ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਖ਼ਬਰਨਾਮਾ › ›

Featured Posts
ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਨਵੀਂ ਦਿੱਲੀ, 13 ਅਕਤੂਬਰ ਪੰਜਾਬ ਦੀਆਂ ਮੰਡੀਆਂ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਝੋਨੇ ਦੀ ਵਾਢੀ ਜ਼ੋਰਾਂ ’ਤੇ ਹੈ ਤੇ ਪੰਜਾਬ ਦੇ ਕਿਸਾਨ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਝੋਨੇ ਦਾ ਨਾੜ (ਪਰਾਲੀ) ਸਾੜ ਰਹੇ ਹਨ। ਪੰਜਾਬ ਵਿੱਚ ਪਹਿਲੀ ਤੋਂ 11 ਅਕਤੂਬਰ ਤਕ ਝੋਨੇ ਦੇ ਨਾੜ ਨੂੰ ...

Read More

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਕਤੂਬਰ ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ 75+ ਦੇ ਟੀਚੇ ਨੂੰ ਪਾਰ ਕਰਨ ਲਈ ਚੋਣ ਘੋਸ਼ਣਾ ਪੱਤਰ ਦਾ ਕੇਂਦਰੀ ਨੁਕਤਾ ‘ਮ੍ਹਾਰੇ ਸਪਨੋਂ ਕਾ ਹਰਿਆਣਾ’ ਰੱਖਿਆ ਹੈ ਭਾਜਪਾ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਿੰਨ ਲੱਖ ਤੱਕ ਦੇ ਆਸਾਨ ਵਿਆਜ ਮੁਕਤ ਕਰਜ਼, ਸਹਿਕਾਰੀ ...

Read More

ਜੇ ਰਾਫਾਲ ਹੁੰਦਾ ਤਾਂ ਬਾਲਾਕੋਟ ਜਾਣ ਦੀ ਲੋੜ ਨਾ ਪੈਂਦੀ: ਰਾਜਨਾਥ

ਜੇ ਰਾਫਾਲ ਹੁੰਦਾ ਤਾਂ ਬਾਲਾਕੋਟ ਜਾਣ ਦੀ ਲੋੜ ਨਾ ਪੈਂਦੀ: ਰਾਜਨਾਥ

ਸਰਬਜੋਤ ਸਿੰਘ ਦੁੱਗਲ ਕਰਨਾਲ, 13 ਅਕਤੂਬਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਭਾਜਪਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਲਾਕੋਟ ਹਵਾਈ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਉਸ ਵਕਤ ਸਾਡੇ ਕੋਲ ਰਾਫਾਲ ਵਰਗਾ ਉੱਚ ਕੋਟੀ ਦੀ ਤਕਨੀਕ ਵਾਲਾ ਲੜਾਕੂ ਜਹਾਜ਼ ਹੁੰਦਾ ਤਾਂ ਸਾਨੂੰ ਪਾਕਿਸਤਾਨ ਵਿੱਚ ਹਵਾਈ ਹਮਲਾ ...

Read More

ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ: ਜਾਵੇਦ ਅਖ਼ਤਰ

ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ: ਜਾਵੇਦ ਅਖ਼ਤਰ

ਮੁੰਬਈ, 13 ਅਕਤੂਬਰ ਉੱਘੇ ਲੇਖਕ ਅਤੇ ਗੀਤਕਾਰ ਜਾਵੇਦ ਅਖ਼ਤਰ ਦਾ ਮੰਨਣਾ ਹੈ ਕਿ ਹਰੇਕ ਦਹਾਕੇ ’ਚ ਚੰਗੀਆਂ ਅਤੇ ਬੁਰੀਆਂ ਫਿਲਮਾਂ ਦਾ ਦੌਰ ਹੁੰਦਾ ਹੈ ਅਤੇ ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ ਹੈ। 70ਵੇਂ ਅਤੇ 80ਵੇਂ ਦੇ ਦਹਾਕੇ ’ਚ ਸਲੀਮ ਖ਼ਾਨ ਨਾਲ ਮਕਬੂਲ ਫਿਲਮਾਂ ‘ਜੰਜ਼ੀਰ’, ‘ਅੰਦਾਜ਼’, ‘ਸੀਤਾ ਔਰ ਗੀਤਾ’ ਅਤੇ ‘ਸ਼ੋਅਲੇ’ ਜਿਹੀਆਂ ਫਿਲਮਾਂ ...

Read More

ਹਾਰ ਨੂੰ ਭਾਂਪਦਿਆਂ ਭਾਜਪਾ ਦੀ ਨੀਂਦ ਉੱਡੀ: ਸ਼ਰਦ ਪਵਾਰ

ਹਾਰ ਨੂੰ ਭਾਂਪਦਿਆਂ ਭਾਜਪਾ ਦੀ ਨੀਂਦ ਉੱਡੀ: ਸ਼ਰਦ ਪਵਾਰ

ਜਲਗਾਓਂ, 13 ਅਕਤੂਬਰ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਵਲੋਂ ਕੋਈ ‘ਮੁਕਾਬਲਾ’ ਨਜ਼ਰ ਨਹੀਂ ਆ ਰਿਹਾ ਤਾਂ ਉਹ ਸੂਬੇ ਵਿੱਚ ਏਨੀਆਂ ਰੈਲੀਆਂ ਕਿਉਂ ਕਰ ...

