‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਵਿਰਾਸਤ › ›

Featured Posts
ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਅੱਜ ਬਰਸੀ ’ਤੇ ਵਿਸ਼ੇਸ਼ ਹਰਦੀਪ ਸਿੰਘ ਝੱਜ ਅੱਜ ਜਦੋਂ 13 ਅਪਰੈਲ, 1919 ਅੰਮ੍ਰਿਤਸਰ ਦੇ ਖ਼ੂਨੀ ਸਾਕੇ ਦੀ ਵਿਚਾਰ-ਚਰਚਾ ਹੁੰਦੀ ਹੈ ਤਾਂ ਡਾ. ਸੈਫ਼ੂਦੀਨ ਕਿਚਲੂ (ਮੁਸਲਿਮ ਵਕੀਲ) ਦਾ ਨਾਂ ਜ਼ਰੂਰ ਲਿਆ ਜਾਂਦਾ ਹੈ। ਸੈਫ਼ੂਦੀਨ ਕਿਚਲੂ ਅੰਮ੍ਰਿਤਸਰ ਦੇ ਮੁਸਲਮਾਨ ਪਸ਼ਮੀਨਾ ਅਤੇ ਜਾਅਫ਼ਰਾਨ ਦੇ ਵਪਾਰੀ ਅਜ਼ੀਜ਼ੂਦੀਨ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ 15 ਜਨਵਰੀ, 1888 ...

Read More

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਅੱਜ ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਹਰਮਿੰਦਰ ਸਿੰਘ ਕੈਂਥ ਸੰਸਾਰ ਵਿੱਚ ਆਪਣੇ ਮਤਲਬ ਲਈ ਲੜਨ ਵਾਲੇ ਬਹੁਤ ਮਿਲਦੇ ਹਨ ਪਰ ਜਿਹੜਾ ਇਨਸਾਨ ਉਨ੍ਹਾਂ ਲੋਕਾਂ ਲਈ ਲੜੇ ਸੰਘਰਸ਼ ਕਰੇ, ਜਿਨ੍ਹਾਂ ਨਾਲ ਨਾ ਤਾਂ ਕੋਈ ਉਸ ਦੀ ਸਾਂਝ ਹੈ, ਨਾ ਕੋਈ ਭਾਈਚਾਰਾ। ਬੱਸ ਦਿਲ ਵਿਚ ਇੱਕ ਜਨੂੰਨ ਹੁੰਦਾ ਹੈ ਕਿ ਕਿਸੇ ’ਤੇ ਜ਼ੁਲਮ ਨਹੀਂ ਹੋਣ ...

Read More

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਡਾ. ਨਰਿੰਦਰ ਕੌਰ ਸਿੱਖ ਇਤਿਹਾਸ ਮੁੱਢ ਕਦੀਮ ਤੋਂ ਹੀ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਹੀ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਸਹਿਯੋਗ ਦਿੱਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਨੂੰ ਪਹਿਲਾ ਗੁਰਸਿੱਖ ਆਖਿਆ ਹੈ। ਗੁਰੂ ਨਾਨਕ ਦੇਵ ਦੇ ਆਰੰਭਕ ਜੀਵਨ ਦਾ ਵੱਡਾ ਅੰਸ਼ ...

Read More

ਪੰਜਾ ਸਾਹਿਬ ਦਾ ਸ਼ਹੀਦੀ ਸਾਕਾ

ਪੰਜਾ ਸਾਹਿਬ ਦਾ ਸ਼ਹੀਦੀ ਸਾਕਾ

ਸੁਖਵਿੰਦਰ ਸਿੰਘ ਮੁੱਲਾਂਪੁਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੁਰਦੁਆਰਿਆਂ ਵਿਚ ਮਸੰਦਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਧਿਆਨ ਸਿੰਘ ਡੋਗਰ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਜੰਮੂ ਤੋਂ ਡੋਗਰੇ ਲਿਆ ਕੇ ਉਨ੍ਹਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਗੁਰਦੁਆਰਿਆਂ ਵਿਚ ਬਿਠਾ ਦਿੱਤਾ। ਉਨ੍ਹਾਂ ਬੰਦਿਆਂ ਨੂੰ ਹੀ ਪੁਜਾਰੀ ...

Read More

ਮਰਦਾਨਿਆ ! ਕਾਈ ਨਾਨਕ ਦੀ ਖ਼ਬਰ ਆਖਿ...

ਮਰਦਾਨਿਆ ! ਕਾਈ ਨਾਨਕ ਦੀ ਖ਼ਬਰ ਆਖਿ...

