ਨਵੀਂ ਸਿੱਖਿਆ ਨੀਤੀ ਅਤੇ ਅਧਿਆਪਨ ਸਿੱਖਿਆ !    ਮੈਂ ਲਾਚਾਰ ਸਰਕਾਰੀ ਸਕੂਲ ਬੋਲਦਾਂ…… !    ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ) !    ਮੰਦੀ ਤੋਂ ਧਿਆਨ ਭਟਕਾਉਣ ਲਈ ਐੱਨਆਰਸੀ ਦਾ ਰੌਲਾ ਪਾਇਆ: ਸੀਪੀਆਈਐੱਮ !    ਦੂਜਿਆਂ ਦੀ ਸੋਚ ਦਾ ਵਿਰੋਧ ਕਰਨ ਵਾਲੇ ਜਮਹੂਰੀਅਤ ਦੇ ਦੁਸ਼ਮਣ: ਦੇਬਰੀਤੋ !    ਜ਼ਿਮਨੀ ਚੋਣਾਂ ’ਚ ਖਿੱਲਰਿਆ ਪੀਡੀਏ !    ਬਟਾਲਾ ਧਮਾਕਾ: ਪੁਲੀਸ ਨੂੰ ਫੋਰੈਂਸਿਕ ਜਾਂਚ ਰਿਪੋਰਟ ਮਿਲੀ !    ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਵਾਲਿਆਂ ਨੂੰ ਸਮਾਗਮਾਂ ਤੋਂ ਦੂਰ ਰੱਖਣ ਦੀ ਮੰਗ !    ਪੀਵੀ ਸਿੰਧੂ ਡੈਨਮਾਰਕ ਓਪਨ ’ਚੋਂ ਬਾਹਰ !    ਮੁੱਕੇਬਾਜ਼ ਪੈੱਟ੍ਰਿਕ ਡੇਅ ਦਾ ਦੇਹਾਂਤ !    

ਲੋਕ ਸੰਵਾਦ › ›

Featured Posts
ਜਨ ਸੇਵਕਾਂ ਦੇ ਰੂਪ

ਜਨ ਸੇਵਕਾਂ ਦੇ ਰੂਪ

ਜਨ ਸੇਵਕਾਂ ਦੇ ਰੂਪ ਕਲਕੱਤੇ ਤੋਂ ਪੰਜਾਬ ਵਿਚ ਆ ਕੇ ਆਪਣਾ ਕਾਰੋਬਾਰ ਕਰਦਿਆਂ ਤੇ ਫਿਰ ਕਾਰੋਬਾਰ ਸੰਤੋਖਦਿਆਂ ਹੁਣ ਤਾਂ ਕਾਫੀ ਵਰ੍ਹੇ ਹੋ ਗਏ ਹਨ। ਮੈਟਰੋਪੌਲੀਟਨ ਸਿਟੀ ਵਿਚ ਰਹਿਣ ਕਰਕੇ ਪਹਿਲਾਂ-ਪਹਿਲਾਂ ਤਾਂ ਇਸ ਤਰ੍ਹਾਂ ਲੱਗਦਾ ਰਿਹਾ ਜਿਵੇਂ ਇਕ ਵਿਸ਼ਾਲ ਸਮੁੰਦਰ ਵਿਚੋਂ ਨਿਕਲ ਕੇ ਛੋਟੇ ਜਿਹੇ ਛੱਪੜ ਵਿਚ ਆ ਗਿਆ ਹੋਵਾਂ। ਉਂਜ ਤਾਂ ...

Read More

ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ

ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ

ਨਵਕਿਰਨ ਨੱਤ ‘ਪੰਜਾਬੀ ਟ੍ਰਿਬਿਊਨ’ ਦੇ 5 ਅਕਤੂਬਰ ਦੇ ਅੰਕ ’ਚ ਅਸੀਮ ਚਕਰਵਰਤੀ ਦਾ ਲੇਖ ‘ਔਰਤ ਬਣ ਕੇ ਮੋਂਹਦੇ ਹੀਰੋ’ ਪੜ੍ਹਿਆ। ਬੇਸ਼ੱਕ ਇਹ ਲੇਖ ਇਕ ਤਰ੍ਹਾਂ ਨਾਲ ਤੱਥਾਂ ਦੀ ਵਿਆਖਿਆ ਹੈ, ਪਰ ਇਨ੍ਹਾਂ ਤੱਥਾਂ ਨੂੰ ਬਿਆਨ ਕਰਦੇ ਸਮੇਂ ਲੇਖਕ ਦੇ ਸ਼ਬਦਾਂ ’ਚ ਮੈਨੂੰ ਨਾ ਸਿਰਫ਼ ਇਸ ਰੁਝਾਨ ਪ੍ਰਤੀ ਸਹਿਮਤੀ ਦੀ ਝਲਕ ਮਿਲੀ ...

