ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖ਼ਬਰਨਾਮਾ › ›

Featured Posts
ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 17 ਅਕਤੂਬਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਦੀ ਸਿਆਸੀ ਹਵਾ ਬਦਲ ਚੁੱਕੀ ਹੈ ਅਤੇ ਹੁਣ ਸੂਬੇ ’ਚ ਪੂਰੇ ਬਹੁਮੱਤ ਨਾਲ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਵੇਗੀ। ਸਰਕਾਰ ਬਣਨ ’ਤੇ ਪਹਿਲੇ 24 ਘੰਟੇ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸਾਬਕਾ ਮੁੱਖ ...

Read More

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਚੰਡੀਗੜ੍ਹ, 17 ਅਕਤੂਬਰ ਇਨੈਲੋ ਦੇ ਸਾਬਕਾ ਆਗੂ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸ ’ਚ ਸਥਾਨਕ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵਾਂ ਰੱਖਣ ਦਾ ਵਾਅਦਾ ਕੀਤਾ ਗਿਆ ਹੈ। ਜੇਜੇਪੀ ਆਗੂ ਕੇ ਸੀ ਬਾਂਗੜ ਨੇ ਚੋਣ ਮਨੋਰਥ ਪੱਤਰ ...

Read More

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਅਕਤੂਬਰ ਪੰਜਾਬ ਦੀ ਜੰਮਪਲ ਸ੍ਰੀ ਸੈਣੀ (23) ਅੱਜ ‘ਮਿਸ ਵਰਲਡ ਅਮੈਰਿਕਾ’ ਦੇ ਆਖ਼ਰੀ ਗੇੜ ਤੋਂ ਪਹਿਲਾਂ ਬੇਹੋਸ਼ ਹੋ ਗਈ। ਉਸ ਦੀ ਬੇਹੋਸ਼ੀ ਦੀ ਖ਼ਬਰ ਕਾਫ਼ੀ ਤੇਜ਼ੀ ਨਾਲ ਫੈਲੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਇੰਸਟਾਗ੍ਰਾਮ ਰਾਹੀਂ ਸ੍ਰੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਵਿਚ ਸੈਣੀ ਦੇ ...

Read More

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਨਵੀਂ ਦਿੱਲੀ, 15 ਅਕਤੂਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ...

Read More

ਭਾਰਤ ਨੂੰ ਬਹੁਸੰਖਿਅਕ ਰਾਸ਼ਟਰ ’ਚ ਤਬਦੀਲ ਕਰਨ ਦੇ ਯਤਨਾਂ ਨੇ ਅਰਥਚਾਰਾ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ‘ਮਨੁੱਖ ਵੱਲੋਂ ਸਹੇੜਿਆ ਦੁਖਾਂਤ’ ਦੱਸਦਿਆਂ ਕਿਹਾ ਕਿ ਭਾਰਤ ਨੂੰ ਬਹੁਸੰਖਿਅਕ ਮੁਲਕ ਵਿੱਚ ਤਬਦੀਲ ਕਰਨ ਦੇ ‘ਪ੍ਰਾਜੈਕਟ’ ਨੇ ਅਰਥਚਾਰੇ ਦੇ ਵਿਕਾਸ ਨੂੰ ‘ਪੂਰੀ ਤਰ੍ਹਾਂ ਕਮਜ਼ੋਰ’ ਬਣਾ ਦਿੱਤਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ...

Read More

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਆਪਣੇ ਕਾਰਕੁਨਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲਾਲਊ ਨੀਤੀ ਤਹਿਤ ਕਾਂਗਰਸ ਵੱਲੋਂ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕੀਤੀ ਜਾ ਰਹੀ ...

Read More

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਬੇਲ ਪੁਰਸਕਾਰ ਜਿੱਤਣ ’ਤੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਪਾਰਟੀ ਦੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਨਿਆਏ (ਐੱਨਵਾਈਏਵਾਈ), ਜਿਹੜੀ ਕਿ ਬੈਨਰਜੀ ਦੀ ਹੀ ਘਾੜਤ ਸੀ, ਇਕ ਦਿਨ ਹਕੀਕਤ ਬਣੇਗੀ। ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ, ਉਨ੍ਹਾਂ ...

