ਸਰਕਾਰੀ ਸਕੂਲਾਂ ਵਿੱਚ ਤਕਨਾਲੋਜੀ ਦੀ ਵਰਤੋਂ !    ਡਾਕਟਰਾਂ ਤੇ ਮਰੀਜ਼ਾਂ ਵਿੱਚ ਮਜ਼ਬੂਤ ਰਿਸ਼ਤਿਆਂ ਦੀ ਜ਼ਰੂਰਤ !    ਅਜੋਕੀ ਸਿੱਖਿਆ ਤੇ ਬੌਧਿਕ ਵਿਕਾਸ !    ਖ਼ਰਾਬ ਮੌਸਮ ਕਾਰਨ 26 ਉਡਾਣਾਂ ’ਚ ਤਬਦੀਲੀ !    370: ਸੁਪਰੀਮ ਕੋਰਟ ਵੱਲੋਂ ਪਟੀਸ਼ਨਾਂ ਸੱਤ ਮੈਂਬਰੀ ਬੈਂਚ ਕੋਲ ਭੇਜਣ ਦਾ ਸੰਕੇਤ !    ਕਤਲ ਮਾਮਲਾ: ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਆਵਾਜਾਈ ਰੋਕੀ !    ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    

ਪਰਵਾਜ਼ › ›

Featured Posts
ਵਿਦੇਸ਼ਾਂ ਤੋਂ ਆਏ ਚੋਣ ਫੰਡ ਬਣੇ ਸਿਆਸੀ ਸਿਰਦਰਦੀ...

ਵਿਦੇਸ਼ਾਂ ਤੋਂ ਆਏ ਚੋਣ ਫੰਡ ਬਣੇ ਸਿਆਸੀ ਸਿਰਦਰਦੀ...

ਵਾਹਗਿਓਂ ਪਾਰ ਵਿਦੇਸ਼ਾਂ ਤੋਂ ਫੰਡ ਲੈਣ ਦਾ ਮਾਮਲਾ ਪਾਕਿਸਤਾਨ ਦੀ ਹੁਕਮਰਾਨ ਧਿਰ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਲਈ ਵੱਡੀ ਸਿਰਦਰਦੀ ਬਣ ਗਿਆ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਪੀ.ਟੀ.ਆਈ. ਨੇ ਇਸ ਅਮਲ ਨੂੰ ਰੁਕਵਾਉਣ ਲਈ ਹਰ ਪੱਧਰ ’ਤੇ ਅੜਿੱਕੇ ਖੜ੍ਹੇ ਕੀਤੇ ਅਤੇ ਚੋਣ ...

Read More

ਨਿਆਂ ਅਤੇ ਨਿਆਂਤੰਤਰ: ਕੁਝ ਸ਼ਿਕਵੇ, ਕੁਝ ਸਵਾਲ...

ਨਿਆਂ ਅਤੇ ਨਿਆਂਤੰਤਰ: ਕੁਝ ਸ਼ਿਕਵੇ, ਕੁਝ ਸਵਾਲ...

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇਕ ਸਾਬਕਾ ਜੱਜ ਦੀ ਕਹਾਣੀ। ਉਹ ਸਾਡੇ ਖ਼ਿੱਤੇ ਨਾਲ ਸਬੰਧਤ ਹੈ। ਸਤਿਕਾਰਤ ਨਾਮ ਹੈ। ਇਕ ਸਮੇਂ ਉਸ ਦਾ ਦਬਦਬਾ ਵੀ ਅਪਾਰ ਸੀ। ਅੱਧੇ ਦਹਾਕੇ ਤੋਂ ਵੱਧ ਸਮੇਂ ਤਕ ਉਹ ਸਰਬਉੱਚ ਅਦਾਲਤ ਦਾ ਹਿੱਸਾ ਰਿਹਾ। ਇਸ ਸਮੇਂ ਦੌਰਾਨ ਆਪਣੇ ਹੁਕਮਾਂ ਰਾਹੀਂ ਉਹ ਮੀਡੀਆ ਦੀਆਂ ...

Read More

ਸਿਆਸਤਦਾਨਾਂ ਦੇ ਇਮਤਿਹਾਨ

ਸਿਆਸਤਦਾਨਾਂ ਦੇ ਇਮਤਿਹਾਨ

ਲਕਸ਼ਮੀਕਾਂਤਾ ਚਾਵਲਾ* ਪਿਛਲੇ ਤਕਰੀਬਨ ਵੀਹ ਦਿਨਾਂ ਤੋਂ ਪੂਰੇ ਮੁਲਕ ਵਿਚ ਸਿਆਸੀ ਉਥਲ-ਪੁਥਲ ਰਹੀ। ਮਹਾਰਾਸ਼ਟਰ ਦੀਆਂ ਚੋਣਾਂ ਮਗਰੋਂ ਗੱਠਜੋੜ, ਚੋਣਾਂ ਮਗਰੋਂ ਹੋਈ ਸੌਦੇਬਾਜ਼ੀ ਅਤੇ ਮੇਲ-ਬੇਮੇਲ ਗੱਠਜੋੜ, ਇਲਜ਼ਾਮਤਰਾਸ਼ੀ ਵੀ ਸਿਆਸੀ ਰੰਗ ਵਿਚ ਰੰਗ ਕੇ ਅਤਿ ਦੀ ਕੀਤੀ ਗਈ। ਆਖ਼ਰ ਉਹੀ ਹੋਇਆ - ਜਮਹੂਰੀਅਤ ਦਾ ਕਤਲ। ਇਹ ਨਿਯਮ ਕੋਈ ਇਕ ਪਾਰਟੀ ਨਹੀਂ ਅਪਣਾਉਂਦੀ, ਸਾਰੀਆਂ ...

