ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਲੋਕ ਸੰਵਾਦ › ›

Featured Posts
ਗੁਆਚ ਗਏ ਉਹ ਦਿਨ...

ਗੁਆਚ ਗਏ ਉਹ ਦਿਨ...

ਬਲਦੇਵ ਸਿੰਘ (ਸੜਕਨਾਮਾ) ਟਰਾਂਸਪੋਰਟ ਭਾਈਚਾਰੇ ਵਿਚ ਅੱਡਿਆਂ ਦੀ ਬੜੀ ਮਹੱਤਤਾ ਹੈ। ਵਿਹਲੇ ਵੇਲੇ ਰੁਕਣ ਲਈ ਡਰਾਈਵਰਾਂ ਨੇ ਇਨ੍ਹਾਂ ਦੀ ਚੋਣ ਲੰਮੇ ਤਜਰਬੇ ਦੀ ਸਮਝ ਬਣਾ ਕੇ ਕੀਤੀ ਹੁੰਦੀ ਹੈ। ਇਨ੍ਹਾਂ ਅੱਡਿਆਂ ਉੱਪਰ ਇਹ ਸਵਾਰੀਆਂ ਉਡੀਕਦੇ ਹਨ। ਥਕੇਵਾਂ ਲਾਹ ਕੇ ਤਰੋਤਾਜ਼ੇ ਹੁੰਦੇ ਹਨ। ਥੰਦੇ ਦੇ ਕੌੜੇ-ਕੁਸੈਲੇ ਵਿਵਹਾਰ ’ਚੋਂ ਬਾਹਰ ਆਉਣ ਲਈ ਇਕ-ਦੂਸਰੇ ...

Read More

ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ

ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ

ਪਾਵੇਲ ਕੁੱਸਾ ਇਹ ਦਿਨ ਦੇਸ਼ ਦੀ ਲੋਕਾਈ ’ਚ ਵੱਡੀ ਉਥਲ-ਪੁਥਲ ਵਾਲੇ ਹਨ। ਨਾਗਰਿਕ ਹੱਕਾਂ ਦੇ ਹਮਲੇ ਖਿਲਾਫ਼ ਫੁੱਟਿਆ ਲੋਕ-ਰੋਹ ਦਿਨੋਂ ਦਿਨ ਫੈਲ ਰਿਹਾ ਹੈ। ਇਸ ਸੰਘਰਸ਼ ਲਹਿਰ ਦੇ ਅਹਿਮ ਮੋਰਚੇ ਵਜੋਂ ਪੰਜਾਬ ਨੇ ਆਪਣੀ ਥਾਂ ਮੱਲ ਲਈ ਹੈ। ਨਾਗਰਿਕਤਾ ਸੋਧ ਕਾਨੂੰਨ ਪਾਸ ਹੋਣ ਵੇਲੇ ਤੋਂ ਹੀ ਸੂਬੇ ਦੀਆਂ ਲਗਪਗ ਸਾਰੀਆਂ ਲੋਕ ...

Read More

ਅਸੀਂ ਕਿਉਂ ਪ੍ਰਦੇਸੀ ਹੋਈਏ ?

ਅਸੀਂ ਕਿਉਂ ਪ੍ਰਦੇਸੀ ਹੋਈਏ ?

ਜੀਵਨਪ੍ਰੀਤ ਕੌਰ ਬਚਪਨ, ਜਵਾਨੀ ਅਤੇ ਬੁਢਾਪਾ ਤਿੰਨੇ ਹੀ ਮਨੁੱਖੀ ਜੀਵਨ ਦੀਆਂ ਅਹਿਮ ਅਵਸਥਾਵਾਂ ਹਨ। ਇਨ੍ਹਾਂ ਵਿਚੋਂ ਸਮੁੱਚੇ ਤੌਰ ’ਤੇ ਜੇ ਕੋਈ ਇਕ ਅਵਸਥਾ ਵੀ ਡਾਵਾਂਡੋਲ ਹੋ ਜਾਵੇ ਤਾਂ ਸਮੁੱਚੀ ਸਮਾਜਿਕ ਵਿਵਸਥਾ ਚਰਮਰਾ ਜਾਂਦੀ ਹੈ ਕਿਉਂਕਿ ਹਰੇਕ ਅਵਸਥਾ ਮਨੁੱਖੀ ਸਮਾਜ ਦੀ ਵਿਵਸਥਾ ਵਿਚ ਅਹਿਮ ਯੋਗਦਾਨ ਪਾਉਂਦੀ ਹੈ। ਬਚਪਨ ਅਤੇ ਜਵਾਨੀ ਦੀ ਅਵਸਥਾ ...

Read More

ਜੱਲ੍ਹਿਆਂ ਵਾਲਾ ਬਾਗ਼ ਤੋਂ ਸ਼ਾਹੀਨ ਬਾਗ਼

ਜੱਲ੍ਹਿਆਂ ਵਾਲਾ ਬਾਗ਼ ਤੋਂ ਸ਼ਾਹੀਨ ਬਾਗ਼

ਅਮੋਲਕ ਸਿੰਘ ਸਾਡੇ ਮੁਲਕ ਦੇ ਆਜ਼ਾਦੀ ਸੰਗਰਾਮ ਨੂੰ ਨਵਾਂ, ਇਨਕਲਾਬੀ ਅਤੇ ਇਤਿਹਾਸਕ ਮੋੜ ਦੇਣ ਦੀ ਅਮਿਟ ਭੂਮਿਕਾ ਅਦਾ ਕਰਨ ਵਾਲੇ ਜੱਲ੍ਹਿਆਂ ਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ ਅਮਰ ਕਹਾਣੀ ਹੋਰਨਾਂ ਸਮੇਤ ਮੁਸਲਮਾਨ ਭਾਈਚਾਰੇ ਦੇ ਲਹੂ ਸੰਗ ਲਿਖੀ ਗਈ ਹੈ। ਬਾਗ਼ ਦੀ ਇਤਿਹਾਸਕ ਗਾਥਾ ਬੋਲਦੀ ਹੈ ਕਿ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੇ ...

