‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਖ਼ਬਰਨਾਮਾ › ›

Featured Posts
ਜੇਐੱਨਯੂ: ਹੁਣ ਏਬੀਵੀਪੀ ਵੱਲੋਂ ਫੀਸਾਂ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ

ਜੇਐੱਨਯੂ: ਹੁਣ ਏਬੀਵੀਪੀ ਵੱਲੋਂ ਫੀਸਾਂ ’ਚ ਵਾਧੇ ਖ਼ਿਲਾਫ਼ ਪ੍ਰਦਰਸ਼ਨ

ਰੰਜਨ ਭੂਈ ਨਵੀਂ ਦਿੱਲੀ, 21 ਨਵੰਬਰ ਆਰਐੱਸਐੱਸ ਨਾਲ ਜੁੜੀ ਸੰਸਥਾ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੇ ਮੈਂਬਰਾਂ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਹੋਸਟਲ ਦੀ ਫੀਸ ’ਚ ਕੀਤੇ ਗਏ ਵਾਧੇ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ। ਮੰਡੀ ਹਾਊਸ ਤੋਂ ਸ਼ੁਰੂ ਕੀਤਾ ਗਿਆ ਮਾਰਚ ਸ਼ਾਸਤਰੀ ਭਵਨ ’ਚ ਐੱਚਆਰਡੀ ਮੰਤਰਾਲੇ ਵੱਲ ਵੱਧ ਰਿਹਾ ਸੀ ਤਾਂ ...

Read More

ਸਰਕਾਰੀ ਵਿਭਾਗਾਂ ’ਚ ਧੋਖਾਧੜੀ ਫੜਨ ਲਈ ਆਧੁਨਿਕ ਸੰਦ ਵਿਕਸਤ ਕਰੇ ਕੈਗ: ਮੋਦੀ

ਸਰਕਾਰੀ ਵਿਭਾਗਾਂ ’ਚ ਧੋਖਾਧੜੀ ਫੜਨ ਲਈ ਆਧੁਨਿਕ ਸੰਦ ਵਿਕਸਤ ਕਰੇ ਕੈਗ: ਮੋਦੀ

ਨਵੀਂ ਦਿੱਲੀ, 21 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਡੀਟਰ ਕੈਗ (ਕੰਪਟਰੋਲਰ ਤੇ ਆਡੀਟਰ ਜਨਰਲ) ਨੂੰ ਸਰਕਾਰੀ ਵਿਭਾਗਾਂ ਵਿੱਚ ਹੁੰਦੀ ਧੋਖਾਧੜੀ ਨੂੰ ਫੜ੍ ਨ ਲਈ ਤਕਨੀਕੀ ਸੰਦ ਵਿਕਸਤ ਕਰਨ ਲਈ ਆਖਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕੈਗ ਅਜਿਹੇ ਸੰਦ ਵਿਕਸਤ ਕਰਕੇ ਭਾਰਤ ਨੂੰ ਪੰਜ ਖਰਬ ਅਮਰੀਕੀ ਡਾਲਰ ਦਾ ਅਰਥਚਾਰਾ ਬਣਾਉਣ ...

Read More

ਪਰਾਲੀ ਸਾੜਨ ਲਈ ਕਿਸਾਨਾਂ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ: ਭਗਵੰਤ ਮਾਨ

ਪਰਾਲੀ ਸਾੜਨ ਲਈ ਕਿਸਾਨਾਂ ਨੂੰ ਦੋਸ਼ੀ ਨਾ ਠਹਿਰਾਇਆ ਜਾਵੇ: ਭਗਵੰਤ ਮਾਨ

ਨਵੀਂ ਦਿੱਲੀ, 21 ਨਵੰਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਅਪਨਾ ਦਲ ਆਗੂ ਅਨੂਪ੍ਰਿਆ ਪਟੇਲ ਨੇ ਵੀਰਵਾਰ ਨੂੰ ਲੋਕ ਸਭਾ ’ਚ ਕਿਹਾ ਕਿ ਪਰਾਲੀ ਸਾੜੇ ਜਾਣ ਲਈ ਕਿਸਾਨਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਹੈ। ‘ਹਵਾ ਪ੍ਰਦੂਸ਼ਣ ਅਤੇ ਜਲਵਾਯੂ ਤਬਦੀਲੀ’ ਬਾਰੇ ਬਹਿਸ ’ਚ ਹਿੱਸਾ ਲੈਂਦਿਆਂ ਦੋਵੇਂ ਆਗੂਆਂ ...

Read More

ਚੋਣ ਬਾਂਡ ਬਾਰੇ ਮੁਕੰਮਲ ਜਾਣਕਾਰੀ ਸਾਂਝੀ ਕਰੇ ਸਰਕਾਰ: ਕਾਂਗਰ

ਚੋਣ ਬਾਂਡ ਬਾਰੇ ਮੁਕੰਮਲ ਜਾਣਕਾਰੀ ਸਾਂਝੀ ਕਰੇ ਸਰਕਾਰ: ਕਾਂਗਰ

ਨਵੀਂ ਦਿੱਲੀ, 20 ਨਵੰਬਰ ਕਾਂਗਰਸ ਨੇ ਅੱਜ ਮੰਗ ਕੀਤੀ ਕਿ ਸਰਕਾਰ ਚੋਣਾਂ ਲਈ ਮਿਲਦੇ ਬਾਂਡ (ਇਲੈਕਟੋਰਲ ਬਾਂਡਜ਼) ਬਾਰੇ ਸੰਸਦ ਵਿਚ ਸਾਰੀ ਜਾਣਕਾਰੀ ਦੇਵੇ। ਉਨ੍ਹਾਂ ਕਿਹਾ ਕਿ ਇਸ ਰੂਪ ਵਿਚ ਮਿਲਦੀ ਰਾਸ਼ੀ ਕਾਲੇ ਧਨ ਨੂੰ ਸ਼ਹਿ ਦੇ ਰਹੀ ਹੈ। ਇਸ ਨਾਲ ਸਿਆਸੀ ਪਾਰਟੀਆਂ ਨੂੰ ਮਿਲਦੀ ਵਿੱਤੀ ਮਦਦ ਦੀ ਪਾਰਦਰਸ਼ਤਾ ਵੀ ਖ਼ਤਮ ਹੋ ...

