ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਵਿਰਾਸਤ › ›

Featured Posts
ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਡਾ. ਕੰਵਰਜੀਤ ਸਿੰਘ ਕੰਗ ਮਿਟ ਰਹੀ ਕਲਾ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਨੂੰ ਤਸਵੀਰੀ ਰੂਪ ਵਿਚ ਦਰਸਾਉਂਦਾ ਵਿਸ਼ਾ ਵੀ ਪੰਜਾਬ ਦੇ ਕੰਧ-ਚਿੱਤਰਾਂ ਵਿਚ ਚੋਖਾ ਪ੍ਰਚੱਲਿਤ ਸੀ। ...

Read More

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਡਾ. ਲਖਵੀਰ ਸਿੰਘ ਨਾਮਧਾਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕੀਤਾ ਜਾਵੇ ਤਾਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਗੁਰ-ਸਿੱਖੀ ਦਾ ਸਿਧਾਂਤ ਹੈ। ਸਿੱਖੀ ਸਿਧਾਂਤ ਅਨੁਸਾਰ ਨਾਮ ਜਪਣ ਨਾਲ ਇਨਸਾਨ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ ਪਾਕਿ-ਪਵਿੱਤਰ ਹੋਵੇਗੀ ਫਿਰ ਹੀ ਅਸੀਂ ਕਿਰਤ ਕਰਨ, ...

Read More

ਰਾਹੋਂ ਦਾ ‘ਦਿੱਲੀ ਦਰਵਾਜ਼ਾ’

ਰਾਹੋਂ ਦਾ ‘ਦਿੱਲੀ ਦਰਵਾਜ਼ਾ’

ਬਹਾਦਰ ਸਿੰਘ ਗੋਸਲ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਕਸਬਾ ਰਾਹੋਂ ਦਾ ਇਤਿਹਾਸ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਇਹ ਕਸਬਾ ਨਵਾਂਸ਼ਹਿਰ ਤੋਂ ਮਾਛੀਵਾੜਾ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਹੈ। ਜੇ ਇਸ ਕਸਬੇ ਦੇ ਇਤਿਹਾਸ ਵੱਲ ਪੰਛੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ 16ਵੀਂ ਸ਼ਤਾਬਦੀ ਵਿਚ ਇਹ ...

Read More

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

ਡਾ. ਸੰਦੀਪ ਰਾਣਾ ਸਾਹਿਤਕ ਪ੍ਰਤਿਭਾ ਦੇ ਮਾਲਕ, ਦੇਸ਼ ਭਗਤੀ, ਮਾਨਵ ਭਗਤੀ ਅਤੇ ਸਿਸ਼ਟਾਚਾਰ ਦੇ ਅਦੁੱਤੀ ਗੁਣਾਂ ਦੇ ਸੁਮੇਲ ਗਿਆਨੀ ਕੇਸਰ ਸਿੰਘ ਦਾ ਜਨਮ 10 ਅਕਤੂਬਰ 1912 ਨੂੰ ਰਾਵਲਪਿੰਡੀ (ਪਾਕਿਸਤਾਨ) ਦੇ ਪਿੰਡ ਮੁਗ਼ਲ ਖ਼ਾਲਸਾ ਵਿਚ ਹੋਇਆ। ਉਹ ਤਿੰਨ ਸਾਲ ਦੀ ਉਮਰ ਵਿਚ ਅਨਾਥ ਹੋ ਗਏ। ਇਸੇ ਕਾਰਨ ਉਨ੍ਹਾਂ ਨੂੰ ਆਪਣਾ ਬਚਪਨ ਅੰਮ੍ਰਿਤਸਰ ...

Read More

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਅੱਜ ਬਰਸੀ ’ਤੇ ਵਿਸ਼ੇਸ਼ ਹਰਦੀਪ ਸਿੰਘ ਝੱਜ ਅੱਜ ਜਦੋਂ 13 ਅਪਰੈਲ, 1919 ਅੰਮ੍ਰਿਤਸਰ ਦੇ ਖ਼ੂਨੀ ਸਾਕੇ ਦੀ ਵਿਚਾਰ-ਚਰਚਾ ਹੁੰਦੀ ਹੈ ਤਾਂ ਡਾ. ਸੈਫ਼ੂਦੀਨ ਕਿਚਲੂ (ਮੁਸਲਿਮ ਵਕੀਲ) ਦਾ ਨਾਂ ਜ਼ਰੂਰ ਲਿਆ ਜਾਂਦਾ ਹੈ। ਸੈਫ਼ੂਦੀਨ ਕਿਚਲੂ ਅੰਮ੍ਰਿਤਸਰ ਦੇ ਮੁਸਲਮਾਨ ਪਸ਼ਮੀਨਾ ਅਤੇ ਜਾਅਫ਼ਰਾਨ ਦੇ ਵਪਾਰੀ ਅਜ਼ੀਜ਼ੂਦੀਨ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ 15 ਜਨਵਰੀ, 1888 ...