Read More

ਆਜ਼ਾਦੀ : ਪੂਰਨ ਸਵਰਾਜ ਤੋਂ ਸੰਪੂਰਨ ਲੋਕਰਾਜ ਵੱਲ

ਆਜ਼ਾਦੀ : ਪੂਰਨ ਸਵਰਾਜ ਤੋਂ ਸੰਪੂਰਨ ਲੋਕਰਾਜ ਵੱਲ

ਕੰਵਲਜੀਤ ਸਿੰਘ ਡੇਢ ਮਹੀਨੇ ਤੋਂ ਵਧੇਰੇ ਸਮੇਂ ਤੋਂ ਸਾਡੇ ਦੇਸ਼ ਦੇ ਲੋਕ ਨਾਗਰਿਕਤਾ ਕਾਨੂੰਨ ਵਿਚ ਕੀਤੀਆਂ ਗਈਆਂ ਸੋਧਾਂ ਖ਼ਿਲਾਫ਼ ਸੰਘਰਸ਼ ਵਿਚ ਉਤਰੇ ਹੋਏ ਹਨ। ਹਾਕਮਾਂ ਨੇ ਬਿਆਨ ਦਿੱਤਾ ਹੈ “ਜਿੰਨਾ ਮਰਜ਼ੀ ਵਿਰੋਧ ਕਰੀ ਜਾਵੋ, ਇਹ ਕਾਨੂੰਨ ਵਾਪਸ ਨਹੀਂ ਹੋਵੇਗਾ।” ਦੂਜੇ ਪਾਸੇ ਸਰਦ ਰਾਤ ਵਿਚ ਕੰਬਲ ਖੋਹ ਲੈਣ ਤੋਂ ਬਾਅਦ ਵੀ ਡਟੀਆਂ ...

Read More

ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਰਿਹਾ ਅੰਦੋਲਨ

ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਰਿਹਾ ਅੰਦੋਲਨ

ਹਮੀਰ ਸਿੰਘ ਦਿੱਲੀ ਸਥਿਤ ਸ਼ਾਹੀਨ ਬਾਗ਼ ਕੌਮੀ ਨਾਗਰਿਕਤਾ ਸੋਧ ਕਾਨੂੰਨ, ਪ੍ਰਸਤਾਵਿਤ ਰਾਸ਼ਟਰੀ ਜਨ ਸੰਖਿਆ ਰਜਿਸਟਰ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਖਿਲਾਫ਼ ਵਿਰੋਧ ਦਾ ਚਿੰਨ੍ਹ ਬਣ ਚੁੱਕਾ ਹੈ। ਇਸਨੇ ਦੇਸ਼ ਹੀ ਨਹੀਂ ਦੁਨੀਆਂ ਭਰ ਵਿਚ ਭਾਰਤੀ ਮਾਮਲਿਆਂ ਵਿਚ ਦਿਲਚਸਪੀ ਲੈਣ ਵਾਲਿਆਂ ਨੂੰ ਆਕਰਸ਼ਿਤ ਕੀਤਾ ਹੈ। ਲਗਭਗ ਦੋ ਮਹੀਨਿਆਂ ਤੋਂ ਵੀ ਲੰਬੇ ਸਮੇਂ ਤੋਂ ...

Read More

ਕੋਰਾ ਸੱਚ ਬੋਲਣ ਦੀ ਸਜ਼ਾ

ਕੋਰਾ ਸੱਚ ਬੋਲਣ ਦੀ ਸਜ਼ਾ

ਬਲਦੇਵ ਸਿੰਘ (ਸੜਕਨਾਮਾ) ਕਲਕੱਤੇ ਤੋਂ ਪੰਜਾਬ ਆ ਕੇ ਵੀ ਮੈਂ ਟਰਾਂਸਪੋਰਟ ਕਿੱਤੇ ਦਾ ਮੋਹ ਤਿਆਗ ਨਾ ਸਕਿਆ, ਹਾਲਾਂਕਿ ਮੈਂ ਦ੍ਰਿੜ ਇਰਾਦੇ ਨਾਲ ਆਇਆ ਸੀ- ਪੰਜਾਬ ’ਚ ਇਹ ਧੰਦਾ ਨਹੀਂ ਕਰਨਾ। ਇਸ ਪਾਸੇ ਨਾ ਜਾਣ ਲਈ ਮੈਂ ਮੋਗੇ ਪ੍ਰਿੰਟਿੰਗ ਪ੍ਰੈੱਸ ਵੀ ਲਾ ਲਈ ਸੀ, ਪਰ ਟਰਾਂਸਪੋਰਟ ਕਿੱਤੇ ਦਾ ਚਸਕਾ ਅੰਦਰੋਂ ਨਹੀਂ ਗਿਆ। ਪਹਿਲਾਂ ਕੁਝ ...