Read More


ਲੜਕਿਆਂ ਨੂੰ ਆਪਣੇ ’ਤੇ ਲੱਗੇ ਗੰਭੀਰ ਦੋਸ਼ ਦਾ ਪਤਾ ਨਹੀਂ ਸੀ: ਬਿੰਦੂ ਚੈਟੂਰ

Posted On July - 16 - 2010 Comments Off on ਲੜਕਿਆਂ ਨੂੰ ਆਪਣੇ ’ਤੇ ਲੱਗੇ ਗੰਭੀਰ ਦੋਸ਼ ਦਾ ਪਤਾ ਨਹੀਂ ਸੀ: ਬਿੰਦੂ ਚੈਟੂਰ
ਅਮੀਰਾਤ ’ਚ ਕੈਦ 17 ਭਾਰਤੀਆਂ ਦਾ ਮਾਮਲਾ ਵਕੀਲ ਵੱਲੋਂ ਲੋਕਾਂ ਨੂੰ ਗਲਤ ਬਿਆਨਬਾਜ਼ੀ ਤੋਂ ਬਾਜ਼ ਆਉਣ ਦੀ ਸਲਾਹ ਪ੍ਰਭਜੋਤ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਦੁਬਈ, 15 ਜੁਲਾਈ ‘‘ਪਹਿਲਾਂ ਉਨ੍ਹਾਂ ਸੋਚਿਆ ਕਿ ਉਨ੍ਹਾਂ ਵਿਰੁੱਧ ਸ਼ਰਾਬ ਦੀ ਤਸਕਰੀ ਤੇ ਲੜਾਈ ਜੇਹੇ ਨਿੱਕੇ ਮੋਟੇ ਅਪਰਾਧਾਂ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਮਾੜੀ ਮੋਟੀ ਸਜ਼ਾ ਹੋਏਗੀ ਤੇ ਫਿਰ ਉਹ ਆਜ਼ਾਦ ਹੋਣਗੇ’’, ਇਹ ਖੁਲਾਸਾ ਮਿਸ਼ਰੀ ਖ਼ਾਨ ਕਤਲ ਕੇਸ ’ਚ ਫਸੇ 17 ਭਾਰਤੀ ਲੜਕਿਆਂ ਦਾ ਕੇਸ ਲੜ ਰਹੇ ਇਕੋ ਇਕ ਭਾਰਤੀ 

ਪੱਥਰਬਾਜ਼ਾਂ ਨੂੰ ਖਿੰਡਾਉਣ ਲਈ ‘ਚਿੱਲੀ ਗਰਨੇਡਾਂ’ ਦੀ ਵਰਤੋਂ

Posted On July - 16 - 2010 Comments Off on ਪੱਥਰਬਾਜ਼ਾਂ ਨੂੰ ਖਿੰਡਾਉਣ ਲਈ ‘ਚਿੱਲੀ ਗਰਨੇਡਾਂ’ ਦੀ ਵਰਤੋਂ
ਤੇਜਿੰਦਰ ਸਿੰਘ ਸੋਢੀ/ ਟ੍ਰਿਬਿਊਨ ਨਿਊਜ਼ ਸਰਵਿਸ ਸ੍ਰੀਨਗਰ, 15 ਜੁਲਾਈ ਕਸ਼ਮੀਰ ਵਾਦੀ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਇਕੱਠੇ ਹੋ ਕੇ ਪਥਰਾਅ ਕਰਨ ਤੋਂ ਰੋਕਣ ਲਈ ਅੱਥਰੂ ਗੈਸ ਵਰਤਣ ਵਾਲੇ ਸੁਰੱਖਿਆ ਬਲਾਂ ਨੂੰ ‘ਚਿੱਲੀ ਗਰਨੇਡਾਂ’ ਨਾਲ ਲੈਸ ਕੀਤਾ ਜਾਵੇਗਾ।     ਡਿਫੈਂਸ ਰਿਸਰਚ ਐਂਡ ਡਿਵੈੱਲਪਮੈਂਟ ਆਰਗੇਨਾਈਜ਼ੇਸ਼ਨ (ਡੀ. ਆਰ.ਡੀ.ਓ.) ਵੱਲੋਂ ਤਿਆਰ ਇਨ੍ਹਾਂ ਗਰਨੇਡਾਂ ਵਿੱਚ ਦੁਨੀਆ ਦੀਆਂ ਸਭ ਤੋਂ ਤਿੱਖੀਆਂ ਮਿਰਚਾਂ ‘ਭੁੱਟ ਜੋਲੋਕੀਆ’ ਦੀ ਵਰਤੋਂ ਕੀਤੀ ਜਾਵੇਗੀ। ਜੰਮੂ-ਕਸ਼ਮੀਰ ਵਿੱਚ ਹਿੰਸਕ 

