ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਸਿਹਤ ਤੇ ਸਿਖਿਆ › ›

Featured Posts
ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ

ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ

ਡਾ. ਸਰਦੂਲ ਸਿੰਘ ਪੰਜਾਬ ’ਚ ਵਗ ਰਹੇ ਨਸ਼ੇ ਦੇ ਛੇਵੇ ਦਰਿਆ ਨੇ ਪਿੰਡਾਂ ਦੇ ਪਿੰਡ ਅਤੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਪਤਾ ਨਹੀਂ ਇਹ ਆਪਣੇ ਨਾਲ ਕਿੰਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਅਤੇ ਕਿੰਨੇ ਘਰਾਂ ਦੀਆਂ ਖੁਸ਼ੀਆਂ ਵਹਾ ਕੇ ਲੈ ਗਿਆ। ਨਸ਼ੇ ਦਾ ਇਹ ਦੈਂਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ‘ਮਕਬੂਲਪੂਰੇ’ ਨੂੰ ...

Read More

ਬਰਸਾਤ ਦੇ ਮੌਸਮ ’ਚ ਸਾਵਧਾਨ!

ਬਰਸਾਤ ਦੇ ਮੌਸਮ ’ਚ ਸਾਵਧਾਨ!

ਨਰਿੰਦਰ ਪਾਲ ਸਿੰਘ ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿਚ ਭਾਰੀ ਉਤਾਰ ਚੜ੍ਹਾਅ ਆਉਂਦੇ ਹਨ। ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ, ਬੁਖਾਰ ਅਤੇ ਪੇਟ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਮੌਸਮ ਵਿਚ ਤੰਦਰੁਸਤ ਰਹਿਣ ਲਈ ਖਾਸ ਸਾਵਧਾਨੀਆਂ ...

Read More

ਜਨਤਕ ਤੇ ਨਿੱਜੀ ਨਿਵੇਸ਼: ਕੌਮੀ ਸਿੱਖਿਆ ਨੀਤੀ ਦੀਆਂ ਉਲਝਣਾਂ

ਜਨਤਕ ਤੇ ਨਿੱਜੀ ਨਿਵੇਸ਼: ਕੌਮੀ ਸਿੱਖਿਆ ਨੀਤੀ ਦੀਆਂ ਉਲਝਣਾਂ

ਡਾ. ਨੀਤਾ ਗੋਇਲ ਆਪਣੀ ਪ੍ਰਸਤਾਵਨਾ ਦੇ ਮੁਤਾਬਕ ਦੇਸ਼ ਦੇ 50 ਫੀਸਦੀ ਤੋਂ ਜ਼ਿਆਦਾ ਨਾਗਰਿਕਾਂ, ਜੋ 25 ਵਰ੍ਹਿਆਂ ਤੋਂ ਘੱਟ ਉਮਰ ਦੇ ਹਨ, ਨੂੰ ਪ੍ਰਭਾਵਿਤ ਕਰਨ ਵਾਲੀ ਰਾਸ਼ਟਰੀ ਸਿੱਖਿਆ ਨੀਤੀ 2019 ਦੇ ਖਰੜੇ ਦੀ ਸ਼ੂਰੁਆਤ ਭਾਰਤ ਦੇ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਪ੍ਰਕਾਸ਼ ਜਾਵੜੇਕਰ ਦੇ ਸੰਦੇਸ਼ ਤੋਂ ਹੁੰਦੀ ਹੈ, ਜਿਥੇ ਉਹ ਕਹਿੰਦੇ ...