Read More

ਚਿਦੰਬਰਮ ਦੀ ਜ਼ਮਾਨਤ ਅਰਜ਼ੀ ’ਤੇ ਈਡੀ ਨੂੰ ਨੋਟਿਸ

ਚਿਦੰਬਰਮ ਦੀ ਜ਼ਮਾਨਤ ਅਰਜ਼ੀ ’ਤੇ ਈਡੀ ਨੂੰ ਨੋਟਿਸ

ਨਵੀਂ ਦਿੱਲੀ, 20 ਨਵੰਬਰ ਆਈਐੱਨਐੱਕਸ ਮੀਡੀਆ ਘੁਟਾਲੇ ਨਾਲ ਸਬੰਧਤ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਜ਼ਮਾਨਤ ਅਰਜ਼ੀ ’ਤੇ ਸੁਪਰੀਮ ਕੋਰਟ ਨੇ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਆਰ ਭਾਨੂਮਤੀ, ਜਸਟਿਸ ਏ.ਐੱਸ. ਬੋਪੰਨਾ ਤੇ ਜਸਟਿਸ ਰਿਸ਼ੀਕੇਸ਼ ਰਾਏ ’ਤੇ ਆਧਾਰਤ ਬੈਂਚ ਨੇ ਦਿੱਲੀ ਹਾਈ ...

Read More

ਹਵਾ ਪ੍ਰਦੂਸ਼ਣ ਬਾਰੇ ਸੰਸਦੀ ਪੈਨਲ ਦੀ ਮੀਟਿੰਗ ਅੱਜ

ਹਵਾ ਪ੍ਰਦੂਸ਼ਣ ਬਾਰੇ ਸੰਸਦੀ ਪੈਨਲ ਦੀ ਮੀਟਿੰਗ ਅੱਜ

ਨਵੀਂ ਦਿੱਲੀ, 19 ਨਵੰਬਰ ਕੌਮੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਸੰਸਦੀ ਕਮੇਟੀ ਦੀ ਮੀਟਿੰਗ ਬੁੱਧਵਾਰ ਨੂੰ ਹੋਵੇਗੀ। ਕਮੇਟੀ ਦੀ 15 ਨਵੰਬਰ ਨੂੰ ਇਸੇ ਮੁੱਦੇ ’ਤੇ ਰੱਖੀ ਮੀਟਿੰਗ, ਜ਼ਿਆਦਾਤਰ ਮੈਂਬਰਾਂ ਤੇ ਸੀਨੀਅਰ ਅਧਿਕਾਰੀਆਂ ਦੀ ਗੈਰਹਾਜ਼ਰੀ ਕਰ ਕੇ, ਰੱਦ ਕਰਨੀ ਪਈ ਸੀ। ਸੂਤਰਾਂ ਮੁਤਾਬਕ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੁਝ ...

Read More

ਸ਼ਰੀਫ਼ ਇਲਾਜ ਲਈ ਯੂਕੇ ਪੁੱਜੇ

ਸ਼ਰੀਫ਼ ਇਲਾਜ ਲਈ ਯੂਕੇ ਪੁੱਜੇ

ਲੰਡਨ, 19 ਨਵੰਬਰ ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਅੱਜ ਹਵਾਈ ਐਂਬੂਲੈਂਸ ਰਾਹੀਂ ਯੂਕੇ ਪੁੱਜ ਗਏ। ਕਈ ਰੋਗਾਂ ਨਾਲ ਜੂਝ ਰਹੇ ਸ਼ਰੀਫ਼ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਨਾਸਾਜ਼ ਸੀ ਤੇ ਉਹ ਬਿਹਤਰ ਇਲਾਜ ਲਈ ਯੂਕੇ ਆਏ ਹਨ। ਸ਼ਰੀਫ਼ ਲੰਡਨ ਵਿਚਲੀ ਆਪਣੀ ਰਿਹਾਇਸ਼ ’ਚ ਰਾਤ ਕੱਟਣ ਮਗਰੋਂ ਭਲਕੇ ਹਾਰਲੇ ਸਟਰੀਟ ...

