ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਖ਼ਬਰਨਾਮਾ › ›

Featured Posts
ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਪਾਲ ਸਿੰਘ ਨੌਲੀ ਜਲੰਧਰ, 21 ਸਤੰਬਰ ਭਾਜਪਾ ਲੀਡਰਸ਼ਿਪ ਵੱਲੋਂ ਧਾਰਾ 370 ਅਤੇ 35ਏ ਦੇ ਖ਼ਾਤਮੇ ਦੇ ਹੱਕ ਵਿਚ ਰੱਖੇ ਜਸ਼ਨਾਂ ਦੌਰਾਨ ਆਗੂਆਂ ਦਰਮਿਆਨ ਫਗਵਾੜਾ ਉਪ ਚੋਣ ਦੀ ਚਰਚਾ ਜ਼ਿਆਦਾ ਹੁੰਦੀ ਰਹੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਫਗਵਾੜਾ ਦੀ ਟਿਕਟ ਨੂੰ ਲੈ ਕੇ ਆਪੋ-ਆਪਣੇ ਘਰਾਂ ’ਚ ...

Read More

ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵਾਂਗੇ: ਸੁਖਬੀਰ

ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵਾਂਗੇ: ਸੁਖਬੀਰ

ਚੰਡੀਗੜ੍ਹ, 21 ਸਤੰਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਜ਼ਿਮਨੀ ਚੋਣਾਂ ਦੌਰਾਨ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਸਬਕ ਸਿਖਾਉਣ ਲਈ ਤਿਆਰ ਹੈ।  ਚੋਣ ਕਮਿਸ਼ਨ ਨੂੰ ਪੰਜਾਬ ਵਿੱਚ ਨਿਰਪੱਖ ਅਤੇ ਆਜ਼ਾਦ ਚੋਣਾਂ ਯਕੀਨੀ ਬਣਾਏ ਜਾਣ ਦੀ ਅਪੀਲ ਕਰਦਿਆਂ ਸ੍ਰੀ ਬਾਦਲ ...

Read More

ਵਾਤਾਵਰਨ ਤਬਦੀਲੀ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ਅਹਿਮ: ਗੁਟੇਰੇਜ਼

ਵਾਤਾਵਰਨ ਤਬਦੀਲੀ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ਅਹਿਮ: ਗੁਟੇਰੇਜ਼

ਸੰਯੁਕਤ ਰਾਸ਼ਟਰ, 21 ਸਤੰਬਰ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਕੌਮਾਂਤਰੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਭਾਰਤ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਨਵਿਆਉਣਯੋਗ ਊਰਜਾ ਦੇ ਵਿਸਥਾਰ ਲਈ ‘ਬਿਹਤਰੀਨ ਕੋਸ਼ਿਸ਼ਾਂ’ ਕੀਤੀਆਂ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ...

Read More

ਪ੍ਰਧਾਨ ਮੰਤਰੀ ਨੂੰ ਗਲਤ ਬਿਆਨੀ ਸ਼ੋਭਾ ਨਹੀਂ ਦਿੰਦੀ: ਪਵਾਰ

ਪ੍ਰਧਾਨ ਮੰਤਰੀ ਨੂੰ ਗਲਤ ਬਿਆਨੀ ਸ਼ੋਭਾ ਨਹੀਂ ਦਿੰਦੀ: ਪਵਾਰ

ਅਹਿਮਦਨਗਰ, 21 ਸਤੰਬਰ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਤੱਥਾਂ ਦੀ ਪੜਤਾਲ ਕੀਤੇ ਬਿਨਾਂ ਉਨ੍ਹਾਂ ਨੂੰ ਗਲਤ ਬਿਆਨੀ ਕਰਨਾ ਸ਼ੋਭਾ ਨਹੀਂ ਦਿੰਦਾ ਹੈ। ਜ਼ਿਕਰਯੋਗ ਹੈ ਕਿ ਨਾਸਿਕ ’ਚ ਵੀਰਵਾਰ ਨੂੰ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਸੀ ਕਿ ...

