ਹੁਣ ਤਾਂ ਭੋਗਾਂ ’ਤੇ ਵੀ ਸਪੀਕਰ ਵੱਜਦੈ !    ਨਸ਼ਾ, ਕਾਰਨ ਅਤੇ ਬਚਾਅ !    ਸਾਵਣ !    ਲੋਕ ਇਨਸਾਫ ਪਾਰਟੀ ਵੱਲੋਂ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ !    ਸਰਕਾਰ ਤੋਂ ਤੰਗ ਕਿਸਾਨ ਨੇ ਪੰਜ ਏਕੜ ਕਮਾਦ ਵਾਹਿਆ !    ਛੇੜਛਾੜ ਮਾਮਲਾ: ਬੱਚੀ ਦੇ ਹੱਕ ’ਚ ਸਕੂਲ ਅੱਗੇ ਧਰਨਾ !    ਜਵਾਹਰੇਵਾਲਾ ਗੋਲੀ ਕਾਂਡ: ਤੀਜੇ ਦਿਨ ਵੀ ਮ੍ਰਿਤਕਾਂ ਦਾ ਨਹੀਂ ਹੋਇਆ ਪੋਸਟਮਾਰਟਮ !    ਭਾਰਤ ਨੂੰ ਮੁੱਕੇਬਾਜ਼ੀ ਵਿੱਚ ਚਾਰ ਚਾਂਦੀ ਦੇ ਤਗ਼ਮੇ !    ਅਮਰੀਕ ਸਿੰਘ ਵਿਸ਼ਵ ਕਬੱਡੀ ਕੱਪ ’ਚ ਅਧਿਕਾਰੀ ਨਿਯੁਕਤ !    ਕੇਂਦਰੀ ਮੰਤਰੀ ਬੀਬਾ ਬਾਦਲ ਨੇ ਬਠਿੰਡਾ ਦੇ ਐੱਸਐੱਸਪੀ ਖ਼ਿਲਾਫ਼ ਮੋਰਚਾ ਖੋਲ੍ਹਿਆ !    

ਪਰਵਾਜ਼ › ›

Featured Posts
ਚੰਦਾ ਮਾਮਾ ਦੂਰ ਕੇ, ਪੂਰੇ ਪਕਾਏਂ ਬੂਰ ਕੇ

ਚੰਦਾ ਮਾਮਾ ਦੂਰ ਕੇ, ਪੂਰੇ ਪਕਾਏਂ ਬੂਰ ਕੇ

ਐੱਸ ਪੀ ਸਿੰਘ* ਛੋਟੇ ਹੁੰਦਿਆਂ ਤੋਂ ਹੀ ਉਹ ਮੇਰਾ ਮਾਮਾ ਲੱਗਦਾ ਸੀ ਅਤੇ ਭਾਵੇਂ ਕਿੰਨੀ ਵੀ ਦੂਰ ਸੀ, ਬਹੁਤੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਵਾਰੀ ਸਾਡੀ ਛੱਤ ਉੱਤੇ ਝਾਤੀ ਮਾਰਨ ਬਹੁੜਦਾ ਸੀ। ਘਟਦਾ, ਵਧਦਾ, ਛਿਪਦਾ, ਨਿਕਲਦਾ, ਯਾਰਾਂ ਦੀ ਮੁਹੱਬਤ ਦੇ ਕਿੱਸਿਆਂ ’ਚ ਸੁਣੀਂਦਾ, ਕਦੀ ਦੂਜ ਦਾ, ਕਦੀ ਚੌਦ੍ਹਵੀਂ ਦਾ ਅਤੇ ਕਦੇ ਈਦ ਦਾ ...

Read More

ਪੰਜਾਬੀ ਅਪਣਾਈਏ ਪੰਜਾਬੀਅਤ ਬਚਾਈਏ

ਪੰਜਾਬੀ ਅਪਣਾਈਏ ਪੰਜਾਬੀਅਤ ਬਚਾਈਏ

ਡਾ. ਰਣਜੀਤ ਸਿੰਘ ਮਾਤ ਭਾਸ਼ਾ ਰਾਹੀਂ ਮਨੁੱਖ ਆਪਣੀ ਸੋਚ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ। ਮਾਤ ਭਾਸ਼ਾ ਰਾਹੀਂ ਹੀ ਆਪਣੇ ਵਿਰਸੇ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਸੋਝੀ ਹੁੰਦੀ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਭਵਿੱਖ ਵਿਚ ਸੰਭਾਵੀ ਤੌਰ ’ਤੇ ਲੋਪ ਹੋਣ ਵਾਲੀਆਂ ਭਾਸ਼ਾਵਾਂ ਵਿਚ ਪੰਜਾਬੀ ਵੀ ਸ਼ਾਮਿਲ ਹੈ ਕਿਉਂਕਿ ਬਹੁਤੇ ...

Read More

ਇਮਰਾਨ ਨੂੰ ਹਜ਼ਮ ਨਹੀਂ ਹੋ ਰਹੀ ਨੁਕਤਾਚੀਨੀ...