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਤਨ ਪਰਤੇ

Posted On July - 16 - 2010 Comments Off on ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਤਨ ਪਰਤੇ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,15 ਜੁਲਾਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਮਰੀਕਾ ਤੋਂ ਅੱਜ ਰਾਤੀਂ ਵਾਪਸ ਆ ਗਏ ਹਨ। ਉਹ ਆਪਣੀ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦੀ ਸਿਹਤ ਦਾ ਪਤਾ ਕਰਨ ਲਈ ਅਮਰੀਕਾ ਗਏ ਸਨ।  ਸਰਕਾਰੀ ਸੂਤਰਾਂ ਅਨੁਸਾਰ ਪਿਛਲੇ ਕਈ ਮਹੀਨਿਆ ਤੋਂ ਬੀਬੀ ਸੁਰਿੰਦਰ ਕੌਰ ਬਾਦਲ ਅਮਰੀਕਾ ’ਚ ਸਿਹਤ ਦਾ ਇਲਾਜ ਕਰਵਾ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਸ੍ਰੀ ਬਾਦਲ ਪਹਿਲਾਂ ਵੀ ਅਮਰੀਕਾ ਜਾ ਚੁੱਕੇ ਹਨ। ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਕਈ 

ਸਰਕਾਰ ਵੱਲੋਂ ਦੁਪਹਿਰ ਦੇ ਖਾਣੇ ਲਈ 8000 ਕਰੋੜ ਮਨਜ਼ੂਰ

Posted On July - 16 - 2010 Comments Off on ਸਰਕਾਰ ਵੱਲੋਂ ਦੁਪਹਿਰ ਦੇ ਖਾਣੇ ਲਈ 8000 ਕਰੋੜ ਮਨਜ਼ੂਰ
ਪੁਡੂਚੇਰੀ, 15 ਜੁਲਾਈ ਯੋਜਨਾਬੰਦੀ ਅਤੇ ਪਾਰਲੀਮਾਨੀ ਮਸਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਵੀ. ਨਾਰਾਇਣਾਸਾਮੀ ਨੇ ਅੱਜ ਕਿਹਾ ਕਿ ਯੂ.ਪੀ.ਏ. ਸਰਕਾਰ ਨੇ ਪੂਰੇ ਦੇਸ਼ ਦੇ ਵਿੱਦਿਅਕ ਅਦਾਰਿਆਂ ਵਿਚ ‘ਦੁਪਹਿਰ ਦਾ ਖਾਣਾ ਸਕੀਮ’ ਲਾਗੂ ਕਰਨ ਲਈ ਵਿੱਤੀ ਸਾਲ 2010-11 ਦੇ ਬਜਟ ਵਿਚ 8000 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਸਕੀਮ ਸਭ ਤੋਂ ਪਹਿਲਾਂ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਕੇ.ਕਾਮਰਾਜ ਨੇ ਸ਼ੁਰੂ ਕੀਤੀ ਸੀ। ਸ੍ਰੀ ਨਾਰਾਇਣਾਸਾਮੀ ਸਾਬਕਾ ਮੁੱਖ ਮੰਤਰੀ ਦੇ 108ਵੇਂ ਜਨਮ ਦਿਨ 

