ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    ਕਰੋਨਾ: ਦੇਸ਼ ’ਚ ਇਕ ਦਿਨ ਦੌਰਾਨ ਰਿਕਾਰਡ 265 ਮੌਤਾਂ ਤੇ 7964 ਨਵੇਂ ਮਰੀਜ਼ !    

ਪਰਵਾਜ਼ › ›

Featured Posts
ਖਾ ਕੇ ਕੇਕ ਹਕੂਮਤ ਵਾਲਾ, ਹੋ ਗਿਆ ਬੰਦ ਅਕਲ ਕਾ ਤਾਲਾ

ਖਾ ਕੇ ਕੇਕ ਹਕੂਮਤ ਵਾਲਾ, ਹੋ ਗਿਆ ਬੰਦ ਅਕਲ ਕਾ ਤਾਲਾ

ਐੱਸ ਪੀ ਸਿੰਘ* ਕਿਸਮਤ ਅਤੇ ਸਰਕਾਰਾਂ ਮਾਰੇ ਕਾਮਿਆਂ ਨੂੰ ਮੁੰਬਈ ਤੋਂ ਗੋਰਖਪੁਰ ਢੋਣ ਵਾਲੀ ਰੇਲਗੱਡੀ 24 ਘੰਟੇ ਦੀ ਬਜਾਏ ਰਸਤੇ ਭਟਕਦੀ ਪੰਜ ਸੂਬੇ ਫ਼ਾਲਤੂ ਗਾਹੁੰਦੀ ਤਿੰਨ ਦਿਨਾਂ ਵਿੱਚ ਉੱਤਰ ਪ੍ਰਦੇਸ਼ ਪੁੱਜੀ। ਅੰਨ ਪਾਣੀ ਨੂੰ ਤਰਸਦੇ ਕਾਮਿਆਂ ਦੀ ਬੇਹਾਲੀ ਦੀਆਂ ਖ਼ਬਰਾਂ ਛਪੀਆਂ ਤਾਂ ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਅਖ਼ਬਾਰਾਂ ਨੂੰ ਦੱਸਿਆ ਕਿ ...

Read More

ਗਰਾਊਂਡ ਜ਼ੀਰੋ ਦੀ ਤਸਵੀਰ ਤੇ ਦਰਦਮੰਦੀ...

ਗਰਾਊਂਡ ਜ਼ੀਰੋ ਦੀ ਤਸਵੀਰ ਤੇ ਦਰਦਮੰਦੀ...

ਪੜ੍ਹਦਿਆਂ-ਸੁਣਦਿਆਂ ਜਬਰੀ ਗ੍ਰਹਿਵਾਸ ਅਕਹਿ ਤੇ ਅਸਹਿ ਦੁੱਖੜੇ ਵਾਂਗ ਹੁੰਦਾ ਹੈ। ਇਨਸਾਨ ਆਪਣੀ ਮਰਜ਼ੀ ਨਾਲ ਭਾਵੇਂ ਕਈ-ਕਈ ਦਿਨ ਘਰ ਵਿਚ ਤੜਿਆ ਬੈਠਾ ਰਹੇ, ਪਰ ਜੇਕਰ ਇਹ ਕੁਝ ਜਬਰੀ ਕੀਤਾ ਜਾਵੇ ਤਾਂ ਉਹ ਮੁਕਤੀ ਹਾਸਲ ਕਰਨ ਲਈ ਮਰਨ-ਮਾਰਨ ’ਤੇ ਵੀ ਉਤਾਰੂ ਹੋ ਜਾਂਦਾ ਹੈ। ਇਹ ਲੱਛਣ ਮੁੱਢ-ਕਦੀਮ ਤੋਂ ਇਨਸਾਨੀ ਫ਼ਿਤਰਤ ਦਾ ਹਿੱਸਾ ਹੈ। ...

Read More

ਟੁਰਦਿਆਂ ਦਾ ਵੈਬੀਨਾਰ - ਪਰਚਾ ਵਿਦਵਤਾ-ਭਰਪੂਰ ਹੈ

ਟੁਰਦਿਆਂ ਦਾ ਵੈਬੀਨਾਰ - ਪਰਚਾ ਵਿਦਵਤਾ-ਭਰਪੂਰ ਹੈ

ਐੱਸ ਪੀ ਸਿੰਘ* ਦੁਨੀਆਂ ਭਰ ਵਿੱਚ ਵਬਾ ਦੀ ਕਹਾਣੀ ਭਾਵੇਂ ਕੁਝ ਵੀ ਹੋਵੇ, ਹਿੰਦੁਸਤਾਨ ਵਿੱਚ ਇਹ ਸੜਕ ’ਤੇ ਟੁਰਦੇ ਮਨੁੱਖਾਂ ਦੀ ਕਹਾਣੀ ਬਣ ਚੁੱਕੀ ਹੈ। ਇੱਕਾ-ਦੁੱਕਾ ਟੋਲੀਆਂ ਵਿੱਚ, ਵੱਡੀਆਂ ਭੀੜਾਂ ਬਣਾ ਜਾਂ ਕਤਾਰਾਂ ਬੰਨ੍ਹ, ਬਹੁਤ ਸਾਰੇ ਮਨੁੱਖ ਕਦੀ ਵਾਹੋਦਾਹੀ, ਕਦੀ ਥੱਕੇ ਕਦਮੀਂ, ਚੱਪਲਾਂ ਘਸੀਟਦੇ ਜਾਂ ਫਟੇ ਨੰਗੇ ਪੈਰੀਂ ਟੁਰੇ ਜਾ ਰਹੇ ...

Read More

ਖ਼ਤਰਾ ਵਧਣ ਦੇ ਬਾਵਜੂਦ ਬੰਦਸ਼ਾਂ ਹਟੀਆਂ...

ਖ਼ਤਰਾ ਵਧਣ ਦੇ ਬਾਵਜੂਦ ਬੰਦਸ਼ਾਂ ਹਟੀਆਂ...

