਜ਼ ਨਵੀਂ ਦਿੱਲੀ/ਅੰਮ੍ਰਿਤਸਰ, 16 ਜੂਨ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਦੱਸਿਆ ਕਿ ਸ਼ਿਲੌਂਗ ਵਿਖੇ ਸਿੱਖ ਭਾਈਚਾਰੇ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਉੱਪ ਮੁੱਖ ਮੰਤਰੀ ਦੀ ਅਗਵਾਈ ਹੇਠ ਇੱਕ ਉੱਚ ਤਾਕਤੀ ਕਮੇਟੀ ਬਣਾਈ ਗਈ ਹੈ, ਜੋ ਤੱਥਾਂ ਦੀ ਖੋਜ ਕਰਕੇ ਛੇਤੀ ਹੀ ਸੂਬਾ ਸਰਕਾਰ ਨੂੰ ਰਿਪੋਰਟ ਦੇਵੇਗੀ। ਸ੍ਰੀ ...

Read More

ਹਿੱਤਾਂ ਦੇ ਟਕਰਾਅ ਦਾ ਕਾਰਨ ਬਣਦੇ ਨੇ ਦਫ਼ਤਰਾਂ ’ਚ ਪਾਲੇ ਪ੍ਰੇਮ ਪ੍ਰਸੰਗ

ਹਿੱਤਾਂ ਦੇ ਟਕਰਾਅ ਦਾ ਕਾਰਨ ਬਣਦੇ ਨੇ ਦਫ਼ਤਰਾਂ ’ਚ ਪਾਲੇ ਪ੍ਰੇਮ ਪ੍ਰਸੰਗ

ਨਵੀਂ ਦਿੱਲੀ, 16 ਜੂਨ ਅਜੋਕੇ ਭੱਜ-ਨੱਠ ਭਰੇ ਜੀਵਨ ਤੇ ਮੁਕਾਬਲੇ ਦੀ ਦੌੜ ਵਿਚ ਪੇਸ਼ੇਵਰ ਲੋਕ ਅਕਸਰ ਕੰਮਕਾਜ ਵਿਚ ਐਨਾ ਜ਼ਿਆਦਾ ਰੁੱਝ ਜਾਂਦੇ ਹਨ ਕਿ ਅਕਸਰ ਪ੍ਰੇਮ ਵਾਲੇ ਹਿੱਸੇ ਤੋਂ ਅਣਭਿੱਜ ਰਹਿੰਦੇ ਹਨ। ਅਜਿਹੇ ਵਿਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਨਾਲ ਹੀ ਕੰਮ ਕਰਨ ਵਾਲਿਆਂ ਨਾਲ ਕਈ ਲੋਕ ਪ੍ਰੇਮ ਪਾਲ ਲੈਂਦੇ ...

Read More


ਪੰਜਾਬ ਵਿੱਚ ਝੋਨੇ ਦੀ ਲਵਾਈ ਅੱਜ ਤੋਂ, ਕਿਸਾਨਾਂ ਵੱਲੋਂ ਕਮਰਕੱਸੇ

Posted On June - 13 - 2019 Comments Off on ਪੰਜਾਬ ਵਿੱਚ ਝੋਨੇ ਦੀ ਲਵਾਈ ਅੱਜ ਤੋਂ, ਕਿਸਾਨਾਂ ਵੱਲੋਂ ਕਮਰਕੱਸੇ
ਜੋਗਿੰਦਰ ਸਿੰਘ ਮਾਨ ਮਾਨਸਾ, 12 ਜੂਨ ਪੰਜਾਬ ਵਿਚ ਝੋਨੇ ਦੀ ਬਿਜਾਈ 13 ਜੂਨ ਤੋਂ ਆਰੰਭ ਹੋਣ ਜਾ ਰਹੀ ਹੈ, ਜਿਸ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਵੱਲੋਂ ਬਕਾਇਦਾ ਰੂਪ ’ਚ ਕਿਸਾਨਾਂ ਨੂੰ 8 ਘੰਟਿਆਂ ਤੋਂ ਵੱਧ ਬਿਜਲੀ ਦੇਣ ਦਾ ਨਿਰਣਾ ਲਿਆ ਗਿਆ ਹੈ। ਭਾਵੇਂ ਕਿਸਾਨ ਜਥੇਬੰਦੀਆਂ ਵੱਲੋਂ ਮਾਲਵਾ ਖੇਤਰ ਦੇ ਕੁਝ ਪਿੰਡਾਂ ਵਿਚ ਸਰਕਾਰ ਨੂੰ ਵੰਗਾਰਦਿਆਂ ਪਹਿਲੀ ਜੂਨ ਤੋਂ ਖੇਤਾਂ ਵਿਚ ਜਥੇਬੰਦਕ ਪਹਿਰੇਦਾਰੀ ਹੇਠ ਝੋਨਾ ਲਵਾਇਆ ਗਿਆ ਸੀ, ਪਰ ਲਗਾਤਾਰ ਪਈ ਗਰਮੀ 

