ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਲੋਕ ਸੰਵਾਦ › ›

Featured Posts
ਕਿਰਤ ਦਾ ਸਵੈਮਾਣ

ਕਿਰਤ ਦਾ ਸਵੈਮਾਣ

ਬਲਦੇਵ ਸਿੰਘ (ਸੜਕਨਾਮਾ) ‘ਲਾਲ ਬੱਤੀ’ ਨਾਵਲ ਲਿਖਣ ਲਈ ਉਸ ਧੰਦੇ ਦੇ ਸੱਭਿਆਚਾਰ ਨੂੰ ਨੇੜੇ ਤੋਂ ਜਾਂਚਣ ਲਈ ਮੈਂ ਕਈ ਵਰ੍ਹੇ ਲਗਾਏ ਸਨ। ਆਪਣੇ ਟਰਾਂਸਪੋਰਟ ਦੇ ਕਿੱਤੇ ਤੋਂ ਜਦੋਂ ਵੀ ਵਿਹਲ ਮਿਲਦੀ ਮੈਂ ਵਿਕਟੋਰੀਆ ਯਾਦਗਾਰ ਦੇ ਮੈਦਾਨਾਂ ਵਿਚ ਚਲਾ ਜਾਂਦਾ ਸੀ। ਉੱਥੇ ਕੋਈ ਖਾਲੀ ਕੋਨਾ ਮੱਲ ਕੇ ਪੜ੍ਹਨ ਵਿਚ ਰੁੱਝੇ ਹੋਣ ਦਾ ...

Read More

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਗਗਨ ਦੀਪ ਸ਼ਰਮਾ (ਡਾ.) ਬਿੱਲੀ ਨੂੰ ਆਉਂਦੀ ਵੇਖ ਕੇ ਕਬੂਤਰ ਦੇ ਅੱਖਾਂ ਮੀਚ ਲੈਣ ਵਾਲੀ ਕਹਾਣੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੀ ਤੁਸੀਂ ਇਹੋ ਜਿਹੀ ਕੋਈ ਕਹਾਣੀ ਘਟਦੀ ਵੇਖੀ ਜਾਂ ਸੁਣੀ ਹੈ ਜਿੱਥੇ ਬਿੱਲੀ ਆਉਂਦੀ ਵੇਖ ਕੇ ਕਬੂਤਰਾਂ ਦੀ ਰਾਖੀ ਬੈਠੇ ਲੋਕ ਕਬੂਤਰਾਂ ਦੀਆਂ ਅੱਖਾਂ ’ਤੇ ਪਰਦੇ ਪਾ ਦਿੰਦੇ ਹੋਣ ...

Read More

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

ਸੰਜੀਵ ਪਾਂਡੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਵਾਰ ਸਬੰਧਾਂ ਵਿਚ ਖਾਸਾ ਤਣਾਅ ਨਜ਼ਰ ਆ ਰਿਹਾ ਹੈ। ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਖ਼ਤਮ ਕਰਨ ਦਾ ਫੈ਼ਸਲਾ ਕੀਤਾ ਹੈ। ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨੀ ਸੰਸਦ ਦਾ ...

Read More

ਰੋਟੀ ਹੱਕ ਦੀ ਖਾਧੀ ਚੰਗੀ ਐ

ਰੋਟੀ ਹੱਕ ਦੀ ਖਾਧੀ ਚੰਗੀ ਐ

ਕਿਰਤੀ ਮੈਂ ਵਿਆਹਾਂ ’ਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ ਆਂ। ਪਰਿਵਾਰ ਵਾਲੇ ਮੈਰਿਜ ਪੈਲੇਸ ਵਿਚ ਨ੍ਹੀਂ ਜਾਣ ਦਿੰਦੇ। ਇਸ ਲਈ ਪਿੰਡ ਵਿਚ ਘਰਾਂ ’ਚ ਹੋਣ ਵਾਲੀਆਂ ਵਿਆਹ-ਸ਼ਾਦੀਆਂ ਵਿਚ ਈ ਮੈਂ ਇਹ ਕੰਮ ਕਰਦੀ ਆਂ। ਛੇ-ਸੱਤ ਹਜ਼ਾਰ ਰੁਪਏ ਮਹੀਨੇ ਦੇ ਬਣ ਜਾਂਦੇ ਨੇ। ਜਦੋਂ ਕਦੇ ਕੰਮ ਮਿਲ ਜਾਂਦਾ ਕਰ ਲੈਨੀ ਆਂ। ਜਿਹੜੇ ...

