‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਵਿਰਾਸਤ › ›

Featured Posts
ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਅੱਜ ਬਰਸੀ ’ਤੇ ਵਿਸ਼ੇਸ਼ ਹਰਦੀਪ ਸਿੰਘ ਝੱਜ ਅੱਜ ਜਦੋਂ 13 ਅਪਰੈਲ, 1919 ਅੰਮ੍ਰਿਤਸਰ ਦੇ ਖ਼ੂਨੀ ਸਾਕੇ ਦੀ ਵਿਚਾਰ-ਚਰਚਾ ਹੁੰਦੀ ਹੈ ਤਾਂ ਡਾ. ਸੈਫ਼ੂਦੀਨ ਕਿਚਲੂ (ਮੁਸਲਿਮ ਵਕੀਲ) ਦਾ ਨਾਂ ਜ਼ਰੂਰ ਲਿਆ ਜਾਂਦਾ ਹੈ। ਸੈਫ਼ੂਦੀਨ ਕਿਚਲੂ ਅੰਮ੍ਰਿਤਸਰ ਦੇ ਮੁਸਲਮਾਨ ਪਸ਼ਮੀਨਾ ਅਤੇ ਜਾਅਫ਼ਰਾਨ ਦੇ ਵਪਾਰੀ ਅਜ਼ੀਜ਼ੂਦੀਨ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ 15 ਜਨਵਰੀ, 1888 ...

Read More

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਅੱਜ ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਹਰਮਿੰਦਰ ਸਿੰਘ ਕੈਂਥ ਸੰਸਾਰ ਵਿੱਚ ਆਪਣੇ ਮਤਲਬ ਲਈ ਲੜਨ ਵਾਲੇ ਬਹੁਤ ਮਿਲਦੇ ਹਨ ਪਰ ਜਿਹੜਾ ਇਨਸਾਨ ਉਨ੍ਹਾਂ ਲੋਕਾਂ ਲਈ ਲੜੇ ਸੰਘਰਸ਼ ਕਰੇ, ਜਿਨ੍ਹਾਂ ਨਾਲ ਨਾ ਤਾਂ ਕੋਈ ਉਸ ਦੀ ਸਾਂਝ ਹੈ, ਨਾ ਕੋਈ ਭਾਈਚਾਰਾ। ਬੱਸ ਦਿਲ ਵਿਚ ਇੱਕ ਜਨੂੰਨ ਹੁੰਦਾ ਹੈ ਕਿ ਕਿਸੇ ’ਤੇ ਜ਼ੁਲਮ ਨਹੀਂ ਹੋਣ ...

Read More

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਡਾ. ਨਰਿੰਦਰ ਕੌਰ ਸਿੱਖ ਇਤਿਹਾਸ ਮੁੱਢ ਕਦੀਮ ਤੋਂ ਹੀ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਹੀ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਸਹਿਯੋਗ ਦਿੱਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਨੂੰ ਪਹਿਲਾ ਗੁਰਸਿੱਖ ਆਖਿਆ ਹੈ। ਗੁਰੂ ਨਾਨਕ ਦੇਵ ਦੇ ਆਰੰਭਕ ਜੀਵਨ ਦਾ ਵੱਡਾ ਅੰਸ਼ ...

Read More

ਪੰਜਾ ਸਾਹਿਬ ਦਾ ਸ਼ਹੀਦੀ ਸਾਕਾ

ਪੰਜਾ ਸਾਹਿਬ ਦਾ ਸ਼ਹੀਦੀ ਸਾਕਾ

ਸੁਖਵਿੰਦਰ ਸਿੰਘ ਮੁੱਲਾਂਪੁਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੁਰਦੁਆਰਿਆਂ ਵਿਚ ਮਸੰਦਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ। ਧਿਆਨ ਸਿੰਘ ਡੋਗਰ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਜੰਮੂ ਤੋਂ ਡੋਗਰੇ ਲਿਆ ਕੇ ਉਨ੍ਹਾਂ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਗੁਰਦੁਆਰਿਆਂ ਵਿਚ ਬਿਠਾ ਦਿੱਤਾ। ਉਨ੍ਹਾਂ ਬੰਦਿਆਂ ਨੂੰ ਹੀ ਪੁਜਾਰੀ ...

Read More

ਮਰਦਾਨਿਆ ! ਕਾਈ ਨਾਨਕ ਦੀ ਖ਼ਬਰ ਆਖਿ...

ਮਰਦਾਨਿਆ ! ਕਾਈ ਨਾਨਕ ਦੀ ਖ਼ਬਰ ਆਖਿ...

