ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    

ਖ਼ਬਰਨਾਮਾ › ›

Featured Posts
ਆਈਏਐੱਸ ਰਾਣੀ ਨਾਗਰ ਤੇ ਉਸ ਦੀ ਭੈਣ ’ਤੇ ਹਮਲਾ

ਆਈਏਐੱਸ ਰਾਣੀ ਨਾਗਰ ਤੇ ਉਸ ਦੀ ਭੈਣ ’ਤੇ ਹਮਲਾ

ਟ੍ਰਿਬਿਊਨ ਨਿਊਜ਼ ਸਰਵਿਸ ਗਾਜ਼ੀਆਬਾਦ, 31 ਮਈ ਹਰਿਆਣਾ ਕਾਡਰ ਦੀ ਆਈਏਐੱਸ ਅਧਿਕਾਰੀ ਰਾਣੀ ਨਾਗਰ ਨੇ ਆਪਣੇ ਅਤੇ ਆਪਣੀ ਭੈਣ ’ਤੇ ਜਾਨਲੇਵਾ ਹਮਲਾ ਹੋਣ ਦਾ ਦੋਸ਼ ਲਗਾਇਆ ਹੈ। ਮੂਲ ਰੂਪ ’ਚ ਗੌਤਮਬੁੱਧ ਨਗਰ ਦੀ ਰਹਿਣ ਵਾਲੀ ਰਾਣੀ ਨਾਗਰ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਉਹ ਗਾਜ਼ੀਆਬਾਦ ਸਥਿਤ ਆਪਣੇ ਘਰ ’ਚ ਸੀ ਕਿ ਇੱਕ ਵਿਅਕਤੀ ...

Read More

ਕੇਰਲਾ ’ਚ ਮੌਨਸੂਨ ਆਈ: ਸਕਾਈਮੈੱਟ

ਕੇਰਲਾ ’ਚ ਮੌਨਸੂਨ ਆਈ: ਸਕਾਈਮੈੱਟ

ਨਵੀਂ ਦਿੱਲੀ, 30 ਮਈ ਪ੍ਰਾਈਵੇਟ ਏਜੰਸੀ ਸਕਾਈਮੈੱਟ ਵੈਦਰ ਨੇ ਅੱਜ ਐਲਾਨ ਕੀਤਾ ਕਿ ਦੱਖਣ-ਪੱਛਮੀ ਮੌਨਸੂਨ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਕੇਰਲਾ ਪੁੱਜ ਗਿਆ ਹੈ। ਦੂਜੇ ਪਾਸੇ, ਭਾਰਤ ਦੇ ਅਧਿਕਾਰਤ ਮੌਸਮ ਵਿਭਾਗ (ਆਈਐੱਮਡੀ) ਦਾ ਕਹਿਣਾ ਹੈ ਕਿ ਕੇਰਲਾ ਵਿੱਚ ਮੌਨਸੂਨ ਪੁੱਜਣ ਦਾ ਐਲਾਨ ਕਰਨ ਦੀ ਅਜੇ ਪੂਰੀ ਸਥਿਤੀ ਨਹੀਂ ਬਣੀ ਹੈ। ਸਕਾਈਮੈੱਟ ...

Read More

ਛੱਤੀਸਗੜ੍ਹ: ਪਲਟੂਨ ਕਮਾਂਡਰ ਨੇ ਗੋਲੀ ਮਾਰ ਕੇ ਦੋ ਸਹਿਯੋਗੀ ਮਾਰੇ

ਛੱਤੀਸਗੜ੍ਹ: ਪਲਟੂਨ ਕਮਾਂਡਰ ਨੇ ਗੋਲੀ ਮਾਰ ਕੇ ਦੋ ਸਹਿਯੋਗੀ ਮਾਰੇ

ਰਾਏਪੁਰ, 30 ਮਈ ਛੱਤੀਸਗੜ੍ਹ ਆਰਮਡ ਫੋਰਸ (ਸੀਏਐੱਫ) ਦੇ ਇਕ ਮੁਲਾਜ਼ਮ ਨੇ ਅੱਜ ਕਥਿਤ ਤੌਰ ’ਤੇ ਨਾਰਾਇਣਪੁਰ ਜ਼ਿਲ੍ਹੇ ਵਿਚ ਆਪਣੇ ਸਹਿਯੋਗੀਆਂ ’ਤੇ ਗੋਲੀ ਚਲਾ ਦਿੱਤੀਆਂ। ਘਟਨਾ ’ਚ ਦੋ ਦੀ ਮੌਕੇ ਉਤੇ ਹੀ ਮੌਤ ਹੋ ਗਈ ਤੇ ਇਕ ਹੋਰ ਫੱਟੜ ਹੋ ਗਿਆ। ਵੇਰਵਿਆਂ ਮੁਤਾਬਕ ਸੀਏਐੱਫ ਦੀ 9ਵੀਂ ਬਟਾਲੀਅਨ ਦੇ ਕੈਂਪ ਵਿਚ ਸ਼ੁੱਕਰਵਾਰ ਰਾਤ ...

