ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਖ਼ਬਰਨਾਮਾ › ›

Featured Posts
ਬਿਜਲੀ ਮੰਤਰਾਲਾ ਰਾਜਾਂ ਮੁਤਾਬਕ ਫਾਰਮੂਲੇ ਤਿਆਰ ਕਰੇ: ਮੋਦੀ

ਬਿਜਲੀ ਮੰਤਰਾਲਾ ਰਾਜਾਂ ਮੁਤਾਬਕ ਫਾਰਮੂਲੇ ਤਿਆਰ ਕਰੇ: ਮੋਦੀ

ਨਵੀਂ ਦਿੱਲੀ, 28 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬਿਜਲੀ ਮੰਤਰਾਲਾ ਸਾਰਿਆਂ ਲਈ ਇਕੋ ਫਾਰਮੂਲਾ ਅਮਲ ਵਿੱਚ ਲਿਆਉਣ ਦੀ ਥਾਂ ਸੂਬਿਆਂ ਦੀਆਂ ਲੋੜਾਂ ਮੁਤਾਬਕ ਕੋਈ ਵਿਸ਼ੇਸ਼ ਹੱਲ ਕੱਢੇ ਤਾਂ ਕਿ ਰਾਜਾਂ ਨੂੰ ਇਸ ਖੇਤਰ ਵਿੱਚ ਕਾਰਗੁਜ਼ਾਰੀ ਸੁਧਾਰਨ ਲਈ ਮਦਦ ਮਿਲ ਸਕੇ। ਬਿਜਲੀ ਅਤੇ ਨਵੇਂ ਤੇ ਨਵਿਆਉਣਯੋਗ ਊਰਜਾ ਮੰਤਰਾਲਿਆਂ ...

Read More

ਟਿੱਡੀ ਦਲ ਦਾ ਹਮਲਾ: ਹਰਿਆਣਾ ਦੇ ਸੱਤ ਜ਼ਿਲ੍ਹਿਆਂ ’ਚ ਹਾਈ ਅਲਰਟ

ਟਿੱਡੀ ਦਲ ਦਾ ਹਮਲਾ: ਹਰਿਆਣਾ ਦੇ ਸੱਤ ਜ਼ਿਲ੍ਹਿਆਂ ’ਚ ਹਾਈ ਅਲਰਟ

ਚੰਡੀਗੜ੍ਹ/ਜੈਪੁਰ/ਝਾਂਸੀ/ਸੋਨਭਦਰਾ/ਨਵੀਂ ਦਿੱਲੀ, 28 ਮਈ ਰਾਜਸਥਾਨ ਵਿੱਚ ਟਿੱਡੀਆਂ ਦੇ ਹਮਲੇ ਨੂੰ ਵੇਖਦਿਆਂ ਹਰਿਆਣਾ ਨੇ ਆਪਣੇ ਸੱਤ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਉਂਜ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਅਲਾਮਤ ਦੇ ਟਾਕਰੇ ਲਈ ਲੋੜੀਂਦੇ ਕੀਟਨਾਸ਼ਕਾਂ ਦਾ ਸਟਾਕ ਮੌਜੂਦ ਹੈ। ਰਾਜਸਥਾਨ ਦੇ 20 ਜ਼ਿਲ੍ਹਿਆਂ ਵਿੱਚ 90 ਹੈਕਟੇਅਰ ਰਕਬਾ ਟਿੱਡੀ ...

Read More

ਪਿਛਲੇ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ

ਪਿਛਲੇ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ

ਮੈਲਬਰਨ (ਤੇਜਸਦੀਪ ਸਿੰਘ ਅਜਨੌਦਾ): ਇੱਥੋਂ ਕਰੀਬ 250 ਕਿਲੋਮੀਟਰ ਦੂਰ ਖੇਤਰੀ ਇਲਾਕੇ ਕੋਬਰਮ ਨੇੜੇ ਲਾਪਤਾ ਹੋਏ ਪੰਜਾਬੀ ਨੌਜਵਾਨ ਸਿਮਰਨਜੀਤ ਭੁੱਲਰ (27) ਦੀ ਲਾਸ਼ ਪੁਲੀਸ ਨੂੰ ਮਿਲੀ ਗਈ ਹੈ। ਮੋਗਾ ਜ਼ਿਲ੍ਹੇ ਦੇ ਧਰਮਕੋਟ ਨੇੜਲੇ ਪਿੰਡ ਪੰਡੋਰੀ ਅਰਾਈਆਂ ਨਾਲ ਸਬੰਧਤ ਇਹ ਨੌਜਵਾਨ 2014 ਤੋਂ ਆਸਟਰੇਲੀਆ ਵਿੱਚ ਸਟੱਡੀ ਵੀਜ਼ੇ ’ਤੇ ਰਹਿ ਰਿਹਾ ਸੀ। ਉਹ ...

