ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਵਿਰਾਸਤ › ›

Featured Posts
ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਡਾ. ਕੰਵਰਜੀਤ ਸਿੰਘ ਕੰਗ ਮਿਟ ਰਹੀ ਕਲਾ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਨੂੰ ਤਸਵੀਰੀ ਰੂਪ ਵਿਚ ਦਰਸਾਉਂਦਾ ਵਿਸ਼ਾ ਵੀ ਪੰਜਾਬ ਦੇ ਕੰਧ-ਚਿੱਤਰਾਂ ਵਿਚ ਚੋਖਾ ਪ੍ਰਚੱਲਿਤ ਸੀ। ...

Read More

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਡਾ. ਲਖਵੀਰ ਸਿੰਘ ਨਾਮਧਾਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕੀਤਾ ਜਾਵੇ ਤਾਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਗੁਰ-ਸਿੱਖੀ ਦਾ ਸਿਧਾਂਤ ਹੈ। ਸਿੱਖੀ ਸਿਧਾਂਤ ਅਨੁਸਾਰ ਨਾਮ ਜਪਣ ਨਾਲ ਇਨਸਾਨ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ ਪਾਕਿ-ਪਵਿੱਤਰ ਹੋਵੇਗੀ ਫਿਰ ਹੀ ਅਸੀਂ ਕਿਰਤ ਕਰਨ, ...

Read More

ਰਾਹੋਂ ਦਾ ‘ਦਿੱਲੀ ਦਰਵਾਜ਼ਾ’

ਰਾਹੋਂ ਦਾ ‘ਦਿੱਲੀ ਦਰਵਾਜ਼ਾ’

ਬਹਾਦਰ ਸਿੰਘ ਗੋਸਲ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਕਸਬਾ ਰਾਹੋਂ ਦਾ ਇਤਿਹਾਸ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਇਹ ਕਸਬਾ ਨਵਾਂਸ਼ਹਿਰ ਤੋਂ ਮਾਛੀਵਾੜਾ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਹੈ। ਜੇ ਇਸ ਕਸਬੇ ਦੇ ਇਤਿਹਾਸ ਵੱਲ ਪੰਛੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ 16ਵੀਂ ਸ਼ਤਾਬਦੀ ਵਿਚ ਇਹ ...

Read More

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

ਡਾ. ਸੰਦੀਪ ਰਾਣਾ ਸਾਹਿਤਕ ਪ੍ਰਤਿਭਾ ਦੇ ਮਾਲਕ, ਦੇਸ਼ ਭਗਤੀ, ਮਾਨਵ ਭਗਤੀ ਅਤੇ ਸਿਸ਼ਟਾਚਾਰ ਦੇ ਅਦੁੱਤੀ ਗੁਣਾਂ ਦੇ ਸੁਮੇਲ ਗਿਆਨੀ ਕੇਸਰ ਸਿੰਘ ਦਾ ਜਨਮ 10 ਅਕਤੂਬਰ 1912 ਨੂੰ ਰਾਵਲਪਿੰਡੀ (ਪਾਕਿਸਤਾਨ) ਦੇ ਪਿੰਡ ਮੁਗ਼ਲ ਖ਼ਾਲਸਾ ਵਿਚ ਹੋਇਆ। ਉਹ ਤਿੰਨ ਸਾਲ ਦੀ ਉਮਰ ਵਿਚ ਅਨਾਥ ਹੋ ਗਏ। ਇਸੇ ਕਾਰਨ ਉਨ੍ਹਾਂ ਨੂੰ ਆਪਣਾ ਬਚਪਨ ਅੰਮ੍ਰਿਤਸਰ ...

Read More

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਅੱਜ ਬਰਸੀ ’ਤੇ ਵਿਸ਼ੇਸ਼ ਹਰਦੀਪ ਸਿੰਘ ਝੱਜ ਅੱਜ ਜਦੋਂ 13 ਅਪਰੈਲ, 1919 ਅੰਮ੍ਰਿਤਸਰ ਦੇ ਖ਼ੂਨੀ ਸਾਕੇ ਦੀ ਵਿਚਾਰ-ਚਰਚਾ ਹੁੰਦੀ ਹੈ ਤਾਂ ਡਾ. ਸੈਫ਼ੂਦੀਨ ਕਿਚਲੂ (ਮੁਸਲਿਮ ਵਕੀਲ) ਦਾ ਨਾਂ ਜ਼ਰੂਰ ਲਿਆ ਜਾਂਦਾ ਹੈ। ਸੈਫ਼ੂਦੀਨ ਕਿਚਲੂ ਅੰਮ੍ਰਿਤਸਰ ਦੇ ਮੁਸਲਮਾਨ ਪਸ਼ਮੀਨਾ ਅਤੇ ਜਾਅਫ਼ਰਾਨ ਦੇ ਵਪਾਰੀ ਅਜ਼ੀਜ਼ੂਦੀਨ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ 15 ਜਨਵਰੀ, 1888 ...