Read More


 • ਅਸੀਂ ਕਿਉਂ ਪ੍ਰਦੇਸੀ ਹੋਈਏ ?
   Posted On February - 25 - 2020
  ਬਚਪਨ, ਜਵਾਨੀ ਅਤੇ ਬੁਢਾਪਾ ਤਿੰਨੇ ਹੀ ਮਨੁੱਖੀ ਜੀਵਨ ਦੀਆਂ ਅਹਿਮ ਅਵਸਥਾਵਾਂ ਹਨ। ਇਨ੍ਹਾਂ ਵਿਚੋਂ ਸਮੁੱਚੇ ਤੌਰ ’ਤੇ ਜੇ ਕੋਈ ਇਕ....
 • ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਰਿਹਾ ਅੰਦੋਲਨ
   Posted On February - 18 - 2020
  ਦਿੱਲੀ ਸਥਿਤ ਸ਼ਾਹੀਨ ਬਾਗ਼ ਕੌਮੀ ਨਾਗਰਿਕਤਾ ਸੋਧ ਕਾਨੂੰਨ, ਪ੍ਰਸਤਾਵਿਤ ਰਾਸ਼ਟਰੀ ਜਨ ਸੰਖਿਆ ਰਜਿਸਟਰ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਖਿਲਾਫ਼ ਵਿਰੋਧ ਦਾ....
 • ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ
   Posted On February - 25 - 2020
  ਇਹ ਦਿਨ ਦੇਸ਼ ਦੀ ਲੋਕਾਈ ’ਚ ਵੱਡੀ ਉਥਲ-ਪੁਥਲ ਵਾਲੇ ਹਨ। ਨਾਗਰਿਕ ਹੱਕਾਂ ਦੇ ਹਮਲੇ ਖਿਲਾਫ਼ ਫੁੱਟਿਆ ਲੋਕ-ਰੋਹ ਦਿਨੋਂ ਦਿਨ ਫੈਲ....
 • ਗੁਆਚ ਗਏ ਉਹ ਦਿਨ…
   Posted On February - 25 - 2020
  ਟਰਾਂਸਪੋਰਟ ਭਾਈਚਾਰੇ ਵਿਚ ਅੱਡਿਆਂ ਦੀ ਬੜੀ ਮਹੱਤਤਾ ਹੈ। ਵਿਹਲੇ ਵੇਲੇ ਰੁਕਣ ਲਈ ਡਰਾਈਵਰਾਂ ਨੇ ਇਨ੍ਹਾਂ ਦੀ ਚੋਣ ਲੰਮੇ ਤਜਰਬੇ ਦੀ....

ਪੰਜਾਬ ਯੂਨੀਵਰਸਿਟੀ ਸੈਨੇਟ, ਲੋਕਰਾਜੀ ਪਰੰਪਰਾਵਾਂ ਅਤੇ ਅਧਿਆਪਕੀ ਗੌਰਵ

Posted On March - 25 - 2011 Comments Off on ਪੰਜਾਬ ਯੂਨੀਵਰਸਿਟੀ ਸੈਨੇਟ, ਲੋਕਰਾਜੀ ਪਰੰਪਰਾਵਾਂ ਅਤੇ ਅਧਿਆਪਕੀ ਗੌਰਵ
ਪ੍ਰੋ. ਜੀ.ਐਸ. ਬਰਾੜ ਪੰਜਾਬ ਯੂਨੀਵਰਸਿਟੀ ਦੀ ਨੀਂਹ ਉੱਤਰੀ ਰਾਜਾਂ ਖਿੱਤੇ ਦੇ ਲੋਕਾਂ ਵਲੋਂ ਸਿੱਖਿਆ ਨਾਲ ਸਬੰਧਤ ਸਵੈ- ਨਿਰਣੇ ਦੀ ਉਤਪਤੀ ਨਾਲ ਰੱਖੀ ਗਈ ਸੀ। ਇਸ ਦੇ ਫਲਸਰੂਪ ਇਸ ਦੇ ਸੈਨੇਟ ਵਿੱਚ ਇੱਥੋਂ ਦੇ ਬੁੱਧੀਜੀਵੀ ਵਰਗ ਨੂੰ ਵੀ ਪ੍ਰਤੀਨਿਧਤਾ ਦਿੱਤੀ ਗਈ ਤਾਂ ਜੋ ਇਲਾਕਾਈ ਭਾਸ਼ਾਵਾਂ, ਦੂਰ-ਦੁਰਾਡੇ ਦੇ ਇਲਾਕਿਆਂ ਅਤੇ ਹਰ ਵਰਗ ਦੇ ਲੋਕਾਂ ਦੀਆਂ ਸਿੱਖਿਆ ਨਾਲ ਸਬੰਧਤ ਸਮੱਸਿਆਵਾਂ ਦਾ ਮੀਟਿੰਗਾਂ ਵਿਚ ਮੰਥਨ ਕਰਨ ਉਪਰੰਤ ਸਿੱਖਿਆ ਦੇ ਮਿਆਰੀ ਵਿਕਾਸ ਵਾਸਤੇ ਦਰੁਸਤ ਫੈਸਲੇ ਕੀਤੇ 

ਕਿਵੇਂ ਸਿਰਜੀਏ ਵਧੀਆ ਅਕਾਦਮਿਕ ਮਾਹੌਲ

Posted On March - 25 - 2011 Comments Off on ਕਿਵੇਂ ਸਿਰਜੀਏ ਵਧੀਆ ਅਕਾਦਮਿਕ ਮਾਹੌਲ
ਡਾ. ਗੁਲਜ਼ਾਰ ਸਿੰਘ ਕੰਗ ਨਕਲ ਦੇ ਵਧੇ ਰੁਝਾਨ ਅਤੇ ਸਹਾਇਕ ਪੁਸਤਕਾਂ ਦੀ ਭਰਮਾਰ ਨੇ ਪੜ੍ਹਾਈ ਦਾ ਬਹੁਤ ਨੁਕਸਾਨ ਕੀਤਾ ਹੈ। ਸਾਡੀਆਂ ਵਿੱਦਿਅਕ ਸੰਸਥਾਵਾਂ ਇਨ੍ਹਾਂ ਦੋਵੇਂ ਅਲਾਮਤਾਂ ਦਾ ਸ਼ਿਕਾਰ ਹੋ ਗਈਆਂ ਹਨ ਜਿਸ ਦੇ ਫਲਸਰੂਪ ਅਕਾਦਮਿਕਤਾ ਦਮ ਤੋੜ ਕੇ ਰਹਿ ਗਈ ਹੈ। ਨਕਲ ਦਾ ਕੋਹੜ ਜਿਸ ਵੀ ਸੰਸਥਾ ਵਿਚ ਵੜ ਗਿਆ, ਇਸ ਨੇ ਅਕਾਦਮਿਕਤਾ ਦੀ ਫਸਲ ਨਿਗਲ ਲਈ। ਜਿਨ੍ਹਾਂ ਸੰਸਥਾਵਾਂ ਨੇ ਪਹਿਰਾ ਦੇ ਕੇ ਨਕਲ ਤੋਂ ਆਪਣੀ ਸੰਸਥਾ ਨੂੰ ਬਚਾਅ ਕੇ ਰੱਖਿਆ ਹੈ, ਉਥੇ ਅੱਜ ਵੀ ਅਕਾਦਮਿਕ ਮਾਹੌਲ ਹੈ ਅਤੇ ਉਨ੍ਹਾਂ 

