ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਪਰਵਾਜ਼ › ›

Featured Posts
ਨਿਆਂ ਅਤੇ ਨਿਆਂਤੰਤਰ: ਕੁਝ ਸ਼ਿਕਵੇ, ਕੁਝ ਸਵਾਲ...

ਨਿਆਂ ਅਤੇ ਨਿਆਂਤੰਤਰ: ਕੁਝ ਸ਼ਿਕਵੇ, ਕੁਝ ਸਵਾਲ...

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇਕ ਸਾਬਕਾ ਜੱਜ ਦੀ ਕਹਾਣੀ। ਉਹ ਸਾਡੇ ਖ਼ਿੱਤੇ ਨਾਲ ਸਬੰਧਤ ਹੈ। ਸਤਿਕਾਰਤ ਨਾਮ ਹੈ। ਇਕ ਸਮੇਂ ਉਸ ਦਾ ਦਬਦਬਾ ਵੀ ਅਪਾਰ ਸੀ। ਅੱਧੇ ਦਹਾਕੇ ਤੋਂ ਵੱਧ ਸਮੇਂ ਤਕ ਉਹ ਸਰਬਉੱਚ ਅਦਾਲਤ ਦਾ ਹਿੱਸਾ ਰਿਹਾ। ਇਸ ਸਮੇਂ ਦੌਰਾਨ ਆਪਣੇ ਹੁਕਮਾਂ ਰਾਹੀਂ ਉਹ ਮੀਡੀਆ ਦੀਆਂ ...

Read More

ਸਿਆਸਤਦਾਨਾਂ ਦੇ ਇਮਤਿਹਾਨ

ਸਿਆਸਤਦਾਨਾਂ ਦੇ ਇਮਤਿਹਾਨ

ਲਕਸ਼ਮੀਕਾਂਤਾ ਚਾਵਲਾ* ਪਿਛਲੇ ਤਕਰੀਬਨ ਵੀਹ ਦਿਨਾਂ ਤੋਂ ਪੂਰੇ ਮੁਲਕ ਵਿਚ ਸਿਆਸੀ ਉਥਲ-ਪੁਥਲ ਰਹੀ। ਮਹਾਰਾਸ਼ਟਰ ਦੀਆਂ ਚੋਣਾਂ ਮਗਰੋਂ ਗੱਠਜੋੜ, ਚੋਣਾਂ ਮਗਰੋਂ ਹੋਈ ਸੌਦੇਬਾਜ਼ੀ ਅਤੇ ਮੇਲ-ਬੇਮੇਲ ਗੱਠਜੋੜ, ਇਲਜ਼ਾਮਤਰਾਸ਼ੀ ਵੀ ਸਿਆਸੀ ਰੰਗ ਵਿਚ ਰੰਗ ਕੇ ਅਤਿ ਦੀ ਕੀਤੀ ਗਈ। ਆਖ਼ਰ ਉਹੀ ਹੋਇਆ - ਜਮਹੂਰੀਅਤ ਦਾ ਕਤਲ। ਇਹ ਨਿਯਮ ਕੋਈ ਇਕ ਪਾਰਟੀ ਨਹੀਂ ਅਪਣਾਉਂਦੀ, ਸਾਰੀਆਂ ...

Read More

ਹੈਦਰਾਬਾਦ ਦੀ ਪੀੜ ਅਤੇ ਅਮਰੀਕਾ ਦੀ ਰਾਜਨੀਤੀ ਨਾਲ ਸੰਵਾਦ

ਹੈਦਰਾਬਾਦ ਦੀ ਪੀੜ ਅਤੇ ਅਮਰੀਕਾ ਦੀ ਰਾਜਨੀਤੀ ਨਾਲ ਸੰਵਾਦ

ਐੱਸ ਪੀ ਸਿੰਘ* ਹੈਦਰਾਬਾਦ ਵਿੱਚ ਇੱਕ ਮਹਿਲਾ ਵੈਟਰਨਰੀ ਡਾਕਟਰ ਵਹਿਸ਼ਤ ਦਾ ਸ਼ਿਕਾਰ ਹੋਈ, ਉਹਦੀ ਸੜੀ ਹੋਈ ਲਾਸ਼ ਮਿਲਣ ਤੋਂ ਬਾਅਦ ਭੜਕੀਆਂ ਭੀੜਾਂ ਸੜਕਾਂ ’ਤੇ ਹਨ। ਅਮਰੀਕਾ ਵਿੱਚ ਰਾਸ਼ਟਰਪਤੀ ਟਰੰਪ ਦੇ ਖਿਲਾਫ਼ ਚੋਣ ਪਿੜ ਵਿੱਚ ਨਿੱਤਰਨ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ ਚੋਣਵੇਂ ਚਿਹਰਿਆਂ ਵਿੱਚੋਂ ਪੀਟ ਬੂਟੀਜੈੱਜ (Pete Buttigieg) ਅਤੇ ਐਲਿਜ਼ਬੈੱਥ ਵਾਰੈੱਨ (Elizabeth Warren) ...

Read More

ਪੰਜ ਵੱਜ ਕੇ ਸੰਤਾਲੀ ਮਿੰਟ ’ਤੇ ਸਾਡਾ ਦੇਸ਼ ਭਾਰਤ...

ਪੰਜ ਵੱਜ ਕੇ ਸੰਤਾਲੀ ਮਿੰਟ ’ਤੇ ਸਾਡਾ ਦੇਸ਼ ਭਾਰਤ...

