ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਪਰਵਾਜ਼ › ›

Featured Posts
ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ?

ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ?

ਐੱਸ ਪੀ ਸਿੰਘ ‘‘ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਾਡੇ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਸਿਆਸੀ ਨੇਤਾ ਤੋਂ ਖ਼ਬਰਾਂ ਸੁਣੋ। ਕੱਲ੍ਹ ਤੋਂ ਧਰਤੀ ਉੱਤੇ ਮਨੁੱਖਾਂ ਦਾ ਜਿਉਂਦੇ ਰਹਿਣਾ ਅਸੰਭਵ ਹੋ ਜਾਵੇਗਾ, ਪਰ ਅੱਜ ਸ਼ਾਮ ਨੂੰ ਇਹ ਸਤਰਾਂ ਲਿਖੇ ਜਾਣ ਤੱਕ ਹਕੂਮਤ ਕਿਸੇ ਦੂਜੀ ਧਰਤੀ ਦਾ ਇੰਤਜ਼ਾਮ ਨਹੀਂ ਕਰ ਸਕੀ, ਭਾਵੇਂ ਇਹਦੇ ...

Read More

ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ

ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ

ਲਕਸ਼ਮੀਕਾਂਤਾ ਚਾਵਲਾ ਆਮ ਲੋਕਾਂ ਨੂੰ ਮੁਲਕ ਦੀ ਸੰਸਦ ਵਿਚ ਨਵਾਂ ਮੋਟਰ ਵਾਹਨ ਸੋਧ ਕਾਨੂੰਨ ਪਾਸ ਹੋਣ ਕਾਰਨ ਇਸ ਉੱਤੇ ਸ਼ੱਕ ਸੀ। ਇਹ ਕਾਨੂੰਨ ਲਾਗੂ ਹੋਣ ਮਗਰੋਂ ਪੂਰੇ ਮੁਲਕ ਵਿਚ ਅਜਿਹਾ ਮਾਹੌਲ ਬਣ ਗਿਆ ਜਿਵੇਂ ਪੁਲੀਸ ਅਤੇ ਦੇਸ਼ ਵਾਸੀ ਲੋਕ ਦੋ ਵੱਖੋ ਵੱਖਰੇ ਖੇਮੇ ਹੋਣ ਅਤੇ ਦੋਵਾਂ ਵਿਚਕਾਰ ਸੰਘਰਸ਼ ਚੱਲ ਰਿਹਾ ਹੋਵੇ। ...

Read More

ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ...

ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ...

ਕੀ ਪਾਕਿਸਤਾਨੀ ਫ਼ੌਜ ਦਾ ਸਾਬਕਾ ਲੈਫ਼ਟੀਨੈਂਟ ਕਰਨਲ ਹਬੀਬ ਜ਼ਾਹਿਰ ਕਿਸੇ ਭਾਰਤੀ ਖੁਫ਼ੀਆ ਏਜੰਸੀ ਦੇ ਕਬਜ਼ੇ ਹੇਠ ਹੈ? ਕੀ ਭਾਰਤ ਉਸ ਨੂੰ ਆਪਣੇ ਨਾਗਰਿਕ ਕੁਲਭੂਸ਼ਨ ਜਾਧਵ ਦੀ ਪਾਕਿਸਤਾਨ ਤੋਂ ਰਿਹਾਈ ਲਈ ਵਰਤੇਗਾ? ਇਹ ਸਵਾਲ ਪਾਕਿਸਤਾਨ ਦੇ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ਰਾਹੀਂ ਉਠਾਇਆ ਹੈ। ਅਖ਼ਬਾਰ ਅਨੁਸਾਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ...

Read More

ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ?

ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ?

ਐੱਸ ਪੀ ਸਿੰਘ ਜਦੋਂ ਸਤੰਬਰ 2001 ਵਿਚ ਅਮਰੀਕਾ ਦੇ ਵਰਲਡ ਟਰੇਡ ਟਾਵਰਜ਼ ਵਿੱਚ ਜਹਾਜ਼ ਜਾ ਵੱਜੇ ਸਨ ਤਾਂ ਦੁਨੀਆਂ ਹਿੱਲ ਗਈ ਸੀ। ਕੌਣ, ਕਿਵੇਂ ਅਤੇ ਕਿੰਨਾ ਸੁਰੱਖਿਅਤ ਹੈ ਜਾਂ ਰਹਿ ਸਕਦਾ ਹੈ, ਇਹਦੇ ਬਾਰੇ ਸਮਝ ਬਦਲ ਗਈ ਸੀ। ਪਰ ਕੁਝ ਦਿਨ ਪਹਿਲੋਂ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 9/11 ਆਤੰਕੀ ...