Read More

ਹੈਦਰਾਬਾਦ ਦੀ ਪੀੜ ਅਤੇ ਅਮਰੀਕਾ ਦੀ ਰਾਜਨੀਤੀ ਨਾਲ ਸੰਵਾਦ

ਹੈਦਰਾਬਾਦ ਦੀ ਪੀੜ ਅਤੇ ਅਮਰੀਕਾ ਦੀ ਰਾਜਨੀਤੀ ਨਾਲ ਸੰਵਾਦ

ਐੱਸ ਪੀ ਸਿੰਘ* ਹੈਦਰਾਬਾਦ ਵਿੱਚ ਇੱਕ ਮਹਿਲਾ ਵੈਟਰਨਰੀ ਡਾਕਟਰ ਵਹਿਸ਼ਤ ਦਾ ਸ਼ਿਕਾਰ ਹੋਈ, ਉਹਦੀ ਸੜੀ ਹੋਈ ਲਾਸ਼ ਮਿਲਣ ਤੋਂ ਬਾਅਦ ਭੜਕੀਆਂ ਭੀੜਾਂ ਸੜਕਾਂ ’ਤੇ ਹਨ। ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਦੇ ਖਿਲਾਫ਼ ਚੋਣ ਪਿੜ ਵਿੱਚ ਨਿੱਤਰਨ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਚੋਣਵੇਂ ਚਿਹਰਿਆਂ ਵਿੱਚੋਂ ਪੀਟ ਬੂਟੀਜੈੱਜ (Pete Buttigieg) ਅਤੇ ਐਲਿਜ਼ਬੈੱਥ ਵਾਰੈੱਨ (Elizabeth Warren) ...

Read More

ਪੰਜ ਵੱਜ ਕੇ ਸੰਤਾਲੀ ਮਿੰਟ ’ਤੇ ਸਾਡਾ ਦੇਸ਼ ਭਾਰਤ...

ਪੰਜ ਵੱਜ ਕੇ ਸੰਤਾਲੀ ਮਿੰਟ ’ਤੇ ਸਾਡਾ ਦੇਸ਼ ਭਾਰਤ...

ਐੱਸ ਪੀ ਸਿੰਘ* ਮਹਾਰਾਸ਼ਟਰ ਵਿੱਚ ਚੱਲ ਰਿਹਾ ਸੱਤਾ ਦਾ ਡੇਅ ਐਂਡ ਨਾਈਟ ਮੈਚ ਟੀਵੀ ਉੱਤੇ ਬੜਾ ਸੁਆਦਲਾ ਜਾਪਦਾ ਹੈ। ਕਹਾਣੀ ਵਿਚ ਨਾਟਕੀ ਮੋੜ ਹੀ ਏਨੇ ਹਨ। ਵਾਰ ਵਾਰ ਦ੍ਰਿਸ਼ ਬਦਲ ਜਾਂਦਾ ਹੈ। ਪਹਿਲਾਂ ਇੱਕ ਪਾਰਟੀ ਨੂੰ ਸੱਦਾ, ਫਿਰ ਦੂਜੀ ਨੂੰ, ਫਿਰ ਤੀਜੀ ਨੂੰ, ਫਿਰ ਹੋਰ ਸਮਾਂ ਦੇਣ ਤੋਂ ਨਾਂਹ ਅਤੇ ਅਚਾਨਕ ...

Read More

ਚੰਗੀ ਕਿਤਾਬ

ਚੰਗੀ ਕਿਤਾਬ

ਮੌਲਵੀ ਅਬਦੁਲ ਹੱਕ ਪੜ੍ਹਨ ਦੀ ਆਦਤ ਬਹੁਤ ਵਧੀਆ ਆਦਤ ਹੈ ਪਰ ਪੜ੍ਹਨ ਪੜ੍ਹਨ ਵਿਚ ਤੇ ਕਿਤਾਬ ਕਿਤਾਬ ਵਿਚ ਫ਼ਰਕ ਹੁੰਦਾ ਹੈ। ਮੈਂ ਇਕ ਬਦਮਾਸ਼ ਤੇ ਮੂਰਖ ਆਦਮੀ ਨਾਲ ਗੱਲਾਬਾਤ ਕਰਨ ਤੋਂ ਝਿਜਕਦਾ ਹਾਂ ਤੇ ਤੁਸੀਂ ਵੀ ਮੇਰੇ ਇਸ ਕੰਮ ਨੂੰ ਬੁਰੀ ਨਜ਼ਰ ਨਾਲ ਦੇਖਦੇ ਹੋ, ਪਰ ਮੈਂ ਇਸ ਤੋਂ ਵੀ ਜ਼ਿਆਦਾਤਰ ...

