ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖ਼ਬਰਨਾਮਾ › ›

Featured Posts
ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 17 ਅਕਤੂਬਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਦੀ ਸਿਆਸੀ ਹਵਾ ਬਦਲ ਚੁੱਕੀ ਹੈ ਅਤੇ ਹੁਣ ਸੂਬੇ ’ਚ ਪੂਰੇ ਬਹੁਮੱਤ ਨਾਲ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਵੇਗੀ। ਸਰਕਾਰ ਬਣਨ ’ਤੇ ਪਹਿਲੇ 24 ਘੰਟੇ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸਾਬਕਾ ਮੁੱਖ ...

Read More

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਚੰਡੀਗੜ੍ਹ, 17 ਅਕਤੂਬਰ ਇਨੈਲੋ ਦੇ ਸਾਬਕਾ ਆਗੂ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸ ’ਚ ਸਥਾਨਕ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵਾਂ ਰੱਖਣ ਦਾ ਵਾਅਦਾ ਕੀਤਾ ਗਿਆ ਹੈ। ਜੇਜੇਪੀ ਆਗੂ ਕੇ ਸੀ ਬਾਂਗੜ ਨੇ ਚੋਣ ਮਨੋਰਥ ਪੱਤਰ ...

Read More

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਅਕਤੂਬਰ ਪੰਜਾਬ ਦੀ ਜੰਮਪਲ ਸ੍ਰੀ ਸੈਣੀ (23) ਅੱਜ ‘ਮਿਸ ਵਰਲਡ ਅਮੈਰਿਕਾ’ ਦੇ ਆਖ਼ਰੀ ਗੇੜ ਤੋਂ ਪਹਿਲਾਂ ਬੇਹੋਸ਼ ਹੋ ਗਈ। ਉਸ ਦੀ ਬੇਹੋਸ਼ੀ ਦੀ ਖ਼ਬਰ ਕਾਫ਼ੀ ਤੇਜ਼ੀ ਨਾਲ ਫੈਲੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਇੰਸਟਾਗ੍ਰਾਮ ਰਾਹੀਂ ਸ੍ਰੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਵਿਚ ਸੈਣੀ ਦੇ ...

Read More

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਨਵੀਂ ਦਿੱਲੀ, 15 ਅਕਤੂਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ...

Read More

ਭਾਰਤ ਨੂੰ ਬਹੁਸੰਖਿਅਕ ਰਾਸ਼ਟਰ ’ਚ ਤਬਦੀਲ ਕਰਨ ਦੇ ਯਤਨਾਂ ਨੇ ਅਰਥਚਾਰਾ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ‘ਮਨੁੱਖ ਵੱਲੋਂ ਸਹੇੜਿਆ ਦੁਖਾਂਤ’ ਦੱਸਦਿਆਂ ਕਿਹਾ ਕਿ ਭਾਰਤ ਨੂੰ ਬਹੁਸੰਖਿਅਕ ਮੁਲਕ ਵਿੱਚ ਤਬਦੀਲ ਕਰਨ ਦੇ ‘ਪ੍ਰਾਜੈਕਟ’ ਨੇ ਅਰਥਚਾਰੇ ਦੇ ਵਿਕਾਸ ਨੂੰ ‘ਪੂਰੀ ਤਰ੍ਹਾਂ ਕਮਜ਼ੋਰ’ ਬਣਾ ਦਿੱਤਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ...

Read More

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਆਪਣੇ ਕਾਰਕੁਨਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲਾਲਊ ਨੀਤੀ ਤਹਿਤ ਕਾਂਗਰਸ ਵੱਲੋਂ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕੀਤੀ ਜਾ ਰਹੀ ...

Read More

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਬੇਲ ਪੁਰਸਕਾਰ ਜਿੱਤਣ ’ਤੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਪਾਰਟੀ ਦੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਨਿਆਏ (ਐੱਨਵਾਈਏਵਾਈ), ਜਿਹੜੀ ਕਿ ਬੈਨਰਜੀ ਦੀ ਹੀ ਘਾੜਤ ਸੀ, ਇਕ ਦਿਨ ਹਕੀਕਤ ਬਣੇਗੀ। ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ, ਉਨ੍ਹਾਂ ...

