ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਜਵਾਂ ਤਰੰਗ › ›

Featured Posts
ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਨੌਜਵਾਨ ਸੋਚ: ਵਿਦਿਆਰਥੀ ਸਿਆਸਤ ਦਾ ਉਭਾਰ

ਵਿਦਿਆਰਥੀ ਸਿਆਸਤ ਦਾ ਉਭਾਰ ਸ਼ੁਭ ਸੰਕੇਤ ਵਿਦਿਆਰਥੀਆਂ ਦਾ ਜੀਵਨ ਚੁਣੌਤੀਆਂ ਭਰਿਆ ਹੁੰਦਾ ਹੈ। ਉਹ ਕਈ ਤਰ੍ਹਾਂ ਦੇ ਮਾਨਸਿਕ ਦਬਾਵਾਂ ਦਾ ਸਾਹਮਣਾ ਕਰਦੇ ਹਨ। ਵਿਦਿਆਰਥੀ ਸਮਾਜ ਦੇ ਜਾਗਰੂਕ ਬਾਸ਼ਿੰਦੇ ਹੁੰਦੇ ਹਨ ਤੇ ਹਰ ਘਟਨਾਕ੍ਰਮ ਤੇ ਮਸਲੇ ਨੂੰ ਚੰਗੀ ਤਰ੍ਹਾਂ ਘੋਖਦੇ ਅਤੇ ਵਿਚਾਰਦੇ ਹਨ। ਵਿਦਿਆਰਥੀਆਂ ਦੀ ਸਿਆਸਤ ਦਾ ਆਧਾਰ ਇਹੀ ਮਸਲੇ ਬਣਦੇ ਹਨ। ...

Read More

ਵਿਦੇਸ਼ ਭੱਜ ਰਹੀ ਪੰਜਾਬ ਦੀ ਜਵਾਨੀ

ਵਿਦੇਸ਼ ਭੱਜ ਰਹੀ ਪੰਜਾਬ ਦੀ ਜਵਾਨੀ

ਗੁਰਪ੍ਰੀਤ ਕੌਰ ਚਹਿਲ ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਨੌਜਵਾਨ ਪੀੜ੍ਹੀ ਦੇ ਵਿਦੇਸ਼ਾਂ ਜਾਣ ਦੇ ਰੁਝਾਨ ਨੇ ਤੇਜ਼ੀ ਫੜੀ ਹੋਈ ਹੈ। ਮਾਪੇ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਕਰਾਉਣ ਤੋਂ ਬਾਅਦ ਲੱਖਾਂ ਰੁਪਏ ਖਰਚ ਕੇ ਵਿਦੇਸ਼ ਭੇਜਣ ਨੂੰ ਪਹਿਲ ਦੇ ਰਹੇ ਹਨ। ਦੋਵਾਂ ਕਾਨੂੰਨੀ ਤੇ ਗੈਰਕਾਨੂੰਨੀ ਤਰੀਕਿਆਂ ਨਾਲ ਪਰਦੇਸਾਂ ਨੂੰ ਪਰਵਾਸ ਜਾਰੀ ਹੈ। ...

Read More

ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ

ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ

ਰਵਿੰਦਰ ਧਾਲੀਵਾਲ ਕਿਸੇ ਵੀ ਦੇਸ਼ ਦੀ ਵਿਵਸਥਾ ਦੇ ਸੁਧਾਰ ਤੇ ਹਾਂਪੱਖੀ ਤਬਦੀਲੀਆਂ ਲਈ ਨੌਜਵਾਨ ਅਹਿਮ ਭੂਮਿਕਾ ਨਿਭਾਉਂਦੇ ਹਨ। ਆਜ਼ਾਦੀ ਤੋਂ ਲੈ ਕੇ ਅੱਜ ਤੱਕ ਇਸ ਹਕੀਕਤ ਨੂੰ ਨਕਾਰਿਆ ਨਹੀਂ ਜਾਂ ਸਕਦਾ। ਇੰਗਲੈਂਡ ਪ੍ਰਧਾਨ ਮੰਤਰੀ ਬੈਂਜਾਮਿਨ ਡਿਸਰਾਇਲੀ (Benjamin Disraeli) ਨੇ ਨੌਜਵਾਨ ਦੀ ਪ੍ਰਸੰਸਾ ਕਰਦਿਆਂ ਲਿਖਿਆ ਹੈ: ‘‘ਸਭ ਕੁਝ ਜੋ ਵੀ ਮਹਾਨ ਕੰਮ ...