Read More

ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ

ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ

ਦਵੀ ਦਵਿੰਦਰ ਕੌਰ ਇਸ ਵੇਲੇ ਪੰਜਾਬ ਭਰ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨਮਿਤ ਲਾਈਟ ਐਂਡ ਸਾਊਂਡ ਸ਼ੋਅ ਤੇ ਹੋਰ ਪ੍ਰੋਗਰਾਮ ਚੱਲ ਰਹੇ ਹਨ। ਸੀ ਕੇ ਡਾਇਰੈਕਟ ਵੱਲੋਂ ਸੰਜੀਵ ਪਸਰੀਚਾ ਤੇ ਅੰਜਲੀ ਪਸਰੀਚਾ ਦੀ ਅਗਵਾਈ ’ਚ ਲਾਈਟ ਐਂਡ ਸਾਊਂਡ ਸ਼ੋਅ, ਮਿਊਜ਼ੀਅਮ ਤੇ ਸੁਲਤਾਨਪੁਰ ਲੋਧੀ ’ਚ ਹੋਣ ਵਾਲਾ ਵੱਡਾ ...

Read More

ਕਿਰਤੀ

ਕਿਰਤੀ

ਗੁਜ਼ਾਰਾ ਹੁੰਦਾ, ਪਰ ਮੁਨਾਫ਼ਾ ਨਹੀਂ ਜੰਮੂ-ਕਸ਼ਮੀਰ ਦੇ ਰਘੂ ਸ਼ਰਮਾ ਦਾ ਜੀਵਨ ਸੰਘਰਸ਼। ਮੇਰਾ ਪਿਓ ਖੇਤੀ ਕਰਦਾ ਸੀ। ਮੈਂ ਜਿੰਨਾ ਹੋ ਸਕਿਆ ਪੜ੍ਹ ਕੇ ਮਜ਼ਦੂਰ ਸਪਲਾਈ ਕਰਨ ਵਾਲੀ ਕੰਪਨੀ ਵਿਚ ਲੱਗ ਗਿਆ। ਥੋੜ੍ਹੇ ਸਾਲ ਉੱਥੇ ਕੰਮ ਕੀਤਾ। ਫੇਰ ਉਹ ਕੰਪਨੀ ਦਾ ਦੀਵਾਲਾ ਨਿਕਲ ਗਿਆ ਤੇ ਉਹ ਸਭ ਛੱਡ ਛਡਾ ਕੇ ਭੱਜ ਗਏ। ਫੇਰ ...

Read More

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

ਹਰਭਜਨ ਸਿੰਘ ਬਾਜਵਾ ਹਿਮਾਚਲ ਨੂੰ ਦੇਵਤਿਆਂ ਦੀ ਧਰਤੀ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਕੁੱਲੂ ਨੂੰ ਦੇਵਤਿਆਂ ਦੀ ਧਰਤੀ ਆਖਦੇ ਹਨ। ਇੱਥੋਂ ਦਾ ਦੁਸਹਿਰਾ ਬਹੁਤ ਪ੍ਰਸਿੱਧ ਹੈ। ਕੁੱਲੂ ਦਾ ਦੁਸਹਿਰਾ ਸਾਰੇ ਭਾਰਤ ਵਿਚੋਂ ਵੱਖਰਾ ਹੁੰਦਾ ਹੈ। ਇੱਥੇ ਰਾਵਣ ਪਰਿਵਾਰ ਦਾ ਕੋਈ ਬੁੱਤ ਨਹੀਂ ਬਣਾਇਆ ਜਾਂਦਾ ਤੇ ਨਾ ਹੀ ਕਿਸੇ ਬੁੱਤ ਨੂੰ ਸਾੜਿਆ ...

Read More

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

ਅਮਨਦੀਪ ਔਰਤ ਦੀ ਹੋਣੀ ਅੱਜ ਵੀ ਕੁੜੀ ਦੇ ਵਿਆਹ ਦਾ ਜ਼ਿਕਰ ਆਉਂਦਿਆਂ ਜ਼ਿਆਦਾਤਰ ਲੋਕ ਭਾਵੁਕ ਹੋ ਜਾਂਦੇ ਹਨ। ਧੀ ਦੇ ਜਵਾਨ ਹੋਣ ’ਤੇ ਵਰ ਟੋਲ੍ਹਣ ਦੀ ਗੱਲ ਆਉਂਦੀ ਹੈ। ਕਹਿਣ ਨੂੰ ਤਾਂ ਚੰਗਾ ਵਰ ਲੱਭਣ ਦੀ ਗੱਲ ਹੁੰਦੀ ਹੈ, ਪਰ ਅਸਲ ਵਿਚ ਚੰਗੇ ਵਰ ਤੋਂ ਭਾਵ ਚੰਗੀ ਜ਼ਮੀਨ-ਜਾਇਦਾਦ ਵਾਲਾ ਘਰ ਹੁੰਦਾ ਹੈ। ...

