ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਵਿਰਾਸਤ › ›

Featured Posts
ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਡਾ. ਕੰਵਰਜੀਤ ਸਿੰਘ ਕੰਗ ਮਿਟ ਰਹੀ ਕਲਾ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਨੂੰ ਤਸਵੀਰੀ ਰੂਪ ਵਿਚ ਦਰਸਾਉਂਦਾ ਵਿਸ਼ਾ ਵੀ ਪੰਜਾਬ ਦੇ ਕੰਧ-ਚਿੱਤਰਾਂ ਵਿਚ ਚੋਖਾ ਪ੍ਰਚੱਲਿਤ ਸੀ। ...

Read More

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਡਾ. ਲਖਵੀਰ ਸਿੰਘ ਨਾਮਧਾਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕੀਤਾ ਜਾਵੇ ਤਾਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਗੁਰ-ਸਿੱਖੀ ਦਾ ਸਿਧਾਂਤ ਹੈ। ਸਿੱਖੀ ਸਿਧਾਂਤ ਅਨੁਸਾਰ ਨਾਮ ਜਪਣ ਨਾਲ ਇਨਸਾਨ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ ਪਾਕਿ-ਪਵਿੱਤਰ ਹੋਵੇਗੀ ਫਿਰ ਹੀ ਅਸੀਂ ਕਿਰਤ ਕਰਨ, ...

Read More

ਰਾਹੋਂ ਦਾ ‘ਦਿੱਲੀ ਦਰਵਾਜ਼ਾ’

ਰਾਹੋਂ ਦਾ ‘ਦਿੱਲੀ ਦਰਵਾਜ਼ਾ’

ਬਹਾਦਰ ਸਿੰਘ ਗੋਸਲ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਕਸਬਾ ਰਾਹੋਂ ਦਾ ਇਤਿਹਾਸ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਇਹ ਕਸਬਾ ਨਵਾਂਸ਼ਹਿਰ ਤੋਂ ਮਾਛੀਵਾੜਾ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਹੈ। ਜੇ ਇਸ ਕਸਬੇ ਦੇ ਇਤਿਹਾਸ ਵੱਲ ਪੰਛੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ 16ਵੀਂ ਸ਼ਤਾਬਦੀ ਵਿਚ ਇਹ ...

Read More

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

ਡਾ. ਸੰਦੀਪ ਰਾਣਾ ਸਾਹਿਤਕ ਪ੍ਰਤਿਭਾ ਦੇ ਮਾਲਕ, ਦੇਸ਼ ਭਗਤੀ, ਮਾਨਵ ਭਗਤੀ ਅਤੇ ਸਿਸ਼ਟਾਚਾਰ ਦੇ ਅਦੁੱਤੀ ਗੁਣਾਂ ਦੇ ਸੁਮੇਲ ਗਿਆਨੀ ਕੇਸਰ ਸਿੰਘ ਦਾ ਜਨਮ 10 ਅਕਤੂਬਰ 1912 ਨੂੰ ਰਾਵਲਪਿੰਡੀ (ਪਾਕਿਸਤਾਨ) ਦੇ ਪਿੰਡ ਮੁਗ਼ਲ ਖ਼ਾਲਸਾ ਵਿਚ ਹੋਇਆ। ਉਹ ਤਿੰਨ ਸਾਲ ਦੀ ਉਮਰ ਵਿਚ ਅਨਾਥ ਹੋ ਗਏ। ਇਸੇ ਕਾਰਨ ਉਨ੍ਹਾਂ ਨੂੰ ਆਪਣਾ ਬਚਪਨ ਅੰਮ੍ਰਿਤਸਰ ...

Read More

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਅੱਜ ਬਰਸੀ ’ਤੇ ਵਿਸ਼ੇਸ਼ ਹਰਦੀਪ ਸਿੰਘ ਝੱਜ ਅੱਜ ਜਦੋਂ 13 ਅਪਰੈਲ, 1919 ਅੰਮ੍ਰਿਤਸਰ ਦੇ ਖ਼ੂਨੀ ਸਾਕੇ ਦੀ ਵਿਚਾਰ-ਚਰਚਾ ਹੁੰਦੀ ਹੈ ਤਾਂ ਡਾ. ਸੈਫ਼ੂਦੀਨ ਕਿਚਲੂ (ਮੁਸਲਿਮ ਵਕੀਲ) ਦਾ ਨਾਂ ਜ਼ਰੂਰ ਲਿਆ ਜਾਂਦਾ ਹੈ। ਸੈਫ਼ੂਦੀਨ ਕਿਚਲੂ ਅੰਮ੍ਰਿਤਸਰ ਦੇ ਮੁਸਲਮਾਨ ਪਸ਼ਮੀਨਾ ਅਤੇ ਜਾਅਫ਼ਰਾਨ ਦੇ ਵਪਾਰੀ ਅਜ਼ੀਜ਼ੂਦੀਨ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ 15 ਜਨਵਰੀ, 1888 ...

