ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਪਰਵਾਜ਼ › ›

Featured Posts
ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ?

ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ?

ਐੱਸ ਪੀ ਸਿੰਘ ‘‘ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਾਡੇ ਦੇਸ਼ ਦੇ ਸਭ ਤੋਂ ਹਰਮਨ ਪਿਆਰੇ ਸਿਆਸੀ ਨੇਤਾ ਤੋਂ ਖ਼ਬਰਾਂ ਸੁਣੋ। ਕੱਲ੍ਹ ਤੋਂ ਧਰਤੀ ਉੱਤੇ ਮਨੁੱਖਾਂ ਦਾ ਜਿਉਂਦੇ ਰਹਿਣਾ ਅਸੰਭਵ ਹੋ ਜਾਵੇਗਾ, ਪਰ ਅੱਜ ਸ਼ਾਮ ਨੂੰ ਇਹ ਸਤਰਾਂ ਲਿਖੇ ਜਾਣ ਤੱਕ ਹਕੂਮਤ ਕਿਸੇ ਦੂਜੀ ਧਰਤੀ ਦਾ ਇੰਤਜ਼ਾਮ ਨਹੀਂ ਕਰ ਸਕੀ, ਭਾਵੇਂ ਇਹਦੇ ...

Read More

ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ

ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ

ਲਕਸ਼ਮੀਕਾਂਤਾ ਚਾਵਲਾ ਆਮ ਲੋਕਾਂ ਨੂੰ ਮੁਲਕ ਦੀ ਸੰਸਦ ਵਿਚ ਨਵਾਂ ਮੋਟਰ ਵਾਹਨ ਸੋਧ ਕਾਨੂੰਨ ਪਾਸ ਹੋਣ ਕਾਰਨ ਇਸ ਉੱਤੇ ਸ਼ੱਕ ਸੀ। ਇਹ ਕਾਨੂੰਨ ਲਾਗੂ ਹੋਣ ਮਗਰੋਂ ਪੂਰੇ ਮੁਲਕ ਵਿਚ ਅਜਿਹਾ ਮਾਹੌਲ ਬਣ ਗਿਆ ਜਿਵੇਂ ਪੁਲੀਸ ਅਤੇ ਦੇਸ਼ ਵਾਸੀ ਲੋਕ ਦੋ ਵੱਖੋ ਵੱਖਰੇ ਖੇਮੇ ਹੋਣ ਅਤੇ ਦੋਵਾਂ ਵਿਚਕਾਰ ਸੰਘਰਸ਼ ਚੱਲ ਰਿਹਾ ਹੋਵੇ। ...

Read More

ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ...

ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ...

ਕੀ ਪਾਕਿਸਤਾਨੀ ਫ਼ੌਜ ਦਾ ਸਾਬਕਾ ਲੈਫ਼ਟੀਨੈਂਟ ਕਰਨਲ ਹਬੀਬ ਜ਼ਾਹਿਰ ਕਿਸੇ ਭਾਰਤੀ ਖੁਫ਼ੀਆ ਏਜੰਸੀ ਦੇ ਕਬਜ਼ੇ ਹੇਠ ਹੈ? ਕੀ ਭਾਰਤ ਉਸ ਨੂੰ ਆਪਣੇ ਨਾਗਰਿਕ ਕੁਲਭੂਸ਼ਨ ਜਾਧਵ ਦੀ ਪਾਕਿਸਤਾਨ ਤੋਂ ਰਿਹਾਈ ਲਈ ਵਰਤੇਗਾ? ਇਹ ਸਵਾਲ ਪਾਕਿਸਤਾਨ ਦੇ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਨੇ ਆਪਣੀ ਇਕ ਰਿਪੋਰਟ ਰਾਹੀਂ ਉਠਾਇਆ ਹੈ। ਅਖ਼ਬਾਰ ਅਨੁਸਾਰ ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ...

Read More

ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ?

ਪਿਆਰ, ਸੁਰੱਖਿਆ, ਅਸੀਂ ਤੇ ਡਰੋਨ - ਪੀਜ਼ਾ ਕਿ ਬੰਬ?

ਐੱਸ ਪੀ ਸਿੰਘ ਜਦੋਂ ਸਤੰਬਰ 2001 ਵਿਚ ਅਮਰੀਕਾ ਦੇ ਵਰਲਡ ਟਰੇਡ ਟਾਵਰਜ਼ ਵਿੱਚ ਜਹਾਜ਼ ਜਾ ਵੱਜੇ ਸਨ ਤਾਂ ਦੁਨੀਆਂ ਹਿੱਲ ਗਈ ਸੀ। ਕੌਣ, ਕਿਵੇਂ ਅਤੇ ਕਿੰਨਾ ਸੁਰੱਖਿਅਤ ਹੈ ਜਾਂ ਰਹਿ ਸਕਦਾ ਹੈ, ਇਹਦੇ ਬਾਰੇ ਸਮਝ ਬਦਲ ਗਈ ਸੀ। ਪਰ ਕੁਝ ਦਿਨ ਪਹਿਲੋਂ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 9/11 ਆਤੰਕੀ ...