ਗੱਜਣਵਾਲਾ ਸੁਖਮਿੰਦਰ ਸਿੰਘ ਤਲਵੰਡੀ (ਰਾਇ-ਭੋਇ ਦੀ) ਦੀਆਂ ਗਲੀਆਂ ਮੁਹੱਲਿਆਂ ’ਚ ਖੇਲ੍ਹਣ-ਵਿਚਰਨ ਵਾਲੇ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਲਮੇਰੇ ਸਾਥ ਪਿੱਛੇ ਅਲੌਕਿਕ ਖਿੱਚ ਸੀ। ਸੰਗੀਤ ਦੀ ਮਹਾਰਤ ਰੱਖਣ ਵਾਲੇ ਤਾਂ ਉਸ ਵੇਲੇ ਬਹੁਤ ਹੋਣਗੇ ਪਰ ਗੁਰੂ ਸਾਹਿਬ ਨੇ ਸੰਗੀਤਕ ਪ੍ਰਤਿਭਾ ਦੇ ਨਾਲ ਨਾਲ ਭਾਈ ਮਰਦਾਨਾ ਵਿਚ ਹੀ ਕੋਈ ਇਲਾਹੀ ਬਾ-ਬਰਕਤ, ਜਾਣੀ। ...

Read More

ਸ਼ੇਖ ਫ਼ਰੀਦ ਦੇ ਚਰਨ ਪੈਣ ’ਤੇ ਮੋਕਲਹਰ ਬਣਿਆ ਫ਼ਰੀਦਕੋਟ

ਸ਼ੇਖ ਫ਼ਰੀਦ ਦੇ ਚਰਨ ਪੈਣ ’ਤੇ ਮੋਕਲਹਰ ਬਣਿਆ ਫ਼ਰੀਦਕੋਟ

ਸੁਖਚੈਨ ਸਿੰਘ ਸ਼ੇਖ ਫ਼ਰੀਦ ਦਾ ਜਨਮ 12 ਸ਼ਤਾਬਦੀ ਵਿਚ ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ। ਜਦ ਉਹ 18 ਕੁ ਮਹੀਨੇ ਦੀ ਉਮਰ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਗੁਜ਼ਰ ਗਏ। ਉਨ੍ਹਾਂ ਦੀ ਮਾਤਾ ਨੇ ਹੀ ਉਨ੍ਹਾਂ ਨੂੰ ਧਾਰਮਿਕ ਵਿੱਦਿਆ ...

Read More


ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ

Posted On October - 9 - 2010 Comments Off on ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ
ਅੱਜ ਪ੍ਰਕਾਸ਼ ਦਿਹਾੜੇ ’ਤੇ ਵਿਸ਼ੇਸ਼ ਮਨਜੀਤ ਸਿੰਘ ਕਲਕੱਤਾ ਗੁਰ ਸਿੱਖੀ  ਦੀ ਹੀ ਇਹ ਕਰਾਮਾਤ ਹੈ ਕਿ ਘੁੰਗਣੀਆਂ ਵੇਚ ਕੇ ਗੁਜ਼ਰ ਕਰਨ ਵਾਲਾ, ਇਕ ਅਨਾਥ (ਭਾਈ) ਜੇਠਾ ਨਾਮ ਦਾ  ਬਾਲਕ ਜਦ ਗੁਰੂ ਅਮਰਦਾਸ ਜੀ ਪਾਸ ਪੁੱਜਦਾ ਹੈ ਤਾਂ ਪ੍ਰੇਮਾ ਭਗਤੀ ਤੇ ਸੰਗਤੀ ਸੇਵਾ ਨਾਲ ਸਤਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ  ਸਿਖ ਪੰਥ ਦੇ ਚੌਥੇ ਸਤਿਗੁਰੂ ਹੋਣ ਦਾ ਮਾਣ ਪ੍ਰਾਪਤ ਕਰਦਾ ਹੈ। ‘‘ਗੁਰੂ ਸਿੱਖ ਸਿੱਖ ਗੁਰੂੁ ਹੈ ਏਕੋ ਗੁਰ ਉਪਦੇਸ਼ ਚਲਾਏ’’ (ਗੁਰੂ ਚੇਲਾ ਚੇਲਾ ਗੁਰੂ) ਦਾ ਅਗੰਮੀ, ਵਿਲੱਖਣ ਤੇ ਨਿਵੇਕਲਾ ਸਿਧਾਂਤ 

ਧੰਨੁ ਧੰਨੁ ਰਾਮਦਾਸ ਗੁਰੁ…

Posted On October - 9 - 2010 Comments Off on ਧੰਨੁ ਧੰਨੁ ਰਾਮਦਾਸ ਗੁਰੁ…
ਜਥੇਦਾਰ ਅਵਤਾਰ ਸਿੰਘ* ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਦੇ ਬਾਨੀ, ਅੰਮ੍ਰਿਤ ਰੂਪ ਬਾਣੀ ਦੇ ਰਚਣਹਾਰ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਹੋਏ ਹਨ। ਆਪ ਦੀ ਪਵਿੱਤਰ ਤੇ ਗੰਭੀਰ ਜੀਵਨ ਸੇਵਾ, ਪ੍ਰੇਮਾ-ਭਗਤੀ, ਸਦ ਗੁਣਾਂ ਨਾਲ ਭਰਪੂਰ ਤੇ ਉਪਦੇਸ਼-ਜਨਕ ਹੈ। ਆਪ ਦਾ ਜਨਮ ਸਾਧਾਰਨ ਪਰਿਵਾਰ ਵਿਚ ਹੋਇਆ ਪਰ ਨਿਸ਼ਕਾਮ ਸੇਵਾ ਤੇ ਸੱਚੇ ਸਿਦਕ ਕਾਰਨ ਉਨ੍ਹਾਂ ਅਧਿਆਪਕ ਖੇਤਰ ਦੀ ਸਰਵਉੱਚ ਪਦਵੀ ਪ੍ਰਾਪਤ ਕੀਤੀ, ਜਿਸ ਦੀ ਕਿਧਰੇ ਮਿਸਾਲ ਨਹੀਂ ਮਿਲਦੀ। ਆਪ ਜੀ ਦਾ ਜਨਮ 24 ਸਤੰਬਰ 

