ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖ਼ਬਰਨਾਮਾ › ›

Featured Posts
ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 17 ਅਕਤੂਬਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਦੀ ਸਿਆਸੀ ਹਵਾ ਬਦਲ ਚੁੱਕੀ ਹੈ ਅਤੇ ਹੁਣ ਸੂਬੇ ’ਚ ਪੂਰੇ ਬਹੁਮੱਤ ਨਾਲ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਵੇਗੀ। ਸਰਕਾਰ ਬਣਨ ’ਤੇ ਪਹਿਲੇ 24 ਘੰਟੇ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸਾਬਕਾ ਮੁੱਖ ...

Read More

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਚੰਡੀਗੜ੍ਹ, 17 ਅਕਤੂਬਰ ਇਨੈਲੋ ਦੇ ਸਾਬਕਾ ਆਗੂ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸ ’ਚ ਸਥਾਨਕ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵਾਂ ਰੱਖਣ ਦਾ ਵਾਅਦਾ ਕੀਤਾ ਗਿਆ ਹੈ। ਜੇਜੇਪੀ ਆਗੂ ਕੇ ਸੀ ਬਾਂਗੜ ਨੇ ਚੋਣ ਮਨੋਰਥ ਪੱਤਰ ...

Read More

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਅਕਤੂਬਰ ਪੰਜਾਬ ਦੀ ਜੰਮਪਲ ਸ੍ਰੀ ਸੈਣੀ (23) ਅੱਜ ‘ਮਿਸ ਵਰਲਡ ਅਮੈਰਿਕਾ’ ਦੇ ਆਖ਼ਰੀ ਗੇੜ ਤੋਂ ਪਹਿਲਾਂ ਬੇਹੋਸ਼ ਹੋ ਗਈ। ਉਸ ਦੀ ਬੇਹੋਸ਼ੀ ਦੀ ਖ਼ਬਰ ਕਾਫ਼ੀ ਤੇਜ਼ੀ ਨਾਲ ਫੈਲੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਇੰਸਟਾਗ੍ਰਾਮ ਰਾਹੀਂ ਸ੍ਰੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਵਿਚ ਸੈਣੀ ਦੇ ...

Read More

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਨਵੀਂ ਦਿੱਲੀ, 15 ਅਕਤੂਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ...

Read More

ਭਾਰਤ ਨੂੰ ਬਹੁਸੰਖਿਅਕ ਰਾਸ਼ਟਰ ’ਚ ਤਬਦੀਲ ਕਰਨ ਦੇ ਯਤਨਾਂ ਨੇ ਅਰਥਚਾਰਾ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ‘ਮਨੁੱਖ ਵੱਲੋਂ ਸਹੇੜਿਆ ਦੁਖਾਂਤ’ ਦੱਸਦਿਆਂ ਕਿਹਾ ਕਿ ਭਾਰਤ ਨੂੰ ਬਹੁਸੰਖਿਅਕ ਮੁਲਕ ਵਿੱਚ ਤਬਦੀਲ ਕਰਨ ਦੇ ‘ਪ੍ਰਾਜੈਕਟ’ ਨੇ ਅਰਥਚਾਰੇ ਦੇ ਵਿਕਾਸ ਨੂੰ ‘ਪੂਰੀ ਤਰ੍ਹਾਂ ਕਮਜ਼ੋਰ’ ਬਣਾ ਦਿੱਤਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ...

Read More

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਆਪਣੇ ਕਾਰਕੁਨਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲਾਲਊ ਨੀਤੀ ਤਹਿਤ ਕਾਂਗਰਸ ਵੱਲੋਂ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕੀਤੀ ਜਾ ਰਹੀ ...

Read More

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਬੇਲ ਪੁਰਸਕਾਰ ਜਿੱਤਣ ’ਤੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਪਾਰਟੀ ਦੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਨਿਆਏ (ਐੱਨਵਾਈਏਵਾਈ), ਜਿਹੜੀ ਕਿ ਬੈਨਰਜੀ ਦੀ ਹੀ ਘਾੜਤ ਸੀ, ਇਕ ਦਿਨ ਹਕੀਕਤ ਬਣੇਗੀ। ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ, ਉਨ੍ਹਾਂ ...