Read More

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

ਸੋਹਜ ਦੀਪ ਮਨੁੱਖਾਂ ਦਾ ਸਮਾਜਿਕ ਅਤੇ ਆਰਥਿਕ ਢਾਂਚਾ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨਾਲ ਭਰਿਆ ਹੋਇਆ ਹੈ। ਇਹ ਅਸਮਾਨਤਾਵਾਂ ਜਾਤ, ਨਸਲ, ਧਰਮ ਆਦਿ ਨਾਲ ਸਬੰਧਿਤ ਹਨ। ਇਹ ਅਸਮਾਨਤਾਵਾਂ ਕਈ ਤਰ੍ਹਾਂ ਦੇ ਭੇਦਭਾਵਾਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਵਿਤਕਰਿਆਂ ਨਾਲ ਆਰਥਿਕ ਆਧਾਰ ’ਤੇ ਕੀਤਾ ਜਾਂਦਾ ਵਿਤਕਰਾ ਸਮਾਜ ਲਈ ਬਹੁਤ ਘਾਤਕ ਸਿੱਧ ਹੁੰਦਾ ਹੈ। ...

Read More

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਬੀਰ ਦਵਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਇਕਪਾਸੜ ਤੌਰ ’ਤੇ ਮਨਸੂਖ਼ ਕਰਨ ਦਾ ਆਪਹੁਦਰਾ ਫ਼ੈਸਲਾ ਕਰਕੇ ਦੇਸ਼ ਦੀਆਂ ਘੱਟਗਿਣਤੀਆਂ ਪ੍ਰਤੀ ਜਹਾਲਤ ਦਾ ਸਬੂਤ ਦਿੱਤਾ ਹੈ। ਜੋ ਕੁਝ ਦੇਸ਼ ਦੀ ਸੰਸਦ ਵਿਚ 5 ਅਤੇ 6 ਅਗਸਤ ਨੂੰ ਹੋਇਆ ਹੈ, ਉਸ ਨਾਲ ਬਹੁਗਿਣਤੀਵਾਦ ...

Read More

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਬਲਦੇਵ ਸਿੰਘ (ਸੜਕਨਾਮਾ) ਕਲਕੱਤਾ ਮਹਾਂਨਗਰ! ਤਿੱਖੜ ਦੁਪਹਿਰ। ਅੱਗ ਵਾਂਗ ਤਪਦੀਆਂ ਸੜਕਾਂ। ਸਾਰਾ ਦਿਨ ਟੈਕਸੀ ਚਲਾਉਂਦਿਆਂ ਮਨ ਬੜਾ ਉਚਾਟ ਤੇ ਖਿੱਝਿਆ ਹੋਇਆ ਸੀ। ਸਰੀਰ ਵੀ ਕੁਝ ਵੱਲ ਨਹੀਂ ਸੀ ਲੱਗ ਰਿਹਾ। ਸੋਚਿਆ ਚੱਲ ਮਨਾਂ ਕਿਸੇ ਹੋਟਲ ’ਤੇ ਤਿੱਖੀ ਜਿਹੀ ਚਾਹ ਪੀਤੀ ਜਾਵੇ। ਉੱਥੇ ਬਿੰਦ-ਝੱਟ ਆਰਾਮ ਕਰਾਂਗੇ, ਫੇਰ ਵੇਖੀ ਜਾਊ। ਜਿਹੜੇ ਹੋਟਲ ’ਤੇ ਟੈਕਸੀ ...

Read More


ਲਿਖਣ ਦਾ ਸ਼ੌਕ ਰੱਖਣ ਵਾਲਾ ਕਿਰਤੀ

Posted On May - 7 - 2019 Comments Off on ਲਿਖਣ ਦਾ ਸ਼ੌਕ ਰੱਖਣ ਵਾਲਾ ਕਿਰਤੀ
ਮੈਂ ਅੱਠਵੀਂ ਕਲਾਸ ਤਕ ਹੀ ਪੜ੍ਹਿਆ ਹਾਂ। ਮਾਪਿਆਂ ਨੇ ਕਿਸੇ ਦੀ ਰਾਇ ਲੈ ਕੇ ਮੇਰੀ ਪੜ੍ਹਾਈ ਛੁਡਵਾ ਕੇ ਮੈਨੂੰ ਦਰਜ਼ੀ ਕੋਲ ਕੰਮ ਸਿੱਖਣ ਲਾ ਦਿੱਤਾ। ਫਿਰ ਮੈਂ ਢਾਈ ਕੁ ਸਾਲ ਉਸ ਕੋਲ ਕੰਮ ਸਿੱਖਿਆ। ਪੈਂਟਾਂ ਸਿੱਖਣ ਲਈ ਮੈਂ ਸ਼ਹਿਰ ਦੇ ਦਰਜ਼ੀ ਤੋਂ ਸਿਖਲਾਈ ਲਈ। 25 ਸਾਲਾਂ ਤੋਂ ਮੈਂ ਹੁਣ ਇਹ ਕੰਮ ਹੀ ਕਰ ਰਿਹਾਂ। ਜੇਕਰ ਮੈਂ ਪੜ੍ਹਿਆ ਹੁੰਦਾ ਤਾਂ ਮੈਂ ਅੱਜ ਕੁਝ ਹੋਰ ਹੀ ਹੋਣਾ ....

