ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਖ਼ਬਰਨਾਮਾ › ›

Featured Posts
ਪੱਛਮੀ ਬੰਗਾਲ ਦੇ ਮੰਦਰ ’ਚ ਭਾਜੜ ਕਾਰਨ ਤਿੰਨ ਹਲਾਕ

ਪੱਛਮੀ ਬੰਗਾਲ ਦੇ ਮੰਦਰ ’ਚ ਭਾਜੜ ਕਾਰਨ ਤਿੰਨ ਹਲਾਕ

ਕੋਲਕਾਤਾ, 23 ਅਗਸਤ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਮੰਦਰ ’ਚ ਅੱਜ ਭਾਜੜ ਮਚਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਇਹ ਘਟਨਾ ਇੱਥੋਂ 50 ਕਿਲੋਮੀਟਰ ਦੂਰ ਕਛੁਆ ਦੇ ਲੋਕਨਾਥ ਮੰਦਰ ’ਚ ਵਾਪਰੀ, ਜਿੱਥੇ ਲੱਖਾਂ ਦੀ ਗਿਣਤੀ ’ਚ ਲੋਕ 18ਵੀਂ ਸਦੀ ...

Read More

ਅਤਿਵਾਦੀਆਂ ਬਾਰੇ ਖੁਫ਼ੀਆ ਸੂਚਨਾ ਮਗਰੋਂ ਕੇਰਲ ਤੇ ਤਾਮਿਲਨਾਡੂ ’ਚ ਅਲਰਟ

ਅਤਿਵਾਦੀਆਂ ਬਾਰੇ ਖੁਫ਼ੀਆ ਸੂਚਨਾ ਮਗਰੋਂ ਕੇਰਲ ਤੇ ਤਾਮਿਲਨਾਡੂ ’ਚ ਅਲਰਟ

ਕੋਇੰਬਟੂਰ/ਚੇਨੱਈ, 23 ਅਗਸਤ ਲਸ਼ਕਰ-ਏ-ਤਇਬਾ ਦੇ ਅਤਿਵਾਦੀਆਂ ਦੀ ਘੁਸਪੈਠ ਹੋਣ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਕੇਰਲ ਤੇ ਤਾਮਿਲਨਾਡੂ ਵਿੱਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਹਨ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਕੋਇੰਬਟੂਰ ਦੇ ਪੁਲੀਸ ਕਮਿਸ਼ਨਰ ਸੁਮਿਤ ਸ਼ਰਨ ਨੇ ਕਿਹਾ ਕਿ ਅਤਿਵਾਦੀਆਂ ਦੇ ਇੱਥੇ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਹਿਰ ’ਚ ...

Read More

ਬਡਗਾਮ ਹੈਲੀਕਾਪਟਰ ਹਾਦਸਾ: ਹਵਾਈ ਸੈਨਾ ਦੇ ਪੰਜ ਅਧਿਕਾਰੀ ਦੋਸ਼ੀ ਕਰਾਰ

ਬਡਗਾਮ ਹੈਲੀਕਾਪਟਰ ਹਾਦਸਾ: ਹਵਾਈ ਸੈਨਾ ਦੇ ਪੰਜ ਅਧਿਕਾਰੀ ਦੋਸ਼ੀ ਕਰਾਰ

ਨਵੀਂ ਦਿੱਲੀ, 23 ਅਗਸਤ ਜੰਮੂ ਕਸ਼ਮੀਰ ਦੇ ਬਡਗਾਮ ਵਿੱਚ ਵਾਪਰੇ ਐੱਮਆਈ-17 ਹੈਲੀਕਾਪਟਰ ਹਾਦਸੇ ਸਬੰਧੀ ਮੁਕੰਮਲ ਹੋਈ ਉੱਚ ਪੱਧਰੀ ਜਾਂਚ ਵਿੱਚ ਭਾਰਤੀ ਹਵਾਈ ਸੈਨਾ ਦੇ ਪੰਜ ਅਧਿਕਾਰੀ ਦੋਸ਼ੀ ਪਾਏ ਗਏ ਹੈ। ਫੌਜ ਦੇ ਸੂਤਰਾਂ ਅਨੁਸਾਰ ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਹੈਲੀਕਾਪਟਰ ਬੀਤੀ 27 ਫਰਵਰੀ, ਜਿਸ ਦਿਨ ਭਾਰਤ ਅਤੇ ਪਾਕਿਸਤਾਨ ਦੀਆਂ ਹਵਾਈ ...

Read More

ਮਨਮੋਹਨ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਹਲਫ ਲਿਆ

ਮਨਮੋਹਨ ਸਿੰਘ ਨੇ ਰਾਜ ਸਭਾ ਮੈਂਬਰ ਵਜੋਂ ਹਲਫ ਲਿਆ

ਨਵੀਂ ਦਿੱਲੀ, 23 ਅਗਸਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿਘ ਨੇ ਅੱਜ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੇ 86 ਸਾਲਾ ਮਨਮੋਹਨ ਸਿੰਘ ਨੂੰ ਅਹੁਦੇ ਦੀ ਮਰਿਆਦਾ ਬਣਾਈ ਰੱਖਣ ਦੀ ਸਹੁੰ ਚੁਕਵਾਈ। ਸਦਨ ਦੇ ਆਗੂ ਥਾਵਰ ਚੰਦ ਗਹਿਲੋਤ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ...

