ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਲੋਕ ਸੰਵਾਦ › ›

Featured Posts
ਕਿਰਤ ਦਾ ਸਵੈਮਾਣ

ਕਿਰਤ ਦਾ ਸਵੈਮਾਣ

ਬਲਦੇਵ ਸਿੰਘ (ਸੜਕਨਾਮਾ) ‘ਲਾਲ ਬੱਤੀ’ ਨਾਵਲ ਲਿਖਣ ਲਈ ਉਸ ਧੰਦੇ ਦੇ ਸੱਭਿਆਚਾਰ ਨੂੰ ਨੇੜੇ ਤੋਂ ਜਾਂਚਣ ਲਈ ਮੈਂ ਕਈ ਵਰ੍ਹੇ ਲਗਾਏ ਸਨ। ਆਪਣੇ ਟਰਾਂਸਪੋਰਟ ਦੇ ਕਿੱਤੇ ਤੋਂ ਜਦੋਂ ਵੀ ਵਿਹਲ ਮਿਲਦੀ ਮੈਂ ਵਿਕਟੋਰੀਆ ਯਾਦਗਾਰ ਦੇ ਮੈਦਾਨਾਂ ਵਿਚ ਚਲਾ ਜਾਂਦਾ ਸੀ। ਉੱਥੇ ਕੋਈ ਖਾਲੀ ਕੋਨਾ ਮੱਲ ਕੇ ਪੜ੍ਹਨ ਵਿਚ ਰੁੱਝੇ ਹੋਣ ਦਾ ...

Read More

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਗਗਨ ਦੀਪ ਸ਼ਰਮਾ (ਡਾ.) ਬਿੱਲੀ ਨੂੰ ਆਉਂਦੀ ਵੇਖ ਕੇ ਕਬੂਤਰ ਦੇ ਅੱਖਾਂ ਮੀਚ ਲੈਣ ਵਾਲੀ ਕਹਾਣੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੀ ਤੁਸੀਂ ਇਹੋ ਜਿਹੀ ਕੋਈ ਕਹਾਣੀ ਘਟਦੀ ਵੇਖੀ ਜਾਂ ਸੁਣੀ ਹੈ ਜਿੱਥੇ ਬਿੱਲੀ ਆਉਂਦੀ ਵੇਖ ਕੇ ਕਬੂਤਰਾਂ ਦੀ ਰਾਖੀ ਬੈਠੇ ਲੋਕ ਕਬੂਤਰਾਂ ਦੀਆਂ ਅੱਖਾਂ ’ਤੇ ਪਰਦੇ ਪਾ ਦਿੰਦੇ ਹੋਣ ...

Read More

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

ਸੰਜੀਵ ਪਾਂਡੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਵਾਰ ਸਬੰਧਾਂ ਵਿਚ ਖਾਸਾ ਤਣਾਅ ਨਜ਼ਰ ਆ ਰਿਹਾ ਹੈ। ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਖ਼ਤਮ ਕਰਨ ਦਾ ਫੈ਼ਸਲਾ ਕੀਤਾ ਹੈ। ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨੀ ਸੰਸਦ ਦਾ ...

Read More

ਰੋਟੀ ਹੱਕ ਦੀ ਖਾਧੀ ਚੰਗੀ ਐ

ਰੋਟੀ ਹੱਕ ਦੀ ਖਾਧੀ ਚੰਗੀ ਐ

ਕਿਰਤੀ ਮੈਂ ਵਿਆਹਾਂ ’ਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ ਆਂ। ਪਰਿਵਾਰ ਵਾਲੇ ਮੈਰਿਜ ਪੈਲੇਸ ਵਿਚ ਨ੍ਹੀਂ ਜਾਣ ਦਿੰਦੇ। ਇਸ ਲਈ ਪਿੰਡ ਵਿਚ ਘਰਾਂ ’ਚ ਹੋਣ ਵਾਲੀਆਂ ਵਿਆਹ-ਸ਼ਾਦੀਆਂ ਵਿਚ ਈ ਮੈਂ ਇਹ ਕੰਮ ਕਰਦੀ ਆਂ। ਛੇ-ਸੱਤ ਹਜ਼ਾਰ ਰੁਪਏ ਮਹੀਨੇ ਦੇ ਬਣ ਜਾਂਦੇ ਨੇ। ਜਦੋਂ ਕਦੇ ਕੰਮ ਮਿਲ ਜਾਂਦਾ ਕਰ ਲੈਨੀ ਆਂ। ਜਿਹੜੇ ...

Read More

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

ਸੋਹਜ ਦੀਪ ਮਨੁੱਖਾਂ ਦਾ ਸਮਾਜਿਕ ਅਤੇ ਆਰਥਿਕ ਢਾਂਚਾ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨਾਲ ਭਰਿਆ ਹੋਇਆ ਹੈ। ਇਹ ਅਸਮਾਨਤਾਵਾਂ ਜਾਤ, ਨਸਲ, ਧਰਮ ਆਦਿ ਨਾਲ ਸਬੰਧਿਤ ਹਨ। ਇਹ ਅਸਮਾਨਤਾਵਾਂ ਕਈ ਤਰ੍ਹਾਂ ਦੇ ਭੇਦਭਾਵਾਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਵਿਤਕਰਿਆਂ ਨਾਲ ਆਰਥਿਕ ਆਧਾਰ ’ਤੇ ਕੀਤਾ ਜਾਂਦਾ ਵਿਤਕਰਾ ਸਮਾਜ ਲਈ ਬਹੁਤ ਘਾਤਕ ਸਿੱਧ ਹੁੰਦਾ ਹੈ। ...