Read More

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

ਬਲਬੀਰ ਸਿੰਘ ਰਾਜੇਵਾਲ ਅਫ਼ਸਰਸ਼ਾਹੀ ਦੀ ਧੱਕੇਸ਼ਾਹੀ ਜਦੋਂ ਕਿਸੇ ਰਾਜ ਵਿਚ ਸਰਕਾਰੀ ਮਸ਼ੀਨਰੀ ਬੇਲਗਾਮ ਹੋ ਜਾਵੇ ਅਤੇ ਰਾਜਨੇਤਾ ਜਨਤਾ ਪ੍ਰਤੀ ਅਵੇਸਲੇ ਹੋ ਜਾਣ ਜਾਂ ਬੇਵੱਸ ਹੋ ਜਾਣ ਤਾਂ ਆਮ ਲੋਕਾਂ ਨੂੰ ਇਨਸਾਫ਼ ਮਿਲਣਾ ਦੂਰ ਦੀ ਗੱਲ ਹੋ ਜਾਂਦੀ ਹੈ। ਪੰਜਾਬ ਵਿਚ ਇਸ ਵੇਲੇ ਹਾਲਾਤ ਅਜਿਹੇ ਹੋ ਗਏ ਹਨ, ਜਿੱਥੇ ਹਰ ਕੰਮ ਵਿਚੋਂ ਸਰਕਾਰੀ ...

Read More


 • ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ
   Posted On October - 15 - 2019
  ਇਸ ਵੇਲੇ ਪੰਜਾਬ ਭਰ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨਮਿਤ ਲਾਈਟ ਐਂਡ ਸਾਊਂਡ ਸ਼ੋਅ ਤੇ ਹੋਰ....
 • ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ
   Posted On October - 15 - 2019
  ‘ਪੰਜਾਬੀ ਟ੍ਰਿਬਿਊਨ’ ਦੇ 5 ਅਕਤੂਬਰ ਦੇ ਅੰਕ ’ਚ ਅਸੀਮ ਚਕਰਵਰਤੀ ਦਾ ਲੇਖ ‘ਔਰਤ ਬਣ ਕੇ ਮੋਂਹਦੇ ਹੀਰੋ’ ਪੜ੍ਹਿਆ। ਬੇਸ਼ੱਕ ਇਹ....
 • ਜਨ ਸੇਵਕਾਂ ਦੇ ਰੂਪ
   Posted On October - 15 - 2019
  ਕਲਕੱਤੇ ਤੋਂ ਪੰਜਾਬ ਵਿਚ ਆ ਕੇ ਆਪਣਾ ਕਾਰੋਬਾਰ ਕਰਦਿਆਂ ਤੇ ਫਿਰ ਕਾਰੋਬਾਰ ਸੰਤੋਖਦਿਆਂ ਹੁਣ ਤਾਂ ਕਾਫੀ ਵਰ੍ਹੇ ਹੋ ਗਏ ਹਨ।....
 • ਕਿਰਤੀ
   Posted On October - 8 - 2019
  ਮੇਰਾ ਪਿਓ ਖੇਤੀ ਕਰਦਾ ਸੀ। ਮੈਂ ਜਿੰਨਾ ਹੋ ਸਕਿਆ ਪੜ੍ਹ ਕੇ ਮਜ਼ਦੂਰ ਸਪਲਾਈ ਕਰਨ ਵਾਲੀ ਕੰਪਨੀ ਵਿਚ ਲੱਗ ਗਿਆ। ਥੋੜ੍ਹੇ....

ਦੇਸ਼ ਵਿਚ ਗੰਭੀਰ ਚਰਚਾ ਦੀ ਲੋੜ

Posted On June - 4 - 2019 Comments Off on ਦੇਸ਼ ਵਿਚ ਗੰਭੀਰ ਚਰਚਾ ਦੀ ਲੋੜ
ਇਸ ਵਾਰ ਦੇ ਲੋਕ ਸਭਾ ਚੋਣ ਨਤੀਜਿਆਂ ਨੇ ਬਹੁਤ ਸਾਰੀਆਂ ਆਸ਼ਾਵਾਂ ਨੂੰ ਮਿੱਟੀ ’ਚ ਮਿਲਾਇਆ ਹੈ ਅਤੇ ਬਹੁਤ ਸਾਰੇ ਨਵੇਂ ਭਰਮ-ਭੁਲੇਖੇ ਸਿਰਜਣ ਦੀਆਂ ਪ੍ਰਸਥਿਤੀਆਂ ਪੈਦਾ ਕਰ ਦਿੱਤੀਆਂ ਹਨ। ਇਸੇ ਲਈ ਚੁਣਾਵੀ ਰੌਲਾ-ਰੱਪਾ ਮੱਧਮ ਹੁੰਦਿਆਂ ਹੀ ਗੰਭੀਰ ਚਰਚਾਵਾਂ ਦੇ ਦੌਰ ਦੀ ਲੋੜ ਹੈ। 2014 ਵਿਚ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਬਹੁਤ ਸਾਰੇ ਖੁੱਲ੍ਹ-ਖਿਆਲੀਏ ਅਤੇ ਖੱਬੇ-ਪੱਖੀ ਬੁੱਧੀਜੀਵੀ ਤੇ ਚਿੰਤਕ ਹੈਰਾਨ ਹੋ ਗਏ ਸਨ। ....