ਵਾਹਗਿਓਂ ਪਾਰ ਸਿੰਧ ਤੇ ਬਲੋਚਿਸਤਾਨ ਨੂੰ ਛੱਡ ਕੇ ਪਾਕਿਸਤਾਨ ਦੇ ਬਾਕੀ ਸਾਰੇ ਹਿੱਸਿਆਂ ਵਿਚ ਕਰੋਨਾ ਵਾਇਰਸ (ਕੋਵਿਡ-19) ਸਬੰਧੀ ਬਹੁਤ ਸਾਰੀਆਂ ਬੰਦਸ਼ਾਂ ਅੱਜ (ਸੋਮਵਾਰ) ਤੋਂ ਹਟਾਈਆਂ ਜਾ ਰਹੀਆਂ ਹਨ। ਭਾਵੇਂ ਪਾਕਿਸਤਾਨ ਵਿਚ ਇਸ ਮਹਾਂਮਾਰੀ ਦੇ ਮਰੀਜ਼ਾਂ ਦੀ ਗਿਣਤੀ 41 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ, ਫਿਰ ਵੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ, ...

Read More

ਅੱਜ ਕਿੰਨੇ ਮਰੇ, ਕੁੱਲ ਕਿੰਨੇ ਹੋਏ? ਦਿਓ ਕੋਈ ਧਰਵਾਸਾ ਜੀ

ਅੱਜ ਕਿੰਨੇ ਮਰੇ, ਕੁੱਲ ਕਿੰਨੇ ਹੋਏ? ਦਿਓ ਕੋਈ ਧਰਵਾਸਾ ਜੀ

ਐੱਸ ਪੀ ਸਿੰਘ* ਆਖਰੀ ਪ੍ਰਗਟਾਈ ਇੱਛਾ ਅਨੁਸਾਰ ਆਪਣੇ ਘਰ ਤਕ ਦਾ ਸਫ਼ਰ ਉਨ੍ਹਾਂ ਹਕੂਮਤ ਦੀ ਮੁਸਤੈਦੀ ਸਦਕਾ ਉਸੇ ਸ਼੍ਰਮਿਕ ਸਪੈਸ਼ਲ ਰੇਲਗੱਡੀ ਵਿੱਚ ਕੀਤਾ ਜਿਸ ਵਿੱਚ ਉਹ ਮਹਾਂਰਾਸ਼ਟਰ ਦੇ ਜਲਨਾ ਤੋਂ ਮਧਪ੍ਰਦੇਸ਼ ਦੇ ਉਮੱਰੀਆ/ਸ਼ਾਹਦੋਲ ਵਿਚਲੇ ਆਪਣੇ ਪਿੰਡਾਂ ਤਕ ਪਹੁੰਚਣਾ ਚਾਹੁੰਦੇ ਸਨ। 850 ਕਿਲੋਮੀਟਰ ਦੇ ਇਸ ਸਫਰ ਤੇ ਉਹ ਪੈਦਲ ਹੀ ਨਿਕਲ ਤੁਰੇ ...

Read More

ਭਾਰਤੀ ਇਤਿਹਾਸ ਦੇ ਦੋ ਸੁਨਹਿਰੀ ਪਾਤਰ…

ਭਾਰਤੀ ਇਤਿਹਾਸ ਦੇ ਦੋ ਸੁਨਹਿਰੀ ਪਾਤਰ…

ਸੁਰਿੰਦਰ ਸਿੰਘ ਤੇਜ ਪੜ੍ਹਦਿਆਂ-ਸੁਣਦਿਆਂ ਕੁਝ ਨਵਾਂ ਪੜ੍ਹਨ ਦਾ ਸ਼ੌਕ ਬੜਾ ਅਵੱਲੜਾ ਹੈ, ਖ਼ਾਸ ਤੌਰ ’ਤੇ ਨਵ ਪ੍ਰਕਾਸ਼ਿਤ ਕਿਤਾਬਾਂ ਪੜ੍ਹਨ ਦਾ ਸ਼ੌਕ। ਪਿਛਲੇ ਡੇਢ ਮਹੀਨੇ ਤੋਂ ਇਸ ਸ਼ੌਕ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ। ਅਜਿਹੇ ਆਲਮ ਵਿਚ ਪੁਰਾਣੀਆਂ ਕਿਤਾਬਾਂ ਵਿਚੋਂ ਕੁਝ ਨਵਾਂ ਫਰੋਲਣਾ ਮਜਬੂਰੀ ਵੀ ਹੈ ਅਤੇ ਸਮਾਂ ਗੁਜ਼ਾਰਨ ਦਾ ਵਸੀਲਾ ਵੀ। ਟੀਸੀਏ ਰਾਘਵਨ ...

Read More

ਲੰਗਰ ਮਸਤਾਨਾ ਨਹੀਂ ਹੋ ਸਕਦਾ, ਵਿਵੇਕ ਅਤੁੱਟ ਵਰਤੇ ਜੀ

ਲੰਗਰ ਮਸਤਾਨਾ ਨਹੀਂ ਹੋ ਸਕਦਾ, ਵਿਵੇਕ ਅਤੁੱਟ ਵਰਤੇ ਜੀ

ਦਿਨ ਭਰ ਟੀਵੀ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਕਰੋਨਾਵਾਇਰਸ ਨਾਲ ਵਾਬਸਤਾ ਖ਼ਬਰਾਂ ਦੇ ਹੜ੍ਹ ਵਿੱਚ ਸਾਡੇ ਅਖ਼ਬਾਰੀ ਪੰਨਿਆਂ ਅਤੇ ਮਨ-ਮਸਤਕ ਵਿੱਚ ਕੁਝ ਅਤਿ-ਮਹੱਤਵਪੂਰਨ ਸਵਾਲਾਂ ਲਈ ਜਗ੍ਹਾ ਦੀ ਸ਼ਦੀਦ ਕਿੱਲਤ ਹੋ ਗਈ ਹੈ। ਮਸਲਨ, ਅਸੀਂ ਬਹਿਸਜ਼ਦਾ ਹਾਂ ਕਿ ਕੰਮ ਤੋਂ ਹਟਾ ਦਿੱਤੇ ਗਏ, ਰੋਟੀ ਤੋਂ ਅਵਾਜ਼ਾਰ ਪਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਰਾਸ਼ਨ ...