Read More

ਜੱਲ੍ਹਿਆਂਵਾਲਾ ਬਾਗ ਖੂਨੀ ਸਾਕੇ ਦੀ ਇਤਿਹਾਸਿਕ ਘਟਨਾ ਬਾਅਦ ਆਜ਼ਾਦੀ ਸੰਗਰਾਮ ਮਘਿਆ: ਵੋਹਰਾ

ਜੱਲ੍ਹਿਆਂਵਾਲਾ ਬਾਗ ਖੂਨੀ ਸਾਕੇ ਦੀ ਇਤਿਹਾਸਿਕ ਘਟਨਾ ਬਾਅਦ ਆਜ਼ਾਦੀ ਸੰਗਰਾਮ ਮਘਿਆ: ਵੋਹਰਾ

ਪੁਸਤਕ ‘ਮਾਰਟ੍ਰਡਮ ਟੂ ਫਰੀਡਮ: 100 ਯੀਅਰਜ਼ ਆਫ ਜੱਲ੍ਹਿਆਂਵਾਲਾ ਬਾਗ’ ’ਤੇ ਚਰਚਾ; ਅਖਬਾਰ ’ਚ ਛਪੇ ਲੇਖਾਂ ’ਤੇ ਆਧਾਰਿਤ ਹੈ ਪੁਸਤਕ ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 22 ਅਗਸਤ ਅੱਜ ਇੱਥੇ ਪੁਸਤਕ ‘ਮਾਰਟ੍ਰਡਮ ਟੂ ਫਰੀਡਮ: 100 ਯੀਅਰਜ਼ ਆਫ ਜੱਲ੍ਹਿਆਂਵਾਲਾ ਬਾਗ’ ਉਪਰ ਭਰਵੀਂ ਅਤੇ ਗੰਭੀਰ ਚਰਚਾ ਹੋਈ। ਇਸ ਸਮਾਗਮ ਮੌਕੇ ‘ਦਿ ਟ੍ਰਿਬਿਊਨ ਟਰੱਸਟ’ ਦੇ ਚੇਅਰਮੈਨ ਐੱਨ.ਐੱਨ. ਵੋਹਰਾ ...

Read More

ਸੁਨੰਦਾ ਪੁਸ਼ਕਰ ਦੇ ਸਰੀਰ ’ਤੇ ਸਨ ਸੱਟਾਂ ਦੇ 15 ਨਿਸ਼ਾਨ: ਪੋਸਟਮਾਰਟਮ

ਸੁਨੰਦਾ ਪੁਸ਼ਕਰ ਦੇ ਸਰੀਰ ’ਤੇ ਸਨ ਸੱਟਾਂ ਦੇ 15 ਨਿਸ਼ਾਨ: ਪੋਸਟਮਾਰਟਮ

ਨਵੀਂ ਦਿੱਲੀ, 21 ਅਗਸਤ ਸੁਨੰਦਾ ਪੁਸ਼ਕਰ ਹੱਤਿਆ ਮਾਮਲੇ ਵਿਚ ਇਸਤਗਾਸਾ ਪੱਖ ਦੇ ਵਕੀਲ ਨੇ ਅੱਜ ਅਦਾਲਤ ਨੂੰ ਦੱਸਿਆ ਹੈ ਕਿ ਪੋਸਟਮਾਰਟਮ ਰਿਪੋਰਟ ਵਿਚ ਪੁਸ਼ਕਰ ਦੇ ਸਰੀਰ ’ਤੇ 15 ਥਾਂ ਸੱਟਾਂ ਦੇ ਨਿਸ਼ਾਨ ਦੱਸੇ ਗਏ ਹਨ। ਇਸਤਗਾਸਾ ਧਿਰ ਨੇ ਦੱਸਿਆ ਕਿ ਸ਼ਸ਼ੀ ਥਰੂਰ ਤੇ ਮੇਹਰ ਤਰਾਰ ਇਕ ਦੂਜੇ ਦੇ ਕਾਫ਼ੀ ਨੇੜੇ ਸਨ। ...

Read More

ਲਾਵਾਰਸ ਪਸ਼ੂਆਂ ਦੀ ਸਮੱਸਿਆ ਖਿ਼ਲਾਫ਼ ਭੁੱਖ ਹੜਤਾਲ ਸ਼ੁਰੂ

ਲਾਵਾਰਸ ਪਸ਼ੂਆਂ ਦੀ ਸਮੱਸਿਆ ਖਿ਼ਲਾਫ਼ ਭੁੱਖ ਹੜਤਾਲ ਸ਼ੁਰੂ

ਗੁਰਦੀਪ ਸਿੰਘ ਲਾਲੀ ਸੰਗਰੂਰ, 21 ਅਗਸਤ ਲੋਕਾਂ ਦੀ ਜਾਨ ਦਾ ਖੌਅ ਬਣੇ ਲਾਵਾਰਸ ਪਸ਼ੂਆਂ ਦੀ ਸੰਭਾਲ ਸਬੰਧੀ ਸਰਕਾਰ ਦੀ ਲਾਪ੍ਰਵਾਹੀ ਖ਼ਿਲਾਫ਼ ਸ਼ਹਿਰ ਵਾਸੀਆਂ ਨੇ ਸੰਘਰਸ਼ ਵਿੱਢ ਦਿੱਤਾ ਹੈ। ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ’ਤੇ ਆਧਾਰਿਤ ਬਣੇ ਸਾਂਝੇ ਮੋਰਚੇ ਦੇ ਬੈਨਰ ਹੇਠ ਲੋਕਾਂ ਨੇ ਦਿੱਲੀ-ਲੁਧਿਆਣਾ ਮੁੱਖ ਮਾਰਗ ’ਤੇ ਪੈਂਦੇ ਭਗਵਾਨ ਮਹਾਵੀਰ ਚੌਕ ਨੇੜੇ ਬੇਮਿਆਦੀ ...