Read More

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਅੱਜ ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਹਰਮਿੰਦਰ ਸਿੰਘ ਕੈਂਥ ਸੰਸਾਰ ਵਿੱਚ ਆਪਣੇ ਮਤਲਬ ਲਈ ਲੜਨ ਵਾਲੇ ਬਹੁਤ ਮਿਲਦੇ ਹਨ ਪਰ ਜਿਹੜਾ ਇਨਸਾਨ ਉਨ੍ਹਾਂ ਲੋਕਾਂ ਲਈ ਲੜੇ ਸੰਘਰਸ਼ ਕਰੇ, ਜਿਨ੍ਹਾਂ ਨਾਲ ਨਾ ਤਾਂ ਕੋਈ ਉਸ ਦੀ ਸਾਂਝ ਹੈ, ਨਾ ਕੋਈ ਭਾਈਚਾਰਾ। ਬੱਸ ਦਿਲ ਵਿਚ ਇੱਕ ਜਨੂੰਨ ਹੁੰਦਾ ਹੈ ਕਿ ਕਿਸੇ ’ਤੇ ਜ਼ੁਲਮ ਨਹੀਂ ਹੋਣ ...

Read More

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਡਾ. ਨਰਿੰਦਰ ਕੌਰ ਸਿੱਖ ਇਤਿਹਾਸ ਮੁੱਢ ਕਦੀਮ ਤੋਂ ਹੀ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਹੀ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਸਹਿਯੋਗ ਦਿੱਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਨੂੰ ਪਹਿਲਾ ਗੁਰਸਿੱਖ ਆਖਿਆ ਹੈ। ਗੁਰੂ ਨਾਨਕ ਦੇਵ ਦੇ ਆਰੰਭਕ ਜੀਵਨ ਦਾ ਵੱਡਾ ਅੰਸ਼ ...

Read More


ਗੁਰਮਤਿ ਸੰਗੀਤ ਦੇ ਅਨਮੋਲ ਰਤਨ-30

Posted On February - 8 - 2011 Comments Off on ਗੁਰਮਤਿ ਸੰਗੀਤ ਦੇ ਅਨਮੋਲ ਰਤਨ-30
ਉਸਤਾਦ ਜਸਵੰਤ ਸਿੰਘ ਕੁਲਾਰ ਭਾਈ ਨਿਰਮਲ ਸਿੰਘ ਖਾਲਸਾ ਉਸਤਾਦ ਭਾਈ ਜਸਵੰਤ ਸਿੰਘ ਕੁਲਾਰ ਗੁਰਮਤਿ ਸੰਗੀਤ ਕੀਰਤਨ ਦੇ ਮਹਾਂਰਥੀ ਹੀ ਆਖੇ ਜਾ ਸਕਦੇ ਨੇ। ਆਪ ਨੇ ਪਿਤਾ ਸ. ਕੇਹਰ ਸਿੰਘ ਦੇ ਘਰ ਤੇ ਮਾਤਾ ਰਾਜ ਕੌਰ ਦੀ ਕੁੱਖੋਂ ਸੰਨ 1913 ਨੂੰ ਜੁਲਾਈ ਮਹੀਨੇ ਵਿਚ ਪਿੰਡ ਕੁਲਾਰ ਤਹਿਸੀਲ ਜਗਰਾਉਂ ਜ਼ਿਲ਼੍ਹਾ ਲੁਧਿਆਣਾ ਵਿਖੇ ਜਨਮ ਲਿਆ। ਬਾਲ ਉਮਰੇ ਹੀ ਚੰਦਰੀ ਚੇਚਕ ਦੀ ਬਿਮਾਰੀ ਨੇ ਆਪ ਦੇ ਨੇਤਰਾਂ ਦੀ ਜੋਤ ਖ਼ਤਮ ਕਰ ਦਿੱਤੀ। ਮਾਤਾ-ਪਿਤਾ ਦੇ ਧੁਰ ਅੰਦਰ ਇਸ ਇਕਲੌਤੇ ਫਰਜ਼ੰਦ ਲਈ ਅੰਤਾਂ ਦਾ ਪਿਆਰ ਸੀ ਅਤੇ 