Read More


ਗੁਰਬਚਨ ਦਾ ਪ੍ਰਤੀਬਿੰਬ

Posted On January - 2 - 2011 Comments Off on ਗੁਰਬਚਨ ਦਾ ਪ੍ਰਤੀਬਿੰਬ
ਸੁਰਿੰਦਰ ਸਿੰਘ ਤੇਜ ਗੁਰਬਚਨ ਹੁਰਾਂ ਨੂੰ ਮੈਂ ਪਹਿਲੀ ਵਾਰ 30 ਕੁ ਸਾਲ ਪਹਿਲਾਂ ਮਿਲਿਆ ਸੀ। ਚੰਡੀਗੜ੍ਹ ਦੇ ਟੈਗੋਰ ਥੀਏਟਰ ’ਚ ਉਨ੍ਹਾਂ ਨਾਲ ਤੁਆਰੁਫ਼ ਹਰਭਜਨ ਹਲਵਾਰਵੀ ਹੁਰਾਂ ਨੇ ਕਰਵਾਇਆ ਸੀ ਇਹ ਕਹਿ ਕੇ ਕਿ ਇਹ ਪ੍ਰਬੁੱਧ ਬੁੱਧੀਜੀਵੀ ਹਨ। ਦਿੱਲੀ ’ਚ ਪੜ੍ਹਾਉਂਦੇ ਹਨ। ਪਰਿਵਾਰ ਚੰਡੀਗੜ੍ਹ ’ਚ ਹੈ। ਇਸ ਜਾਣ-ਪਛਾਣ ਮਗਰੋਂ ਗੱਲਾਂ ਉਨ੍ਹਾਂ ਦੋਵਾਂ ਦਰਮਿਆਨ ਚਲਦੀਆਂ ਰਹੀਆਂ। ਮੈਂ ਤਾਂ ਸਰੋਤਾ ਹੀ ਬਣਿਆ ਰਿਹਾ। ਬਲਵੰਤ ਗਾਰਗੀ ਦੀ ‘ਨੰਗੀ ਧੁੱਪ’ ਦਾ ਅੰਗਰੇਜ਼ੀ ਰੂਪਾਂਤਰ ‘ਦਿ ਨੇਕਡ ਟ੍ਰਾਈਐਂਗਲ’ 

ਪਾਰ ਝਨਾਅ ਤੋਂ ਉਸ ਦਾ ਡੇਰਾ

Posted On January - 2 - 2011 Comments Off on ਪਾਰ ਝਨਾਅ ਤੋਂ ਉਸ ਦਾ ਡੇਰਾ
ਪੰਨੇ: 132, ਮੁੱਲ: 200 ਰੁਪਏ ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ। ਹਥਲੀ ਪੁਸਤਕ ‘ਪਾਰ ਝਨਾਅ ਤੋਂ ਉਸ ਦਾ ਡੇਰਾ’ ਦਾ ਸਮਰਪਣ ਧਿਆਨ ਖਿੱਚਦਾ ਹੈ। ਸਮਰਪਣ ਦੀ ਇਬਾਰਤ ਇਹ ਹੈ: ‘ਆਪਣੇ ਮਹਿਬੂਬ ਅਤੇ ਕਾਮਲ ਮੁਰਸ਼ਦ ‘ਓਸ਼ੋ ਸਿਧਾਰਥ ਜੀ’ ਨੂੰ ਜਿਨ੍ਹਾਂ ਨੇ ਇਸ ਮਿੱਟੀ ਦੇ ਬੁੱਤ ਨੂੰ ਅੰਤਰੀਵ ਵਿਚ ਵਿਦਮਾਨ ‘ਅਨੰਤਤਾ’ ਦਾ ਅਨੁਭਵ ਕਰਾਇਆ।’ ਅੱਗੋਂ ਸਿਧਾਰਥ ਜੀ ‘ਅਸੀਸ’ ਦੇ ਅੰਤਰਗਤ ਇਸ ਪੁਸਤਕ ਬਾਰੇ ਲਿਖਦੇ ਹਨ ਕਿ ‘ਇਸ ਕਿਤਾਬ ਵਿਚਲੇ ਗੀਤ ਪੜ੍ਹਨ ਉਪਰੰਤ ਅਠਾਰ੍ਹਵੀਂ ਸਦੀ 