Read More

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਅੱਜ ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਹਰਮਿੰਦਰ ਸਿੰਘ ਕੈਂਥ ਸੰਸਾਰ ਵਿੱਚ ਆਪਣੇ ਮਤਲਬ ਲਈ ਲੜਨ ਵਾਲੇ ਬਹੁਤ ਮਿਲਦੇ ਹਨ ਪਰ ਜਿਹੜਾ ਇਨਸਾਨ ਉਨ੍ਹਾਂ ਲੋਕਾਂ ਲਈ ਲੜੇ ਸੰਘਰਸ਼ ਕਰੇ, ਜਿਨ੍ਹਾਂ ਨਾਲ ਨਾ ਤਾਂ ਕੋਈ ਉਸ ਦੀ ਸਾਂਝ ਹੈ, ਨਾ ਕੋਈ ਭਾਈਚਾਰਾ। ਬੱਸ ਦਿਲ ਵਿਚ ਇੱਕ ਜਨੂੰਨ ਹੁੰਦਾ ਹੈ ਕਿ ਕਿਸੇ ’ਤੇ ਜ਼ੁਲਮ ਨਹੀਂ ਹੋਣ ...

Read More

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਡਾ. ਨਰਿੰਦਰ ਕੌਰ ਸਿੱਖ ਇਤਿਹਾਸ ਮੁੱਢ ਕਦੀਮ ਤੋਂ ਹੀ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਹੀ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਸਹਿਯੋਗ ਦਿੱਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਨੂੰ ਪਹਿਲਾ ਗੁਰਸਿੱਖ ਆਖਿਆ ਹੈ। ਗੁਰੂ ਨਾਨਕ ਦੇਵ ਦੇ ਆਰੰਭਕ ਜੀਵਨ ਦਾ ਵੱਡਾ ਅੰਸ਼ ...

Read More


ਦੇਸ਼ ਭਗਤ ਰਾਮ ਸਿੰਘ ਘਾਲਾਮਾਲਾ

Posted On January - 19 - 2011 Comments Off on ਦੇਸ਼ ਭਗਤ ਰਾਮ ਸਿੰਘ ਘਾਲਾਮਾਲਾ
ਹਰ ਅੰਦੋਲਨ ’ਚ ਮੋਹਰੀ ਪੰਜਾਬ ਦੀ ਕਮਿਊਨਿਸਟ ਲਹਿਰ ਨੇ ਸੂਰਮੇ ਤਾਂ ਬਹੁਤ ਪੈਦਾ ਕੀਤੇ ਹਨ ਪਰ ਕਾਮਰੇਡ ਰਾਮ ਸਿੰਘ ਘਾਲਾ ਮਾਲਾ ਵਰਗਾ ਇਕ-ਟੱਕ ਲਗਨ ਵਾਲਾ, ਹਰ ਮੋੜ ’ਤੇ ਲੋਕਾਂ ਸੰਗ ਖਲੋਣ ਵਾਲਾ, ਪਿਛਲੀ ਪਾਲ ਵਿਚ ਹੁੰਦਾ ਹੋਇਆ ਵੀ ਵੱਡੇ ਕੰਮ ਨੇਪਰੇ ਚਾੜ੍ਹਨ ਵਾਲਾ ਕੋਈ ਵਿਰਲਾ ਹੀ ਹੋਵੇਗਾ। ਕਾਮਰੇਡ ਘਾਲਾ ਮਾਲਾ ਨੇ ਸਾਰੀ ਉਮਰ ਦੁੱਖਾਂ ਤੇ ਭੁੱਖਾਂ ਨਾਲ ਲੜਦਿਆਂ ਕੱਟੀ। ਉਸਨੇ ਡੌਂਡੀਆਂ ਵੀ ਜਲਸਿਆਂ ਦੀਆਂ ਪਿੱਟੀਆਂ, ਸਟੇਜਾਂ ਵੀ ਕਈਆਂ ਦੀਆਂ ਬਣਾਈਆਂ, ਦਰੀਆਂ ਵੀ ਕਈਆਂ ਦੀਆਂ ਵਿਛਾਈਆਂ 

ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਗੋਬਿੰਦ ਸਿੰਘ

Posted On January - 11 - 2011 Comments Off on ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਗੋਬਿੰਦ ਸਿੰਘ
ਅਵਤਾਰ ਸਿੰਘ ਮੱਕੜ* ਸਿੱਖ ਧਰਮ ਦੀ ਸਥਾਪਨਾ ਹੱਕ, ਸੱਚ, ਨਿਆਂ ਅਤੇ ਜ਼ੁਲਮ ਵਿਰੁੱਧ ਅਵਾਜ਼ ਉਠਾਉਣ ਦੇ ਉਦੇਸ਼ ਨੂੰ ਲੈ ਕੇ ਕੀਤੀ ਗਈ ਸੀ। ਇਸੇ ਲਈ ਸਮੇਂ ਦੀਆਂ ਜਾਬਰ ਹਕੂਮਤਾਂ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ ਅਤੇ ਸ਼ਹਾਦਤਾਂ ਦਿੱਤੀਆਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖੀ ਸਿਧਾਂਤਾਂ ਦੀ ਪੂਰਤੀ ਲਈ ਉਸ ਵਕਤ ਹਿੰਦੁਸਤਾਨ ਵਿਚ ਸਮੇਂ ਦੀ ਮੁਗ਼ਲ ਸਰਕਾਰ ਵਲੋਂ ਆਮ ਨਾਗਰਿਕਾਂ ਖਾਸ ਕਰਕੇ ਹਿੰਦੂ ਜਨਤਾ ਉੱਤੇ ਧਰਮ ਦੇ ਨਾਮ ਉੱਪਰ ਹੋ ਰਹੇ ਜ਼ੁਲਮ ਵਿਰੁੱਧ ਧਰਮ ਯੁੱਧ ਸ਼ੁਰੂ 