Read More

ਵਾਤਾਵਰਨ ਤਬਦੀਲੀ ਖ਼ਿਲਾਫ਼ ਆਸਟਰੇਲੀਆ ਵਿੱਚ ਮੁਜ਼ਾਹਰੇ

ਵਾਤਾਵਰਨ ਤਬਦੀਲੀ ਖ਼ਿਲਾਫ਼ ਆਸਟਰੇਲੀਆ ਵਿੱਚ ਮੁਜ਼ਾਹਰੇ

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 20 ਸਤੰਬਰ ਆਸਟਰੇਲੀਆ ਦੇ 110 ਸ਼ਹਿਰਾਂ, ਪਿੰਡਾਂ, ਕਸਬਿਆਂ ਅਤੇ ਮੁਲਕ ਭਰ ਵਿੱਚ ਸੰਸਦ ਮੈਂਬਰਾਂ ਦੇ ਦਫ਼ਤਰਾਂ ਮੂਹਰੇ ਅੱਜ ਲੱਖਾਂ ਲੋਕਾਂ ਨੇ ਵਾਤਾਵਰਨ ਤਬਦੀਲੀ ਵਿਰੁੱਧ ਰੈਲੀਆਂ ਕੱਢੀਆਂ। ਇਸ ਵਿੱਚ ਸਿਆਸਤਦਾਨਾਂ ਦੇ ਕੰਨ ਖੋਲ੍ਹਦੇ ਇਕੱਠਾਂ ਨੇ ਮੁੱਖ ਸ਼ਹਿਰਾਂ ਵਿੱਚ ਜਾਮ ਲਗਾ ਦਿੱਤਾ। ਇਕੱਲੇ ਮੈਲਬਰਨ ਵਿੱਚ ਸਭ ਤੋਂ ਵੱਧ ਕਰੀਬ ਇੱਕ ...

Read More

ਦੇਸ਼ ’ਚ ਸਾਉਣੀ ਦੀ ਭਰਵੀਂ ਫਸਲ ਹੋਵੇਗੀ: ਪਰਸ਼ੋਤਮ ਰੁਪਾਲਾ

ਦੇਸ਼ ’ਚ ਸਾਉਣੀ ਦੀ ਭਰਵੀਂ ਫਸਲ ਹੋਵੇਗੀ: ਪਰਸ਼ੋਤਮ ਰੁਪਾਲਾ

ਨਵੀਂ ਦਿੱਲੀ, 20 ਸਤੰਬਰ ਇਸ ਵਾਰ ਭਰਵੇਂ ਮੀਂਹ ਪੈਣ ਕਾਰਨ ਭਾਰਤ ਵਿੱਚ ਸਾਉਣੀ ਦੀ ਫਸਲ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਵੇਗੀ। ਕੇਂਦਰੀ ਰਾਜ ਖੇਤੀਬਾੜੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਦੱਸਿਆ ਕਿ ਭਾਰਤ ’ਚ ਸਾਉਣੀ ਫਸਲ ਦੀ ਪੈਦਾਵਾਰ ਪਿਛਲੇ ਸਾਲ ਦੇ 141.71 ਮਿਲੀਅਨ ਟਨ ਨਾਲੋਂ ਵੱਧ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਦੇਸ਼ ...

Read More

ਪਾਕਿ ਨੇ ਹਮੇਸ਼ਾ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ: ਧਨੋਆ

ਪਾਕਿ ਨੇ ਹਮੇਸ਼ਾ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ: ਧਨੋਆ

ਮੁੰਬਈ, 20 ਸਤੰਬਰ ਭਾਰਤੀ ਹਵਾਈ ਸੈਨਾ (ਆਈਏਐੱਫ) ਦੇ ਮੁਖੀ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ ਹੈ ਅਤੇ ਬਾਲਾਕੋਟ ਹਵਾਈ ਹਮਲਿਆਂ ਦੌਰਾਨ ਵੀ ਅਜਿਹਾ ਹੀ ਹੋਇਆ ਸੀ। ਇਸ ਮਹੀਨੇ ਦੇ ਅਖੀਰ ਵਿੱਚ ਸੇਵਾਮੁਕਤ ਹੋਣ ਵਾਲੇ ਆਈਏਐੱਫ ਮੁਖੀ ਇੱਥੇ ...