Read More


ਅਕਾਲੀ ਆਗੂ ਦੀ ਕਾਰ ਵਿਚੋਂ ਕਿਲੋ ਹੈਰੋਇਨ ਬਰਾਮਦ

Posted On August - 1 - 2010 Comments Off on ਅਕਾਲੀ ਆਗੂ ਦੀ ਕਾਰ ਵਿਚੋਂ ਕਿਲੋ ਹੈਰੋਇਨ ਬਰਾਮਦ
ਟ੍ਰਿਬਿਊਨ ਨਿਉਜ਼ ਸਰਵਿਸ ਅੰਮ੍ਰਿਤਸਰ, 31 ਜੁਲਾਈ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਇਕ ਆਗੂ ਦੀ ਕਾਰ ਵਿਚੋਂ ਪੁਲੀਸ ਵੱਲੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲੀਸ ਵੱਲੋਂ ਇਸ ਸਬੰਧ ਵਿਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਸ਼ਨਾਖਤ ਬਲਬੀਰ ਸਿੰਘ ਅਤੇ ਰਾਜੇਸ਼ ਕੁਮਾਰ ਉਰਫ਼ ਕਮਾਂਡੋ ਵਜੋਂ ਹੋਈ ਹੈ। ਇਹ ਦੋਵੇਂ ਗਿਲਵਾਲੀ ਗੇਟ ਦੇ ਵਾਸੀ ਹਨ। ਇਨ੍ਹਾਂ ਦੇ ਦੋ ਸਾਥੀ ਭੁਪਿੰਦਰ ਸਿੰਘ ਵਾਸੀ ਗਿਲਵਾਲੀ ਗੇਟ ਅਤੇ ਸੁਨੀਲ ਕੁਮਾਰ ਵਾਸੀ ਗੁੱਜਰਪੁਰਾ ਪੁਲੀਸ 

ਬਹੁ-ਮੁਲਕੀ ਕੰਪਨੀਆਂ ਨੇ ਛੋਟੇ ਵਪਾਰੀਆਂ ਦਾ ਕਾਰੋਬਾਰ ਸਮੇਟਿਆ

Posted On August - 1 - 2010 Comments Off on ਬਹੁ-ਮੁਲਕੀ ਕੰਪਨੀਆਂ ਨੇ ਛੋਟੇ ਵਪਾਰੀਆਂ ਦਾ ਕਾਰੋਬਾਰ ਸਮੇਟਿਆ
ਪੱਤਰ ਪ੍ਰੇਰਕ ਚੰਡੀਗੜ੍ਹ, 31 ਜੁਲਾਈ ਚੰਡੀਗੜ੍ਹ ਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਬਹੁ-ਮੁਲਕੀ ਕੰਪਨੀਆਂ ਵੱਲੋਂ ਲਗਪਗ ਹਰ ਸੈਕਟਰ ਤੇ ਪਿੰਡਾਂ ਦੀਆਂ ਮਾਰਕੀਟਾਂ ’ਚ ਆਊਟਲੈੱਟ ਖੋਲ੍ਹਣ ਕਾਰਨ ਬੂਥ ਮਾਰਕੀਟਾਂ ਤੇ ਛੋਟੇ ਵਪਾਰੀਆਂ ਦੇ ਕਾਰੋਬਾਰ ’ਤੇ ਮਾਰੂ ਅਸਰ ਪਿਆ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਕੀਤੇ ਗਏ ਇਕ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਬੂਥ ਮਾਰਕੀਟਾਂ ਤੇ ਛੋਟੇ ਦੁਕਾਨਦਾਰ ਦਿਨ-ਬ-ਦਿਨ ਬੂਥਾਂ ਦੀਆਂ ਵਧ ਰਹੀਆਂ ਕੀਮਤਾਂ ਤੇ ਕਿਰਾਏ ਵਧਣ ਕਾਰਨ 

ਪੰਜਾਬ ’ਚ ਲੜਕਿਆਂ ਤੇ ਲੜਕੀਆਂ ਦੇ ਅਨੁਪਾਤ ’ਚ ਸੁਧਾਰ

Posted On August - 1 - 2010 Comments Off on ਪੰਜਾਬ ’ਚ ਲੜਕਿਆਂ ਤੇ ਲੜਕੀਆਂ ਦੇ ਅਨੁਪਾਤ ’ਚ ਸੁਧਾਰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 31 ਜੁਲਾਈ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਦਾਅਵਾ ਕੀਤਾ ਹੈ ਕਿ ਸੂਬੇ ਵਿਚ ਲੜਕੇ ਅਤੇ ਲੜਕੀਆਂ ਦੇ ਅਨੁਪਾਤ ਵਿਚ ਸੁਧਾਰ ਹੋਣ ਲੱਗਾ ਹੈ। ਅੱਜ ਇੱਥੇ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਇਸ ਸਮੇਂ 1000 ਲੜਕਿਆਂ ਦੇ ਮੁਕਾਬਲੇ 896 ਲੜਕੀਆਂ ਹਨ। ਸਾਲ 2001 ਦੀ ਜਨਗਣਨਾ ਦੌਰਾਨ ਇਹ ਅਨੁਪਾਤ 1000:798 ਦਾ ਸੀ। ਮੰਤਰੀ ਨੇ ਅੱਜ ਇੱਥੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦੱਸਿਆ ਕਿ ਭਰੂਣ ਹੱਤਿਆ ਖ਼ਿਲਾਫ਼ ਮੁਹਿੰਮ ਵਿਚ ਤੇਜ਼ੀ ਲਿਆਉਣ 

