ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਪਰਵਾਜ਼ › ›

Featured Posts
ਚੰਦਾ ਮਾਮਾ ਦੂਰ ਕੇ, ਪੂਰੇ ਪਕਾਏਂ ਬੂਰ ਕੇ

ਚੰਦਾ ਮਾਮਾ ਦੂਰ ਕੇ, ਪੂਰੇ ਪਕਾਏਂ ਬੂਰ ਕੇ

ਐੱਸ ਪੀ ਸਿੰਘ* ਛੋਟੇ ਹੁੰਦਿਆਂ ਤੋਂ ਹੀ ਉਹ ਮੇਰਾ ਮਾਮਾ ਲੱਗਦਾ ਸੀ ਅਤੇ ਭਾਵੇਂ ਕਿੰਨੀ ਵੀ ਦੂਰ ਸੀ, ਬਹੁਤੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਵਾਰੀ ਸਾਡੀ ਛੱਤ ਉੱਤੇ ਝਾਤੀ ਮਾਰਨ ਬਹੁੜਦਾ ਸੀ। ਘਟਦਾ, ਵਧਦਾ, ਛਿਪਦਾ, ਨਿਕਲਦਾ, ਯਾਰਾਂ ਦੀ ਮੁਹੱਬਤ ਦੇ ਕਿੱਸਿਆਂ ’ਚ ਸੁਣੀਂਦਾ, ਕਦੀ ਦੂਜ ਦਾ, ਕਦੀ ਚੌਦ੍ਹਵੀਂ ਦਾ ਅਤੇ ਕਦੇ ਈਦ ਦਾ ...

Read More

ਪੰਜਾਬੀ ਅਪਣਾਈਏ ਪੰਜਾਬੀਅਤ ਬਚਾਈਏ

ਪੰਜਾਬੀ ਅਪਣਾਈਏ ਪੰਜਾਬੀਅਤ ਬਚਾਈਏ

ਡਾ. ਰਣਜੀਤ ਸਿੰਘ ਮਾਤ ਭਾਸ਼ਾ ਰਾਹੀਂ ਮਨੁੱਖ ਆਪਣੀ ਸੋਚ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਮਾਤ ਭਾਸ਼ਾ ਰਾਹੀਂ ਹੀ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਸੋਝੀ ਹੁੰਦੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਭਵਿੱਖ ਵਿਚ ਸੰਭਾਵੀ ਤੌਰ ’ਤੇ ਲੋਪ ਹੋਣ ਵਾਲੀਆਂ ਭਾਸ਼ਾਵਾਂ ਵਿਚ ਪੰਜਾਬੀ ਵੀ ਸ਼ਾਮਿਲ ਹੈ ਕਿਉਂਕਿ ਬਹੁਤੇ ...

Read More

ਇਮਰਾਨ ਨੂੰ ਹਜ਼ਮ ਨਹੀਂ ਹੋ ਰਹੀ ਨੁਕਤਾਚੀਨੀ...

ਇਮਰਾਨ ਨੂੰ ਹਜ਼ਮ ਨਹੀਂ ਹੋ ਰਹੀ ਨੁਕਤਾਚੀਨੀ...

ਵਾਹਗਿਓਂ ਪਾਰ ਇਹਤਿਸਾਬ ਅਦਾਲਤ ਦੇ ਜੱਜ, ਜਸਟਿਸ ਅਰਸ਼ਦ ਮਲਿਕ ਦੀ ‘ਇਕਬਾਲੀਆ ਵੀਡੀਓ’ ਦੇ ਮਾਮਲੇ ਤੋਂ ਪਾਕਿਸਤਾਨੀ ਸਿਆਸਤ ਵਿਚ ਚੱਲ ਰਹੀ ਹਲਚਲ ਰੁਕਣ ਦਾ ਨਾਂਅ ਨਹੀਂ ਲੈ ਰਹੀ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਇਸਲਾਮਾਬਾਦ ਹਾਈ ਕੋਰਟ ਵਿਚ ਦਰਖ਼ਾਸਤ ਦਾਖਲ ਕਰ ਕੇ ਮੰਗ ਕੀਤੀ ਹੈ ਕਿ ਉਹ ਅਲ ਅਜ਼ੀਜ਼ਾ ਭ੍ਰਿਸ਼ਟਾਚਾਰ ਕੇਸ ਵਿਚ ਸਾਬਕਾ ...