Read More

ਹਸਪਤਾਲਾਂ ’ਚ ਰੁਲਦੀ ਜ਼ਿੰਦਗੀ…

ਹਸਪਤਾਲਾਂ ’ਚ ਰੁਲਦੀ ਜ਼ਿੰਦਗੀ…

ਜਗਦੀਪ ਸਿੱਧੂ ਅਸੀਂ ਬਾਹਰਲੇ ਰਸਤਿਆਂ ਤੋਂ ਪੂਰੀ ਤਰ੍ਹਾਂ ਜਾਣੂ ਹਾਂ, ਕਿੱਥੇ ਟੋਆ ਹੈ, ਕਿਹੜੀ ਸੜਕ ’ਤੇ ਜਾਮ ਲੱਗਿਆ ਰਹਿੰਦਾ, ਕਿਹੜੇ ਸੀਵਰੇਜ ਤੋਂ ਪਾਣੀ ਦਾ ਨਿਕਾਸ ਨਹੀਂ ਹੁੰਦਾ। ਇਸ ਲਈ ਸਰਕਾਰਾਂ ਨੂੰ ਉਲਾਂਬੇ ਦਿੰਦੇ ਹਾਂ। ਉਹ ਸਾਥੋਂ ਵੋਟ ਲੈ ਕੇ ਆਪਣੇ ਢਿੱਡ ਭਰੀ ਜਾਂਦੀਆਂ ਹਨ ਅਤੇ ਸਭ ਕੁਝ ਦਿਨੋਂ-ਦਿਨ ਖਸਤਾ ਹੁੰਦਾ ਜਾਂਦਾ ...

Read More

ਚੁਣੌਤੀਆਂ ਨਾਲ ਭਰਪੂਰ ਕੌਮੀ ਸਿੱਖਿਆ ਨੀਤੀ

ਚੁਣੌਤੀਆਂ ਨਾਲ ਭਰਪੂਰ ਕੌਮੀ ਸਿੱਖਿਆ ਨੀਤੀ

ਪ੍ਰੋ. ਸਤਵਿੰਦਰਪਾਲ ਕੌਰ ਕੌਮੀ ਸਿੱਖਿਆ ਨੀਤੀ ਦੇਸ਼ ਦੀ ਤੀਜੀ ਸਿੱਖਿਆ ਨੀਤੀ ਹੈ, ਜੋ ਇਸ ਤੋਂ ਪਹਿਲੀ ਸਿੱਖਿਆ ਨੀਤੀ ਤੋਂ ਲਗਭਗ 33 ਸਾਲ ਬਾਅਦ ਆਈ । ਚਾਰ ਸੌ ਚੌਰਾਸੀ ਪੇਜਾਂ ਦਾ ਇਹ ਲੰਬਾ ਚੌੜਾ ਖਰੜਾ ਚੌਵੀ ਅਲੱਗ-ਅਲੱਗ ਤਰ੍ਹਾਂ ਦੇ ਉਦੇਸ਼ਾਂ ਅਤੇ ਅਨੇਕਾਂ ਮੁੱਦਿਆਂ ’ਤੇ ਆਧਾਰਿਤ ਹੈ ਕਿਉਂਕਿ ਇਹ ਸਿੱਖਿਆ ਨੀਤੀ ਇੱਕ ਲੰਬੇ ...

Read More

ਸੂਬਿਆਂ ਦੇ ਅਧਿਕਾਰ ਅਤੇ ਨਵੀਂ ਸਿੱਖਿਆ ਨੀਤੀ

ਸੂਬਿਆਂ ਦੇ ਅਧਿਕਾਰ ਅਤੇ ਨਵੀਂ ਸਿੱਖਿਆ ਨੀਤੀ

ਪ੍ਰਿੰ. ਤਰਸੇਮ ਬਾਹੀਆ ਹਿੰਦੋਸਤਾਨ ਇਕ ਮਹਾਂਦੀਪੀ ਵੰਨ-ਸਵੰਨਤਾਵਾਂ ਵਾਲਾ ਦੇਸ਼ ਹੈ। ਇਸ ਵਿਚ ਲਗਭਗ 1650 ਬੋਲੀਆਂ ਹਨ, ਸਾਰੀ ਦੁਨੀਆਂ ਦੇ ਵੱਡੇ ਧਰਮ ਹਨ, ਦਰਜਨਾਂ ਨਸਲੀ (ਐਥਨਿਕ) ਗਰੁੱਪ ਹਨ ਅਤੇ ਭੁਗੋਲਿਕ ਖਿੱਤੇ ਵਜੋਂ ਇਸ ਵਿਚ ਉੱਚੇ ਪਹਾੜ ਹਨ, ਸੰਘਣੇ ਜੰਗਲ ਹਨ, ਵਿਸ਼ਾਲ ਮਾਰੂਥਲ, ਗਹਿਰੇ ਸਮੁੰਦਰ, ਹਜ਼ਾਰਾਂ ਕਿਸਮ ਦੇ ਪਸ਼ੂ-ਪੰਛੀ, ਦਰਜਨਾਂ ਕਿਸਮ ਦੀਆਂ ਨਾਚ ...