Read More

ਇਮਰਾਨ ਸਰਕਾਰ ਦੀਆਂ ਦੁਸ਼ਵਾਰੀਆਂ…

ਇਮਰਾਨ ਸਰਕਾਰ ਦੀਆਂ ਦੁਸ਼ਵਾਰੀਆਂ…

ਵਾਹਗਿਓਂ ਪਾਰ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੂੰ ਵਜੂਦ ਵਿਚ ਆਇਆਂ ਭਾਵੇਂ ਅਜੇ ਸਿਰਫ਼ 15 ਮਹੀਨੇ ਹੋਏ ਹਨ, ਫਿਰ ਵੀ ਆਮ ਲੋਕਾਂ ਦਾ ਇਸ ਨਾਲੋਂ ਮੋਹ ਭੰਗ ਹੋ ਚੁੱਕਾ ਹੈ। ਲੋਕ ਸਰਕਾਰ ਖ਼ਿਲਾਫ਼ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ ਅਤੇ ਵਿਰੋਧੀ ਪਾਰਟੀਆਂ ਦੇ ਅੰਦੋਲਨਕਾਰੀ ਪ੍ਰੋਗਰਾਮਾਂ ਨੂੰ ਸਾਰੇ ਸੂਬਿਆਂ ਵਿਚ ਲੋਕ ਹੁੰਗਾਰਾ ...

Read More


‘ਪੰਜਾਬੀਅਤ ਦਾ ਅਲਮ-ਬਰਦਾਰ ਬਰਜਿੰਦਰ ਸਿੰਘ ਹਮਦਰਦ’

Posted On October - 17 - 2010 Comments Off on ‘ਪੰਜਾਬੀਅਤ ਦਾ ਅਲਮ-ਬਰਦਾਰ ਬਰਜਿੰਦਰ ਸਿੰਘ ਹਮਦਰਦ’
ਸੰਪਾਦਕ: ਅਮਰਜੀਤ ਸਿੰਘ ਪੰਨੇ: 328, ਮੁੱਲ: 350 ਰੁਪਏ, ਪ੍ਰਕਾਸ਼ਕ: ਵਰਤਮਾਨ ਪ੍ਰਕਾਸ਼ਨ ਨਵੀਂ ਦਿੱਲੀ ‘ਲਫਜ਼ਾਂ ਦਾ ਜਾਦੂਗਰ’ ਤੇ ‘ਬੋਲੀ ਦਾ ਬਾਦਸ਼ਾਹ’ ਕਹੇ ਜਾਂਦੇ ਪੰਜਾਬੀ ਦੇ ਉੱਘੇ ਵਾਰਤਾਕਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ 1936 ਵਿਚ ਆਈ ਆਪਣੀ ਪਹਿਲੀ ਪੁਸਤਕ ‘ਪ੍ਰੀਤ ਮਾਰਗ’ ਵਿਚ ਇਕ ਥਾਂ ਲਿਖਿਆ ਹੈ ਕਿ ‘ਸਰਗਰਮੀ, ਜੋਸ਼, ਜ਼ਿੰਦਗੀ, ਸ਼ੌਕ, ਹਿੰਮਤ, ਚੁਸਤੀ, ਉੱਦਮ, ਹੌਸਲਾ, ਜ਼ਿੰਦਾਦਿਲੀ, ਚਾਅ, ਉਮੰਗ, ਮਿਲਣਸਾਰੀ- ਮਨੁੱਖੀ ਸੁਭਾਅ ਦੀਆਂ ਉਪਰੋਕਤ ਸਾਰੀਆਂ ਸਿਫਤਾਂ ਜੀਵਨ-ਉਤਸ਼ਾਹ ਦੇ ਸੂਰਜ 

ਪੜਚੋਲ

Posted On October - 17 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਸੋਚ ਦੀ ਸ਼ਕਤੀ: ਪਟਿਆਲਾ ਤੋਂ ਦਲਜੀਤ ਸਿੰਘ ਅਰੋੜਾ ਦੀ ਸੰਪਾਦਨਾ ਹੇਠ ਛਪਦੇ ਮਾਸਿਕ ਪਰਚੇ ਦੇ ਨਵੇਂ ਅੰਕ (ਅਕਤੂਬਰ) ਦੀ ਸੰਪਾਦਕੀ ਵਿਚ ਕੌਮੀ ਏਕਤਾ, ਅਮਨ ਅਤੇ ਭਾਈਚਾਰੇ ਦਾ ਬਹੁਤ ਚੰਗੇ ਢੰਗ ਨਾਲ ਸੰਦੇਸ਼ ਦਿੱਤਾ ਗਿਆ ਹੈ। ਡਾ. ਗੁਰਚਰਨ ਸਿੰਘ ਜ਼ੀਰਾ ਦਾ ਗੁਰੂ ਗਰੰਥ ਸਾਹਿਬ ਦੀ ਮਹਿਮਾ ਬਾਰੇ ਲੇਖ ਬਹੁਤ ਵਧੀਆ ਹੈ। ਡਾ. ਮਨਜੀਤ ਸਿੰਘ ਬੱਲ ਵੱਲੋਂ ਕੈਂਸਰ ਰੋਗ ਦੇ ਘਾਤਕ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਿਆਸਤ ਵਿਚ ਭਾਰੂ ਹੋ ਰਿਹੈ ਪਰਿਵਾਰਵਾਦ, ਹਮਦਰਦਵੀਰ ਨੌਸ਼ਹਿਰਵੀ 

ਸ੍ਰੀ ਗੁਰੂ ਅਰਜਨ ਦੇਵ ਜੀ (ਭਾਗ ਦੂਜਾ)