ਗੱਜਣਵਾਲਾ ਸੁਖਮਿੰਦਰ ਸਿੰਘ ਤਲਵੰਡੀ (ਰਾਇ-ਭੋਇ ਦੀ) ਦੀਆਂ ਗਲੀਆਂ ਮੁਹੱਲਿਆਂ ’ਚ ਖੇਲ੍ਹਣ-ਵਿਚਰਨ ਵਾਲੇ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਲਮੇਰੇ ਸਾਥ ਪਿੱਛੇ ਅਲੌਕਿਕ ਖਿੱਚ ਸੀ। ਸੰਗੀਤ ਦੀ ਮਹਾਰਤ ਰੱਖਣ ਵਾਲੇ ਤਾਂ ਉਸ ਵੇਲੇ ਬਹੁਤ ਹੋਣਗੇ ਪਰ ਗੁਰੂ ਸਾਹਿਬ ਨੇ ਸੰਗੀਤਕ ਪ੍ਰਤਿਭਾ ਦੇ ਨਾਲ ਨਾਲ ਭਾਈ ਮਰਦਾਨਾ ਵਿਚ ਹੀ ਕੋਈ ਇਲਾਹੀ ਬਾ-ਬਰਕਤ, ਜਾਣੀ। ...

Read More

ਸ਼ੇਖ ਫ਼ਰੀਦ ਦੇ ਚਰਨ ਪੈਣ ’ਤੇ ਮੋਕਲਹਰ ਬਣਿਆ ਫ਼ਰੀਦਕੋਟ

ਸ਼ੇਖ ਫ਼ਰੀਦ ਦੇ ਚਰਨ ਪੈਣ ’ਤੇ ਮੋਕਲਹਰ ਬਣਿਆ ਫ਼ਰੀਦਕੋਟ

ਸੁਖਚੈਨ ਸਿੰਘ ਸ਼ੇਖ ਫ਼ਰੀਦ ਦਾ ਜਨਮ 12 ਸ਼ਤਾਬਦੀ ਵਿਚ ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ। ਜਦ ਉਹ 18 ਕੁ ਮਹੀਨੇ ਦੀ ਉਮਰ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਗੁਜ਼ਰ ਗਏ। ਉਨ੍ਹਾਂ ਦੀ ਮਾਤਾ ਨੇ ਹੀ ਉਨ੍ਹਾਂ ਨੂੰ ਧਾਰਮਿਕ ਵਿੱਦਿਆ ...

Read More


ਰਿਆੜਕੀ ਅਮੀਰ ਸਭਿਆਚਾਰ ਤੇ ਇਤਿਹਾਸਕ ਵਿਰਾਸਤ ਵਾਲਾ ਖਿੱਤਾ

Posted On September - 15 - 2010 Comments Off on ਰਿਆੜਕੀ ਅਮੀਰ ਸਭਿਆਚਾਰ ਤੇ ਇਤਿਹਾਸਕ ਵਿਰਾਸਤ ਵਾਲਾ ਖਿੱਤਾ
ਸੂਬਾ ਸਿੰਘ ਖਹਿਰਾ ਉਂਜ ਤਾਂ ਪੰਜਾਬ ਦਾ ਚੱਪਾ-ਚੱਪਾ ਆਪਣੇ ਵਿਚ ਅਮੀਰ ਸਭਿਆਚਾਰ ਤੇ ਇਤਿਹਾਸਕ ਵਿਰਾਸਤ ਸਮੋਈ ਬੈਠਾ ਹੈ ਪਰ ਅਜੋਕੇ ਜ਼ਿਲ੍ਹੇ ਗੁਰਦਾਸਪੁਰ ਦਾ ਪੂਰਬਲਾ ਤੇ ਦਰਿਆ ਬਿਆਸ ਦੇ ਨੇੜੇ (ਲਹਿੰਦੇ ਪਾਸੇ) ਵਾਲਾ ਇਲਾਕਾ ਇਸ ਪੱਖੋਂ ਹੋਰ ਵੀ ਵਿਸ਼ੇਸ਼ਤਾਵਾਂ ਰੱਖਦਾ ਹੈ। ਇਸ ਨੂੰ ‘ਰਿਆੜਕੀ’ ਆਖਦੇ  ਹਨ। ਇਕ ਪਾਸੇ ਸਠਿਆਲਾ-ਬੁਤਾਲਾ ਦੂਜੇ ਪਾਸੇ ਕਾਹਨੂੰਵਾਨ ਲਹਿੰਦੇ ਪਾਸੇ ਬਟਾਲਾ ਦੇ ਵਿਚਕਾਰ ਕਾਦੀਆਂ, ਹਰਚੋਵਾਲ, ਸ੍ਰੀ ਹਰਗੋਬਿੰਦਪੁਰ ਅਤੇ ਘੁਮਾਣ ਇਸ ਦੇ ਪ੍ਰਮੁੱਖ ਸ਼ਹਿਰ ਤੇ ਕਸਬੇ ਹਨ। 

