ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਖ਼ਬਰਨਾਮਾ › ›

Featured Posts
ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਪਾਲ ਸਿੰਘ ਨੌਲੀ ਜਲੰਧਰ, 21 ਸਤੰਬਰ ਭਾਜਪਾ ਲੀਡਰਸ਼ਿਪ ਵੱਲੋਂ ਧਾਰਾ 370 ਅਤੇ 35ਏ ਦੇ ਖ਼ਾਤਮੇ ਦੇ ਹੱਕ ਵਿਚ ਰੱਖੇ ਜਸ਼ਨਾਂ ਦੌਰਾਨ ਆਗੂਆਂ ਦਰਮਿਆਨ ਫਗਵਾੜਾ ਉਪ ਚੋਣ ਦੀ ਚਰਚਾ ਜ਼ਿਆਦਾ ਹੁੰਦੀ ਰਹੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਫਗਵਾੜਾ ਦੀ ਟਿਕਟ ਨੂੰ ਲੈ ਕੇ ਆਪੋ-ਆਪਣੇ ਘਰਾਂ ’ਚ ...

Read More

ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵਾਂਗੇ: ਸੁਖਬੀਰ

ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵਾਂਗੇ: ਸੁਖਬੀਰ

ਚੰਡੀਗੜ੍ਹ, 21 ਸਤੰਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਜ਼ਿਮਨੀ ਚੋਣਾਂ ਦੌਰਾਨ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਸਬਕ ਸਿਖਾਉਣ ਲਈ ਤਿਆਰ ਹੈ।  ਚੋਣ ਕਮਿਸ਼ਨ ਨੂੰ ਪੰਜਾਬ ਵਿੱਚ ਨਿਰਪੱਖ ਅਤੇ ਆਜ਼ਾਦ ਚੋਣਾਂ ਯਕੀਨੀ ਬਣਾਏ ਜਾਣ ਦੀ ਅਪੀਲ ਕਰਦਿਆਂ ਸ੍ਰੀ ਬਾਦਲ ...

Read More

ਵਾਤਾਵਰਨ ਤਬਦੀਲੀ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ਅਹਿਮ: ਗੁਟੇਰੇਜ਼

ਵਾਤਾਵਰਨ ਤਬਦੀਲੀ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ਅਹਿਮ: ਗੁਟੇਰੇਜ਼

ਸੰਯੁਕਤ ਰਾਸ਼ਟਰ, 21 ਸਤੰਬਰ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਕੌਮਾਂਤਰੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਭਾਰਤ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਨਵਿਆਉਣਯੋਗ ਊਰਜਾ ਦੇ ਵਿਸਥਾਰ ਲਈ ‘ਬਿਹਤਰੀਨ ਕੋਸ਼ਿਸ਼ਾਂ’ ਕੀਤੀਆਂ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ...

Read More

ਪ੍ਰਧਾਨ ਮੰਤਰੀ ਨੂੰ ਗਲਤ ਬਿਆਨੀ ਸ਼ੋਭਾ ਨਹੀਂ ਦਿੰਦੀ: ਪਵਾਰ

ਪ੍ਰਧਾਨ ਮੰਤਰੀ ਨੂੰ ਗਲਤ ਬਿਆਨੀ ਸ਼ੋਭਾ ਨਹੀਂ ਦਿੰਦੀ: ਪਵਾਰ

ਅਹਿਮਦਨਗਰ, 21 ਸਤੰਬਰ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਤੱਥਾਂ ਦੀ ਪੜਤਾਲ ਕੀਤੇ ਬਿਨਾਂ ਉਨ੍ਹਾਂ ਨੂੰ ਗਲਤ ਬਿਆਨੀ ਕਰਨਾ ਸ਼ੋਭਾ ਨਹੀਂ ਦਿੰਦਾ ਹੈ। ਜ਼ਿਕਰਯੋਗ ਹੈ ਕਿ ਨਾਸਿਕ ’ਚ ਵੀਰਵਾਰ ਨੂੰ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਸੀ ਕਿ ...