ਬੇਕਸਾਂ ਰਾ ਯਾਰ ਗੁਰ ਗੋਬਿੰਦ ਸਿੰਘ

Posted On January - 11 - 2011 Comments Off on ਬੇਕਸਾਂ ਰਾ ਯਾਰ ਗੁਰ ਗੋਬਿੰਦ ਸਿੰਘ
ਡਾ. ਕਰਮ ਸਿੰਘ ਰਾਜੂ ਸ੍ਰੀ  ਗੋਬਿੰਦ ਸਿੰਘ ਜੀ ਫੁਰਮਾਉਂਦੇ ਹਨ ਕਿ ਅਗਿਆਨਤਾ, ਅਸਮਾਨਤਾ, ਅਸ਼ਾਂਤੀ ਅਤੇ ਅਧਰਮ ਦੇ ਨਾਸ਼ ਅਤੇ ਅਮਨ, ਸੁਤੰਤਰਤਾ, ਸਮਾਨਤਾ ਅਤੇ ਧਰਮ ਦੀ ਬਹਾਲੀ ਲਈ ਇਸ ਜਗਤ ਵਿਚ ਆਉਣ ਲਈ ਵਾਹਿਗੁਰੂ ਜੀ ਨੇ ਮੈਨੂੰ ਆਪਣਾ ਬੇਟਾ ਬਣਾ ਕੇ ਹੁਕਮ ਕੀਤਾ:- ਮੈਂ ਅਪਨਾ ਸੁਤ ਤੋਹਿ ਨਿਵਾਜਾ।। ਪੰਥ ਪ੍ਰਚੁਰ ਕਰਬੇ ਕਹੁ ਸਾਜਾ।। ਜਾਹਿ ਤਹਾਂ ਤੈ ਧਰਮ ਚਲਾਯੋ।। ਕੁਬੁਧਿ ਕਰਨ ਤੇ ਲੋਕ ਹਟਾਯੋ।। ਇਸ ਜਗਤ ਵਿਚ ਆਉਣ ਦਾ ਜਦੋਂ ਮੈਨੂੰ ਹੁਕਮ ਹੋਇਆ ਮੈਂ ਵਾਹਿਗੁਰੂ ਦੇ ਨਾਲ ਇਕਮਿਕ 

ਭਗਵੰਤ ਰੂਪ ਗੁਰ ਗੋਬਿੰਦ ਸੂਰਾ

Posted On January - 11 - 2011 Comments Off on ਭਗਵੰਤ ਰੂਪ ਗੁਰ ਗੋਬਿੰਦ ਸੂਰਾ
ਮਨਜੀਤ ਸਿੰਘ ਕਲਕੱਤਾ ਸਰਬੰਸਦਾਨੀ ਗੁਰੂੁ ਗੋਬਿੰਦ ਸਿੰਘ ਭਗਤੀ ਸ਼ਕਤੀ, ਰਾਜ ਯੋਗ, ਦੀਨ ਦੁਨੀ, ਮੀਰੀ ਪੀਰੀ ਦਾ ਸੁਮੇਲ ਅਥਵਾ ਸੰਗਮ ਹਨ।  ਉਨ੍ਹਾਂ ਦੀ ਇਸ ਅਜ਼ੀਮ ਸ਼ਖਸੀਅਤ ਦਾ ਵਰਨਣ ਭਾਈ ਗੁਰਦਾਸ ਸਿੰਘ (ਦੂਜਾ), ‘ਵਾਹ ਪ੍ਰਗਟਿਓ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ’ ਕਰਦੇ ਹਨ। ਭਾਈ ਨੰਦ ਲਾਲ ਜੀ ਆਪਣੀ ਭਾਵਨਾ ਅਨੁਸਾਰ ਪਾਤਸ਼ਾਹ ਨੂੰ ਬਾਦਸ਼ਾਹ ਦਰਵੇਸ਼, ਸ਼ਾਹੇ ਸ਼ਹਿਨਸ਼ਾਹ ਵਜੋਂ ਮੁਖਾਤਿਬ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਚਿੱਤਰ ਹਰ ਸਿੱਖ ਸ਼ਰਧਾਲੂ ਦੇ ਹਿਰਦੇ ਵਿੱਚ 