Read More

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਬੀਰ ਦਵਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਇਕਪਾਸੜ ਤੌਰ ’ਤੇ ਮਨਸੂਖ਼ ਕਰਨ ਦਾ ਆਪਹੁਦਰਾ ਫ਼ੈਸਲਾ ਕਰਕੇ ਦੇਸ਼ ਦੀਆਂ ਘੱਟਗਿਣਤੀਆਂ ਪ੍ਰਤੀ ਜਹਾਲਤ ਦਾ ਸਬੂਤ ਦਿੱਤਾ ਹੈ। ਜੋ ਕੁਝ ਦੇਸ਼ ਦੀ ਸੰਸਦ ਵਿਚ 5 ਅਤੇ 6 ਅਗਸਤ ਨੂੰ ਹੋਇਆ ਹੈ, ਉਸ ਨਾਲ ਬਹੁਗਿਣਤੀਵਾਦ ...

Read More

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਬਲਦੇਵ ਸਿੰਘ (ਸੜਕਨਾਮਾ) ਕਲਕੱਤਾ ਮਹਾਂਨਗਰ! ਤਿੱਖੜ ਦੁਪਹਿਰ। ਅੱਗ ਵਾਂਗ ਤਪਦੀਆਂ ਸੜਕਾਂ। ਸਾਰਾ ਦਿਨ ਟੈਕਸੀ ਚਲਾਉਂਦਿਆਂ ਮਨ ਬੜਾ ਉਚਾਟ ਤੇ ਖਿੱਝਿਆ ਹੋਇਆ ਸੀ। ਸਰੀਰ ਵੀ ਕੁਝ ਵੱਲ ਨਹੀਂ ਸੀ ਲੱਗ ਰਿਹਾ। ਸੋਚਿਆ ਚੱਲ ਮਨਾਂ ਕਿਸੇ ਹੋਟਲ ’ਤੇ ਤਿੱਖੀ ਜਿਹੀ ਚਾਹ ਪੀਤੀ ਜਾਵੇ। ਉੱਥੇ ਬਿੰਦ-ਝੱਟ ਆਰਾਮ ਕਰਾਂਗੇ, ਫੇਰ ਵੇਖੀ ਜਾਊ। ਜਿਹੜੇ ਹੋਟਲ ’ਤੇ ਟੈਕਸੀ ...

Read More


ਅੰਮ੍ਰਿਤਾ ਪ੍ਰੀਤਮ ਦੀ ਯਾਦਗਾਰ ਲਈ ਦੋ ਗਜ਼ ਜ਼ਮੀਨ ਵੀ ਨਾ ਮਿਲੀ

Posted On October - 15 - 2010 Comments Off on ਅੰਮ੍ਰਿਤਾ ਪ੍ਰੀਤਮ ਦੀ ਯਾਦਗਾਰ ਲਈ ਦੋ ਗਜ਼ ਜ਼ਮੀਨ ਵੀ ਨਾ ਮਿਲੀ
ਸ.ਪ. ਸਿੰਘ* ਆਧੁਨਿਕ ਸਾਹਿਤ ਵਿਚ ਅੰਮ੍ਰਿਤਾ ਪ੍ਰੀਤਮ ਦਾ ਮਹੱਤਵਪੂਰਨ ਸਥਾਨ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਜਿਥੇ ਪੰਜਾਬੀ ਵਿਚ ਪਿਆਰ ਤੇ ਮੁਹੱਬਤ ਦੀਆਂ ਗੱਲਾਂ ਕਰਨ ਦੀ ਖੁੱਲ੍ਹ ਲਈ ਅਤੇ ਇਕ ਮਾਹੌਲ ਤਿਆਰ ਕੀਤਾ, ਉਥੇ ਅੰਮ੍ਰਿਤਾ ਪ੍ਰੀਤਮ ਨੇ ਮਾਨਵੀ ਰਿਸ਼ਤਿਆਂ ਤੇ ਸਮਾਜਕ ਸੰਦਰਭ ਨੂੰ ਔਰਤ ਦੇ ਦ੍ਰਿਸ਼ਟੀਕੋਣ  ਤੋਂ ਬੇਬਾਕੀ ਨਾਲ ਆਪਣੀਆਂ ਕਿਰਤਾਂ ਵਿਚ ਚਿਤਰਿਆ। ਅੰਮ੍ਰਿਤਾ ਪ੍ਰੀਤਮ ਦਾ ਯੋਗਦਾਨ ਕਵਿਤਾ, ਕਹਾਣੀ, ਨਾਵਲ,ਜੀਵਨੀ,ਜੀਵਨ-ਜਾਚ, ਪੱਤਰਕਾਰੀ ਆਦਿ ਸਭ ਖੇਤਰਾਂ ਵਿਚ ਹੀ ਰਿਹਾ 