Read More

ਵਾਤਾਵਰਨ ਤਬਦੀਲੀ ਖ਼ਿਲਾਫ਼ ਆਸਟਰੇਲੀਆ ਵਿੱਚ ਮੁਜ਼ਾਹਰੇ

ਵਾਤਾਵਰਨ ਤਬਦੀਲੀ ਖ਼ਿਲਾਫ਼ ਆਸਟਰੇਲੀਆ ਵਿੱਚ ਮੁਜ਼ਾਹਰੇ

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 20 ਸਤੰਬਰ ਆਸਟਰੇਲੀਆ ਦੇ 110 ਸ਼ਹਿਰਾਂ, ਪਿੰਡਾਂ, ਕਸਬਿਆਂ ਅਤੇ ਮੁਲਕ ਭਰ ਵਿੱਚ ਸੰਸਦ ਮੈਂਬਰਾਂ ਦੇ ਦਫ਼ਤਰਾਂ ਮੂਹਰੇ ਅੱਜ ਲੱਖਾਂ ਲੋਕਾਂ ਨੇ ਵਾਤਾਵਰਨ ਤਬਦੀਲੀ ਵਿਰੁੱਧ ਰੈਲੀਆਂ ਕੱਢੀਆਂ। ਇਸ ਵਿੱਚ ਸਿਆਸਤਦਾਨਾਂ ਦੇ ਕੰਨ ਖੋਲ੍ਹਦੇ ਇਕੱਠਾਂ ਨੇ ਮੁੱਖ ਸ਼ਹਿਰਾਂ ਵਿੱਚ ਜਾਮ ਲਗਾ ਦਿੱਤਾ। ਇਕੱਲੇ ਮੈਲਬਰਨ ਵਿੱਚ ਸਭ ਤੋਂ ਵੱਧ ਕਰੀਬ ਇੱਕ ...

Read More

ਦੇਸ਼ ’ਚ ਸਾਉਣੀ ਦੀ ਭਰਵੀਂ ਫਸਲ ਹੋਵੇਗੀ: ਪਰਸ਼ੋਤਮ ਰੁਪਾਲਾ

ਦੇਸ਼ ’ਚ ਸਾਉਣੀ ਦੀ ਭਰਵੀਂ ਫਸਲ ਹੋਵੇਗੀ: ਪਰਸ਼ੋਤਮ ਰੁਪਾਲਾ

ਨਵੀਂ ਦਿੱਲੀ, 20 ਸਤੰਬਰ ਇਸ ਵਾਰ ਭਰਵੇਂ ਮੀਂਹ ਪੈਣ ਕਾਰਨ ਭਾਰਤ ਵਿੱਚ ਸਾਉਣੀ ਦੀ ਫਸਲ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਵੇਗੀ। ਕੇਂਦਰੀ ਰਾਜ ਖੇਤੀਬਾੜੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਦੱਸਿਆ ਕਿ ਭਾਰਤ ’ਚ ਸਾਉਣੀ ਫਸਲ ਦੀ ਪੈਦਾਵਾਰ ਪਿਛਲੇ ਸਾਲ ਦੇ 141.71 ਮਿਲੀਅਨ ਟਨ ਨਾਲੋਂ ਵੱਧ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਦੇਸ਼ ...

Read More

ਪਾਕਿ ਨੇ ਹਮੇਸ਼ਾ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ: ਧਨੋਆ

ਪਾਕਿ ਨੇ ਹਮੇਸ਼ਾ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ: ਧਨੋਆ

ਮੁੰਬਈ, 20 ਸਤੰਬਰ ਭਾਰਤੀ ਹਵਾਈ ਸੈਨਾ (ਆਈਏਐੱਫ) ਦੇ ਮੁਖੀ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ ਹੈ ਅਤੇ ਬਾਲਾਕੋਟ ਹਵਾਈ ਹਮਲਿਆਂ ਦੌਰਾਨ ਵੀ ਅਜਿਹਾ ਹੀ ਹੋਇਆ ਸੀ। ਇਸ ਮਹੀਨੇ ਦੇ ਅਖੀਰ ਵਿੱਚ ਸੇਵਾਮੁਕਤ ਹੋਣ ਵਾਲੇ ਆਈਏਐੱਫ ਮੁਖੀ ਇੱਥੇ ...