Read More

ਦੇਸ਼ ਦਾ ਮਾਣ ਘਟਣ ਨਹੀਂ ਦੇਵਾਂਗੇ: ਰਾਜਨਾਥ

ਦੇਸ਼ ਦਾ ਮਾਣ ਘਟਣ ਨਹੀਂ ਦੇਵਾਂਗੇ: ਰਾਜਨਾਥ

ਨਵੀਂ ਦਿੱਲੀ, 30 ਮਈ ਅਸਲ ਕੰਟਰੋਲ ਰੇਖਾ ’ਤੇ ਭਾਰਤ ਤੇ ਚੀਨ ਵਿਚਾਲੇ ਬਣੇ ਤਣਾਅ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦਾ ਮਾਣ ਕਿਸੇ ਵੀ ਹਾਲਤ ’ਚ ਘਟਣ ਨਹੀਂ ਦੇਵੇਗੀ ਅਤੇ ਦੋਵਾਂ ਮੁਲਕਾਂ ਵਿਚਾਲੇ ਸਰਹੱਦੀ ਤਣਾਅ ਘਟਾਉਣ ਲਈ ਫੌਜੀ ਤੇ ਕੂਟਨੀਤਕ ਦੋਵਾਂ ਪੱਧਰਾਂ ’ਤੇ ਗੱਲਬਾਤ ...

Read More

ਬਿਜਲੀ ਮੰਤਰਾਲਾ ਰਾਜਾਂ ਮੁਤਾਬਕ ਫਾਰਮੂਲੇ ਤਿਆਰ ਕਰੇ: ਮੋਦੀ

ਬਿਜਲੀ ਮੰਤਰਾਲਾ ਰਾਜਾਂ ਮੁਤਾਬਕ ਫਾਰਮੂਲੇ ਤਿਆਰ ਕਰੇ: ਮੋਦੀ

ਨਵੀਂ ਦਿੱਲੀ, 28 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬਿਜਲੀ ਮੰਤਰਾਲਾ ਸਾਰਿਆਂ ਲਈ ਇਕੋ ਫਾਰਮੂਲਾ ਅਮਲ ਵਿੱਚ ਲਿਆਉਣ ਦੀ ਥਾਂ ਸੂਬਿਆਂ ਦੀਆਂ ਲੋੜਾਂ ਮੁਤਾਬਕ ਕੋਈ ਵਿਸ਼ੇਸ਼ ਹੱਲ ਕੱਢੇ ਤਾਂ ਕਿ ਰਾਜਾਂ ਨੂੰ ਇਸ ਖੇਤਰ ਵਿੱਚ ਕਾਰਗੁਜ਼ਾਰੀ ਸੁਧਾਰਨ ਲਈ ਮਦਦ ਮਿਲ ਸਕੇ। ਬਿਜਲੀ ਅਤੇ ਨਵੇਂ ਤੇ ਨਵਿਆਉਣਯੋਗ ਊਰਜਾ ਮੰਤਰਾਲਿਆਂ ...

Read More

ਟਿੱਡੀ ਦਲ ਦਾ ਹਮਲਾ: ਹਰਿਆਣਾ ਦੇ ਸੱਤ ਜ਼ਿਲ੍ਹਿਆਂ ’ਚ ਹਾਈ ਅਲਰਟ

ਟਿੱਡੀ ਦਲ ਦਾ ਹਮਲਾ: ਹਰਿਆਣਾ ਦੇ ਸੱਤ ਜ਼ਿਲ੍ਹਿਆਂ ’ਚ ਹਾਈ ਅਲਰਟ

ਚੰਡੀਗੜ੍ਹ/ਜੈਪੁਰ/ਝਾਂਸੀ/ਸੋਨਭਦਰਾ/ਨਵੀਂ ਦਿੱਲੀ, 28 ਮਈ ਰਾਜਸਥਾਨ ਵਿੱਚ ਟਿੱਡੀਆਂ ਦੇ ਹਮਲੇ ਨੂੰ ਵੇਖਦਿਆਂ ਹਰਿਆਣਾ ਨੇ ਆਪਣੇ ਸੱਤ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਉਂਜ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਅਲਾਮਤ ਦੇ ਟਾਕਰੇ ਲਈ ਲੋੜੀਂਦੇ ਕੀਟਨਾਸ਼ਕਾਂ ਦਾ ਸਟਾਕ ਮੌਜੂਦ ਹੈ। ਰਾਜਸਥਾਨ ਦੇ 20 ਜ਼ਿਲ੍ਹਿਆਂ ਵਿੱਚ 90 ਹੈਕਟੇਅਰ ਰਕਬਾ ਟਿੱਡੀ ...

Read More

ਪਿਛਲੇ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ

ਪਿਛਲੇ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ

ਮੈਲਬਰਨ (ਤੇਜਸਦੀਪ ਸਿੰਘ ਅਜਨੌਦਾ): ਇੱਥੋਂ ਕਰੀਬ 250 ਕਿਲੋਮੀਟਰ ਦੂਰ ਖੇਤਰੀ ਇਲਾਕੇ ਕੋਬਰਮ ਨੇੜੇ ਲਾਪਤਾ ਹੋਏ ਪੰਜਾਬੀ ਨੌਜਵਾਨ ਸਿਮਰਨਜੀਤ ਭੁੱਲਰ (27) ਦੀ ਲਾਸ਼ ਪੁਲੀਸ ਨੂੰ ਮਿਲੀ ਗਈ ਹੈ। ਮੋਗਾ ਜ਼ਿਲ੍ਹੇ ਦੇ ਧਰਮਕੋਟ ਨੇੜਲੇ ਪਿੰਡ ਪੰਡੋਰੀ ਅਰਾਈਆਂ ਨਾਲ ਸਬੰਧਤ ਇਹ ਨੌਜਵਾਨ 2014 ਤੋਂ ਆਸਟਰੇਲੀਆ ਵਿੱਚ ਸਟੱਡੀ ਵੀਜ਼ੇ ’ਤੇ ਰਹਿ ਰਿਹਾ ਸੀ। ਉਹ ...