ਐੱਸ ਪੀ ਸਿੰਘ* ਮਹਾਰਾਸ਼ਟਰ ਵਿੱਚ ਚੱਲ ਰਿਹਾ ਸੱਤਾ ਦਾ ਡੇਅ ਐਂਡ ਨਾਈਟ ਮੈਚ ਟੀਵੀ ਉੱਤੇ ਬੜਾ ਸੁਆਦਲਾ ਜਾਪਦਾ ਹੈ। ਕਹਾਣੀ ਵਿਚ ਨਾਟਕੀ ਮੋੜ ਹੀ ਏਨੇ ਹਨ। ਵਾਰ ਵਾਰ ਦ੍ਰਿਸ਼ ਬਦਲ ਜਾਂਦਾ ਹੈ। ਪਹਿਲਾਂ ਇੱਕ ਪਾਰਟੀ ਨੂੰ ਸੱਦਾ, ਫਿਰ ਦੂਜੀ ਨੂੰ, ਫਿਰ ਤੀਜੀ ਨੂੰ, ਫਿਰ ਹੋਰ ਸਮਾਂ ਦੇਣ ਤੋਂ ਨਾਂਹ ਅਤੇ ਅਚਾਨਕ ...

Read More

ਚੰਗੀ ਕਿਤਾਬ

ਚੰਗੀ ਕਿਤਾਬ

ਮੌਲਵੀ ਅਬਦੁਲ ਹੱਕ ਪੜ੍ਹਨ ਦੀ ਆਦਤ ਬਹੁਤ ਵਧੀਆ ਆਦਤ ਹੈ ਪਰ ਪੜ੍ਹਨ ਪੜ੍ਹਨ ਵਿਚ ਤੇ ਕਿਤਾਬ ਕਿਤਾਬ ਵਿਚ ਫ਼ਰਕ ਹੁੰਦਾ ਹੈ। ਮੈਂ ਇਕ ਬਦਮਾਸ਼ ਤੇ ਮੂਰਖ ਆਦਮੀ ਨਾਲ ਗੱਲਾਬਾਤ ਕਰਨ ਤੋਂ ਝਿਜਕਦਾ ਹਾਂ ਤੇ ਤੁਸੀਂ ਵੀ ਮੇਰੇ ਇਸ ਕੰਮ ਨੂੰ ਬੁਰੀ ਨਜ਼ਰ ਨਾਲ ਦੇਖਦੇ ਹੋ, ਪਰ ਮੈਂ ਇਸ ਤੋਂ ਵੀ ਜ਼ਿਆਦਾਤਰ ...

Read More

ਇਮਰਾਨ ਸਰਕਾਰ ਦੀਆਂ ਦੁਸ਼ਵਾਰੀਆਂ…

ਇਮਰਾਨ ਸਰਕਾਰ ਦੀਆਂ ਦੁਸ਼ਵਾਰੀਆਂ…

ਵਾਹਗਿਓਂ ਪਾਰ ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੂੰ ਵਜੂਦ ਵਿਚ ਆਇਆਂ ਭਾਵੇਂ ਅਜੇ ਸਿਰਫ਼ 15 ਮਹੀਨੇ ਹੋਏ ਹਨ, ਫਿਰ ਵੀ ਆਮ ਲੋਕਾਂ ਦਾ ਇਸ ਨਾਲੋਂ ਮੋਹ ਭੰਗ ਹੋ ਚੁੱਕਾ ਹੈ। ਲੋਕ ਸਰਕਾਰ ਖ਼ਿਲਾਫ਼ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ ਅਤੇ ਵਿਰੋਧੀ ਪਾਰਟੀਆਂ ਦੇ ਅੰਦੋਲਨਕਾਰੀ ਪ੍ਰੋਗਰਾਮਾਂ ਨੂੰ ਸਾਰੇ ਸੂਬਿਆਂ ਵਿਚ ਲੋਕ ਹੁੰਗਾਰਾ ...

Read More

ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ

ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ

ਪੜ੍ਹਦਿਆਂ-ਸੁਣਦਿਆਂ ਸੁਰਿੰਦਰ ਸਿੰਘ ਤੇਜ ਸਾਹਿਰ ਲੁਧਿਆਣਵੀ ਬਾਰੇ ਉਰਦੂ, ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਵਿਚ ਤਿੰਨ ਦਰਜਨ ਦੇ ਕਰੀਬ ਕਿਤਾਬਾਂ ਭਾਰਤ/ਪਾਕਿਸਤਾਨ ’ਚ ਛਪ ਚੁੱਕੀਆਂ ਹਨ। ਇਨ੍ਹਾਂ ਵਿਚ ਉਸ ਦੀ ਸ਼ਾਇਰੀ ਤੇ ਗੀਤਕਾਰੀ ਨੂੰ ਨਿਰਖਿਆ-ਪਰਖਿਆ ਗਿਆ ਅਤੇ ਨਿੱਜੀ ਜੀਵਨ ਨੂੰ ਵੀ। ਉਸ ਦੇ ਰੋਮਾਂਸਾਂ, ਖ਼ਾਸ ਕਰਕੇ ਅੰਮ੍ਰਿਤਾ ਪ੍ਰੀਤਮ ਜਾਂ (ਗਾਇਕਾ) ਸੁਧਾ ਮਲਹੋਤਰਾ ਨਾਲ ਸਾਂਝ ਦੇ ਕਿੱਸੇ, ...