Read More


ਕਰੀਬ ਢਾਈ ਸਾਲ ਪਹਿਲਾਂ ਵੀ ਹੋਇਆ ਸੀ ਪਟਾਕਾ ਫੈਕਟਰੀ ਵਿੱਚ ਧਮਾਕਾ

Posted On September - 5 - 2019 Comments Off on ਕਰੀਬ ਢਾਈ ਸਾਲ ਪਹਿਲਾਂ ਵੀ ਹੋਇਆ ਸੀ ਪਟਾਕਾ ਫੈਕਟਰੀ ਵਿੱਚ ਧਮਾਕਾ
ਖੇਤਰੀ ਪ੍ਰਤੀਨਿਧ ਬਟਾਲਾ, 4 ਸਤੰਬਰ ਬਟਾਲਾ ਦੀ ਜਿਸ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਕਾਰਨ ਅੱਜ 23 ਵਿਅਕਤੀਆਂ ਦੀ ਮੌਤ ਹੋਈ ਹੈ ਉਸ ਵਿੱਚ ਕਰੀਬ ਢਾਈ ਸਾਲ ਪਹਿਲਾਂ ਵੀ ਜਨਵਰੀ 2017 ਵਿੱਚ ਧਮਾਕਾ ਹੋਇਆ ਸੀ। ਉਸ ਸਮੇਂ ਹੋਏ ਧਮਾਕੇ ਵਿੱਚ ਇੱਕ ਮਜ਼ਦੂਰ ਅਭਿਸ਼ੇਕ ਪੁੱਤਰ ਮੁੰਨਾ ਵਾਸੀ ਬਿਹਾਰ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ ਅਤੇ ਫੈਕਟਰੀ ਨੂੰ ਅੱਗ ਲੱਗ ਗਈ ਸੀ। ਦੱਸਣਯੋਗ ਹੈ ਕਿ ਇਹ ਫੈਕਟਰੀ ਕਈ ਸਾਲਾਂ ਤੋਂ ਰਿਹਾਇਸ਼ੀ ਖੇਤਰ ਵਿੱਚ ਚੱਲ ਰਹੀ ਹੈ ਅਤੇ ਹੈਰਾਨੀ ਦੀ ਗੱਲ ਹੈ 

ਕੌਮੀ ਹਾਈਵੇਅ ਅਥਾਰਟੀ ਦੀ ਹਾਲਤ ਮੰਦੀ ਨਹੀਂ: ਸਿਨਹਾ

Posted On September - 5 - 2019 Comments Off on ਕੌਮੀ ਹਾਈਵੇਅ ਅਥਾਰਟੀ ਦੀ ਹਾਲਤ ਮੰਦੀ ਨਹੀਂ: ਸਿਨਹਾ
ਨਵੀਂ ਦਿੱਲੀ, 4 ਸਤੰਬਰ ਨੈਸ਼ਨਲ ਹਾਈਵੇਅ ਅਥਾਰਟੀ ਦੇ ਚੇਅਰਮੈਨ ਐਨ.ਐਨ ਸਿਨਹਾ ਨੇ ਕਿਹਾ ਕਿ ਕਈ ਵੱਡੇ ਪ੍ਰਾਜੈਕਟ ਮਿਲਣ ਸਦਕਾ ਅਥਾਰਟੀ ਦੇ ਵਿੱਤੀ ਘਾਟੇ ਅਤੇ ਦੇਣਦਾਰੀਆਂ ਸਬੰਧੀ ਪੈਦਾ ਹੋਏ ਖ਼ਦਸ਼ੇ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ 4500 ਕਿਲੋਮੀਟਰ ਸੜਕ ਉਸਾਰੀ ਦੇ ਟੀਚੇ ਨੂੰ ਪੂਰਾ ਕਰਨ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਇਹ ਪਿਛਲੇ ਸਾਲ ਬਣਾਈਆਂ 3300 ਕਿਲੋਮੀਟਰ ਸੜਕਾਂ ਨਾਲੋਂ 1000 ਕਿਲੋਮੀਟਰ ਜ਼ਿਆਦਾ ਹੈ। ਮੀਡੀਆ ਵਿਚ ਰਿਪੋਰਟਾਂ ਆ ਰਹੀਆਂ ਸਨ ਕਿ ਨੈਸ਼ਨਲ 

