ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਲੋਕ ਸੰਵਾਦ › ›

Featured Posts
ਸਮੀਖਿਆ ਲੋੜਦੀ ਜਮਹੂਰੀਅਤ

ਸਮੀਖਿਆ ਲੋੜਦੀ ਜਮਹੂਰੀਅਤ

ਬੀਰ ਦਵਿੰਦਰ ਸਿੰਘ* ਕੀ ਭਾਰਤ ਵਿਚ ਲੋਕਤੰਤਰ ਦੇ 70 ਵਰ੍ਹਿਆਂ ਦੇ ਸਫ਼ਰ ਬਾਅਦ ਲੋਕਤੰਤਰ ਦੇ ਬਦਲੇ ਹੋਏ ਸੂਖਮ ਅਰਥਾਂ ਦੀ ਦ੍ਰਿਸ਼ਟੀ ਵਿਚ ਚੋਣ ਪ੍ਰਣਾਲੀ ਤੇ ਜਮਹੂਰੀ ਰਚਨਾ ਦੇ ਪੁਨਰ ਅਵਲੋਕਨ ਦੀ ਲੋੜ ਹੈ ? ਸ਼ਾਇਦ ਬਹੁਤੇ ਰਾਜਨੀਤਕ ਮਾਹਿਰ ਤੇ ਵਿਚਾਰਵਾਨਾਂ ਦਾ ਹੁੰਗਾਰਾ ਪੁਨਰ ਸਮੀਖਿਆ ਦੇ ਹੱਕ ਵਿਚ ਹੋਵੇਗਾ। ਹਾਲ ਹੀ ਵਿਚ ...

Read More

ਪੁਲੀਸ ਪ੍ਰਣਾਲੀ ’ਤੇ ਸਿਆਸੀ ਗਲਬਾ

ਪੁਲੀਸ ਪ੍ਰਣਾਲੀ ’ਤੇ ਸਿਆਸੀ ਗਲਬਾ

ਡਾ. ਸੁਵੀਰ ਸਿੰਘ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਪੁਲੀਸ ਸੰਗਠਿਤ ਪ੍ਰਣਾਲੀ ਅਧੀਨ ਕੰਮ ਕਰਦੀ ਹੈ, ਜਿਸ ਨੂੰ ਉਸ ਦੇਸ਼ ਦਾ ਕਾਨੂੰਨ ਸੇਧ ਦਿੰਦਾ ਹੈ। ਹਰ ਦੇਸ਼ ਵਿਚ ਪੁਲੀਸ ਦੇ ਬੁਨਿਆਦੀ ਕਰਤੱਵ ਇਕੋ ਜਿਹੇ ਹੀ ਹਨ। ਭਾਰਤ ਵਿਚ ਵੀ ਪੁਲੀਸ ਇਕ ਪ੍ਰਣਾਲੀ ਅਧੀਨ ਕੰਮ ਕਰਦੀ ਹੈ ਜਿਸ ਨੂੰ ਦੇਸ਼ ਦਾ ਸੰਵਿਧਾਨ ਸੇਧ ...

Read More

ਵਿਕਾਸ ਦੀ ਸਰਹੱਦ

ਵਿਕਾਸ ਦੀ ਸਰਹੱਦ

ਡਾ. ਬਨਿੰਦਰ ਰਾਹੀ ਪਿਛਲੇ ਸਾਲ ਮੈਂ ਆਈ. ਆਈ. ਟੀ. ਖੜਗਪੁਰ ਤੋਂ ਇਕ ਕੋਰਸ ਕੀਤਾ। ਉੱਥੇ ਪ੍ਰੋ. ਮੋਹਨ ਦੱਤਾ ਤੋਂ ਪੜ੍ਹਨ ਦਾ ਸਬੱਬ ਮਿਲਿਆ। ਇਸ ਕੋਰਸ ’ਚ ਪੂਰੇ ਭਾਰਤ ਤੋਂ 35-40 ਅਧਿਆਪਕ ਆਏ ਸਨ। ਲੈਕਚਰ ਦੌਰਾਨ ਇਕ ਅਧਿਆਪਕ ਨੇ ਪੁੱਛਿਆ ਕਿ ਵਿਕਾਸ ਦੀ ਪਰਿਭਾਸ਼ਾ ਕੀ ਹੈ? ਪ੍ਰੋ. ਦੱਤਾ ਨੇ ਕਿਹਾ ਜਦੋਂ ਬੁਨਿਆਦੀ ...