ਭਾਈ ਸੰਤਾ ਸਿੰਘ

Posted On September - 15 - 2010 Comments Off on ਭਾਈ ਸੰਤਾ ਸਿੰਘ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-16 ਸੰਨ 1914-15 ਵਿਚ ਪਿਤਾ ਸ. ਆਤਮਾ ਸਿੰਘ ਜੀ ਦੇ ਗ੍ਰਹਿ ਵਿਖੇ ਪੈਦਾ ਹੋਏ ਬੀਬੇ ਜਿਹੇ ਸੁਭਾਅ ਦੇ ਬਾਲਕ ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਬਾਰੇ ਕੁਝ ਲਿਖਣਾ ਜਾਂ ਕਹਿਣਾ ਇਤਨਾ ਸੌਖਾ ਨਹੀਂ। ਗੁਰਮਤਿ ਸੰਗੀਤ ਨੂੰ ਸਮਰਪਿਤ ਇਹ ਸਖ਼ਸੀਅਤ ਆਪਣੇ ਆਪ ਵਿਚ ਇਕ ਇਤਿਹਾਸ ਹੈ। ਖਾਲਸਾ ਯਤੀਮਖਾਨੇ ਵਿਚੋਂ ਸੰਗੀਤਕ ਵਿਦਿਆ ਦੀ ਪ੍ਰਾਪਤੀ ਭਾਈ ਸੰਤਾ ਸਿੰਘ ਲਈ ਸ਼ੋਹਰਤ ਦੀ ਸਿੱਖਰ ਹੋ ਨਿਬੜੀ। ਆਪ ਨੇ ਬਾਲ ਉਮਰੇ ਹੀ ਸੰਗੀਤਕ ਰਿਆਜ਼ ਤੇ ਮਿਹਨਤ ਦੀ ਪੈੜ ਨੱਪ ਲਈ ਜੇਹੜੀ ਕਿ ਆਪ ਨੂੰ 

ਭਾਈ ਚਾਂਦ ਜੀ

Posted On September - 8 - 2010 Comments Off on ਭਾਈ ਚਾਂਦ ਜੀ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-15 ਸੰਨ 1947 ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਗੁਰਮਤਿ ਸੰਗੀਤ ਅਤੇ ਸ਼ਬਦ ਕੀਰਤਨ ਦੀ ਰੂਹਾਨੀ ਕਾਇਨਾਤ ਵਿਚ ਇਕ ਵਿਸ਼ੇਸ਼ ਨਾਮ ਦਾ ਜ਼ਿਕਰ ਆਉਂਦਾ ਹੈ, ਜਿਸ ਦਾ ਕਿ ਅੱਜ ਵੀ ਧਰੂ ਤਾਰੇ ਦੀ ਤਰ੍ਹਾਂ ਆਪਣਾ ਇਕ ਮੁਕਾਮ ਤੇ ਨਾਮ ਹੈ। ਜਿਸ ਦੀਆਂ ਕਥਾ-ਕਹਾਣੀਆਂ ਅਕਸਰ ਈ ਗੁਣੀ-ਜਨ ਰਾਗੀਆਂ/ਸੰਗੀਤਕਾਰਾਂ ਅਤੇ ਆਮ ਸਿੱਖ ਸੰਗਤਾਂ ਦੀ ਜ਼ੁਬਾਨ ਉੱਪਰ ਥਿਰਕਦੀਆਂ ਹੀ ਰਹਿੰਦੀਆਂ ਨੇ। ਮੇਰੀ ਮੁਰਾਦ ਇਕ ਅਜਿਹੇ ਨਿਰਮੋਲਕ ਹੀਰੇ ਕੀਰਤਨੀਏਂ ਤੋਂ ਹੈ ਜੋ ਕਿ ਇਕ ਜਗਤ ਪ੍ਰਸਿੱਧ ਨਾਮ 

ਪੰਜਾਬ

Posted On September - 8 - 2010 Comments Off on ਪੰਜਾਬ
ਰਿਗਵੇਦ ਤੋਂ ਦਸਮ ਗ੍ਰੰਥ ਤੱਕ-4 ਡਾ. ਜੋਧ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਲਈ ਤਤਕਾਲੀਨ ਪ੍ਰਚਲਿਤ ਸ਼ਬਦਾਂ ਦਾ ਪ੍ਰਯੋਗ ਖੁੱਲ੍ਹ ਕੇ ਕੀਤਾ ਗਿਆ ਹੈ। ਪਰਮਾਤਮਾ ਨੂੰ ਭਗਵੰਤ, ਗੁਸਾਈਂ, ਜਗਨਨਾਥ, ਗੋਪਾਲ, ਗੋਬਿੰਦ, ਨਾਰਾਇਣ, ਰਾਮ, ਵਾਸਦੇਵ ਆਦਿ ਕਹਿਣ ਵਿਚ ਕੋਈ ਹਿਚਕਿਚਾਹਟ ਨਹੀਂ ਵਿਖਾਈ ਗਈ। ਪਰ ਗੂਰੂ ਨਾਨਕ ਦੇਵ ਜੀ ਅਵਤਾਰਵਾਦ ਵਿਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੇ ਸਨ। ਉਂਜ ਵੀ ਗੁਰੂ ਨਾਨਕ ਦੁਆਰਾ ਸੰਕਲਪਿਤ ਆਦਰਸ਼ ਜੀਵਨ ਵਿਚ ਦੇਵੀ-ਦੇਵਤੇ ਫਿੱਟ ਨਹੀਂ ਬੈਠਦੇ ਕਿਉਂਕਿ ਗੁਰੂ 