ਜੰਗ-ਏ-ਆਜ਼ਾਦੀ ਦੇ ਮਾਰਗ-ਦਰਸ਼ਕ ਬਾਬਾ ਰਾਮ ਸਿੰਘ

Posted On February - 8 - 2011 Comments Off on ਜੰਗ-ਏ-ਆਜ਼ਾਦੀ ਦੇ ਮਾਰਗ-ਦਰਸ਼ਕ ਬਾਬਾ ਰਾਮ ਸਿੰਘ
ਸ਼ਫੀ ਮੁਹੰਮਦ ਮੂੰਗੋ 27 ਜੂਨ 1839 ਈ: ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ ਅੰਗਰੇਜ਼ ਹਕੂਮਤ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਪੰਜਾਬ ਵਿੱਚ ਸਿੱਖ ਰਾਜ ਦਾ ਰਾਜਨੀਤਿਕ ਪਤਨ ਸ਼ੁਰੂ ਹੋ ਗਿਆ। ਅੰਗਰੇਜ ਅਧਿਕਾਰੀਆਂ ਇਲੀਅਟ ਅਤੇ ਸਰ ਹੈਨਰੀ ਲਾਰੇਂਸ ਵੱਲੋਂ 29 ਮਾਰਚ 1849 ਨੂੰ ਬਾਲਕ ਮਹਾਰਾਜਾ ਦਲੀਪ ਸਿੰਘ ਕੋਲੋਂ ਫਾਰਸ਼ੀ ਭਾਸ਼ਾ ਵਿੱਚ ਲਿਖੇ ਘੋਸ਼ਣਾ ਪੱਤਰ ਉਪਰ ਦਸਤਖਤ ਕਰਵਾ ਕੇ ਉਸਨੂੰ ਰਾਜਗੱਦੀ ਤੋਂ ਉਤਾਰ ਦਿੱਤਾ ਅਤੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕਰਨ ਦੀ ਘੋਸ਼ਣਾ 

ਅਨੰਦ ਮੈਰਿਜ ਐਕਟ

Posted On February - 8 - 2011 Comments Off on ਅਨੰਦ ਮੈਰਿਜ ਐਕਟ
ਪਿੱਛੋਕੜ ਤੇ ਅੱਜ ਦੀ ਸਥਿਤੀ ਤਰਲੋਚਨ ਸਿੰਘ ਇਤਿਹਾਸਕਾਰ ਲਿਖਦੇ ਹਨ ਕਿ ਸਿੱਖ ਰੀਤੀ ਦਾ ਵਿਆਹ, ਜਿਸ ਨੂੰ ਅਨੰਦ ਕਾਰਜ ਆਖਦੇ ਹਨ ਤੀਜੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੇ ਸਮੇਂ ਹੋਇਆ, ਜਦ ਭਾਈ ਕਮਲੀਆ ਤੇ ਮੱਥੋ ਮਹਾਰੀ ਦੇ ਸੰਯੋਗ ਜੋੜੇ ਗਏ। ਭਾਰਤ ਸਰਕਾਰ ਦੇ ਆਰਕਵਾਈਜ਼ (ਪੁਰਾਤਨਤਾ) ਮਹਿਕਮੇ ਦੇ ਕੇ.ਐਸ. ਤਲਵਾੜ ਨੇ ਖੋਜ ਕਰਕੇ ਇਹ ਵਰਣਨ ਕੀਤਾ ਹੈ, ਉਸ ਵਕਤ ਪੁਜਾਰੀ ਨੇ ਇਕ ਗੁਰੂ ਦੇ ਸਿੱਖ ਰੰਧਾਵਾ ਦੀ ਲੜਕੀ ਦਾ ਵਿਆਹ ਪੁਰਾਣੀ ਰੀਤੀ ਅਨੁਸਾਰ ਕਰਨ ਤੋਂ ਨਾਂਹ ਕਰ ਦਿੱਤੀ ਕਿਉਂ ਜੋ ਉਹ ਗੁਰੂ ਦਾ ਸਿੱਖ 

ਗੁਰਸਿੱਖਾਂ ਦੇ ਘਰਾਂ ਨੂੰ ਗੁਰ ਸ਼ਬਦਾਂ ਨਾਲ ਸ਼ਿੰਗਾਰਨ ਦੀ ਲੋੜ

Posted On February - 1 - 2011 Comments Off on ਗੁਰਸਿੱਖਾਂ ਦੇ ਘਰਾਂ ਨੂੰ ਗੁਰ ਸ਼ਬਦਾਂ ਨਾਲ ਸ਼ਿੰਗਾਰਨ ਦੀ ਲੋੜ
ਡਾ. ਰਣਜੀਤ ਸਿੰਘ ਸਿੱਖ ਧਰਮ ਸਭ ਤੋਂ ਨਵੀਨ ਤੇ ਨਿਵੇਕਲਾ ਧਰਮ ਹੈ। ਇਹ ਧਰਮ ਨਿਰੋਲ ਧਾਰਮਿਕ ਰਹੁ-ਰੀਤਾਂ ਤਕ ਹੀ ਸੀਮਤ ਨਹੀਂ ਸਗੋਂ ਇਸ ਵਿਚ ਸੰਸਾਰ ਵਿਚ ਰਹਿੰਦਿਆਂ, ਗ੍ਰਹਿਸਥੀ ਜੀਵਨ ਭੋਗਦਿਆਂ, ਸਫ਼ਲ ਸੁਖਾਵਾਂ ਜੀਵਨ ਜਿਉਣ ਦੀ ਜਾਂਚ ਵੀ ਦੱਸੀ ਗਈ ਹੈ। ਇਹ ਸੰਸਾਰ ਲਈ ਇਕ ਨਿਵੇਕਲੀ ਤੇ ਇਨਕਲਾਬੀ ਫਿਲਾਸਫੀ ਹੈ। ਗੁਰੂ ਨਾਨਕ ਸਾਹਿਬ ਵੱਲੋਂ ਦਰਸਾਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਇਸ ਫ਼ਲਸਫ਼ੇ ਨੂੰ ਜੇਕਰ ਸਾਰੇ ਸੰਸਾਰ ਵਿਚ ਪ੍ਰਚਾਰਿਆ ਅਤੇ ਪਸਾਰਿਆ ਜਾਂਦਾ ਹੈ ਤਾਂ ਸੰਸਾਰ 

