ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਖ਼ਬਰਨਾਮਾ › ›

Featured Posts
ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਫ਼ਸਲਾਂ ’ਤੇ ਟਿੱਡੀ ਦਲ ਦਾ ਹਮਲਾ

ਰਾਜਸਥਾਨ ਤੇ ਮੱਧ ਪ੍ਰਦੇਸ਼ ’ਚ ਫ਼ਸਲਾਂ ’ਤੇ ਟਿੱਡੀ ਦਲ ਦਾ ਹਮਲਾ

ਲਖਨਊ, 26 ਮਈ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਟਿੱਡੀ ਦਲ ਦੇ ਫ਼ਸਲ ’ਤੇ ਹਮਲੇ ਮਗਰੋਂ ਉਤਰ ਪ੍ਰਦੇਸ਼ ਨੇ ਦੋਵਾਂ ਸੂਬਿਆਂ ਦੀ ਹੱਦ ਨਾਲ ਲੱਗਦੇ ਦਸ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਟਿੱਡੀ ਦਲ ਪਹਿਲਾਂ ਪਾਕਿਤਸਾਨ ਤੋਂ ਰਾਜਸਥਾਨ ਵਿੱਚ ਦਾਖ਼ਲ ਹੋਇਆ। ਫਿਰ ਉਸ ਨੇ ਮੱਧ ਪ੍ਰਦੇਸ਼ ਵਿੱਚ ਹਮਲਾ ਕਰ ਦਿੱਤਾ। ਸਰਕਾਰੀ ...

Read More

ਪਰਵਾਸੀ ਕਾਮਿਆਂ ਦੇ ਰੁਜ਼ਗਾਰ ਲਈ ਕਮਿਸ਼ਨ ਬਣਾਏਗੀ ਯੂਪੀ ਸਰਕਾਰ

ਪਰਵਾਸੀ ਕਾਮਿਆਂ ਦੇ ਰੁਜ਼ਗਾਰ ਲਈ ਕਮਿਸ਼ਨ ਬਣਾਏਗੀ ਯੂਪੀ ਸਰਕਾਰ

ਲਖਨਊ, 25 ਮਈ ਆਪਣੇ ਪਿੱਤਰੀ ਰਾਜ ਵਿੱਚ ਪਰਤੇ ਮਜ਼ਦੂਰਾਂ ਦੀ ਨੌਕਰੀ ਲੱਭਣ ਵਿੱਚ ਮਦਦ ਕਰਨ ਲਈ ਉੱਤਰ ਪ੍ਰਦੇਸ਼ ਸਰਕਾਰ ਵਲੋਂ ਪਰਵਾਸੀ ਕਮਿਸ਼ਨ ਕਾਇਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕਿਸੇ ਸੂਬੇ ਨੂੰ ਉੱਤਰ ਪ੍ਰਦੇਸ਼ ਤੋਂ ਮਜ਼ਦੂਰ ਚਾਹੀਦੇ ਹਨ ਤਾਂ ਉਸ ਨੂੰ ਯੂਪੀ ਸਰਕਾਰ ਤੋਂ ਆਗਿਆ ...

Read More

ਪਾਕਿ ਜਹਾਜ਼ ਹਾਦਸਾ: ਮੁੱਢਲੀ ਰਿਪੋਰਟ ’ਚ ਗੰਭੀਰ ਸਵਾਲ ਉੱਠੇ

ਪਾਕਿ ਜਹਾਜ਼ ਹਾਦਸਾ: ਮੁੱਢਲੀ ਰਿਪੋਰਟ ’ਚ ਗੰਭੀਰ ਸਵਾਲ ਉੱਠੇ

ਕਰਾਚੀ, 24 ਮਈ ਪਾਕਿਸਤਾਨ ਏਅਰਲਾਈਨਜ਼ ਦੇ ਹਾਦਸਾਗ੍ਰਸਤ ਜਹਾਜ਼ ਦੀ ਮੁੱਢਲੀ ਰਿਪੋਰਟ ’ਚ ਕਈ ਗੰਭੀਰ ਸਵਾਲ ਉਠਾਏ ਗਏ ਹਨ। ਜਾਂਚਕਾਰਾਂ ਨੇ ਪਾਇਲਟ ਵੱਲੋਂ ਜਹਾਜ਼ ਉਡਾਉਣ ਬਾਰੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਕੌਕਪਿਟ ’ਚ ਬੈਠੇ ਅਮਲੇ ਨੂੰ ਜਹਾਜ਼ ’ਚ ਪੈਦਾ ਹੋਈ ਦਿੱਕਤ ਏਅਰ ਟਰੈਫਿਕ ਕੰਟਰੋਲਰ ਨੂੰ ਦੱਸਣ ਤੋਂ ਕਿਸ ਨੇ ਰੋਕਿਆ। ...