Read More

ਹਨੇਰਗ਼ਰਦੀ: ਅਤੀਤ ਤੇ ਵਰਤਮਾਨ...

ਹਨੇਰਗ਼ਰਦੀ: ਅਤੀਤ ਤੇ ਵਰਤਮਾਨ...

ਸੁਰਿੰਦਰ ਸਿੰਘ ਤੇਜ ਦਿੱਲੀ ਨੂੰ ਹੁਕਮਰਾਨ ਵਜੋਂ ਦੋ ਸ਼ਾਹ ਆਲਮ ਨਸੀਬ ਹੋਏ। ਇਕ ਸੱਯਦੀ ਸੁਲਤਾਨ ਅਲਾਉਦੀਨ ਆਲਮ ਸ਼ਾਹ (1445-51) ਅਤੇ ਦੂਜਾ 16ਵਾਂ ਮੁਗ਼ਲ ਬਾਦਸ਼ਾਹ ਅਲੀ ਗ਼ੌਹਰ ਖ਼ਾਨ ਸ਼ਾਹ ਆਲਮ (1760-1806)। ਨਾਮ ਤੋਂ ਦੋਵੇਂ ਦੁਨੀਆਂ ਦੇ ਸ਼ਾਹ ਸਨ, ਪਰ ਹਕੂਮਤ ਦੋਵਾਂ ਦੀ ਸਿਰਫ਼ ਦਿੱਲੀ ਦੀਆਂ ਹੱਦਾਂ ਤਕ ਮਹਿਦੂਦ ਸੀ। ਲਿਹਾਜ਼ਾ, ‘ਸਲਤਨਤ-ਇ-ਸ਼ਾਹ ਆਲਮ, ...

Read More

ਪਹਿਲਾਂ ਸਮਾਰਟ ਸੈਨੀਟੇਸ਼ਨ ਫਿਰ ਸਮਾਰਟ ਸਿਟੀ

ਪਹਿਲਾਂ ਸਮਾਰਟ ਸੈਨੀਟੇਸ਼ਨ ਫਿਰ ਸਮਾਰਟ ਸਿਟੀ

ਲਕਸ਼ਮੀਕਾਂਤਾ ਚਾਵਲਾ ਮੁਲਕ ਵਿਚ ਕਈ ਵਾਰ ਇਹ ਦੁਖਦਾਈ ਖ਼ਬਰ ਮਿਲਦੀ ਹੈ ਕਿ ਸੀਵਰੇਜ ਦੀ ਸਫ਼ਾਈ ਕਰਦੇ ਕਰਮਚਾਰੀ ਮੌਤ ਦੇ ਮੂੰਹ ਵਿਚ ਚਲੇ ਗਏ। ਇਨ੍ਹਾਂ ਕਰਮਚਾਰੀਆਂ ਦੀ ਮੌਤ ਲਈ ਮੁਆਵਜ਼ਾ ਦੇਣ ਦੀ ਗੱਲ ਆਉਂਦੀ ਹੈ ਤਾਂ ਸਰਕਾਰਾਂ ਇਹ ਕਹਿ ਕੇ ਪੱਲਾ ਝਾੜ ਲੈਂਦੀਆਂ ਹਨ ਕਿ ਇਹ ਸਾਡੇ ਕਰਮਚਾਰੀ ਹਨ ਹੀ ਨਹੀਂ, ਇਹ ...

Read More

ਸ਼ਰੀਕਾਂ ਦੀਆਂ ਖ਼ੁਸ਼ੀਆਂ ਅਤੇ ਨਸੀਹਤਾਂ...

ਸ਼ਰੀਕਾਂ ਦੀਆਂ ਖ਼ੁਸ਼ੀਆਂ ਅਤੇ ਨਸੀਹਤਾਂ...

ਵਾਹਗਿਓਂ ਪਾਰ ਭਾਰਤੀ ਚੰਦਰਯਾਨ ਮਿਸ਼ਨ ਦੇ ਪੂਰੀ ਤਰ੍ਹਾਂ ਕਾਮਯਾਬ ਨਾ ਹੋਣ ’ਤੇ ਪਾਕਿਸਤਾਨੀ ਹੁਕਮਰਾਨ ਧਿਰ ਨੇ ਸ਼ਰੀਕਾਂ ਵਰਗੀਆਂ ਖ਼ੁਸ਼ੀਆਂ ਮਨਾਈਆਂ ਹਨ। ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਸੂਚਨਾ ਤੇ ਤਕਨਾਲੋਜੀ ਮੰਤਰੀ ਫ਼ਵਾਦ ਚੌਧਰੀ ਨੇ ਟਵਿੱਟਰ ’ਤੇ ਟਿੱਪਣੀ ਕੀਤੀ: ‘‘ਪਿਆਰੇ ਭਾਰਤ, ਚੰਦਰਯਾਨ ਵਰਗੇ ਬੇਹੂਦਾ ਮਿਸ਼ਨਾਂ ਉੱਤੇ ਅਰਬਾਂ ਰੁਪਏ ਜ਼ਾਇਆ ਕਰਨ ਜਾਂ ...