Read More

ਜਿਉਣ ਲਈ ਬਹੁਤ ਕੁਝ ਕੀਤਾ

ਜਿਉਣ ਲਈ ਬਹੁਤ ਕੁਝ ਕੀਤਾ

ਕਿਰਤੀ ਪਿੰਡ ਜੰਡਾਲੀ (ਲੁਧਿਆਣਾ) ਦੀ ਮਾਇਆ ਦਾ ਜੀਵਨ ਸੰਘਰਸ਼। ਮੇਰਾ ਨਾਂ ਮਾਇਆ ਐ। ਮੈਂ ਗੁਜ਼ਾਰਾ ਕਰਨ ਲਈ ਕਈ ਤਰ੍ਹਾਂ ਦੇ ਕੰਮ ਕਰਦੀ ਹਾਂ। ਘਰਾਂ ਦੇ ਕੰਮ ਵੀ ਕਰਦੀ ਤੇ ਵਿਆਹਾਂ ’ਤੇ ਵੀ ਕਰਦੀ। ਹੱਲਿਆਂ ਵੇਲੇ ਮੈਂ 12 ਸਾਲ ਦੀ ਸੀਗੀ। ਪੇਕੇ ਮੇਰੇ ਦੋਰਾਹੇ ਕੋਲ ਨੇ। ਉੱਥੇ ਹੱਲਿਆਂ ਵੇਲੇ ਬਹੁਤ ਕੁਝ ਹੋਇਆ ...

Read More

ਮਦਾਰੀ ਅਤੇ ਝੁਰਲੂ...

ਮਦਾਰੀ ਅਤੇ ਝੁਰਲੂ...

ਬਲਦੇਵ ਸਿੰਘ (ਸੜਕਨਾਮਾ) ਦੋਸਤੋ! ਹੁਣੇ ਹੁਣੇ ਦੇਸ਼ ਵਿਚ ਚੋਣਾਂ ਹੋ ਕੇ ਹਟੀਆਂ ਹਨ। ਹੁਣ ਤਾਂ ਚੋਣ ਨਤੀਜੇ ਵੀ ਆ ਗਏ ਹਨ ਤੇ ਜਿਵੇਂ ਐਗਜ਼ਿਟ ਪੋਲ ਨੇ ਪੂਰੇ ਦੇਸ਼ ਵਿਚ ਮਾਹੌਲ ਸਿਰਜ ਦਿੱਤਾ ਸੀ, ਸਭ ਕੁਝ ਉਸ ਅਨੁਸਾਰ ਹੀ ਹੋਇਆ। ਫਿਰ ਅਖ਼ਬਾਰ ਵਿਚ ਇਕ ਟਿੱਪਣੀ ਪੜ੍ਹੀ। ਇਸ ਵਾਰ ਦੇਸ਼ ਦੀ ਸੰਸਦ ਵਿਚ ...

Read More

ਮਨੀਸ਼ ਤਿਵਾੜੀ* ਟਰੰਪ ਦੇ ਨਿਸ਼ਾਨੇ ’ਤੇ ਭਾਰਤ

ਮਨੀਸ਼ ਤਿਵਾੜੀ* ਟਰੰਪ ਦੇ ਨਿਸ਼ਾਨੇ ’ਤੇ ਭਾਰਤ

ਸੰਜੀਵ ਪਾਂਡੇ ਟਰੰਪ ਪ੍ਰਸ਼ਾਸਨ ਨੇ ਵਪਾਰ ਵਿਚ ਤਰਜੀਹ ਦੀ ਆਮ ਵਿਵਸਥਾ ਤਹਿਤ ਭਾਰਤ ਨੂੰ ਮਿਲਣ ਵਾਲੀ ਕਰ ਛੋਟ ਦੇ ਲਾਭ ਨੂੰ ਖ਼ਤਮ ਕਰ ਦਿੱਤਾ ਹੈ। ਭਾਰਤ ਨੂੰ ਇਹ ਰਿਆਇਤ ਅਮਰੀਕਾ ਦੀ ਆਮ ਤਰਜੀਹੀ ਵਿਵਸਥਾ (ਜੀਐੱਸਪੀ) ਤਹਿਤ ਵਿਕਾਸਸ਼ੀਲ ਦੇਸ਼ਾਂ ਨੂੰ ਮਿਲਣ ਵਾਲੀ ਛੋਟ ਦੇ ਅਧੀਨ ਮਿਲਦੀ ਸੀ। ਟਰੰਪ ਦੇ ਇਸ ਫ਼ੈਸਲੇ ਨਾਲ ...

Read More

ਇਤਿਹਾਸ ਦੀ ਧਾਰਾ ਤੇ ਮੌਜੂਦਾ ਹਾਲਾਤ

ਇਤਿਹਾਸ ਦੀ ਧਾਰਾ ਤੇ ਮੌਜੂਦਾ ਹਾਲਾਤ

ਸ੍ਰੀ ਆਨੰਦਪੁਰ ਸਾਹਿਬ ਮਨੀਸ਼ ਤਿਵਾੜੀ* ਹਾਲੀਆ ਲੋਕ ਸਭਾ ਚੋਣਾਂ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਨੇ ਮੈਨੂੰ ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਆਪਣਾ ਉਮੀਦਵਾਰ ਬਣਾਉਣ ਦਾ ਫ਼ੈਸਲਾ ਕੀਤਾ। ਸ੍ਰੀ ਆਨੰਦਪੁਰ ਸਾਹਿਬ ਦਾ ਬਹੁਤ ਸ਼ਾਨਾਂਮੱਤਾ ਇਤਿਹਾਸ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਇਸ ਇਤਿਹਾਸਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਚ ਸਥਿਤ ਹੈ, ਜਿਹੜਾ ਸਿੱਖਾਂ ਲਈ ਪੰਜ ...

