ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਖੇਤੀ/ ਖੇਡਾਂ › ›

Featured Posts
ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕੁਝ ਰਕਬੇ ਵਿਚ ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ। ਸਰ੍ਹੋਂ ਦੇ ਤੇਲ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸਬਜ਼ੀ ਬਣਾਉਣ, ਤਲਣ ਆਦਿ ਵਿੱਚ ਕੀਤੀ ਜਾਂਦੀ ਹੈ। ਰਾਇਆ, ਗੋਭੀ ਸਰ੍ਹੋਂ ਤੇ ਅਲਸੀ ਦੀ ਕੁਝ ...

Read More

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਪ੍ਰੋ. ਸੁਦੀਪ ਸਿੰਘ ਢਿੱਲੋਂ ਫੁਟਬਾਲ ਦੇ ਨਵੇਂ ਸੀਜ਼ਨ ਭਾਵ 2019-20 ਵਿੱਚ ਮੁਕਾਬਲਾ ਪਿਛਲੀ ਵਾਰ ਨਾਲੋਂ ਜ਼ਿਆਦਾ ਜ਼ਬਰਦਸਤ ਅਤੇ ਰੋਮਾਂਚਕਾਰੀ ਹੋਣ ਦੀ ਉਮੀਦ ਹੈ ਕਿਉਂਕਿ ਹੁਣ ਹਰ ਕਲੱਬ ਨੇ ਆਪਣੀ ਟੀਮ ਤਕੜੀ ਕੀਤੀ ਹੈ। ਯੂਰੋਪ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ। ਸਪੇਨ ਦੀ ਰਾਸ਼ਟਰੀ ਫੁਟਬਾਲ ਲੀਗ ‘ਲਾ-ਲੀਗਾ’ ਵਿੱਚ ...

Read More

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਗੁਰਨਾਮ ਸਿੰਘ ਸ਼ੀਤਲ ਕਿਸਾਨਾਂ ਨੂੰ ਜੇ ਇਸ ਤੱਥ ਦਾ ਪਤਾ ਲੱਗ ਜਾਵੇ ਕਿ ਇੱਕ ਏਕੜ ਦੀ ਪਰਾਲੀ ਸਾੜ ਕੇ ਉਹ 5000 ਰੁਪਏ ਦਾ ਸਿੱਧਾ ਨੁਕਸਾਨ ਕਰ ਰਹੇ ਹਨ ਤਾਂ ਸ਼ਾਇਦ ਪਰਾਲੀ ਫੂਕਣ ਤੋਂ ਗੁਰੇਜ਼ ਕਰਨ ਵੱਲ ਸੋਚਣਾ ਸ਼ੁਰੂ ਕਰ ਦੇਣ। ਇੱਕ ਏਕੜ ਜ਼ਮੀਨ ਦੀ ਪਰਾਲੀ ਜੇਕਰ ਖੇਤ ਵਿਚ ਹੀ ਮਿਲਾਈ ਜਾਵੇ ...

Read More

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਡਾ. ਰਣਜੀਤ ਸਿੰਘ ਅਕਤੂਬਰ ਦਾ ਮਹੀਨਾ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ। ਇਸ ਮਹੀਨੇ ਜਿੱਥੇ ਸਾਉਣੀ ਦੀਆਂ ਫ਼ਸਲਾਂ ਵਿਸ਼ੇਸ਼ ਕਰਕੇ ਝੋਨੇ ਦੀ ਵਾਢੀ ਕਰਨੀ ਹੈ ਤੇ ਉਸ ਨੂੰ ਮੰਡੀ ਵਿਚ ਲਿਜਾ ਕੇ ਵੇਚਣਾ ਹੁੰਦਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ...

