ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਲਈ ਢੇਸੀ ਵੱਲੋਂ ਇੰਗਲੈਂਡ ਦੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗ !    ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ‘ਹੈਲਪਿੰਗ ਹੈਪਲੈਸ’ ਦੀ ਮਦਦ ਨਾਲ ਵਤਨ ਪਰਤਿਆ ਨੌਜਵਾਨ !    

ਖੇਤੀ/ ਖੇਡਾਂ › ›

Featured Posts
ਜੀਐਸ ਲਕਸ਼ਮੀ ਨੇ ਰਚਿਆ ਇਤਿਹਾਸ

ਜੀਐਸ ਲਕਸ਼ਮੀ ਨੇ ਰਚਿਆ ਇਤਿਹਾਸ

ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ ਭਾਰਤੀ ਮਹਿਲਾ ਕ੍ਰਿਕਟ ਦੇ ਇਤਿਹਾਸ ਵਿਚ ਇੱਕ ਹੋਰ ਗੌਰਵਮਈ ਅਧਿਆਇ ਜੁੜ ਗਿਆ ਹੈ। ਜੀ.ਐੱਸ. ਲਕਸ਼ਮੀ ਜੋ ਕਿ ਪਹਿਲਾਂ ਕ੍ਰਿਕਟ ਦੀ ਨਾਮਵਰ ਖਿਡਾਰਨ ਰਹੀ ਹੈ, ਉਸ ਦੀ ਕ੍ਰਿਕਟ ਵਿਚ ਸਭ ਤੋਂ ਵਧ ਮਾਨਤਾ ਵਾਲੀ ਸੰਸਥਾ ਆਈਸੀਸੀ ਵੱਲੋਂ ਰੈਫਰੀ ਦੀ ਭੂਮਿਕਾ ਨਿਭਾਉਣ ਲਈ ਚੋਣ ਕੀਤੀ ਗਈ ਹੈ। ਭਾਰਤੀ ...

Read More

ਏਸ਼ੀਅਨ ਖੇਡਾਂ ’ਚ ਨੀਰਜ ਚੋਪੜਾ ਨੇ ਜੈਵਲਿਨ ’ਚ ਜਿੱਤਿਆ ਪਲੇਠਾ ਗੋਲਡ ਮੈਡਲ

ਏਸ਼ੀਅਨ ਖੇਡਾਂ ’ਚ ਨੀਰਜ ਚੋਪੜਾ ਨੇ ਜੈਵਲਿਨ ’ਚ ਜਿੱਤਿਆ ਪਲੇਠਾ ਗੋਲਡ ਮੈਡਲ

ਸੁਖਵਿੰਦਰਜੀਤ ਸਿੰਘ ਮਨੌਲੀ ਹਰਿਆਣਾ ਦੇ ਥਰੋਅਰ ਨੀਰਜ ਚੋਪੜਾ ਨੇ ਜਕਾਰਤਾ ਏਸ਼ੀਅਨ ਗੇਮਜ਼-2018 ’ਚ 88.06 ਮੀਟਰ ਦੀ ਦੂਰੀ ’ਤੇ ਨੇਜ਼ਾ ਸੁੱਟ ਕੇ ਦੇਸ਼ ਦੀ ਝੋਲੀ ’ਚ ਪਹਿਲਾ ਗੋਲਡ ਮੈਡਲ ਪਾਇਆ ਹੈ। ਦੇਸ਼ ਲਈ 67 ਸਾਲ ਦੇ ਅਰਸੇ ਬਾਅਦ ਜੈਵਲਿਨ ਥਰੋਅ ’ਚ ਪਲੇਠਾ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਏਸ਼ਿਆਈ ਖਿੱਤੇ ’ਚ ...

Read More

ਪੰਜਾਬ ਵਿੱਚ ਝੋਨੇ ਦੀ ਕਾਸ਼ਤ ਦੇ ਮੁੱਦੇ ਅਤੇ ਸੁਝਾਅ

ਪੰਜਾਬ ਵਿੱਚ ਝੋਨੇ ਦੀ ਕਾਸ਼ਤ ਦੇ ਮੁੱਦੇ ਅਤੇ ਸੁਝਾਅ

ਗੁਰਜੀਤ ਸਿੰਘ ਮਾਂਗਟ ਤੇ ਬੂਟਾ ਸਿੰਘ ਢਿੱਲੋਂ* ਫ਼ਸਲ ਤੋਂ ਚੰਗਾ ਝਾੜ ਲੈਣ ਵਿੱਚ ਢੁੱਕਵੀਂ ਕਿਸਮ, ਮੌਸਮ ਅਤੇ ਕਾਸ਼ਤਕਾਰੀ ਢੰਗਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪਿਛਲੇ ਲੰਮੇ ਸਮੇਂ ਤੋਂ ਝੋਨੇ ਦੀਆਂ ਚੰਗੀਆਂ ਕਿਸਮਾਂ ਵਿਕਸਿਤ ਕਰਨ ਅਤੇ ਉਨ੍ਹਾਂ ਦੇ ਢੁਕਵੇਂ ਕਾਸ਼ਤਕਾਰੀ ਢੰਗਾਂ ਦੀ ਸਿਫ਼ਾਰਸ਼ ਕਰਨ ਵਿੱਚ ਯਤਨਸ਼ੀਲ ਰਹੀ ਹੈ। ...