ਚੱਪੜਚਿੜੀ ਦਾ ਇਤਿਹਾਸਕ ਗੁਰਦੁਆਰਾ

Posted On September - 8 - 2010 Comments Off on ਚੱਪੜਚਿੜੀ ਦਾ ਇਤਿਹਾਸਕ ਗੁਰਦੁਆਰਾ
ਡਾ. ਜੋਗਿੰਦਰ ਸਿੰਘ ਜਿੱਥੇ ਬੰਦਾ ਸਿੰਘ ਬਹਾਦਰ ਦਾ ਵਜ਼ੀਰ ਖਾਂ ਨਾਲ ਟਾਕਰਾ ਹੋਇਆ ਉਸ ਮੈਦਾਨ ਦਾ ਨਾਂ ਚਪੜ ਚਿੜੀ ਮੈਦਾਨ ਹੈ ਅਤੇ ਉਸ ਅਸਥਾਨ ’ਤੇ ਜੋ ਸਿੰਘਾਂ ਦੀ ਜਿੱਤ ਦਾ ਨਿਸ਼ਾਨ ਹੈ ਉਸ ਦਾ ਨਾਂ ਗੁਰਦੁਆਰਾ ਸ਼ਹੀਦ ਗੰਜ ਮੈਦਾਨ ਚਪੜ ਚਿੜੀ ਹੈ। ਮੈਂ ਇਸ ਗੁਰਦੁਆਰੇ ਦੇ ਦਰਸ਼ਨ ਇਸੇ ਸਾਲ 16 ਮਾਰਚ ਨੂੰ ਕੀਤੇ ਸਨ।  ਇਹ ਗੁਰਦੁਆਰਾ ਲਾਂਡਰਾਂ, ਖਰੜ ਸੜਕ ’ਤੇ ਦੋ ਕੁ ਕਿਲੋਮੀਟਰ ਹਟਵਾਂ ਸਥਿਤ ਹੈ ਅਤੇ ਅਜੇ ਬਣ ਰਿਹਾ ਹੈ। ਸਵਰਾਜ ਟਰੈਕਟਰਜ਼ ਦੇ ਮਗਰਲੇ ਪਾਸੇ ਗੁਰੂ ਫਾਊਂਡੇਸ਼ਨ ਸਕੂਲ ਲਾਂਡਰਾਂ ਦੇ ਪਿਛਲੇ 

ਬਾਬਾ ਬੰਦਾ ਸਿੰਘ ਬਹਾਦਰ

Posted On September - 8 - 2010 Comments Off on ਬਾਬਾ ਬੰਦਾ ਸਿੰਘ ਬਹਾਦਰ
ਸ਼੍ਰੋਮਣੀ ਸ਼ਹੀਦ ਪੁਨੀਤ ਬਾਵਾ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਵੀ ਸਿੱਖ ਕੌਮ ਦੇ ਮਹਾਨ ਯੋਧਿਆਂ ਵਿਚੋਂ ਇਕ ਸਨ। ਉਹ ਪਹਿਲੇ ਅਜਿਹੇ ਸਿੱਖ ਸਨ ਜਿੰਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ  ਲੈਣ ਲਈ ਸਰਹਿੰਦ ਦੀ ਇੱਟ ਨਾਲ ਇੱਟ ਖੜ੍ਹਕਾਈ,  ਮੁਗਲਾਂ ਦੇ ਅਜਿੱਤ ਹੋਣ ਦੇ ਭਰਮ ਨੂੰ ਤੋੜਿਆ, ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ  ਸਿੱਕਾ ਤੇ ਮੋਹਰ ਜਾਰੀ ਕੀਤਾ, ਨੀਚ ਮੰਨੇ 