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ

Posted On September - 28 - 2010 Comments Off on ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ
ਇਕਬਾਲ ਸਿੰਘ ਲਾਲਪੁਰਾ ਭਾਰਤ ਭਾਵੇਂ ਇੱਕ ਹਜ਼ਾਰ ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਵਿਦੇਸ਼ੀਆਂ ਦਾ ਗੁਲਾਮ ਰਿਹਾ ਹੈ, ਪਰ ਅੰਗਰੇਜ਼ਾਂ ਵਿਰੁੱਧ ਬਗਾਵਤ ਹੀ ਆਜ਼ਾਦੀ ਦੀ ਲੜਾਈ ਮੰਨੀ ਜਾਂਦੀ ਹੈ। 1857 ਈ. ਵਿੱਚ ਆਜ਼ਾਦੀ ਦੀ ਪਹਿਲੀ ਲੜਾਈ ਤੋਂ 1947 ਈ. ਤੱਕ ਦੇ ਸਮੇਂ ਦੌਰਾਨ, ਭਾਰਤ ਮਾਂ ਦੀ ਆਜ਼ਾਦੀ ਲਈ ਅਣਗਿਣਤ ਭਾਰਤੀਆਂ ਨੇ ਸਿੱਧੇ ਰੂਪ ਵਿੱਚ ਹਿੱਸਾ ਲਿਆ। ਲੱਖਾਂ ਦੀ ਗਿਣਤੀ ਵਿੱਚ ਜੇਲ੍ਹਾਂ ਵਿਚ ਗਏ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਵਿਦੇਸ਼ੀ ਹਕੂਮਤ ਵੱਲੋਂ ਸ਼ਹੀਦ ਵੀ ਕੀਤੇ ਗਏ। ਆਜ਼ਾਦੀ ਦੀ ਭਾਵਨਾ ਨਾਲ ਵਿਦੇਸ਼ੀ 

ਨਵੀਂ ਪੀੜ੍ਹੀ ਦਾ ਦੋਸਤ ਭਗਤ ਸਿੰਘ

Posted On September - 28 - 2010 Comments Off on ਨਵੀਂ ਪੀੜ੍ਹੀ ਦਾ ਦੋਸਤ ਭਗਤ ਸਿੰਘ
ਕਰਾਂਤੀ ਪਾਲ (ਡਾ.) ਅੱਜ ਦੇ ਮੌਜੂਦਾ ਮਾਹੌਲ ‘ਚ ਉਹ ਇਤਿਹਾਸ ਪਤਾ ਨਹੀਂ ਕਿੱਥੇ ਗੁੰਮ ਹੋ ਗਿਆ ਜਿਹੜਾ ਇਤਿਹਾਸ ਸਾਡੇ ਵੀਰਾਂ ਨੇ ਮਿਲ ਕੇ ਸਿਰਜਿਆ ਸੀ। ਉਹ ਇਤਿਹਾਸ ਜੱਦੋ-ਜਹਿਦ ‘ਚੋਂ ਨਿਕਲਿਆ ਸੀ, ਉਸ ਇਤਿਹਾਸ ਦੀ ਖੋਜ ਇਕ ਸਚਾਈ ਸੀ, ਤਿਆਗ ਤੇ ਏਕਤਾ ਦਾ ਪ੍ਰਤੀਕ ਸੀ। ਪਰ ਅੱਜ ਸ਼ਾਸਕ ਵਰਗ ਨੇ ਉਸ ਇਤਿਹਾਸ ਨੂੰ ਭੁਲਾ ਦਿੱਤਾ। ਇਕ ਨਵੇਂ ਇਤਿਹਾਸ ਦੀ ਰਚਨਾ ਜਾਰੀ ਹੈ। ਭ੍ਰਿਸ਼ਟਾਚਾਰ ਦਾ ਇਤਿਹਾਸ ਬਟਵਾਰੇ ਤੋਂ ਬਾਅਦ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।  ਅਜਿਹੇ ਮਾਹੌਲ ‘ਚ ਵਿਚਰਦਿਆਂ 

