ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਪਰਵਾਜ਼ › ›

Featured Posts
ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

ਦਰੱਖ਼ਤਾਂ ਤੋਂ ਲਟਕਦੀਆਂ ਲਾਸ਼ਾਂ ਅਤੇ ਵਾਇਰਲ ਹੁੰਦੇ ਵੀਡੀਓ

ਐੱਸ ਪੀ ਸਿੰਘ* ਆਪਣੀ ਜ਼ਮੀਨ ਉਹਦੀ ਕੋਈ ਨਹੀਂ ਸੀ। ਭੋਇੰ ਦਾ ਛੋਟਾ ਜਿਹਾ ਟੋਟਾ ਹਿੱਸੇ ’ਤੇ ਲੈ ਕੇ ਖੇਤੀ ਕਰਦਾ ਸੀ। ਉਸ ਦਿਨ ਉਹ ਆਪਣੇ ਘਰ ਸਾਹਮਣੇ ਖੁੱਲ੍ਹੇ ਦਲਾਨ ਵਿੱਚ ਬੈਠਾ ਲੱਕੜ ਦਾ ਇੱਕ ਮੁੱਠਾ ਜਿਹਾ ਤਰਾਸ਼ ਰਿਹਾ ਸੀ। ਖੌਰੇ ਕੀ ਬਣਾਉਣਾ ਸੀ ਉਸ? ਅਚਾਨਕ ਕੁਝ ਲੋਕਾਂ ਉਹਨੂੰ ਆ ਘੇਰਿਆ। ਇੱਕ ਗੋਰੀ ...

Read More

ਲੋਕਰਾਜ ’ਚ ਵਿਚਾਰੇ ਲੋਕ

ਲੋਕਰਾਜ ’ਚ ਵਿਚਾਰੇ ਲੋਕ

ਲਕਸ਼ਮੀਕਾਂਤਾ ਚਾਵਲਾ ਲੋਕਰਾਜ ਵਿਚਾਰੇ ਲੋਕਾਂ ਲਈ ਕਿੱਥੇ? ਜਦੋਂ ਤੋਂ ਭਾਰਤ ਆਜ਼ਾਦ ਹੋਇਆ, ਦੇਸ਼ ਨੂੰ ਸੰਵਿਧਾਨ ਮਿਲਿਆ ਅਤੇ ਜਦੋਂ ਤੋਂ ਵਿਦਿਆਰਥੀ ਜੀਵਨ ਸ਼ੁਰੂ ਹੋਇਆ, ਲਗਾਤਾਰ ਇਹੀ ਪੜ੍ਹਿਆ-ਸੁਣਿਆ ਅਤੇ ਆਖਿਆ ਕਿ ਭਾਰਤ ਵਿਚ ਲੋਕਾਂ ਦਾ ਰਾਜ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੈ। ਸਮਾਂ ਗੁਜ਼ਰਨ ਦੇ ਨਾਲ ਨਾਲ ਹਾਲਤ ਇਹ ਹੋ ਗਈ ਕਿ ਰਾਜ ...

Read More

ਸਿੱਖੀ ਆਨ ਤੇ ਸ਼ਾਨ ਦੀ ਗਾਥਾ...

ਸਿੱਖੀ ਆਨ ਤੇ ਸ਼ਾਨ ਦੀ ਗਾਥਾ...

ਸੁਰਿੰਦਰ ਸਿੰਘ ਤੇਜ ਪੜ੍ਹਦਿਆਂ-ਸੁਣਦਿਆਂ ਕੌਫੀ ਟੇਬਲ ਪੁਸਤਕਾਂ ਮੁੱਖ ਤੌਰ ’ਤੇ ਕੌਫੀ ਟੇਬਲਾਂ ਦੇ ਸ਼ਿੰਗਾਰ ਲਈ ਹੁੰਦੀਆਂ ਹਨ। ਇਨ੍ਹਾਂ ਉੱਤੇ ਸਿਰਫ਼ ਨਜ਼ਰ ਮਾਰੀ ਜਾਂਦੀ ਹੈ; ਤਸਵੀਰਾਂ ਦੀ ਭਰਮਾਰ ਕਾਰਨ ਪੜ੍ਹਨ ਲਈ ਬਹੁਤਾ ਕੁਝ ਨਹੀਂ ਹੁੰਦਾ। ਤਸਵੀਰਾਂ ਦੇ ਨਾਲ ਜਿਹੜੀ ਜਾਣਕਾਰੀ ਦਿੱਤੀ ਗਈ ਹੁੰਦੀ ਹੈ, ਉਹ ਵੀ ਸਰਸਰੀ ਕਿਸਮ ਦੀ ਹੁੰਦੀ ਹੈ। ‘ਸਿੱਖ ਹੈਰੀਟੇਜ: ...

Read More

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਨਹੀਂ ਹੈ

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਨਹੀਂ ਹੈ

ਐੱਸ ਪੀ ਸਿੰਘ ਹੁਣ ਵਾਲਾ ਲੁਧਿਆਣਾ ਤਾਂ ਬੜਾ ਵੱਡਾ ਹੈ, ਭੀੜ-ਭੜੱਕੇ ਵਾਲਾ ਤੇ ਰੌਲੇ-ਧੱਕੇ ਵਾਲਾ, ਪਰ ਮੇਰੇ ਸਕੂਲ ਦੇ ਦਿਨਾਂ ਵਿੱਚ ਸ਼ਹਿਰ ਵਿੱਚ ਅਜੇ ਠਹਿਰਾਓ ਸੀ। ਹੁਣ ਤਾਂ ਦਰਵਾਜ਼ਿਓਂ ਬਾਹਰ ਬੱਚਾ ਨਿਕਲ ਜਾਵੇ ਤਾਂ ਮਾਵਾਂ ਨੂੰ ਹੌਲ ਪੈ ਜਾਂਦੇ ਹਨ। ਉਦੋਂ ਅਸੀਂ ਇਕੱਲੇ ਹੀ ਨਿਕਲ ਪੈਂਦੇ ਜੇ ਸਾਈਕਲ ਹੱਥ ਆ ਜਾਂਦਾ। ...