Read More


ਚਰਿੱਤਰਵਾਨ ਬਣਨ ਦੀ ਲੋੜ

Posted On November - 25 - 2018 Comments Off on ਚਰਿੱਤਰਵਾਨ ਬਣਨ ਦੀ ਲੋੜ
ਭਾਰਤ ਦੇ ਰਿਸ਼ੀਆਂ ਅਤੇ ਨੀਤੀਘਾੜਿਆਂ ਨੇ ਸਦੀਆਂ ਪਹਿਲਾਂ ਆਖਿਆ ਸੀ ਕਿ ਧਨ ਗਿਆ ਤਾਂ ਕੁਝ ਨਹੀਂ ਗਿਆ, ਪਰ ਚਰਿੱਤਰ ਗਿਆ ਤਾਂ ਸਭ ਕੁਝ ਗਿਆ। ਆਜ਼ਾਦ ਭਾਰਤ ਵਿਚ ਰਾਜਨੀਤੀ ਅਤੇ ਉੱਚ ਵਰਗ ਦੀ ਸਮਾਜਿਕ ਹਾਲਤ ਅਜਿਹੀ ਹੋ ਗਈ ਹੈ ਕਿ ਇੱਥੇ ਸਿਰਫ਼ ਪੈਸੇ ਦੀ ਹੀ ਅਹਿਮੀਅਤ ਹੈ। ਅੱਜ ਚਰਿੱਤਰ ਦੀ ਥਾਂ ਪੈਸੇ ਨੂੰ ਹੀ ਅਹਿਮੀਅਤ ਦਿੱਤੀ ਜਾ ਰਹੀ ਹੈ। ....

ਰੇਡੀਓ ਲਾਓ, ਖਿੜਕੀ ਖੋਲ੍ਹੋ, ਦਿਹਾਤੀ ਪ੍ਰੋਗਰਾਮ ਸੁਣੋ

Posted On November - 25 - 2018 Comments Off on ਰੇਡੀਓ ਲਾਓ, ਖਿੜਕੀ ਖੋਲ੍ਹੋ, ਦਿਹਾਤੀ ਪ੍ਰੋਗਰਾਮ ਸੁਣੋ
‘‘...ਤੇ ਹੁਣ ਵਕਤ ਹੋ ਚੱਲਿਆ ਹੈ ਦਿਹਾਤੀ ਪ੍ਰੋਗਰਾਮ ਦਾ।’’ ਆਪਣੇ ਸਰਕਾਰੀ ਜੂਨੀਅਰ ਮਾਡਲ ਸਕੂਲ ਤੋਂ ਅਸੀਂ ਸਿਰ ’ਤੇ ਬਸਤੇ ਦੀ ਤਣੀ ਲਟਕਾਈ ਘਰ ਅੱਪੜਦੇ। ਸਕੂਲੋਂ ਮਿਲਿਆ ਕੰਮ ਨਿਪਟਾ, ਆਲ ਇੰਡੀਆ ਰੇਡੀਓ ਦੇ ‘ਗੁਰਬਾਣੀ ਵਿਚਾਰ’ ਪ੍ਰੋਗਰਾਮ ਖ਼ਤਮ ਹੋਣ ਦਾ ਇੰਤਜ਼ਾਰ ਕਰਦੇ ਤਾਂ ਜੋ ਦਿਹਾਤੀ ਪ੍ਰੋਗਰਾਮ ਸੁਣ ਸਕੀਏ। ....

ਉਡਦੀ ਖ਼ਬਰ

Posted On November - 25 - 2018 Comments Off on ਉਡਦੀ ਖ਼ਬਰ
ਪੰਜਾਬ ਦੀਆਂ ਖੱਡਾਂ ਵਿਚੋਂ ਨਿਕਲਣ ਵਾਲਾ ਰੇਤਾ, ਸੋਨੇ ਦੇ ਭਾਅ ਵਿਕਦਾ ਹੈ। ਜਦੋਂ ਤੋਂ ਚੋਣਵੇਂ ‘ਜੌਹਰੀਆਂ’ ਨੂੰ ਇਸ ਬਾਰੇ ਪਤਾ ਲੱਗਿਆ ਹੈ ਉਦੋਂ ਤੋਂ ਸੱਤਾ ਤਬਦੀਲੀ ਦੇ ਨਾਲ ਹੀ ਇਸ ਧੰਦੇ ਦੇ ਮੁਖੀ ਵੀ ਬਦਲਣ ਲੱਗੇ। ਅਕਾਲੀ-ਭਾਜਪਾ ਸਰਕਾਰ ਸਮੇਂ ਕਈ ਸ਼ਖ਼ਸ ‘ਸੈਂਡ ਕਿੰਗ’ ਵਜੋਂ ਮਸ਼ਹੂਰ ਸਨ। ....