Read More


ਹਾਲਾਤ ਸੁਖਾਵੇਂ ਹੁੰਦਿਆਂ ਹੀ ਹੋਣਗੀਆਂ ਜੰਮੂ-ਕਸ਼ਮੀਰ ’ਚ ਚੋਣਾਂ: ਰੈਡੀ

Posted On September - 24 - 2019 Comments Off on ਹਾਲਾਤ ਸੁਖਾਵੇਂ ਹੁੰਦਿਆਂ ਹੀ ਹੋਣਗੀਆਂ ਜੰਮੂ-ਕਸ਼ਮੀਰ ’ਚ ਚੋਣਾਂ: ਰੈਡੀ
ਸੋਮਵਾਰ ਨੂੰ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਵਿਕਾਸ ਲਈ ਵਚਨਬੱਧ ਹੈ ਤੇ ਹਾਲਾਤ ਸੁਖਾਵੇਂ ਹੁੰਦਿਆਂ ਹੀ ਸੂਬੇ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ 50 ਹਜ਼ਾਰ ਦੇ ਕਰੀਬ ਬੰਦ ਪਏ ਮੰਦਰਾਂ ਬਾਰੇ ਸਰਵੇਖਣ ਕੀਤਾ ਜਾਵੇਗਾ। ....

ਕਸ਼ਮੀਰ ਵਿਚ ਸੇਬ ਵਪਾਰ ’ਤੇ ਦਹਿਸ਼ਤ ਦਾ ਪਰਛਾਵਾਂ

Posted On September - 24 - 2019 Comments Off on ਕਸ਼ਮੀਰ ਵਿਚ ਸੇਬ ਵਪਾਰ ’ਤੇ ਦਹਿਸ਼ਤ ਦਾ ਪਰਛਾਵਾਂ
ਪਿਛਲੇ 50 ਦਿਨਾਂ ਤੋਂ ਪੂਰੀ ਤਰ੍ਹਾਂ ਬੰਦ ਪਏ ਵਪਾਰ ਕਾਰਨ ਮੰਦੀ ਝੱਲ ਰਹੇ ਛੋਟੇ ਉਦਯੋਗਪਤੀਆਂ ਅਤੇ ਸੇਬ ਵਪਾਰੀਆਂ ਨੇ ਅੱਜ ਕਿਹਾ ਕਿ ਉਹ ਕਸ਼ਮੀਰ ਵਾਦੀ ਵਿੱਚ ਹਾਲਾਤ ਸਥਿਰ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ....

ਕੈਨੇਡਾ ਦੀਆਂ ਪਾਰਲੀਮਾਨੀ ਚੋਣਾਂ ਦਾ ਅਖਾੜਾ ਮਘਿਆ

Posted On September - 24 - 2019 Comments Off on ਕੈਨੇਡਾ ਦੀਆਂ ਪਾਰਲੀਮਾਨੀ ਚੋਣਾਂ ਦਾ ਅਖਾੜਾ ਮਘਿਆ
ਕੈਨੇਡਾ ਦੀਆਂ 43ਵੀਆਂ ਪਾਰਲੀਮੈਂਟ ਚੋਣਾਂ 21 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਜਿਸ ਵਿਚ 25 ਮਿਲੀਅਨ ਵੋਟਰ ਦੇਸ਼ ਦੀ ਕਿਸਮਤ ਦਾ ਫੈਸਲਾ ਕਰਨਗੇ। 338 ਮੈਂਬਰਾਂ ਦੇ ਹਾਊਸ ਲਈ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਹਨ ਜਿਸ ਕਰਕੇ ਚੋਣ ਪ੍ਰਚਾਰ ਭਖ ਗਿਆ ਹੈ। ਹੋਰ ਭਾਈਚਾਰਿਆਂ ਦੇ ਮੁਕਾਬਲੇ ਪੰਜਾਬੀਆਂ ਵਿਚ ਵਧੇਰੇ ਜੋਸ਼ ਹੈ। ....