ਸਾਹਿਤ ਅਤੇ ਕਾਨੂੰਨ ਦਾ ਕੁਲਤੰਤਰ

Posted On December - 26 - 2010 Comments Off on ਸਾਹਿਤ ਅਤੇ ਕਾਨੂੰਨ ਦਾ ਕੁਲਤੰਤਰ
ਅਜੇ ਪਿਛਲੇ ਦਿਨੀਂ ਭਾਰਤ ਦੇ ਸਾਬਕਾ ਐਡੀਸ਼ਨਲ ਜਨਰਲ ਏ.ਐਮ. ਸਿੰਘਵੀ ਨੇ ਕਿਹਾ ਕਿ ਸਾਨੂੰ ਆਪਣੇ ਕਾਨੂੰਨ ਦੀ ਭਾਸ਼ਾ ਤੁਰੰਤ ਬਦਲ ਦੇਣੀ ਚਾਹੀਦੀ ਹੈ। ਜਿਸ ਇੰਗਲੈਂਡ ਨੇ ਇੱਥੋਂ ਜਾਣ ਤੋਂ ਪਹਿਲੋਂ ਆਪਣੇ ਜਿਹੜੇ ਕੱਪੜੇ ਲਾਹੇ, ਉਹ ਅਸੀਂ ਜਿਉਂ ਦੇ ਤਿਉਂ (ਥੋੜ੍ਹੀਆਂ ਬਹੁਤੀਆਂ ਪੱਚੀਆਂ ਨਾਲ) ਅੱਜ ਤੱਕ ਪਹਿਨੇ ਹੋਏ ਹਨ, ਉਸ ਇੰਗਲੈਂਡ ਨੇ ਵੀ ਹੁਣ ਨਵੇਂ ਕੱਪੜੇ ਪਹਿਨ ਲਏ ਹਨ। ਕਾਨੂੰਨ, ਸੰਸਦੀ ਪ੍ਰਣਾਲੀ, ਨਾਗਰਿਕ ਪ੍ਰਸ਼ਾਸਨ ਆਦਿ ਦਾ ਵਿਲਾਇਤੀ ਉਤਾਰ ਹੁਣ ਚੰਗਾ ਪੁਰਾਣਾ ਅਤੇ ‘ਸ਼ੱਕੀ’ ਹੋ ਚੁੱਕਾ ਹੈ। 

ਮੌਲਸਰੀ ਦਾ ਰੁੱਖ ਦਲਬੀਰ ਚੇਤਨ

Posted On December - 26 - 2010 Comments Off on ਮੌਲਸਰੀ ਦਾ ਰੁੱਖ ਦਲਬੀਰ ਚੇਤਨ
ਜਸਬੀਰ ਭੁੱਲਰ ‘ਰਿਸ਼ਤਿਆਂ ਦੇ ਆਰਪਾਰ’ ਦਲਬੀਰ ਚੇਤਨ ਦਾ ਪਹਿਲਾ ਕਹਾਣੀ ਸੰਗ੍ਰਹਿ ਸੀ। ਉਸ ਤੋਂ ਪਿੱਛੋਂ ਕਹਾਣੀਆਂ ਦੀਆਂ ਦੋ ਹੋਰ ਕਿਤਾਬਾਂ ‘ਰਾਤ ਬਰਾਤੇ’ ਤੇ ‘ਮਹਿੰਦੀ ਬਾਜ਼ਾਰ’ ਉਹਦਾ ਹਾਸਲ ਬਣੇ। ਮੈਂ ਉਨ੍ਹਾਂ ਕਹਾਣੀਆਂ ਦੀਆਂ ਗੱਲਾਂ ਉਹਦੇ ਨਾਲ ਕਈ ਵਾਰ ਕੀਤੀÇਆਂ ਸਨ ਪਰ ਉਹਦੇ ਸਿਰਜਣਾ ਦੇ ਪਲਾਂ ਨੂੰ ਕਦੀ ਬਹੁਤਾ ਕਰੀਬ ਤੋਂ ਨਹੀਂ ਸੀ ਘੋਖਿਆ। ਅੰਮ੍ਰਿਤਾ ਪ੍ਰੀਤਮ ਅਕਸਰ ਬਿਸਤਰੇ ਵਿਚ ਅੱਧਲੇਟੀ ਪਈ ਲਿਖਦੀ ਸੀ। ਦਲਬੀਰ ਚੇਨਤ ਨੂੰ ਮੈਂ ਏਸੇ ਮੁਦਰਾ ਵਿਚ ਲਿਖਦਿਆਂ ਕਈ ਵਾਰ ਦੇਖਿਆ ਸੀ। 

ਅਹਿਸਾਸ ਦੇ ਰਿਸ਼ਤੇ

Posted On December - 26 - 2010 Comments Off on ਅਹਿਸਾਸ ਦੇ ਰਿਸ਼ਤੇ
ਪ੍ਰੋ. ਅਤਰਜੀਤ ਕੌਰ ਸੂਰੀ ਸੰਨ 1975 ਦੀਆਂ ਗਰਮੀਆਂ ਵਿਚ ਅਸੀਂ ਕੁਝ ਦਿਨਾਂ ਲਈ ਡਲਹੌਜ਼ੀ ਗਏ। ਇਹ ਪਰਬਤੀ ਨਗਰ ਅਸੀਂ ਆਰਾਮਗਾਹ ਵਜੋਂ ਨਹੀਂ ਸੀ ਚੁਣਿਆ ਸਗੋਂ ਕੁਦਰਤ ਦੀ ਉਸ ਹੁਸੀਨ ਵਾਦੀ ਦੇ ਚਰਨ ਸਪਰਸ਼ ਕਰਨ ਦੀ ਲੋਚਾ ਸਾਨੂੰ ਇੱਥੇ ਖਿੱਚ ਲਿਆਈ ਸੀ ਜਿਸ ਦੀ ਗੋਦ ਵਿਚ ਬਿਰਾਜ ਕੇ ਸਾਡੇ ਬਾਊ ਜੀ ਨੇ ਦੋ ਦਰਜਨ ਤੋਂ ਵੱਧ ਨਾਵਲ ਲਿਖੇ। ਹਰ ਵਰ੍ਹੇ ਨਵਾਂ ਨਾਵਲ ਲਿਖਣ ਲਈ ਡਲਹੌਜ਼ੀ ਜਾਣਾ ਬਾਊ ਜੀ ਲਈ ਏਨਾ ਹੀ ਲਾਜ਼ਮੀ ਤੇ ਕੁਦਰਤੀ ਸੀ, ਜਿਵੇਂ ਕਕਰੀਲੀ ਰੁੱਤ ਪਿੱਛੋਂ ਹੁਨਾਲ ਦੀ ਨਿੱਘੀ ਧੁੱਪ। ਮੈਨੂੰ ਲੱਗਿਆ 