Read More


ਕਿਤਾਬ ਘਰ

Posted On November - 21 - 2010 Comments Off on ਕਿਤਾਬ ਘਰ
ਗਿਆਨ-ਖ਼ਜ਼ਾਨਾ ਦਰਸ਼ਨ ਸਿੰਘ ‘ਆਸ਼ਟ’ ਕਿਤਾਬ ਮਨੁੱਖ ਦੀ ਸੱਚੀ ਹਿਤੈਸ਼ੀ ਹੈ। ਇਸ ਦੀ ਤੁਲਨਾ ਇੱਕ ਅਜਿਹੇ ਤੋਹਫ਼ੇ ਨਾਲ ਕੀਤੀ ਜਾ ਸਕਦੀ ਹੈ ਜੋ ਮਨੁੱਖੀ-ਮਨ ਦੇ ਹਨੇਰੇ ਕੋਨਿਆਂ ਨੂੰ ਉਜਲਾ ਕਰਕੇ ਮਾਨਸਿਕ ਸੰਤੁਸ਼ਟੀ ਅਤੇ ਖ਼ੁਸ਼ੀ ਪ੍ਰਦਾਨ ਕਰਦਾ ਹੈ। ਵਿਸ਼ਵ ਦੇ ਮਹਾਨ ਲਿਖਾਰੀਆਂ ਨੇ ਇਨ੍ਹਾਂ ਕਿਤਾਬਾਂ ਰਾਹੀਂ ਹੀ ਆਪਣੇ ਮੁਕੱਦਸ ਖ਼ਿਆਲਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੰਡ ਕੇ ਉਨ੍ਹਾਂ ਦਾ ਸੁਚੱਜਾ-ਮਾਰਗ ਦਰਸ਼ਨ ਕੀਤਾ ਹੈ। ਕਿਤਾਬਾਂ ਵਿਚੋਂ ਕਿਸੇ ਦੇਸ਼-ਕੌਮ ਦੀ ਮਾਣਮੱਤੀ ਸਾਹਿਤਕ, ਸੱਭਿਆਚਾਰਕ, 

ਸ਼ੈਕਸਪੀਅਰ ਦਾ ਸਹੁਰਾ ਘਰ

Posted On November - 21 - 2010 Comments Off on ਸ਼ੈਕਸਪੀਅਰ ਦਾ ਸਹੁਰਾ ਘਰ
ਪਰਮਜੀਤ ਕੌਰ ਸਰਹਿੰਦ ਵਿਲੀਅਮ ਸ਼ੈਕਸਪੀਅਰ ਅੰਗਰੇਜ਼ੀ ਭਾਸ਼ਾ ਦਾ ਮਹਾਨ ਕਵੀ, ਲੇਖਕ, ਨਾਟਕਕਾਰ ਅਤੇ ਕਲਾਕਾਰ ਹੋਇਆ ਹੈ। ਉਸ ਦਾ ਜਨਮ ਇੰਗਲੈਂਡ ਵਿੱਚ 26 ਅਪਰੈਲ, 1564 ਈ. ਪਿਤਾ ਜੌਹਨ ਸ਼ੈਕਸਪੀਅਰ ਅਤੇ ਮਾਤਾ ਮੈਰੀ ਦੇ ਘਰ ਏਵਨ ਦਰਿਆ ਦੇ ਕਿਨਾਰੇ ਵਸੇ ਸ਼ਹਿਰ ਸਟਰੈਟਫੋਰਡ ਵਿਖੇ ਹੋਇਆ। ਵਿਲੀਅਮ ਸ਼ੈਕਸਪੀਅਰ ਦੀ ਸ਼ਾਦੀ 18 ਸਾਲ ਦੀ ਉਮਰ ਵਿੱਚ ਐਨੇ ਹੈਥਵੇ (1nne 8athaway) ਨਾਲ ਹੋਈ। ਉਨ੍ਹਾਂ ਦੇ ਪਹਿਲੀ ਪੁੱਤਰੀ ਸੁਜ਼ਾਨਾ (Susanna) ਪੈਦਾ ਹੋਈ ਤੇ ਫਿਰ ਜੁੜਵਾਂ ਪੁੱਤਰ-ਪੁੱਤਰੀ ਹੋਏ। ਪੁੱਤਰ ਹੈਮਨੇਟ ਬਚਪਨ ਵਿੱਚ 

ਬਚਨੀ ਹਾਸ਼ਮ

Posted On November - 21 - 2010 Comments Off on ਬਚਨੀ ਹਾਸ਼ਮ
ਪੰਨੇ 156, ਮੁੱਲ : 200 ਰੁਪਏ ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਭਾਈ ਅਜੈਬ ਸਿੰਘ ਵਿਸ਼ਾਲ ਜੀਵਨ ਤਜਰਬੇ ਵਾਲੇ ਸਾਹਿਤਕਾਰ ਹਨ, ਜਿਹੜੇ ਪਚੱਨਵਿਆਂ ਦੀ ਉਮਰ ਵਿੱਚ ਵੀ ਸਾਹਿਤ ਸਿਰਜਣਾ ਨੂੰ ਗਰਮਜੋਸ਼ੀ ਨਾਲ ਸਮਰਪਿਤ ਨੇ। ਉਨ੍ਹਾਂ ਲਿਖਿਆ ਬਹੁਤ ਕੁੱਝ, ਪਰ ਪ੍ਰਕਾਸ਼ਤ ਕਰਾਉਣ ਤੋਂ ਪਾਸਾ ਵੱਟੀ ਰੱਖਿਆ। ਇਸ ਦਾ ਕਾਰਨ ਉਨ੍ਹਾਂ ਦੇ ਰੁਝੇਵੇਂ ਰਹੇ, ਕਦੇ ਪਿੰਡ ਦੀ ਸਰਪੰਚੀ ਤੇ ਕਦੇ ਸੈਕਟਰੀ ਦੀ ਨੌਕਰੀ। ‘ਬਚਨੀ ਹਾਸ਼ਮ’ ਨਾਵਲ ਭਾਈ ਅਜੈਬ ਸਿੰਘ ਦੀਆਂ ਕੋਮਲ ਭਾਵਾਂ ਦੀ ਨਿਸ਼ਾਨਦੇਹੀ ਕਰਨ ਦੇ 