ਕੁਮਾਰੀ ਸ਼ੈਲਜਾ ਨੂੰ ਸੌਂਪੀ ਹਰਿਆਣਾ ਕਾਂਗਰਸ ਦੀ ਕਮਾਨ

Posted On September - 5 - 2019 Comments Off on ਕੁਮਾਰੀ ਸ਼ੈਲਜਾ ਨੂੰ ਸੌਂਪੀ ਹਰਿਆਣਾ ਕਾਂਗਰਸ ਦੀ ਕਮਾਨ
ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 4 ਸਤੰਬਰ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਹਾਈ ਕਮਾਨ ਨੇ ਸੂਬਾਈ ਜਥੇਬੰਦਕ ਢਾਂਚੇ ਬਾਰੇ ਅਹਿਮ ਫ਼ੈਸਲਾ ਲੈਂਦਿਆਂ ਕੁਮਾਰੀ ਸ਼ੈਲਜਾ ਨੂੰ ਸੂੁਬਾ ਇਕਾਈ ਦਾ ਪ੍ਰਧਾਨ ਥਾਪ ਦਿੱਤਾ ਹੈ। ਸ਼ੈਲਜਾ, ਅਸ਼ੋਕ ਤੰਵਰ ਦੀ ਥਾਂ ਲੈਣਗੇ। ਤੰਵਰ ਨੂੰ ਹਟਾਉਣ ਦੀ ਮੰਗ ’ਤੇ ਬਗਾਵਤੀ ਰੁਖ਼ ਅਖ਼ਤਿਆਰ ਕਰਨ ਵਾਲੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਵਿਧਾਇਕ ਦਲ ਦਾ ਆਗੂ ਤੇ ਚੋਣ ਪ੍ਰਬੰਧਕੀ ਕਮੇਟੀ ਦਾ ਪ੍ਰਧਾਨ ਬਣਾਇਆ 

ਈਡੀ ਨੂੰ ਡੀਕੇ ਸ਼ਿਵਕੁਮਾਰ ਦਾ ਮਿਲਿਆ 13 ਤੱਕ ਦਾ ਰਿਮਾਂਡ

Posted On September - 5 - 2019 Comments Off on ਈਡੀ ਨੂੰ ਡੀਕੇ ਸ਼ਿਵਕੁਮਾਰ ਦਾ ਮਿਲਿਆ 13 ਤੱਕ ਦਾ ਰਿਮਾਂਡ
ਦਿੱਲੀ ਦੀ ਇੱਕ ਆਦਲਤ ਨੇ ਕਰਨਾਟਕ ਦੇ ਕਾਂਗਰਸੀ ਆਗੂ ਡੀ.ਕੇ. ਸ਼ਿਵਕੁਮਾਰ ਨੂੰ 13 ਸਤੰਬਰ ਤੱਕ ਪੁੱਛ-ਪੜਤਾਲ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਵਲੋਂ ਅਦਾਲਤ ਤੋਂ ਮਨੀ ਲਾਂਡਰਿੰਗ ਕੇਸ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਸ਼ਿਵਕੁਮਾਰ ਤੋਂ ਪੁੱਛ-ਪੜਤਾਲ ਕਰਨ ਲਈ 14 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਗਈ ਸੀ। ....

ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਸ਼ਾਂਤੀ ਰਹੀ: ਜਾਵੜੇਕਰ

Posted On September - 5 - 2019 Comments Off on ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਸ਼ਾਂਤੀ ਰਹੀ: ਜਾਵੜੇਕਰ
ਅੱਜ ਪੰਚਕੂਲਾ ਵਿੱਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਭਾਰਤੀ ਸੈਨਾ ਦੇ ਸਾਬਕਾ ਮੁਖੀ ਜਨਰਲ ਬੀ.ਪੀ. ਮਲਿਕ ਨਾਲ ਪੰਚਕੂਲਾ ’ਚ ਮੁਲਾਕਾਤ ਕੀਤੀ ਤੇ ਕੇਂਦਰ ਸਰਕਾਰ ਦੇ ਸਟੈਂਡ ਬਾਰੇ ਦੱਸਿਆ| ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਕਿਤੇ ਕੋਈ ਗੋਲੀ ਨਹੀਂ ਚੱਲੀ ਨਾ ਅੱਥਰੂ ਗੈਸ ਦੇ ਗੋਲੇ ਚੱਲੇ ਹਨ| ਉਨ੍ਹਾਂ ਕਿਹਾ ਕਿ ਵਾਦੀ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਰਹੀ ਹੈ| ....