Posted On October - 17 - 2010 Comments Off on ਸ੍ਰੀ ਗੁਰੂ ਅਰਜਨ ਦੇਵ ਜੀ (ਭਾਗ ਦੂਜਾ)
ਸੰਪਾਦਕ: ਡਾ. ਕਿਰਪਾਲ ਸਿੰਘ, ਚੰਡੀਗੜ੍ਹ ਪੰਨੇ: 664,ਮੁੱਲ: 135 ਰੁਪਏ, ਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ) ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਿਰਤ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਬਿਰਤਾਂਤ (ਭਾਗ ਦੂਜਾ), ਹਿਸਟੋਰੀਅਨ ਡਾ. ਕਿਰਪਾਲ ਸਿੰਘ ਦੁਆਰਾ ਸੰਪਾਦਤ ਇਕ ਦਿਲਚਸਪ, ਪਰ ਗਿਆਨ ਭਰਪੂਰ ਅਧਿਐਨ ਹੈ। ਨੌਵੀਂ ਜਿਲਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਥਾਨ ਹੈ। ‘ਬਹੁ ਸ਼ਾਸਤ੍ਰ 

ਜਾਣੇ ਹੋਏ ਤੋਂ ਆਜ਼ਾਦੀ

Posted On October - 17 - 2010 Comments Off on ਜਾਣੇ ਹੋਏ ਤੋਂ ਆਜ਼ਾਦੀ
ਲੇਖਕ: ਜੇ ਕ੍ਰਿਸ਼ਨਾ ਮੂਰਤੀ (ਅਨੁ. ਪ੍ਰੇਮ ਸਿੰਘ) ਪੰਨੇ: 115, ਮੁੱਲ: 125 ਰੁਪਏ ਪ੍ਰਕਾਸ਼ਕ: ਯੂਨੀਸਟਾਰ ਪ੍ਰਕਾਸ਼ਨ, ਚੰਡੀਗੜ੍ਹ। ਮਨੁੱਖ ਨੇ ਮੁੱਢਲੇ ਪੜਾਅ ’ਤੇ ਆਪਣੇ ਆਲੇ-ਦੁਆਲੇ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਫਿਰ ਜਦ ਉਹ ਕੁਦਰਤੀ ਤਾਕਤਾਂ ਅਤੇ ਦਾਬੇ ਸਾਹਮਣੇ ਨਿਹੱਥਾ ਤੇ ਨਿਤਾਣਾ ਹੋ ਗਿਆ ਤਾਂ ਉਸ ਨੇ ਕੁਦਰਤ ਦੇ ਭੇਦਾਂ ਦੀ ਥਾਹ ਪਾਉਣ ਦੀ ਕੋਸ਼ਿਸ਼ ਕੀਤੀ। ਤੀਜੇ ਪੜਾਅ ’ਤੇ ਜਦੋਂ ਉਸ ਨੇ ਇਸ ਪਲੈਨੇਟ ’ਤੇ ਵਿਜੇ ਪ੍ਰਾਪਤ ਕਰਕੇ ਆਪਣੀ ਹੋਂਦ ਦੀ ਮੋਹਰ ਛਾਪ ਦੂਸਰੇ ਪ੍ਰਾਣੀਆਂ ’ਤੇ ਲਾ ਕੇ ਭਾਸ਼ਾ 

ਜ਼ਖ਼ਮ

Posted On October - 17 - 2010 Comments Off on ਜ਼ਖ਼ਮ
ਮੁੱਲ: 150 ਰੁਪਏ, ਪੰਨੇ: 135 ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ਚੰਡੀਗੜ੍ਹ। ਹੱਥਲੀ ਪੁਸਤਕ ‘ਜ਼ਖ਼ਮ’ ਵਿੱਚ ਜਿੰਦਲ ਨੇ ਕੁੱਲ ਨੌਂ ਕਹਾਣੀਆਂ ਦਰਜ ਕੀਤੀਆਂ ਹਨ ਤੇ ਕਹਾਣੀ ਸੰਗ੍ਰਹਿ ਵਿੱਚ ਦਸਵੀਂ ਥਾਵੇਂ ਕਹਾਣੀਕਾਰ ਨੇ ਅਨੇਮਨ ਸਿੰਘ ਵੱਲੋਂ ਕੀਤੀ ਗਈ ਮੁਲਾਕਾਤ ਦਰਜ ਕਰ ਦਿੱਤੀ ਹੈ, ਜਿਸ ਦੀ ਇੱਥੇ ਕੋਈ ਲੋੜ ਨਹੀਂ ਸੀ। ‘ਜ਼ਖ਼ਮ’ ਕਹਾਣੀ-ਸੰਗ੍ਰਹਿ ਵਿਚਲੀਆਂ ਕਹਾਣੀਆਂ ਦੇ ਵਿਸ਼ੇ ਜਿੰਦਰ ਦੀਆਂ ਹੋਰ ਕਹਾਣੀਆਂ ਤੋਂ ਵੱਖਰੇ ਹਨ। ਇਨ੍ਹਾਂ ਕਹਾਣੀਆਂ ਵਿੱਚ ਉਸ ਨੇ ਜਜ਼ਬਾਤਾਂ ਨੂੰ ਤਰਜੀਹ ਦੇਣ 