Read More

ਕੈਪਟਨ ਨੇ ਸੋਨੂੰ ਸੂਦ ਨੂੰ ਸਰਾਹਿਆ

ਕੈਪਟਨ ਨੇ ਸੋਨੂੰ ਸੂਦ ਨੂੰ ਸਰਾਹਿਆ

ਚੰਡੀਗੜ੍ਹ, 28 ਮਈ ਪੰਜਾਬ ਵਿੱਚ ਜੰਮੇ-ਪਲੇ ਬਾਲੀਵੁੱਡ ਦੇ ਅਦਾਕਾਰ ਸੋਨੂੰ ਸੂਦ ਵੱਲੋਂ ਕਰੋਨਾਵਾਇਰਸ ਮਹਾਮਾਰੀ ਦੌਰਾਨ ਕੀਤੀ ਜਾ ਰਹੀ ਸਮਾਜ ਸੇਵਾ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰ ਕੇ ਕਿਹਾ, ‘‘ਵਧੀਆ ਕੰਮ ਸੋਨੂੰ। ਜਦੋਂ ਵੀ ਮੈਂ ਪੰਜਾਬੀਆਂ ਵੱਲੋਂ ਜ਼ਰੂਰਤਮੰਦਾਂ ਦੀ ਕੀਤੀ ਜਾ ...

Read More

ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਫ਼ਸਲਾਂ ’ਤੇ ਟਿੱਡੀ ਦਲ ਦਾ ਹਮਲਾ

ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਫ਼ਸਲਾਂ ’ਤੇ ਟਿੱਡੀ ਦਲ ਦਾ ਹਮਲਾ

ਲਖਨਊ, 26 ਮਈ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਟਿੱਡੀ ਦਲ ਦੇ ਫ਼ਸਲ ’ਤੇ ਹਮਲੇ ਮਗਰੋਂ ਉਤਰ ਪ੍ਰਦੇਸ਼ ਨੇ ਦੋਵਾਂ ਸੂਬਿਆਂ ਦੀ ਹੱਦ ਨਾਲ ਲੱਗਦੇ ਦਸ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਟਿੱਡੀ ਦਲ ਪਹਿਲਾਂ ਪਾਕਿਤਸਾਨ ਤੋਂ ਰਾਜਸਥਾਨ ਵਿੱਚ ਦਾਖ਼ਲ ਹੋਇਆ। ਫਿਰ ਉਸ ਨੇ ਮੱਧ ਪ੍ਰਦੇਸ਼ ਵਿੱਚ ਹਮਲਾ ਕਰ ਦਿੱਤਾ। ਸਰਕਾਰੀ ...

Read More

ਪਰਵਾਸੀ ਕਾਮਿਆਂ ਦੇ ਰੁਜ਼ਗਾਰ ਲਈ ਕਮਿਸ਼ਨ ਬਣਾਏਗੀ ਯੂਪੀ ਸਰਕਾਰ

ਪਰਵਾਸੀ ਕਾਮਿਆਂ ਦੇ ਰੁਜ਼ਗਾਰ ਲਈ ਕਮਿਸ਼ਨ ਬਣਾਏਗੀ ਯੂਪੀ ਸਰਕਾਰ

ਲਖਨਊ, 25 ਮਈ ਆਪਣੇ ਪਿੱਤਰੀ ਰਾਜ ਵਿੱਚ ਪਰਤੇ ਮਜ਼ਦੂਰਾਂ ਦੀ ਨੌਕਰੀ ਲੱਭਣ ਵਿੱਚ ਮਦਦ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਵਲੋਂ ਪਰਵਾਸੀ ਕਮਿਸ਼ਨ ਕਾਇਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕਿਸੇ ਸੂਬੇ ਨੂੰ ਉੱਤਰ ਪ੍ਰਦੇਸ਼ ਤੋਂ ਮਜ਼ਦੂਰ ਚਾਹੀਦੇ ਹਨ ਤਾਂ ਉਸ ਨੂੰ ਯੂਪੀ ਸਰਕਾਰ ਤੋਂ ਆਗਿਆ ...

Read More

ਪਾਕਿ ਜਹਾਜ਼ ਹਾਦਸਾ: ਮੁੱਢਲੀ ਰਿਪੋਰਟ ’ਚ ਗੰਭੀਰ ਸਵਾਲ ਉੱਠੇ

ਪਾਕਿ ਜਹਾਜ਼ ਹਾਦਸਾ: ਮੁੱਢਲੀ ਰਿਪੋਰਟ ’ਚ ਗੰਭੀਰ ਸਵਾਲ ਉੱਠੇ

ਕਰਾਚੀ, 24 ਮਈ ਪਾਕਿਸਤਾਨ ਏਅਰਲਾਈਨਜ਼ ਦੇ ਹਾਦਸਾਗ੍ਰਸਤ ਜਹਾਜ਼ ਦੀ ਮੁੱਢਲੀ ਰਿਪੋਰਟ ’ਚ ਕਈ ਗੰਭੀਰ ਸਵਾਲ ਉਠਾਏ ਗਏ ਹਨ। ਜਾਂਚਕਾਰਾਂ ਨੇ ਪਾਇਲਟ ਵੱਲੋਂ ਜਹਾਜ਼ ਉਡਾਉਣ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਕੌਕਪਿਟ ’ਚ ਬੈਠੇ ਅਮਲੇ ਨੂੰ ਜਹਾਜ਼ ’ਚ ਪੈਦਾ ਹੋਈ ਦਿੱਕਤ ਏਅਰ ਟਰੈਫਿਕ ਕੰਟਰੋਲਰ ਨੂੰ ਦੱਸਣ ਤੋਂ ਕਿਸ ਨੇ ਰੋਕਿਆ। ...