Read More


ਨੇਪਾਲ ਦੇ ਸੰਸਦ ਭਵਨ ਦੇ ਬਾਹਰ ਬੰਬ ਧਮਾਕਾ

Posted On July - 7 - 2010 Comments Off on ਨੇਪਾਲ ਦੇ ਸੰਸਦ ਭਵਨ ਦੇ ਬਾਹਰ ਬੰਬ ਧਮਾਕਾ
ਕਾਠਮੰਡੂ, 6 ਜੁਲਾਈ: ਨੇਪਾਲ ਦੇ ਸੰਸਦ ਭਵਨ ਦੇ ਬਾਹਰ ਅੱਜ ਸਵੇਰੇ ਬੰਬ ਧਮਾਕਾ ਹੋਣ ਕਾਰਨ ਪੁਲੀਸ ਨੂੰ ਇਸ ਦੇ ਬਾਹਰ ਸੁਰੱਖਿਆ ਵਧਾਉਣੀ ਪਈ।  ਪੁਲੀਸ ਨੇ ਕਿਹਾ ਕਿ ਅੱਜ ਸਵੇਰੇ ਗਿਆਰਾਂ ਵਜੇ ਹੋਏ ਬੰਬ ਧਮਾਕੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਇਸ ਪਿੱਛੇ ਡਾਇਨਾਮਿਕ ਯੂਥ ਫੋਰਸ ਨਾਂ ਦੇ ਸੰਗਠਨ ਦਾ ਹੱਥ ਹੈ ਪਰ ਹਾਲੇ ਤਕ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਕੱਲ੍ਹ ਪੁਲੀਸ ਨੇ ਸ਼ਹਿਰ ਦੇ ਨਿਊ ਰੋਡ ਗੇਟ ਤੋਂ ਜ਼ਿੰਦਾ ਬੰਬ ਬਰਮਦ ਕੀਤਾ ਸੀ। -ਪੀ.ਟੀ.ਆਈ.  

ਸਰਕਾਰ ਰਿਟੇਲ ਖੇਤਰ ’ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ’ਤੇ ਬਹਿਸ ਲਈ ਤਿਆਰ

Posted On July - 7 - 2010 Comments Off on ਸਰਕਾਰ ਰਿਟੇਲ ਖੇਤਰ ’ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ’ਤੇ ਬਹਿਸ ਲਈ ਤਿਆਰ
ਨਵੀਂ ਦਿੱਲੀ, 6 ਜੁਲਾਈ ਸਰਕਾਰ ਰਿਟੇਲ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਾਮਲੇ ਉਪਰ ਤੇਜ਼ੀ ਨਾਲ ਕੰਮ ਕਰਨ ਦੀ ਇਛੁੱਕ ਹੈ, ਪਰ ਸਿਆਸੀ ਤੌਰ ’ਤੇ ਨਾਜ਼ੁਕ ਇਸ ਮਾਮਲੇ ’ਤੇ ਪਹਿਲਾਂ ਉਸ ਵੱਲੋਂ ਬਹਿਸ ਸ਼ੁਰੂ ਕਰਵਾਈ ਜਾ ਰਹੀ ਹੈ। ਸਰਕਾਰ ਦੀ ਦਲੀਲ ਹੈ ਕਿ ਇਸ ਖੇਤਰ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼  ਹੋਣ  ਨਾਲ ਨਾ ਸਿਰਫ ਕਿਸਾਨਾਂ ਨੂੰ ਲਾਭ ਪੁੱਜੇਗਾ, ਸਗੋਂ ਮਹਿੰਗਾਈ ’ਤੇ ਵੀ ਕਾਬੂ ਪਾਇਆ ਜਾ ਸਕੇਗਾ। ਸਨਅਤ ਮੰਤਰਾਲੇ ਨੇ ਇੱਥੇ ਜਾਰੀ ਬਿਆਨ  ਵਿੱਚ ਕਿਹਾ, ‘‘ਰਿਟੇਲ ਖੇਤਰ ਵਿੱਚ ਬੁਨਿਆਦੀ 