ਮੇਰੀ ਅੰਮ੍ਰਿਤਾ ਦੀਦੀ

Posted On December - 19 - 2010 Comments Off on ਮੇਰੀ ਅੰਮ੍ਰਿਤਾ ਦੀਦੀ
ਡਾ. ਅਮੀਆ ਕੁੰਵਰ ਮੌਤ ਉਤੇਰੀ ਇੱਕ ਗੱਲ ਚਿਰੋਕੀ ਚੰਗਾ ਫੁੱਲ ਪ੍ਰਵਾਹ ਆਵਾਂ ਮੈਂ ਲਾਸ਼ ਦਾ ਕਰਜ਼ਾ ਲਾਹ ਆਵਾਂ ਮੈਂ। ਦੁਨੀਆਂ ਅਤੇ ਸਾਹਿਤ ਜਗਤ ਦੀ ਅੰਮ੍ਰਿਤਾ ਪ੍ਰੀਤਮ, ਇਮਰੋਜ਼ ਦੀ ਮਾਜ਼ਾ ਅਤੇ ਪਤਾ ਨਹੀਂ ਖ਼ਬਰੇ ਹੋਰ ਕਿਸ-ਕਿਸ ਦੀ, ਕੀ। ਕੀ। ਮੇਰੀ ਕਹਿਣ ਨੂੰ ਤਾਂ ਦੀਦੀ ਪਰ ਮਾਂ ਤੋਂ ਵੱਧ ਦਰਜਾ ਰੱਖਦੀ ਅੰਮ੍ਰਿਤਾ ਪ੍ਰੀਤਮ ਨੂੰ ਇਹ ਸੰਸਾਰ ਤੱਜਿਆਂ 5 ਵਰ੍ਹੇ ਹੋ ਗਏ ਹਨ। ਤਿੰਨ, ਸਾਢੇ ਤਿੰਨ ਵਰ੍ਹਿਆਂ ਦੀ ਲੰਮੀ ਸਰੀਰਕ ਤਕਲੀਫ਼ ਭੋਗ ਕੇ ਆਖ਼ਰ ਨੂੰ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਉਸਦੇ 

ਪੰਜਾਬ ਦਾ ਮਾਣ

Posted On December - 19 - 2010 Comments Off on ਪੰਜਾਬ ਦਾ ਮਾਣ
ਅੰਮ੍ਰਿਤ ਕੌਰ ਸ੍ਰੀ ਬਰਾੜ ਬਠਿੰਡਾ-ਮੁਕਤਸਰ ਸੜਕ ’ਤੇ ਪੈਂਦੇ ਪਿੰਡ ਦਿਉਣ ਦੇ ਜੰਮਪਲ ਹਨ ਤੇ ਉਹ 20 ਸਾਲ ਪਹਿਲਾਂ ਕੈਨੇਡਾ ਪੱਕੇ ਤੌਰ ’ਤੇ ਵਸਣ ਲਈ ਚਲੇ ਗਏ ਸਨ। ਉਨ੍ਹਾਂ ਆਪਣੀ  ਮੁੱਢਲੀ ਸਿੱਖਿਆ ਪਿੰਡ ਦਿਉਣ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਮਹਿੰਦਰਾ ਕਾਲਜ, ਪਟਿਆਲਾ ਤੋਂ ਬੀ.ਏ. ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫਿਲਾਸਫੀ ਵਿਭਾਗ ਤੋਂ ਮਾਸਟਰ ਡਿਗਰੀ ਹਾਸਲ ਕੀਤੀ। ਉਸ ਤੋਂ ਬਾਅਦ ਅਜਿਹਾ ਸਬੱਬ ਬਣਿਆ ਕਿ ਉਹ ਕੈਨੇਡਾ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਲੋਕ ਪ੍ਰਸ਼ਾਸਨ ਵਿਸ਼ੇ 

ਪੂੰਜੀ ਦੇ ਉਤਪਾਦਕੀ ਵਿਕਾਸ ਮਾਡਲ ਦਾ ਦੁਖਾਂਤ

Posted On December - 19 - 2010 Comments Off on ਪੂੰਜੀ ਦੇ ਉਤਪਾਦਕੀ ਵਿਕਾਸ ਮਾਡਲ ਦਾ ਦੁਖਾਂਤ
ਤੇਜਵੰਤ ਮਾਨ (ਡਾ.) ਵਿਦੇਸ਼ਾਂ ਵਿਚ ਵਸਦੇ ਪੰਜਾਬੀ ਲੇਖਕਾਂ ਦੀ ਸਾਹਿਤਕ ਦੇਣ ਗਿਣਾਤਮਕ ਅਤੇ ਗੁਣਾਤਮਕ ਦੋਹਾਂ ਪੱਖਾਂ ਤੋਂ ਵਿਸ਼ੇਸ਼ ਹੈ। ਵਿਦੇਸ਼ੀ ਪੰਜਾਬੀ ਲੇਖਕਾਂ ਦੀ ਲੇਖਣੀ ਦਾ ਆਧਾਰ ਪੰਜਾਬ ਦੇ ਪੂੰਜੀ ਉਤਪਾਦਕੀ ਵਿਕਾਸ ਮਾਡਲ ਦੀ ਮਾਰ ਹੇਠ ਆਏ ਕਿਰਸਾਨਾਂ ਦੀ ਦੁਖਾਂਤਕ ਸਥਿਤੀ ਹੈ। ਪੰਜਾਬ ਦਾ ਕਿਰਸਾਨ ਸਖਤ ਮਿਹਨਤ ਅਤੇ ਨਵੇਂ ਤਕਨੀਕੀ ਖੇਤੀ ਤਜਰਬਿਆਂ ਦੇ ਪ੍ਰਯੋਗ ਕਰ ਕੇ ਵੀ ਸਰਮਾਏਦਾਰੀ ਦੇ ਪੈਦਾਵਾਰੀ ਮੁਨਾਫ਼ਿਆਂ ਨਾਲ ਨਹੀਂ ਜੁੜ ਸਕਿਆ। ਨਤੀਜਾ ਇਹ ਕਿ ਉਹ ਕਰਜ਼ੇ ਦਾ ਮਾਰਿਆ, ਮਹਿੰਗਾਈ 