Read More

ਧਾਰਮਿਕ ਸਰਗਰਮੀਆਂ ਅਤੇ ਸ਼ੋਰ ਪ੍ਰਦੂਸ਼ਨ

ਧਾਰਮਿਕ ਸਰਗਰਮੀਆਂ ਅਤੇ ਸ਼ੋਰ ਪ੍ਰਦੂਸ਼ਨ

ਮਹਿੰਦਰ ਸਿੰਘ ਦੋਸਾਂਝ ਸਾਡੇ ਸਮਾਜ ਦੇ ਇੱਕ ਵੱਡੇ ਵਰਗ ਨੇ ਮਜਬੂਰੀ ਵਸ ਜਾਂ ਅਣਮੰਨੇ ਮਨ ਨਾਲ ਸ਼ੋਰ ਸ਼ਰਾਬੇ ਨੂੰ ਮਾਨਤਾ ਦਿੱਤੀ ਹੋਈ ਹੈ। ਬੱਸਾਂ ਵਿਚ, ਟਰੈਕਟਰਾਂ ’ਤੇ ਅਤੇ ਦੁਕਾਨਾਂ ਅੰਦਰ ਉੱਚੀ ਆਵਾਜ਼ ਵਿਚ ਗੀਤ ਗਾਣੇ ਚਲਾਉਣੇ, ਮੱਠਾਂ-ਮੜ੍ਹੀਆਂ ’ਤੇ ਜਾਂਦੇ ਆਉਂਦਿਆਂ ਉੱਚੀ ਆਵਾਜ਼ ਵਿਚ ਢੋਲ ਕੁੱਟਣ ਦਾ ਵਰਤਾਰਾ ਤੇਜ਼ੀ ਨਾਲ ਵਧਿਆ ਹੈ। ਬੀਤੇ ...

Read More


ਵਿਦਿਆਰਥੀਆਂ ਦਾ ਸੰਘਰਸ਼ ਅਤੇ ਆਜ਼ਾਦੀ ਦਾ ਮਸਲਾ

Posted On October - 11 - 2018 Comments Off on ਵਿਦਿਆਰਥੀਆਂ ਦਾ ਸੰਘਰਸ਼ ਅਤੇ ਆਜ਼ਾਦੀ ਦਾ ਮਸਲਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਲੜਕੀਆਂ ਦੇ ਹੋਸਟਲ ਦੇ ਸਮੇਂ ਦਾ ਮਸਲਾ ਸਮੁੱਚੇ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਦਿਆਰਥੀਆਂ ਨੇ ਇਸ ਮਸਲੇ ‘ਤੇ ਲਗਾਤਾਰ ਚਿੰਤਨ ਲਈ ‘ਵਿਦਿਅਕ ਸੰਸਥਾਵਾਂ ਵਿਚ ਔਰਤਾਂ ਦੀ ਸ਼ਮੂਲੀਅਤ ਦਾ ਸੁਆਲ’ ਵਿਸ਼ੇ ਉਤੇ ਭਾਸ਼ਣ ਲੜੀ ਸ਼ੁਰੂ ਕੀਤੀ ਹੈ। ....

ਜਨਮ ਦਿਨ ’ਤੇ ਯਾਦ ਕਰਿਦਆਂ

Posted On October - 4 - 2018 Comments Off on ਜਨਮ ਦਿਨ ’ਤੇ ਯਾਦ ਕਰਿਦਆਂ
1978 ’ਚ ਮੈਂ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਐੱਮਏ ਪੰਜਾਬੀ ਦਾ ਵਿਦਿਆਰਥੀ ਸਾਂ ਜਦੋਂ ਸਾਡੇ ਅਧਿਆਪਕ ਹੋਰਨਾਂ ਤੋਂ ਇਲਾਵਾ ਡਾ. ਸੁਤਿੰਦਰ ਸਿੰਘ ਨੂਰ (5 ਅਕਤੂਬਰ 1940-9 ਫਰਵਰੀ 2011) ਦੀਆਂ ਕਵਿਤਾ ਬਾਰੇ ਆਲੋਚਨਾਤਮਕ ਟਿੱਪਣੀਆਂ ਦਾ ਜ਼ਿਕਰ ਕਰਦੇ ਹੁੰਦੇ ਸਨ। ਉਨ੍ਹੀਂ ਦਿਨੀਂ ਕਾਲਜ ਵਿਚ ਵੱਖ ਵੱਖ ਲੇਖਕਾਂ ਅਤੇ ਚਿੰਤਕਾਂ ਨੂੰ ਲੈਕਚਰ ਦੇਣ ਲਈ ਬੁਲਾਇਆ ਜਾਂਦਾ ਸੀ। ਇਨ੍ਹਾਂ ਵਿਚ ਸ਼ਿਵ ਕੁਮਾਰ ਬਟਾਲਵੀ, ਕੁਲਵੰਤ ਸਿੰਘ ਵਿਰਕ, ਡਾ. ਹਰਿਭਜਨ ਸਿੰਘ, ....