ਇਮਰਾਨ ਨੂੰ ਹਜ਼ਮ ਨਹੀਂ ਹੋ ਰਹੀ ਨੁਕਤਾਚੀਨੀ...

ਵਾਹਗਿਓਂ ਪਾਰ ਇਹਤਿਸਾਬ ਅਦਾਲਤ ਦੇ ਜੱਜ, ਜਸਟਿਸ ਅਰਸ਼ਦ ਮਲਿਕ ਦੀ ‘ਇਕਬਾਲੀਆ ਵੀਡੀਓ’ ਦੇ ਮਾਮਲੇ ਤੋਂ ਪਾਕਿਸਤਾਨੀ ਸਿਆਸਤ ਵਿਚ ਚੱਲ ਰਹੀ ਹਲਚਲ ਰੁਕਣ ਦਾ ਨਾਂਅ ਨਹੀਂ ਲੈ ਰਹੀ। ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਇਸਲਾਮਾਬਾਦ ਹਾਈ ਕੋਰਟ ਵਿਚ ਦਰਖ਼ਾਸਤ ਦਾਖਲ ਕਰ ਕੇ ਮੰਗ ਕੀਤੀ ਹੈ ਕਿ ਉਹ ਅਲ ਅਜ਼ੀਜ਼ਾ ਭ੍ਰਿਸ਼ਟਾਚਾਰ ਕੇਸ ਵਿਚ ਸਾਬਕਾ ...

Read More

ਰੜੇ ਮੈਦਾਨ ਢੇਰੀ ਲਵਾਓ ਤਾਂ ਮੰਨਾਂ

ਰੜੇ ਮੈਦਾਨ ਢੇਰੀ ਲਵਾਓ ਤਾਂ ਮੰਨਾਂ

ਐੱਸ ਪੀ ਸਿੰਘ* ਉਦਾਰੀਕਰਨ ਵੇਖਣ ਨੂੰ ਕਿਹੋ ਜਿਹੀ ਸ਼ੈਅ ਹੈ, ਇਹ ਓਹਨੀਂ ਦਿਨੀਂ ਹੌਲੀ ਹੌਲੀ ਸਮਝ ਆ ਰਿਹਾ ਸੀ। ਗਲੀ ਬਾਜ਼ਾਰ ਵਿੱਚ ਲੋਕ ਸਵੇਰ ਸ਼ਾਮ ਸਟਾਕ ਐਕਸਚੇਂਜ ਅਤੇ ਸ਼ੇਅਰਾਂ ਦੇ ਭਾਅ ਦੀ ਗੱਲ ਕਰਨ ਲੱਗ ਪਏ ਸਨ। ਮੈਂ ਦੇਸ਼ ਦੀ ਇੱਕ ਵੱਡੀ ਖ਼ਬਰ ਏਜੰਸੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਸਾਡੇ ...

Read More

ਸੱਤਾ ਦਾ ਨਸ਼ਾ ਲਾਹੁਣ ਦੇ ਸਮਰੱਥ ਵੋਟਰ

ਸੱਤਾ ਦਾ ਨਸ਼ਾ ਲਾਹੁਣ ਦੇ ਸਮਰੱਥ ਵੋਟਰ

ਲਕਸ਼ਮੀਕਾਂਤਾ ਚਾਵਲਾ ਕਹਾਵਤ ਹੈ ਕਿ ਬੁਰਾਈ ਨੂੰ ਸ਼ੁਰੂਆਤ ਵਿਚ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ। ਪਰ ਅਜੋਕੇ ਸਮੇਂ ਦਾ ਸੱਚ ਇਹ ਹੈ ਕਿ ਰੋਗ ਹੋਵੇ ਜਾਂ ਬੁਰਾਈ ਪਹਿਲਾਂ ਉਸ ਨੂੰ ਖ਼ੂਬ ਫੈਲਣ ਦਿੱਤਾ ਜਾਂਦਾ ਹੈ ਅਤੇ ਜਦੋਂ ਹਾਲਤ ਭਿਆਨਕ ਹੋ ਜਾਵੇ ਤਾਂ ਉਸ ’ਤੇ ਕਾਬੂ ਪਾਉਣ ਦੀ ਚਰਚਾ ਸੱਤਾ ਦੇ ਸਿਖਰ ...