ਕਸ਼ਮੀਰ ’ਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਧੀਆਂ: ਐਂਟੋਨੀ

Posted On July - 7 - 2010 Comments Off on ਕਸ਼ਮੀਰ ’ਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਧੀਆਂ: ਐਂਟੋਨੀ
ਬੰਗਲੌਰ, 6 ਜੁਲਾਈ ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਅੱਜ ਇੱਥੇ ਕਿਹਾ ਕਿ ਸਰਹੱਦੋਂ ਪਾਰ ਕਸ਼ਮੀਰ ਵਿਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਧੀਆਂ ਹਨ। ਬਹੁਤ ਹੀ ਸੋਚੇ-ਸਮਝੇ ਢੰਗ ਨਾਲ ਵਾਦੀ ਵਿਚ ਅਤਿਵਾਦੀਆਂ ਨੂੰ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਸਥਿਤੀ ਏਨੀ ਗੰਭੀਰ ਨਹੀਂ ਹੈ ਪਰ ਫੇਰ ਵੀ ਚਿੰਤਾਜਨਕ ਗੱਲ ਹੈ। ਰੱਖਿਆ ਮੰਤਰੀ ਹੋਣ ਦੇ ਨਾਤੇ ਮੈਂ ਸਮਝਦਾ ਹਾਂ ਕਿ ਪਹਿਲਾਂ ਨਾਲੋਂ ਸਥਿਤੀ ਵਿਚ ਸੁਧਾਰ ਹੋਇਆ ਹੈ। ਹਿੰਸਾ ਦਾ ਪੱਧਰ ਹੇਠਾਂ ਗਿਆ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ 

ਆਭਾ ਦੀਆਂ ਦਲੀਲਾਂ ਦਾ ਅਦਾਲਤ ’ਤੇ ਅਸਰ ਨਜ਼ਰ ਨਾ ਆਇਆ

Posted On July - 7 - 2010 Comments Off on ਆਭਾ ਦੀਆਂ ਦਲੀਲਾਂ ਦਾ ਅਦਾਲਤ ’ਤੇ ਅਸਰ ਨਜ਼ਰ ਨਾ ਆਇਆ
ਸੌਰਭ ਮਲਿਕ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਰੁਚਿਕਾ ਛੇੜਛਾੜ ਕੇਸ ਵਿਚ ਬਚਾਓ ਧਿਰ ਵੱਲੋਂ ਸ਼ਿਕਾਇਤ ਦਰਜ ਕਰਾਉਣ ਵਿਚ ਹੋਈ ਦੇਰੀ ਦੇ ਆਧਾਰ ’ਤੇ ਇਸਤਗਾਸਾ ਪੱਖ ਨੂੰ ਛਿੱਥਾ ਪਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਅਦਾਲਤ ਨੂੰ ਪੋਹਣ ਵਿਚ ਸਫ਼ਲ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਇਸ ਕੇਸ ਵਿਚ ਹਰਿਆਣਾ ਦੇ ਸਾਬਕਾ ਪੁਲੀਸ ਮੁਖੀ ਐਸ.ਪੀ.ਐਸ. ਰਾਠੌਰ ਨੂੰ 18 ਮਹੀਨਿਆਂ ਦੀ ਸਜ਼ਾ ਸੁਣਾਉਣ ਖ਼ਿਲਾਫ਼ ਦਾਇਰ ਅਪੀਲ ’ਤੇ ਸੁਣਵਾਈ ਦੌਰਾਨ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਜਤਿੰਦਰ ਚੌਹਾਨ 

ਮੌਨਸੂਨ ਸੈਸ਼ਨ ਤੋਂ ਪਹਿਲਾਂ ਕਈਆਂ ’ਤੇ ਹੋ ਸਕਦੀ ਹੈ ‘ਮਨਮੋਹਣੀ ਬਰਸਾਤ’

Posted On July - 7 - 2010 Comments Off on ਮੌਨਸੂਨ ਸੈਸ਼ਨ ਤੋਂ ਪਹਿਲਾਂ ਕਈਆਂ ’ਤੇ ਹੋ ਸਕਦੀ ਹੈ ‘ਮਨਮੋਹਣੀ ਬਰਸਾਤ’
ਮੰਤਰੀ ਮੰਡਲ ’ਚ ਫੇਰਬਦਲ ਨਵੀਂ ਦਿੱਲੀ, 6 ਜੁਲਾਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕਰ ਸਕਦੇ ਹਨ। ਵਰਣਨਯੋਗ ਹੈ ਕਿ ਬੀਤੇ ਦਿਨ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਪਣੇ ਕੰਮ ਦਾ ‘ਭਾਰ’ ਹਲਕਾ ਕਰਨ ਦੀ ਗੁਜਾਰਿਸ਼ ਕੀਤੀ ਸੀ। ਸੂਤਰਾਂ ਨੇ ਇਹ ਨਹੀਂ ਦੱਸਿਆ ਕਿ ਪ੍ਰਧਾਨ ਮੰਤਰੀ, ਮੰਤਰੀ ਮੰਡਲ ਵਿਚ ਕਿਹੋ ਜਿਹੀ ਤਬਦੀਲੀ ਕਰਨਗੇ। ਸ੍ਰੀ ਪਵਾਰ ਨੇ ਬੀਤੇ ਹਫਤੇ ਕੌਮਾਂਤਰੀ ਕ੍ਰਿਕਟ ਕੌਂਸਲ 