Read More

ਕੂੜਾ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਲਾਹੇਵੰਦ

ਕੂੜਾ ਪ੍ਰਬੰਧਨ ਦੀਆਂ ਨਵੀਨਤਮ ਤਕਨੀਕਾਂ ਲਾਹੇਵੰਦ

ਡਾ. ਯਾਦਵਿੰਦਰ ਸਿੰਘ ਹਰ ਸਾਲ ਅਕਤੂਬਰ ਦੇ ਪਹਿਲੇ ਸੋਮਵਾਰ ਨੂੰ ਵਿਸ਼ਵ ਨਿਵਾਸ ਦਿਵਸ (World Habitat Day) ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਸੰਕਲਪ ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਦਸੰਬਰ 1985 ਵਿਚ ਲਿਆ ਗਿਆ ਸੀ। ਪਹਿਲਾ ਵਿਸ਼ਵ ਨਿਵਾਸ ਦਿਵਸ 6 ਅਕਤੂਬਰ 1986 ਨੂੰ ‘ਆਸਰਾ ਮੇਰਾ ਹੱਕ ਹੈ’ ਦੇ ਵਿਸ਼ੇ ਤਹਿਤ ਮਨਾਇਆ ਗਿਆ ...

Read More

ਇਮਰਾਨ ਦੇ ਦਾਅਵੇ ਅਤੇ ਅਸਲੀਅਤ...

ਇਮਰਾਨ ਦੇ ਦਾਅਵੇ ਅਤੇ ਅਸਲੀਅਤ...

ਕਸ਼ਮੀਰ ਮੁੱਦੇ ਨੇ ਭਾਰਤੀ ਮੀਡੀਆ ਵਾਂਗ ਪਾਕਿਸਤਾਨੀ ਮੀਡੀਆ ਨੂੰ ਵੀ ਸਰਕਾਰੀ ਢੰਡੋਰਚੀ ਬਣਾ ਦਿੱਤਾ ਹੈ। ਜਿਵੇਂ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਦੀਆਂ ‘ਕਾਮਯਾਬੀਆਂ’ ਨੂੰ ਭਾਰਤੀ ਮੀਡੀਆ ਲਗਾਤਾਰ ਸਲਾਹੁੰਦਾ ਆਇਆ ਹੈ, ਤਿਵੇਂ ਹੀ ਇਮਰਾਨ ਖ਼ਾਨ ਦੀ ਹਾਲੀਆ ਅਮਰੀਕਾ ਫੇਰੀ ਤੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਉਸ ਦੀ ਤਕਰੀਰ ਨੂੰ ਪਾਕਿਸਤਾਨੀ ਮੀਡੀਆ ...

Read More

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ

ਕਸ਼ਮੀਰ ਸਾਡਾ ਅੰਦਰੂਨੀ ਮਸਲਾ ਹੈ

ਐੱਸ ਪੀ ਸਿੰਘ* ਸਾਡੇ ਪ੍ਰਧਾਨ ਮੰਤਰੀ ਦਾ ਉਹ ਹੁਣ ਭਾਵੇਂ ਗੂੜ੍ਹਾ ਮਿੱਤਰ ਹੈ, ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੈ ਅਤੇ ਭਾਵੇਂ ਇਹ ਕਹਿਣ ਲੱਗਿਆਂ ਜਿੰਨੀ ਮਰਜ਼ੀ ਘੁੱਟ ਕੇ ਨਰਿੰਦਰ ਮੋਦੀ ਹੋਰਾਂ ਦਾ ਹੱਥ ਫੜ ਲਵੇ ਕਿ ਉਹ ਕਸ਼ਮੀਰ ਬਾਰੇ ਸਾਲਸੀ ਕਰਨ ਲਈ ਤਿਆਰ ਹੈ ਪਰ ਸੱਚੀ ਗੱਲ ਇਹ ...