Read More


ਰਾਸ਼ਟਰੀ ਸਿੱਖ ਸੰਗਤ ਵੱਲੋਂ ਮਹਾਕੁੰਭ ’ਤੇ ਯਾਤਰੀਆਂ ਦੀ ਸੇਵਾ

Posted On April - 21 - 2010 Comments Off on ਰਾਸ਼ਟਰੀ ਸਿੱਖ ਸੰਗਤ ਵੱਲੋਂ ਮਹਾਕੁੰਭ ’ਤੇ ਯਾਤਰੀਆਂ ਦੀ ਸੇਵਾ
ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 20 ਅਪਰੈਲ ਰਾਸ਼ਟਰੀ ਸਿੱਖ ਸੰਗਤ ਵੱਲੋਂ ਹਰਿਦੁਆਰ ਮਹਾਕੁੰਭ ਦੇ ਪਵਿੱਤਰ ਮੌਕੇ ’ਤੇ ਦੇਸ਼-ਵਿਦੇਸ਼ ਤੋਂ ਆਏ ਕਰੋੜਾਂ ਤੀਰਥ ਯਾਤਰੀਆਂ ਦੀ ਸੇਵਾ ਦੀ ਸ਼ੁਰੂਆਤ ਗੁਰਬਾਣੀ ਦੇ ਕੀਰਤਨ ਤੇ ਅਰਦਾਸ ਮਗਰੋਂ ਹੋਈ। ਇਸ ਮੌਕੇ ਸਮਾਜਿਕ ਸਾਂਝੀਵਾਲਤਾ ਦਾ ਭਾਵ ਵਿਕਸਤ ਕਰਨ ਅਤੇ ਸਿੱਖ ਇਤਿਹਾਸ ਦੀ ਬਲੀਦਾਨ ਪ੍ਰੰਪਰਾ ਅਤੇ ਖਾਲਸਾ ਪੰਥ ਦੇ ਯੋਗਦਾਨ ਤੋਂ ਹਿੰਦੂ ਸਮਾਜ ਨੂੰ ਜਾਣੂ ਕਰਵਾਇਆ ਗਿਆ। ਲੰਗਰ ਤੇ ਰਿਹਾਇਸ਼ ਲਈ ਕਨਖਲ ਵਿਖੇ ਵਿਆਪਕ ਪ੍ਰਬੰਧ ਕੀਤੇ ਗਏ ਸਨ। 

ਭਾਰਤ ਤੇ ਪਾਕਿਸਤਾਨ ਸਿਹਤ ਖੇਤਰ ’ਚ ਸਹਿਯੋਗ ਵਧਾਉਣ ਦੇ ਚਾਹਵਾਨ

Posted On April - 20 - 2010 Comments Off on ਭਾਰਤ ਤੇ ਪਾਕਿਸਤਾਨ ਸਿਹਤ ਖੇਤਰ ’ਚ ਸਹਿਯੋਗ ਵਧਾਉਣ ਦੇ ਚਾਹਵਾਨ
ਨਵੀਂ ਦਿੱਲੀ, 19 ਅਪਰੈਲ ਭਾਰਤ ਅਤੇ ਪਾਕਿਸਤਾਨ ਨੇ ਸਿਹਤ ਸੁਧਾਰ ਖੇਤਰ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਦੀ ਵਕਾਲਤ ਕੀਤੀ ਹੈ। ਪਾਕਿਸਤਾਨ, ਭਾਰਤ ਵਿੱਚ ਚੱਲ ਰਹੀਆਂ ‘ਜਨਨੀ ਸੁਰਕਸ਼ਾ ਯੋਜਨਾ’ ਜਿਹੀਆਂ ਸਕੀਮਾਂ ਅਤੇ ਕੰਡੋਮ ਵੇਚਣ ਵਾਲੀਆਂ ਮਸ਼ੀਨਾਂ ਜਿਹੇ ਪ੍ਰਯੋਗਾਂ ਵਿੱਚ ਕਾਫੀ ਦਿਲਚਸਪੀ ਦਿਖਾ ਰਿਹਾ ਹੈ। ਪਾਕਿਸਤਾਨ ਦੀ ਲੋਕ ਭਲਾਈ ਮੰਤਰੀ ਫਿਰਦੌਸ ਆਸ਼ਿਕ ਅਵਾਨ ਨੇ ਆਪਣੇ ਭਾਰਤੀ ਹਮਰੁਤਬਾ ਗੁਲਾਮ ਨਬੀ ਆਜ਼ਾਦ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਭਾਰਤ ਦੇ 

ਆਈ.ਪੀ.ਐਲ. ਮਾਮਲੇ ’ਚ ਕ੍ਰਿਕਟ ਬੋਰਡ ਨੂੰ ਆਮਦਨ ਕਰ ਵਿਭਾਗ ਵੱਲੋਂ ਨੋਟਿਸ

Posted On April - 20 - 2010 Comments Off on ਆਈ.ਪੀ.ਐਲ. ਮਾਮਲੇ ’ਚ ਕ੍ਰਿਕਟ ਬੋਰਡ ਨੂੰ ਆਮਦਨ ਕਰ ਵਿਭਾਗ ਵੱਲੋਂ ਨੋਟਿਸ
23 ਅਪਰੈਲ ਤੱਕ ਜੁਆਬ ਮੰਗਿਆ ਨਵੀਂ ਦਿੱਲੀ, 19 ਅਪਰੈਲ ਆਈ.ਪੀ.ਐਲ. ਕ੍ਰਿਕਟ ਟੂਰਨਾਮੈਂਟ ਨੂੰ ਲੈ ਕੇ ਹੁਣ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ’ਤੇ ਆਮਦਨ ਕਰ ਵਿਭਾਗ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਵਿਭਾਗ ਨੇ ਮਾਮਲੇ ਦੀ ਜਾਂਚ ਦੇ ਸਿਲਸਿਲੇ ਵਿਚ ਬੀ.ਸੀ.ਸੀ.ਆਈ. ਤੋਂ 10 ਸੁਆਲ ਪੁੱਛ ਕੇ ਸ਼ੁੱਕਰਵਾਰ 23 ਅਪਰੈਲ ਤੱਕ ਇਸ ਸਬੰਧੀ ਜੁਆਬ ਮੰਗਿਆ ਹੈ। ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਦੇ ਸੂਤਰਾਂ ਨੇ ਅੱਜ ਦੱਸਿਆ ਕਿ ਬੀ.ਸੀ.ਸੀ.ਆਈ. ਤੋਂ ਟੀਮਾਂ ਦੀ ਮਾਲਕੀ, ਵੱਖ-ਵੱਖ 