Read More

ਹਨੇਰਗ਼ਰਦੀ: ਅਤੀਤ ਤੇ ਵਰਤਮਾਨ...

ਹਨੇਰਗ਼ਰਦੀ: ਅਤੀਤ ਤੇ ਵਰਤਮਾਨ...

ਸੁਰਿੰਦਰ ਸਿੰਘ ਤੇਜ ਦਿੱਲੀ ਨੂੰ ਹੁਕਮਰਾਨ ਵਜੋਂ ਦੋ ਸ਼ਾਹ ਆਲਮ ਨਸੀਬ ਹੋਏ। ਇਕ ਸੱਯਦੀ ਸੁਲਤਾਨ ਅਲਾਉਦੀਨ ਆਲਮ ਸ਼ਾਹ (1445-51) ਅਤੇ ਦੂਜਾ 16ਵਾਂ ਮੁਗ਼ਲ ਬਾਦਸ਼ਾਹ ਅਲੀ ਗ਼ੌਹਰ ਖ਼ਾਨ ਸ਼ਾਹ ਆਲਮ (1760-1806)। ਨਾਮ ਤੋਂ ਦੋਵੇਂ ਦੁਨੀਆਂ ਦੇ ਸ਼ਾਹ ਸਨ, ਪਰ ਹਕੂਮਤ ਦੋਵਾਂ ਦੀ ਸਿਰਫ਼ ਦਿੱਲੀ ਦੀਆਂ ਹੱਦਾਂ ਤਕ ਮਹਿਦੂਦ ਸੀ। ਲਿਹਾਜ਼ਾ, ‘ਸਲਤਨਤ-ਇ-ਸ਼ਾਹ ਆਲਮ, ...

Read More

ਪਹਿਲਾਂ ਸਮਾਰਟ ਸੈਨੀਟੇਸ਼ਨ ਫਿਰ ਸਮਾਰਟ ਸਿਟੀ

ਪਹਿਲਾਂ ਸਮਾਰਟ ਸੈਨੀਟੇਸ਼ਨ ਫਿਰ ਸਮਾਰਟ ਸਿਟੀ

ਲਕਸ਼ਮੀਕਾਂਤਾ ਚਾਵਲਾ ਮੁਲਕ ਵਿਚ ਕਈ ਵਾਰ ਇਹ ਦੁਖਦਾਈ ਖ਼ਬਰ ਮਿਲਦੀ ਹੈ ਕਿ ਸੀਵਰੇਜ ਦੀ ਸਫ਼ਾਈ ਕਰਦੇ ਕਰਮਚਾਰੀ ਮੌਤ ਦੇ ਮੂੰਹ ਵਿਚ ਚਲੇ ਗਏ। ਇਨ੍ਹਾਂ ਕਰਮਚਾਰੀਆਂ ਦੀ ਮੌਤ ਲਈ ਮੁਆਵਜ਼ਾ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰਾਂ ਇਹ ਕਹਿ ਕੇ ਪੱਲਾ ਝਾੜ ਲੈਂਦੀਆਂ ਹਨ ਕਿ ਇਹ ਸਾਡੇ ਕਰਮਚਾਰੀ ਹਨ ਹੀ ਨਹੀਂ, ਇਹ ...

Read More

ਸ਼ਰੀਕਾਂ ਦੀਆਂ ਖ਼ੁਸ਼ੀਆਂ ਅਤੇ ਨਸੀਹਤਾਂ...

ਸ਼ਰੀਕਾਂ ਦੀਆਂ ਖ਼ੁਸ਼ੀਆਂ ਅਤੇ ਨਸੀਹਤਾਂ...

ਵਾਹਗਿਓਂ ਪਾਰ ਭਾਰਤੀ ਚੰਦਰਯਾਨ ਮਿਸ਼ਨ ਦੇ ਪੂਰੀ ਤਰ੍ਹਾਂ ਕਾਮਯਾਬ ਨਾ ਹੋਣ ’ਤੇ ਪਾਕਿਸਤਾਨੀ ਹੁਕਮਰਾਨ ਧਿਰ ਨੇ ਸ਼ਰੀਕਾਂ ਵਰਗੀਆਂ ਖ਼ੁਸ਼ੀਆਂ ਮਨਾਈਆਂ ਹਨ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਸੂਚਨਾ ਤੇ ਤਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਟਵਿੱਟਰ ’ਤੇ ਟਿੱਪਣੀ ਕੀਤੀ: ‘‘ਪਿਆਰੇ ਭਾਰਤ, ਚੰਦਰਯਾਨ ਵਰਗੇ ਬੇਹੂਦਾ ਮਿਸ਼ਨਾਂ ਉੱਤੇ ਅਰਬਾਂ ਰੁਪਏ ਜ਼ਾਇਆ ਕਰਨ ਜਾਂ ...