ਛਾਤੀ ਦਾ ਕੈਂਸਰ: ਅਲਾਮਤਾਂ ਤੇ ਜਾਗਰੂਕਤਾ

Posted On October - 4 - 2018 Comments Off on ਛਾਤੀ ਦਾ ਕੈਂਸਰ: ਅਲਾਮਤਾਂ ਤੇ ਜਾਗਰੂਕਤਾ
ਸਵਾਲ: ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਮਹੀਨੇ ਦਾ ਕੀ ਮਹੱਤਵ ਹੈ? ਜਵਾਬ: ਅਕਤੂਬਰ ਮਹੀਨਾ ਦੁਨੀਆਂ ਭਰ ਵਿਚ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ, ਖੋਜ ਲਈ ਧਨ ਇਕੱਠਾ ਕਰਨ, ਇਸ ਰੋਗ ਦਾ ਜਲਦੀ ਪਤਾ ਲਗਾਉਣ ਅਤੇ ਸਫਲ ਇਲਾਜ ਦੇ ਉਪਰਾਲਿਆਂ ਲਈ ਕੈਂਪ ਲਗਾ ਕੇ ਮਨਾਇਆ ਜਾਂਦਾ ਹੈ। ....

ਯੂਨੀਵਰਸਿਟੀ ਵਿਚ ਵਿਦਿਆਰਥਣਾਂ ਦੇ ਜੀਣ ਦਾ ਹੱਕ: ਸੁਪਨੇ ਤੋਂ ਸੱਚ ਤੱਕ

Posted On October - 4 - 2018 Comments Off on ਯੂਨੀਵਰਸਿਟੀ ਵਿਚ ਵਿਦਿਆਰਥਣਾਂ ਦੇ ਜੀਣ ਦਾ ਹੱਕ: ਸੁਪਨੇ ਤੋਂ ਸੱਚ ਤੱਕ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਦੀ ਭਾਸ਼ਣ ਲੜੀ ਵਿਚ ਜੇ ਵਾਈਸ ਚਾਂਸਲਰ ਬੀਐੱਸ ਘੁੰਮਣ ਜੀ ਨੂੰ ਬੋਲਣ ਦਾ ਮੌਕਾ ਮਿਲੇ ਤਾਂ ਵਿਦਿਆਰਥੀ ਉਨ੍ਹਾਂ ਤੋਂ ਉਮੀਦ ਕਰਦੇ ਹਨ ਕਿ ਉਹ ਆਪਣੇ ਭਾਸ਼ਣ ਵਿਚ ਕੁਝ ਅਜਿਹੇ ਵਿਚਾਰ ਰੱਖਣਗੇ: ....

ਬੱਚਿਆਂ ਦੇ ਕੈਂਸਰ ਦੀ ਰੋਕਥਾਮ

Posted On September - 20 - 2018 Comments Off on ਬੱਚਿਆਂ ਦੇ ਕੈਂਸਰ ਦੀ ਰੋਕਥਾਮ
ਡਾ. ਐੱਚਐੱਸ ਡਾਰਲਿੰਗ ਸਵਾਲ: ਕੀ ਬੱਚਿਆਂ ਨੂੰ ਕੈਂਸਰ ਹੋ ਸਕਦਾ ਹੈ? ਜਵਾਬ: ਜੀ ਹਾਂ, ਕੈਂਸਰ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਇਥੋਂ ਤੱਕ ਕੇ ਮਾਂ ਦੇ ਗਰਭ ਵਿਚ ਵੀ ਕੈਂਸਰ ਹੋ ਸਕਦਾ ਹੈ। ਇਸ ਸੱਚਾਈ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਵੱਡਾ ਭੁਲੇਖਾ ਹੈ ਕਿ ਕੈਂਸਰ ਵੱਡੀ ਉਮਰ ਦੇ ਇਨਸਾਨ ਨੂੰ ਹੀ ਹੁੰਦਾ ਹੈ। ਅਕਸਰ ਇਸੇ ਵਜ੍ਹਾ ਕਰਕੇ ਬੱਚੇ ਡਾਕਟਰ ਕੋਲ ਬਹੁਤ ਦੇਰੀ ਨਾਲ ਪਹੁੰਚਦੇ ਹਨ, ਜਿਸ ਦੇ ਸਿੱਟੇ ਬੱਚੇ ਲਈ ਮਾਰੂ ਸਾਬਤ ਹੁੰਦੇ ਹਨ। ਸਵਾਲ: ਬੱਚਿਆਂ ਵਿਚ 

ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ

Posted On September - 20 - 2018 Comments Off on ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ
ਹਰ ਸਾਲ 29 ਮਈ ਨੂੰ ਸੰਸਾਰ ਮਲਟੀਪਲ ਸਕਲੀਰੋਸਿਸ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਕਈ ਥਾਈਂ ਇਹ ਦਿਵਸ ਮਨਾਇਆ ਗਿਆ, ਤਕਰੀਬਨ ਹਰ ਪ੍ਰੋਗਰਾਮ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਕ ਵਿਚ ਤੰਤੂ ਪ੍ਰਣਾਲੀ ਦੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਟੇ ਅਨੁਮਾਨ ਮੁਤਾਬਕ, ਮੁਲਕ ਵਿਚ ਵੱਖ ਵੱਖ ਤਰ੍ਹਾਂ ਦੇ ਤੰਤੂ ਪ੍ਰਣਾਲੀ ਦੇ ਰੋਗਾਂ ਤੋਂ ਪੀੜਤ ਰੋਗੀਆਂ ਦੀ ਗਿਣਤੀ ਦੋ ਲੱਖ ....

ਸਿਆਸਤਦਾਨ ਅਤੇ ਸਿੱਖਿਆ ਸਰੋਕਾਰ

Posted On September - 20 - 2018 Comments Off on ਸਿਆਸਤਦਾਨ ਅਤੇ ਸਿੱਖਿਆ ਸਰੋਕਾਰ
ਇਹ ਵਿਚਾਰ ਆਮ ਪ੍ਰਚਲਿਤ ਹੈ ਕਿ ਸਿਰਫ ਸਿੱਖਿਅਕ ਵਰਗ ਹੀ ਆਜ਼ਾਦ ਆਖਿਆ ਜਾ ਸਕਦਾ ਹੈ। ਸਿੱਖਿਆ ਦੀ ਸ਼ਕਤੀ, ਮਾਨਤਾ, ਸਾਰਥਕਤਾ, ਜਾਗਰੂਕਤਾ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਅਰਸਤੂ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਪੜ੍ਹੇ ਲਿਖੇ ਅਨਪੜ੍ਹਾਂ ਨਾਲੋਂ ਕਿੰਨੇ ਕੁ ਚੰਗੇ ਹੁੰਦੇ ਹਨ? ਉਸ ਦਾ ਜਵਾਬ ਸੀ, “ਜਿੰਨੇ ਮ੍ਰਿਤਕ ਨਾਲੋਂ ਜੀਵਤ ਪ੍ਰਾਣੀ।” ....

ਆਓ ਬੱਚਿਆਂ ਦਾ ਭਾਰ ਵੰਡਾਈਏ

Posted On September - 20 - 2018 Comments Off on ਆਓ ਬੱਚਿਆਂ ਦਾ ਭਾਰ ਵੰਡਾਈਏ
ਮੇਰਾ ਘਰ ਡਾਕਟਰ ਚੌਕ ‘ਤੇ ਹੈ ਜੋ ਨੇੜੇ 6-7 ਸਕੂਲਾਂ ਦੇ ਮੁੰਡਿਆਂ-ਕੁੜੀਆਂ ਦਾ ਰੋਜ਼ ਦਾ ਰਾਹ ਹੈ। ਬਾਲਕੋਨੀ ‘ਚੋਂ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਆਉਂਦੇ-ਜਾਂਦੇ ਵਿਦਿਆਰਥੀ ਦਿਸਦੇ ਰਹਿੰਦੇ ਹਨ। ਕਦੇ ਕਦੇ ਮਨ ਬੜਾ ਦੁਖੀ ਹੁੰਦਾ ਹੈ, ਜਦੋਂ ਉਹ ਭਾਰੇ ਕਿਤਾਬੀ ਬਸਤਿਆਂ (ਬੈਗਾਂ) ਕਾਰਨ ਮਸਾਂ ਤੁਰਦੇ ਹਨ ਅਤੇ ਪਸੀਨੋ-ਪਸੀਨੀ ਹੋਏ ਦਿਸਦੇ ਹਨ। ....