Read More

ਡਬਲਿਊਟੀਓ: ਖੇਤੀ ਨਿਰਯਾਤ ਨੀਤੀ ਕਾਰਨ ਖੇਤੀ ਸੰਕਟ ਹੋਰ ਡੂੰਘਾ ਹੋਵੇਗਾ

ਡਬਲਿਊਟੀਓ: ਖੇਤੀ ਨਿਰਯਾਤ ਨੀਤੀ ਕਾਰਨ ਖੇਤੀ ਸੰਕਟ ਹੋਰ ਡੂੰਘਾ ਹੋਵੇਗਾ

ਹਮੀਰ ਸਿੰਘ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਨੇ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ 2014 ਦੀਆਂ ਲੋਕ ਸਭਾ ਚੋਣਾਂ ਵਾਲਾ ਕੀਤਾ ਵਾਅਦਾ 2019 ਦੀਆਂ ਚੋਣਾਂ ਵਿੱਚ ਦੁਹਰਾਉਣ ਦੀ ਲੋੜ ਨਹੀਂ ਸਮਝੀ। ਉਂਜ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਪੁਰਾਣਾ ਵਾਅਦਾ ਕਾਇਮ ਹੈ। ਇਸ ਲਈ ਸਰਕਾਰ ਨੇ ਦਸੰਬਰ 2018 ਵਿੱਚ ...

Read More

ਫੁਟਬਾਲ ਸੀਜ਼ਨ ਦੇ ਮਹਾਂ ਮੁਕਾਬਲੇ ਦਾ ਦਿਨ

ਫੁਟਬਾਲ ਸੀਜ਼ਨ ਦੇ ਮਹਾਂ ਮੁਕਾਬਲੇ ਦਾ ਦਿਨ

ਪ੍ਰੋ. ਸੁਦੀਪ ਸਿੰਘ ਢਿੱਲੋਂ ਦੁਨੀਆਂ ਦੇ ਸਭ ਤੋਂ ਵੱਡੇ ਕਲੱਬ ਫੁਟਬਾਲ ਟੂਰਨਾਮੈਂਟ ‘ਯੂਏਫਾ ਚੈਂਪੀਅਨਜ਼ ਲੀਗ’ ਦਾ ਫਾਈਨਲ ਮੁਕਾਬਲਾ ਸਪੇਨ ਦੇਸ਼ ਦੇ ਮੈਡ੍ਰਿਡ ਸ਼ਹਿਰ ਵਿਚ ਹੋ ਰਿਹਾ ਹੈ। ਚੈਂਪੀਅਨਜ਼ ਲੀਗ ਦੀ ਖ਼ਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਿਰਫ਼ ਚੈਂਪੀਅਨ ਟੀਮਾਂ ਭਾਵ ਉੱਚ ਕੋਟੀ ਦੀਆਂ ਟੀਮਾਂ ਹੀ ਖੇਡਦੀਆਂ ਹਨ। ਸਤੰਬਰ ਮਹੀਨੇ ਤੋਂ ...

Read More

ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਦਾ ਵੇਲਾ

ਫ਼ਸਲਾਂ ਨੂੰ ਗਰਮੀ ਤੋਂ ਬਚਾਉਣ ਦਾ ਵੇਲਾ

ਗਰਮੀ ਪੂਰੇ ਜ਼ੋਰ ’ਤੇ ਹੈ। ਇਸ ਕਰਕੇ ਕਮਾਦ, ਸਬਜ਼ੀਆਂ ਅਤੇ ਹਰੇ ਚਾਰੇ ਨੂੰ ਪਾਣੀ ਜ਼ਰੂਰ ਦਿੰਦੇ ਰਹਿਣਾ ਚਾਹੀਦਾ ਹੈ। ਝੋਨੇ ਦੀ ਬਹੁਤੀ ਲੁਆਈ ਪਨੀਰੀ ਰਾਹੀਂ ਹੁੰਦੀ ਹੈ। ਪਨੀਰੀ ਦੀ ਲੁਆਈ ਹਾੜ੍ਹ ਦੀ ਸੰਗਰਾਂਦ ਪਿੱਛੋਂ ਹੀ ਸ਼ੁਰੂ ਕਰੋ। ਅਗੇਤੀ ਲੁਆਈ ਤੋਂ ਗੁਰੇਜ਼ ਕਰੋ। ਅਗੇਤੀ ਫ਼ਸਲ ਜਿੱਥੇ ਧਰਤੀ ਹੇਠਲੇ ਪਾਣੀ ਨੂੰ ਹੋਰ ...