ਉਡਦੀ ਖ਼ਬਰ

Posted On November - 18 - 2018 Comments Off on ਉਡਦੀ ਖ਼ਬਰ
ਪੰਜਾਬ ਦੇ ਇਕ ਮੰਤਰੀ ਸਾਹਿਬ ਬਹੁਤ ਹੀ ‘ਰਹਿਮਦਿਲ’ ਸਾਬਤ ਹੋ ਰਹੇ ਹਨ। ਪ੍ਰਸ਼ਾਸਕੀ ਤੇ ਰਾਜਸੀ ਹਲਕਿਆਂ ਵਿਚ ਇਸ ਮੰਤਰੀ ਦੀ ਦਰਿਆਦਿਲੀ ਦੀ ਇਨ੍ਹੀਂ ਦਿਨੀਂ ਭਰਵੀਂ ਚਰਚਾ ਹੋ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਦਰਬਾਰ ਵਿਚ ਜਿਨ੍ਹਾਂ ਮੰਤਰੀਆਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਨ ਗਏ ਸਨ ਉਨ੍ਹਾਂ ਵਿਚ ਇਸ ਮੰਤਰੀ ਦਾ ਨਾਮ ਵੀ ਸ਼ਾਮਲ ਹੈ। ....

ਸ਼ੈਕਸਪੀਅਰ ਤੇ ਸਲਫਾਸ

Posted On November - 18 - 2018 Comments Off on ਸ਼ੈਕਸਪੀਅਰ ਤੇ ਸਲਫਾਸ
ਢਾਈ ਦਹਾਕਿਆਂ ਤੋਂ ਵੀ ਵਧੇਰੇ ਸਮਾਂ ਸਹਾਫ਼ਤੀ ਸੰਸਾਰ ਵਿੱਚ ਬਿਤਾਉਣ ਤੋਂ ਬਾਅਦ ਇੱਕ ਗੱਲ ਮੈਂ ਹਿੱਕ ’ਤੇ ਥਾਪੜਾ ਮਾਰ ਕੇ ਤੁਹਾਨੂੰ ਦੱਸ ਸਕਦਾ ਹਾਂ ਕਿ ਕਿਸੇ ਖ਼ਬਰ ਦੀ ਸੁਰਖ਼ੀ ਇੰਝ ਲਿਖੀ ਜਾਂਦੀ ਹੈ ਕਿ ਤੁਹਾਡਾ ਉਹਨੂੰ ਮੱਲੋ-ਮੱਲੀ ਪੜ੍ਹਨ ਦਾ ਮਨ ਕਰੇ। ਵੈਸੇ ਇਸ ਗਿਆਨ ਦੀ ਪ੍ਰਾਪਤੀ ਲਈ ਚੌਥਾਈ ਸਦੀ ਤੋਂ ਵਧੀਕ ਗਾਲਣ ਦੀ ਲੋੜ ਨਹੀਂ ਸੀ। ਇਹ ਤਾਂ ਮੈਨੂੰ ਤਾਂ ਵੀ ਪਤਾ ਲੱਗ ਜਾਂਦਾ ਜੇ ....

ਸਟੇਟ ਤੇ ਸੇਠ ਮੀਡੀਆ ਦਾ ਗ਼ਲਬਾ ਵਧਿਆ…

Posted On November - 18 - 2018 Comments Off on ਸਟੇਟ ਤੇ ਸੇਠ ਮੀਡੀਆ ਦਾ ਗ਼ਲਬਾ ਵਧਿਆ…
ਪਾਕਿਸਤਾਨੀ ਆਜ਼ਾਦ ਮੀਡੀਆ ਨੂੰ ਉਮੀਦ ਸੀ ਕਿ 25 ਜੁਲਾਈ ਦੀਆਂ ਆਮ ਚੋਣਾਂ ਮਗਰੋਂ ਮੁਲਕ ਵਿਚੋਂ ਮੀਡੀਆ ਸੈਂਸਰਸ਼ਿਪ ਦਾ ਯੁੱਗ ਸਮਾਪਤ ਹੋ ਜਾਵੇਗਾ, ਪਰ ਹੋਇਆ ਇਸ ਤੋਂ ਉਲਟ। ‘ਫਰਾਈਡੇਅ ਟਾਈਮਜ਼’ ਵਿਚ ਮੁਰਤਜ਼ਾ ਸੋਲਾਂਗੀ ਦੀ ਰਿਪੋਰਟ ਅਨੁਸਾਰ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਨਵੀਂ ਹਕੂਮਤ ਨੂੰ ਵੀ ਆਜ਼ਾਦ ਤੇ ਨਿਰਪੱਖ ਮੀਡੀਆ ਹਜ਼ਮ ਨਹੀਂ ਹੋ ਰਿਹਾ। ....