Read More

ਸਿੱਕਿਮ: ਰਲੇਵੇਂ ਦੀ ਰਾਮ ਕਹਾਣੀ

ਸਿੱਕਿਮ: ਰਲੇਵੇਂ ਦੀ ਰਾਮ ਕਹਾਣੀ

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਚਾਰ ਦਹਾਕਿਆਂ ਤੋਂ ਮਨ ਵਿਚ ਜੋ ਭਰਮ-ਭੁਲੇਖੇ ਘਰ ਕਰੀ ਬੈਠੇ ਸਨ, ਉਹ ਇਕ ਕਿਤਾਬ ਨੇ ਦੂਰ ਕਰ ਦਿੱਤੇ। ਭਰਮ-ਭੁਲੇਖੇ ਸਿੱਕਿਮ ਦੇ ਭਾਰਤੀ ਸੰਘ ਨਾਲ ਰਲੇਵੇਂ ਨੂੰ ਲੈ ਕੇ ਸਨ। ਇਹ ਰਲੇਵਾਂ 16 ਮਈ 1975 ਨੂੰ ਹੋਇਆ। ਦੇਸ਼ ਵਿਚ ਇੰਦਰਾ ਗਾਂਧੀ ਦੀ ਹਕੂਮਤ ਸੀ। 1972 ਵਿਚ ਸ੍ਰੀਮਤੀ ਗਾਂਧੀ ਬਹੁਤ ...

Read More

ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ

ਕੱਟ-ਔਫ ਲਿਸਟ ਅਤੇ ਦਾਖਲੇ ਦੀਆਂ ਲੜਾਈਆਂ

ਐੱਸ ਪੀ ਸਿੰਘ* ਰੁੱਤ ਆ ਗਈ ਏ ਫਿਰ ਦਾਖ਼ਲਿਆਂ ਦੀ। ਕਾਲਜਾਂ ਦੇ ਬਾਹਰ ਕੱਟ-ਔਫ ਲਿਸਟਾਂ ਚਿਪਕ ਰਹੀਆਂ ਹਨ। ਨੌਜਵਾਨ ਵਿਦਿਆਰਥੀ ਮਨਪਸੰਦ ਕਾਲਜ ਜਾਂ ਕੋਰਸ ਵਿੱਚ ਦਾਖਲੇ ਨੂੰ ਲੈ ਕੇ ਸੈਂਕੜੇ ਤੌਖ਼ਲਿਆਂ ਨਾਲ ਜੂਝ ਰਹੇ ਹਨ। 98.5 ਫ਼ੀਸਦੀ ਨੰਬਰ ਲੈ ਕੇ ਵੀ ਕਿਸੇ ਨੂੰ ਧੁੜਕੂ ਲੱਗਾ ਹੋਇਆ ਹੈ। ਪੜ੍ਹਾਈ ਵਿੱਚ ਹੋਣਹਾਰ ਨੌਜਵਾਨ ...

Read More


ਅਮਨ-ਪਸੰਦ ਲੋਕਾਂ ਨੂੰ ਸਲਾਮ

Posted On March - 18 - 2019 Comments Off on ਅਮਨ-ਪਸੰਦ ਲੋਕਾਂ ਨੂੰ ਸਲਾਮ
ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ਵਿਚ ਜੁੰਮੇ ਦੀ ਨਮਾਜ਼ ਅਦਾ ਕਰ ਰਹੇ ਲੋਕਾਂ ਉੱਤੇ ਗੋਲਾਬਾਰੀ ਦੀ ਘਟਨਾ, ਭਾਰਤ ਵਿਚ ਪੁਲਵਾਮਾ ਹਮਲੇ ਤੋਂ ਐਨ ਮਗਰੋਂ ਘਟੀ ਹੈ। ਕਤਲੇਆਮ ਦੀਆਂ ਇਨ੍ਹਾਂ ਦੋਵਾਂ ਘਟਨਾਵਾਂ ਪਿੱਛੇ ਹੋਰ ਵੱਡੇ ਪ੍ਰਸੰਗਾਂ ਦੇ ਨਾਲ-ਨਾਲ ਨਫ਼ਰਤ ਵੀ ਇਕ ਵੱਡਾ ਕਾਰਨ ਤੇ ਕਾਰਜ ਹੈ। ....

ਆਸਮਾਨ ਵਿੱਚ ਫੁੱਟਬਾਲ, ਦੇਸ਼ ਮਹਾਨ ਵਿੱਚ ਚੋਣ ਪ੍ਰਚਾਰ

Posted On March - 18 - 2019 Comments Off on ਆਸਮਾਨ ਵਿੱਚ ਫੁੱਟਬਾਲ, ਦੇਸ਼ ਮਹਾਨ ਵਿੱਚ ਚੋਣ ਪ੍ਰਚਾਰ
ਲਗਭਗ ਫੁੱਟਬਾਲ ਜਿੱਡਾ ਸੀ, ਬਿਲਕੁਲ ਗੋਲ, ਪਰ ਤਰਥੱਲੀ ਮਚ ਗਈ ਸੀ। 4 ਅਕਤੂਬਰ 1957 ਵਾਲਾ ਸ਼ੁੱਕਰਵਾਰ। ਅਮਰੀਕਾ ਅਤੇ ਸੋਵੀਅਤ ਯੂਨੀਅਨ ਦੇ ਵਿਗਿਆਨੀ ਅਤੇ ਕੂਟਨੀਤਿਕ ਅਧਿਕਾਰੀ ਕੁਝ ਹੋਰ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਤਕਨੀਕੀ ਡਾਟਾ ਦੇ ਆਦਾਨ-ਪ੍ਰਦਾਨ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ ਕਿਉਂ ਜੋ 1957-58 ਨੂੰ ਅੰਤਰਰਾਸ਼ਟਰੀ ਜਿਓਫਿਜ਼ੀਕਲ ਸਾਲ ਦੇ ਤੌਰ ’ਤੇ ਮਨਾਇਆ ਜਾ ਰਿਹਾ ਸੀ। ....

