ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਖ਼ਬਰਨਾਮਾ › ›

Featured Posts
ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਪਾਲ ਸਿੰਘ ਨੌਲੀ ਜਲੰਧਰ, 21 ਸਤੰਬਰ ਭਾਜਪਾ ਲੀਡਰਸ਼ਿਪ ਵੱਲੋਂ ਧਾਰਾ 370 ਅਤੇ 35ਏ ਦੇ ਖ਼ਾਤਮੇ ਦੇ ਹੱਕ ਵਿਚ ਰੱਖੇ ਜਸ਼ਨਾਂ ਦੌਰਾਨ ਆਗੂਆਂ ਦਰਮਿਆਨ ਫਗਵਾੜਾ ਉਪ ਚੋਣ ਦੀ ਚਰਚਾ ਜ਼ਿਆਦਾ ਹੁੰਦੀ ਰਹੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਫਗਵਾੜਾ ਦੀ ਟਿਕਟ ਨੂੰ ਲੈ ਕੇ ਆਪੋ-ਆਪਣੇ ਘਰਾਂ ’ਚ ...

Read More

ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵਾਂਗੇ: ਸੁਖਬੀਰ

ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵਾਂਗੇ: ਸੁਖਬੀਰ

ਚੰਡੀਗੜ੍ਹ, 21 ਸਤੰਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਜ਼ਿਮਨੀ ਚੋਣਾਂ ਦੌਰਾਨ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਸਬਕ ਸਿਖਾਉਣ ਲਈ ਤਿਆਰ ਹੈ।  ਚੋਣ ਕਮਿਸ਼ਨ ਨੂੰ ਪੰਜਾਬ ਵਿੱਚ ਨਿਰਪੱਖ ਅਤੇ ਆਜ਼ਾਦ ਚੋਣਾਂ ਯਕੀਨੀ ਬਣਾਏ ਜਾਣ ਦੀ ਅਪੀਲ ਕਰਦਿਆਂ ਸ੍ਰੀ ਬਾਦਲ ...

Read More

ਵਾਤਾਵਰਨ ਤਬਦੀਲੀ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ਅਹਿਮ: ਗੁਟੇਰੇਜ਼

ਵਾਤਾਵਰਨ ਤਬਦੀਲੀ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ਅਹਿਮ: ਗੁਟੇਰੇਜ਼

ਸੰਯੁਕਤ ਰਾਸ਼ਟਰ, 21 ਸਤੰਬਰ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਕੌਮਾਂਤਰੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਭਾਰਤ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਨਵਿਆਉਣਯੋਗ ਊਰਜਾ ਦੇ ਵਿਸਥਾਰ ਲਈ ‘ਬਿਹਤਰੀਨ ਕੋਸ਼ਿਸ਼ਾਂ’ ਕੀਤੀਆਂ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ...

Read More

ਪ੍ਰਧਾਨ ਮੰਤਰੀ ਨੂੰ ਗਲਤ ਬਿਆਨੀ ਸ਼ੋਭਾ ਨਹੀਂ ਦਿੰਦੀ: ਪਵਾਰ

ਪ੍ਰਧਾਨ ਮੰਤਰੀ ਨੂੰ ਗਲਤ ਬਿਆਨੀ ਸ਼ੋਭਾ ਨਹੀਂ ਦਿੰਦੀ: ਪਵਾਰ

ਅਹਿਮਦਨਗਰ, 21 ਸਤੰਬਰ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਤੱਥਾਂ ਦੀ ਪੜਤਾਲ ਕੀਤੇ ਬਿਨਾਂ ਉਨ੍ਹਾਂ ਨੂੰ ਗਲਤ ਬਿਆਨੀ ਕਰਨਾ ਸ਼ੋਭਾ ਨਹੀਂ ਦਿੰਦਾ ਹੈ। ਜ਼ਿਕਰਯੋਗ ਹੈ ਕਿ ਨਾਸਿਕ ’ਚ ਵੀਰਵਾਰ ਨੂੰ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਸੀ ਕਿ ...

Read More

ਵਾਤਾਵਰਨ ਤਬਦੀਲੀ ਖ਼ਿਲਾਫ਼ ਆਸਟਰੇਲੀਆ ਵਿੱਚ ਮੁਜ਼ਾਹਰੇ

ਵਾਤਾਵਰਨ ਤਬਦੀਲੀ ਖ਼ਿਲਾਫ਼ ਆਸਟਰੇਲੀਆ ਵਿੱਚ ਮੁਜ਼ਾਹਰੇ

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 20 ਸਤੰਬਰ ਆਸਟਰੇਲੀਆ ਦੇ 110 ਸ਼ਹਿਰਾਂ, ਪਿੰਡਾਂ, ਕਸਬਿਆਂ ਅਤੇ ਮੁਲਕ ਭਰ ਵਿੱਚ ਸੰਸਦ ਮੈਂਬਰਾਂ ਦੇ ਦਫ਼ਤਰਾਂ ਮੂਹਰੇ ਅੱਜ ਲੱਖਾਂ ਲੋਕਾਂ ਨੇ ਵਾਤਾਵਰਨ ਤਬਦੀਲੀ ਵਿਰੁੱਧ ਰੈਲੀਆਂ ਕੱਢੀਆਂ। ਇਸ ਵਿੱਚ ਸਿਆਸਤਦਾਨਾਂ ਦੇ ਕੰਨ ਖੋਲ੍ਹਦੇ ਇਕੱਠਾਂ ਨੇ ਮੁੱਖ ਸ਼ਹਿਰਾਂ ਵਿੱਚ ਜਾਮ ਲਗਾ ਦਿੱਤਾ। ਇਕੱਲੇ ਮੈਲਬਰਨ ਵਿੱਚ ਸਭ ਤੋਂ ਵੱਧ ਕਰੀਬ ਇੱਕ ...