ਪੜ੍ਹਨ ਲਿਖਣ ਦੇ ਚਾਹਵਾਨ ਬਣ ਸਕਦੇ ਨੇ ਲਾਇਬਰੇਰੀਅਨ

Posted On October - 15 - 2010 Comments Off on ਪੜ੍ਹਨ ਲਿਖਣ ਦੇ ਚਾਹਵਾਨ ਬਣ ਸਕਦੇ ਨੇ ਲਾਇਬਰੇਰੀਅਨ
ਨਵੇਂ ਦਿਸਹੱਦੇ ਮਨਿੰਦਰ ਕੌਰ ਗਰੇਵਾਲ ਕਹਿੰਦੇ ਨੇ ਕਿਤਾਬਾਂ ਇਨਸਾਨ ਦੀਆਂ ਸਭ ਤੋਂ ਚੰਗੀਆਂ ਸਾਥੀ ਹੁੰਦੀਆਂ ਹਨ। ਇਨਸਾਨ ਵਿਹਲਾ ਹੋਏ, ਦੁਖੀ ਹੋਏ ਜਾਂ ਮਾਰਗਦਰਸ਼ਨ ਦੀ ਭਾਲ ਵਿਚ ਹੋਏ, ਇਹ ਹਮੇਸ਼ਾ ਕੰਮ ਆਉਂਦੀਆਂ ਹਨ, ਗਿਆਨ ਵੰਡਦੀਆਂ ਹਨ ਤੇ ਬਦਲੇ ਵਿਚ ਕੁਝ ਨਹੀਂ ਮੰਗਦੀਆਂ। ਜੋ ਲੋਕ ਇਸ ਕਥਨ ’ਤੇ ਯਕੀਨ ਰੱਖਦੇ ਹਨ ਅਤੇ ਕਿਤਾਬਾਂ ਵਿਚ ਘਿਰਿਆ ਰਹਿਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਉਨ੍ਹਾਂ ਵਾਸਤੇ ਲਾਇਬਰੇਰੀ ਸਾਇੰਸ ਦਾ ਕਿੱਤਾ ਉੱਤਮ ਹੈ ਕਿਉਂਕਿ ਲਾਇਬਰੇਰੀ 

ਮੇਰੀ ਸਕੂਲ ਵਰੇਸ

Posted On October - 8 - 2010 Comments Off on ਮੇਰੀ ਸਕੂਲ ਵਰੇਸ
ਕਾਂਤਾ ਸ਼ਰਮਾ ਅੱਜ-ਕੱਲ੍ਹ ਜਦੋਂ ਮੈਂ ਬੱਚਿਆਂ ਨੂੰ ਹਰ ਰੋਜ਼ ਸਵੇਰੇ ਵਧੀਆ ਵਰਦੀ ਜਾਂ ਸਜੇ ਹੋਏ, ਇਕ ਪਾਸੇ ਮੋਢੇ ’ਤੇ ਬੈਗ ਲਟਕਾਈ, ਦੂਜੇ ਪਾਸੇ ਪੀਣ ਵਾਲੇ ਪਾਣੀ ਦੀ ਬੋਤਲ ਲਈ ਰਿਕਸ਼ਾ ਜਾਂ ਬੱਸ ਵਿਚ ਜਾਂਦੇ ਹੋਏ ਦੇਖਦੀ ਹਾਂ ਤਾਂ ਮੈਨੂੰ ਸਾਢੇ ਪੰਜ ਦਹਾਕੇ ਪਹਿਲਾਂ ਦੇ ਆਪਣੇ ਸਕੂਲ ਦੇ ਦਿਨ ਚੇਤੇ ਆਉਣ ਲਗਦੇ ਹਨ, ਜਦੋਂ ਅਸੀਂ ਇਕ ਹੱਥ ਵਿਚ ਫੱਟੀ ਤੇ ਦੂਜੇ ਪਾਸੇ ਵੱਖੀ ਨਾਲ ਕਿਤਾਬਾਂ ਦਾ ਬਸਤਾ ਲੈ ਕੇ ਸਕੂਲ ਜਾਂਦੇ ਹੁੰਦੇ ਸੀ ਤਾਂ ਮੈਨੂੰ ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਸਭ ਕੁਝ ਕਿੰਨਾ ਬਦਲ 

ਸੁੰਦਰ ਲਿਖਤ ਮਨੁੱਖੀ ਵਿਅਕਤਿੱਤਵ ਦਾ ਦਰਪਣ

Posted On October - 8 - 2010 Comments Off on ਸੁੰਦਰ ਲਿਖਤ ਮਨੁੱਖੀ ਵਿਅਕਤਿੱਤਵ ਦਾ ਦਰਪਣ
ਹਰਦਿਆਲ ਸਿੰਘ ਔਲਖ ਸੁੰਦਰਤਾ ਨੂੰ ਹਰੇਕ ਪਿਆਰ ਕਰਦਾ ਹੈ। ਕੁਦਰਤ ਦੇ ਸੁੰਦਰ ਦ੍ਰਿਸ਼, ਸੁੰਦਰ ਵਿਚਾਰ, ਸੁੰਦਰ ਪਸ਼ੂ-ਪੰਛੀ, ਸੁੰਦਰ ਪਹਿਰਾਵਾ ਆਦਿ ਹਰੇਕ ਦੇ ਮਨ ਨੂੰ ਮੋਹ ਲੈਂਦੇ ਹਨ। ਵਿੱਦਿਆ ਸੁੰਦਰਤਾ ਦੀ ਸੂਝਬੂਝ ਦੇਣ ਵਾਲਾ ਸਰਵੋਤਮ ਸਰੋਤ ਹੈ, ਜੋ ਉੱਤਮ ਭਾਵਾਂ ਨੂੰ ਪਕੇਰਾ ਬਣਾਉਂਦਾ ਹੈ। ਮਨੁੱਖ ਨੂੰ ਸੁੰਦਰਤਾ ਨਾਲ ਪਿਆਰ ਬਣਦਾ ਹੈ। ਜਿਥੇ ਸਕੂਲ ਵਿਚ ਇਮਾਰਤ, ਚੁਗਿਰਦੇ ਅਤੇ ਨਿਜਤਾ ਦੀ ਸਫਾਈ ਵੱਲ ਧਿਆਨ ਦਿੱਤਾ ਜਾਂਦਾ ਹੈ, ਉਥੇ ਸੁੰਦਰ ਲਿਖਤ ਵੱਲ ਵੀ ਉਚੇਰਾ ਧਿਆਨ ਦੇਣ ਦੀ ਲੋੜ ਹੈ। ਸੁੰਦਰ 