ਰੈਡੀ ਭਰਾਵਾਂ ਦਾ ਵਿਰੋਧ ਜਾਰੀ

Posted On July - 16 - 2010 Comments Off on ਰੈਡੀ ਭਰਾਵਾਂ ਦਾ ਵਿਰੋਧ ਜਾਰੀ
ਨਵੀਂ ਦਿੱਲੀ, 15 ਜੁਲਾਈ ਭਾਜਪਾ ਵੱਲੋਂ ਕਾਂਗਰਸ ਦਾ ਏਜੰਟ ਕਹੇ ਜਾਣ ਦੀ ਪ੍ਰਵਾਹ ਨਾ ਕਰਦਿਆਂ ਕਰਨਾਟਕ ਦੇ ਰਾਜਪਾਲ ਐਚ.ਆਰ. ਭਾਰਦਵਾਜ ਨੇ ਅੱਜ ਕਿਹਾ ਕਿ ਉਹਨੂੰ ਆਪਣੇ ਕਾਂਗਰਸ ਨਾਲ ਸਬੰਧਾਂ ’ਤੇ ਮਾਣ ਹੈ ਤੇ ਉਹ ਰੈਡੀ ਭਰਾਵਾਂ ਦੇ ਸੂਬੇ ’ਚ ਮੰਤਰੀ ਬਣੇ ਰਹਿਣ ਦਾ ਮੁੱਦਾ ਉਠਾ ਕੇ ਕੇਵਲ ਆਪਣਾ ਸੰਵਿਧਾਨਕ ਫਰਜ਼ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਂਗਰਸੀ ਹੋਣ ਦਾ ਮਾਣ ਹੈ। ਉਹ ਬੁਜ਼ਦਿਲ ਹੋਣਗੇ ਜੇਕਰ ਇਸ ਸੱਚ ਤੋਂ ਭੱਜਣਗੇ। ਪਰ ਨਾਲ ਹੀ ਉਹ ਰਾਜਪਾਲ ਵੀ ਹਨ ਤੇ ਉਹ ਆਪਣੀ 

ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਵਿਚਾਲੇ ਮਤਭੇਦ ਉਭਰੇ

Posted On July - 16 - 2010 Comments Off on ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਵਿਚਾਲੇ ਮਤਭੇਦ ਉਭਰੇ
ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 15 ਜੁਲਾਈ ਵਿਦਿਅਕ ਸੰਸਥਾ ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਵਿਚਾਲੇ ਅੱਜ ਮੁੜ ਉਸ ਵੇਲੇ ਮਤਭੇਦ ਉਭਰੇ ਜਦੋਂ ਸੰਸਥਾ ਦੇ ਆਨਰੇਰੀ ਸਕੱਤਰ ਅਤੇ ਸੈਂਟਰਲ ਖਾਲਸਾ ਯਤੀਮਖਾਨਾ ਦੇ ਮੈਂਬਰ ਇੰਚਾਰਜ ਭਾਗ ਸਿੰਘ ਅਣਖੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਤੇ ਮੀਤ ਪ੍ਰਧਾਨ ਡਾ. ਸੰਤੋਖ ਸਿੰਘ ਨੇ ਯਤੀਮਖਾਨਾ ਦੇ ਪੱਕੇ ਫੰਡ ਵਿਚੋਂ ਕਥਿਤ 71 ਲੱਖ, 77 ਹਜ਼ਾਰ ਰੁਪਏ ਕਢਵਾ ਲਏ। ਉਨ੍ਹਾਂ ਐਲਾਨ ਕੀਤਾ 

ਪੁਣਛ ਵਿਚ ਫੌਜੀ ਮੁਹਿੰਮ ਤੀਜੇ ਦਿਨ ਵੀ ਜਾਰੀ, ਇਕ ਅਤਿਵਾਦੀ ਹਲਾਕ

Posted On July - 16 - 2010 Comments Off on ਪੁਣਛ ਵਿਚ ਫੌਜੀ ਮੁਹਿੰਮ ਤੀਜੇ ਦਿਨ ਵੀ ਜਾਰੀ, ਇਕ ਅਤਿਵਾਦੀ ਹਲਾਕ
ਜੰਮੂ, 15 ਜੁਲਾਈ ਸਰਹੱਦੀ ਜ਼ਿਲੇ ਪੁਣਛ ਦੇ ਬੇਰੀ-ਰੱਖ ਜੰਗਲ ਵਿਚ ਚੱਲ ਰਹੀ ਫੌਜੀ ਮੁਹਿੰਮ ਅੱਜ ਤੀਜੇ ਦਿਨ ਵੀ ਜਾਰੀ ਰਹੀ ਜਿਸ ਦੌਰਾਨ ਲਸ਼ਕਰ-ਏ-ਤੋਇਬਾ ਦਾ ਇਕ ਅਤਿਵਾਦੀ ਮਾਰਿਆ ਗਿਆ। ਜੰਮੂ ਜ਼ੋਨ ਦੇ ਆਈ.ਜੀ. ਸ੍ਰੀ ਅਸ਼ੋਕ ਗੁਪਤਾ ਨੇ ਦੱਸਿਆ ਕਿ 10-12 ਅਤਿਵਾਦੀਆਂ ਦੀ ਘੁਸਪੈਠ ਬਾਰੇ ਸੂਹ ਮਿਲਣ ਉਤੇ ਮਨਕੋਟੇ ਜੰਗਲੀ ਖੇਤਰ ਵਿਚ 13 ਜੁਲਾਈ ਨੂੰ ਸਵੇਰੇ 9 ਵਜੇ ਫੌਜੀ ਮੁਹਿੰਮ ਸ਼ੁਰੂ ਹੋਈ। ਇਸ ਦੌਰਾਨ ਮੇਜਰ ਅਮਿਤ ਫੰੂਗੇ ਦੀ ਮੌਤ ਹੋ ਗਈ ਜਦੋਂਕਿ ਕਰਨਲ ਸਜੈ ਕਟੋਚ ਸਮੇਤ ਛੇ ਸੁਰੱਖਿਆ ਬਲ ਜ਼ਖਮੀ ਹੋ 