Read More


ਰਾਵਲਪਿੰਡੀ ਦੇ ਕ੍ਰਿਸ਼ਨ ਮੰਦਿਰ ਵਿਚ ਹੋਲੀ ਦੇ ਜਸ਼ਨ…

Posted On March - 25 - 2019 Comments Off on ਰਾਵਲਪਿੰਡੀ ਦੇ ਕ੍ਰਿਸ਼ਨ ਮੰਦਿਰ ਵਿਚ ਹੋਲੀ ਦੇ ਜਸ਼ਨ…
ਰਾਵਲਪਿੰਡੀ ਦੇ ਕ੍ਰਿਸ਼ਨ ਮੰਦਿਰ ਵਿਚ ਸ਼ੁੱਕਰਵਾਰ ਰਾਤ ਨੂੰ ਹੋਲੀ ਉਤਸਵ ਤੇ ਪਾਕਿਸਤਾਨ ਦਿਵਸ ਸਮਾਗਮ ਸਾਂਝੇ ਤੌਰ ’ਤੇ ਮਨਾਏ ਗਏ। ਸਦਰ ਬਾਜ਼ਾਰ ਖੇਤਰ ਵਿਚ ਸਥਿਤ ਇਹ ਮੰਦਿਰ 122 ਵਰ੍ਹੇ ਪੁਰਾਣਾ ਹੈ। ....

ਨਿਊਜ਼ੀਲੈਂਡ ਤੋਂ ਗੁੜਗਾਓਂ, ਵਾਇਆ ਤ੍ਰਿਲੋਕਪੁਰੀ

Posted On March - 25 - 2019 Comments Off on ਨਿਊਜ਼ੀਲੈਂਡ ਤੋਂ ਗੁੜਗਾਓਂ, ਵਾਇਆ ਤ੍ਰਿਲੋਕਪੁਰੀ
ਉਨ੍ਹਾਂ ਔਰਤਾਂ ਦੀ ਬਹੁਤੀ ਵੱਡੀ ਗਿਣਤੀ ਨਹੀਂ ਹੈ ਜਿਹੜੀਆਂ ਆਪਣੇ ਦੇਸ਼ ਦੀਆਂ ਚੁਣੀਆਂ ਹੋਈਆਂ ਲੀਡਰ ਬਣੀਆਂ, ਇਸ ਲਈ ਇਹ ਮੌਕਾ ਵੀ ਵਿਰਲਾ ਹੀ ਆਉਣਾ ਸੀ। ਜਦੋਂ ਪਿਛਲੇ ਸਾਲ ਜੂਨ ’ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਬੱਚੀ ਨੂੰ ਜਨਮ ਦਿੱਤਾ ਤਾਂ ਉਸ ਖ਼ਬਰਾਂ ਅਤੇ ਚਰਚਾਵਾਂ ਦੀ ਸੁਰਖੀ ਬਣਨਾ ਹੀ ਸੀ। ਦੁਨੀਆਂ ਵਿੱਚ ਕਿਸੇ ਦੇਸ਼ ਦੀ ਸਰਕਾਰ ਦੀ ਮੁਖੀ ਹੁੰਦਿਆਂ ਬੱਚੇ ਨੂੰ ਜਨਮ ਦੇਣ ਵਾਲੀ ....