ਅਸੀਮ ਸੰਭਾਵਨਾਵਾਂ ਨਾਲ ਭਰਪੂਰ ਖੇਤਰ

Posted On March - 4 - 2011 Comments Off on ਅਸੀਮ ਸੰਭਾਵਨਾਵਾਂ ਨਾਲ ਭਰਪੂਰ ਖੇਤਰ
ਪੱਤਰਕਾਰੀ ਰੀਨਾ ਗੁਲਾਟੀ ਅੱਜ ਦੇ ਕਰੜੇ ਮੁਕਾਬਲੇ ਦੇ ਯੁਗ ‘ਚ ਅੱਗੇ ਵਧਣ ਲਈ ਜ਼ਰੂਰੀ ਹੈ ਕਿ ਤੁਹਾਡੇ ਵਿੱਚ ਕੁਝ ਖਾਸ ਹੋਵੇ। ਸਾਕਾਰਾਤਮਕ ਦ੍ਰਿਸ਼ਟੀਕੋਣ, ਪ੍ਰਭਾਵਸ਼ਾਲੀ ਵਿਅਕਤੀਤਵ ਅਤੇ ਬੋਲਣ-ਲਿਖਣ ਦਾ ਵਧੀਆ ਅੰਦਾਜ਼ ਕਿਸੇ ਨੂੰ ਵੀ ਆਪਣੇ ਵੱਲ ਖਿੱਚ ਸਕਦਾ ਹੈ। ਇਨ੍ਹਾਂ ਸਾਰੀਆਂ ਖ਼ੂਬੀਆਂ ਨੂੰ ਆਪਣੇ ਅੰਦਰ ਸਮੇਟਣ ਲਈ ਇਕ ਖੇਤਰ ਹੈ: ਪੱਤਰਕਾਰਿਤਾ ਅਤੇ ਮੀਡੀਆ। ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਯੁੱਗ ਮੀਡੀਆ ਦਾ ਯੁੱਗ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਸਾਡੇ ‘ਤੇ 

ਪ੍ਰੀਖਿਆਵਾਂ ਵਿੱਚ ਚੰਗੇ ਅੰਕ ਕਿਵੇਂ ਲਏ ਜਾਣ

Posted On March - 4 - 2011 Comments Off on ਪ੍ਰੀਖਿਆਵਾਂ ਵਿੱਚ ਚੰਗੇ ਅੰਕ ਕਿਵੇਂ ਲਏ ਜਾਣ
ਗੁਰਚਰਨ ਕੌਰ ਕੋਚਰ (ਸਟੇਟ ਤੇ ਨੈਸ਼ਨਲ ਐਵਾਰਡੀ) ਅਧਿਆਪਕ ਵਜੋਂ ਮੈਨੂੰ ਕਈ ਵਾਰ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਕਦੇ ਬਤੌਰ ਸੁਪਰਡੈਂਟ ਅਤੇ ਕਦੇ ਬਤੌਰ ਆਬਜ਼ਰਵਰ ਬਣਨ ਦਾ ਮੌਕਾ ਮਿਲਦਾ ਰਿਹਾ ਹੈ। ਆਪਣੀ ਡਿਊਟੀ ਦੌਰਾਨ ਪ੍ਰੀਖਿਆਰਥੀਆਂ ਵੱਲੋਂ ਕੀਤੀਆਂ ਜਾਂਦੀਆਂ ਕੁਝ ਸਾਧਾਰਨ ਗਲਤੀਆਂ ਮੈਂ ਨੋਟ ਕਰਦੀ ਰਹੀ ਹਾਂ ਜੋ ਮੈਂ ਵਿਦਿਆਰਥੀ ਵਰਗ ਵਿਚ ਲਿਆਉਣਾ ਚਾਹੁੰਦੀ ਹਾਂ। ਮੈਂ ਨਾਲ ਹੀ ਨਾਲ ਕੁਝ ਸੁਝਾਅ ਵੀ ਦੇਣਾ ਚਾਹੁੰਦੀ ਹਾਂ ਤਾਂ ਕਿ ਵਿਦਿਆਰਥੀ ਪ੍ਰੀਖਿਆਵਾਂ ਵਿਚੋਂ ਵਧੀਆ ਅੰਕ 

ਗਣਿਤ ਵਿਸ਼ਾ ਪਾਸ ਕਰਨ ਦਾ ਸੌਖਾ ਤਰੀਕਾ

Posted On March - 4 - 2011 Comments Off on ਗਣਿਤ ਵਿਸ਼ਾ ਪਾਸ ਕਰਨ ਦਾ ਸੌਖਾ ਤਰੀਕਾ
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੈਸ਼ਨ 2010-11 ਤੋਂ ਦਸਵੀਂ ਜਮਾਤ ਲਈ ਸਮੈਸਟਰ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰਣਾਲੀ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 21 ਮਾਰਚ ਤੋਂ ਦੂਜੇ ਸਮੈਸਟਰ ਦੀ ਪ੍ਰੀਖਿਆ ਸ਼ੁਰੂ ਕੀਤੀ ਜਾ ਰਹੀ ਹੈ। ਪ੍ਰੀਖਿਆ ਦੀ ਤਰੀਕ ਨੇੜੇ ਆਉਣ ਨਾਲ ਵਿਦਿਆਰਥੀਆਂ ਦੇ ਮਨ ਵਿਚ ਘਬਰਾਹਟ ਹੋਣੀ ਸੁਭਾਵਕ ਹੈ। ਹਰੇਕ ਵਿਸ਼ੇ ਦੀ ਆਪਣੀ ਅਹਿਮੀਅਤ ਹੈ। ਇਸ ਲਈ ਹਰੇਕ ਵਿਸ਼ੇ ਨੂੰ ਪਾਸ ਕਰਨਾ ਲਾਜ਼ਮੀ ਹੈ। ਵਿਦਿਆਰਥੀ ਗਣਿਤ ਵਿਸ਼ੇ ਨੂੰ ਔਖਾ ਸਮਝਦੇ ਹਨ, ਪਰ ਇਸ ਵਿਸ਼ੇ ਨੂੰ ਪਾਸ ਕਰਨਾ 