Read More

ਰੜੇ ਮੈਦਾਨ ਢੇਰੀ ਲਵਾਓ ਤਾਂ ਮੰਨਾਂ

ਰੜੇ ਮੈਦਾਨ ਢੇਰੀ ਲਵਾਓ ਤਾਂ ਮੰਨਾਂ

ਐੱਸ ਪੀ ਸਿੰਘ* ਉਦਾਰੀਕਰਨ ਵੇਖਣ ਨੂੰ ਕਿਹੋ ਜਿਹੀ ਸ਼ੈਅ ਹੈ, ਇਹ ਓਹਨੀਂ ਦਿਨੀਂ ਹੌਲੀ ਹੌਲੀ ਸਮਝ ਆ ਰਿਹਾ ਸੀ। ਗਲੀ ਬਾਜ਼ਾਰ ਵਿੱਚ ਲੋਕ ਸਵੇਰ ਸ਼ਾਮ ਸਟਾਕ ਐਕਸਚੇਂਜ ਅਤੇ ਸ਼ੇਅਰਾਂ ਦੇ ਭਾਅ ਦੀ ਗੱਲ ਕਰਨ ਲੱਗ ਪਏ ਸਨ। ਮੈਂ ਦੇਸ਼ ਦੀ ਇੱਕ ਵੱਡੀ ਖ਼ਬਰ ਏਜੰਸੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਸਾਡੇ ...

Read More

ਸੱਤਾ ਦਾ ਨਸ਼ਾ ਲਾਹੁਣ ਦੇ ਸਮਰੱਥ ਵੋਟਰ

ਸੱਤਾ ਦਾ ਨਸ਼ਾ ਲਾਹੁਣ ਦੇ ਸਮਰੱਥ ਵੋਟਰ

ਲਕਸ਼ਮੀਕਾਂਤਾ ਚਾਵਲਾ ਕਹਾਵਤ ਹੈ ਕਿ ਬੁਰਾਈ ਨੂੰ ਸ਼ੁਰੂਆਤ ਵਿਚ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਪਰ ਅਜੋਕੇ ਸਮੇਂ ਦਾ ਸੱਚ ਇਹ ਹੈ ਕਿ ਰੋਗ ਹੋਵੇ ਜਾਂ ਬੁਰਾਈ ਪਹਿਲਾਂ ਉਸ ਨੂੰ ਖ਼ੂਬ ਫੈਲਣ ਦਿੱਤਾ ਜਾਂਦਾ ਹੈ ਅਤੇ ਜਦੋਂ ਹਾਲਤ ਭਿਆਨਕ ਹੋ ਜਾਵੇ ਤਾਂ ਉਸ ’ਤੇ ਕਾਬੂ ਪਾਉਣ ਦੀ ਚਰਚਾ ਸੱਤਾ ਦੇ ਸਿਖਰ ...

Read More

ਸਿੱਕਿਮ: ਰਲੇਵੇਂ ਦੀ ਰਾਮ ਕਹਾਣੀ

ਸਿੱਕਿਮ: ਰਲੇਵੇਂ ਦੀ ਰਾਮ ਕਹਾਣੀ

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਚਾਰ ਦਹਾਕਿਆਂ ਤੋਂ ਮਨ ਵਿਚ ਜੋ ਭਰਮ-ਭੁਲੇਖੇ ਘਰ ਕਰੀ ਬੈਠੇ ਸਨ, ਉਹ ਇਕ ਕਿਤਾਬ ਨੇ ਦੂਰ ਕਰ ਦਿੱਤੇ। ਭਰਮ-ਭੁਲੇਖੇ ਸਿੱਕਿਮ ਦੇ ਭਾਰਤੀ ਸੰਘ ਨਾਲ ਰਲੇਵੇਂ ਨੂੰ ਲੈ ਕੇ ਸਨ। ਇਹ ਰਲੇਵਾਂ 16 ਮਈ 1975 ਨੂੰ ਹੋਇਆ। ਦੇਸ਼ ਵਿਚ ਇੰਦਰਾ ਗਾਂਧੀ ਦੀ ਹਕੂਮਤ ਸੀ। 1972 ਵਿਚ ਸ੍ਰੀਮਤੀ ਗਾਂਧੀ ਬਹੁਤ ...

