ਬੂੰਦ ਬੂੰਦ ਤਰਸ ਗਏ, ਅਸੀਂ ਪੁੱਤ ਦਰਿਆਵਾਂ ਦੇ... !    ਜਮਹੂਰੀਅਤ ਵਿਚ ਵਿਰੋਧੀ ਸੁਰਾਂ ਦੀ ਅਹਿਮੀਅਤ !    ਅੰਕੜਿਆਂ ਦੀ ਖੇਡ, ਵਿਕਾਸ ਦੀ ਹਨੇਰੀ ਤੇ ਬਾਸ਼ਾ ਡਰਾਈਵਰ !    ਮੋਗਾ ਦੀਆਂ ਤਿੰਨ ਮੁਟਿਆਰਾਂ ’ਤੇ ਡਾਕੂਮੈਂਟਰੀ ਰਿਲੀਜ਼ !    ਘੱਗਰ ਕਰੇ ਤਬਾਹੀ: ਸੁੱਤੀਆਂ ਸਰਕਾਰਾਂ ਨਾ ਲੈਣ ਸਾਰਾਂ !    ਆੜ੍ਹਤੀਏ ਖ਼ਿਲਾਫ਼ 34 ਲੱਖ ਰੁਪਏ ਦੀ ਠੱਗੀ ਦਾ ਕੇਸ ਦਰਜ !    ਸੈਲਾਨੀਆਂ ਲਈ 24 ਤੋਂ 31 ਜੁਲਾਈ ਤਕ ਬੰਦ ਰਹੇਗਾ ਵਿਰਾਸਤ-ਏ-ਖਾਲਸਾ !    ਅਕਾਲੀ ਦਲ ਨੇ ਜੇਲ੍ਹਾਂ ਵਿਚ ਅਪਰਾਧੀਆਂ ਦੀਆਂ ਹੋਈਆਂ ਮੌਤਾਂ ਦੀ ਜਾਂਚ ਮੰਗੀ !    ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ !    ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼ !    

ਖ਼ਬਰਨਾਮਾ › ›

Featured Posts
ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼

ਮਾਲੇਗਾਓਂ ਧਮਾਕਾ: ਹਾਈ ਕੋਰਟ ਵਲੋਂ ਸੁਣਵਾਈ ਮੁਕੰਮਲ ਹੋਣ ਤੱਕ ਦਾ ਸ਼ਡਿਊਲ ਦੇਣ ਦੇ ਆਦੇਸ਼

ਮੁੰਬਈ, 22 ਜੁਲਾਈ ਸਤੰਬਰ 2008 ਵਿਚ ਵਾਪਰੇ ਮਾਲੇਗਾਓਂ ਬੰਬ ਧਮਾਕਾ ਮਾਮਲੇ ਸਬੰਧੀ ਬੰਬੇ ਹਾਈ ਕੋਰਟ ਨੇ ਅੱਜ ਕੌਮੀ ਜਾਂਚ ਏਜੰਸੀ (ਐੱਨਆਈਏ) ਤੋਂ ਇਸ ਕੇਸ ਦੀ ਸੁਣਵਾਈ ਮੁਕੰਮਲ ਹੋਣ ਵਿੱਚ ਲੱਗਣ ਵਾਲੇ ਸਮੇਂ ਬਾਰੇ ਪੁੱਛਿਆ ਹੈ। ਜਸਟਿਸ ਰਣਜੀਤ ਮੋਰ ਅਤੇ ਭਾਰਤੀ ਡਾਂਗਰੇ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਵਲੋਂ ਕੇਸ ਦੇ ਇੱਕ ਮੁਲਜ਼ਮ ਸਮੀਰ ...

Read More

ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ

ਕੋਇਨਾ ਮਿੱਤਰਾ ਨੂੰ ਛੇ ਮਹੀਨੇ ਦੀ ਕੈਦ

ਮੁੰਬਈ, 22 ਜੁਲਾਈ ਬੌਲੀਵੁੱਡ ਅਦਾਕਾਰਾ ਕੋਇਨਾ ਮਿੱਤਰਾ ਨੂੰ ਮੁੰਬਈ ਦੀ ਅੰਧੇਰੀ ਮੈਟਰੋਪੌਲੀਟਨ ਅਦਾਲਤ ਨੇ 2013 ਦੇ ਚੈੱਕ ਬਾਊਂਸ ਮਾਮਲੇ ’ਚ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਅਦਾਕਾਰਾ ਮਿੱਤਰਾ ਨੂੰ ਸ਼ਿਕਾਇਤਕਰਤਾ ਪੂਨਮ ਸੇਠੀ ਨੂੰ 4.65 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਵੀ ਹੁਕਮ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੋਇਨਾ ਮਿੱਤਰਾ ...