ਭਾਈ ਉੱਤਮ ਸਿੰਘ ਜੀ ‘ਪਤੰਗ’

Posted On January - 5 - 2011 Comments Off on ਭਾਈ ਉੱਤਮ ਸਿੰਘ ਜੀ ‘ਪਤੰਗ’
ਗੁਰਮਤਿ ਸੰਗੀਤ ਦੇ ਅਨਮੋਲ ਰਤਨ-26 ਭਾਈ ਨਿਰਮਲ ਸਿੰਘ ਖਾਲਸਾ ਸ਼ਬਦ, ਸੁਰਤ, ਰਾਗ, ਸੁਰ ਤਾਲ ਅਤੇ ਗੁਰਮਤਿ ਸੰਗੀਤ ਦੀ ਕੁਠਾਲੀ ’ਚੋਂ ਨਿਕਲੀ ਉੱਤਮ ਕੁਆਲਿਟੀ ਦਾ ਨਾਮ ਹੀ ਭਾਈ ਉੱਤਮ ਸਿੰਘ ਅਖਵਾਉਂਦੈ, ਜਿਨ੍ਹਾਂ ਦੇ ਧੁਰ ਅੰਦਰ ਤੋਂ ਲੈ ਕੇ ਕੰਠ ਤੀਕਰ ਗੁਰਮਤਿ ਸੰਗੀਤ ਦੀ ਚਾਸ਼ਨੀ ’ਚ ਲਬਰੇਜ਼ ਅੰਮ੍ਰਿਤ-ਰਸ ਕੀਰਤਨ ਦੇ ਆਬੇ-ਹਯਾਤੀ ਚਸ਼ਮੇ ਵਹਿੰਦੇ ਸਨ। ਆਪ ਜੀ ਪੁਸ਼ਤੈਨੀ ਕੀਰਤਨੀਏ ਸਨ ਅਤੇ ਇਹ ਰੱਬੀ ਦਾਤ ਪੁਸ਼ਤ-ਦਰ-ਪੁਸ਼ਤ ਤੋਂ ਹੀ ਪ੍ਰਾਪਤ ਹੁੰਦੀ ਰਹੀ। ਸੰਨ 1817 ਤੋਂ ਲੈ ਕੇ ਬਾਬਾ ਰਾਮ ਸਿੰਘ, ਬਾਬਾ ਜੋਤੀ 

ਸਮਾਜ ਸੇਵਾ ਦਾ ਪ੍ਰਤੀਕ: ਨਿਰਮਲ ਆਸ਼ਰਮ, ਰਿਸ਼ੀਕੇਸ਼

Posted On January - 5 - 2011 Comments Off on ਸਮਾਜ ਸੇਵਾ ਦਾ ਪ੍ਰਤੀਕ: ਨਿਰਮਲ ਆਸ਼ਰਮ, ਰਿਸ਼ੀਕੇਸ਼
ਰੁਕਮਨਜੀਤ ਕੌਰ ਸੰਧ ਹੋਰਨਾਂ ਧਰਮਾਂ ਵਾਂਗ ਸਿੱਖ ਧਰਮ ਵਿੱਚ ਵੀ ਕਈ ਸੰਪ੍ਰਦਾਵਾਂ ਹਨ। ਸਿੱਖ ਧਰਮ ਦੀ ਹਰ ਸੰਪ੍ਰਦਾ ਦਸ ਗੁਰੂ ਸਾਹਿਬਾਨ ਦੇ ਜੀਵਨ, ਇਤਿਹਾਸ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਵਿੱਚ ਪੂਰਨ ਵਿਸ਼ਵਾਸ ਅਤੇ ਆਸਥਾ ਰੱਖਦੀ ਹੈ। ਸਿੱਖ ਧਰਮ ਨਾਲ ਸਬੰਧਤ ਸੰਪ੍ਰਦਾਇ ਵਿੱਚ ਨਿਰਮਲ ਸੰਪ੍ਰਦਾਇ ਦਾ ਵਿਸ਼ੇਸ਼ ਸਥਾਨ ਹੈ। ਅੱਜ ਨਿਰਮਲ ਭੇਖ ਨਾਲ ਸਬੰਧਤ ਦੋ ਦਰਜਨ ਦੇ ਕਰੀਬ ਸੰਪ੍ਰਦਾਵਾਂ ਹਨ। ਕੁੱਝ ਸੰਪ੍ਰਦਾਵਾਂ ਭਾਈ ਧਰਮ ਸਿੰਘ ਜੀ ਪਿਆਰੇ ਅਤੇ ਕੁੱਝ ਭਾਈ ਦਇਆ ਸਿੰਘ ਜੀ 