Read More


ਕੇਂਦਰ ਨੇ ਗ਼ਰੀਬਾਂ ਦੀ ਪੈਨਸ਼ਨ ਲਈ ਉਮਰ ਹੱਦ ਘਟਾਈ

Posted On June - 10 - 2011 Comments Off on ਕੇਂਦਰ ਨੇ ਗ਼ਰੀਬਾਂ ਦੀ ਪੈਨਸ਼ਨ ਲਈ ਉਮਰ ਹੱਦ ਘਟਾਈ
72.32 ਲੱਖ ਲੋਕਾਂ ਨੂੰ ਪੁੱਜੇਗਾ ਲਾਭ *80 ਸਾਲ ਤੋਂ ਉਪਰ ਮਾਸਿਕ ਪੈਨਸ਼ਨ 500 ਰੁਪਏ ਕੀਤੀ *ਬੀੜੀ ਕਾਮਿਆਂ ਲਈ ਸਿਹਤ ਬੀਮਾ ਸਕੀਮ ਨਵੀਂ ਦਿੱਲੀ, 9 ਜੂਨ ਸਰਕਾਰ ਨੇ ਪੈਨਸ਼ਨ ਲਈ ਉਮਰ ਦੀ ਹੱਦ ਘਟਾ ਕੇ 60 ਸਾਲ ਕਰ ਦਿੱਤੀ ਹੈ ਜਿਸ ਨਾਲ 60-64 ਸਾਲ ਦੇ ਉਮਰ ਗਰੁੱਪ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ 72.32 ਲੱਖ ਹੋਰ ਲੋਕਾਂ ਨੂੰ ਲਾਭ  ਮਿਲੇਗਾ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਦੀ ਮੀਟਿੰਗ ਵਿਚ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਪੈਨਸ਼ਨ 200 ਰੁਪਏ ਮਾਹਵਾਰ 

ਨਕਸਲੀ ਹਮਲੇ ’ਚ ਪੰਜ ਸੁਰੱਖਿਆ ਕਰਮੀ ਹਲਾਕ

Posted On June - 10 - 2011 Comments Off on ਨਕਸਲੀ ਹਮਲੇ ’ਚ ਪੰਜ ਸੁਰੱਖਿਆ ਕਰਮੀ ਹਲਾਕ
ਰਾਇਪੁਰ, 9 ਜੂਨ ਨਕਸਲੀਆਂ ਨੇ ਨਰਾਇਣਪੁਰ ਜ਼ਿਲ੍ਹੇ ਛੱਤੀਸਗੜ੍ਹ ਆਰਮਡ ਫੋਰਸ ਦੇ ਕੈਂਪ ਲਾਗੇ ਅੰਨ੍ਹੇਵਾਹ ਫਾਇਰਿੰਗ ਕਰਕੇ ਪੰਜ ਜਵਾਨਾਂ ਦੀ ਹੱਤਿਆ ਕਰ ਦਿੱਤੀ। ਆਈ.ਜੀ. (ਨਕਸਲ ਅਪਰੇਸ਼ਨ) ਰਾਜੀਵ ਸ੍ਰੀਵਾਸਤਵ ਨੇ ਦੱਸਿਆ ਕਿ ਫੋਰਸ ਦੇ ਕੁਝ ਜਵਾਨ  ਝਾਰਾਗਤੀ ਪਿੰਡ ਵਿੱਚ 16ਵੀਂ ਬਟਾਲੀਅਨ ਦੇ ਕੈਂਪ ਲਾਗੇ ਆਮ ਵਾਂਗ ਕੰਮ ਕਰ ਰਹੇ ਸਨ ਜਦੋਂ ਨਕਸਲੀਆਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਮਰਨ ਵਾਲਿਆਂ ਦੀ ਪਛਾਣ ਸੰਤੋਸ਼ ਪਰਾੜੇ, ਚੰਦਨ ਸਿੰਘ, ਤਾਰਾ ਚੰਦ, ਰਾਜੇਂਦਰ ਦੀਵਾਨ ਅਤੇ ਸੰਤੋਸ਼ 

ਵਿੱਤ ਮੰਤਰਾਲੇ ਦੇ ਅਧਿਕਾਰੀ ਜੇ.ਪੀ.ਸੀ.ਅੱਗੇ ਪੇਸ਼

Posted On June - 9 - 2011 Comments Off on ਵਿੱਤ ਮੰਤਰਾਲੇ ਦੇ ਅਧਿਕਾਰੀ ਜੇ.ਪੀ.ਸੀ.ਅੱਗੇ ਪੇਸ਼
ਨਵੀਂ ਦਿੱਲੀ, 8 ਜੂਨ ਆਰਥਿਕ ਮਾਮਲਿਆਂ ਬਾਰੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਅੱਜ ਸਾਂਝੀ ਪਾਰਲੀਮਾਨੀ ਕਮੇਟੀ ਨੂੰ ਮਿਲੇ ਤੇ 2ਜੀ ਸਪੈਕਟ੍ਰਮ ਵੰਡ ਦੇ ਲਾਇਸੈਂਸ ‘ਚ ਹੋਈਆਂ ਕਥਿਤ ਵਿੱਤੀ ਬੇਨਿਯਮੀਆਂ ਬਾਰੇ ਕਮੇਟੀ ਨੂੰ ਜਾਣਕਾਰੀ ਦਿੱਤੀ। ਜੇ.ਪੀ.ਸੀ. ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਮੁਖੀ ਅਰੁਨ ਥਾਪਰ ਤੇ ਵਿੱਤ ਮੰਤਰਾਲੇ ਦੇ ਹੋਰ ਅਧਿਕਾਰੀਆਂ ਨੇ ਘੁਟਾਲੇ ਬਾਰੇ ਹੁਣ ਤੱਕ ਕੀਤੀ ਜਾਂਚ ਦੀ     ਜਾਣਕਾਰੀ ਦਿੱਤੀ।    -ਆਈ.ਏ.ਐਨ.ਐਸ.  