ਆਭਾ ਰਾਠੌਰ ਵੱਲੋਂ ਅਦਾਲਤ ਵਿਚ ਨਵਾਂ ਪਹਿਲੂ ਪੇਸ਼

Posted On July - 16 - 2010 Comments Off on ਆਭਾ ਰਾਠੌਰ ਵੱਲੋਂ ਅਦਾਲਤ ਵਿਚ ਨਵਾਂ ਪਹਿਲੂ ਪੇਸ਼
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 15 ਜੁਲਾਈ ਰੁਚਿਕਾ ਵੱਲੋਂ ਆਪਣੀ ਜੀਵਨ ਲੀਲਾ ਖਤਮ ਕਰਨ ਲੈਣ ਤੋਂ ਲਗਪਗ 17 ਸਾਲ ਮਗਰੋਂ ਹਰਿਆਣਾ ਦੇ ਸਾਬਕਾ ਡਾਇਰੈਕਟਰ ਜਨਰਲ ਪੁਲੀਸ ਐਸ.ਪੀ. ਐਸ. ਰਾਠੌਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਹਿਲਜੁਲ ਪੈਦਾ ਕਰਦਿਆਂ ਸੰਕੇਤ ਦਿੱਤੇ ਕਿ ਹੋ ਸਕਦਾ ਹੈ ਕਿ ਉਹਨੇ ਖੁਦਕੁਸ਼ੀ ਨਾ ਕੀਤੀ ਹੋਵੇ। ਰੁਚਿਕਾ ਨਾਲ ਛੇੜਛਾੜ ਦੇ ਮਾਮਲੇ ’ਚ 18 ਮਹੀਨੇ ਦੀ ਸਜ਼ਾ ਖ਼ਿਲਾਫ਼ ਕੀਤੀ ਅਪੀਲ ਦੀ ਸੁਣਵਾਈ ਮੌਕੇ ਅਦਾਲਤ ’ਚ ਪੇਸ਼ ਸਾਬਕਾ ਪੁਲੀਸ ਮੁਖੀ ਦੀ ਵਕੀਲ ਪਤਨੀ ਆਭਾ 

ਏਕ ਓਂਕਾਰ ਦੇ ਸਿਧਾਂਤ ’ਤੇ ਚੱਲ ਕੇ ਜੱਗ ਜਿੱਤਿਆ

Posted On July - 15 - 2010 Comments Off on ਏਕ ਓਂਕਾਰ ਦੇ ਸਿਧਾਂਤ ’ਤੇ ਚੱਲ ਕੇ ਜੱਗ ਜਿੱਤਿਆ
ਚੰਡੀਗੜ੍ਹ, 14 ਜੁਲਾਈ ਸਿੱਖ ਗੁਰੂਆਂ ਵੱਲੋਂ ਪ੍ਰਚਾਰੇ ‘ਏਕ ਓਂਕਾਰ’ ਦੇ ਸਿਧਾਂਤ ’ਤੇ ਚੱਲ ਕੇ ਇਕ ਸਿੱਖ ਸ਼ਰਧਾਲੂ ਨੇ ਨਾ ਕੇਵਲ ਅਮਰੀਕਾ ਵਿਚ ਕਰੋੜਾਂ ਡਾਲਰ ਦਾ ਕਾਰੋਬਾਰ ਖੜ੍ਹਾ ਕੀਤਾ ਸਗੋਂ ਉਹ ਇਕ ਪ੍ਰੇਰਨਾਮਈ ਵਕਤਾ ਵੀ ਬਣ ਗਿਆ ਹੈ ਅਤੇ ਅੱਜ-ਕੱਲ੍ਹ ਲੋਕ ਉਸ ਨੂੰ ‘ਸ੍ਰੀਮਾਨ ਤਣਾਅ ਮੁਕਤੀਦਾਤਾ’ ਕਹਿ ਕੇ ਬੁਲਾਉਂਦੇ ਹਨ। ਸੱਤਰ ਸਾਲਾ ਰਤਨਜੀਤ ਸਿੰਘ ਇਸ ਵੇਲੇ ਅਮਰੀਕਾ ’ਚ ਓਹਾਇਓ ਦੇ ਕਲੀਵਲੈਂਡ ਲਾਗੇ ਅਰੋਰਾ ਕਸਬੇ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪੱਛਮੀ ਦੇਸ਼ਾਂ 