Read More


 • ਸਮੀਖਿਆ ਲੋੜਦੀ ਜਮਹੂਰੀਅਤ
   Posted On June - 18 - 2019
  ਕੀ ਭਾਰਤ ਵਿਚ ਲੋਕਤੰਤਰ ਦੇ 70 ਵਰ੍ਹਿਆਂ ਦੇ ਸਫ਼ਰ ਬਾਅਦ ਲੋਕਤੰਤਰ ਦੇ ਬਦਲੇ ਹੋਏ ਸੂਖਮ ਅਰਥਾਂ ਦੀ ਦ੍ਰਿਸ਼ਟੀ ਵਿਚ ਚੋਣ....
 • ਪੁਲੀਸ ਪ੍ਰਣਾਲੀ ’ਤੇ ਸਿਆਸੀ ਗਲਬਾ
   Posted On June - 18 - 2019
  ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿਚ ਪੁਲੀਸ ਸੰਗਠਿਤ ਪ੍ਰਣਾਲੀ ਅਧੀਨ ਕੰਮ ਕਰਦੀ ਹੈ, ਜਿਸ ਨੂੰ ਉਸ ਦੇਸ਼ ਦਾ ਕਾਨੂੰਨ ਸੇਧ ਦਿੰਦਾ....
 • ਵਿਕਾਸ ਦੀ ਸਰਹੱਦ
   Posted On June - 18 - 2019
  ਪਿਛਲੇ ਸਾਲ ਮੈਂ ਆਈ. ਆਈ. ਟੀ. ਖੜਗਪੁਰ ਤੋਂ ਇਕ ਕੋਰਸ ਕੀਤਾ। ਉੱਥੇ ਪ੍ਰੋ. ਮੋਹਨ ਦੱਤਾ ਤੋਂ ਪੜ੍ਹਨ ਦਾ ਸਬੱਬ ਮਿਲਿਆ।....
 • ਜਿਉਣ ਲਈ ਬਹੁਤ ਕੁਝ ਕੀਤਾ
   Posted On June - 18 - 2019
  ਮੇਰਾ ਨਾਂ ਮਾਇਆ ਐ। ਮੈਂ ਗੁਜ਼ਾਰਾ ਕਰਨ ਲਈ ਕਈ ਤਰ੍ਹਾਂ ਦੇ ਕੰਮ ਕਰਦੀ ਹਾਂ। ਘਰਾਂ ਦੇ ਕੰਮ ਵੀ ਕਰਦੀ ਤੇ....

ਕੰਮ ਦੀ ਕਦਰ ਈ ਜ਼ਰੂਰੀ ਆ…

Posted On January - 22 - 2019 Comments Off on ਕੰਮ ਦੀ ਕਦਰ ਈ ਜ਼ਰੂਰੀ ਆ…
ਮੇਰਾ ਪਿੰਡ ਫਰਾਲਾ, ਜ਼ਿਲ੍ਹਾ ਨਵਾਂ ਸ਼ਹਿਰ ਵਿਚ ਪੈਂਦਾ ਐ। ਅਸੀਂ ਦੋ ਭਾਈ ਤੇ ਇਕ ਭੈਣ ਹਾਂ। ਮੇਰੇ ਭੈਣ ਭਾਈ ਵਿਦੇਸ਼ ਰਹਿੰਦੇ ਨੇ। ਮੈਂ 18 ਸਾਲ ਪਹਿਲਾਂ ਸਾਊਦੀ ਅਰਬ ਤੋਂ ਆ ਗਿਆ ਸੀ। ਮੈਂ 10 ਸਾਲ ਉੱਥੇ ਟਰਾਲਾ ਡਰਾਈਵਰ ਰਿਹਾ। ਉੱਥੇ ਮੈਂ 22 ਟਾਇਰਾਂ ਵਾਲਾ ਟਰਾਲਾ ਚਲਾਉਂਦਾ ਸੀ ਤੇ ਮਹੀਨੇ ਵਿਚ 40 ਹਜ਼ਾਰ ਰੁਪਏ ਕਮਾਉਂਦਾ ਸੀ। ....