Read More


ਮੋਦੀ ਵੱਲੋਂ 21ਵੀਂ ਸਦੀ ਦੇ ਸ਼ਹਿਰ ਬਣਾਏ ਜਾਣ ਦਾ ਸੱਦਾ

Posted On September - 8 - 2019 Comments Off on ਮੋਦੀ ਵੱਲੋਂ 21ਵੀਂ ਸਦੀ ਦੇ ਸ਼ਹਿਰ ਬਣਾਏ ਜਾਣ ਦਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ 5 ਹਜ਼ਾਰ ਅਰਬ ਡਾਲਰ ਦਾ ਅਰਥਚਾਰਾ ਬਣਾਉਣ ਦਾ ਟੀਚਾ ਹਾਸਲ ਕਰਨ ਲਈ ਮੁਲਕ ’ਚ ਸ਼ਹਿਰਾਂ ਨੂੰ 21ਵੀਂ ਸਦੀ ਦੀ ਦੁਨੀਆਂ ਮੁਤਾਬਕ ਬਣਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਮੁੰਬਈ ’ਚ ਸ਼ਨਿਚਰਵਾਰ ਨੂੰ 19 ਹਜ਼ਾਰ ਕਰੋੜ ਰੁਪਏ ਦੀਆਂ ਤਿੰਨ ਨਵੀਆਂ ਮੈਟਰੋ ਲਾਈਨਾਂ ਨੂੰ ਲਾਂਚ ਕੀਤਾ। ....

ਗਗਨਯਾਨ: ਹਵਾਈ ਫ਼ੌਜ ਵੱਲੋਂ ਪੁਲਾੜ ਯਾਤਰੀ ਚੁਣਨ ਦਾ ਪਹਿਲਾ ਗੇੜ ਪੂਰਾ

Posted On September - 8 - 2019 Comments Off on ਗਗਨਯਾਨ: ਹਵਾਈ ਫ਼ੌਜ ਵੱਲੋਂ ਪੁਲਾੜ ਯਾਤਰੀ ਚੁਣਨ ਦਾ ਪਹਿਲਾ ਗੇੜ ਪੂਰਾ
ਭਾਰਤੀ ਹਵਾਈ ਫ਼ੌਜ ਨੇ ਗਗਨਯਾਨ ਮਿਸ਼ਨ ਲਈ ਪਾਇਲਟਾਂ ਦੇ ਟੈਸਟ ਪੂਲ ਵਿੱਚੋਂ ਪੁਲਾੜ ਯਾਤਰੀ ਚੁਣਨ ਦਾ ਪਹਿਲਾ ਗੇੜ ਪੂਰਾ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਫ਼ੌਜ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਹਿਲੇ ਗੇੜ ਦੌਰਾਨ ਟੈਸਟ ਪਾਇਲਟਾਂ ਨੂੰ ਜ਼ਰੂਰੀ ਸਰੀਰਕ ਕਸਰਤਾਂ, ਲੈਬਾਰਟਰੀ ਜਾਂਚ, ਰੇਡੀਓਲੌਜੀਕਲ ਟੈਸਟ, ਬਿਮਾਰੀਆਂ ਸਬੰਧੀ ਟੈਸਟ ਤੋਂ ਇਲਾਵਾ ਮੁਲਾਂਕਣ ਦੇ ਹੋਰ ਪੱਖਾਂ ਸਬੰਧੀ ਅਹਿਮ ਪੜਾਅ ’ਚੋਂ ਗੁਜ਼ਰਨਾ ਪਿਆ ਹੈ। ....