ਕੁਸੰਗਤ

Posted On February - 1 - 2011 Comments Off on ਕੁਸੰਗਤ
ਜਿਹੜਾ ਮਨੁੱਖ ਸੰਗਤ ਦਾ ਰਾਹ ਛੱਡ ਵਿਸ਼ੇ-ਵਿਕਾਰਾਂ ਅਤੇ ਦੁਨਿਆਵੀ ਪਦਾਰਥਾਂ ਦੇ ਪਿੱਛੇ ਦੌੜ ਰਿਹਾ ਹੈ ਉਸ ਨੂੰ ਕੁਸੰਗਤ ਦਾ ਸੰਗ ਆਖਦੇ ਹਨ। ਗੁਰਮਤਿ ਅਨੁਸਾਰ ਕੁਸੰਗਤ ਵਿਚ ਰੁਚੀ ਰੱਖਣ ਵਾਲੇ ਵਿਅਕਤੀਆਂ ਨੂੰ ਮਨਮੁਖ ਅਤੇ ਸਾਕਤ ਕਿਹਾ ਜਾਂਦਾ ਹੈ। ਗੁਰੂ ਸਾਹਿਬ ਕੁਸੰਗਤ ਦੇ ਲੱਛਣ ਦੱਸਦੇ ਹੋਏ ਫਰਮਾਨ ਕਰਦੇ ਹਨ ਕਿ ਇਹ ਵਿਅਕਤੀ ਨਾ ਕਦੇ ਆਪ ਹਰੀ ਦੇ ਗੁਣ ਗਾਉਂਦੇ ਹਨ ਤੇ ਨਾ ਹੀ ਹਰੀ ਦੇ ਗੁਣ ਸੁਣਦੇ ਹਨ। ਗਾਲਾਂ ਨਾਲ ਤਾਂ ਉਹ ਅਸਮਾਨ ਵੀ ਦਿਖਾ ਦਿੰਦੇ ਹਨ: ਹਰਿ ਜਸੁ ਸੁਨਹਿ ਨਾ ਹਰਿ ਗੁਨ ਗਾਵਹਿ।। ਬਾਤਨ 

ਗੁਰਮਤਿ ਸੰਗੀਤ ਦੇ ਅਨਮੋਲ ਰਤਨ

Posted On February - 1 - 2011 Comments Off on ਗੁਰਮਤਿ ਸੰਗੀਤ ਦੇ ਅਨਮੋਲ ਰਤਨ
ਡਾ. ਗੁਰਨਾਮ ਸਿੰਘ ਮੌਜੂਦਾ ਸਮੇਂ ਡਾਕਟਰ ਗੁਰਨਾਮ ਸਿੰਘ ਜੀ ਗੁਰਮਤਿ ਸੰਗੀਤ ਲਈ ਇਕ ਸੰਸਥਾ ਬਣ ਕੇ ਸਾਹਵੇਂ ਆਏ ਹਨ। ਗੁਰਮਤਿ ਸੰਗੀਤ ਦੀ ਸ਼ੈਲੀ ਨੂੰ ਮੁੜ ਪੈਰਾਂ ‘ਤੇ ਖੜ੍ਹਿਆਂ ਕਰਨ ਲਈ ਜਿਤਨਾ ਯਤਨ ਤੇ ਕੰਮ ਡਾ. ਗੁਰਨਾਮ ਸਿੰਘ  ਨੇ ਕੀਤਾ ਹੈ, ਸ਼ਾਇਦ ਹੀ ਹੋਰ ਕਿਸੇ ਦੇ ਹਿੱਸੇ ਆਇਆ ਹੋਵੇ। ਆਪ ਸਿਰਫ਼ ਯੂਨੀਵਰਸਿਟੀਆਂ ਤੋਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਹੀ ਪ੍ਰੋਫੈਸਰ ਜਾਂ ਸੰਗੀਤ ਅਧਿਆਪਕ ਨਹੀਂ ਹਨ, ਸਗੋਂ ਮੁੱਢਲੇ ਤੌਰ ‘ਤੇ ਗੁਰਮਤਿ ਸੰਗੀਤ ਦੀਆਂ ਪੇਸ਼ਕਾਰੀਆਂ ਨੂੰ ਅਤਿ ਸੁਰ-ਤਾਲ ਵਿਚ 