ਨਾ ਜਾਇਓ ਪਰਦੇਸ…

Posted On December - 19 - 2010 Comments Off on ਨਾ ਜਾਇਓ ਪਰਦੇਸ…
ਨਿੰਦਰ ਘੁਗਿਆਣਵੀ ਗੁਰਬਚਨ ਸਿੰਘ ਥਿੰਦ ਨੇ ਕਾਰ ਘਰੋਂ ਕਢਦਿਆਂ ਹੀ ਰੇਡੀਓ ਦਾ ਕੰਨ ਮਰੋੜ ਦਿੱਤਾ ਸੀ। ਪੰਜਾਬੀ ਪ੍ਰੋਗਰਾਮ ਵਿੱਚ ਗੀਤ ਵੱਜ ਰਿਹਾ ਸੀ: ਨਾ ਜਾਇਓ ਪਰਦੇਸ  ਉਥੇ ਨ੍ਹੀ ਮਾਂ ਲੱਭਣੀ… ਅੰਕਲ ਨੇ ਆਖਿਆ, ‘‘ਏਥੇ ਦੇ ਰੇਡੀਓ ਸਟੇਸ਼ਨਾਂ ਵਾਲੇ ਵੀ ਬੜੇ ਤਿੱਖੇ ਨੇ…ਆਹ ਜਿਹੜਾ ਗੀਤ ਐ…ਏਹ ਗੀਤ ਇਮੋਸ਼ਨਿਲੀ ਐ…ਏਸੇ ਕਰਕੇ ਈ ਲਾਇਐ ਬਈ ਪ੍ਰਦੇਸ ਆਏ ਹੋਏ ਲੋਕਾਂ ਦੇ ਮਨਾਂ ਨੂੰ ਟੁੰਬੇ… ਤੇ ਉਹ ਫ਼ੋਨ ਕਰ-ਕਰ ਕੇ ਪ੍ਰੋਗਰਾਮ ਦੀ ਸਿਫ਼ਤ ਕਰਨ…ਜਿੰਨੇ ਕਿਸੇ ਰੇਡੀਓ ਵਾਲੇ ਨੂੰ ਸਰੋਤਿਆਂ 

ਕੋਮਲ ਨੂੰ ਯਾਦ ਕਰਦਿਆਂ

Posted On December - 19 - 2010 Comments Off on ਕੋਮਲ ਨੂੰ ਯਾਦ ਕਰਦਿਆਂ
ਪੰਜਾਬੀ ਵਿਅੰਗ ਦਾ ਨਾਮਵਰ ਲਿਖਾਰੀ ਜਗਜੀਤ ਸਿੰਘ ਕੋਮਲ 13 ਦਸੰਬਰ ਨੂੰ ਇਸ ‘ਜੱਗ ਚੰਦਰੇ’ ਨੂੰ ਅਲਵਿਦਾ ਆਖ ਗਿਆ ਹੈ। ਉਨ੍ਹਾਂ ਦੀ ਯਾਦ ਸਦਾ ਸਾਡੇ ਅੰਗ-ਸੰਗ ਰਹੇਗੀ। ਕੋਮਲ ਦੀ ਕਲਮ ਦਾ ਕਮਾਲ ਹੀ ਸਮਝੋ ਕਿ ਉਨ੍ਹਾਂ ਦੇ ਲਿਖੇ ਵਿਅੰਗ ਇਕ ਤੋਂ ਵੱਧ ਵਾਰ ਪੜ੍ਹਨੇ ਪੈਂਦੇ ਹਨ। ਮਿਲਣ ਸਮੇਂ ਉਨ੍ਹਾਂ ਦੀ ਆਮ ਗੱਲਬਾਤ ਵੀ ਵਿਅੰਗ ਭਰਪੂਰ ਹੁੰਦੀ ਸੀ। ਗਿਆਰਾਂ ਮਾਰਚ 1941 ਨੂੰ ਜਨਮੇ ਜਗਜੀਤ ਸਿੰਘ ਕੋਮਲ ਨੇ ਮਾਸਟਰੀ ਵੀ ਕੀਤੀ ਤੇ ਸਾਹਿਤ/ਵਿਅੰਗ ਰਚਨਾ ਵੀ। ਪੁਸਤਕ ਰੂਪ ’ਚ ਭਾਵੇਂ ਉਨ੍ਹਾਂ ਦੀ ਵਿਅੰਗ ਦੀ 

ਪੜਚੋਲ

Posted On December - 19 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਅੱਖਰ: ਪ੍ਰਮਿੰਦਰਜੀਤ ਦੀ ਸੰਪਾਦਨਾ ਹੇਠ ਛਪਦੇ ਪਰਚੇ ਦੇ ਨਵੇਂ ਅੰਕ (ਦਸੰਬਰ) ਦੀ ਸੰਪਾਦਕੀ ਵਿਚ ਸੋਲਾਂ ਆਨੇ ਸੱਚ ਲਿਖਿਆ ਗਿਆ ਹੈ ਕਿ ਪੰਜਾਬੀ ਭਾਸ਼ਾ ਨੂੰ ਬਿਗਾਨਿਆਂ ਤੋਂ ਨਹੀਂ ਆਪਣਿਆਂ ਤੋਂ ਹੀ ਖਤਰਾ ਹੈ ਕਿਉਂਕਿ ਪੰਜਾਬੀ ਨੂੰ ਤਾਂ ਅਜੇ ਤਕ ਪੂਰੀ ਤਰ੍ਹਾਂ ਰਾਜ ਭਾਸ਼ਾ ਦਾ ਦਰਜਾ ਵੀ ਪ੍ਰਾਪਤ ਨਹੀਂ ਹੋ ਸਕਿਆ। ਯੂਨੀਵਰਸਿਟੀਆਂ, ਉੱਚ ਅਦਾਰਿਆਂ ਤੇ ਪੰਜਾਬੀ ਦੇ ਸਕਾਲਰਾਂ ਤੇ ਬੁੱਧੀਜੀਵੀ ਇਸ ਦੇ ਸ਼ਬਦ ਭੰਡਾਰ ਵਿਚ ਵਾਧਾ ਕਰਨ ਤੋਂ ਅਵੇਸਲੇ ਹਨ। ਉਨ੍ਹਾਂ ਨੂੰ ਹਵਾਲੇ 