ਆਏ ਦਿਨ ਮੁਹਾਰਨੀ ਦੇ

Posted On October - 8 - 2010 Comments Off on ਆਏ ਦਿਨ ਮੁਹਾਰਨੀ ਦੇ
ਛਿੰਦਰਪਾਲ ਕੌਰ ਸਿਵੀਆ ਚਾਲੂ ਵਿਦਿਅਕ ਵਰ੍ਹੇ ਦੌਰਾਨ ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ ਵਿਚ ਆਰੰਭੀ ਵਿਦਿਅਕ ਮੁਕਾਬਲਿਆਂ ਦੀ ਮੁਹਿੰਮ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ। ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਦਿਅਕ ਮੁਕਾਬਲੇ ਕਰਵਾਉਣਾ ਇਕ ਸਲਾਹੁਣਯੋਗ ਉਪਰਾਲਾ ਹੈ ਪਰ ਇਹ ਕਾਰਜ ਉਦੋਂ ਹੋਰ ਵੀ ਨਤੀਜਾ ਮੁਖੀ ਹੋ ਜਾਂਦਾ ਹੈ ਜਦੋਂ ਹਰ ਸਕੂਲ ਦੇ ਬੱਚਿਆਂ ਦੀ ਸ਼ਮੂਲੀਅਤ ਹਰ ਮੁਕਾਬਲੇ ਵਿਚ ਲਾਜ਼ਮੀ ਕਰ ਦਿੱਤੀ ਜਾਵੇ। ਮੁਕਾਬਲਿਆਂ ਵਿਚ ਭਾਗ ਲੈਣ ਨਾਲ ਬੱਚਿਆਂ ਵਿਚ ਚੰਗੇ 

ਯੂਰਪ ਵਿਚ ਸ਼ਾਂਤੀ ਬਹਾਲੀ ਦਾ ਮੁੱਢ: ਫਰੈਡਰਿਕ ਪਾਸੀ

Posted On October - 8 - 2010 Comments Off on ਯੂਰਪ ਵਿਚ ਸ਼ਾਂਤੀ ਬਹਾਲੀ ਦਾ ਮੁੱਢ: ਫਰੈਡਰਿਕ ਪਾਸੀ
ਲਖਵਿੰਦਰ ਸਿੰਘ ਰਈਆ ਹਵੇਲੀਆਣਾ ਫਰਾਂਸ ਦੇ ਪ੍ਰਸਿੱਧ ਅਰਥ ਸ਼ਾਸ਼ਤਰੀ ਅਤੇ ਸ਼ਾਂਤੀ ਬਹਾਲੀ ਦੇ ਅਲੰਬਰਦਾਰ ਵਜੋਂ ਜਾਣੇ ਜਾਂਦੇ ਫਰੈਡਰਿਕ ਪਾਸੀ ਦਾ ਜਨਮ 20 ਮਈ 1822 ਨੂੰ ਪੈਰਿਸ ਦੇ ਉੱਚ ਘਰਾਣੇ ਵਿਚ ਹੋਇਆ। ਮੁੱਢਲੀ ਪੜ੍ਹਾਈ ਤੋਂ ਬਾਅਦ ਵਕਾਲਤ ਪਾਸ ਕਰਕੇ 22 ਸਾਲ ਦੀ ਉਮਰ ਵਿਚ ਹੀ ਸਿਵਲ ਸਰਵਿਸ ਵਿਚ ਅਕਾਊਟੈਂਟ ਦੇ ਤੌਰ ’ਤੇ ਸ਼ਾਮਲ ਹੋ ਗਿਆ ਪਰ ਅਰਥ ਸ਼ਾਸ਼ਤਰ ਦੀ ਪੜ੍ਹਾਈ ਵਿਚ ਰੁਚੀ ਵੱਧ ਜਾਣ ਕਾਰਨ ਇਸ ਕਰਮਯੋਗੀ ਨੇ ਤਿੰਨਾਂ ਸਾਲਾਂ ਪਿੱਛੋਂ ਹੀ ਇਹ ਨੌਕਰੀ ਤਿਆਗ ਕੇ ਆਰਥਿਕ ਸਮੱਸਿਆਵਾਂ ਜੋ ਅਕਸਰ ਲੜਾਈਆਂ 