ਮਹਾਨ ਵਿੱਦਿਆਦਾਨੀ ਤੇ ਪਰਮ ਸੰਤ

Posted On February - 1 - 2011 Comments Off on ਮਹਾਨ ਵਿੱਦਿਆਦਾਨੀ ਤੇ ਪਰਮ ਸੰਤ
ਸ.ਸ. ਸੱਤੀ ਮਾਨਵ ਸਮਾਜ ਦੀ ਤਕਦੀਰ ਬਦਲਣ ਲਈ ਕੁਦਰਤ ਸਮੇਂ-ਸਮੇਂ ‘ਤੇ ਅਜਿਹੇ ਮਹਾਨ ਪੁਰਸ਼ਾਂ ਨੂੰ ਇਸ ਧਰਤੀ ‘ਤੇ ਜਨਮ ਦਿੰਦੀ ਰਹਿੰਦੀ ਹੈ ਜੋ ਆਪਣੀ ਯੁੱਗ ਪਲਟਾਉ ਵਿਚਾਰਧਾਰਾ ਰਾਹੀਂ ਮਾਨਵ ਸਮਾਜ ਵਿਚ ਇਨਕਲਾਬੀ ਤਬਦੀਲੀਆਂ ਨੂੰ ਜਨਮ ਦਿੰਦੇ ਹਨ। ਅਜਿਹੇ ਹੀ ਮਹਾਨ ਯੁੱਗ ਪੁਰਸ਼ ਸਨ, ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ। ਸੰਤ ਅਤਰ ਸਿੰਘ ਜੀ ਦਾ ਜਨਮ ਰਿਆਸਤ ਪਟਿਆਲੇ ਦੇ ਚੀਮਾ ਨਗਰ ਵਿਖੇ ਪਿਤਾ ਕਰਮ ਸਿੰਘ ਜੀ ਅਤੇ ਮਾਤਾ ਭੋਲੀ ਜੀ ਦੇ ਗ੍ਰਹਿ ਵਿਖੇ ਚੇਤ ਸੁਦੀ ਏਕਮ ਸੰਮਤ 1923 

ਵਿਦਿਆ ਤੇ ਆਤਮਿਕ ਸ਼ਾਂਤੀ ਦਾ ਸੋਮਾ-ਗੁਰਸਾਗਰ ਮਸਤੂਆਣਾ ਸਾਹਿਬ

Posted On February - 1 - 2011 Comments Off on ਵਿਦਿਆ ਤੇ ਆਤਮਿਕ ਸ਼ਾਂਤੀ ਦਾ ਸੋਮਾ-ਗੁਰਸਾਗਰ ਮਸਤੂਆਣਾ ਸਾਹਿਬ
ਰਘਵੀਰ ਸਿੰਘ ਚੰਗਾਲ ਮਾਲਵੇ ਦੀ ਧਰਤੀ ਦੀ ਸ਼ਾਨ ਗੁਰਸਾਗਰ ਮਸਤੂਆਣਾ ਜ਼ਿਲ੍ਹਾ ਸੰਗਰੂਰ ਦੀਆਂ ਮੁੱਖ ਵਿਦਿਅਕ ਸੰਸਥਾਵਾਂ ਤੇ ਧਾਰਮਿਕ ਅਸਥਾਨਾਂ ‘ਚੋਂ ਇਕ ਹੈ। ਇਸ ਅਸਥਾਨ ਦੀ ਸਥਾਪਨਾ ਵੀਹਵੀਂ ਸਦੀ ਦੇ ਮਹਾਨ ਚਿੰਤਕ, ਨਾਮ ਬਾਣੀ ਦੇ ਰਸੀਏ, ਤਪੱਸਵੀ ਤੇ ਅਦੁੱਤੀ ਸਖਸ਼ੀਅਤ ਦੇ ਮਾਲਕ ਸੰਤ ਅਤਰ ਸਿੰਘ ਜੀ ਨੇ 1901 ਵਿਚ ਕੀਤੀ ਸੀ। ਜਿੱਥੇ ਇਸ ਅਸਥਾਨ ਤੋਂ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਮਿਲਦਾ ਹੈ ਤੇ ਲੱਖਾਂ ਭੁੱਲੇ-ਭਟਕੇ ਕਲਯੁਗੀ ਜੀਵਾਂ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ, ਉੱਥੇ ਇਸ ਸਥਾਨ ਤੋਂ 