ਕਾਰਗਰ ਬਣ ਸਕਦੈ ਦੂਹੜੇ ਦਾ ਮਾਡਲ

Posted On May - 7 - 2019 Comments Off on ਕਾਰਗਰ ਬਣ ਸਕਦੈ ਦੂਹੜੇ ਦਾ ਮਾਡਲ
ਪੰਜਾਬ ਦਾ ਜੀਵਨ ਖੇਤੀ ’ਤੇ ਨਿਰਭਰ ਹੈ ਅਤੇ ਖੇਤੀ ਜ਼ਮੀਨੀ ਪਾਣੀ ’ਤੇ, ਪਰ ਜ਼ਮੀਨੀ ਪਾਣੀ ਦੀ ਸਤ੍ਹਾ ਲਗਾਤਾਰ ਡਿੱਗ ਰਹੀ ਹੈ। ਕੇਂਦਰੀ ਜਲ ਬੋਰਡ ਅਨੁਸਾਰ ਪੰਜਾਬ ਦੇ 60 ਪ੍ਰਤੀਸ਼ਤ ਇਲਾਕਿਆਂ ਵਿਚ ਪਾਣੀ ਦੀ ਸਤ੍ਹਾ 2 ਮੀਟਰ ਸਾਲਾਨਾ ਦੀ ਦਰ ਨਾਲ ਡਿੱਗ ਰਹੀ ਹੈ। ਹਾਲਾਤ ਨੂੰ ਦੇਖਦੇ ਹੋਏ ਕੇਂਦਰੀ ਜਲ ਬੋਰਡ ਨੇ ਪੰਜਾਬ ਦੀਆਂ ਜਲ ਗੁਫ਼ਾਵਾਂ ਦਾ ਅਧਿਐਨ ਕਰਨਾ ਸ਼ੁਰੂ ਕੀਤਾ ਹੈ। ....

ਨੇਤਰਹੀਣ ਵੋਟਰਾਂ ਲਈ ਸਮਾਰਟ ਸੋਟੀ

Posted On May - 7 - 2019 Comments Off on ਨੇਤਰਹੀਣ ਵੋਟਰਾਂ ਲਈ ਸਮਾਰਟ ਸੋਟੀ
ਇਜ਼ਰਾਈਲ ਨੇ ਨੇਤਰਹੀਣਾਂ ਲਈ ਮਨਸੂਈ ਬੁੱਧੀ ਨਾਲ ਲੈਸ ਇਕ ਸਮਾਰਟ ਸੋਟੀ ਬਣਾਈ ਹੈ। ਇਹ ਸੋਟੀ ਵੋਟ ਪਾਉਣ ਵੇਲੇ ਨੇਤਰਹੀਣਾਂ ਦੀ ਸਹਾਇਤਾ ਕਰੇਗੀ। ਇਸ ਮੁਲਕ ਵਿਚ ਹੁਣ ਵੋਟ ਪਾਉਣ ਸਮੇਂ ਸਹਿਯੋਗੀ ਲਿਜਾਣ ਦੀ ਲੋੜ ਨਹੀਂ ਪਵੇਗੀ। ਇਹ ਸੋਟੀ ਵਿਅਕਤੀ ਨੂੰ ਰਸਤੇ ਬਾਰੇ ਬੋਲ ਕੇ ਦੱਸਦੀ ਹੈ। ....