ਗਰਭ ਅਤੇ ਸ਼ੱਕਰ ਰੋਗ: ਅਹਿਮ ਨੁਕਤੇ

Posted On September - 20 - 2018 Comments Off on ਗਰਭ ਅਤੇ ਸ਼ੱਕਰ ਰੋਗ: ਅਹਿਮ ਨੁਕਤੇ
ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਜ਼ ਵਿਚ ਤਬਦੀਲੀ ਆਉਂਦੀ ਹੈ। ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਜ਼ ਸਦਕਾ ਹੀ ਜੱਚਾ ਤੇ ਬੱਚੇ ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ। ....

ਆਧੁਨਿਕ ਡਾਕਟਰੀ ਵਿਗਿਆਨ: ਸੀਮਾਵਾਂ ਤੇ ਨੈਤਿਕਤਾ

Posted On September - 13 - 2018 Comments Off on ਆਧੁਨਿਕ ਡਾਕਟਰੀ ਵਿਗਿਆਨ: ਸੀਮਾਵਾਂ ਤੇ ਨੈਤਿਕਤਾ
ਆਧੁਨਿਕ ਡਾਕਟਰੀ ਵਿਗਿਆਨ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਕੇ ਇਲਾਜ ਵਿਚ ਨਵੇਂ ਮੀਲ ਪੱਥਰ ਗੱਡ ਰਿਹਾ ਹੈ। ਬਹੁਤੀਆਂ ਖੋਜਾਂ ਅਤੇ ਇਲਾਜ ਤਕਨੀਕਾਂ ਇਸ ਵਿਗਿਆਨ ਦੇ ਦਾਰਸ਼ਨਿਕ ਮਾਡਲ ਦੇ ਅਨੁਸਾਰ ਹੀ ਹਨ ਪਰ ਇਸ ਵਿਗਿਆਨ ਨੇ ਸਵੀਕਾਰ ਨਹੀਂ ਕੀਤਾ ਕਿ ਇਸ ਦੀਆਂ ਅਨੇਕਾਂ ਸੀਮਾਵਾਂ ਵੀ ਹਨ। ....

ਵਿਦਿਆ ਚਿੰਤਕ ਵਾਲਿਸੀ ਸੁਖੋਮਲਿੰਸਕੀ

Posted On September - 13 - 2018 Comments Off on ਵਿਦਿਆ ਚਿੰਤਕ ਵਾਲਿਸੀ ਸੁਖੋਮਲਿੰਸਕੀ
ਬਚਪਨ ਅਸਲੀ, ਸੱਚਾ, ਸਪਸ਼ਟ ਅਤੇ ਨਾ ਦੁਹਰਾਇਆ ਜਾ ਸਕਣ ਵਾਲਾ ਜੀਵਨ ਹੁੰਦਾ ਹੈ। ਉਦੋਂ ਕੀ ਵਾਪਰਿਆ, ਉਨ੍ਹਾਂ ਵਰ੍ਹਿਆਂ ਵਿਚ ਕਿਸ ਨੇ ਬੱਚੇ ਦੀ ਕਿਵੇਂ ਅਗਵਾਈ ਕੀਤੀ, ਆਲੇ-ਦੁਆਲੇ ਦੇ ਸੰਸਾਰ ਵਿਚੋਂ ਉਸ ਦੇ ਦਿਲ ਤੇ ਦਿਮਾਗ਼ ਵਿਚ ਕੀ ਦਾਖ਼ਲ ਹੋਇਆ, ਵੱਡੀ ਹੱਦ ਤੱਕ ਇਸ ਗੱਲ ਨੂੰ ਮਿਥਣਗੇ ਕਿ ਉਹ ਕਿਹੋ ਜਿਹਾ ਮਨੁੱਖ ਬਣੇਗਾ। ....