Read More


ਸ਼ਿਵ ਸੈਨਾ ਵੱਲੋਂ ਸ਼ਾਹਰੁਖ ਦੀ ਤਿੱਖੀ ਆਲੋਚਨਾ

Posted On July - 18 - 2011 Comments Off on ਸ਼ਿਵ ਸੈਨਾ ਵੱਲੋਂ ਸ਼ਾਹਰੁਖ ਦੀ ਤਿੱਖੀ ਆਲੋਚਨਾ
ਮੁੰਬਈ, 17 ਜੁਲਾਈ ਜਦੋਂ ਸਾਰੀ ਮੁੰਬਈ ਬੰਬ ਧਮਾਕਿਆਂ ਵਿਚ ਮਾਰੇ ਗਏ ਲੋਕਾਂ ਦੇ ਦੁੱਖ ਵਿਚ ਡੁੱਬੀ ਹੋਈ ਸੀ, ਉਸ ਵੇਲੇ ਸ਼ਾਹਰੁਖ ਵੱਲੋਂ ਆਪਣੇ ਨਿਵਾਸ ਸਥਾਨ ‘ਤੇ ਪਾਰਟੀ ਦਿੱਤੇ ਜਾਣ ‘ਤੇ ਸ਼ਿਵ ਸੈਨਾ ਨੇ ਉਸ ਦੀ ਤਿੱਖੀ ਆਲੋਚਨਾ ਕੀਤੀ। ਪਾਰਟੀ ਦੇ ਅਖਬਾਰ ‘ਸਾਮਨਾ’ ਨੇ ਕਿਹਾ ਇਸ ਘਟਨਾ ਨੇ ਫਿਲਮੀ ਪਰਦੇ ਦੇ ਨਾਇਕ ਕਿੰਗ ਖਾਨ ਨੂੰ ਅਸਲ ਜ਼ਿੰਦਗੀ ਵਿਚ ਖਲਨਾਇਕ ਦਾ ਦਰਜਾ ਦੇ ਦਿੱਤਾ। ਇਹ ਪਾਰਟੀ ਅਭਿਨੇਤਰੀ ਕੈਟਰੀਨਾ ਕੈਫ਼ ਦੇ ਜਨਮ ਦਿਨ ਅਤੇ ਉਸ ਦੀ ਨਵੀਂ ਆਈ ਫ਼ਿਲਮ ‘ਜ਼ਿੰਦਗੀ ਨਾ ਮਿਲੇਗੀ 

ਗੱਲਬਾਤ ਲਈ ਪਾਕਿਸਤਾਨੀ ਅਧਿਕਾਰੀਆਂ ਦਾ ਵਫਦ ਭਾਰਤ ਪੁੱਜਿਆ

Posted On July - 18 - 2011 Comments Off on ਗੱਲਬਾਤ ਲਈ ਪਾਕਿਸਤਾਨੀ ਅਧਿਕਾਰੀਆਂ ਦਾ ਵਫਦ ਭਾਰਤ ਪੁੱਜਿਆ
ਪੱਤਰ ਪ੍ਰੇਰਕ ਅਟਾਰੀ, 17 ਜੁਲਾਈ ਭਾਰਤ-ਪਾਕਿਸਤਾਨ ਵਿਚਕਾਰ ਆਪਸੀ ਸਬੰਧਾਂ ਨੂੰ ਮਜ਼ਬੂਤ ਅਤੇ ਸੁਖਾਵੇਂ ਬਣਾਉਣ ਲਈ ਦੋਵਾਂ ਮੁਲਕਾਂ ਦੇ ਵਿਦੇਸ਼ ਸਕੱਤਰਾਂ ਦੀ ਮੀਟਿੰਗ ਤੋਂ ਪਹਿਲਾਂ ਨਵੀਂ ਦਿੱਲੀ ਵਿਖੇ ਸੋਮਵਾਰ (18 ਜੁਲਾਈ) ਨੂੰ ਦੋਵਾਂ ਮੁਲਕਾਂ ਦੇ ਵਿਦੇਸ਼ੀ ਮਾਮਲਿਆਂ ਸਬੰਧੀ ਮੰਤਰਾਲੇ ਦੇ ਅਧਿਕਾਰੀਆਂ ਦੀ ਇਕ ਦਿਨਾ ਮੀਟਿੰਗ ਵਿਚ ਸ਼ਾਮਲ ਹੋਣ ਲਈ ਅੱਜ ਪਾਕਿਸਤਾਨ ਦੇ ਵਿਦੇਸ਼ੀ ਮਾਮਲਿਆਂ ਸਬੰਧੀ ਮੰਤਰਾਲੇ ਦੀ  ਡਾਇਰੈਕਟਰ ਜਨਰਲ ਸ੍ਰੀਮਤੀ ਜ਼ਾਹਿਰਾ ਅਕਬਰੀ ਦੀ ਅਗਵਾਈ ਹੇਠ 6 ਮੈਂਬਰੀ 