ਗ਼ਦਰ ਲਹਿਰ ਦਾ ਸ਼ਹੀਦ ਰਹਿਮਤ ਅਲੀ

Posted On March - 25 - 2019 Comments Off on ਗ਼ਦਰ ਲਹਿਰ ਦਾ ਸ਼ਹੀਦ ਰਹਿਮਤ ਅਲੀ
ਛੋਟਾ ਭਰਾ ਫਰੇਮਸ਼ੁਦਾ ਫੋਟੋ ਲੈ ਆਇਆ ਤੇ ਸਾਡੇ ਸਾਹਮਣੇ ਮੰਜੇ ਉੱਤੇ ਬਹਿ ਗਿਆ। ਇਹ ਫੋਟੋ ਦਰਮਿਆਨੀ ਉਮਰ ਦੇ ਰਹਿਮਤ ਅਲੀ ਦੀ ਸੀ। ਛੋਟੇ-ਛੋਟੇ ਵਾਲ ਅਤੇ ਕੱਟੀ ਹੋਈ ਦਾੜ੍ਹੀ। ਕਾਲਾ ਸੂਟ ਪਹਿਨਿਆ ਤੇ ਲਾਲ ਟਾਈ ਲਾਈ ਸੀ। ਫਰੇਮ ਫੜੀ ਖੜ੍ਹਾ ਬੰਦਾ ਵੀ ਬਹੁਤਾ ਵੱਖਰਾ ਨਹੀਂ ਸੀ ਹੋਣਾ ਚਾਹੀਦਾ। ਉਸ ਦੇ ਵਾਲ ਕੱਟੇ ਨਹੀਂ ਸਨ, ਜਿਨ੍ਹਾਂ ਵਿਚੋਂ ਚਿੱਟੀਆਂ ਲਿਟਾਂ ਦਿਖਾਈ ਦੇ ਰਹੀਆਂ ਸਨ। ਹੱਡੀਆਂ ਨਾਲ ਚਿਪਕੀ ਹੋਈ ....

ਭਾਰਤੀ ਫ਼ਿਲਮਸਾਜ਼ੀ ਦਾ ਵਲਾਇਤੀ ਬਾਬਾ….

Posted On March - 18 - 2019 Comments Off on ਭਾਰਤੀ ਫ਼ਿਲਮਸਾਜ਼ੀ ਦਾ ਵਲਾਇਤੀ ਬਾਬਾ….
ਸ਼ੈਕਸਪੀਅਰ ਤੇ ਭਾਰਤ ਦਾ ਕੀ ਰਿਸ਼ਤਾ ਹੈ? ਜ਼ਾਹਰਾ ਤੌਰ ’ਤੇ ਕੋਈ ਨਹੀਂ। ਜਿੱਥੋਂ ਤਕ ਇਤਿਹਾਸ ਦਾ ਸਬੰਧ ਹੈ, ਏਵਨ ਦੇ ਭੱਟ ਵਜੋਂ ਜਾਣਿਆ ਜਾਂਦਾ ਸ਼ੈਕਸਪੀਅਰ ਕਦੇ ਭਾਰਤ ਨਹੀਂ ਆਇਆ। ਉਸ ਦੇ ਜੀਵਨ ਕਾਲ (1564-1616) ਦੌਰਾਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵੀ ਅਜੇ ਮਹਿਜ਼ ਕਾਰੋਬਾਰੀ ਕੰਪਨੀ ਸੀ ਜੋ ਵਪਾਰਕ ਰਿਆਇਤਾਂ ਲਈ ਮੁਗ਼ਲੀਆ ਸਲਤਨਤ ਅੱਗੇ ਡੰਡੌਤਾਂ ਕਰਦੀ ਆ ਰਹੀ ਸੀ। ....

ਅਮਨ-ਪਸੰਦ ਲੋਕਾਂ ਨੂੰ ਸਲਾਮ

Posted On March - 18 - 2019 Comments Off on ਅਮਨ-ਪਸੰਦ ਲੋਕਾਂ ਨੂੰ ਸਲਾਮ
ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ਵਿਚ ਜੁੰਮੇ ਦੀ ਨਮਾਜ਼ ਅਦਾ ਕਰ ਰਹੇ ਲੋਕਾਂ ਉੱਤੇ ਗੋਲਾਬਾਰੀ ਦੀ ਘਟਨਾ, ਭਾਰਤ ਵਿਚ ਪੁਲਵਾਮਾ ਹਮਲੇ ਤੋਂ ਐਨ ਮਗਰੋਂ ਘਟੀ ਹੈ। ਕਤਲੇਆਮ ਦੀਆਂ ਇਨ੍ਹਾਂ ਦੋਵਾਂ ਘਟਨਾਵਾਂ ਪਿੱਛੇ ਹੋਰ ਵੱਡੇ ਪ੍ਰਸੰਗਾਂ ਦੇ ਨਾਲ-ਨਾਲ ਨਫ਼ਰਤ ਵੀ ਇਕ ਵੱਡਾ ਕਾਰਨ ਤੇ ਕਾਰਜ ਹੈ। ....