ਇਗਨੂੰ ਰਾਹੀਂ ਵਿੱਦਿਅਕ ਸਹੂਲਤਾਂ

Posted On October - 8 - 2010 Comments Off on ਇਗਨੂੰ ਰਾਹੀਂ ਵਿੱਦਿਅਕ ਸਹੂਲਤਾਂ
ਕੀ ਕਰੀਏ, ਕੀ ਚੁਣੀਏ ਕ੍ਰਿਸ਼ਨ ਕੁਮਾਰ* ਪੱਤਰ ਵਿਹਾਰ ਰਾਹੀਂ ਵਿਦਿਆ ਯੂ.ਜੀ.ਸੀ. ਵੱਲੋਂ ਪ੍ਰਮਾਣਤ ਹੈ। ਅਜਿਹੇ ਵਿਦਿਆਰਥੀ ਜਿਹੜੇ ਘਰੇਲੂ ਹਾਲਾਤ ਕਾਰਨ ਰੈਗੂਲਰ ਪੜ੍ਹਾਈ ਨਹੀਂ ਕਰ ਸਕੇ ਜਾਂ ਕਿਤੇ ਨੌਕਰੀ ਕਰ ਰਹੇ ਹਨ, ਉਨ੍ਹਾਂ ਲਈ ਪੱਤਰ ਵਿਹਾਰ ਵਰਦਾਨ ਹੈ। ਅਜਿਹੇ ਵਿਦਿਆਰਥੀ ਜਿਨ੍ਹਾਂ ਨੇ ਬਾਰ੍ਹਵੀਂ ਪਾਸ ਕੀਤੀ ਹੋਵੇ ਜਾਂ ਇਗਨੂੰ ਰਾਹੀਂ ਬੈਚੂਲਰਜ਼ ਪ੍ਰੈਪਰੇਟਰੀ ਪ੍ਰੋਗਰਾਮ (ਬੀ.ਪੀ.ਪੀ.) ਪਾਸ ਕੀਤਾ ਹੋਵੇ, ਉਹ ਇਸ ਯੂਨੀਵਰਸਿਟੀ ਤੋਂ ਬੀ.ਏ. ਕਰ ਸਕਦੇ ਹਨ। ਬੀ.ਪੀ.ਪੀ. ਪ੍ਰੋਗਰਾਮ ਪਾਸ ਕਰਨ 

ਰੇਸ਼ਨੇਲਾਈਜੇਸ਼ਨ ਅਧੀਨ ਮਾਸਟਰ ਕੇਡਰ ਦੀ ਬੇਕਦਰੀ

Posted On October - 8 - 2010 Comments Off on ਰੇਸ਼ਨੇਲਾਈਜੇਸ਼ਨ ਅਧੀਨ ਮਾਸਟਰ ਕੇਡਰ ਦੀ ਬੇਕਦਰੀ
ਸੁਰਿੰਦਰ ਸਿੰਘ ਸਿੱਖਿਆ ਵਿਭਾਗ ਪੰਜਾਬ ਵੱਲੋਂ ਨਿਰਧਾਰਤ ਨਵੀਂ ਰੈਸ਼ਨੇਲਾਈਜੇਸ਼ਨ ਨੀਤੀ ਤਹਿਤ ਮਾਸਟਰ ਕੇਡਰ ਨੂੰ ਅਜਿਹੀ ਸਥਿਤੀ ਵਿਚ ਲਿਆ ਖੜਾ ਕੀਤਾ ਗਿਆ ਹੈ ਕਿ ਕੁਝ ਸਮੇਂ ਬਾਅਦ ਸਿੱਖਿਆ ਵਿਭਾਗ ਪੰਜਾਬ ਵਿਚੋਂ ਇਹ ਕੇਡਰ ਹੀ ਮਨਫੀ ਹੋ ਕੇ ਰਹਿ ਜਾਵੇਗਾ। ਨਵੀਂ ਰੈਸ਼ਨੇਲਾਈਜੇਸ਼ਨ ਨੀਤੀ ਉਪਰੋਂ ਹੇਠਾਂ ਵਲ ਨੂੰ ਆਉਂਦੀ ਹੈ, ਜਾਣੀ ਕਿ ਪਹਿਲਾਂ ਲੈਕਚਰਾਰਾਂ ਦੇ 27 ਤੋਂ 30 ਪੀਰੀਅਡ ਪੂਰੇ ਕੀਤੇ ਜਾਣ, ਚਾਹੇ ਉਹ ਪੀਰੀਅਡ ਛੇਵੀਂ ਜਮਾਤ ਤਕ ਜਾ ਕੇ ਪੂਰੇ ਹੁੰਦੇ ਹੋਣ। ਅਜਿਹੀ ਸਥਿਤੀ ਵਿਚ ਜੇਕਰ ਮਾਸਟਰ 