ਬੀ.ਸੀ.ਸੀ.ਆਈ. ਨੇ ਭਰਿਆ 250 ਕਰੋੜ ਦਾ ਕਰ

Posted On July - 18 - 2011 Comments Off on ਬੀ.ਸੀ.ਸੀ.ਆਈ. ਨੇ ਭਰਿਆ 250 ਕਰੋੜ ਦਾ ਕਰ
ਗਾਜ਼ੀਆਬਾਦ, 17 ਜੁਲਾਈ ਭਾਰਤ ਦੀ ਸਭ ਤੋਂ ਅਮੀਰ ਖੇਡ ਸੰਸਥਾ ਹੋਣ ਦਾ ਮਾਣ ਕਾਇਮ ਰੱਖਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਪਿਛਲੇ ਵਿੱਤੀ ਵਰ੍ਹੇ ਦੌਰਾਨ 250 ਕਰੋੜ ਰੁਪਏ ਦਾ ਕਰ ਅਦਾ ਕੀਤਾ ਹੈ। ਇਹ ਜਾਣਕਾਰੀ ਸੰਸਥਾ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਪੱਤਰਕਾਰਾਂ ਨੂੰ ਦਿੱਤੀ। ਸ੍ਰੀ ਸ਼ੁਕਲਾ, ਜੋ ਕਿ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਯੂ.ਪੀ.ਸੀ.ਏ.) ਦੇ ਪ੍ਰਧਾਨ ਵੀ ਹਨ, ਇੱਥੇ ਰਾਜ ਦੀ ਇਸ ਸੰਸਥਾ ਦੇ ਅਧਿਕਾਰੀਆਂ ਨਾਲ ਮੀਟਿੰਗ ‘ਚ ਭਾਗ ਲੈਣ ਆਏ ਹੋਏ ਸਨ। ਉਨ੍ਹਾਂ 

ਹਰਿਆਣਾ ਵਿਚ ਸਟੇਡੀਅਮਾਂ ਦੀ ਦੁਰਵਰਤੋਂ ਰੋਕੀ ਜਾਵੇ

Posted On July - 18 - 2011 Comments Off on ਹਰਿਆਣਾ ਵਿਚ ਸਟੇਡੀਅਮਾਂ ਦੀ ਦੁਰਵਰਤੋਂ ਰੋਕੀ ਜਾਵੇ
ਸੁਪਰੀਮ ਕੋਰਟ ਦਾ ਹਾਈ ਕੋਰਟ ਨੂੰ ਆਦੇਸ਼ ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 17 ਜੁਲਾਈ ਸਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਆਦੇਸ਼ ਦਿੱਤੇ ਹਨ ਕਿ ਫਰੀਦਾਬਾਦ ਦੇ ਨਾਹਰ ਸਿੰਘ ਸਟੇਡੀਅਮ ਵਿਚ ਬਾਰ ਚਲਾਉਣ, ਵਿਆਹ ਕਾਰਜਾਂ ਤੇ ਹੋਰ ਸਮਾਗਮਾਂ ਰਾਹੀਂ ਕੀਤੀ ਜਾ ਰਹੀ ਦੁਰਵਰਤੋਂ ਦੀ ਜਾਂਚ ਕੀਤੀ ਜਾਵੇ। ਜਸਟਿਸ ਆਰ.ਵੀ. ਰਵੀਂਕਰਨ ਅਤੇ ਐਚ.ਐਲ.ਗੋਖਲੇ ਨੇ ਹਾਈ ਕੋਰਟ ਨੂੰ ਕਿਹਾ ਕਿ ਇਹ ਵੀ ਪੜਤਾਲ ਕਰਵਾਈ ਜਾਵੇ ਕਿ ਕੀ ਰਾਜ ਦੇ ਹੋਰ ਸਟੇਡੀਅਮਾਂ ਤੇ ਖੇਡ ਕੰਪਲੈਕਸਾਂ ਦੀ ਵੀ 

ਆਰ.ਐਸ.ਐਸ. ਕੋਲ ਬੰਬ ਬਣਾਉਣ ਦੀਆਂ ਫੈਕਟਰੀਆਂ: ਦਿੱਗਵਿਜੈ

Posted On July - 18 - 2011 Comments Off on ਆਰ.ਐਸ.ਐਸ. ਕੋਲ ਬੰਬ ਬਣਾਉਣ ਦੀਆਂ ਫੈਕਟਰੀਆਂ: ਦਿੱਗਵਿਜੈ
ਉਜੈਨ, 17 ਜੁਲਾਈ ਆਰ.ਐਸ.ਐਸ. ਖ਼ਿਲਾਫ਼ ਆਪਣੇ ਤਾਬੜਤੋੜ ਹਮਲੇ ਜਾਰੀ ਰੱਖਦਿਆਂ ਕਾਂਗਰਸ ਦੇ ਸੀਨੀਅਰ ਆਗੂ ਦਿੱਗਵਿਜੈ ਸਿੰਘ ਨੇ ਕਿਹਾ ਹੈ ਕਿ ਇਸ ਕੱਟੜਵਾਦੀ ਸੰਗਠਨ ਵੱਲੋਂ ਬੰਬ ਬਣਾਉਣ ਦੀਆਂ ਫੈਕਟਰੀਆਂ ਲਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਮੁੰਬਈ ਬੰਬ ਧਮਾਕਿਆਂ ‘ਚ ਹਿੰਦੂ ਸੰਗਠਨਾਂ ਦੀ ਸ਼ਮੂਲੀਅਤ ਦਾ ਖਦਸ਼ਾ ਪ੍ਰਗਟਾਉਂਦਿਆਂ ਇਸ ਸਬੰਧੀ ਸਾਰੇ ਅਤਿਵਾਦੀ ਸੰਗਠਨਾਂ ਨੂੰ ਜਾਂਚ ਦੇ ਘੇਰੇ ‘ਚ ਲਿਆਉਣ ਦੀ ਮੰਗ ਕੀਤੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਦਿੱਗਵਿਜੈ 

ਸੀ.ਬੀ.ਆਈ. ਵੱਲੋਂ ਗੁਜਰਾਤ ਪੁਲੀਸ ‘ਤੇ ਮੁਕੱਦਮਾ ਦਰਜ

Posted On July - 18 - 2011 Comments Off on ਸੀ.ਬੀ.ਆਈ. ਵੱਲੋਂ ਗੁਜਰਾਤ ਪੁਲੀਸ ‘ਤੇ ਮੁਕੱਦਮਾ ਦਰਜ
ਅਹਿਮਦਾਬਾਦ, 17 ਜੁਲਾਈ ਸੀ.ਬੀ.ਆਈ. ਵੱਲੋਂ ਗੁਜਰਾਤ ਪੁਲੀਸ ‘ਤੇ 2003 ਵਿੱਚ ਸਾਦਿਕ ਜਮਾਲ ਮਹਿਤਰ ਦੇ ਕਥਿਤ ਝੂਠੇ ਪੁਲੀਸ ਮੁਕਾਬਲੇ ‘ਚ ਮਾਰਨ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਮੁਕੱਦਮਾ ਗੁਜਰਾਤ ਹਾਈ ਕੋਰਟ ਦੇ ਹੁਕਮਾਂ ਦੇ ਆਧਾਰ ‘ਤੇ ਦਰਜ ਹੋਇਆ ਹੈ। ਸੀ.ਬੀ.ਆਈ. ਵੱਲੋਂ ਜੁਆਇੰਟ ਡਾਇਰੈਕਟਰ ਦੀ ਅਗਵਾਈ ‘ਚ ਸਪੈਸ਼ਲ ਜਾਂਚ-ਪੜਤਾਲ ਟੀਮ ਗਠਿਤ ਕੀਤੀ ਗਈ ਹੈ। ਜਾਂਚ-ਪੜਤਾਲ ਚੱਲ ਰਹੀ ਹੈ। ਇਸ ਮਾਮਲੇ ਵਿੱਚ ਗੁਜਰਾਤ ਤੇ ਮਹਾਰਾਸ਼ਟਰ ਦੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਮੁਕੱਦਮਾ 

ਪਾਕਿਸਤਾਨ ਏਅਰਲਾਈਨਜ਼ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਉਡਾਣਾਂ ਰੱਦ

Posted On July - 18 - 2011 Comments Off on ਪਾਕਿਸਤਾਨ ਏਅਰਲਾਈਨਜ਼ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਉਡਾਣਾਂ ਰੱਦ
ਕਰਾਚੀ, 17 ਜੁਲਾਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਪਾਕਿਸਤਾਨ ਦੀਆਂ ਘਰੇਲੂ ਤੇ ਕੌਮਾਂਤਰੀ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਪੀ.ਆਈ.ਏ. ਦੇ ਮੁਲਾਜ਼ਮ ਆਪਣੇ ਆਗੂ ਅਮੀਰ ਸ਼ਾਹ ਦੀ ਹੱਤਿਆ ਦੇ ਰੋਸ ‘ਚ ਬੀਤੀ ਰਾਤ ਅਚਨਚੇਤ ਹੜਤਾਲ ‘ਤੇ ਚਲੇ ਗਏ ਹਨ ਜਿਸ ਕਰਕੇ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਜਨਾਬ ਸ਼ਾਹ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਪੀਪਲਜ਼ ਯੂਨਿਟੀ ਯੂਨੀਅਨ ਦੇ ਪ੍ਰਧਾਨ ਤੇ ਸੱਤਾਧਾਰੀ ਪਾਕਿਸਤਾਨ 

ਮੁੰਬਈ ਧਮਾਕਿਆਂ ਲਈ ਕਾਂਗਰਸ ਬਲੀ ਦੇ ਬੱਕਰੇ ਲੱਭਣ ਦੇ ਯਤਨ ਨਾ ਕਰੇ: ਅਡਵਾਨੀ

Posted On July - 18 - 2011 Comments Off on ਮੁੰਬਈ ਧਮਾਕਿਆਂ ਲਈ ਕਾਂਗਰਸ ਬਲੀ ਦੇ ਬੱਕਰੇ ਲੱਭਣ ਦੇ ਯਤਨ ਨਾ ਕਰੇ: ਅਡਵਾਨੀ
ਨਵੀਂ ਦਿੱਲੀ, 17 ਜੁਲਾਈ ਐਨ.ਸੀ.ਪੀ. ਨੂੰ ਗ੍ਰਹਿ ਮੰਤਰਾਲਾ ਦੇਣ ਨੂੰ ਗਲਤੀ ਕਰਾਰ ਦਿੱਤੇ ਜਾਣ ਦੀ ਟਿੱਪਣੀ ਕਰਨ ‘ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਦੀ ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਨੇ ਅੱਜ ਗੰਭੀਰ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਮੁੰਬਈ ਧਮਾਕਿਆਂ ਲਈ ਕਾਂਗਰਸ ਨੂੰ ‘ਬਲੀ ਦੇ ਬੱਕਰੇ’ ਲੱਭਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕੇਂਦਰ ਨੂੰ ਵੀ ਕਿਹਾ ਹੈ ਕਿ ਉਹ ਦਹਿਸ਼ਤਗਰਦੀ ਨਾਲ ਨਜਿੱਠਣ ਬਾਰੇ ਆਪਣੀ ਨੀਤੀ ‘ਚ ‘ਮੁੱਢ ਤੋਂ’ 