ਦੋ ਸਿਪਾਹੀਆਂ ’ਤੇ ਵਿਦੇਸ਼ੀ ਮਹਿਲਾ ਨਾਲ ਜਬਰ-ਜਨਾਹ ਦਾ ਦੋਸ਼

Posted On September - 8 - 2019 Comments Off on ਦੋ ਸਿਪਾਹੀਆਂ ’ਤੇ ਵਿਦੇਸ਼ੀ ਮਹਿਲਾ ਨਾਲ ਜਬਰ-ਜਨਾਹ ਦਾ ਦੋਸ਼
ਮਥੁਰਾ, 7 ਸਤੰਬਰ ਉੱਤਰ ਪ੍ਰਦੇਸ਼ ਦੇ ਮਥੁਰਾ ਜਨਪਦ ’ਚ ਵਿਦੇਸ਼ੀ ਮੂਲ ਦੀ ਇੱਕ ਮਹਿਲਾ ਨੇ ਦੋ ਸਿਪਾਹੀਆਂ ’ਤੇ ਜਬਰ ਜਨਾਹ ਦਾ ਦੋਸ਼ ਲਗਾਇਆ ਹੈ। ਕੋਤਵਾਲੀ ਇੰਚਾਰਜ ਇੰਸਪੈਕਟਰ ਅਵਧੇਸ਼ ਪ੍ਰਤਾਪ ਸਿੰਘ ਨੇ ਕਿਹਾ, ‘ਚਾਰ ਸਾਲ ਪਹਿਲਾਂ ਹਾਥਰਸ ਦੇ ਬਿਸਾਵਰ ’ਚ ਇੱਕ ਨੌਜਵਾਨ ਨਾਲ ਵਿਆਹ ਕਰਕੇ ਭਾਰਤੀ ਨਾਗਰਿਕਤਾ ਹਾਸਲ ਕਰਨ ਵਾਲੀ ਕਿਰਗਿਸਤਾਨੀ ਮੂਲ ਦੀ ਮਹਿਲਾ ਨੇ ਰੇਲਵੇ ਪੁਲੀਸ ਆਗਰਾ ਫੋਰਟ ’ਚ ਤੈਨਾਤ ਸਿਪਾਹੀ ਧਰਮੇਂਦਰ ਕੁਮਾਰ ਗਿਰੀ ਤੇ ਉਸ ਦੇ ਇੱਕ ਸਾਥੀ ਆਕਾਸ਼ ਪਵਾਰ ’ਤੇ ਜਬਰ ਜਨਾਹ ਕਰਨ 

ਉਨਾਓ ਕੇਸ: ਏਮਜ਼ ਵਿੱਚ ਆਰਜ਼ੀ ਅਦਾਲਤ ਬਣਾਉਣ ਦੀ ਹਦਾਇਤ

Posted On September - 8 - 2019 Comments Off on ਉਨਾਓ ਕੇਸ: ਏਮਜ਼ ਵਿੱਚ ਆਰਜ਼ੀ ਅਦਾਲਤ ਬਣਾਉਣ ਦੀ ਹਦਾਇਤ
ਨਵੀਂ ਦਿੱਲੀ, 7 ਸਤੰਬਰ ਇਥੋਂ ਦੀ ਇਕ ਅਦਾਲਤ ਨੇ ਉਨਾਓ ਜਬਰ ਜਨਾਹ ਪੀੜਤਾ ਦੇ ‘ਕੈਮਰੇ ਦੀ ਨਿਗਰਾਨੀ ਹੇਠ’ ਬਿਆਨ ਦਰਜ ਕਰਨ ਲਈ, ਏਮਜ਼ ਵਿੱਚ ਆਰਜ਼ੀ ਅਦਾਲਤ ਸਥਾਪਤ ਕਰਨ ਦੀ ਹਦਾਇਤ ਕੀਤੀ ਹੈ। ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਏਮਜ਼ ਵਿਚਾਲੇ ਜੈ ਪ੍ਰਕਾਸ਼ ਨਾਰਾਇਣ ਟਰੌਮਾ ਸੈਂਟਰ ਵਿੱਚ ਆਰਜ਼ੀ ਅਦਾਲਤ ਸਥਾਪਤ ਕਰਨ ਦੀ ਹਦਾਇਤ ਕੀਤੀ ਹੈ। ਕਾਬਿਲੇਗੌਰ ਹੈ ਕਿ 28 ਜੁਲਾਈ ਨੂੰ ਵਾਪਰੇ ਹਾਦਸੇ ਵਿੱਚ ਬਚਣ ਵਾਲੀ ਲੜਕੀ ਹਾਲ ਦੀ ਘੜੀ ਏਮਜ਼ ਦਾਖਲ ਹੈ। ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਏਮਜ਼ ਵਿੱਚ 