Read More

ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ

ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ

ਮਨਦੀਪ ਸਿੰਘ ਸ਼ੇਰੋਂ ਸਾਹਿਤ ਮਨੁੱਖ ਦੀ ਹੀ ਸਿਰਜਣਾ ਹੈ। ਇਹ ਰੂਹ ਦੀ ਤ੍ਰਿਪਤੀ ਦਾ ਸਾਧਨ, ਭਾਵ ਰੂਹ ਦੀ ਖ਼ੁਰਾਕ ਹੈ। ਸਾਹਿਤ ਉਹ ਰਚਨਾ ਹੈ ਜੋ ਸਮਾਜ ਦੀ ਭਲਾਈ ਲਈ ਰਚੀ ਗਈ ਹੁੰਦੀ ਹੈ। ਸਾਹਿਤ ਦਾ ਅਸਲ ਮਨੋਰਥ ਸਮਾਜ ਨੂੰ ਗਿਆਨ ਦੇਣਾ ਹੀ ਹੁੰਦਾ ਹੈ। ਪਰ ਅਫ਼ਸੋਸ! ਅੱਜ ਦੀ ਨੌਜਵਾਨ ਪੀੜ੍ਹੀ ਇਸ ...

Read More

ਨੌਜਵਾਨ ਸੋਚ

ਨੌਜਵਾਨ ਸੋਚ

ਵਿਦਿਆਰਥੀ ਸਿਆਸਤ ਦਾ ਉਭਾਰ ਵਿਦਿਆਰਥੀ ਆਗੂ ਸਿਆਸੀ ਪਾਰਟੀਆਂ ਦੇ ਮੋਹਰੇ ਨਾ ਬਣਨ ਦੇਸ਼ ਦੀ ਸਿਆਸਤ ਵਿੱਦਿਅਕ ਅਦਾਰਿਆਂ ਚੋਂ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਸਿਆਸਤਦਾਨਾਂ ਨੇ ਆਪਣਾ ਸਿਆਸੀ ਜੀਵਨ ਕਾਲਜਾਂ, ਯੂਨੀਵਰਸਿਟੀਆਂ ਦੀਆਂ ਚੋਣਾਂ ਤੋਂ ਸ਼ੁਰੂ ਕੀਤਾ। ਪਰ ਪਿਛਲੇ ਕੁਝ ਸਮੇਂ ਤੋਂ ਕਾਲਜਾਂ-ਯੂਨੀਵਰਸਿਟੀਆਂ ਸਿਆਸੀ ਆਖਾੜੇ ਬਣ ਕੇ ਰਹਿ ਗਏ ਹਨ। ਇਸ ਨਾਲ ਪੜ੍ਹਾਈ ’ਤੇ ...

Read More

ਵੈਲੇਨਟਾਈਨਜ਼ ਡੇ ਤੇ ਭਾਰਤੀ ਸੱਭਿਆਚਾਰਕ ਵਲਗਣਾਂ

ਵੈਲੇਨਟਾਈਨਜ਼ ਡੇ ਤੇ ਭਾਰਤੀ ਸੱਭਿਆਚਾਰਕ ਵਲਗਣਾਂ

ਰਵਿੰਦਰ ਕੌਰ ਔਜਲਾ ਭਾਰਤੀ ਸੱਭਿਆਚਾਰ ਵਿਚ ਪਿਆਰ ਦੀ ਪਰਿਭਾਸ਼ਾ ਰਿਸ਼ਤਿਆਂ ਅਨੁਸਾਰ ਤੈਅ ਹੁੰਦੀ ਹੈ। ਪਿਆਰ ਦਾ ਸਹੀ ਜਾਂ ਗ਼ਲਤ ਦੀ ਕਸਵੱਟੀ ’ਤੇ ਪਰਖਿਆ ਜਾਣਾ ਵੀ ਰਿਸ਼ਤਿਆਂ ਉੱਤੇ ਹੀ ਨਿਰਭਰ ਕਰਦਾ ਹੈ। ਜੇ ਪਿਆਰ ਮਾਂ-ਪਿਓ, ਭੈਣ-ਭਰਾ, ਪਤੀ-ਪਤਨੀ, ਰਿਸ਼ਤੇਦਾਰਾਂ, ਦੋਸਤਾਂ (ਖ਼ਾਸਕਰ ਇੱਕੋ ਲਿੰਗ ਵਾਲੇ) ਨਾਲ ਹੈ, ਤਾਂ ਅਜਿਹਾ ਪਿਆਰ ਦਰੁਸਤ, ਪ੍ਰਵਾਨ ਅਤੇ ਸੱਭਿਅਕ ...