ਭੱਟ ਦੀ ਅਰਜ਼ੀ ’ਤੇ ਸੁਣਵਾਈ ਤੋਂ ਇਨਕਾਰ

Posted On June - 13 - 2019 Comments Off on ਭੱਟ ਦੀ ਅਰਜ਼ੀ ’ਤੇ ਸੁਣਵਾਈ ਤੋਂ ਇਨਕਾਰ
ਨਵੀਂ ਦਿੱਲੀ, 12 ਜੂਨ ਸੁਪਰੀਮ ਕੋਰਟ ਨੇ ਗੁਜਰਾਤ ਕਾਡਰ ਦੇ ਬਰਖ਼ਾਸਤ ਆਈਪੀਐਸ ਅਫ਼ਸਰ ਸੰਜੀਵ ਭੱਟ ਦੀ ਅਰਜ਼ੀ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਭੱਟ ਨੇ 30 ਸਾਲ ਪੁਰਾਣੇ ਹਿਰਾਸਤੀ ਮੌਤ ਦੇ ਮਾਮਲੇ ’ਚ 11 ਹੋਰ ਗਵਾਹਾਂ ਦੀ ਪੜਤਾਲ ਕਰਨ ਦੀ ਮੰਗ ਕੀਤੀ ਸੀ। ਹੇਠਲੀ ਅਦਾਲਤ ਵੱਲੋਂ 20 ਜੂਨ ਨੂੰ ਫ਼ੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। -ਪੀਟੀਆਈ  

ਚੱਕਰਵਾਤੀ ਤੂਫ਼ਾਨ ਕਰਕੇ ਹਵਾਈ ਤੇ ਰੇਲ ਆਵਾਜਾਈ ਪ੍ਰਭਾਵਿਤ

Posted On June - 13 - 2019 Comments Off on ਚੱਕਰਵਾਤੀ ਤੂਫ਼ਾਨ ਕਰਕੇ ਹਵਾਈ ਤੇ ਰੇਲ ਆਵਾਜਾਈ ਪ੍ਰਭਾਵਿਤ
ਮੁੰਬਈ/ਨਵੀਂ ਦਿੱਲੀ, 12 ਜੂਨ ਗੁਜਰਾਤ ਵਿੱਚ ਚੱਕਰਵਾਤੀ ਤੂਫ਼ਾਨ ਵਾਯੂ ਕਰਕੇ ਮੌਸਮ ਵਿੱਚ ਆਏ ਵਿਗਾੜ ਦੇ ਚਲਦਿਆਂ ਹਵਾਈ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਹੈ। ਮੁੰਬਈ ਦੇ ਸਭ ਤੋਂ ਭੀੜ ਭੜੱਕੇ ਵਾਲੇ ਹਵਾਈ ਅੱਡੇ ਉੱਤੇ ਚਾਰ ਸੌ ਦੇ ਕਰੀਬ ਉਡਾਣਾਂ ਅਸਰਅੰਦਾਜ਼ ਹੋਣ ਨਾਲ ਮੁਸਾਫ਼ਰਾਂ ਨੂੰ ਖੱਜਲ ਖੁਆਰ ਹੋਣਾ ਪਿਆ। ਉਧਰ ਪੱਛਮੀ ਰੇਲਵੇ ਨੇ 70 ਦੇ ਕਰੀਬ ਰੇਲੱਗਡੀਆਂ ਰੱਦ ਕਰ ਦਿੱਤੀਆਂ ਤੇ 28 ਗੱਡੀਆਂ ਦੀ ਯਾਤਰਾ ਅੱਧ ਵਿਚਾਲੇ ਹੀ ਖ਼ਤਮ ਕਰ ਦਿੱਤੀ। -ਪੀਟੀਆਈ  