Read More

ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਮਸ਼ੀਨਰੀ

ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਮਸ਼ੀਨਰੀ

ਮਹੇਸ਼ ਨਾਰੰਗ, ਮਨਜੀਤ ਸਿੰਘ ਤੇ ਐਸ. ਐਸ. ਠਾਕੁਰ* ਕਣਕ ਅਤੇ ਝੋਨਾ ਪੰਜਾਬ ਦੀਆਂ ਮੁੱਖ ਫ਼ਸਲਾਂ ਹਨ ਅਤੇ ਇਨ੍ਹਾਂ ਦੀ ਕਟਾਈ ਜ਼ਿਆਦਾਤਰ ਕੰਬਾਈਨਾਂ ਨਾਲ ਕੀਤੀ ਜਾਂਦੀ ਹੈ। ਕਣਕ-ਝੋਨੇ ਦੀ ਪੈਦਾਵਾਰ ਦੇ ਨਾਲ ਨਾਲ ਦੋਵੇਂ ਫ਼ਸਲਾਂ ਤੋਂ ਹਰ ਸਾਲ ਕ੍ਰਮਵਾਰ ਤਕਰੀਬਨ 14 ਅਤੇ 20 ਮਿਲੀਅਨ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਕਣਕ ਦੇ ...

Read More

ਤੈਰਾਕੀ ਨੂੰ ਸਮਰਪਿਤ ਰੂਪਨਗਰ ਦਾ ਜਸ਼ਨਦੀਪ ਸਿੰਘ

ਤੈਰਾਕੀ ਨੂੰ ਸਮਰਪਿਤ ਰੂਪਨਗਰ ਦਾ ਜਸ਼ਨਦੀਪ ਸਿੰਘ

ਬਹਾਦਰਜੀਤ ਸਿੰਘ ਰੂਪਨਗਰ ਦੇ ਤੈਰਾਕ ਜਸ਼ਨਦੀਪ ਸਿੰਘ ਨੇ ਤੈਰਾਕੀ ਵਿੱਚ ਵੱਡੀਆਂ ਪੁਲਾਘਾਂ ਪੁੱਟ ਕੇ ਖੇਡਾਂ ਪੱਖੋਂ ਪਛੜੇ ਇਲਾਕੇ ਦਾ ਨਾਮ ਦੇਸ਼ ਭਰ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਹੈ। ਪਿਤਾ ਪਰਮਜੀਤ ਸਿੰਘ ਅਤੇ ਮਾਤਾ ਤਰਸੇਮ ਕੌਰ ਦੇ ਘਰ 1992 ਵਿਚ ਜਨਮੇ ਜਸ਼ਨਦੀਪ ਸਿੰਘ ਦਾ ਸਮੁੱਚਾ ਪਰਿਵਾਰ ਤੈਰਾਕੀ ਨੂੰ ਸਮਰਪਿਤ ਹੈ। ...

Read More

ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲਾ ਅਮਿਤ ਪੰਗਾਲ

ਵਿਸ਼ਵ ਪੱਧਰ ’ਤੇ ਨਾਮਣਾ ਖੱਟਣ ਵਾਲਾ ਅਮਿਤ ਪੰਗਾਲ

ਮਨਦੀਪ ਸਿੰਘ ਸੁਨਾਮ ਮੁੱਕੇਬਾਜ਼ੀ ਵਿਸ਼ਵ ਦੀ ਪ੍ਰਾਚੀਨ ਖੇਡ ਹੈ। ਸੰਸਾਰ ਭਰ ਵਿਚ ਮੁੱਕੇਬਾਜ਼ੀ ਦੇ ਵੱਖ ਵੱਖ ਥਾਵਾਂ ’ਤੇ ਮੁਕਾਬਲੇ ਚਲਦੇ ਰਹਿੰਦੇ ਹਨ। ਪਿਛਲੇ ਦਿਨੀਂ ਵਿਸ਼ਵ ਮੁੱਕੇਬਾਜ਼ੀ ਮੁਕਾਬਲਾ-2019 ਰੂਸ ਦੇ ਸ਼ਹਿਰ ਯੇਕਾਤਰਿਕਬਰਗ ਵਿਚ 9 ਤੋਂ 21 ਸਿਤੰਬਰ ਤੱਕ ਚੱਲਿਆ। ਇਸ ਵਿਚ ਦੁਨੀਆਂ ਭਰ ਦੇ 78 ਮੁਲਕਾਂ ਦੇ 365 ਮੁੱਕੇਬਾਜ਼ਾਂ ਨੇ ਭਾਗ ਲਿਆ। ...