Read More

ਰਾਹੁਲ ਦੀ ਪਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ ਸਬੰਧੀ ਡਾਕੂਮੈਂਟਰੀ ਰਿਲੀਜ਼

ਰਾਹੁਲ ਦੀ ਪਰਵਾਸੀ ਮਜ਼ਦੂਰਾਂ ਨਾਲ ਮੁਲਾਕਾਤ ਸਬੰਧੀ ਡਾਕੂਮੈਂਟਰੀ ਰਿਲੀਜ਼

ਨਵੀਂ ਦਿੱਲੀ, 23 ਮਈ ਕਾਂਗਰਸ ਨੇ ਅੱਜ ਰਾਹੁਲ ਗਾਂਧੀ ਵੱਲੋਂ ਪਿਛਲੇ ਹਫ਼ਤੇ ਪਰਵਾਸੀ ਮਜ਼ਦੂਰਾਂ ਦੇ ਇੱਕ ਗਰੁੱਪ ਨਾਲ ਕੀਤੀ ਮੁਲਾਕਾਤ ਦੀ ਡਾਕੂਮੈਂਟਰੀ ਜਾਰੀ ਕੀਤੀ ਹੈ। ਕਾਂਗਰਸ ਨੇ ਡਾਕੂਮੈਂਟਰੀ ਜਾਰੀ ਕਰਦਿਆਂ ਕਰੋਨਾ ਲਾਗ ਦੀ ਰੋਕਥਾਮ ਦੇ ਮੱਦੇਨਜ਼ਰ ਤਾਲਾਬੰਦੀ ਕਾਰਨ ਹਜ਼ਾਰਾਂ ਕਿਲੋਮੀਟਰ ਚੱਲ ਕੇ ਆਪਣੇ ਘਰ ਜਾਣ ਲਈ ਮਜਬੂਰ ਹੋਏ ਵਰਕਰਾਂ ਲਈ ਨਿਆਂ ...

Read More

ਰਾਜਨੀਤੀ ਨਾ ਕਰੋ, ਸਬਰ ਰੱਖੋ: ਮਮਤਾ ਬੈਨਰਜੀ

ਰਾਜਨੀਤੀ ਨਾ ਕਰੋ, ਸਬਰ ਰੱਖੋ: ਮਮਤਾ ਬੈਨਰਜੀ

ਕਾਕਦੀਪ (ਪੱਛਮੀ ਬੰਗਾਲ), 23 ਮਈ ਤੂਫ਼ਾਨ ਪ੍ਰਭਾਵਿਤ ਪੱਛਮੀ ਬੰਗਾਲ ’ਚ ਕਈ ਥਾਈਂ ਹੋਏ ਰੋਸ ਪ੍ਰਦਰਸ਼ਨਾਂ ਮਗਰੋਂ ਅੱਜ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲੋਕਾਂ ਨੂੰ ਰਾਜਨੀਤੀ ਨਾ ਕਰਨ ਅਤੇ ਸਬਰ ਰੱਖਣ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਬਿਜਲੀ ਅਤੇ ਪਾਣੀ ਸਪਲਾਈ ਦੀ ਬਹਾਲੀ ਲਈ ਅਣਥੱਕ ਯਤਨ ਕਰ ਰਿਹਾ ਹੈ। ਸੂਬਾ ਸਰਕਾਰ ...

Read More

ਸਾਕਾ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਸਮਾਗਮ

ਸਾਕਾ ਪਾਉਂਟਾ ਸਾਹਿਬ ਦੇ ਸ਼ਹੀਦਾਂ ਦੀ ਯਾਦ ’ਚ ਸਮਾਗਮ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 22 ਮਈ ਪਾਉਂਟਾ ਸਾਹਿਬ ਸਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਵਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਖ਼ਤ ਸ੍ਰੀ ...

Read More

40 ਕਰੋੜ ਦੀ ਹੈਰੋਇਨ ਤੇ 15 ਕਾਰਤੂਸ ਬਰਾਮਦ

40 ਕਰੋੜ ਦੀ ਹੈਰੋਇਨ ਤੇ 15 ਕਾਰਤੂਸ ਬਰਾਮਦ

ਰਵਿੰਦਰ ਰਵੀ/ਸੰਜੀਵ ਹਾਂਡਾ ਬਰਨਾਲਾ/ਫਿਰੋਜ਼ਪੁਰ, 22 ਮਈ ਬਰਨਾਲਾ ਪੁਲੀਸ ਨੇ 40 ਕਰੋੜ ਰੁਪਏ ਦੀ ਹੈਰੋਇਨ ਤੇ ਪਾਕਿਸਤਾਨ ਦੇ ਬਣੇ 15 ਕਾਰਤੂਸ ਫੜੇ ਹਨ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਖ਼ਬਰ ਤੋਂ ਇਤਲਾਹ ਮਿਲੀ ਸੀ ਕਿ ਸਰਹੱਦ ਪਾਰੋਂ ਆਈ ਹੈਰੋਇਨ ਦੀ ਪਹਿਲੀ ਵੱਡੀ ਖੇਪ ਸਪਲਾਈ ਹੋ ਚੁੱਕੀ ਹੈ ਅਤੇ ...