Read More


ਮਾਨਵੀ ਪੱਖ ਛੂਹਣ ਵਾਲੀ ਰਚਨਾ

Posted On November - 28 - 2010 Comments Off on ਮਾਨਵੀ ਪੱਖ ਛੂਹਣ ਵਾਲੀ ਰਚਨਾ
‘ਸ਼ਿਵਰੰਜਨੀ’ ਜਗਤਾਰ ਸਿੰਘ ਦੀ ਪਲੇਠੀ ਕਾਵਿ ਰਚਨਾ ਹੈ, ਜਿਸ ਵਿਚ ਗਜ਼ਲ ਤੇ ਗੀਤ ਸ਼ਾਮਲ ਹਨ। ਕੁੱਲ ਪੰਜਾਹ ਦੇ ਕਰੀਬ ਰਚਨਾਵਾਂ ਦਾ ਇਹ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਅੰਦਰ ਇਕੋ ਸਮੇਂ ਇਕ ਤੋਂ ਵਧੇਰੇ ਵਿਸ਼ੇਸ਼ਤਾਵਾਂ ਦਾ ਧਾਰਨੀ ਹੋਣ ਦਾ ਮਾਣ ਰੱਖਦਾ ਹੈ। ਇਹ ਵਿਸ਼ੇਸ਼ਤਾਵਾਂ ਸ਼ਿਵਰੰਜਨੀ ਦੇ ਰਚਨਾਕਾਰ ਜਗਤਾਰ ਸਿੰਘ ਦੀ ਸੁਹਿਰਦ, ਮਿੱਠਬੋਲੜੀ, ਮਿਲਣਸਾਰ ਸ਼ਖਸੀਅਤ ਕਾਰਨ ਹਨ ਜਾਂ ਸ਼ਿਵਰੰਜਨੀ ਦੀਆਂ ਸਰਲ, ਸੁਭਾਵਿਕ, ਸਹਿਜਤਾ ਭਰਪੂਰ ਤੇ ਭਾਵਪੂਰਤ ਰਚਨਾਵਾਂ ਕਾਰਨ ਹਨ, ਇਹ ਗੱਲ ਵਿਚਾਰਨਯੋਗ ਹੈ। 

ਮੇਰੇ ਬਾਰੇ

Posted On November - 28 - 2010 Comments Off on ਮੇਰੇ ਬਾਰੇ
ਗ਼ਜ਼ਲ-ਸੰਗ੍ਰਹਿ ਲੇਖਕ: ਜੱਗਦੀਪ ਪੰਨੇ: 84, ਮੁੱਲ: 125 ਰੁਪਏ ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ‘ਮੇਰੇ ਬਾਰੇ’ ਨਵ-ਯੁਵਕ ਸ਼ਾਇਰ ਜੱਗਦੀਪ ਦਾ ਪਲੇਠਾ ਗ਼ਜ਼ਲ ਸੰਕਲਨ ਹੈ ਜਿਸ ਦੀ ਆਮਦ ਨਾਲ ਪੰਜਾਬੀ ਗ਼ਜ਼ਲ ਦੀ ਨੁਹਾਰ, ਅਮੀਰੀ ਅਤੇ ਗ਼ਜ਼ਬ ਦੇ ਸੌਂਦਰੀਯ ਵਿਚ ਢੇਰ ਵਾਧਾ ਹੋਇਆ ਹੈ। ਇਹ ਪੁਸਤਕ ਪੜ੍ਹਦਿਆਂ ਇਸ ਕਵੀ ਦੇ ਗਹਿਰੇ ਅਨੁਭਵ ਅਤੇ ਕਮਾਲ ਦੇ ਸਾਦ-ਮੁਰਾਦੇ ਸ਼ੇਅਰਾਂ ਦਾ ਆਨੰਦ ਮਾਣਦਿਆਂ ਕਈ ਵਾਰੀ ਕਵੀ ਦੀ ਕਲਮ ਨੂੰ ਸਜਦਾ ਕਰਨ ਦਾ ਮਾਣ ਹਾਸਲ ਕਰਨਾ ਪਿਆ। ਸੁਰਜੀਤ ਪਾਤਰ ਅਤੇ ਡਾ. ਜਗਤਾਰ 

ਲੋਕ ਸਭਿਆਚਾਰ ਦੀ ਰਾਖੀ

Posted On November - 28 - 2010 Comments Off on ਲੋਕ ਸਭਿਆਚਾਰ ਦੀ ਰਾਖੀ
ਕੁੜਿੱਕੀ ਨਾਟਕ ਵਿਚ ਡਾ. ਜਗਜੀਤ ਸਿੰਘ ਕੋਮਲ ਦਾ ਸਪਸ਼ਟ ਸੁਨੇਹਾ ਹੈ: ਸਾਨੂੰ ਸੱਚ ਦੱਸਣ ਦੀ ਲਹਿਰ ਚਲਾਉਣੀ ਪਵੇਗੀ, ਚਾਹੇ ਇਸ ਲਈ ਸੂਲੀ ਹੀ ਕਿਉਂ ਨਾ ਟੰਗ ਦਿੱਤਾ ਜਾਵੇ। ਝੂਠ ਕਹਿ ਕੇ ਵਸਦੇ ਰਹਿਣ ਦੀ ਮਸਨੂਈ ਸਥਿਰਤਾ ਨੂੰ ਤਿਆਗਣਾ ਹੋਵੇਗਾ। ਬਾਜ਼ਾਰੂ, ਉਤਪਾਦਕੀ, ਭੋਗੀ ਪੁਸਤਕ ਸਭਿਅਤਾ ਦਾ ਵਿਰੋਧ ਕਰਨਾ ਪਵੇਗਾ। ਸੰਸਾਰੀਕਰਨ, ਬਿਜਲਈਕਰਨ, ਆਧੁਨਿਕੀਕਰਨ, ਉੱਤਰ ਆਧੁਨਿਕੀਕਰਨ, ਏਕੀਕਰਨ, ਕੰਪਿਊਟਰੀਕਰਨ ਆਦਿ, ਸੰਕਲਪ ਮੰਡੀ ਦੇ ਨੁਕਤਾ ਨਿਗਾਹ ਤੋਂ ਲਾਹੇਵੰਦ ਅਤੇ ਮਨ-ਲੁਭਾਉਣੇ ਹਨ। ਪਰ ਇਹ ਸਿਰਜਣਾਤਮਕ 