Read More

ਦੇਸ਼ ਵਿਚਲੇ ਵਿਦਿਆਰਥੀ ਅੰਦੋਲਨ ਬਨਾਮ ਫ਼ਾਸ਼ੀਵਾਦ

ਦੇਸ਼ ਵਿਚਲੇ ਵਿਦਿਆਰਥੀ ਅੰਦੋਲਨ ਬਨਾਮ ਫ਼ਾਸ਼ੀਵਾਦ

ਰਣਵੀਰ ਰੰਧਾਵਾ ਭਾਰਤ ਵਿਚ ਵਿਦਿਆਰਥੀ ਅੰਦੋਲਨਾਂ ਦਾ ਲੰਮਾ ਇਤਿਹਾਸ ਰਿਹਾ ਹੈ। ਮੌਜੂਦਾ ਸਮੇਂ ਵੀ ਵਿਦਿਆਰਥੀ ਅੰਦੋਲਨ ਦੇਸ਼ ਦੇ ਹਾਕਮਾਂ ਨੂੰ ਤਰੇਲੀਆਂ ਲਿਆ ਰਹੇ ਹਨ। ਭਾਰਤ ਵਿੱਚ ਵਿਦਿਆਰਥੀ ਅੰਦੋਲਨਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਅਣਵੰਡੇ ਭਾਰਤ ਵਿੱਚ ਪਹਿਲੀ ਵਿਦਿਆਰਥੀ ਹੜਤਾਲ 1920 ਵਿੱਚ ਕਿੰਗ ਐਡਵਰਡ ਮੈਡੀਕਲ ਕਾਲਜ ਲਾਹੌਰ ਵਿੱਚ ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ ...

Read More


ਸੰਘਰਸ਼ ਦੀ ਦਾਸਤਾਨ

Posted On May - 30 - 2019 Comments Off on ਸੰਘਰਸ਼ ਦੀ ਦਾਸਤਾਨ
ਨੌਕਰੀ ਪ੍ਰਾਪਤ ਕਰਨੀ ਕਿਸੇ ਵੇਲੇ ਵੀ ਤੇ ਕਿਸੇ ਲਈ ਵੀ ਖਾਲਾ ਜੀ ਦਾ ਵਾੜਾ ਨਹੀਂ ਰਿਹਾ। ਹੁਣ ਤਾਂ ਰੁਜ਼ਗਾਰ ਦਫਤਰਾਂ ਰਾਹੀਂ ਭਰਤੀ ਨਾ ਹੋਣ ਕਰਕੇ ਕੋਈ ਇਥੇ ਨਾਮ ਦਰਜ ਕਰਵਾਉਣਾ ਜ਼ਰੂਰੀ ਨਹੀਂ ਸਮਝਦਾ। ਸਾਲ 1980 ਦੇ ਨੇੜ ਤੇੜ ਦੇ ਸਮੇਂ ਆਪਣੇ ਨੇੜਲੇ ਰੁਜ਼ਗਾਰ ਦਫਤਰ ’ਚ ਨਾਮ ਦਰਜ ਕਰਵਾਉਣ ਦੇ ਨਾਲ ਨਾਲ ਹੋਰ ਦੋ ਜ਼ਿਲ੍ਹਿਆਂ ਵਿੱਚ ਵੀ ਨਾਮ ਭੇਜਿਆ ਜਾ ਸਕਦਾ ਸੀ। ....