Read More


ਉਪ-ਤਹਿਸੀਲ ਕੰਪਲੈਕਸ ਅਗਲੇ ਸਾਲ ਮੁਕੰਮਲ ਹੋ ਜਾਣਗੇ: ਕੋਹਾੜ

Posted On June - 25 - 2011 Comments Off on ਉਪ-ਤਹਿਸੀਲ ਕੰਪਲੈਕਸ ਅਗਲੇ ਸਾਲ ਮੁਕੰਮਲ ਹੋ ਜਾਣਗੇ: ਕੋਹਾੜ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 24 ਜੂਨ ਪੰਜਾਬ ਦੇ ਮਾਲ ਮੰਤਰੀ ਅਜੀਤ ਸਿੰਘ ਕੋਹਾੜ ਨੇ ਦੱਸਿਆ ਕਿ ਸੂਬੇ ਵਿੱਚ ਮੁੱਲਾਂਪੁਰ, ਸਿੱਧਵਾਂ ਬੇਟ, ਝੁਨੀਰ, ਬੰਗਾ, ਡੋਡਾ, ਲੱਖੋਵਾਲੀ, ਖਨੌਰੀ, ਸ਼ੇਰਪੁਰ, ਝਬਾਲ ਕਲਾਂ, ਚੋਹਲਾ ਸਾਹਿਬ, ਗੋਇੰਦਵਾਲ ਸਾਹਿਬ, ਧਨੌਲਾ, ਬੱਧਨੀ ਕਲਾਂ, ਮਾਹਿਲਪੁਰ, ਬਮਿਆਲ, ਧਾਰੀਵਾਲ, ਸ੍ਰੀ ਹਰਿਗੋਬਿੰਦਪੁਰ, ਮੰਡੀ ਗੋਬਿੰਦਗੜ੍ਹ, ਭਾਦਸੋਂ, ਸਾਦਿਕ ਅਤੇ ਕੋਟਕਪੂਰਾ ਉਪ-ਤਹਿਸੀਲਾਂ ਵਿਖੇ ਸ਼ੁਰੂ ਕੀਤੀਆਂ ਤਹਿਸੀਲ ਕੰਪਲੈਕਸਾਂ ਦੀਆਂ ਉਸਾਰੀਆਂ ਸਾਲ 2012 ਤੱਕ ਮੁਕੰਮਲ 

ਮੁਹਾਲੀ ਦੇ ਐਸ.ਐਸ.ਪੀ. ਤੇ ਪੰਜਾਬ ਦੇ ਸਾਬਕਾ ਮੰਤਰੀ ’ਤੇ ਧਮਕੀਆਂ ਦੇਣ ਦਾ ਦੋਸ਼

Posted On June - 25 - 2011 Comments Off on ਮੁਹਾਲੀ ਦੇ ਐਸ.ਐਸ.ਪੀ. ਤੇ ਪੰਜਾਬ ਦੇ ਸਾਬਕਾ ਮੰਤਰੀ ’ਤੇ ਧਮਕੀਆਂ ਦੇਣ ਦਾ ਦੋਸ਼
ਸੌਰਭ ਮਲਿਕ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 24 ਜੂਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਗੁੜਗਾਉਂ ਦੇ ਵਸਨੀਕ ਗੁਰਬਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦਾ ਇਕ ਸਾਬਕਾ ਅਕਾਲੀ ਮੰਤਰੀ ਅਤੇ ਮੁਹਾਲੀ ਦਾ ਐਸ.ਐਸ.ਪੀ. ਨਾ ਸਿਰਫ਼ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ, ਸਗੋਂ ਉਸ ਨੂੰ ਝੂਠੇ ਮਾਮਲੇ ਵਿੱਚ ਫ਼ਸਾਉਣ ਦੀ ਧਮਕੀ ਵੀ ਦੇ ਰਹੇ ਹਨ। ਸੁਰੱਖਿਆ ਦੀ ਮੰਗ ਕਰ ਰਹੇ ਪਟੀਸ਼ਨਰ ਨੂੰ ਰਾਹਤ ਦਿੰਦਿਆਂ ਹਾਈ ਕੋਰਟ ਨੇ ਪੰਜਾਬ ਸਰਕਾਰ, ਐਸ.ਐਸ. ਪੀ. ਤੇ ਐਸ.ਐਚ.ਓ. ਨੂੰ ਹੁਕਮ ਦਿੱਤਾ ਹੈ ਕਿ ਗੁਰਬਿੰਦਰ 

ਸੀ.ਬੀ.ਆਈ. ਨੇ ਬਠਿੰਡਾ ਦੇ ਸ਼ੈਲਰਾਂ ’ਚੋਂ ਚੌਲਾਂ ਦੇ ਨਮੂਨੇ ਭਰੇ

Posted On June - 25 - 2011 Comments Off on ਸੀ.ਬੀ.ਆਈ. ਨੇ ਬਠਿੰਡਾ ਦੇ ਸ਼ੈਲਰਾਂ ’ਚੋਂ ਚੌਲਾਂ ਦੇ ਨਮੂਨੇ ਭਰੇ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 24  ਜੂਨ ਸੀ.ਬੀ.ਆਈ. ਨੇ ਅੱਜ ਗੁਪਤ ਤਰੀਕੇ ਨਾਲ ‘ਚੌਲ ਘਪਲੇ’ ਦੀ  ਜਾਂਚ ਸ਼ੁਰੂ ਕਰ ਦਿੱਤੀ। ਏਜੰਸੀ ਦੀਆਂ ਕਰੀਬ ਇੱਕ ਦਰਜਨ ਟੀਮਾਂ ਵੱਲੋਂ ਅੱਜ ਬਠਿੰਡਾ ਜ਼ਿਲ੍ਹੇ ’ਚ ਦਰਜਨਾਂ ਗੋਦਾਮਾਂ ’ਚੋਂ ਚੌਲਾਂ ਦੇ ਨਮੂਨੇ ਲਏ ਗਏ ਹਨ। ਭਾਰਤੀ ਖੁਰਾਕ ਨਿਗਮ ਦੇ ਹਰਿਆਣਾ ਅਤੇ ਰਾਜਸਥਾਨ ’ਚੋਂ ਮਾਹਿਰ ਵੀ ਇਨ੍ਹਾਂ ਟੀਮਾਂ ਨਾਲ ਆਏ ਹੋਏ ਹਨ। ਖਰੀਦ ਏਜੰਸੀਆਂ ਦੇ ਅਫਸਰਾਂ ਨੂੰ ਸੀ.ਬੀ.ਆਈ. ਨੇ ਇਸ ਪੂਰੇ ਮਾਮਲੇ ਤੋਂ ਦੂਰ ਹੀ ਰੱਖਿਆ। ਇਹ ਮਾਮਲਾ ਪੀ.ਏ.ਯੂ. 201 ਕਿਸਮ ਦੇ ਚੌਲਾਂ 

ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਦੀ ਸੂਚੀ ’ਚ ਵਾਧਾ

Posted On June - 25 - 2011 Comments Off on ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਦੀ ਸੂਚੀ ’ਚ ਵਾਧਾ
ਜੰਗਵੀਰ ਸਿੰਘ (ਟ੍ਰਿਬਿਊਨ ਨਿਊਜ਼ ਸਰਵਿਸ) ਚੰਡੀਗੜ੍ਹ, 24  ਜੂਨ ਪੰਜਾਬ ਦੇ ਗਰੀਬਾਂ ਨੂੰ ਅਮਲੀ ਰੂਪ ’ਚ ਗੱਫ਼ਾ ਦਿੰਦਿਆਂ ਯੋਜਨਾ ਕਮਿਸ਼ਨ ਨੇ ਗਰੀਬੀ ਰੇਖਾ ਤੋਂ ਹੇਠਾਂ (ਬੀ.ਪੀ.ਐਲ.) ਰਹਿ ਰਹੇ ਪਰਿਵਾਰਾਂ ਦੀ ਸੂਚੀ ’ਚ ਵਾਧਾ ਕਰ ਦਿੱਤਾ ਹੈ। ਇਸ ਨਾਲ ਰਾਜ ਦੀ 21 ਫ਼ੀਸਦੀ ਜਨਤਾ ਇਸ ਦਾਇਰੇ ਵਿਚ ਆ ਜਾਵੇਗੀ। ਪਿਛਲੇ ਮਹੀਨੇ ਕਮਿਸ਼ਨ ਵੱਲੋਂ ਮਨਜ਼ੂਰ ਕੀਤੀ ਤੇਂਦੁਲਕਰ ਕਮੇਟੀ ਦੀ ਰਿਪੋਰਟ ਦੀ ਤਰਜ਼ ’ਤੇ ਕੀਤੇ ਇਸ ਵਾਧੇ ਨਾਲ ਰਾਜ ਦੇ 7.5 ਲੱਖ ਹੋਰ ਪਰਿਵਾਰ ਵੀ ਕੇਂਦਰ ਦੁਆਰਾ ਗਰੀਬ ਪਰਿਵਾਰਾਂ ਲਈ ਜਾਰੀ 

ਸੀ.ਬੀ.ਈ.ਸੀ. ਦੇ ਡਾਇਰੈਕਟਰ ਦੀ ਭੈਣ ਦਾ ਫੋਨ ਵੀ ਟੈਪ

Posted On June - 24 - 2011 Comments Off on ਸੀ.ਬੀ.ਈ.ਸੀ. ਦੇ ਡਾਇਰੈਕਟਰ ਦੀ ਭੈਣ ਦਾ ਫੋਨ ਵੀ ਟੈਪ
ਨਵੀਂ ਦਿੱਲੀ, 23 ਜੂਨ ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੇ ਦਫਤਰ ਦੀ ਜਾਸੂਸੀ ਕਰਨ ਦਾ ਮਾਮਲਾ ਹਾਲੇ ਠੰਢਾ ਨਹੀਂ ਪਿਆ ਕਿ ਹੁਣ ਕੇਂਦਰੀ ਕਸਟਮ ਤੇ ਆਬਕਾਰੀ ਬੋਰਡ (ਸੀ.ਬੀ.ਈ.ਸੀ.) ਦੇ ਮੁਖੀ ਐਸ.ਡੀ. ਮਜੂਮਦਾਰ ਦੀ ਭੈਣ ਦਾ ਫੋਨ ਟੈਪ ਕਰਨ ਦਾ ਮਾਮਲਾ ਉਠ ਖੜ੍ਹਾ ਹੋਇਆ ਹੈ। ਇਕ ਅਖਬਾਰ ਦੀ ਰਿਪੋਰਟ ਮੁਤਾਬਕ ਡਾਇਰੈਕਟਰ ਰੈਵਨਿਊ ਇੰਟੈਲੀਜੈਂਸੀ ਨੇ ਮਜੂਮਦਾਰ ਦੀ ਭੈਣ ਤੇ ਉਨ੍ਹਾਂ ਦੇ ਮਿੱਤਰ ਦਾ ਫੋਨ ਟੈਪ ਕੀਤਾ ਹੈ। ਉਧਰ ਡੀ.ਆਰ.ਆਈ. ਨੇ ਇਸ ਦਾ ਖੰਡਨ ਕੀਤਾ ਹੈ।     -ਪੀ.ਟੀ.ਆਈ.  