ਸਾਹਿਤਕ ਸਰਗਰਮੀਆਂ

Posted On November - 21 - 2010 Comments Off on ਸਾਹਿਤਕ ਸਰਗਰਮੀਆਂ
ਨਵੀਂ ਪੰਜਾਬੀ ਕਵਿਤਾ ਬਾਰੇ ਸੈਮੀਨਾਰ ਪਿਛਲੇ ਦਿਨੀਂ ਸਾਊਥੈਂਪਟਨ (ਯੂ.ਕੇ.) ਵਿਚ ਨਵੀਂ ਪੰਜਾਬੀ ਕਵਿਤਾ ਦਾ ਇਕ  ਸੈਮੀਨਾਰ ਕਰਵਾਇਆ ਗਿਆ। ਸਮਕਾਲੀ ਪੰਜਾਬੀ ਕਵਿਤਾ ਦੇ ਵਿਭਿੰਨ ਨਵੇਂ ਰੁਝਾਨਾਂ ਨੂੰ ਮੁੱਖ ਰੱਖਦਿਆਂ, ਪਹਿਲੇ ਦੋ ਸੈਸ਼ਨਾਂ ਵਿਚ ਤਿੰਨੇ ਪਰਚੇ ਪੜ੍ਹੇ ਗਏ। ਵਰਿੰਦਰ ਪਰਿਹਾਰ ਦੇ ਸੰਖੇਪ ਸੁਆਗਤੀ ਭਾਸ਼ਣ ਤੋਂ ਬਾਅਦ, ਸੈਮੀਨਾਰ ਦਾ ਮੂਲ ਸੁਰ, ‘ਪੰਜਾਬੀ ਭਾਸ਼ਾ, ਸੰਸਾਰੀਕਰਨ ਅਤੇ ਨਵੀਂ ਪੰਜਾਬੀ ਕਵਿਤਾ’, ਡਾ. ਦੇਵਿੰਦਰ ਕੌਰ ਦਾ ਲਿਖਿਆ ਬਹਿਸ ਉਕਸਾਊ ਪਰਚਾ ਪੜ੍ਹਿਆ ਗਿਆ। ਪ੍ਰਸਿੱਧ 

ਪੜਚੋਲ

Posted On November - 21 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਸਮਕਾਲੀ ਸਾਹਿਤ: ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਪ੍ਰਕਾਸ਼ਨ ਦਾ ਬਾਰ੍ਹਵਾਂ ਅੰਕ (ਅਕਤੂਬਰ-ਦਸੰਬਰ) ਮਹਿਲਾ ਲੇਖਕ ਵਿਸ਼ੇਸ਼ ਹੈ। ਇਸ ਵਿਚ ਅਠਤਾਲੀ ਮਹਿਲਾ ਲੇਖਕਾਂ ਦੀਆਂ ਰਚਨਾਵਾਂ ਛਾਪੀਆਂ ਗਈਆਂ ਹਨ। ਇਸ ਨੂੰ ਕਈ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਰਾਣੀ ਨਗੇਂਦਰ, ਬਲਵੀਰ ਕੌਰ ਸੰਘੇੜਾ, ਸੁਖਵੰਤ ਕੌਰ ਮਾਨ, ਵੀਨਾ ਵਰਮਾ, ਰੀਤੂ ਕਲਸੀ, ਬਚਿੰਤ ਕੌਰ, ਪ੍ਰੀਤਮ ਸੰਧੂ, ਰਾਜਿੰਦਰ ਕੌਰ, ਸੁਰਜੀਤ ਸਰਨਾ, ਮਹਿੰਦਰ ਰਿਸ਼ਮ, ਕੈਲਾਸ਼ ਪੁਰੀ, ਤਾਰਨ ਗੁਜਰਾਲ, 