ਗੁਰਮਤਿ ਸੰਗੀਤ ਦਾ ਸਿਧਾਂਤਕੀ ਸਰੂਪ

Posted On November - 28 - 2010 Comments Off on ਗੁਰਮਤਿ ਸੰਗੀਤ ਦਾ ਸਿਧਾਂਤਕੀ ਸਰੂਪ
ਗੁਰਮਤਿ ਸੰਗੀਤ ਦਰਪਣ-ਭਾਗ ਤੀਜਾ ਲੇਖਕ: ਪ੍ਰੋ. ਕਰਤਾਰ ਸਿੰਘ ਪੰਨੇ 370, ਪ੍ਰਕਾਸ਼ਕ: ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ. ਕਰਤਾਰ ਸਿੰਘ ਉਨ੍ਹਾਂ ਸੰਗੀਤ ਸ਼ਾਸਤਰੀਆਂ ਵਿਚੋਂ ਇਕ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਹੁਨਰ ਤੇ ਕਲਾ ਸਾਧਨਾ ਲਈ ਮਾਨਤਾ, ਉਮਰ ਦੇ ਉਸ ਪੜਾਅ ‘ਤੇ ਮਿਲੀ ਜਿੱਥੇ ਸਾਧਾਰਨ ਮਨੁੱਖ ਵਾਨਪ੍ਰਸਤੀ ਬਾਰੇ ਸੋਚਣ ਲੱਗਦਾ ਹੈ। 1995 ਤੋਂ ਗੁਰਮਤਿ ਸੰਗੀਤ ਅਕੈਡਮੀ, ਆਨੰਦਪੁਰ ਸਾਹਿਬ ਦੇ ਡਾਇਰੈਕਟਰ ਚਲੇ ਆ ਰਹੇ ਪ੍ਰੋਫੈਸਰ ਸਾਹਿਬ ਨੇ ਸੰਗੀਤ 

ਕਿਤਾਬ ਘਰ

Posted On November - 21 - 2010 Comments Off on ਕਿਤਾਬ ਘਰ
ਗਿਆਨ-ਖ਼ਜ਼ਾਨਾ ਦਰਸ਼ਨ ਸਿੰਘ ‘ਆਸ਼ਟ’ ਕਿਤਾਬ ਮਨੁੱਖ ਦੀ ਸੱਚੀ ਹਿਤੈਸ਼ੀ ਹੈ। ਇਸ ਦੀ ਤੁਲਨਾ ਇੱਕ ਅਜਿਹੇ ਤੋਹਫ਼ੇ ਨਾਲ ਕੀਤੀ ਜਾ ਸਕਦੀ ਹੈ ਜੋ ਮਨੁੱਖੀ-ਮਨ ਦੇ ਹਨੇਰੇ ਕੋਨਿਆਂ ਨੂੰ ਉਜਲਾ ਕਰਕੇ ਮਾਨਸਿਕ ਸੰਤੁਸ਼ਟੀ ਅਤੇ ਖ਼ੁਸ਼ੀ ਪ੍ਰਦਾਨ ਕਰਦਾ ਹੈ। ਵਿਸ਼ਵ ਦੇ ਮਹਾਨ ਲਿਖਾਰੀਆਂ ਨੇ ਇਨ੍ਹਾਂ ਕਿਤਾਬਾਂ ਰਾਹੀਂ ਹੀ ਆਪਣੇ ਮੁਕੱਦਸ ਖ਼ਿਆਲਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਵੰਡ ਕੇ ਉਨ੍ਹਾਂ ਦਾ ਸੁਚੱਜਾ-ਮਾਰਗ ਦਰਸ਼ਨ ਕੀਤਾ ਹੈ। ਕਿਤਾਬਾਂ ਵਿਚੋਂ ਕਿਸੇ ਦੇਸ਼-ਕੌਮ ਦੀ ਮਾਣਮੱਤੀ ਸਾਹਿਤਕ, ਸੱਭਿਆਚਾਰਕ, 

ਸ਼ੈਕਸਪੀਅਰ ਦਾ ਸਹੁਰਾ ਘਰ

Posted On November - 21 - 2010 Comments Off on ਸ਼ੈਕਸਪੀਅਰ ਦਾ ਸਹੁਰਾ ਘਰ
ਪਰਮਜੀਤ ਕੌਰ ਸਰਹਿੰਦ ਵਿਲੀਅਮ ਸ਼ੈਕਸਪੀਅਰ ਅੰਗਰੇਜ਼ੀ ਭਾਸ਼ਾ ਦਾ ਮਹਾਨ ਕਵੀ, ਲੇਖਕ, ਨਾਟਕਕਾਰ ਅਤੇ ਕਲਾਕਾਰ ਹੋਇਆ ਹੈ। ਉਸ ਦਾ ਜਨਮ ਇੰਗਲੈਂਡ ਵਿੱਚ 26 ਅਪਰੈਲ, 1564 ਈ. ਪਿਤਾ ਜੌਹਨ ਸ਼ੈਕਸਪੀਅਰ ਅਤੇ ਮਾਤਾ ਮੈਰੀ ਦੇ ਘਰ ਏਵਨ ਦਰਿਆ ਦੇ ਕਿਨਾਰੇ ਵਸੇ ਸ਼ਹਿਰ ਸਟਰੈਟਫੋਰਡ ਵਿਖੇ ਹੋਇਆ। ਵਿਲੀਅਮ ਸ਼ੈਕਸਪੀਅਰ ਦੀ ਸ਼ਾਦੀ 18 ਸਾਲ ਦੀ ਉਮਰ ਵਿੱਚ ਐਨੇ ਹੈਥਵੇ (1nne 8athaway) ਨਾਲ ਹੋਈ। ਉਨ੍ਹਾਂ ਦੇ ਪਹਿਲੀ ਪੁੱਤਰੀ ਸੁਜ਼ਾਨਾ (Susanna) ਪੈਦਾ ਹੋਈ ਤੇ ਫਿਰ ਜੁੜਵਾਂ ਪੁੱਤਰ-ਪੁੱਤਰੀ ਹੋਏ। ਪੁੱਤਰ ਹੈਮਨੇਟ ਬਚਪਨ ਵਿੱਚ 