ਸਿਰਫ਼ ਇਕ ਭਗਤ ਸਿੰਘ ਨਾਲ ਨਹੀਂ ਸਰਨਾ…

Posted On September - 28 - 2010 Comments Off on ਸਿਰਫ਼ ਇਕ ਭਗਤ ਸਿੰਘ ਨਾਲ ਨਹੀਂ ਸਰਨਾ…
ਡਾ. ਸ਼ਿਆਮ ਸੁੰਦਰ ਦੀਪਤੀ ਸ਼ਹੀਦ ਭਗਤ ਸਿੰਘ ਨੇ ਜਿਸ ਦਿਨ ਤੋਂ ਆਪਣੀ ਜ਼ਿੰਦਗੀ ਦਾ ਮਕਸਦ ਪਛਾਣਿਆ, ਉਸ ਦਿਨ ਤੋਂ ਹੀ ਉਸ ਦੀ ਆਪਣੀ ਜੀਵਨ-ਜਾਚ ਵਿੱਚ ਸਪੱਸ਼ਟ ਤਬਦੀਲੀ ਨਜ਼ਰ ਆਉਣ ਲੱਗ ਪਈ। ਸ਼ਹੀਦ ਭਗਤ ਸਿੰਘ ਦੀ ਜਿਊਣ-ਜਾਚ ਦਾ ਕੇਂਦਰੀ ਨੁਕਤਾ ਜਾਣਨਾ ਹੋਵੇ ਤਾਂ ਉਹ ਹੈ—ਤਰਕਸ਼ੀਲ ਸੋਚ। ਉਸ ਦੀ ਜ਼ਿੰਦਗੀ ਦੇ ਹਰ ਪਲ ਨੂੰ ਘੋਖ ਕੇ ਦੇਖ ਲਵੋ, ਉਸ ਵਿੱਚ ਤੁਹਾਨੂੰ ਭਰਪੂਰਤਾ ਦੀ ਝਲਕ ਨਜ਼ਰ ਆਵੇਗੀ। ਉਹ ਫਾਂਸੀ ਦੇ ਤਖ਼ਤੇ ‘ਤੇ ਝੂਲਣ ਦੇ ਪਲ ਵੇਲੇ ਵੀ ਬਸੰਤੀ ਰੰਗ ਵਿੱਚ ਰੰਗਿਆ ਨਜ਼ਰ ਆਉਂਦਾ ਹੈ ਤੇ ਅਦਾਲਤ 

ਆਏ ਦਿਨ ਲੋਕ-ਨਾਇਕ ਬਣ ਕੇ ਉੱਭਰ ਰਿਹਾ ਸ਼ਹੀਦ ਭਗਤ ਸਿੰਘ

Posted On September - 28 - 2010 Comments Off on ਆਏ ਦਿਨ ਲੋਕ-ਨਾਇਕ ਬਣ ਕੇ ਉੱਭਰ ਰਿਹਾ ਸ਼ਹੀਦ ਭਗਤ ਸਿੰਘ
ਜਸਬੀਰ ਸਿੰਘ ਜੱਸ 15 ਅਗਸਤ 1947 ਦੇ ਆਜ਼ਾਦੀ ਦਿਨ ਤੋਂ ਲੈ ਕੇ ਸੰਸਾਰ ਦੇ ਸਭ ਤੋਂ ਵੱਡੇ ਭਾਰਤੀ ਲੋਕਤੰਤਰ ਦੇ ਲੰਮੇ ਅਰਸੇ ਦੌਰਾਨ ਨੈਤਿਕ ਕਦਰਾਂ-ਕੀਮਤਾਂ ਅਤੇ ਵਤਨਪ੍ਰਸਤੀ ਵਿਚ ਆਏ ਨਿਘਾਰ, ਦੇਸ਼ ਲਈ ਵੱਡਾ ਤੇ ਲਿਖਤੀ ਸੰਵਿਧਾਨ ਹੋਣ ਦੇ ਬਾਵਜੂਦ ਉਪਰਲੇ ਪੱਧਰ ਤੱਕ ਲਗਾਤਾਰ ਫੈਲ ਰਹੀ ਭ੍ਰਿਸ਼ਟਾਚਾਰੀ ਤੇ ਲਾ-ਕਾਨੂੰਨੀ ਅਤੇ ਅਮੀਰੀ-ਗਰੀਬੀ ਵਿਚ ਵਧ ਰਹੇ ਲਗਾਤਾਰ ਪਾੜੇ ਕਾਰਨ ਲੋਕ ਅਕਸਰ ਕਹਿੰਦੇ ਸੁਣੇ ਜਾਂਦੇ ਹਨ, ”ਏਸ ਅਜ਼ਾਦੀ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ” ਅਤੇ ਅਜ਼ਾਦ ਭਾਰਤ 