ਦੁਬਿਧਾ: ਅਰਧ ਕੁੰਭ ਜਾਂ ਪੂਰਨ ਕੁੰਭ

Posted On January - 15 - 2019 Comments Off on ਦੁਬਿਧਾ: ਅਰਧ ਕੁੰਭ ਜਾਂ ਪੂਰਨ ਕੁੰਭ
ਮਕਰ ਸਕਰਾਂਤੀ (ਮਾਘੀ) ਭਾਵ 15 ਜਨਵਰੀ ਤੋਂ ਪ੍ਰਯਾਗ (ਅਲਾਹਾਬਾਦ) ਵਿਚ ਬੜੇ ਵੱਡੇ ਪੱਧਰ ’ਤੇ ਅਰਧ ਕੁੰਭ ਮਨਾਇਆ ਜਾਵੇਗਾ। ਉੱਤਰ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਅਗਵਾਈ ਹੇਠ ਬੇਲੋੜੇ ਢੰਗ ਨਾਲ ਇਹ ਰਵਾਇਤੀ ਨਾਮ ਬਦਲ ਕੇ ਇਸ ਧਾਰਮਿਕ ਸਮਾਰੋਹ ਨੂੰ ਅਰਧ ਕੁੰਭ ਦੀ ਥਾਂ ਪੂਰਨ ਕੁੰਭ ਕਰਾਰ ਦੇ ਦਿੱਤਾ ਹੈ। ....

ਬੁਲੰਦ ਹੋ ਰਹੀ ਔਰਤ ਦੀ ਆਵਾਜ਼

Posted On January - 15 - 2019 Comments Off on ਬੁਲੰਦ ਹੋ ਰਹੀ ਔਰਤ ਦੀ ਆਵਾਜ਼
ਅੱਜ ਔਰਤਾਂ ਵੱਲੋਂ ਆਪਣੇ ਵਿਅਕਤੀਗਤ ਜੀਵਨ ਵਿਚ ਵੱਡੇ ਪੱਧਰ ’ਤੇ ਸੁਧਾਰ ਲਿਆਂਦਾ ਗਿਆ ਹੈ। ਦੁਨੀਆਂ ਦੇ ਹਰ ਦੇਸ਼ ਵਿਚ ਨਾਰੀ ਵੱਲੋਂ ਆਪੋ-ਆਪਣੇ ਖੇਤਰਾਂ ’ਚ ਬੁਲੰਦੀਆਂ ਦੇ ਝੰਡੇ ਗੱਡ ਕੇ ਘੱਟੋ-ਘੱਟ ਇਹ ਤਾਂ ਸਿੱਧ ਕਰ ਦਿੱਤਾ ਗਿਆ ਹੈ ਕਿ ਔਰਤ ਪੈਰ ਦੀ ਜੁੱਤੀ ਨਹੀਂ ਹੈ। ....

ਮਿੱਟੀ ਨੂੰ ਫਰੋਲ ਜੋਗੀਆ…

Posted On January - 15 - 2019 Comments Off on ਮਿੱਟੀ ਨੂੰ ਫਰੋਲ ਜੋਗੀਆ…
ਦੇਸ਼ ਵੰਡ ਵੇਲੇ ਸ਼ਰੀਫ਼ਾਂ ਦੀ ਉਮਰ ਅਠਾਰਾਂ ਵਰ੍ਹੇ ਸੀ, ਉਸ ਦਾ ਪਰਿਵਾਰ ਹਰਚੰਦਪੁਰੇ ਪਿੰਡ ਰਹਿੰਦਾ ਸੀ। ਉਹ ਤੇ ਉਸ ਦੀ ਭੈਣ ਰਹਿਮਤਾਂ ਨੇੜਲੇ ਪਿੰਡ ਸਾਰੋਂ ਵਿਆਹੀਆਂ ਹੋਈਆਂ ਸਨ, ਪਰ ਉਨ੍ਹਾਂ ਦਾ ਮੁਕਲਾਵਾ ਅਜੇ ਨਹੀਂ ਦਿੱਤਾ ਸੀ। ਗਰਮੀਆਂ ਦੀ ਇਕ ਸ਼ਾਮ ਬੱਚੇ ਪਿੰਡ ਦੇ ਦਰਵਾਜ਼ੇ ਵਿਚ ਖੇਡ ਰਹੇ ਸਨ ਕਿ ਮੁਸਲਮਾਨ ਬੰਦੇ ਤੇ ਔਰਤਾਂ ਆਪਣੇ ਬੱਚਿਆਂ ਨੂੰ ਬਾਹੋਂ ਫੜ-ਫੜ ਕੇ ਘਰਾਂ ਨੂੰ ਲਿਜਾਣ ਲੱਗੇ। ....