ਬਚਨੀ ਹਾਸ਼ਮ

Posted On November - 21 - 2010 Comments Off on ਬਚਨੀ ਹਾਸ਼ਮ
ਪੰਨੇ 156, ਮੁੱਲ : 200 ਰੁਪਏ ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ। ਭਾਈ ਅਜੈਬ ਸਿੰਘ ਵਿਸ਼ਾਲ ਜੀਵਨ ਤਜਰਬੇ ਵਾਲੇ ਸਾਹਿਤਕਾਰ ਹਨ, ਜਿਹੜੇ ਪਚੱਨਵਿਆਂ ਦੀ ਉਮਰ ਵਿੱਚ ਵੀ ਸਾਹਿਤ ਸਿਰਜਣਾ ਨੂੰ ਗਰਮਜੋਸ਼ੀ ਨਾਲ ਸਮਰਪਿਤ ਨੇ। ਉਨ੍ਹਾਂ ਲਿਖਿਆ ਬਹੁਤ ਕੁੱਝ, ਪਰ ਪ੍ਰਕਾਸ਼ਤ ਕਰਾਉਣ ਤੋਂ ਪਾਸਾ ਵੱਟੀ ਰੱਖਿਆ। ਇਸ ਦਾ ਕਾਰਨ ਉਨ੍ਹਾਂ ਦੇ ਰੁਝੇਵੇਂ ਰਹੇ, ਕਦੇ ਪਿੰਡ ਦੀ ਸਰਪੰਚੀ ਤੇ ਕਦੇ ਸੈਕਟਰੀ ਦੀ ਨੌਕਰੀ। ‘ਬਚਨੀ ਹਾਸ਼ਮ’ ਨਾਵਲ ਭਾਈ ਅਜੈਬ ਸਿੰਘ ਦੀਆਂ ਕੋਮਲ ਭਾਵਾਂ ਦੀ ਨਿਸ਼ਾਨਦੇਹੀ ਕਰਨ ਦੇ 

ਸਾਹਿਤਕ ਸਰਗਰਮੀਆਂ

Posted On November - 21 - 2010 Comments Off on ਸਾਹਿਤਕ ਸਰਗਰਮੀਆਂ
ਨਵੀਂ ਪੰਜਾਬੀ ਕਵਿਤਾ ਬਾਰੇ ਸੈਮੀਨਾਰ ਪਿਛਲੇ ਦਿਨੀਂ ਸਾਊਥੈਂਪਟਨ (ਯੂ.ਕੇ.) ਵਿਚ ਨਵੀਂ ਪੰਜਾਬੀ ਕਵਿਤਾ ਦਾ ਇਕ  ਸੈਮੀਨਾਰ ਕਰਵਾਇਆ ਗਿਆ। ਸਮਕਾਲੀ ਪੰਜਾਬੀ ਕਵਿਤਾ ਦੇ ਵਿਭਿੰਨ ਨਵੇਂ ਰੁਝਾਨਾਂ ਨੂੰ ਮੁੱਖ ਰੱਖਦਿਆਂ, ਪਹਿਲੇ ਦੋ ਸੈਸ਼ਨਾਂ ਵਿਚ ਤਿੰਨੇ ਪਰਚੇ ਪੜ੍ਹੇ ਗਏ। ਵਰਿੰਦਰ ਪਰਿਹਾਰ ਦੇ ਸੰਖੇਪ ਸੁਆਗਤੀ ਭਾਸ਼ਣ ਤੋਂ ਬਾਅਦ, ਸੈਮੀਨਾਰ ਦਾ ਮੂਲ ਸੁਰ, ‘ਪੰਜਾਬੀ ਭਾਸ਼ਾ, ਸੰਸਾਰੀਕਰਨ ਅਤੇ ਨਵੀਂ ਪੰਜਾਬੀ ਕਵਿਤਾ’, ਡਾ. ਦੇਵਿੰਦਰ ਕੌਰ ਦਾ ਲਿਖਿਆ ਬਹਿਸ ਉਕਸਾਊ ਪਰਚਾ ਪੜ੍ਹਿਆ ਗਿਆ। ਪ੍ਰਸਿੱਧ 