ਗੁਰੂ ਨਾਨਕ ਦੇਵ ਦੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ

Posted On September - 5 - 2019 Comments Off on ਗੁਰੂ ਨਾਨਕ ਦੇਵ ਦੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਨਿੱਜੀ ਪੱਤਰ ਪ੍ਰੇਰਕ ਸੁਲਤਾਨਪੁਰ ਲੋਧੀ, 4 ਸਤੰਬਰ ਗੁਰੂ ਨਾਨਕ ਦੇਵ ਦੇ ਵਿਆਹ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਬੇਰ ਸਾਹਿਬ ਤੋਂ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਇਹ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਅੱਜ ਰਾਤ ਬਟਾਲਾ ਪੁੱਜ ਕੇ ਸਮਾਪਤ ਹੋਵੇਗਾ। ਜੈਕਾਰਿਆਂ ਦੀ ਗੂੰਜ ਵਿਚ ਸ਼ੁਰੂ ਹੋਏ ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਪਿੰਡਾਂ ਵਿਚੋਂ ਲੰਘਣ ’ਤੇ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਸ਼ਰਧਾਲੂਆਂ 

ਫਿਲਮ ਵਿੱਚ ਇਕੱਠੇ ਕੰਮ ਕਰਨਗੇ ਪ੍ਰਿਯੰਕਾ ਚੋਪੜਾ ਤੇ ਰਾਜਕੁਮਾਰ ਰਾਓ

Posted On September - 5 - 2019 Comments Off on ਫਿਲਮ ਵਿੱਚ ਇਕੱਠੇ ਕੰਮ ਕਰਨਗੇ ਪ੍ਰਿਯੰਕਾ ਚੋਪੜਾ ਤੇ ਰਾਜਕੁਮਾਰ ਰਾਓ
ਮੁੰਬਈ,4 ਸਤੰਬਰ ਪ੍ਰਿਯੰਕਾ ਚੋਪੜਾ ਜੋਨਜ਼ ਅਤੇ ਰਾਜ ਕੁਮਾਰ ਰਾਓ ਅਰਵਿੰਦ ਅਡੀਗਾ ਦੇ ਨਾਵਲ‘ ਦਿ ਵਾਈਟ ਟਾਈਗਰ’ ਉੱਤੇ ਬਣਨ ਵਾਲੀ ਫਿਲਮ ਵਿੱਚ ਕੰਮ ਕਰਨਗੇ। ਨੈੱਟਫਲਿਕਸ ਨੇ ਮੈਨ ਬੁੱਕਰ ਪੁਰਸਕਾਰ ਜੇਤੂ ਲੇਖਕ ਦੇ ਨਾਵਲ ‘ਦਿ ਵਾਈਟ ਟਾਈਗਰ’ ਉੱਤੇ ਮੰਗਲਵਾਰ ਨੂੰ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਨੈੱਟ ਫਲਿਕਸ ਮੁਕੁਲ ਦਿਓੜਾ ਨਾਲ ਮਿਲ ਕੇ ‘ਦਿ ਵਾਈਟ ਟਾਈਗਰ’ ਦੇ ਪ੍ਰਾਜੈਕਟ ਉੱਤੇ ਕਰ ਰਹੇ ਹਨ। ਪ੍ਰਿਅੰਕਾ ਚੋਪੜਾ ਜੋਨਜ਼ ਫਿਲਮ ਦੀ ਕਾਰਜਕਾਰੀ ਨਿਰਮਾਤਾ ਹੋਵੇਗੀ। ਇਸ ਫਿਲਮ ਨਾਲ 

‘ਆਪ’ ਕਾਂਗਰਸ ਪਾਰਟੀ ਦੀ ਏਜੰਟ ਵਜੋਂ ਕੰਮ ਕਰ ਰਹੀ ਹੈ: ਮਜੀਠੀਆ

Posted On September - 5 - 2019 Comments Off on ‘ਆਪ’ ਕਾਂਗਰਸ ਪਾਰਟੀ ਦੀ ਏਜੰਟ ਵਜੋਂ ਕੰਮ ਕਰ ਰਹੀ ਹੈ: ਮਜੀਠੀਆ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 4 ਸਤੰਬਰ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਨੇ ਕਾਂਗਰਸ ਪਾਰਟੀ ਦੇ ਨਿਰਦੇਸ਼ਾਂ ’ਤੇ ਵਿਧਾਨ ਸਭਾ ਸਪੀਕਰ ਕੋਲ ਇੱਕ ਸਰਕਾਰੀ ਅਧਿਕਾਰੀ ਖ਼ਿਲਾਫ਼ ਸ਼ਿਕਾਇਤ ਤਾਂ ਕੀਤੀ ਪਰ ਜੇ ਉਹ ਸੰਜੀਦਾ ਹਨ ਤਾਂ ਫਿਰ ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਦੇ ਖ਼ਿਲਾਫ਼ ਅਜਿਹਾ ਪ੍ਰਸਤਾਵ ਕਿਉਂ ਨਹੀਂ ਲਿਆਉਂਦੇ। ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਸਚਾਈ ਇਹ ਹੈ ਕਿ ‘ਆਪ’ ਕਾਂਗਰਸ ਪਾਰਟੀ 