ਤਾਮਿਲ ਨਾਡੂ ‘ਚ ਬੱਸ ਹਾਦਸਾ, 32 ਮੁਸਾਫ਼ਰ ਜ਼ਿੰਦਾ ਸੜੇ

Posted On June - 9 - 2011 Comments Off on ਤਾਮਿਲ ਨਾਡੂ ‘ਚ ਬੱਸ ਹਾਦਸਾ, 32 ਮੁਸਾਫ਼ਰ ਜ਼ਿੰਦਾ ਸੜੇ
ਚੇਨਈ, 8 ਜੂਨ ਤਾਮਿਲਨਾਡੂ ਵਿੱਚ ਇਕ ਬੱਸ ਟੋਏ ਵਿੱਚ ਡਿੱਗ ਪਈ ਅਤੇ ਇਸ ਦੇ ਡੀਜ਼ਲ ਟੈਂਕ ਨੂੰ ਅੱਗ ਪੈਣ ਕਾਰਨ 5 ਔਰਤਾਂ ਸਣੇ 22 ਜਣੇ ਜ਼ਿੰਦਾ ਸੜ ਗਏ। ਇਸ ਹਾਦਸੇ ਵਿੱਚ ਸਿਰਫ ਇਕ ਮੁਸਾਫ਼ਰ ਤੇ ਬੱਸ ਦਾ ਡਰਾਈਵਰ ਹੀ ਕ੍ਰਿਸ਼ਮਈ ਢੰਗ ਨਾਲ ਬਚੇ ਹਨ।-ਆਈ.ਏ.ਐਨ.ਐਸ.  

22 ਅਤਿਵਾਦੀ ਹਲਾਕ

Posted On June - 9 - 2011 Comments Off on 22 ਅਤਿਵਾਦੀ ਹਲਾਕ
ਮੀਰਾਂਸ਼ਾਹ, 8 ਜੂਨ ਅਮਰੀਕਾ ਦੇ ਇਕ ਸ਼ੱਕੀ ਡਰੋਨ ਹਮਲੇ ਵਿਚ ਅੱਜ ਪਾਕਿਸਤਾਨ ਦੇ ਵਜ਼ੀਰਿਸਤਾਨ ਖਿੱਤੇ ‘ਚ ਘੱਟੋ-ਘੱਟ 22 ਦਹਿਸ਼ਤਗਰਦ ਮਾਰੇ ਗਏ। ਇਹ ਹਮਲਾ ਉੱਤਰੀ ਤੇ ਦੱਖਣੀ ਵਜ਼ੀਰਿਸਤਾਨ ਦੀ ਹੱਦ ਉੱਤੇ ਸ਼ਾਹਵਾਲ ਵਿਖੇ ਸੰਘਣੇ ਜੰਗਲੀ ਇਲਾਕੇ ਵਿਚ ਦਹਿਸ਼ਤਗਰਦਾਂ ਦੇ ਕਿਲ੍ਹਾਨੁਮਾ ਅਹਾਤੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਜਿਸ ਦੀ ਜੱਦ ਵਿਚ ਇਕ ਵਾਹਨ ਵੀ ਆ ਗਿਆ। ਸਥਾਨਕ ਖੁਫੀਆ ਅਧਿਕਾਰੀਆਂ ਮੁਤਾਬਕ ਨਿਸ਼ਾਨੇ ਉੱਤੇ ਦੋ ਮਿਜ਼ਾਈਲਾਂ ਦਾਗ਼ੀਆਂ ਗਈਆਂ।     -ਰਾਇਟਰਜ਼  