ਭਾਰਤੀ ਗੈਂਗਸਟਰ ਦੋਸ਼ੀ ਕਰਾਰ

Posted On June - 13 - 2019 Comments Off on ਭਾਰਤੀ ਗੈਂਗਸਟਰ ਦੋਸ਼ੀ ਕਰਾਰ
ਲੰਡਨ, 12 ਜੂਨ ਭਾਰਤੀ ਮੂਲ ਦੇ ਗੈਂਗਸਟਰ ਬਲਜਿੰਦਰ ਕੰਗ ਤੇ ਭਾਰਤ ਨਾਲ ਹੀ ਸਬੰਧ ਰੱਖਦੇ ਉਸ ਦੇ ਇਕ ਸਹਿਯੋਗੀ ਸੁਖਜਿੰਦਰ ਪੂਨੀ ਨੂੰ ਯੂਕੇ ਵਿਚ ਡਰੱਗ ਤਸਕਰੀ ਤੇ ਮਨੀ ਲਾਂਡਰਿੰਗ ਕੇਸਾਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਕੰਗ ਇਕ ਵੱਡੇ ਗੈਂਗ ਦਾ ਮੁਖੀ ਸੀ ਤੇ ਇਹ ਮਾਮਲਾ ਲੱਖਾਂ ਪਾਊਂਡਜ਼ ਦੀ ਹੇਰਾਫੇਰੀ ਨਾਲ ਜੁੜਿਆ ਹੋਇਆ ਹੈ। -ਪੀਟੀਆਈ  

ਪੰਜਾਬ ਤੇ ਹਰਿਆਣਾ ਵਿੱਚ ਗਰਮੀ ਦਾ ਕਹਿਰ ਜਾਰੀ

Posted On June - 12 - 2019 Comments Off on ਪੰਜਾਬ ਤੇ ਹਰਿਆਣਾ ਵਿੱਚ ਗਰਮੀ ਦਾ ਕਹਿਰ ਜਾਰੀ
ਚੰਡੀਗੜ੍ਹ, 11 ਜੂਨ ਪੰਜਾਬ ਅਤੇ ਹਰਿਆਣਾ ਵਿੱਚ ਮੰਗਲਵਾਰ ਨੂੰ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਤਾਪਮਾਨ 45 ਡਿਗਰੀ ਦੇ ਨੇੜੇ ਰਿਕਾਰਡ ਕੀਤਾ ਗਿਆ। ਪੰਜਾਬ ਵਿੱਚ ਪਟਿਆਲਾ ਅਤੇ ਹਰਿਆਣਾ ਵਿੱਚ ਹਿਸਾਰ 45.5 ਡਿਗਰੀ ਸੈਲਸੀਅਸ ਨਾਲ ਸੂਬੇ ਵਿੱਚ ਸਭ ਤੋਂ ਗਰਮ ਰਹੇ। ਮੌਸਮ ਵਿਭਾਗ ਅਨੁਸਾਰ ਹਿਸਾਰ ਦਾ ਤਾਪਮਾਨ ਆਮ ਨਾਲੋਂ ਚਾਰ ਜਦੋਂ ਕਿ ਪਟਿਆਲਾ ਦਾ ਤਾਪਮਾਨ ਆਮ ਨਾਲੋਂ 7 ਡਿਗਰੀ ਵਧ ਚਲ ਰਿਹਾ ਹੈ। ਚੰਡੀਗੜ੍ਹ ਵਿੱਚ ਤਾਪਮਾਨ 43.9 , ਲੁਧਿਆਣਾ ਵਿੱਚ 45.2 ਡਿਗਰੀ ਰਿਕਾਰਡ 

ਛੇ ਰਾਜਪਾਲਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

Posted On June - 12 - 2019 Comments Off on ਛੇ ਰਾਜਪਾਲਾਂ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 11 ਜੂਨ ਰਾਜਸਥਾਨ ਸਮੇਤ ਛੇ ਸੂਬਿਆਂ ਦੇ ਰਾਜਪਾਲਾਂ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ ਸੂਬਿਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਤੋਂ ਇਲਾਵਾ ਗ੍ਰਹਿ ਮੰਤਰੀ ਨੂੰ ਮਿਲਣ ਵਾਲਿਆਂ ਵਿੱਚ ਗੁਜਰਾਤ ਦੇ ਓਮ ਪ੍ਰਕਾਸ਼ ਕੋਹਲੀ, ਕਰਨਾਟਕ ਦੇ ਵਾਜੂਭਾਈ ਵਾਲਾ ਅਤੇ ਉੱਤਰਾਖੰਡ ਦੇ ਬੇਬੀ ਰਾਨੀ ਮੌਰਿਆ ਸ਼ਾਮਲ ਸਨ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਅਤੇ ਮਣੀਪੁਰ ਦੇ ਉਨ੍ਹਾਂ 

ਭੜਕਾਊ ਸਮੱਗਰੀ ਪੋਸਟ ਕਰਨ ’ਤੇ 11 ਖ਼ਿਲਾਫ਼ ਕੇਸ ਦਰਜ

Posted On June - 12 - 2019 Comments Off on ਭੜਕਾਊ ਸਮੱਗਰੀ ਪੋਸਟ ਕਰਨ ’ਤੇ 11 ਖ਼ਿਲਾਫ਼ ਕੇਸ ਦਰਜ
ਅਲੀਗੜ੍ਹ, 11 ਜੂਨ ਸੋਸ਼ਲ ਮੀਡੀਆ ’ਤੇ ਭੜਕਾਊ ਸਮੱਗਰੀ ਪੋਸਟ ਕਰਨ ਦੇ ਦੋਸ਼ ਹੇਠ ਇੱਥੇ ਪੁਲੀਸ ਨੇ 11 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਢਾਈ ਸਾਲਾ ਬੱਚੀ ਦੇ ਕਤਲ ਤੋਂ ਬਾਅਦ ਪੈਦਾ ਹੋਏ ਤਣਾਅ ਮਗਰੋਂ ਇਲਾਕੇ ਵਿਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਖ਼ੈਰ ਤਹਿਸੀਲ ਵਿਚ ਇੰਟਰਨੈੱਟ ਸੇਵਾ ਅੱਜ ਸ਼ਾਮ ਹੀ ਬਹਾਲ ਕੀਤੀ ਗਈ ਹੈ। ਦਫ਼ਾ 144 ਤਹਿਤ ਘਟਨਾ ਵਾਲੀ ਥਾਂ ਟੱਪਲ ਇਲਾਕੇ ਵਿਚ ਪਾਬੰਦੀ ਦੇ ਹੁਕਮ ਜਾਰੀ ਹਨ। ਜ਼ਿਲ੍ਹਾ ਮੈਜਿਸਟਰੇਟ ਚੰਦਰ ਭੂਸ਼ਨ ਸਿੰਘ ਨੇ ਕਿਹਾ ਕਿ ਟੱਪਲ ਵਿਚ ਸਥਿਤੀ 