ਪੰਜਾਬੀ ਸੱਭਿਆਚਾਰ ਦਾ ਭਵਿੱਖ

Posted On November - 21 - 2010 Comments Off on ਪੰਜਾਬੀ ਸੱਭਿਆਚਾਰ ਦਾ ਭਵਿੱਖ
ਡਾ. ਸੁਦਰਸ਼ਨ ਗਾਸੋ ਮਨੁੱਖੀ ਸਭਿਅਤਾ ਦੀ ਉਸਾਰੀ ਦੇ ਇਤਿਹਾਸ ਪਿੱਛੇ ਅਨੇਕਾਂ ਦੇਸ਼ਾਂ ਦੇ ਸੱਭਿਆਚਾਰਾਂ ਦਾ ਵੱਡਮੁੱਲਾ, ਨਵੇਕਲਾ ਅਤੇ ਨਰੋਆ ਯੋਗਦਾਨ ਰਿਹਾ ਹੈ। ਮਨੁੱਖੀ ਸਭਿਅਤਾ ਦੀ ਉਸਾਰੀ ਕਿਸੇ ਇਕ ਦਿਨ ਵਿਚ ਨਹੀਂ ਹੋਈ ਸਗੋਂ ਅਣਗਿਣਤ ਮਨੁੱਖਾਂ ਦੇ ਸਮੂਹਿਕ ਉਪਰਾਲਿਆਂ, ਯੋਜਨਾਵਾਂ, ਖ਼ਿਆਲਾਂ ਅਤੇ ਖੂਬੀਆਂ ਨੇ ਇਸ ਦੀ ਉਸਾਰੀ ਵਿਚ ਦਿਨ-ਰਾਤ ਦੀ ਮਿਹਨਤ ਸਦਕਾ ਰੰਗਾਂ ਦਾ ਨਜ਼ਾਰਾ ਸਿਰਜਿਆ ਹੈ। ਇਸੇ ਲਈ ਜਿੰਨਾ ਦਿਲਚਸਪ ਮਨੁੱਖੀ ਜੀਵਨ ਦਾ ਇਤਿਹਾਸ ਹੈ ਉਸ ਤੋਂ ਕਿਤੇ ਵਧੇਰੇ ਖਿੱਚ-ਭਰਪੂਰ 

ਬਾਲ-ਬੁੱਧ ਲਈ ਸਮਾਜਕ ਪਛਾਣ ਦਾ ਕਾਵਿ

Posted On November - 21 - 2010 Comments Off on ਬਾਲ-ਬੁੱਧ ਲਈ ਸਮਾਜਕ ਪਛਾਣ ਦਾ ਕਾਵਿ
ਡਾ. ਤੇਜਵੰਤ ਮਾਨ ਸਾਹਿਤ ਕਿਸੇ ਵੀ ਰੂਪਕੀ ਵਿਧਾ ਵਿਚ ਲਿਖਿਆ ਜਾਵੇ ਅਤੇ ਕਿਸੇ ਵੀ ਉਮਰ ਦੇ ਪਾਠਕ ਲਈ ਲਿਖਿਆ ਜਾਵੇ ਉਸ ਵਿਚ ਜੀਵਨ ਦੀ ਸਮਝ ਦੀ ਡੂੰਘਾਈ ਅਤੇ ਮਨੁੱਖੀ ਯਥਾਰਥ ਵਿਚ ਡੂੰਘਾ ਲਹਿ ਜਾਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਪੰਜਾਬੀ ਵਿਚ ਬਾਲ-ਸਾਹਿਤ ਗਿਣਤੀ ਪੱਖੋਂ ਬਹੁਤ ਲਿਖਿਆ ਜਾ ਰਿਹਾ ਹੈ। ਮੇਰੀ ਫਿਕਰਮੰਦੀ ਇਹ ਨਹੀਂ ਕਿ ਬਾਲ-ਸਾਹਿਤ ਘਟ ਲਿਖਿਆ ਜਾ ਰਿਹਾ ਹੈ ਜਿਵੇਂ ਬਹੁਤ ਸਾਰੇ ਵਿਦਵਾਨ ਸੋਚਦੇ ਹਨ ਸਗੋਂ ਮੇਰੇ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਵਿਸ਼ਵੀਕਰਨ ਅਤੇ ਵਿਸ਼ਵ ਮੰਡੀ 

ਵਿਸ਼ਵ ਸ਼ਾਂਤੀ ਤੇ ਧਾਰਮਿਕ ਚੇਤਨਾ ਦੇ ਮੋਢੀ

Posted On November - 21 - 2010 Comments Off on ਵਿਸ਼ਵ ਸ਼ਾਂਤੀ ਤੇ ਧਾਰਮਿਕ ਚੇਤਨਾ ਦੇ ਮੋਢੀ
ਜਥੇਦਾਰ ਅਵਤਾਰ ਸਿੰਘ* ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ 1469 ਈਸਵੀ ਨੂੰ ਨਨਕਾਣਾ ਸਾਹਿਬ (ਰਾਏ ਭੋਇ ਦੀ ਤਲਵੰਡੀ, ਪਾਕਿਸਤਾਨ) ਵਿਖੇ ਪਿਤਾ ਮਹਿਤਾ ਕਲਿਆਨ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਹੋਇਆ ਸੀ। ਉਹਨਾਂ ਦੇ ਆਗਮਨ ਸਮੇਂ ਹਿੰਦੁਸਤਾਨ ਵਿਚ ਅਧਰਮ ਅਤੇ ਕੂੜ ਦਾ ਬੋਲਬਾਲਾ ਸੀ। ਲੋਕ ਫੋਕੇ ਕਰਮ-ਕਾਂਡਾਂ, ਜਾਦੂ-ਟੂਣਿਆਂ ਅਤੇ ਜੰਤਰਾਂ-ਮੰਤਰਾਂ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਸਨ ਅਤੇ ਉਨ੍ਹਾਂ ਦਾ ਪਰਮਾਤਮਾ ਵਿਚੋਂ ਵਿਸ਼ਵਾਸ ਟੁੱਟ ਰਿਹਾ ਸੀ। ਹਿੰਦੂ 

