ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਮਾੜੇ ਗੀਤ ਪਾ ਰਹੇ ਸਾਰੇ ਸਮਾਜ ’ਤੇ ਮਾੜਾ ਅਸਰ ਅੱਜ ਦੇ ਆਪਹੁਦਰੇ ਗਾਇਕਾਂ ਨੇ ਨੌਜਵਾਨੀ ਨੂੰ ਕੁਰਾਹੇ ਪਾਉਣ ਦੀ ਕੋਈ ਕਸਰ ਨਹੀਂ ਛੱਡੀ। ਸੱਭਿਆਚਾਰਕ ਮੇਲਿਆਂ ਦੇ ਨਾਂ ’ਤੇ ਵੀ ਲੱਚਰਪੁਣਾ ਹੀ ਚੱਲਦਾ ਹੈ। ਅਸੀਂ ਖੁਸ਼ੀ ਦੇ ਘਰੇਲੂ ਪ੍ਰੋਗਰਾਮਾਂ ਵਿੱਚ ਵੀ ਗਾਇਕਾਂ ਨੂੰ ਲੱਖਾਂ ਰੁਪਏ ਦੇ ਕੇ ਬੁਲਾਉਂਦੇ ਹਾਂ, ਜੋ ਸਾਡਾ ਹੀ ...

Read More

ਚੁਣੌਤੀਆਂ ਦਾ ਡਟ ਕੇ ਟਾਕਰਾ ਕਰਨ ਪੰਜਾਬੀ ਨੌਜਵਾਨ

ਚੁਣੌਤੀਆਂ ਦਾ ਡਟ ਕੇ ਟਾਕਰਾ ਕਰਨ ਪੰਜਾਬੀ ਨੌਜਵਾਨ

ਉਪਕਾਰ ਸਿੰਘ ਖਰੌੜ ਕੋਈ ਸਮਾਂ ਸੀ ਜਦੋਂ ਪੰਜਾਬੀ ਨੌਜਵਾਨਾਂ ਦਾ ਜੋਸ਼ ਸਾਂਭਿਆ ਨਹੀਂ ਸੀ ਜਾਂਦਾ, ਪਰ ਅੱਜ ਨੌਜਵਾਨ ਦੀ ਹਾਲਤ ਕਾਫ਼ੀ ਤਰਸਯੋਗ ਹੈ। ਜਿਹੜੇ ਪੰਜਾਬ ਦੇ ਨੌਜਵਾਨਾਂ ਦੀਆਂ ਰਗ਼ਾਂ ਵਿੱਚ ਸ਼ੀਹਦਾਂ, ਸੂਰਮਿਆਂ, ਮਿਹਨਤਕਸ਼ ਲੋਕਾਂ ਦਾ ਖੂਨ ਦੌੜਦਾ ਸੀ, ਅੱਜ ਉਸ ਦੀ ਥਾਂ ਪੰਜਾਬੀ ਨੌਜਵਾਨੀ ਦੀਆਂ ਰਗ਼ਾਂ ਵਿਚ ਚਿੱਟਾ ਤੇ ਸ਼ਰਾਬ ਵਰਗੇ ਨਸ਼ੇ ...

Read More

ਮਜਬੂਰੀਆਂ ਛੁਡਾਉਂਦੀਆਂ ਨੇ ਆਪਣੀ ਭੌਂ

ਮਜਬੂਰੀਆਂ ਛੁਡਾਉਂਦੀਆਂ ਨੇ ਆਪਣੀ ਭੌਂ

ਕੁਲਦੀਪ ਸਿੰਘ ਲੋਹਟ ਆਪਣੀ ਜੰਮਣ ਭੋਇੰ, ਮਾਂ-ਬਾਪ ਤੇ ਨਿੱਕੇ ਨਿਆਣੇ ਛੱਡ ਕੇ ਵਿਦੇਸ਼ਾਂ ’ਚ ਰੋਟੀ-ਰੋਜ਼ੀ ਕਮਾਉਣ ਜਾਣ ਲਈ ਮਜਬੂਰ ਹੋਣਾ ਬਹੁਤ ਵੱਡਾ ਦੁਖਾਂਤ ਹੈ। ਸਿਤਮ ਦੀ ਗੱਲ ਕਿ ਪੰਜਾਬੀ ਇਸ ਦੁਖਾਂਤ ਨੂੰ ਬਾਖੂਬੀ ਹੰਢਾ ਰਹੇ ਨੇ। ਘਰ ਦੀ ਦਹਿਲੀਜ਼ ਪਾਰ ਕਰਦਿਆਂ ਜਹਾਜ਼ ਦੇ ਝੂਟਿਆਂ ਵੱਲ ਵਧਣ ਦੀ ਖ਼ੁਸ਼ੀ ਉਦੋਂ ਮੱਠੀ ਪੈ ...

Read More

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਨੌਜਵਾਨ ਸੋਚ : ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ

ਗੀਤਾਂ ਵਿਚ ਜਾਤੀਵਾਦ ਤੇ ਨਸ਼ਿਆਂ ਦਾ ਬੋਲਬਾਲਾ ਕਾਮਰੇਡ ਲੈਨਿਨ ਨੇ ਕਿਹਾ ਸੀ ਅਸੀਂ ਕਿਸੇ ਕੌਮ ਦਾ ਭਵਿੱਖ ਉਸ ਦੇ ਮੌਜੂਦਾ ਸਮੇਂ ਦੇ ਗੀਤਾਂ ਤੋਂ ਜਾਣ ਸਕਦੇ ਹਾਂ, ਕਿਉਂਕਿ ਜੋ ਸਾਡੇ ਸਮਾਜ ਵਿਚ ਅੱਜ ਗੀਤਾਂ ਰਾਹੀਂ ਪਰੋਸਿਆ ਜਾ ਰਿਹਾ, ਉਸ ਦਾ ਸਿੱਧਾ ਪ੍ਰਭਾਵ ਆਉਣ ਵਾਲੀ ਪੀੜ੍ਹੀ ਉਪਰ ਪਵੇਗਾ। ਸਾਨੂੰ ਆਮ ਦੇਖਣ ਨੂੰ ...