Read More

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਭੁਪਾਲ, 12 ਅਕਤੂਬਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਕਾਂਗਰਸ ਜਨਰਲ ਸਕੱਤਰ ਜਯੋਤਿਰਦਿੱਤਿਆ ਸਿੰਧੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇਕੱਠਿਆਂ ਪੋਸਟਰ ਨਜ਼ਰ ਆਏ। ਸਿੰਧੀਆ ਦੇ ਦੌਰੇ ਮੌਕੇ ਭਾਜਪਾ ਵਰਕਰ ਹਰਦੇਸ਼ ਸ਼ਰਮਾ ਨੇ ਇਹ ਪੋਸਟਰ ਲਗਾਏ ਸਨ। ਉਸ ਨੇ ਕਿਹਾ ਕਿ ਸਿੰਧੀਆ ਵੱਲੋਂ ਮੋਦੀ ਸਰਕਾਰ ਦੇ ...

Read More

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਬੰਗਲੂਰੂ, 12 ਅਕਤੂਬਰ ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਨਜ਼ਦੀਕੀ ਰਮੇਸ਼ ਨੇ ਦਰੱਖ਼ਤ ’ਤੇ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪਰਮੇਸ਼ਵਰ ਦੇ ਘਰ, ਦਫ਼ਤਰ ਅਤੇ ਵਿਦਿਅਕ ਅਦਾਰਿਆਂ ’ਚ ਆਮਦਨ ਕਰ ਵਿਭਾਗ ਦੇ ਵੀਰਵਾਰ ਨੂੰ ਪਏ ਛਾਪਿਆਂ ਮਗਰੋਂ ਸ਼ਨਿਚਰਵਾਰ ਨੂੰ ਇਹ ਘਟਨਾ ਵਾਪਰੀ ਹੈ। ਛਾਪੇ ਮਾਰਨ ਵਾਲੇ ਅਧਿਕਾਰੀਆਂ ਨੇ ...

Read More


ਦਿੱਲੀ ਵਿਚ ਸਵਾਈਨ ਫਲੂ ਨਾਲ ਦੋ ਮੌਤਾਂ

Posted On July - 15 - 2010 Comments Off on ਦਿੱਲੀ ਵਿਚ ਸਵਾਈਨ ਫਲੂ ਨਾਲ ਦੋ ਮੌਤਾਂ
ਨਵੀਂ ਦਿੱਲੀ, 14 ਜੁਲਾਈ ਦੇਸ਼ ਦੀ ਰਾਜਧਾਨੀ ਵਿਚ ਸਵਾਈਨ ਫਲੂ ਨਾਲ ਦੋ ਮੌਤਾਂ ਹੋਣ ਦੀ ਰਿਪੋਰਟ ਤੋਂ ਬਾਅਦ ਦਿੱਲੀ ਸਰਕਾਰ ਨੇ ਉਸ ਨੂੰ ਰੋਕਣ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਦੀ ਸਿਹਤ ਮੰਤਰੀ ਕਿਰਨ ਵਾਲੀਆ ਨੇ ਕਿਹਾ ਕਿ ਸ਼ਹਿਰ ਵਿਚ ਸਵਾਈਨ ਫਲੂ ਨਾਲ ਦੋ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ ਜਦਕਿ ਇਕ ਆਸਟਰੇਲਿਆਈ ਨਾਗਰਿਕ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। -ਪੀ.ਟੀ.ਆਈ.  

ਭਾਰਦਵਾਜ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲੇ

Posted On July - 15 - 2010 Comments Off on ਭਾਰਦਵਾਜ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲੇ
ਨਵੀਂ ਦਿੱਲੀ, 14 ਜੁਲਾਈ ਕਰਨਾਟਕ ਦੇ ਰਾਜਪਾਲ ਐਚ.ਆਰ. ਭਾਰਦਵਾਜ ਜਿਨ੍ਹਾਂ ਨੇ ਗੈਰ-ਕਾਨੂੰਨੀ ਖਾਨਾਂ ਦੇ ਘੁਟਾਲੇ ਵਿਚ ਰੈੱਡੀ ਭਰਾਵਾਂ ਮੰਤਰੀਆਂ ਨੂੰ ਕੈਬਨਿਟ ਵਿਚੋਂ ਹਟਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਨੇ, ਅੱਜ ਇਥੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨਾਲ ਮੁਲਾਕਾਤ ਕੀਤੀ ਅਤੇ ਉਥੇ ਰਾਜ ਵਿਚ ਪੈਦਾ ਹੋਈ ਸਥਿਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਅੱਜ ਇਥੇ ਪੱਤਰਕਾਰਾਂ ਨਾਲ ਕੋਈ ਗੱਲਬਾਤ ਵੀ ਨਹੀਂ ਕੀਤੀ।  ਇਥੇ ਵਰਨਣਯੋਗ ਹੈ ਕਿ 