ਆਪਣੇ ਵਰਗਿਆਂ ਦੀ ਹੀ ਪਾਲਣਹਾਰ ਸ਼ੀਰੋ

Posted On May - 7 - 2019 Comments Off on ਆਪਣੇ ਵਰਗਿਆਂ ਦੀ ਹੀ ਪਾਲਣਹਾਰ ਸ਼ੀਰੋ
ਇਕ ਬੱਚੀ ਦੀਆਂ ਦੋਵੇਂ ਲੱਤਾਂ ਪੋਲੀਓ ਨਾਲ ਖ਼ਰਾਬ ਹੋ ਗਈਆਂ। ਉਸ ਵਕਤ ਉਸਦੀ ਉਮਰ ਲਗਪਗ ਢਾਈ-ਤਿੰਨ ਸਾਲ ਦੀ ਹੋਵੇਗੀ। ਉਸਦੀ ਇਸ ਹਾਲਤ ਕਾਰਨ ਉਸਤੋਂ ਸਾਰਾ ਪਰਿਵਾਰ ਤੰਗ ਹੋ ਗਿਆ ਸੀ ਕਿਉਂਕਿ ਉਹ ਤੁਰ-ਫਿਰ ਨਹੀਂ ਸਕਦੀ ਸੀ। ਉਹ ਪੂਰਾ ਸਮਾਂ ਮੰਜੀ ’ਤੇ ਹੀ ਗੁਜ਼ਾਰਦੀ। ....

ਹਰਿਆਣਾ: ਕਿਸੇ ਵਿਚ ਨਹੀਂ ‘ਦਸ ਕਾ ਦਮ’

Posted On May - 7 - 2019 Comments Off on ਹਰਿਆਣਾ: ਕਿਸੇ ਵਿਚ ਨਹੀਂ ‘ਦਸ ਕਾ ਦਮ’
ਹਾਰ-ਜਿੱਤ ਤਾਂ ਹਰ ਚੋਣ ਵਿਚ ਮਹੱਤਵਪੂਰਨ ਹੁੰਦੀ ਹੈ, ਪਰ ਇਸ ਵਾਰ ਲੋਕ ਸਭਾ ਚੋਣਾਂ ਹਰਿਆਣਾ ਵਿਚ ਰਾਜਨੀਤਕ ਦਲਾਂ-ਨੇਤਾਵਾਂ ਦਾ ਭਵਿੱਖ ਵੀ ਤੈਅ ਕਰਨਗੀਆਂ। ਪਿਛਲੀ ਵਾਰ ਮੋਦੀ ਲਹਿਰ ’ਚ ਹਰਿਆਣਾ ਵਿਚ ਪਹਿਲੀ ਵਾਰ ਲੋਕ ਸਭਾ ਦੀਆਂ 10 ਵਿਚੋਂ ਸੱਤ ਸੀਟਾਂ ਜਿੱਤਣ ਵਾਲੀ ਅਤੇ ਫਿਰ ਚੰਦ ਮਹੀਨਿਆਂ ਬਾਅਦ ਹੀ ਵਿਧਾਨ ਸਭਾ ਚੋਣਾਂ ਵਿਚ ਬਹੁਮਤ ਹਾਸਲ ਕਰਕੇ ਰਾਜ ਵਿਚ ਸਰਕਾਰ ਬਣਾਉਣ ਵਾਲੀ ਭਾਜਪਾ ’ਤੇ ਉਸ ਪ੍ਰਦਰਸ਼ਨ ਨੂੰ ਦੁਹਰਾਉਣ ....

ਉਹ ਮਾਂ ਸੀ…

Posted On April - 30 - 2019 Comments Off on ਉਹ ਮਾਂ ਸੀ…
ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਮੈਂ ਕਲਕੱਤਾ-ਗੁਹਾਟੀ ਟਰੱਕ ਚਲਾਉਦਾ ਸਾਂ। ਗੁਹਾਟੀ ਤੋਂ ਵਾਪਸ ਮੁੜਦਿਆਂ ਪਹਾੜੀ ਰਸਤੇ ’ਤੇ ਮੇਰੀ ਗ਼ਲਤੀ ਕਾਰਨ ਟਰੱਕ ਉਲਟ ਗਿਆ। ਟਰੱਕ ਵਿਚ ਰੂੰ ਦੀਆਂ ਗੱਠਾਂ ਲੱਦੀਆਂ ਹੋਈਆਂ ਸਨ। ਮਾਲ ਕੁਝ ਵਧੇਰੇ ਉੱਚਾ ਹੋ ਗਿਆ ਸੀ। ਪੱਕੇ ਤੇ ਘੈਂਟ ਡਰਾਈਵਰਾਂ ਨੇ ਉਹ ਮਾਲ ਚੁੱਕਿਆ ਨਹੀਂ ਸੀ। ਮੈਂ ਅਜੇ ਏਨਾ ਮਾਹਰ ਨਹੀਂ ਸੀ। ....