ਉਡਦੀ ਖ਼ਬਰ

Posted On March - 18 - 2019 Comments Off on ਉਡਦੀ ਖ਼ਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੋਂ ਇਕ ਦਿਨ ਪਹਿਲਾਂ ਮੀਡੀਆ ਸਾਹਮਣੇ ਸਰਕਾਰ ਦੀ ਦੋ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸਟੇਜ ’ਤੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਛੇ ਵਜ਼ਾਰਤੀ ਸਾਥੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਨ। ....

ਯਾਦਗਾਰੀ ਰਿਹਾ ਲਾਹੌਰ ਦਾ ਔਰਤ ਮਾਰਚ…

Posted On March - 11 - 2019 Comments Off on ਯਾਦਗਾਰੀ ਰਿਹਾ ਲਾਹੌਰ ਦਾ ਔਰਤ ਮਾਰਚ…
ਅੱਠ ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਭਾਵੇਂ ਪਾਕਿਸਤਾਨ ਵਿਚ ਵੱਖ ਵੱਖ ਥਾਵਾਂ ’ਤੇ ਰਵਾਇਤੀ ਜਲਸੇ-ਜਲੂਸਾਂ ਦੀ ਸ਼ਕਲ ਵਿਚ ਮਨਾਇਆ ਗਿਆ, ਫਿਰ ਵੀ ਲਾਹੌਰ ਵਿਚ ਇਸ ਦਾ ਜਲੌਅ ਵੱਖਰਾ ਸੀ। ਉੱਥੋਂ ਦੇ ਪ੍ਰੈਸ ਕਲੱਬ ਤੋਂ ਲੈ ਕੇ ਅਲਹਮਰਾ ਆਰਟਸ ਕੌਂਸਲ ਤਕ ਕੱਢੇ ਗਏ ਔਰਤ ਮਾਰਚ ਨੇ ਇਹ ਸਸ਼ੱਕਤ ਸੁਨੇਹਾ ਦਿੱਤਾ ਕਿ ਧਾਰਮਿਕ, ਸਮਾਜਿਕ ਤੇ ਪਰਿਵਾਰਕ ਅਕੀਦਿਆਂ ਦੇ ਆਧਾਰ ’ਤੇ ਔਰਤ ਨੂੰ ਦਬਾਇਆ ਨਹੀਂ ਜਾ ਸਕਦਾ। ....

ਸਮਾਜਿਕ ਸ਼ਾਂਤੀ ਦੀ ਦੁਸ਼ਮਣ ਸ਼ਰਾਬ ਨੀਤੀ

Posted On March - 11 - 2019 Comments Off on ਸਮਾਜਿਕ ਸ਼ਾਂਤੀ ਦੀ ਦੁਸ਼ਮਣ ਸ਼ਰਾਬ ਨੀਤੀ
ਪੰਜਾਬ ਦੀ ਮੌਜੂਦਾ ਸਰਕਾਰ ਨੂੰ ਸੱਤਾ ਵਿਚ ਆਇਆਂ ਦੋ ਸਾਲ ਹੋਣ ਵਾਲੇ ਹਨ, ਪਰ ਚੋਣਾਂ ਸਮੇਂ ਮਨੋਰਥ ਪੱਤਰਾਂ ਅਤੇ ਭਾਸ਼ਣਾਂ ਰਾਹੀਂ ਲੋਕਾਂ ਨਾਲ ਕੀਤੇ ਗਏ ਵਾਅਦੇ ਸਰਕਾਰ ਨੂੰ ਵਿਸਰਦੇ ਜਾ ਰਹੇ ਹਨ। ਮੈਨੂੰ ਜਾਪਦਾ ਹੈ ਜਦੋਂ ਤਕ ਚੋਣ-ਵਾਅਦੇ ਕਰਨ ਵਾਲਿਆਂ ਉੱਤੇ ਵੀ ਕੌਂਟਰੈਕਟ ਕਾਨੂੰਨ ਲਾਗੂ ਨਹੀਂ ਹੁੰਦਾ ਅਤੇ ਦਿੱਤੇ ਹੋਏ ਵਾਅਦੇ ਨਾ ਨਿਭਾਉਣ ਦੀ ਸੂਰਤ ਵਿਚ ਕੋਈ ਸਜ਼ਾ ਨਹੀਂ ਮਿਲਦੀ, ਉਦੋਂ ਤਕ ਆਗੂ ਲੋਕਾਂ ਨੂੰ ....