ਪੁਲੀਸ ਨੂੰ ਸੱਟੇਬਾਜ਼ ਲਾਬੀ ’ਤੇ ਵੀ ਸ਼ੱਕ, ਜਾਂਚ ਜਾਰੀ

Posted On April - 20 - 2010 Comments Off on ਪੁਲੀਸ ਨੂੰ ਸੱਟੇਬਾਜ਼ ਲਾਬੀ ’ਤੇ ਵੀ ਸ਼ੱਕ, ਜਾਂਚ ਜਾਰੀ
ਚਿੰਨਾਸਵਾਮੀ ਸਟੇਡੀਅਮ ਧਮਾਕੇ ਜਰਮਨ ਬੇਕਰੀ ਧਮਾਕੇ ਦੀ ਜਾਂਚ ਕਰਨ ਵਾਲੀ ਟੀਮ ਬੰਗਲੌਰ ਪੁੱਜੀ ਬੰਗਲੌਰ, 19 ਅਪਰੈਲ ਕਰਨਾਟਕ ਸਰਕਾਰ ਨੇ ਅੱਜ ਕਿਹਾ ਕਿ ਪੁਲੀਸ ਇਹ ਜਾਂਚ ਕਰ ਰਹੀ ਹੈ ਕਿ ਚਿੰਨਾਸਵਾਮੀ ਕ੍ਰਿਕਟ ਸਟੇਡੀਅਮ ਦੇ ਨੇੜੇ ਕੀਤੇ ਗਏ ਬੰਬ ਧਮਾਕਿਆਂ ’ਚ ਕਿਤੇ ਸੱਟੇਬਾਜ਼ੀ ਕਰਨ ਵਾਲੀ ਲਾਬੀ ਦਾ ਹੱਥ ਤਾਂ ਨਹੀਂ ਹੈ। ਇਨ੍ਹਾਂ ਧਮਾਕਿਆਂ ਕਾਰਨ ਆਈ.ਪੀ.ਐਲ. ਦੇ ਸੈਮੀਫਾਈਨਲ ਮੁਕਾਬਲੇ ਇੱਥੋਂ ਮੁੰਬਈ ਤਬਦੀਲ ਕਰਨੇ ਪਏ ਸਨ। ਕਰਨਾਟਕ ਦੇ ਗ੍ਰਹਿ ਮੰਤਰੀ ਵੀ.ਐਸ. ਅਚਾਰੀਆ ਨੇ ਪੱਤਰਕਾਰਾਂ 

ਬਿਜਲੀ ਬਾਰੇ ਬਹਿਸ ਮੌਕੇ ਸੰਸਦ ਦੀ ਬੱਤੀ ਗੁੱਲ

Posted On April - 20 - 2010 Comments Off on ਬਿਜਲੀ ਬਾਰੇ ਬਹਿਸ ਮੌਕੇ ਸੰਸਦ ਦੀ ਬੱਤੀ ਗੁੱਲ
ਨਵੀਂ ਦਿੱਲੀ, 19 ਅਪਰੈਲ ਇਹ ਹਾਸੋਹੀਣੀ ਗੱਲ ਲੱਗਦੀ ਹੈ, ਪਰ ਰਾਜ ਸਭਾ ਵਿਚ ਇਸ ਵਾਰ ਗਰਮੀਆਂ ਦੌਰਾਨ ਬਿਜਲੀ ਦੀ ਸਥਿਤੀ ਬਾਰੇ ਹੋਈ ਬਹਿਸ ਸਮੇਂ ਅੱਜ ਸੰਸਦ ਵਿਚ ਵਾਰ-ਵਾਰ ਬਿਜਲੀ ਸਪਲਾਈ ਵਿਚ ਵਿਘਨ ਪੈਂਦਾ ਰਿਹਾ। ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਉੱਤੇ ਇਸ ਦਾ ਇੰਨਾ ਕੁ ਪ੍ਰਭਾਵ ਪਿਆ ਕਿ ਵੋਲਟੇਜ ਘਟਣ-ਵਧਣ ਕਾਰਨ ਸੁਰੱਖਿਆ ਉਪਕਰਣਾਂ ਸਮੇਤ ਹੋਰ ਯੰਤਰਾਂ ਦੀ ਕਾਰਗੁਜ਼ਾਰੀ ਵੀ ਪ੍ਰਭਾਵਿਤ ਹੋਈ। ਰਾਜ ਸਭਾ ਵਿਚ ਬਹਿਸ ਵਿਚ ਭਾਗ ਲੈਂਦਿਆਂ ਆਲ ਇੰਡੀਆ ਅੰਨਾ ਡੀ.ਐਮ.ਕੇ. ਦੇ ਐਨ.ਆਰ.ਗੋਵਿੰਦਾਰਾਜਾਰ 