ਭਾਈ ਜੋਗਿੰਦਰ ਸਿੰਘ ਮਹਿੰਦਰ ਸਿੰਘ

Posted On January - 26 - 2011 Comments Off on ਭਾਈ ਜੋਗਿੰਦਰ ਸਿੰਘ ਮਹਿੰਦਰ ਸਿੰਘ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-28 ਭਾਈ ਨਿਰਮਲ ਸਿੰਘ ਖਾਲਸਾ ਉਂਜ ਸਮੁੱਚੇ ਹਿੰਦੁਸਤਾਨ ਵਿਚ ਬਹੁਤ ਸਾਰੇ ਸੰਗੀਤ ਦੇ ਪ੍ਰਸਿੱਧ ਘਰਾਣੇ ਹਨ ਅਤੇ ਹਰੇਕ ਹੀ ਘਰਾਣੇ ਦੀਆਂ ਸੰਗੀਤਕ ਪੇਸ਼ਕਾਰੀਆਂ ਦਾ ਆਪਣਾ-ਆਪਣਾ ਇਕ ਮੁਕਾਮ ਹੈ। ਇਨ੍ਹਾਂ ਸਾਰੇ ਹੀ ਮਾਣਮੱਤੇ ਸੰਗੀਤ ਘਰਾਣਿਆਂ ਵਿਚੋਂ ਪਟਿਆਲਾ ਘਰਾਣੇ ਨੇ ਕੁਝ ਆਪਣੀਆਂ ਹੀ ਨਿਵੇਕਲੀਆਂ ਤੇ ਵਿਲੱਖਣ ਪੈੜਾਂ ਪਾਈਆਂ ਹਨ। ਜਿਥੇ ਪਟਿਆਲਾ ਦੇ ਸ਼ੀਰੀ ਘਰਾਣੇ ਨੇ ਹਿੰਦੁਸਤਾਨ ਦੇ ਸਰੋਤਿਆਂ, ਨਵਾਬੀ ਮਹਿਫਲਾਂ ਤੇ ਸ਼ਾਹੀ ਘਰਾਣਿਆਂ ਨੂੰ ਦਬੰਗ ਦਰਬਾਰੀ 

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ

Posted On January - 26 - 2011 Comments Off on ਪੰਜਾਬ ਕੇਸਰੀ ਲਾਲਾ ਲਾਜਪਤ ਰਾਏ
ਜਨਮ ਦਿਨ ’ਤੇ ਵਿਸ਼ੇਸ਼ ਮਨਪ੍ਰੀਤ ਮਹਿਨਾਜ਼ ਪੰਜਾਬ ਦੀ ਜਰਖੇਜ਼ ਮਿੱਟੀ ਨੂੰ ਮਾਣ ਪ੍ਰਾਪਤ ਹੈ ਕਿ ਇਸ ਵਿੱਚ ਕਈ ਅਜਿਹੇ ਨਾਇਆਬ ਮੋਤੀ ਪੈਦਾ ਹੋਏ, ਜਿਨ੍ਹਾਂ ਆਪਣੀ ਕਾਬਲੀਅਤ, ਸਮਾਜ ਸੇਵਾ ਅਤੇ ਦੇਸ਼ ਭਗਤੀ ਸਦਕਾ ਮਹਿਜ਼ ਸਥਾਨਕ ਜਾਂ ਰਾਸ਼ਟਰੀ ਪੱਧਰ ’ਤੇ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਵੀ ਪ੍ਰਸਿੱਧੀ ਹਾਸਲ ਕੀਤੀ। ਜਦੋਂ ਆਜ਼ਾਦੀ ਦੇ ਪਰਵਾਨਿਆਂ ਦੀ ਗੱਲ ਆਉਂਦੀ ਹੈ ਤਾਂ ਲਾਲਾ ਲਾਜਪਤ ਰਾਏ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਸ਼ੁਮਾਰ ਹੁੰਦਾ ਹੈ। ‘ਪੰਜਾਬ ਕੇਸਰੀ, ‘ਸ਼ੇਰ-ਏ-ਪੰਜਾਬ’ ਆਦਿ ਨਾਵਾਂ 

ਅਰਦਾਸ

Posted On January - 26 - 2011 Comments Off on ਅਰਦਾਸ
ਅਰਦਾਸ ਦਾ ਅਰਥ ਹੈ ਬੇਨਤੀ ਕਰਨੀ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਹਰ ਮੌਕੇ ’ਤੇ ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ। ਜੀਅ ਕੀ ਬਿਰਥਾ ਹੋਇ ਸੋ ਗੁਰ ਪਹਿ ਅਰਦਾਸ ਕਰੁ ਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਇਹ ਕਹਿੰਦੇ ਹਨ ਕਿ ਹੇ ਪ੍ਰਭੂ! ਜੇ ਪ੍ਰਵਾਨ ਕਰੋ ਤਾਂ ਮੈਂ ਆਪ ਜੀ ਦੇ ਗੁਣ ਗਾਉਂਦਿਆਂ-ਗਾਉਂਦਿਆਂ ਨਾਮ ਜਸ ਵਿਚ ਲੀਨ ਹੋ ਜਾਵਾਂ। ਜੇ ਤੇਰੇ ਅੰਦਰ ਗੁੱਸਾ ਆ ਜਾਵੇ, ਦੁੱਖ ਆ ਜਾਵੇ ਤਾਂ ਗੁਰੂ ਅਮਰਦਾਸ ਜੀ ਨੂੰ ਯਾਦ ਕਰ। ਜਦੋਂ ਬਾਬਾ ਦਾਤੂ ਨੇ 