ਅਕਾਲੀ ਲਹਿਰ ਦੇ ਮਹਾਨ ਨੇਤਾ ਮਾਸਟਰ ਤਾਰਾ ਸਿੰਘ

Posted On January - 5 - 2011 Comments Off on ਅਕਾਲੀ ਲਹਿਰ ਦੇ ਮਹਾਨ ਨੇਤਾ ਮਾਸਟਰ ਤਾਰਾ ਸਿੰਘ
ਮਾਸਟਰ ਤਾਰਾ ਸਿੰਘ ਅਕਾਲੀ ਲਹਿਰ ਦੇ ਮਹਾਨ ਨੇਤਾ ਹੋਏ ਹਨ। ਉਨ੍ਹਾਂ ਦਾ ਜਨਮ 24 ਜੂਨ, 1885 ਨੂੰ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਚ ਗੋਪੀ ਚੰਦ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਨਾਨਕ ਚੰਦ ਸੀ। ਉਨ੍ਹਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ 1902 ਵਿਚ ਸੰਤ ਅਤਰ ਸਿੰਘ ਤੋਂ ਅੰਮ੍ਰਿਤਪਾਨ ਕੀਤਾ ਅਤੇ ਸਿੰਘ ਸਜ ਗਏ। ਉਨ੍ਹਾਂ ਦਾ ਨਾਂ ਨਾਨਕ ਚੰਦ ਤੋਂ ਬਦਲ ਕੇ ਤਾਰਾ ਸਿੰਘ ਰੱਖਿਆ ਗਿਆ। 1903 ਵਿਚ ਉਨ੍ਹਾਂ ਨੇ ਮਿਸ਼ਨ ਸਕੂਲ ਰਾਵਲਪਿੰਡੀ ਤੋਂ ਮੈਟ੍ਰਿਕ 

ਗੁਰਦੁਆਰਾ ਦਮਦਮਾ ਸਾਹਿਬ

Posted On January - 5 - 2011 Comments Off on ਗੁਰਦੁਆਰਾ ਦਮਦਮਾ ਸਾਹਿਬ
ਤਰਨ ਤਾਰਨ ਜ਼ਿਲ੍ਹੇ ਦੀਆਂ ਦੋ ਧਾਰਮਿਕ ਨਗਰੀਆਂ ਖਡੂਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਦੇ ਐਨ ਅੱਧ ਵਿਚ ਇਕਾਂਤ ਜਿਹੇ ਵਾਤਾਵਰਣ ਵਿਚ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਕਾਂਵੇਂ ਦੀ ਹੱਦ ’ਚ ਸਥਿਤ ਹੈ। ਕੋਈ ਸਮਾਂ ਸੀ ਜਦੋਂ ਇਸ ਗੁਰਧਾਮ ਤੋਂ ਕੋਈ ਵਿਰਲਾ-ਟਾਂਵਾਂ ਹੀ ਵਾਕਫ਼ ਹੁੰਦਾ ਸੀ। ਸੜਕ ਦੀ ਹਾਲਤ ਮਾੜੀ ਸੀ। ਆਉਣ-ਜਾਣ ਦਾ ਸਾਧਨ ਨਹੀਂ ਸੀ ਹੋਇਆ ਕਰਦਾ। ਪਰ ਜਿਵੇਂ ਹੀ ਖਡੂਰ ਸਾਹਿਬ ਦੀ ਮਹੱਤਤਾ ਦੇਸ਼-ਵਿਦੇਸ਼ ਵਿਚ ਫੈਲੀ ਅਤੇ ਨਾਲ ਹੀ ਕਸਬਾ ਗੋਇੰਦਵਾਲ ਸਾਹਿਬ ਪ੍ਰਤੀ ਸ਼ਰਧਾ ਹੋਰ ਪੈਦਾ ਹੋਈ। 

ਕੀ ਤੁਸੀਂ ਜਾਣਦੇ ਹੋ?

Posted On January - 5 - 2011 Comments Off on ਕੀ ਤੁਸੀਂ ਜਾਣਦੇ ਹੋ?
ਪ੍ਰਸ਼ਨ 1: ਬਾਬਾ ਫ਼ਰੀਦ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ? ਪ੍ਰਸ਼ਨ 2: ਬਾਬਾ ਫ਼ਰੀਦ ਜੀ ਦੇ ਮਾਤਾ-ਪਿਤਾ ਦਾ ਨਾਮ ਕੀ ਸੀ? ਪ੍ਰਸ਼ਨ 3: ਬਾਬਾ ਫ਼ਰੀਦ ਜੀ ਦਾ ਪੂਰਾ ਨਾਮ ਕੀ ਸੀ? ਪ੍ਰਸ਼ਨ 4: ਬਾਬਾ ਫ਼ਰੀਦ ਜੀ ਦੇ ਕਿੰਨੇ ਪੁੱਤਰ ਤੇ ਪੁੱਤਰੀਆਂ ਸਨ ਤੇ ਉਨ੍ਹਾਂ ਦਾ ਕੀ ਨਾਮ ਸੀ? ਪ੍ਰਸ਼ਨ 5: ਬਾਬਾ ਫ਼ਰੀਦ ਜੀ ਆਪਣੇ ਗੁਰੂ ਬਖਤਿਆਰਕਾਕੀ ਦੀ ਗੱਦੀ ’ਤੇ ਕਿੰਨੇ ਸਾਲ ਬਿਰਾਜਮਾਨ ਰਹੇ? ਪ੍ਰਸ਼ਨ 6: ਬਾਬਾ ਫ਼ਰੀਦ ਜੀ ਕਿੰਨੇ ਵਕਤ ਨਮਾਜ਼ ਪੜ੍ਹਦੇ ਸਨ? ਪ੍ਰਸ਼ਨ 7: ਬਾਬਾ ਫ਼ਰੀਦ ਜੀ ਨੂੰ ਕਿਹੜੀਆਂ ਭਾਸ਼ਾਵਾਂ ਦਾ ਗਿਆਨ ਸੀ? ਪ੍ਰਸ਼ਨ 8: ਪੰਜਾਬੀ 