ਕਿਸ਼ਤਵਾੜ ’ਚ ਹਿਜ਼ਬੁਲ ਦੇ ਤਿੰਨ ਦਹਿਸ਼ਤਗਰਦ ਗ੍ਰਿਫ਼ਤਾਰ

Posted On September - 24 - 2019 Comments Off on ਕਿਸ਼ਤਵਾੜ ’ਚ ਹਿਜ਼ਬੁਲ ਦੇ ਤਿੰਨ ਦਹਿਸ਼ਤਗਰਦ ਗ੍ਰਿਫ਼ਤਾਰ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਇਕ ਭਾਜਪਾ ਤੇ ਆਰਐੱਸਐੱਸ ਆਗੂ ਦੀ ਹੱਤਿਆ ਸਣੇ ਅਤਿਵਾਦ ਦੇ ਚਾਰ ਮਾਮਲਿਆਂ ’ਚ ਸ਼ਾਮਲ ਤਿੰਨ ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਤਿੰਨੋਂ ਹਿਜ਼ਬੁਲ ਮੁਜਾਹਿਦੀਨ ਨਾਲ ਸਬੰਧਤ ਹਨ। ....

‘ਬਿੱਗ ਬੌਸ’ ਦੇ 13ਵੇਂ ਸੀਜ਼ਨ ਦਾ ਪ੍ਰਸਾਰਨ 29 ਤੋਂ

Posted On September - 24 - 2019 Comments Off on ‘ਬਿੱਗ ਬੌਸ’ ਦੇ 13ਵੇਂ ਸੀਜ਼ਨ ਦਾ ਪ੍ਰਸਾਰਨ 29 ਤੋਂ
ਟੈਲੀਵਿਜ਼ਨ ਰਿਐਲਟੀ ਸ਼ੋਅ ‘ਬਿੱਗ ਬੌਸ’ ਦਾ 13ਵਾਂ ਸੀਜ਼ਨ ਨਵੇਂ ਮਹਿਮਾਨਾਂ ਨਾਲ ਛੋਟੇ ਪਰਦੇ ’ਤੇ 29 ਸਤੰਬਰ ਨੂੰ ਵਾਪਸੀ ਕਰ ਰਿਹਾ ਹੈ। ਸ਼ੋਅ ’ਚ ਹਿੱਸਾ ਲੈਣ ਵਾਲੇ 18,500 ਸਕੁਏਅਰ ਫੁੱਟ ਦੇ ਨਵੇਂ ਵਾਤਾਵਰਨ-ਪੱਖੀ (ਈਕੋ-ਫ੍ਰੈਂਡਲੀ) ਘਰ ਵਿਚ ਰਹਿਣਗੇ। ....

ਐਮੀ ਐਵਾਰਡਜ਼ ਵਿੱਚ ‘ਗੇਮ ਆਫ਼ ਥ੍ਰੋਨਜ਼’ ਛਾਈ

Posted On September - 24 - 2019 Comments Off on ਐਮੀ ਐਵਾਰਡਜ਼ ਵਿੱਚ ‘ਗੇਮ ਆਫ਼ ਥ੍ਰੋਨਜ਼’ ਛਾਈ
ਐਮੀ ਐਵਾਰਡਜ਼ ’ਚ ‘ਗੇਮ ਆਫ਼ ਥ੍ਰੋਨਜ਼’ ਦਾ ਅੰਤਿਮ ਸੀਜ਼ਨ ਛਾਇਆ ਰਿਹਾ ਅਤੇ ਉਸ ਨੂੰ 12 ਪੁਰਸਕਾਰ ਮਿਲੇ। ‘ਗੇਮ ਆਫ਼ ਥ੍ਰੋਨਜ਼’ ਨੇ 32 ਨਾਮਜ਼ਦਗੀਆਂ ਹਾਸਲ ਕਰਕੇ ਰਿਕਾਰਡ ਤੋੜਿਆ ਹੈ। ਉਸ ਨੂੰ ਬੈਸਟ ਡਰਾਮਾ ਸੀਰੀਜ਼ ਦਾ ਪੁਰਸਕਾਰ ਵੀ ਮਿਲਿਆ। ....