ਸਰਕਾਰ ਦੇ ਫੈਸਲੇ ’ਤੇ ਅਰੁਣਾ ਬਟਾਲਵੀ ਨੇ ਤਸੱਲੀ ਪ੍ਰਗਟਾਈ

Posted On August - 1 - 2010 Comments Off on ਸਰਕਾਰ ਦੇ ਫੈਸਲੇ ’ਤੇ ਅਰੁਣਾ ਬਟਾਲਵੀ ਨੇ ਤਸੱਲੀ ਪ੍ਰਗਟਾਈ
ਖੇਤਰੀ ਪ੍ਰਤੀਨਿਧ ਬਟਾਲਾ, 31 ਜੁਲਾਈ ਸ਼ਿਵ ਬਟਾਲਵੀ ਦੀ ਪਤਨੀ ਅਰੁਣਾ ਬਟਾਲਵੀ ਨੇ ਅਧੂਰੇ ਪਏ ਸ਼ਿਵ ਆਡੀਟੋਰੀਅਮ ਨੂੰ ਸਰਕਾਰ ਵੱਲੋਂ ਮੁਕੰਮਲ ਕਰਨ ਦੇ ਦਿੱਤੇ ਭਰੋਸੇ ਨੂੰ ਦੇਰ ਨਾਲ ਚੁੱਕਿਆ ਸਹੀ ਕਦਮ ਦੱਸਿਆ। ਉਨ੍ਹਾਂ ਮਿਹਰਬਾਨ ਨੂੰ ਪੰਜਾਬੀ ਯੂਨੀਵਰਸਿਟੀ ਵਿਚ ਬਤੌਰ ਪ੍ਰੋਫੈਸਰ ਨਿਯੁਕਤ ਕਰਨ ਦੇ ਫੈਸਲੇ ਉਤੇ ਵੀ ਤਸੱਲੀ ਪ੍ਰਗਟਾਈ। ਸ਼ਿਵ ਦੇ ਬੇਟੇ ਮਿਹਰਬਾਨ ਨੇ ਸਮਾਗਮ ਦੌਰਾਨ ਨਾਰਾਜ਼ਗੀ ਪ੍ਰਗਟਾਈ ਸੀ ਕਿ ਜੇ ਆਡੀਟੋਰੀਅਮ ਨੂੰ ਮੁਕੰਮਲ ਨਹੀਂ ਕੀਤਾ ਜਾ ਸਕਦਾ ਤਾਂ ਉਸ ਦੇ ਪਿਤਾ ਸ਼ਿਵ 

ਰਾਣੂ ਦੇ ਸਵਾਲ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ: ਹਰਦੀਪ ਸਿੰਘ

Posted On August - 1 - 2010 Comments Off on ਰਾਣੂ ਦੇ ਸਵਾਲ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ: ਹਰਦੀਪ ਸਿੰਘ
ਪੱਤਰ ਪ੍ਰੇਰਕ ਮੁਹਾਲੀ, 31 ਜੁਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਨੇ ਕਿਹਾ ਹੈ ਕਿ ਸਹਿਜਧਾਰੀ ਫੈਡਰੇਸ਼ਨ ਦੇ ਡਾ. ਪਰਮਜੀਤ ਰਾਣੂੰ ਵੱਲੋਂ ਸਿੱਖ ਪਰਿਭਾਸ਼ਾ ਦੇ ਸੰਜੀਦਾ ਮੁੱਦੇ ਅਤੇ ਗੁਰਬਾਣੀ ਦੀ ਸਹੀ ਪੜਚੋਲ ਕੀਤੇ ਬਗੈਰ ਇਨ੍ਹਾਂ ਵਿਸ਼ਿਆਂ ਬਾਰੇ ਟਿੱਪਣੀਆਂ ਕਰਨੀਆਂ ਸੋਭਦੀਆਂ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਗਲਤ ਬਿਆਨੀ ਕਰਨ ਤੇ ਚੰਡੀਗੜ੍ਹ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਨੇ ਉਨ੍ਹਾਂ ਨੂੰ ਵਰਜਿਆ ਜਾਂ ਸੇਧ 

ਚੋਣ ਕਮਿਸ਼ਨ ਨੂੰ ਕਿਸੇ ਵੀ ਪੜਾਅ ’ਤੇ ਚੋਣ ਰੱਦ ਕਰਨ ਦਾ ਹੱਕ: ਹਾਈ ਕੋਰਟ

Posted On August - 1 - 2010 Comments Off on ਚੋਣ ਕਮਿਸ਼ਨ ਨੂੰ ਕਿਸੇ ਵੀ ਪੜਾਅ ’ਤੇ ਚੋਣ ਰੱਦ ਕਰਨ ਦਾ ਹੱਕ: ਹਾਈ ਕੋਰਟ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 31 ਜੁਲਾਈ ਸੂਬਾਈ ਚੋਣ ਕਮਿਸ਼ਨ ਦੇ ਅਧਿਕਾਰਾਂ ਦੀਆਂ ਹੱਦਾਂ ਦੀ ਨਿਸ਼ਾਨਦੇਹੀ ਕਰਦਿਆਂ ਪੰਜਾਬ-ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਕਮਿਸ਼ਨ ਨਤੀਜਾ ਐਲਾਨਣ ਤੋਂ ਪਹਿਲਾਂ ਚੋਣ ਰੱਦ ਕਰ ਸਕਦਾ ਹੈ। ਚੀਫ ਜਸਟਿਸ ਮੁਕੁਲ ਮੁਦਗਲ ਅਤੇ ਜਸਟਿਸ ਜਸਬੀਰ ਸਿੰਘ ਨੇ ਰਾਜਪ੍ਰੀਤ ਸਿੰਘ ਅਤੇ ਹੋਰਨਾਂ ਵੱਲੋਂ ਦਾਇਰ 14 ਪਟੀਸ਼ਨਾਂ ’ਤੇ ਸੁਣਵਾਈ ਕਰਨ ਤੋਂ ਬਾਅਦ ਆਖਿਆ ਕਿ ਚੋਣ ਕਮਿਸ਼ਨ 1994 ਦੇ ਕਾਨੂੰਨ ਵਿਚ ਦਰਜ ਕਿਸੇ ਵੀ ਧਾਰਾ ਅਧੀਨ ਚੋਣ ਰੱਦ ਕਰ ਸਕਦਾ ਹੈ 