ਚੋਣ ਤਰੀਕਾਂ ਦਾ ਐਲਾਨ, ਚੱਲੋ ਕਿਤਾਬਾਂ ਦੀ ਦੁਕਾਨ

Posted On March - 11 - 2019 Comments Off on ਚੋਣ ਤਰੀਕਾਂ ਦਾ ਐਲਾਨ, ਚੱਲੋ ਕਿਤਾਬਾਂ ਦੀ ਦੁਕਾਨ
ਦਹਿਸ਼ਤਗਰਦ ਹਮਲਾ, ਸਰਹੱਦ ਪਾਰ ਕਰ ਮਿਜ਼ਾਈਲਾਂ ਦਾਗਦੇ ਜਹਾਜ਼, ਆਸਮਾਨ ਤੋਂ ਡਿੱਗਦੇ, ਫੜੀਂਦੇ, ਛੁੱਟਦੇ ਪਾਇਲਟ, ‘‘ਦੱਸਦੇ ਕਿਉਂ ਨਹੀਂ ਕੀ ਹੋਇਆ?’’ ਦਾ ਰੌਲਾ ਪਾਉਂਦੀ ਵਿਰੋਧੀ ਧਿਰ, ‘‘ਲੱਗ ਪਤਾ ਜਾਸੀ ਕਿਉਂਜੋ ਸਾਡਾ ਨੇਤਾ ਮਜ਼ਬੂਤ ਹੈ’’ ਦਾ ਪ੍ਰਚਾਰ ਕਰਦੀ ਹਾਕਮ ਧਿਰ ਅਤੇ ਇਸ ਭਾਰੀ ਸ਼ੋਰਗੁਲ ਵਿੱਚ ਚੋਣ ਤਰੀਕਾਂ ਦਾ ਐਲਾਨ। ....

ਉਡਦੀ ਖ਼ਬਰ

Posted On March - 11 - 2019 Comments Off on ਉਡਦੀ ਖ਼ਬਰ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਸੰਸਦੀ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨੇ ਜਾਣ ਨੇ ਕਈਆਂ ਨੂੰ ਵਖ਼ਤ ਪਾ ਦਿੱਤਾ ਹੈ। ਟਕਸਾਲੀ ਦਲ ਦੇ ਇਸ ਆਗੂ ਨੂੰ ਮਾਹਿਰ ਵਕਤਾ ਅਤੇ ਸਿੱਖ ਧਰਮ ਤੇ ਸਿੱਖ ਇਤਿਹਾਸ ਬਾਰੇ ਸੂਝ ਰੱਖਣ ਵਾਲਾ ਪਰਪੱਕ ਸਿਆਸਤਦਾਨ ਮੰਨਿਆ ਜਾਂਦਾ ਹੈ। ਇਹ ਸਿਆਸਤਦਾਨ ਆਪਣੇ ਰਾਜਸੀ ਸਫ਼ਰ ਦੌਰਾਨ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਪੀਪਲਜ਼ ਪਾਰਟੀ ਆਫ ਪੰਜਾਬ ਵਿਚ ਕੰਮ ਚੁੱਕਿਆ ਹੈ ਅਤੇ ਇਸ ....

ਉਡਦੀ ਖ਼ਬਰ

Posted On March - 4 - 2019 Comments Off on ਉਡਦੀ ਖ਼ਬਰ
ਮੰਤਰੀ ਜੀ… ਪੰਜਾਬ ਦੇ ਇਕ ਸੀਨੀਅਰ ਮੰਤਰੀ ਨੇ ਆਪਣੇ ਵਿਭਾਗ ਵਿਚ ਤਾਇਨਾਤ ਸੀਨੀਅਰ ਆਈਏਐੱਸ ਅਧਿਕਾਰੀਆਂ ਵੱਲੋਂ ਕਈ ਅਹਿਮ ਮਾਮਲਿਆਂ ਵਿਚ ਮੁੱਖ ਮੰਤਰੀ ਤੋਂ ਪ੍ਰਵਾਨਗੀ ਲੈਣ ਦੇ ਮਾਮਲੇ ’ਤੇ ਵੱਡਾ ਰੱਫੜ ਖੜ੍ਹਾ ਕਰ ਦਿੱਤਾ। ਪਹਿਲਾਂ ਤਾਂ ਇਸ ਮੰਤਰੀ ਨੇ ਅਫ਼ਸਰਾਂ ਨੂੰ ਤਿੱਖੇ ਤੇਵਰ ਦਿਖਾਏ। ਅਫ਼ਸਰਾਂ ਨੇ ਦਲੀਲ ਦਿੱਤੀ ਕਿ ‘ਜਨਾਬ! ਕਈ ਮਾਮਲੇ ਅਜਿਹੇ ਹੁੰਦੇ ਹਨ ਜਿਨ੍ਹਾਂ ’ਚ ਨਿਯਮਾਂ (ਰੂਲਜ ਆਫ ਬਿਜਨਸ) ਮੁਤਾਬਿਕ ਪ੍ਰਵਾਨਗੀ ਮੁੱਖ ਮੰਤਰੀ ਪੱਧਰ ’ਤੇ ਹੀ ਲੈਣੀ ਲਾਜ਼ਮੀ ਹੁੰਦੀ ਹੈ।’ 