ਪੜਚੋਲ

Posted On November - 21 - 2010 Comments Off on ਪੜਚੋਲ
ਅਵਤਾਰ ਸਿੰਘ ਭੰਵਰਾ ਸਮਕਾਲੀ ਸਾਹਿਤ: ਪੰਜਾਬੀ ਸਾਹਿਤ ਸਭਾ, ਨਵੀਂ ਦਿੱਲੀ ਦੇ ਪ੍ਰਕਾਸ਼ਨ ਦਾ ਬਾਰ੍ਹਵਾਂ ਅੰਕ (ਅਕਤੂਬਰ-ਦਸੰਬਰ) ਮਹਿਲਾ ਲੇਖਕ ਵਿਸ਼ੇਸ਼ ਹੈ। ਇਸ ਵਿਚ ਅਠਤਾਲੀ ਮਹਿਲਾ ਲੇਖਕਾਂ ਦੀਆਂ ਰਚਨਾਵਾਂ ਛਾਪੀਆਂ ਗਈਆਂ ਹਨ। ਇਸ ਨੂੰ ਕਈ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਰਾਣੀ ਨਗੇਂਦਰ, ਬਲਵੀਰ ਕੌਰ ਸੰਘੇੜਾ, ਸੁਖਵੰਤ ਕੌਰ ਮਾਨ, ਵੀਨਾ ਵਰਮਾ, ਰੀਤੂ ਕਲਸੀ, ਬਚਿੰਤ ਕੌਰ, ਪ੍ਰੀਤਮ ਸੰਧੂ, ਰਾਜਿੰਦਰ ਕੌਰ, ਸੁਰਜੀਤ ਸਰਨਾ, ਮਹਿੰਦਰ ਰਿਸ਼ਮ, ਕੈਲਾਸ਼ ਪੁਰੀ, ਤਾਰਨ ਗੁਜਰਾਲ, 

ਪੰਜਾਬੀ ਸੱਭਿਆਚਾਰ ਦਾ ਭਵਿੱਖ

Posted On November - 21 - 2010 Comments Off on ਪੰਜਾਬੀ ਸੱਭਿਆਚਾਰ ਦਾ ਭਵਿੱਖ
ਡਾ. ਸੁਦਰਸ਼ਨ ਗਾਸੋ ਮਨੁੱਖੀ ਸਭਿਅਤਾ ਦੀ ਉਸਾਰੀ ਦੇ ਇਤਿਹਾਸ ਪਿੱਛੇ ਅਨੇਕਾਂ ਦੇਸ਼ਾਂ ਦੇ ਸੱਭਿਆਚਾਰਾਂ ਦਾ ਵੱਡਮੁੱਲਾ, ਨਵੇਕਲਾ ਅਤੇ ਨਰੋਆ ਯੋਗਦਾਨ ਰਿਹਾ ਹੈ। ਮਨੁੱਖੀ ਸਭਿਅਤਾ ਦੀ ਉਸਾਰੀ ਕਿਸੇ ਇਕ ਦਿਨ ਵਿਚ ਨਹੀਂ ਹੋਈ ਸਗੋਂ ਅਣਗਿਣਤ ਮਨੁੱਖਾਂ ਦੇ ਸਮੂਹਿਕ ਉਪਰਾਲਿਆਂ, ਯੋਜਨਾਵਾਂ, ਖ਼ਿਆਲਾਂ ਅਤੇ ਖੂਬੀਆਂ ਨੇ ਇਸ ਦੀ ਉਸਾਰੀ ਵਿਚ ਦਿਨ-ਰਾਤ ਦੀ ਮਿਹਨਤ ਸਦਕਾ ਰੰਗਾਂ ਦਾ ਨਜ਼ਾਰਾ ਸਿਰਜਿਆ ਹੈ। ਇਸੇ ਲਈ ਜਿੰਨਾ ਦਿਲਚਸਪ ਮਨੁੱਖੀ ਜੀਵਨ ਦਾ ਇਤਿਹਾਸ ਹੈ ਉਸ ਤੋਂ ਕਿਤੇ ਵਧੇਰੇ ਖਿੱਚ-ਭਰਪੂਰ 

ਬਾਲ-ਬੁੱਧ ਲਈ ਸਮਾਜਕ ਪਛਾਣ ਦਾ ਕਾਵਿ

Posted On November - 21 - 2010 Comments Off on ਬਾਲ-ਬੁੱਧ ਲਈ ਸਮਾਜਕ ਪਛਾਣ ਦਾ ਕਾਵਿ
ਡਾ. ਤੇਜਵੰਤ ਮਾਨ ਸਾਹਿਤ ਕਿਸੇ ਵੀ ਰੂਪਕੀ ਵਿਧਾ ਵਿਚ ਲਿਖਿਆ ਜਾਵੇ ਅਤੇ ਕਿਸੇ ਵੀ ਉਮਰ ਦੇ ਪਾਠਕ ਲਈ ਲਿਖਿਆ ਜਾਵੇ ਉਸ ਵਿਚ ਜੀਵਨ ਦੀ ਸਮਝ ਦੀ ਡੂੰਘਾਈ ਅਤੇ ਮਨੁੱਖੀ ਯਥਾਰਥ ਵਿਚ ਡੂੰਘਾ ਲਹਿ ਜਾਣ ਦੀ ਸ਼ਕਤੀ ਹੋਣੀ ਚਾਹੀਦੀ ਹੈ। ਪੰਜਾਬੀ ਵਿਚ ਬਾਲ-ਸਾਹਿਤ ਗਿਣਤੀ ਪੱਖੋਂ ਬਹੁਤ ਲਿਖਿਆ ਜਾ ਰਿਹਾ ਹੈ। ਮੇਰੀ ਫਿਕਰਮੰਦੀ ਇਹ ਨਹੀਂ ਕਿ ਬਾਲ-ਸਾਹਿਤ ਘਟ ਲਿਖਿਆ ਜਾ ਰਿਹਾ ਹੈ ਜਿਵੇਂ ਬਹੁਤ ਸਾਰੇ ਵਿਦਵਾਨ ਸੋਚਦੇ ਹਨ ਸਗੋਂ ਮੇਰੇ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਅੱਜ ਵਿਸ਼ਵੀਕਰਨ ਅਤੇ ਵਿਸ਼ਵ ਮੰਡੀ 