Read More

ਦੇਸ਼ ’ਚ ਸਾਉਣੀ ਦੀ ਭਰਵੀਂ ਫਸਲ ਹੋਵੇਗੀ: ਪਰਸ਼ੋਤਮ ਰੁਪਾਲਾ

ਦੇਸ਼ ’ਚ ਸਾਉਣੀ ਦੀ ਭਰਵੀਂ ਫਸਲ ਹੋਵੇਗੀ: ਪਰਸ਼ੋਤਮ ਰੁਪਾਲਾ

ਨਵੀਂ ਦਿੱਲੀ, 20 ਸਤੰਬਰ ਇਸ ਵਾਰ ਭਰਵੇਂ ਮੀਂਹ ਪੈਣ ਕਾਰਨ ਭਾਰਤ ਵਿੱਚ ਸਾਉਣੀ ਦੀ ਫਸਲ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਵੇਗੀ। ਕੇਂਦਰੀ ਰਾਜ ਖੇਤੀਬਾੜੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਦੱਸਿਆ ਕਿ ਭਾਰਤ ’ਚ ਸਾਉਣੀ ਫਸਲ ਦੀ ਪੈਦਾਵਾਰ ਪਿਛਲੇ ਸਾਲ ਦੇ 141.71 ਮਿਲੀਅਨ ਟਨ ਨਾਲੋਂ ਵੱਧ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਦੇਸ਼ ...

Read More

ਪਾਕਿ ਨੇ ਹਮੇਸ਼ਾ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ: ਧਨੋਆ

ਪਾਕਿ ਨੇ ਹਮੇਸ਼ਾ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ: ਧਨੋਆ

ਮੁੰਬਈ, 20 ਸਤੰਬਰ ਭਾਰਤੀ ਹਵਾਈ ਸੈਨਾ (ਆਈਏਐੱਫ) ਦੇ ਮੁਖੀ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ ਹੈ ਅਤੇ ਬਾਲਾਕੋਟ ਹਵਾਈ ਹਮਲਿਆਂ ਦੌਰਾਨ ਵੀ ਅਜਿਹਾ ਹੀ ਹੋਇਆ ਸੀ। ਇਸ ਮਹੀਨੇ ਦੇ ਅਖੀਰ ਵਿੱਚ ਸੇਵਾਮੁਕਤ ਹੋਣ ਵਾਲੇ ਆਈਏਐੱਫ ਮੁਖੀ ਇੱਥੇ ...

Read More


ਹਰਿਆਣਾ ਆਪਣਾ ਇਨਸਾਈਕਲੋਪੀਡੀਆ ਛਾਪ ਕੇ ਦੇਸ਼ ਦਾ ਪਹਿਲਾ ਸੂਬਾ ਬਣਿਆ

Posted On June - 4 - 2010 Comments Off on ਹਰਿਆਣਾ ਆਪਣਾ ਇਨਸਾਈਕਲੋਪੀਡੀਆ ਛਾਪ ਕੇ ਦੇਸ਼ ਦਾ ਪਹਿਲਾ ਸੂਬਾ ਬਣਿਆ
ਡੇਢ ਸਾਲ ’ਚ ਤਿਆਰ ਇਨਸਾਈਕਲੋਪੀਡੀਆ ਦੇ 10 ਭਾਗ ਬਲਵਿੰਦਰ ਜੰਮੂ ਚੰਡੀਗੜ੍ਹ,3 ਜੂਨ ‘‘ਹਰਿਆਣਾ ਨੇ ਦੇਸ਼ ਭਰ ਵਿਚੋਂ ਸਭ ਤੋਂ ਪਹਿਲਾਂ ਆਪਣਾ ਇਨਸਾਈਕਲੋਪੀਡੀਆ ਛਾਪ ਕੇ ਬਾਜ਼ੀ ਮਾਰ ਲਈ ਹੈ। ਹਰਿਆਣਾ ਇਨਸਾਈਕਲੋਪੀਡੀਆ (ਹਰਿਆਣਾ ਵਿਸ਼ਵ ਕੋਸ਼) ਵਿਚ ਜੀਵਨ ਦੇ ਹਰੇਕ ਪਹਿਲੂ ਸਮਾਜਿਕ, ਆਰਥਿਕ, ਸਾਹਿਤਕ, ਸਭਿਆਚਾਰਕ            ਅਤੇ ਭੂਗੋਲਿਕ ਸਥਿਤੀ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।’’ ਇਹ ਗੱਲ ਅੱਜ ਇਥੇ ਹਰਿਆਣਾ ਰਾਜ ਭਵਨ ਵਿਚ ਹਰਿਆਣਾ ਇਨਸਾਈਕਲੋਪੀਡੀਆ ਨੂੰ ਜਾਰੀ ਕਰਨ ਸਮੇਂ ਸਮਾਗਮ 