Read More


ਕੁੱਲ ਹਿੰਦ ਕਿਸਾਨ ਸਭਾ

Posted On May - 11 - 2019 Comments Off on ਕੁੱਲ ਹਿੰਦ ਕਿਸਾਨ ਸਭਾ
ਪੰਜਾਬ ਦੇ ਕਿਸਾਨੀ ਸੰਘਰਸ਼ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਬੰਧਤ ਕਿਸਾਨ ਵਿੰਗ ਕੁੱਲ ਹਿੰਦ ਕਿਸਾਨ ਸਭਾ ਦੀ ਰਣਨੀਤੀ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲੋਂ ਕੁਝ ਵੱਖਰੀ ਤਰਜ਼ ਦੀ ਰਹੀ ਹੈ। ਇਸ ਦੀ ਸਥਾਪਨਾ 1936 ਵਿਚ ਹੋਈ। ਸਵਾਮੀ ਸਹਜਾਨੰਦ ਸਰਸਵਤੀ ਇਸ ਦੇ ਪਹਿਲੇ ਪ੍ਰਧਾਨ ਸਨ। ਸਭਾ ਦੇ ਸੂਬਾਈ ਸਕੱਤਰ ਕਾਮਰੇਡ ਭੁਪਿੰਦਰ ਸਿੰਘ ਸਾਂਭਰ ਦਾ ਕਹਿਣਾ ਹੈ ਕਿ ਸਭਾ ਵੱਲੋਂ ਕੌਮੀ ਪੱਧਰ ’ਤੇ ਕਿਸਾਨਾਂ ਦੀਆਂ ਮੰਗਾਂ ਖਾਤਰ ਕੇਂਦਰ ਸਰਕਾਰ ....

ਭਾਰਤੀ ਕਿਸਾਨ ਯੂਨੀਅਨ ਦੋਆਬਾ

Posted On May - 11 - 2019 Comments Off on ਭਾਰਤੀ ਕਿਸਾਨ ਯੂਨੀਅਨ ਦੋਆਬਾ
ਦੋਆਬਾ ਕਿਸਾਨ ਸੰਘਰਸ਼ ਕਮੇਟੀ ਅਜਿਹੀ ਵਿਲੱਖਣ ਸੰਸਥਾ ਹੈ ਜੋ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਮੇਂ-ਸਮੇਂ ’ਤੇ ਸੰਘਰਸ਼ ਕਰਕੇ ਕਿਸਾਨਾਂ ਨੂੰ ਹੱਕ ਦਿਵਾਉਣ ਲਈ ਤੱਤਪਰ ਰਹਿੰਦੀ ਹੈ। ਇਸ ਸੰਸਥਾ ਨੇ ਕਈ ਵੱਡੇ ਵੱਡੇ ਸੰਘਰਸ਼ ਕਰਕੇ ਆਪਣੇ ਨਾਮ ਨੂੰ ਸਿਰਫ਼ ਦੋਆਬੇ ‘ਚ ਹੀ ਨਹੀਂ ਬਲਕਿ ਪੰਜਾਬ ਪੱਧਰ ‘ਤੇ ਚਮਕਾਇਆ ਹੈ। ਹੁਣ ਇਸ ਸੰਸਥਾ ਨੇ ਇਸ ਘੇਰੇ ਨੂੰ ਹੋਰ ਵਿਸ਼ਾਲ ਕਰਨ ਲਈ ਅਤੇ ਕਿਸਾਨਾਂ ਦੇ ਹਿੱਤਾਂ ....