ਕੀ ਦੀਦੀ ‘ਕਿੰਗਮੇਕਰ’ ਬਣੇਗੀ ?

Posted On April - 30 - 2019 Comments Off on ਕੀ ਦੀਦੀ ‘ਕਿੰਗਮੇਕਰ’ ਬਣੇਗੀ ?
ਪੱਛਮੀ ਬੰਗਾਲ ਵਿਚ ਚੋਣਾਂ ਦੀ ਗਰਮੀ ਸਿਖਰ ’ਤੇ ਹੈ। ਭਾਜਪਾ ਦਾ ਸਭ ਤੋਂ ਜ਼ਿਆਦਾ ਜ਼ੋਰ ਪੱਛਮੀ ਬੰਗਾਲ ਵਿਚ ਲੱਗਿਆ ਹੋਇਆ ਹੈ ਕਿਉਂਕਿ ‘ਹੰਗ ਪਾਰਲੀਮੈਂਟ’ ਦੀ ਸਥਿਤੀ ਵਿਚ ਪੱਛਮੀ ਬੰਗਾਲ ਹੀ ਦਿੱਲੀ ਦੀ ਸਥਿਤੀ ਤੈਅ ਕਰੇਗਾ। ਭਾਜਪਾ ਹਿੰਦੀ ਬੈਲਟ ਵਿਚ ਹੋ ਰਹੇ ਆਪਣੇ ਨਕੁਸਾਨ ਦੀ ਭਰਪਾਈ ਪੱਛਮੀ ਬੰਗਾਲ ਤੋਂ ਕਰਨਾ ਚਾਹੁੰਦੀ ਹੈ। ਉੱਧਰ ਮਮਤਾ ਬੈਨਰਜੀ 2014 ਦਾ ਆਪਣਾ ਪ੍ਰਦਰਸ਼ਨ ਦੁਹਰਾ ਕੇ 2019 ਵਿਚ ਦਿੱਲੀ ਦੀ ‘ਕਿੰਗਮੇਕਰ’ ....

ਗਿਆਨ ਦਾ ਸਾਗਰ ਪੰਜਾਬੀ ਯੂਨੀਵਰਸਿਟੀ

Posted On April - 30 - 2019 Comments Off on ਗਿਆਨ ਦਾ ਸਾਗਰ ਪੰਜਾਬੀ ਯੂਨੀਵਰਸਿਟੀ
ਯੂਨੀਵਰਸਿਟੀ ਅਜਿਹਾ ਸੰਸਥਾਨ ਹੁੰਦੀ ਹੈ, ਜਿੱਥੇ ਸਥਾਪਤ ਸਿਧਾਂਤ ਪਰਖੇ ਜਾਂਦੇ ਹਨ, ਨਵੇਂ ਵਿਚਾਰ ਸਿਰਜੇ ਜਾਂਦੇ ਹਨ, ਸੰਵਾਦ ਰਚਿਆ ਜਾਂਦਾ ਹੈ ਅਤੇ ਦੇਸ਼ ਦੀ ਵਾਗ-ਡੋਰ ਸੰਭਾਲਣ ਵਾਲੇ ਆਗੂ ਤਿਆਰ ਕੀਤੇ ਜਾਂਦੇ ਹਨ। ਚੰਗੀ ਯੂਨੀਵਰਸਿਟੀ ਉਹ ਹੁੰਦੀ ਹੈ, ਜਿੱਥੇ ਅਧਿਆਪਕ ਸਮੁੱਚੇ ਵਿਸ਼ਵ ਦੇ ਸੰਦਰਭ ਵਿਚ ਸੋਚਦੇ ਹਨ, ਜਿੱਥੇ ਵਿਦਿਆਰਥੀ ਬੌਧਿਕ ਝੋਲੀਆਂ ਭਰਨ ਆਉਂਦੇ ਹਨ ਅਤੇ ਜਿੱਥੋਂ ਉਹ ਆਪ ਸੋਚਣ, ਨਿਰਣੇ ਕਰਨ ਅਤੇ ਜ਼ਿੰਮੇਵਾਰੀਆਂ ਚੁੱਕਣ ਦੀ ਸਿਖਲਾਈ ਲੈ ....