ਨਸ਼ਿਆਂ ਦੀ ਗੁਲਾਮੀ

Posted On September - 13 - 2018 Comments Off on ਨਸ਼ਿਆਂ ਦੀ ਗੁਲਾਮੀ
ਯਸ਼ਪ੍ਰੀਤ ਕੌਰ ਨਸ਼ਾ ਸਮਾਜ ਦੇ ਨਾਲ ਨਾਲ ਚਲਦਾ ਆ ਰਿਹਾ ਹੈ। ਨਸ਼ਾ ਦੇ ਆਦੀ ਹੋਣਾ ਬਿਮਾਰੀ ਹੈ ਅਤੇ ਇਸ ਨੂੰ ਡਾਕਟਰੀ ਨਜ਼ਰੀਏ ਤੋਂ ਦੋ ਤਰ੍ਹਾਂ ਦੇਖਿਆ ਜਾਂਦਾ ਹੈ। ਇਕ, ਨਸ਼ੇ ਦੇ ਆਦੀ ਹੋਣਾ ਜਾਂ ਗ਼ਲਤ ਤਰੀਕੇ ਨਾਲ ਇਸ ਨੂੰ ਲੈਣਾ। ਦੂਜੀਆਂ ਉਹ ਬਿਮਾਰੀਆਂ ਜੋ ਨਸ਼ਾ ਲੈਣ ਕਾਰਨ ਹੁੰਦੀਆਂ ਹਨ। ਨਸ਼ੇ ਦੇ ਆਦੀ ਹੋਣਾ ਨਸ਼ੇ ਦੀ ਗੁਲਾਮੀ ਹੈ। ਨਸ਼ਾ ਇਨਸਾਨ ਦੀ ਮਾਨਸਿਕਤਾ ਉਤੇ ਇੰਨਾ ਭਾਰੀ ਪੈ ਜਾਂਦਾ ਹੈ ਕਿ ਉਸ ਦੀ ਸੋਚ ਸ਼ਕਤੀ ਨਸ਼ੇ ਦੇ ਆਲੇ-ਦੁਆਲੇ ਘੁੰਮਦੀ ਰਹਿੰਦੀ ਹੈ। ਉਸ ਸ਼ਖ਼ਸ ਲਈ ਉਸ ਦਾ ਆਪਣਾ ਆਪ, ਘਰਦੇ ਜੀਅ, 

ਬਾਲ ਰੱਖਿਅਕ ਹੈ ਮਾਂ ਦਾ ਦੁੱਧ

Posted On September - 13 - 2018 Comments Off on ਬਾਲ ਰੱਖਿਅਕ ਹੈ ਮਾਂ ਦਾ ਦੁੱਧ
ਸੰਸਾਰ ਸਿਹਤ ਸੰਸਥਾ (ਡਬਲਿਊਟੀਓ) ਦੀਆਂ ਹਦਾਇਤਾਂ ਬਿਲਕੁਲ ਸਪਸ਼ਟ ਹਨ: ਨਵਜੰਮੇ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਓ, ਛੇ ਮਹੀਨੇ ਦਾ ਹੋਣ ‘ਤੇ ਹੋਰ ਭੋਜਨ ਜਿਵੇਂ ਪਤਲੀ ਦਾਲ, ਖਿਚੜੀ, ਖੀਰ, ਦਲੀਆ ਆਦਿ ਵੀ ਦੇਣਾ ਸ਼ੁਰੂ ਕਰ ਦੇਵੋ ਅਤੇ ਮਾਂ ਦਾ ਦੁੱਧ ਦੋ ਸਾਲ ਤੱਕ ਜਾਂ ਉਸ ਤੋਂ ਵੀ ਬਾਅਦ ਤੱਕ ਦਿੰਦੇ ਰਹੋ। ....