ਰੌਜਰ ਫੈਡਰਰ ਨੇ ਬਣਾਇਆ ਨਵਾਂ ਰਿਕਾਰਡ

Posted On May - 11 - 2019 Comments Off on ਰੌਜਰ ਫੈਡਰਰ ਨੇ ਬਣਾਇਆ ਨਵਾਂ ਰਿਕਾਰਡ
ਰੌਜਰ ਫੈਡਰਰ ਟੈਨਿਸ ਜਗਤ ਦੇ ਮਹਾਨ ਖਿਡਾਰੀਆਂ ਵਿੱਚ ਆਉਂਦੇ ਹਨ ਅਤੇ ਹੁਣ ਉਨ੍ਹਾਂ ਆਪਣੀ ਮਹਾਨਤਾ ਦਾ ਇੱਕ ਹੋਰ ਤਕੜਾ ਸਬੂਤ ਦੇ ਦਿੱਤਾ ਹੈ। ਉਂਜ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਪਰ ਫੈਡਰਰ ਨੇ ਪ੍ਰਮਾਣ ਵੀ ਦੇ ਦਿੱਤਾ ਹੈ। ਰੌਜਰ ਫੈਡਰਰ ਨੇ ਉਂਜ ਤਾਂ ਆਪਣੇ ਖੇਡ ਵਿੱਚ ਵੀ ਬਹੁਤ ਪ੍ਰਾਪਤੀਆਂ ਕੀਤੀਆਂ ਹਨ ਪਰ ਲੰਘੇ ਦਿਨੀਂ ਉਨ੍ਹਾਂ ਇੱਕ ਨਿਵੇਕਲਾ ਰਿਕਾਰਡ ਵੀ ਬਣਾ ਦਿੱਤਾ ਹੈ। ਬੀਤੇ ....

ਮਜ਼ਦੂਰ ਔਰਤਾਂ ਨੂੰ ਕਰਜ਼ੇ ’ਚ ਜਕੜ ਰਹੇ ਨੇ ਮਾਈਕ੍ਰੋੋ ਵਿੱਤੀ ਅਦਾਰੇ

Posted On May - 11 - 2019 Comments Off on ਮਜ਼ਦੂਰ ਔਰਤਾਂ ਨੂੰ ਕਰਜ਼ੇ ’ਚ ਜਕੜ ਰਹੇ ਨੇ ਮਾਈਕ੍ਰੋੋ ਵਿੱਤੀ ਅਦਾਰੇ
ਸਾਡੇ ਦੇਸ਼ ਤੇ ਸੂਬੇ ਦੀ ਕਿਰਤੀ ਜਨਤਾ ਸੂਦਖੋਰੀ ਢੰਗ ਰਾਹੀਂ ਚਿਰਾਂ ਤੋਂ ਤਿੱਖੀ ਜਗੀਰੂ ਲੁੱਟ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਸੰਸਾਰੀਕਰਨ ਦੇ ਨਾਂ ਥੱਲੇ ਲਾਗੂ ਹੋਏ ਨਵੀਆਂ ਆਰਥਿਕ ਨੀਤੀਆਂ ਦੇ ਹੱਲੇ ਨੇ ਇਸ ਲੁੱਟ ਨੂੰ ਤੇਜ਼ ਕਰਨ ‘ਚ ਰੋਲ ਨਿਭਾਇਆ ਹੈ। ਕਰਜ਼ੇ ਤੇ ਆਰਥਿਕ ਤੰਗੀਆਂ ਕਾਰਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀ ਅਮੁੱਕ ਲੜੀ ਇਸੇ ਤਿੱਖੀ ਹੋਈ ਲੁੱਟ ਦਾ ਸਿਖਰਲਾ ਇਜ਼ਹਾਰ ਹੈ। ....

ਕਿਸਾਨ ਸੰਘਰਸ਼ ਕਮੇਟੀ ਪੰਜਾਬ

Posted On May - 4 - 2019 Comments Off on ਕਿਸਾਨ ਸੰਘਰਸ਼ ਕਮੇਟੀ ਪੰਜਾਬ
ਸੂਬੇ ਅੰਦਰ ਚੋਟੀ ਦੇ ਰਾਜਨੀਤੀਵਾਨਾਂ ਦੀ ਭ੍ਰਿਸ਼ਟ ਅਧਿਕਾਰੀਆਂ ਤੇ ਨਸ਼ਿਆਂ ਦੇ ਸੌਦਾਗਰਾਂ ਨਾਲ ਕਾਇਮ ਹੋਈ ਤ੍ਰਿਕੜੀ ਨੂੰ ਸੂਬੇ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਸਣੇ ਹੋਰਨਾਂ ਵਰਗਾਂ ਦੀਆਂ ਸਮੱਸਿਆਵਾਂ ਲਈ ਸਭ ਤੋਂ ਪਹਿਲਾਂ ਜ਼ਿੰਮੇਵਾਰ ਠਹਿਰਾਉਣ ਵਾਲੇ ਕਿਸਾਨ ਆਗੂ ਕੰਵਲਪ੍ਰੀਤ ਸਿੰਘ ਪੰਨੂੰ ਵਲੋਂ ਸੂਬੇ ਦੀ ਕਿਸਾਨ ਲਹਿਰ ਨੂੰ ਇਹ ਠੋਸ ਸੇਧ ਦੇਣ ਦਾ ਸਿਹਰਾ ਜਾਂਦਾ ਹੈ| ....