ਗਾਥਾ ਦੋ ਦੇਸ਼ਾਂ ਵਿਚ ਇਕ ਕਾਲਜ ਦੀ ਸਥਾਪਨਾ ਦੀ

Posted On October - 1 - 2010 Comments Off on ਗਾਥਾ ਦੋ ਦੇਸ਼ਾਂ ਵਿਚ ਇਕ ਕਾਲਜ ਦੀ ਸਥਾਪਨਾ ਦੀ
ਸ.ਪ. ਸਿੰਘ* ਸੰਨ ਸੰਤਾਲੀ ਵਿਚ ਕਈ ਦੁਖਦਾਈ ਘਟਨਾਵਾਂ ਜਿਵੇਂ ਕਤਲ, ਅੱਗਜ਼ਨੀ, ਲੁੱਟਮਾਰ, ਬਲਾਤਕਾਰ ਦੇ ਨਾਲ-ਨਾਲ ਲੱਖਾਂ ਦੀ ਗਿਣਤੀ ਵਿਚ ਵਸੋਂ ਦੇ ਤਬਾਦਲੇ, ਜਾਇਦਾਦ ਦੇ ਤਬਾਦਲੇ ਦੇ ਮਹੱਤਵਪੂਰਨ ਤੇ ਗੁੰਝਲਦਾਰ ਕਾਰਜ ਨੂੰ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਸ਼ਰਨਾਰਥੀਆਂ ਨੇ ਭੁਗਤਿਆ ਹੈ। ਪਰ ਸਭਿਆਚਾਰਕ, ਭਾਸ਼ਾਈ ਤੇ ਭਾਵੁਕ ਸਾਂਝ ਕਾਰਨ ਦੋਵਾਂ ਪਾਸਿਆਂ ਦੇ ਪੰਜਾਬੀਆਂ ਵਿਚ ਸਮਾਂ ਪਾ ਕੇ ਕੁੜੱਤਣ ਕਾਫ਼ੀ ਦੂਰ ਹੋ ਚੁੱਕੀ ਹੈ। ਭਾਵੇਂ ਰਾਜਨੀਤਕ ਤੌਰ ‘ਤੇ ਦਿਨੋਂ ਦਿਨ ਕੁੜੱਤਣ 

ਪਬਲਿਕ ਸਕੂਲਾਂ ਦੇ ਹਾਣ ਦਾ ਸਰਕਾਰੀ ਸਕੂਲ

Posted On October - 1 - 2010 Comments Off on ਪਬਲਿਕ ਸਕੂਲਾਂ ਦੇ ਹਾਣ ਦਾ ਸਰਕਾਰੀ ਸਕੂਲ
ਚਰਨਜੀਤ ਭੁੱਲਰ ਬਠਿੰਡਾ ਦੇ ਪਿੰਡ ਕੁੱਤੀਵਾਲ ਕਲਾਂ ਦਾ ਸਰਕਾਰੀ ਸਕੂਲ ‘ਮਸ਼ਹੂਰੀ’ ‘ਚ ਭਰੋਸਾ ਨਹੀਂ ਰੱਖਦਾ। ਉਂਝ ਇਹ ਸਰਕਾਰੀ ਸਕੂਲ ਕਿਸੇ ਪਬਲਿਕ ਸਕੂਲ ਨਾਲੋਂ ਘੱਟ ਨਹੀਂ। ‘ਹਰਿਆਲੀ ਪ੍ਰਾਜੈਕਟ’ ਨੇ ਸਕੂਲ ਦਾ ਮੁਹਾਂਦਰਾ ਬਦਲ ਦਿੱਤਾ ਹੈ। ਦਾਨੀ ਸੱਜਣਾਂ ਨੇ ਇਸ ਸਕੂਲ ਦੇ ਨੈਣ ਨਕਸ਼ ਤਰਾਸ਼ ਦਿੱਤੇ ਹਨ। ਵੱਡੀ ਸਿਫ਼ਤ ਇਹੋ ਹੈ ਕਿ ਬਿਨਾਂ ਸਰਕਾਰੀ ਮਦਦ ਤੋਂ ਇਹ ਸਕੂਲ ਹਰ ਕਮੀ ਪੂਰੀ ਕਰ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਸੁਨੀਲ ਕੁਮਾਰ (ਮੰਡੀ ਕਲਾਂ) ਖਾਸ ਗੁਣਾਂ ਦੇ ਮਾਲਕ ਹਨ ਜੋ ਆਪਣੇ 

ਕੰਪਿਊਟਰ ‘ਤੇ ਪੰਜਾਬੀ ਟਾਈਪਿੰਗ ਦੇ ਤਰੀਕੇ

Posted On October - 1 - 2010 Comments Off on ਕੰਪਿਊਟਰ ‘ਤੇ ਪੰਜਾਬੀ ਟਾਈਪਿੰਗ ਦੇ ਤਰੀਕੇ
ਸੀ.ਪੀ. ਕੰਬੋਜ ਕੰਪਿਊਟਰ ‘ਤੇ ਪੰਜਾਬੀ ਵਿਚ ਟਾਈਪ ਕਰਨਾ ਕੋਈ ਔਖਾ ਕੰਮ ਨਹੀਂ ਪਰ ਫੌਂਟਾਂ ਅਤੇ ਕੀ-ਬੋਰਡ ਦੀ ਵੱਡੀ ਗਿਣਤੀ ਅਤੇ ਵਖਰੇਵੇਂ ਕਾਰਨ ਸਥਿਤੀ ਉਲਝਣ ਵਾਲੀ ਬਣ ਗਈ ਹੈ। ਕੰਪਿਊਟਰ ‘ਤੇ ਪੰਜਾਬੀ ਟਾਈਪ ਕਰਨ ਲਈ ਅਨੇਕਾਂ ਢੰਗ-ਤਰੀਕੇ ਪ੍ਰਚਲਿਤ ਹਨ। ਇਨ੍ਹਾਂ ਵਿਚੋਂ ਚਾਰ ਪ੍ਰਮੁੱਖ ਤਰੀਕਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾ ਰਹੀ ਹੈ: ਆਨ-ਸਕਰੀਨ ਕੀ-ਬੋਰਡ ਵਿਧੀ: ਆਨ-ਸਕਰੀਨ ਕੀ-ਬੋਰਡ ਤੋਂ ਭਾਵ ਅਜਿਹੇ ਕੀ-ਬੋਰਡ ਤੋਂ ਹੈ ਜਿਹੜਾ ਸਕਰੀਨ ਉੱਤੇ ਹੀ ਦਿਖਾਈ ਦਿੰਦਾ 