ਵਿਸ਼ਵ ਸ਼ਾਂਤੀ ਤੇ ਧਾਰਮਿਕ ਚੇਤਨਾ ਦੇ ਮੋਢੀ

Posted On November - 21 - 2010 Comments Off on ਵਿਸ਼ਵ ਸ਼ਾਂਤੀ ਤੇ ਧਾਰਮਿਕ ਚੇਤਨਾ ਦੇ ਮੋਢੀ
ਜਥੇਦਾਰ ਅਵਤਾਰ ਸਿੰਘ* ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਪ੍ਰਕਾਸ਼ 1469 ਈਸਵੀ ਨੂੰ ਨਨਕਾਣਾ ਸਾਹਿਬ (ਰਾਏ ਭੋਇ ਦੀ ਤਲਵੰਡੀ, ਪਾਕਿਸਤਾਨ) ਵਿਖੇ ਪਿਤਾ ਮਹਿਤਾ ਕਲਿਆਨ ਦਾਸ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਉਦਰ ਤੋਂ ਹੋਇਆ ਸੀ। ਉਹਨਾਂ ਦੇ ਆਗਮਨ ਸਮੇਂ ਹਿੰਦੁਸਤਾਨ ਵਿਚ ਅਧਰਮ ਅਤੇ ਕੂੜ ਦਾ ਬੋਲਬਾਲਾ ਸੀ। ਲੋਕ ਫੋਕੇ ਕਰਮ-ਕਾਂਡਾਂ, ਜਾਦੂ-ਟੂਣਿਆਂ ਅਤੇ ਜੰਤਰਾਂ-ਮੰਤਰਾਂ ਦੇ ਜਾਲ ਵਿਚ ਬੁਰੀ ਤਰ੍ਹਾਂ ਫਸ ਚੁੱਕੇ ਸਨ ਅਤੇ ਉਨ੍ਹਾਂ ਦਾ ਪਰਮਾਤਮਾ ਵਿਚੋਂ ਵਿਸ਼ਵਾਸ ਟੁੱਟ ਰਿਹਾ ਸੀ। ਹਿੰਦੂ 

ਅਜਾਇਬ ਚਿੱਤਰਕਾਰ

Posted On November - 21 - 2010 Comments Off on ਅਜਾਇਬ ਚਿੱਤਰਕਾਰ
ਸਾਹਿਤ ਤੇ ਕਲਾ ਦਾ ਸੁਮੇਲ ਜਗੀਰ ਸਿੰਘ ਪ੍ਰੀਤ ਪੰਜਾਬੀ-ਕਾਵਿ- ਜਗਤ ਵਿਚ ਸਮਰੱਥ ਸ਼ਾਇਰ ਅਜਾਇਬ ਚਿੱਤਰਕਾਰ ਅੱਜ ਦੀ ਦੌੜ-ਭੱਜ ਦੀ ਜ਼ਿੰਦਗੀ ਤੋਂ ਨਿਰਲੇਪ ਹੈ। ਨਾ ਪੈਸੇ ਦਾ ਲਾਲਚ, ਨਾ ਸ਼ੋਹਰਤ ਦੀ ਭੁੱਖ, ਨਾ ਇਨਾਮਾਂ/ਸਨਮਾਨਾਂ ਵਾਸਤੇ ਕੋਈ ਤਿਗੜਮਬਾਜ਼ੀ। ਹੈਰਾਨੀ ਹੁੰਦੀ ਹੈ ਉਨ੍ਹਾਂ ਤੋਂ ਅੱਧੀ ਉਮਰ ਦੇ ਲੇਖਕ/ਕਵੀ ਉਨ੍ਹਾਂ ਦੀ ਹੀ ਹਾਜ਼ਰੀ ਵਿਚ ਆਪਣੇ ਆਪ ਨੂੰ ਵੱਡੇ ਗੁਣੀ/ਮਕਬੂਲ ਤੇ ਸਮਰੱਥ ਹੋਣ ਦੇ ਸਿਹਰੇ ਆਪਣੇ ਸਿਰ ਆਪ ਹੀ ਬੰਨ੍ਹਵਾਉਂਦੇ ਹਨ।  ਉਨ੍ਹਾਂ ਨੇ ਸਾਰੀ ਉਮਰ ਨਾ ਕਿਸੇ 

ਜੀਵਨ ਕਥਾ ਜੀਯਾ!

Posted On November - 14 - 2010 Comments Off on ਜੀਵਨ ਕਥਾ ਜੀਯਾ!
ਡਾ. ਨਾਮਵਰ ਸਿੰਘ ਮੇਰੇ ਮਿੱਤਰ ਰਾਜਿੰਦਰ ਯਾਦਵ (ਪ੍ਰਸਿੱਧ ਹਿੰਦੀ ਲੇਖਕ ਤੇ ਹਿੰਦੀ ਦੇ ਰਸਾਲੇ ‘ਹੰਸ’ ਦੇ ਸੰਪਾਦਕ) ਲਿਖ ਕੇ ਕਹਿ ਚੁੱਕੇ ਹਨ ਤੇ ਕਈ ਹੋਰ ਲੋਕ ਲਿਖਦੇ ਨਹੀਂ, ਕਹਿੰਦੇ ਹਨ ਕਿ ਮੈਂ ਵਿਵਸਥਾ ਦਾ, ਸੱਤਾ ਦਾ ਆਦਮੀ ਹਾਂ। ਦਰਅਸਲ ਅਸੀਂ ਲੇਖਕ ਮੱਧ ਵਰਗ ’ਚੋਂ ਹਾਂ ਤੇ ਮੱਧ ਵਰਗ ’ਚ ਜਿਹੜੇ ਕੁਝ ਉਤਾਂਹ ਠੀਕ-ਠਾਕ ਥਾਂ ’ਤੇ ਪਹੁੰਚ ਜਾਂਦੇ ਹਨ, ਲੋਕ ਅਚਾਨਕ ਉਨ੍ਹਾਂ ਨੂੰ ਸੱਤਾ ਤੇ ਵਿਵਸਥਾ ਦੇ ਪ੍ਰਤੀਕ ਦੇ ਰੂਪ ਵਿਚ ਦੇਖਣ ਲੱਗ ਪੈਂਦੇ ਹਨ। ਅਸਲੀਅਤ ਇਹ ਹੈ ਕਿ ਅਸੀਂ ਵਿਸ਼ਾਲ ਤ੍ਰੰਤ ਦੇ 