ਲੋਕਾਂ ਦਾ ਸੰਘਰਸ਼ ਤੇ ਰਾਜਨੀਤੀਵਾਨ

Posted On May - 28 - 2019 Comments Off on ਲੋਕਾਂ ਦਾ ਸੰਘਰਸ਼ ਤੇ ਰਾਜਨੀਤੀਵਾਨ
ਜੇਕਰ ਅੱਜ ਪੰਜਾਬ ਦੇ ਕਿਸਾਨਾਂ, ਮੁਲਾਜ਼ਮਾਂ ਤੇ ਮਜ਼ਦੂਰਾਂ ਵੱਲ ਧਿਆਨ ਮਾਰਿਆ ਜਾਵੇ ਤਾਂ ਇਹ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਸੰਘਰਸ਼ ਦੇ ਰਾਹ ਪਏ ਹੋਏ ਹਨ। ਕਿਸਾਨਾਂ, ਮੁਲਾਜ਼ਮਾਂ ਤੇ ਮਜ਼ਦੂਰਾਂ ਦੇ ਸੰਗਠਨ ਸਮਾਜ ਦਾ ਇਕ ਹਿੱਸਾ ਹਨ ਅਤੇ ਇਹ ਆਪਣੇ ਹੱਕਾਂ ਅਤੇ ਮੰਗਾਂ ਲਈ ਸਰਕਾਰ ਵਿਰੁੱਧ ਸਰਗਰਮ ਰਹਿੰਦੇ ਹਨ। ....

ਦੂਰ ਦੇ ਢੋਲ…!

Posted On May - 28 - 2019 Comments Off on ਦੂਰ ਦੇ ਢੋਲ…!
ਮੈਂ 1968-69 ਵਿਚ ਜ਼ਿੰਦਗੀ ਨੂੰ ਹੋਰ ਖ਼ੂਬਸੂਰਤ ਬਣਾਉਣ ਦੇ ਲਾਲਚ ਵਿਚ ਕਲਕੱਤੇ ਚਲਾ ਗਿਆ ਸੀ। ਆਮ ਕਰਕੇ ਸਾਡੇ ਲੇਖ ਵੀ ਨਾਲ-ਨਾਲ ਹੀ ਸਫ਼ਰ ਕਰਦੇ ਹਨ। ਉੱਥੇ ਜਾ ਕੇ ਪਹਿਲਾਂ ਆਪਣੇ ਤਾਏ ਦੇ ਪੁੱਤ, ਭਰਾ ਪਾਸੋਂ ਟੈਕਸੀ ਚਲਾਉਣੀ ਸਿੱਖੀ। ....

ਕਿੰਨਰ ਸਮਾਜ ਦੇ ਰਾਜਨੀਤਕ ਸਰੋਕਾਰ

Posted On May - 28 - 2019 Comments Off on ਕਿੰਨਰ ਸਮਾਜ ਦੇ ਰਾਜਨੀਤਕ ਸਰੋਕਾਰ
ਸਾਡੇ ਸਮਾਜ ਵਿਚ ਬਹੁਤ ਸਾਰੇ ਵਿਅਕਤੀ ਜਾਂ ਸਮੂਹ ਅਜਿਹੇ ਹਨ ਜਿਨ੍ਹਾਂ ਦੀ ਅਸਲੀਅਤ ਜਾਣਨ ਜਾਂ ਉਨ੍ਹਾਂ ਦੀ ਸਮਰੱਥਾ ਪਛਾਣਨ ਤੋਂ ਬਿਨਾਂ ਹੀ ਸਮਾਜ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕ ਦਿੰਦਾ ਹੈ। ਹਾਸ਼ੀਆਗਤ ਸ਼੍ਰੇਣੀਆਂ ਵਿਚੋਂ ਕਿੰਨਰ ਸਮਾਜ ਸਭ ਤੋਂ ਜ਼ਿਆਦਾ ਹਾਸ਼ੀਏ ’ਤੇ ਧੱਕਿਆ ਹੋਇਆ ਹੈ। ਸਮਾਜਿਕ ਪੱਖੋਂ ਤਾਂ ਇਹ ਵਰਗ ਹਾਸ਼ੀਏ ’ਤੇ ਧੱਕਿਆ ਹੋਇਆ ਹੀ ਹੈ, ਸਾਹਿਤ ਦੇ ਖੇਤਰ ਵਿਚ ਵੀ ਇਹ ਅਣਗੌਲਿਆ ਤੇ ਅਣਛੋਇਆ ਵਰਗ ਹੈ। ....