ਸਿਵਿਲ ਸੇਵਾਵਾਂ ਵਿੱਚ ਦਾਖਲਾ ਕਿਵੇਂ?

Posted On March - 4 - 2011 Comments Off on ਸਿਵਿਲ ਸੇਵਾਵਾਂ ਵਿੱਚ ਦਾਖਲਾ ਕਿਵੇਂ?
ਨਵੇਂ ਦਿਸਹੱਦੇ ਮਨਿੰਦਰ ਗਰੇਵਾਲ ਸਿਵਿਲ ਸਰਵਿਸਿਜ਼ ਦੇ ਖੇਤਰ ਵਿੱਚ ਸਰਕਾਰੀ ਤੰਤਰ ਦੇ ਉਹ ਸਾਰੇ ਵਿਭਾਗ ਸ਼ਾਮਲ ਨੇ ਜੋ ਸੁਰੱਖਿਆ ਸੈਨਾਵਾਂ  ਦੇ ਦਾਇਰੇ ਵਿੱਚ ਨਹੀਂ ਆਉਂਦੇ, ਪਰ ਦੇਸ਼ ਦਾ ਪ੍ਰਬੰਧ ਚਲਾਉਣ ਲਈ ਬੇਹੱਦ ਜ਼ਰੂਰੀ ਹਨ। ਅਫਸਰਸ਼ਾਹੀ ਭਾਵ ਸਿਵਿਲ ਸਰਵੈਂਟਸ ਇਹ ਯਕੀਨੀ ਬਣਾਉਂਦੇ ਹਨ ਕਿ ਦੇਸ਼ ਦੇ ਹਰ ਨਾਗਰਿਕ ਨੂੰ ਸੰਵਿਧਾਨ ਅਤੇ ਸੰਸਦ ਵੱਲੋਂ ਦਿੱਤੇ ਗਏ ਸਾਰੇ ਹੱਕ ਅਤੇ ਸੇਵਾਵਾਂ ਪ੍ਰਾਪਤ ਹੋਣ। ਸਿਵਿਲ ਸਰਵਿਸਿਜ਼ ਇਕ ਅਜਿਹਾ ਕਿੱਤਾ ਹੈ ਜੋ ਹਮੇਸ਼ਾ ਤੋਂ ਹੀ ਆਪਣੇ ਰੁਤਬੇ, ਰਸੂਖ਼ 

ਸਕੂਲ ਸਿੱਖਿਆ ‘ਚ ਸੁਧਾਰ ਅਤੇ ਦਿੱਖ ਨਿਖਾਰਨ ਲਈ ਸੁਝਾਅ

Posted On March - 4 - 2011 Comments Off on ਸਕੂਲ ਸਿੱਖਿਆ ‘ਚ ਸੁਧਾਰ ਅਤੇ ਦਿੱਖ ਨਿਖਾਰਨ ਲਈ ਸੁਝਾਅ
ਖੁੱਲ੍ਹਾ ਖ਼ਤ ਸਿੱਖਿਆ ਮੰਤਰੀ ਦੇ ਨਾਂ ਸਤਿਕਾਰਤ ਸਿੱਖਿਆ ਮੰਤਰੀ ਜੀ, ਅਧਿਆਪਕ ਰਹੇ ਹੋਣ ਕਰਕੇ ਤੁਸੀਂ ਸਿੱਖਿਆ ਵਿਭਾਗ ਦੀ ਲੋੜਾਂ-ਥੋੜ੍ਹਾਂ ਤੇ ਭਾਵਨਾਵਾਂ ਬਾਰੇ ਬਾਖੂਬੀ ਜਾਣੀ-ਜਾਣ ਹੋ। ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਤੁਹਾਡੇ ਮੁੱਢਲੇ ਬਿਆਨ ਕਿ ਅਧਿਆਪਕਾਂ ਨੂੰ ਰਾਸ਼ਟਰੀ- ਨਿਰਮਾਤਾ ਵਰਗੇ ਮਿਲੇ ਸਤਿਕਾਰ ਨੂੰ ਕਾਇਮ-ਦਾਇਮ ਰੱਖਿਆ ਜਾਵੇਗਾ ਅਤੇ ਸਕੂਲਾਂ ਵਿੱਚ ਦਹਿਸ਼ਤ ਫੈਲਾਉਣ ਵਰਗੇ ਐਕਸ਼ਨਾਂ ਦੀ ਥਾਂ ਅਧਿਆਪਕਾਂ ਨੂੰ ਉਤਸ਼ਾਹਤ ਕਰਨ ਦਾ ਮਾਹੌਲ ਸਿਰਜਿਆ ਜਾਵੇਗਾ, 