ਭਾਈ ਸਮੁੰਦ ਸਿੰਘ

Posted On September - 1 - 2010 Comments Off on ਭਾਈ ਸਮੁੰਦ ਸਿੰਘ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-14 ਸਿੱਖ ਪੰਥ ਦੇ ਅਨਮੋਲ ਹੀਰੇ ਤੇ ਸੰਗੀਤ ਰਤਨ ਭਾਈ ਸਮੁੰਦ ਸਿੰਘ ਦਾ ਜਨਮ ਜਨਵਰੀ, 1900 ਨੂੰ ਪਿਤਾ ਸ. ਹਜ਼ੂਰਾ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਸੁਲੱਖਣੀ ਕੁੱਖ ’ਚੋਂ  ਪਿੰਡ ਹਮਜ਼ਾਂ ਮੁੱਲਾ ਚੱਕ ਨੰਬਰ 47 ਜ਼ਿਲਾ ਮਿੰਟਗੁਮਰੀ (ਪੰਜਾਬ) ਪਾਕਿਸਤਾਨ ਵਿਖੇ ਹੋਇਆ। ਪਿਤਾ ਭਾਈ ਹਜ਼ੂਰਾ ਸਿੰਘ ਜੰਗਲਾਤ ਮਹਿਕਮੇ ਵਿਚ ਆਹਲਾ ਅਫਸਰ ਸਨ। ਭਾਈ ਸਮੁੰਦ ਸਿੰਘ  ਨੂੰ ਬਾਲ ਉਮਰੇ ਹੀ ਆਪਣੇ ਪਿਤਾ ਪਾਸੋਂ ਕੀਰਤਨ ਦੀ ਗੁੜ੍ਹਤੀ ਪ੍ਰਾਪਤ ਹੋਈ ਕਿਉਂਕਿ ਭਾਈ ਹਜ਼ੂਰਾ ਸਿੰਘ  ਤਾਊਸ ਨਾਲ 

ਸਬਦੁ ਗੁਰੂ ਪਰਕਾਸਿਓ

Posted On September - 1 - 2010 Comments Off on ਸਬਦੁ ਗੁਰੂ ਪਰਕਾਸਿਓ
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼ ਮਨਜੀਤ ਸਿੰਘ ਕਲਕੱਤਾ 406 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਾਲ ਸੰਸਾਰ ਦੇ ਧਾਰਮਿਕ ਅਤੇ ਮਜ਼੍ਹਬੀ ਇਤਿਹਾਸ ਵਿੱਚ ਇਕ ਐਸਾ ਰੂਹਾਨੀ ਇਨਕਲਾਬ ਆਇਆ ਜਿਸ ਨੇ ਪ੍ਰਚੱਲਤ ਧਾਰਮਿਕ ਅਤੇ ਆਤਮਿਕ ਮਾਨਤਾਵਾਂ ਵਿੱਚ ਇਨਕਲਾਬੀ ਤਬਦੀਲੀ ਲੈ ਆਂਦੀ। ਸਮਾਜ ਨੂੰ ਤਿਲਾਂਜਲੀ ਦੇ ਕੇ ਹੱੱਠ ਯੋਗ ਤੇ ਸਰੀਰ ਨੂੰ ਸਖਤ ਤਪਾਂ ਵਿੱਚ ਸੁਕਾ ਕੇ, ਜੰਗਲ ਬੀਆਬਾਨਾਂ ਵਿੱਚ ਰੱਬ ਨੂੰ ਲੱਭਣ ਦੀ ਬਜਾਏ ‘‘ਹਸੰਦਿਆਂ, ਖੇਲੰਦਿਆਂ, ਖਾਵੰਦਿਆਂ, 

ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

Posted On September - 1 - 2010 Comments Off on ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਜਥੇਦਾਰ ਅਵਤਾਰ ਸਿੰਘ* ਚਵਰ-ਤਖ਼ਤ ਦੇ ਮਾਲਕ, ਸ਼ਬਦ ਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਧਰਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਮਨੁੱਖਤਾ ਦੀ ਚਿੰਤਾ ਤੇ ਦੁੱਖ ਦੂਰ ਕਰਨ ਵਾਲੇ ਪਾਵਨ ਗ੍ਰੰਥ ਹਨ। ਇਸ ਮਹਾਨ ਪਾਵਨ ਗ੍ਰੰਥ ਦੀ ਵਡਿਆਈ ਇਸ ਵਿਚ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰਬ-ਸਾਂਝੇ ਅਤੇ ਕਲਿਆਣਕਾਰੀ ਉਪਦੇਸ਼ਾਂ ਤੋਂ ਸਰਬੱਤ ਦੇ ਭਲੇ ਦਾ ਪੈਗਾਮ ਸਮੁੱਚੀ ਮਨੁੱਖਤਾ ਨੂੰ ਨਸੀਬ ਹੁੰਦਾ ਹੈ। ਦੁਨੀਆਂ ਦੇ ਵੱਖ-ਵੱਖ ਧਰਮਾਂ ਦੇ ਹੋਰ ਵੀ ਪਾਵਨ ਗ੍ਰੰਥ 