ਟੀਵੀ ਬੰਦ ਨਾ ਕਰਨਾ, ਸਦਰੋਟ ਸਿਨੇਮਾ ਜਾਰੀ ਹੈ

Posted On March - 4 - 2019 Comments Off on ਟੀਵੀ ਬੰਦ ਨਾ ਕਰਨਾ, ਸਦਰੋਟ ਸਿਨੇਮਾ ਜਾਰੀ ਹੈ
ਪਹਾੜ ਦੀ ਚੋਟੀ ’ਤੇ ਪੁਰਾਣਾ ਇੱਕ ਸੋਫ਼ਾ, ਕੰਡਮ ਹੋਈਆਂ ਕੁਝ ਕੁਰਸੀਆਂ, ਲੱਕੜ ਦੀਆਂ ਮੂਧੀਆਂ ਕੀਤੀਆਂ ਖਾਲੀ ਪੇਟੀਆਂ, ਢਲਾਨ ’ਤੇ ਉੱਗੇ ਚੀਲ੍ਹ ਦੇ ਦਰੱਖਤਾਂ ਉੱਤੇ ਪਾਈਆਂ ਪੀਂਘਾਂ, ਨਿੰਮੀ-ਨਿੰਮੀ ਚੱਲਦੀ ’ਵ੍ਹਾ ਅਤੇ ਅਮੁੱਕ ਬੀਅਰ ਦੀਆਂ ਬੋਤਲਾਂ ਦਾ ਨਿਰੰਤਰ ਵਹਾਅ। ਦੂਰ ਭੂਮੱਧ ਸਾਗਰ ਉੱਤੇ ਡੁੱਬਦਾ ਸੂਰਜ, ਸਾਹਮਣੇ ਗਾਜ਼ਾ ਪੱਟੀ। ਸ਼ਾਮ ਨੂੰ ਸ਼ੋਅ ਸ਼ੁਰੂ ਹੋ ਜਾਂਦਾ। ....

ਸ਼ਿਵਰਾਤਰੀ ਦਾ ਪਰਵ

Posted On March - 4 - 2019 Comments Off on ਸ਼ਿਵਰਾਤਰੀ ਦਾ ਪਰਵ
ਸ਼ਿਵਰਾਤਰੀ ਆਦਿ ਦੇਵ ਭਗਵਾਨ ਸ਼ਿਵ ਅਤੇ ਮਾਂ ਸ਼ਕਤੀ (ਮਾਤਾ ਪਾਰਵਤੀ) ਦੇ ਮਿਲਨ ਦਾ ਵੱਡਾ ਤਿਉਹਾਰ ਹੈ। ਪੌਰਾਣਿਕ ਕਥਾ ਅਨੁਸਾਰ ਇਸ ਦਿਨ ਭੋਲੇਨਾਥ ਦਾ ਵਿਆਹ ਮਾਤਾ ਪਾਰਵਤੀ ਨਾਲ ਹੋਇਆ ਸੀ। ਇਸ ਕਾਰਨ ਭਗਤਾਂ ਵੱਲੋਂ ਰਾਤ ਸਮੇਂ ਭਗਵਾਨ ਸ਼ਿਵ ਦੀ ਬਾਰਾਤ ਕੱਢੀ ਜਾਂਦੀ ਹੈ ਅਤੇ ਭਗਵਾਨ ਸ਼ਿਵ ਦੀ ਪੂਰੀ ਸ਼ਰਧਾ ਤੇ ਆਸਥਾ ਨਾਲ ਪੂਜਾ ਕਰਦੇ ਹਨ। ਇਕ ਹੋਰ ਵਿਚਾਰ ਮੁਤਾਬਿਕ ਇਸ ਦਿਨ ਭਗਵਾਨ ਭੋਲੇਨਾਥ ਨੇ ਕਾਲਕੂਟ ਨਾਮਕ ....