ਲੁਟੇਰਿਆਂ ਨੇ ਫੈਕਟਰੀ ’ਚੋਂ ਪੌਣੇ 6 ਲੱਖ ਰੁਪਏ ਲੁੱਟੇ

Posted On April - 20 - 2010 Comments Off on ਲੁਟੇਰਿਆਂ ਨੇ ਫੈਕਟਰੀ ’ਚੋਂ ਪੌਣੇ 6 ਲੱਖ ਰੁਪਏ ਲੁੱਟੇ
ਖੇਤਰੀ ਪ੍ਰਤੀਨਿਧ ਲੁਧਿਆਣਾ, 19 ਅਪਰੈਲ ਲੁਧਿਆਣਾ–ਦਿੱਲੀ ਮੁੱਖ ਸੜਕ ਤੇ ਜੁਗਿਆਣਾ ਵਿਚ 10 ਹਥਿਆਰਬੰਦ ਡਕੈਤਾਂ ਨੇ ਫੈਕਟਰੀ ਦੇ ਤਿੰਨ ਸੁਰੱਖਿਆ ਮੁਲਾਜ਼ਮਾਂ ਨੂੰ ਜ਼ਖਮੀ ਕਰਕੇ 5 ਲੱਖ 81 ਹਜ਼ਾਰ ਦੀ ਨਕਦੀ ਲੁੱਟ ਲਈ।  ਜ਼ਖਮੀ ਹੋਏ ਤਿੰਨਾਂ ਸੁਰੱਖਿਆ ਮੁਲਾਜ਼ਮਾਂ ਵਿਚ ਵਰਿੰਦਰ ਕੁਮਾਰ, ਭਗੀਰਥ ਅਤੇ ਕੁਲਦੀਪ ਸਿੰਘ ਸ਼ਾਮਲ ਹਨ। ਅੱਜ ਵੱਡੇ ਤੜਕੇ 2:30 ਵਜੇ ਦੇ ਕਰੀਬ ਵਾਪਰੀ ਘਟਨਾ ਬਾਰੇ ਮਿਲੀ ਜਾਣਕਾਰੀ ਮੁਤਾਬਕ ਦਸ ਹਥਿਆਰਬੰਦ ਲੁਟੇਰੇ ਫਰੀਮੈਨਜ਼ ਇੰਡਸਟਰੀ ਪ੍ਰਾਈਵੇਟ ਲਿਮਟਿਡ ਅੰਦਰ ਕੰਧਾਂ 

ਸੀ.ਬੀ.ਆਈ. ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦਾ ਫੈਸਲਾ ਅਦਾਲਤ ਕਰੇਗੀ

Posted On April - 20 - 2010 Comments Off on ਸੀ.ਬੀ.ਆਈ. ਵੱਲੋਂ ਟਾਈਟਲਰ ਨੂੰ ਕਲੀਨ ਚਿੱਟ ਦਾ ਫੈਸਲਾ ਅਦਾਲਤ ਕਰੇਗੀ
ਨਵੀਂ ਦਿੱਲੀ, 19 ਅਪਰੈਲ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਕਤਲੇਆਮ ਦੇ ਇਕ ਕੇਸ ’ਚ ਕਲੀਨ ਚਿੱਟ ਦਿੰਦੀ ਸੀ.ਬੀ.ਆਈ. ਦੀ ਜਾਂਚ ਰਿਪੋਰਟ ਸਬੰਧੀ ਫੈਸਲਾ ਇਕ ਸਥਾਨਕ ਅਦਾਲਤ ਕਰੇਗੀ।  ਐਡੀਸ਼ਨਲ ਚੀਫ ਮੈਟਰੋਪਾਲੇਟਿਨ ਮੈਜਿਸਟਰੇਟ ਰਾਕੇਸ਼ ਪੰਡਤ ਨੇ ਸੀ.ਬੀ.ਆਈ. ਤੇ ਪੀੜਤ ਲਖਵਿੰਦਰ ਕੌਰ ਦੇ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ 7 ਅਪਰੈਲ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ।  ਪੀੜਤ ਲਖਵਿੰਦਰ ਕੌਰ ਨੇ ਏਜੰਸੀ ਵੱਲੋਂ ਟਾਈਟਲਰ ਨੂੰ ਕਲੀਨ ਚਿੱਟ 

ਥਰੂਰ ਦੀ ਅਸਤੀਫੇ ਦੀ ਪੇਸ਼ਕਸ਼ ਤੋਂ ਭਾਵੁਕ ਹੋ ਗਏ ਸਨ ਮਨਮੋਹਨ ਸਿੰਘ

Posted On April - 20 - 2010 Comments Off on ਥਰੂਰ ਦੀ ਅਸਤੀਫੇ ਦੀ ਪੇਸ਼ਕਸ਼ ਤੋਂ ਭਾਵੁਕ ਹੋ ਗਏ ਸਨ ਮਨਮੋਹਨ ਸਿੰਘ
ਨਵੀਂ ਦਿੱਲੀ, 19 ਅਪਰੈਲ ਐਤਵਾਰ ਦੁਪਹਿਰ ਮਗਰੋਂ ਜਦੋਂ ਸ਼ਸ਼ੀ ਥਰੂਰ ਪ੍ਰਧਾਨ ਮੰਤਰੀ ਨੂੰ ਮਿਲਣ ਗਏ ਤੇ ਅਸਤੀਫੇ ਦੀ ਪੇਸ਼ਕਸ਼ ਕੀਤੀ ਤਾਂ ਡਾ. ਮਨਮੋਹਨ ਸਿੰਘ ਭਾਵੁਕ ਹੋ ਗਏ ਤੇ ਉਨ੍ਹਾਂ ਨੂੰ (ਥਰੂਰ ਨੂੰ) ਦੱਸਿਆ ਕਿ ਉਹ ਮੰਨਦੇ ਹਨ ਕਿ ਉਹ ਸਾਫ ਦਾਮਨ ਹਨ ਪਰ ਬੇਮੁਹਾਰੀ ਵਿਰੋਧੀ ਧਿਰ ਕਾਰਨ ਉਨ੍ਹਾਂ ਅੱਗੇ ਹੋਰ ਕੋਈ ਰਾਹ ਨਹੀਂ ਹੈ ਜਿਸ ਨੇ ਸਰਕਾਰ ਨੂੰ ਸ਼ਰਮਿੰਦਗੀ ਦੇਣ ਲਈ ਅਹਿਮ ਵਿਧਾਨਕ ਕਾਰਵਾਈਆਂ ਵੀ ਰੋਕੀਆਂ ਹੋਈਆਂ ਹਨ। ਸਾਬਕਾ ਵਿਦੇਸ਼ ਰਾਜ ਮੰਤਰੀ ਦੇ ਨੇੜਲੇ ਸੂਤਰਾਂ ਅਨੁਸਾਰ ਜਦੋਂ ਉਨ੍ਹਾਂ 