ਅਰਬ ਦੇ ਮਾਰੂਥਲਾਂ ’ਚ ਜੂਝਦੀ ਮਿਹਨਤਕਸ਼ ਜਵਾਨੀ

Posted On May - 30 - 2019 Comments Off on ਅਰਬ ਦੇ ਮਾਰੂਥਲਾਂ ’ਚ ਜੂਝਦੀ ਮਿਹਨਤਕਸ਼ ਜਵਾਨੀ
ਵੇ ਹਾਉਕਿਆਂ ਦੀ ’ਵਾਜ ਨਾ ਸੁਣੇ, ਕਿਹੜੀ ਧਰਤੀ ਬੋਲ਼ੀ ’ਤੇ ਤੇਰੇ ਡੇਰੇ, ਸੱਧਰਾਂ ਦੇ ਸਾਹ ਮੁੱਕਗੇ, ਤੇਰੇ ਵੱਜੇ ਨਾ ਜੋਗੀਆ ਫੇਰੇ...। ਲੋਹੜਿਆਂ ਦਾ ਦਰਦ ਹੁੰਦੈ ਵਿਛੋੜੇ ਦੀ ਚੀਸ ਦਾ, ਪਰ ਰਿਜ਼ਕ ਦੀਆਂ ਰਾਹਾਂ ’ਤੇ ਵਿਛੇ ਕੰਡਿਆਂ ਨੂੰ ਜਜ਼ਬਾਤ ਦੀਆਂ ਹਨੇਰੀਆਂ ਨਹੀਂ ਹੂੰਝ ਸਕਦੀਆਂ। ਇਹ ਸਾਰੀ ਉਮਰ ਬੰਦੇ ਤੋਂ ਅਗਾਂਹ ਈ ਰਹਿੰਦਾ ਏ ਤੇ ਬੰਦਾ ਇਹਦੀ ਥਾਹ ਪਾਉਂਦਾ ਲੇਖੇ ਲੱਗ ਜਾਂਦੈ... ਕਿਹੜੀ ਭੁੱਖ ਹੈ ਜਿਹੜੀ ਕਦੇ ....

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On May - 30 - 2019 Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
ਸਿੱਖਿਆ ਹਰ ਮਨੁੱਖ ਦਾ ਬੁਨਿਆਦੀ ਹੱਕ ਤੇ ਤੀਜਾ ਨੇਤਰ ਹੈ ਪਰ ਅੱਜ ਇਸ ਤੀਜੇ ਨੇਤਰ ਲਈ ਸਾਨੂੰ ਲੱਖਾਂ ਰੁਪਏ ਦੇਣੇ ਪੈ ਰਹੇ ਹਨ ਤੇ ਲੋਕਾਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ। ਐਨੂਅਲ ਸਟੇਟਸ ਆਫ ਐਜੂਕੇਸ਼ਨ ਦੇ ਸਰਵੇਖਣ ਅਨੁਸਾਰ 14-18 ਉਮਰ ਵਰਗ ਦੇ ਤਕਰੀਬਨ 37 ਫ਼ੀਸਦੀ ਵਿਦਿਆਰਥੀ ਆਪਣੀ ਮਾਂ-ਬੋਲੀ ਵਿਚ ਕੋਈ ਵੀ ਪਾਠ ਪੜ੍ਹਨ ਦੇ ਅਸਮਰੱਥ ਹਨ। ....

ਦਿੱਲੀ ਵਰਗੇ ਸ਼ਹਿਰ ਵਿਚ ਕੁੜੀ ਹੋਣ ਦੇ ਮਾਅਨੇ

Posted On May - 23 - 2019 Comments Off on ਦਿੱਲੀ ਵਰਗੇ ਸ਼ਹਿਰ ਵਿਚ ਕੁੜੀ ਹੋਣ ਦੇ ਮਾਅਨੇ
ਹਰਿਆਣੇ ਦੇ ਨਿੱਕੇ ਜਿਹੇ ਪਿੰਡ ਦੀ ਜੰਮਪਲ ਹਾਂ ਮੈਂ। ਅਜਿਹੇ ਘਰ ਦੀ ਉਪਜ ਜਿੱਥੇ ਕੁੜੀਆਂ ਨੂੰ ਪੜ੍ਹਾਉਣਾ-ਲਿਖਾਉਣਾ ਸਮੇਂ ਅਤੇ ਪੈਸੇ ਦੀ ਬਰਬਾਦੀ ਸਮਝਿਆ ਜਾਂਦਾ ਹੈ। ਜੇ ਪੜ੍ਹਾਉਣ ਬਾਰੇ ਸੋਚਿਆ ਵੀ ਜਾਂਦਾ ਤਾਂ ਵੱਧ ਤੋਂ ਵੱਧ ਬਾਰ੍ਹਵੀਂ ਕਰਵਾ ਕੇ ਵਿਆਹੁਣ ਵਿਚ ਯਕੀਨ ਰੱਖਿਆ ਜਾਂਦਾ ਹੈ। ਤੁਸੀਂ ਸੋਚ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਰਿਹਾ ਹੋਵੇਗਾ ਮੇਰਾ ਬਚਪਨ ਅਤੇ ਕਿਸ ਤਰ੍ਹਾਂ ਦੀ ਪਰਵਰਿਸ਼। ....