ਯੂਕੇ: ਸੋਹਲ ਨੂੰ ‘ਪੁਆਇੰਟ ਆਫ਼ ਲਾਈਟ’ ਪੁਰਸਕਾਰ

Posted On September - 24 - 2019 Comments Off on ਯੂਕੇ: ਸੋਹਲ ਨੂੰ ‘ਪੁਆਇੰਟ ਆਫ਼ ਲਾਈਟ’ ਪੁਰਸਕਾਰ
ਬ੍ਰਿਟਿਸ਼ ਸਿੱਖ ਫ਼ੌਜ ਰਿਜ਼ਰਵ ਨਾਲ ਸਬੰਧਤ ਜੇ ਸਿੰਘ ਸੋਹਲ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ‘ਪੁਆਇੰਟਸ ਆਫ਼ ਲਾਈਟ ਐਵਾਰਡ’ ਨਾਲ ਨਿਵਾਜਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਮੁਲਕ ਦੇ ਹਥਿਆਰਬੰਦ ਬਲਾਂ ’ਚ ਸਿੱਖਾਂ ਦੇ ਯੋਗਦਾਨ ਨੂੰ ਬਿਹਤਰੀਨ ਢੰਗ ਨਾਲ ਉਭਾਰਨ ਲਈ ਦਿੱਤਾ ਗਿਆ ਹੈ। ....

ਚੀਨੀ ਅਧਿਕਾਰੀਆਂ ਵੱਲੋਂ ਤਾਲਿਬਾਨੀ ਵਫ਼ਦ ਨਾਲ ਗੱਲਬਾਤ

Posted On September - 24 - 2019 Comments Off on ਚੀਨੀ ਅਧਿਕਾਰੀਆਂ ਵੱਲੋਂ ਤਾਲਿਬਾਨੀ ਵਫ਼ਦ ਨਾਲ ਗੱਲਬਾਤ
ਅਫ਼ਗ਼ਾਨਿਸਤਾਨ ਵਿੱਚ 28 ਸਤੰਬਰ ਨੂੰ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਚੀਨੀ ਅਧਿਕਾਰੀਆਂ ਨੇ ਇਥੇ ਤਾਲਿਬਾਨੀ ਵਫ਼ਦ ਨਾਲ ਗੱਲਬਾਤ ਕੀਤੀ। ....

ਐਮਰਜੈਂਸੀ ਲੈਂਡਿੰਗ ਵੇਲੇ ਹਾਦਸਾ

Posted On September - 24 - 2019 Comments Off on ਐਮਰਜੈਂਸੀ ਲੈਂਡਿੰਗ ਵੇਲੇ ਹਾਦਸਾ
ਸੋਮਵਾਰ ਨੂੰ ਕੇਦਾਰਨਾਥ ਵਿੱਚ ਇੱਕ ਨਿੱਜੀ ਹੈਲੀਕਾਪਟਰ ਜਿਸ ਵਿੱਚ ਕਿ ਛੇ ਯਾਤਰੀ ਸਵਾਰ ਸਨ ਹਾਦਸੇ ਦਾ ਸ਼ਿਕਾਰ ਹੁੰਦਿਆਂ ਵਾਲ-ਵਾਲ ਬਚ ਗਿਆ। ....

ਪੰਡਿਤ ਰਵੀ ਸ਼ੰਕਰ ਨਾਲ ਸਬੰਧਤ ਸਮੱਗਰੀ ਕਬਾੜ ’ਚੋਂ ਮਿਲੀ

Posted On September - 24 - 2019 Comments Off on ਪੰਡਿਤ ਰਵੀ ਸ਼ੰਕਰ ਨਾਲ ਸਬੰਧਤ ਸਮੱਗਰੀ ਕਬਾੜ ’ਚੋਂ ਮਿਲੀ
ਫ਼ਿਲਮਾਂ ਨਾਲ ਸਬੰਧਤ ਸਮੱਗਰੀ ਤੇ ਪੋਸਟਰ ਇਕੱਠੇ ਕਰਨ ਵਾਲੇ ਐੱਸਐੱਮਐੱਮ ਔਸਾਜਾ ਨੂੰ ਮੁੰਬਈ ਦੇ ਮਾਹਿਮ ਸਥਿਤ ਕਬਾੜ ਦੀ ਦੁਕਾਨ ’ਚੋਂ ਪੰਡਿਤ ਰਵੀ ਸ਼ੰਕਰ ਤੇ ਉਨ੍ਹਾਂ ਦੇ ਪੁੱਤਰ ਸ਼ੁਭੋ ਦਾ ਇਕ ਫਟਿਆ ਹੋਇਆ ਪੁਰਾਣਾ ਸੂਟਕੇਸ ਲੱਭਿਆ ਹੈ। ....