ਅੰਨਾ ਸਰਕਾਰੀ ਦਮਨ ਵਿਰੁੱਧ ਸੁਪਰੀਮ ਕੋਰਟ ਜਾਣਗੇ

Posted On July - 18 - 2011 Comments Off on ਅੰਨਾ ਸਰਕਾਰੀ ਦਮਨ ਵਿਰੁੱਧ ਸੁਪਰੀਮ ਕੋਰਟ ਜਾਣਗੇ
ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ,17 ਜੁਲਾਈ ਸਿਵਲ ਸੁਸਾਇਟੀ ਦੇ ਗਾਂਧੀਵਾਦੀ ਆਗੂ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਆਪਣੇ ਸੰਘਰਸ਼ ਨੂੰ ਸਰਕਾਰੀ ਦਖਲਅੰਦਾਜ਼ੀ ਤੇ ਦਮਨ ਤੋਂ ਬਚਾਉਣ ਲਈ ਸੁਪਰੀਮ ਕੋਰਟ ਦਾ ਦਰ ਖੜਕਾਉਣ ਦੀ ਫ਼ੈਸਲਾ ਕੀਤਾ ਹੈ। ਸਮਾਜ ਸੇਵੀ ਅੰਨਾ ਹਜ਼ਾਰੇ ਨੇ ਅੱਜ ਕਿਹਾ ਕਿ ਉਹ ਸੁਪਰੀਮ ਕੋਰਟ ਕੋਲ ਪਹੁੰਚ ਕਰਨਗੇ ਕਿ ਲੋਕਪਾਲ ਦੇ ਮੁੱਦੇ ‘ਤੇ ਉਨ੍ਹਾਂ ਦੀ 16 ਅਗਸਤ ਤੋਂ ਸ਼ੁਰੂ ਹੋ ਰਹੀ ਹੜਤਾਲ ਨੂੰ ਸਰਕਾਰੀ ਦਮਨ ਤੋਂ ਬਚਾਉਣ ਲਈ ਸਿੱਧਾ ਦਖ਼ਲ ਦਿੱਤਾ ਜਾਵੇ। ਇਥੇ 

ਲੋਕਪਾਲ ਦੇ ਦਾਇਰੇ ਬਾਰੇ ਰਾਏਸ਼ੁਮਾਰੀ ਦੀ ਮੰਗ ਕਰੇਗੀ ਸਿਵਲ ਸੁਸਾਇਟੀ

Posted On July - 18 - 2011 Comments Off on ਲੋਕਪਾਲ ਦੇ ਦਾਇਰੇ ਬਾਰੇ ਰਾਏਸ਼ੁਮਾਰੀ ਦੀ ਮੰਗ ਕਰੇਗੀ ਸਿਵਲ ਸੁਸਾਇਟੀ
ਬੰਗਲੌਰ, 17 ਜੁਲਾਈ ਲੋਕਪਾਲ ਬਿੱਲ ਤਿਆਰ ਕਰਨ ਵਾਲੀ ਸਾਂਝੀ ਕਮੇਟੀ ਵਿਚਾਲੇ ਸਿਵਲ ਸੁਸਾਇਟੀ ਦੇ ਮੈਂਬਰ ਸਰਕਾਰੀ ਮੈਂਬਰਾਂ ਨਾਲ ਮਤਭੇਦਾਂ ਬਾਰੇ ਰਾਏਸ਼ੁਮਾਰੀ ਦੀ ਮੰਗ ਕਰਨਗੇ। ਇਨ੍ਹਾਂ ਮਤਭੇਦਾਂ ‘ਚ ਪ੍ਰਧਾਨ ਮੰਤਰੀ ਤੇ ਉੱਚ ਨਿਆਂਪਾਲਿਕਾ ਨੂੰ ਵੱਢੀ ਵਿਰੋਧੀ ਲੋਕਪਾਲ ਦੇ ਘੇਰੇ ‘ਚ ਲਿਆਉਣ ਦਾ ਮੁੱਦਾ ਵੀ ਸ਼ਾਮਲ ਹੈ। ਸਿਵਲ ਸੁਸਾਇਟੀ ਮੈਂਬਰ ਪ੍ਰਸ਼ਾਂਤ ਭੂਸ਼ਨ ਨੇ ਇੱਥੇ ਇਕ ਸਮਾਗਮ ‘ਚ ਕਿਹਾ ਕਿ ਇਹ ਰਾਏਸ਼ੁਮਾਰੀ, ਟੈਲੀਕਾਮ ਮੰਤਰੀ ਕਪਿਲ ਸਿੱਬਲ ਤੇ ਸਾਬਕਾ ਕਾਨੂੰਨ ਮੰਤਰੀ ਵੀਰੱਪਾ 

ਸਰਕਾਰ ਅਮੋਨੀਅਮ ਨਾਈਟ੍ਰੇਟ ਦੀ ਵੇਚ-ਖਰੀਦ ਨਿਯਮਿਤ ਕਰੇਗੀ

Posted On July - 18 - 2011 Comments Off on ਸਰਕਾਰ ਅਮੋਨੀਅਮ ਨਾਈਟ੍ਰੇਟ ਦੀ ਵੇਚ-ਖਰੀਦ ਨਿਯਮਿਤ ਕਰੇਗੀ
ਨਵੀਂ ਦਿੱਲੀ, 17 ਜੁਲਾਈ ਸਰਕਾਰ ਨੇ ਅਮੋਨੀਅਮ ਨਾਈਟ੍ਰੇਟ ਦੀ ਖੁੱਲ੍ਹੀ ਵਿੱਕਰੀ ਜਾਂ ਆਵਾਜਾਈ ਬੰਦ ਕਰਨ ਤੇ ਇਸ ਨੂੰ ਨਿਯਮਿਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਅਤਿਵਾਦੀਆਂ ਨੂੰ ਇਸ ਨੂੰ ਧਮਾਕਾਖੇਜ਼ ਸਮੱਗਰੀ ਵਜੋਂ ਵਰਤਣ ਤੋਂ ਰੋਕਿਆ ਜਾ ਸਕੇ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਧਮਾਕਾਖੇਜ਼ ਸਮੱਗਰੀ ਐਕਟ ਅਧੀਨ ਲਿਆ ਕੇ ਨਿਯਮਿਤ ਕੀਤੇ ਜਾਣ ਲਈ ਵੀ ਯਤਨ ਕੀਤੇ ਜਾ ਰਹੇ ਹਨ ਤੇ ਇਸ ਸਬੰਧੀ ਬਿੱਲ ਸੰਸਦ ਦੇ ਮੌਨਸੂਨ ਸੈਸ਼ਨ ‘ਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਕੇਂਦਰੀ 

ਭੂਮੀ ਪ੍ਰਾਪਤੀ ਬਿੱਲ ਦੇ ਖਰੜੇ ਦੀ ਤਿਆਰੀ ਜ਼ੋਰਾਂ ‘ਤੇ

Posted On July - 18 - 2011 Comments Off on ਭੂਮੀ ਪ੍ਰਾਪਤੀ ਬਿੱਲ ਦੇ ਖਰੜੇ ਦੀ ਤਿਆਰੀ ਜ਼ੋਰਾਂ ‘ਤੇ
ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ,17 ਜੁਲਾਈ ਕੇਂਦਰ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵਲੋਂ ਭੂਮੀ ਪ੍ਰਾਪਤੀ ਬਿਲ ਦਾ ਖਰੜਾ ਤਿਆਰ ਕਰਨ ਲਈ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਸ ਵਿਚ ਛੋਟੇ ਤੇ ਦਰਮਿਆਨੇ ਪ੍ਰਾਜੈਕਟ ਹੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਵਿਚ ਬਹੁਤ ਵੱਡੇ ਪ੍ਰਾਜੈਕਟਾਂ ਸ਼ਾਮਲ ਨਹੀਂ ਹੋਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਮੰਤਰਾਲੇ ਵਲੋਂ ਵੱਡੇ ਪ੍ਰਾਜੈਕਟਾਂ ਲਈ ਵੱਖਰਾ ਬਿਲ ਲਿਆਂਦਾ ਜਾਵੇਗਾ ਤੇ ਉਜਾੜੇ ਜਾਣ ਵਾਲੇ ਕਿਸਾਨਾਂ ਤੇ ਲੋਕਾਂ 

ਗਿੱਕੀ ਦੇ ਜਨਮ ਦਿਨ ਮੌਕੇ ਕੱਢਿਆ ਮੋਮਬੱਤੀਆਂ ਜਗਾ ਕੇ ਮਾਰਚ

Posted On July - 18 - 2011 Comments Off on ਗਿੱਕੀ ਦੇ ਜਨਮ ਦਿਨ ਮੌਕੇ ਕੱਢਿਆ ਮੋਮਬੱਤੀਆਂ ਜਗਾ ਕੇ ਮਾਰਚ
ਨਿੱਜੀ ਪੱਤਰ ਪ੍ਰੇਰਕ ਜਲੰਧਰ, 17 ਜੁਲਾਈ ਗਿੱਕੀ ਸੇਖੋਂ ਦੇ 31ਵੇਂ ਜਨਮ ਦਿਨ ‘ਤੇ ਸ਼ਹਿਰ ਵਿੱਚ ਉਸ ਦੇ ਨਜ਼ਦੀਕੀਆਂ ਅਤੇ ਆਮ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਮਾਰਚ ਕੱਢਿਆ ਅਤੇ ਇਨਸਾਫ਼ ਦੀ ਮੰਗ ਕੀਤੀ। ਗੁਰਕੀਰਤ ਸਿੰਘ ਉਰਫ਼ ਗਿੱਕੀ ਸੇਖੋਂ ਦੇ ਹੋਏ ਹੌਲਨਾਕ ਕਤਲ ਵਾਲੇ ਦਿਨ ਤੋਂ ਲੈ ਕੇ ਸ਼ਹਿਰ ਵਾਸੀ ਲਗਾਤਾਰ ਇਨਸਾਫ਼ ਦੀ ਮੰਗ ਕਰਦੇ ਆ ਰਹੇ ਹਨ। ਸਥਾਨਕ ਮਾਡਲ ਟਾਊਨ ਗੁਰਦੁਆਰਾ ਸਾਹਿਬ, ਗੀਤਾ ਮੰਦਰ ਤੇ ਮਾਡਲ ਟਾਊਨ ਮਾਰਕੀਟ ਵਿੱਚ ਲੋਕਾਂ ਨੇ ਮੋਮਬੱਤੀਆਂ ਹੱਥਾਂ ‘ਚ ਫੜ ਕੇ ਮਾਰਚ ਕੀਤਾ। 