ਉਡਦੀ ਖ਼ਬਰ

Posted On November - 4 - 2018 Comments Off on ਉਡਦੀ ਖ਼ਬਰ
ਦੋਹੇਂ ਹੱਥੀਂ ਲੱਡੂ… ਪੰਜਾਬ ਸਰਕਾਰ ਵੱਲੋਂ ਸਿਆਸੀ ਦਬਾਅ ਦੇ ਚਲਦਿਆਂ ਪੰਚਾਇਤਾਂ ਦੇ ਰਾਖਵੇਂਕਰਨ ਦੀ ਮੁਹਾਰਨੀ ਨਵੇਂ ਸਿਰੇ ਤੋਂ ਘੜਨ ਨੇ ਕਾਂਗਰਸ ਦੇ ਨੇਤਾਵਾਂ ਦੇ ਦੋਹੇਂ ਹੱਥੀਂ ਲੱਡੂ ਦੇ ਦਿੱਤੇ ਹਨ। ਉੱਡਦੀ ਖ਼ਬਰ ਇਹ ਹੈ ਕਿ ਪਿੰਡਾਂ ਵਿਚ ਸਰਪੰਚ ਦਾ ਅਹੁਦਾ ਜਨਰਲ ਰੱਖਣ ਲਈ ਬੋਲੀ ਲੱਗਣ ਲੱਗੀ ਹੈ। ਸਰਪੰਚੀ ਦੇ ਚਾਹਵਾਨ ਇਕ ਵਿਅਕਤੀ ਨੇ ਆਪਣੀ ਪਛਾਣ ਗੁਪਤ ਰੱਖਦਿਆਂ ਇਹ ਭੇਤ ਖੋਲ੍ਹਿਆ। ਇਸ ਵਿਅਕਤੀ ਨੇ ਦੱਸਿਆ ਕਿ ਹਾਕਮ ਪਾਰਟੀ ਨਾਲ ਸਬੰਧਿਤ ਕੁਝ ਹਲਕਾ ਇੰਚਾਰਜਾਂ ਤੇ ਕੁਝ 

ਸੁਰਖ਼ੀਆਂ ਤੇ ਟਿਮਟਿਮਾਉਂਦੀਆਂ ਬਿਜਲਈ ਲੜੀਆਂ

Posted On November - 4 - 2018 Comments Off on ਸੁਰਖ਼ੀਆਂ ਤੇ ਟਿਮਟਿਮਾਉਂਦੀਆਂ ਬਿਜਲਈ ਲੜੀਆਂ
ਬਾਹਰ ਬਾਜ਼ਾਰ ਵਿੱਚ ਰੌਣਕਾਂ ਨੇ। ਅੰਦਰ ਦਾ ਖਲਾਅ ਭਰਨ ਲਈ ਲੋਕਾਈ ਸੜਕਾਂ ’ਤੇ ਡੁੱਲ੍ਹ ਪਈ ਏ। ਪਿੰਡ ਦੇ ਧੂੜ ਭਰੇ ਗਿਣਤੀ ਦੀਆਂ ਚੰਦ ਦੁਕਾਨਾਂ ਵਾਲੇ ਬਾਜ਼ਾਰ ਤੋਂ ਲੈ ਕੇ ਸ਼ਹਿਰਾਂ ਵਿੱਚ ਉਚੇਚ ਨਾਲ ਸਜਾਈਆਂ ਵੱਡੀਆਂ ਮਾਲ-ਹੱਟੀਆਂ ਤੱਕ ਕੁਰਬਲ-ਕੁਰਬਲ ਖ਼ਲਕਤ ਦਾ ਦਰਿਆ ਵਹਿ ਰਿਹਾ ਹੈ। ....