ਹੱਥਾਂ ਦੀ ਕਿਰਤ ਦੀ ਕਦਰ ਘਟ ਗਈ

Posted On January - 15 - 2019 Comments Off on ਹੱਥਾਂ ਦੀ ਕਿਰਤ ਦੀ ਕਦਰ ਘਟ ਗਈ
ਸ਼ਸਤਰ ਪੀਰ ਹੈ, ਇਹ ਤਾਂ ਪੰਜਾਬੀਆਂ ਨੂੰ ਸ਼ਾਇਦ ਯਾਦ ਹੋਵੇ, ਪਰ ਇਨ੍ਹਾਂ ਨੂੰ ਬਣਾਉਣ ਵਾਲੇ ਕਿਰਤੀਆਂ ਨੂੰ ਲੋਕ ਘੱਟ ਹੀ ਜਾਣਦੇ ਹਨ। ਸਿੱਖ ਪੰਥ ਦੀ ਦਮਦਮੀ ਟਕਸਾਲ ਦੇ ਕਈ ਜਥੇਦਾਰਾਂ ਦਾ ਮੁੱਢ ਸਾਡਾ ਪਿੰਡ ਹੋਣ ਕਰਕੇ ਅਸੀਂ ਕਈ ਪੀੜ੍ਹੀਆਂ ਤੋਂ ਸ਼ਸਤਰਾਂ ਦੀ ਦਸਤਕਾਰੀ ਦਾ ਕੰਮ ਕਰ ਰਹੇ ਹਾਂ, ਹੁਣ ਸਾਡੀ ਚੌਥੀ ਪੀੜ੍ਹੀ ਵੀ ਇਸ ਕਾਰਜ ਵਿਚ ਲੱਗੀ ਹੋਈ ਹੈ। ....

ਸੰਘਰਸ਼ ਦਾ ਲੰਬਾ ਪੈਂਡਾ

Posted On January - 8 - 2019 Comments Off on ਸੰਘਰਸ਼ ਦਾ ਲੰਬਾ ਪੈਂਡਾ
ਦਿੱਲੀ ਹਾਈਕੋਰਟ ਦੇ ਦੋ ਜੱਜਾਂ ਐੱਸ ਮੁਰਲੀਧਰ ਅਤੇ ਵਿਨੋਦ ਗੋਇਲ ਨੇ 1984 ਦੇ ਸਿੱਖ ਕਤਲੇਆਮ ਬਾਰੇ ਆਪਣੇ ਇਤਿਹਾਸਕ ਫ਼ੈਸਲੇ ਵਿਚ ਕਿਹਾ ਹੈ ਕਿ ਮਨੁੱਖਤਾ ਖਿਲਾਫ਼ ਅਪਰਾਧ ਅਤੇ ਨਸਲਕੁਸ਼ੀ ਸਾਡੇ ਦੇਸ਼ ਦੇ ਅਪਰਾਧ ਕਾਨੂੰਨ ਦਾ ਹਿੱਸਾ ਨਹੀਂ ਹਨ। ਕਾਨੂੰਨ ਵਿਚ ਇਸ ਖੱਪੇ ਨੂੰ ਜਿੰਨਾ ਜਲਦੀ ਹੋ ਸਕੇ ਭਰਨ ਦੀ ਲੋੜ ਹੈ। ....

ਵਿਦਿਅਕ ਖੋਜ ਦੀ ਟਕਸਾਲ

Posted On January - 8 - 2019 Comments Off on ਵਿਦਿਅਕ ਖੋਜ ਦੀ ਟਕਸਾਲ
ਵਿਸ਼ਵ ਚਿੰਤਨ ਅਤੇ ਗਹਿਰ-ਗੰਭੀਰ ਗਿਆਨ-ਮੀਮਾਂਸਾ ਦੀ ਮਿਆਰੀ ਬੌਧਿਕਤਾ ਨਾਲ ਵਰੋਸਾਏ ਅਦਾਰੇ ਦਾ ਨਾਂ ਹੈ ਵਿਸ਼ਵ ਵਿਦਿਆਲਾ। ਇਸਦੇ ਨਾਲ-ਨਾਲ ਜੇਕਰ ਕੋਈ ਵਿਸ਼ਵ ਵਿਦਿਆਲਾ, ਭਾਸ਼ਾਈ ਆਂਚਲਿਕਤਾ ਦੇ ਖ਼ਮੀਰ ਵਿਚਲੀ ਬੌਧਿਕਤਾ ਦਾ ਸਵਾਮੀ ਹੋਵੇ ਤਾਂ ਸੁਭਾਵਿਕ ਹੀ ਭਾਸ਼ਾ, ਸਾਹਿਤ, ਸੱਭਿਆਚਾਰ ਦੇ ਕਸ਼ੀਦ ਹੋਏ ਗਿਆਨ - ਵਿਗਿਆਨ ਦੇ ਅਨੇਕਾਂ ਪਾਸਾਰ ਰਲ ਕੇ ਉਸਨੂੰ ਸਮਰਿੱਧ ਅਤੇ ਗੌਰਵਤਾ ਪ੍ਰਦਾਨ ਕਰਨ ਦੀ ਘਾੜਤ ਵਾਲੀ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਅਗਰਸਰ ਰਹਿੰਦੇ ਹਨ। ....