ਮੁਹੰਮਦ ਰਫ਼ੀ ਨੂੰ ਸ਼ਰਧਾਂਜਲੀਆਂ

Posted On August - 1 - 2010 Comments Off on ਮੁਹੰਮਦ ਰਫ਼ੀ ਨੂੰ ਸ਼ਰਧਾਂਜਲੀਆਂ
ਮੁੰਬਈ, 31 ਜੁਲਾਈ ਮਹਾਨ ਗਾਇਕ ਮੁਹੰਮਦ ਰਫ਼ੀ ਨੂੰ ਅੱਜ ਉਨ੍ਹਾਂ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਰਫ਼ੀ ਫਾਊਂਡੇਸ਼ਨ ਦੇ ਪ੍ਰਧਾਨ ਬਿਨੂੰ ਨਾਇਰ ਨੇ ਦੱਸਿਆ ਕਿ ਜੁਲਾਈ ਮਹੀਨੇ ਦੌਰਾਨ ਰਫ਼ੀ ਦੀ ਯਾਦ ਵਿਚ ਸੰਗੀਤ ਦੇ 9000 ਪ੍ਰੋਗਰਾਮ ਕੀਤੇ ਗਏ। ਇਸ ਗਾਇਕ ਦੇ ਪ੍ਰਸ਼ੰਸਕ ਅੱਜ ਇੱਥੇ ਸਾਂਤਾਕਰੂਜ਼ ਵਿਚਲੇ ਬੜਾ ਕਬਰਿਸਤਾਨ ’ਚ ਰਫ਼ੀ ਦੀ ਮਜ਼ਾਰ ’ਤੇ ਪੁੱਜੇ। -ਪੀ.ਟੀ.ਆਈ.  

ਸਰਕਾਰੀ ਵਕੀਲਾਂ ਦੀ ਨਿਯੁਕਤੀ ਵਿਧੀ ਬਦਲਣ ਤੋਂ ਚੀਫ ਜਸਟਿਸ ਖ਼ਫ਼ਾ

Posted On August - 1 - 2010 Comments Off on ਸਰਕਾਰੀ ਵਕੀਲਾਂ ਦੀ ਨਿਯੁਕਤੀ ਵਿਧੀ ਬਦਲਣ ਤੋਂ ਚੀਫ ਜਸਟਿਸ ਖ਼ਫ਼ਾ
ਨਵੀਂ ਦਿੱਲੀ, 31 ਜੁਲਾਈ ਭਾਰਤ ਦੇ ਚੀਫ ਜਸਟਿਸ ਐਸ.ਐਚ. ਕਪਾੜੀਆ ਨੇ ਅੱਜ ਸਰਕਾਰੀ ਇਸਤਗਾਸਾਕਾਰਾਂ ਦੀ ਨਿਯੁਕਤੀ ਲਈ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਵਾਪਸ ਲੈਣ ’ਤੇ ਸਰਕਾਰ ਦੀ ਨੁਕਤਾਚੀਨੀ ਕੀਤੀ ਹੈ। ਜਸਟਿਸ ਕਪਾੜੀਆ ਨੇ ਫੌਜਦਾਰੀ ਨਿਆਂ ਪ੍ਰਬੰਧ ਦੇ ਮੁੱਦੇ ’ਤੇ ਸਰੋਕਾਰ ਜ਼ਾਹਰ ਕਰਦਿਆਂ ਕਿਹਾ ਕਿ ਨਿਆਂਇਕ ਸੁਧਾਰਾਂ ਦਾ ਅਮਲ ਤਦੇ ਸਿਰੇ ਚੜ੍ਹ ਸਕਦਾ ਹੈ ਜੇ ਇਸ ਨੂੰ ਕਾਨੂੰਨ ਤੇ ਬਾਰ ਨੂੰ ਵੀ ਇਸ ਦੇ ਨਾਲ ਜੋੜਿਆ ਜਾਵੇ। ਚੀਫ ਜਸਟਿਸ ਨੇ ਨਿਆਂਇਕ ਸੁਧਾਰਾਂ ਬਾਰੇ ਕੌਮੀ ਸੈਮੀਨਾਰ ਵਿਚ 