ਕਸੂਰ

Posted On September - 22 - 2010 Comments Off on ਕਸੂਰ
ਭਾਈ ਘਨੱਈਆ, ਹਾਕਮ ਦਾ ਹੁਕਮ ਹੈ ਕਿ ਤੂੰ ਹੁਣ ਕਿਸੇ ਪਿਆਸੇ ਨੂੰ ਪਾਣੀ ਨਾ ਪਿਆਈਂ, ਨਹੀਂ ਤਾਂ ਹਾਕਮ ਤੇਰੀ ਮਸ਼ਕ ਦੇ ਟੋਟੇ-ਟੋਟੇ ਕਰ ਦੇਣਗੇ, ਜਿਸ ਖੂਹ ਵਿਚੋਂ ਲਿਆਏਂਗਾ ਭਰ ਕੇ ਤੂੰ ਪਾਣੀ, ਉਸ ਨੂੰ ਉਹ ਤੇਰੇ ਖੂਨ ਨਾਲ ਭਰ ਦੇਣਗੇ। ਸਰਬੰਸਦਾਨੀਆਂ, ਜਦੋਂ ਮੈਂ ਤੇਰੇ ਰੰਗ ਵਿਚ ਰੱਤਾ ਦੁਸ਼ਮਣ ਨੂੰ ਵੀ ਜੰਗ ਵਿਚ ਪਾਣੀ ਰਿਹਾ ਸਾਂ ਪਿਆ, ਮੈਨੂੰ ਇਸ ਕਸੂਰ ਬਦਲੇ ਦਿੱਤੀ ਸੀ ਮੱਲ੍ਹਮ ਦੀ ਡੱਬੀ ਕਿ ਦੁਸ਼ਮਣ ਦੇ ਜ਼ਖਮਾਂ ‘ਤੇ ਵੀ ਆਪਣੇ ਸਮਝ ਕੇ ਲਗਾ। ਮਿੱਤਰ ਪਿਆਰਿਆ, ਹੁਣ ਪਿਆਸੇ ਨੂੰ ਪਾਣੀ ਪਿਆਉਣ ਬਦਲੇ, ਤੇਰੇ 

ਸੇਵਾ

Posted On September - 22 - 2010 Comments Off on ਸੇਵਾ
ਰਾਜਬੀਰ ਕੌਰ ਜਦੋਂ ਵੀ ਕੋਈ ਇਨਸਾਨ ਕਿਸੇ ਕੰਮ ਨੂੰ ਪੂਰਾ ਕਰਨ ਲਈ, ਦੂਜਿਆਂ ਦੇ ਦੁੱਖ ਦੂਰ ਕਰਨ ਲਈ, ਦੂਜਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੋਈ ਵੀ ਕਾਰਜ ਖੁਸ਼ੀ ਨਾਲ ਕਰਦਾ ਹੈ ਤਾਂ ਉਹ ਕਾਰਜ ਸੇਵਾ ਦਾ ਰੂਪ ਲੈ ਲੈਂਦਾ ਹੈ। ਸੇਵਾ ਰਾਹੀਂ ਹਿਰਦੇ ਵਿੱਚ ਨਿਮਰਤਾ ਆਉਂਦੀ ਹੈ। ਇਕ ਦਿਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਸੇ ਸਿੱਖ ਨੇ ਸਵਾਲ ਕੀਤਾ, ”ਸਤਿਗੁਰੂ ਤੁਹਾਨੂੰ ਕਿਹੋ-ਜਿਹਾ ਸਿੱਖ ਚੰਗਾ ਤੇ ਪਿਆਰਾ ਲੱਗਦਾ ਹੈ?” ਤਾਂ ਸਤਿਗੁਰੂ ਕਹਿਣ ਲੱਗੇ, ਜਿਹੜਾ ਮਨ ਕਰਕੇ ਸੇਵਾ ਕਰਦਾ ਹੋਵੇ, 

ਬਹੁਪੱਖੀ ਸ਼ਖਸੀਅਤ

Posted On September - 22 - 2010 Comments Off on ਬਹੁਪੱਖੀ ਸ਼ਖਸੀਅਤ
ਸ਼ਮਸ਼ੇਰ ਸਿੰਘ ਡੂੰਮੇਵਾਲ ਜੁੱਗ ਪੁਰਸ਼ ਗਿਆਨੀ ਸੋਹਣ ਸਿੰਘ ਸੀਤਲ ਨੂੰ ਸਦੀਵੀਂ ਨੀਂਦਰ ਸੁੱਤਿਆ ਦਹਾਕੇ ਤੋਂ ਵੱਧ ਅਰਸਾ ਹੋ ਗੁਜ਼ਰਿਆ ਹੈ ਪ੍ਰੰਤੂ ਇਹ ਅਨੁਭਵ ਅੱਜ ਵੀ ਸ਼ਿੱਦਤ ਨਾਲ ਹੋ ਰਿਹਾ ਹੈ ਕਿ ਜੋ ਕੁਝ ਉਨ੍ਹਾਂ ਦੇ ਸਿਵੇ ‘ਚ ਜਲ ਚੁੱਕਾ ਹੈ ਸ਼ਾਇਦ ਉਹ ਮੁੜ ਕਦੇ ਨਾ ਲੱਭੇ ਤੇ ਜੋ ਕੁਝ ਉਹ ਸਾਡੀ ਝੋਲੀ ਪਾ ਗਏ ਹਨ, ਅਸੀਂ ਉਸ ਨੂੰ ਸਾਂਭਣ ਦੀ ਮੌਲਿਕ ਤੇ ਇਖਲਾਕੀ ਜ਼ਿੰਮੇਵਾਰੀ ਸਮਝੀਏ ਤਾਂ ਜੋ ਉਸ ਬਹੁ-ਪੱਖੀ ਕਲਾਵਾਂ ਦਾ ਸੂਰਜ ਸਦੀਵ ਕਾਲ ਲਈ ਪੰਥ, ਪੰਜਾਬ ਤੇ ਪੰਜਾਬੀਅਤ ਦੇ ਵਿਹੜੇ ਮੱਘਦਾ ਰਹੋ। 