ਰੇਸ, ਕਲਾਸ ਤੇ ਜੰਗ

Posted On December - 19 - 2010 Comments Off on ਰੇਸ, ਕਲਾਸ ਤੇ ਜੰਗ
ਪ੍ਰੋ. ਹਰਭਜਨ ਸਿੰਘ ਅਮਰੀਕਾ ਰਹਿੰਦੇ ਪੰਜਾਬੀ ਗਲਪਕਾਰ ਪ੍ਰੋ. ਹਰਭਜਨ ਸਿੰਘ ਦਾ ‘ਰੇਸ, ਕਲਾਸ ਤੇ ਜੰਗ’ ਚੌਥਾ ਨਵ-ਪ੍ਰਕਾਸ਼ਿਤ ਕਹਾਣੀ-ਸੰਗ੍ਰਹਿ ਹੈ। ਇਸ ਕਹਾਣੀ-ਸੰਗ੍ਰਹਿ ਵਿਚ ਉਸ ਦੀਆਂ ਕੁੱਲ 9 ਕਹਾਣੀਆਂ ਹਨ, ਜੋ ਦੋ ਭਾਗਾਂ ਵਿਚ ਵੰਡੀਆਂ ਹੋਈਆਂ ਹਨ। ਪਹਿਲੇ ਭਾਗ ਵਿਚਲੀਆਂ 6 ਕਹਾਣੀਆਂ, ਦੇ ਵਿਭਿੰਨ ਵਿਸ਼ੇ ਹਨ ਪਰ ਦੂਜੇ ਭਾਗ ਅੰਦਰਲੀਆਂ 3 ਕਹਾਣੀਆਂ ਦੀ ਵਿਸ਼ੇਗਤ ਸਾਂਝ ਹੈ। ਸਾਰੀਆਂ ਕਹਾਣੀਆਂ ਦਾ ਘਟਨਾ ਸਥਲ ਅਮਰੀਕਾ ਹੈ ਤੇ ਕਥਾਨਕ ਪਰਵਾਸੀ ਜੀਵਨ ਤੇ ਅਮਰੀਕੀ ਸਮਾਜ ਦੇ ਮਾਨਵ-ਵਿਰੋਧੀ ਜਟਿਲ 

ਵਾਰਸ ਸ਼ਾਹ ਦਾ ਵਾਰਸ

Posted On December - 19 - 2010 Comments Off on ਵਾਰਸ ਸ਼ਾਹ ਦਾ ਵਾਰਸ
ਅਮਰਜੀਤ ਸਿੰਘ ਹੇਅਰ ਕਰਮ ਸਿੰਘ ਦੀ ਸ਼ਖਸੀਅਤ ਬਹੁਪੱਖੀ ਸੀ। ਉਹ ਉੱਘਾ ਪਹਿਲਵਾਨ, ਆਦਰਸ਼ ਅਧਿਆਪਕ, ਵਧੀਆ ਵਿਦਵਾਨ, ਸਿਰਕੱਢ ਸ਼ਾਇਰ, ਸੁਲਝਿਆ ਹੋਇਆ ਗ਼ਲਪਕਾਰ, ਹਮਦਰਦ ਹਮਦਮ, ਜ਼ਿੰਮੇਵਾਰ ਪਰਿਵਾਰਕ ਮੁਖੀਆ, ਦਾਨੀ, ਸਮਾਜ ਸੇਵਕ, ਦੂਰ-ਅੰਦੇਸ਼, ਦਾਨਸ਼ਵਰ, ਸਭਿਆਚਾਰ ਦਾ ਸੰਭਾਲਕ, ਪੰਜਾਬੀਅਤ ਦਾ ਅਲੰਬਰ-ਦਾਰ ਅਤੇ ਇਨਸਾਨੀਅਤ ਦਾ ਉੱਤਮ ਨਮੂਨਾ ਸੀ। ਇਕ ਤਰ੍ਹਾਂ ਨਾਲ ਉਹ ਰੱਬ ਦਾ ਹੀ ਰੂਪ ਸੀ ਕਿਉਂਕਿ ਉਹ ਸਾਰੀ ਖ਼ਲਕਤ ਨੂੰ ਦਿਲੋਂ ਪਿਆਰ ਕਰਦਾ ਸੀ। ਲੋਕਾਂ ਨੂੰ ਸੁਖ ਦੇਣ ਨੂੰ ਉਹ ਪੁੰਨ ਕਹਿੰਦਾ ਸੀ ਅਤੇ 