ਪਨਸਾਰੇ ਕਤਲ ਕੇਸ ’ਚ ਸੱਜੇ-ਪੱਖੀ ਕਾਰਕੁਨ ਗ੍ਰਿਫ਼ਤਾਰ

Posted On June - 12 - 2019 Comments Off on ਪਨਸਾਰੇ ਕਤਲ ਕੇਸ ’ਚ ਸੱਜੇ-ਪੱਖੀ ਕਾਰਕੁਨ ਗ੍ਰਿਫ਼ਤਾਰ
ਮੁੰਬਈ/ਕੋਲ੍ਹਾਪੁਰ, 11 ਜੂਨ ਮਹਾਰਾਸ਼ਟਰ ਪੁਲੀਸ ਦੀ ਵਿਸ਼ੇਸ਼ ਟੀਮ ਨੇ ਉੱਘੇ ਕਮਿਊਨਿਸਟ ਆਗੂ ਗੋਵਿੰਦ ਪਨਸਾਰੇ ਦੀ ਹੱਤਿਆ ਦੇ ਮਾਮਲੇ ਵਿੱਚ ਅੱਜ ਸੱਜੇ-ਪੱਖੀ ਕਾਰਕੁਨ ਸ਼ਰਦ ਕਲਾਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮ ਨਾਲ ਜੁੜੇ ਅਧਿਕਾਰੀ ਨੇ ਕਿਹਾ ਕਿ ਸੂਬੇ ਦੀ ਸੀਆਈਡੀ ਨਾਲ ਜੁੜੀ ਵਿਸ਼ੇਸ਼ ਜਾਂਚ ਟੀਮ ਨੇ ਕਲਾਸਕਰ (25) ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਕੋਲ੍ਹਾਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 18 ਜੂਨ ਤਕ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। 

ਪੰਜਾਬ ਵੱਲੋਂ ਇਜ਼ਰਾਈਲ ਨਾਲ ਜਲ ਸੰਭਾਲ ਬਾਰੇ ਸਮਝੌਤਾ

Posted On June - 12 - 2019 Comments Off on ਪੰਜਾਬ ਵੱਲੋਂ ਇਜ਼ਰਾਈਲ ਨਾਲ ਜਲ ਸੰਭਾਲ ਬਾਰੇ ਸਮਝੌਤਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਜੂਨ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਇਜ਼ਰਾਈਲ ਦੀ ਕੌਮੀ ਜਲ ਕੰਪਨੀ ਮੈਕੋਰੋਟ ਨਾਲ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ਤਹਿਤ ਸੂਬੇ ਵਿੱਚ ਜਲ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਲਈ ਮਾਸਟਰ ਪਲਾਨ ਤਿਆਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਜ਼ਰਾਈਲ ਵਿਸ਼ਵ ਦਾ ਇਕਲੌਤਾ ਮੁਲਕ ਹੈ ਜੋ ਆਪਣੇ ਵਾਧੂ ਪਾਣੀ ਨੂੰ 80 ਫ਼ੀਸਦ ਦੇ ਕਰੀਬ ਮੁੜ ਵਰਤੋਂ ਵਿੱਚ ਲਿਆਉਂਦਾ ਹੈ। ਸਮਝੌਤੇ ਮੁਤਾਬਕ 

ਕਠੂਆ ਕਾਂਡ: ਦੋਵੇਂ ਧਿਰਾਂ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦੇ ਰੌਂਅ ’ਚ

Posted On June - 12 - 2019 Comments Off on ਕਠੂਆ ਕਾਂਡ: ਦੋਵੇਂ ਧਿਰਾਂ ਫ਼ੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦੇ ਰੌਂਅ ’ਚ
ਕਠੂਆ ਕਾਂਡ ਵਿੱਚ ਅੱਠ ਸਾਲ ਦੀ ਬੱਚੀ ਨਾਲ ਹੋਏ ਜਬਰ-ਜਨਾਹ ਤੇ ਉਸ ਦੀ ਹੱਤਿਆ ਦੇ ਮਾਮਲੇ ਵਿੱਚ ਪਠਾਨਕੋਟ ਦੀ ਵਿਸ਼ੇਸ਼ ਅਦਾਲਤ ਦਾ ਫ਼ੈਸਲਾ ਆਉਣ ਉਪਰੰਤ ਮੁਲਜ਼ਮਾਂ ਦੇ ਐਡਵੋਕੇਟ ਵੱਲੋਂ ਫ਼ੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦੇਣ ਲਈ ਘੋਖਿਆ ਜਾ ਰਿਹਾ ਹੈ। ....