ਦੇਸ਼ ਪੱਧਰੀ ਪ੍ਰੀਖਿਆਵਾਂ ਪਾੜ੍ਹਿਆਂ ਨਾਲ ਸਰਾਸਰ ਧੱਕਾ

Posted On May - 23 - 2019 Comments Off on ਦੇਸ਼ ਪੱਧਰੀ ਪ੍ਰੀਖਿਆਵਾਂ ਪਾੜ੍ਹਿਆਂ ਨਾਲ ਸਰਾਸਰ ਧੱਕਾ
ਭਾਰਤ ਵਿੱਚ ਪੜ੍ਹਾਈ ਕਰਨਾ ਕੋਈ ਬਹੁਤੀ ਸੌਖੀ ਗੱਲ ਨਹੀਂ। ਸਾਨੂੰ ਸਾਡੇ ਦਰਮਿਆਨ ਪੜ੍ਹੇ ਲਿਖਿਆਂ ਦੀ ਭਰਮਾਰ ਜਾਪਦੀ ਹੈ ਕਿਉਂਕਿ ਅਸੀਂ ਆਪਣੇ ਦਾਇਰੇ ਤੋਂ ਬਾਹਰ ਝਾਤ ਮਾਰਨ ਲਈ ਅੱਡੀਆਂ ਨਹੀਂ ਚੁੱਕਦੇ। ਜੇ ਪੰਜਾਬ ਦੇ ਜਾਂ ਪੂਰੇ ਭਾਰਤ ਦੇ ਪਿੰਡਾਂ ਵੱਲ ਵੇਖੀਏ ਅੱਧੀਓਂ ਵੱਧ ਆਬਾਦੀ 10ਵੀਂ ਤੋਂ ਬਾਅਦ ਜਾਂ ਰੁਲ-ਖੁਲ ਕੇ ਹੱਦ ਬਾਰ੍ਹਵੀਂ ਪੜ੍ਹਦੀ ਹੈ। ....

ਜਦੋਂ ਮੰਗਲ ਗ੍ਰਹਿ ’ਤੇ ਦਰਿਆ ਵਗਦੇ ਸਨ

Posted On May - 23 - 2019 Comments Off on ਜਦੋਂ ਮੰਗਲ ਗ੍ਰਹਿ ’ਤੇ ਦਰਿਆ ਵਗਦੇ ਸਨ
ਮੰਗਲ ਗ੍ਰਹਿ ’ਤੇ ਦਰਿਆ ਵਗਦੇ ਹੋਣ ਦਾ ਇਤਿਹਾਸ ਓਨਾ ਪੁਰਾਣਾ ਨਹੀਂ ਹੈ, ਜਿੰਨਾ ਕਿ ਪਹਿਲਾਂ ਸਮਝਿਆ ਜਾਂਦਾ ਸੀ। ਲਾਲ ਗ੍ਰਹਿ ਦੀ ਸਤਹਿ ’ਤੇ ਲੰਮਾ ਅਰਸਾ ਪਹਿਲਾਂ ਦਰਿਆ ਵਗਣ ਦੇ ਡੂੰਘੇ ਨਿਸ਼ਾਨ ਸਨ ਪਰ ਗ੍ਰਹਿ ’ਤੇ ਲੱਖਾਂ ਸਾਲ ਪਹਿਲਾਂ ਦੇ ਵਾਤਾਵਰਨ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On May - 23 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
12ਵੀਂ ਪਾਸ ਹੋਣਹਾਰ ਭਾਰਤੀ ਵਿਦਿਆਰਥੀ, ਜੋ ਆਸਟਰੇਲੀਆ ਸਥਿਤ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਤੋਂ ਫੁਲਟਾਈਮ ਅੰਡਰ ਗਰੈਜੂਏਟ ਡਿਗਰੀ ਕਰਨਾ ਚਾਹੁੰਦੇ ਹਨ, ਅਪਲਾਈ ਕਰ ਸਕਦੇ ਹਨ। ਚੁਣੇ ਗਏ ਵਿਦਿਆਰਥੀਆਂ ਨੂੰ ਫੀਸ ਲਈ 10,000 ਆਸਟਰੇਲੀਅਨ ਡਾਲਰ ਤਕ ਦੀ ਸਕਾਲਰਸ਼ਿਪ ਮਿਲੇਗੀ। ....

ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ

Posted On May - 23 - 2019 Comments Off on ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ
ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰ ਕੇ ਨੌਜਵਾਨਾਂ ਤੋਂ ਵਿੱਦਿਆ ਦੂਰ ਹੁੰਦੀ ਜਾ ਰਹੀ ਹੈ। ਪ੍ਰਾਈਵੇਟ ਸਕੂਲਾਂ ਵਿੱਚ ਫੀਸਾਂ ਬਹੁਤ ਜ਼ਿਆਦਾ ਹਨ, ਜੋ ਆਮ ਲੋਕ ਅਦਾ ਨਹੀਂ ਕਰ ਸਕਦੇ ਤੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਬਹੁਤ ਘਾਟ ਹੈ। ਇਸ ਵਾਰ ਭਾਵੇਂ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦਾ ਨਤੀਜਾ ਸਭ ਤੋਂ ਵਧੀਆ ਦਿਖਾਇਆ ਹੈ, ਪਰ ਲੋਕ ਹਕੀਕਤ ਕੁਝ ਹੋਰ ਹੀ ਸਮਝਦੇ ਹਨ। ....

ਵੋਟਾਂ ਪਾਓ ਪਰ ਹਾਕਮਾਂ ਤੋਂ ਕੋਈ ਆਸ ਨਾ ਕਰੋ

Posted On May - 16 - 2019 Comments Off on ਵੋਟਾਂ ਪਾਓ ਪਰ ਹਾਕਮਾਂ ਤੋਂ ਕੋਈ ਆਸ ਨਾ ਕਰੋ
‘ਸਰਕਾਰਾਂ ਤੋਂ ਨਾ ਆਸ ਕਰੋ, ਆਪਣੀ ਰੱਖਿਆ ਆਪ ਕਰੋ’। ਇਸ ਨਾਅਰੇ ਦੀ ਗੂੰਜ ਜਨਤਕ ਜਥੇਬੰਦੀਆਂ ਦੇ ਧਰਨਿਆਂ-ਮੁਜ਼ਾਹਰਿਆਂ ਵਿਚ ਲਗਾਤਾਰ ਵਧਦੀ ਜਾ ਰਹੀ ਹੈ। ਇਹ ਨਾਅਰਾ ਸਾਡੇ ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਵਿਚ ਆ ਚੁੱਕੇ ਅਤੇ ਆਉਂਦੇ ਜਾ ਰਹੇ ਨਿਘਾਰ ਦਾ ਸੂਚਕ ਹੈ। ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਵਿਦਿਆਰਥਣਾਂ ਵੱਲੋਂ ਹੋਸਟਲ ਚੌਵੀ ਘੰਟੇ ਖੁੱਲ੍ਹੇ ਰੱਖਣ ਦੀ ਮੰਗ ਉੱਠੀ ਸੀ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On May - 16 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਤਜਰਬੇਕਾਰ ਮੈਡੀਕਲ ਵਿਦਿਆਰਥੀ, ਟਾਟਾ ਮੈਮੋਰੀਅਲ (ਟੀਐੱਮਸੀ) ਅਤੇ ਪਰਮਾਣੂ ਊਰਜਾ ਵਿਭਾਗ, ਭਾਰਤ ਸਰਕਾਰ ਦੁਆਰਾ ਹੋਮੀ ਭਾਭਾ ਕੈਂਸਰ ਹਸਪਤਾਲ, ਪੰਜਾਬ ਲਈ ਦਿੱਤੀ ਜਾ ਰਹੀ ਇਸ ਇਕ ਸਾਲਾ ਫੈਲੋਸ਼ਿਪ ਲਈ ਅਪਲਾਈ ਕਰ ਸਕਦੇ ਹਨ। ....

ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ

Posted On May - 16 - 2019 Comments Off on ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ
ਦੇਸ਼ ਵਿੱਚ ਨੌਜਵਾਨ ਵੋਟਰਾਂ ਦੀ ਗਿਣਤੀ ਬਹੁਤ ਹੈ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਹੈ। ਸਾਡੇ ਲੋਕਤੰਤਰ ਦੀ ਤ੍ਰਾਸਦੀ ਹੈ ਕਿ ਜ਼ਿਆਦਾਤਰ ਵੋਟਰ ਜਾਗਰੂਕਤਾ ਦੀ ਘਾਟ ਕਾਰਨ ਵੋਟ ਦੀ ਤਾਕਤ ਅਤੇ ਅਹਿਮੀਅਤ ਤੋਂ ਬੇਖਬਰ ਹਨ। ....

ਬਾਰ੍ਹਵੀਂ ਜਮਾਤ ਦੀ ਪੜ੍ਹਾਈ ਤੋਂ ਬਾਅਦ ਕੀ ਕਰੀਏ?

Posted On May - 9 - 2019 Comments Off on ਬਾਰ੍ਹਵੀਂ ਜਮਾਤ ਦੀ ਪੜ੍ਹਾਈ ਤੋਂ ਬਾਅਦ ਕੀ ਕਰੀਏ?
ਹਰ ਸਾਲ ਲੱਖਾਂ ਹੀ ਵਿਦਿਆਰਥੀ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਬੈਠਦੇ ਹਨ ਅਤੇ ਇਸ ਪ੍ਰੀਖਿਆ ਵਿੱਚੋਂ ਪ੍ਰਾਪਤ ਕੀਤੇ ਅੰਕ ਹੀ ਅੱਗੋਂ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਦੇ ਹਨ, ਕਿਉਂਕਿ ਭਾਰਤ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਕਿਸੇ ਚੰਗੇ ਵਿੱਦਿਅਕ ਅਦਾਰੇ ਵਿੱਚ ਦਾਖਲਾ ਦਿਵਾਉਣ ਵਿੱਚ ਇਨ੍ਹਾਂ ਅੰਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ....

ਦਹਿਸ਼ਤ ਦੇ ਦਿਨਾਂ ਦੀ ਯਾਦ

Posted On May - 9 - 2019 Comments Off on ਦਹਿਸ਼ਤ ਦੇ ਦਿਨਾਂ ਦੀ ਯਾਦ
ਦਸਵੀ ਜਮਾਤ ਪਹਿਲੀ ਪੁਜ਼ੀਸਨ ‘ਚ ਪਾਸ ਕਰਕੇ ਦਾਖਲਾ ਗਿਆਰ੍ਹਵੀਂ ਜਮਾਤ ਵਿਚ ਸਾਇੰਸ ਵਿਸ਼ਿਆਂ ਸਮੇਤ ਲੈ ਲਿਆ ਕਿਉਕਿ ਮੈਂ ਆਪਣੇ ਸਾਇੰਸ ਅਧਿਆਪਕ ਤੋਂ ਕਾਫੀ ਪ੍ਰਭਾਵਿਤ ਸਾਂ ਤੇ ਮੇਰਾ ਵੀ ਇਹ ਸੁਪਨਾ ਸੀ ਕਿ ਮੈਂ ਵੀ ਇੱਕ ਦਿਨ ਸਾਇੰਸ ਅਧਿਆਪਕ ਹੀ ਬਣਾ। ਪੰਜਾਬੀ ਮਾਧਿਅਮ ਤੋਂ ਬਾਅਦ ਅੰਗਰੇਜ਼ੀ ਮਾਧਿਅਮ ‘ਚ ਸਾਰੇ ਵਿਸ਼ੇ ਪੜ੍ਹਨੇ ਔਖੇ ਲਗਦੇ ਸਨ। ....

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On May - 9 - 2019 Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ (ਐੱਸਈਆਰਬੀ), ਭਾਰਤ ਸਰਕਾਰ ਵੱਲੋਂ ਵਿਗਿਆਨ ਅਤੇ ਇੰਜਨੀਅਰਿੰਗ ਦੇ ਖੇਤਰ ਵਿਚ ਪੋਸਟ-ਡਾਕਟੋਰਲ ਰਿਸਰਚ ਲਈ ਨੌਜਵਾਨ ਖੋਜਕਾਰਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ....

ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ

Posted On May - 9 - 2019 Comments Off on ਨੌਜਵਾਨ ਸੋਚ : ਚੋਣਾਂ ’ਚ ਨੌਜਵਾਨਾਂ ਦੀ ਭੂਮਿਕਾ
ਸਿਆਸਤਦਾਨਾਂ ਨੂੰ ਕੰਮਾਂ ਬਾਰੇ ਸਵਾਲ ਪੁੱਛੇ ਜਾਣ ਨੌਜਵਾਨਾਂ ਨੂੰ ਆਪਣੇ ਹੱਕ ਪਛਾਣ ਕੇ ਜੋਸ਼ ਨਾਲ ਹੋਸ਼ ਰੱਖਣ ਦੀ ਲੋੜ ਹੈ। ਨੌਜਵਾਨਾਂ ਨੂੰ ਵੋਟਾਂ ਮੰਗਣ ਆਏ ਸਿਆਸਤਦਾਨ ਨੂੰ ਆਪਣੇ ਮੁੱਦਿਆਂ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ ਕਿ ਉਸ ਨੇ ਹੁਣ ਤੱਕ ਕੀ ਕੀਤਾ ਹੈ ਤੇ ਕੀ ਕਰਨਾ ਹੈ? ਇਹ ਸਵਾਲ ਪੁੱਛਣ ਦੀ ਦੇਰ ਹੈ, ਸਿਆਸਤਦਾਨ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਜਾਵੇਗੀ। ਚੰਗੀ ਸੋਚ ਵਾਲੇ ਨੌਜਵਾਨ ਸਿਆਸਤ ਨੂੰ ਚਿੱਕੜ ਆਖ ਪਾਸਾ ਵੱਟਦੇ ਹਨ, ਪਰ ਚਿੱਕੜ ਨੂੰ ਸਾਫ਼ ਕਰਨ ਲਈ ਇਸ ਵਿੱਚ ਵੜਨਾ ਹੀ ਪਵੇਗਾ। ਹਰਵਿੰਦਰ 

ਕਿੱਧਰ ਜਾਵੇ ਬੇਰੁਜ਼ਗਾਰੀ ਦਾ ਝੰਬਿਆ ਨੌਜਵਾਨ?

Posted On May - 2 - 2019 Comments Off on ਕਿੱਧਰ ਜਾਵੇ ਬੇਰੁਜ਼ਗਾਰੀ ਦਾ ਝੰਬਿਆ ਨੌਜਵਾਨ?
ਦੇਸ਼ ਦਾ ਭਵਿੱਖ ਕਹੇ ਜਾਂਦੇ ਬੱਚਿਆਂ ਨੂੰ ਪੜ੍ਹਾਉਂਦਿਆਂ ਜਦ ਕਦੇ ਕਿਸੇ ਗੱਲ ‘ਤੇ ਜ਼ੋਰ ਦੇਂਦਿਆਂ ਇਹ ਕਹਿ ਦੇਵਾਂ ਕਿ ਇਹ ਨੁਕਤਾ ਤੁਹਾਡੇ ਲਈ ਬੀਐੱਸਸੀ ‘ਚ ਵੀ ਕੰਮ ਆਊ ਤੇ ਐੱਮਐੱਸਸੀ ‘ਚ ਵੀ, ਤਾਂ ਅੱਗੋਂ ਘੁਸਰ-ਮੁਸਰ ਜਿਹੀ ਕਰਦੇ ਬੱਚੇ ਕਹਿ ਹੀ ਜਾਂਦੇ ਨੇ, ‘‘ਸਰ, ਸਾਨੂੰ ਬੀਐੱਸਸੀ, ਐੱਮਐੱਸਸੀ ਦਾ ਭਾਵੇਂ ਨਾ ਦੱਸਿਆ ਕਰੋ ਪਰ ਪੇਪਰਾਂ ’ਚ ਆਉਣ ਵਾਲੇ ਸਵਾਲ ਜ਼ਰੂਰ ਦੱਸਦੇ ਜਾਇਆ ਕਰੋ।’’ ....
Manav Mangal Smart School
Available on Android app iOS app