Read More

ਗੁੱਟ ਨਿਰਲੇਪ ਲਹਿਰ ਦੀ ਬੈਠਕ: ਕਸ਼ਮੀਰ ਮੁੱਦਾ ਉਠਾਉਣ ਦੀ ਭਾਰਤ ਵੱਲੋਂ ਨਿਖੇਧੀ

ਗੁੱਟ ਨਿਰਲੇਪ ਲਹਿਰ ਦੀ ਬੈਠਕ: ਕਸ਼ਮੀਰ ਮੁੱਦਾ ਉਠਾਉਣ ਦੀ ਭਾਰਤ ਵੱਲੋਂ ਨਿਖੇਧੀ

ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 22 ਜੁਲਾਈ ਭਾਰਤ ਨੇ ਵੈਨਜ਼ੁਏਲਾ ਵਿਚ ਗੁੱਟ ਨਿਰਲੇਪ ਲਹਿਰ (ਐਨਏਐਮ) ਦੀ ਮੰਤਰੀ ਪੱਧਰ ਦੀ ਬੈਠਕ ਦੌਰਾਨ ਕਸ਼ਮੀਰ ਬਾਰੇ ਪਾਕਿਸਤਾਨ ਵੱਲੋਂ ਦਿੱਤੇ ਗਏ ਬਿਆਨ ਦਾ ਖੰਡਨ ਕੀਤਾ ਹੈ। ਭਾਰਤ ਨੇ ਕਿਹਾ ਕਿ ਸੰਸਾਰ ਪੱਧਰ ਦੇ ਇਸ ਮੰਚ ਦੀ ਵਰਤੋਂ ‘ਨਿੱਜੀ ਹਿੱਤਾਂ’ ਲਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ...

Read More

ਨੱਢਾ ਵੱਲੋਂ ਵਿਵਾਦਿਤ ਬਿਆਨ ਲਈ ਪ੍ਰੱਗਿਆ ਦੀ ਖਿਚਾਈ

ਨੱਢਾ ਵੱਲੋਂ ਵਿਵਾਦਿਤ ਬਿਆਨ ਲਈ ਪ੍ਰੱਗਿਆ ਦੀ ਖਿਚਾਈ

ਨਵੀਂ ਦਿੱਲੀ, 22 ਜੁਲਾਈ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਨੇ ਭੋਪਾਲ ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਦੀ ਉਸ ਬਿਆਨ ਲਈ ਖਿਚਾਈ ਕੀਤੀ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਹ ਪਖ਼ਾਨੇ ਸਾਫ਼ ਕਰਨ ਲਈ ਸੰਸਦ ਮੈਂਬਰ ਨਹੀਂ ਬਣੀ। ਉਸ ਨੂੰ ਅੱਜ ਭਾਜਪਾ ਹੈੱਡਕੁਆਰਟਰ ਸੱਦਿਆ ਗਿਆ ਤੇ ਨੱਡਾ ਨੇ ...

Read More

ਇਮਾਰਤ ਨੂੰ ਅੱਗ ਲੱਗੀ

ਇਮਾਰਤ ਨੂੰ ਅੱਗ ਲੱਗੀ

ਮੁੰਬਈ: ਦੱਖਣੀ ਮੁੰਬਈ ਵਿਚ ਇਕ ਇਮਾਰਤ ਦੀ ਤੀਜੀ ਮੰਜ਼ਿਲ ਵਿਚ ਅੱਜ ਅੱਗ ਲੱਗ ਗਈ। ਇਸ ਦੌਰਾਨ ਛੇ ਵਿਅਕਤੀ ਇਮਾਰਤ ਵਿਚ ਫਸ ਗਏ ਜਿਨ੍ਹਾਂ ਨੂੰ ਫਾਇਰ ਬ੍ਰਿਗੇਡ ਕਰਮੀਆਂ ਨੇ ਕੱਢਿਆ। ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵਾ ਬਾਰਾਂ ਵਜੇ ਇਮਾਰਤ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ। ਇਹ ਚਾਰ ਮੰਜ਼ਿਲਾ ਇਮਾਰਤ ...

Read More

ਜਵਾਨਾਂ ਦੇ ਮਾਣ-ਸਨਮਾਨ ਲਈ ਪੂਰੀ ਕੋਸ਼ਿਸ਼ ਕਰਾਂਗੇ: ਰਾਜਨਾਥ ਸਿੰਘ

ਜਵਾਨਾਂ ਦੇ ਮਾਣ-ਸਨਮਾਨ ਲਈ ਪੂਰੀ ਕੋਸ਼ਿਸ਼ ਕਰਾਂਗੇ: ਰਾਜਨਾਥ ਸਿੰਘ

ਨਵੀਂ ਦਿੱਲੀ, 21 ਜੁਲਾਈ ਕਾਰਗਿਲ ਜੰਗ ਦੇ ਯੋਧਿਆਂ ਦੀ ਤਾਰੀਫ ਕਰਦੇ ਹੋਏ ਐਤਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਯਕੀਨਨ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਗੇ ਕਿ ਜਵਾਨਾਂ ਦੇ ਮਾਣ-ਸਨਮਾਨ ਨੂੰ ਕੋਈ ਠੇਸ ਨਾ ਪਹੁੰਚੇ। ‘ਆਪਰੇਸ਼ਨ ਵਿਜੇ’ ਦੇ 20 ਸਾਲ ਪੂਰੇ ਹੋਣ ਦੇ ਸਬੰਧ ਵਿਚ ਇਥੇ ਇਕ ਸਮਾਗਮ ਕਰਵਾਇਆ ਗਿਆ। ...