ਸੁਰੱਖਿਆ ਦੀ ਘਾਟ ਕਾਰਨ ਜ਼ਾਵੇਰੀ ਬਾਜ਼ਾਰ ਦੇ ਦੁਕਾਨਦਾਰ ਦੁਖੀ

Posted On July - 17 - 2011 Comments Off on ਸੁਰੱਖਿਆ ਦੀ ਘਾਟ ਕਾਰਨ ਜ਼ਾਵੇਰੀ ਬਾਜ਼ਾਰ ਦੇ ਦੁਕਾਨਦਾਰ ਦੁਖੀ
ਮੁੰਬਈ,16 ਜੁਲਾਈ ਇਕ ਵਾਰੀ ਫੇਰ ਬੰਬ ਧਮਾਕੇ ਦਾ ਸ਼ਿਕਾਰ ਬਣੇ ਮੁੰਬਈ ਦੇ ਜ਼ਾਵੇਰੀ ਬਾਜ਼ਾਰ (ਸਰਾਫਾ ਬਾਜ਼ਾਰ) ਵਿਚ ਕਾਰੋਬਾਰ ਭਾਵੇਂ ਆਮ ਵਾਂਗ ਸ਼ੁਰੂ ਹੋ ਗਿਆ ਹੈ ਪਰ ਦੁਕਾਨਦਾਰਾਂ ਵਿਚ ਇਸ ਖੇਤਰ ਦੀ ਸੁਰੱਖਿਆ ਵੱਲ ਪੁਲੀਸ ਵੱਲੋਂ ਕਥਿਤ ਬਣਦਾ ਧਿਆਨ ਨਾ ਦਿੱਤੇ ਜਾਣ ਕਾਰਨ ਰੋਸ ਹੈ। ਗੌਰਤਲਬ ਹੈ ਕਿ ਇਹ ਬਾਜ਼ਾਰ ਹੁਣ ਤੱਕ ਤਿੰਨ ਵਾਰ ਲੜੀਵਾਰ ਬੰਬ ਧਮਾਕਿਆਂ ਦਾ ਸ਼ਿਕਾਰ ਹੋ ਚੁੱਕਾ ਹੈ। ਮੁੰਬਈ ਵਿਚ ਸਭ ਤੋਂ ਪਹਿਲਾਂ1993 ਵਿਚ ਹੋਏ 13 ਲੜੀਵਾਰ ਬੰਬ ਧਮਾਕਿਆਂ ਦੌਰਾਨ ਇਹ ਬਾਜ਼ਾਰ ਦਹਿਸ਼ਤਗਰਦਾਂ ਦਾ 

ਚਵਾਨ ਦੇ ਬਿਆਨ ਤੋਂ ਐਨ.ਸੀ.ਪੀ. ਨਾਰਾਜ਼

Posted On July - 17 - 2011 Comments Off on ਚਵਾਨ ਦੇ ਬਿਆਨ ਤੋਂ ਐਨ.ਸੀ.ਪੀ. ਨਾਰਾਜ਼
ਮੁੰਬਈ, 16 ਜੁਲਾਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਚਵਾਨ ਵੱਲੋਂ ਸ਼ੁਕਰਵਾਰ ਨੂੰ ਦਿੱਤੇ ਇਸ ਬਿਆਨ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਨੇ ਰਾਜ ਦਾ ਗ੍ਰਹਿ ਵਿਭਾਗ ਆਪਣੀ ਕੁਲੀਸ਼ਨ ਭਾਈਵਾਲ ਰਾਸ਼ਟਰਵਾਦੀ ਕਾਂਗਰਸ ਕਮੇਟੀ (ਐਨ.ਸੀ.ਪੀ.) ਨੂੰ ਦੇ ਕੇ ਗਲਤੀ ਕੀਤੀ ਹੈ, ਉਤੇ ਐਨ.ਸੀ.ਪੀ. ਨੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਪਾਰਟੀ ਦੀ ਸੂਬਾਈ ਇਕਾਈ ਦੇ ਪ੍ਰਧਾਨ ਮਧੂਕਰ ਪਿਚਾਡ ਨੇ ਕਿਹਾ, ”ਕਾਂਗਰਸ ਨੂੰ ਅਜਿਹੇ ਬਿਆਨ ਦੇਣ ਦੀ ਥਾਂ ਸਾਫ ਕਹਿ ਦੇਣਾ ਚਾਹੀਦਾ ਹੈ ਕਿ ਉਹ ਸਾਡੇ ਨਾਲ ਗਠਜੋੜ ਨਹੀਂ 

ਦਿੱਗਵਿਜੈ ਦੇ ਬਿਆਨ ਤੋਂ ਨਵਾਂ ਵਿਵਾਦ ਛਿੜਿਆ

Posted On July - 17 - 2011 Comments Off on ਦਿੱਗਵਿਜੈ ਦੇ ਬਿਆਨ ਤੋਂ ਨਵਾਂ ਵਿਵਾਦ ਛਿੜਿਆ
ਨਵੀਂ ਦਿੱਲੀ, 16 ਜੁਲਾਈ ਕਾਂਗਰਸ ਦੇ ਜਨਰਲ ਸਕੱਤਰ ਦਿੱਗਵਿਜੈ ਸਿੰਘ ਵੱਲੋਂ ਮੁੰਬਈ ਬੰਬ ਧਮਾਕਿਆਂ ਵਿਚ ਸੰਘ ਦਾ ਹੱਥ ਹੋਣ ਦੀ ਸੰਭਾਵਨਾ ਦਾ ਜ਼ਿਕਰ ਕਰਨ ਨਾਲ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਨੇ ਕਾਂਗਰਸ ਆਗੂ ਦੇ ਬਿਆਨ ਦੀ ਰੱਜ ਕੇ ਨਿੰਦਾ ਕੀਤਾ ਹੈ। ਸ੍ਰੀ ਦਿੱਗਵਿਜੈ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਹਾਲੇ ਤੱਕ ਖੁਫੀਆ ਏਜੰਸੀਆਂ ਨੂੰ ਧਮਾਕਿਆਂ ਬਾਰੇ ਠੋਸ ਸਬੂਤ ਨਹੀਂ ਮਿਲੇ, ਪਰ ਧਮਾਕਿਆਂ ਵਿਚ ਸੰਘ ਦਾ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ 
Available on Android app iOS app
Powered by : Mediology Software Pvt Ltd.