ਭਾਰਤ ਨੂੰ ਯੂਰੇਨੀਅਮ ਸਪਲਾਈ ਕਰ ਸਕਦਾ ਹੈ ਆਸਟਰੇਲੀਆ

Posted On June - 24 - 2011 Comments Off on ਭਾਰਤ ਨੂੰ ਯੂਰੇਨੀਅਮ ਸਪਲਾਈ ਕਰ ਸਕਦਾ ਹੈ ਆਸਟਰੇਲੀਆ
ਮੈਲਬਰਨ, 23 ਜੂਨ ਆਸਟਰੇਲੀਆ ਵੱਲੋਂ ਇਸ ਸਾਲ ਦੇ ਅਖੀਰ ਤੱਕ ਭਾਰਤ ਨੂੰ ਗੈਰ ਫੌਜੀ ਪਰਮਾਣੂ ਜ਼ਰੂਰਤਾਂ ਲਈ ਯੂਰੇਨੀਅਮ ਦੀ ਬਰਾਮਦ ਸ਼ੁਰੂ ਕੀਤੀ ਜਾ ਸਕਦੀ ਹੈ। ਅਜਿਹਾ ਹੋਣ ਨਾਲ ਦੋਵਾਂ ਮੁਲਕਾਂ ਵਿਚਾਲੇ ਦੁਵੱਲੇ ਸਬੰਧਾਂ ਵਿੱਚ ਨਵਾਂ ਮੋੜ ਆਵੇਗਾ। ਵਰਨਣਯੋਗ ਹੈ ਕਿ ਪਰਮਾਣੂ ਅਪਸਾਰ ਸੰਧੀ ‘ਤੇ ਦਸਤਖ਼ਤ ਨਾ ਕਰਨ ਕਰਕੇ ਆਸਟਰੇਲੀਆ ਨੇ ਭਾਰਤ ਨੂੰ ਯੂਰੇਨੀਅਮ ਦੀ ਬਰਾਮਦ ਉਪਰ ਪਾਬੰਦੀ ਲਗਾਈ ਹੋਈ ਹੈ। ਮੀਡੀਆ ਦੀ ਰਿਪੋਰਟਾਂ ਮੁਤਾਬਕ ਜੂਲੀਆ ਗਿਲਾਰਡ ਸਰਕਾਰ ਇਸ ਸਾਲ ਭਾਰਤ ਤੇ ਅਮਰੀਕਾ 

ਜਾਸੂਸੀ ਦੇ ਮਾਮਲੇ ਵਿਚ ਦਮ ਨਹੀਂ: ਸਰਕਾਰ

Posted On June - 24 - 2011 Comments Off on ਜਾਸੂਸੀ ਦੇ ਮਾਮਲੇ ਵਿਚ ਦਮ ਨਹੀਂ: ਸਰਕਾਰ
ਨਵੀਂ ਦਿੱਲੀ, 23 ਜੂਨ ਸਰਕਾਰ ਨੇ ਅੱਜ ਕਿਹਾ ਹੈ ਕਿ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੇ ਦਫਤਰ ਦੀ ਜਾਸੂਸੀ ਕਰਨ ਦੀਆਂ ਰਿਪੋਰਟਾਂ ਵਿਚ ਕੋਈ ਦਮ ਨਹੀਂ ਤੇ ਇਹ ਮਾਮਲਾ ਹੁਣ ਬੰਦ ਹੋ ਜਾਣਾ ਚਾਹੀਦਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਚਨਾ ਤੇ ਪ੍ਰਸਾਰਨ ਮੰਤਰੀ ਅੰਬਿਕਾ ਸੋਨੀ ਨੇ ਕਿਹਾ, ‘ਮੈਂ ਬੀਤੀ ਸ਼ਾਮ ਖੁਦ ਵਿੱਤ ਮੰਤਰੀ ਨਾਲ ਇਸ ਮਾਮਲੇ ‘ਤੇ ਗੱਲਬਾਤ ਕੀਤੀ ਸੀ ਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਹੋ ਚੁੱਕੀ ਹੈ ਤੇ ਇਸ ਵਿਚ ਕੁਝ ਵੀ ਨਹੀਂ ਨਿਕਲਿਆ। 

ਮਿਰਚਪੁਰ ਕਾਂਡ ਦੀ ਸੁਣਵਾਈ ਮੁੜ ਸ਼ੁਰੂ

Posted On June - 24 - 2011 Comments Off on ਮਿਰਚਪੁਰ ਕਾਂਡ ਦੀ ਸੁਣਵਾਈ ਮੁੜ ਸ਼ੁਰੂ
ਨਵੀਂ ਦਿੱਲੀ, 23 ਜੂਨ ਹਰਿਆਣਾ ਦੇ ਬਹੁ-ਚਰਚਿਤ ਮਿਰਚਪੁਰ ਕਾਂਡ ਕੇਸ ਦੀ ਸੁਣਵਾਈ ਇੱਥੇ ਦੀ ਅਦਾਲਤ ਵਿੱਚ ਮੁੜ ਸ਼ੁਰੂ ਹੋ ਗਈ। ਐਡੀਸ਼ਨਲ ਸੈਸ਼ਨਜ਼ ਜੱਜ ਕਾਮਿਨੀ ਲਉ ਅੱਗੇ ਆਪਣੀ ਦੁੱਖ ਭਰੀ ਦਾਸਤਾਂ ਸੁਣਾਉਂਦਿਆਂ ਦਲਿਤ ਬਜ਼ੁਰਗ ਤਾਰਾ ਚੰਦ, ਜੋ ਆਪਣੀ ਅਪੰਗ ਧੀ ਸਮੇਤ ਜ਼ਿੰਦਾ ਸੜ ਗਿਆ ਸੀ, ਦੇ ਪੁੱਤਰ ਅਮਰ ਲਾਲ ਨੇ ਦੱਸਿਆ ਕਿ 21 ਅਪਰੈਲ, 2010 ਨੂੰ ਜੱਟ ਸਮੁਦਾਇ ਦੇ ਲੋਕਾਂ ਨੇ ਪਿੰਡ ‘ਤੇ ਹਮਲਾ ਕੀਤਾ। ਉਨ੍ਹਾਂ ਸੁੱਤੇ ਹੋਏ ਲੋਕਾਂ ‘ਤੇ ਪਥਰਾਓ ਕੀਤਾ। ਲਾਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ 