ਜਲੰਧਰ ਦੀਆਂ ਸਨਅਤਾਂ ਮਸਲਿਆਂ ਦੇ ਹੱਲ ਲਈ ਵਰਕਿੰਗ ਗਰੁੱਪ ਕਾਇਮ

Posted On June - 9 - 2011 Comments Off on ਜਲੰਧਰ ਦੀਆਂ ਸਨਅਤਾਂ ਮਸਲਿਆਂ ਦੇ ਹੱਲ ਲਈ ਵਰਕਿੰਗ ਗਰੁੱਪ ਕਾਇਮ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 8 ਜੂਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਦੀਆਂ ਸਨਅਤਾਂ ਨਾਲ ਜੁੜੇ ਵੱਖ-ਵੱਖ ਮਸਲਿਆਂ ਨੂੰ ਨਜਿੱਠਣ ਲਈ ਉਦਯੋਗ ਤੇ ਸਥਾਨਕ ਸਰਕਾਰ ਮੰਤਰੀ ਤੀਕਸ਼ਣ ਸੂਦ ਦੀ ਅਗਵਾਈ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਜਲੰਧਰ ਦੇ ਸਨਅਤਕਾਰਾਂ ਦੇ ਪ੍ਰਤੀਨਿਧਾਂ ਦਾ ਇਕ ਵਰਕਿੰਗ ਗਰੁੱਪ ਕਾਇਮ ਕਰਨ ਲਈ ਪ੍ਰਵਾਨਗੀ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਵੱਲੋਂ ਅੱਜ ਇੱਥੇ ਪੰਜਾਬ ਭਵਨ ਵਿਖੇ ਜਲੰਧਰ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ ਦੇ ਪ੍ਰਧਾਨ ਨਰਿੰਦਰ 

ਪਾਰਦਰਸ਼ਤਾ ਕ੍ਰਾਂਤੀ ‘ਚੋਂ ਲੰਘ ਰਿਹਾ ਹੈ ਭਾਰਤ: ਐਂਟਨੀ

Posted On June - 9 - 2011 Comments Off on ਪਾਰਦਰਸ਼ਤਾ ਕ੍ਰਾਂਤੀ ‘ਚੋਂ ਲੰਘ ਰਿਹਾ ਹੈ ਭਾਰਤ: ਐਂਟਨੀ
ਨਵੀਂ ਦਿੱਲੀ, 8 ਜੂਨ ਸਰਕਾਰੀ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਤਾ ਅਤੇ ਜੁਆਬਦੇਹੀ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਅੰਦੋਲਨਾਂ ਦੇ ਮੱਦੇਨਜ਼ਰ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਅੱਜ ਕਿਹਾ ਕਿ ਦੇਸ਼ ਪਾਰਦਰਸ਼ਤਾ ਕ੍ਰਾਂਤੀ ਦੇ ਦੌਰ ‘ਚੋਂ ਲੰਘ ਰਿਹਾ ਜਿਸ ਨੂੰ ਹੁਣ ਅਧਵਾਟੇ ਬੰਦ ਨਹੀਂ ਕੀਤਾ ਜਾ ਸਕਦਾ। ਦੇਸ਼ ਵਿੱਚ ਪਾਰਦਰਸ਼ਤਾ ਵਧਾਉਣ ਲਈ ਸੰਸਦ ਨੂੰ ਸਿਹਰਾ ਦਿੰਦਿਆਂ ਐਂਟਨੀ ਨੇ ਕਿਹਾ, ”ਇਸ ਲਈ ਤੁਹਾਨੂੰ ਭਾਰਤੀ ਮੀਡੀਆ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਮਾਜ ਸੇਵਕਾਂ ਨੂੰ ਸਿਹਰਾ ਦੇਣਾ 

ਬਰਤਾਨੀਆ ‘ਚੋਂ 40 ਭਾਰਤੀ ਕਾਮੇ ਵਾਪਸ ਭੇਜੇ ਜਾਣਗੇ

Posted On June - 9 - 2011 Comments Off on ਬਰਤਾਨੀਆ ‘ਚੋਂ 40 ਭਾਰਤੀ ਕਾਮੇ ਵਾਪਸ ਭੇਜੇ ਜਾਣਗੇ
ਲੰਡਨ, 8 ਜੂਨ ਬਰਤਾਨੀਆ ਦੇ ਇਮੀਗ੍ਰੇਸ਼ਨ ਦਸਤਿਆਂ ਦੇ 40 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਜੋ ਲੈਸਟਰ ਵਿਚ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰਦੇ ਸਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਭਾਰਤ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਯੂ.ਕੇ. ਬਾਰਡਰ ਏਜੰਸੀ ਨੇ ਕੱਲ੍ਹ ਲੈਸਟਰ ਵਿਚ 12 ਕੱਪੜਾ ਕਾਰੋਬਾਰਾਂ ‘ਤੇ ਛਾਪਾ ਮਾਰ ਕੇ ਲਗਪਗ 80 ਕਾਮਿਆਂ ਦੇ ਇਮੀਗਰੇਸ਼ਨ ਕਾਗਜ਼ਾਂ ਦੀ ਛਾਣਬੀਣ ਕੀਤੀ। ਇਨ੍ਹਾਂ ‘ਚੋਂ 33 ਪੁਰਸ਼ਾਂ ਤੇ ਔਰਤਾਂ ਬਾਰੇ ਯੂ.ਕੇ. ਵਿਚ ਨਾਜਾਇਜ਼ ਠਾਹਰ ਰੱਖਣ ਦਾ 