Read More

ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ

ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ

ਐੱਸ ਪੀ ਸਿੰਘ* ਰੁੱਤ ਆ ਗਈ ਏ ਫਿਰ ਦਾਖ਼ਲਿਆਂ ਦੀ। ਕਾਲਜਾਂ ਦੇ ਬਾਹਰ ਕੱਟ-ਔਫ ਲਿਸਟਾਂ ਚਿਪਕ ਰਹੀਆਂ ਹਨ। ਨੌਜਵਾਨ ਵਿਦਿਆਰਥੀ ਮਨਪਸੰਦ ਕਾਲਜ ਜਾਂ ਕੋਰਸ ਵਿੱਚ ਦਾਖਲੇ ਨੂੰ ਲੈ ਕੇ ਸੈਂਕੜੇ ਤੌਖ਼ਲਿਆਂ ਨਾਲ ਜੂਝ ਰਹੇ ਹਨ। 98.5 ਫ਼ੀਸਦੀ ਨੰਬਰ ਲੈ ਕੇ ਵੀ ਕਿਸੇ ਨੂੰ ਧੁੜਕੂ ਲੱਗਾ ਹੋਇਆ ਹੈ। ਪੜ੍ਹਾਈ ਵਿੱਚ ਹੋਣਹਾਰ ਨੌਜਵਾਨ ...

Read More


ਦੱਬੀਆਂ ਜ਼ਮੀਨਾਂ ਅਤੇ ਰਾਜਸੀ ਬਦਲਾਖ਼ੋਰੀ…

Posted On December - 16 - 2018 Comments Off on ਦੱਬੀਆਂ ਜ਼ਮੀਨਾਂ ਅਤੇ ਰਾਜਸੀ ਬਦਲਾਖ਼ੋਰੀ…
ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਆਪਣੀ ਪਹਿਲੀ ਮੀਡੀਆ ਕਾਨਫਰੰਸ ਦੌਰਾਨ ਰਾਜਸੀ ਵਿਰੋਧੀਆਂ, ਖ਼ਾਸ ਕਰਕੇ ਪੀਐੱਮਐੱਲ-ਐੱਨ ਦੇ ਆਗੂਆਂ ਉੱਤੇ ਸਰਕਾਰੀ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ਿਆਂ ਦੇ ਗੰਭੀਰ ਦੋਸ਼ ਲਾਏ ਅਤੇ ਦਾਅਵਾ ਕੀਤਾ ਕਿ ਦੱਬੀਆਂ ਜ਼ਮੀਨਾਂ ਦੀ ਕੀਮਤ ਅਰਬਾਂ ਰੁਪਏ ਹੈ। ....

ਜਹਾਂ ਚਾਰ ਯਾਰ ਮਿਲ ਜਾਏਂ…

Posted On December - 16 - 2018 Comments Off on ਜਹਾਂ ਚਾਰ ਯਾਰ ਮਿਲ ਜਾਏਂ…
ਸੱਭਿਆਚਾਰ ਦੇ ਪੱਖੋਂ ਯੂਰੋਪੀਅਨ ਹੈ ਇਹ ਮੁਲਕ ਜਿਸ ਦੇ ਨਾਮ ਤੋਂ ਤੁਸੀਂ ਇਹਦੇ ਮੌਸਮ ਬਾਰੇ ਅੰਦਾਜ਼ਾ ਲਗਾ ਸਕਦੇ ਹੋ - ਆਈਸਲੈਂਡ, ਬਰਫ਼ ਦਾ ਖਿੱਤਾ। ਆਬਾਦੀ ਪਟਿਆਲੇ ਤੋਂ ਵੀ ਘੱਟ, ਮੁਹਾਲੀ ਤੋਂ ਦੁੱਗਣੀ। ਕੁਝ ਦਿਨ ਪਹਿਲਾਂ ਇਹਦੀ ਰਾਜਧਾਨੀ ਦੇ ਇੱਕ ਹਾਤੇ ਵਿੱਚ ਇੱਕ ਮੇਜ਼ ਦੁਆਲੇ ਛੇ ਮਿੱਤਰ ਮਿਲ ਬੈਠੇ। ਬੀਅਰ ਮੰਗਵਾਈ, ਗੱਪਾਂ ਮਾਰੀਆਂ, ਹਾਸਾ ਮਜ਼ਾਕ ਹੋਇਆ। ਫਿਰ ਆਪੋ-ਆਪਣੇ ਘਰ ਚਲੇ ਗਏ। ....