Read More

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਅੱਜ ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਹਰਮਿੰਦਰ ਸਿੰਘ ਕੈਂਥ ਸੰਸਾਰ ਵਿੱਚ ਆਪਣੇ ਮਤਲਬ ਲਈ ਲੜਨ ਵਾਲੇ ਬਹੁਤ ਮਿਲਦੇ ਹਨ ਪਰ ਜਿਹੜਾ ਇਨਸਾਨ ਉਨ੍ਹਾਂ ਲੋਕਾਂ ਲਈ ਲੜੇ ਸੰਘਰਸ਼ ਕਰੇ, ਜਿਨ੍ਹਾਂ ਨਾਲ ਨਾ ਤਾਂ ਕੋਈ ਉਸ ਦੀ ਸਾਂਝ ਹੈ, ਨਾ ਕੋਈ ਭਾਈਚਾਰਾ। ਬੱਸ ਦਿਲ ਵਿਚ ਇੱਕ ਜਨੂੰਨ ਹੁੰਦਾ ਹੈ ਕਿ ਕਿਸੇ ’ਤੇ ਜ਼ੁਲਮ ਨਹੀਂ ਹੋਣ ...

Read More

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਡਾ. ਨਰਿੰਦਰ ਕੌਰ ਸਿੱਖ ਇਤਿਹਾਸ ਮੁੱਢ ਕਦੀਮ ਤੋਂ ਹੀ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਹੀ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਸਹਿਯੋਗ ਦਿੱਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਨੂੰ ਪਹਿਲਾ ਗੁਰਸਿੱਖ ਆਖਿਆ ਹੈ। ਗੁਰੂ ਨਾਨਕ ਦੇਵ ਦੇ ਆਰੰਭਕ ਜੀਵਨ ਦਾ ਵੱਡਾ ਅੰਸ਼ ...

Read More


ਖ਼ਾਲਸਾ ਸਿਰਜਣਾ ਦਿਵਸ

Posted On April - 13 - 2011 Comments Off on ਖ਼ਾਲਸਾ ਸਿਰਜਣਾ ਦਿਵਸ
ਜਥੇਦਾਰ ਅਵਤਾਰ ਸਿੰਘ* ਵਿਸਾਖੀ ਦੇ ਦਿਹਾੜੇ ਦਾ ਸਿੱਖ ਧਰਮ ਵਿੱਚ ਖ਼ਾਸ ਸਥਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਸ ਦਿਹਾੜੇ ਖ਼ਾਲਸੇ ਦੀ ਸਿਰਜਣਾ ਕਰਕੇ ਇਸ ਦਿਵਸ ਨੂੰ ਮਹੱਤਵਪੂਰਨ ਤੇ ਨਵੇਂ ਅਰਥ ਪ੍ਰਦਾਨ ਕੀਤੇ। ਭਾਵੇਂ ਕਿ ਖ਼ਾਲਸਾ ਸਿਰਜਣਾ ਤੋਂ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ  ਦੇ ਸਮੇਂ ਤੋਂ ਜਾਬਰ ਦੇ ਜ਼ੁਲਮ ਖ਼ਿਲਾਫ਼ ਆਵਾਜ਼ ਉਠਾਉਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਹੋ ਗਏ ਸਨ। 

ਤੇਜਾ ਸਿੰਘ ਸੁਤੰਤਰ

Posted On April - 13 - 2011 Comments Off on ਤੇਜਾ ਸਿੰਘ ਸੁਤੰਤਰ
ਬਰਸੀ ’ਤੇ ਵਿਸ਼ੇਸ਼ ਪ੍ਰਸਿੱਧ ਕਰਾਂਤੀਕਾਰੀ ਤੇਜਾ ਸਿੰਘ ਸੁਤੰਤਰ ਪਹਿਲਾਂ ਇੱਕ ਧਰਮ ਪ੍ਰਚਾਰਕ ਸਨ। ਉਹ ਆਜ਼ਾਦੀ ਸੰਗਰਾਮ ਵਿੱਚ ਖੱਬੀ ਵਿਚਾਰਧਾਰਾ ਦੇ ਝੰਡਾ ਬਰਦਾਰ  ਤੇ ਲਾਲ ਪਾਰਟੀ ਦੀ ਰੂਹ ਬਣੇ। ਪੈਪਸੂ  ਦੀ ਮੁਜ਼ਾਹਰਾ ਲਹਿਰ ਵਿੱਚ ਉਨ੍ਹਾਂ ਨੇ  ਅਹਿਮ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ 16 ਜੁਲਾਈ 1901ਈਸਵੀ ਨੂੰ ਭਾਈ   ਕਿਰਪਾਲ ਸਿੰਘ ਦੇ ਘਰ ਪਿੰਡ ਅਲੂਣਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਉਨ੍ਹਾਂ ਦਾ ਮੁੱਢਲਾ ਨਾਂ ਸਮੁੰਦ ਸਿੰਘ ਸੀ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਉਪਰੰਤ ਉਨ੍ਹਾਂ ਖ਼ਾਲਸਾ 