ਛੋਟੀਆਂ ਜਿੰਦਾਂ ਵੱਡਾ ਸਾਕਾ

Posted On December - 27 - 2010 Comments Off on ਛੋਟੀਆਂ ਜਿੰਦਾਂ ਵੱਡਾ ਸਾਕਾ
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਪ੍ਰੋ. ਅਰੁਣਜੀਤ ਸਿੰਘ ਟਿਵਾਣਾ ਸਿੱਖ ਕੌਮ ਅਮਰ ਸ਼ਹੀਦਾਂ ਦੀ ਕੌਮ ਹੈ। ਜੇ ਇਉਂ ਕਹਿ ਲਿਆ ਜਾਵੇ ਕਿ ਸ਼ਹੀਦੀਆਂ ਅਤੇ ਕੁਰਬਾਨੀਆਂ ਦਾ ਦੂਜਾ ਨਾਮ ਸਿੱਖੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਿੱਖੀ ਵਿਰਸਾ ਅਤੇ ਸ਼ਹੀਦੀ ਦਾ ਸੰਕਲਪ ਇਕ ਹੀ ਸਿੱਕੇ ਦੇ ਦੋ ਪਹਿਲੂ ਹੋਰ ਕਿਧਰੇ ਨਹੀਂ ਮਿਲਦੇ। ਸਿੱਖੀ ਦੇ ਮਜ਼ਬੂਤ ਮਹਿਲ ਦੀਆਂ ਨੀਂਹਾਂ ਹੇਠ ਸ਼ਹੀਦਾਂ ਦੀਆਂ ਰੂਹਾਂ ਧੜਕੀਆਂ ਹਨ। ਸਿੱਖ ਇਤਿਹਾਸ ਵਿਚ ਸ਼ਹੀਦੀ ਦੇ ਸੰਕਲਪ ਨੂੰ ਇੰਜ ਬਿਆਨ ਕੀਤਾ 

ਸਾਕਾ ਸਰਹਿੰਦ ਜਿਸ ਨੇ ਇਤਿਹਾਸ ਦਾ ਰੁਖ਼ ਬਦਲ ਦਿੱਤਾ

Posted On December - 27 - 2010 Comments Off on ਸਾਕਾ ਸਰਹਿੰਦ ਜਿਸ ਨੇ ਇਤਿਹਾਸ ਦਾ ਰੁਖ਼ ਬਦਲ ਦਿੱਤਾ
ਡਾ. ਹਰਚੰਦ ਸਿੰਘ ਸਰਹਿੰਦੀ ਸਿੱਖ ਕੌਮ ਉਸ ਫੌਲਾਦ ਦੀ ਉਪਜ ਹੈ, ਜਿਸ ਨੂੰ ਸੈਂਕੜੇ ਵਰ੍ਹੇ ਕੁਠਾਲੀ ਵਿਚ ਪਾ ਕੇ ਅਤੇ ਮਘਦੀ ਭੱਠੀ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ਅਤੇ ਫਿਰ ਸਮੇਂ-ਸਮੇਂ ਸਿਰ ਇਸ ਦੀ ਸ਼ਕਤੀ ਤੇ ਸ਼ੁੱਧਤਾ ਨੂੰ ਪਰਖਿਆ ਗਿਆ ਹੈ- ਮੌਤ ਦਾ ਉਹ ਕਿਹੜਾ ਢੰਗ ਹੋਵੇਗਾ, ਜੋ ਸਮੇਂ ਦੇ ਜਾਬਰ ਹੁਕਮਰਾਨਾਂ ਵੱਲੋਂ ਸਿੱਖਾਂ ’ਤੇ ਨਾ ਅਜ਼ਮਾਇਆ ਗਿਆ ਹੋਵੇ। ਇਸ ਤਰ੍ਹਾਂ ਸਿੱਖ ਇਤਿਹਾਸ ਵਿਚ ਸ਼ਹਾਦਤਾਂ ਦੀਆਂ ਉਪਰੋਥਲੀ ਵਾਪਰੀਆਂ ਘਟਨਾਵਾਂ ਨੇ ਭਾਰਤੀ ਕੌਮ ਰੂਪੀ ਜੰਗਾਲ ਲੱਗੇ ਲੋਹੇ ਨੂੰ ਫੌਲਾਦ 