ਸਰਬਸੰਮਤੀ ਦੀ ਹਮਾਇਤ ਦਾ ‘ਤਮਗਾ’

Posted On December - 16 - 2018 Comments Off on ਸਰਬਸੰਮਤੀ ਦੀ ਹਮਾਇਤ ਦਾ ‘ਤਮਗਾ’
ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਸੀ। ਪਿੰਡਾਂ ਦੀ ਨਵੀਂ ਨਵੀਂ ਵਾਰਡਬੰਦੀ ਹੋਈ ਸੀ। ਮੇਰੇ ਪਿੰਡ ਦੇ ਇਕ ਵਾਰਡ ਵਿਚ ਇਕੋ ਹੀ ਘਰਾਣੇ ਦੇ ਦੋ ਮੁੰਡਿਆਂ ਨੇ ਮੈਂਬਰੀ ਲਈ ਕਮਰਕੱਸੇ ਕਰ ਲਏ। ਅੰਦਰੋਂ-ਅੰਦਰੀ ਦੋਵੇਂ ਜਣੇ ਆਪਣੀਆਂ ਵੋਟਾਂ ਨੂੰ ਲੈ ਕੇ ਸਰਗਰਮ ਹੋਏ ਫਿਰਦੇ ਸਨ। ....

ਉਡਦੀ ਖ਼ਬਰ

Posted On December - 16 - 2018 Comments Off on ਉਡਦੀ ਖ਼ਬਰ
ਜਿਸ ਦਿਨ ਦਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੋਹਫ਼ੇ ਵਿਚ ‘ਤਿੱਤਰ’ ਦਿੱਤਾ ਹੈ, ਉਸ ਦਿਨ ਤੋਂ ਵਿਵਾਦ ਖਹਿੜਾ ਨਹੀਂ ਛੱਡ ਰਹੇ। ਉਸ ਤਿੱਤਰ ਬਾਰੇ ਵੱਖ ਵੱਖ ਆਗੂਆਂ ਦੀ ਵੱਖ ਵੱਖ ਸੁਰ ਹੈ। ....

ਉਡਦੀ ਖ਼ਬਰ

Posted On December - 9 - 2018 Comments Off on ਉਡਦੀ ਖ਼ਬਰ
ਪੰਜਾਬ ਦੇ ਇਕ ਅਹਿਮ ਅਦਾਰੇ ਦੇ ਮੈਨੇਜਿੰਗ ਡਾਇਰੈਕਟਰ (ਐੱਮ.ਡੀ.) ਤੇ ਉਸ ਵਿਭਾਗ ਦੇ ਮੰਤਰੀ ਦੇ ਕਿਸੇ ਬਾਹਰੀ ਕੰਪਨੀ ਤੋਂ ਮਾਲ ਖਰੀਦਣ ਲਈ ਬੈਂਕ ਕਰਜ਼ੇ ਨਾਲ ਸਬੰਧਿਤ ਫਾਈਲ ਕਾਰਨ ਸਿੰਙ ਫਸੇ ਹੋਏ ਹਨ। ਦੱਸਿਆ ਜਾਂਦਾ ਹੈ ਕਿ ਮੰਤਰੀ ਫਾਈਲ ਨੂੰ ਪ੍ਰਵਾਨਗੀ ਦੇਣ ਵਿਚ ਹਿਚਕਿਚਾ ਰਿਹਾ ਹੈ ਜਦੋਂਕਿ ਐੱਮ.ਡੀ. ਵੱਲੋਂ ਫਾਈਲ ਦੀ ਪ੍ਰਵਾਨਗੀ ਲਈ ਅੰਦਰਖ਼ਾਤੇ ਕਾਫ਼ੀ ਜ਼ੋਰ ਲਾਇਆ ਜਾ ਰਿਹਾ ਹੈ। ....