ਹਿਰਾਸਤੀ ਮੌਤ: ਬਰਖਾਸਤ ਆਈਪੀਐਸ ਦੀ ਅਪੀਲ ’ਤੇ ਸੁਣਵਾਈ ਅੱਜ

Posted On June - 12 - 2019 Comments Off on ਹਿਰਾਸਤੀ ਮੌਤ: ਬਰਖਾਸਤ ਆਈਪੀਐਸ ਦੀ ਅਪੀਲ ’ਤੇ ਸੁਣਵਾਈ ਅੱਜ
ਨਵੀਂ ਦਿੱਲੀ: ਬਰਖਾਸਤ ਆਈਪੀਐਸ ਅਧਿਕਾਰੀ ਸੰਜੀਵ ਭੱਟ ਤਿੰਨ ਦਹਾਕੇ ਪੁਰਾਣੇ ਹਿਰਾਸਤੀ ਮੌਤ ਮਾਮਲੇ ਵਿੱਚ ਸੁਪਰੀਮ ਕੋਰਟ ਪੁੱਜ ਗਿਆ ਹੈ। ਭੱਟ ਨੇ ਸਿਖਰਲੀ ਅਦਾਲਤ ਦਾ ਰੁਖ ਕਰਦਿਆਂ ਗੁਜਰਾਤ ਹਾਈ ਕੋਰਟ ਦੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਭੱਟ ਦੀ ਇਸ ਕੇਸ ਵਿੱਚ ਵਧੀਕ ਗਵਾਹਾਂ ਨੂੰ ਪੇਸ਼ ਕਰਨ ਦੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਸੀ। ਜਸਟਿਸ ਇੰਦਰਾ ਬੈਨਰਜੀ ਤੇ ਅਜੈ ਰਸਤੋਗੀ ਦੀ ਅਗਵਾਈ ਵਾਲੇ ਵਕੇਸ਼ਨ ਬੈਂਚ ਨੇ, ਫ਼ੌਰੀ ਲਿਸਟਿੰਗ ਦੀ ਮੰਗ ਕਰਦੀ ਇਹ ਪਟੀਸ਼ਨ ਭਲਕੇ 

ਕਿਸਾਨ ਰੈਲੀ ਮੌਕੇ ਸਟੇਜ ਡਿੱਗੀ, ਦਸ ਜ਼ਖ਼ਮੀ

Posted On June - 12 - 2019 Comments Off on ਕਿਸਾਨ ਰੈਲੀ ਮੌਕੇ ਸਟੇਜ ਡਿੱਗੀ, ਦਸ ਜ਼ਖ਼ਮੀ
ਇੰਦੌਰ: ਮੱਧ ਪ੍ਰਦੇਸ਼ ਵਿੱਚ ਮੁੱਖ ਵਿਰੋਧੀ ਪਾਰਟੀ ਭਾਜਪਾ ਵੱਲੋਂ ਕਿਸਾਨ ਆਕਰੋਸ਼ ਰੈਲੀ ਲਈ ਤਿਆਰ ਕੀਤੀ ਸਟੇਜ ਡਿੱਗਣ ਨਾਲ ਤਿੰਨ ਵਿਧਾਇਕਾਂ ਸਮੇਤ 10 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਦੁਪਹਿਰ ਸਮੇਂ ਰਾਜਮੁਹੱਲਾ ਚੌਂਕ ਵਿੱਚ ਲੱਗੀ ਸਟੇਜ ਜਦੋਂ ਡਿੱਗੀ, ਇਸ ’ਤੇ 60 ਦੇ ਕਰੀਬ ਲੋਕ ਮੌਜੂਦ ਸਨ। -ਪੀਟੀਆਈ  