ਲਾਲੂ ਵੱਲੋਂ ਨਿਤੀਸ਼ ਅਤੇ ਕਾਂਗਰਸ ’ਤੇ ਹਮਲੇ

Posted On August - 1 - 2010 Comments Off on ਲਾਲੂ ਵੱਲੋਂ ਨਿਤੀਸ਼ ਅਤੇ ਕਾਂਗਰਸ ’ਤੇ ਹਮਲੇ
ਪਟਨਾ, 31 ਜੁਲਾਈ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਆਪਣੇ ਕੱਟੜ ਵਿਰੋਧੀ ਤੇ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕਾਂਗਰਸ ਉੱਤੇ ਦੋਸ਼ ਲਾਏ ਹਨ ਕਿ ਇਹ ਦੋਵੇਂ ਧਿਰਾਂ ਰਲ ਕੇ ਬਿਹਾਰ ’ਚ ‘ਇਕ ਵੱਡੀ ਸਾਜ਼ਿਸ਼’ ਤਹਿਤ ਉਹ ਦੀ ਪਾਰਟੀ ਤੋਂ ਸੱਤਾ ਦੀ ਲਗਾਮ ‘ਖੋਹ’ ਰਹੀਆਂ ਹਨ ਤਾਂ ਕਿ ਸਮਾਜਕ ਨਿਆਂ ਦੇ ਅਮਲ ਨੂੰ ਕਮਜ਼ੋਰ ਕੀਤਾ ਜਾ ਸਕੇ। ਸ੍ਰੀ ਲਾਲੂ ਨੇ ਨਾਲ ਹੀ ਕਿਹਾ ਕਿ ਸੂਬੇ ਦੇ ਲੋਕ ਉਨ੍ਹਾਂ ਦੀ ਇਹ ਚਾਲ ਸਮਝ ਚੁੱਕੇ ਹਨ ਤੇ ਜਲਦੀ ਹੀ ਉਨ੍ਹਾਂ ਨੂੰ ਇਥੋਂ ਚੱਲਦਾ 

ਓਟੂ ਝੀਲ ਡੂੰਘੀ ਕਰਨ ਦਾ ਫੈਸਲਾ

Posted On August - 1 - 2010 Comments Off on ਓਟੂ ਝੀਲ ਡੂੰਘੀ ਕਰਨ ਦਾ ਫੈਸਲਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,31 ਜੁਲਾਈ ਹਰਿਆਣਾ ਸਰਕਾਰ ਨੇ ਸਿਰਸਾ ਜ਼ਿਲ੍ਹੇ ਵਿਚ ਹੜ੍ਹਾਂ ਨਾਲ ਹੁੰਦੇ ਨੁਕਸਾਨ ਨੂੰ ਰੋਕਣ ਲਈ ਓਟੂ ਝੀਲ ਦਾ ਵਿਸਥਾਰ ਕਰਨ ਤੇ ਡੂੰਘਾ ਕਰਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿਤਾ ਹੈ। ਹਰਿਆਣਾ ਦੇ ਖੇਤੀਬਾੜੀ ਵਿਭਾਗ ਦੇ ਵਿੱਤ ਕਮਿਸ਼ਨਰ ਅਤੇ ਪ੍ਰਮੁੱਖ ਸਕੱਤਰ ਰੋਸ਼ਨ ਲਾਲ ਨੇ ਕਿਹਾ ਕਿ ਇਸ ਝੀਲ ਨੂੰ ਏਨਾ ਡੂੰਘਾ ਕੀਤਾ ਜਾਵੇਗਾ ਕਿ ਇਹ ਹੜ੍ਹ ਦੇ ਵੱਧ ਤੋਂ ਵੱਧ ਪਾਣੀ ਨੂੰ ਆਪਣੇ ਵਿਚ ਸੰਭਾਲ ਸਕੇ। ਉਨ੍ਹਾਂ ਕਿਹਾ ਕਿ ਇਸ ਝੀਲ ਵਿਚ ਇਸ ਵਾਰ ਹੜ੍ਹ ਦਾ ਬਹੁਤਾ 

ਕੇਂਦਰੀ ਅਫਸਰਸ਼ਾਹੀ ’ਤੇ ਹਰਿਆਣਾ ਕੇਡਰ ਛਾਇਆ

Posted On August - 1 - 2010 Comments Off on ਕੇਂਦਰੀ ਅਫਸਰਸ਼ਾਹੀ ’ਤੇ ਹਰਿਆਣਾ ਕੇਡਰ ਛਾਇਆ
ਅਜੈ ਬੈਨਰਜੀ/ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 31 ਜੁਲਾਈ ਸ਼ਾਇਦ ਇਹ ਸਬੱਬ ਹੀ ਹੋਵੇ ਪਰ ਅੱਜ ਕੱਲ੍ਹ ਹਰਿਆਣਾ ਕੇਡਰ ਕੇਂਦਰ ਸਰਕਾਰ ਦੀ ਸਿਖਰਲੀ ਅਫਸਰਸ਼ਾਹੀ ਮੱਲੀਂ ਬੈਠਾ ਹੈ। ਕੱਲ੍ਹ ਹਰਿਆਣਾ ਕੇਡਰ ਦੇ ਸਾਬਕਾ ਆਈ.ਏ.ਐਸ. ਅਫਸਰ ਐਸ.ਵਾਈ. ਕੁਰੈਸ਼ੀ ਨੇ ਮੀਡੀਆ ਦੀ ਤਾਮ-ਝਾਮ ਹੇਠ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਪਰ ਉਨ੍ਹਾਂ ਦੇ ਕਈ ਹੋਰ ਹਮ-ਕੇਡਰ ਅਫਸਰ ਵੀ ਕੇਂਦਰ ਵਿਚ ਅਹਿਮ ਥਾਵਾਂ ’ਤੇ ਤਾਇਨਾਤ ਹਨ। ਛੋਟੇ ਜਿਹੇ ਸੂਬੇ ਹਰਿਆਣਾ ਦੇ ਕੇਂਦਰ ਵਿਚ ਚਾਰ ਸਕੱਤਰ ਹਨ ਅਤੇ ਇਕ 