ਹੋਈਆਂ ਭੁੱਲਾਂ ਦੀ ਖਿਮਾ ਮੰਗਣ ਦੀ ਸਿਆਸਤ

Posted On December - 9 - 2018 Comments Off on ਹੋਈਆਂ ਭੁੱਲਾਂ ਦੀ ਖਿਮਾ ਮੰਗਣ ਦੀ ਸਿਆਸਤ
ਰਾਜਨੀਤੀ ਅਤੇ ਸਮਾਜ ਵਿੱਚ ਇਹ ਸੁਰ ਚਿਰੋਕਣੀ ਉੱਠ ਰਹੀ ਹੈ। ਇੱਕ ਵੱਡੀ ਸਿਆਸੀ ਤਨਜ਼ੀਮ ਦੇ ਨੇਤਾ ਹੋਈਆਂ ਭੁੱਲਾਂ ਦੀ ਖਿਮਾ-ਯਾਚਨਾ ਹਿੱਤ ਕੈਮਰਿਆਂ ਸਾਹਵੇਂ ਸੇਵਾ ਵਿਚ ਵਿਲੀਨ ਦਿਖੇ ਤਾਂ ਇਸ ਭੁੱਲ-ਪਾਪ-ਖਿਮਾ-ਪਛਤਾਵਾ-ਮੁਆਫ਼ੀ ਬਾਰੇ ਸੁਰਖ਼ੀਆਂ ਨੇ ਨਾਗਰਿਕਾਂ ਦੇ ਆਪਸੀ ਸੰਵਾਦ ਵਿੱਚ ਫਿਰ ਇੱਕ ਕੋਨਾ ਮੱਲ ਲਿਆ। ਵੈਸੇ ਇਹ ਵਰਤਾਰਾ ਚਿਰ ਪੁਰਾਣਾ ਹੈ। ....

ਮਹਾਂ-ਤ੍ਰਾਸਦੀ ਦੇ ਬਾਵਜੂਦ ਨਿੱਤ ਨਵੇਂ ਵੀਅਤਨਾਮ…

Posted On December - 9 - 2018 Comments Off on ਮਹਾਂ-ਤ੍ਰਾਸਦੀ ਦੇ ਬਾਵਜੂਦ ਨਿੱਤ ਨਵੇਂ ਵੀਅਤਨਾਮ…
ਵੀਅਤਨਾਮ ਜੰਗ 1975 ਵਿਚ ਅਧਿਕਾਰਤ ਤੌਰ ’ਤੇ ਸਮਾਪਤ ਹੋ ਗਈ ਸੀ, ਪਰ ਅਮਰੀਕੀ ਸਮਾਜ ਉੱਤੇ ਇਸ ਦੇ ਅਸਰਾਤ ਅਜੇ ਤਕ ਵੀ ਬਰਕਰਾਰ ਹਨ। ਅਮਰੀਕੀਆਂ ਲਈ ਇਹ ਜੰਗ ਮੁੱਖ ਤੌਰ ’ਤੇ ਦੋ ਕਾਰਨਾਂ ਕਰਕੇ ਦੁਖਦਾਈ ਸੀ: ਇਕ ਤਾਂ ਇਹ ਕਿ 1956 ਤੋਂ 1975 ਤਕ ਦੇ ਦੋ ਦਹਾਕਿਆਂ ਦੌਰਾਨ 58,220 ਅਮਰੀਕੀ ਜਾਨਾਂ ਗਈਆਂ ਅਤੇ ਦੂਜਾ, ਏਨੀਆਂ ਜਾਨਾਂ ਗੁਆ ਕੇ ਅਤੇ ਖ਼ਰਬਾਂ ਡਾਲਰਾਂ ਦਾ ਆਰਥਿਕ ਨੁਕਸਾਨ ਕਰਵਾ ਕੇ ....