ਰਾਜਗਿਰੀ ਹੁਣ ਤਾਂ ਬਹੁਤ ਸੌਖੀ ਆ

Posted On April - 23 - 2019 Comments Off on ਰਾਜਗਿਰੀ ਹੁਣ ਤਾਂ ਬਹੁਤ ਸੌਖੀ ਆ
ਮੈਂ ਰਾਜ ਮਿਸਤਰੀ ਦਾ ਕੰਮ 1985 ਤੋਂ ਕਰ ਰਿਹਾ ਹਾਂ। ਚਾਰ ਜਮਾਤਾਂ ਪੜ੍ਹਕੇ ਲੱਗ ਗਿਆ ਸੀ। ਜਦੋਂ ਮੈਂ ਲੱਗਿਆਂ ਉਦੋਂ ਪੱਥਰਾਂ ਦੀ ਚਿਣਾਈ ਕਰਦੇ ਸੀ। ਫਿਰ ਬਾਲਿਆਂ ਦਾ ਕੰਮ ਸ਼ੁਰੂ ਹੋਇਆ। ਪਹਿਲਾਂ ਗੋਬਿੰਦਗੜ੍ਹ ਤੋਂ ਲਿਆ ਕੇ ਪੱਤੀ ਪਾਉਂਦੇ ਸੀ। ਫਿਰ ਲੱਕੜ ਦੇ ਬਾਲੇ ਪਾਉਣ ਲੱਗ ਗਏ। ....

ਫੇਕ ਨਿਊਜ਼ : ਪ੍ਰਚਾਰ ਦਾ ਘਾਤਕ ਵਰਤਾਰਾ

Posted On April - 23 - 2019 Comments Off on ਫੇਕ ਨਿਊਜ਼ : ਪ੍ਰਚਾਰ ਦਾ ਘਾਤਕ ਵਰਤਾਰਾ
ਹੁਣ ਜਦੋਂ ਦੇਸ਼ ਵਿਚ ਚੋਣ ਮਾਹੌਲ ਆਪਣੀ ਗਰਮੀ ’ਤੇ ਤਿੱਖੀ ਚਾਲ ਫੜ ਚੁੱਕਾ ਹੈ ਤਾਂ ਇਨ੍ਹਾਂ ਹਾਲਤਾਂ ਵਿਚ ਮੀਡੀਆ ਦਾ ਮਾਹੌਲ ਵੀ ਤਣਾਅਪੂਰਨ ਪਲਾਂ ’ਚੋਂ ਗੁਜ਼ਰ ਰਿਹਾ ਹੈ। ਟੈਲੀਵਿਜ਼ਨ ’ਤੇ ਬੇਸਿਰ ਪੈਰ ਤੇ ਸ਼ੋਰ-ਸ਼ਰਾਬੇ ਵਾਲੀਆਂ ਬਹਿਸਾਂ ਦਾ ਦੌਰ ਹੈ। ਇਸ ਅਹਿਮ ਮੌਕੇ ‘ਫੇਕ ਨਿਊਜ਼’ ਤੇ ‘ਪੇਡ ਨਿਊਜ਼’ ਦੀ ਮੰਡੀ ਦਾ ਭਾਅ ਵੀ ਆਪਣੀ ਬਹਾਰ ’ਤੇ ਤਾਜ਼ਾ ਹੋ ਗਿਆ। ....

ਸੰਘਰਸ਼ ਦਾ ਸੱਦਾ ਦਿੰਦੀ ਦਸਤਾਵੇਜ਼ੀ ਫਿਲਮ ‘ਲੈਂਡਲੈੱਸ’

Posted On April - 23 - 2019 Comments Off on ਸੰਘਰਸ਼ ਦਾ ਸੱਦਾ ਦਿੰਦੀ ਦਸਤਾਵੇਜ਼ੀ ਫਿਲਮ ‘ਲੈਂਡਲੈੱਸ’
ਹਾਲ ਹੀ ਵਿਚ ਆਈ ਰਣਦੀਪ ਮੱਦੋਕੇ ਦੀ ਦਸਤਾਵੇਜ਼ੀ ਫ਼ਿਲਮ ‘ਲੈਂਡਲੈੱਸ’ ਰਾਹੀਂ ਬੇਜ਼ਮੀਨੇ ਲੋਕਾਂ ਦੀ ਗੱਲ ਕੀਤੀ ਗਈ ਹੈ। ਪਿਛਲੇ ਸਾਲਾਂ ਦੌਰਾਨ ਰਣਦੀਪ ਦੇ ਕੈਮਰੇ ਦੀ ਅੱਖ ਨੇ ਪੰਜਾਬੀ ਰਹਿਤਲ ਤੇ ਭੋਇੰ ਵਿਚ ਵਿਚਰਦੇ ਉਨ੍ਹਾਂ ਕਿਰਦਾਰਾਂ ਨੂੰ ਫੜਿਆ ਹੈ ਜਿਹੜੇ ਸਦੀਆਂ ਤੋਂ ‘ਅਣਹੋਏ’ ਹਨ। ਉਹ ਇਸ ਫ਼ਿਲਮ ਰਾਹੀਂ ਪੰਜਾਬੀ ਖਸਲਤ ਅੱਗੇ ਇਨ੍ਹਾਂ ਦੇ ‘ਅਣਹੋਏ’ ਹੋਣ ਦਾ ਸਵਾਲ ਪਾਉਂਦਾ ਹੈ। ....