ਇਤਿਹਾਸਕ ਕਸਬਾ- ਚੋਹਲਾ ਸਾਹਿਬ

Posted On August - 25 - 2010 Comments Off on ਇਤਿਹਾਸਕ ਕਸਬਾ- ਚੋਹਲਾ ਸਾਹਿਬ
ਗੁਰਬਖਸ਼ਪੁਰੀ ਜ਼ਿਲ੍ਹਾ ਤਰਨ ਤਾਰਨ ਅੰਦਰ ਪ੍ਰਸਿੱਧ ਕਸਬਾ ਚੋਹਲਾ ਸਾਹਿਬ ਇਕ ਖਾਸ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਦਾ ਕਸਬਾ ਕਰਕੇ ਜਾਣਿਆ ਜਾਂਦਾ ਹੈ। ਇਹ ਕਸਬਾ ਅਨੇਕਾਂ ਹੋਰਨਾਂ ਪਾਵਨ ਕਸਬਿਆਂ ਸਰਹਾਲੀ, ਹਰੀਕੇ, ਡੇਰਾ ਸਾਹਿਬ (ਲੋਹਾਰ), ਮੁੰਡਾ ਪਿੰਡ, ਫਤਹਿਬਾਦ, ਗੋਇੰਦਵਾਲ ਸਾਹਿਬ ਆਦਿ ਦੇ ਵਿਚਕਾਰ ਘਿਰਿਆ ਹੋਇਆ ਹੈ। ਨਾਲ ਹੀ ਇਕ ਪਾਸਿਓਂ ਦਰਿਆ ਬਿਆਸ ਲੰਘਦਾ ਹੋਣ ਕਾਰਨ ਇਸ ਦੇ ਗੁਆਂਢ ਅਨੇਕਾਂ ਪਿੰਡ ਮੰਡ ਖੇਤਰ ਵਿਚਲੇ ਆਉਂਦੇ ਹਨ। ਪੰਜਾਬ ਸਰਕਾਰ ਨੇ ਜ਼ਿਲ੍ਹਾ ਤਰਨ ਤਾਰਨ ਦੇ ਜਿਹੜੇ ਤਿੰਨ 

ਪੰਜਾਬ

Posted On August - 25 - 2010 Comments Off on ਪੰਜਾਬ
ਰਿਗਵੇਦ ਤੋਂ ਦਸਮ ਗ੍ਰੰਥ ਤੱਕ-3 ਡਾ. ਜੋਧ ਸਿੰਘ ਵੈਦਿਕ ਸਾਹਿਤ ਤੋਂ ਬਾਅਦ ਉਪਨਿਸ਼ਦਾਂ, ਸੂਤ੍ਰ ਗ੍ਰੰਥਾਂ, ਜੈਨ-ਬੋਧ ਸਾਹਿਤ ਅਤੇ ਮਹਾਕਾਵਾਂ ਦਾ ਵਿਕਾਸ ਹੋਇਆ। ਇਨ੍ਹਾਂ ਗ੍ਰੰਥਾਂ ਉੱਤੇ ਨਾਲ-ਨਾਲ ਹੀ ਟੀਕਾਵਾਂ, ਭਾਸ਼ਯ, ਵਾਰਤਕ ਗ੍ਰੰਥਾਂ ਦੀ ਸਿਰਜਣਾ ਚਲਦੀ ਰਹੀ। ਪੰਜਾਬ ਨਾਲ ਸਬੰਧਤ ਇਨ੍ਹਾਂ ਸਾਰਿਆਂ ਵਿਚੋਂ ਪ੍ਰਮੁੱਖ ਮਹਾਂਭਾਰਤ ਮਹਾਂਕਾਵਿ ਮੰਨਿਆ ਜਾ ਸਕਦਾ ਹੈ ਜਿਸ ਵਿਚ ਧਰਮ, ਅਧਰਮ ਦੀ ਵਿਆਖਿਆ ਦੇ ਨਾਲ ਪਰਮਾਰਥ, ਸੁਆਰਥ, ਦਾਨਵੀਰਤਾ, ਤਿਆਗ ਅਤੇ ਸੂਰਬੀਰਤਾ ਨੂੰ ਨਿਖਾਰ ਕੇ ਪੇਸ਼ ਕੀਤਾ 