ਸਤਲੁਜ ਤੇ ਘੱਗਰ ਬਣੇ ਪੰਜਾਬੀਆਂ ਦੀ ਜਾਨ ਦਾ ਖੌਅ

Posted On February - 25 - 2011 Comments Off on ਸਤਲੁਜ ਤੇ ਘੱਗਰ ਬਣੇ ਪੰਜਾਬੀਆਂ ਦੀ ਜਾਨ ਦਾ ਖੌਅ
ਪਾਲ ਸਿੰਘ ਨੌਲੀ ਕਪੂਰਥਲਾ, 24 ਫਰਵਰੀ ਪੰਜਾਬ ਦੇ ਦਰਿਆਵਾਂ ਦੀ ਹਾਲਤ ਬੜੀ ਤਰਸਯੋਗ ਬਣੀ ਹੋਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਾਲ 2009 ਤੇ ਸਾਲ 2010 ਦੀਆਂ ਰਿਪੋਰਟਾਂ ਅਨੁਸਾਰ ਦਰਿਆਵਾਂ ‘ਚ ਪੈ ਰਹੀ ਗੰਦਗੀ ਤੇ ਜ਼ਹਿਰਾਂ ‘ਚ ਰਤੀ ਭਰ ਵੀ ਫਰਕ ਨਹੀਂ ਪਿਆ। ਸਭ ਤੋਂ ਵੱਧ ਸਤਲੁਜ ਦਰਿਆ ਦੀ ਹਾਲਤ ਖਰਾਬ ਹੈ, ਜਿਸ ਦੇ ਕੁਝ ਹਿੱਸਿਆਂ ‘ਚ ਪਾਣੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮਾਪਦੰਡਾਂ ਅਨੁਸਾਰ ‘ਈ’ ਕਲਾਸ ਦਾ ਹੈ ਜੋ ਮਨੁੱਖੀ ਸਿਹਤ ਲਈ ਬਹੁਤ ਹੀ ਖਤਰਨਾਕ ਮੰਨਿਆ ਜਾਂਦਾ 

ਦਸਵੀਂ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

Posted On February - 25 - 2011 Comments Off on ਦਸਵੀਂ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
ਬਟਾਲਾ, 24 ਫਰਵਰੀ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ ਅਧਿਆਪਕ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀ ਦੇ ਕਥਿਤ ਤੌਰ ‘ਤੇ ਥੱਪੜ ਮਾਰਿਆ ਗਿਆ ਕਿਉਂਕਿ ਉਸ ਨੇ ਹੋਮ ਵਰਕ ਨਹੀ ਕੀਤਾ ਸੀ। ਇਸ ‘ਤੇ ਵਿਦਿਆਰਥੀ ਨੇ ਆਪਣੀ ਹੱਤਕ ਮਹਿਸੂਸ ਕਰਦਿਆਂ ਅੱਜ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਬੱਚੇ ਦੇ ਮਾਪਿਆਂ ਨੇ ਪੀੜਤ ਜੁਗਰਾਜ ਨੂੰ ਗੰਭੀਰ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ। ਜੁਗਰਾਜ ਨੇ ਕੰਪਿਊਟਰ ਅਧਿਆਪਕ 

ਕਲਾਸਰੂਮ ਟੀਚਿੰਗ ਕਿਵੇਂ ਪ੍ਰਭਾਵਸ਼ਾਲੀ ਬਣਾਈਏ

Posted On February - 25 - 2011 Comments Off on ਕਲਾਸਰੂਮ ਟੀਚਿੰਗ ਕਿਵੇਂ ਪ੍ਰਭਾਵਸ਼ਾਲੀ ਬਣਾਈਏ
ਅਧਿਆਪਕ ਦਾ ਪੜ੍ਹਾਉਣ ਦਾ ਢੰਗ ਹੀ ਜੇ ਚੰਗਾ ਨਾ ਹੋਵੇ ਤਾਂ ਚੰਗੇ ਨਤੀਜਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ। ਗਿਆਨਵਾਨ ਹੋਣਾ ਗਿਆਨ ਵੰਡਣ ਨਾਲੋਂ ਅਲੱਗ ਖੇਤਰ ਹੈ। ਇਹ ਜ਼ਰੂਰੀ ਨਹੀਂ ਕਿ ਜ਼ਿਆਦਾ ਗਿਆਨ ਰੱਖਣ ਵਾਲਾ ਅਧਿਆਪਕ ਪੜ੍ਹਾਉਂਦਾ ਵੀ ਚੰਗਾ ਹੋਵੇ। ਆਮ ਤੌਰ ‘ਤੇ ਵੇਖਣ ਵਿਚ ਆਇਆ ਹੈ ਕਿ ਅਧਿਆਪਕ ਜਮਾਤ ਵਿਚ ਜਾਣ ਤੋਂ ਪਹਿਲਾਂ ਪੜ੍ਹਾਏ ਜਾਣ ਵਾਲੇ ਵਿਸ਼ੇ ਨੂੰ ਤਿਆਰ ਕਰਕੇ ਨਹੀਂ ਜਾਂਦੇ। ਬਹੁਤ ਸਾਰੇ ਤਾਂ ਵਿਦਿਆਰਥੀਆਂ ਤੋਂ ਹੀ ਜਾ ਕੇ ਪੁੱਛਦੇ ਹਨ ਕਿ ਅੱਜ ਕੀ ਪੜ੍ਹਨਾ ਹੈ। ਹੋ ਸਕਦਾ ਹੈ ਕਿ 