ਭਾਈ ਘਨ੍ਹੱਈਆ ਜੀ

Posted On April - 6 - 2011 Comments Off on ਭਾਈ ਘਨ੍ਹੱਈਆ ਜੀ
ਮੁੱਖ ਸੰਪਾਦਕ: ਭਾਗ ਸਿੰਘ ਅਣਖੀ ਸੰਪਾਦਕ: ਦਿਲਜੀਤ ਸਿੰਘ ਬੇਦੀ ਪੰਨੇ: 180, ਮੁੱਲ: 150 ਰੁ: ਪ੍ਰਕਾਸ਼ਕ  : ਧਰਮ ਪ੍ਰਚਾਰ ਕਮੇਟੀ, ਸੈਂਟਰਲ ਖ਼ਾਲਸਾ ਯਤੀਮਖ਼ਾਨਾ (ਚੀਫ ਖ਼ਾਲਸਾ ਦੀਵਾਨ), ਅੰਮ੍ਰਿਤਸਰ। ਸ੍ਰੀ ਭਾਗ ਸਿੰਘ ਅਣਖੀ ਤੇ ਸ੍ਰੀ ਦਿਲਜੀਤ ਸਿੰਘ ਬੇਦੀ ਨੇ ਪਹਿਲਾਂ ਵੀ ਕੁਝ ਪੁਸਤਕਾਂ ਸੰਪਾਦਨ ਕੀਤੀਆਂ ਹਨ। ਉਸੇ ਲੜੀ ਤਹਿਤ ਇਹ ਪੁਸਤਕਾਂ ਪ੍ਰਕਾਸ਼ਿਤ ਹੋਈ ਹੈ। ਭਾਈ ਘਨ੍ਹੱਈਆ ਜੀ ਦੇ ਜੀਵਨ ਇਤਿਹਾਸ ਸੰਬੰਧੀ ਬਹੁਪੱਖੀ ਜਾਣਕਾਰੀ ਲਈ ਇਸ ਪੁਸਤਕ ਦੀ ਪ੍ਰਕਾਸ਼ਨਾ ਸ਼ਲਾਘਾਯੋਗ ਕਾਰਜ ਹੈ। ਹੁਣ ਤੱਕ 

ਗੁਰਮਤਿ ਸੰਗੀਤ ਦੇ ਅਨਮੋਲ ਰਤਨ-37

Posted On April - 6 - 2011 Comments Off on ਗੁਰਮਤਿ ਸੰਗੀਤ ਦੇ ਅਨਮੋਲ ਰਤਨ-37
ਭਾਈ ਮੋਹਣਪਾਲ ਸਿੰਘ- ਭਾਈ ਪ੍ਰਿਥੀਪਾਲ ਸਿੰਘ ਵੀਹਵੀਂ ਸਦੀ ’ਚ ਪੈਦਾ ਹੋਏ ਪਟਿਆਲਾ ਘਰਾਣੇ ਦੇ ਮਹਾਨ    ਸੰਗੀਤਕਾਰ ਅਤੇ  ਕੀਰਤਨੀਏਂ ਭਾਈ ਮੋਹਣਪਾਲ  ਸਿੰਘ  ਅਤੇ ਭਾਈ ਪ੍ਰਿਥੀਪਾਲ ਸਿੰਘ  ਬਾਰੇ ਲਿਖਣ ਲੱਗਿਆਂ ਮੇਰੀ  ਕਲਮ ਸੋਚੀਂ ਪੈ ਗਈ । ਉਨ੍ਹਾਂ ਮਹਾਨ ਕੱਦਾਵਰ ਤੇ ਬਹੁਗੁਣੀ ਰਾਗੀਆਂ ਬਾਰੇ ਕੁਝ ਲਿਖਣਾ ਮੇਰੇ ਲਈ ਖ਼ੁਸ਼ਨਸੀਬੀ, ਖ਼ੁਸ਼ਕਿਸਮਤੀ ਤੇ ਫਖ਼ਰ ਵਾਲੀ ਗੱਲ ਹੈ। ਦੋ ਕੁ ਦਹਾਕੇ  ਪਹਿਲਾਂ ਦੀ   ਘਟਨਾ ਦਾ ਜ਼ਿਕਰ ਕਰ ਰਿਹਾ ਹਾਂ।   ਅਮਰੀਕਾ ਦੇ ਘੁੱਗ ਵੱਸਦੇ ਸ਼ਹਿਰ (ਨਿਊਯਾਰਕ) ਰਿਚਮੰਡ 