ਬਾਬਾ ਦੀਪ ਸਿੰਘ ਜੀ ਸ਼ਹੀਦ

Posted On January - 26 - 2011 Comments Off on ਬਾਬਾ ਦੀਪ ਸਿੰਘ ਜੀ ਸ਼ਹੀਦ
ਜਨਮ ਦਿਵਸ ’ਤੇ ਵਿਸ਼ੇਸ਼ ਡਾ. ਇੰਦਰਜੀਤ ਕੌਰ ਜੱਗੀ ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ¨ (ਆਦਿ ਗ੍ਰੰਥ ਪੰਨਾ 580) ਸ਼ਹੀਦੀਆਂ ਦੇ ਲਗਾਤਾਰ ਪ੍ਰਵਾਹ ਦਾ ਦੂਜਾ ਨਾਮ ਸਿੱਖ ਇਤਿਹਾਸ ਹੈ। ਇਹ ਸੂਰਮਤਾਈ ਅਤੇ ਸ਼ਹਾਦਤਾਂ ਦੀ ਲੜੀ ਦੀ ਉਹ ਵਿਲੱਖਣ ਗੌਰਵ-ਗਾਥਾ ਹੈ ਜਿਸ ਦੀ ਬਰਾਬਰੀ ਅੱਜ ਤੱਕ ਦੁਨੀਆਂ ਦਾ ਕੋਈ ਧਰਮ ਨਹੀਂ ਕਰ ਸਕਿਆ। ਜੇਕਰ ਅਸੀਂ ਇਹ ਕਹਿ ਦੇਈਏ ਕਿ ਸਿੱਖ ਇਤਿਹਾਸ ਹੈ ਹੀ ਸ਼ਹੀਦੀਆਂ ਭਰਪੂਰ ਤਾਂ ਸ਼ਾਇਦ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਅਜਿਹੇ ਹੀ ਸਿੱਖ ਸ਼ਹੀਦਾਂ 

ਅਦੁੱਤੀ ਯੋਧਾ ਤੇ ਸਿਰਮੌਰ ਸ਼ਹੀਦ

Posted On January - 26 - 2011 Comments Off on ਅਦੁੱਤੀ ਯੋਧਾ ਤੇ ਸਿਰਮੌਰ ਸ਼ਹੀਦ
ਸ਼ਫੀ ਮੁਹੰਮਦ ਮੂੰਗੋ ਜਿਹੜੇ ਇਨਸਾਨ ਸੱਚਾਈ, ਹੱਕ, ਨੇਕੀ, ਇਨਸਾਫ ਤੇ ਅਸਲੀਅਤ ਤੇ ਡਟ ਕੇ ਪਹਿਰਾ ਦਿੰਦੇ ਹੋਏ ਕੁਰਾਹੀਆਂ ਵੱਲੋਂ ਦਿੱਤੇ ਕਸ਼ਟਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਆਪਣੀ ਜਾਨ ਕੁਰਬਾਨ ਕਰ ਜਾਂਦੇ ਹਨ, ਦੁਨੀਆਂ ਉਹਨਾਂ ਨੂੰ ਸ਼ਹੀਦ ਦੀ ਪਦਵੀ ਦੇਕੇ ਸਤਿਕਾਰ ਦਿੰਦੀ ਹੈ। ਸੱਚਾ ਸ਼ਹੀਦ ਹਮੇਸ਼ਾ ਆਪਣੇ ਜੀਵਨ ਦੀ ਕੁਰਬਾਨੀ ਦੇਣ ਲਈ ਤੱਤਪਰ ਰਹਿੰਦਾ ਹੈ। ਜਿਹੜੇ ਲੋਕ ਅਣਖ ਤੇ ਇੱਜ਼ਤ ਨਾਲ ਜਿਊਣਾ ਚਹੁੰਦੇ ਹਨ, ਉਹ ਹਮੇਸ਼ਾ ਜਿਉਂਦੇ ਹੀ ਸ਼ਹੀਦ ਹੁੰਦੇ ਹਨ। ਅਜਿਹੇ ਲੋਕਾਂ ਨੇ ਆਪਣਾ ਸਿਰ ਆਪਣੀ 

ਰੰਘਰੇਟਾ ਗੁਰੂ ਕਾ ਬੇਟਾ ਭਾਈ ਜੀਵਨ ਸਿੰਘ

Posted On January - 19 - 2011 Comments Off on ਰੰਘਰੇਟਾ ਗੁਰੂ ਕਾ ਬੇਟਾ ਭਾਈ ਜੀਵਨ ਸਿੰਘ
20 ਜਨਵਰੀ ਨੂੰ ਰਾਜ ਪੱਧਰੀ ਸ਼ਹੀਦੀ ਸਮਾਗਮ ’ਤੇ ਵਿਸ਼ੇਸ਼ ਰੂਪ ਸਿੰਘ ਭਾਈ  ਜੀਵਨ ਸਿੰਘ ਦੀ ਜੀਵਨ-ਗਾਥਾ ਦਾ ਕਿਤੇ ਇਕ ਥਾਂ ਮੁਕੰਮਲ ਰੂਪ ਵਿਚ ਵੇਰਵਾ ਪ੍ਰਾਪਤ ਨਹੀਂ ਹੁੰਦਾ। ਭਾਵੇਂ ਕਿ ਬਿਖਰੇ ਰੂਪ ਵਿੱਚ ਇਤਿਹਾਸਕ ਹਵਾਲੇ, ਘਟਨਾਵਾਂ ਤੇ ਤੱਥਾਂ ਦਾ ਵੇਰਵਾ ਪ੍ਰਾਪਤ ਹੋ ਜਾਂਦਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਦਾ ਜਨਮ ਗੁਰੂ-ਘਰ ਦੇ ਪ੍ਰੀਤਵਾਨ, ਗੁਰਸਿੱਖ-ਪਰਿਵਾਰ ਵਿੱਚ ਭਾਈ ਸਦਾ ਨੰਦ ਦੇ ਘਰ, ਮਾਤਾ ਪ੍ਰੇਮੋ ਦੀ ਕੁੱਖੋਂ 5 ਅੱਸੂ, ਮੁਤਾਬਕ 2 ਸਤੰਬਰ, 1661 ਈ: ਨੂੰ 