ਸਵਰਗ-ਨਰਕ

Posted On January - 8 - 2019 Comments Off on ਸਵਰਗ-ਨਰਕ
ਕਲਕੱਤੇ (ਕੋਲਕਾਤਾ) ਦੀ ਵਿਕਟੋਰੀਆ ਯਾਦਗਾਰ ਦੇ ਮੇਨ ਗੇਟ ਲਾਗੇ ਮੈਂ ਟੈਕਸੀ ਪਾਰਕ ਕਰੀਂ ਖੜ੍ਹਾ ਸੀ। ਗਰਮੀ ਦਾ ਕਹਿਰ ਆਪਣੀ ਪ੍ਰਚੰਡ ਸੀਮਾ ਉੱਪਰ ਸੀ। ਪਰਿੰਦੇ ਬਦਾਮਾਂ ਦੇ ਬੂਟਿਆਂ ਦੀਆਂ ਟਹਿਣੀਆਂ ਵਿਚ ਲੁਕੇ ਹੌਂਕ ਰਹੇ ਸਨ। ਮੈਂ ਇਕ ਅਧ-ਸੁੱਕੇ ਜਿਹੇ ਬਰੋਟੇ ਦੀ ਦੋ ਕੁ ਗਿੱਠਾਂ ਛਾਂ ਵਿਚ ਖੜ੍ਹਾ ਮੁੜ੍ਹਕਾ ਪੂੰਝਦਾ ਕਿਸੇ ਸਵਾਰੀ ਦੀ ਉਡੀਕ ਵਿਚ ਸਾਂ। ....

ਮਿਹਨਤ ਕਰਕੇ ਸੁਖੀ ਜੀਵਨ ਜੀਵਿਆ

Posted On January - 8 - 2019 Comments Off on ਮਿਹਨਤ ਕਰਕੇ ਸੁਖੀ ਜੀਵਨ ਜੀਵਿਆ
ਸਾਡੇ ਬਜ਼ੁਰਗ ਪਾਕਿਸਤਾਨ ’ਚ ਵੀ ਇਹੋ ਕੰਮ ਕਰਦੇ ਸੀ ਲੁਹਾਰਾ। ਕਿਸਾਨਾਂ ਵਾਸਤੇ ਹਲ਼ ਬਣਾ ਦੇਣਾ, ਪੰਜਾਲੀ ਬਣਾ ਦੇਣੀ, ਸੇਪੀ ਕਹਿੰਦੇ ਹੁੰਦੇ ਸੀ ਇਹਨੂੰ। ਬੂਰੇ ਆਲਾ ਕੋਲ ਬਾਰਨਾਂ ਦਾ ਪਿੰਡ ਸੀ ਸਾਡਾ। ਪਿੰਡ ਦੇ ਨਾਂ ਤੋਂ ਈ ਮੇਰਾ ਨਾਂ ਬਾਰਾ ਰੱਖ ਤਾ ਬੁੜਿਆਂ ਨੇ। ਉੱਥੇ ਜਦੋਂ ਲੜਾਈ ਲੱਗਣੀ ਸੀ, ਅਜੇ 4-5 ਮਹੀਨੇ ਸੀਗੇ, ਇਕ ਵੱਡਾ ਸਰਦਾਰ ਬਜ਼ੁਰਗਾਂ ਨੂੰ ਪੁੱਛਣ ਲੱਗਾ, ‘ਬਜ਼ੁਰਗਾ ਕੋਈ ਪੈਲੀ ਪੂਲੀ, ਘਰ ਘੁਰ ....

ਅਕਾਲੀ ਦਲ ਦਾ ਦੁਖਾਂਤ

Posted On December - 24 - 2018 Comments Off on ਅਕਾਲੀ ਦਲ ਦਾ ਦੁਖਾਂਤ
ਪਿਛਲੇ ਕੁਝ ਸਾਲਾਂ ਤੋਂ ਪੰਥ ਬਹੁਤ ਤੇਜ਼ੀ ਨਾਲ ਨਿਘਾਰ ਵੱਲ ਵਧ ਰਿਹਾ ਹੈ। ਜੋ ਪੰਥ ਵਿਰੋਧੀ ਕਰਨਾ ਚਾਹੁੰਦੇ ਸਨ ਉਹ ਸਿੱਖ ਖ਼ੁਦ ਹੀ ਕਰ ਰਹੇ ਹਨ, ਇਸ ਤੋਂ ਵੱਡੀ ਸ਼ਰਮ ਅਤੇ ਬਦਕਿਸਮਤੀ ਵਾਲੀ ਕੀ ਗੱਲ ਹੋ ਸਕਦੀ ਹੈ? ....