ਸੱਜਣ ਕੁਮਾਰ ਖ਼ਿਲਾਫ਼ ਦੰਗਿਆਂ ਦੇ ਮਾਮਲਿਆਂ ’ਚ ਚਾਰਜਸ਼ੀਟ ਜੋੜਨ ਬਾਰੇ ਫੈਸਲਾ ਭਲਕੇ

Posted On June - 3 - 2010 Comments Off on ਸੱਜਣ ਕੁਮਾਰ ਖ਼ਿਲਾਫ਼ ਦੰਗਿਆਂ ਦੇ ਮਾਮਲਿਆਂ ’ਚ ਚਾਰਜਸ਼ੀਟ ਜੋੜਨ ਬਾਰੇ ਫੈਸਲਾ ਭਲਕੇ
ਨਵੀਂ ਦਿੱਲੀ, 2 ਜੂਨ ਇੱਥੋਂ ਦੀ ਇਕ ਅਦਾਲਤ ਨੇ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਨਾਲ ਇਕ ਹੋਰ ਚਾਰਜਸ਼ੀਟ ਜੋੜਨ ਸਬੰਧੀ ਅਰਜ਼ੀ ’ਤੇ ਫੈਸਲਾ ਰਾਖਵਾਂ ਰੱਖ ਲਿਆ ਹੈ। ਜ਼ਿਲ੍ਹਾ ਜੱਜ ਬਿਮਲਾ ਮਾਕਿਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਫੈਸਲਾ ਚਾਰ ਜੂਨ ਨੂੰ ਸੁਣਾਉਣਗੇ। ਵਿਸ਼ੇਸ਼ ਸਰਕਾਰੀ ਵਕੀਲ ਵੀ.ਐਸ. ਜੂਨ ਨੇ ਕਿਹਾ ਹੈ ਕਿ ਦੰਗਿਆਂ ਦੇ ਸਬੰਧ ਵਿਚ ਕਾਂਗਰਸੀ ਆਗੂ ਖ਼ਿਲਾਫ਼ ਚਾਰਜਸ਼ੀਟ ਵਿਚ ਮੁਕੱਦਮਾ ਚਲਾਉਣ ਲਈ ਕਾਫੀ ਸਬੂਤ ਹਨ, ਪਰ ਇਸ ਨੂੰ ਕਦੇ ਵੀ ਅਦਾਲਤ 

ਕਾਬੁਲ ’ਚ ਧਮਾਕਿਆਂ ਦੀ ਗੂੰਜ ਵਿਚ ਕੌਮੀ ਜਿਰਗਾ ਸ਼ੁਰੂ

Posted On June - 3 - 2010 Comments Off on ਕਾਬੁਲ ’ਚ ਧਮਾਕਿਆਂ ਦੀ ਗੂੰਜ ਵਿਚ ਕੌਮੀ ਜਿਰਗਾ ਸ਼ੁਰੂ
ਤਾਲਿਬਾਨ ਵੱਲੋਂ ਬਾਈਕਾਟ 1600 ਡੈਲੀਗੇਟਾਂ ਦੀ ਸੁਰੱਖਿਆ ਲਈ 12 ਹਜ਼ਾਰ ਜਵਾਨ ਤਾਇਨਾਤ ਕਾਬੁਲ, 2 ਜੂਨ ਲਗਪਗ ਨੌਂ ਸਾਲਾਂ ਤੋਂ ਚਲੀ ਆ ਰਹੀ ਲੜਾਈ ਨੂੰ ਖ਼ਤਮ ਕਰਨ ਲਈ ਕੌਮੀ ਆਮ ਸਹਿਮਤੀ ਬਣਾਉਣ ਲਈ ਸਦਰ ਹਾਮਿਦ ਕਰਜ਼ਈ ਵੱਲੋਂ ਦੇਸ਼ ਦੇ 1600 ਆਗੂਆਂ ਦੀ ਬੁਲਾਈ ਇਕੱਤਰਤਾ ਮੌਕੇ ਅਫਗਾਨ ਰਾਜਧਾਨੀ ਗੋਲੀਆਂ ਤੇ ਧਮਾਕਿਆਂ ਨਾਲ ਗੂੰਜ ਉੱਠੀ। ਤਿੰਨ ਰੋਜ਼ਾ ‘ਜਿਰਗਾ’ ਸ਼ੁਰੂ ਹੋਣ ਤੋਂ ਕੁਝ ਮਿੰਟਾਂ ਬਾਅਦ ਹੀ ਤਿੰਨ ਧਮਾਕੇ ਹੋਏ ਅਤੇ ਫੇਰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਇਸ ਕਬਾਇਲੀ ਸਭਾ ਦੀ 

ਮਿਰਚਪੁਰ ਕਾਂਡ ’ਤੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਰਕਾਰ ਦੀ ਖਿਚਾਈ