Read More

ਵਜ਼ੀਫ਼ਿਆਂ ਬਾਰੇ ਜਾਣਕਾਰੀ

ਵਜ਼ੀਫ਼ਿਆਂ ਬਾਰੇ ਜਾਣਕਾਰੀ

1- ਪ੍ਰਾਈਮ ਮਿਨਿਸਟਰ ਰਿਸਰਚ ਫੈਲੋਸ਼ਿਪ (ਪੀਐੱਮਆਰਐੱਫ), ਦਸੰਬਰ 2019: ਮਨੁੱਖੀ ਵਸੀਲੇ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵੱਲੋਂ ਬੀਟੈੱਕ, ਐੱਮਟੈੱਕ, ਐੱਮਐੱਸਸੀ ਅਤੇ ਸੰਯੁਕਤ ਐੱਮਟੈੱਕ/ਐੱਮਐੱਸਸੀ ਦੇ ਵਿਦਿਆਰਥੀਆਂ ਪਾਸੋਂ ਉਕਤ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਈਆਈਐੱਸਸੀ /ਆਈਆਈਟੀ /ਆਈ ਆਈਐੱਸਈਆਰ/ ਆਈਆਈਈਐੱਸਟੀ ਜਾਂ ਕਿਸੇ ਵੀ ਮਾਨਤਾ ਪ੍ਰਾਪਤ ਕਾਲਜ/ਯੂਨੀਵਰਸਿਟੀ ਤੋਂ ਗਰੈਜੂਏਸ਼ਨ ਜਾਂ ਇੰਟੈਗ੍ਰੇਟਿਡ ਮਾਸਟਰਜ਼ ...

Read More

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਚਿੰਤਾ ਦਾ ਵਿਸ਼ਾ

ਮੁਹੰਮਦ ਬਸ਼ੀਰ ਅੱਜ ਦੀ ਨੌਜਵਾਨ ਪੀੜ੍ਹੀ ਮਿਹਨਤ, ਕਦਰਾਂ-ਕੀਮਤਾਂ, ਭਾਰਤੀ ਸੱਭਿਆਚਾਰ ਆਦਿ ਤੋਂ ਵਿਹੁਣੀ ਨਸ਼ਿਆਂ ‘ਚ ਗਲਤਾਨ ਹੋ ਕੇ ਕੁਰਾਹੇ ਪਈ ਜਾਪਦੀ ਹੈ। ਲਗਦਾ ਹੈ ਇਸ ਪੀੜ੍ਹੀ ਵਿੱਚੋਂ ਮਿਹਨਤ ਕਰਨ ਦੀ ਭਾਵਨਾ ਤਾਂ ਖਤਮ ਹੀ ਹੋ ਗਈ ਹੈ। ਸੋਸ਼ਲ ਮੀਡੀਆ ਰਾਹੀ ਸੁਪਨਿਆਂ ਦੀ ਦੁਨੀਆਂ ਵਿੱਚ ਖੋਈ ਨੌਜਵਾਨ ਪੀੜ੍ਹੀ ਦਾ ਹਰੇਕ ਮੈਂਬਰ ਆਪਣੇ ...

Read More

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਮੇਰੇ ਕਾਲਜ ਦੀ ਗਰੇਟਾ ਦਾ ਸੰਘਰਸ਼ ਬਨਾਮ ਪੜ੍ਹੇ-ਲਿਖੇ ਲੋਕ

ਪ੍ਰੋ. ਰਾਕੇਸ਼ ਰਮਨ ਕੁਝ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਦੇ ਵਾਤਾਵਰਨ ਬਾਰੇ ਆਲਮੀ ਸੰਮੇਲਨ ਵਿਚ ਸਵੀਡਨ ਦੀ 16 ਸਾਲਾ ਲੜਕੀ ਗਰੇਟਾ ਨੇ ਵਾਤਾਵਰਨ ਅਤੇ ਜਲਵਾਯੂ ਸੰਕਟ ਉਪਰ ਸ਼ਾਨਦਾਰ ਭਾਸ਼ਣ ਦਿੱਤਾ। ਇਸ ਭਾਸ਼ਣ ਨੇ ਦੁਨੀਆਂ ਭਰ ਵਿਚ ਇਕ ਤਰ੍ਹਾਂ ਦਾ ਵਿਚਾਰਕ ਤਹਿਲਕਾ ਮਚਾ ਦਿੱਤਾ। ਭਾਸ਼ਣ ਹਰ ਪੱਖ ਤੋਂ ਬੇਮਿਸਾਲ ਸੀ। ਇਕ ਛੋਟੀ ਉਮਰ ...