ਦੰਗਿਆਂ ਵਿੱਚ ਮਰੇ ਪੁੱਤ ਦਾ 26 ਸਾਲਾਂ ਬਾਅਦ ਮਿਲਿਆ ਮੁਆਵਜ਼ਾ

Posted On July - 14 - 2010 Comments Off on ਦੰਗਿਆਂ ਵਿੱਚ ਮਰੇ ਪੁੱਤ ਦਾ 26 ਸਾਲਾਂ ਬਾਅਦ ਮਿਲਿਆ ਮੁਆਵਜ਼ਾ
ਪੱਤਰ ਪ੍ਰੇਰਕ ਨਵੀਂ ਦਿੱਲੀ, 13 ਜੁਲਾਈ ਇਕ ਪਿਤਾ ਦੀਆਂ ਕੋਸ਼ਿਸ਼ਾਂ ਨੂੰ ਆਖਰ 26 ਸਾਲਾਂ ਬਾਅਦ ਬੂਰ ਪਿਆ। ਨਵੰਬਰ 1984 ਦੇ ਸਿੱਖ ਕਤਲੇਆਮ ’ਚ ਆਪਣੇ ਪੁੱਤਰ ਨੂੰ ਗੁਆ ਚੁੱਕੇ 90 ਸਾਲਾਂ ਦੇ ਸਿੱਖ ਬਜ਼ੁਰਗ ਦੇ ਹੱਕ ’ਚ ਦਿੱਲੀ ਹਾਈ ਕੋਰਟ ਵੱਲੋਂ ਫੈਸਲਾ ਦਿੱਤਾ ਗਿਆ ਹੈ। ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਪੀੜਤ ਪਿਉ ਨੂੰ 7 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਅਦਾਲਤ ਨੇ ਇਸ ਮੁਕੱਦਮੇ ਨੂੰ ਮੁਆਵਜ਼ੇ ਲਈ ਵਾਜਬ ਕੇਸ ਕਰਾਰ ਦਿੱਤਾ ਹੈ। ਦਿੱਲੀ ਹਾਈ ਕੋਰਟ ਦੇ ਜੱਜ ਮੁਰਲੀਧਰ ਦੀ ਅਦਾਲਤ ’ਚ 

ਜਗਨਨਾਥ ਯਾਤਰਾ ਲਈ ਪੁਰੀ ’ਚ ਲੱਖਾਂ ਸ਼ਰਧਾਲੂ ਜੁੜੇ

Posted On July - 14 - 2010 Comments Off on ਜਗਨਨਾਥ ਯਾਤਰਾ ਲਈ ਪੁਰੀ ’ਚ ਲੱਖਾਂ ਸ਼ਰਧਾਲੂ ਜੁੜੇ
ਪੁਰੀ, 13 ਜੁਲਾਈ ਦੇਸ਼ ਭਰ ਤੇ ਵਿਦੇਸ਼ਾਂ ਤੋਂ ਲੱਖਾਂ ਦੀ ਤਾਦਾਦ ’ਚ ਸ਼ਰਧਾਲੂ ਅੱਜ ਇਸ ਸ਼ਹਿਰ ’ਚ ਜੁੜੇ ਜੋ ਸਾਲਾਨਾ ਭਗਵਾਨ ਸ੍ਰੀ ਜਗਨਨਾਥ ਯਾਤਰਾ ਦਾ ਨਜ਼ਾਰਾ ਲੈਣ ਲਈ ਇਥੇ ਪੁੱਜ    ਹੋਏ ਸਨ। 12ਵੀਂ ਸਦੀ ਦੇ ਇਸ ਮੰਦਰ ਦੇ ਮੁੱਖ ਦੇਵਤਾ ਸ੍ਰੀ ਜਗਨਨਾਥ ਉਨ੍ਹਾਂ ਦੇ ਵੱਡੇ ਭਰਾ ਭਗਵਾਨ ਬਲਭੱਦਰ ਤੇ ਭੈਣ ਦੇਵੀ ਸੁਭੱਦਰਾ ਨੂੰ ਲੱਕੜੀ ਦੇ ਤਿੰਨ ਸ਼ਾਨਦਾਰ ਰੱਥਾਂ ’ਚ ਬਿਠਾ ਕੇ ਇਹ ਯਾਤਰਾ ਕੱਢੀ ਜਾਂਦੀ ਹੈ। ਮੰਦਰ ਅੰਦਰੋਂ ਇਨ੍ਹਾਂ ਦੇਵਤਿਆਂ ਤੇ ਦੇਵੀ ਨੂੰ ਬਾਹਰ ਰਤਨ ਸਿੰਘਾਸਨ ਤੋਂ ਚੁੱਕ ਕੇ 