ਸਾਈਬਰ ਹਮਲੇ ਕਾਰਨ ‘ਵਿਕੀਪੀਡੀਆ’ ਕਈ ਦੇਸ਼ਾਂ ’ਚ ਠੱਪ ਹੋਈ

Posted On September - 8 - 2019 Comments Off on ਸਾਈਬਰ ਹਮਲੇ ਕਾਰਨ ‘ਵਿਕੀਪੀਡੀਆ’ ਕਈ ਦੇਸ਼ਾਂ ’ਚ ਠੱਪ ਹੋਈ
ਵਾਸ਼ਿੰਗਟਨ, 7 ਸਤੰਬਰ ਦੁਨੀਆ ਭਰ ’ਚ ਵੱਖ-ਵੱਖ ਖੇਤਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਵਰਤੀ ਜਾਂਦੀ ਆਨਲਾਈਨ ਵੈੱਬਸਾਈਟ ‘ਵਿਕੀਪੀਡੀਆ’ ਅੱਜ ਕਈ ਮੁਲਕਾਂ ’ਚ ‘ਸਾਈਬਰ ਹਮਲੇ’ ਕਾਰਨ ਬੰਦ ਰਹੀ। ਵਿਕੀਮੀਡੀਆ ਫਾਊਂਡੇਸ਼ਨ ਦਾ ਸਰਵਰ ਜੋ ਕਿ ਇਸ ਸਾਈਟ ਨੂੰ ਚਲਾਉਂਦਾ ਹੈ ਅੱਜ ਵੱਡੇ ਪੱਧਰ ’ਤੇ ‘ਡਿਸਟ੍ਰੀਬਿਊਟਿਡ ਡਿਨਾਈਲ ਆਫ਼ ਸਰਵਿਸ ਅਟੈਕ’ (ਡੀਡੀਓਐੱਸ) ਦਾ ਸ਼ਿਕਾਰ ਹੋ ਗਿਆ। ਸ਼ੁੱਕਰਵਾਰ ਨੂੰ ਸੰਸਥਾ ਦੇ ਜਰਮਨੀ ਸਥਿਤ ਅਕਾਊਂਟ ਨੇ ਟਵਿੱਟਰ ਰਾਹੀਂ ਇਸ ਸਬੰਧੀ ਜਾਣਕਾਰੀ ਦਿੱਤੀ। ਵਿਕੀਮੀਡੀਆ 

ਅਸਾਮ ’ਚੋਂ 40 ਲੱਖ ਪਰਵਾਸੀ ਕਿੱਥੇ ਗਏ: ਦਿਗਵਿਜੈ ਸਿੰਘ

Posted On September - 8 - 2019 Comments Off on ਅਸਾਮ ’ਚੋਂ 40 ਲੱਖ ਪਰਵਾਸੀ ਕਿੱਥੇ ਗਏ: ਦਿਗਵਿਜੈ ਸਿੰਘ
ਸੀਨੀਅਰ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਸ਼ਨਿਚਰਵਾਰ ਨੂੰ ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਦੇ ਮੁੱਦੇ ’ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ....

ਆਰਐੱਸਐੱਸ ਨੇ ਐੱਨਆਰਸੀ ’ਤੇ ਚਿੰਤਾ ਜ਼ਾਹਿਰ ਕੀਤੀ

Posted On September - 8 - 2019 Comments Off on ਆਰਐੱਸਐੱਸ ਨੇ ਐੱਨਆਰਸੀ ’ਤੇ ਚਿੰਤਾ ਜ਼ਾਹਿਰ ਕੀਤੀ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਅਤੇ ਇਸ ਦੇ ਭਾਈਵਾਲਾਂ ਦੀ ਇੱਥੇ ਹੋਈ ਮੀਟਿੰਗ ਦੌਰਾਨ ਅਸਾਮ ਦੇ ਕੌਮੀ ਨਾਗਰਿਕਤਾ ਰਜਿਸਟਰ (ਐੱਨਆਰਸੀ) ਸੂਚੀ ’ਚੋਂ ਬਾਹਰ ਰਹਿ ਗਏ ਲੱਖਾਂ ਲੋਕਾਂ ਲਈ ਚਿੰਤਾ ਜ਼ਾਹਿਰ ਕੀਤੀ ਗਈ। ਇਨ੍ਹਾਂ ਲੋਕਾਂ ’ਚੋਂ ਵਧੇਰੇ ਹਿੰਦੂ ਦੱਸੇ ਜਾ ਰਹੇ ਹਨ। ....