ਭਾਰਤੀ ਫੌਜ ਵੱਲੋਂ ਪ੍ਰਿਥਵੀ-2 ਦੀ ਅਜ਼ਮਾਇਸ਼ ਅੱਜ

Posted On June - 9 - 2011 Comments Off on ਭਾਰਤੀ ਫੌਜ ਵੱਲੋਂ ਪ੍ਰਿਥਵੀ-2 ਦੀ ਅਜ਼ਮਾਇਸ਼ ਅੱਜ
ਬਾਲਾਸੌਰ (ਉੜੀਸਾ), 8 ਜੂਨ ਇਥੋਂ 15 ਕਿਲੋਮੀਟਰ ਦੂਰ ਚਾਂਦੀਪੁਰ ਵਿਚ ਇੰਟੈਗ੍ਰੇਟਿਡ ਟੈਸਟ ਰੇਂਜ ‘ਤੇ ਭਲਕੇ ਭਾਰਤੀ ਫੌਜ ਵੱਲੋਂ ਪਰਮਾਣੂ ਹਥਿਆਰ ਲਿਜਾਉਣ ਵਾਲੀ ਪ੍ਰਿਥਵੀ-99 ਮਿਜ਼ਾਈਲ ਦੀ ਅਜ਼ਮਾਇਸ਼ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਕ ਰੱਖਿਆ ਸੂਤਰ ਨੇ ਦੱਸਿਆ ਕਿ ਭਾਰਤ ਨੇ 22 ਦਸੰਬਰ, 2010 ਨੂੰ ਆਈ.ਟੀ.ਆਰ. ‘ਤੇ ਵੱਖ-ਵੱਖ ਰੇਂਜਾਂ ਤੋਂ ਧਰਤੀ ਤੋਂ ਧਰਤੀ ‘ਤੇ ਮਾਰ ਕਰਨ ਵਾਲੀਆਂ ਦੋ ਪ੍ਰਿਥਵੀ-2 ਮਿਜ਼ਾਈਲਾਂ ਦੇ ਤਜਰਬੇ ਕੀਤੇ ਸਨ। ਰੱਖਿਆ ਖੋਜ ਵਿਕਾਸ ਸੰਗਠਨ ਦੇ ਵਿਗਿਆਨੀ ਮਿਜ਼ਾਈਲ ਦੀ 

ਡਰੋਨ ਹਮਲੇ ‘ਚ 22 ਅਤਿਵਾਦੀ ਹਲਾਕ

Posted On June - 9 - 2011 Comments Off on ਡਰੋਨ ਹਮਲੇ ‘ਚ 22 ਅਤਿਵਾਦੀ ਹਲਾਕ
ਮੀਰਾਂਸ਼ਾਹ, 8 ਜੂਨ ਅਮਰੀਕਾ ਦੇ ਇਕ ਸ਼ੱਕੀ ਡਰੋਨ ਹਮਲੇ ਵਿਚ ਅੱਜ ਪਾਕਿਸਤਾਨ ਦੇ ਵਜ਼ੀਰਿਸਤਾਨ ਖਿੱਤੇ ‘ਚ ਘੱਟੋ-ਘੱਟ 22 ਦਹਿਸ਼ਤਗਰਦ ਮਾਰੇ ਗਏ। ਇਹ ਹਮਲਾ ਉੱਤਰੀ ਤੇ ਦੱਖਣੀ ਵਜ਼ੀਰਿਸਤਾਨ ਦੀ ਹੱਦ ਉੱਤੇ ਸ਼ਾਹਵਾਲ ਵਿਖੇ ਸੰਘਣੇ ਜੰਗਲੀ ਇਲਾਕੇ ਵਿਚ ਦਹਿਸ਼ਤਗਰਦਾਂ ਦੇ ਕਿਲ੍ਹਾਨੁਮਾ ਅਹਾਤੇ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਜਿਸ ਦੀ ਜੱਦ ਵਿਚ ਇਕ ਵਾਹਨ ਵੀ ਆ ਗਿਆ। ਸਥਾਨਕ ਖੁਫੀਆ ਅਧਿਕਾਰੀਆਂ ਮੁਤਾਬਕ ਨਿਸ਼ਾਨੇ ਉੱਤੇ ਦੋ ਮਿਜ਼ਾਈਲਾਂ ਦਾਗ਼ੀਆਂ ਗਈਆਂ। -ਰਾਇਟਰਜ਼  

ਅਸਿੱਧੇ ਕਰਾਂ ਦੀ ਵਸੂਲੀ ਲਈ ਠੋਸ ਕੋਸ਼ਿਸ਼ਾਂ ਜ਼ਰੂਰੀ: ਪ੍ਰਣਬ

Posted On June - 9 - 2011 Comments Off on ਅਸਿੱਧੇ ਕਰਾਂ ਦੀ ਵਸੂਲੀ ਲਈ ਠੋਸ ਕੋਸ਼ਿਸ਼ਾਂ ਜ਼ਰੂਰੀ: ਪ੍ਰਣਬ
ਨਵੀਂ ਦਿੱਲੀ, 8 ਜੂਨ ਦੇਸ਼ ਦੀ ਵਿਕਾਸ ਦਰ ਕੁਝ ਮੱਠੀ ਪੈਣ ਦੇ ਖਦਸ਼ਿਆਂ ਦੇ ਦੌਰਾਨ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਇੱਥੇ ਕਿਹਾ ਕਿ ਅਸਿੱਧੇ ਕਰਾਂ ਦੀ ਵਸੂਲੀ ਦਾ 3.92 ਲੱਖ ਕਰੋੜ ਦਾ ਟੀਚਾ ਸਰ ਕਰਨ ਲਈ ਠੋਸ ਉਪਰਲੇ ਕਰਨੇ ਪੈਣਗੇ। ਇਹ ਟੀਚਾ ਪਿਛਲੇ ਮਾਲੀ ਸਾਲ ਦੇ ਮੁਕਾਬਲੇ ਕਰੀਬ 15 ਫੀਸਦੀ  ਵੱਧ ਹੈ। ਉਨ੍ਹਾਂ ਇਹ ਗੱਲ ਇੱਥੇ ਸੀ.ਬੀ.ਈ.ਸੀ. (ਸੈਂਟਰਲ ਬੋਰਡ ਆਫ ਐਕਸਾਈਜ਼ ਐਂਡ ਕਸਟਮ) ਦੇ ਚੀਫ ਕਮਿਸ਼ਨਰਾਂ ਅਤੇ ਡਾਇਰੈਕਟਰ ਜਨਰਲਾਂ ਦੀ ਸਾਲਾਨਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ 