ਕਲਾਕਾਰਾਂ ਦੀ ਧਰਤੀ ਪਾਲਮਪੁਰ

Posted On August - 25 - 2010 Comments Off on ਕਲਾਕਾਰਾਂ ਦੀ ਧਰਤੀ ਪਾਲਮਪੁਰ
ਨਿਰਲੇਪ ਕੌਰ ਸੇਖੋਂ ਇਸ ਵਾਰ ਸਾਨੂੰ ਪਾਲਮਪੁਰ ਜਾਣ ਦਾ ਮੌਕਾ ਮਿਲਿਆ। ਸੂਰਜ ਦੀ ਟਿੱਕੀ ਨੇ ਦਸਤਕ ਦਿੱਤੀ ਸਵੇਰੇ ਸੱਤ ਕੁ ਵਜੇ ਅਸੀਂ ਪਟਿਆਲੇ ਤੋਂ ਨਵਾਂ ਸ਼ਹਿਰ ਹੁੰਦੇ ਹੋਏ ਗੜ੍ਹਸ਼ੰਕਰ ਪਹੁੰਚੇ। ਗੜ੍ਹਸ਼ੰਕਰ ਤੋਂ ਊਨੇ ਵੱਲ ਜਾਂਦੇ ਹੋਏ ਉੱਚੀਆਂ ਨੀਵੀਆਂ ਤੇ ਵਿੰਗ ਤੜਿੰਗੀਆਂ ਸੜਕਾਂ ਆਉਣੀਆਂ ਸ਼ੁਰੂ ਹੋ ਗਈਆਂ। ਮੁਬਾਰਕਪੁਰ ਗੁਜ਼ਰਦੇ ਹੋਏ ਠੰਢੀ ਹਵਾ ਦੇ ਰੁਮਕੇ ਆਉਣੇ ਸ਼ੁਰੂ ਹੋ ਗਏ ਸਨ। ਜਿਉਂ-ਜਿਉਂ ਅਸੀਂ ਅੱਗੇ ਵਧਦੇ ਗਏ, ਪਰਬਤਾਂ ਦੇ ਘੁੰਮਣ ਘੇਰੇ ’ਚ ਕੁਦਰਤੀ ਨਜ਼ਾਰਾ ਮਾਰਦੇ ਹੋਏ ਕਾਂਗੜੇ 

ਭਾਈ ਖ਼ੈਰ ਗਿੱਡੂ ਜੀ

Posted On August - 25 - 2010 Comments Off on ਭਾਈ ਖ਼ੈਰ ਗਿੱਡੂ ਜੀ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-13 ਗੱਲ ਕੋਈ ਸੱਤ-ਅੱਠ ਦਹਾਕੇ ਪਹਿਲਾਂ ਦੀ ਹੈ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਪ੍ਰਸਿੱਧ ਹਸਤੀ ਭਾਈ ਖ਼ੈਰ ਗਿੱਡੂ ਨਾਮਕ ਰਬਾਬੀ ਨੇ ਆਪਣੀ ਆਵਾਜ਼ ਅਤੇ ਪਖਾਵਜ਼ੀ ਕਲਾ ਦੇ ਜੌਹਰ ਨਾਲ ਸਿੱਖ ਸੰਗਤਾਂ ਅਤੇ ਹਿੰਦੁਸਤਾਨ ਦੇ ਮੰਨੇ-ਪ੍ਰਮੰਨੇ ਗਵੱਈਆਂ ’ਚ ਵੀ ਥਾਂ ਬਣਾ ਲਈ। ਗੱਲ ਕੀ ਹਿੰਦੁਸਤਾਨ ਦੀ ਹਰ ਨੁੱਕਰ ਅਤੇ ਦਿਹਾਤੀ ਸੱਥਾਂ ਵਿਚ ਭਾਈ ਖ਼ੈਰ ਗਿੱਡੂ ਦੀ ਹੀ ਚਰਚਾ ਹੁੰਦੀ ਸੀ ਕਿਉਂਕਿ ਭਾਈ ਖ਼ੈਰ ਗਿੱਡੂ ਇਕ ਹਰਫਨ ਮੌਲਾ ਕੀਰਤਨੀਆਂ ਤੇ ਗਵੱਈਆ ਤੇ ਵਜੰਤਰੀ 

ਤੇਰੀ ਸੁੰਨੀ ਰਹੀ ਕਲਾਈ…

Posted On August - 25 - 2010 Comments Off on ਤੇਰੀ ਸੁੰਨੀ ਰਹੀ ਕਲਾਈ…
ਵੀਰਾ ਮੁੜ-ਮੁੜ ਰੱਖੜੀ ਆਈ, ਤੇਰੀ ਸੁੰਨੀ ਰਹੀ ਕਲਾਈ। ਅੱਜ ਮੇਰੀ ਰੂਹ ਅੰਬਰੋਂ ਰੋਈ, ਮੇਰੇ ਵੀਰ ਦੇ ਭੈਣ ਨਾ ਕੋਈ। ਸੁਣ ਤੈਨੂੰ ਮੈਂ ਇਕ ਗੱਲ ਦੱਸਾਂ, ਬਿਨ ਦੱਸੇ ਅੱਜ ਰਹਿ ਨਾ ਸੱਕਾਂ। ਮੈਂ ਜੰਮਣੋਂ ਪਹਿਲਾਂ ਮਾਰ ਮੁਕਾਈ, ਤੇਰੀ ਸੁੰਨੀ ਰਹੀ ਕਲਾਈ…। ਕੁਦਰਤ ਨੇ ਇੱਕ ਜਿੰਦ ਘੜੀ ਸੀ, ਦੁਨੀਆਂ ਦੇਖਣ ਦੀ ਰੀਝ ਬੜੀ ਸੀ। ਅੰਮੀ ਨੇ ਕੋਈ ਟੈਸਟ ਕਰਾਇਆ, ਬਾਬਲ ਨਾਲ ਫਿਰ ਮਤਾ ਪਕਾਇਆ। ਆਪਣੀ ਆਂਦਰ ’ਤੇ ਛੁਰੀ ਚਲਾਈ, ਤੇਰੀ ਸੁੰਨੀ ਰਹੀ ਕਲਾਈ…। ਵੱਸਣ ਨੂੰ ਜੱਗ ਵੱਸਦਾ ਸਾਰਾ, ਤੰੂ ਮੈਨੂੰ ਦਿੱਸਦਾ ’ਕੱਲਾ 