ਮੋਬਾਈਲ ਫੋਨ ਵਰਤੋਂ ਅਤੇ ਦੁਰਵਰਤੋਂ

Posted On September - 24 - 2010 Comments Off on ਮੋਬਾਈਲ ਫੋਨ ਵਰਤੋਂ ਅਤੇ ਦੁਰਵਰਤੋਂ
ਰੇਖਾ ਗੋਇਲ (ਬਠਿੰਡਾ) ਕੀ ਤੁਸੀਂ ਮੋਬਾਈਲ ਫੋਨ ਤੋਂ ਬਿਨਾਂ ਇਕ ਦਿਨ ਵੀ ਰਹਿ ਸਕਦੇ ਹੋ? ਬਹੁਤਿਆਂ ਦਾ ਜਵਾਬ ਨਾਂਹ ਵਿਚ ਹੀ ਹੋਵੇਗਾ। ਮੋਬਾਈਲ ਆਉਣ ਤੋਂ ਪਹਿਲਾਂ ਵੀ ਲੋਕ ਕੰਮ ਕਰਦੇ ਸਨ ਪਰ ਹੁਣ ਇਸ ਤੋਂ ਬਿਨਾਂ ਜੀਵਨ ਅਧੂਰਾ ਜਿਹਾ ਲਗਦਾ ਹੈ। ਨੱਬੇ ਦੇ ਦਹਾਕੇ ਵਿਚ ਭਾਰਤੀ ਟੈਲੀਕਾਮ ਬਜ਼ਾਰ ਵਿਚ ਜਦੋਂ ਮੋਬਾਈਲ ਆਇਆ ਹੀ ਸੀ ਤਾਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਉਸ ਸਮੇਂ ਇਕ ਸਿਮ ਅਤੇ ਇਕ ਨੰਬਰ ਵਾਲਾ ਉਨ੍ਹਾਂ ਦਾ ਮੋਬਾਈਲ ਭਵਿੱਖ ਵਿਚ ਦੋ ਵੱਖ-ਵੱਖ ਕੰਪਨੀਆਂ ਦੇ ਨੰਬਰ ਅਤੇ ਵਿਭਿੰਨ 

ਭਾਈ ਵੀਰ ਸਿੰਘ ਦੀ ਯਾਦ ਨੂੰ ਰੂਪਮਾਨ ਕਰਦਾ ਰਹੇਗਾ ਸਾਹਿਤ ਸਦਨ

Posted On September - 24 - 2010 Comments Off on ਭਾਈ ਵੀਰ ਸਿੰਘ ਦੀ ਯਾਦ ਨੂੰ ਰੂਪਮਾਨ ਕਰਦਾ ਰਹੇਗਾ ਸਾਹਿਤ ਸਦਨ
ਕੁਲਵਿੰਦਰ ਦਿਓਲ ਦਿੱਲੀ ਅੰਦਰ ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਸਰਗਰਮ ਭਾਈ ਵੀਰ ਸਿੰਘ ਸਾਹਿਤ ਸਦਨ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਭਾਈ ਵੀਰ ਸਿੰਘ ਦੀ ਸਦੀਵੀ ਯਾਦ ਨੂੰ ਹਮੇਸ਼ਾ ਹੀ ਰੂਪਮਾਨ ਕਰਦਾ ਰਹੇਗਾ। ਪੰਜਾਬੀ ਸਾਹਿਤ, ਭਾਸ਼ਾ, ਸਮਾਜਕ ਪ੍ਰਬੰਧ ਤੇ ਪੱਤਰਕਾਰੀ ਵਿਚ ਯੋਗਦਾਨ ਪਾਉਣ ਵਾਲੇ ਭਾਈ ਵੀਰ ਸਿੰਘ ਦੇ ਅਰੰਭੇ ਕਾਰਜਾਂ ਨੂੰ ਆਧੁਨਿਕ ਦੌਰ ਵਿਚ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਹੁਣ ਇਹ ਅਦਾਰਾ ਇਕ ਬਹੁਮੰਤਵੀ ਕਾਰਜ ਕੇਂਦਰ ਵਜੋਂ ਵੀ ਆਪਣੀ ਪਛਾਣ ਬਣਾ ਚੁੱਕਾ ਹੈ। ਭਾਈ 