Read More

ਕੈਪਟਨ ਕਾਲੀਆ ਦੀ ਯਾਦ ਨੂੰ ‘ਚੈੱਕ’ ਰਾਹੀਂ ਸਾਂਭਿਆ

ਕੈਪਟਨ ਕਾਲੀਆ ਦੀ ਯਾਦ ਨੂੰ ‘ਚੈੱਕ’ ਰਾਹੀਂ ਸਾਂਭਿਆ

ਨਵੀਂ ਦਿੱਲੀ, 21 ਜੁਲਾਈ ਕਾਰਗਿਲ ਜੰਗ ਦੀ ਸ਼ੁਰੂਆਤ ’ਚ ਮੁਲਕ ਲਈ ਆਪਣੀ ਜਾਨ ਵਾਰਨ ਵਾਲੇ ਕੈਪਟਨ ਸੌਰਭ ਕਾਲੀਆ ਦੇ ਮਾਤਾ-ਪਿਤਾ ਨੇ ਅੱਜ ਵੀ ਉਸ ਦੇ ਦਸਤਖ਼ਤ ਵਾਲਾ ਇਕ ‘ਚੈੱਕ’ ਬੇਟੇ ਦੀ ਯਾਦ ਵਿਚ ਸਾਂਭ ਕੇ ਰੱਖਿਆ ਹੋਇਆ ਹੈ। ਦੁਨੀਆ ਲਈ ਨਾਇਕ ਤੇ ਪਰਿਵਾਰ ਲਈ ‘ਸ਼ਰਾਰਤੀ’ ਰਹੇ ਕੈਪਟਨ ਕਾਲੀਆ 1999 ਦੀ ਕਾਰਗਿਲ ...

Read More


ਕੇਸ ਦਾ ਇਹੋ ਹਾਲ ਹੋਣਾ ਸੀ: ਅਮਰਿੰਦਰ

Posted On April - 27 - 2010 Comments Off on ਕੇਸ ਦਾ ਇਹੋ ਹਾਲ ਹੋਣਾ ਸੀ: ਅਮਰਿੰਦਰ
ਮੁੱਖ ਮੰਤਰੀ ਦੀ ਵਾਪਸੀ ’ਤੇ ਅਕਾਲੀ ਅਗਲੀ ਰਣਨੀਤੀ ਘੜਨਗੇ ਜਗਤਾਰ ਸਿੰਘ ਸਿੱਧੂ /ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,26 ਅਪਰੈਲ ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਨ ਸਭਾ ’ਚ ਬਹਾਲੀ ਦੇ ਫੈਸਲੇ ਨਾਲ ਰਾਜਸੀ ਹਲਕਿਆਂ ਵਿਚ ਤਕੜੀ ਹਲਚਲ ਹੈ। ਇਕ ਪਾਸੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਹੁਲਾਰਾ ਮਿਲਿਆ ਹੈ ਉਥੇ ਫੌਰੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਨੂੰ ਤਕੜਾ ਝਟਕਾ ਲੱਗਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ 

ਮਨਮੋਹਨ ਸਿੰਘ-ਗਿਲਾਨੀ ਮੀਟਿੰਗ ਦੀ ਸੰਭਾਵਨਾ ਬਰਕਰਾਰ: ਕ੍ਰਿਸ਼ਨਾ

Posted On April - 27 - 2010 Comments Off on ਮਨਮੋਹਨ ਸਿੰਘ-ਗਿਲਾਨੀ ਮੀਟਿੰਗ ਦੀ ਸੰਭਾਵਨਾ ਬਰਕਰਾਰ: ਕ੍ਰਿਸ਼ਨਾ
ਸਾਰਕ ਸੰਮੇਲਨ ਥਿੰਪੂ, 26 ਅਪਰੈਲ ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦੀ ਸਾਰਕ ਮੀਟਿੰਗ ਦੌਰਾਨ ਮੁਲਾਕਾਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜੇ ਦੋਹਾਂ ਆਗੂਆਂ ਵਿਚਾਲੇ ਮੀਟਿੰਗ ਹੁੰਦੀ ਹੈ ਤਾਂ ਸਾਰੇ ਮਾਮਲਿਆਂ  ’ਤੇ ਵਿਚਾਰ ਕੀਤਾ ਜਾਵੇਗਾ। ਸਾਰਕ ਸਿਖਰ ਸੰਮੇਲਨ  28 ਤੇ 29 ਅਪਰੈਲ ਨੂੰ ਹੋਣੀ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਕ੍ਰਿਸ਼ਨਾ ਨੇ ਕਿਹਾ ਕਿ ਦੋਹਾਂ ਪ੍ਰਧਾਨ 

ਯੂ.ਜੀ.ਸੀ. ਨੈੱਟ ਫਾਰਮਾਂ ਵਿਚ ਸੋਧ ਲਈ ਮੌਕਾ ਦੇਣ ਦਾ ਫੈਸਲਾ

Posted On April - 27 - 2010 Comments Off on ਯੂ.ਜੀ.ਸੀ. ਨੈੱਟ ਫਾਰਮਾਂ ਵਿਚ ਸੋਧ ਲਈ ਮੌਕਾ ਦੇਣ ਦਾ ਫੈਸਲਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 26 ਅਪਰੈਲ ਪੰਜਾਬ ਯੂਨੀਵਰਸਿਟੀ ਵੱਲੋਂ ਯੂ.ਜੀ.ਸੀ. ਨੈੱਟ ਦੇ ਫਾਰਮਾਂ ਵਿਚ ਸੋਧ ਕਰਨ ਲਈ ਇਕ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਨੈੱਟ ਦੇ ਕੋਆਰਡੀਨੇਟਰ ਡਾਕਟਰ ਨਾਹਰ ਸਿੰਘ ਨੇ ਕਿਹਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਦੇ ਆਨਲਾਈਨ ਫਾਰਮ ਗਲਤ ਭਰੇ ਗਏ ਹਨ, ਉਹ ਫਾਰਮ ਦੀ ਦਫਤਰ ਵਿਚ ਜਮ੍ਹਾਂ ਕਰਾਈ ਫੋਟੋ ਕਾਪੀ ਵਿਚ ਸੋਧ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨਵਾਂ ਫਾਰਮ ਭਰ ਕੇ ਖੁਦ ਦਫਤਰ ਆ ਕੇ ਜਮ੍ਹਾਂ ਕਰਵਾ ਸਕਦੇ ਹਨ ਜਾਂ ਫਿਰ ਉਨ੍ਹਾਂ 