ਪੰਜਾਬ ਨੂੰ ਖੋਖਲਾ ਕਰ ਰਹੀ ਸਿਉਂਕ

Posted On May - 28 - 2019 Comments Off on ਪੰਜਾਬ ਨੂੰ ਖੋਖਲਾ ਕਰ ਰਹੀ ਸਿਉਂਕ
ਪੰਜਾਬ ਦੀ ਧਰਤੀ ਪੱਧਰੀ ਅਤੇ ਜ਼ਰਖੇਜ਼ ਹੈ, ਹਰ ਇਕ ਇੰਚ ਉਪਜਾਊ ਹੈ। ਜਿੰਨੀ ਤਰ੍ਹਾਂ ਦੇ ਫੁੱਲ, ਫਲ਼ ਅਤੇ ਫ਼ਸਲਾਂ ਇੱਥੇ ਉਗਾਈਆਂ ਜਾ ਸਕਦੀਆਂ ਹਨ ਓਨੀਆਂ ਦੁਨੀਆਂ ਦੀ ਹੋਰ ਕਿਸੇ ਧਰਤੀ ’ਤੇ ਨਹੀਂ ਉਗਾਈਆਂ ਜਾ ਸਕਦੀਆਂ। ਏਨਾ ਖੁੱਲ੍ਹਾ ਪਾਣੀ ਵੀ ਸ਼ਾਇਦ ਹੀ ਧਰਤੀ ਦੇ ਕਿਸੇ ਹੋਰ ਖਿੱਤੇ ਨੂੰ ਨਸੀਬ ਹੋਵੇ। ਹਿਮਾਲਾ ਪਰਬਤ ਤੋਂ ਪੰਜਾਬ ਵਿਚ ਦਾਖਲ ਹੋਣ ਸਮੇਂ ਦਰਿਆਵਾਂ ਦਾ ਪਾਣੀ ਹੁੰਦਾ ਵੀ ਬਿਲਕੁਲ ਸਾਫ਼ ਅਤੇ ....

ਪੇਟ ਭਰਨ ਲਈ ਕੰਮ ਤਾਂ ਕਰਨਾ ਈ ਆ…

Posted On May - 21 - 2019 Comments Off on ਪੇਟ ਭਰਨ ਲਈ ਕੰਮ ਤਾਂ ਕਰਨਾ ਈ ਆ…
ਮੇਰੀ ਉਮਰ 74 ਸਾਲ ਦੇ ਨੇੜੇ ਤੇੜੇ ਹੋਵੇਗੀ। ਮੈਂ 25-26 ਸਾਲਾਂ ਤੋਂ ਮੋਚੀ ਦਾ ਕੰਮ ਕਰ ਰਿਹੈ। ਇਸ ਤੋਂ ਪਹਿਲਾਂ ਜੱਟਾਂ ਨਾਲ ਸੀਰ ਵੀ ਕੀਤਾ ਅਤੇ ਫਿਰ ਦਿਹਾੜੀ ਜੋਤਾ ਵੀ। ਇਹ ਕੰਮ ਸ਼ੁਰੂ ਕਰਨ ਲਈ ਸਰਕਾਰ ਦੀ ਸਹਾਇਤਾ ਮਿਲ ਗਈ ਸੀ। ਆਪਣਾ ਖੋਖਾ ਮੈਂ ਆਪ ਤਿਆਰ ਕਰਾਇਆ ਸੀ, ਪਰ ਜਗ੍ਹਾ ਦਾ ਚੱਕਰ ਪੈਂਦਾ ਰਹਿੰਦਾ। ਇਹ ਕਈ ਦਫ਼ਾ ਚੁੱਕਿਆ ਗਿਆ। ਕਦੇ ਉੱਥੇ ਕਦੇ ਇੱਥੇ। ....

ਨਾਰੀਵਾਦ ਦੀ ਬਦਲਦੀ ਪਰਿਭਾਸ਼ਾ

Posted On May - 21 - 2019 Comments Off on ਨਾਰੀਵਾਦ ਦੀ ਬਦਲਦੀ ਪਰਿਭਾਸ਼ਾ
ਨਾਰੀਵਾਦ ਅੰਦੋਲਨਾਂ ਅਤੇ ਵਿਚਾਰਧਾਰਾਵਾਂ ਦਾ ਇਕ ਸੰਗ੍ਰਹਿ ਹੈ ਜਿਨ੍ਹਾਂ ਦਾ ਉਦੇਸ਼ ਔਰਤਾਂ ਲਈ ਸਮਾਨ ਰਾਜਨੀਤਕ, ਆਰਥਿਕ ਅਤੇ ਸਮਾਜਿਕ ਅਧਿਕਾਰਾਂ ਨੂੰ ਪਰਿਭਾਸ਼ਿਤ ਕਰਨਾ, ਉਨ੍ਹਾਂ ਦੀ ਸਥਾਪਨਾ ਅਤੇ ਰੱਖਿਆ ਕਰਨਾ ਹੈ। ਇਸ ਵਿਚ ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰ ਵਿਚ ਔਰਤਾਂ ਲਈ ਸਮਾਨ ਮੌਕਿਆਂ ਦੀ ਸਥਾਪਨਾ ਕਰਨ ਦੀ ਮੰਗ ਸ਼ਾਮਲ ਹੈ। ....