ਭਾਰਤੀ-ਅਮਰੀਕੀ ’ਤੇ ਪਾਬੰਦੀਸ਼ੁਦਾ ਅਸਲਾ ਰੱਖਣ ਦੇ ਦੋਸ਼ ਤੈਅ

Posted On September - 8 - 2019 Comments Off on ਭਾਰਤੀ-ਅਮਰੀਕੀ ’ਤੇ ਪਾਬੰਦੀਸ਼ੁਦਾ ਅਸਲਾ ਰੱਖਣ ਦੇ ਦੋਸ਼ ਤੈਅ
ਅਮਰੀਕਾ ਵਿਚ ਪਾਬੰਦੀ ਦੇ ਬਾਵਜੂਦ ਰਾਈਫ਼ਲ ’ਚ ‘ਬੰਪ ਸਟਾਕ’ ਲਾਉਣ ਦੇ ਮਾਮਲੇ ’ਚ ਇਕ ਭਾਰਤੀ-ਅਮਰੀਕੀ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ। ਲੰਘੇ ਵਰ੍ਹੇ ਟਰੰਪ ਪ੍ਰਸ਼ਾਸਨ ਨੇ ਇਸ ’ਤੇ ਰੋਕ ਲਾ ਦਿੱਤੀ ਸੀ ਤੇ ਉਸ ਤੋਂ ਬਾਅਦ ਇਹ ਪਹਿਲਾ ਮਾਮਲਾ ਹੈ। ....

ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ’ਚ ਅੱਗ ਲੱਗੀ

Posted On September - 7 - 2019 Comments Off on ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ’ਚ ਅੱਗ ਲੱਗੀ
ਇੱਥੋਂ ਸ਼ੁੱਕਰਵਾਰ ਦੁਪਹਿਰ ਚੰਡੀਗੜ੍ਹ ਜਾਣ ਵਾਲੀ ਚੰਡੀਗੜ੍ਹ-ਕੋਚੁਵੱਲੀ ਐਕਸਪ੍ਰੈੱਸ ਦੀ ਰੀਅਰ ਪਾਵਰ ਕਾਰ ਨੂੰ ਅੱਗ ਲੱਗ ਗਈ। ਇਸ ਨੂੰ ਦਿੱਲੀ ਫਾਇਰ ਸਰਵਿਸ ਦੇ ਅੱਗ ਬੁਝਾਊ ਇੰਜਣਾਂ ਨਾਲ ਕਾਬੂ ਕਰ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਰੇਲਵੇ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ....

ਜੇਐੱਨਯੂ ਦੇਸ਼-ਧ੍ਰੋਹ ਕੇਸ: ਕੇਜਰੀਵਾਲ ਸਰਕਾਰ ਨੇ ਕਨ੍ਹੱਈਆ ਤੋਂ ਪੁੱਛਗਿੱਛ ਬਾਰੇ ਨਹੀਂ ਲਿਆ ਫ਼ੈਸਲਾ

Posted On September - 7 - 2019 Comments Off on ਜੇਐੱਨਯੂ ਦੇਸ਼-ਧ੍ਰੋਹ ਕੇਸ: ਕੇਜਰੀਵਾਲ ਸਰਕਾਰ ਨੇ ਕਨ੍ਹੱਈਆ ਤੋਂ ਪੁੱਛਗਿੱਛ ਬਾਰੇ ਨਹੀਂ ਲਿਆ ਫ਼ੈਸਲਾ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਤੇ ਹੋਰਨਾਂ ਤੋਂ ਦੇਸ਼-ਧਰੋਹ ਮਾਮਲੇ ਵਿੱਚ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਦੇਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਲਿਆ। ....