ਸੁਪਰੀਮ ਕੋਰਟ ਵੱਲੋਂ ਤਿਵਾੜੀ ਦੇ ਕੇਸ ਦੀ ਛੇਤੀ ਸੁਣਵਾਈ ਕਰਨ ਤੋਂ ਨਾਂਹ

Posted On April - 27 - 2010 Comments Off on ਸੁਪਰੀਮ ਕੋਰਟ ਵੱਲੋਂ ਤਿਵਾੜੀ ਦੇ ਕੇਸ ਦੀ ਛੇਤੀ ਸੁਣਵਾਈ ਕਰਨ ਤੋਂ ਨਾਂਹ
ਨਵੀਂ ਦਿੱਲੀ, 26 ਅਪਰੈਲ ਆਂਧਰਾ ਪ੍ਰਦੇਸ਼ ਦੇ ਸਾਬਕਾ ਰਾਜਪਾਲ ਐਨ.ਡੀ. ਤਿਵਾੜੀ, ਜੋ ਦਿੱਲੀ ਹਾਈ ਕੋਰਟ ਵਿਚ ਉਸ ਦਾ ਪੁੱਤਰ ਹੋਣ ਦਾ ਦਾਅਵਾ ਕਰਦੇ ਇਕ ਵਿਅਕਤੀ ਵੱਲੋਂ ਦਾਇਰ ਕੀਤੇ ਮੁਕੱਦਮੇ ਸਬੰਧੀ ਕਾਰਵਾਈ ਉਤੇ ਰੋਕ ਲਗਵਾਉਣ ਦੇ ਚਾਹਵਾਨ ਹਨ, ਦੀ ਇਸ ਕੇਸ ਵਿਚ ਛੇਤੀ ਸੁਣਵਾਈ ਕਰਨ ਦੀ ਬੇਨਤੀ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ। ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਦੀ ਅਗਵਾਈ ਵਾਲੇ ਬੈਂਚ ਨੇ ਇਸ ਸਬੰਧੀ ਕੋਈ ਵੀ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਹ 84 ਸਾਲਾ ਕਾਂਗਰਸੀ ਆਗੂ 

ਦਾਂਤੇਵਾੜਾ ਹਮਲੇ ਬਾਰੇ ਜਾਂਚ ਰਿਪੋਰਟ ਪੇਸ਼

Posted On April - 27 - 2010 Comments Off on ਦਾਂਤੇਵਾੜਾ ਹਮਲੇ ਬਾਰੇ ਜਾਂਚ ਰਿਪੋਰਟ ਪੇਸ਼
ਨਵੀਂ ਦਿੱਲੀ, 26 ਅਪਰੈਲ ਛੱਤੀਸਗੜ੍ਹ ਵਿਚ ਹੋਏ ਨਕਸਲਵਾਦੀ ਹਮਲੇ ਦੀ ਜਾਂਚ ਲਈ ਬਣਾਈ ਗਈ ਇਕ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਸੋਮਵਾਰ ਨੂੰ ਗ੍ਰਹਿ ਮੰਤਰੀ ਪੀ.ਚਿਦੰਬਰਮ ਨੂੰ ਸੌਂਪ ਦਿੱਤੀ ਹੈ। ਇਸ ਹਮਲੇ ਵਿਚ 76 ਸੁਰੱਖਿਆ ਕਰਮੀ ਮਾਰੇ ਗਏ ਸਨ। ਸਾਬਕਾ ਬੀ.ਐਸ.ਐਫ. ਮੁਖੀ ਬੀ.ਐਨ. ਰਾਮਮੋਹਨ ਨੇ ਸੁਰੱਖਿਆ ਖਾਮੀਆਂ ਦੂਰ ਕਰਨ ਲਈ ਰਿਪੋਰਟ ਵਿਚ ਕੁਝ ਸੁਝਾਅ ਵੀ ਦਿੱਤੇ ਹਨ। -ਪੀ.ਟੀ.ਆਈ.  

ਪੰਜਾਬ ’ਚ ਪਟਿਆਲਾ ਸਭ ਤੋਂ ਗਰਮ

Posted On April - 27 - 2010 Comments Off on ਪੰਜਾਬ ’ਚ ਪਟਿਆਲਾ ਸਭ ਤੋਂ ਗਰਮ
ਨਵੀਂ ਦਿੱਲੀ, 26 ਅਪਰੈਲ ਉੱਤਰ ਭਾਰਤ ਵਿਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਪਾਰਾ ਕਈ ਥਾਵਾਂ ’ਤੇ 40 ਦਰਜੇ ਸੈਲਸੀਅਸ ਤੋਂ ਉਪਰ ਚਲ ਰਿਹਾ ਹੈ। ਰਾਜਸਥਾਨ ਦੇ ਗੰਗਾਨਗਰ ਸ਼ਹਿਰ ਵਿਚ ਤਾਪਮਾਨ 44.5 ਦਰਜੇ ਦਰਜ ਕੀਤਾ ਗਿਆ। ਸੂਬੇ ਵਿਚ ਬਹੁਤ ਸਾਰੀਆਂ ਥਾਵਾਂ ’ਤੇ ਤਾਪਮਾਨ 40 ਦਰਜੇ ਤੋਂ ਵੱਧ ਰਿਹਾ। ਪੰਜਾਬ ਅਤੇ ਹਰਿਆਣਾ ਵਿਚ ਹਿਸਾਰ ਸਭ ਤੋਂ ਗਰਮ ਰਿਹਾ ਜਿੱਥੇ ਤਾਪਮਾਨ 44.3 ਦਰਜੇ ਨੋਟ ਕੀਤਾ ਗਿਆ। ਇਹ ਆਮ ਨਾਲੋਂ ਪੰਜ ਦਰਜੇ ਵੱਧ ਸੀ। ਇਸੇ ਤਰ੍ਹਾਂ ਪਟਿਆਲਾ ਵਿਚ 42.1, ਲੁਧਿਆਣਾ ਵਿਚ 41.2 ਅਤੇ ਅੰਮ੍ਰਿਤਸਰ 