ਭਾਰਤੀ ਕਿਸਾਨ ਯੂੁਨੀਅਨ (ਏਕਤਾ) – ਡਕੌਂਦਾ

Posted On May - 4 - 2019 Comments Off on ਭਾਰਤੀ ਕਿਸਾਨ ਯੂੁਨੀਅਨ (ਏਕਤਾ) – ਡਕੌਂਦਾ
ਬਲਕਾਰ ਸਿੰਘ ਡਕੌਂਦਾ ਦੀ ਅਗਵਾਈ ਵਿੱਚ ਕੁਝ ਕਿਸਾਨਾਂ ਨੇ ਭਾਰਤੀ ਕਿਸਾਨ ਯੁੂਨੀਅਨ ਸਿੱਧੁੂਪੁਰ ਨੂੰ ਛੱਡ ਕੇ 2007 ਵਿੱਚ ਭਾਰਤੀ ਕਿਸਾਨ ਯੁੂਨੀਅਨ ਏਕਤਾ (ਪੰਜਾਬ) ਜਥੇਬੰਦੀ ਬਣਾਈ। ਬਲਕਾਰ ਸਿੰਘ ਡਕੌਂਦਾ (ਪਟਿਆਲਾ) ਇਸ ਦੇ ਬਾਨੀ ਪ੍ਰਧਾਨ ਬਣੇ। ਉਨ੍ਹਾਂ ਦੇ ਦੇਹਾਂਤ ਤੋਂ ਬੂਟਾ ਸਿੰਘ ਬੁਰਜ ਗਿੱਲ (ਬਠਿੰਡਾ) ਨੂੰ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ। ਜਥੇਬੰਦੀ ਦਾ ਨਾਂ ਬਦਲ ਕੇ ਮਰਹੂਮ ਬਲਕਾਰ ਸਿੰਘ ਡਕੌਂਦਾ ਦੇ ਨਾਂ ਤੇ ਭਾਰਤੀ ਕਿਸਾਨ ਯੁੂਨੀਅਨ ਏਕਤਾ ....

ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਦੇ ਨੁਕਤੇ

Posted On May - 4 - 2019 Comments Off on ਮੂੰਹ ਖੁਰ ਦੀ ਬਿਮਾਰੀ ਤੋਂ ਬਚਾਅ ਦੇ ਨੁਕਤੇ
ਮੂੰਹ ਖੁਰ ਇੱਕ ਵਿਸ਼ਾਣੂ ਰੋਗ ਹੈ। ਇਸ ਰੋਗ ਦੀਆਂ ਚਾਰ ਕਿਸਮਾਂ ਓ.ਏ.ਸੀ. ਅਤੇ ਏਸ਼ੀਆ-1 ਭਾਰਤ ਵਿੱਚ ਪ੍ਰਚੱਲਿਤ ਹਨ। ਏ-22 ਕਿਸਮ ਵੀ ਦੇਖਣ ਵਿੱਚ ਆਈ ਹੈ। ਪੰਜਾਬ ਵਿੱਚ ਟਾਈਪ ‘ਓ’ ਅਤੇ ਏਸ਼ੀਆ-1 ਜ਼ਿਆਦਾ ਪਾਈਆਂ ਜਾਂਦੀਆਂ ਹਨ। ....