ਅਹਿਮ ਤਬਦੀਲੀਆਂ ਲਈ ਸੰਸਦੀ ਕਮੇਟੀ ਵੱਲੋਂ ਰਿਪੋਰਟ ਪੇਸ਼

Posted On July - 31 - 2010 Comments Off on ਅਹਿਮ ਤਬਦੀਲੀਆਂ ਲਈ ਸੰਸਦੀ ਕਮੇਟੀ ਵੱਲੋਂ ਰਿਪੋਰਟ ਪੇਸ਼
ਅਪਰਾਧਕ ਕਾਨੂੰਨ ਅਜੈ ਬੈਨਰਜੀ/ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 30 ਜੁਲਾਈ ਕੇਂਦਰੀ ਗ੍ਰਹਿ ਮੰਤਰਾਲੇ ਦੀ ਸੰਸਦੀ ਕਮੇਟੀ ਨੇ ਕਰੀਬ ਇਕ ਸਾਲ ਦੇ ਸਲਾਹ-ਮਸ਼ਵਰਿਆਂ ਬਾਅਦ ਕੋਡ ਆਫ ਕਰਿਮੀਨਲ ਪ੍ਰੋਸੀਜ਼ਰ (ਸੀ.ਆਰ.ਪੀ.ਸੀ.) ਦੀ ਧਾਰਾ 41 (1) ਵਿਚ ਅਹਿਮ ਤਬਦੀਲੀਆਂ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਪੁਲੀਸ ਨੂੰ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸ ਦੀ ਗ੍ਰਿਫਤਾਰੀ ਦਾ ਕਾਰਨ ਲਿਖਤੀ ਤੌਰ ’ਤੇ ਦੱਸਣਾ ਹੋਏਗਾ। ਸਿਰਫ ਇਹ ਹੀ ਨਹੀਂ, ਜੇ ਕਿਸੇ ਖਾਸ ਵਿਅਕਤੀ ਨੂੰ 

ਮੈਡੀਕਲੇਮ ਬੀਮਾ ਪਾਲਿਸੀ ’ਤੇ ਖਾਸ ਹਾਲਤਾਂ ਵਿਚ ਮਿਲੇਗੀ ‘ਨਕਦੀ ਰਹਿਤ ਇਲਾਜ’ ਸਹੂਲਤ

Posted On July - 31 - 2010 Comments Off on ਮੈਡੀਕਲੇਮ ਬੀਮਾ ਪਾਲਿਸੀ ’ਤੇ ਖਾਸ ਹਾਲਤਾਂ ਵਿਚ ਮਿਲੇਗੀ ‘ਨਕਦੀ ਰਹਿਤ ਇਲਾਜ’ ਸਹੂਲਤ
ਨਵੀਂ ਦਿੱਲੀ, 30 ਜੁਲਾਈ ਸੰਸਦ ਵਿਚ ਅੱਜ ਦੱਸਿਆ ਗਿਆ ਕਿ ਮੈਡੀਕਲ ਬੀਮਾ ਪਾਲਿਸੀ  ਧਾਰਕਾਂ ਨੂੰ ਐਮਰਜੈਂਸੀ ਅਤੇ ਹਾਦਸਿਆਂ ਸਬੰਧੀ ਮਾਮਲਿਆਂ ਵਿਚ ਸਾਰੇ ਹਸਪਤਾਲਾਂ ਵਿਚ ਕੋਸ਼ਲੈੱਸ ਸਹੂਲਤ ਹਾਸਲ ਹੋਵੇਗੀ। ਇਹ ਜਾਣਕਾਰੀ ਅੱਜ ਇੱਥੇ ਲੋਕ ਸਭਾ ਵਿਚ ਵਿੱਤ ਰਾਜ ਮੰਤਰੀ ਨਾਮੋ ਨਰਾਇਣ ਮੀਣਾ ਨੇ ਇਕ ਲਿਖਤੀ ਜਵਾਬ ਵਿੱਚ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਬੀਮਾ  ਧਾਰਕਾਂ ਨੂੰ ਐਮਰਜੈਂਸੀ ਅਤੇ ਹਾਦਸਿਆਂ ਨਾਲ ਸਬੰਧਤ ਕੇਸਾਂ ਵਿਚ ਬਿਨਾਂ ਪਹਿਲਾਂ ਪੈਸੇ ਅਦਾ ਕੀਤਿਆਂ ਕੋਸ਼ਲੈੱਸ ਆਧਾਰ ਉੱਤੇ 

ਰਾਠੌਰ ਦੀ ਪਟੀਸ਼ਨ ’ਤੇ ਸੁਣਵਾਈ ਸੋਮਵਾਰ ਨੂੰ

Posted On July - 31 - 2010 Comments Off on ਰਾਠੌਰ ਦੀ ਪਟੀਸ਼ਨ ’ਤੇ ਸੁਣਵਾਈ ਸੋਮਵਾਰ ਨੂੰ
ਚੰਡੀਗੜ੍ਹ, 30 ਜੁਲਾਈ ਹਰਿਆਣਾ ਦੇ ਸਾਬਕਾ ਡੀ.ਜੀ.ਪੀ. ਐਸ.ਪੀ.ਐਸ. ਰਾਠੌਰ ਦੀ ਜਾਇਜ਼ਾ ਪਟੀਸ਼ਨ ’ਤੇ ਚੱਲ ਰਹੀ ਦਿਨ ਪ੍ਰਤੀ ਦਿਨ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਚੱਲ ਨਹੀਂ ਸਕੀ, ਕਿਉਂਕਿ ਸਬੰਧਤ ਜੱਜ ਦੀ ਸਿਹਤ ਠੀਕ ਨਹੀਂ ਸੀ। ਰੁਚਿਕਾ ਨਾਲ ਛੇੜਛਾੜ ਦੇ ਮਾਮਲੇ ’ਚ ਰਾਠੌਰ ਨੂੰ ਹੋਈ ਸਜ਼ਾ ਨੂੰ ਚੁਣੌਤੀ ਦਿੰਦੀ ਰਾਠੌਰ ਦੀ ਪਟੀਸ਼ਨ ਸਬੰਧੀ ਵਕੀਲ ਆਭਾ ਰਾਠੌਰ ਤੇ ਸੀ.ਬੀ.ਆਈ. ਤਾਂ ਆਪਣੀਆਂ ਦਲੀਲਾਂ ਦੇ ਚੁੱਕੇ ਹਨ, ਹੁਣ ਸ਼ਿਕਾਇਤਕਰਤਾ ਮਧੂ ਪ੍ਰਕਾਸ਼ ਦੇ ਵਕੀਲ ਨੂੰ ਸੁਣਿਆ ਜਾ ਰਿਹਾ 