ਪਾਣੀਆਂ ‘ਤੇ ਕਿਲੇ ਉਸਾਰਨ ਵਾਲੇ

Posted On February - 25 - 2011 Comments Off on ਪਾਣੀਆਂ ‘ਤੇ ਕਿਲੇ ਉਸਾਰਨ ਵਾਲੇ
ਜੇ ਸਮੁੰਦਰ ਤੁਹਾਨੂੰ ਚੰਗਾ ਲੱਗਦਾ ਹੈ ਅਤੇ ਤੁਸੀਂ ਸਮੁੰਦਰ ਵਿਚ ਹੀ ਸ਼ਹਿਰ ਵਸਾਉਣਾ ਲੋਚਦੇ ਹੋ ਤਾਂ ਨੇਵਲ ਆਰਕੀਟੈਕਚਰ ਨੂੰ ਇਕ ਲਾਭਦਾਇਕ ਕਿੱਤੇ ਵਜੋਂ ਅਪਣਾਇਆ ਜਾ ਸਕਦਾ ਹੈ। ਨੇਵਲ ਆਰਕੀਟੈਕਟਰ ਉਹ ਵਿਸ਼ਾ ਹੈ ਜਿਸ ਬਾਰੇ ਆਮ ਲੋਕ ਬਹੁਤ ਘੱਟ ਜਾਣਦੇ ਹਨ। ਇਸ ਦਾ ਸਬੰਧ ਹਰ ਕਿਸਮ ਦੇ ਸਮੁੰਦਰੀ ਵਾਹਨਾਂ ਦਾ ਡਿਜ਼ਾਈਨ ਤਿਆਰ ਕਰਨ, ਇਨ੍ਹਾਂ ਵਾਹਨਾਂ ਦਾ ਨਿਰਮਾਣ ਕਰਨ, ਇਨ੍ਹਾਂ ਦੀ ਮੁਰੰਮਤ ਕਰਨ ਅਤੇ ਸਾਂਭ-ਸੰਭਾਲ ਕਰਨ ਨਾਲ ਹੈ। ਸੇਸੀਆ ਮੇਰੀਟਾਈਮ ਅਕੈਡਮੀ ਦੇ ਡੀਨ ਕੈਪਟਨ ਅਰਨਬ ਸੇਨ ਦਾ ਕਹਿਣਾ 

ਐਕਸਰੇਅ ਸਿਧਾਂਤ ਦਾ ਖੋਜੀ

Posted On February - 25 - 2011 Comments Off on ਐਕਸਰੇਅ ਸਿਧਾਂਤ ਦਾ ਖੋਜੀ
ਚਾਨਣ ਮੁਨਾਰੇ ਐਕਸਰੇਅ (X-R1Y) ਸਿਧਾਂਤ ਅੱਜ ਵੱਖ-ਵੱਖ ਖੇਤਰਾਂ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਸਰੀਰ, ਪਦਾਰਥ ਤੇ ਇਸ ਦੇ ਤੱਤਾਂ ਦੀ ਅੰਦਰੂਨੀ ਜਾਂਚ-ਪੜਤਾਲ ਅਤੇ ਹੋਰ ਸਕਰੀਨਿੰਗ ਦੀਆਂ ਨਵੀਆਂ-ਨਵੀਆਂ ਵਿਧੀਆਂ ਦਾ ਮੁੱਢ ਐਕਸਰੇਅ ਸਿਧਾਂਤ ਹੀ ਹੈ। ਇਸ ਸਿਧਾਂਤ ਦੀ ਲੱਭਤ ਦਾ ਸਿਹਰਾ ਜਰਮਨੀ ਦੇ ਉੱਘੇ ਭੌਤਿਕ ਵਿਗਿਆਨੀ ਵ੍ਹੀਲੈੱਮ ਕੌਨਾਰਡ ਰੋਂਟਜੈਨ ਨੂੰ ਜਾਂਦਾ ਹੈ। ਵ੍ਹੀਲੈੱਮ ਦਾ ਜਨਮ 27 ਮਾਰਚ, 1845 ਨੂੰ ਲੀਂਨੈਪ (ਜਰਮਨੀ) ਵਿਖੇ ਕੱਪੜੇ ਦੇ ਵਪਾਰੀ ਦੇ ਘਰ ਹੋਇਆ। ਆਪਣੇ ਮਾਤਾ-ਪਿਤਾ 

ਯਾਦਗਾਰੀ ਹੋ ਨਿਬੜਿਆ ‘ਬੇਬੇ ਦੀ ਰਸੋਈ ਸ਼ੁੱਧ ਖੁਰਾਕ ਮੇਲਾ’

Posted On February - 25 - 2011 Comments Off on ਯਾਦਗਾਰੀ ਹੋ ਨਿਬੜਿਆ ‘ਬੇਬੇ ਦੀ ਰਸੋਈ ਸ਼ੁੱਧ ਖੁਰਾਕ ਮੇਲਾ’
ਨਿਜੀ ਪੱਤਰ ਪ੍ਰੇਰਕ ਸੰਗਰੂਰ, 24 ਫਰਵਰੀ ਇਥੇ ਬੇਬੇ ਦੀ ਰਸੋਈ ‘ਚ ਬਣੇ ਸ਼ੁੱਧ ਦੇਸੀ ਖਾਣਿਆਂ ਦੇ ਸੁਆਦ ਨੂੰ ਲੋਕ ਚਿਰਾਂ ਤੱਕ ਯਾਦ ਰੱਖਣਗੇ। ਵਿਆਹ ਵਰਗੇ ਮਹੌਲ ‘ਚ ਲੋਕਾਂ ਨੇ ਜਿਥੇ ਮੱਕੀ ਤੇ ਬਾਜਰੇ ਦੀ ਪਾਣੀ ਹੱਥੀ ਰੋਟੀ ਤੇ ਸਰੋਂ ਦੇ ਸਾਗ ਨੂੰ ਚੌਂਕੜੀਆਂ ਮਾਰ ਮਾਰ ਕੇ ਖਾਧਾ ਉਥੇ ਜ਼ਵਾਰ ਅਤੇ ਮੱਕੀ ਦੇ ਦਾਣਿਆਂ ਦੇ ਭੂਤ ਪਿੰਨਿਆਂ ਅਤੇ ਖੀਰ ਤੇ ਗੁਲਗਲਿਆਂ ਨੂੰ ਵੀ ਰੀਝਾਂ ਲਾ ਲਾ ਕੇ ਛਕਿਆ। ਇਹ ਨਜ਼ਾਰਾ ਇਥੇ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਦੇ ਖੁੱਲ੍ਹੇ ਵਿਹੜੇ ਵਿਚ ਸਮਾਜ ਸੇਵੀ 

ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਖਾਮੀਆਂ ਕੌਣ ਦੂਰ ਕਰੇਗਾ?