ਨੰਨ੍ਹੇ ਪਰਿੰਦੇ

Posted On October - 17 - 2010 Comments Off on ਨੰਨ੍ਹੇ ਪਰਿੰਦੇ
ਲੇਖਕ: ਅਮਨਦੀਪ ਸ਼ਰਮਾ ਪੰਨੇ: 30, ਮੁੱਲ: 40 ਰੁਪਏ ਛਾਪਕ: ਭਗਤਾਂ ਦਾ ਛਾਪਾਖਾਨਾ ਮਾਨਸਾ ‘‘ਨੰਨ੍ਹੇ ਪਰਿੰਦੇ’’ ਅਮਨਦੀਪ ਸ਼ਰਮਾ ਦੀ ਪਹਿਲੀ ਬਾਲ ਪੁਸਤਕ ਹੈ। ਇਸ ਵਿਚ ਉਸ ਨੇ ਨਿੱਕੜੇ ਬਾਲਾਂ ਲਈ ਅਠਾਈ ਕਵਿਤਾਵਾਂ ਤੇ ਗੀਤ ਦਰਜ ਕੀਤੇ ਹਨ। ਉਸ ਨੇ ਇਹ ਰਚਨਾਵਾਂ ਬਾਲ ਮਾਨਸਿਕਤਾ ਅਨੁਸਾਰ ਕਹਿਣ ਦਾ ਯਤਨ ਕੀਤਾ ਹੈ। ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਕਰਨੈਲ ਸਿੰਘ ਸਮੇਤ ਕਈ ਹੋਰਾਂ ਨੇ ਵੀ ਉਸ ਨੂੰ ਥਾਪੜਾ ਦਿੱਤਾ ਹੈ। ਉਹ ਇਕ ਮਿਹਨਤੀ ਅਤੇ ਲਗਨ ਵਾਲਾ ਸਾਹਿਤਕਾਰ ਬਣ ਗਿਆ ਹੈ। ਇਸ ਪੁਸਤਕ ਦੇ ਪ੍ਰਕਾਸ਼ਨ 

ਪਿੰਡਾਂ ਅਤੇ ਔਰਤਾਂ ਦੇ ਵਿਕਾਸ ਲਈ ਲਾਹੇਵੰਦ ਕਿੱਤਿਆਂ ਦੀ ਤਕਨਾਲੋਜੀ

Posted On October - 17 - 2010 Comments Off on ਪਿੰਡਾਂ ਅਤੇ ਔਰਤਾਂ ਦੇ ਵਿਕਾਸ ਲਈ ਲਾਹੇਵੰਦ ਕਿੱਤਿਆਂ ਦੀ ਤਕਨਾਲੋਜੀ
ਸੰਪਾਦਕੀ ਮੰਡਲ: ਜਤਿੰਦਰ ਕੌਰ ਅਰੋੜਾ, ਵਿਨੀਤਾ ਸ਼ਰਮਾ, ਦਪਿੰਦਰ ਕੌਰ ਬਖਸ਼ੀ, ਯੁਵਰਾਜ ਸਿੰਘ ਪਾਂਧਾ ਪੰਨੇ: 192; ਮੁੱਲ: 200 ਰੁਪਏ ਪ੍ਰਕਾਸ਼ਕ: ਯੂਨੀਸਟਾਰ ਬੁਕਸ ਪ੍ਰਾ.ਲਿ. ਚੰਡੀਗੜ੍ਹ। ਹਥਲੀ ਪੁਸਤਕ ਪੰਜਾਬ ਦੇ ਪਿੰਡਾਂ ਅਤੇ ਔਰਤਾਂ ਦੇ ਆਰਥਿਕ ਵਿਕਾਸ ਲਈ ਖਾਸ ਤੌਰ ’ਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਸੰਸਥਾ ਵੱਲੋਂ ਤਿਆਰ ਕਰਵਾਈ ਗਈ ਹੈ। ਆਪਣੇ ਆਪਣੇ ਵਿਸ਼ੇ ਦੇ ਮਾਹਿਰਾਂ ਨੇ ਕੁਝ ਧੰਦਿਆਂ ਅਤੇ ਪ੍ਰਾਜੈਕਟਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਦੀ ਸ਼ੁਰੂਆਤ ਪਿੰਡਾਂ 

ਸਿੱਧਾ ਦਿਲ ਨੂੰ ਜਾਣ ਵਾਲਾ ਰਸਤਾ

Posted On October - 17 - 2010 Comments Off on ਸਿੱਧਾ ਦਿਲ ਨੂੰ ਜਾਣ ਵਾਲਾ ਰਸਤਾ
ਡਾ. ਹਰਜਿੰਦਰ ਵਾਲੀਆ ਹਰ ਸ਼ਖ਼ਸ ਜ਼ਿੰਦਗੀ ਵਿੱਚ ਪਿਆਰ, ਦੌਲਤ ਅਤੇ ਨਾਮ ਦੀ ਤਮੰਨਾ ਰੱਖਦਾ ਹੈ। ਹਰ ਦੌਲਤਮੰਦ ਸ਼ੋਹਰਤ ਖੱਟਣਾ ਚਾਹੁੰਦਾ ਹੈ ਅਤੇ ਰਾਜਸੀ ਨੇਤਾ ਵੀ ਲੋਕ ਮਨਾਂ ਵਿੱਚ ਆਪਣਾ ਬਸੇਰਾ ਚਾਹੁੰਦੇ ਹਨ। ਸ਼ੋਹਰਤ ਟਿਕ ਕੇ ਬੈਠਦੀ ਹੈ ਪਰ ਬਦਨਾਮੀ ਚਾਰੇ ਪਾਸੇ ਦੌੜਦੀ ਹੈ। ਜੇ ਤੁਸੀਂ ਸ਼ੋਹਰਤ ਨੂੰ ਖੰਭ ਲਾਉਣਾ ਚਾਹੁੰਦੇ ਹੋ ਤਾਂ ਸ਼ਹਿਦ ਦੀ ਮੱਖੀ ਤੋਂ ਸਬਕ ਸਿੱਖੋ। ਸ਼ਹਿਦ ਦੀ ਮੱਖੀ ਛੋਟੀ ਜਿਹੀ ਹੁੰਦੀ ਹੈ ਪਰ ਉਸ ਦਾ ਬਣਾਇਆ ਸ਼ਹਿਦ ਸਭ ਤੋਂ ਮਿੱਠਾ ਹੁੰਦਾ ਹੈ। ਉਸ ਤਰ੍ਹਾਂ ਤੁਹਾਡੀ ਛੋਟੀ 