ਹੜ੍ਹ ਪੀੜਤ ਕਿਸਾਨਾਂ ਨੂੰ ਬੀਜਾਂ ਦੀ ਸਪਲਾਈ ਮੁਫਤ: ਸੁਖਬੀਰ

Posted On July - 15 - 2010 Comments Off on ਹੜ੍ਹ ਪੀੜਤ ਕਿਸਾਨਾਂ ਨੂੰ ਬੀਜਾਂ ਦੀ ਸਪਲਾਈ ਮੁਫਤ: ਸੁਖਬੀਰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਜੁਲਾਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੜ੍ਹਾਂ ਕਾਰਨ ਜਿਨ੍ਹਾਂ ਕਿਸਾਨਾਂ ਦੀ ਫਸਲ ਤਬਾਹ ਹੋ ਗਈ ਹੈ, ਉਨ੍ਹਾਂ ਨੂੰ ਖੇਤੀਬਾੜੀ ਵਿਭਾਗ ਬਦਲਵੀਆਂ ਫਸਲਾਂ ਲਈ ਮੁਫਤ ਬੀਜ ਮੁਹੱਈਆ ਕਰਵਾਏਗਾ। ਉਨ੍ਹਾਂ ਦੱਸਿਆ ਕਿ ਘੱਗਰ ਦਾ ਪਾਣੀ ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਸਬ-ਡਿਵੀਜ਼ਨ ਦੇ ਪੰਜ ਹੋਰ ਪਿੰਡਾਂ ਵਿਚ ਦਾਖਲ ਹੋ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਿਤੀ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਸਾਧੂਵਾਲਾ ਦੇ 

ਵਿਰਕ ਨੇ ਗ੍ਰਹਿ ਸਕੱਤਰ ਸੂਦਨ ਖ਼ਿਲਾਫ਼ ਕਾਰਵਾਈ ਮੰਗੀ

Posted On July - 15 - 2010 Comments Off on ਵਿਰਕ ਨੇ ਗ੍ਰਹਿ ਸਕੱਤਰ ਸੂਦਨ ਖ਼ਿਲਾਫ਼ ਕਾਰਵਾਈ ਮੰਗੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਜੁਲਾਈ ਪੰਜਾਬ ਪੁਲੀਸ ਦੇ ਸਾਬਕਾ ਡਾਇਰੈਕਟਰ ਜਨਰਲ ਸਰਬਦੀਪ ਸਿੰਘ ਵਿਰਕ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦੇ ਕੇ ਮੰਗ ਕੀਤੀ ਕਿ ਰਾਜ ਦੇ ਗ੍ਰਹਿ ਮਾਮਲਿਆਂ ਬਾਰੇ ਸਕੱਤਰ ਬੀ.ਐਸ. ਸੂਦਨ ਖ਼ਿਲਾਫ਼ ਝੂਠਾ ਹਲਫ਼ਨਾਮਾ ਦੇਣ ਦੇ ਦੋਸ਼ਾਂ ਹੇਠ ਕਾਰਵਾਈ ਕੀਤੀ ਜਾਵੇ। ਸ੍ਰੀ ਸੂਦਨ ਨੇ ਆਪਣੇ ਹਲਫ਼ਨਾਮੇ ਵਿਚ ਕਿਹਾ ਸੀ ਕਿ ਵਿਰਕ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਭ੍ਰਿਸ਼ਟਾਚਾਰ ਦੇ ਕੇਸ ’ਚ ਪੰਜਾਬ ਵਿਜੀਲੈਂਸ ਬਿਊੂੂਰੋ ਨੂੰ ਸਹਿਯੋਗ 