Read More


ਜ਼ੁਲਮ ਅੱਗੇ ਨਾ ਝੁਕੇ ਗੁਰੂ ਤੇਗ ਬਹਾਦਰ ਜੀ

Posted On November - 18 - 2010 Comments Off on ਜ਼ੁਲਮ ਅੱਗੇ ਨਾ ਝੁਕੇ ਗੁਰੂ ਤੇਗ ਬਹਾਦਰ ਜੀ
ਸਿੱਖ ਪੰਥ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਬਾਬਾ ਜੀ ਗੁਰੂ ਅਰਜਨ ਦੇਵ ਦੇ ਪਾਏ ਪੂਰਨਿਆਂ ਉਪਰ ਚੱਲਦਿਆਂ ਜ਼ੁਲਮ ਅੱਗੇ ਨਾ ਝੁਕਣ ਨੂੰ ਪਹਿਲ ਦਿੱਤੀ। ਸਾਰੇ ਧਰਮਾਂ ਦਾ ਸਨਮਾਨ ਕਾਇਮ ਰੱਖਣ ਲਈ ਉਨ੍ਹਾਂ ਦਿੱਲੀ ਵਿਚ ਜਾ ਕੇ ਸ਼ਹੀਦੀ ਦਿੱਤੀ। ਉਨ੍ਹਾਂ ਜ਼ੁਲਮ ਸਹਿ ਰਹੇ ਲੋਕਾਂ ਨੂੰ ਅਣਖ ਨਾਲ ਜਿਊਣਾ ਸਿਖਾਇਆ। ਇਹੀ ਮਾਰਗ ਉਨ੍ਹਾਂ ਦੇ ਬੇਟੇ ਗੁਰੂ ਗੋਬਿੰਦ ਸਿੰਘ ਨੇ ਅਪਣਾਇਆ। ਜ਼ੁਲਮ ਦਾ ਮੁਕਾਬਲਾ ਸਰਬੰਸ ਕੁਰਬਾਨ ਕਰਕੇ ਕੀਤਾ। ਉਨ੍ਹਾਂ ਕਾਇਰਾਂ ਦੀ ਗੈਰਤ ਜਗਾਈ ਤੇ ਲੋਕਾਂ ਨੂੰ ਮਾਣ ਸਨਮਾਨ 

ਗੁਰੂ ਨਾਨਕ ਦੇਵ ਨੇ ਸਮਾਜ ਨੂੰ ਵਿਖਾਇਆ ਸਹੀ ਰਾਹ

Posted On November - 18 - 2010 Comments Off on ਗੁਰੂ ਨਾਨਕ ਦੇਵ ਨੇ ਸਮਾਜ ਨੂੰ ਵਿਖਾਇਆ ਸਹੀ ਰਾਹ
ਸਿੱਖ  ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਅੰਧ ਵਿਸ਼ਵਾਸਾਂ ਤੇ ਕਰਮ ਕਾਂਡਾਂ ਵਿਚ ਉਲਝੇ ਲੋਕਾਂ ਨੂੰ ਸਹੀ ਮਾਰਗ ਵਿਖਾ ਕੇ ਉਨ੍ਹਾਂ ਦਾ ਕਲਿਆਣ ਹੀ ਨਹੀਂ ਕੀਤਾ ਸਗੋਂ ਅਜਿਹਾ ਸੰਦੇਸ਼ ਦਿੱਤਾ ਜੋ ਹਮੇਸ਼ਾ ਹਰੇਕ ਸਮੇਂ ਦੇ ਲੋਕਾਂ ਲਈ ਸੱਚਾ ਮਾਰਗ ਦਰਸ਼ਕ ਬਣਿਆ ਰਹੇਗਾ। ਉਨ੍ਹਾਂ ਨੇ ਭਾਰਤ ਵਿਚ ਮੁਗਲ ਸ਼ਾਸਕਾਂ ਵੱਲੋਂ ਕੀਤੇ ਜ਼ੁਲਮ ਖ਼ਿਲਾਫ਼ ਆਵਾਜ਼ ਉਠਾਈ ਅਤੇ ਸਾਰਿਆਂ ਨੂੰ ਪਰਿਵਾਰਾਂ ਵਿਚ ਰਹਿ ਕੇ ਭਾਈਚਾਰਿਆਂ ਵਿਚ ਪ੍ਰੇਮ ਤੇ ਮੇਲਮਿਲਾਪ ਕਾਇਮ ਰੱਖਣ ਉਪਰ ਜ਼ੋਰ ਦਿੱਤਾ। ਇਸ ਕਾਰਨ 

ਜੈਤੋ ਸ਼ਹਿਰ ਤੋਂ ਵੱਖਰਾ ਹੈ ਮੇਰਾ ਪਿੰਡ ਜੈਤੋ

Posted On November - 18 - 2010 Comments Off on ਜੈਤੋ ਸ਼ਹਿਰ ਤੋਂ ਵੱਖਰਾ ਹੈ ਮੇਰਾ ਪਿੰਡ ਜੈਤੋ
ਜੈਤੋ ਦੇ ਨਾਲ ਪਿੰਡ ਸ਼ਬਦ ਲੱਗਿਆ ਵੇਖ ਕੇ ਅਜੀਬ ਲਗਦਾ ਹੈ। ਪਰ ਇਹ ਸੱਚ ਹੈ ਕਿ ਜੈਤੋ ਦੇ ਮੁੱਖ ਬੱਸ ਅੱਡੇ ਤੋਂ ਉਤਰਦਿਆਂ ਗੁਰਦੁਆਰੇ ਵਾਲੇ ਪਾਸੇ ਜੈਤੋ ਪਿੰਡ ਅਤੇ ਦੂਜੇ ਪਾਸੇ ਜੈਤੋ ਸ਼ਹਿਰ ਹੈ। ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ ਵੀ ਜੈਤੋ ਪਿੰਡ ਵਿਚ ਸਥਿਤ ਹੈ। ਜੈਤੋ ਦਾ ਥਾਣਾ ਵੀ ਪਿੰਡ ਵਿਚ ਹੈ।  ਜੈਤੋ ਪਿੰਡ ਦੀ ਆਪਣੀ ਕੋਈ ਵੱਖਰੀ ਪੰਚਾਇਤ ਨਹੀਂ ਅਤੇ ਇਲਾਕੇ ਵਿਚ ਇਸ ਨੂੰ ‘ਜੈਤੋ ਬਿਨ ਪੰਚਾਇਤੋਂ’ ਵੀ ਕਿਹਾ ਜਾਂਦਾ ਹੈ। ਇਹ ਪਿੰਡ ਨਗਰ ਕੌਂਸਲ ਜੈਤੋ ਨਾਲ ਸਬੰਧਤ ਹੈ। ਫਿਰ ਵੀ ਕਈ ਸ਼ਹਿਰੀ 