ਭਾਰਤੀਆਂ ਨੂੰ ਯਮਨ ’ਚੋਂ ਨਿਕਲਣ ਦੀ ਨਸੀਹਤ

Posted On June - 8 - 2011 Comments Off on ਭਾਰਤੀਆਂ ਨੂੰ ਯਮਨ ’ਚੋਂ ਨਿਕਲਣ ਦੀ ਨਸੀਹਤ
ਨਵੀਂ ਦਿੱਲੀ, 7 ਜੂਨ : ਯਮਨ ’ਚੋਂ ਨਿਕਲਣ ਬਾਰੇ ਆਪਣੀ ਪਹਿਲੀ ਅਪੀਲ ਨੂੰ ਬਹੁਤ ਵੱਡਾ ਹੁੰਗਾਰਾ ਨਾ ਮਿਲਣ ’ਤੇ ਮੰਗਲਵਾਰ ਨੂੰ ਭਾਰਤ ਨੇ ਇਸ ਅਰਬ ਦੇਸ਼ ਵਿਚਲੇ ਆਪਣੇ ਨਾਗਰਿਕਾਂ ਨੂੰ ਉਥੋਂ ਕਿਸੇ ਵੀ ਤਰ੍ਹਾਂ ਨਿਕਲਣ ਦੀ ਮੁੜ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਕੀਤੀ ਇਸ ਨਸੀਹਤ ਵਿੱਚ ਕਿਹਾ ਗਿਆ, ‘‘ਸਾਰੇ ਭਾਰਤੀ ਨਾਗਰਿਕਾਂ ਨੂੰ ਯਮਨ ਦੇ ਮੌਜੂਦਾ ਸੁਰੱਖਿਆ ਹਾਲਾਤ ਦੇ ਮੱਦੇਨਜ਼ਰ ਉਥੋਂ ਨਿਕਲਣ ਦੀ ਮੁੜ ਸਲਾਹ ਦਿੱਤੀ ਜਾਂਦੀ ਹੈ।’’ -ਪੀ.ਟੀ.ਆਈ.  

ਅਮਰੀਕਾ ਵੱਲੋਂ ਜਹਾਜ਼ ਖਰੀਦਣ ਬਾਰੇ ਭਾਰਤੀ ਫੈਸਲੇ ਦਾ ਸਵਾਗਤ

Posted On June - 8 - 2011 Comments Off on ਅਮਰੀਕਾ ਵੱਲੋਂ ਜਹਾਜ਼ ਖਰੀਦਣ ਬਾਰੇ ਭਾਰਤੀ ਫੈਸਲੇ ਦਾ ਸਵਾਗਤ
ਨਵੀਂ ਦਿੱਲੀ, 7 ਜੂਨ : ਅਮਰੀਕਾ ਨੇ ਭਾਰਤ ਵੱਲੋਂ ਆਪਣੀ ਹਵਾਈ ਫੌਜ ਲਈ ਦਸ ਬੋਇੰਗ ਸੀ-17 ਗਲੋਬਮਾਸਟਰ 9V ਹਵਾਈ ਜਹਾਜ਼ ਖਰੀਦਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਕੱਲ੍ਹ ਅਮਰੀਕਾ ਤੋਂ 4.1 ਅਰਬ ਡਾਲਰ ’ਚ 10 ਸੀ-17 ਜਹਾਜ਼ ਖਰੀਦਣ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਸੀ। -ਪੀ.ਟੀ.ਆਈ.  

ਉਮਾ ਭਾਰਤੀ ਦੀ ਭਾਜਪਾ ਵਿੱਚ ਛੇ ਸਾਲ ਮਗਰੋਂ ਵਾਪਸੀ

Posted On June - 8 - 2011 Comments Off on ਉਮਾ ਭਾਰਤੀ ਦੀ ਭਾਜਪਾ ਵਿੱਚ ਛੇ ਸਾਲ ਮਗਰੋਂ ਵਾਪਸੀ
ਨਵੀਂ ਦਿੱਲੀ, 7 ਜੂਨ ਉਤਰ ਪ੍ਰਦੇਸ਼ ਵਿੱਚ ਆਪਣੇ ਆਧਾਰ ਨੂੰ ਮੁੜ ਕਾਇਮ ਕਰਨ ਵਿੱਚ ਜੁਟੀ ਭਾਜਪਾ ਨੇ ਅੱਜ ਆਪਣੀ ਤੇਜ਼ ਤਰਾਰ ਨੇਤਾ ਉਮਾ ਭਾਰਤੀ ਨੂੰ ਆਖ਼ਰ ਛੇ ਸਾਲ ਬਾਅਦ ਵਾਪਸ ਲੈ ਲਿਆ ਹੈ। ਉਤਰ ਪ੍ਰਦੇਸ਼ ਵਿੱਚ ਅਗਲੇ ਸਾਲ ਚੋਣਾਂ ਹੋਣ ਜਾ ਰਹੀਆਂ ਹਨ। ਉਮਾ ਭਾਰਤੀ ਦੀ ਵਾਪਸੀ ’ਤੇ ਜਿਥੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ, ਉਥੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੇ ਇਸ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ 