2050 ਤਕ ਭਾਰਤ ਆਲਮੀ ਵਪਾਰ ‘ਚ ਅਮਰੀਕਾ ਨੂੰ ਪਛਾੜ ਦੇਵੇਗਾ

Posted On June - 24 - 2011 Comments Off on 2050 ਤਕ ਭਾਰਤ ਆਲਮੀ ਵਪਾਰ ‘ਚ ਅਮਰੀਕਾ ਨੂੰ ਪਛਾੜ ਦੇਵੇਗਾ
ਨਿਊਯਾਰਕ, 23 ਜੂਨ ਭਾਰਤ 40 ਕੁ ਸਾਲਾਂ ਵਿਚ ਅਮਰੀਕਾ ਨੂੰ ਪਛਾੜ ਕੇ ਦੂਜਾ ਸਭ ਤੋਂ ਵੱਡਾ ਵਪਾਰਕ ਦੇਸ਼ ਬਣ ਜਾਵੇਗਾ।  ਕੌਮਾਂਤਰੀ ਵਿੱਤੀ ਸਮੂਹ ਸਿਟੀ ਗਰੁੱਪ ਵੱਲੋਂ ਤਿਆਰ ਕਰਵਾਈ ਇਕ ਰਿਪੋਰਟ ਅਨੁਸਾਰ ਚੀਨ 2015 ਤਕ ਵਪਾਰ ਦੇ ਮਾਮਲੇ ‘ਚ ਨੰਬਰ ਇਕ ਦੀ ਪੁਜ਼ੀਸ਼ਨ ‘ਤੇ ਪੁੱਜ ਜਾਵੇਗਾ। ਉਂਜ 2010 ਵਿਚ ਭਾਰਤ ਦੁਨੀਆਂ ਦੇ ਚੋਟੀ ਦੇ 10 ਵਪਾਰਕ ਦੇਸ਼ਾਂ ਵਿਚ ਵੀ ਸ਼ਾਮਲ ਨਹੀਂ ਸੀ।     -ਪੀ.ਟੀ.ਆਈ.  

ਨਾਅਰੇ ਦੀ ਬੇਅਦਬੀ: ਹਾਈ ਕੋਰਟ ਨੇ ਸੈਂਸਰ ਬੋਰਡ ਤੋਂ ਜੁਆਬ ਮੰਗਿਆ

Posted On June - 24 - 2011 Comments Off on ਨਾਅਰੇ ਦੀ ਬੇਅਦਬੀ: ਹਾਈ ਕੋਰਟ ਨੇ ਸੈਂਸਰ ਬੋਰਡ ਤੋਂ ਜੁਆਬ ਮੰਗਿਆ
ਮੁੰਬਈ, 23 ਜੂਨ ਬੰਬਈ ਹਾਈ ਕੋਰਟ ਨੇ ਅੱਜ ਸੈਂਸਰ ਬੋਰਡ ਤੋਂ ਉਸ ਜਨ-ਹਿੱਤ ਪਟੀਸ਼ਨ ਦਾ ਜੁਆਬ ਮੰਗਿਆ ਜਿਸ ਵਿਚ ਲੋਕਪ੍ਰਿਆ ਕੁਇਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਦੇ ਇਕ ਪ੍ਰੋਮੋ (ਵਿਗਿਆਪਨ) ਨੂੰ ਇਸ ਆਧਾਰ ‘ਤੇ ਚੁਣੌਤੀ ਦਿੱਤੀ ਗਈ ਸੀ ਕਿ ਇਸ ਰਾਹੀਂ ਸੁਭਾਸ਼ ਚੰਦਰ ਬੋਸ ਵੱਲੋਂ ਘੜੇ ਗਏ ਨਾਅਰੇ ‘ਤੁਮ ਮੁਝੇ ਖੂਨ ਦੋ ਮੈਂ ਤੁਮਹੇ ਆਜ਼ਾਦੀ ਦੂੰਗਾ’ ਦੀ ਬੇਅਦਬੀ ਕੀਤੀ ਗਈ ਸੀ। ਇਹ ਜਨ-ਹਿੱਤ ਪਟੀਸ਼ਨ ਚੀਫ ਜਸਟਿਸ ਮੋਹਿਤ ਸ਼ਾਹ ਦੀ ਅਗਵਾਈ ਵਾਲੇ ਬੈਂਚ ਅੱਗੇ ਪੇਸ਼ ਕੀਤੀ ਗਈ ਅਤੇ ਬੈਂਚ ਨੇ 

ਗੁਰੂ ਰਾਮਦਾਸ ਹਵਾਈ ਅੱਡਾ ਵੱਡੇ ਜਹਾਜ਼ ਉਤਾਰਨ ਦਾ ਬਦਲ ਬਣੇਗਾ

Posted On June - 24 - 2011 Comments Off on ਗੁਰੂ ਰਾਮਦਾਸ ਹਵਾਈ ਅੱਡਾ ਵੱਡੇ ਜਹਾਜ਼ ਉਤਾਰਨ ਦਾ ਬਦਲ ਬਣੇਗਾ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 23 ਜੂਨ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਜਲਦੀ ਹੀ ਬੋਇੰਗ-747 ਵਰਗੇ ਵੱਡੇ ਹਵਾਈ ਜਹਾਜ਼ ਉਤਾਰਨ ਲਈ ਉਤਰੀ ਭਾਰਤ ‘ਚ ਦਿੱਲੀ ਦਾ ਪਹਿਲਾ ਬਦਲ ਬਣੇਗਾ। ਇਸ ਸਬੰਧ ‘ਚ ਹਵਾਈ ਅੱਡਾ ਅਥਾਰਿਟੀ ਦੇ ਸਬੰਧਤ ਵਿਭਾਗ ਵੱਲੋਂ ਜਾਇਜ਼ਾ ਲਿਆ ਜਾ ਚੁੱਕਾ ਹੈ। ਅੱਜ ਇਥੇ ਹਵਾਈ ਅੱਡਾ ਸਲਾਹਕਾਰ ਕਮੇਟੀ ਦੇ ਮੈਂਬਰ ਤੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਤੇ ਹਵਾਈ ਅੱਡੇ ਦੇ ਡਾਇਰੈਕਟਰ ਸੁਨੀਲ ਦੱਤ ਨੇ ਦੱਸਿਆ 