ਰਾਜਸਥਾਨ ’ਚ ਪੁਲੀਸ ਸਟੇਸ਼ਨ ’ਤੇ ਹਮਲਾ ਕਰਕੇ ਗਰੋਹ ਦੇ ਸਰਗਨੇ ਨੂੰ ਛੁਡਾਇਆ

Posted On September - 7 - 2019 Comments Off on ਰਾਜਸਥਾਨ ’ਚ ਪੁਲੀਸ ਸਟੇਸ਼ਨ ’ਤੇ ਹਮਲਾ ਕਰਕੇ ਗਰੋਹ ਦੇ ਸਰਗਨੇ ਨੂੰ ਛੁਡਾਇਆ
ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਵਿਕਰਮ ਗੁੱਜਰ ਉਰਫ਼ ਪਪਲਾ (28) ਨੂੰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ’ਚ ਪੈਂਦੇ ਪੁਲੀਸ ਸਟੇਸ਼ਨ ’ਚੋਂ ਉਸ ਦੇ ਸਾਥੀਆਂ ਨੇ ਸ਼ੁੱਕਰਵਾਰ ਨੂੰ ਛੁਡਾ ਲਿਆ। ਅਧਿਕਾਰੀਆਂ ਨੇ ਕਿਹਾ ਕਿ 12 ਤੋਂ ਵੱਧ ਵਿਅਕਤੀ ਥਾਣੇ ’ਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਉਹ ਗੁੱਜਰ ਨੂੰ ਲੈ ਕੇ ਫ਼ਰਾਰ ਹੋ ਗਏ। ....

ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਛੱਡੀ

Posted On September - 7 - 2019 Comments Off on ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਛੱਡੀ
ਆਮ ਆਦਮੀ ਪਾਰਟੀ ਦੀ ਵਿਧਾਇਕ ਅਲਕਾ ਲਾਂਬਾ ਨੇ ਸ਼ੁੱਕਰਵਾਰ ਨੂੰ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਤੇ ਕਾਂਗਰਸ ਵਿੱਚ ਵਾਪਸੀ ਦਾ ਐਲਾਨ ਕੀਤਾ। ਉਸ ਨੇ ਟਵੀਟ ਕੀਤਾ ਕਿ ਹੁਣ ਗੁੱਡਬਾਇ ਕਹਿਣ ਦਾ ਸਮਾਂ ਆ ਗਿਆ ਹੈ। ਲਾਂਬਾ ਨੇ ਕਿਹਾ ਕਿ ਉਹ ਛੇਤੀ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋਵੇਗੀ। ....

ਮੈਟਰੋ: ਸੁਪਰੀਮ ਕੋਰਟ ਨੇ ਘਾਟੇ ਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਸਿਰ ਪਾਈ

Posted On September - 7 - 2019 Comments Off on ਮੈਟਰੋ: ਸੁਪਰੀਮ ਕੋਰਟ ਨੇ ਘਾਟੇ ਦੀ ਜ਼ਿੰਮੇਵਾਰੀ ਦਿੱਲੀ ਸਰਕਾਰ ਸਿਰ ਪਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਔਰਤਾਂ ਨੂੰ ਮੈਟਰੋ ਰੇਲ ’ਚ ਮੁਫ਼ਤ ਸਫ਼ਰ ਦੀ ਸਹੂਲਤ ਦੇਣ ’ਤੇ ਦਿੱਲੀ ਸਰਕਾਰ ਨੂੰ ਫਿਟਕਾਰ ਪਾਉਂਦਿਆਂ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ‘ਮੁਫ਼ਤ ਸਫ਼ਰ’ ਅਤੇ ‘ਰਿਆਇਤਾਂ’ ਕਾਰਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਘਾਟੇ ਦਾ ਸ਼ਿਕਾਰ ਹੋ ਸਕਦੀ ਹੈ। ....

ਜੇਕੇਐੱਲਐੱਫ ਦਾ ਕੰਟਰੋਲ ਰੇਖਾ ’ਤੇ ਮਾਰਚ 4 ਨੂੰ

Posted On September - 7 - 2019 Comments Off on ਜੇਕੇਐੱਲਐੱਫ ਦਾ ਕੰਟਰੋਲ ਰੇਖਾ ’ਤੇ ਮਾਰਚ 4 ਨੂੰ
ਮੁਜ਼ੱਫਰਾਬਾਦ: ਪਾਬੰਦੀਸ਼ੁਦਾ ਜੰਮੂ ਅਤੇ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐੱਲਐੱਫ) ਨੇ 4 ਅਕਤੂਬਰ ਨੂੰ ਕੰਟਰੋਲ ਰੇਖਾ ’ਤੇ ਸ਼ਾਂਤੀਪੂਰਬਕ ਆਜ਼ਾਦੀ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਤਰਜਮਾਨ ਮੁਹੰਮਦ ਰਫ਼ੀਕ ਡਾਰ ਨੇ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਵੀਰਵਾਰ ਨੂੰ ਇਹ ਐਲਾਨ ਕੀਤਾ। ਜੇਕੇਐੱਲਐੱਫ ਮੁਖੀ ਯਾਸਿਨ ਮਲਿਕ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ। ਅਤਿਵਾਦੀ ਅਤੇ ਵੱਖਵਾਦੀ ਜਥੇਬੰਦੀਆਂ ਨੂੰ ਫੰਡ ਮੁਹੱਈਆ ਕਰਵਾਏ ਜਾਣ ਨਾਲ ਸਬੰਧਤ ਕੇਸ ’ਚ 