ਕੇਬਲ ਨੈੱਟਵਰਕ ’ਚੋਂ ਚੜ੍ਹਦੀ ਕਲਾ ਟਾਈਮ ਟੀ.ਵੀ. ਚੈਨਲ ਬਲੈਕਆਊਟ

Posted On July - 14 - 2010 Comments Off on ਕੇਬਲ ਨੈੱਟਵਰਕ ’ਚੋਂ ਚੜ੍ਹਦੀ ਕਲਾ ਟਾਈਮ ਟੀ.ਵੀ. ਚੈਨਲ ਬਲੈਕਆਊਟ
ਪੱਤਰ ਪ੍ਰੇਰਕ ਕਪੂਰਥਲਾ, 13 ਜੁਲਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਆਮ ਚੋਣਾਂ ਸਿਰ ’ਤੇ ਖੜ੍ਹੀਆਂ ਹਨ ਤੇ ਇਸੇ ਦੌਰਾਨ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਵਾਲਾ ‘ਚੜ੍ਹਦੀ ਕਲਾ ਟਾਈਮ ਟੀ.ਵੀ. ਚੈਨਲ’ ਪੰਜਾਬ ਦੇ ਕੇਬਲ ਨੈੱਟਵਰਕ  ਤੋਂ ਬਲੈਕ ਆਊਟ ਕਰ ਦਿੱਤਾ ਗਿਆ ਹੈ। ਬੰਗਲਾ ਸਾਹਿਬ ਤੋਂ ਚਲਦੇ ਸਿੱਧੇ ਪ੍ਰਸਾਰਣ ਦੌਰਾਨ ਕੀਰਤਨ ਤੋਂ ਬਾਅਦ ਜਿਹੜੀ ਕਥਾ ਕੀਤੀ ਜਾਂਦੀ ਸੀ, ਉਸ ’ਚ ਪੰਥ ਦੇ ਚਲੰਤ ਮਾਮਲਿਆਂ ਦਾ ਵੀ 

ਕੇਂਦਰੀ ਟੀਮ ਵਲੋਂ ਹੜ੍ਹ ਮਾਰੇ ਖੇਤਰਾਂ ਦਾ ਦੌਰਾ ਜਲਦੀ: ਹੁੱਡਾ

Posted On July - 14 - 2010 Comments Off on ਕੇਂਦਰੀ ਟੀਮ ਵਲੋਂ ਹੜ੍ਹ ਮਾਰੇ ਖੇਤਰਾਂ ਦਾ ਦੌਰਾ ਜਲਦੀ: ਹੁੱਡਾ
ਪ੍ਰਧਾਨ ਮੰਤਰੀ ਨਾਲ ਫੋਨ ’ਤੇ ਗੱਲਬਾਤ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,13 ਜੁਲਾਈ ਹਰਿਆਣਾ ਦੇ ਮੁੱਖ ਮੰਤਰੀ  ਭੁਪਿੰਦਰ ਸਿੰਘ ਹੁੱਡਾ ਨੇ ਅੱਜ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਟੈਲੀਫੋਨ ’ਤੇ ਗੱਲ ਕਰਕੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਕੇਂਦਰੀ ਟੀਮ ਵਲੋਂ ਰਾਜ ਦੇ ਹੜ੍ਹ ਪੀੜਤ ਖੇਤਰਾਂ ਦਾ ਦੌਰਾ ਕਰਕੇ ਜਲਦੀ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰੀ ਟੀਮ ਵਲੋਂ ਅਗਲੇ ਦੋ ਤਿੰਨ ਦਿਨਾਂ ਵਿਚ ਰਾਜ ਦੇ ਹੜ੍ਹ ਪੀੜਿਤ ਇਲਾਕਿਆਂ ਦਾ ਦੌਰਾ ਕੀਤਾ ਜਾਵੇਗਾ। ਉਨ੍ਹਾਂ 

ਨਿਰਮਾਣ ਖੇਤਰ ਔਸਤ ਦਰ ਨਾਲ ਵਿਕਾਸ ਕਰੇਗਾ:ਚਾਵਲਾ

Posted On July - 13 - 2010 Comments Off on ਨਿਰਮਾਣ ਖੇਤਰ ਔਸਤ ਦਰ ਨਾਲ ਵਿਕਾਸ ਕਰੇਗਾ:ਚਾਵਲਾ
ਨਵੀਂ ਦਿੱਲੀ, 12 ਜੁਲਾਈ ਸਰਕਾਰ ਨੇ ਅੱਜ ਕਿਹਾ ਕਿ ਨਿਰਮਾਣ ਖੇਤਰ ਦੀ ਉਚਤਮ ਵਿਕਾਸ ਦਰ ਬਣੀ ਰਹਿਣੀ ਮੁਸ਼ਕਲ ਹੈ। ਵਿੱਤ ਸਕੱਤਰ ਅਸ਼ੋਕ ਚਾਵਲਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕਿਸੇ ਨੂੰ ਵੀ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਸਨਅਤੀ ਨਿਰਮਾਣ ਵਿਕਾਸ ਇਥੇ ਤੇਜ਼ੀ ਨਾਲ ਵਧਦਾ ਰਹੇਗਾ। ਸਮਰੱਥਾ ਦੀਆਂ ਬੰਦਸ਼ਾਂ ਰਾਹ ਵਿਚ ਆਉਣਗੀਆਂ। ਉਨ੍ਹਾਂ ਕਿਹਾ ਕਿ ਨਿਰਮਾਣ ਖੇਤਰ ਹੁਣ ਔਸਤ ਦਰ ਨਾਲ ਵਧਦਾ ਰਹੇਗਾ ਅਤੇ ਚਾਲੂ ਮਾਲੀ ਸਾਲ ਦੌਰਾਨ ਇਹ ਦਰ ਦੋ ਅੰਕੀ ਬਣੀ ਰਹਿਣ ਦੇ ਅਸਾਰ 