ਕਾਂਗਰਸ ਵਰਕਿੰਗ ਕਮੇਟੀ ਵੱਲੋਂ ਲੋਕਪਾਲ ਬਾਰੇ ਵਿਚਾਰਾਂ ਅੱਜ

Posted On June - 24 - 2011 Comments Off on ਕਾਂਗਰਸ ਵਰਕਿੰਗ ਕਮੇਟੀ ਵੱਲੋਂ ਲੋਕਪਾਲ ਬਾਰੇ ਵਿਚਾਰਾਂ ਅੱਜ
ਨਵੀਂ ਦਿੱਲੀ, 23 ਜੂਨ ਲੋਕਪਾਲ ਮੁੱਦੇ ਦੇ ਪੂਰੀ ਤਰ੍ਹਾਂ ਭਖ ਜਾਣ ਕਾਰਨ ਇਸ ਬਾਰੇ ਕੋਈ ਫੈਸਲਾ ਲੈਣ ਲਈ ਕਾਂਗਰਸ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਭਲਕੇ 24 ਜੂਨ ਨੂੰ ਹੋ ਰਹੀ ਹੈ। ਮੀਟਿੰਗ ਵਿੱਚ ਅੰਨਾ ਹਜ਼ਾਰੇ ਦੀ ਟੀਮ ਸਬੰਧੀ ਕੋਈ ਸਖ਼ਤ ਫੈਸਲਾ ਕੀਤਾ ਜਾ ਸਕਦਾ ਹੈ। ਮਾਰਚ ਵਿੱਚ ਕਾਂਗਰਸ ਵਰਕਿੰਗ ਕਮੇਟੀ ਬਣਨ ਤੋਂ ਬਾਅਦ ਮੌਜੂਦਾ ਸਿਆਸੀ ਹਾਲਤਾਂ ਬਾਰੇ ਵਿਚਾਰ ਕਰਨ ਲਈ ਇਹ ਪਹਿਲੀ ਰਸਮੀ ਮੀਟਿੰਗ ਸੱਦੀ ਗਈ ਹੈ। -ਪੀ.ਟੀ.ਆਈ.  

ਗ੍ਰਹਿ ਸਕੱਤਰ ਦੀ ਅਸਾਮੀ ਲਈ ਹਰਿਆਣਾ ਸਰਕਾਰ ਤੋਂ ਨਾਵਾਂ ਦਾ ਪੈਨਲ ਮੰਗਿਆ

Posted On June - 24 - 2011 Comments Off on ਗ੍ਰਹਿ ਸਕੱਤਰ ਦੀ ਅਸਾਮੀ ਲਈ ਹਰਿਆਣਾ ਸਰਕਾਰ ਤੋਂ ਨਾਵਾਂ ਦਾ ਪੈਨਲ ਮੰਗਿਆ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 23 ਜੂਨ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੇਂ ਗ੍ਰਹਿ ਸਕੱਤਰ ਲਈ ਹਰਿਆਣਾ ਸਰਕਾਰ ਤੋਂ ਨਾਵਾਂ ਦਾ ਪੈਨਲ ਮੰਗ ਲਿਆ ਹੈ। ਮੌਜੂਦਾ ਗ੍ਰਹਿ ਸਕੱਤਰ ਰਾਮ ਨਿਵਾਸ ਦੇ ਅਹੁਦੇ ਦੀ ਮਿਆਦ 24 ਸਤੰਬਰ ਨੂੰ ਖਤਮ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂ.ਟੀ. ਦਾ ਗ੍ਰਹਿ ਸਕੱਤਰ ਹਰਿਆਣਾ ਦੇ ਕੋਟੇ ਵਿਚੋਂ ਲਾਇਆ ਜਾਂਦਾ ਹੈ। ਇਸ ਵਾਸਤੇ ਹਰਿਆਣਾ ਸਰਕਾਰ ਵੱਲੋਂ ਆਈ.ਏ.ਐਸ. ਦੇ ਨਾਵਾਂ ਦਾ ਪੈਨਲ ਭੇਜਿਆ ਜਾਂਦਾ ਹੈ ਅਤੇ ਭੇਜੇ ਨਾਵਾਂ ਦੇ ਪੈਨਲ ਵਿਚ ਚੰਡੀਗੜ੍ਹ ਦੇ 