ਹਰਨੀਆ ਅਤੇ ਇਸ ਦਾ ਇਲਾਜ

Posted On September - 6 - 2018 Comments Off on ਹਰਨੀਆ ਅਤੇ ਇਸ ਦਾ ਇਲਾਜ
ਹਰਨੀਆ ਸਰਜੀਕਲ, ਭਾਵ ਅਪਰੇਸ਼ਨ ਰਾਹੀਂ ਠੀਕ ਕੀਤਾ ਜਾਣ ਵਾਲਾ ਰੋਗ ਹੈ। ਹਰਨੀਆ ਦਾ ਸ਼ਬਦੀ ਮਤਲਬ ਹੈ: ਕਿਸੇ ਅੰਗ ਦੇ ਬਾਹਰ ਵਾਲੀ ਝਿੱਲੀ ਤੇ ਦੀਵਾਰ ਕਮਜ਼ੋਰ ਹੋਣ ਕਰਕੇ ਉਸ ਵਿਚੋਂ ਬਾਹਰ ਨੂੰ ਨਿਕਲ ਆਉਣਾ ਜਾਂ ਫੁੱਲ ਜਾਣਾ। ਜਿਵੇਂ ਟਾਇਰ ਅੰਦਰ ਟਿਊਬ ‘ਚ ਹਵਾ ਭਰੀ ਹੋਈ ਹੋਵੇ ਤੇ ਕਿਸੇ ਜਗਾ੍ਹ ਤੋਂ ਟਾਇਰ ਕਮਜ਼ੋਰ ਹੋ ਜਾਵੇ ਤਾਂ ਟਿਊਬ ਵਿਚ ਹਵਾ ਦੇ ਸਾਧਾਰਨ ਦਬਾਅ ਨਾਲ ਹੀ ਉਸ ਜਗਾ੍ਹ ਤੋਂ ....

ਕੈਂਸਰ ਨਾਲ ਜੁੜੇ ਵਹਿਮ-ਭਰਮ

Posted On September - 6 - 2018 Comments Off on ਕੈਂਸਰ ਨਾਲ ਜੁੜੇ ਵਹਿਮ-ਭਰਮ
ਜਵਾਬ: ਨਹੀਂ। ਕੈਂਸਰ ਦੇ ਕੁਝ ਮਰੀਜ਼ ਦੇਖਭਾਲ ਪੱਖੋਂ ਇਸੇ ਕਰਕੇ ਵਾਂਝੇ ਰਹਿ ਜਾਂਦੇ ਹਨ, ਕਿਉਂਕਿ ਉਨ੍ਹਾਂ ਦੀ ਦੇਖ਼-ਭਾਲ ਕਰਨ ਵਾਲੇ ਸਕੇ-ਸਬੰਧੀ ਮਰੀਜ਼ ਦੇ ਜ਼ਿਆਦਾ ਨੇੜੇ ਨਹੀਂ ਆਉਂਦੇ, ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਉਨ੍ਹਾਂ ਨੂੰ ਵੀ ਇਹ ਰੋਗ ਨਾ ਹੋ ਜਾਵੇ। ਕੈਂਸਰ ਵਾਲੇ ਮਰੀਜ਼ ਨਾਲ ਰਹਿਣ, ਉਸ ਦੀ ਸੇਵਾ ਕਰਨ ਜਾਂ ਉਸ ਨੂੰ ਛੂਹਣ ਨਾਲ ਕੈਂਸਰ ਨਹੀਂ ਫੈਲਦਾ। ....

ਬਰਕਤ ਨਹੀਂ, ਡੇਂਗੂ ਲਿਆਉਂਦਾ ਹੈ ਮਨੀ ਪਲਾਂਟ

Posted On September - 6 - 2018 Comments Off on ਬਰਕਤ ਨਹੀਂ, ਡੇਂਗੂ ਲਿਆਉਂਦਾ ਹੈ ਮਨੀ ਪਲਾਂਟ
ਪੰਜਾਹ ਫ਼ੀਸਦੀ ਔਰਤਾਂ ਘਰਾਂ ਵਿਚ ਮਨੀ ਪਲਾਂਟ ਜ਼ਰੂਰ ਲਗਾਉਂਦੀਆਂ ਹਨ। ਧਾਰਨਾ ਹੈ ਕਿ ਜਿਸ ਘਰ ਮਨੀ ਪਲਾਂਟ ਹੁੰਦਾ ਹੈ, ਉੱਥੇ ਪੈਸੇ ‘ਚ ਬਰਕਤ ਰਹਿੰਦੀ ਹੈ ਤੇ ਕਾਰੋਬਾਰ ਨਿਰਵਿਘਨ ਚੱਲਦੇ ਹਨ। ਅਜਿਹੀਆਂ ਔਰਤਾਂ ਦੇ ਦੁਖੜੇ ਹਰਨ ਕਰਨ ਲਈ ਜੋਤਸ਼ੀਆਂ ਵੱਲੋਂ ਵੀ ਮਨੀ ਪਲਾਂਟ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ....
Available on Android app iOS app