ਅਜਾਇਬ ਚਿੱਤਰਕਾਰ

Posted On November - 21 - 2010 Comments Off on ਅਜਾਇਬ ਚਿੱਤਰਕਾਰ
ਸਾਹਿਤ ਤੇ ਕਲਾ ਦਾ ਸੁਮੇਲ ਜਗੀਰ ਸਿੰਘ ਪ੍ਰੀਤ ਪੰਜਾਬੀ-ਕਾਵਿ- ਜਗਤ ਵਿਚ ਸਮਰੱਥ ਸ਼ਾਇਰ ਅਜਾਇਬ ਚਿੱਤਰਕਾਰ ਅੱਜ ਦੀ ਦੌੜ-ਭੱਜ ਦੀ ਜ਼ਿੰਦਗੀ ਤੋਂ ਨਿਰਲੇਪ ਹੈ। ਨਾ ਪੈਸੇ ਦਾ ਲਾਲਚ, ਨਾ ਸ਼ੋਹਰਤ ਦੀ ਭੁੱਖ, ਨਾ ਇਨਾਮਾਂ/ਸਨਮਾਨਾਂ ਵਾਸਤੇ ਕੋਈ ਤਿਗੜਮਬਾਜ਼ੀ। ਹੈਰਾਨੀ ਹੁੰਦੀ ਹੈ ਉਨ੍ਹਾਂ ਤੋਂ ਅੱਧੀ ਉਮਰ ਦੇ ਲੇਖਕ/ਕਵੀ ਉਨ੍ਹਾਂ ਦੀ ਹੀ ਹਾਜ਼ਰੀ ਵਿਚ ਆਪਣੇ ਆਪ ਨੂੰ ਵੱਡੇ ਗੁਣੀ/ਮਕਬੂਲ ਤੇ ਸਮਰੱਥ ਹੋਣ ਦੇ ਸਿਹਰੇ ਆਪਣੇ ਸਿਰ ਆਪ ਹੀ ਬੰਨ੍ਹਵਾਉਂਦੇ ਹਨ।  ਉਨ੍ਹਾਂ ਨੇ ਸਾਰੀ ਉਮਰ ਨਾ ਕਿਸੇ 

ਜੀਵਨ ਕਥਾ ਜੀਯਾ!

Posted On November - 14 - 2010 Comments Off on ਜੀਵਨ ਕਥਾ ਜੀਯਾ!
ਡਾ. ਨਾਮਵਰ ਸਿੰਘ ਮੇਰੇ ਮਿੱਤਰ ਰਾਜਿੰਦਰ ਯਾਦਵ (ਪ੍ਰਸਿੱਧ ਹਿੰਦੀ ਲੇਖਕ ਤੇ ਹਿੰਦੀ ਦੇ ਰਸਾਲੇ ‘ਹੰਸ’ ਦੇ ਸੰਪਾਦਕ) ਲਿਖ ਕੇ ਕਹਿ ਚੁੱਕੇ ਹਨ ਤੇ ਕਈ ਹੋਰ ਲੋਕ ਲਿਖਦੇ ਨਹੀਂ, ਕਹਿੰਦੇ ਹਨ ਕਿ ਮੈਂ ਵਿਵਸਥਾ ਦਾ, ਸੱਤਾ ਦਾ ਆਦਮੀ ਹਾਂ। ਦਰਅਸਲ ਅਸੀਂ ਲੇਖਕ ਮੱਧ ਵਰਗ ’ਚੋਂ ਹਾਂ ਤੇ ਮੱਧ ਵਰਗ ’ਚ ਜਿਹੜੇ ਕੁਝ ਉਤਾਂਹ ਠੀਕ-ਠਾਕ ਥਾਂ ’ਤੇ ਪਹੁੰਚ ਜਾਂਦੇ ਹਨ, ਲੋਕ ਅਚਾਨਕ ਉਨ੍ਹਾਂ ਨੂੰ ਸੱਤਾ ਤੇ ਵਿਵਸਥਾ ਦੇ ਪ੍ਰਤੀਕ ਦੇ ਰੂਪ ਵਿਚ ਦੇਖਣ ਲੱਗ ਪੈਂਦੇ ਹਨ। ਅਸਲੀਅਤ ਇਹ ਹੈ ਕਿ ਅਸੀਂ ਵਿਸ਼ਾਲ ਤ੍ਰੰਤ ਦੇ 

ਸਬੰਧ

Posted On November - 14 - 2010 Comments Off on ਸਬੰਧ
ਓਮ ਪ੍ਰਕਾਸ਼ ਗਾਸੋ ਧੁਨੀ ਵਿੱਚੋਂ ਸਬੰਧ ਉਪਜਦੇ ਹਨ। ਸਾਡੀ ਇਹ ਧਰਤੀ ਵੰਨ-ਸੁਵੰਨੀਆਂ ਧੁਨੀਆਂ ਦੀ ਜਨਮਦਾਤਾ ਬਣੀ ਹੋਈ ਹੈ। ਹਜ਼ਾਰਾਂ ਕਿਸਮ ਦੀਆਂ ਧੁਨੀਆਂ ਜਨਮਦੀਆਂ ਹਨ ਅਤੇ ਹਜ਼ਾਰਾਂ ਕਿਸਮ ਦੀਆਂ ਧੁਨੀਆਂ ਸਮਾਪਤ ਹੁੰਦੀਆਂ ਰਹਿੰਦੀਆਂ ਹਨ। ਕਦੇ-ਕਦੇ ਕੁਝ ਅਜਿਹੀਆਂ ਧੁਨੀਆਂ ਇਸ ਧਰਤੀ ਉੱਤੇ ਸਥਾਪਤ ਹੋ ਜਾਂਦੀਆਂ ਹਨ ਜਿਨ੍ਹਾਂ ਕੋਲ ਸ਼ਾਸ਼ਵਤ-ਆਵਾਜ਼ ਦੇ ਸਦੀਵੀ ਅੰਸ਼ ਹੁੰਦੇ ਹਨ। ਇੰਝ ਇਹ ਧੁਨੀਆਂ ਮਨੁੱਖੀ ਆਪੇ ਦੇ ਅੰਦਾਜ਼ ਦੀ ਆਂਤਰਿਕਤਾ ਦਾ ਸੂਚਕ  ਬਣ ਬੈਠਦੀਆਂ ਹਨ। ਉਦਾਹਰਣ ਵਜੋਂ ਪਿਆਰ ਤੇ 