ਅਣਖੀ ਦੀ ਯਾਦ ’ਚ ਕਹਾਣੀ ਗੋਸ਼ਟੀ

Posted On October - 17 - 2010 Comments Off on ਅਣਖੀ ਦੀ ਯਾਦ ’ਚ ਕਹਾਣੀ ਗੋਸ਼ਟੀ
ਡਲਹੌਜ਼ੀ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬੀ ਦੇ ਨਾਮਵਰ ਲੇਖਕ ਰਾਮ ਸਰੂਪ ਅਣਖੀ ਦੁਆਰਾ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਅਦਾਰਾ ‘‘ਕਹਾਣੀ ਪੰਜਾਬ’’ ਵੱਲੋਂ ਇਸ ਵਾਰ ਉੱਨੀਵੀਂ ਕਹਾਣੀ ਗੋਸ਼ਟੀ ਮਿਹਰ ਹੋਟਲ ਡਲਹੌਜੀ ਵਿਖੇ ਆਯੋਜਿਤ ਕੀਤੀ ਗਈ। ਇਹ ਗੋਸ਼ਟੇ ਰਾਮ ਸਰੂਪ ਅਣਖੀ ਨੂੰ ਸਮਰਪਿਤ ਸੀ। ਹੁਣ ਇਸ ਗੋਸ਼ਟੀ ਦਾ ਨਾਮ ਸਦਾ ਲਈ ਰਾਮ ਸਰੂਪ ਅਣਖੀ ਸਿਮ੍ਰਤੀ ਕਹਾਣੀ ਗੋਸ਼ਟੀ ਹੀ ਰੱਖ ਦਿੱਤਾ ਗਿਆ ਹੈ। ਗੋਸ਼ਟੀ ਦੀ ਸ਼ੁਰੂਆਤ ਰਾਮ ਸਰੂਪ ਅਣਖੀ ਨੂੰ ਸ਼ਰਧਾ ਦੇ ਫੁਲ ਭੇਟ ਕਰਨ ਲਈ ਰੱਖੀ ਵਿਸ਼ੇਸ਼ 

ਸੰਵਾਦ ਬੀਜਿੰਗ ਦੇ ਯਥਾਰਥ ਨਾਲ

Posted On October - 17 - 2010 Comments Off on ਸੰਵਾਦ ਬੀਜਿੰਗ ਦੇ ਯਥਾਰਥ ਨਾਲ
ਸੁਤਿੰਦਰ ਸਿੰਘ ਨੂਰ ਪਿਛਲੇ ਦਿਨੀਂ ਬੀਜਿੰਗ ਵਿਚ 17ਵਾਂ ਬੀਜਿੰਗ ਵਿਸ਼ਵ ਪੁਸਤਕ ਮੇਲਾ ਸੀ ਤੇ ਮੈਂ ਉਸ ਵਿਚ ਭਾਰਤੀ ਡੈਲੀਗੇਸ਼ਨ ਦੇ ਮੁਖੀ ਵਜੋਂ ਸ਼ਾਮਲ ਸੀ ਤੇ ਇਸ ਦੇ ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਮੈਨੂੰ ਹੀ ਪ੍ਰਧਾਨਗੀ ਕਰਨ ਲਈ ਕਿਹਾ ਗਿਆ ਸੀ, ਜਿਸ ਵਿਚ ਚੀਨੀ ਤੇ ਭਾਰਤੀ ਲੇਖਕਾਂ ਨੇ ਇਸ ਗੱਲ ‘ਤੇ ਵਿਚਾਰ ਕਰਨੀ ਸੀ ਕਿ ਪ੍ਰਾਂਤਕ ਭਾਸ਼ਾਵਾਂ ਦੇ ਸਾਹਿਤ ਨੂੰ ਕਿਵੇਂ ਵਿਕਾਸ ਦਿਸ਼ਾ ਦਿੱਤੀ ਜਾਵੇ। ਸਾਡੇ ਵਾਂਗ ਹੀ ਚੀਨ ਵੀ ਬਹੁਭਾਸ਼ਾਈ ਦੇਸ਼ ਹੈ। ਚੀਨੀ ਭਾਸ਼ਾ ਤੋਂ ਬਿਨਾਂ ਉਸ ਦੀਆਂ 13 ਹੋਰ 