ਡਿਪਲੋਮਾ ਕੋਰਸਾਂ ’ਚ ਆਨਲਾਈਨ ਦਾਖਲਾ 15 ਤੱਕ

Posted On July - 6 - 2010 Comments Off on ਡਿਪਲੋਮਾ ਕੋਰਸਾਂ ’ਚ ਆਨਲਾਈਨ ਦਾਖਲਾ 15 ਤੱਕ
ਪੱਤਰ ਪ੍ਰੇਰਕ ਅੰਮ੍ਰਿਤਸਰ, 5 ਜੁਲਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਉਰਦੂ, ਫਾਰਸੀ ਅਤੇ ਅਰਬੀ ਭਾਸ਼ਾਵਾਂ ਦੇ ਚਲਾਏ ਜਾ ਰਹੇ ਪਾਰਟ ਟਾਈਮ ਸਰਟੀਫਿਕੇਟ, ਡਿਪਲੋਮਾ ਅਤੇ ਐਡਵਾਂਸਡ ਡਿਪਲੋਮਾ ਕੋਰਸਾਂ ਵਿਚ ਆਨ-ਲਾਈਨ ਦਾਖਲਾ 15 ਜੁਲਾਈ ਤਕ ਹੋਵੇਗਾ। ਯੂਨੀਵਰਸਿਟੀ ਦੇ ਉਰਦੂ ਅਤੇ ਫਾਰਸੀ ਵਿਭਾਗ ਦੇ ਮੁਖੀ, ਪ੍ਰੋਫੈਸਰ ਬਰਕਤ ਅਲੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ੍ਹਵੀਂ (10+2) ਪਾਸ ਉਮੀਦਵਾਰ ਉਰਦੂ, ਫਾਰਸੀ ਅਤੇ ਅਰਬੀ ਭਾਸ਼ਾ ਦੇ ਇਕ ਸਾਲਾ ਪਾਰਟ-ਟਾਈਮ ਕੋਰਸਾਂ ਵਿਚ ਦਾਖਲਾ 

ਢੰਡੇ ਸਾਈਫਨ ਵਿਚ 30 ਸਾਲ ਬਾਅਦ ਪਾਣੀ ਦਾ ਵਹਾਅ ਤੇਜ਼

Posted On July - 6 - 2010 Comments Off on ਢੰਡੇ ਸਾਈਫਨ ਵਿਚ 30 ਸਾਲ ਬਾਅਦ ਪਾਣੀ ਦਾ ਵਹਾਅ ਤੇਜ਼
ਪੰਜ ਹਜ਼ਾਰ ਏਕੜ ਦੇ ਕਰੀਬ  ਝੋਨਾ ਡੁੱਬਿਆ ਸੁਖਬੀਰ ਵਲੋਂ ਦੌਰਾ ਅੱਜ ਰਵੀ ਇੰਦਰ ਸਿੰਘ ਮੱਕੜ/ਟ੍ਰਿਬਿਊਨ ਨਿਊਜ਼ ਸਰਵਿਸ ਢੰਡੇ ਸਾਈਫਨ (ਲੁਧਿਆਣਾ), 5 ਜੁਲਾਈ ਢੰਡੇ ਸਾਈਫਨ ਵਿੱਚ ਕਲ੍ਹ 30 ਸਾਲ ਬਾਅਦ ਪਾਣੀ ਦਾ ਤੇਜ਼ ਵਹਾਅ ਦੇਖਿਆ ਗਿਆ। ਢੰਡੇ ਪਿੰਡ ਦੀਆਂ 250 ਤੋਂ 300 ਏਕੜ ਫਸਲਾਂ ਸਮੇਤ ਸਮਰਾਲਾ ਤੇ ਮਾਛੀਵਾੜਾ ਇਲਾਕਿਆਂ ਵਿੱਚ 5 ਹਜ਼ਾਰ ਦੇ ਕਰੀਬ ਏਕੜ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਮੌਕਾ ਦੇਖਣ ਪੁੱਜੇ ਸਰਹਿੰਦ ਕੈਨਾਲ ਦੇ ਨਿਗਰਾਨ ਇੰਜਨੀਅਰ ਬਲਜੀਤ ਸਿੰਘ ਸੰਧੂ ਨੇ ਇਸ ਤੋਂ ਸਪੱਸ਼ਟ 