ਲਾਹੌਰ ਦਰਬਾਰ ਦੀ ਅਜ਼ਮਤ ਤੇ ਗੰਧਲੀ ਸਿਆਸਤ…

Posted On November - 4 - 2018 Comments Off on ਲਾਹੌਰ ਦਰਬਾਰ ਦੀ ਅਜ਼ਮਤ ਤੇ ਗੰਧਲੀ ਸਿਆਸਤ…
ਇਤਿਹਾਸਕ ਧਰੋਹਰਾਂ ਨੂੰ ਲੈ ਕੇ ਗੰਧਲੀ ਸਿਆਸਤ ਖੇਡਣਾ ਦੱਖਣੀ ਏਸ਼ੀਆ ਵਿਚ ਆਮ ਰੁਝਾਨ ਹੈ। ਪਾਕਿਸਤਾਨ ਵਿਚ ਇਸ ਸਮੇਂ ਇਸ ਕਿਸਮ ਦੀ ਸਿਆਸਤ ਹੰਗੇਰੀਅਨ ਚਿੱਤਰਕਾਰ ਆਗਸਟ ਸ਼ੌਏਫਟ ਵੱਲੋਂ ਬਣਾਏ ਚਿੱਤਰਾਂ ਨੂੰ ਲੈ ਕੇ ਖੇਡੀ ਜਾ ਰਹੀ ਹੈ। ਸ਼ੌਏਫਟ 1841-42 ਵਿਚ ਲਾਹੌਰ ’ਚ ਰਿਹਾ। ਪਾਕਿਸਤਾਨੀ ਅੰਗਰੇਜ਼ੀ ਰੋਜ਼ਨਾਮਾ ‘ਡਾਅਨ’ ਵਿਚ ਪ੍ਰਕਾਸ਼ਿਤ ਫ਼ਕੀਰ ਸੱਯਦ ਐਜਾਜ਼ੂਦੀਨ ਦੇ ਲੇਖ ਮੁਤਾਬਿਕ ਸ਼ੌਏਫਟ 1809 ਵਿਚ ਆਸਟਰੋ-ਹੰਗੇਰੀਅਨ ਸਾਮਰਾਜ ਦੀ ਅਹਿਮ ਨਗਰੀ ਬੁਡਾਪੈਸਟ (ਹੁਣ ਹੰਗੇਰੀਅਨ ....

ਗ਼ਦਰੀ ਮੇਲਾ ਤੇ ਦੰਗਾ ਪੀੜਤ- ਹਿੰਦਸਾ-ਨੁਮਾ ਵਰ੍ਹੇਗੰਢਾਂ

Posted On October - 28 - 2018 Comments Off on ਗ਼ਦਰੀ ਮੇਲਾ ਤੇ ਦੰਗਾ ਪੀੜਤ- ਹਿੰਦਸਾ-ਨੁਮਾ ਵਰ੍ਹੇਗੰਢਾਂ
ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਪੰਜ ਜਾਂ ਦਸ ਨਾਲ ਤਕਸੀਮ ਹੁੰਦੇ ਹਿੰਦਸਿਆਂ ਨੇ ਕੁਝ ਅਜਿਹੀ ਮੌਲਿਕ ਜਗ੍ਹਾ ਅਖਤਿਆਰ ਕਰ ਲਈ ਏ ਕਿ ਜਿਹੜਾ ਜਨੂੰਨੀ ਜੋਸ਼ ਕਿਸੇ 10ਵੀਂ, 20ਵੀਂ, 25ਵੀਂ ਜਾਂ 35ਵੀਂ ਵਰ੍ਹੇਗੰਢ ਮਨਾਉਣ ਵਿੱਚ ਹੁੰਦਾ ਹੈ, ਉਹ 19ਵੀਂ, 23ਵੀਂ ਜਾਂ 34ਵੀਂ ’ਚ ਨਹੀਂ ਦਿਸਦਾ। ....

ਅਧੂਰਾ ਮਹਿਲਾ ਸਸ਼ਕਤੀਕਰਨ

Posted On October - 28 - 2018 Comments Off on ਅਧੂਰਾ ਮਹਿਲਾ ਸਸ਼ਕਤੀਕਰਨ
ਬੀਤੇ ਦੋ ਦਹਾਕਿਆਂ ਤੋਂ ਸਮਾਜਿਕ ਅਤੇ ਰਾਜਨੀਤਕ ਖੇਤਰ ਵਿਚ ਮਹਿਲਾ ਸਸ਼ਕਤੀਕਰਨ ਦੇ ਨਾਂ ’ਤੇ ਕਈ ਮੰਚ ਤਿਆਰ ਕੀਤੇ ਗਏ। ਕੇਂਦਰੀ ਅਤੇ ਸੂਬਾਈ ਸਰਕਾਰਾਂ ਨੇ ਔਰਤਾਂ ਲਈ ਅਨੇਕਾਂ ਅਜਿਹੀਆਂ ਯੋਜਨਾਵਾਂ ਦਾ ਆਗਾਜ਼ ਕੀਤਾ ਜਿਸ ਨਾਲ ਔਰਤਾਂ ਖ਼ੁਦਮੁਖ਼ਤਾਰ ਬਣਨ ਅਤੇ ਆਰਥਿਕ ਤੌਰ ’ਤੇ ਵੀ ਮਜ਼ਬੂਤ ਹੋਣ। ਇਸ ਲਈ ਸਿੱਖਿਆ ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਵੀ ਔਰਤਾਂ ਨੂੰ ਮੌਕੇ ਦਿੱਤੇ ਗਏ। ਇਸ ਦਾ ਵੱਡੀ ਗਿਣਤੀ ਔਰਤਾਂ ਨੇ ....