ਸਬੰਧ

Posted On November - 14 - 2010 Comments Off on ਸਬੰਧ
ਓਮ ਪ੍ਰਕਾਸ਼ ਗਾਸੋ ਧੁਨੀ ਵਿੱਚੋਂ ਸਬੰਧ ਉਪਜਦੇ ਹਨ। ਸਾਡੀ ਇਹ ਧਰਤੀ ਵੰਨ-ਸੁਵੰਨੀਆਂ ਧੁਨੀਆਂ ਦੀ ਜਨਮਦਾਤਾ ਬਣੀ ਹੋਈ ਹੈ। ਹਜ਼ਾਰਾਂ ਕਿਸਮ ਦੀਆਂ ਧੁਨੀਆਂ ਜਨਮਦੀਆਂ ਹਨ ਅਤੇ ਹਜ਼ਾਰਾਂ ਕਿਸਮ ਦੀਆਂ ਧੁਨੀਆਂ ਸਮਾਪਤ ਹੁੰਦੀਆਂ ਰਹਿੰਦੀਆਂ ਹਨ। ਕਦੇ-ਕਦੇ ਕੁਝ ਅਜਿਹੀਆਂ ਧੁਨੀਆਂ ਇਸ ਧਰਤੀ ਉੱਤੇ ਸਥਾਪਤ ਹੋ ਜਾਂਦੀਆਂ ਹਨ ਜਿਨ੍ਹਾਂ ਕੋਲ ਸ਼ਾਸ਼ਵਤ-ਆਵਾਜ਼ ਦੇ ਸਦੀਵੀ ਅੰਸ਼ ਹੁੰਦੇ ਹਨ। ਇੰਝ ਇਹ ਧੁਨੀਆਂ ਮਨੁੱਖੀ ਆਪੇ ਦੇ ਅੰਦਾਜ਼ ਦੀ ਆਂਤਰਿਕਤਾ ਦਾ ਸੂਚਕ  ਬਣ ਬੈਠਦੀਆਂ ਹਨ। ਉਦਾਹਰਣ ਵਜੋਂ ਪਿਆਰ ਤੇ 

ਵਿੱਦਿਆ ਦੇ ਪ੍ਰਸੰਗ ’ਚ ਪੱਤਰਕਾਰੀ ਦੀ ਭੂਮਿਕਾ

Posted On November - 14 - 2010 Comments Off on ਵਿੱਦਿਆ ਦੇ ਪ੍ਰਸੰਗ ’ਚ ਪੱਤਰਕਾਰੀ ਦੀ ਭੂਮਿਕਾ
ਸ਼ਾਮ ਸਿੰਘ ਵਿੱਦਿਆ ਤੀਜਾ ਨੇਤਰ ਹੈ ਜਿਹੜਾ ਦੂਰ ਦਿਸਹੱਦਿਆਂ ਅਤੇ ਉਨ੍ਹਾਂ ਤੋਂ ਪਾਰ ਦੇਖ ਸਕਦਾ ਹੈ। ਆਪਣੇ ਨੇਤਰਾਂ ਨਾਲ ਦੇਖਣਾ ਕਿਸੇ ਕਰਿਸ਼ਮੇ ਤੋਂ ਘੱਟ ਨਹੀਂ ਜਿਸ ਕਰਕੇ ਹੀ ਸਾਨੂੰ ਆਪਣੇ ਆਲੇ-ਦੁਆਲੇ ਦੀ ਸਾਰ ਲੱਗਦੀ ਹੈ ਅਤੇ ਪਛਾਣ ਹੁੰਦੀ ਹੈ। ਵਿੱਦਿਆ ਨਾਲ ਹਾਸਲ ਹੁੰਦੀ ਸੂਝ-ਬੂਝ ਦਾ ਨੇਤਰ ਆਲੇ-ਦੁਆਲੇ ਦੀ ਗਹਿਰਾਈ ਵੱਲ ਲਿਜਾਂਦਾ ਹੈ ਜਿਸ ਨਾਲ ਹੀ ਮਨੁੱਖ ਦੀ ਸਮਝ ਬਣਦੀ ਹੈ ਅਤੇ ਬੁੱਧ-ਵਿਵੇਕ ਦਾ ਜਨਮ ਹੁੰਦਾ ਹੈ। ਜਿਸ ਤਰ੍ਹਾਂ ਸਮਾਜ ਦੇ ਆਮ ਪ੍ਰਸੰਗਾਂ ਵਿਚ ਅੱਖਾਂ ਬਿਨਾਂ ਕੰਮ ਨਹੀਂ 
Available on Android app iOS app
Powered by : Mediology Software Pvt Ltd.