ਆਸਮਾਨ ਵਿੱਚ ਫੁੱਟਬਾਲ, ਦੇਸ਼ ਮਹਾਨ ਵਿੱਚ ਚੋਣ ਪ੍ਰਚਾਰ

Posted On March - 18 - 2019 Comments Off on ਆਸਮਾਨ ਵਿੱਚ ਫੁੱਟਬਾਲ, ਦੇਸ਼ ਮਹਾਨ ਵਿੱਚ ਚੋਣ ਪ੍ਰਚਾਰ
ਲਗਭਗ ਫੁੱਟਬਾਲ ਜਿੱਡਾ ਸੀ, ਬਿਲਕੁਲ ਗੋਲ, ਪਰ ਤਰਥੱਲੀ ਮਚ ਗਈ ਸੀ। 4 ਅਕਤੂਬਰ 1957 ਵਾਲਾ ਸ਼ੁੱਕਰਵਾਰ। ਅਮਰੀਕਾ ਅਤੇ ਸੋਵੀਅਤ ਯੂਨੀਅਨ ਦੇ ਵਿਗਿਆਨੀ ਅਤੇ ਕੂਟਨੀਤਿਕ ਅਧਿਕਾਰੀ ਕੁਝ ਹੋਰ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਤਕਨੀਕੀ ਡਾਟਾ ਦੇ ਆਦਾਨ-ਪ੍ਰਦਾਨ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ ਕਿਉਂ ਜੋ 1957-58 ਨੂੰ ਅੰਤਰਰਾਸ਼ਟਰੀ ਜਿਓਫਿਜ਼ੀਕਲ ਸਾਲ ਦੇ ਤੌਰ ’ਤੇ ਮਨਾਇਆ ਜਾ ਰਿਹਾ ਸੀ। ....

ਉਡਦੀ ਖ਼ਬਰ

Posted On March - 18 - 2019 Comments Off on ਉਡਦੀ ਖ਼ਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੋਂ ਇਕ ਦਿਨ ਪਹਿਲਾਂ ਮੀਡੀਆ ਸਾਹਮਣੇ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਟੇਜ ’ਤੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਛੇ ਵਜ਼ਾਰਤੀ ਸਾਥੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਨ। ....

ਯਾਦਗਾਰੀ ਰਿਹਾ ਲਾਹੌਰ ਦਾ ਔਰਤ ਮਾਰਚ…

Posted On March - 11 - 2019 Comments Off on ਯਾਦਗਾਰੀ ਰਿਹਾ ਲਾਹੌਰ ਦਾ ਔਰਤ ਮਾਰਚ…
ਅੱਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਭਾਵੇਂ ਪਾਕਿਸਤਾਨ ਵਿਚ ਵੱਖ ਵੱਖ ਥਾਵਾਂ ’ਤੇ ਰਵਾਇਤੀ ਜਲਸੇ-ਜਲੂਸਾਂ ਦੀ ਸ਼ਕਲ ਵਿਚ ਮਨਾਇਆ ਗਿਆ, ਫਿਰ ਵੀ ਲਾਹੌਰ ਵਿਚ ਇਸ ਦਾ ਜਲੌਅ ਵੱਖਰਾ ਸੀ। ਉੱਥੋਂ ਦੇ ਪ੍ਰੈਸ ਕਲੱਬ ਤੋਂ ਲੈ ਕੇ ਅਲਹਮਰਾ ਆਰਟਸ ਕੌਂਸਲ ਤਕ ਕੱਢੇ ਗਏ ਔਰਤ ਮਾਰਚ ਨੇ ਇਹ ਸਸ਼ੱਕਤ ਸੁਨੇਹਾ ਦਿੱਤਾ ਕਿ ਧਾਰਮਿਕ, ਸਮਾਜਿਕ ਤੇ ਪਰਿਵਾਰਕ ਅਕੀਦਿਆਂ ਦੇ ਆਧਾਰ ’ਤੇ ਔਰਤ ਨੂੰ ਦਬਾਇਆ ਨਹੀਂ ਜਾ ਸਕਦਾ। ....