ਵਿੱਦਿਆ ਦੇ ਪ੍ਰਸੰਗ ’ਚ ਪੱਤਰਕਾਰੀ ਦੀ ਭੂਮਿਕਾ

Posted On November - 14 - 2010 Comments Off on ਵਿੱਦਿਆ ਦੇ ਪ੍ਰਸੰਗ ’ਚ ਪੱਤਰਕਾਰੀ ਦੀ ਭੂਮਿਕਾ
ਸ਼ਾਮ ਸਿੰਘ ਵਿੱਦਿਆ ਤੀਜਾ ਨੇਤਰ ਹੈ ਜਿਹੜਾ ਦੂਰ ਦਿਸਹੱਦਿਆਂ ਅਤੇ ਉਨ੍ਹਾਂ ਤੋਂ ਪਾਰ ਦੇਖ ਸਕਦਾ ਹੈ। ਆਪਣੇ ਨੇਤਰਾਂ ਨਾਲ ਦੇਖਣਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਜਿਸ ਕਰਕੇ ਹੀ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਰ ਲੱਗਦੀ ਹੈ ਅਤੇ ਪਛਾਣ ਹੁੰਦੀ ਹੈ। ਵਿੱਦਿਆ ਨਾਲ ਹਾਸਲ ਹੁੰਦੀ ਸੂਝ-ਬੂਝ ਦਾ ਨੇਤਰ ਆਲੇ-ਦੁਆਲੇ ਦੀ ਗਹਿਰਾਈ ਵੱਲ ਲਿਜਾਂਦਾ ਹੈ ਜਿਸ ਨਾਲ ਹੀ ਮਨੁੱਖ ਦੀ ਸਮਝ ਬਣਦੀ ਹੈ ਅਤੇ ਬੁੱਧ-ਵਿਵੇਕ ਦਾ ਜਨਮ ਹੁੰਦਾ ਹੈ। ਜਿਸ ਤਰ੍ਹਾਂ ਸਮਾਜ ਦੇ ਆਮ ਪ੍ਰਸੰਗਾਂ ਵਿਚ ਅੱਖਾਂ ਬਿਨਾਂ ਕੰਮ ਨਹੀਂ 

ਸੁਹਾਣੇ ਦਾ ਅੰਤਰਰਾਸ਼ਟਰੀ ਬੋਧੀ ਵਿਦਵਾਨ ਹਰਿਨਾਮ ਦਾਸ

Posted On November - 14 - 2010 Comments Off on ਸੁਹਾਣੇ ਦਾ ਅੰਤਰਰਾਸ਼ਟਰੀ ਬੋਧੀ ਵਿਦਵਾਨ ਹਰਿਨਾਮ ਦਾਸ
ਸੁੱਤੇ ਪੰਨਿਆਂ ਦੀ ਦਾਸਤਾਨ ਮਨਮੋਹਨ ਸਿੰਘ ਦਾਊਂ ਲੋਕ ਗਾਇਕ ਤੇ ਅਖਾੜਾ ਪਰੰਪਰਾ ਦਾ ਪੁਆਧੀ ਭਗਤ ਆਸਾ ਰਾਮ ਸੋਹਾਣਾ ਗਾਇਕ ਦਰਵੇਸ਼-ਕਲਾਕਾਰ ਬਾਰੇ, ਆਮ ਲੋਕਾਂ ਵਿਚ ਬੜਾ ਸਤਿਕਾਰ ਹੈ ਤੇ ਉਸ ਦੀ ਗਾਇਕੀ ਲਿਖਤੀ ਕਿੱਸਿਆਂ ਵਿਚ ਵੀ ਮਿਲਦੀ ਹੈ। ਇਹ ਗੱਲ ਵੱਖਰੀ ਹੈ ਕਿ ਉਸ ਦੇ ਮੌਖਿਕ ਗਾਉਣ ਬਾਰੇ ਖੋਜ ਚੱਲ ਵੀ ਰਹੀ ਹੈ ਜੋ ਬੜੀ ਸਲਾਹੁਣਯੋਗ ਹੈ। ਇੱਥੇ ਇਕ ਅਜਿਹੇ ਵਿਦਵਾਨ ਦੇ ਬਾਰੇ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਜਿਸ ਦਾ ਖੋਜੀ ਵਿਦਵਾਨਾਂ ਨੂੰ ਵੀ ਸ਼ਾਇਦ ਚਿੱਤ ਚੇਤਾ ਨਾ ਹੋਵੇ। ਸਮੇਂ ਦਾ ਗੇੜ 