ਛੇਵੀਂ ਦੀ ਵਿਦਿਆਰਥਣ ਨੇ ਮਾਣੀ ਪ੍ਰਿੰਸੀਪਲ ਬਣਨ ਦੀ ‘ਖੁਸ਼ੀ’

Posted On September - 24 - 2019 Comments Off on ਛੇਵੀਂ ਦੀ ਵਿਦਿਆਰਥਣ ਨੇ ਮਾਣੀ ਪ੍ਰਿੰਸੀਪਲ ਬਣਨ ਦੀ ‘ਖੁਸ਼ੀ’
ਛੇਵੀਂ ਕਲਾਸ ਦੀ 11 ਸਾਲਾ ਵਿਦਿਆਰਥਣ ਖੁਸ਼ੀ ਦਾ ਸਕੂਲ ਪ੍ਰਿੰਸੀਪਲ ਬਣਨ ਦਾ ਸੁਫਨਾ ਅੱਜ ਸਥਾਨਕ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੂਰਾ ਕਰ ਦਿੱਤਾ। ....

ਬਾਬਾ ਫ਼ਰੀਦ ਆਗਮਨ ਪੁਰਬ ਦੇ ਆਖਰੀ ਦਿਨ ਨਗਰ ਕੀਰਤਨ ਸਜਾਇਆ

Posted On September - 24 - 2019 Comments Off on ਬਾਬਾ ਫ਼ਰੀਦ ਆਗਮਨ ਪੁਰਬ ਦੇ ਆਖਰੀ ਦਿਨ ਨਗਰ ਕੀਰਤਨ ਸਜਾਇਆ
ਬਾਰ੍ਹਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਫ਼ਰੀਦ ਦੀ ਯਾਦ ਵਿੱਚ ਇੱਥੇ ਮਨਾਏ ਜਾ ਰਹੇ ਆਗਮਨ ਪੁਰਬ ਦੇ ਆਖ਼ਰੀ ਦਿਨ ਟਿੱਲਾ ਬਾਬਾ ਫ਼ਰੀਦ ਤੋਂ ਗੁਰਦੁਆਰਾ ਗੋਦੜੀ ਸਾਹਿਬ ਤੱਕ ਚਾਰ ਕਿਲੋਮੀਟਰ ਲੰਬਾ ਨਗਰ ਕੀਰਤਨ ਕੱਢਿਆ ਗਿਆ ਜਿਸ ਵਿੱਚ ਵੱਡੀ ਗਿਣਤੀ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ....

ਧਨੇਰ ਦੀ ਸਜ਼ਾ ਮੁਆਫ਼ ਕਰਵਾਉਣ ਲਈ ਚੌਥੇ ਦਿਨ ਵੀ ਲੱਗਿਆ ਪੱਕਾ ਮੋਰਚਾ

Posted On September - 24 - 2019 Comments Off on ਧਨੇਰ ਦੀ ਸਜ਼ਾ ਮੁਆਫ਼ ਕਰਵਾਉਣ ਲਈ ਚੌਥੇ ਦਿਨ ਵੀ ਲੱਗਿਆ ਪੱਕਾ ਮੋਰਚਾ
ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਰੱਦ ਕਰਾਉਣ ਲਈ ਮਹਿਮਦਪੁਰ ਮੰਡੀ ਵਿਚ ਚੱਲ ਰਿਹਾ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ ਰਿਹਾ। ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ 26 ਸਤੰਬਰ ਲਈ ਤੈਅ ਹੋਈ ਮੀਟਿੰਗ ਤਹਿਤ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੀਟਿੰਗ ਕਰਕੇ ਸੰਘਰਸ਼ ਸਬੰਧੀ ਨਵੀਂ ਰਣਨੀਤੀ ਉਲੀਕੀ ਪਰ ਇਸ ਦਾ ਰਸਮੀ ਐਲਾਨ ਮੀਟਿੰਗ ਦੇ ਸਿੱਟੇ ਵੇਖ ਕੇ ਹੀ ਕੀਤਾ ਜਾਵੇਗਾ। ....