Posted On June - 3 - 2010 Comments Off on ਮਿਰਚਪੁਰ ਕਾਂਡ ’ਤੇ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਰਕਾਰ ਦੀ ਖਿਚਾਈ
ਨਵੀਂ ਦਿੱਲੀ, 2 ਜੂਨ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੀ ਸਖ਼ਤੀ ਨਾਲ ਖਿਚਾਈ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ 21 ਅਪਰੈਲ ਨੂੰ ਹਿਸਾਰ ਦੇ ਮਿਰਚਪੁਰ ਪਿੰਡ ’ਚ ਉਪਰਲੀ ਜਾਤ ਦੇ ਲੋਕਾਂ ਵੱਲੋਂ ਨਿਰਦੈਤਾ ਨਾਲ ਦੋ ਦਲਿਤਾਂ ਨੂੰ ਮਾਰਨ ਤੇ 150 ਘਰ ਤਬਾਹ ਕਰਨ ਦੇ ਵਰਤਾਰੇ ਜਿਹੀ ਘਟਨਾ ਦੁਬਾਰਾ ਵਾਪਰੀ ਤਾਂ ਇਸ ਦਾ ਗੰਭੀਰ ਨੋਟਿਸ ਲਿਆ ਜਾਵੇਗਾ। ਛੁੱਟੀਆਂ ’ਚ ਕੰਮ ਕਰ ਰਹੇ ਸੁਪਰੀਮ ਕੋਰਟ ਦੇ ਜਸਟਿਸ ਜੀ.ਐਸ. ਸਿੰਘਵੀ ਤੇ ਜਸਟਿਸ ਸੀ.ਕੇ. ਪ੍ਰਸਾਦ ’ਤੇ ਆਧਾਰਤ ਬੈਂਚ ਨੇ ਅਜਿਹੀ ਕਾਰਵਾਈ 

ਸਮਦ ਦਾ 14 ਤਕ ਅਦਾਲਤੀ ਰਿਮਾਂਡ

Posted On June - 2 - 2010 Comments Off on ਸਮਦ ਦਾ 14 ਤਕ ਅਦਾਲਤੀ ਰਿਮਾਂਡ
ਮੁੰਬਈ, 1 ਜੂਨ ਇਥੋਂ ਦੀ ਇਕ ਅਦਾਲਤ ਨੇ ਪੁਣੇ ਦੇ ਜਰਮਨ ਬੇਕਰੀ ਬੰਬ ਕਾਂਡ ਦੇ ਮੁੱਖ ਮੁਲਜ਼ਮ ਅਬਦੁਲ ਸਮਦ ਭਟਕਲ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰਕੇ ਉਸ ਨੂੰ 14 ਜੂਨ ਤਕ ਜੁਡੀਸ਼ਲ ਰਿਮਾਂਡ ’ਤੇ ਭੇਜ ਦਿੱਤਾ। ਅਦਾਲਤ ਨੇ ਇਹ ਕਹਿ ਕੇ ਜ਼ਮਾਨਤ ਦੀ ਅਰਜ਼ੀ ਰੱਦ ਕੀਤੀ ਕਿ ਮੁਲਜ਼ਮ ਨੂੰ ਰਿਹਾਅ ਕਰਨਾ ਠੀਕ ਨਹੀਂ। ਮੈਟਰੋਪਾਲਿਟਨ ਮੈਜਿਸਟਰੇਟ ਐਮ.ਵੀ. ਮੋਰਾਲੇ ਨੇ ਸਮਦ ਨੂੰ 2009 ਵਿਚ ਮਿਲੇ ਨਾਜਾਇਜ਼ ਹਥਿਆਰਾਂ ਦੇ ਮਾਮਲੇ ਵਿਚ ਜੁਡੀਸ਼ਲ ਹਿਰਾਸਤ ਵਿਚ ਭੇਜਿਆ। 23 ਸਾਲਾ ਸਮਦ ਨੇ ਅਦਾਲਤ ਨੂੰ ਦੱਸਿਆ ਕਿ ਉਸ ਖ਼ਿਲਾਫ਼ 

ਹੈਡਲੀ ਤੋਂ ਪੁੱਛ-ਪੜਤਾਲ ਲਈ ਟੀਮ ਅਮਰੀਕਾ ਪੁੱਜੀ

Posted On June - 2 - 2010 Comments Off on ਹੈਡਲੀ ਤੋਂ ਪੁੱਛ-ਪੜਤਾਲ ਲਈ ਟੀਮ ਅਮਰੀਕਾ ਪੁੱਜੀ
ਸ਼ਿਕਾਗੋ, 1 ਜੂਨ ਮੁੰਬਈ ’ਤੇ 26/11 ਦੇ ਹਮਲਿਆਂ ਦੇ ਸਾਜ਼ਿਸ਼ੀ ਡੇਵਿਡ ਕੋਲਮੈਨ ਹੈਡਲੀ ਤੋਂ ਪਹਿਲੀ ਵਾਰ ਪੁੱਛ-ਪੜਤਾਲ ਕਰਨ ਲਈ ਭਾਰਤੀ ਜਾਂਚਕਾਰਾਂ ਦੀ ਟੀਮ ਇਥੇ ਪੁੱਜ ਗਈ ਹੈ। ਇਸ ਟੀਮ ’ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ. ਏ.) ਦੇ ਅਧਿਕਾਰੀ ਤੇ ਇਕ ਲਾਅ ਅਫਸਰ ਸ਼ਾਮਲ ਹਨ। ਪਿਛਲੇ ਸਾਲ ਅਕਤੂਬਰ ’ਚ ਗ੍ਰਿਫਤਾਰੀ ਮਗਰੋਂ 49 ਸਾਲਾ ਪਾਕਿਸਤਾਨੀ ਅਮਰੀਕੀ ਡੇਵਿਡ ਹੈਡਲੀ ਪਹਿਲੀ ਵਾਰ ਸਿੱਧੇ ਤੌਰ ’ਤੇ ਭਾਰਤੀ ਜਾਂਚਕਾਰਾਂ ਦੇ ਸੁਆਲਾਂ ਦੇ ਰੂਬਰੂ ਹੋਏਗਾ। ਪੁੱਛ-ਪੜਤਾਲ ਸਮੇਂ, ਭਾਰਤੀ ਟੀਮ 