ਮਨੁੱਖੀ ਭਾਵੁਕਤਾ ਦੀ ਸਾਂਝ

Posted On November - 14 - 2010 Comments Off on ਮਨੁੱਖੀ ਭਾਵੁਕਤਾ ਦੀ ਸਾਂਝ
ਪੰਨੇ: 172, ਮੁੱਲ: 200 ਰੁਪਏ ਪ੍ਰਕਾਸ਼ਕ: ਯੂਨੀਸਟਾਰ ਬੁੱਕਸ ਪ੍ਰਾ. ਲਿਮਟਿਡ। ਖਤ ਜਾਂ ਚਿੱਠੀ ਲਿਖਣ ਦੀ ਕਲਾ ਖਾਤਮੇ ਵੱਲ ਤੇਜ਼ੀ ਨਾਲ ਵਧ ਰਹੀ ਹੈ। ਅੱਜ ਦੇ ਜ਼ਮਾਨੇ ਵਿਚ ਜਦ ਕਿਸੇ ਕੋਲ ਆਪਣੇ ਪ੍ਰੇਮ ਸੰਗੀਆਂ ਨੂੰ, ਮਿੱਤਰ ਪਿਆਰਿਆਂ ਨੂੰ ਚਿੱਠੀ ਲਿਖਣ ਦਾ ਸਮਾਂ ਨਹੀਂ ਤੇ ਵਰ੍ਹਿਆਂ ਤੋਂ ਸਾਂਭ ਰੱਖੀਆਂ ਇਹ ਕਾਗਜ਼ਾਂ ਦੇ ਰੁੱਗ ਨੂੰ ਕਿਤਾਬੀ ਰੂਪ ਦੇਣਾ ਇਕ ਬਹੁਤ ਦਲੇਰਾਨਾ ਤੇ ਨਿਵੇਕਲਾ ਕਾਰਜ ਹੈ ਜੋ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਰਿਟਾਇਰ ਹੋਏ, ਮੇਰੇ ਸਮੇਤ ਹੋਰ ਕਈ 

ਖ਼ਾਲਸਾ ਕਾਲਜ ਪਟਿਆਲਾ ਦੇ 50 ਵਰ੍ਹੇ

Posted On November - 14 - 2010 Comments Off on ਖ਼ਾਲਸਾ ਕਾਲਜ ਪਟਿਆਲਾ ਦੇ 50 ਵਰ੍ਹੇ
ਮੁੱਖ ਸੰਪਾਦਕ: ਡਾ. ਧਰਮਿੰਦਰ ਸਿੰਘ ਉੱਭਾ, ਪ੍ਰਿੰਸੀਪਲ ਸੰਪਾਦਕਾ: ਪ੍ਰੋ. ਅੰਬਿਕਾ ਪੰਨੇ: 126, ਮੁੱਲ: 800 ਰੁਪਏ ਪ੍ਰਕਾਸ਼ਕ: ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ, ਪਟਿਆਲਾ – ਬਲਵਿੰਦਰ ਸਿੰਘ ਸਿਪਰੇ ਪਟਿਆਲਾ ਦੀ ਨਾਮੀ ਵਿੱਦਿਅਕ ਸੰਸਥਾ ‘ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ’ ਨੇ ਇਸੇ ਸਾਲ ਜੁਲਾਈ ਮਹੀਨੇ ਆਪਣੀ ਸਥਾਪਨਾ ਦੇ 50 ਵਰ੍ਹੇ ਪੂਰੇ ਕਰਦਿਆਂ ਗੋਲਡਨ ਜੁਬਲੀ ਮਨਾਈ। ਇਸ ਮੌਕੇ ਕਾਲਜ ਨੇ ਇਕ ਨਿਵੇਕਲਾ ਅਤੇ ਵਧੀਆ ਉਪਰਾਲਾ ਕਰਦਿਆਂ ਕਾਲਜ 

ਜਦੋਂ ਕੋਈ ਫ਼ੌਜਣ ਹੁੰਦੀ ਹੈ

Posted On November - 14 - 2010 Comments Off on ਜਦੋਂ ਕੋਈ ਫ਼ੌਜਣ ਹੁੰਦੀ ਹੈ
ਪੰਨੇ: 112, ਮੁੱਲ: 140 ਰੁਪਏ ਪ੍ਰਕਾਸ਼ਕ: ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ। ਹਥਲੀ ਪੁਸਤਕ ‘ਜਦੋਂ ਕੋਈ ਫੌਜਣ ਹੁੰਦੀ ਹੈ’ ਕਹਾਣੀ ਸੰਗ੍ਰਹਿ ਦੇ ਨਾਲ ਸ੍ਰੀਮਤੀ ਮਨਜੀਤ ਕੌਰ ਮੀਤ ਨੇ ਪੰਜਾਬੀ ਸਾਹਿਤ ਜਗਤ ਵਿਚ ਪ੍ਰਵੇਸ਼ ਕੀਤਾ। ਪੁਸਤਕ ਵਿਚ 16 ਕਹਾਣੀਆਂ ਦਰਜ ਹਨ। ਉਸ ਦਾ ਇਹ ਪ੍ਰਵੇਸ਼ ਸੁਲੱਖਣਾ ਵੀ ਹੈ ਤੇ ਸਲਾਹੁਣਯੋਗ ਵੀ। ਇਸ ਪੁਸਤਕ  ਦੀ ਆਮਦ ਨਾਲ ਪੰਜਾਬੀ ਪੁਸਤਕ ਭੰਡਾਰ ਵਿਚ ਗੁਣਾਤਮਕ ਪੱਖੋਂ ਵੀ ਵਾਧਾ ਹੋਇਆ ਹੈ ਤੇ ਗਿਣਤਾਮਕ ਪੱਖੋਂ ਵੀ। ਲੇਖਿਕਾ ਕੋਲ ਵਸਤੂ ਯਥਾਰਥ ਨੂੰ ਕਥਾ ਵਸਤੂ ਬਣਾਉਣ 
Available on Android app iOS app
Powered by : Mediology Software Pvt Ltd.