ਅਰਾਧਨਾ, ਰੁਚਿਕਾ ਨੂੰ ਚੰਗੀ ਤਰ੍ਹਾਂ ਜਾਣਦੀ ਤਕ ਨਹੀਂ ਸੀ: ਆਭਾ

Posted On July - 13 - 2010 Comments Off on ਅਰਾਧਨਾ, ਰੁਚਿਕਾ ਨੂੰ ਚੰਗੀ ਤਰ੍ਹਾਂ ਜਾਣਦੀ ਤਕ ਨਹੀਂ ਸੀ: ਆਭਾ
ਚੰਡੀਗੜ੍ਹ, 12 ਜੁਲਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਰੁਚਿਕਾ ਛੇੜ-ਛਾੜ ਮਾਮਲੇ ਵਿਚ ਮੁਲਜ਼ਮ ਐਸ.ਪੀ.ਐਸ. ਰਾਠੌਰ ਦੀ ਰੀਵਿਊ ਪਟੀਸ਼ਨ ’ਤੇ ਸੁਣਵਾਈ ਕੀਤੀ ਜਿਸ ਵਿਚ ਉਸ ਦੀ ਵਕੀਲ ਪਤਨੀ ਆਭਾ ਰਾਠੌਰ ਨੇ ਕਿਹਾ ਕਿ ਮਾਮਲੇ ਦੀ ਇਕੋ-ਇਕ ਗਵਾਹ ਅਰਾਧਨਾ, ਰੁਚਿਕਾ ਨੂੰ ਬਹੁਤ ਘੱਟ ਜਾਣਦੀ ਸੀ। ਛੇੜ-ਛਾੜ ਦੀ ਘਟਨਾ ਜਿਵੇਂ ਕਿ ਗਵਾਹ ਵੱਲੋਂ ਦੱਸਿਆ ਗਿਆ ਹੈ, ਬਾਰੇ ਜ਼ੋਰ ਦੇ ਕੇ ਕਿਹਾ ਕਿ ਇਹ ਕਿਸੇ ਵੀ ਸੂਰਤ ਵਿਚ ਸੰਭਵ ਨਹੀਂ ਹੈ। ਅਰਾਧਨਾ ਨੇ ਦਾਅਵਾ ਕੀਤਾ ਸੀ ਕਿ ਉਹ ਗੂੜ੍ਹੀਆਂ ਦੋਸਤ ਸਨ ਤੇ 

ਬੜਾ ਤਜਰਬੇਕਾਰ ਸਿਆਸੀ ਖਿਡਾਰੀ ਹੈ ਸ਼ਰਦ ਪਵਾਰ

Posted On July - 13 - 2010 Comments Off on ਬੜਾ ਤਜਰਬੇਕਾਰ ਸਿਆਸੀ ਖਿਡਾਰੀ ਹੈ ਸ਼ਰਦ ਪਵਾਰ
ਮੁੱਕਦੀ ਗੱਲ ਸ਼ਿਵ ਕੁਮਾਰ/ਵਿਭਾ ਸ਼ਰਮਾ ਉਹ ਖੇਤਾਂ ਤੋਂ ਲੈ ਕੇ ਕ੍ਰਿਕਟ ਦੇ ਮੈਦਾਨ ਤਕ ਦਾ ਰਾਜਾ ਹੈ। ਆਪਣੀ ਟੀਮ ਲਈ ਚੰਗੀ ਬੱਲੇਬਾਜ਼ੀ ਕਰਦਾ ਹੈ। ਉਹ ਕਈ ਵਾਰ ਆਊਟ ਹੋਇਆ ਹੈ ਪਰ ਫਿਰ ਵਾਪਸੀ ਸੰਭਵ ਹੈ। ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭ-ਚਿੰਤਕਾਂ ਦੀਆਂ ਨਿਗਾਹਾਂ ਵਿਚ ਸ਼ਰਦ ਪਵਾਰ ਹੰਢਿਆ-ਵਰਤਿਆ ਖਿਡਾਰੀ ਹੈ ਜੋ ਬਹੁਤ ਸਾਰੀਆਂ ਚੁਣੌਤੀਆਂ ਚੁਟਕੀ ਵਜਾਉਂਦਿਆਂ ਹੀ ਖ਼ਤਮ ਕਰ ਦਿੰਦਾ ਹੈ। ਇਕ ਪਾਸੇ ਤਾਂ ਉਸ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦਾ ਮੁਖੀ ਬਣਨ ਦੀ ਗੱਲ ਸੋਚੀ। ਦੂਜੇ ਪਾਸੇ ਉਸ ਨੇ 