ਮੇਰਾ ਸਵਾਲ ਤੇ ਬੇਬੇ ਦਾ ਲੱਕੜ ਦਾ ਸਟੈਂਡ

Posted On December - 2 - 2018 Comments Off on ਮੇਰਾ ਸਵਾਲ ਤੇ ਬੇਬੇ ਦਾ ਲੱਕੜ ਦਾ ਸਟੈਂਡ
ਕਿਸੇ ਦੁਖੀ ਵਿਅਕਤੀ ਨੂੰ, ਜਿਹੜਾ ਆਪਣੇ ਦੁੱਖ ਨਾਲ ਹਰ ਚੜ੍ਹਦੇ ਸੂਰਜ ਜਿਉਂਦਾ ਮਰਦਾ ਹੋਵੇ, ਉਹਨੂੰ ਮੁੜ-ਮੁੜ ਕੇ ਇਹ ਕਹਿਣਾ ਕਿ ਉਹ ਆਪਣੇ ਦੁੱਖ ਦੀ ਦਾਸਤਾਨ ਕਿਸੇ ਨਵੇਂ ਆਏ ਮਹਿਮਾਨ ਨੂੰ ਮੁੱਢ ਤੋਂ ਸੁਣਾਵੇ ਅਤੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਵਿਸਥਾਰ ਨਾਲ ਦੱਸੇ ਜਿਹੜੀਆਂ ਉਹਦਾ ਅੰਦਰਲਾ ਵਲੂੰਧਰ ਕੇ ਰੱਖ ਦਿੰਦੀਆਂ ਨੇ - ਇਹ ਸਭ ਤੁਹਾਨੂੰ ਕਿਹੋ ਜਿਹਾ ਕੰਮ ਲੱਗਦਾ ਹੈ? ....

ਉਡਦੀ ਖ਼ਬਰ

Posted On December - 2 - 2018 Comments Off on ਉਡਦੀ ਖ਼ਬਰ
ਚੋਣ ਕਮਿਸ਼ਨ ਨੇ ਦੇਸ਼ ਦੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਹੋਰ ਸੂਬਿਆਂ ਦੇ ਅਧਿਕਾਰੀਆਂ ਸਣੇ ਪੰਜਾਬ ਦੇ ਚਾਰ ਦਰਜਨ ਤੋਂ ਵੱਧ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਹਨ। ....

ਛੱਕੇ ਤੋਂ ਬਾਅਦ ਰਨ ਆਊਟ ਹੋਣ ਦੀ ਨੀਤੀ ?

Posted On December - 2 - 2018 Comments Off on ਛੱਕੇ ਤੋਂ ਬਾਅਦ ਰਨ ਆਊਟ ਹੋਣ ਦੀ ਨੀਤੀ ?
ਕਰਤਾਰਪੁਰ ਸਾਹਿਬ ਲਾਂਘੇ ਦਾ ਮਾਮਲਾ ਭਾਰਤ ਵਾਂਗ ਪਾਕਿਸਤਾਨੀ ਮੀਡੀਆ ਵਿਚ ਵੀ ਭਰਪੂਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਾਕਿਸਤਾਨ ਦੇ ਅੰਗਰੇਜ਼ੀ ਤੇ ਉਰਦੂ ਮੀਡੀਆ ਵਿਚ ਇਸ ਗੱਲੋਂ ਇਤਫ਼ਾਕ ਹੈ ਕਿ ਇਸ ਲਾਂਘੇ ਦੀ ਉਸਾਰੀ ਲਈ ਰਾਜ਼ੀ ਹੋ ਕੇ ਅਤੇ ਇਸ ਦਾ ਨੀਂਹ ਪੱਥਰ ਰੱਖੇ ਜਾਣ ਦੀ ਰਸਮ ਲਈ ਭਾਰਤੀ ਹੁਕਮਰਾਨਾਂ ਨੂੰ ਸੱਦਾ ਦੇ ਕੇ ਪਾਕਿਸਤਾਨ ਨੇ ਅਹਿਮ ਕੂਟਨੀਤਕ ਜਿੱਤ ਹਾਸਲ ਕੀਤੀ, ਪਰ ਕੁਝ ਹਲਕੇ ਇਸ ....