ਆਮਦਨ ਕਰ ਵਿਭਾਗ ਦੀ ਨਜ਼ਰ ਮੋਦੀ ਦੇ ਦੇਸ਼-ਵਿਦੇਸ਼ ਵਿਚਲੇ ਅਸਾਸਿਆਂ ’ਤੇ

Posted On April - 20 - 2010 Comments Off on ਆਮਦਨ ਕਰ ਵਿਭਾਗ ਦੀ ਨਜ਼ਰ ਮੋਦੀ ਦੇ ਦੇਸ਼-ਵਿਦੇਸ਼ ਵਿਚਲੇ ਅਸਾਸਿਆਂ ’ਤੇ
ਮੁੰਬਈ, 19 ਅਪਰੈਲ ਧਨ ਦੀ ਖਾਣ ਬਣ ਗਏ ਆਈ.ਪੀ.ਐਲ. ਵਿਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਕਰ ਰਹੇ ਆਮਦਨ ਕਰ ਵਿਭਾਗ ਵੱਲੋਂ ਇਸ ਦੇ ਕੱਦਾਵਾਰ ਕਮਿਸ਼ਨਰ ਲਲਿਤ ਮੋਦੀ ਤੇ ਉਹਦੇ ਨੇੜਲੇ ਸਹਾਇਕਾਂ ਦੇ ਅਸਾਸਿਆਂ ਦੀ ਡੂੰਘੀ ਜਾਂਚ ਪੜਤਾਲ ਕੀਤੇ ਜਾਣ ਦੀ ਸੰਭਾਵਨਾ ਹੈ। ਏਹੀ ਨਹੀਂ ਇਨ੍ਹਾਂ ਸਭ ਦੇ ਵਿਦੇਸ਼ਾਂ ਵਿਚਲੇ ਕਾਰੋਬਾਰਾਂ ਤੇ ਸੰਪਤੀ ਉਤੇ ਵੀ ਵਿਭਾਗ ਦੀ ਨਿਗ੍ਹਾ ਹੈ। ਇਕ ਆਈ.ਟੀ. ਅਧਿਕਾਰੀ ਨੇ ਕਿਹਾ ਕਿ ਇਸ ਸਬੰਧੀ ਬਹੁਤ ਸਾਰਾ ਸ਼ੱਕੀ ਕਿਸਮ ਦਾ ਲੈਣ-ਦੇਣ ਵਿਭਾਗ ਦੀ ਨਜ਼ਰ ਹੇਠ ਹੈ। ਲਲਿਤ 

ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲਈ ਨੋਟੀਫ਼ਿਕੇਸ਼ਨ ਇਸ ਹਫ਼ਤੇ

Posted On April - 20 - 2010 Comments Off on ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲਈ ਨੋਟੀਫ਼ਿਕੇਸ਼ਨ ਇਸ ਹਫ਼ਤੇ
ਪੰਥਕ ਧਿਰਾਂ ਵੱਲੋਂ ਸਰਗਰਮੀਆਂ ਤੇਜ਼ ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,19 ਅਪਰੈਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਨੋਟੀਫਿਕੇਸ਼ਨ ਇਸੇ ਹਫਤੇ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਤੇਜਾ ਸਿੰਘ ਸਮੁੰਦਰੀ ਹਾਲ ’ਤੇ ਕਾਬਜ਼ ਹੋਣ ਲਈ ਪੰਥਕ ਧਿਰਾਂ ਨੇ ਆਪਣੀ ਸਰਗਰਮੀ ਤੇਜ਼ ਕਰ ਦਿਤੀ ਹੈ। ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧਿਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਹੀਨੇ ਦੇ ਅਖੀਰ ’ਤੇ ਪਾਰਟੀ ਲੀਡਰਸ਼ਿਪ ਦੀਆਂ ਦੋ-ਰੋਜ਼ਾ ਉਚ ਪੱਧਰੀ ਮੀਟਿੰਗਾਂ ਬੁਲਾ 

ਲੋਕ ਸਭਾ ਸਪੀਕਰ ਵੱਲੋਂ ਪ੍ਰਸ਼ਨ ਕਾਲ ਦਾ ਵਕਤ ਬਦਲਣ ਸਬੰਧੀ ਵਿਚਾਰਾਂ

Posted On April - 19 - 2010 Comments Off on ਲੋਕ ਸਭਾ ਸਪੀਕਰ ਵੱਲੋਂ ਪ੍ਰਸ਼ਨ ਕਾਲ ਦਾ ਵਕਤ ਬਦਲਣ ਸਬੰਧੀ ਵਿਚਾਰਾਂ
ਨਵੀਂ ਦਿੱਲੀ, 18 ਅਪਰੈਲ ਵਿਰੋਧੀ ਪਾਰਟੀਆਂ ਵੱਲੋਂ ਵਾਰ-ਵਾਰ ਸੰਸਦ ਵਿਚ ਸਵਾਲਾਂ ਦੇ ਸਮੇਂ ਵੇਲੇ ਵਿਘਨ ਪਾਏ ਜਾਣ ਦੇ ਮੱਦੇਨਜ਼ਰ ਲੋਕ ਸਭਾ ਸਪੀਕਰ ਮੀਰਾ ਕੁਮਾਰ ਵੱਲੋਂ ਇਸ ਦੇ ਹੱਲ ਲਈ ਸੰਜੀਦਗੀ ਨਾਲ ਵਿਚਾਰ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਵਿਚਾਰੇ ਜਾ ਰਹੇ ਹੱਲਾਂ ਵਿਚ ਪ੍ਰਸ਼ਨ ਕਾਲ ਦਾ ਵਕਤ ਬਦਲਣਾ ਵੀ ਸ਼ਾਮਲ ਹੈ। ਲੋਕ ਸਭਾ ਦੇ ਚਾਲੂ ਬਜਟ ਸੈਸ਼ਨ ਦੇ ਦੂਜੇ ਗੇੜ ਦੇ ਪਹਿਲੇ ਦੋ ਦਿਨਾਂ ਦੌਰਾਨ ਸਵਾਲਾਂ ਦਾ ਸਮਾਂ ਦਾਂਤੇਵਾੜਾ ਮੁੱਦੇ ਅਤੇ ਸ਼ਸ਼ੀ ਥਰੂਰ ਵਿਵਾਦ ਦੀ ਭੇਟ ਚੜ੍ਹ ਜਾਣ ਤੋਂ 