ਸਮਾਜਿਕ ਸ਼ਾਂਤੀ ਦੀ ਦੁਸ਼ਮਣ ਸ਼ਰਾਬ ਨੀਤੀ

Posted On March - 11 - 2019 Comments Off on ਸਮਾਜਿਕ ਸ਼ਾਂਤੀ ਦੀ ਦੁਸ਼ਮਣ ਸ਼ਰਾਬ ਨੀਤੀ
ਪੰਜਾਬ ਦੀ ਮੌਜੂਦਾ ਸਰਕਾਰ ਨੂੰ ਸੱਤਾ ਵਿਚ ਆਇਆਂ ਦੋ ਸਾਲ ਹੋਣ ਵਾਲੇ ਹਨ, ਪਰ ਚੋਣਾਂ ਸਮੇਂ ਮਨੋਰਥ ਪੱਤਰਾਂ ਅਤੇ ਭਾਸ਼ਣਾਂ ਰਾਹੀਂ ਲੋਕਾਂ ਨਾਲ ਕੀਤੇ ਗਏ ਵਾਅਦੇ ਸਰਕਾਰ ਨੂੰ ਵਿਸਰਦੇ ਜਾ ਰਹੇ ਹਨ। ਮੈਨੂੰ ਜਾਪਦਾ ਹੈ ਜਦੋਂ ਤਕ ਚੋਣ-ਵਾਅਦੇ ਕਰਨ ਵਾਲਿਆਂ ਉੱਤੇ ਵੀ ਕੌਂਟਰੈਕਟ ਕਾਨੂੰਨ ਲਾਗੂ ਨਹੀਂ ਹੁੰਦਾ ਅਤੇ ਦਿੱਤੇ ਹੋਏ ਵਾਅਦੇ ਨਾ ਨਿਭਾਉਣ ਦੀ ਸੂਰਤ ਵਿਚ ਕੋਈ ਸਜ਼ਾ ਨਹੀਂ ਮਿਲਦੀ, ਉਦੋਂ ਤਕ ਆਗੂ ਲੋਕਾਂ ਨੂੰ ....

ਚੋਣ ਤਰੀਕਾਂ ਦਾ ਐਲਾਨ, ਚੱਲੋ ਕਿਤਾਬਾਂ ਦੀ ਦੁਕਾਨ

Posted On March - 11 - 2019 Comments Off on ਚੋਣ ਤਰੀਕਾਂ ਦਾ ਐਲਾਨ, ਚੱਲੋ ਕਿਤਾਬਾਂ ਦੀ ਦੁਕਾਨ
ਦਹਿਸ਼ਤਗਰਦ ਹਮਲਾ, ਸਰਹੱਦ ਪਾਰ ਕਰ ਮਿਜ਼ਾਈਲਾਂ ਦਾਗਦੇ ਜਹਾਜ਼, ਆਸਮਾਨ ਤੋਂ ਡਿੱਗਦੇ, ਫੜੀਂਦੇ, ਛੁੱਟਦੇ ਪਾਇਲਟ, ‘‘ਦੱਸਦੇ ਕਿਉਂ ਨਹੀਂ ਕੀ ਹੋਇਆ?’’ ਦਾ ਰੌਲਾ ਪਾਉਂਦੀ ਵਿਰੋਧੀ ਧਿਰ, ‘‘ਲੱਗ ਪਤਾ ਜਾਸੀ ਕਿਉਂਜੋ ਸਾਡਾ ਨੇਤਾ ਮਜ਼ਬੂਤ ਹੈ’’ ਦਾ ਪ੍ਰਚਾਰ ਕਰਦੀ ਹਾਕਮ ਧਿਰ ਅਤੇ ਇਸ ਭਾਰੀ ਸ਼ੋਰਗੁਲ ਵਿੱਚ ਚੋਣ ਤਰੀਕਾਂ ਦਾ ਐਲਾਨ। ....

ਉਡਦੀ ਖ਼ਬਰ

Posted On March - 11 - 2019 Comments Off on ਉਡਦੀ ਖ਼ਬਰ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਸੰਸਦੀ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਜਾਣ ਨੇ ਕਈਆਂ ਨੂੰ ਵਖ਼ਤ ਪਾ ਦਿੱਤਾ ਹੈ। ਟਕਸਾਲੀ ਦਲ ਦੇ ਇਸ ਆਗੂ ਨੂੰ ਮਾਹਿਰ ਵਕਤਾ ਅਤੇ ਸਿੱਖ ਧਰਮ ਤੇ ਸਿੱਖ ਇਤਿਹਾਸ ਬਾਰੇ ਸੂਝ ਰੱਖਣ ਵਾਲਾ ਪਰਪੱਕ ਸਿਆਸਤਦਾਨ ਮੰਨਿਆ ਜਾਂਦਾ ਹੈ। ਇਹ ਸਿਆਸਤਦਾਨ ਆਪਣੇ ਰਾਜਸੀ ਸਫ਼ਰ ਦੌਰਾਨ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਵਿਚ ਕੰਮ ਚੁੱਕਿਆ ਹੈ ਅਤੇ ਇਸ ....