ਖਣਿਜਾਂ ਤੋਂ ਅਮੀਰ, ਜਨਤਾ ਗ਼ਰੀਬ: ਉੜੀਸਾ ਦੀ ਹਾਲਤ ਅਜੀਬ

Posted On April - 23 - 2019 Comments Off on ਖਣਿਜਾਂ ਤੋਂ ਅਮੀਰ, ਜਨਤਾ ਗ਼ਰੀਬ: ਉੜੀਸਾ ਦੀ ਹਾਲਤ ਅਜੀਬ
ਸੱਤਾ ਦੀ ਜੰਗ ਤਾਂ ਹਰੇਕ ਰਾਜ ਵਿਚ ਹੀ ਦਿਲਚਸਪ ਹੋ ਗਈ ਹੈ, ਪਰ ਉੜੀਸਾ ਦੀ ਸਿਆਸੀ ਜੰਗ ਜ਼ਿਆਦਾ ਹੀ ਦਿਲਚਸਪ ਹੈ। ਖਣਿਜ ਵਸੀਲਿਆਂ ਨਾਲ ਭਰਪੂਰ ਇਸ ਅਮੀਰ ਸੂਬੇ ਦੀ ਸੱਤਾ ’ਤੇ 20 ਸਾਲਾਂ ਤੋਂ ਕਾਬਜ਼ ਬੀਜੂ ਜਨਤਾ ਦਲ (ਬੀਜੇਡੀ) ਨੂੰ ਇਸ ਵਾਰ ਭਾਜਪਾ ਤਕੜੀ ਟੱਕਰ ਦਿੰਦੀ ਜਾਪਦੀ ਹੈ। ....

ਜੱਲ੍ਹਿਆਂਵਾਲਾ ਬਾਗ਼ : ਸੌ ਸਾਲ, ਸੌ ਸਵਾਲ

Posted On April - 16 - 2019 Comments Off on ਜੱਲ੍ਹਿਆਂਵਾਲਾ ਬਾਗ਼ : ਸੌ ਸਾਲ, ਸੌ ਸਵਾਲ
ਪਿਛਲੇ ਦਿਨਾਂ ਤੋਂ ‘ਜੱਲ੍ਹਿਆਂਵਾਲਾ ਬਾਗ਼’ ਗਾਹੇ-ਬਗਾਹੇ ਚਰਚਾ ਵਿਚ ਹੈ। ਇਸ ਚਰਚਾ ਦੇ ਦਰਮਿਆਨ ਰੂਸੀ ਵਿਦਵਾਨ ਤੇ ਲੇਖਕ ਰਸੂਲ ਹਮਜ਼ਾਤੋਵ ਦਾ ਕਥਨ ਵਾਰ-ਵਾਰ ਚੇਤੇ ਆ ਰਿਹਾ ਹੈ। ਉਹ ਕਹਿੰਦਾ ਹੈ ‘ਜੇਕਰ ਤੁਸੀਂ ਬੀਤੇ ਉੱਪਰ ਪਿਸਤੌਲ ਨਾਲ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ’। ....

ਭਾਰਤ ਅੰਦਰ ਇਕ ਹੋਰ ਭਾਰਤ

Posted On April - 16 - 2019 Comments Off on ਭਾਰਤ ਅੰਦਰ ਇਕ ਹੋਰ ਭਾਰਤ
ਸਾਡੀਆਂ ਗੱਡੀਆਂ ਲੋਡ (ਤੇਲ ਟੈਂਕਰ) ਸਨ। ਐਤਵਾਰ ਦਾ ਦਿਨ ਹੋਣ ਕਾਰਨ ਫੈਕਟਰੀ ਬੰਦ ਸੀ। ਮਾਲ ਦੀ ਡਲਿਵਰੀ ਨਾ ਹੋਣ ਕਾਰਨ ਅਸੀਂ ਵਿਹਲੇ ਸਾਂ। ਇੱਥੇ ਕਲਕੱਤੇ ਵਿਚ ਵਿਹਲਿਆਂ ਲਈ ਸਾਡੇ ਪਾਸ ਦੋਸਤਾਂ ਦੀ ਰੁਚੀ ਅਨੁਸਾਰ ਤਿੰਨ-ਚਾਰ ਕੰਮ ਹੀ ਹੁੰਦੇ ਸਨ। ਤਾਸ਼ ਖੇਡਣੀ, ਠੇਕੇ ਜਾ ਕੇ ਦਾਰੂ ਪੀਣੀ ਤੇ ਫਿਰ ਜੇ ਮੂਡ ਹੋਵੇ ਤਾਂ ਸੋਨਾ-ਗਾਚੀ ਦੀ ਯਾਤਰਾ। ....