ਸਿਰਫ ਸਾਡੀ ਨਜ਼ਰ ਦਾ ਸਵਾਲ

Posted On October - 17 - 2010 Comments Off on ਸਿਰਫ ਸਾਡੀ ਨਜ਼ਰ ਦਾ ਸਵਾਲ
ਡਾ. ਕਰਨੈਲ ਸਿੰਘ ਸੋਮਲ ਇਸ ਸੰਸਾਰ ਵਿਚ ਹੈ ਸਭੋ ਕੁਝ ਪਰ ਦਿੱਸਦਾ ਉਹੋ ਹੈ ਜਿਸ ‘ਤੇ ਅਸੀਂ ਆਪਣੀ ਨਜ਼ਰ ਟਿਕਾਉਂਦੇ ਹਾਂ। ਇਹ ਉਵੇਂ ਹੀ ਹੈ ਜਿਵੇਂ ਕੈਮਰਾਮੈਨ ਆਪਣੇ ਕੈਮਰੇ ਦਾ ਫੋਕਸ ਜਿਸ ਸ਼ੈਅ ‘ਤੇ ਕਰੇਗਾ ਉਹ ਹੀ ਖਿੱਚੀ ਗਈ ਫੋਟੋ ਵਿਚ ਨਜ਼ਰ ਆ ਸਕੇਗੀ। ਸਾਨੂੰ ਲੱਭਦਾ ਵੀ ਉਹੋ ਕੁਝ ਹੈ ਜਿਸ ਵੱਲ ਅਸੀਂ ਆਪਣੀ ਢੂੰਡੇਂਦੀ ਨਜ਼ਰ ਕਰਦੇ ਹਾਂ। ਮੰਨ ਲਓ ਕਿਸੇ ਨਗਰ ਵਿਚ ਇਕੋ ਸਮੇਂ ਪੰਜ ਮੁਸਾਫਰ ਪਹਿਲੀ ਵਾਰੀ ਪਹੁੰਚਦੇ ਹਨ। ਉਨ੍ਹਾਂ ਵਿਚੋਂ ਇਕ ਨਸ਼ੇੜੀ, ਦੂਜਾ ਧਾਰਮਿਕ ਬਿਰਤੀ ਵਾਲਾ ਹੈ, ਤੀਜਾ 

ਦਸਹਿਰਾ

Posted On October - 17 - 2010 Comments Off on ਦਸਹਿਰਾ
ਬੁਰਾਈ ਉੱਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਦਲਵੀਰ ਸਿੰਘ ਲੁਧਿਆਣਵੀ ਭਾਰਤ ਇੱਕ ਕਮਲ ਦੇ ਫੁੱਲ ਦੀ ਤਰ੍ਹਾਂ ਹੈ ਅਤੇ ਇਸ ਦੀਆਂ ਪੱਤੀਆਂ ਇਥੋਂ ਦੇ ਮੇਲੇ-ਤਿਉਹਾਰ ਹਨ ਜੋ ਇਸ ਨੂੰ ਹਮੇਸ਼ਾ ਤਰੋ-ਤਾਜ਼ਾ ਰੱਖਦੇ ਹਨ।  ਇਹ ਮੇਲੇ-ਤਿਉਹਾਰ ਮਨੁੱਖ ਨੂੰ ‘ਕੱਲੀਆਂ ਖੁਸ਼ੀਆਂ ਹੀ ਨਹੀਂ, ਸਗੋਂ ਸਮਾਜਿਕ ਪ੍ਰਵਿਰਤੀਆਂ ਤੇ ਕੁਵਿਰਤੀਆਂ ਤੋਂ ਵੀ ਸਚੇਤ ਕਰਦੇ ਹਨ।  ਇਥੋਂ ਤੱਕ ਕਿ ਇਹ ਆਪਸੀ ਮਿਲਵਰਤਨ, ਏਕਤਾ ਤੇ ਅਖੰਡਤਾ ਦੀ ਭਾਵਨਾ ਨੂੰ ਪ੍ਰਫੁੱਲਤ ਕਰਦੇ ਅਤੇ ਜਾਤ-ਪਾਤ ਤੇ ਫਿਰਕਾਪ੍ਰਸਤੀ ਦੇ ਭੇਦ-ਭਾਵ 

ਜੇਰੇ ਵਾਲਾ ਜਗਰਾਜ ਧੌਲਾ

Posted On October - 10 - 2010 Comments Off on ਜੇਰੇ ਵਾਲਾ ਜਗਰਾਜ ਧੌਲਾ
ਦਵੀ ਦਵਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਤੇ ਟੈਲੀਵਿਜ਼ਨ ਵਿਭਾਗ ਵੱਲੋਂ ਨਾਟਕ ‘ਮੇਰਾ ਮਿਰਜ਼ਾ ਯਾਰ’ ਤਿਆਰ ਕੀਤਾ ਗਿਆ ਸੀ। ਮੈਂ ਇਸ ‘ਚ ਮਿਰਜ਼ੇ ਦੀ ਮਾਂ ਦੀ ਸੰਖੇਪ ਜਿਹੀ ਭੂਮਿਕਾ ਨਿਭਾਈ ਸੀ। ਮਿਰਜ਼ੇ ਦੇ ਮਾਰੇ ਜਾਣ ‘ਤੇ ਉਹਦੀ ਮਾਂ ਅੰਤਾਂ ਦੇ ਦੁੱਖ ‘ਚ ਭਰੀ ਮੰਚ ਤੋਂ ਲੰਘਦੀ ਹੈ ਤੇ ਨਾਟਕ ‘ਚ ਗੀਤ ਗਾ ਰਹੇ ਜਗਰਾਜ ਧੌਲਾ ਦੀ ਧੂਹ ਪਾਉਂਦੀ ਲੰਮੀ ਹੇਕ ਸੀ…”ਮਾਂ ਮਿਰਜ਼ੇ ਦੀ ਰੋਂਵਦੀ, ਲੱਗੀ ਗਲ ਬੱਕੀ ਦੇ ਆਣ, ਹਾਏ ਕਿੱਥੇ ਐ ਨੀ ਬੱਕੀਏ, ਮੇਰਾ ਮਿਰਜ਼ਾ ਪੁੱਤ ਜੁਆਨ…।” 