ਭਾਈ ਗਿਆਨ ਸਿੰਘ ਅਲਮਸਤ

Posted On August - 18 - 2010 Comments Off on ਭਾਈ ਗਿਆਨ ਸਿੰਘ ਅਲਮਸਤ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-12 ਭਾਈ ਨਿਰਮਲ ਸਿੰਘ ਖਾਲਸਾ ਮਿਆਰੀ ਕੀਰਤਨ ਦੀ ਜਦ ਕਦੀ ਵੀ ਗੱਲ ਟੁਰਦੀ ਹੈ ਤਾਂ ਮੇਰੀ ਧਰਮ ਪਤਨੀ ਦੇ ਪਿਤਾ ਸ. ਦਰਸ਼ਨ ਸਿੰਘ (ਸੁਤੰਤਰਤਾ ਸੰਗਰਾਮੀ) ਅਕਸਰ ਹੀ ਅਲਮਸਤ ਜੀ ਦਾ ਨਾਮ ਡਾਹਢੇ ਫ਼ਖਰ ਨਾਲ ਲੈਂਦੇ ਅਤੇ ਆਪਣੇ ਤੱਕੀਏ ਕਲਾਮ ਅਨੁਸਾਰ ਆਖਣ ਲੱਗੇ ਕਿ ਬੱਲੇ-ਬੱਲੇ ਗਿਆਨ ਸਿੰਘ ਅਲਮਸਤ ਜਿਹੇ ਰਾਗੀ ਮਾਵਾਂ ਨੇ ਨਿੱਤ-ਨਿੱਤ ਨਹੀਂ ਜੰਮਣੇ, ਆਪ ਆਖਦੇ ਹੀ ਤੁਰੀ ਜਾਂਦੇ ਕਿ ਅਲਮਸਤ ਜਿਹੇ ਵਿਦਵਾਨ ਤੇ ਗੁਣੀ-ਜਨ ਰਾਗੀ ਦੇ ਕੀ ਹੀ ਕਹਿਣੇ, ਜਿਹੜਾ ਕਿ ਇਕੋ ਹੀ ਸਮੇਂ ਗਵੱਈਆ, 

ਗੁਰਦੁਆਰਾ ਸਿੱਧਸਰ ਸਾਹਿਬ ਸਿਹੌੜਾ

Posted On August - 18 - 2010 Comments Off on ਗੁਰਦੁਆਰਾ ਸਿੱਧਸਰ ਸਾਹਿਬ ਸਿਹੌੜਾ
ਸਿੱਖ ਕੌਮ ਦੇ ਯੋਧੇ, ਜਰਨੈਲ ਤੇ ਤਪੱਸਵੀ ਪੁਰਸ਼ ਸ਼ਹੀਦ ਬਾਬਾ ਸੀਂਹਾਂ ਸਿੰਘ ਗਿੱਲ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਅਨਿਨ ਸਿੱਖ ਸਨ, ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪੱਖੇ ਦੀ ਸੇਵਾ ਕਰਿਆ ਕਰਦੇ ਸਨ ਤੇ ਇਨ੍ਹਾਂ ਨੂੰ ਸਤਿਗੁਰਾਂ ਦੀ ਹਜੂਰੀ ਦਾ ਮਾਣ ਪ੍ਰਾਪਤ ਸੀ। ਬਾਬਾ ਸੀਂਹਾਂ ਸਿੰਘ ਗਿੱਲ ਨੂੰ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਘੋੜਾ ਤੇ ਤਲਵਾਰ ਬਖਸ਼ਿਸ਼ ਕੀਤੇ। ਬਾਬਾ ਸੀਂਹਾਂ ਸਿੰਘ ਜ਼ੁਲਮ ਦੇ ਵਿਰੁੱਧ ਮੌਕੇ ਦੀ ਜ਼ਾਲਮ 
Available on Android app iOS app
Powered by : Mediology Software Pvt Ltd.