ਗਾਥਾ ਪੰਜਾਬੀ ਵਿਚ ਕਨਵੋਕੇਸ਼ਨ ਦੀ

Posted On September - 24 - 2010 Comments Off on ਗਾਥਾ ਪੰਜਾਬੀ ਵਿਚ ਕਨਵੋਕੇਸ਼ਨ ਦੀ
ਵਿਦਿਅਕ ਯਾਦਾਂ ਸ.ਪ. ਸਿੰਘ* ‘ਪੰਜਾਬੀ ਵਿਚਾਰੀ, ਆਪਣਿਆਂ ਨੇ ਮਾਰੀ’ ਉਕਤ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਇਸ ਦੇ ਮਾਣ-ਸਨਮਾਨ ਨਾਲ ਜੁੜੀ ਭਾਵਨਾ ਨੂੰ ਯਥਾਰਥ ਦੀ ਪੱਧਰ ’ਤੇ ਪੇਸ਼ ਕਰਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਪੰਜਾਬੀ ਭਾਸ਼ਾ ਨੂੰ ਛੋਟੀ ਤੋਂ ਛੋਟੀ ਪ੍ਰਾਪਤੀ ਲਈ ਵੀ ਸੰਘਰਸ਼ ਕਰਨਾ ਪਿਆ ਹੈ। ਇਹ ਸਥਿਤੀ ਗੁਰੂ ਨਾਨਕ ਦੇਵ ਜੀ ਵੇਲੇ ਵੀ ਸੀ ਜਦੋਂ ਗੁਰੂ ਸਾਹਿਬ ਨੇ ਪੰਜਾਬੀਆਂ ਨੂੰ ਫਿਟਕਾਰਿਆ ਕਿ ‘ਅਲੱਗ ਬੋਲੀ’ ਦਾ ਆਸਰਾ ਕਿਉਂ ਲਿਆ ਜਾ ਰਿਹਾ ਹੈ। ਇਸੇ ਲਈ ਹੀ ਪੰਜਾਬੀ 

ਨਾ ਉਹ ਗੁਰੂ ਤੇ ਨਾ ਉਹ ਚੇਲੇ

Posted On September - 24 - 2010 Comments Off on ਨਾ ਉਹ ਗੁਰੂ ਤੇ ਨਾ ਉਹ ਚੇਲੇ
ਪਰਮਿੰਦਰ ਕੁਮਾਰ ਲੌਂਗੋਵਾਲ ਸਮਾਜ ਵਿਚ ਅਧਿਆਪਕ ਜਾਂ ਗੁਰੂ ਦਾ ਜੋ ਰੁਤਬਾ ਅੱਜ ਵੀ ਹੈ, ਉਹ ਕਿਸੇ ਹੋਰ ਦੂਸਰੇ ਅਧਿਕਾਰੀ ਜਾਂ ਮੁਲਾਜ਼ਮ ਦਾ ਨਹੀਂ ਹੋ ਸਕਿਆ ਸ਼ਾਇਦ ਇਸੇ ਕਰਕੇ ਹੀ ਅਧਿਆਪਕ ਨੂੰ ਰਾਸ਼ਟਰ ਜਾਂ ਕੌਮ ਦਾ ਨਿਰਮਾਤਾ ਕਿਹਾ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਅਧਿਆਪਕ ਸਮਾਜ ਦੀਆਂ ਨਜ਼ਰਾਂ ਵਿਚ ਥੋੜ੍ਹਾ ਜਿਹਾ ਹੇਠਾਂ ਨੂੰ ਜਾ ਰਿਹਾ ਹੈ ਜਾਂ ਸਮਾਜ ਨੂੰ ਇੰਝ ਲੱਗ ਰਿਹਾ ਹੈ ਕਿ ਅਧਿਆਪਕ ਆਪਣੇ ਕਿੱਤੇ ਨੂੰ ਸਮਰਪਿਤ ਨਹੀਂ ਹੈ। ਭਾਵੇਂ ਇਹ ਗੱਲ ਸਾਰੇ ਅਧਿਆਪਕਾਂ ’ਤੇ ਤਾਂ ਲਾਗੂ ਨਹੀਂ ਹੁੰਦੀ 

ਹਰਮਨ ਪਿਆਰੀ ਹੋ ਰਹੀ ਫੁੱਲਾਂ ਦੀ ਖੇਤੀ

Posted On September - 24 - 2010 Comments Off on ਹਰਮਨ ਪਿਆਰੀ ਹੋ ਰਹੀ ਫੁੱਲਾਂ ਦੀ ਖੇਤੀ
ਨਵੇਂ ਦਿਸਹੱਦੇ ਮਨਿੰਦਰ ਗਰੇਵਾਲ ਫੁੱਲਾਂ ਦੀ ਕਾਸ਼ਤ, ਜਿਸ ਨੂੰ ਫਲੋਰੀਕਲਚਰ ਵੀ ਕਿਹਾ ਜਾਂਦਾ ਹੈ, ਅਸਲ ਵਿਚ ਹੌਰਟੀਕਲਚਰ ਦੀ ਹੀ ਇਕ ਵੰਨਗੀ ਹੈ। ਫਲੋਰੀਕਲਚਰ ਉਹ ਵਿਗਿਆਨ ਅਤੇ ਕਲਾ ਹੈ ਜਿਸ ਤਹਿਤ ਫੁੱਲਾਂ ਦੀ ਉਪਜ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਦਾ ਅਧਿਐਨ ਕੀਤਾ ਜਾਂਦਾ ਹੈ। ਸਾਧਾਰਨ ਫੁੱਲਾਂ ਤੋਂ ਇਲਾਵਾ ਇਸ ਵਿਚ ਉਨ੍ਹਾਂ ਫੁੱਲ-ਬੂਟਿਆਂ ਦੀ ਪੈਦਾਵਾਰ ਦੇ ਤਰੀਕੇ ਵੀ ਮਿਥੇ ਜਾਂਦੇ ਹਨ, ਜੋ ਸਜਾਵਟ ਦੇ ਮੰਤਵ ਨਾਲ ਖਰੀਦੇ ਜਾਂਦੇ ਹਨ ਅਤੇ ਇਨ੍ਹਾਂ ਦੀ ਕਾਸ਼ਤ ਅਤੇ ਰੱਖ-ਰਖਾਵ ਵਧੇਰੇ 
Available on Android app iOS app
Powered by : Mediology Software Pvt Ltd.