ਬਰੇਲ ਲਿਪੀ ਤਿਆਰ ਕਰਨ ਵਾਲਾ ਲੂਈ ਬਰੇਲ

Posted On January - 19 - 2011 Comments Off on ਬਰੇਲ ਲਿਪੀ ਤਿਆਰ ਕਰਨ ਵਾਲਾ ਲੂਈ ਬਰੇਲ
ਕਰਨੈਲ ਸਿੰਘ ਐੱਮ.ਏ. ਨੇਤਰਹੀਣ ਵਿਦਿਆਰਥੀ/ਵਿਅਕਤੀ ਆਪਣੀ ਪੜ੍ਹਾਈ ਇਕ ਲਿਪੀ ਰਾਹੀਂ ਪੜ੍ਹਦੇ ਹਨ, ਜਿਸ ਨੂੰ ਬਰੇਲ ਲਿਪੀ ਕਿਹਾ ਜਾਂਦਾ ਹੈ। ਇਹ ਲਿਪੀ 6 ਬਿੰਦੂਆਂ ’ਤੇ ਆਧਾਰਤ ਹੈ। ਨੇਤਰਹੀਣ ਵਿਅਕਤੀ/ਵਿਦਿਆਰਥੀ ਬਰੇਲ ਸਲੇਟ ’ਤੇ ਗਾਈਡ ਅਤੇ ਕਲਿੱਪ ਵਿੱਚ ਮੋਟਾ ਕਾਗ਼ਜ਼ ਟੰਗ ਕੇ ਕਲਮ ਦੀ ਸੂਈ ਨਾਲ ਸੁਰਾਖ਼ ਕਰਦੇ ਹਨ ਤੇ ਇਨ੍ਹਾਂ ਬਿੰਦੂਆਂ ਨੂੰ ਉਂਗਲ ਨਾਲ ਛੂਹ ਕੇ ਅੱਖਰ ਬਣਾਉਂਦੇ ਹਨ। ਇਨ੍ਹਾਂ ਛੇ ਨੁਕਤਿਆਂ ਵਾਲੇ ਸੁਰਾਖ਼ਾਂ, ਛੇਕਾਂ ਨੂੰ ਅੱਗੇ-ਪਿੱਛੇ ਕਰਕੇ ਹੀ ਵੱਖ-ਵੱਖ ਭਾਸ਼ਾਵਾਂ ਦੇ ਅੱਖਰ 

ਭਾਈ ਜੱਸਾ ਜੀ, ਪਾਲਾ ਜੀ

Posted On January - 19 - 2011 Comments Off on ਭਾਈ ਜੱਸਾ ਜੀ, ਪਾਲਾ ਜੀ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-27 ਭਾਈ ਨਿਰਮਲ ਸਿੰਘ ਖਾਲਸਾ ਸਾਂਝੀਵਾਲਤਾ ਦੇ ਪ੍ਰਥਮ ਮਸੀਹੇ, ਜਗਤ-ਤਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਿਆਰੀ ਸਿੱਖੀ ਦੀ ਦਾਤ ਅਤੇ ਗੁਰਮਤਿ ਸੰਗੀਤ ਜਿਹੀ ਨਾਯਾਬ ਵਸਤੂ ਰਬਾਬੀਆਂ ਦੇ ਦਾਮਨ ਵਿਚ ਹੀ ਪਾਈ, ਔਰ ਇਸ ਦੇ ਸਭ ਤੋਂ ਪਹਿਲੇ ਮੁਤਲਾਸ਼ੀ ਤੇ ਪਾਤਰ ਬਣੇ ਦੁਨੀਆਂ ਦੇ ਪਹਿਲੇ ਸਿੱਖ ਭਾਈ ਸਾਹਿਬ ਭਾਈ ਮਰਦਾਨਾ ਜੀ ਅਤੇ ਇਥੋਂ ਹੀ ਗੁਰੂ ਨਾਨਕ ਦੀ ਸਿੱਖੀ ਦੀ ਸ਼ੁਰੂਆਤ ਹੁੰਦੀ ਜੇ, ਬਾਕੀ ਤੇ ਸਾਡੇ ਜਿਹੇ ਸਭ ਬਾਅਦ ਵਿਚ ਹੀ ਪ੍ਰੇਰਤ ਹੋਏ ਨੇ ਤੇ ਆਉ ਅੱਜ ਇਸੇ 
Available on Android app iOS app
Powered by : Mediology Software Pvt Ltd.