ਸੱਤ ਮੈਡਲ ਹਾਸਲ ਕਰਨ ਵਾਲਾ ਬਹਾਦਰ ਸੈਨਿਕ ਟੇਕ ਸਿੰਘ

Posted On November - 18 - 2010 Comments Off on ਸੱਤ ਮੈਡਲ ਹਾਸਲ ਕਰਨ ਵਾਲਾ ਬਹਾਦਰ ਸੈਨਿਕ ਟੇਕ ਸਿੰਘ
ਆਨਰੇਰੀ ਨਾਇਬ ਸੂਬੇਦਾਰ ਵਜੋਂ ਸੇਵਾਮੁਕਤ ਹੋਏ ਟੇਕ ਸਿੰਘ ਨੇ ਦੇਸ਼ ਦੀ ਸੇਵਾ ਕਰਦਿਆਂ ਜਿੱਥੇ ਸੱਤ ਮੈਡਲ ਹਾਸਲ ਕਰਕੇ ਪਿੰਡ ਦਾ ਮਾਣ ਵਧਾਇਆ ਹੈ, ਉਥੇ ਲੰਬੀ ਦੂਰੀ ਦੀਆਂ ਦੌੜਾਂ ਲਾ ਕੇ ਨਵੀਂ ਪੀੜ੍ਹੀ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਤ ਵੀ ਕੀਤਾ ਹੈ ਬਰੇਟਾ (ਜ਼ਿਲ੍ਹਾ ਮਾਨਸਾ) ਤੋਂ 7 ਕਿਲੋਮੀਟਰ ਦੂਰ ਵਸੇ ਪਿੰਡ ਖੱਤਰੀਵਾਲਾ ਦੇ ਬਹਾਦਰ ਸੈਨਿਕ ਟੇਕ ਸਿੰਘ (82 ਸਾਲ) ਦਾ ਜਨਮ 1928 ਵਿਚ ਪਿਤਾ ਕੇਹਰ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਬਚਪਨ ਘਰੇਲੂ ਕੰਮਾਂ-ਕਾਰਾਂ ਵਿਚ ਬੀਤਿਆ। ਪੜ੍ਹਾਈ ਦੀ ਉਚੇਚੀ 

ਅਠੱਤੀ ਜਮਾਤਾਂ ਪਾਸ ਕਰਕੇ ਵੀ ਨਹੀਂ ਥੱਕੇ ਵਿਜੈ ਕੁਮਾਰ ਸਿੰਗਲਾ

Posted On November - 18 - 2010 Comments Off on ਅਠੱਤੀ ਜਮਾਤਾਂ ਪਾਸ ਕਰਕੇ ਵੀ ਨਹੀਂ ਥੱਕੇ ਵਿਜੈ ਕੁਮਾਰ ਸਿੰਗਲਾ
ਹਰ ਵੇਲੇ ਮੁਸਕਰਾਉਂਦੇ ਨਜ਼ਰ ਆਉਣ ਵਾਲੇ ਸਕੂਲ ਮੁਖੀ ਅਧਿਆਪਕ ਵਿਜੈ ਕੁਮਾਰ ਸਿੰਗਲਾ ਹੁਣ ਤਕ ਐਮ.ਏ. ਦੀਆਂ 12 ਡਿਗਰੀਆਂ ਪਹਿਲੇ ਦਰਜੇ ਵਿਚ ਹਾਸਲ ਕਰ ਚੁੱਕੇ ਹਨ ਪਰ ਇਹ ਸਫ਼ਰ ਅਜੇ ਮੁੱਕਿਆ ਨਹੀਂ। ਉਹ ਤੇਰਵੀਂ ਐਮ.ਏ. ਵੋਮੈਨ ਸਟੱਡੀਜ਼ ਜਾਂ ਡਿਫੈਂਸ ਸਟੱਡੀਜ਼ ਵਿਸ਼ਿਆਂ ਵਿਚੋਂ ਇਕ ਵਿਸ਼ੇ ਵਿਚ ਕਰਨ ਦੀ ਤਿਆਰੀ ’ਚ ਜੁੱਟੇ ਹੋਏ ਹਨ। ਉਨ੍ਹਾਂ ਦੇ ਘਰ ਚੁਬਾਰੇ ਵਿਚ ਬਹੁਤ ਸੰਭਾਲ ਕੇ ਰੱਖੀਆਂ ਕਰੀਬ ਪੱਚੀ ਹਜ਼ਾਰ ਪੁਸਤਕਾਂ ਉਨ੍ਹਾਂ ਦੇ ‘ਅਣਥੱਕ ਪੜ੍ਹਾਕੂ ਅਧਿਆਪਕ’ ਹੋਣ ਦੀ ਪੁਸ਼ਟੀ ਕਰਦੀਆਂ ਹਨ। ਭਾਰਤ ਸਰਕਾਰ 

ਬੱਚਿਆਂ ਨੂੰ ਸਹੀ ਮਾਰਗ ਵਿਖਾ ਰਹੀ ਸਰਬਜੀਤ ਕੌਰ ਸੋਹਲ

Posted On November - 11 - 2010 Comments Off on ਬੱਚਿਆਂ ਨੂੰ ਸਹੀ ਮਾਰਗ ਵਿਖਾ ਰਹੀ ਸਰਬਜੀਤ ਕੌਰ ਸੋਹਲ
ਸਾਡੇ ਕੌਮੀ/ਸਟੇਟ ਐਵਾਰਡੀ ਅਧਿਆਪਕ ਵਿਦਿਅਕ ਅਦਾਰੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਹੋਂਦ ਵਿਚ ਆਏ ਹਨ। ਇਹ ਉਦੇਸ਼ ਹਾਸਲ ਕਰਨ ਲਈ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਭਾਵਨਾਤਮਕ ਸਾਂਝ ਪਾਉਣੀ ਪਵੇਗੀ। ਉਨ੍ਹਾਂ ਦੀ ਮਾਸੂਮ ਜ਼ਿੰਦਗੀ ਵਿਚ ਆ ਰਹੀਆਂ ਉਲਝਣਾਂ ਨੂੰ ਸਮਝ ਕੇ ਉਨ੍ਹਾਂ ਦੇ ਹਾਲਾਤ ਅਨੁਸਾਰ ਹੱਲ ਤਲਾਸ਼ਣੇ ਹੋਣਗੇ। ਪੜ੍ਹਾਉਣ ਲਈ ਦਿਲਚਸਪ ਤਰੀਕੇ ਅਪਨਾਉਣੇ ਹੋਣਗੇ। ਹਰੇਕ ਵਿਦਿਆਰਥੀ ’ਚ ਕੋਈ ਨਾ ਕੋਈ ਗੁਣ ਹੁੰਦਾ ਹੈ ਜਿਨ੍ਹਾਂ ਨੂੰ ਤਲਾਸ਼ ਕੇ ਉਸ ਮੁਤਾਬਕ ਉਸ ਬੱਚੇ ਦਾ 