ਪਰਵਾਸੀ ਭਾਰਤੀ ਪੇਸ਼ੇਵਰਾਂ ਨੂੰ ਛੇਤੀ ਹੀ ਮਿਲੇਗੀ ਸੋਸ਼ਲ ਸਕਿਓਰਿਟੀ ਅਦਾਇਗੀ ਤੋਂ ਛੋਟ

Posted On July - 12 - 2010 Comments Off on ਪਰਵਾਸੀ ਭਾਰਤੀ ਪੇਸ਼ੇਵਰਾਂ ਨੂੰ ਛੇਤੀ ਹੀ ਮਿਲੇਗੀ ਸੋਸ਼ਲ ਸਕਿਓਰਿਟੀ ਅਦਾਇਗੀ ਤੋਂ ਛੋਟ
ਨਵੀਂ ਦਿੱਲੀ, 11 ਜੁਲਾਈ ਅਮਰੀਕਾ, ਆਸਟਰੇਲੀਆ, ਕੈਨੇਡਾ ਅਤੇ ਜਪਾਨ ਵਿਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਨੂੰ ਭਾਰਤ ਵਿਚ ਸੋਸ਼ਲ ਸਕਿਓਰਿਟੀ ਅਦਾਇਗੀਆਂ ਕਰਨ ਦੀ ਸੂਰਤ ਵਿਚ ਛੇਤੀ ਹੀ ਇਨ੍ਹਾਂ ਮੁਲਕਾਂ ਵਿਚ ਅਦਾਇਗੀ ਕਰਨ ਤੋਂ ਛੋਟ ਮਿਲ ਜਾਵੇਗੀ। ਭਾਰਤ ਸਰਕਾਰ ਵੱਲੋਂ ਇਸ ਮੁਤੱਲਕ ਇਕਰਾਰਨਾਮੇ ਕਰਨ ਲਈ ਇਨ੍ਹਾਂ ਮੁਲਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਅੱਜ ਇਥੇ ਪਰਵਾਸੀ ਭਾਰਤੀ ਮਾਮਲੇ ਮੰਤਰੀ ਵਾਯਲਾਰ ਰਵੀ ਨੇ ਦਿੱਤੀ। ਇਨ੍ਹਾਂ ਸਮਝੌਤਿਆਂ ਵਿਚ ਕਿਰਤ ਸ਼ਕਤੀ ਦਾ 

ਖੰਡ ਨੂੰ ਕੰਟਰੋਲ- ਮੁਕਤ ਕਰਨ ਦੀ ਤਜਵੀਜ਼ ਦਾ ਕਿਸਾਨ ਸਭਾ ਵੱਲੋਂ ਵਿਰੋਧ

Posted On July - 12 - 2010 Comments Off on ਖੰਡ ਨੂੰ ਕੰਟਰੋਲ- ਮੁਕਤ ਕਰਨ ਦੀ ਤਜਵੀਜ਼ ਦਾ ਕਿਸਾਨ ਸਭਾ ਵੱਲੋਂ ਵਿਰੋਧ
ਕਿਸਾਨਾਂ ਤੇ ਖਪਤਕਾਰਾਂ ਨੂੰ ਨੁਕਸਾਨ ਪਹੁੰਚਾਉਣ ਦਾ ਪ੍ਰਗਟਾਇਆ ਖਦਸ਼ਾ ਬਲਵਿੰਦਰ ਜੰਮੂ ਚੰਡੀਗੜ੍ਹ, 11 ਜੁਲਾਈ ਆਲ ਇੰਡੀਆ ਕਿਸਾਨ ਸਭਾ ਨੇ ਕੇਂਦਰੀ ਖੇਤੀਬਾੜੀ ਅਤੇ ਖਪਤਕਾਰ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ਼ਰਦ ਪਵਾਰ ਵੱਲੋਂ ਖੰਡ ਨੂੰ ਕੰਟਰੋਲ-ਮੁਕਤ  ਕਰਨ ਦੀ ਤਜਵੀਜ਼ ਦਾ ਸਖਤ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ  ਤਜਵੀਜ਼ ਦੇ ਅਮਲ ਵਿਚ ਆਉਣ ਨਾਲ ਕਿਸਾਨਾਂ ਤੇ ਖਪਤਕਾਰਾਂ ਨੂੰ ਭਾਰੀ ਨੁਕਸਾਨ ਪੁੱਜੇਗਾ ਤੇ ਕੇਵਲ ਖੰਡ ਲਾਬੀ ਨੂੰ ਵੱਡਾ ਮੁਨਾਫਾ ਹੋਵੇਗਾ।  ਇਹ ਦੋਸ਼ ਲਾਇਆ 