ਸੰਸਦ ਭਵਨ, ਰਾਸ਼ਟਰਪਤੀ ਭਵਨ ਤੇ ਪ੍ਰਧਾਨ ਮੰਤਰੀ ਦੇ ਘਰ ਦਾ ਬਿੱਲ 16 ਕਰੋੜ ਰੁਪਏ ਤੋਂ ਵੱਧ

Posted On July - 31 - 2010 Comments Off on ਸੰਸਦ ਭਵਨ, ਰਾਸ਼ਟਰਪਤੀ ਭਵਨ ਤੇ ਪ੍ਰਧਾਨ ਮੰਤਰੀ ਦੇ ਘਰ ਦਾ ਬਿੱਲ 16 ਕਰੋੜ ਰੁਪਏ ਤੋਂ ਵੱਧ
ਨਵੀਂ ਦਿੱਲੀ,30 ਜੁਲਾਈ ਰਾਸ਼ਟਰਪਤੀ ਭਵਨ, ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਅਤੇ ਸੰਸਦ ਭਵਨ ਦੇ ਬਿਜਲੀ ਦੇ ਬਿੱਲ ਪਿਛਲੇ ਵਿੱਤੀ ਸਾਲ ’ਚ 16 ਕਰੋੜ ਰੁਪਏ ਤੋਂ ਵੱਧ ਆਏ ਸਨ, ਜੋ 2008-09 ਦੀ ਖਪਤ ਦੇ ਮੁੱਲ ਨਾਲੋਂ ਦੋ ਕਰੋੜ ਰੁਪਏ ਜ਼ਿਆਦਾ ਹਨ। ਸੂਚਨਾ ਅਧਿਕਾਰ ਐਕਟ ਤਹਿਤ ਪਟੀਸ਼ਨ ਪਾ ਕੇ ਇਹ ਜਾਣਕਾਰੀ ਲੈਣ ਵਾਲੇ ਮੁੰਬਈ ਦੇ ਚੇਤਨ ਕੋਠਾਰੀ ਅਨੁਸਾਰ ਰਾਸ਼ਟਰਪਤੀ ਭਵਨ, ਸੰਸਦ ਭਵਨ ਤੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਦਾ ਸਾਲ ਦਾ ਬਿਜਲੀ ਦਾ ਬਿੱਲ 16.33 ਕਰੋੜ ਰੁਪਏ ਤੋਂ ਵੱਧ ਹੈ। -ਪੀ.ਟੀ.ਆਈ.  

ਲਾਸ਼ ਨਾ ਮਿਲਣ ’ਤੇ ਵੀ ਕਾਤਲ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ: ਸੁਪਰੀਮ ਕੋਰਟ

Posted On July - 31 - 2010 Comments Off on ਲਾਸ਼ ਨਾ ਮਿਲਣ ’ਤੇ ਵੀ ਕਾਤਲ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ: ਸੁਪਰੀਮ ਕੋਰਟ
ਨਵੀਂ ਦਿੱਲੀ, 30 ਜੁਲਾਈ ਸੁਪਰੀਮ ਕੋਰਟ ਨੇ ਅੱਜ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਜੇਕਰ ਕਤਲ ਕੀਤੇ ਵਿਅਕਤੀ ਦੀ ਲਾਸ਼ ਨਹੀਂ ਲੱਭਦੀ, ਤਦ ਵੀ ਦੋਸ਼ੀ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਜਸਟਿਸ ਆਰ.ਐਮ. ਲੋਢਾ ਤੇ ਜਸਟਿਸ ਏ.ਕੇ. ਪਟਨਾਇਕ ਦੇ ਬੈਂਚ ਨੇ ਕਿਹਾ ਕਿ ਕਈ ਮਾਮਲਿਆਂ ਵਿਚ ਸਾਰੇ ਸਬੂਤ ਮੁਲਜ਼ਮ ਨੂੰ ਦੋਸ਼ੀ ਸਿੱਧ ਕਰਦੇ ਹਨ, ਪਰ ਲਾਸ਼ ਨਾ ਮਿਲਣ ਕਾਰਨ ਉਸ ਨੂੰ ਦੋਸ਼ੀ ਨਹੀਂ ਮੰਨਿਆ ਜਾਂਦਾ। ਹਰਿਆਣਾ ’ਚ ਅਮੀ ਲਾਲ ਨੂੰ ਪ੍ਰਿਥੀ ਤੇ ਉਸ ਦੇ ਸਾਥੀ ਗੋਲੀ ਮਾਰ ਕੇ ਮਾਰ ਦੇਣ ਮਗਰੋਂ ਉਸ ਦੀ ਲਾਸ਼ ਲੈ ਗਏ ਪਰ 
Available on Android app iOS app
Powered by : Mediology Software Pvt Ltd.