ਰੋਟੀ ਲਈ ਕਈ ਪਾਪੜ ਵੇਲਣੇ ਪੈਂਦੇ ਨੇ…

Posted On December - 24 - 2018 Comments Off on ਰੋਟੀ ਲਈ ਕਈ ਪਾਪੜ ਵੇਲਣੇ ਪੈਂਦੇ ਨੇ…
ਮੇਰਾ ਨਾਂ ਬਲਬੀਰ ਕੌਰ ਆ। ਮੇਰੀ ਭੂਆ ਨੇ ਮੈਨੂੰ ਦਰੀਆਂ ਬੁਣਨ ਦਾ ਕੰਮ ਸਿਖਾਇਆ ਤੀ। ਉਦੋਂ ਤੋਂ ਇਸ ਨਾਲ ਈ ਜੁੜੀ ਹੋਈ ਆਂ। ਕਢਾਈ ਵੀ ਕਰ ਲੈਨੀ ਆਂ ਅਤੇ ਸਵੈਟਰ ਤੇ ਦਰੀਆਂ ਵੀ ਬੁਣ ਲੈਨੀ ਆਂ। ਮੈਂ ਹੋਰ ਵੀ ਬਥੇਰੇ ਕੰਮ ਕੀਤੇ ਜਿਵੇਂ ਨਰਮਾ ਤੇ ਮਿਰਚਾਂ ਚੁਗੀਆਂ, ਰਾਤਾਂ ਨੂੰ ਕੱਤਿਆ ਵੀ। ਖੇਸੀਆਂ ਵਾਲਾ ਕੰਮ ਵੀ ਸਿੱਖਿਆ, ਪਰ ਇਹ ਸਾਰੇ ਕੰਮ ਕਰਨੇ ਬਹੁਤ ਔਖੇ ਆ। ....

ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ

Posted On December - 19 - 2018 Comments Off on ਨੌਜਵਾਨ ਸੋਚ: ਭਾਰਤ ਵਿਚ ਰੋਬੋਟਸ ਦਾ ਭਵਿੱਖ ਤੇ ਫਾਿੲਦੇ-ਨੁਕਸਾਨ
ਰੋਬੋਟ ਦੀ ਖੋਜ ਹੋਣਾ ਦੇਸ਼-ਦੁਨੀਆਂ ਦੇ ਵਿਕਾਸ ਨੂੰ ਬਿਆਨ ਕਰਦਾ ਹੈ। ਇਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਸਾਡਾ ਦੇਸ਼ ਤਰੱਕੀ ਕਰ ਰਿਹਾ ਹੈ, ਇਸ ਨਾਲ ਅਸੀਂ ਹਰ ਕੰਮ ਨੂੰ ਜਲਦੀ ਕਰ ਕੇ ਸਮਾਂ ਬਚਾ ਸਕਦੇ ਹਨ, ਪਰ ਇਸ ਦੀ ਵਰਤੋਂ ਸਾਨੂੰ ਜਿੰਨੀ ਸੌਖੀ ਲੱਗ ਰਹੀ ਹੈ, ਇਹ ਉਨ੍ਹੀਂ ਹੀ ਮੁਸ਼ਕਿਲ ਹੈ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On December - 19 - 2018 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਫਰੈਂਚ ਅਕੈਡਮਿਕ ਕੋਆਪਰੇਸ਼ਨ ਐਂਡ ਐਕਸੀਲੈਂਸ ਸਕਾਲਰਸ਼ਿਪ 2019, ਫਰਾਂਸ: ਬਿਜ਼ਨਸ ਇੰਜਨੀਅਰਿੰਗ, ਆਈਟੀ ਅਤੇ ਵਾਈਨ ਇੰਡਸਟਰੀ ਮੈਨੇਜਮੈਂਟ ਵਿਚ ਮਾਸਟਰਜ਼, ਮੈਨੇਜਮੈਂਟ ਐਂਡ ਇੰਟਰਪ੍ਰਨੀਓਰਸ਼ਿਪ, ਇੰਟਰਨੈਸ਼ਨਲ ਲਗਜ਼ਰੀ ਮੈਨੇਜਮੈਂਟ ਵਰਗੇ ਵਿਸ਼ਿਆਂ ਵਿਚ ਫਰਾਂਸ ਤੋਂ ਐੱਮਬੀਏ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀ ਇਸ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਜਵਾਨੀ ਵੇਲੇ