ਇੰਜੀਨੀਅਰ ਰਾਕੇਸ਼ ਕੁਮਾਰ ਨੂੰ ਵੀ ਮਿਲਿਆ ਨੈਸ਼ਨਲ ਐਵਾਰਡ

Posted On November - 11 - 2010 Comments Off on ਇੰਜੀਨੀਅਰ ਰਾਕੇਸ਼ ਕੁਮਾਰ ਨੂੰ ਵੀ ਮਿਲਿਆ ਨੈਸ਼ਨਲ ਐਵਾਰਡ
ਉਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਹੈੱਡਕੁਆਰਟਰ ਵਿਖੇ ਸੀਨੀਅਰ ਸੈਕਸ਼ਨ ਇੰਜੀਨੀਅਰ (ਵਰਕਸ, ਭੂਮੀ ਤੇ ਹੈਰੀਟੇਜ) ਪਿਛਲੇ ਸਾਢੇ ਤਿੰਨ ਸਾਲ ਤੋਂ ਸੇਵਾ ਨਿਭਾ ਰਹੇ ਰਾਕੇਸ਼ ਕੁਮਾਰ ਨੂੰ ਕੇਂਦਰੀ ਰੇਲ ਮੰਤਰੀ ਮਮਤਾ ਬੈਨਰਜੀ ਵੱਲੋਂ ਉਨ੍ਹਾਂ ਦੀਆਂ ਵਿਭਾਗ ਪ੍ਰਤੀ ਸੇਵਾਵਾਂ ਬਦਲੇ 54ਵੇਂ ਰੇਲਵੇ ਸਪਤਾਹ 2009 ਨੂੰ ਕੋਲਕਾਤਾ ਵਿਖੇ ਸਮਾਗਮ ’ਚ ਵਿਭਾਗ ਦੇ ਸਭ ਤੋਂ ਵੱਕਾਰੀ ਸਨਮਾਨ ‘ਨੈਸ਼ਨਲ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੂੰ ਵਿਭਾਗ ਵੱਲੋਂ ਹੋਰ ਵੀ ਮਹੱਤਵਪੂਰਨ ਸਨਮਾਨ 

ਮਹਾਨ ਸ਼ਹੀਦ ਬਾਬਾ ਦੀਪ ਸਿੰਘ

Posted On November - 11 - 2010 Comments Off on ਮਹਾਨ ਸ਼ਹੀਦ ਬਾਬਾ ਦੀਪ ਸਿੰਘ
ਖਾਲਸਾ ਪੰਥ ਨੇ ਹੱਕ ਤੇ ਸੱਚ ਦੀ ਪ੍ਰਾਪਤੀ ਲਈ ਸੰਘਰਸ਼ ਦਾ ਇਤਿਹਾਸ ਲਾਸਾਨੀ ਕੁਰਬਾਨੀਆਂ ਨਾਲ ਰਚਿਆ ਹੈ। ਇਹ ਕੁਰਬਾਨੀਆਂ ਅੱਜ ਵੀ ਮਨੁੱਖੀ ਹੱਕਾਂ ਤੇ ਧਰਮਾਂ ਦਾ ਸਨਮਾਨ ਚਾਹੁਣ ਵਾਲਿਆਂ ਲਈ ਚਾਨਣ ਮੁਨਾਰਾ ਹਨ। ਸਿੱਖ ਧਰਮ ਅਤੇ ਹੱਕ ਸੱਚ ਲਈ ਕੁਰਬਾਨ ਹੋਣ ਵਾਲੇ ਅਜਿਹੇ ਯੋਧਿਆਂ ਵਿਚ ਬਾਬਾ ਦੀਪ ਸਿੰਘ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਚਮਕਦਾ ਹੈ। ਉਨ੍ਹਾਂ ਦਾ ਸ਼ਹੀਦੀ ਦਿਵਸ 13 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਬਾਬਾ ਦੀਪ ਸਿੰਘ ਦਾ ਜਨਮ 20 ਜਨਵਰੀ, 1682 ਈਸਵੀ ਨੂੰ ਪਹੁਵਿੰਡ (ਭਿਖੀਵਿੰਡ ਦੇ ਨੇੜੇ) 