ਭਾਈ ਧਰਮ ਸਿੰਘ ਜੀ ‘ਜ਼ਖ਼ਮੀ’

Posted On September - 22 - 2010 Comments Off on ਭਾਈ ਧਰਮ ਸਿੰਘ ਜੀ ‘ਜ਼ਖ਼ਮੀ’
ਗੁਰਮਤਿ ਸੰਗੀਤ ਦੇ ਅਨਮੋਲ ਰਤਨ-17 ਕਿੱਤਾ ਮੁਖੀ ਪਰੰਪਰਾ ਖਾਨਦਾਨ ਦੇ ਰੌਸ਼ਿਨੇ-ਚਿਰਾਗ ਅਤੇ ਗੁਰਮਤਿ ਸੰਗੀਤ ਦੇ ਪਰਪੱਕ ਗਵੱਈਏ, ਕੀਰਤਨੀਏ ਭਾਈ ਸਾਹਿਬ ਭਾਈ ਧਰਮ ਸਿੰਘ ‘ਜ਼ਖਮੀ’ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਆਪ ਦੀ ਨਿਵੇਕਲੀ ਸ਼ਖਸੀਅਤ ਬਾਰੇ ਕੁਝ ਲਿਖਣਾ ਜਾਂ ਕਹਿਣਾ ਇਤਨਾ ਆਸਾਨ ਨਹੀਂ ਹੈ। ਪੁਸ਼ਤੈਨੀ ਕੀਰਤਨੀਏ ਭਾਈ ਧਰਮ ਸਿੰਘ ਜ਼ਖਮੀ ਦਾ ਜਨਮ ਸੰਨ 1920 ਵਿਚ ਕੀਰਤਨੀਆ ਪਰਿਵਾਰ ਵਿਚ ਹੀ ਹੋਇਆ। ਕੀਰਤਨ ਦੀ ਗੁੜ੍ਹਤੀ ਆਪ ਨੂੰ ਆਪਣੇ ਪਿਤਾ ਸ੍ਰੀ ਭਾਈ ਦੌਲਤ ਸਿੰਘ ਅਤੇ ਆਪਣੇ ਦਾਦਾ 

ਮਹਾਂਕਵੀ ਭਾਈ ਸੰਤੋਖ ਸਿੰਘ

Posted On September - 22 - 2010 Comments Off on ਮਹਾਂਕਵੀ ਭਾਈ ਸੰਤੋਖ ਸਿੰਘ
ਬੇਅੰਤ ਸਿੰਘ ਸਰਹੱਦੀ ਭਾਈ ਸਾਹਿਬ ਭਾਈ ਸੰਤੋਖ ਸਿੰਘ, ਜਿਨ੍ਹਾਂ ਨੂੰ ਮਹਾਂਕਵੀ ਚੂੜਾਮਣੀ ਕਵੀ ਕਰਕੇ ਪੁਕਾਰਿਆ ਜਾਂਦਾ ਹੈ, ਨੇ ਸਿੱਖ ਇਤਿਹਾਸ ਨੂੰ ਵਿਸਥਾਰ ਸਹਿਤ ਸੂਰਜ ਪ੍ਰਕਾਸ਼ ਵਿੱਚ ਸੰਭਾਲਿਆ ਹੈ। ਉਸ ਦੀ ਬਰਾਬਰੀ ਹੋਰ ਕੋਈ ਇਤਿਹਾਸਕ ਪੁਸਤਕ ਨਹੀਂ ਕਰ ਸਕਦੀ। ਇਸ ਪੁਸਤਕ ਦਾ ਪੂਰਾ ਨਾਂ ‘ਸ੍ਰੀ ਗੁਰਪ੍ਰਤਾਪ ਸੂਰਜ’ ਹੈ, ਜਿਸ ਨੂੰ ਚਲੰਤ ਨਾਂ ‘ਸੂਰਜ ਪ੍ਰਕਾਸ਼’ ਦਿੱਤਾ ਗਿਆ ਹੈ। ਅੱਜ ਤੋਂ 223 ਸਾਲ ਪਹਿਲਾਂ ਭਾਈ ਸੰਤੋਖ ਸਿੰਘ ਦਾ ਜਨਮ ਸੰਨ 1757 ਈਸਵੀ (7 ਅੰਸੂ 1844) ਬਿਕਰਮੀ ਨੂੰ ਜ਼ਿਲ੍ਹਾ 