ਹਜ਼ਾਰੇ ਦਾ ਹਾਲ ਵੀ ਰਾਮਦੇਵ ਵਾਲਾ ਹੋਣਾ ਚਾਹੀਦਾ: ਦਿਗਵਿਜੈ

Posted On June - 23 - 2011 Comments Off on ਹਜ਼ਾਰੇ ਦਾ ਹਾਲ ਵੀ ਰਾਮਦੇਵ ਵਾਲਾ ਹੋਣਾ ਚਾਹੀਦਾ: ਦਿਗਵਿਜੈ
ਜਬਲਪੁਰ, 22 ਜੂਨ ਕਾਂਗਰਸੀ ਲੀਡਰ ਦਿਗਵਿਜੈ ਸਿੰਘ ਨੇ ਕਿਹਾ ਹੈ ਕਿ ਜੇ ਗਾਂਧੀਵਾਦੀ ਅੰਨਾ ਹਜ਼ਾਰੇ ਨਵੀਂ ਦਿੱਲੀ ਵਿੱਚ ਮਰਨ ਵਰਤ ਰੱਖਦੇ ਹਨ ਤਾਂ ਉਨ੍ਹਾਂ ਨਾਲ ਵੀ ਬਾਬਾ ਰਾਮਦੇਵ ਵਾਲਾ ਵਿਹਾਰ ਹੋਣਾ ਚਾਹੀਦਾ ਹੈ। ਯਾਦ ਰਹੇ ਕਿ ਬਾਬਾ ਰਾਮਦੇਵ ਨੂੰ ਰਾਮਲੀਲਾ ਮੈਦਾਨ ਵਿੱਚੋਂ ਜਬਰੀ ਖਦੇੜ ਦਿੱਤਾ ਗਿਆ ਸੀ।      -ਪੀ.ਟੀ.ਆਈ.  

ਭਾਜਪਾ ਵਿੱਚ ਹੀ ਰਹਾਂਗਾ: ਮੁੰਡੇ

Posted On June - 23 - 2011 Comments Off on ਭਾਜਪਾ ਵਿੱਚ ਹੀ ਰਹਾਂਗਾ: ਮੁੰਡੇ
ਨਵੀਂ ਦਿੱਲੀ, 22 ਜੂਨ ਆਪਣੀ ਨਾਰਾਜ਼ਗੀ ਕਾਰਨ ਭਾਜਪਾ ਲੀਡਰਸ਼ਿਪ ਦੀ ਨੀਂਦ ਉਡਾਉਣ ਵਾਲੇ ਪਾਰਟੀ ਆਗੂ ਗੋਪੀਨਾਥ ਮੁੰਡੇ ਨੇ ਅੱਜ ਆਖਿਆ ਹੈ ਕਿ ਉਹ ਭਾਜਪਾ ਨਹੀਂ ਛੱਡ ਰਹੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮੁੰਡੇ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸਿਰਫ਼ ਆਪਣੀਆਂ ਸ਼ਿਕਾਇਤਾਂ ਪਾਰਟੀ ਲੀਡਰਸ਼ਿਪ ਕੋਲ ਰੱਖੀਆਂ ਸਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ  ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਨ ਮਗਰੋਂ ਉਨ੍ਹਾਂ ਕਿਹਾ, ‘‘ਮੈਂ ਭਾਜਪਾ ਵਿਚ ਹਾਂ ਤੇ ਇਸ ਵਿਚ ਹੀ ਰਹਾਂਗਾ। ਮੇਰੇ ਪਾਰਟੀ 

ਸੀ.ਬੀ.ਆਈ. ਵੱਲੋਂ ਆਦਰਸ਼ ਸੁਸਾਇਟੀ ਮਾਮਲੇ ਦੀ ਜਾਂਚ ਸਬੰਧੀ ਪ੍ਰਗਤੀ ਰਿਪੋਰਟ ਪੇਸ਼

Posted On June - 23 - 2011 Comments Off on ਸੀ.ਬੀ.ਆਈ. ਵੱਲੋਂ ਆਦਰਸ਼ ਸੁਸਾਇਟੀ ਮਾਮਲੇ ਦੀ ਜਾਂਚ ਸਬੰਧੀ ਪ੍ਰਗਤੀ ਰਿਪੋਰਟ ਪੇਸ਼
ਮੁੰਬਈ, 22 ਜੂਨ ਸੀ.ਬੀ.ਆਈ. ਨੇ ਆਦਰਸ਼ ਹਾਊਸਿੰਗ ਸੁਸਾਇਟੀ ਕੇਸ ਦੀ ਜਾਂਚ ਸਬੰਧੀ ਪ੍ਰਗਤੀ ਰਿਪੋਰਟ ਅੱਜ ਇੱਥੇ ਬੰਬਈ ਹਾਈ ਕੋਰਟ ਵਿਚ ਦਾਖਲ ਕੀਤੀ ਜਿਸ ਵਿਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਸਣੇ 14 ਮੁਲਜ਼ਮ ਹਨ। ਇਹ ਰਿਪੋਰਟ ਐਡੀਸ਼ਨਲ ਸਾਲਿਸਟਰ ਜਨਰਲ ਦਰੀਊਸ ਖੰਬਾਤਾ ਨੇ ਇਕ ਸੀਲਬੰਦ ਲਿਫਾਫੇ ਵਿਚ ਜੱਜਾਂ ਜਸਟਿਸ ਰੰਚਨਾ ਦੇਸਾਈ ਤੇ ਜਸਟਿਸ ਆਰ.ਵੀ. ਮੋਰੇ ’ਤੇ ਆਧਾਰਤ ਡਵੀਜ਼ਨ ਬੈਂਚ ਅੱਗੇ ਪੇਸ਼ ਕੀਤੀ।  ਅਦਾਲਤ ਨੇ ਇਸ ਸਬੰਧੀ ਜਾਂਚ ਏਜੰਸੀ ਨੂੰ ਚਾਰ ਹਫਤਿਆਂ ਬਾਅਦ ਅਗਲੀ 
Available on Android app iOS app
Powered by : Mediology Software Pvt Ltd.