ਹੀਰੇਵਾਲਾ ਆ ਕੇ ਵਸੇ ਕਈ ਪਿੰਡਾਂ ਦੇ ਵਸਨੀਕ

Posted On November - 11 - 2010 Comments Off on ਹੀਰੇਵਾਲਾ ਆ ਕੇ ਵਸੇ ਕਈ ਪਿੰਡਾਂ ਦੇ ਵਸਨੀਕ
ਮੇਰਾ ਪਿੰਡ ਮੇਰਾ ਪਿੰਡ ਹੀਰੇਵਾਲਾ ਮਾਨਸਾ ਤੋਂ 12 ਕਿਲੋਮੀਟਰ ਦੀ ਦੂਰੀ ’ਤੇ ਬੋਹਾ-ਬੁਢਲਾਡਾ ਰੋਡ ’ਤੇ ਪੈਂਦਾ ਹੈ। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਇਸ ਥਾਂ ਸਭ ਤੋਂ ਪਹਿਲਾਂ ਸਰਾਂ ਗੋਤ ਦੇ ਕੁਝ ਲੋਕਾਂ ਨੇ ਆ ਕੇ ਮੋੜੀ ਗੱਡੀ ਭਾਵ ਰਹਿਣ ਬਸੇਰਾ ਕੀਤਾ। ਇਨ੍ਹਾਂ ਲੋਕਾਂ ਨੇ ਹੀ ਆਪਣੇ ਕਿਸੇ ਬਜ਼ੁਰਗ ਹੀਰਾ ਸਿੰਘ ਦੇ ਨਾਂ ’ਤੇ ਇਸ ਪਿੰਡ ਦਾ ਨਾਂ ਹੀਰੇਵਾਲਾ ਰੱਖ ਦਿੱਤਾ। ਇਸ ਤੋਂ ਬਾਅਦ ਇਥੇ ਬਹਿਣੀਵਾਲ, ਮਹਿਰਾਜ, ਅਕਲੀਆਂ, ਜਖੇਪਲ, ਖੰਡਿਆਲ ਤੇ ਕਈ ਹੋਰ ਪਿੰਡਾਂ ਤੋਂ ਆ ਕੇ ਲੋਕ ਰਹਿਣ ਲੱਗ 

ਭਾਰਤ ਦੇ ਭਵਿੱਖ ਲਈ ਫ਼ਿਕਰਮੰਦ ਲੋਕ ਕਰਨ ਬਾਲਾਂ ਦੇ ਭਵਿੱਖ ਦਾ ਵੀ ਫ਼ਿਕਰ

Posted On November - 11 - 2010 Comments Off on ਭਾਰਤ ਦੇ ਭਵਿੱਖ ਲਈ ਫ਼ਿਕਰਮੰਦ ਲੋਕ ਕਰਨ ਬਾਲਾਂ ਦੇ ਭਵਿੱਖ ਦਾ ਵੀ ਫ਼ਿਕਰ
ਦੇਸ਼ ਦੀ ਆਬਾਦੀ ਦਾ ਵੱਡਾ ਹਿੱਸਾ ਇਸ ਵੇਲੇ ਬਚਪਨ ਤੇ ਜਵਾਨੀ ਹੰਢਾ ਰਿਹਾ ਹੈ। ਇਸ ਪੀੜ੍ਹੀ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ। ਭਾਵੇਂ ਇਨ੍ਹਾਂ ਉਪਰ ਦੇਸ਼ ਦੇ ਭਵਿੱਖ ਨੂੰ ਲੈ ਕੇ ਵੱਡੀਆਂ ਆਸਾਂ ਲਾਈਆਂ ਜਾ ਰਹੀਆਂ ਹਨ ਪ੍ਰੰਤੂ ਇਨ੍ਹਾਂ ਨਾਲ ਕਿੰਨੇ ਵਿਤਕਰੇ ਹੋ ਰਹੇ ਹਨ, ਕਦੇ ਗੰਭੀਰਤਾ ਨਾਲ ਨਹੀਂ ਸੋਚਿਆ ਜਾਂਦਾ। ਵੱਡੇ ਪੱਧਰ ’ਤੇ ਬੱਚਿਆਂ ਦਾ ਸੋਸ਼ਣ ਹੋ ਰਿਹਾ ਹੈ ਤੇ ਪ੍ਰਤਿਭਾਸ਼ੀਲ ਨੌਜਵਾਨਾਂ ਨੂੰ ਕੰਮ ਕਰਕੇ ਆਪਣੀ ਸਮਰੱਥਾ ਦੇਸ਼ ਦੇ ਵਿਕਾਸ ਵਿਚ ਬਦਲਣ ਦੇ ਮੌਕੇ ਨਹੀਂ ਦਿੱਤੇ ਜਾ ਰਹੇ। 

ਪਛੜ ਰਿਹਾ ਹੈ ਮੇਰਾ ਪਿੰਡ ਪਾਕਾਂ

Posted On November - 11 - 2010 Comments Off on ਪਛੜ ਰਿਹਾ ਹੈ ਮੇਰਾ ਪਿੰਡ ਪਾਕਾਂ
ਮੈਂ ਪਿੰਡ ਪਾਕਾਂ (ਤਹਿਸੀਲ ਫਾਜ਼ਿਲਕਾ) ਦੀ ਵਸਨੀਕ ਹਾਂ। ਹਰੇਕ ਮਨੁੱਖ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਪਿੰਡ ਵਿਚ ਮੁੱਢਲੀਆਂ ਸਹੂਲਤਾਂ ਹੋਣ ਪਰ ਮੇਰੇ ਪਿੰਡ ਵਿਚ ਲੋਕਾਂ ਦਾ ਇਹ ਸੁਪਨਾ ਅਜੇ ਤਕ ਪੂਰਾ ਨਹੀਂ ਹੋਇਆ। ਪਿੰਡ ਵਿਚ ਪਾਣੀ ਦੀ ਬਹੁਤ ਸਮੱਸਿਆ ਹੈ। ਪਿੰਡ ਵਾਸੀ ਆਪਣੇ ਘਰਾਂ ਤੋਂ ਦੂਰ ਪੀਣ ਵਾਲਾ ਪਾਣੀ ਲੈ ਕੇ ਆਉਂਦੇ ਹਨ। ਦੂਸ਼ਿਤ ਪਾਣੀ ਪੀਣ ਨਾਲ ਪਿੰਡ ਦੇ ਲੋਕ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪਿੰਡ ਵਿਚ ਦੂਜੀ ਸਮੱਸਿਆ ਪੜ੍ਹਾਈ ਦੀ ਹੈ। ਸਰਕਾਰੀ ਹਾਈ ਸਕੂਲ ਪਿੰਡ ਤੋਂ ਕਾਫੀ 

ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੋਮੈਨ, ਲਹਿਲ ਖੁਰਦ

Posted On November - 11 - 2010 Comments Off on ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੋਮੈਨ, ਲਹਿਲ ਖੁਰਦ
ਮੇਰਾ ਕਾਲਜ ਲਹਿਰਾਗਾਗਾ ਵਿੱਚ ਇੰਜਨੀਅਰਿੰਗ ਅਤੇ ਹੋਰ ਕਿੱਤਾ ਮੁੱਖੀ ਕਾਲਜ ਤਾਂ ਕਈ ਸਨ, ਪਰ ਲੜਕੀਆਂ ਲਈ ਕੋਈ ਡਿਗਰੀ ਕਾਲਜ ਨਾ ਹੋਣ ਕਰਕੇ ਇਸ ਇਲਾਕੇ ਦੀਆਂ ਲੜਕੀਆਂ ਹੋਰ ਵਿਸ਼ਿਆਂ ਦੀ ਉੱਚ ਸਿੱਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਸਨ। ਦੋ ਕੁ ਵਰ੍ਹੇ ਪਹਿਲਾਂ ਕੁੜੀਆਂ ਲਈ ਖੁਲ੍ਹਿਆ ਇਹ ਕਾਲਜ ਇੱਕ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਹੈ, ਜਿਸ ’ਤੇ ਇਲਾਕੇ ਦੀਆਂ ਲੜਕੀਆਂ ਮਾਣ ਕਰ ਸਕਦੀਆਂ ਹਨ । ਕੁਦਰਤ ਦੀ ਗੋਦ ‘ਚ ਵਸਿਆ ਗੁਰੂ ਤੇਗ ਬਹਾਦਰ ਕਾਲਜ ਫਾਰ ਵੋਮੈਨ ਲਹਿਰਾਗਾਗਾ ਮੰਡੀ ਤੋਂ ਤਿੰਨ ਕੁ 

ਕੌਮੀ ਪੱਧਰ ਦੀਆਂ ਪ੍ਰਾਪਤੀਆਂ ਵਾਲਾ ਗੋਲਡਨ ਬੈਲਜ਼ ਪਬਲਿਕ ਹਾਈ ਸਕੂਲ, ਧੂਰੀ

Posted On November - 11 - 2010 Comments Off on ਕੌਮੀ ਪੱਧਰ ਦੀਆਂ ਪ੍ਰਾਪਤੀਆਂ ਵਾਲਾ ਗੋਲਡਨ ਬੈਲਜ਼ ਪਬਲਿਕ ਹਾਈ ਸਕੂਲ, ਧੂਰੀ
ਮੇਰਾ ਸਕੂਲ ਆਨਰੇਰੀ ਕੈਪਟਨ ਹਰਬੰਸ ਸਿੰਘ ਤੂਰ ਨੇ ਆਪਣੀ ਅਧੂਰੀ ਰਹੀ ਸਿੱਖਿਆ ਤੋਂ ਸਬਕ ਲੈਂਦੇ ਹੋਏ ਸਮਾਜ ਦੀ ਸਹੀ ਸੇਵਾ ਕਰਨ ਹਿੱਤ ਗੋਲਡਨ ਬੈਲਜ਼ ਪਬਲਿਕ ਹਾਈ ਸਕੂਲ ਕਾਇਮ ਕਰਨ ਦਾ ਸੁਪਨਾ 2003-04 ਵਿਚ ਸਾਕਾਰ ਕੀਤਾ। ਆਪਣੀ ਸਾਰੀ ਕਮਾਈ ਤੇ ਆਪਣੇ ਦੋਵਾਂ ਬੇਟਿਆਂ ਤੋਂ ਸਹਾਇਤਾ ਲੈ ਕੇ ਇਸ ਵਿੱਦਿਆ ਮੰਦਰ ਦੀ ਸਥਾਪਨਾ ਕੀਤੀ ਅਤੇ ਜੋਰਾ ਸਿੰਘ ਸਿੱਧੂ ਨੂੰ ਇਸ ਦੇ ਮੋਢੀ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਸੌਂਪੀ। ਮੇਰਾ ਸਕੂਲ 70-80 ਵਿਦਿਆਰਥੀਆਂ ਨਾਲ ਸ਼ੁਰੂ ਹੋਇਆ ਸੀ। ਸਕੂਲ ਨੂੰ 2006 ਵਿਚ ਮਿਡਲ ਅਤੇ 2007 

ਗਰੀਬ ਬੱਚਿਆਂ ਲਈ ਆਰਥਿਕ ਸਹਾਰਾ ਬਣੀ ਮੁੱਖ ਅਧਿਆਪਕਾ ਮਾਲਵਿੰਦਰ ਕੌਰ

Posted On October - 28 - 2010 Comments Off on ਗਰੀਬ ਬੱਚਿਆਂ ਲਈ ਆਰਥਿਕ ਸਹਾਰਾ ਬਣੀ ਮੁੱਖ ਅਧਿਆਪਕਾ ਮਾਲਵਿੰਦਰ ਕੌਰ
ਬਠਿੰਡਾ ਸ਼ਹਿਰ ਦੀ ਜੰਮਪਲ ਮੁੱਖ ਅਧਿਆਪਕਾ ਮਾਲਵਿੰਦਰ ਕੌਰ ਨੂੰ ਮਾਣ ਹੈ ਕਿ ਉਸ ਨੇ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਹੋਣਹਾਰ ਬੱਚਿਆਂ ਦੀਆਂ ਫੀਸਾਂ ਆਪਣੇ ਕੋਲੋਂ ਭਰ ਕੇ ਉਨ੍ਹਾਂ ਦਾ ਭਵਿੱਖ ਸੰਵਾਰਿਆ ਹੈ, ਉਨ੍ਹਾਂ ਨੇ ਬਤੌਰ ਇੰਚਾਰਜ ਜਿੱਥੇ ਵੀ ਡਿਊਟੀ ਨਿਭਾਈ, ਉਨ੍ਹਾਂ ਸਕੂਲਾਂ ਵਿਚ ਲੋੜੀਂਦੇ ਕਮਰਿਆਂ ਦਾ ਨਿਰਮਾਣ ਕਰਾ ਕੇ ਤੇ ਫੁੱਲ-ਬੂਟੇ ਲਵਾ ਕੇ ਖੂਬਸੂਰਤ ਪੜ੍ਹਨ ਯੋਗ ਮਾਹੌਲ ਸਿਰਜਿਆ ਹੈ। ਪੰਜਾਬ ਸਰਕਾਰ ਨੇ ਇਸ ਨਾਲ ਅਧਿਆਪਕਾ ਮਾਲਵਿੰਦਰ ਕੌਰ ਨੂੰ ਅਧਿਆਪਨ ਪੱਖੋਂ ਰਾਜ ਪੁਰਸਕਾਰ 