ਜੀਵਨ ਜਾਚ ਕੇਂਦਰ

Posted On April - 6 - 2011 Comments Off on ਜੀਵਨ ਜਾਚ ਕੇਂਦਰ
ਡਾ.ਧਰਮਿੰਦਰ ਸਿੰਘ ਉੱਭਾ ਮਨੁੱਖੀ ਜੀਵਨ ਕੁਦਰਤ ਦੀ ਸਭ ਤੋਂ ਅਨਮੋਲ ਦਾਤ ਹੈ। ਭਾਰਤੀ ਸੱਭਿਅਤਾ ਮੁਤਾਬਕ ਇਹ ਮੰਨਿਆ ਜਾਂਦਾ ਹੈ ਕਿ ਮਨੁੱਖੀ ਜਾਮਾ ਚੁਰਾਸੀ ਲੱਖ ਜੂਨਾਂ ਕੱਟਣ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਇਸ ਤਰ੍ਹਾਂ ਨਾਲ ਦੂਜੀਆਂ ਸਾਰੀਆਂ ਜੂਨਾਂ ਦੀ ਨਿਸਬਤ ਇਸ ਜੀਵਨ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੀਵਨ ਇੱਕ ਉਤਸਵ ਹੈ, ਇੱਕ ਮੇਲਾ ਹੈ, ਇੱਕ ਮੌਜ ਹੈ ਤੇ ਇਸ ਨੂੰ ਰੱਜ ਕੇ ਮਾਣਨਾ ਚਾਹੀਦਾ ਹੈ। ਇਸ ਜ਼ਿੰਦਗੀ ਦਾ ਭਰੋਸਾ ਪਲ ਭਰ ਦਾ ਵੀ ਨਹੀਂ ਕਿ ਕਦੋਂ ਸਾਡੇ 

ਅਜੋਕੇ ਸਮੇਂ ’ਚ ਭਗਤ ਸਿੰਘ ਦੀ ਸਾਰਥਿਕਤਾ

Posted On April - 6 - 2011 Comments Off on ਅਜੋਕੇ ਸਮੇਂ ’ਚ ਭਗਤ ਸਿੰਘ ਦੀ ਸਾਰਥਿਕਤਾ
ਸੁਖਬੀਰ ਕੌਰ ਭਗਤ ਸਿੰਘ ਅਜਿਹਾ ਚਮਕਦਾ ਸੂਰਜ ਹੈ ਜਿਸ ਦੀ ਰੌਸ਼ਨੀ ਆਉਣ ਵਾਲੀਆਂ ਨਸਲਾਂ ਦੇ ਮਨਾਂ ਨੂੰ ਸਦਾ ਰੁਸ਼ਨਾਉਂਦੀ ਅਤੇ ਗਰਮਾਉਂਦੀ ਰਹੇਗੀ। ਦੇਸ਼ਭਗਤ ਪਰਿਵਾਰ ਵਿੱਚ ਜਨਮੇ ਭਗਤ ਸਿੰਘ ਨੇ ਸੁਰਤ ਸੰਭਾਲਦਿਆਂ ਹੀ ਆਜ਼ਾਦੀ  ਦਾ ਸੁਨਿਹਰੀ ਸੁਪਨਾ ਵੇਖਿਆ ਅਤੇ ਇਸ ਨੂੰ ਸਾਕਾਰ ਕਰਨ ਦਾ ਦੂਜਿਆਂ ਲਈ ਰਾਹ ਬਣਾ ਕੇ ਆਪ ਸ਼ਹੀਦੀ ਹੋ ਗਏ। ਉਨ੍ਹਾਂ ਦਾ ਜੀਵਨ ਸਮਾਜਿਕ ਏਕਤਾ, ਆਰਥਿਕ ਸਮਾਨਤਾ, ਵਿੱਦਿਆ ਦਾ ਪਾਸਾਰ ਅਤੇ ਸਿਰ ਉੱਚਾ ਰੱਖ ਕੇ ਚੱਲਣ ਵਰਗੇ ਆਦਰਸ਼ਾਂ ਦੀ ਪ੍ਰਾਪਤੀ ਦਾ ਮੀਲਪੱਥਰ ਹੋ ਨਿਬੜਿਆ। 

ਤਰਨਤਾਰਨ ਦਾ ਡੇਰਾ ਬਾਬਾ ਜੀਵਨ ਸਿੰਘ

Posted On April - 6 - 2011 Comments Off on ਤਰਨਤਾਰਨ ਦਾ ਡੇਰਾ ਬਾਬਾ ਜੀਵਨ ਸਿੰਘ
ਗੁਰਬਖ਼ਸ਼ਪੁਰੀ ਗੁਰਧਾਮਾਂ ਦੀ ਕਾਰਸੇਵਾ ਦੇ ਮੋਢੀ ਬਾਬਾ ਗੁਰਮੁਖ ਸਿੰਘ ਦੀ ਪਰੰਪਰਾ ਨੂੰ ਜਾਰੀ ਰੱਖਦਿਆਂ ਤਰਨਤਾਰਨ ਦੇ ਡੇਰਾ ਬਾਬਾ ਜੀਵਨ ਸਿੰਘ ਵੱਲੋਂ ਕਾਰਸੇਵਾ ਦੇ ਖੇਤਰ ਅੰਦਰ ਦੇਸ਼-ਵਿਦੇਸ਼ ਵਿੱਚ ਬੜੀ ਸ਼ਰਧਾ ਨਾਲ ਕਾਰਜ ਕੀਤਾ ਜਾ ਰਿਹਾ ਹੈ। ਤਰਨਤਾਰਨ ਸ਼ਹਿਰ ਦੀ ਗੋਇੰਦਵਾਲ ਸਾਹਿਬ ਵਾਲੀ ਸੜਕ ਉੱਤੇ ਇੱਕ ਉਜਾੜ ਜਿਹੀ ਜਗ੍ਹਾ ’ਤੇ ਸੰਨ1970 ਵਿੱਚ ਬਾਬਾ ਜੀਵਨ ਸਿੰਘ ਵੱਲੋਂ ਆਰੰਭ ਕੀਤਾ ਪਾਵਨ ਕਾਰਜ   ਅੱਜ ਇੱਕ ਭਰੇ ਦਰਿਆ ਵਾਂਗ ਦਿਖਾਈ ਦਿੰਦਾ ਹੈ। ਇਹ ਸੰਪਰਦਾ ਹੁਣ ਬਾਬਾ ਜਗਤਾਰ ਸਿੰਘ ਦੀ 