ਔਰਤ ਚੁੱਪ ਰਹੀ ਤਾਂ ਜ਼ੁਲਮ ਵਧੇਗਾ

Posted On May - 21 - 2019 Comments Off on ਔਰਤ ਚੁੱਪ ਰਹੀ ਤਾਂ ਜ਼ੁਲਮ ਵਧੇਗਾ
ਔਰਤ ਸਦੀਆਂ ਤੋਂ ਦੱਬੀ ਅਤੇ ਲਤਾੜੀ ਹੋਈ ਹੈ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ। ਇਸ ਸੋਚ ਵਿਚ ਹੁਣ ਥੋੜ੍ਹੀ ਤਬਦੀਲੀ ਤਾਂ ਜ਼ਰੂਰ ਆਈ ਹੈ, ਪਰ ਕੁਝ ਵਰਗਾਂ ਵਿਚ ਹੀ। ਆਮ ਔਰਤ ਦੀ ਸਥਿਤੀ ਅੱਜ ਵੀ ਪਹਿਲਾਂ ਵਾਲੀ ਹੀ ਹੈ। ਸਾਡੇ ਪੁਰਾਣੇ ਲੋਕ ਗੀਤਾਂ ਵਿਚ ਵੀ ਇਹ ਇਸ਼ਾਰਾ ਮਿਲਦਾ ਹੈ, ‘ਮੇਰਾ ਬਾਬਲ ਦੇਸਾਂ ਦਾ ਰਾਜਾ ਤੇ ਧੀਆਂ ਗਊਆਂ ਦਾਨ ਕਰਦਾ।’ ....

ਅਰਮਾਨਾਂ ਦੇ ਘਾਤ ਦਾ ਕਾਰਨ ਬਣਦੀ ਦਾਤ

Posted On May - 21 - 2019 Comments Off on ਅਰਮਾਨਾਂ ਦੇ ਘਾਤ ਦਾ ਕਾਰਨ ਬਣਦੀ ਦਾਤ
‘ਤੁਹਾਨੂੰ ਇਸ ਪਿੰਡ ਵਿਚ ਸ਼ਾਇਦ ਹੀ ਕੋਈ ਔਰਤ ਮਿਲੇ ਜਿਸਦੀ ਬੱਚੇਦਾਨੀ ਸਲਾਮਤ ਹੋਵੇਗੀ। ਇਹ ਬੰਜਰ ਔਰਤਾਂ ਦੇ ਪਿੰਡ ਹਨ।’ ਇਹ ਸ਼ਬਦ ਮੇਰੇ ਨਹੀਂ, ਪਿੰਡ ਹਾਜੀਪੁਰ ਦੀ ਰਹਿਣ ਵਾਲੀ ਇਕ ਔਰਤ ਦੇ ਹਨ, ਜੋ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਵਿਚ ਉਨ੍ਹਾਂ ਪਿੰਡਾਂ ਬਾਰੇ ਗੱਲ ਕਰ ਰਹੀ ਹੈ, ਜਿੱਥੇ ਹਰ ਦੂਜੀ ਔਰਤ ਆਪਣੀ ਬੱਚੇਦਾਨੀ ਕੱਢਵਾ ਚੁੱਕੀ ਹੈ। ....

ਆਓ, ਸੂਝਵਾਨ ਆਗੂ ਦੀ ਚੋਣ ਦਾ ਅਹਿਦ ਕਰੀਏ

Posted On May - 14 - 2019 Comments Off on ਆਓ, ਸੂਝਵਾਨ ਆਗੂ ਦੀ ਚੋਣ ਦਾ ਅਹਿਦ ਕਰੀਏ
ਪੰਜਾਬ ਵਿਚ ਹਰ ਪਾਸੇ ਚੋਣਾਂ ਦੀ ਮੁਹਿੰਮ ਸਰਗਰਮ ਹੈ। ਭਾਵੇਂ ਇਹ ਵਰਤਾਰਾ ਸਾਡੇ ਲੋਕਤੰਤਰੀ ਦੇਸ਼ ਵਿਚ ਹਰ ਪੰਜ ਸਾਲ ਬਾਅਦ ਵਾਪਰਦਾ ਹੀ ਹੈ, ਪਰ ਦੇਸ਼ ਵਿਚ ਇਸ ਵਾਰ ਦਾ ਚੋਣ ਦੰਗਲ ਅੱਗੇ ਨਾਲੋਂ ਜ਼ਿਆਦਾ ਪੇਚੀਦਾ ਹੈ। ਤਕਨੀਕੀ ਤੇ ਸੋਸ਼ਲ ਮੀਡੀਆ ਦੀ ਸ਼ਕਤੀ ਨਾਲ ਲੋਕ ਰਾਜਨੀਤੀ ਤੇ ਰਾਜਨੇਤਾਵਾਂ ਦਾ ਅੰਦਰਲਾ ਸੱਚ ਭਲੀ ਭਾਂਤ ਜਾਣ ਚੁੱਕੇ ਹਨ। ਸ਼ਾਇਦ ਇਸੇ ਕਰਕੇ ਸੱਚ ਚੁਣਨ ਲਈ ਸ਼ਸ਼ੋਪੰਜ ਵਿਚ ਪਏ ਹਨ। ....