ਪੰਜਾਬ ਦੇ ਉੱਜਲ ਭਵਿੱਖ ਲਈ ਠੋਸ ਨੀਤੀ ਬਣਾਉਣਾ ਸਮੇਂ ਦੀ ਲੋੜ

Posted On October - 28 - 2010 Comments Off on ਪੰਜਾਬ ਦੇ ਉੱਜਲ ਭਵਿੱਖ ਲਈ ਠੋਸ ਨੀਤੀ ਬਣਾਉਣਾ ਸਮੇਂ ਦੀ ਲੋੜ
ਸਪਤ ਸਿੰਧੂ ਪ੍ਰਦੇਸ਼ ਤੋਂ ਸੂਬਾ ਲਾਹੌਰ ਤੇ ਫੇਰ ਪੰਜਾਬ ਬਣੇ ਰਾਜ ਨੂੰ ਸਭ ਤੋਂ ਵੱਡਾ ਝਟਕਾ 1947 ਦੀ ਦੇਸ਼ ਵੰਡ ਵੇਲੇ ਲੱਗਾ। ਉਸ ਤੋਂ ਬਾਅਦ 1 ਨਵੰਬਰ 1966 ਨੂੰ ਕਦੇ ਕੰਧਾਰ ਤੱਕ ਫੈਲਿਆ ਪੰਜਾਬ, ਇੱਕ ਹਿੱਸੇ ਤੱਕ ਹੀ ਸਿਮਟ ਕੇ ਰਹਿ ਗਿਆ। ਇਸ ਦੇ ਬਾਵਜੂਦ ਇਤਿਹਾਸ ਗਵਾਹ ਹੈ ਕਿ ਪੰਜਾਬ ਭਾਵੇਂ ਕਿਸੇ ਵੀ ਹਾਲਤ ਵਿਚ ਹੋਵੇ, ਇਤਿਹਾਸ ਵਿਚ ਰਾਜ ਦੀ ਸਰਗਰਮੀ ਹਮੇਸ਼ਾ ਹੀ ਦਰਜ ਰਹੀ ਹੈ। ਵਰਤਮਾਨ ਪੰਜਾਬ ਨੇ ਛੋਟਾ ਸੂਬਾ ਹੋਣ ਦੇ ਬਾਵਜੂਦ ਕਾਫੀ ਜ਼ਿਆਦਾ ਤਰੱਕੀ ਕੀਤੀ ਹੈ। ਵਿਕਾਸ ਅਤੇ ਹੋਰ ਸਹੂਲਤਾਂ ਦੇ ਪੱਖੋਂ 

ਸ਼ੁੱਧ ਪੰਜਾਬੀ ਦੇ ਪਸਾਰ ਲਈ ਬਹੁਤ ਉਪਰਾਲਿਆਂ ਦੀ ਲੋੜ

Posted On October - 28 - 2010 Comments Off on ਸ਼ੁੱਧ ਪੰਜਾਬੀ ਦੇ ਪਸਾਰ ਲਈ ਬਹੁਤ ਉਪਰਾਲਿਆਂ ਦੀ ਲੋੜ
ਅਕਸਰ ਲੋਕ ਕਹਿ ਦਿੰਦੇ ਹਨ, ‘‘ਪੰਜਾਬੀ ਵਿਸ਼ੇ ਦੀ ਪੜ੍ਹਾਈ ਵੀ ਕੋਈ ਪੜ੍ਹਾਈ ਹੈ।’’ ਪ੍ਰੰਤੂ ਮੈਂ ਸ਼ਹਿਰ ਵਿਚ ਜੰਮੀ-ਪਲੀ ਤੇ ਪੜ੍ਹੀ ਹੋਣ ਕਾਰਨ ਇਹ ਕਹਿ ਸਕਦੀ ਹਾਂ ਕਿ ਪੰਜਾਬੀ ਭਾਸ਼ਾ ਨੂੰ ਸਹੀ ਲਿਖਣਾ ਤੇ ਗਹਿਰਾਈ ਤਕ ਜਾ ਕੇ ਸਮਝਣਾ ਅਸਾਨ ਨਹੀਂ ਹੈ। ਦੂਜੇ ਵਿਸ਼ਿਆਂ ਵਾਂਗ ਇਸ ਵਿਸ਼ੇ ਨੂੰ ਵੀ ਇਕਾਗਰਚਿੱਤ ਹੋ ਕੇ ਪੜ੍ਹਨਾ ਪੈਂਦਾ ਹੈ। ਮੈਂ ਛੋਟੀ ਹੁੰਦੀ ਨੇ ਹਿੰਦੀ ਸਾਹਿਤ ਜ਼ਿਆਦਾ ਪੜ੍ਹਿਆ ਹੈ। ਮੇਰੀਆਂ ਸਹੇਲੀਆਂ ਵੀ ਹਿੰਦੀ ਬੋਲਦੀਆਂ ਹਨ। ਪ੍ਰੰਤੂ ਮੇਰਾ ਪੰਜਾਬੀ ਨਾਲ ਮੋਹ ਮੇਰੀਆਂ ਭਾਸ਼ਾ ਪ੍ਰਤੀ 
Available on Android app iOS app
Powered by : Mediology Software Pvt Ltd.