ਸੜਕਾਂ ਬਣਾਉਣ ਵਾਲਿਆਂ ਨਾਲ ਹੀ ਨਹੀਂ ਚੱਲਦੀਆਂ ਸਰਕਾਰਾਂ: ਆਹਲੂਵਾਲੀਆ

Posted On July - 12 - 2010 Comments Off on ਸੜਕਾਂ ਬਣਾਉਣ ਵਾਲਿਆਂ ਨਾਲ ਹੀ ਨਹੀਂ ਚੱਲਦੀਆਂ ਸਰਕਾਰਾਂ: ਆਹਲੂਵਾਲੀਆ
ਕਮਲਨਾਥ ਦੀਆਂ ਟਿੱਪਣੀਆਂ ਦਾ ਦਿੱਤਾ ਜਵਾਬ ਨਵੀਂ ਦਿੱਲੀ, 11 ਜੁਲਾਈ ਕੇਂਦਰੀ ਟਰਾਂਸਪੋਰਟ ਮੰਤਰੀ ਕਮਲ ਨਾਥ ਵੱਲੋਂ ਬੀਤੇ ਦਿਨੀਂ ਯੋਜਨਾ ਕਮਿਸ਼ਨ ਨੂੰ ‘ਕਾਗਜ਼ੀ ਸਲਾਹਕਾਰ’ ਕਰਾਰ ਦਿੱਤੇ ਜਾਣ ਸਬੰਧੀ ਮੋੜਵਾਂ ਜਵਾਬ ਦਿੰਦਿਆਂ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨੇ ਅੱਜ ਕਿਹਾ ਕਿ ਸਰਕਾਰਾਂ ਨੂੰ ਸਿਰਫ ਉਨ੍ਹਾਂ ਬੰਦਿਆਂ ਨਾਲ ਹੀ ਨਹੀਂ ਚਲਾਇਆ ਜਾ ਸਕਦਾ ਜਿਹੜੇ ਸੜਕਾਂ ਬਣਾਉਣੀਆਂ ਜਾਣਦੇ ਹਨ। ਟੀ.ਵੀ. ਚੈਨਲ ਸੀ.ਐਨ.ਐਨ.ਆਈ.ਬੀ.ਐਨ. ਨੂੰ ਦਿੱਤੀ ਇਕ ਇੰਟਰਵਿਊ ਵਿਚ 

ਉਦਯੋਗ ‘ਰਤਨ ਪੁਰਸਕਾਰ’

Posted On July - 12 - 2010 Comments Off on ਉਦਯੋਗ ‘ਰਤਨ ਪੁਰਸਕਾਰ’
ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਓਂਕਾਰ ਸਿੰਘ ਥਾਪਰ ਐਤਵਾਰ ਨੂੰ ਨਵੀਂ ਦਿੱਲੀ ਵਿਚ ਇੰਸਟੀਚਿਊਟ ਆਫ ਇਕਨਾਮਿਕ ਸਟੱਡੀਜ਼ ਦੁਆਰਾ ਕਰਵਾਏ ਗਏ ਇਕ ਸਮਾਗਮ ਵਿਚ ਛਤੀਸ਼ਗੜ੍ਹ ਦੇ ਰਾਜਪਾਲ ਸ੍ਰੀ ਸ਼ੇਖਰ ਦੱਤ ਅਤੇ ਬਿਹਾਰ ਦੇ ਰਾਜਪਾਲ ਦੇਵ ਆਨੰਦ ਕੰਵਰ ਅਤੇ ਸ੍ਰੀ ਕੇ.ਪੀ.ਐਸ. ਗਿੱਲ ਤੋਂ ਉਦਯੋਗ ‘ਰਤਨ ਪੁਰਸਕਾਰ’ ਪ੍ਰਪਾਤ ਕਰਦੇ ਹੋਏ। ਉਨ੍ਹਾਂ ਨੂੰ ਇਹ ਪੁਰਸਕਾਰ ਦੇਸ਼ ਦੇ ਸਨਅੱਤੀ ਵਿਕਾਸ ਵਿਚ ਵਧੀਆ ਕਾਰਗੁਜ਼ਾਰੀ ਬਦਲੇ ਦਿੱਤਾ ਗਿਆ ਹੈ।           (ਫੋਟੋ: ਮੁਕੇਸ਼ 

ਪਹਿਲੇ ਅੰਦਾਜ਼ਿਆਂ ਨਾਲੋਂ ਬੜੀ ਘੱਟ ਹੈ ਧਰਤੀ ਦੀ ਉਮਰ

Posted On July - 12 - 2010 Comments Off on ਪਹਿਲੇ ਅੰਦਾਜ਼ਿਆਂ ਨਾਲੋਂ ਬੜੀ ਘੱਟ ਹੈ ਧਰਤੀ ਦੀ ਉਮਰ
ਲੰਡਨ, 11 ਜੁਲਾਈ ਇਕ ਨਵੇਂ ਅਧਿਐਨ ਵਿਚ ਕਿਹਾ ਗਿਆ ਹੈ ਕਿ ਧਰਤੀ ਦੀ ਉਮਰ ਪਹਿਲਾਂ ਲਾਏ ਜਾਂਦੇ ਅੰਦਾਜ਼ਿਆਂ ਨਾਲੋਂ ਬਹੁਤ ਘੱਟ ਹੈ। ਇਹ ਅਧਿਐਨ ਕੈਂਬਰਿਜ ਯੂਨੀਵਰਸਿਟੀ ਦੇ ਭੂ-ਵਿਗਿਆਨੀਆਂ ਨੇ ਕੀਤਾ ਹੈ। ਵਿਗਿਆਨੀਆਂ ਨੇ ਕਿਹਾ ਹੈ ਕਿ 4.567 ਅਰਬ ਸਾਲ ਪਹਿਲਾਂ ਸੂਰਜ ਮੰਡਲ ਦੇ ਹੋਂਦ ਵਿਚ ਆਉਣ ਤੋਂ ਬਾਅਦ ਧਰਤੀ ਨੂੰ ਆਪਣੇ ਮੌਜੂਦਾ ਰੂਪ ਵਿਚ ਆਉਣ ਲਈ ਪਹਿਲਾਂ ਕਿਆਸੇ ਜਾਂਦੇ ਸਮੇਂ ਨਾਲੋਂ ਕਿਤੇ ਵੱਧ ਸਮਾਂ ਲੱਗਿਆ ਜਿਸ ਕਾਰਨ ਧਰਤੀ ਦੀ ਉਮਰ ਬਹੁਤ ਘੱਟ ਬਣਦੀ ਹੈ। ਵਿਗਿਆਨੀਆਂ ਨੇ ਧਰਤੀ ਦੇ 