ਝੋਨੇ ਦੀ ਪਨੀਰੀ ਦੀ ਵਿਉਂਤਬੰਦੀ

Posted On May - 4 - 2019 Comments Off on ਝੋਨੇ ਦੀ ਪਨੀਰੀ ਦੀ ਵਿਉਂਤਬੰਦੀ
ਡਾ. ਰਣਜੀਤ ਸਿੰਘ ਮੌਸਮ ਦੀ ਖ਼ਰਾਬੀ ਹੋਣ ਦੇ ਬਾਵਜੂਦ ਕਣਕ ਦਾ ਝਾੜ ਠੀਕ ਰਿਹਾ ਹੈ। ਪਰ ਕਈ ਥਾਈਂ ਕਾਫ਼ੀ ਨੁਕਸਾਨ ਵੀ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕਿਸਾਨਾਂ ਦੀ ਬਾਂਹ ਫੜੀ ਜਾਵੇ ਤੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਕੰਬਾਈਨਾਂ ਦੇ ਆਉਣ ਨਾਲ ਕਣਕ ਦੀ ਵਾਢੀ ਦਾ ਕੰਮ ਸੌਖਾ ਹੋ ਗਿਆ ਹੈ ਤੇ ਹੋ ਵੀ ਛੇਤੀ ਜਾਂਦਾ ਹੈ। ਹੁਣ ਤਕ ਬਹੁਤੀ ਕਣਕ ਵੱਢੀ ਗਈ ਹੈ। ਇਸ ਵਿਹਲ ਦਾ ਲਾਹਾ ਲੈਂਦਿਆਂ ਹੋਇਆਂ ਕਈ ਕਿਸਾਨ ਅਗੇਤਾ ਝੋਨਾ ਲਗਾਉਣ ਦਾ ਯਤਨ ਕਰਦੇ ਹਨ। ਇਸ ਨਾਲ ਧਰਤੀ ਹੇਠਲੇ 

ਭਾਰਤ ਦੀ ਝੋਲੀ ਸੋਨ ਤਗਮਾ ਪਾਉਣ ਵਾਲਾ ਬਜਰੰਗ ਪੂਨੀਆਂ

Posted On May - 4 - 2019 Comments Off on ਭਾਰਤ ਦੀ ਝੋਲੀ ਸੋਨ ਤਗਮਾ ਪਾਉਣ ਵਾਲਾ ਬਜਰੰਗ ਪੂਨੀਆਂ
ਦੁਨੀਆਂ ਦੇ ਨੰਬਰ ਇਕ ਕੁਸ਼ਤੀ ਖਿਡਾਰੀ ਬਣੇ ਬਜਰੰਗ ਪੂਨੀਆਂ ਨੇ ਸੰਘਰਸ਼ਪੂਰਨ ਮੈਚ ਵਿਚ ਭਾਰਤ ਦੀ ਝੋਲੀ ਵਿਚ ਚੀਨ ਵਿਚ ਹੋ ਰਹੀ ਕੁਸ਼ਤੀ ਵਿਚ ਸੋਨੇ ਦਾ ਮੈਡਲ ਪਾ ਕੇ ਸਾਬਿਤ ਕੀਤਾ ਹੈ ਕਿ ਉਸ ਦੀ ਇਸ ਤਾਕਤ ਵਾਲੀ ਖੇਡ ਵਿਚ ਅਜੇ ਵੀ ਨਿਰੰਤਰਤਾ ਜਾਰੀ ਹੈ। ....

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ

Posted On April - 27 - 2019 Comments Off on ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ
ਭਾਰਤੀ ਕਿਸਾਨ ਹਿੱਤਾਂ ਨੂੰ ਲੈ ਕੇ ਸਮੇਂ-ਸਮੇਂ ਸਿਰ ਵੱਖ ਵੱਖ ਸੰਗਠਨ ਹੋਂਦ ਵਿੱਚ ਆਏ ਜਿਨ੍ਹਾਂ ਵਿੱਚ ਰਾਜਨੀਤਕ ਲਾਲਚ ਤੇ ਅਹੁਦੇਦਾਰੀਆ ਦੀ ਵੰਡ ਨੂੰ ਲੈ ਕੇ ਵੰਡ ਹੁੰਦੀ ਰਹੀ ਹੈ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਣੀ ਉਸ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਬਣੀ ਤੇ ਉਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਸਾਲ 2004 ਵਿੱਚ ਹੋਂਦ ਵਿੱਚ ਆਈ। ....