ਹਰਿਆਣਾ: ਹਮਾਇਤੀਆਂ ਵੱਲੋਂ ਭਵਿੱਖ ਦੀ ਵਾਗਡੋਰ ਹੁੱਡਾ ਹਵਾਲੇ

Posted On September - 4 - 2019 Comments Off on ਹਰਿਆਣਾ: ਹਮਾਇਤੀਆਂ ਵੱਲੋਂ ਭਵਿੱਖ ਦੀ ਵਾਗਡੋਰ ਹੁੱਡਾ ਹਵਾਲੇ
ਹਰਿਆਣਾ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਆਪਣੇ ਹਮਾਇਤੀਆਂ ਨਾਲ ਬੈਠਕ ਕੀਤੀ। ਇਸ ਮੌਕੇ ਇਨ੍ਹਾਂ ਆਗੂਆਂ ਨੇ ਹੁੱਡਾ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਦਰਭ ’ਚ ਰਣਨੀਤੀ ਤੈਅ ਕਰਨ ਦਾ ਹੱਕ ਦੇ ਦਿੱਤਾ। ਸੂਤਰਾਂ ਮੁਤਾਬਕ ਹਾਲ ਹੀ ਵਿਚ ਹੁੱਡਾ ਦੁਆਰਾ ਗਠਿਤ ਕਮੇਟੀ ਦੇ ਮੈਂਬਰ ਇਕ-ਇਕ ਕਰ ਕੇ ਸਾਬਕਾ ਮੁੱਖ ਮੰਤਰੀ ਨੂੰ ਮਿਲੇ ਤੇ ਰਾਜ ਵਿਚ ਪਾਰਟੀ ਦੀ ਸਥਿਤੀ ....

ਅੰਨਾ ਹਜ਼ਾਰੇ ਖੰਘ ਅਤੇ ਕਮਜ਼ੋਰੀ ਕਾਰਨ ਹਸਪਤਾਲ ਦਾਖ਼ਲ

Posted On September - 4 - 2019 Comments Off on ਅੰਨਾ ਹਜ਼ਾਰੇ ਖੰਘ ਅਤੇ ਕਮਜ਼ੋਰੀ ਕਾਰਨ ਹਸਪਤਾਲ ਦਾਖ਼ਲ
ਪੁਣੇ, 3 ਸਤੰਬਰ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚਲਾਉਣ ਵਾਲੇ ਅੰਨਾ ਹਜ਼ਾਰੇ ਦੀ ਤਬੀਅਤ ਖ਼ਰਾਬ ਹੋਣ ’ਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੇ ਨੇੜਲੇ ਸਾਥੀ ਨੇ ਦੱਸਿਆ ਕਿ ਅੰਨਾ ਹਜ਼ਾਰੇ ਨੂੰ ਠੰਢ, ਖੰਘ ਅਤੇ ਕਮਜ਼ੋਰੀ ਦੀ ਸ਼ਿਕਾਇਤ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਫਿਕਰ ਦੀ ਕੋਈ ਗੱਲ ਨਹੀਂ ਹੈ ਅਤੇ 82 ਵਰ੍ਹਿਆਂ ਦੇ ਸਮਾਜਿਕ ਕਾਰਕੁਨ ਨੂੰ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਅੰਨਾ ਹਜ਼ਾਰੇ ਨੂੰ 

ਵਿਧਾਨ ਸਭਾ ਚੋਣਾਂ ’ਚ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਹੇਠ ਅਮਿਤ ਜੋਗੀ ਗ੍ਰਿਫ਼ਤਾਰ

Posted On September - 4 - 2019 Comments Off on ਵਿਧਾਨ ਸਭਾ ਚੋਣਾਂ ’ਚ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਹੇਠ ਅਮਿਤ ਜੋਗੀ ਗ੍ਰਿਫ਼ਤਾਰ
ਛਤੀਸਗੜ੍ਹ ਦੀ ਬਿਲਾਸਪੁਰ ਪੁਲੀਸ ਨੇ ਚੋਣਾਂ ਦੌਰਾਨ ਆਪਣੇ ਜਨਮ ਸਥਾਨ ਦੀ ਗ਼ਲਤ ਜਾਣਕਾਰੀ ਦੇਣ ਦੇ ਦੋਸ਼ ਵਿੱਚ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਪੁੱਤਰ ਵਿਧਾਇਕ ਅਮਿਤ ਜੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਸੁਪਰਡੈਂਟ ਪ੍ਰਸ਼ਾਂਤ ਅਗਵਾਲ ਨੇ ਦੱਸਿਆ ਕਿ ਪੁਲੀਸ ਨੇ ਅੱਜ ਸ਼ਹਿਰ ਦੇ ਮਰਵਾਹੀ ਸਦਨ ਤੋਂ ਅਮਿਤ ਜੋਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ....