ਪੁਲੀਸ ਮੁਲਾਜ਼ਮ ਵਲੋਂ ਔਰਤ ਨਾਲ ਜਬਰ-ਜਨਾਹ

Posted On September - 7 - 2019 Comments Off on ਪੁਲੀਸ ਮੁਲਾਜ਼ਮ ਵਲੋਂ ਔਰਤ ਨਾਲ ਜਬਰ-ਜਨਾਹ
ਗਾਜ਼ੀਪੁਰ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਇਕ ਪੁਲੀਸ ਮੁਲਾਜ਼ਮ ਨੇ ਔਰਤ ਨਾਲ ਜਬਰ-ਜਨਾਹ ਕਰਕੇ ਉਸ ਨੂੰ ਨਹਿਰ ਕਿਨਾਰੇ ਸੁੱਟ ਦਿੱਤਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਮਰਦਾਹ ਇਲਾਕੇ ਦੇ ਇਕ ਪਿੰਡ ਵਿਚ ਵਾਪਰੀ। ਇਸ ਸਬੰਧੀ ਯੂਪੀ-ਪੀਏਸੀ ਜਵਾਨ ਅਭੈ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਪਹਿਲਾਂ ਔਰਤ ਨਾਲ ਜਬਰ-ਜਨਾਹ ਕੀਤਾ, ਫਿਰ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਨਹਿਰ ਕਿਨਾਰੇ ਸੁੱਟ 

ਚੀਫ ਜਸਟਿਸ ਤਾਹਿਲਰਮਾਨੀ ਦੇ ਸਕਦੇ ਹਨ ਅਸਤੀਫਾ

Posted On September - 7 - 2019 Comments Off on ਚੀਫ ਜਸਟਿਸ ਤਾਹਿਲਰਮਾਨੀ ਦੇ ਸਕਦੇ ਹਨ ਅਸਤੀਫਾ
ਮਦਰਾਸ: ਮਦਰਾਸ ਹਾਈ ਕੋਰਟ ਦੀ ਚੀਫ ਜਸਟਿਸ ਵਿਜੈ ਕਮਲੇਸ਼ ਤਾਹਿਲਰਮਾਨੀ ਮੇਘਾਲਿਆ ਹਾਈ ਕੋਰਟ ਵਿੱਚ ਤਬਾਦਲੇ ਦੇ ਆਪਣੇ ਹੁਕਮਾਂ ਦੀ ਪਾਲਣਾ ਕਰਨ ਦੀ ਥਾਂ ਅਸਤੀਫਾ ਦੇ ਸਕਦੇ ਹਨ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਕੌਲਿਜੀਅਮ ਨੇ 28 ਅਗਸਤ ਨੂੰ ਮਦਰਾਸ ਤੋਂ ਮੇਘਾਲਿਆ ਵਿਚ ਤਾਹਿਲਰਮਾਨੀ ਦੇ ਤਬਾਦਲੇ ਦੇ ਆਦੇਸ਼ ਦਿੱਤੇ ਸਨ। ਕੌਲਿਜੀਅਮ ਨੇ ਤਬਾਦਲੇ ‘ਤੇ ਮੁੜ ਵਿਚਾਰ ਕਰਨ ਦੀ ਮੰਗ ਕਰਦਿਆਂ ਉਸ ਦੀ ਅਪੀਲ ਖਾਰਜ ਕਰ ਦਿੱਤੀ ਸੀ। -ਏਜੰਸੀ  
Available on Android app iOS app
Powered by : Mediology Software Pvt Ltd.