ਖਾਵੇ ਕੋਹੜੀ ਛੱਡੇ ਕਲੰਕੀ

Posted On May - 14 - 2019 Comments Off on ਖਾਵੇ ਕੋਹੜੀ ਛੱਡੇ ਕਲੰਕੀ
ਕਲਕੱਤਾ (ਕੋਲਕਾਤਾ) ਮਹਾਂਨਗਰ ਵਿਚ ਟੈਕਸੀ ਚਲਾਉਂਦਿਆਂ ਅਨੇਕਾਂ ਵਾਰ ਅਜਿਹੇ ਬੰਦਿਆਂ ਨਾਲ ਵਾਹ ਪਿਆ ਜਾਂ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਹੋ ਜਿਹੀਆਂ ਅਸੀਂ ਪੁਸਤਕਾਂ ਵਿਚ ਪੜ੍ਹਦੇ ਹਾਂ ਜਾਂ ਫ਼ਿਲਮਾਂ ਵਿਚ ਹੀ ਵੇਖਦੇ ਹਾਂ। ਇਕ ਦਿਨ ਦੁਪਹਿਰ ਵੇਲੇ ਘਰ ਤੋਂ 20-22 ਮੀਲ ਦੂਰ ਖੜ੍ਹਾ ਸੋਚ ਰਿਹਾ ਸੀ ਕਿ ਹੁਣ ਘਰ ਜਾ ਕੇ ਰੋਟੀ ਖਾਣੀ ਤਾਂ ਸੰਭਵ ਨ੍ਹੀਂ ਹੈ। ਓਧਰ ਦੀ ਸਵਾਰੀ ਸ਼ਾਇਦ ਹੀ ਇੱਥੋਂ ਮਿਲੇ। ....

2064 ਦਾ ਹਿੰਦੋਸਤਾਨ

Posted On May - 14 - 2019 Comments Off on 2064 ਦਾ ਹਿੰਦੋਸਤਾਨ
ਇਹ ਸੰਨ 2064 ਹੈ। ਇਨ੍ਹਾਂ ਸਤਰਾਂ ਦਾ ਲੇਖਕ ਤੇ ਉਸ ਦਾ ਦੋਸਤ ਪੰਜਾਬੀ ਕਵੀ ਪ੍ਰਮਿੰਦਰਜੀਤ ਜੋ ਆਪਣੇ ਆਪ ਨੂੰ ਬਹੁਤ ਮਸ਼ਹੂਰ ਤੇ ਪ੍ਰਬੁੱਧ ਕਵੀ ਸਮਝਦਾ ਸੀ, ਬਰਜਾਖ਼ (ਸਵਰਗ ਤੇ ਨਰਕ ਵਿਚਲੀ ਥਾਂ) ਦੇ ਇਕ ਕੋਨੇ ਵਿਚ ਬੈਠੇ ਹੋਏ ਉਸ ਦੂਰਬੀਨ ਰਾਹੀਂ ਧਰਤੀ ਨੂੰ ਵੇਖ ਰਹੇ ਹਨ ਜਿਹੜੀ ਉਨ੍ਹਾਂ ਦਾ ਦੋਸਤ ਸਤਿਆਪਾਲ ਗੌਤਮ, ਜਿਹੜਾ ਜੇ.ਐੱਨ.ਯੂ. ਵਿਚ ਫਿਲਾਸਫੀ ਪੜ੍ਹਾਉਂਦਾ ਰਿਹਾ ਹੈ, ਸਵਰਗ ਵਿਚੋਂ ਲੁਕਾ ਕੇ ਲਿਆਇਆ ਹੈ। ....

ਲਿਖਣ ਦਾ ਸ਼ੌਕ ਰੱਖਣ ਵਾਲਾ ਕਿਰਤੀ

Posted On May - 7 - 2019 Comments Off on ਲਿਖਣ ਦਾ ਸ਼ੌਕ ਰੱਖਣ ਵਾਲਾ ਕਿਰਤੀ
ਮੈਂ ਅੱਠਵੀਂ ਕਲਾਸ ਤਕ ਹੀ ਪੜ੍ਹਿਆ ਹਾਂ। ਮਾਪਿਆਂ ਨੇ ਕਿਸੇ ਦੀ ਰਾਇ ਲੈ ਕੇ ਮੇਰੀ ਪੜ੍ਹਾਈ ਛੁਡਵਾ ਕੇ ਮੈਨੂੰ ਦਰਜ਼ੀ ਕੋਲ ਕੰਮ ਸਿੱਖਣ ਲਾ ਦਿੱਤਾ। ਫਿਰ ਮੈਂ ਢਾਈ ਕੁ ਸਾਲ ਉਸ ਕੋਲ ਕੰਮ ਸਿੱਖਿਆ। ਪੈਂਟਾਂ ਸਿੱਖਣ ਲਈ ਮੈਂ ਸ਼ਹਿਰ ਦੇ ਦਰਜ਼ੀ ਤੋਂ ਸਿਖਲਾਈ ਲਈ। 25 ਸਾਲਾਂ ਤੋਂ ਮੈਂ ਹੁਣ ਇਹ ਕੰਮ ਹੀ ਕਰ ਰਿਹਾਂ। ਜੇਕਰ ਮੈਂ ਪੜ੍ਹਿਆ ਹੁੰਦਾ ਤਾਂ ਮੈਂ ਅੱਜ ਕੁਝ ਹੋਰ ਹੀ ਹੋਣਾ ....