ਜੀ-20 ਸਿਖ਼ਰ ਵਾਰਤਾ ਵੇਲੇ ਪੁਲੀਸ ਧੱਕੇ ਖ਼ਿਲਾਫ ਮੁਜ਼ਾਹਰਾ

Posted On July - 12 - 2010 Comments Off on ਜੀ-20 ਸਿਖ਼ਰ ਵਾਰਤਾ ਵੇਲੇ ਪੁਲੀਸ ਧੱਕੇ ਖ਼ਿਲਾਫ ਮੁਜ਼ਾਹਰਾ
ਟੋਰਾਂਟੋ, 11 ਜੁਲਾਈ ਜੀ-20 ਦੇਸ਼ਾਂ ਦੀ 26-27 ਜੂਨ ਨੂੰ ਹੋਈ ਸਿਖ਼ਰ ਵਾਰਤਾ ਵੇਲੇ ਪੁਲੀਸ ਵੱਲੋਂ ਕੀਤੀ ਧੱਕੇਸ਼ਾਹੀ ਖ਼ਿਲਾਫ ਅੱਜ ਹਜ਼ਾਰਾਂ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਉਸ ਵੇਲੇ ਦੇਸ਼ ’ਚ ਪਹਿਲੀ ਵਾਰ ਵੱਡੇ ਪੱਧਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲੀਸ ਵੱਲੋਂ ਗ੍ਰਿਫਤਾਰ 1000 ਵਿਅਕਤੀਆਂ ’ਚੋਂ ਕਈਆਂ ਨੂੰ ਸ਼ਨਿਚਰਵਾਰ ਰਿਹਾਅ ਕਰ ਦਿੱਤਾ ਗਿਆ ਤੇ ਕਈ ਅਜੇ ਵੀ ਜੇਲ੍ਹ ’ਚ ਹਨ। ਬੀਤੇ ਦਿਨ ਕਰੀਬ 2000 ਵਿਦਿਆਰਥੀਆਂ ਤੇ ਹੋਰ ਲੋਕਾਂ ਨੇ ਟੋਰਾਂਟੋ ’ਚ ਮੁਜ਼ਾਹਰਾ ਕਰਕੇ ਇਸ ਮਾਮਲੇ ਦੀ ਜਾਂਚ 

ਐਂਡਰਸਨ ਦੀ ਹਵਾਲਗੀ ਬਾਰੇ ਦਸਤਾਵੇਜ਼ ਗੁਪਤ: ਸੀ.ਬੀ.ਆਈ.

Posted On July - 12 - 2010 Comments Off on ਐਂਡਰਸਨ ਦੀ ਹਵਾਲਗੀ ਬਾਰੇ ਦਸਤਾਵੇਜ਼ ਗੁਪਤ: ਸੀ.ਬੀ.ਆਈ.
ਨਵੀਂ ਦਿੱਲੀ, 11 ਜੁਲਾਈ ਭਾਵੇਂ ਭੁਪਾਲ ਗੈਸ ਕਾਂਡ ਵਾਪਰੇ ਨੂੰ 26 ਵਰ੍ਹੇ ਬੀਤ ਗਏ ਹਨ ਪਰ ਸੀ.ਬੀ.ਆਈ. ਅਜੇ ਵੀ ਇਸ ਮਾਮਲੇ ਦੇ ਮੁੱਖ ਦੋਸ਼ੀ ਵਾਰਨ ਐਂਡਰਸਨ ਦੀ ਹਵਾਲਗੀ ਬਾਰੇ ਵਿਦੇਸ਼ ਮੰਤਰਾਲੇ ਨਾਲ ਹੋਏ ਚਿੱਠੀ ਪੱਤਰ ਬਾਰੇ ਵੇਰਵਾ ਦੇਣ ਤੋਂ ਇਨਕਾਰ ਕਰ ਰਹੀ ਹੈ। ਸੀ.ਬੀ.ਆਈ. ਦਾ ਕਹਿਣਾ ਹੈ ਕਿ ਇਹ ਦਸਤਾਵੇਜ਼ ਗੁਪਤ ਹਨ ਤੇ ਇਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਦੇ ਸਾਬਕਾ ਜਾਇੰਟ ਡਾਇਰੈਕਟਰ ਜੋ 1994-95 ’ਚ ਇਸ ਕਾਂਡ ਦੇ ਜਾਂਚ ਅਧਿਕਾਰੀ ਸਨ, ਨੇ ਦਾਅਵਾ ਕੀਤਾ 
Available on Android app iOS app