ਪੰਚਾਇਤੀ ਚੋਣਾਂ ’ਚ ਔਰਤ ਦੀ ਆਜ਼ਾਦੀ

Posted On December - 2 - 2018 Comments Off on ਪੰਚਾਇਤੀ ਚੋਣਾਂ ’ਚ ਔਰਤ ਦੀ ਆਜ਼ਾਦੀ
ਪੰਜਾਬ ਵਿਚ ਆਗਾਮੀ ਪੰਚਾਇਤੀ ਚੋਣਾਂ ਵਿਚ ਔਰਤਾਂ ਲਈ 50 ਫ਼ੀਸਦੀ ਰਾਖਵੇਂਕਰਨ ਦੀ ਗੱਲ ਕੀਤੀ ਜਾ ਰਹੀ ਹੈ ਜੋ ਔਰਤ ਦੇ ਮਾਣ ਸਨਮਾਨ ਤੇ ਬਰਾਬਰੀ ਵੱਲ ਠੋਸ ਕਦਮ ਕਿਹਾ ਜਾ ਸਕਦਾ ਹੈ। ਸਵਾਲ ਇਹ ਹੈ: ਕੀ ਜ਼ਮੀਨੀ ਪੱਧਰ ’ਤੇ ਇਸ ਕਦਮ ਦਾ ਫ਼ਾਇਦਾ ਔਰਤ ਨੂੰ ਹੀ ਹੋਵੇਗਾ? ....

ਹੂਆਂਗਪੂ ’ਚ ਉਤਰੇ ਆਵਾਰਾ ਪਰਿੰਦੇ…

Posted On November - 25 - 2018 Comments Off on ਹੂਆਂਗਪੂ ’ਚ ਉਤਰੇ ਆਵਾਰਾ ਪਰਿੰਦੇ…
ਭਾਰਤ ਤੇ ਚੀਨ ਦਰਮਿਆਨ ਸਬੰਧ ਦੋ ਹਜ਼ਾਰ ਸਾਲ ਤੋਂ ਵੱਧ ਪੁਰਾਣੇ ਹਨ। ਚੀਨੀ ਯਾਤਰੀਆਂ ਹਿਊਨਸਾਂਗ ਤੇ ਫਾਹਿਆਨ ਦੀਆਂ ਭਾਰਤ ਫੇਰੀਆਂ ਅਤੇ ਉਨ੍ਹਾਂ ਵੱਲੋਂ ਇਨ੍ਹਾਂ ਫੇਰੀਆਂ ਬਾਰੇ ਲਿਖੀਆਂ ਕਿਤਾਬਾਂ ਇਸ ਹਕੀਕਤ ਦੀਆਂ ਗਵਾਹ ਹਨ। ਰੇਸ਼ਮੀ ਰਾਹ ਭਾਰਤ ਤੋਂ ਆਰੰਭ ਹੁੰਦਾ ਸੀ ਅਤੇ ਇਹ ਹਿੰਦੋਸਤਾਨ ਤੇ ਚੀਨ ਦਾ ਮੱਧ ਏਸ਼ੀਆ, ਮੱਧ ਪੂਰਬ ਤੇ ਯੂਰੋਪ ਨਾਲ ਕਾਰੋਬਾਰੀ ਰਿਸ਼ਤਾ ਜੋੜਦਾ ਸੀ। ....

ਚਰਿੱਤਰਵਾਨ ਬਣਨ ਦੀ ਲੋੜ

Posted On November - 25 - 2018 Comments Off on ਚਰਿੱਤਰਵਾਨ ਬਣਨ ਦੀ ਲੋੜ
ਭਾਰਤ ਦੇ ਰਿਸ਼ੀਆਂ ਅਤੇ ਨੀਤੀਘਾੜਿਆਂ ਨੇ ਸਦੀਆਂ ਪਹਿਲਾਂ ਆਖਿਆ ਸੀ ਕਿ ਧਨ ਗਿਆ ਤਾਂ ਕੁਝ ਨਹੀਂ ਗਿਆ, ਪਰ ਚਰਿੱਤਰ ਗਿਆ ਤਾਂ ਸਭ ਕੁਝ ਗਿਆ। ਆਜ਼ਾਦ ਭਾਰਤ ਵਿਚ ਰਾਜਨੀਤੀ ਅਤੇ ਉੱਚ ਵਰਗ ਦੀ ਸਮਾਜਿਕ ਹਾਲਤ ਅਜਿਹੀ ਹੋ ਗਈ ਹੈ ਕਿ ਇੱਥੇ ਸਿਰਫ਼ ਪੈਸੇ ਦੀ ਹੀ ਅਹਿਮੀਅਤ ਹੈ। ਅੱਜ ਚਰਿੱਤਰ ਦੀ ਥਾਂ ਪੈਸੇ ਨੂੰ ਹੀ ਅਹਿਮੀਅਤ ਦਿੱਤੀ ਜਾ ਰਹੀ ਹੈ। ....