ਵੰਡੇ ਗਏ ਸੱਭਿਆਚਾਰ ਦੀ ਸਾਂਝੀ ਵਿਰਾਸਤ ਜ਼ਮਜ਼ਮਾ ਤੋਪ

Posted On April - 6 - 2011 Comments Off on ਵੰਡੇ ਗਏ ਸੱਭਿਆਚਾਰ ਦੀ ਸਾਂਝੀ ਵਿਰਾਸਤ ਜ਼ਮਜ਼ਮਾ ਤੋਪ
ਬੂਟਾ ਸਿੰਘ ’ਭੰਦੋਹਲ’ ਜ਼ਮਜ਼ਮਾ ਤੋਪ ਵੰਡੇ ਗਏ ਦੋ ਮੁਲਕਾਂ ਭਾਰਤ ਤੇ ਪਾਕਿਸਤਾਨ ਦੀ ਸਾਂਝੀ ਵਿਰਾਸਤ ਹੈ। ਇਸ ਤੋਪ ਨੂੰ ਕਿਮ ਵਾਲੀ ਤੋਪ ਜਾਂ ਭੰਗੀਆਂ ਦੀ ਤੋਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਜੋ ਕਿ ਸਿੱਖ ਰਾਜ ਦੇ ਸਮੇਂ ਬਹੁਤ ਮਹੱਤਵ ਰੱਖਦੀ ਸੀ। ਅੱਜ ਕੱਲ੍ਹ ਇਹ ਤੋਪ ਪਾਕਿਸਤਾਨ ਵਿੱਚ ਲਾਹੌਰ ਮਿਊਜ਼ੀਅਮ ਦੇ ਸਾਹਮਣੇ ਖੜੀ ਆਪਣੇ ਜਵਾਨੀ ਦੇ ਦਿਨਾਂ ’ਤੇ ਮਾਣ ਕਰ ਰਹੀ ਪ੍ਰਤੀਤ ਹੁੰਦੀ ਹੈ। ਇਸ ਦੀ ਲੰਬਾਈ 14 ਫੁੱਟ 4.5 ਇੰਚ ਭਾਵ 4.38 ਮੀਟਰ ਅਤੇ ਇਸ ਦੀ ਬੈਰਲ ਦਾ ਬੋਰ ਸਾਢੇ ਨੌਂ ਇੰਚ ਭਾਵ 24.13 ਸੈਂਟੀਮੀਟਰ 

ਭਾਈ ਭੁਪਿੰਦਰ ਸਿੰਘ ‘ਪਾਰਸ’

Posted On March - 23 - 2011 Comments Off on ਭਾਈ ਭੁਪਿੰਦਰ ਸਿੰਘ ‘ਪਾਰਸ’
ਗੁਰਮਤਿ ਸੰਗੀਤ ਦੇ ਅਨਮੋਲ ਰਤਨ-36 ਭਾਈ ਨਿਰਮਲ ਸਿੰਘ ਖਾਲਸਾ ਸੁਰ, ਤਾਲ ਅਤੇ ਲੈਅ ਦੀ ਤ੍ਰਿਵੇਣੀ ਦੇ ਸੁਮੇਲ ’ਚੋਂ ਨਿਕਲੀ ਰਿਆਜ਼ੀ ਤੇ ਮੰਜੀ ਹੋਈ ਮਖ਼ਮਲੀ ਆਵਾਜ਼ ਨੂੰ ਪਾਰਸ ਆਖ ਲੈਣਾ ਬਿਲਕੁਲ ਵਾਜਿਬ ਲੱਗਦਾ ਹੈ ਕਿਉਂਕਿ ਗੁਰਮਤਿ ਸੰਗੀਤ ਸ਼ੈਲੀ ਨੂੰ ਬਰਕਰਾਰ ਰੱਖਦਿਆਂ ਅਤੇ ਗੁਰ-ਮਰਿਆਦਾ ਦੀ ਪਾਲਣਾ ਕਰਦਿਆਂ ਨਿਰਧਾਰਤ ਰਾਗਾਂ ’ਚ ਸ਼ਬਦ ਗਾਇਨ ਕਰਨਾ ਰੱਬ ਦੀ ਬਾਰਗਾਹ ’ਚ ਹਾਜ਼ਰੀ ਲਗਵਾਉਣ ਦੇ ਤੁੱਲ ਹੈ। ਗੁਰ-ਹੁਕਮ ਦੀ ਤਾਮੀਲ ਕਰਨਾ  ਗਾਇਨ ਕਰਨ ਵਾਲੇ ਕੀਰਤਨੀਏਂ (ਰਾਗੀ) ਦੀ ਨੈਤਿਕਤਾ ਕਹਾਉਂਦੀ 