ਸੰਘਰਸ਼ਸ਼ੀਲ ਸ਼ਖਸੀਅਤ ਸਨ ਗਿਆਨੀ ਹਰਨਾਮ ਸਿੰਘ

Posted On September - 22 - 2010 Comments Off on ਸੰਘਰਸ਼ਸ਼ੀਲ ਸ਼ਖਸੀਅਤ ਸਨ ਗਿਆਨੀ ਹਰਨਾਮ ਸਿੰਘ
ਸਿੰਦਰ ਸਿੰਘ ਪਸਿਆਣਾ, ਐਡਵੋਕੇਟ ਇਕ ਪੂਰਨ ਗੁਰਸਿੱਖ ਗਿਆਨੀ ਹਰਨਾਮ ਸਿੰਘ ਇਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੇ ਸੰਪਰਕ ਵਿਚ ਆਏ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ। ਹਰ ਸਮੇਂ ਆਤਮਿਕ ਆਨੰਦ ਵਿਚ ਰਹਿੰਦੀ ਇਸ ਸ਼ਖਸੀਅਤ ਦਾ ਜੀਵਨ ਘਾਲਣਾਵਾਂ, ਕਠਿਨਾਈਆਂ ਅਤੇ ਸਮੇਂ ਦੀਆਂ ਮੁਸ਼ਕਲਾਂ ਵਿੱਚੋਂ ਲੰਘਣ ਦੇ ਬਾਵਜੂਦ ਇਕ ਅਜਿਹਾ ਆਦਰਸ਼ ਜੀਵਨ ਸੀ, ਜੋ ਹਰ ਵੇਲੇ ਆਤਮਿਕ ਆਨੰਦ ਦੀ ਹਾਲਤ ਵਿਚ ਵਿਚਰਦੇ ਸਨ। ਉਨ੍ਹਾਂ ਦਾ ਜੀਵਨ ਗੁਰੂ ਅਰਜਨ ਦੇਵ ਜੀ ਵੱਲੋਂ ਚਿਤਰੇ ਇਕ ਸਿੱਖ ਦਾ ਜੀਵਨ ਸੀ, ਜਿਸ ਤੋਂ 

ਮਹਾਨ ਤਿਆਗੀ, ਪਰਮ ਤਪੱਸਵੀ ਤੇ ਵਿਦਵਾਨ ਬਾਬਾ ਸ਼ੇਖ ਫ਼ਰੀਦ

Posted On September - 22 - 2010 Comments Off on ਮਹਾਨ ਤਿਆਗੀ, ਪਰਮ ਤਪੱਸਵੀ ਤੇ ਵਿਦਵਾਨ ਬਾਬਾ ਸ਼ੇਖ ਫ਼ਰੀਦ
ਕਰਨੈਲ ਸਿੰਘ ਐਮ.ਏ. ਮਹਾਨ ਸੂਫੀ ਸੰਤ ਸ਼ੇਖ ਫਰੀਦ ਜੀ ਦਾ ਸਮਾਂ ਈਸਾ ਦੀ 12ਵੀਂ ਸਦੀ ਹੈ। ਸ਼ੇਖ ਫਰੀਦ ਜੀ ਦਾ ਸਥਾਨ ਪੰਜਾਬੀ ਸਾਹਿਤ ਵਿਚ ਉਹ ਹੈ ਜੋ ਚਾਸਰ ਦਾ ਅੰਗਰੇਜ਼ੀ ਸਾਹਿਤ ਵਿਚ ਹੈ। ਸ਼ੇਖ ਫਰੀਦ ਜੀ ਦਾ ਜਨਮ ਸ਼ੇਖ ਜਮਾਲੁਦੀਨ ਸੁਲੇਮਾਨ ਦੇ ਗ੍ਰਹਿ ਵਿਖੇ ਮਾਤਾ ਮਰੀਅਮ ਦੀ ਕੁੱਖ ਤੋਂ ਕੋਠੀਵਾਲ ਵਿਚ ਸੰਮਤ 1230, ਸੰਨ 1173 ਈ. ਨੂੰ ਹੋਇਆ। ਫਰੀਦ ਜੀ ਨੂੰ ਬਚਪਨ ਵਿਚ ਹੀ ਵਿਦਿਆ ਪੜ੍ਹਨ ਲਈ ਬਿਠਾਇਆ ਗਿਆ। ਵਿਦਿਆ ਪ੍ਰਾਪਤੀ ਲਈ ਆਪ ਕੋਠੀਵਾਲ ਨੂੰ ਛੱਡ ਕੇ ਮੁਲਤਾਨ ਚਲੇ ਗਏ ਕਿਉਂਕਿ ਉਨ੍ਹਾਂ ਦਿਨਾਂ ਵਿਚ ਮੁਲਤਾਨ, 