Posted On December - 19 - 2018 Comments Off on ਜਵਾਨੀ ਵੇਲੇ
ਮੈਂ ਆਰੀਆ ਹਾਈ ਸਕੂਲ ਵਿਚ ਅਧਿਆਪਕ ਲੱਗਿਆ ਹੋਇਆ ਸਾਂ। ਸਾਰਾ ਸਾਲ ਠੀਕ ਲੰਘ ਜਾਂਦਾ, ਜੇ ਆਰੀਆ ਪ੍ਰਤੀਨਿਧ ਸਭਾ ਦਾ ਇਕ ਪੱਤਰ ਆ ਕੇ ਰੰਗ ਵਿਚ ਭੰਗ ਨਾ ਪਾਉਂਦਾ। ਪੱਤਰ ਵਿਚ ਹੁਕਮ ਸੀ ਕਿ ਅਧਿਆਪਕ, ਸਭ ਨੂੰ 1960 ਦੀ ਮਰਦਮਸ਼ੁਮਾਰੀ ਵਿਚ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਣ ਲਈ ਪ੍ਰੇਰਿਤ ਕਰਨ। ਹੈੱਡਮਾਸਟਰ ਨੇ ਇਸ ਪੱਤਰ ਦੀ ਇੰਨ-ਬਿੰਨ ਪਾਲਣਾ ਲਈ ਇਸ ਨੂੰ ਚਪੜਾਸੀ ਰਾਹੀਂ ਅਧਿਆਪਕਾਂ ਨੂੰ ਭੇਜ ਦਿੱਤਾ। ਜਦੋਂ ....

ਖ਼ਤਰੇ ਵਾਲੀਆਂ ਆਵਾਜ਼ਾਂ ਪ੍ਰਤੀ ਵੱਧ ਸੰਵੇਦਨਸ਼ੀਲ ਹੈ ਮਨੁੱਖੀ ਦਿਮਾਗ

Posted On December - 19 - 2018 Comments Off on ਖ਼ਤਰੇ ਵਾਲੀਆਂ ਆਵਾਜ਼ਾਂ ਪ੍ਰਤੀ ਵੱਧ ਸੰਵੇਦਨਸ਼ੀਲ ਹੈ ਮਨੁੱਖੀ ਦਿਮਾਗ
ਵਿਗਿਆਨੀਆਂ ਨੇ ਖ਼ੁਲਾਸਾ ਕੀਤਾ ਹੈ ਕਿ ਮਨੁੱਖੀ ਦਿਮਾਗ ਸਾਧਾਰਨ ਤੇ ਖੁਸ਼ੀ ਵਾਲੀਆਂ ਆਵਾਜ਼ਾਂ ਦੇ ਮੁਕਾਬਲੇ ਖ਼ਤਰੇ ਵਾਲੀਆਂ ਆਵਾਜ਼ਾਂ ਉੱਤੇ ਜਲਦੀ ਧਿਆਨ ਦਿੰਦਾ ਹੈ। ‘ਸੋਸ਼ਲ ਕੌਗਨਿਟਿਵ ਐਂਡ ਨਿਊਰੋਸਾਇੰਸ’ ਜਰਨਲ ’ਚ ਛਪੇ ਅਧਿਐਨ ਦੇ ਵੇਰਵਿਆਂ ਅਨੁਸਾਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖੀ ਦਿਮਾਗ ਚਿਤਾਵਨੀ ਭਰੀਆਂ ਆਵਾਜ਼ਾਂ ’ਤੇ ਵੱਧ ਕੇਂਦਰਿਤ ਹੁੰਦਾ ਹੈ ਤਾਂ ਜੋ ਸੰਭਾਵੀ ਖ਼ਤਰੇ ਦਾ ਸਪਸ਼ਟ ਰੂਪ ਵਿਚ ਪਤਾ ਲਾਉਣ ਦੇ ਸਮਰੱਥ ਹੋ ਸਕੇ। ....

ਚੋਣ ਦੀ ਆਜ਼ਾਦੀ ਦਾ ਮਹੱਤਵ

Posted On December - 19 - 2018 Comments Off on ਚੋਣ ਦੀ ਆਜ਼ਾਦੀ ਦਾ ਮਹੱਤਵ
ਚੋਣ ਦੀ ਆਜ਼ਾਦੀ ਦਾ ਮਹੱਤਵ ਕੀ ਹੁੰਦਾ ਹੈ? ਖ਼ੁਦ ਲਈ ਕੋਈ ਵੀ ਫ਼ੈਸਲਾ ਕਰ ਸਕਣਾ, ਕਿਉਂ ਜ਼ਰੂਰੀ ਹੈ? ਸਾਨੂੰ ਇਹ ਗੱਲ ਲੰਮਾ ਸਮਾਂ ਸਮਝ ਨਹੀਂ ਆਈ। ਜੇ ਹੁਣ ਅਜੋਕੀ ਪੀੜ੍ਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਵੱਡਿਆਂ ਦੇ ਮਨ ਵਿਚ ਤਕਲੀਫ ਉੱਸਲਵੱਟੇ ਲੈਂਦੀ ਹੈ। ਭਾਰਤੀ ਲੋਕ ਇਹ ਸੋਚਦੇ ਹਨ ਕਿ ਦਿਮਾਗ ਖ਼ਾਸ ਤਰ੍ਹਾਂ ਦਾ ਆਗਿਆਪਾਲਕ ਹੁੰਦਾ ਹੈ। ....
Available on Android app iOS app
Powered by : Mediology Software Pvt Ltd.