ਰਾਠੌਰ ਦੀ ਪਤਨੀ ਨੇ ਰੁਚਿਕਾ ਦੀ ਚੁੱਪੀ ’ਤੇ ਸਵਾਲ ਉਠਾਇਆ

Posted On July - 6 - 2010 Comments Off on ਰਾਠੌਰ ਦੀ ਪਤਨੀ ਨੇ ਰੁਚਿਕਾ ਦੀ ਚੁੱਪੀ ’ਤੇ ਸਵਾਲ ਉਠਾਇਆ
ਸੌਰਭ ਮਲਿਕ ਚੰਡੀਗੜ੍ਹ, 5 ਜੁਲਾਈ ਰੁਚਿਕਾ ਗਿਰਹੋਤਰਾ ਛੇੜਛਾੜ ਮਾਮਲੇ ’ਚ ਸਜ਼ਾ ਭੁਗਤ ਰਹੇ ਹਰਿਆਣਾ ਦੇ ਸਾਬਕਾ ਪੁਲੀਸ ਮੁਖੀ ਐਸ.ਪੀ.ਐਸ. ਰਾਠੌਰ ਦੀ ਵਕੀਲ ਪਤਨੀ ਆਭਾ ਰਾਠੌਰ ਨੇ ਹਾਈ ਕੋਰਟ ’ਚ ਸਵਾਲ ਉਠਾਇਆ ਹੈ ਕਿ ਰੁਚਿਕਾ ਤੇ ਉਸ ਦੀ ਸਹੇਲੀ ਅਰਾਧਨਾ ਛੇੜਛਾੜ ਦੀ ਕਥਿਤ ਘਟਨਾ ਤੋਂ ਬਾਅਦ ਦੋ ਦਿਨ ਤੱਕ ਚੁੱਪ ਕਿਉਂ ਰਹੀਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਜਤਿੰਦਰ ਚੌਹਾਨ ਕੋਲ ਨਜ਼ਰਸਾਨੀ ਪਟੀਸ਼ਨ ਦੀ ਸੁਣਵਾਈ ਮੌਕੇ ਆਭਾ ਰਾਠੌਰ ਨੇ ਦਾਅਵਾ ਕੀਤਾ ਕਿ ਹੇਠਲੀ ਅਦਾਲਤ ਨੇ 

ਸਤਾਰਾਂ ਸਾਲ ਤੋਂ ਭਗੌੜਾ ਪੁਣੇ ਪੁਲੀਸ ਵੱਲੋਂ ਗ੍ਰਿਫਤਾਰ

Posted On July - 6 - 2010 Comments Off on ਸਤਾਰਾਂ ਸਾਲ ਤੋਂ ਭਗੌੜਾ ਪੁਣੇ ਪੁਲੀਸ ਵੱਲੋਂ ਗ੍ਰਿਫਤਾਰ
ਪੱਤਰ ਪ੍ਰੇਰਕ ਪਠਾਨਕੋਟ, 5 ਜੁਲਾਈ ਸੁਪਰੀਮ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਮਿਲਣ ਮਗਰੋਂ ਸਤੀਸ਼ ਮਾਮਾ ਰਿਕਾਰਡ ਖੁਰਦ-ਬੁਰਦ ਕਰਕੇ ਅਤੇ ਮਿਲੀਭੁਗਤ ਨਾਲ 9 ਸਾਲ ਅਦਾਲਤ ਦੀਆਂ ਨਜ਼ਰਾਂ ਵਿਚ ਮਿੱਟੀ ਪਾਉਂਦਾ ਰਿਹਾ। ਏਨਾ ਹੀ ਨਹੀਂ ਉਹ 9 ਸਾਲ ਤਕ ਪਠਾਨਕੋਟ ਦਾ ਪ੍ਰਮੁੱਖ ਸ਼ਹਿਰੀ ਬਣਿਆ ਰਿਹਾ। ਅਖੀਰੀ ਅਦਾਲਤ ਵੱਲੋਂ ਭਗੌੜਾ ਐਲਾਨਣ ਮਗਰੋਂ ਇਸ ਦਾ ਭੇਤ ਖੁੱਲ੍ਹ ਜਾਣ ’ਤੇ ਉਹ ਫਿਰ ਪੁਲੀਸ ਨੂੰ ਚਕਮਾ ਦੇ ਕੇ ਕਰੋੜਾਂ ਰੁਪਏ ਦੀ ਪਠਾਨਕੋਟ ਵਿਖੇ ਜਾਇਦਾਦ ਤੇ ਕਾਰੋਬਾਰ ਵੇਚ ਵੱਟ ਦੇ ਸਾਲ 2002 ਵਿਚ 