ਗੁਰੂ ਅਮਰਦਾਸ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮਰਤਾ ਦੇ ਪੁੰਜ

Posted On September - 15 - 2010 Comments Off on ਗੁਰੂ ਅਮਰਦਾਸ ਸ਼ਰਧਾ, ਸੇਵਾ ਭਾਵਨਾ, ਹਲੀਮੀ ਅਤੇ ਨਿਮਰਤਾ ਦੇ ਪੁੰਜ
16 ਸਤੰਬਰ ਨੂੰ ਜੋਤੀ ਜੋਤ ਪੁਰਬ ’ਤੇ ਵਿਸ਼ੇਸ਼ ਬਲਵਿੰਦਰ ਸਿੰਘ ਕੋਟਕਪੂਰਾ ਸਿੱਖ ਕੌਮ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਹੋਏ। ਆਪ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਸਨ। ਗੁਰੂ ਅਮਰਦਾਸ ਜੀ ਸਭ ਗੁਰੂਆਂ ਤੋਂ ਲੰਮੀ ਉਮਰ ਬਤੀਤ ਕਰਨ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਦਸ ਵਰ੍ਹੇ ਹੀ ਛੋਟੇ ਸਨ। ਗੁਰੂ ਅਮਰਦਾਸ ਦਾ ਜਨਮ 5 ਮਈ 1479ਈ. (ਵੈਸਾਖ ਸੁਦੀ 14 ਸੰਮਤ 1536) ਵਿਚ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਥਿਤ ਬਾਸਰਕੇ ਨਾਮੀ ਪਿੰਡ ਵਿਚ ਹੋਇਆ। ਆਪ ਦੇ ਪਿਤਾ ਤੇਜ ਭਾਨ ਭੱਲਾ ਪਰਿਵਾਰ ਦੇ ਇਕ ਛੋਟੇ ਜਿਹੇ ਵਪਾਰੀ 

ਪੰਜਾਬ

Posted On September - 15 - 2010 Comments Off on ਪੰਜਾਬ
ਐ ਪੰਜਾਬ ਕਰਾਂ ਕੀ ਸਿਫਤ ਤੇਰੀ, ਵੰਡੇ ਗਏ ਕਦੋਂ ਦੇ ਆਬ ਤੇਰੇ। ਰਾਵੀ, ਬਿਆਸ ਤੇ ਸਤਲੁਜ ਇਕ ਪਾਸੇ, ਦੂਜੇ ਪਾਸੀਂ ਜਿਹਲਮ, ਝਨਾਬ ਤੇਰੇ। ਮਜ਼ਬ੍ਹੀ ਤੇ ਰਾਜਸੀ ਲੀਡਰਾਂ ਨੇ, ਕਰੇ ਟੋਟੇ ਕਈ ਐ ਪੰਜਾਬ ਤੇਰੇ। ਹੁਣ ਨੋਟਾਂ ਦੀ ਤਿਕੜਮਬਾਜ਼ੀ ਏ, ਵੋਟਾਂ ਨਾਲ ਬਣਨ ਨਵਾਬ ਤੇਰੇ। ਨਸ਼ਿਆਂ ਵਿਚ ਗਲਤਾਨ ਜਵਾਨੀ ਏਂ, ਅੱਜ ਥਾਂ-ਥਾਂ ਡੁੱਲ੍ਹੇ ਸ਼ਰਾਬ ਤੇਰੇ, ਰੁੱਖ ਕੱਟ ਗਏ ਪੰਛੀ ਉੱਡ ਗਏ ਨੇ, ਗਹਿਰੇ ਹੁੰਦੇ ਜਾਣ ਸੈਲਾਬ ਤੇਰੇ। ਖੇਤਾਂ ਨੂੰ ਵਾੜਾਂ ਖਾਂਦੀਆਂ ਨੇ, ਅੱਜ ਰੁਲਦੇ ਏ ਗੁਲਾਬ ਤੇਰੇ। ਕੂੜ-ਕਪਟ ਨੇ ਸਿਖਰਾਂ 

ਪੰਜਾਬ

Posted On September - 15 - 2010 Comments Off on ਪੰਜਾਬ
ਰਿਗਵੇਦ ਤੋਂ ਦਸਮ ਗ੍ਰੰਥ ਤਕ-5 ਡਾ. ਜੋਧ ਸਿੰਘ ਭਾਰਤ ਉਤੇ ਹੋਣ ਵਾਲੇ ਜ਼ਿਆਦਾਤਰ ਹਮਲੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਆਪਣੇ ਉਪਰ ਝਲਣੇ ਪੈਂਦੇ ਸਨ। ਦਸਵੀਂ ਸਦੀ ਤੋਂ ਲੈ ਕੇ 15ਵੀਂ ਸਦੀ ਅਰਥਾਤ ਗੁਰੂ ਨਾਨਕ ਦੇਵ ਜੀ ਦੇ ਸਮੇਂ ਤਕ ਲਗਪਗ 60 ਵੱਡੇ ਹਮਲੇ ਪੰਜਾਬ ਰਾਹੀਂ ਭਾਰਤ ਉਤੇ ਵਿਦੇਸ਼ੀਆਂ ਨੇ ਕੀਤੇ ਅਤੇ ਇਨ੍ਹਾਂ ਹਮਲਿਆਂ ਵਿਚ ਜਿੱਥੇ ਭਾਰਤ ਨੂੰ ਲੁੱਟਿਆ ਖਸੁੱਟਿਆ ਗਿਆ, ਨਾਲ ਹੀ ਨਾਲ ਕਤਲੇਆਮ ਰਾਹੀਂ ਸਿਰਾਂ ਦੇ ਮੀਨਾਰ ਬਣਾ ਕੇ ਗਾਜ਼ੀਆਂ ਦੀਆਂ ਉਪਾਧੀਆਂ ਵੀ ਪ੍ਰਾਪਤ ਕੀਤੀਆਂ ਗਈਆਂ। ਅਜਿਹੀ 
Available on Android app iOS app
Powered by : Mediology Software Pvt Ltd.