ਸਰਕਾਰ ਨੂੰ ਘੇਰਨ ਲਈ ਵਿਰੋਧੀ ਧਿਰ ਵੱਲੋਂ ਕਮਰਕੱਸੇ

Posted On April - 26 - 2010 Comments Off on ਸਰਕਾਰ ਨੂੰ ਘੇਰਨ ਲਈ ਵਿਰੋਧੀ ਧਿਰ ਵੱਲੋਂ ਕਮਰਕੱਸੇ
ਕੀਮਤਾਂ ’ਚ ਵਾਧਾ ਵਾਪਸ ਕਰਵਾਉਣ ਲਈ ਕਟੌਤੀ ਮਤਾ ਲਿਆਵਾਂਗੇ: ਗਡਕਰੀ ਮੰਬਈ, 25 ਅਪਰੈਲ ਭਾਜਪਾ ਅਤੇ ਬਾਕੀ ਦੀ ਵਿਰੋਧੀ ਧਿਰ ਕੀਮਤ ਵਾਧੇ ਦੇ ਮੁੱਦੇ ਉੱਤੇ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਨੂੰ ਲੋਕ ਸਭਾ ਵਿਚ ਘੇਰਨ ਲਈ ਲਾਮਬੰਦੀ ਕਰ ਰਹੀ ਹੈ। ਇਹ ਸੰਕੇਤ ਅੱਜ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਦਿੱਤੇ। ਇਸ ਮੁੱਦੇ ’ਤੇ ਪਾਰਟੀ ਦੀ ਰਣਨੀਤੀ ਬਾਰੇ ਪੀ.ਟੀ.ਆਈ. ਨਾਲ ਗੱਲਬਾਤ ਕਰਦਿਆਂ ਗਡਕਰੀ ਨੇ ਕਿਹਾ, ‘‘ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦੇ ਮੁੱਦੇ ’ਤੇ ਅਸੀਂ ਕਟੌਤੀ ਮਤਾ 

ਲਿਟੇ ਖਿਲਾਫ ਜਿੱਤ ਦੇ ਤਜਰਬੇ ਸਾਰਕ ਮੁਲਕਾਂ ਨਾਲ ਸਾਂਝੇ ਕਰੇਗਾ ਸ੍ਰੀਲੰਕਾ

Posted On April - 26 - 2010 Comments Off on ਲਿਟੇ ਖਿਲਾਫ ਜਿੱਤ ਦੇ ਤਜਰਬੇ ਸਾਰਕ ਮੁਲਕਾਂ ਨਾਲ ਸਾਂਝੇ ਕਰੇਗਾ ਸ੍ਰੀਲੰਕਾ
ਕੋਲੰਬੋ, 25 ਅਪਰੈਲ ਸ੍ਰੀਲੰਕਾ ਵੱਲੋਂ ਲਿੱਟੇ ਖਿਲਾਫ ਆਪਣੀ ਅਤਿਵਾਦ ਵਿਰੋਧੀ ਲੜਾਈ ਦੀ ਕਾਮਯਾਬੀ ਦੇ ਤਜਰਬੇ ਦੂਜੇ ਸਾਰਕ ਮੁਲਕਾਂ ਨਾਲ ਵੀ ਸਾਂਝੇ ਕੀਤੇ ਜਾਣਗੇ। ਇਹ ਜਾਣਕਾਰੀ ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਜੀ.ਐਲ. ਪੀਅਰਿਸ ਨੇ ਅੱਜ ਇਥੇ ਦਿੱਤੀ, ਜੋ 27 ਤੋਂ 29 ਅਪਰੈਲ ਤੱਕ ਭੂਟਾਨ ਦੀ ਰਾਜਧਾਨੀ ਥਿੰਫੂ ਵਿਚ ਹੋਣ ਵਾਲੇ ਸਾਰਕ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਗੌਰਤਲਬ ਹੈ ਕਿ ਸ੍ਰੀਲੰਕਾ ਨੇ ਲਿਟੇ ਨਾਲ ਤਿੰਨ ਦਹਾਕੇ ਲੰਬੀ ਲੜਾਈ ਲੜਨ ਮਗਰੋਂ ਬੀਤੇ ਸਾਲ ਇਸ ਦਾ ਖਾਤਮਾ ਕਰਨ ਵਿਚ 