ਲਹਿੰਦੇ ਪੰਜਾਬ ਵਿਚ 25 ਮਸ਼ਕੂਕ ਗ੍ਰਿਫਤਾਰ

Posted On June - 2 - 2010 Comments Off on ਲਹਿੰਦੇ ਪੰਜਾਬ ਵਿਚ 25 ਮਸ਼ਕੂਕ ਗ੍ਰਿਫਤਾਰ
ਲਾਹੌਰ, 1 ਜੂਨ ਅਹਿਮਦੀ ਮਸਜਿਦ ਕਤਲੇਆਮ ਦੇ ਸਬੰਧ ’ਚ ਗ੍ਰਿਫਤਾਰ ਆਪਣੇ ਸਾਥੀ ਨੂੰ ਛੁਡਾਉਣ ਲਈ ਅਤਿਵਾਦੀਆਂ ਵੱਲੋਂ ਹਸਪਤਾਲ ਵਿਚ ਬੋਲੇ ਧਾਵੇ ਮਗਰੋਂ ਅੱਜ ਵੱਡੇ ਪੱਧਰ ’ਤੇ ਛਾਪੇ ਮਾਰਦਿਆਂ ਪੁਲੀਸ ਨੇ 25 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਤਹਿਰੀਕ-ਏ-ਤਾਲਿਬਾਨ ਦੇ ਗੜ੍ਹ ਸਮਝੇ ਜਾਂਦੇ ਦੱਖਣੀ ਪੰਜਾਬ ਦੇ ਵੱਡੇ ਹਿੱਸਿਆਂ ਵਿਚ ਅੱਜ ਛਾਪੇ ਮਾਰੇ ਗਏ। ਬੀਤੀ ਰਾਤ ਹਥਿਆਰਬੰਦ ਵਿਅਕਤੀਆਂ ਨੇ ਪੁਲੀਸ ਦੇ ਭੇਸ ਵਿਚ ਹਸਪਤਾਲ ’ਤੇ ਇਥੇ ਇਲਾਜ ਅਧੀਨ ਆਪਣੇ ਸਾਥੀ ਜਿਨਾਹ ਮੋਆਜ਼ ਉਰਫ 

ਸਾਫਟਵੇਅਰ ਸਨਅਤ ਵਿੱਚ ਪੰਜਾਬ ਪੈਂਠ ਬਣਾਉਣ ਲੱਗਾ

Posted On June - 2 - 2010 Comments Off on ਸਾਫਟਵੇਅਰ ਸਨਅਤ ਵਿੱਚ ਪੰਜਾਬ ਪੈਂਠ ਬਣਾਉਣ ਲੱਗਾ
ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,1 ਜੂਨ ਦੱਖਣੀ ਭਾਰਤ ਦੇ ਮੁਕਾਬਲੇ ਪੰਜਾਬ  ਇੰਜਨੀਅਰਿੰਗ ਖੇਤਰ ਦੀਆਂ ਵੱਡੀਆਂ ਸਨਅਤੀ ਕੰਪਨੀਆਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ। ਰਾਜ ਦੇ ਇੰਜਨੀਅਰਿੰਗ ਕਾਲਜਾਂ ਵਿਚ ਹੁਣ ਹਰ ਸਾਲ ਹਜ਼ਾਰਾਂ ਵਿਦਿਆਰਥੀ ਇੰਜਨੀਅਰ ਬਣ ਕੇ ਸਾਫਟਵੇਅਰ ਸਨਅਤ ਲਈ ਨਿਕਲਦੇ ਹਨ। ਪਿਛਲੇ ਸਾਲ ਦੇਸ਼ ਦੀਆਂ ਦਸ ਵੱਡੀਆਂ ਕੰਪਨੀਆਂ ਨੇ ਰਾਜ ਦੇ ਇੰਜਨੀਅਰਿੰਗ ਕਾਲਜਾਂ ਵਿਚ ਆ ਕੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ ਕੀਤੀ। ਦੇਸ਼ 