ਮਾਓਵਾਦੀਆਂ ਨੇ ਬੱਸ ਫੂਕੀ

Posted On July - 6 - 2010 Comments Off on ਮਾਓਵਾਦੀਆਂ ਨੇ ਬੱਸ ਫੂਕੀ
ਨਾਗਪੁਰ, 5 ਜੁਲਾਈ : ਹਥਿਆਰਬੰਦ ਮਾਓਵਾਦੀਆਂ ਦੇ ਇਕ ਗਰੁੱਪ ਨੇ ਅੱਜ ਮਾਲੇਵਾਡਾ ਅਤੇ ਹਾਦਚਿਰੋਲੀ ਵਿਚਕਾਰ ਚਲਦੀ ਮਹਾਂਰਾਸ਼ਟਰ ਰੋਡਵੇਜ਼ ਦੀ ਇਕ ਬੱਸ ਨੂੰ ਅੱਗ ਲਗਾ ਦਿੱਤੀ। ਪੁਲੀਸ ਅਨੁਸਾਰ ਮਾਓਵਾਦੀਆਂ ਵੱਲੋਂ ਮਾਓਵਾਦੀ ਆਗੂ ਦੀ ਹੱਤਿਆ ਦੇ ਰੋਸ ਵਜੋਂ ਅੱਜ ਦਿੱਤੇ ਬੰਦ ਦੇ ਸੱਦੇ ਕਾਰਨ ਇਹ ਕਾਰਵਾਈ ਕੀਤੀ ਗਈ। ਸੂਤਰਾਂ ਅਨੁਸਾਰ ਮਾਓਵਾਦੀਆਂ ਨੇ ਬੱਸ ਰੋਕ ਕੇ ਪਹਿਲਾਂ ਸਵਾਰੀਆਂ ਨੂੰ ਉਤਰਨ ਦਾ ਹੁਕਮ ਦਿੱਤਾ ਅਤੇ ਬਾਅਦ ਵਿਚ ਖਾਲੀ ਬੱਸ ਨੂੰ ਅੱਗ ਲਗਾ ਦਿੱਤੀ।   -ਪੀ.ਟੀ.ਆਈ.  

ਹਰਿਆਣਾ ਵਿਚ ਪੰਚਾਇਤੀ ਚੋਣਾਂ ਅੱਜ

Posted On July - 6 - 2010 Comments Off on ਹਰਿਆਣਾ ਵਿਚ ਪੰਚਾਇਤੀ ਚੋਣਾਂ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,5 ਜੁਲਾਈ ਹਰਿਆਣਾ ਦੇ ਅੱਠ ਜ਼ਿਲਿਆਂ ਦੇ 31 ਬਲਾਕਾਂ ਵਿਚ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵੋਟਾਂ ਪਾਉਣ ਦਾ ਕੰਮ ਸਵੇਰੇ ਸੱਤ ਵਜੇ ਸ਼ੁਰੂ ਹੋਵੇਗਾ ਤੇ ਸ਼ਾਮੀਂ ਸਾਢੇ ਚਾਰ ਵਜੇ ਤਕ ਜਾਰੀ ਰਹੇਗਾ। ਭਲਕੇ 23,47,186 ਵੋਟਰ 20,904 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।ਚੋਣ ਕਮਿਸ਼ਨਰ ਧਰਮਵੀਰ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਪੰਚਾਂ, ਸਰਪੰਚਾਂ,ਬਲਾਕ ਸਮਿਤੀ ਮੈਂਬਰਾਂ ਅਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ 