ਸਾਕਾ ਸਰਹਿੰਦ

Posted On December - 27 - 2010 Comments Off on ਸਾਕਾ ਸਰਹਿੰਦ
ਇਕਵਾਕ ਸਿੰਘ ਪੱਟੀ ਲੜਨਾ ਕੌਮ ਖ਼ਾਤਰ, ਮਰਨਾ ਕੌਮ ਖ਼ਾਤਰ, ਜਿਸ ਕੌਮ ਦੀਆਂ ਮੁੱਢ ਤੋਂ ਆਦਤਾਂ ਨੇ । ਉਹ ਕੌਮ ਮਰਜੀਵੜੇ ਕਰੇ ਪੈਦਾ, ਉਹਨੂੰ ਲਾਉਂਦੀਆਂ ਰੰਗ ਸ਼ਹਾਦਤਾਂ ਨੇ । ਸੰ ਸਾਰ ਵਿੱਚ ਉਹ ਕੌਮਾਂ ਕਦੇ ਵੀ ਜਿੰਦਾ ਨਹੀਂ ਰਹਿ ਸਕਦੀਆਂ, ਜਿਨ੍ਹਾਂ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ। ਜਿਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ। ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ ਨਾਲੋਂ ਵੱਖਰੀ ਹੈ ਕਿਉਂਕਿ ਸਿੱਖ 

ਲਾਸਾਨੀ ਕੁਰਬਾਨੀ

Posted On December - 27 - 2010 Comments Off on ਲਾਸਾਨੀ ਕੁਰਬਾਨੀ
ਪ੍ਰੋ. ਨਵ ਸੰਗੀਤ ਸਿੰਘ ਯਾਦ ਕਰੋ ਮਾਸੂਮਾਂ ਦੀ, ਉਸ ਲਾਸਾਨੀ ਕੁਰਬਾਨੀ ਨੂੰ। ਕੌਮ ਦੀ ਖਾਤਰ ਵਾਰ ਗਏ, ਜੋ ਬਹੁਮੁੱਲੀ ਜ਼ਿੰਦਗਾਨੀ ਨੂੰ। ਨੌਂ ਵਰ੍ਹਿਆਂ ਦਾ ਜ਼ੋਰਾਵਰ ਸਿੰਘ, ਫਤਹਿ ਸਿੰਘ ਸੱਤ ਸਾਲਾਂ ਦਾ। ਕਿਵੇਂ ਭੁਲਾਈਏ ਅਸੀਂ ਦਿਲਾਂ ’ਚੋਂ, ਧਰਮ ਸ਼ਹੀਦੀ ਲਾਲਾਂ ਦਾ। ਮੁਗਲ ਬੀਜ ਦਾ ਬੂਟਾ ਪੁੱਟਿਆ, ਤੋੜ ਜਿੰਦ ਦੀ ਗਾਨੀ ਨੂੰ। ਯਾਦ ਕਰੋ ਮਾਸੂਮਾਂ ਦੀ… ਗੰਗੂ ਬਾਹਮਣ ਪਾਪ ਕਮਾਇਆ, ਲੋਭ-ਲਾਲਚ ਦੇ ਵੱਸ ਪਿਆ। ਕੀਤੀ ਸੇਵਾ ਗੁਰੂ-ਘਰ ਦੀ ਜੋ, ਸਭ ਕੁਝ ਅੰਦਰੋਂ ਨੱਸ ਗਿਆ। ਲੋਭੀ ਬੰਦਾ ਕਦੇ ਨਾ ਸੋਚੇ, 

ਮੈਂ ਹਾਂ ਦੀਵਾਰ ਸਰਹਿੰਦ ਦੀ

Posted On December - 27 - 2010 Comments Off on ਮੈਂ ਹਾਂ ਦੀਵਾਰ ਸਰਹਿੰਦ ਦੀ
ਮੈਂ ਹਾਂ ਦੀਵਾਰ ਸਰਹਿੰਦ ਦੀ, ਮੇਰੀ ਸੁਣੋਂ ਦੁਹਾਈ, ਮੈਨੂੰ ਖ਼ੂਨੀ-ਖ਼ੂਨੀ ਆਖਦੀ ਹੈ, ਕੁੱਲ ਲੋਕਾਈ। ਕੋਈ ਪੂਰੀ ਹੀ ਸਰਹਿੰਦ ਨੂੰ, ਕਹਿੰਦਾ ਗੁਰੂ ਮਾਰੀ, ਸਾਰੇ ਮੈਨੂੰ ਫਿਟਕਾਰਦੇ ‘ਤੰੂ ਬੁਰੀ ਗੁਜਾਰੀ’। ਸਭ ਨੀਵੀਂ ਪਾ ਕੇ ਸੁਣ ਲਈਆਂ, ਮੈਂ ਜੱਗ ਦੀਆਂ ਗੱਲਾਂ, ਮੈਨੂੰ ਢੋਈ ਮਿਲਣੀ ਨਹੀਂ ਕਿਤੇ, ਕਿੱਥੇ ਉੱਠ ਚੱਲਾਂ? ਮੈਂ ਤਾਂ ਬੜੀ ਦੁਹਾਈ ਪਾਈ, ਮੇਰੀ ਕਿਸੇ ਇਕ ਨਾ ਮੰਨੀ, ਆਉਂਦੇ ਵੇਖ ਜਲਾਦ, ਮੈਂ ਦੁਖ ਨਾਲ ਹੋ ਗਈ ਅੰਨ੍ਹੀ। ਰੱਬਾ, ਜਾਨ ਮੇਰੇ ਵਿਚ ਪਾ ਦੇ, ਮੈਂ ਜਿਊਂਦੀ ਹੋ ਜਾਵਾਂ, ਭੱਜ ਜਾਵਾਂ ਸਣ 

ਮਾਛੀਵਾੜਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ

Posted On December - 22 - 2010 Comments Off on ਮਾਛੀਵਾੜਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਰਘਬੀਰ ਸਿੰਘ ਭਰਤ ਮਾਛੀਵਾੜਾ ਦੀ ਸਭ ਤੋਂ ਮਹੱਤਵਪੂਰਨ ਇਤਿਹਾਸਕ ਘਟਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਛੀਵਾੜਾ ਆਉਣਾ ਹੈ। ਇਹ ਗੱਲ ਦਸੰਬਰ 1704 ਈਸਵੀ ਦੀ ਹੈ, ਜਦੋਂ ਛੇ ਸੱਤ ਪੋਹ ਦੀ ਕੱਕਰਾਲੀ ਤੇ ਕਾਲੀ ਬੋਲੀ ਰਾਤ ਨੂੰ ਚਮਕੌਰ ਸਾਹਿਬ ਵਿਖੇ ਮੁਗ਼ਲਾਂ  ਦੀ ਫੌਜ ਨਾਲ ਬਹਾਦਰੀ ਨਾਲ ਟਾਕਰਾ ਕਰਦੇ ਆਪਣੇ ਜਿਗਰ ਦੇ ਟੋਟਿਆਂ ਨੂੰ ਹੱਥੀਂ ਸ਼ਹਾਦਤ ਦਾ ਜਾਮ ਪਿਆ ਕੇ ਆਪਣੇ ਸਿੰਘਾਂ ਦੇ ਕਹਿਣ ’ਤੇ ਅੱਠ ਪੋਹ ਨੂੰ ਇਥੇ ਪੁੱਜੇ ਸਨ। ਚਮਕੌਰ ਦੀ ਗੜ੍ਹੀ ਛੱਡਣ ਸਮੇਂ ਭਾਈ ਦਇਆ ਸਿੰਘ, ਭਾਈ ਮਾਨ 

ਕਿਉਂ ਪਾਪ ਕਮਾਉਨੈਂ ਵੇ…

Posted On December - 22 - 2010 Comments Off on ਕਿਉਂ ਪਾਪ ਕਮਾਉਨੈਂ ਵੇ…
ਸੋਭੀ ਗੰਗੂ ਨੂੰ ਸਮਝਾਉਂਦੀ, ਲਾਲਚ ਕਰਨੋਂ ਬਹੁਤ ਹਟਾਉਂਦੀ, ਭਾਗੀ ਬਣਦੈਂ ਨਰਕਾਂ ਦਾ, ਦਸਵੇਂ ਗੁਰਾਂ ਦਾ ਮਾਲ ਚੁਰਾ ਕੇ। ਕਿਉਂ ਪਾਪ ਕਮਾਉਨੈਂ ਵੇ, ਪਾਪੀਆ ਨਮਕ ਗੁਰਾਂ ਦਾ ਖਾ ਕੇ।…. ਸੇਵਾ ਇੱਕੀ ਸਾਲ ਤੈਂ ਕੀਤੀ, ਹੁਣ ਕਿਉਂ ਧਾਰ ਰਿਹੈਂ ਬਦਨੀਤੀ, ਸਗੋਂ ਦੇ ਹੌਸਲਾ ਵੇ, ਦਾਦੀ ਮਾਂ ਨੂੰ ਕੋਲ ਬਹਾ ਕੇ। ਕਿਉਂ ਪਾ ਕਮਾਉਨੈਂ ਵੇ, ਪਾਪੀਆ ਨਮਕ ਗੁਰਾਂ ਦਾ ਖਾ ਕੇ।… ਕਰਕੇ ਤੇਰੇ ’ਤੇ ਵਿਸ਼ਵਾਸ, ਆ ਗਏ ਖੇੜੀ ਤੇਰੇ ਪਾਸ। ਗਿਰਗਿਟ ਵਾਂਗੂੰ ਬਦਲ ਗਿਐਂ, ਮਿੱਠਾ ਬਣ ਕੇ ਨਾਲ ਲਿਆ ਕੇ। ਕਿਉਂ ਪਾਪ ਕਮਾਉਨੈਂ 
Available on Android app iOS app
Powered by : Mediology Software Pvt Ltd.