ਤੀਜੇ ਦਿਨ ਜਹਾਜ਼ੇ ਚੜ੍ਹੇ ਰਹਿੰਦੇ ਨੇ ਅਲਾਗਿਰੀ

Posted On April - 26 - 2010 Comments Off on ਤੀਜੇ ਦਿਨ ਜਹਾਜ਼ੇ ਚੜ੍ਹੇ ਰਹਿੰਦੇ ਨੇ ਅਲਾਗਿਰੀ
ਨਵੀਂ ਦਿੱਲੀ, 25 ਅਪਰੈਲ ਸੰਸਦ ਵਿਚੋਂ ਆਪਣੀ ਲੰਬੀ ਗੈਰਹਾਜ਼ਰੀ ਕਾਰਨ ਆਲੋਚਨਾ ਦਾ ਸਾਹਮਣਾ ਕਰ ਰਹੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਐਮ.ਕੇ. ਅਲਾਗਿਰੀ ਅਸਲ ਵਿਚ ਹਰ ਤੀਜੇ ਦਿਨ ਚੇਨਈ ਜਾਂ ਮਦੁਰਈ ਜਾਣ ਲਈ ਜਹਾਜ਼ੇ ਚੜ੍ਹੇ ਰਹਿੰਦੇ ਹਨ। ਚੇਨਈ ਵਿਖੇ ਉਨ੍ਹਾਂ ਦਾ ਘਰ ਹੈ ਜਿਥੇ ਉਨ੍ਹਾਂ ਦੇ ਪਿਤਾ ਅਤੇ ਡੀ.ਐਮ. ਕੇ. ਮੁਖੀ ਤੇ ਮੁੱਖ ਮੰਤਰੀ ਐਮ. ਕਰੁਣਾਨਿਧੀ ਰਹਿੰਦੇ ਹਨ ਅਤੇ ਮਦੁਰਈ ਉਨ੍ਹਾਂ ਦਾ ਹਲਕਾ ਹੈ। ਮਈ 2009 ਵਿਚ ਮੰਤਰੀ ਵਜੋਂ ਹਲਫ਼ ਲੈਣ ਤੋਂ ਬਾਅਦ ਛੇ ਮਹੀਨਿਆਂ ਦੌਰਾਨ ਸ੍ਰੀ ਅਲਾਗਿਰੀ 

ਆਸਾਮ ’ਚ ਤੂਫ਼ਾਨ ਤੇ ਗੜੇਮਾਰੀ ਕਾਰਨ ਪੰਜ ਮਰੇ

Posted On April - 26 - 2010 Comments Off on ਆਸਾਮ ’ਚ ਤੂਫ਼ਾਨ ਤੇ ਗੜੇਮਾਰੀ ਕਾਰਨ ਪੰਜ ਮਰੇ
ਗੁਹਾਟੀ, 25 ਅਪਰੈਲ ਆਸਾਮ ਵਿਚ ਆਏ ਭਿਆਨਕ ਗੜੇਮਾਰ ਤੂਫ਼ਾਨ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਚਾਰ ਹਜ਼ਾਰ ਮਕਾਨ ਢਹਿ-ਢੇਰੀ ਹੋ ਗਏ। ਸ਼ਨਿਚਰਵਾਰ ਰਾਤ ਨੂੰ 45 ਮਿੰਟ ਆਏ ਇਸ ਤੂਫ਼ਾਨ ਕਾਰਨ ਆਸਾਮ ਦਾ ਮੁੱਖ ਸ਼ਹਿਰ ਗੁਹਾਟੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਇਕ ਸਰਕਾਰੀ ਬੁਲਾਰੇ ਮੁਤਾਬਕ ਭਾਰੀ ਮੀਂਹ ਨਾਲ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀਆਂ ਹਵਾਵਾਂ ਚੱਲੀਆਂ। ਇਸ ਕਾਰਨ ਗੋਲਪੜਾ ਅਤੇ ਦਰੰਗ ਜ਼ਿਲ੍ਹਿਆਂ ਵਿਚ ਦੋ ਮੌਤਾਂ ਹੋਈਆਂ ਅਤੇ ਕਾਮਪੁਰ ਪਿੰਡ ਦੇ ਵੱਖ-ਵੱਖ 

ਪਾਕਿਸਤਾਨ ’ਚ 14 ਤਾਲਿਬਾਨ ਪੱਖੀ ਅਤਿਵਾਦੀ ਮਾਰੇ ਗਏ

Posted On April - 26 - 2010 Comments Off on ਪਾਕਿਸਤਾਨ ’ਚ 14 ਤਾਲਿਬਾਨ ਪੱਖੀ ਅਤਿਵਾਦੀ ਮਾਰੇ ਗਏ
ਪਿਸ਼ਾਵਰ, 25 ਅਪਰੈਲ: ਪਾਕਿਸਤਾਨ ਦੇ ਉੱਤਰ-ਪੱਛਮੀ ਇਲਾਕੇ ਓਰਕਾਜ਼ੀ ‘ਚ ਸੁਰੱਖਿਆ ਫੌਜਾਂ ਵੱਲੋਂ ਕੀਤੇ ਜ਼ਮੀਨੀ ਹਮਲੇ ’ਚ 14 ਤਾਲਿਬਾਨ ਪੱਖੀ ਅਤਿਵਾਦੀ ਮਰ ਗਏ ਅਤੇ 8 ਜ਼ਖਮੀ ਹੋ ਗਏ। ਸੂਤਰਾਂ ਨੇ ਦੱਸਿਆ ਕਿ ਇਸ ਝੜਪ ਦੌਰਾਨ ਇਕ ਸੁਰੱਖਿਆ ਫੌਜੀ ਵੀ ਜ਼ਖਮੀ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹੈਲੀਕਾਪਟਰਾਂ ਨੇ ਸੰਗਹਰਾ, ਕਾਸਾ, ਸ਼ਾਕਰ, ਤੰਗੀ ਅਤੇ ਮਾਸਤੀ ਇਲਾਕਿਆਂ ’ਤੇ ਬੰਬ ਸੁੱਟੇ ਤਾਂ 6 ਹੋਰ ਅਤਿਵਾਦੀ ਮਾਰੇ ਗਏ। ਹਵਾਈ ਹਮਲੇ ਦੌਰਾਨ ਤਿੰਨ ਅਤਿਵਾਦੀਆਂ ਦੀਆਂ ਛੁਪਣਗਾਹਾਂ ਵੀ ਤਬਾਹ 