ਮਮਤਾ ‘ਦੀਦੀ’ ਫਿਰ ਹੋਈ ਨਾਰਾਜ਼

Posted On June - 2 - 2010 Comments Off on ਮਮਤਾ ‘ਦੀਦੀ’ ਫਿਰ ਹੋਈ ਨਾਰਾਜ਼
ਕੈਬਨਿਟ ਮੀਟਿੰਗ ਦਾ ਬਾਈਕਾਟ ਨਵੀਂ ਦਿੱਲੀ, 1 ਜੂਨ ਰੇਲ ਮੰਤਰੀ ਮਮਤਾ ਬੈਨਰਜੀ ਭਾਵੇਂ ਅੱਜ ਰਾਜਧਾਨੀ ਵਿਚ ਮੌਜੂਦ ਸੀ, ਪਰ ਇਸ ਦੇ ਬਾਵਜੂਦ ਉਹ ਕੈਬਨਿਟ ਦੀ ਉਸ ਬੈਠਕ ਵਿਚ ਸ਼ਾਮਲ ਨਹੀਂ   ਹੋਈ, ਜਿਸ ਵਿਚ ਝਾਰਖੰਡ ’ਚ ਰਾਸ਼ਟਰਪਤੀ ਰਾਜ ਲਗਾਉਣ ਨੂੰ ਮਨਜ਼ੂਰੀ ਦਿੱਤੀ ਗਈ।  ਸਰਕਾਰੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿਚ ਕੈਬਨਿਟ ਦੀ ਬੈਠਕ ਅੱਜ ਸਵੇਰੇ ਹੋਈ। ਉਸ ਸਮੇਂ ਰੇਲ ਮੰਤਰੀ         ਦਿੱਲੀ ਵਿਚ ਹੋਣ ਦੇ ਬਾਵਜੂਦ ਬੈਠਕ ਵਿਚ ਨਹੀਂ ਪੁੱਜੀ। ਇਹ ਪਹਿਲੀ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਗਲੇ ਵਰ੍ਹੇ

Posted On June - 1 - 2010 Comments Off on ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਗਲੇ ਵਰ੍ਹੇ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 31 ਮਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਗਲੇ ਵਰ੍ਹੇ ਹੋਣਗੀਆਂ ਅਤੇ ਇਸ ਵਿਚ ਸਿਰਫ ਕੇਸਧਾਰੀ ਵੋਟਰਾਂ ਨੂੰ ਹੀ ਵੋਟ ਪਾਉਣ ਦਾ ਹੱਕ ਹੋਵੇਗਾ। ਇਹ ਖੁਲਾਸਾ ਭਾਰਤ ਸਰਕਾਰ ਦੇ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ (ਬੋਰਡ) ਦੀਆਂ ਅਗਾਮੀ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਪ੍ਰੋਗਰਾਮ ਜਾਰੀ ਕਰਨ ਨਾਲ ਹੋਇਆ। ਇਸ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਗਲੇ ਵਰ੍ਹੇ

Posted On June - 1 - 2010 Comments Off on ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਗਲੇ ਵਰ੍ਹੇ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 31 ਮਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਅਗਲੇ ਵਰ੍ਹੇ ਹੋਣਗੀਆਂ ਅਤੇ ਇਸ ਵਿਚ ਸਿਰਫ ਕੇਸਧਾਰੀ ਵੋਟਰਾਂ ਨੂੰ ਹੀ ਵੋਟ ਪਾਉਣ ਦਾ ਹੱਕ ਹੋਵੇਗਾ। ਇਹ ਖੁਲਾਸਾ ਭਾਰਤ ਸਰਕਾਰ ਦੇ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸ਼੍ਰੋਮਣੀ ਕਮੇਟੀ (ਬੋਰਡ) ਦੀਆਂ ਅਗਾਮੀ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਦਾ ਪ੍ਰੋਗਰਾਮ ਜਾਰੀ ਕਰਨ ਨਾਲ ਹੋਇਆ। ਇਸ ਦੌਰਾਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ 

ਅਮਰੀਕਾ ਵੱਲੋਂ ਪਾਕਿ ’ਤੇ ਹਮਲਾ ਕਰਨ ਦਾ ਅਭਿਆਸ

Posted On May - 31 - 2010 Comments Off on ਅਮਰੀਕਾ ਵੱਲੋਂ ਪਾਕਿ ’ਤੇ ਹਮਲਾ ਕਰਨ ਦਾ ਅਭਿਆਸ
ਇਸਲਾਮਾਬਾਦ, 30 ਮਈ ਇਕ ਮੀਡੀਆ ਰਿਪੋਰਟ ਵਿਚ ਅੱਜ ਕਿਹਾ ਗਿਆ ਹੈ ਕਿ ਜੇਕਰ ਅਮਰੀਕਾ ਉਪਰ ਭਵਿੱਖ ਵਿਚ ਹੋਣ ਵਾਲੇ ਕਿਸੇ ਅਤਿਵਾਦੀ ਹਮਲੇ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜੀਆਂ ਨਿਕਲਦੀਆਂ ਹਨ ਤਾਂ ਇਸ ਹਾਲਾਤ ਵਿਚ ਪਾਕਿਸਤਾਨ ਉਪਰ ਇਕਪਾਸੜ ਹਮਲਾ ਕਰਨ ਲਈ ਅਮਰੀਕੀ ਫੌਜ ਅਭਿਆਸ ਕਰ ਚੁੱਕੀ ਹੈ। ਪਾਕਿਸਤਾਨ ਦੇ ਅਖ਼ਬਾਰ ‘ਡਾਅਨ’ ਦੀ ਖ਼ਬਰ ਮੁਤਾਬਕ ਇਹ ਅਭਿਆਸ ਫੌਜ ਦੀ ਜੰਗੀ ਸਮਰੱਥਾ ਦੀ ਇਕ ਪਰਖ ਸੀ, ਜਿਸ ਵਿਚ ਅਸਲੀ ਗੋਲਾ-ਬਾਰੂਦ ਨਹੀਂ ਵਰਤਿਆ ਗਿਆ। ਕੂਟਨੀਤਕ ਸੂਤਰਾਂ ਮੁਤਾਬਕ ਇਹ ਕਿਹਾ 