ਗੁਰਮਤਿ ਸੰਗੀਤ ਦੇ ਅਨਮੋਲ ਰਤਨ-35

Posted On March - 16 - 2011 Comments Off on ਗੁਰਮਤਿ ਸੰਗੀਤ ਦੇ ਅਨਮੋਲ ਰਤਨ-35
ਭਾਈ ਗੁਰਮੇਲ ਸਿੰਘ ਕੀਰਤਨ ਜਗਤ ਦੀ ਰੂਹਾਨੀ ਦੁਨੀਆਂ ਵਿੱਚ 1970ਵਿਆਂ ਦੌਰਾਨ ਨਿਵੇਕਲੇ ਤੇ ਮਨਮੋਹਕ ਸਰੋਦੀ ਆਵਾਜ਼ ਦੇ ਅੰਦਾਜ਼ ਨਾਲ ਸਿੱਖ ਸੰਗਤਾਂ ’ਚ ਇੱਕ ਰਾਗੀ ਜਥੇ ਨੇ ਦਸਤਕ ਦਿੱਤੀ ਸੀ। ਉਹ ਸੰਸਾਰ ਪ੍ਰਸਿੱਧ ਰਾਗੀ ਜਥਾ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਤਾਂ ਨਹੀਂ ਪਰ ਉਨ੍ਹਾਂ ਵੱਲੋਂ ਕੀਤੀਆਂ ਹੋਈਆਂ ਸੇਵਾਵਾਂ ਦਾ ਜ਼ਿਕਰ ਕਰਨਾ ਸਾਡੇ ਸਭਨਾਂ ਲਈ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਵਾਸਤੇ ਡਾਹਢੇ ਮਾਣ ਵਾਲੀ ਗੱਲ ਹੋਵੇਗੀ। ਭਾਈ ਗੁਰਮੇਲ ਸਿੰਘ ਦਾ ਜਨਮ ਪਿਤਾ ਬਦਰੀ ਸਿੰਘ ਦੇ ਗ੍ਰਹਿ ਮਾਤਾ 

ਖ਼ਾਲਸਾ ਪੰਥ ਦਾ ਹੋਲਾ ਮਹੱਲਾ

Posted On March - 16 - 2011 Comments Off on ਖ਼ਾਲਸਾ ਪੰਥ ਦਾ ਹੋਲਾ ਮਹੱਲਾ
ਅਵਤਾਰ ਸਿੰਘ ਮੱਕੜ * ਭਾਰਤ ਬਹੁਤ ਸਾਰੇ ਮੌਸਮੀ, ਸੱਭਿਆਚਾਰਕ ਅਤੇ ਇਤਿਹਾਸਕ ਤਿਉਹਾਰਾਂ ਦਾ ਦੇਸ਼ ਹੈ । ਖ਼ਾਲਸਾ ਪੰਥ ਇਨ੍ਹਾਂ ਵਿੱਚੋਂ ਕਈ ਤਿਉਹਾਰਾਂ ਨੂੰ ਆਪਣੀ ਪਛਾਣ ਨਾਲ ਜੋੜ ਕੇ ਨਿਵੇਕਲੇ ਅਤੇ ਖ਼ਾਲਸਾਈ ਰੰਗ-ਢੰਗ ਨਾਲ ਮਨਾਉਂਦਾ ਹੈ। ਜਿਵੇਂ ‘ਹੋਲੀ’ ਦੀ ਥਾਂ ਖ਼ਾਲਸਾ ਪੰਥ ‘ਹੋਲਾ ਮਹੱਲਾ’ ਅਤੇ ਦੀਵਾਲੀ ਦੀ ਥਾਂ ‘ਬੰਦੀ ਛੋੜ ਦਿਵਸ’ ਮਨਾਉਂਦਾ ਹੈ। ਹੋਲੇ ਮਹੱਲੇ ਦਾ ਆਰੰਭ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚੇਤ ਵਦੀ ਇੱਕ ਸੰਮਤ 1757 ਬਿਕ੍ਰਮੀ ਵਾਲੇ ਦਿਨ, ਸ੍ਰੀ ਅਨੰਦਪੁਰ ਸਾਹਿਬ 