ਮਲਿਕਾ ਸ਼ੇਰਾਵਤ ਦਾ ਭਰਾ ਵਿਦੇਸ਼ੀ ਮੁਦਰਾ ਐਕਟ ਅਧੀਨ ਗ੍ਰਿਫਤਾਰ

Posted On June - 8 - 2011 Comments Off on ਮਲਿਕਾ ਸ਼ੇਰਾਵਤ ਦਾ ਭਰਾ ਵਿਦੇਸ਼ੀ ਮੁਦਰਾ ਐਕਟ ਅਧੀਨ ਗ੍ਰਿਫਤਾਰ
ਮੁੰਬਈ, 7 ਜੂਨ ਮਲਿਕਾ ਸ਼ੇਰਾਵਤ ਦੇ ਭਰਾ ਵਿਕਰਮ ਲਾਂਬਾ ਨੂੰ ਅੱਜ ਪ੍ਰਵਾਨਗੀਸ਼ੁਦਾ ਸੀਮਾ ਤੋਂ ਵੱਧ ਵਿਦੇਸ਼ੀ ਮੁਦਰਾ ਨਾਲ ਤੇ ਡਿਊਟੀ ਯੋਗ ਵਸਤਾਂ ਬਾਰੇ ਜਾਣਕਾਰੀ ਨਾ ਦੇਣ ’ਤੇ ਫਾਰੇਇਨ ਐਕਸਚੇਂਜ ਮੈਨੇਜਮੈਂਟ ਐਕਟ (ਐਫ.ਈ.ਐਮ.ਏ.) ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਉਹ ਲੰਡਨ ਤੋਂ ਵਾਇਆ ਦੁਬਈ ਆ ਰਹੇ ਜਹਾਜ਼ ਰਾਹੀਂ ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ ਟਰਮੀਨਲ ਪੁੱਜਿਆ ਸੀ।  ਡਿਪਟੀ ਕਮਿਸ਼ਨਰ ਕਸਟਮਜ਼ ਸਮੀਰ ਵਾਨਖੇਡੇ ਨੇ ਦੱਸਿਆ ਕਿ ਵਿਕਰਮ ਕੋਲ 13000 ਪੌਂਡ ਦੀ ਨਕਦੀ ਤੇ ਲੱਖਾਂ ਰੁਪਏ ਦੇ ਮੁੱਲ 

ਅਮਰੀਕਾ ਵੱਲੋਂ ਕਸ਼ਮੀਰੀ ਦੀ ਮੌਤ ਬਾਰੇ ਪੁਸ਼ਟੀ ਕਰਨ ਤੋਂ ਨਾਂਹ

Posted On June - 8 - 2011 Comments Off on ਅਮਰੀਕਾ ਵੱਲੋਂ ਕਸ਼ਮੀਰੀ ਦੀ ਮੌਤ ਬਾਰੇ ਪੁਸ਼ਟੀ ਕਰਨ ਤੋਂ ਨਾਂਹ
ਵਾਸ਼ਿੰਗਟਨ, 7 ਜੂਨ ਅਮਰੀਕਾ ਨੇ ਅੱਜ ਹਰਕਤੁੱਲ ਜਿਹਾਦ ਅਲ-ਇਸਲਾਮੀ ਦੇ ਮੁਖੀ ਇਲੀਆਸ ਕਸ਼ਮੀਰੀ ਦੇ ਹਾਲ ਹੀ ਵਿੱਚ ਪਾਕਿਸਤਾਨ ਦੇ ਦੱਖਣੀ ਵਜ਼ੀਰੇਸਤਾਨ ਖੇਤਰ ਵਿੱਚ ਅਮਰੀਕੀ ਡਰੋਨ ਹਮਲੇ ਦੌਰਾਨ ਮਾਰੇ ਜਾਣ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਵੱਲੋਂ ਕਸ਼ਮੀਰੀ ਦੇ ਮਾਰੇ ਜਾਣ ਦੀ ਪੁਸ਼ਟੀ ਕਰਨ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਅਮਰੀਕਾ ਦੇ ਬੁਲਾਰੇ ਮਾਰਕ ਟੋਨਰ ਨੇ ਕਿਹਾ, ‘ਸਾਡੇ ਕੋਲ ਇਸ ਦੀ ਕੋਈ ਪੁਸ਼ਟੀ ਨਹੀਂ ਹੈ।’ ਟੋਨਰ 
Available on Android app iOS app
Powered by : Mediology Software Pvt Ltd.