ਰਿਲਾਇੰਸ ਗਰੁੱਪ ਨੇ 35,400 ਕਰੋੜ ਰੁਪਏ ਦਾ ਕਰਜ਼ਾ ਮੋੜਿਆ

Posted On June - 12 - 2019 Comments Off on ਰਿਲਾਇੰਸ ਗਰੁੱਪ ਨੇ 35,400 ਕਰੋੜ ਰੁਪਏ ਦਾ ਕਰਜ਼ਾ ਮੋੜਿਆ
ਮੁੰਬਈ: ਅਨਿਲ ਅੰਬਾਨੀ ਦੀ ਅਗਵਾਈ ਵਾਲੇ ਕਰਜ਼ੇ ’ਚ ਡੁੱਬੇ ਰਿਲਾਇੰਸ ਗਰੁੱਪ ਦਾ ਕਹਿਣਾ ਹੈ ਕਿ ਲੰਘੇ 14 ਮਹੀਨਿਆਂ ਦੌਰਾਨ (ਮਈ ਤੱਕ) ਉਨ੍ਹਾਂ 35,400 ਕਰੋੜ ਰੁਪਏ ਦਾ ਕਰਜ਼ਾ ਵਾਪਸ ਕਰ ਦਿੱਤਾ ਹੈ। ਗਰੁੱਪ ਦੇ ਸਿਰ ਕਰੀਬ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਗਰੁੱਪ ਨੇ ਕਰਜ਼ਾ ਆਪਣੀ ਸੰਪਤੀ ਵੇਚ ਕੇ ਅਦਾ ਕੀਤਾ ਹੈ। ਅਨਿਲ ਅੰਬਾਨੀ ਨੇ ਕਿਹਾ ਕਿ ਹੋਰ ਜਾਇਦਾਦ ਵੇਚ ਕੇ ਗਰੁੱਪ ਰਹਿੰਦਾ ਕਰਜ਼ਾ ਵੀ ਮੋੜ ਦੇਵੇਗਾ। ਇਹ ਬਿਆਨ ਉਸ ਵੇਲੇ ਆਇਆ ਹੈ ਜਦ ਗਰੁੱਪ ਦੀਆਂ ਸੱਤ ਇਕਾਈਆਂ ਜੋ ਕਿ ਸ਼ੇਅਰ ਬਾਜ਼ਾਰ 

ਵਾਤਾਵਰਨ ਪੱਖੀ ਮੁਹਿੰਮ ਲਈ ਭਾਰਤੀ ਮੂਲ ਦੀ ਵਿਦਿਆਰਥਣ ਦਾ ਸਨਮਾਨ

Posted On June - 12 - 2019 Comments Off on ਵਾਤਾਵਰਨ ਪੱਖੀ ਮੁਹਿੰਮ ਲਈ ਭਾਰਤੀ ਮੂਲ ਦੀ ਵਿਦਿਆਰਥਣ ਦਾ ਸਨਮਾਨ
ਦੁਬਈ: ਭਾਰਤੀ ਮੂਲ ਦੀ ਇਕ ਅੱਠ ਸਾਲਾ ਵਿਦਿਆਰਥਣ ਨੀਆ ਟੋਨੀ ਨੇ ਇੱਥੇ ਕਰੀਬ 15,000 ਕਿਲੋਗ੍ਰਾਮ ਕਾਗਜ਼ਾਂ ਦਾ ਕੂੜਾ ਸੋਧਣ ਲਈ ਇਕੱਤਰ ਕੀਤਾ ਹੈ। ਉਸ ਨੇ ਇਹ ਉੱਦਮ ਅਮੀਰਾਤ ਵਾਤਾਵਰਨ ਗਰੁੱਪ ਦੀ ਕੌਮੀ ਪੱਧਰ ਦੀ ਰੀਸਾਈਕਲ ਮੁਹਿੰਮ ਤਹਿਤ ਇਕੱਠਾ ਕੀਤਾ ਹੈ। ਖ਼ਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਟੋਨੀ ਆਪਣੇ ਇਲਾਕੇ ਵਿਚ ਹੀ ਇਹ ਮੁਹਿੰਮ ਚਲਾ ਰਹੀ ਸੀ। ਇਸ ਦੌਰਾਨ ਉਸ ਨੇ ਅਖ਼ਬਾਰਾਂ, ਰਸਾਲੇ ਤੇ ਹੋਰ ਕਾਗਜ਼ਾਂ ਵਾਲੀ ਸਮੱਗਰੀ ਇਕੱਤਰ ਕੀਤੀ ਜੋ ਕਿ ਵਰਤੋਂ ਵਿਚ ਨਹੀਂ ਸੀ। ਉਸ ਦਾ ਅਮੀਰਾਤ 