ਏਅਰ ਹੋਸਟੈੱਸ ਬਲਾਤਕਾਰ ਕਾਂਡ ਦਾ ਮੁਲਜ਼ਮ ਸਹਿ ਪਾਇਲਟ ਪੁਲੀਸ ਰਿਮਾਂਡ ’ਤੇ

Posted On May - 31 - 2010 Comments Off on ਏਅਰ ਹੋਸਟੈੱਸ ਬਲਾਤਕਾਰ ਕਾਂਡ ਦਾ ਮੁਲਜ਼ਮ ਸਹਿ ਪਾਇਲਟ ਪੁਲੀਸ ਰਿਮਾਂਡ ’ਤੇ
ਮੁੰਬਈ, 30 ਮਈ ਇੱਥੋਂ ਦੀ ਇਕ ਅਦਾਲਤ ਨੇ ਜੈੱਟ ਏਅਰਵੇਜ਼ ਦੇ ਇਕ ਸਹਿ-ਪਾਇਲਟ ਨੂੰ ਇਕ ਏਅਰ ਹੋਸਟੈੱਸ ਨਾਲ ਮਈ 2009 ਤੋਂ ਕਥਿਤ ਤੌਰ ’ਤੇ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਬਲਾਤਕਾਰ ਕਰਨ ਦੇ ਮਾਮਲੇ ਵਿਚ 5 ਜੂਨ ਤਕ ਪੁਲੀਸ ਹਿਰਾਸਤ ਵਿਚ ਭੇਜ ਦਿੱਤਾ ਹੈ। ਵਰੁਣ ਅਗਰਵਾਲ (27) ਨੂੰ ਵਿਆਹ ਕੀਤੇ ਬਿਨਾਂ ਉਸ ਨਾਲ ਰਹਿਣ ਵਾਲੀ 22 ਸਾਲਾ ਏਅਰ ਹੋਸਟੈੱਸ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਇੱਥੋਂ ਦੇ ਕੌਮੀ ਹਵਾਈ ਅੱਡੇ ਤੋਂ ਸ਼ਨਿੱਚਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਮੁਲਜ਼ਮ ਨੂੰ ਅੱਜ 

ਬਰਤਾਨੀਆ ਦੇ ਖਜ਼ਾਨਾ ਮੰਤਰੀ ਲਾਅਜ਼ ਨੇ ਦਿੱਤਾ ਅਸਤੀਫਾ

Posted On May - 31 - 2010 Comments Off on ਬਰਤਾਨੀਆ ਦੇ ਖਜ਼ਾਨਾ ਮੰਤਰੀ ਲਾਅਜ਼ ਨੇ ਦਿੱਤਾ ਅਸਤੀਫਾ
ਕੈਮਰੌਨ ਨੂੰ ਦੂਹਰਾ ਝਟਕਾ ਜੇ.ਸੀ.ਬੀ. ਦੇ ਚੇਅਰਮੈਨ ਨੂੰ ਲਾਰਡ ਬਣਨ ਤੋਂ ਰੋਕਿਆ ਲੰਡਨ, 30 ਮਈ ਬਰਤਾਨੀਆ ਵਿੱਚ ਖਜ਼ਾਨਾ ਮੰਤਰੀ ਡੇਵਿਸ ਲਾਅਜ਼ ਵੱਲੋਂ ਖਰਚ ਸਕੈਂਡਲ ਕਰਕੇ ਅਸਤੀਫਾ ਦੇਣ ਮਗਰੋਂ ਕਨਜ਼ਰਵੇਟਿਵ ਪਾਰਟੀ ਦੀ ਅਗਵਾਈ ਵਾਲੀ ਕੁਲੀਸ਼ਨ ਸਰਕਾਰ ਡਿਕ-ਡੋਲੇ ਖਾਣ ਲੱਗ ਪਈ ਹੈ। ਸਰਕਾਰੀ ਖਰਚ ਘਟਾਉਣ ਦੇ ਮਾਮਲਿਆਂ ਦੇ ਇੰਚਾਰਜ ਖਜ਼ਾਨਾ ਮੰਤਰੀ ਲਾਅਜ਼ ਨੇ ਲੰਘੀ ਰਾਤੀਂ ਅਸਤੀਫਾ ਦੇ ਦਿੱਤਾ ਜਦੋਂ ਇਹ ਖੁਲਾਸਾ ਹੋਇਆ ਕਿ ਉਸ ਨੇ ਆਪਣੇ ਇਕ ਗੁਪਤ ਸਮਲਿੰਗੀ ਪ੍ਰੇਮੀ ਨੂੰ ਸਰਕਾਰੀ ਖਜ਼ਾਨੇ ’ਚੋਂ 