ਕਸਾਬ ਦੇ ਮੁਕੱਦਮੇ ਦਾ ਫੈਸਲਾ 3 ਨੂੰ

Posted On April - 19 - 2010 Comments Off on ਕਸਾਬ ਦੇ ਮੁਕੱਦਮੇ ਦਾ ਫੈਸਲਾ 3 ਨੂੰ
ਮੁੰਬਈ, 18 ਅਪਰੈਲ ਇਥੇ ਆਰਥਰ ਰੋਡ ਜੇਲ੍ਹ ਵਿਚ ਬਣੀ ਵਿਸ਼ੇਸ਼ ਅਦਾਲਤ ਵੱਲੋਂ ਪਾਕਿਸਤਾਨੀ ਬੰਦੂਕਧਾਰੀ ਅਜਮਲ ਕਸਾਬ ਅਤੇ ਦੋ ਭਾਰਤੀਆਂ ਦੀ 26/11 ਦੇ ਦਹਿਸ਼ਤੀ ਸਾਕੇ ਵਿਚ ਨਿਭਾਈ ਭੂਮਿਕਾ ਬਾਰੇ 3 ਮਈ ਨੂੰ ਫੈਸਲਾ ਸੁਣਾਏ ਜਾਣ ਦੀ ਉਮੀਦ ਹੈ। ਕਸਾਬ ਨੂੰ ਹਮਲੇ ਮੌਕੇ ਹੀ ਕਾਬੂ ਕਰ ਲਿਆ ਗਿਆ ਸੀ ਅਤੇ ਉਸ ਉਤੇ ਕੇਂਦਰੀ ਜੇਲ੍ਹ ਵਿਚ ਕਾਇਮ ਵਿਸ਼ੇਸ਼ ਅਦਾਲਤ ਵਿਚ ਮੁਕੱਦਮਾ ਚਲਾਇਆ ਜਾ ਰਿਹਾ ਹੈ। ਪਿਛਲੇ ਇਕ ਸਾਲ ਤੋਂ ਜਦੋਂ ਮੁਕੱਦਮਾ ਸ਼ੁਰੂ ਹੋਇਆ ਕਸਾਬ ਨੂੰ ਬੁਲਿਟ ਤੇ ਬੰਬ ਪਰੂਫ ਵਿਸ਼ੇਸ਼ ਸੈੱਲ ਵਿਚ 

ਖ਼ਾਲਿਦ ਸ਼ਮੀਮ ਹੋਣਗੇ ਪਾਕਿਸਤਾਨੀ ਜਨਰਲ ਸਟਾਫ ਦੇ ਮੁਖੀ

Posted On April - 19 - 2010 Comments Off on ਖ਼ਾਲਿਦ ਸ਼ਮੀਮ ਹੋਣਗੇ ਪਾਕਿਸਤਾਨੀ ਜਨਰਲ ਸਟਾਫ ਦੇ ਮੁਖੀ
ਇਸਲਾਮਾਬਾਦ, 18 ਅਪਰੈਲ ਇਸ ਸਾਲ ਨਵੰਬਰ ਵਿਚ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸ਼ਫ਼ਾਕ ਪਰਵੇਜ਼ ਕਿਆਨੀ ਦੀ ਸੇਵਾਮੁਕਤੀ ਮਗਰੋਂ ਪਾਕਿਸਤਾਨ ਦੇ ਸਭ ਤੋਂ ਸੀਨੀਅਰ ਅਧਿਕਾਰੀ ਬਣਨ ਵਾਲੇ ਲੈਫਟੀਨੈਂਟ ਜਨਰਲ ਖ਼ਾਲਿਦ ਸ਼ਮੀਮ ਵਾਏਨ ਨੂੰ ਇੱਥੋਂ ਦੇ ਜਨਰਲ ਸਟਾਫ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਸ੍ਰੀ ਵਾਏਨ ਮੌਜੂਦਾ ਮੁਖੀ ਲੈਫਟੀਨੈਂਟ ਜਨਰਲ ਮੁਹੰਮਦ ਮੁਸਤਫ਼ਾ ਖਾਨ ਦੀ ਥਾਂ ਲੈਣਗੇ। ਮੰਗਲਾ ਦੀ 8ਵੀਂ ਇਨਫੈਂਟਰੀ ਡਿਵੀਜ਼ਨ ਦੇ ਮੇਜਰ ਜਨਰਲ ਸਜਾਦ ਯਾਨੀ ਜਨਰਲ ਸਟਾਫ ਦੇ ਨਵੇਂ ਉਪ ਮੁਖੀ ਹੋਣਗੇ।  