ਪੜਚੋਲ

Posted On October - 10 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਕਹਾਣੀ ਪੰਜਾਬ: ਨਵੇਂ ਅੰਕ (ਅਕਤੂਬਰ-ਦਸੰਬਰ) ਦੀ ਸੰਪਾਦਕੀ ਵਿਚ ਕਰਾਂਤੀ ਪਾਲ ਨੇ ਲੇਖਕਾਂ ਵਿਚ ਚਲ ਰਹੀ ਚੁਗਲੀ ਚਰਚਾ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਹੈ। ਲੋਕਾਂ ਦਾ ਰਾਹ ਦਸੇਰਾ ਅਖਵਾਉਣ ਵਾਲੇ ਪੰਜਾਬੀ ਲੇਖਕ ਆਪ ਭਲਾ ਹਨੇਰੇ ਵਿਚ ਕਿਉਂ ਹਨ। ਇਨ੍ਹਾਂ ਨੂੰ ਅਜਿਹੀਆਂ ਛੋਟੀਆਂ ਗੱਲਾਂ ਤੋਂ ਉਪਰ ਉੱਠਣਾ ਚਾਹੀਦਾ ਹੈ। ਚੁਗਲੀ, ਈਰਖਾ, ਸਾੜਾ ਤੇ ਇਕ ਦੂਜੇ ਨੂੰ ਨੀਚਾ ਦਿਖਾਉਣਾ ਲੇਖਕ ਦੇ ਕੰਮ ਨਹੀਂ ਹਨ। ਵੀਨੂ ਵੱਲੋਂ ਪੰਜਾਬੀ ’ਚ ਅਨੁਵਾਦ ਕੀਤੇ ਮਣੀ ਸ਼ੰਕਰ ਅਈਅਰ 

ਖ਼ਬਰਾਂ ਦਾ ਸ਼ਿਕਾਰੀ ਐਨ.ਐਸ. ਪਰਵਾਨਾ

Posted On October - 10 - 2010 Comments Off on ਖ਼ਬਰਾਂ ਦਾ ਸ਼ਿਕਾਰੀ ਐਨ.ਐਸ. ਪਰਵਾਨਾ
ਹਰਦੇਵ ਚੌਹਾਨ ਪੱਤਰਕਾਰੀ ਦੇ ਖੇਤਰ ਵਿੱਚ ਅਮਿੱਟ ਹਸਤਾਖਰ ਬਣ ਚੁੱਕੇ ਐਨ.ਐਸ. ਪਰਵਾਨਾ ਨੂੰ ਹੋਰਨਾਂ ਇਨਾਮਾਂ-ਇਕਰਾਮਾਂ ਤੋਂ ਇਲਾਵਾ ਹਾਲ ਹੀ ਵਿੱਚ ਹਰਿਆਣਾ ਸਰਕਾਰ ਵੱਲੋਂ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ। ਆਪਣੀ ਉਮਰ ਦੇ  ਪੰਜਾਹ ਸਾਲ ਪੱਤਰਕਾਰੀ ਦੇ ਲੇਖੇ ਲਾਉਣ ਵਾਲੇ ਸ੍ਰੀ ਪਰਵਾਨਾ ਮਿੱਠ ਬੋਲੜੇ ਤੇ ਸਾਦ-ਮੁਰਾਦਾ ਜੀਵਨ ਜਿਉਣ ਵਾਲੇ ਇਨਸਾਨ ਹਨ। ਵੇਲੇ-ਵੇਲੇ ਉਨ੍ਹਾਂ ਦੀ ਕਲਮ ਨੇ ਹਾਕਮਾਂ ਤੇ ਹਕੂਮਤਾਂ ਨੂੰ ਸਿੱਧੇ ਰਾਹੇ ਪਾਉਣ ਦੇ ਯਤਨ ਕੀਤੇ ਹਨ। 

ਦੋ ਸੁਆਲ

Posted On October - 10 - 2010 Comments Off on ਦੋ ਸੁਆਲ
ਪੰਨੇ: 103; ਮੁੱਲ: 140 ਰੁਪਏ ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਲੁਧਿਆਣਾ/ਚੰਡੀਗੜ੍ਹ। ‘ਦੋ ਸੁਆਲ’ ਇੰਗਲੈਂਡ ਨਿਵਾਸੀ ਸੁਰਜੀਤ ਸਿੰਘ ਕਾਲੜਾ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁੱਲ ਪੰਦਰਾਂ ਕਹਾਣੀਆਂ ਸ਼ਾਮਲ ਕੀਤੀਆਂ ਹਨ। ਸੁਰਜੀਤ ਸਿੰਘ ਕਾਲੜਾ ਦੀਆਂ ਇਨ੍ਹਾਂ ਕਹਾਣੀਆਂ ਵਿਚ ਇੰਗਲੈਂਡ ਦੇ ਜੀਵਨ ਦੇ ਨਾਲ-ਨਾਲ ਪੰਜਾਬੀ ਜਨ-ਜੀਵਨ ਦੇ ਵੀ ਅਨੇਕਾਂ ਚਿੱਤਰ ਪੇਸ਼ ਹੋਏ ਹਨ। ਪੱਛਮੀ ਸਭਿਆਚਾਰ ਦਾ ਰੰਗ ਚੜ੍ਹਣ ਕਰਕੇ ਪੰਜਾਬੀ ਰਿਸ਼ਤਿਆਂ ਵਿਚ ਲਗਾਤਾਰ 
Available on Android app iOS app