ਭਾਰਤ ਬੰਦ ਦੌਰਾਨ ਸ਼ਿਵ ਸੈਨਿਕਾਂ ਨੇ ਭੰਨ-ਤੋੜ ਕੀਤੀ

Posted On July - 6 - 2010 Comments Off on ਭਾਰਤ ਬੰਦ ਦੌਰਾਨ ਸ਼ਿਵ ਸੈਨਿਕਾਂ ਨੇ ਭੰਨ-ਤੋੜ ਕੀਤੀ
ਪੱਤਰ ਪ੍ਰੇਰਕ ਪਠਾਨਕੋਟ, 5 ਜੁਲਾਈ ਐਨ.ਡੀ.ਏ. ਅਤੇ ਖੱਬੀਆਂ ਧਿਰਾਂ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੇ ਸਮਰਥਨ ਵਿਚ ਪਠਾਨਕੋਟ ਪੂਰਨ ਰੂਪ ਵਿਚ ਬੰਦ ਰਿਹਾ ਅਤੇ ਸਭ ਵਪਾਰਕ ਅਦਾਰੇ ਤੇ ਬਾਜ਼ਾਰ ਬੰਦ ਰਹੇ। ਪੰਜਾਬ ਰੋਡਵੇਜ਼ ਦਾ ਬੱਸ ਅੱਡਾ ਵੀ ਬੰਦ ਰਿਹਾ। ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਸ਼ਿਵ ਸੈਨਾ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਦੀ ਅਗਵਾਈ ਹੇਠ ਇਥੇ ਡਾਕਖਾਨਾ ਚੌਕ ਵਿਚ ਰੈਲੀ ਕੀਤੀ 

ਜਗਦੀਸ਼ ਕੌਰ ਹਾਈ ਬਲੱਡ ਪ੍ਰੈਸ਼ਰ ਕਾਰਨ ਅਦਾਲਤ ਵਿਚ ਪੇਸ਼ ਨਾ ਹੋਈ

Posted On July - 6 - 2010 Comments Off on ਜਗਦੀਸ਼ ਕੌਰ ਹਾਈ ਬਲੱਡ ਪ੍ਰੈਸ਼ਰ ਕਾਰਨ ਅਦਾਲਤ ਵਿਚ ਪੇਸ਼ ਨਾ ਹੋਈ
ਕੁਲਵਿੰਦਰ ਦਿਓਲ ਨਵੀਂ ਦਿੱਲੀ, 5 ਜੁਲਾਈ ਸੱਜਣ ਕੁਮਾਰ ਦੀ ਨਵੰਬਰ ’84 ਦੇ ਸਿੱਖ ਵਿਰੋਧੀ ਕਤਲੇਆਮ ਵਿਚ ਕਥਿਤ ਸ਼ਮੂਲੀਅਤ ਦੇ ਨਾਲ ਸਬੰਧਤ ਇਕ ਮੁਕੱਦਮੇ ਦੀ ਮੁੱਖ ਗਵਾਹ ਨੂੰ ਅੱਜ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਹੋਣ ਕਰਕੇ ਇਥੋਂ ਦੇ ਸਰ ਹੀਰਾ ਰਾਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਤੇ ਬਚਾਓ ਪੱਖ ਦੇ ਵਕੀਲਾਂ ਦੇ ਅਦਾਲਤ ਵਿਚ ਨਾ ਪਹੁੰਚਣ ਕਰਕੇ ਮਾਮਲੇ ਦੀ ਸੁਣਵਾਈ 6 ਜੁਲਾਈ ’ਤੇ ਪਾ ਦਿੱਤੀ।  ਦਿੱਲੀ ਕੈਂਟ ਥਾਣਾ ਖੇਤਰ ਵਿਚ ਹੋਈ ਹਿੰਸਾ ਦੌਰਾਨ ਆਪਣੇ ਪਤੀ, ਪੁੱਤਰ ਅਤੇ ਤਿੰਨ ਭਰਾਵਾਂ 