ਪੰਜਾਬ ’ਚ ਕਣਕ ਦੀ ਥਾਂ ’ਤੇ ਰੱਖੀ ਜਾ ਰਹੀ ਹੈ ਸ਼ਰਾਬ: ਅਮਰਿੰਦਰ

Posted On April - 26 - 2010 Comments Off on ਪੰਜਾਬ ’ਚ ਕਣਕ ਦੀ ਥਾਂ ’ਤੇ ਰੱਖੀ ਜਾ ਰਹੀ ਹੈ ਸ਼ਰਾਬ: ਅਮਰਿੰਦਰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਅਪਰੈਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾ ਸਰਕਾਰ ’ਤੇ ਹੱਲਾ ਬੋਲਦਿਆਂ ਉਸ ਨੂੰ ਹਰ ਫਰੰਟ ’ਤੇ ਨਾਕਾਮ ਗਰਦਾਨਿਆ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿਖੇ ਵੇਅਰ ਹਾਊੁਸ ਦੇ ਗੁਦਾਮ ਵਿਚ ਕਣਕ ਦੀ ਥਾਂ ਸ਼ਰਾਬ ਦੀਆਂ ਪੇਟੀਆਂ ਰੱਖੀਆਂ ਹੋਣ ਦੀਆਂ ਤਸਵੀਰਾਂ ਦੇਖ ਕੇ ਉਨ੍ਹਾਂ ਦਾ ਦਿਲ ਬਹੁਤ ਦੁਖੀ ਹੋਇਆ। ਕੈਪਟਨ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਮਿਹਨਤੀ ਕਿਸਾਨਾਂ ਵੱਲੋਂ ਖੂਨ-ਪਸੀਨੇ ਨਾਲ ਉਗਾਈ ਕਣਕ 

ਹੋਰ ਅਦਾਲਤਾਂ ਤੇ ਜੱਜਾਂ ਦੀ ਲੋੜ: ਬਾਲਾਕ੍ਰਿਸ਼ਨਨ

Posted On April - 26 - 2010 Comments Off on ਹੋਰ ਅਦਾਲਤਾਂ ਤੇ ਜੱਜਾਂ ਦੀ ਲੋੜ: ਬਾਲਾਕ੍ਰਿਸ਼ਨਨ
ਚੇਨਈ, 25 ਅਪਰੈਲ ਭਾਰਤ ਦੇ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨਨ ਨੇ ਐਤਵਾਰ ਨੂੰ ਕਿਹਾ ਕਿ ਵੱਧ ਤੋਂ ਵੱਧ ਕੇਸਾਂ ਦੇ ਨਿਪਟਾਰੇ ਲਈ ਦੇਸ਼ ਵਿੱਚ ਹੋਰ ਅਦਾਲਤਾਂ ਤੇ ਜੱਜਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿੰਨਾ ਚਿਰ ਜੱਜਾਂ ਤੇ ਅਦਾਲਤਾਂ ਦੀ ਗਿਣਤੀ ਨਹੀਂ ਵਧਾਈ ਜਾਂਦੀ, ਇਹ ਮੁਸ਼ਕਲ ਹੱਲ ਨਹੀਂ ਹੋ ਸਕਦੀ। ਤਾਮਿਲ ਨਾਡੂ ਵਿੱਚ ਵਧੇਰੇ ਗਿਣਤੀ ਜੱਜਾਂ ਕਾਰਨ ਮਦਰਾਸ ਹਾਈ ਕੋਰਟ ਨੇ ਥੋੜ੍ਹੇ ਸਮੇਂ ਵਿੱਚ ਹੀ 30 ਹਜ਼ਾਰ ਕੇਸਾਂ ਦਾ ਨਿਪਟਾਰਾ ਕਰ ਦਿੱਤਾ ਹੈ। ਹਾਈ ਕੋਰਟ ਦੀ ਇਮਾਰਤ ਵਿੱਚ ਡਾ. ਬੀ.ਆਰ. 