ਪਹਿਲਾ ਤੇ ਦੂਜਾ ਗੇੜ: ਖੇਤਰੀ ਦਲਾਂ ਦੀ ਅਹਿਮ ਭੂਮਿਕਾ

Posted On April - 16 - 2019 Comments Off on ਪਹਿਲਾ ਤੇ ਦੂਜਾ ਗੇੜ: ਖੇਤਰੀ ਦਲਾਂ ਦੀ ਅਹਿਮ ਭੂਮਿਕਾ
ਦੇਸ਼ ਵਿਚ ਲੋਕਤੰਤਰ ਦਾ ਪੰਜ ਸਾਲਾ ਮੇਲਾ ਸ਼ੁਰੂ ਹੋ ਚੁੱਕਾ ਹੈ। ਸੱਤ ਗੇੜਾਂ ਵਿਚ ਹੋਣ ਵਾਲੀਆਂ ਚੋਣਾਂ ਦੇ ਪਹਿਲੇ ਤੇ ਦੂਜੇ ਪੜਾਅ ਇਸ ਕਾਰਨ ਵੀ ਦਿਲਚਸਪ ਹਨ ਕਿ ਇਨ੍ਹਾਂ ਵਿਚ ਦੋਵਾਂ ਕੌਮੀ ਪਾਰਟੀਆਂ ਭਾਜਪਾ ਤੇ ਕਾਂਗਰਸ ਨੂੰ ਮੁੱਖ ਟੱਕਰ ਖੇਤਰੀ ਪਾਰਟੀਆਂ ਤੋਂ ਮਿਲ ਰਹੀ ਹੈ। ਇਨ੍ਹਾਂ ਗੇੜਾਂ ’ਚ ਖੇਤਰੀ ਦਲ ਮਜ਼ਬੂਤੀ ਨਾਲ ਚੋਣ ਲੜ ਰਹੇ ਹਨ ਅਤੇ ਭਾਜਪਾ ਤੇ ਕਾਂਗਰਸ ਨੂੰ ਤਕੜੀ ਟੱਕਰ ਦੇ ਰਹੇ ....

ਰਾਰਾ ਰੇਡੀਓ…ਦਿਲ ਦੇ ਕਰੀਬ

Posted On April - 9 - 2019 Comments Off on ਰਾਰਾ ਰੇਡੀਓ…ਦਿਲ ਦੇ ਕਰੀਬ
‘ਰਾਰਾ ਰੇਡੀਓ’ ਮੁੱਢਲੀ ਜਮਾਤ ਵਿਚ ਮਾਤ-ਭਾਸ਼ਾ ਸਿੱਖਣ ਦਾ ਇਹ ਗੁਰ ਅਜੇ ਵੀ ਕਦੇ-ਕਦੇ ਮੇਰੇ ਮਨ ਮਸਤਕ ਵਿਚ ਗੂੰਜ ਉੱਠਦਾ ਹੈ। ਰੇਡੀਓ ਮੇਰੀ ਮਾਤ-ਭਾਸ਼ਾ ਦਾ ਸ਼ਬਦ ਨਹੀਂ ਹੈ, ਪਰ ਸਾਡੇ ਪਹਿਲੀ ਜਮਾਤ ਦੇ ਕੈਦੇ ਵਿਚ ਜੋ ਤਸਵੀਰਾਂ ਵਾਲੀ ਵਰਣਮਾਲਾ ਛਪੀ ਹੋਈ ਸੀ, ਉਸ ਵਿਚ ਰੇਡੀਓ ਦੀ ਤਸਵੀਰ ਦੇ ਨਾਲ ‘ਰ’ ਅੰਕਿਤ ਰਾਰਾ ਰੇਡੀਓ ਸੀ। ....
Available on Android app iOS app
Powered by : Mediology Software Pvt Ltd.