ਰੇਡੀਓ ਲਾਓ, ਖਿੜਕੀ ਖੋਲ੍ਹੋ, ਦਿਹਾਤੀ ਪ੍ਰੋਗਰਾਮ ਸੁਣੋ

Posted On November - 25 - 2018 Comments Off on ਰੇਡੀਓ ਲਾਓ, ਖਿੜਕੀ ਖੋਲ੍ਹੋ, ਦਿਹਾਤੀ ਪ੍ਰੋਗਰਾਮ ਸੁਣੋ
‘‘...ਤੇ ਹੁਣ ਵਕਤ ਹੋ ਚੱਲਿਆ ਹੈ ਦਿਹਾਤੀ ਪ੍ਰੋਗਰਾਮ ਦਾ।’’ ਆਪਣੇ ਸਰਕਾਰੀ ਜੂਨੀਅਰ ਮਾਡਲ ਸਕੂਲ ਤੋਂ ਅਸੀਂ ਸਿਰ ’ਤੇ ਬਸਤੇ ਦੀ ਤਣੀ ਲਟਕਾਈ ਘਰ ਅੱਪੜਦੇ। ਸਕੂਲੋਂ ਮਿਲਿਆ ਕੰਮ ਨਿਪਟਾ, ਆਲ ਇੰਡੀਆ ਰੇਡੀਓ ਦੇ ‘ਗੁਰਬਾਣੀ ਵਿਚਾਰ’ ਪ੍ਰੋਗਰਾਮ ਖ਼ਤਮ ਹੋਣ ਦਾ ਇੰਤਜ਼ਾਰ ਕਰਦੇ ਤਾਂ ਜੋ ਦਿਹਾਤੀ ਪ੍ਰੋਗਰਾਮ ਸੁਣ ਸਕੀਏ। ....

ਉਡਦੀ ਖ਼ਬਰ

Posted On November - 25 - 2018 Comments Off on ਉਡਦੀ ਖ਼ਬਰ
ਪੰਜਾਬ ਦੀਆਂ ਖੱਡਾਂ ਵਿਚੋਂ ਨਿਕਲਣ ਵਾਲਾ ਰੇਤਾ, ਸੋਨੇ ਦੇ ਭਾਅ ਵਿਕਦਾ ਹੈ। ਜਦੋਂ ਤੋਂ ਚੋਣਵੇਂ ‘ਜੌਹਰੀਆਂ’ ਨੂੰ ਇਸ ਬਾਰੇ ਪਤਾ ਲੱਗਿਆ ਹੈ ਉਦੋਂ ਤੋਂ ਸੱਤਾ ਤਬਦੀਲੀ ਦੇ ਨਾਲ ਹੀ ਇਸ ਧੰਦੇ ਦੇ ਮੁਖੀ ਵੀ ਬਦਲਣ ਲੱਗੇ। ਅਕਾਲੀ-ਭਾਜਪਾ ਸਰਕਾਰ ਸਮੇਂ ਕਈ ਸ਼ਖ਼ਸ ‘ਸੈਂਡ ਕਿੰਗ’ ਵਜੋਂ ਮਸ਼ਹੂਰ ਸਨ। ....

ਉਡਦੀ ਖ਼ਬਰ

Posted On November - 18 - 2018 Comments Off on ਉਡਦੀ ਖ਼ਬਰ
ਪੰਜਾਬ ਦੇ ਇਕ ਮੰਤਰੀ ਸਾਹਿਬ ਬਹੁਤ ਹੀ ‘ਰਹਿਮਦਿਲ’ ਸਾਬਤ ਹੋ ਰਹੇ ਹਨ। ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ ਵਿਚ ਇਸ ਮੰਤਰੀ ਦੀ ਦਰਿਆਦਿਲੀ ਦੀ ਇਨ੍ਹੀਂ ਦਿਨੀਂ ਭਰਵੀਂ ਚਰਚਾ ਹੋ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦਰਬਾਰ ਵਿਚ ਜਿਨ੍ਹਾਂ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਨ ਗਏ ਸਨ ਉਨ੍ਹਾਂ ਵਿਚ ਇਸ ਮੰਤਰੀ ਦਾ ਨਾਮ ਵੀ ਸ਼ਾਮਲ ਹੈ। ....
Available on Android app iOS app
Powered by : Mediology Software Pvt Ltd.