ਚਿਨਮਯਾਨੰਦ ਨੂੰ ਅਖਾੜਾ ਪਰਿਸ਼ਦ ਵਿੱਚੋਂ ਕੱਢਣ ਸਬੰਧੀ ਫੈਸਲਾ 10 ਨੂੰ

Posted On September - 23 - 2019 Comments Off on ਚਿਨਮਯਾਨੰਦ ਨੂੰ ਅਖਾੜਾ ਪਰਿਸ਼ਦ ਵਿੱਚੋਂ ਕੱਢਣ ਸਬੰਧੀ ਫੈਸਲਾ 10 ਨੂੰ
ਅਖਾੜਾ ਪਰਿਸ਼ਦ ਨੇ ਐਤਵਾਰ ਨੂੰ ਐਲਾਨ ਕੀਤਾ ਹੈ ਕਿ ਚਿਨਮਯਾਨੰਦ ਨੂੰ ਪਰਿਸ਼ਦ ਵਿੱਚੋਂ ਕੱਢਣ ਬਾਰੇ ਫੈਸਲਾ 10 ਅਕਤੂਬਰ ਨੂੰ ਹਰਿਦੁਆਰ ਵਿੱਚ ਕੀਤਾ ਜਾਵੇਗਾ। ....

ਗੁਲਾਮ ਨਬੀ ਆਜ਼ਾਦ ਅਨੰਤਨਾਗ ਵਿੱਚ ਆਮ ਲੋਕਾਂ ਨੂੰ ਮਿਲੇ

Posted On September - 23 - 2019 Comments Off on ਗੁਲਾਮ ਨਬੀ ਆਜ਼ਾਦ ਅਨੰਤਨਾਗ ਵਿੱਚ ਆਮ ਲੋਕਾਂ ਨੂੰ ਮਿਲੇ
ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਜੋ ਕਿ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਜੰਮੂ ਕਸ਼ਮੀਰ ਦੇ ਦੋ ਰੋਜ਼ਾ ਦੌਰੇ ਉੱਤੇ ਹਨ, ਐਤਵਾਰ ਨੂੰ ਆਨੰਤਨਾਗ ਵਿੱਚ ਲੋਕਾਂ ਨੂੰ ਮਿਲੇ। ....

ਵਿਸ਼ਵ ’ਚ ਪਿਛਲੇ ਪੰਜ ਸਾਲ ਦਾ ਦੌਰ ਹੁਣ ਤੱਕ ਸਭ ਤੋਂ ਗਰਮ ਰਿਹਾ

Posted On September - 23 - 2019 Comments Off on ਵਿਸ਼ਵ ’ਚ ਪਿਛਲੇ ਪੰਜ ਸਾਲ ਦਾ ਦੌਰ ਹੁਣ ਤੱਕ ਸਭ ਤੋਂ ਗਰਮ ਰਿਹਾ
ਸੰਯੁਕਤ ਰਾਸ਼ਟਰ ਦੀ ਐਤਵਾਰ ਨੂੰ ਪ੍ਰਕਾਸ਼ਿਤ ਹੋਈ ਤਾਜ਼ਾ ਰਿਪੋਰਟ ਅਨੁਸਾਰ ਦੁਨੀਆਂ ਵਿੱਚ ਤੇਜ਼ੀ ਨਾਲ ਵਾਪਰ ਰਹੀਆਂ ਵਾਤਾਵਰਣ ਤਬਦੀਲੀਆਂ ਦੇ ਨਾਲ ਨਜਿੱਠਣ ਲਈ ਵਿਸ਼ਵ ਬੁਰੀ ਤਰ੍ਹਾਂ ਪਛੜ ਰਿਹਾ ਹੈ। ਸਾਲ 2019 ਦੇ ਅਖ਼ੀਰ ਵਿੱਚ ਪੂਰਾ ਹੋ ਰਿਹਾ ਪੰਜ ਸਾਲ ਦਾ ਦੌਰ ਹੁਣ ਤੱਕ ਦਾ ਧਰਤੀ ਦਾ ਸਭ ਤੋ ਗਰਮ ਸਮਾਂ ਰਿਹਾ ਹੈ। ....
Available on Android app iOS app
Powered by : Mediology Software Pvt Ltd.