ਉਡਦੀ ਖ਼ਬਰ

Posted On March - 4 - 2019 Comments Off on ਉਡਦੀ ਖ਼ਬਰ
ਮੰਤਰੀ ਜੀ… ਪੰਜਾਬ ਦੇ ਇਕ ਸੀਨੀਅਰ ਮੰਤਰੀ ਨੇ ਆਪਣੇ ਵਿਭਾਗ ਵਿਚ ਤਾਇਨਾਤ ਸੀਨੀਅਰ ਆਈਏਐੱਸ ਅਧਿਕਾਰੀਆਂ ਵੱਲੋਂ ਕਈ ਅਹਿਮ ਮਾਮਲਿਆਂ ਵਿਚ ਮੁੱਖ ਮੰਤਰੀ ਤੋਂ ਪ੍ਰਵਾਨਗੀ ਲੈਣ ਦੇ ਮਾਮਲੇ ’ਤੇ ਵੱਡਾ ਰੱਫੜ ਖੜ੍ਹਾ ਕਰ ਦਿੱਤਾ। ਪਹਿਲਾਂ ਤਾਂ ਇਸ ਮੰਤਰੀ ਨੇ ਅਫ਼ਸਰਾਂ ਨੂੰ ਤਿੱਖੇ ਤੇਵਰ ਦਿਖਾਏ। ਅਫ਼ਸਰਾਂ ਨੇ ਦਲੀਲ ਦਿੱਤੀ ਕਿ ‘ਜਨਾਬ! ਕਈ ਮਾਮਲੇ ਅਜਿਹੇ ਹੁੰਦੇ ਹਨ ਜਿਨ੍ਹਾਂ ’ਚ ਨਿਯਮਾਂ (ਰੂਲਜ ਆਫ ਬਿਜਨਸ) ਮੁਤਾਬਿਕ ਪ੍ਰਵਾਨਗੀ ਮੁੱਖ ਮੰਤਰੀ ਪੱਧਰ ’ਤੇ ਹੀ ਲੈਣੀ ਲਾਜ਼ਮੀ ਹੁੰਦੀ ਹੈ।’ 

ਟੀਵੀ ਬੰਦ ਨਾ ਕਰਨਾ, ਸਦਰੋਟ ਸਿਨੇਮਾ ਜਾਰੀ ਹੈ

Posted On March - 4 - 2019 Comments Off on ਟੀਵੀ ਬੰਦ ਨਾ ਕਰਨਾ, ਸਦਰੋਟ ਸਿਨੇਮਾ ਜਾਰੀ ਹੈ
ਪਹਾੜ ਦੀ ਚੋਟੀ ’ਤੇ ਪੁਰਾਣਾ ਇੱਕ ਸੋਫ਼ਾ, ਕੰਡਮ ਹੋਈਆਂ ਕੁਝ ਕੁਰਸੀਆਂ, ਲੱਕੜ ਦੀਆਂ ਮੂਧੀਆਂ ਕੀਤੀਆਂ ਖਾਲੀ ਪੇਟੀਆਂ, ਢਲਾਨ ’ਤੇ ਉੱਗੇ ਚੀਲ੍ਹ ਦੇ ਦਰੱਖਤਾਂ ਉੱਤੇ ਪਾਈਆਂ ਪੀਂਘਾਂ, ਨਿੰਮੀ-ਨਿੰਮੀ ਚੱਲਦੀ ’ਵ੍ਹਾ ਅਤੇ ਅਮੁੱਕ ਬੀਅਰ ਦੀਆਂ ਬੋਤਲਾਂ ਦਾ ਨਿਰੰਤਰ ਵਹਾਅ। ਦੂਰ ਭੂਮੱਧ ਸਾਗਰ ਉੱਤੇ ਡੁੱਬਦਾ ਸੂਰਜ, ਸਾਹਮਣੇ ਗਾਜ਼ਾ ਪੱਟੀ। ਸ਼ਾਮ ਨੂੰ ਸ਼ੋਅ ਸ਼ੁਰੂ ਹੋ ਜਾਂਦਾ। ....