ਸੰਸਦ ਦੀਆਂ ਕੰਟੀਨਾਂ ਦੇ ਨੇੜੇ ਵੀ ਨਹੀਂ ਫਟਕਦੀ ਮਹਿੰਗਾਈ

Posted On April - 19 - 2010 Comments Off on ਸੰਸਦ ਦੀਆਂ ਕੰਟੀਨਾਂ ਦੇ ਨੇੜੇ ਵੀ ਨਹੀਂ ਫਟਕਦੀ ਮਹਿੰਗਾਈ
ਨਵੀਂ ਦਿੱਲੀ, 18 ਅਪਰੈਲ ਕੌਮੀ ਰਾਜਧਾਨੀ ਵਿਚ ਅਜਿਹੀ ਕਿਹੜੀ ਥਾਂ ਹੈ ਜਿੱਥੇ ਤੁਹਾਨੂੰ ਚੌਲਾਂ ਅਤੇ ਬੱਕਰੇ ਦੇ ਮਾਸ (ਮਟਨ ਕਰੀ) ਵਾਲਾ ਰੱਜਵਾਂ ਖਾਣਾ ਮਹਿਜ਼ 22 ਰੁਪਏ ਵਿਚ ਮਿਲ ਸਕਦਾ ਹੈ। ਉਹ ਵੀ ਅਰਾਮਦੇਹ ਏਅਰ ਕੰਡੀਸ਼ਨਡ ਅਤੇ ਸਾਫ ਸੁਥਰੀ ਥਾਂ ’ਤੇ ਅਤੇ ਕਨਾਟ ਪਲੇਸ ਦੇ ਬਿਲਕੁਲ ਕਰੀਬ। ਤਾਂ ਜਵਾਬ ਹੈ ਭਾਰਤੀ ਸੰਸਦ। ਸੰਸਦ ਵਿਚਲੀਆਂ ਛੇ ਕੰਟੀਨਾਂ ਵਿਚ ਇੰਨਾ ਸਸਤਾ ਖਾਣਾ ਮਿਲਦਾ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਸਿਖਰਾਂ ਨੂੰ ਛੂਹ ਰਹੀ ਮਹਿੰਗਾਈ ਜਿਸ ਵਿਚ ਆਮ ਆਦਮੀ ਨਪੀੜਿਆ ਜਾ 

ਮਾਸਕੋ ਬੰਬ ਧਮਾਕਿਆਂ ਸਬੰਧੀ 20 ਸਾਲਾ ਔਰਤ ਗ੍ਰਿਫਤਾਰ

Posted On April - 19 - 2010 Comments Off on ਮਾਸਕੋ ਬੰਬ ਧਮਾਕਿਆਂ ਸਬੰਧੀ 20 ਸਾਲਾ ਔਰਤ ਗ੍ਰਿਫਤਾਰ
ਮਾਸਕੋ, 18 ਅਪਰੈਲ ਬੀਤੇ ਮਹੀਨੇ ਮਾਸਕੋ ਮੈਟਰੋ ਰੇਲ ਆਤਮਘਾਤੀ ਬੰਬ ਧਮਾਕਿਆਂ ਸਬੰਧੀ ਇਕ 20 ਸਾਲਾ ਲਿਥੂਅਨੀ ਔਰਤ ਨੂੰ ਸ਼ੱਕ ਦੇ ਆਧਾਰ ਉਤੇ ਗ੍ਰਿਫਤਾਰ ਕੀਤਾ ਗਿਆ ਹੈ। ਕਲਾਇਪੀਡਾ ਵਾਸੀ ਇਸ ਔਰਤ ਦੇ ਚੇਚਨੀਆ ਦੇ ਵਿਦਰੋਹੀਆਂ ਨਾਲ ਸਬੰਧ ਦੱਸੇ ਜਾਂਦੇ ਹਨ। ਉਸ ਨੂੰ ਵਿਲਨੀਅਸ ਕੌਮਾਂਤਰੀ ਹਵਾਈ ਅੱਡੇ ਉਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਰੂਸ ਦਾ ਵੀਜ਼ਾ ਲੈਣ ਲਈ ਜ਼ਿੱਦ ਕਰਨ ਅਤੇ ਉਸ ਦੇ ਸਾਮਾਨ ਵਿਚ ਵਿਸਫੋਟਕ ਪਦਾਰਥਾਂ ਸਬੰਧੀ ਸਾਹਿਤ ਤੇ ਮਾਸਕੋ ਮੈਟਰੋ ਦਾ ਨਕਸ਼ਾ ਮਿਲਣ ਕਾਰਨ ਸੁਰੱਖਿਆ 

ਮਹਿਲਾ ਰਾਖਵਾਂਕਰਨ ਬਿਲ ਇਸ ਸੈਸ਼ਨ ਦੌਰਾਨ ਲੋਕ ਸਭਾ ’ਚ ਪੇਸ਼ ਨਾ ਹੋਣ ਦੇ ਆਸਾਰ ਨਹੀਂ

Posted On April - 19 - 2010 Comments Off on ਮਹਿਲਾ ਰਾਖਵਾਂਕਰਨ ਬਿਲ ਇਸ ਸੈਸ਼ਨ ਦੌਰਾਨ ਲੋਕ ਸਭਾ ’ਚ ਪੇਸ਼ ਨਾ ਹੋਣ ਦੇ ਆਸਾਰ ਨਹੀਂ
ਨਵੀਂ ਦਿੱਲੀ, 18 ਅਪਰੈਲ ਲੋਕ ਸਭਾ ਦੇ ਚਾਲੂ ਬਜਟ ਸੈਸ਼ਨ ਦੌਰਾਨ ਸਦਨ ਵਿਚ ਮਹਿਲਾ ਰਾਖਵਾਂਕਰਨ ਬਿਲ ਪੇਸ਼ ਕੀਤੇ ਜਾਣ ਦੇ ਆਸਾਰ ਨਹੀਂ ਹਨ। ਇਸ ਸਬੰਧੀ ਸਹਿਮਤੀ ਨਾ ਹੋ ਸਕਣ ਕਾਰਨ ਸਰਕਾਰ ਖੁਦ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਇਸ ਬਿਲ ਨੂੰ ਸਦਨ ਵਿਚ ਪੇਸ਼ ਕਰ ਕੇ ਹੋਰ ਮੁਸ਼ਕਲ ਖੜ੍ਹੀ ਕਰਨੀ ਨਹੀਂ ਚਾਹੇਗੀ। ਇਸ ਸਬੰਧੀ ਇਕ ਸੀਨੀਅਰ ਕਾਂਗਰਸੀ ਆਗੂ ਅਤੇ ਕੇਂਦਰੀ ਮੰਤਰੀ ਨੂੰ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਸਾਡੇ ਸਾਹਮਣੇ ਪਹਿਲਾਂ ਹੀ ਥੋੜ੍ਹੀਆਂ ਮੁਸ਼ਕਲਾਂ ਨੇ ਜੋ ਇਨ੍ਹਾਂ ਵਿਚ ਇਕ 
Available on Android app iOS app