ਲਾਹੌਰ ਦਾ ਤਹਿਜ਼ੀਬੀ ਤੇ ਤਵਾਰੀਖ਼ੀ ਆਈਨਾ…

Posted On October - 28 - 2018 Comments Off on ਲਾਹੌਰ ਦਾ ਤਹਿਜ਼ੀਬੀ ਤੇ ਤਵਾਰੀਖ਼ੀ ਆਈਨਾ…
ਨਵੇਂ ਲੇਖਣ ਨੂੰ ਆਲਮੀ ਮੰਚ ਪ੍ਰਦਾਨ ਕਰਨ ਵਾਲੇ ਬ੍ਰਿਟਿਸ਼ ਰਸਾਲੇ ‘ਗ੍ਰੈਂਟਾ’ ਨੇ ਚਾਰ ਸਾਲ ਪਹਿਲਾਂ ਸਮਕਾਲੀ ਪਾਕਿਸਤਾਨੀ ਸਾਹਿਤ ਬਾਰੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਸੀ। ਇਸ ਅੰਕ ਬਾਰੇ ਸੰਖੇਪ ਜਿਹੇ ਮੁਖਬੰਦ ਵਿਚ ਸੰਪਾਦਕ ਜੌਹਨ ਫਰੀਮੈਨ ਨੇ ਲਿਖਿਆ ਸੀ ਕਿ ਅੰਗਰੇਜ਼ੀ ਗਲਪ ਤੇ ਵਾਰਤਕ ਉੱਤੋਂ ਬ੍ਰਿਟਿਸ਼ ਗ਼ਲਬਾ ਅੱਧੀ ਸਦੀ ਪਹਿਲਾਂ ਖ਼ਤਮ ਹੋ ਗਿਆ ਸੀ। ਫਿਰ ਲਾਤੀਨੀ ਅਮਰੀਕੀ ਸਾਹਿਤ ਦੇ ਅੰਗਰੇਜ਼ੀ ਅਨੁਵਾਦਾਂ ਦਾ ਦੌਰ ਤਕਰੀਬਨ ਦੋ ਦਹਾਕੇ ਚੱਲਿਆ। ....

ਉਡਦੀ ਖ਼ਬਰ

Posted On October - 21 - 2018 Comments Off on ਉਡਦੀ ਖ਼ਬਰ
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੁੂ ਦੁਆਰਾ ਪਿਛਲੇ ਦਿਨੀਂ ਖਾਣੇ ਨੂੰ ਲੈ ਕੇ ਦਿੱਤਾ ਬਿਆਨ ਖ਼ੂਬ ਚਰਚਾ ਦਾ ਵਿਸ਼ਾ ਬਣਿਆ ਰਿਹਾ। ਉਨ੍ਹਾਂ ਨੇ ਇਕ ਸਮਾਗਮ ਵਿਚ ਕਿਹਾ ਕਿ ਉਨ੍ਹਾਂ ਨੂੰ ਦੱਖਣੀ ਸੂਬਿਆਂ ਨਾਲੋਂ ਲਹਿੰਦੇ ਪੰਜਾਬ ਦਾ ਖਾਣਾ ਵੱਧ ਪਸੰਦ ਹੈ ਕਿਉਂਕਿ ਉੱਥੋਂ ਦਾ ਖਾਣਾ ਸਾਡੇ ਚੜ੍ਹਦੇ ਪੰਜਾਬ ਵਰਗਾ ਹੀ ਹੈ। ਹੱਦ ਤੋਂ ਉਦੋਂ ਹੋ ਗਈ, ਜਦੋਂ ਗੁਆਂਢੀ ਸੂਬੇ ਹਰਿਆਣਾ ਦੇ ਇਕ ਮੰਤਰੀ ਨੇ ਇਸ ਮਾਮਲੇ ਕਾਰਨ ....

ਭਾਰਤੀ ਜੇਲ੍ਹਾਂ ਦੇ ਅੰਦਰ ਦੇ ਰੰਗ

Posted On October - 21 - 2018 Comments Off on ਭਾਰਤੀ ਜੇਲ੍ਹਾਂ ਦੇ ਅੰਦਰ ਦੇ ਰੰਗ
ਬ੍ਰਿਟਿਸ਼ ਰਾਜ ਦੌਰਾਨ ਜੇਲ੍ਹ ਵਿਚ ਕੈਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਜੇਲ੍ਹ ਜੀਵਨ ਬਾਰੇ ਟਿੱਪਣੀ ਕਰਦਿਆਂ ਲਿਖਿਆ, ‘‘ਸਾਲਾਂ ਬੱਧੀ ਇਹ ਉਮਰ ਕੈਦੀ ਬੱਚਿਆਂ, ਔਰਤਾਂ ਅਤੇ ਇੱਥੋਂ ਤੱਕ ਕਿ ਜਾਨਵਰ ਨੂੰ ਦੇਖਣ ਲਈ ਵੀ ਤਰਸ ਜਾਂਦੇ ਹਨ। ਉਨ੍ਹਾਂ ਦਾ ਬਾਹਰੀ ਦੁਨੀਆਂ ਨਾਲੋਂ ਵੀ ਸੰਪਰਕ ਟੁੱਟ ਜਾਂਦਾ ਹੈ। ਉਨ੍ਹਾਂ ਦੇ ਆਪੇ ’ਤੇ ਨਫ਼ਰਤ ਅਤੇ ਬਦਲਾਊ ਸੋਚਾਂ ਦੀ ਪਿਉਂਦ ਚੜ੍ਹ ਜਾਂਦੀ ਹੈ। ਦੁਨੀਆਂ ਦੀ ਚੰਗਿਆਈ ਚੇਤਿਆਂ ਵਿਚੋਂ ਵਿਸਰ ....