ਪ੍ਰਫੁੱਲ ਪਟੇਲ ਲਗਾਤਾਰ ਦੂਜੇ ਦਿਨ ਈਡੀ ਅੱਗੇ ਪੇਸ਼

Posted On June - 12 - 2019 Comments Off on ਪ੍ਰਫੁੱਲ ਪਟੇਲ ਲਗਾਤਾਰ ਦੂਜੇ ਦਿਨ ਈਡੀ ਅੱਗੇ ਪੇਸ਼
ਨਵੀਂ ਦਿੱਲੀ: ਸਾਬਕਾ ਨਾਗਰਿਕ ਹਵਾਬਾਜ਼ੀ ਮੰਤਰੀ ਤੇ ਐਨਸੀਪੀ ਆਗੂ ਪ੍ਰਫੁੱਲ ਪਟੇਲ ਐਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਅੱਜ ਲਗਾਤਾਰ ਦੂਜੇ ਦਿਨ ਪੇਸ਼ ਹੋਏ। ਇਹ ਮਾਮਲਾ ਏਅਰ ਇੰਡੀਆ ਦੇ ਵਿੱਤੀ ਨੁਕਸਾਨ ਨਾਲ ਜੁੜਿਆ ਹੋਇਆ ਹੈ। ਮਨੀ ਲਾਂਡਰਿੰਗ ਦਾ ਇਹ ਕੇਸ ਬਹੁ ਕਰੋੜੀ ਘੁਟਾਲੇ ਤਹਿਤ ਦਰਜ ਕੀਤਾ ਗਿਆ ਸੀ। ਖ਼ਾਨ ਮਾਰਕੀਟ ਸਥਿਤ ਈਡੀ ਦੇ ਦਫ਼ਤਰ ਵਿਚ ਪਟੇਲ ਕਰੀਬ 10 ਵਜੇ ਆਏ। ਜਾਂਚ ਅਫ਼ਸਰਾਂ ਨੇ ਇਸ ਮੌਕੇ ਪਟੇਲ ਦੇ ਬਿਆਨ ਲਏ। ਉਨ੍ਹਾਂ ਕੋਲੋਂ ਕਰੀਬ 9 ਘੰਟੇ ਪੁੱਛਗਿੱਛ ਕੀਤੀ ਗਈ। -ਪੀਟੀਆਈ  

ਕੈਬਨਿਟ ਵਲੋਂ ਤੀਹਰੇ ਤਲਾਕ ’ਤੇ ਪਾਬੰਦੀ ਲਈ ਨਵੇਂ ਬਿੱਲ ’ਤੇ ਚਰਚਾ ਦੀ ਸੰਭਾਵਨਾ

Posted On June - 12 - 2019 Comments Off on ਕੈਬਨਿਟ ਵਲੋਂ ਤੀਹਰੇ ਤਲਾਕ ’ਤੇ ਪਾਬੰਦੀ ਲਈ ਨਵੇਂ ਬਿੱਲ ’ਤੇ ਚਰਚਾ ਦੀ ਸੰਭਾਵਨਾ
ਕੇਂਦਰੀ ਕੈਬਨਿਟ ਵੱਲੋਂ ਭਲਕੇ ਆਪਣੀ ਮੀਟਿੰਗ ਵਿਚ ਤੀਹਰੇ ਤਲਾਕ ਦੀ ਰਵਾਇਤ ’ਤੇ ਪਾਬੰਦੀ ਲਾਉਣ ਬਾਰੇ ਨਵੇਂ ਬਿੱਲ ’ਤੇ ਚਰਚਾ ਕੀਤੀ ਜਾ ਸਕਦੀ ਹੈ। ਸੂਤਰਾਂ ਮੁਤਾਬਕ ਇੱਕ ਵਾਰ ਸੰਸਦ ਵਲੋਂ ਪਾਸ ਹੋਣ ਤੋਂ ਬਾਅਦ ਤਜਵੀਜ਼ਤ ਬਿੱਲ ਇਸ ਸਾਲ ਜਾਰੀ ਕੀਤੇ ਆਰਡੀਨੈਂਸ ਦੀ ਥਾਂ ਲੈ ਲਵੇਗਾ। ....
Available on Android app iOS app
Powered by : Mediology Software Pvt Ltd.