ਹਰਿਆਣਾ ’ਚ ਬਦਲੀਆਂ ’ਤੇ ਲਾਈ ਪਾਬੰਦੀ ਹਟੀ

Posted On July - 15 - 2010 Comments Off on ਹਰਿਆਣਾ ’ਚ ਬਦਲੀਆਂ ’ਤੇ ਲਾਈ ਪਾਬੰਦੀ ਹਟੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 14 ਜੁਲਾਈ ਹਰਿਆਣਾ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਤਬਾਦਲੇ ’ਤੇ ਲੱਗੀ ਪਾਬੰਦੀ ਹਟਾ ਲਈ ਹੈ।ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਸਬੰਧਤ ਮੰਤਰੀ ਆਪਣੇ-ਆਪਣੇ ਵਿਭਾਗਾਂ ਵਿਚ ਸ਼੍ਰੇਣੀ-2 ਤੱਕ ਦੇ ਕਰਮਚਾਰੀਆਂ ਦੇ ਤਬਾਦਲੇ, ਖਾਲੀ ਅਸਾਮੀਆਂ ਦੇ ਵਿਰੁੱਧ, ਆਪਸੀ ਆਧਾਰ ਅਤੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਇਕ ਸਟੇਸ਼ਨ ਉਤੇ ਤਿੰਨ ਸਾਲ ਤੋਂ ਵੱਧ ਸਮੇਂ ਉਤੇ ਰਹਿਣ ਦੇ ਵਿਰੁੱਧ ਕਰਨ ਵਿਚ ਸਮਰਥ ਹੋਣਗੇ। ਇਹ ਆਦੇਸ਼ 

ਦਿੱਲੀ ਵਿਚ ਸਵਾਈਨ ਫਲੂ ਨਾਲ ਦੋ ਮੌਤਾਂ

Posted On July - 15 - 2010 Comments Off on ਦਿੱਲੀ ਵਿਚ ਸਵਾਈਨ ਫਲੂ ਨਾਲ ਦੋ ਮੌਤਾਂ
ਨਵੀਂ ਦਿੱਲੀ, 14 ਜੁਲਾਈ ਦੇਸ਼ ਦੀ ਰਾਜਧਾਨੀ ਵਿਚ ਸਵਾਈਨ ਫਲੂ ਨਾਲ ਦੋ ਮੌਤਾਂ ਹੋਣ ਦੀ ਰਿਪੋਰਟ ਤੋਂ ਬਾਅਦ ਦਿੱਲੀ ਸਰਕਾਰ ਨੇ ਉਸ ਨੂੰ ਰੋਕਣ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਦੀ ਸਿਹਤ ਮੰਤਰੀ ਕਿਰਨ ਵਾਲੀਆ ਨੇ ਕਿਹਾ ਕਿ ਸ਼ਹਿਰ ਵਿਚ ਸਵਾਈਨ ਫਲੂ ਨਾਲ ਦੋ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਇਕ ਆਸਟਰੇਲਿਆਈ ਨਾਗਰਿਕ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। -ਪੀ.ਟੀ.ਆਈ.  

ਭਾਰਦਵਾਜ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲੇ

Posted On July - 15 - 2010 Comments Off on ਭਾਰਦਵਾਜ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲੇ
ਨਵੀਂ ਦਿੱਲੀ, 14 ਜੁਲਾਈ ਕਰਨਾਟਕ ਦੇ ਰਾਜਪਾਲ ਐਚ.ਆਰ. ਭਾਰਦਵਾਜ ਜਿਨ੍ਹਾਂ ਨੇ ਗੈਰ-ਕਾਨੂੰਨੀ ਖਾਨਾਂ ਦੇ ਘੁਟਾਲੇ ਵਿਚ ਰੈੱਡੀ ਭਰਾਵਾਂ ਮੰਤਰੀਆਂ ਨੂੰ ਕੈਬਨਿਟ ਵਿਚੋਂ ਹਟਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਨੇ, ਅੱਜ ਇਥੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨਾਲ ਮੁਲਾਕਾਤ ਕੀਤੀ ਅਤੇ ਉਥੇ ਰਾਜ ਵਿਚ ਪੈਦਾ ਹੋਈ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਅੱਜ ਇਥੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ।  ਇਥੇ ਵਰਨਣਯੋਗ ਹੈ ਕਿ 