ਸ਼ਿਵਰਾਤਰੀ ਦਾ ਪਰਵ

Posted On March - 4 - 2019 Comments Off on ਸ਼ਿਵਰਾਤਰੀ ਦਾ ਪਰਵ
ਸ਼ਿਵਰਾਤਰੀ ਆਦਿ ਦੇਵ ਭਗਵਾਨ ਸ਼ਿਵ ਅਤੇ ਮਾਂ ਸ਼ਕਤੀ (ਮਾਤਾ ਪਾਰਵਤੀ) ਦੇ ਮਿਲਨ ਦਾ ਵੱਡਾ ਤਿਉਹਾਰ ਹੈ। ਪੌਰਾਣਿਕ ਕਥਾ ਅਨੁਸਾਰ ਇਸ ਦਿਨ ਭੋਲੇਨਾਥ ਦਾ ਵਿਆਹ ਮਾਤਾ ਪਾਰਵਤੀ ਨਾਲ ਹੋਇਆ ਸੀ। ਇਸ ਕਾਰਨ ਭਗਤਾਂ ਵੱਲੋਂ ਰਾਤ ਸਮੇਂ ਭਗਵਾਨ ਸ਼ਿਵ ਦੀ ਬਾਰਾਤ ਕੱਢੀ ਜਾਂਦੀ ਹੈ ਅਤੇ ਭਗਵਾਨ ਸ਼ਿਵ ਦੀ ਪੂਰੀ ਸ਼ਰਧਾ ਤੇ ਆਸਥਾ ਨਾਲ ਪੂਜਾ ਕਰਦੇ ਹਨ। ਇਕ ਹੋਰ ਵਿਚਾਰ ਮੁਤਾਬਿਕ ਇਸ ਦਿਨ ਭਗਵਾਨ ਭੋਲੇਨਾਥ ਨੇ ਕਾਲਕੂਟ ਨਾਮਕ ....

ਸਾਮਰਾਜੀ ਅਮਰੀਕਾ ਦਾ ਕੱਚ ਤੇ ਸੱਚ…

Posted On March - 4 - 2019 Comments Off on ਸਾਮਰਾਜੀ ਅਮਰੀਕਾ ਦਾ ਕੱਚ ਤੇ ਸੱਚ…
ਖੱਬੇ ਪੱਖੀ ਸੋਚ ਵਾਲੇ ਲੋਕ ਅਮਰੀਕਾ ਨੂੰ ਹਮੇਸ਼ਾ ਸਾਮਰਾਜਵਾਦੀ ਦੱਸਦੇ ਆਏ ਹਨ। ਸ਼ੀਤ ਯੁੱਧ ਦੇ ਮੁੱਢਲੇ ਦਿਨਾਂ ਤੋਂ ਵਰਤਿਆ ਜਾ ਰਿਹਾ ਇਹ ਠੱਪਾ, ਅਮਰੀਕੀ ਆਰਥਿਕ ਤੇ ਰਾਜਸੀ ਚੌਧਰਵਾਦ ਨੂੰ ਦੁਤਕਾਰਨ ਵਾਸਤੇ ਕਾਰਗਰ ਹਥਿਆਰ ਸਾਬਤ ਹੁੰਦਾ ਆਇਆ ਹੈ। ਭਾਵੇਂ ਅੱਧੀ ਤੋਂ ਵੱਧ ਦੁਨੀਆਂ ਹੁਣ ਵੀ ਇਸ ਅਮਰੀਕੀ ਅਕਸ ਨੂੰ ਸਵੀਕਾਰ ਕਰਦੀ ਹੈ, ਪਰ ਅਮਰੀਕੀ ਖ਼ੁਦ ਇਸ ਅਕਸ ਨਾਲ ਮੁਤਫ਼ਿਕ ਨਹੀਂ। ਉਹ ਵੀਅਤਨਾਮ ਜੰਗ ਦਾ ਸੱਚ ਕੁਝ ....

ਰਾਸ਼ਟਰੀ ਸੋਗ ਕਿਉਂ ਨਹੀਂ ?

Posted On February - 25 - 2019 Comments Off on ਰਾਸ਼ਟਰੀ ਸੋਗ ਕਿਉਂ ਨਹੀਂ ?
ਚੌਦਾਂ ਫਰਵਰੀ ਦਾ ਦਿਨ ਪੂਰੇ ਭਾਰਤ ਲਈ ਹਿਰਦਾਵੇਧਕ ਖ਼ਬਰ ਲੈ ਕੇ ਆਇਆ। ਉਸ ਦਿਨ ਸਾਡਾ ਬਹੁਤ ਵੱਡਾ ਕੌਮੀ ਨੁਕਸਾਨ ਹੋਇਆ। ਪੁਲਵਾਮਾ ਵਿਚ ਅਤਿਵਾਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਸੀਆਰਪੀਐਫ ਦੇ 40 ਤੋਂ ਵਧੇਰੇ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਆਈ ਤਾਂ ਪੂਰੇ ਮੁਲਕ ਵਿਚ ਸੋਗ ਦੀ ਲਹਿਰ ਫੈਲ ਗਈ ....
Available on Android app iOS app
Powered by : Mediology Software Pvt Ltd.