ਇੰਡੀਅਨ ਫਾਰਮਰਜ਼ ਐਸੋਸੀਏਸ਼ਨ

Posted On April - 27 - 2019 Comments Off on ਇੰਡੀਅਨ ਫਾਰਮਰਜ਼ ਐਸੋਸੀਏਸ਼ਨ
ਸਾਲ 2006 ਵਿਚ ਹੋਂਦ ਵਿੱਚ ਆਈ ਭਾਰਤ ਪੱਧਰ ਦੀ ਕਿਸਾਨ ਜਥੇਬੰਦੀ ‘ਇੰਡੀਅਨ ਫਾਰਮਰਜ਼ ਐਸੋਸੀਏਸ਼ਨ’ ਦੇ ਪਹਿਲੇ ਪ੍ਰਧਾਨ ਆਂਧਰਾ ਪ੍ਰਦੇਸ਼ ਦੇ ਪ੍ਰਭਾਕਰ ਰੈਡੀ ਸਨ। 2007 ਵਿਚ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਬਣ ਗਏ। ਉਸ ਤੋਂ ਬਾਅਦ ਜਥੇਬੰਦੀ ਨਾਲ ਸ਼ਲਾਘਾਯੋਗ ਕੰਮ ਕਰਨ ਬਦਲੇ 2011 ਵਿਚ ਸਤਨਾਮ ਸਿੰਘ ਬਹਿਰੂ ਨੂੰ ਭਾਰਤ ਦਾ ਪ੍ਰਧਾਨ ਬਣਾ ਦਿੱਤਾ ਗਿਆ। ....

ਸੋਨਾ ਫੁੰਡਣ ਵਾਲੀ ਮਨੂ ਭਾਖਰ

Posted On April - 27 - 2019 Comments Off on ਸੋਨਾ ਫੁੰਡਣ ਵਾਲੀ ਮਨੂ ਭਾਖਰ
ਇਕ ਉਹ ਸਮਾਂ ਸੀ ਜਦੋਂ ਸਮਾਜ ਔਰਤ ਨੂੰ ਸਿਰਫ਼ ਘਰ ਦਾ ਸ਼ਿੰਗਾਰ ਹੀ ਸਮਝਿਆ ਜਾਂਦਾ ਸੀ। ਸਮਾਜਿਕ ਤਾਣੇ ਬਾਣੇ ਵਿਚ ਉਲਝ ਕੇ ਘਰੋਂ ਬਾਹਰ ਨਿਕਲਣ ਦੀ ਮਨਾਹੀ ਸੀ ਅਤੇ ਖੇਡਾਂ ਨੂੰ ਦੇਖਣ ਤੱਕ ਦੀ ਇਜਾਜ਼ਤ ਨਹੀਂ ਸੀ ਪਰ ਅੱਜ ਉਹ ਸਮਾਂ ਹੈ ਜਦੋਂ ਭਾਰਤ ਦੀ ਖੇਡ ਖੇਤਰ ਵਿਚ ਸਭ ਤੋਂ ਵੱਧ ਲਾਜ ਅੱਜ ਔਰਤ ਰੱਖ ਰਹੀ ਹੈ। ....

ਨਰਮੇ-ਕਪਾਹ ਤੋਂ ਵਧੇਰੇ ਝਾੜ ਲੈਣ ਲਈ ਨੁਕਤੇ

Posted On April - 27 - 2019 Comments Off on ਨਰਮੇ-ਕਪਾਹ ਤੋਂ ਵਧੇਰੇ ਝਾੜ ਲੈਣ ਲਈ ਨੁਕਤੇ
ਨਰਮਾ-ਕਪਾਹ ਦੇਸ਼ ਦੇ ਖੇਤੀਬਾੜੀ, ਸਨਅਤੀ, ਆਰਥਿਕ ਅਤੇ ਸਮਾਜਿਕ ਖੇਤਰਾਂ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਨਰਮੇ-ਕਪਾਹ ਦੀ ਕਾਸ਼ਤ ਪ੍ਰਮੁੱਖ ਤੌਰ ’ਤੇ ਪੰਜਾਬ ਦੇ ਬਠਿੰਡਾ, ਮਾਨਸਾ, ਫਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ। ....