ਦੰਗਿਆਂ ਵਿੱਚ ਮਰੇ ਪੁੱਤ ਦਾ 26 ਸਾਲਾਂ ਬਾਅਦ ਮਿਲਿਆ ਮੁਆਵਜ਼ਾ

Posted On July - 14 - 2010 Comments Off on ਦੰਗਿਆਂ ਵਿੱਚ ਮਰੇ ਪੁੱਤ ਦਾ 26 ਸਾਲਾਂ ਬਾਅਦ ਮਿਲਿਆ ਮੁਆਵਜ਼ਾ
ਪੱਤਰ ਪ੍ਰੇਰਕ ਨਵੀਂ ਦਿੱਲੀ, 13 ਜੁਲਾਈ ਇਕ ਪਿਤਾ ਦੀਆਂ ਕੋਸ਼ਿਸ਼ਾਂ ਨੂੰ ਆਖਰ 26 ਸਾਲਾਂ ਬਾਅਦ ਬੂਰ ਪਿਆ। ਨਵੰਬਰ 1984 ਦੇ ਸਿੱਖ ਕਤਲੇਆਮ ’ਚ ਆਪਣੇ ਪੁੱਤਰ ਨੂੰ ਗੁਆ ਚੁੱਕੇ 90 ਸਾਲਾਂ ਦੇ ਸਿੱਖ ਬਜ਼ੁਰਗ ਦੇ ਹੱਕ ’ਚ ਦਿੱਲੀ ਹਾਈ ਕੋਰਟ ਵੱਲੋਂ ਫੈਸਲਾ ਦਿੱਤਾ ਗਿਆ ਹੈ। ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਪੀੜਤ ਪਿਉ ਨੂੰ 7 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਅਦਾਲਤ ਨੇ ਇਸ ਮੁਕੱਦਮੇ ਨੂੰ ਮੁਆਵਜ਼ੇ ਲਈ ਵਾਜਬ ਕੇਸ ਕਰਾਰ ਦਿੱਤਾ ਹੈ। ਦਿੱਲੀ ਹਾਈ ਕੋਰਟ ਦੇ ਜੱਜ ਮੁਰਲੀਧਰ ਦੀ ਅਦਾਲਤ ’ਚ 

ਜਗਨਨਾਥ ਯਾਤਰਾ ਲਈ ਪੁਰੀ ’ਚ ਲੱਖਾਂ ਸ਼ਰਧਾਲੂ ਜੁੜੇ

Posted On July - 14 - 2010 Comments Off on ਜਗਨਨਾਥ ਯਾਤਰਾ ਲਈ ਪੁਰੀ ’ਚ ਲੱਖਾਂ ਸ਼ਰਧਾਲੂ ਜੁੜੇ
ਪੁਰੀ, 13 ਜੁਲਾਈ ਦੇਸ਼ ਭਰ ਤੇ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ’ਚ ਸ਼ਰਧਾਲੂ ਅੱਜ ਇਸ ਸ਼ਹਿਰ ’ਚ ਜੁੜੇ ਜੋ ਸਾਲਾਨਾ ਭਗਵਾਨ ਸ੍ਰੀ ਜਗਨਨਾਥ ਯਾਤਰਾ ਦਾ ਨਜ਼ਾਰਾ ਲੈਣ ਲਈ ਇਥੇ ਪੁੱਜ    ਹੋਏ ਸਨ। 12ਵੀਂ ਸਦੀ ਦੇ ਇਸ ਮੰਦਰ ਦੇ ਮੁੱਖ ਦੇਵਤਾ ਸ੍ਰੀ ਜਗਨਨਾਥ ਉਨ੍ਹਾਂ ਦੇ ਵੱਡੇ ਭਰਾ ਭਗਵਾਨ ਬਲਭੱਦਰ ਤੇ ਭੈਣ ਦੇਵੀ ਸੁਭੱਦਰਾ ਨੂੰ ਲੱਕੜੀ ਦੇ ਤਿੰਨ ਸ਼ਾਨਦਾਰ ਰੱਥਾਂ ’ਚ ਬਿਠਾ ਕੇ ਇਹ ਯਾਤਰਾ ਕੱਢੀ ਜਾਂਦੀ ਹੈ। ਮੰਦਰ ਅੰਦਰੋਂ ਇਨ੍ਹਾਂ ਦੇਵਤਿਆਂ ਤੇ ਦੇਵੀ ਨੂੰ ਬਾਹਰ ਰਤਨ ਸਿੰਘਾਸਨ ਤੋਂ ਚੁੱਕ ਕੇ 
Available on Android app iOS app
Powered by : Mediology Software Pvt Ltd.