ਗੁਰਦੁਆਰਾ ਨਾਨਕ ਝੀਰਾ

Posted On March - 16 - 2011 Comments Off on ਗੁਰਦੁਆਰਾ ਨਾਨਕ ਝੀਰਾ
ਬੀ.ਐਸ. ਥੌਰ ਮੈਂ ਇਹ ਲੇਖ ਅੰਤਿਕਾ ਤੋਂ ਆਰੰਭ ਕੀਤਾ ਹੈ ਭਾਵ ਜੋ ਅਖ਼ੀਰ ਵਿੱਚ ਕਹਿਣਾ ਸੀ ਪਹਿਲਾਂ ਕਹਿ ਰਿਹਾ ਹਾਂ। ਸਿੱਖ ਭਾਈਚਾਰੇ ਦੀ ਆਪਣੇ ਧਰਮ ਅਸਥਾਨਾਂ ਪ੍ਰਤੀ ਸ਼ਰਧਾ, ਟੇਕ ਅਤੇ ਆਪਸੀ ਏਕਤਾ ਜੇ ਜਾਣਨੀ ਹੋਵੇ ਤਾਂ ਪੰਜਾਬ ਤੋਂ ਬਾਹਰ ਦੂਰ ਦੇ ਗੁਰਦੁਆਰਿਆਂ ਤੋਂ ਪ੍ਰਗਟ ਹੁੰਦੀ ਹੈ। ਪੰਜਾਬ ’ਚ ਸ਼ਾਇਦ ਇਸ ਲਈ ਮਹਿਸੂਸ ਨਹੀਂ ਹੁੰਦੀ ਕਿਉਂਕਿ ਇਥੇ ਸਿੱਖ ਬਹੁ-ਗਿਣਤੀ ਵਿੱਚ ਹਨ ਅਤੇ ਸਿੱਖੀ ਪੰਜਾਬੀਆਂ ਦੀ ਜੀਵਨ ਸ਼ੈਲੀ ਹੈ। ਪੰਜਾਬ ਦੀ ਤਕਰੀਬਨ ਸਾਰੀ ਵੱਸੋਂ ਹੀ ਗੁਰੂ ਘਰ ਨੂੰ ਮੰਨਦੀ ਹੈ। ਵੱਡੀ 

ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ

Posted On March - 16 - 2011 Comments Off on ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ
ਕਰਨੈਲ ਸਿੰਘ ਐਮ.ਏ. ਬਸੰਤ ਰੁੱਤ ਵਾਂਗ ਹੋਲੀ ਵੀ ਭਾਰਤੀਆਂ ਦਾ ਮੌਸਮੀ ਤਿਉਹਾਰ ਹੈ। ਸਰਦੀਆਂ ਮੁੱਕਣ ’ਤੇ ਜਦੋਂ ਮੌਸਮ ਥੋੜ੍ਹਾ ਜਿਹਾ ਖੁੱਲ੍ਹ ਜਾਂਦਾ ਹੈ, ਨਾ ਬਹੁਤੀ ਸਰਦੀ ਨਾ ਗਰਮੀ, ਲੋਕ ਕੱਪੜਿਆਂ ਦਾ ਆਪਣੇ ਸਰੀਰ ਤੋਂ ਵਾਧੂ ਭਾਰ ਲਾਹ ਕੇ ਹਲਕੇ ਮਹਿਸੂਸ ਕਰਦੇ ਹਨ। ਹੋਲੀ ਸਮੁੱਚੇ ਭਾਰਤ ਦਾ ਤਿਉਹਾਰ ਹੈ ਤੇ ਹੋਲਾ ਮਹੱਲਾ ਕੇਵਲ ਪੰਜਾਬ ਦਾ ਖ਼ਾਸ ਕਰਕੇ ਸਿੱਖਾਂ ਦਾ ਪ੍ਰਸਿੱਧ ਮੌਸਮੀ ਤਿਉਹਾਰ ਹੈ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖਾਲਸੇ 

ਭਾਈ ਸਰਬਜੀਤ ਸਿੰਘ

Posted On March - 9 - 2011 Comments Off on ਭਾਈ ਸਰਬਜੀਤ ਸਿੰਘ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-34 ਭਾਈ ਨਿਰਮਲ ਸਿੰਘ ਖਾਲਸਾ ਸੰਨ 1972 ਵਿਚ ਪਿਤਾ ਸ. ਬਖਸ਼ੀਸ਼ ਸਿੰਘ ਜੀ ਦੇ ਗ੍ਰਹਿ ਵਿਖੇ ਤੇ ਮਾਤਾ ਕੁਲਦੀਪ ਕੌਰ ਦੀ ਸੁਲੱਖਣੀ ਕੁੱਖ ’ਚੋਂ ਗੁਰੂ-ਨਗਰੀ ਸ੍ਰੀ ਅੰਮ੍ਰਿਤਸਰ ਵਿਚ ਪੈਦਾ ਹੋਏ ਪਲੇਠੇ ਬਾਲਕ ਸਰਬਜੀਤ ਸਿੰਘ ਬਾਰੇ ਕਿਸੇ ਨੂੰ ਕੀ ਪਤਾ ਸੀ ਕਿ ਇਹ ਹੋਣਹਾਰ ਬੱਚਾ ਇਕ ਰੋਜ਼ ਗੁਰਮਤਿ ਸੰਗੀਤ ਦੇ ਰੂਹਾਨੀ ਸਫ਼ਰ ਦਾ ਕੋਈ ਅਣਥੱਕ ਪਾਂਧੀ ਬਣ ਕੇ ਉਭਰੇਗਾ ਅਤੇ ਜਿਸ ਨੂੰ ਗੁਰਮਤਿ ਸੰਗੀਤ ਪਰੇਮੀ ਤੇ ਬਖਸ਼ੰਦ ਸਿੱਖ ਸੰਗਤਾਂ ਆਪਣੀਆਂ ਪਲਕਾਂ ਉੱਤੇ ਬਿਠਾਉਣਗੀਆਂ। 