Posted On February - 25 - 2011 Comments Off on ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਖਾਮੀਆਂ ਕੌਣ ਦੂਰ ਕਰੇਗਾ?
ਪਿਛਲੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਬਿਆਨ ਸੀ ਕਿ ਆਉਣ ਵਾਲੇ ਸਾਲਾਂ ਵਿਚ ਭਾਰਤ ਗਿਆਨ ਦੇ ਮਾਮਲੇ ਵਿਚ ਵਿਸ਼ਵ ਗੁਰੂ ਬਣ ਜਾਵੇਗਾ। ਇਸ ਮਗਰੋਂ ਕੇਂਦਰੀ ਮਨੁੱਖੀ ਸਾਧਨ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਵੀ ਕਿਹਾ ਕਿ 2015 ਤਕ ਭਾਰਤੀ ਔਰਤਾਂ ਸਿੱਖਿਆ ਦੇ ਖੇਤਰ ਵਿਚ ਮਰਦਾਂ ਦਾ ਮੁਕਾਬਲਾ ਕਰਨ ਲੱਗ ਜਾਣਗੀਆਂ। ਸਿੱਖਿਆ ਅਧਿਕਾਰ ਕਾਨੂੰਨ ਨੂੰ ਕਾਫੀ ਲੰਮੇ ਸਮੇਂ ਦੀ ਮੁਸ਼ੱਕਤ ਤੋਂ ਬਾਅਦ 1 ਅਪਰੈਲ, 2010 ਨੂੰ ਲਾਗੂ ਕੀਤਾ ਗਿਆ। ਪ੍ਰੋ. ਯਸ਼ਪਾਲ ਨੇ ਵੀ ਆਪਣੀ ਰਿਪੋਰਟ ਵਿਚ ਉੱਚ 

ਮਿੱਠਾ ਜ਼ਹਿਰ ਹੈ ਪ੍ਰੀਖਿਆ ’ਚ ਨਕਲ

Posted On February - 11 - 2011 Comments Off on ਮਿੱਠਾ ਜ਼ਹਿਰ ਹੈ ਪ੍ਰੀਖਿਆ ’ਚ ਨਕਲ
ਮਨਿੰਦਰ ਕੌਰ ਮਨਿੰਦਰ ਕੌਰ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਸਭ ਤੋਂ ਵੱਡੀ ਖਾਮੀ ‘ਨਕਲ’ ਹੈ। ਅਧਿਆਪਕ, ਅਧਿਆਪਨ ਵਿਧੀਆਂ, ਸਮਾਜ, ਵਿਦਿਆਰਥੀ ਜਾਂ ਫ਼ਿਰ ਇਨ੍ਹਾਂ ਨਾਲ ਜੁੜ ਕੇ ਬਣਿਆ ਨਿਜ਼ਾਮ (ਸਿਸਟਮ) ਹੀ ਇਸ ਕੋਹੜ ਵਰਗੇ ਖ਼ਤਰਨਾਕ ਰੁਝਾਨ ਲਈ ਜ਼ਿੰਮੇਵਾਰ ਹੈ। ‘ਸਿੱਖਿਆ’ ਦੇ ਅਸਲੀ ਅਰਥਾਂ ਅਤੇ ਮਨੋਰਥ ਤੋਂ ਅਸੀਂ ਦਿਨੋਂ-ਦਿਨ ਕੋਹਾਂ ਦੂਰ ਹੰੁਦੇ ਜਾ ਰਹੇ ਹਾਂ। ਗੁਰਬਾਣੀ ਅਨੁਸਾਰ ‘ਪੜਿਆ ਮੂਰਖ ਆਖੀਐ, ਜਿਸੁ ਲਬੁ, ਲੋਭੁ ਅਹੰਕਾਰ’- ਜੇ ਉੱਚ ਸਿਖਲਾਈ ਪ੍ਰਾਪਤ ਅਧਿਆਪਕ ਹੀ ਲਾਲਚਵੱਸ ਹੋ ਕੇ ਜਾਂ 

ਪੀਐਚ.ਡੀ. ਤੇ ਹੋਰ ਸੁਯੋਗ ਉਮੀਦਵਾਰਾਂ ਦਾ ਸ਼ੋਸ਼ਣ

Posted On February - 11 - 2011 Comments Off on ਪੀਐਚ.ਡੀ. ਤੇ ਹੋਰ ਸੁਯੋਗ ਉਮੀਦਵਾਰਾਂ ਦਾ ਸ਼ੋਸ਼ਣ
ਰਜਿੰਦਰ ਕੌਰ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਦਾਖਲ ਹੋ ਕੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵੱਧ ਤੋਂ ਵੱਧ ਯੋਗਤਾ ਬਣਾਉਣ ਖਾਤਰ ਹਰ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਦੀ ਜਿੰਦਗੀ ਦਾ ਲਗਪਗ ਅੱਧਾ ਹਿੱਸਾ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਵਿੱਚ ਹੀ ਗੁਜ਼ਰ ਜਾਂਦਾ ਹੈ। ਡਿਗਰੀਆਂ ਲੈਣ ਲਈ ਅੰਤਾਂ ਦੀ ਮਿਹਨਤ ਮੁਸ਼ੱਕਤ ਤੇ ਲੱਖਾਂ ਰੁਪਏ ਦਾ ਖਰਚ ਉਠਾਉਂਦਿਆਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜਿਸ ਤਰ੍ਹਾਂ ਦੇ ਮਾਨਸਿਕ ਤਣਾਅ ਦਾ ਸ਼ਿਕਾਰ ਹੋਣਾ ਪੈਂਦਾ ਹੈ, ਉਸ ਨਾਲ ਵਿਦਿਆਰਥੀ ਦੀ ਸ਼ਖਸੀਅਤ 
Manav Mangal Smart School
Available on Android app iOS app
Powered by : Mediology Software Pvt Ltd.