ਅਮਰਨਾਥ ਗੁਫ਼ਾ ਲਈ 60ਵਾਂ ਜਥਾ ਰਵਾਨਾ

Posted On July - 6 - 2010 Comments Off on ਅਮਰਨਾਥ ਗੁਫ਼ਾ ਲਈ 60ਵਾਂ ਜਥਾ ਰਵਾਨਾ
ਜੰਮੂ, 5 ਜੁਲਾਈ :ਅਮਰਨਾਥ ਦੀ ਪਵਿੱਤਰ ਗੁਫ਼ਾ ਦੇ ਹੁਣ ਤਕ 55,000 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ। ਸ੍ਰੀ ਅਮਰਨਾਥ ਗੁਫ਼ਾ ਬੋਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ 30 ਜੂਨ ਤੋਂ ਸ਼ੁਰੂ ਹੋਈ ਯਾਤਰੀ ਦੇ 60ਵੇਂ ਦਿਨ ਤਕ 3888 ਮੀਟਰ ਉਚਾਈ ਵਾਲੀ ਪਵਿੱਤਰ ਗੁਫ਼ਾ ਦੇ ਦਰਸ਼ਨਾਂ ਲਈ 55,000 ਸ਼ਰਧਾਲੂ ਪੁੱਜੇ ਹਨ। ਪੁਲੀਸ ਨੇ ਦੱਸਿਆ ਕਿ ਅੱਜ 3994 ਸ਼ਰਧਾਲੂਆਂ ਦਾ 60ਵਾਂ ਜਥਾ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪਹਿਲਗਾਮ ਤੇ ਬਾਲਟਾਲ ਕੈਂਪਾਂ ਤੋਂ ਰਵਾਨਾ ਹੋਇਆ। -ਪੀ.ਟੀ.ਆਈ.  

ਅਗਲੇ ਸੈਸ਼ਨ ਦੀਆਂ ਕਿਤਾਬਾਂ ਦੀ ਛਪਾਈ ਦਾ ਕੰਮ ਸਿੱਖਿਆ ਬੋਰਡ ਹਵਾਲੇ

Posted On July - 6 - 2010 Comments Off on ਅਗਲੇ ਸੈਸ਼ਨ ਦੀਆਂ ਕਿਤਾਬਾਂ ਦੀ ਛਪਾਈ ਦਾ ਕੰਮ ਸਿੱਖਿਆ ਬੋਰਡ ਹਵਾਲੇ
ਪੱਤਰ ਪ੍ਰੇਰਕ ਮੁਹਾਲੀ, 5 ਜੁਲਾਈ ਪੰਜਾਬ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਤੇ ਭਲਾਈ ਵਿਭਾਗ ਦੀਆਂ ਪਹਿਲੀ ਸ਼੍ਰੇਣੀ ਤੋਂ ਬਾਰ੍ਹਵੀਂ ਸ਼੍ਰੇਣੀ ਤੱਕ ਸਾਰੀਆਂ ਪੁਸਤਕਾਂ ਦੀ ਸਾਲ 2010-2011 ਦੌਰਾਨ ਤਸੱਲੀਬਖਸ਼ ਛਪਾਈ ਨੂੰ ਦੇਖਦੇ ਹੋਏ ਅਗਲੇ ਵਿਦਿਅਕ ਵਰ੍ਹੇ 2011-12 ਸੈਸ਼ਨ ਦੀਆਂ ਪੁਸਤਕਾਂ ਦੀ ਛਪਾਈ ਦਾ ਕੰਮ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਸੌਂਪਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਦਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਿੱਖਿਆ 

ਪਾਕਿ ਤਾਲਿਬਾਨ ਕਮਾਂਡਰ ਹਲਾਕ

Posted On July - 6 - 2010 Comments Off on ਪਾਕਿ ਤਾਲਿਬਾਨ ਕਮਾਂਡਰ ਹਲਾਕ
ਪਿਸ਼ਾਵਰ, 5 ਜੁਲਾਈ: ਉੱਤਰੀ ਵਜ਼ੀਰਿਸਤਾਨ ਦੇ ਕਬਾਇਲੀ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਇਕ ਚੋਟੀ ਦਾ ਪਾਕਿਸਤਾਨੀ ਤਾਲਿਬਾਨ ਕਮਾਂਡਰ ਮਾਰਿਆ ਗਿਆ ਜਿਸ ਦੇ ਸਿਰ ’ਤੇ ਦੋ ਕਰੋੜ ਰੁਪਏ ਦਾ ਇਨਾਮ ਸੀ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਦਿਨ ਮੀਰਾਂਸ਼ਾਹ ਵਿਖੇ ਹੋਏ ਗਹਿਗੱਚ ਮੁਕਾਬਲੇ ਦੌਰਾਨ ਤਾਲਿਬਾਨ ਕਮਾਂਡਰ ਅਮੀਰਉਲਾ ਮਹਿਸੂਦ ਉਰਫ ਲੰਗੜਾ ਕਾਰੀ ਮਾਰਿਆ ਗਿਆ ਸੀ। ਮਹਿਸੂਦ ਉੱਤਰੀ ਵਜ਼ੀਰਿਸਤਾਨ ਦੇ ਰਜ਼ਮਾਕ ਤੇ ਮਕੀਨ ਇਲਾਕਿਆਂ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ 
Available on Android app iOS app
Powered by : Mediology Software Pvt Ltd.