ਸਿਮਰੋ ਸ੍ਰੀ ਹਰਿ ਰਾਇ

Posted On March - 9 - 2011 Comments Off on ਸਿਮਰੋ ਸ੍ਰੀ ਹਰਿ ਰਾਇ
ਰਮੇਸ਼ ਬੱਗਾ ਚੋਹਲਾ ਸਿੱਖ ਧਰਮ ਬਾਕੀ ਧਰਮਾਂ ਨਾਲੋਂ ਉਮਰ ਵਿਚ ਬੇਸ਼ੱਕ ਕੁਝ ਛੋਟਾ ਹੈ, ਪਰ ਇਸ ਦੇ ਗੁਰੂਆਂ ਵੱਲੋਂ ਮਨੁੱਖੀ ਆਤਮਾ ਦੇ ਵਿਕਾਸ ਹਿੱਤ ਜੋ ਫਿਲਾਫਸੀ ਦਿੱਤੀ ਗਈ ਹੈ, ਉਹ ਸਰਲਤਾ, ਸਹਿਜਤਾ ਅਤੇ ਸਮਾਜਿਕਤਾ ਦੇ ਕਾਫੀ ਨੇੜੇ ਹੈ। ਸਿੱਖੀ ਅਸਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰਚਾਰੀ ਅਤੇ ਪਸਾਰੀ ਇਕ ਅਜਿਹੀ ਜੀਵਨ-ਜਾਚ ਹੈ ਜਿਸ ਨੂੰ ਅਪਣਾ ਕੇ ਕੋਈ ਵਿਅਕਤੀ ਜਿੱਥੇ ਆਪਣੀਆਂ ਸਮਾਜਕ ਜ਼ਿੰਮੇਵਾਰੀਆਂ ਨੂੰ ਸਫਲਤਾ-ਪੂਰਵਕ ਨਿਭਾਅ ਸਕਦਾ ਹੈ, ਉੱਥੇ ਪਰਮ ਪਿਤਾ ਦੀ ਨੇੜਤਾ ਦਾ ਨਿੱਘ 

ਪ੍ਰਾਚੀਨ ਸੱਭਿਅਤਾ ਦਾ ਗਵਾਹ ਕਲਾਨੌਰ

Posted On March - 9 - 2011 Comments Off on ਪ੍ਰਾਚੀਨ ਸੱਭਿਅਤਾ ਦਾ ਗਵਾਹ ਕਲਾਨੌਰ
ਭਾਰਤ ਦੇ ਸੂਬਾ ਪੰਜਾਬ ਅਤੇ ਜ਼ਿਲ੍ਹਾ ਗੁਰਦਾਸਪੁਰ ਦਾ ਇਤਿਹਾਸਕ ਕਸਬਾ ਕਲਾਨੌਰ, ਜਿੱਥੇ ਮੁਗਲ ਸਮਰਾਟ ਅਕਬਰ ਦਾ ਤਾਜਪੋਸ਼ੀ ਤਖਤ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਰਨਛੋਹ ਪ੍ਰਾਪਤ ਪਵਿੱਤਰ ਅਸਥਾਨ, ਬਾਬਾ ਲਾਲ ਜੀ ਦਾ ਤਪ ਅਸਥਾਨ ਤੋਂ ਇਲਾਵਾ ਇਥੇ ਭਗਵਾਨ ਸ਼ਿਵ ਸ਼ੰਕਰ ਦਾ ਵੀ ਪਵਿੱਤਰ ਅਸਥਾਨ ਹੈ ਜਿਸ ਦੀ ਮਹਿਮਾ ਪੂਰੇ ਸੰਸਾਰ ਵਿੱਚ ਹੁੰਦੀ ਹੈ ਜਿਸ ਕਾਰਨ ਪ੍ਰਾਚੀਨ ਸੱਭਿਅਤਾ ਦਾ ਗਵਾਹ ਹੈ ਕਲਾਨੌਰ। ਇਥੇ ਸ਼ਿਵਰਾਤਰੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ ਅਤੇ ਇਥੇ 
Available on Android app iOS app
Powered by : Mediology Software Pvt Ltd.