ਮਾਨਵੀ ਸੱਚ ਦੀ ਸਿਰਜਣਾ

Posted On December - 19 - 2010 Comments Off on ਮਾਨਵੀ ਸੱਚ ਦੀ ਸਿਰਜਣਾ
ਪੰਨੇ: 368, ਮੁੱਲ: 400 ਰੁਪਏ ਪ੍ਰਕਾਸ਼ਕ: ਰੂਪੀ ਪ੍ਰਕਾਸ਼ਨ ਅੰਮ੍ਰਿਤਸਰ। ਗੌਰ ਨਾਲ ਦੇਖੀਏ ਤਾਂ ਪੱਤੇ ਦਾ ਸਬੰਧ ਟਾਹਣੀ ਨਾਲ ਹੈ, ਟਾਹਣੀ ਦਾ ਰੁੱਖ ਨਾਲ ਹੈ, ਰੁੱਖ ਦਾ ਆਪਣੀਆਂ ਜੜ੍ਹਾਂ ਨਾਲ ਹੈ, ਜੜ੍ਹਾਂ ਦਾ ਅੱਗੋਂ ਧਰਤੀ ਨਾਲ ਹੈ ਤੇ ਧਰਤੀ ਅਨੰਤ ਹੈ। ਇਸ ਪੁਸਤਕ ਅੰਦਰਲੀਆਂ ਕਵਿਤਾਵਾਂ ਵਿਚ ‘ਪੱਤੇ’ ਦਾ ਜ਼ਿਕਰ ਬਹੁਤ ਵਾਰ ਆਇਆ ਹੈ। ਜੇ ਪੱਤੇ ਦਾ ਮਾਨਵੀਕਰਨ ਕਰ ਲਈਏ ਤਾਂ ਆਖਿਆ ਜਾ ਸਕਦਾ ਹੈ ਕਿ ਮਨੁੱਖ ਰੂਪੀ ਪੱਤਾ ਵੀ ਜਦ ਆਪਣੇ ਅਸਤਿਤਵ ਰੂਪੀ ਰੁੱਖ ਨਾਲੋਂ ਟੁੱਟ ਜਾਂਦਾ ਹੈ ਤਾਂ ਉਸ ਨੂੰ ਵੰਨ-ਸੁਵੰਨੀਆਂ 

ਪਲਸੌਰਾ ਬਾਰੇ ਕੁਝ ਅਣਛੋਹੇ ਤੱਥ

Posted On December - 12 - 2010 Comments Off on ਪਲਸੌਰਾ ਬਾਰੇ ਕੁਝ ਅਣਛੋਹੇ ਤੱਥ
ਪ੍ਰਤੀਕਰਮ ‘ਪੰਜਾਬੀ ਟ੍ਰਿਬਿਊਨ’ ’ਚ ‘ਉਜਾੜੇ ਦੀ ਦਾਸਤਾਨ’ ਫੀਚਰ ਇਕ ਅਤਿ ਮਹੱਤਵਪੂਰਨ ਸਮੱਸਿਆ ਵੱਲ ਧਿਆਨ ਦਿਵਾਉਂਦਾ ਹੈ, ਜਿਸ ਨਾਲ ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ ਪੁਆਧ ਦੇ ਪਿੰਡਾਂ ਦੇ ਸੰਤਾਪ ਬਾਰੇ ਜਾਣਕਾਰੀ ਦਿਲ ਹਿਲਾਉਣ ਵਾਲੀ ਹੈ। ਲੋਕਾਂ ਨੂੰ ਆਜ਼ਾਦੀ ਤੋਂ ਬਾਅਦ ਦੂਜਾ ਉਜਾੜਾ ਸਹਿਣ ਕਰਨਾ ਪਿਆ। ਇਨ੍ਹਾਂ ਲੋਕਾਂ ਨੂੰ ਜੋ ਹੱਕ-ਹਕੂਕ ਤੇ ਇਨਸਾਫ ਮਿਲਣਾ ਚਾਹੀਦਾ ਸੀ, ਉਹ ਨਸੀਬ ਨਾ ਹੋ ਸਕਿਆ। ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਵੱਲ ਪਿੱਠ ਕਰ ਰੱਖੀ। ਸਭ ਤੋਂ ਵੱਡੀ ਬੇਇਨਸਾਫੀ 

ਬਾਲ ਸਾਹਿਤ ਲਈ ਕੋਈ ਬੂਹਾ ਬੰਦ ਨਾ ਰੱਖੋ

Posted On December - 12 - 2010 Comments Off on ਬਾਲ ਸਾਹਿਤ ਲਈ ਕੋਈ ਬੂਹਾ ਬੰਦ ਨਾ ਰੱਖੋ
ਬਾਲ ਨਾਵਲ ‘ਪਤਾਲ ਦੇ ਗਿੱਠਮੁਠੀਏ’ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ-2010 ਪ੍ਰਾਪਤ ਕਰਨ ਸਮੇਂ ਜਸਬੀਰ ਭੁੱਲਰ ਵੱਲੋਂ ਦਿੱਤਾ ਗਿਆ ਭਾਸ਼ਨ ਭਾਰਤੀ ਸਾਹਿਤ ਅਕਾਦਮੀ ਦਾ ਪਹਿਲਾ ਪੁਰਸਕਾਰ 1955 ਵਿਚ ਭਾਈ ਵੀਰ ਸਿੰਘ ਨੂੰ ਪੁਸਤਕ ‘ਮੇਰੇ ਸਾਈਆਂ ਜੀਓ’ ਲਈ ਦਿੱਤਾ ਗਿਆ ਸੀ। ਹੁਣ ਤੱਕ ਬਾਲ ਸਾਹਿਬ ਲਈ ਇਹ ਪੁਰਸਕਾਰ ਨਹੀਂ ਸੀ ਦਿੱਤਾ ਗਿਆ। ਹੁਣ 2010 ਵਿਚ ਪੰਜਾਬੀ ਵਿਚ, ਬਾਲ ਸਾਹਿਤ ਲਈ ਪਹਿਲਾ ਸਾਹਿਤ ਅਕਾਦਮੀ ਪੁਰਸਕਾਰ ਬਾਲ-ਨਾਵਲ ‘ਪਤਾਲ ਦੇ ਗਿੱਠਮੁਠੀਏ’ ਲਈ ਮੈਨੂੰ ਲੈਣ ਦਾ ਮਾਣ ਹਾਸਲ ਹੋਇਆ 
Available on Android app iOS app
Powered by : Mediology Software Pvt Ltd.