ਏ.ਟੀ.ਐਮ. ’ਚੋਂ ਹਰੇਕ ਦਿਨ ਕਢਾਏ ਜਾ ਸਕਣਗੇ ਇਕ ਲੱਖ ਰੁਪਏ

Posted On May - 31 - 2010 Comments Off on ਏ.ਟੀ.ਐਮ. ’ਚੋਂ ਹਰੇਕ ਦਿਨ ਕਢਾਏ ਜਾ ਸਕਣਗੇ ਇਕ ਲੱਖ ਰੁਪਏ
ਐਚ.ਡੀ.ਐਫ.ਸੀ. ਬੈਂਕ ਦਾ ਫੈਸਲਾ ਭਲਕ ਤੋਂ ਲਾਗੂ ਨਵੀਂ ਦਿੱਲੀ, 30 ਮਈ ਮੁਲਕ ਦੇ ਬੈਂਕਾਂ ਦੇ ਗਾਹਕ ਛੇਤੀ ਹੀ ਏ.ਟੀ.ਐਮ. ਮਸ਼ੀਨਾਂ ਵਿਚੋਂ ਇਕ ਦਿਨ ’ਚ ਇਕ ਲੱਖ ਰੁਪਏ ਤੱਕ ਦੀ ਰਕਮ ਕਢਵਾ ਸਕਿਆ ਕਰਨਗੇ ਅਤੇ ਉਹ ਆਪਣੇ ਡੈਬਿਟ ਕਾਰਡਾਂ ਰਾਹੀਂ ਇਕ ਦਿਨ ’ਚ 1.25 ਲੱਖ ਰੁਪਏ ਤੱਕ ਦੀ ਖਰੀਦਦਾਰੀ ਵੀ ਕਰ ਸਕਿਆ ਕਰਨਗੇ। ਇੰਨਾ ਹੀ ਨਹੀਂ ਏ.ਟੀ.ਐਮਜ਼ ਅਤੇ ਫੋਨ ਰਾਹੀਂ ਇਕ ਦਿਨ ਵਿਚ ਇਕ ਤੋਂ ਦੂਜੇ ਖਾਤੇ ਵਿਚ ਤਿੰਨ ਲੱਖ ਰੁਪਏ ਤੱਕ ਤਬਦੀਲ ਵੀ ਕਰਨੇ ਸੰਭਵ ਹੋ ਜਾਣਗੇ। ਏ.ਟੀ.ਐਮ. ਵਿਚੋਂ ਇਕ ਦਿਨ ਦੌਰਾਨ ਕਢਵਾਈ 

ਸਕੂਲ ਦੀ ਰਿਪੋਰਟ ’ਤੇ ਹਾਲੇ ਕਾਰਵਾਈ ਨਹੀਂ: ਵਿਨੀਤ ਜੋਸ਼ੀ

Posted On May - 31 - 2010 Comments Off on ਸਕੂਲ ਦੀ ਰਿਪੋਰਟ ’ਤੇ ਹਾਲੇ ਕਾਰਵਾਈ ਨਹੀਂ: ਵਿਨੀਤ ਜੋਸ਼ੀ
-ਰੁਚਿਕਾ ਮਾਮਲਾ- ਨਵੀਂ ਦਿੱਲੀ, 30 ਮਈ ਚੰਡੀਗੜ੍ਹ ਦੇ ਇਕ ਸਕੂਲ ਵੱਲੋਂ ਰੁਚਿਕਾ ਗਿਰਹੋਤਰਾ ਨੂੰ ਕੱਢੇ ਜਾਣ ਬਾਰੇ ਦਿੱਤੀ ਗਈ ਰਿਪੋਰਟ ਉਪਰ ਸੀ.ਬੀ.ਐਸ.ਈ. ਨੇ ਹਾਲੇ ਤਕ ਕੋਈ ਫੈਸਲਾ ਨਹੀਂ ਕੀਤਾ। ਸੀ.ਬੀ.ਐਸ.ਈ. ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਦੱਸਿਆ ਕਿ ਸਕੂਲ ਨੇ ਰੁਚਿਕਾ ਨੂੰ ਕੱਢਣ ਦੀ ਕਾਰਵਾਈ ਕਰਨ ਬਾਰੇ ਸਾਰੇ ਕਾਰਨਾਂ ’ਤੇ ਚਾਨਣਾ ਪਾਉਂਦੀ ਰਿਪੋਰਟ ਪੇਸ਼ ਕੀਤੀ ਸੀ, ਪਰ ਇਸ ਮਾਮਲੇ ’ਤੇ ਬਣੀ ਕਮੇਟੀ ਉਸ ਦੀ ਘੋਖ ਕਰ ਰਹੀ ਹੈ, ਜਿਸ ਕਰਕੇ ਕੋਈ ਫੈਸਲਾ ਨਹੀਂ ਕੀਤਾ ਜਾ ਸਕਿਆ। ਚੰਡੀਗੜ੍ਹ 
Available on Android app iOS app
Powered by : Mediology Software Pvt Ltd.