ਅੰਮ੍ਰਿਤਸਰ ਦੁਖਾਂਤ: ਕੁਝ ਹੋਰ ਸਵਾਲ

Posted On October - 21 - 2018 Comments Off on ਅੰਮ੍ਰਿਤਸਰ ਦੁਖਾਂਤ: ਕੁਝ ਹੋਰ ਸਵਾਲ
ਦੁਸਹਿਰੇ ਵਾਲੀ ਉਸ ਚੰਦਰੀ ਸ਼ਾਮ ਤੋਂ ਬਾਅਦ ਬਹੁਤ ਸਾਰੇ ਸਵਾਲ ਤਾਂ ਪੁੱਛੇ ਹੀ ਜਾ ਚੁੱਕੇ ਨੇ। ਇਸ ਛਿਓਡੰਭੇ ਜਿੱਡੀ ਜਗ੍ਹਾ ਵਿੱਚ ਤਾਂ ਥੋੜ੍ਹੇ ਜਿਹੇ ਬਚੇ-ਖੁਚੇ ਉਨ੍ਹਾਂ ਸਵਾਲਾਂ ਦਾ ਹੀ ਜ਼ਿਕਰ ਕਰਨਾ ਏ ਜਿਹੜੇ ਸਾਹੋਸਾਹੀ ਹੋਏ, ਕਿਸੇ ਅਧਿਕਾਰੀ, ਮੁੱਖ ਮੰਤਰੀ, ਮੰਤਰੀ ਦੇ ਪਿੱਛੇ, ਕੈਮਰਾ-ਮਾਈਕ-ਨੋਟਬੁੱਕ ਹੱਥ ਵਿੱਚ ਲਈ ਸਵਾਲਕਰਤਾ ਸਮੇਂ ਦੀ ਘਾਟ ਕਾਰਨ ਨਹੀਂ ਪੁੱਛ ਸਕੇ ਹੋਣਗੇ। ਇਹ ਸਵਾਲ ਜੇ ਅਸੀਂ ਆਪਣੇ ਆਪ ਨੂੰ ਕਰ ਲਈਏ ਤਾਂ ....

ਪਿੱਤਰ ਸੱਤਾ ਦੀਆਂ ਜੜ੍ਹਾਂ ਕਿੰਨੀਆਂ ਕੁ ਡੂੰਘੀਆਂ ?

Posted On October - 21 - 2018 Comments Off on ਪਿੱਤਰ ਸੱਤਾ ਦੀਆਂ ਜੜ੍ਹਾਂ ਕਿੰਨੀਆਂ ਕੁ ਡੂੰਘੀਆਂ ?
ਸੁਆਲ ਇਹ ਹੈ ਕਿ ਪਿੱਤਰ ਸੱਤਾ ਦੀਆਂ ਜੜ੍ਹਾਂ ਕਿੰਨੀਆਂ ਕੁ ਡੂੰਘੀਆਂ ਹਨ? ਇਹ ਕਿੱਥੋਂ ਤਕ ਸਾਡੇ ਸਾਰਿਆਂ ਦੇ ਅੰਦਰ ਬੈਠੀ ਹੈ? ਦਰਅਸਲ, ਚਾਲੀ ਸਾਲ ਨਾਰੀਵਾਦੀ ਸਰਗਰਮੀਆਂ ਤੋਂ ਬਾਅਦ ਵੀ ਇਹ ਪਿੱਤਰ ਸੱਤਾ ਅੱਜ ਕਦੇ ਕਦੇ ਆਪਣੇ ਹੀ ਅੰਦਰ ਲੁਕੀ ਬੈਠੀ ਨਜ਼ਰ ਆ ਜਾਂਦੀ ਹੈ। ਆਪਣੀ ਭਾਸ਼ਾ, ਸ਼ਬਦਾਂ ਤੇ ਗੀਤਾਂ ਵਿਚ। ਤੁਸੀਂ ਕਿੰਨਾ ਇਸ ਨੂੰ ਬਾਹਰ ਕੱਢੋਗੇ, ਇਸ ਦੀਆਂ ਜੜ੍ਹਾਂ ਨਿਕਲਦੀਆਂ ਹੀ ਨਹੀਂ। ਮੇਰਾ ਆਪਣਾ ਅਨੁਭਵ ....
Available on Android app iOS app
Powered by : Mediology Software Pvt Ltd.