ਮੋਦੀ ਵਲੋਂ ਵਿਦਿਆਰਥੀਆਂ ਦਾ ਹੁਨਰ ਤਰਾਸ਼ਣ ਦਾ ਸੱਦਾ

Posted On September - 4 - 2019 Comments Off on ਮੋਦੀ ਵਲੋਂ ਵਿਦਿਆਰਥੀਆਂ ਦਾ ਹੁਨਰ ਤਰਾਸ਼ਣ ਦਾ ਸੱਦਾ
ਨਵੀਂ ਦਿੱਲੀ, 3 ਸਤੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਅਧਿਆਪਕਾਂ ਨੂੰ ਸੱਦਾ ਦਿੱਤਾ ਹੈ ਕਿ ਵਿਦਿਆਰਥੀਆਂ ਵਿੱਚ ਹੁਨਰ ਅਤੇ ਨਵੀਂਆਂ ਕਾਢਾਂ ਦੀਆਂ ਭਾਵਨਾਵਾਂ ਨੂੰ ਸ਼ਾਨਦਾਰ ਤਰੀਕੇ ਨਾਲ ਤਰਾਸ਼ਣ। ਇਹ ਪ੍ਰਗਟਾਵਾ ਉਨ੍ਹਾਂ ਨੇ ਆਪਣੀ ਸਰਕਾਰੀ ਰਿਹਾਇਸ਼ ਉੱਤੇ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਨਵੀਂਆਂ ਕਾਢਾਂ ਨੂੰ ਉਤਸ਼ਾਹਤ ਕਰਨ ਲਈ ਕਾਰਜਸ਼ੀਲ ਹੈ। ਪ੍ਰਧਾਨ ਮੰਤਰੀ ਨੇ 

ਅਮਰੀਕੀ ਲੜਕੇ ਵਲੋਂ ਆਪਣੇ ਘਰ ਦੇ ਪੰਜ ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ

Posted On September - 4 - 2019 Comments Off on ਅਮਰੀਕੀ ਲੜਕੇ ਵਲੋਂ ਆਪਣੇ ਘਰ ਦੇ ਪੰਜ ਜੀਆਂ ਦੀ ਗੋਲੀਆਂ ਮਾਰ ਕੇ ਹੱਤਿਆ
ਇੱਕ 14 ਸਾਲ ਦੇ ਲੜਕੇ ਨੇ ਅਮਰੀਕਾ ਦੇ ਅਲਬਾਮਾ ਸੂਬੇ ਵਿੱਚ ਐਲਕਮੌਂਟ ਵਿੱਚ ਆਪਣੇ ਪੰਜ ਪਰਿਵਾਰਕ ਜੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਫਿਰ ਪੁਲੀਸ ਨੂੰ ਬੁਲਾ ਕੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ ਹੈ। ਇਨ੍ਹਾਂ ਵਿੱਚੋਂ ਤਿੰਨ ਜੀਅ ਘਰ ਵਿੱਚ ਤੁਰੰਤ ਮਰ ਗਏ ਅਤੇ ਦੋ ਹੈਲੀਕਾਪਟਰ ਐਂਬੂਲੈਂਸ ਰਾਹੀਂ ਲੈ ਕੇ ਜਾਣ ਸਮੇਂ ਦਮ ਤੋੜ ਗਏ। ....

ਪਟਕਰ ਨੇ ਭੁੱਖ ਹੜਤਾਲ ਸਮਾਪਤ ਕੀਤੀ

Posted On September - 4 - 2019 Comments Off on ਪਟਕਰ ਨੇ ਭੁੱਖ ਹੜਤਾਲ ਸਮਾਪਤ ਕੀਤੀ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਦੂਤ ਅਤੇ ਸਾਬਕਾ ਮੁੱਖ ਸਕੱਤਰ ਸ਼ਰਦਚੰਦਰ ਬੇਹਾਰ ਨਾਲ ਗੱਲਬਾਤ ਤੋਂ ਬਾਅਦ ਨਰਮਦਾ ਬਚਾਓ ਅੰਦੋਲਨ ਦੀ ਨੇਤਾ ਮੇਧਾ ਪਟਕਰ ਨੇ ਸੋਮਵਾਰ ਦੇਰ ਰਾਤ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਪਟਕਰ ਬੀਤੇ ਨੌਂ ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੀ ਸੀ। ....