ਸਾਮਰਾਜੀ ਅਮਰੀਕਾ ਦਾ ਕੱਚ ਤੇ ਸੱਚ…

Posted On March - 4 - 2019 Comments Off on ਸਾਮਰਾਜੀ ਅਮਰੀਕਾ ਦਾ ਕੱਚ ਤੇ ਸੱਚ…
ਖੱਬੇ ਪੱਖੀ ਸੋਚ ਵਾਲੇ ਲੋਕ ਅਮਰੀਕਾ ਨੂੰ ਹਮੇਸ਼ਾ ਸਾਮਰਾਜਵਾਦੀ ਦੱਸਦੇ ਆਏ ਹਨ। ਸ਼ੀਤ ਯੁੱਧ ਦੇ ਮੁੱਢਲੇ ਦਿਨਾਂ ਤੋਂ ਵਰਤਿਆ ਜਾ ਰਿਹਾ ਇਹ ਠੱਪਾ, ਅਮਰੀਕੀ ਆਰਥਿਕ ਤੇ ਰਾਜਸੀ ਚੌਧਰਵਾਦ ਨੂੰ ਦੁਤਕਾਰਨ ਵਾਸਤੇ ਕਾਰਗਰ ਹਥਿਆਰ ਸਾਬਤ ਹੁੰਦਾ ਆਇਆ ਹੈ। ਭਾਵੇਂ ਅੱਧੀ ਤੋਂ ਵੱਧ ਦੁਨੀਆਂ ਹੁਣ ਵੀ ਇਸ ਅਮਰੀਕੀ ਅਕਸ ਨੂੰ ਸਵੀਕਾਰ ਕਰਦੀ ਹੈ, ਪਰ ਅਮਰੀਕੀ ਖ਼ੁਦ ਇਸ ਅਕਸ ਨਾਲ ਮੁਤਫ਼ਿਕ ਨਹੀਂ। ਉਹ ਵੀਅਤਨਾਮ ਜੰਗ ਦਾ ਸੱਚ ਕੁਝ ....

ਰਾਸ਼ਟਰੀ ਸੋਗ ਕਿਉਂ ਨਹੀਂ ?

Posted On February - 25 - 2019 Comments Off on ਰਾਸ਼ਟਰੀ ਸੋਗ ਕਿਉਂ ਨਹੀਂ ?
ਚੌਦਾਂ ਫਰਵਰੀ ਦਾ ਦਿਨ ਪੂਰੇ ਭਾਰਤ ਲਈ ਹਿਰਦਾਵੇਧਕ ਖ਼ਬਰ ਲੈ ਕੇ ਆਇਆ। ਉਸ ਦਿਨ ਸਾਡਾ ਬਹੁਤ ਵੱਡਾ ਕੌਮੀ ਨੁਕਸਾਨ ਹੋਇਆ। ਪੁਲਵਾਮਾ ਵਿਚ ਅਤਿਵਾਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਸੀਆਰਪੀਐਫ ਦੇ 40 ਤੋਂ ਵਧੇਰੇ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਆਈ ਤਾਂ ਪੂਰੇ ਮੁਲਕ ਵਿਚ ਸੋਗ ਦੀ ਲਹਿਰ ਫੈਲ ਗਈ ....

ਟੈਂਪੂ ਵਿਚ ਪਾਕਿਸਤਾਨ…

Posted On February - 25 - 2019 Comments Off on ਟੈਂਪੂ ਵਿਚ ਪਾਕਿਸਤਾਨ…
‘‘ਟੈਂਪੂ ਵਿੱਚ ਹਮੇਸ਼ਾਂ ਵਾਂਗ ਭੀੜ ਸੀ। ਰਘੂਵਰ ਪ੍ਰਸਾਦ ਨੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ। ਟੈਂਪੂ ਵਾਲੇ ਨੇ ਜਗ੍ਹਾ ਬਣਾਉਣ ਲਈ ਕਿਹਾ ਪਰ ਟੈਂਪੂ ਵਿੱਚ ਜਗ੍ਹਾ ਹੁੰਦੀ ਤਾਂ ਮਿਲਦੀ। ਅਜਿਹਾ ਨਹੀਂ ਸੀ ਕਿ ਬਾਹਰ ਮੈਦਾਨ ਵਿੱਚੋਂ ਥੋੜ੍ਹੀ ਜਿਹੀ ਜਗ੍ਹਾ ਲੈ ਕੇ ਟੈਂਪੂ ਵਿੱਚ ਧਰ ਲੈਂਦੇ ਤਾਂ ਜਗ੍ਹਾ ਬਣ ਜਾਂਦੀ। ਬਿਨਾਂ ਜਗ੍ਹਾ ਤੋਂ ਹੀ ਉਹ ਟੈਂਪੂ ਵਿੱਚ ਵੜ ਗਏ। ਸੋਚਿਆ ਔਰਤਾਂ ਵਿੱਚ ਬੈਠਿਆਂ ਜੇ ਕੋਈ ਵਿਦਿਆਰਥੀ ਉਨ੍ਹਾਂ ....