ਭਾਰਤੀ ਕਿਸਾਨ ਯੂਨੀਅਨ (ਮਾਨ)

Posted On April - 20 - 2019 Comments Off on ਭਾਰਤੀ ਕਿਸਾਨ ਯੂਨੀਅਨ (ਮਾਨ)
ਭਾਰਤੀ ਕਿਸਾਨ ਯੂਨੀਅਨ (ਮਾਨ) ਕਿਸਾਨਾਂ ਨੂੰ ਆਰਥਿਕ ਤੌਰ ’ਤੇ ਉੱਚਾ ਚੁੱਕਣ ਲਈ ਜੱਦੋ-ਜਹਿਦ ਕਰ ਰਹੀ ਹੈ। ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ ਪੰਜ ਦਹਾਕਿਆਂ ਤੋਂ ਇਸ ਲਈ ਯਤਨਸ਼ੀਲ ਹਨ। ਉਹ 1990 ਤੋਂ 1996 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ। ....

ਕਿਰਤੀ ਕਿਸਾਨ ਯੂਨੀਅਨ

Posted On April - 20 - 2019 Comments Off on ਕਿਰਤੀ ਕਿਸਾਨ ਯੂਨੀਅਨ
ਪੰਜਾਬ ਵਿੱਚ ਕਈ ਕਿਸਾਨ ਯੂਨੀਅਨਾਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿੱਚੋਂ ਪੰਜਾਬ ਦੇ ਕਿਸਾਨਾਂ ਦੀ ਅਗਵਾਈ ਕਰਨ ਵਿੱਚ ਕਿਰਤੀ ਕਿਸਾਨ ਯੂਨੀਅਨ ਦਾ ਉੱਘੜਵਾਂ ਨਾਮ ਆਉਂਦਾ ਹੈ। ਇਸ ਜਥੇਬੰਦੀ ਦੇ ਆਗੂਆਂ ਨੂੰ ਕਿਸਾਨੀ ਸੰਘਰਸ਼ਾਂ ਦੇ ਹੱਕਾਂ ਲਈ ਜੱਦੋ-ਜਹਿਦ ਕਰਦਿਆਂ ਸਰਕਾਰੀ ਜਬਰ ਦਾ ਸਾਹਮਣਾ ਵੀ ਕਰਨਾ ਪਿਆ। ....

ਫ਼ਸਲ ਬੀਮਾ ਯੋਜਨਾ ਦੇਸ਼ ਦੇ ਕਿਸਾਨਾਂ ਨਾਲ ਧੋਖਾ

Posted On April - 20 - 2019 Comments Off on ਫ਼ਸਲ ਬੀਮਾ ਯੋਜਨਾ ਦੇਸ਼ ਦੇ ਕਿਸਾਨਾਂ ਨਾਲ ਧੋਖਾ
ਦੇਸ਼ ਦੇ ਕਿਸਾਨ ਜਿੰਨੀ ਪੈਦਾਵਾਰ ਅੱਜ ਲੈ ਰਹੇ ਹਨ, ਉਸ ਦੀ ਬੀਤੇ ਸਮੇਂ ਵਿੱਚ ਕੋਈ ਮਿਸਾਲ ਨਹੀਂ ਮਿਲਦੀ। ਕਿਸੇ ਵੀ ਫ਼ਸਲ ਦੀ ਪੈਦਾਵਾਰ ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੈ ਪਰ ਅੱਜ ਦੇ ਕਿਸਾਨ ਨੂੰ ਜਿੰਨੀ ਵੱਡੀ ਪੱਧਰ ’ਤੇ ਜਿੰਨੇ ਵੱਧ ਤਰੀਕਿਆਂ ਨਾਲ ਲੁੱਟਿਆ ਜਾ ਰਿਹਾ ਹੈ, ਉਸ ਦੀ ਵੀ ਕੋਈ ਹੱਦ ਨਹੀਂ ਰਹੀ। ....
Available on Android app iOS app
Powered by : Mediology Software Pvt Ltd.