ਚੰਦਰਯਾਨ-2 ਦਾ ਲੈਂਡਰ ਵਿਕਰਮ ਚੰਦਰਮਾ ਵੱਲ ਇੱਕ ਕਦਮ ਹੋਰ ਵਧਿਆ

Posted On September - 4 - 2019 Comments Off on ਚੰਦਰਯਾਨ-2 ਦਾ ਲੈਂਡਰ ਵਿਕਰਮ ਚੰਦਰਮਾ ਵੱਲ ਇੱਕ ਕਦਮ ਹੋਰ ਵਧਿਆ
ਭਾਰਤੀ ਉਪ ਗ੍ਰਹਿ ਚੰਦਰਯਾਨ-2 ਦਾ ਲੈਂਡਰ ‘ਵਿਕਰਮ’ ਸਫਲਤਾਪੂਰਵਕ ਆਪਣੀ ਮੰਜ਼ਲ ਵੱਲ ਵਧ ਰਿਹਾ ਹੈ ਅਤੇ ਮੰਗਲਵਾਰ ਵਿਕਰਮ ਸਫਲਤਾਪੂਰਵਕ ਚੰਦਰਮਾ ਦੇ ਪੰਧ ਨੂੰ ਪੈ ਗਿਆ ਹੈ। ਹੁਣ ਸਿਰਫ ਇੱਕ ਪ੍ਰਕਿਰਿਆ ਬਾਕੀ ਹੈ ਅਤੇ ਸ਼ਨਿੱਚਰਵਾਰ ਨੂੰ ਵੱਡੇ ਤੜਕੇ ਇਸ ਦੇ ਪੂਰੀ ਹੋਣ ਨਾਲ ਭਾਰਤ ਦਾ ਇਹ ਅਹਿਮ ਮਿਸ਼ਨ ਸਫਲਤਾਪੂਰਵਕ ਨੇਪਰੇ ਚੜ੍ਹ ਜਾਵੇਗਾ ਅਤੇ ਵਿਕਰਮ ਚੰਦਰਮਾ ਦੇ ਪੰਧ ਉੱਤੇ ਸਥਾਪਿਤ ਹੋ ਜਾਵੇਗਾ। ....

ਚਿਨਮਯਾਨੰਦ ਕੇਸ: ਯੂਪੀ ਨੇ ਜਾਂਚ ਲਈ ਸਿਟ ਬਣਾਈ

Posted On September - 4 - 2019 Comments Off on ਚਿਨਮਯਾਨੰਦ ਕੇਸ: ਯੂਪੀ ਨੇ ਜਾਂਚ ਲਈ ਸਿਟ ਬਣਾਈ
ਲਖਨਊ: ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸਵਾਮੀ ਚਿਨਮਯਾਨੰਦ ਖ਼ਿਲਾਫ਼ ਸ਼ਾਹਜਹਾਂਪੁਰ ਦੀ ਮਹਿਲਾ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾ ਦਿੱਤੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬਣਾਈ ਗਈ ਸਿਟ ਦੀ ਅਗਵਾਈ ਇੰਸਪੈਕਟਰ ਜਨਰਲ ਰੈਂਕ ਦਾ ਪੁਲੀਸ ਅਧਿਕਾਰੀ ਕਰੇਗਾ ਅਤੇ ਉਹ ਕੇਸ ’ਚ ਦੋਵੇਂ ਧਿਰਾਂ ਵੱਲੋਂ ਦਾਖ਼ਲ ਐੱਫਆਈਆਰ ਦੀ ਪੜਤਾਲ ਕਰੇਗੀ। ਚਿਨਮਯਾਨੰਦ ਦੇ ਟਰੱਸਟ ਵੱਲੋਂ ਚਲਾਏ ਜਾ ਰਹੇ ਕਾਲਜ ਦੀ ਵਿਦਿਆਰਥਣ 
Available on Android app iOS app
Powered by : Mediology Software Pvt Ltd.