ਤੱਤੇ ਮਾਹੌਲ ’ਚੋਂ ਉੱਠੇ ਕੁਝ ਠੰਢੇ ਬੁੱਲ੍ਹੇ…

Posted On February - 25 - 2019 Comments Off on ਤੱਤੇ ਮਾਹੌਲ ’ਚੋਂ ਉੱਠੇ ਕੁਝ ਠੰਢੇ ਬੁੱਲ੍ਹੇ…
ਵਾਹਗਿਓਂ ਪਾਰ ਪੁਲਵਾਮਾ ਘਟਨਾਕ੍ਰਮ ਬਾਰੇ ਪਾਕਿਸਤਾਨੀ ਮੀਡੀਆ ਦਾ ਰੁਖ਼ ਭਾਵੇਂ ਭਾਰਤੀ ਮੀਡੀਆ ਵਾਂਗ ‘ਰਾਸ਼ਟਰਵਾਦੀ’ ਹੀ ਰਿਹਾ ਹੈ, ਫਿਰ ਵੀ ਕੁਝ ਅਖ਼ਬਾਰਾਂ ਨੇ ਕੌਮੀ ਸਰਕਾਰ ਤੇ ਕੌਮੀ ਰਾਇਘਾੜਿਆਂ ਨੂੰ ਸੰਜਮ ਤੇ ਸੁਹਜ ਤੋਂ ਕੰਮ ਲੈਣ ਅਤੇ ਸੁਲ੍ਹਾਵਾਦੀ ਐਲਾਨਾਂ ਨੂੰ ਅਮਲੀ ਰੂਪ ਦੇਣ ਦਾ ਮਸ਼ਵਰਾ ਦਿੱਤਾ ਹੈ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੇ 22 ਫਰਵਰੀ ਦੀ ਆਪਣੀ ਸੰਪਾਦਕੀ ਵਿਚ ਲਿਖਿਆ ਕਿ ਸਿਵਲੀਅਨ ਤੇ ਫ਼ੌਜੀ ਲੀਡਰਸ਼ਿਪ ਵੱਲੋਂ ਜਮਾਤ-ਉਦ-ਦਾਅਵਾ ਤੇ ਇਸ ਦੇ ਅਖੌਤੀ ਖ਼ੈਰਾਇਤੀ ਵਿੰਗ 

ਉਡਦੀ ਖ਼ਬਰ

Posted On February - 18 - 2019 Comments Off on ਉਡਦੀ ਖ਼ਬਰ
ਗੁਸਤਾਖੀ, ਹੁਕਮ-ਅਦੂਲੀ ਜਾਂ ਕੁਝ ਹੋਰ ? ਪੰਜਾਬ ਪੁਲੀਸ ਦੇ ਐੱਸਐੱਸਪੀ ਰੈਂਕ ਦੇ ਇਕ ਅਫ਼ਸਰ ਨੇ ਆਈਜੀ ਪੱਧਰ ਦੇ ਅਧਿਕਾਰੀ ਅਧੀਨ ਕੰਮ ਕਰਨ ਤੋਂ ਨਾਂਹ ਕਰ ਦਿੱਤੀ। ਹੋਇਆ ਇੰਜ ਕਿ ਲੰਘੇ ਹਫ਼ਤੇ ਸਰਕਾਰ ਵੱਲੋਂ ਐੱਸਐੱਸਪੀ ਰੈਂਕ ਦੇ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ। ਮਾਲਵੇ ਵਿਚ ਤਾਇਨਾਤ ਕੀਤੇ ਇਕ ਅਫ਼ਸਰ ਨੇ ਸਬੰਧਿਤ ਜ਼ਿਲ੍ਹੇ ਵਿਚ ਐੱਸਐੱਸਪੀ ਵਜੋਂ ਸੇਵਾ ਨਿਭਾਉਣ ਤੋਂ ਸਪੱਸ਼ਟ ਨਾਂਹ ਕਰ ਦਿੱਤੀ। ਗੌਰਤਲਬ ਹੈ ਕਿ ਜ਼ਿਲ੍ਹਾ ਪੁਲੀਸ ਮੁਖੀ ਲੱਗਣ ਲਈ ਪੁਲੀਸ ਅਫ਼ਸਰਾਂ ਵੱਲੋਂ ਸੀਨੀਅਰ ਅਧਿਕਾਰੀਆਂ 

ਸ਼ਬਦ ਸੁਹਜ ਦੀ ਜਾਦੂਗਰੀ…

Posted On February - 18 - 2019 Comments Off on ਸ਼ਬਦ ਸੁਹਜ ਦੀ ਜਾਦੂਗਰੀ…
ਚੰਗੀ ਵਾਰਤਕ ਦਾ ਗੁਣ ਇਹ ਹੁੰਦਾ ਹੈ ਕਿ ਇਹ ਸ਼ਬਦਾਂ ਦੇ ਪਰਵਾਹ ਨਾਲ ਪਾਠਕ ਨੂੰ ਬੰਨ੍ਹ ਕੇ ਰੱਖਦੀ ਹੈ। ਸ਼ਬਦਾਂ, ਵਾਕਾਂ ਤੇ ਵਿਚਾਰਾਂ ਦੀ ਸਲੀਕੇਦਾਰ ਜੜ੍ਹਤ, ਪਰ ਬਨਾਵਟੀਪਣ ਦੀ ਅਣਹੋਂਦ। ਫ਼ਿਕਰੇ ਵੀ ਵਜ਼ਨਦਾਰ, ਵਿਚਾਰ ਵੀ ਵਜ਼ਨਦਾਰ। ....
Available on Android app iOS app
Powered by : Mediology Software Pvt Ltd.