ਕਾਰਗਰ ਬਣ ਸਕਦੈ ਦੂਹੜੇ ਦਾ ਮਾਡਲ

Posted On May - 7 - 2019 Comments Off on ਕਾਰਗਰ ਬਣ ਸਕਦੈ ਦੂਹੜੇ ਦਾ ਮਾਡਲ
ਪੰਜਾਬ ਦਾ ਜੀਵਨ ਖੇਤੀ ’ਤੇ ਨਿਰਭਰ ਹੈ ਅਤੇ ਖੇਤੀ ਜ਼ਮੀਨੀ ਪਾਣੀ ’ਤੇ, ਪਰ ਜ਼ਮੀਨੀ ਪਾਣੀ ਦੀ ਸਤ੍ਹਾ ਲਗਾਤਾਰ ਡਿੱਗ ਰਹੀ ਹੈ। ਕੇਂਦਰੀ ਜਲ ਬੋਰਡ ਅਨੁਸਾਰ ਪੰਜਾਬ ਦੇ 60 ਪ੍ਰਤੀਸ਼ਤ ਇਲਾਕਿਆਂ ਵਿਚ ਪਾਣੀ ਦੀ ਸਤ੍ਹਾ 2 ਮੀਟਰ ਸਾਲਾਨਾ ਦੀ ਦਰ ਨਾਲ ਡਿੱਗ ਰਹੀ ਹੈ। ਹਾਲਾਤ ਨੂੰ ਦੇਖਦੇ ਹੋਏ ਕੇਂਦਰੀ ਜਲ ਬੋਰਡ ਨੇ ਪੰਜਾਬ ਦੀਆਂ ਜਲ ਗੁਫ਼ਾਵਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਹੈ। ....

ਨੇਤਰਹੀਣ ਵੋਟਰਾਂ ਲਈ ਸਮਾਰਟ ਸੋਟੀ

Posted On May - 7 - 2019 Comments Off on ਨੇਤਰਹੀਣ ਵੋਟਰਾਂ ਲਈ ਸਮਾਰਟ ਸੋਟੀ
ਇਜ਼ਰਾਈਲ ਨੇ ਨੇਤਰਹੀਣਾਂ ਲਈ ਮਨਸੂਈ ਬੁੱਧੀ ਨਾਲ ਲੈਸ ਇਕ ਸਮਾਰਟ ਸੋਟੀ ਬਣਾਈ ਹੈ। ਇਹ ਸੋਟੀ ਵੋਟ ਪਾਉਣ ਵੇਲੇ ਨੇਤਰਹੀਣਾਂ ਦੀ ਸਹਾਇਤਾ ਕਰੇਗੀ। ਇਸ ਮੁਲਕ ਵਿਚ ਹੁਣ ਵੋਟ ਪਾਉਣ ਸਮੇਂ ਸਹਿਯੋਗੀ ਲਿਜਾਣ ਦੀ ਲੋੜ ਨਹੀਂ ਪਵੇਗੀ। ਇਹ ਸੋਟੀ ਵਿਅਕਤੀ ਨੂੰ ਰਸਤੇ ਬਾਰੇ ਬੋਲ ਕੇ ਦੱਸਦੀ ਹੈ। ....

ਆਪਣੇ ਵਰਗਿਆਂ ਦੀ ਹੀ ਪਾਲਣਹਾਰ ਸ਼ੀਰੋ

Posted On May - 7 - 2019 Comments Off on ਆਪਣੇ ਵਰਗਿਆਂ ਦੀ ਹੀ ਪਾਲਣਹਾਰ ਸ਼ੀਰੋ
ਇਕ ਬੱਚੀ ਦੀਆਂ ਦੋਵੇਂ ਲੱਤਾਂ ਪੋਲੀਓ ਨਾਲ ਖ਼ਰਾਬ ਹੋ ਗਈਆਂ। ਉਸ ਵਕਤ ਉਸਦੀ ਉਮਰ ਲਗਪਗ ਢਾਈ-ਤਿੰਨ ਸਾਲ ਦੀ ਹੋਵੇਗੀ। ਉਸਦੀ ਇਸ ਹਾਲਤ ਕਾਰਨ ਉਸਤੋਂ ਸਾਰਾ ਪਰਿਵਾਰ ਤੰਗ ਹੋ ਗਿਆ ਸੀ ਕਿਉਂਕਿ ਉਹ ਤੁਰ-ਫਿਰ ਨਹੀਂ ਸਕਦੀ ਸੀ। ਉਹ ਪੂਰਾ ਸਮਾਂ ਮੰਜੀ ’ਤੇ ਹੀ ਗੁਜ਼ਾਰਦੀ। ....
Available on Android app iOS app
Powered by : Mediology Software Pvt Ltd.