ਬਿਆਸ ਵਿਚ ਡੁੱਬੇ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ

Posted On April - 26 - 2010 Comments Off on ਬਿਆਸ ਵਿਚ ਡੁੱਬੇ ਵਿਦਿਆਰਥੀਆਂ ਦੀਆਂ ਲਾਸ਼ਾਂ ਮਿਲੀਆਂ
ਪੱਤਰ ਪ੍ਰੇਰਕ ਤਰਨ ਤਾਰਨ, 25 ਅਪਰੈਲ ਜਵਾਹਰ ਨਵੋਦਿਆ ਵਿਦਿਆਲਾ, ਗੋਇੰਦਵਾਲ ਸਾਹਿਬ ਦੇ ਕੱਲ੍ਹ ਬਿਆਸ ਦਰਿਆ ਵਿਚ ਡੁੱਬ ਕੇ ਮਰ ਜਾਣ ਵਾਲੇ ਵਿਦਿਆਰਥੀ ਦੀਆਂ ਲਾਸ਼ਾਂ ਅੱਜ ਗੋਤਾਖੋਰਾਂ ਦੀ ਮਦਦ ਨਾਲ ਬਰਾਮਦ ਕਰ ਲਈਆਂ ਗਈਆਂ। ਇਸ ਦੇ ਨਾਲ ਹੀ ਘਟਨਾ ਵਾਲੀ ਥਾਂ ’ਤੇ ਵਾਪਰੀ ਇਕ ਹੋਰ ਘਟਨਾ ਵਿਚ ਇਕ ਬੇੜੀ ਚਾਲਕ ਦੀ ਮਿਰਗੀ ਦਾ ਦੌਰਾ ਪੈਣ ਉਪਰੰਤ ਦਰਿਆ ਵਿਚ ਡਿੱਗਣ ਨਾਲ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਕੱਲ੍ਹ ਜਵਾਹਰ ਨਵੋਦਿਆ ਵਿਦਿਆਲਾ ਵਾਲੀ ਘਟਨਾ ਦੀ ਮੈਜਿਸਟਰੇਟੀ ਜਾਂਚ ਕਰਨ ਦੇ ਹੁਕਮ 

ਨਿਗਮੀਕਰਨ ਤੋਂ ਬਾਅਦ ਬਿਜਲੀ ਸਪਲਾਈ ਹੋਰ ਘਟੀ,

Posted On April - 26 - 2010 Comments Off on ਨਿਗਮੀਕਰਨ ਤੋਂ ਬਾਅਦ ਬਿਜਲੀ ਸਪਲਾਈ ਹੋਰ ਘਟੀ,
ਨਿੱਜੀ ਪੱਤਰ ਪ੍ਰੇਰਕ ਪਟਿਆਲਾ, 23 ਅਪਰੈਲ ਬਿਜਲੀ ਬੋਰਡ ਦੇ ਨਿਗਮੀਕਰਨ ਹੋਣ ਪਿੱਛੋਂ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਣ ਲੱਗੀਆਂ ਹਨ। 15 ਅਪਰੈਲ ਤੋਂ ਬਿਜਲੀ ਬੋਰਡ ਦੀ ਵੰਡ ਹੋਣ ਮਗਰੋਂ ਪਹਿਲੇ ਹਫ਼ਤੇ ਹੀ ਖੇਤੀ ਸਪਲਾਈ ਨਾਮਾਤਰ ਹੀ ਰਹਿ ਗਈ ਹੈ। ਖੇਤੀ ਬਿਜਲੀ ਦੀ ਬਣੀ ਇਸ ਅਤਿ ਮਾੜੀ ਹਾਲਤ ਦੇ ਸਿੱਟੇ ਵਜੋਂ ਗੰਨਾ, ਸੂਰਜਮੁਖੀ, ਸਬਜ਼ੀਆਂ ਤੇ ਪਸ਼ੂਆਂ ਲਈ ਹਰੇ ਚਾਰੇ ਦੀਆਂ ਫ਼ਸਲਾਂ ਸੁੱਕ ਕੇ ਤਬਾਹ ਹੋਣ ਲੱਗੀਆਂ ਹਨ। ਉਧਰ ਬਿਜਲੀ ਬੋਰਡ ਦੇ ਭੰਗ ਹੋਣ ਮਗਰੋਂ ਬਿਜਲੀ ਸਬੰਧੀ ਲੋਕਾਂ ਦੀਆਂ ਤਕਲੀਫਾਂ 

ਉੱਤਰੀ ਭਾਰਤ ਵਿਚ ਗਰਮੀ ਹੋਰ ਵਧੀ

Posted On April - 26 - 2010 Comments Off on ਉੱਤਰੀ ਭਾਰਤ ਵਿਚ ਗਰਮੀ ਹੋਰ ਵਧੀ
ਨਵੀਂ ਦਿੱਲੀ, 25 ਅਪਰੈਲ ਉੱਤਰੀ ਭਾਰਤ ਵਿਚ ਕਈ ਥਾਵਾਂ ਉਤੇ ਅੱਜ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਟੱਪ ਗਿਆ ਅਤੇ ਰਾਜਸਥਾਨ ਵਿਚ ਚੁਰੂ  43.3 ਡਿਗਰੀ  ਨਾਲ ਸਭ ਤੋਂ ਗਰਮ ਥਾਂ ਰਹੀ। ਮੌਸਮ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਰਾਜਸਥਾਨ ਵਿਚ ਬੀਕਾਨੇਰ, ਸ੍ਰੀਗੰਗਾਨਗਰ ਤੇ ਜੈਸਲਮੇਰ ਦਾ ਤਾਪਮਾਨ ਵੀ ਕ੍ਰਮਵਾਰ 42.7, 42.5 ਅਤੇ 42.2 ਡਿਗਰੀ ਦਰਜ ਕੀਤਾ ਗਿਆ। ਪੰਜਾਬ-ਹਰਿਆਣਾ ਵਿਚੋਂ 42.2 ਡਿਗਰੀ ਤਾਪਮਾਨ ਨਾਲ ਹਿਸਾਰ ਵਿਚ ਸਭ ਤੋਂ ਵੱਧ ਗਰਮੀ ਪਈ। ਭਿਵਾਨੀ ਦਾ ਤਾਪਮਾਨ ਵੀ 40.2 ਡਿਗਰੀ ਰਿਹਾ ਜਦੋਂ ਕਿ ਅੰਬਾਲਾ 
Available on Android app iOS app
Powered by : Mediology Software Pvt Ltd.