Read More

ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ

ਝੋਨੇ ਦੀ ਫ਼ਸਲ ਦਾ ਬਦਲ ਲੱਭਣ ਦੀ ਲੋੜ

ਕਮਲ ਬਰਾੜ ਪੰਜਾਬ ਵਿਚ 70 ਫ਼ੀਸਦੀ ਲੋਕ ਸਿੱਧੇ ਜਾ ਅਸਿੱਧੇ ਤੌਰ ’ਤੇ ਖੇਤੀ ਨਾਲ ਜੁੜੇ ਹੋਏ ਹਨ। 1966 ਦੀ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ’ਤੇ ਅੰਨ ਦਾ ਉਤਪਾਦਨ ਹੋਣ ਲੱਗਿਆ। ਇਸ ਤੋਂ ਪਹਿਲਾਂ ਪੰਜਾਬ ਆਪਣੇ ਖਾਣ ਜੋਗਾ ਅੰਨ ਪੈਦਾ ਕਰਦਾ ਸੀ ਪਰ ਹੁਣ ਵੱਡੇ ਪੱਧਰ ’ਤੇ ਪੰਜਾਬ ਦੇਸ਼ ...

Read More


ਘਰੇਲੂ ਬਗ਼ੀਚੀ ਵਿਚ ਰਸਾਇਣਾਂ ਤੋਂ ਮੁਕਤ ਸਬਜ਼ੀ ਉਗਾਓ

Posted On February - 9 - 2019 Comments Off on ਘਰੇਲੂ ਬਗ਼ੀਚੀ ਵਿਚ ਰਸਾਇਣਾਂ ਤੋਂ ਮੁਕਤ ਸਬਜ਼ੀ ਉਗਾਓ
ਚੰਗੀ ਸਿਹਤ ਲਈ ਤਾਜ਼ੀਆਂ ਅਤੇ ਹਰੀਆਂ ਸਬਜ਼ੀਆਂ ਜ਼ਰੂਰੀ ਹਨ। ਪਰ ਮੰਡੀਕਰਨ ਲਈ ਪੈਦਾ ਕੀਤੀਆਂ ਸਬਜ਼ੀਆਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਹਾਨੀਕਾਰਕ ਅਸਰ ਹੁਣ ਮਨੁੱਖੀ ਸਿਹਤ ਅਤੇ ਵਾਤਾਵਰਨ ਵਿੱਚ ਦੇਖੇ ਜਾ ਸਕਦੇ ਹਨ। ....

ਨੌਜਵਾਨਾਂ ਨੂੰ ਖੇਤੀਬਾੜੀ ਨਾਲ ਜੋੜਨ ਦੀ ਲੋੜ

Posted On February - 9 - 2019 Comments Off on ਨੌਜਵਾਨਾਂ ਨੂੰ ਖੇਤੀਬਾੜੀ ਨਾਲ ਜੋੜਨ ਦੀ ਲੋੜ
ਭਾਰਤ ਨੂੰ ਨੌਜਵਾਨਾਂ ਦਾ ਦੇਸ਼ ਮੰਨਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਵਿਸ਼ਵ ਦੀ ਆਬਾਦੀ ਬਾਰੇ ਰਿਪੋਰਟ ਅਨੁਸਾਰ ਦੁਨੀਆਂ ਦੇ ਸਾਰੇ ਦੇਸ਼ਾਂ ਵਿਚੋਂ ਸਭ ਤੋਂ ਵੱਧ ਨੌਜਵਾਨ 42 ਕਰੋੜ ਤੋਂ ਵੱਧ ਭਾਰਤ ਵਿਚ ਹਨ। ਸਾਲ 2020 ਤੋਂ ਬਾਅਦ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ ਦੀ 15 ਤੋਂ 29 ਸਾਲ ਦੀ ਉਮਰ ਵਾਲੀ ਆਬਾਦੀ ਲਗਪਗ 37 ਫ਼ੀਸਦੀ ਹੋਵੇਗੀ ਅਤੇ 30 ਤੋਂ 50 ਸਾਲ ਉਮਰ ....

ਓਲੰਪਿਕ ਤੇ ਵਿਸ਼ਵ ਤੈਰਾਕੀ ਦੇ ਸਿਤਾਰੇ

Posted On February - 2 - 2019 Comments Off on ਓਲੰਪਿਕ ਤੇ ਵਿਸ਼ਵ ਤੈਰਾਕੀ ਦੇ ਸਿਤਾਰੇ
ਰੀਓ ਓਲੰਪਿਕ ਦੀ ਗੋਲਡਨ ਗਰਲ ਕੈਥਲੀਨ ਲਡਿਕੀ ਨੇ ਫੈਲਪਸ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਅਮਰੀਕਾ ਦੀਆਂ ਮਹਿਲਾ ਸਵਿਮਰਾਂ ਨੇ ਵੀ ਓਲੰਪਿਕ ਖੇਡਾਂ ’ਚ ਤਗਮੇ ਜਿੱਤਣ ’ਚ ਬਣਦਾ ਯੋਗਦਾਨ ਪਾਇਆ ਹੈ। ਅਮਰੀਕਾ ਦੀਆਂ ਇਨ੍ਹਾਂ ਮਹਾਨ ਮਹਿਲਾ ਤੈਰਾਕਾਂ ਤੋਂ ਅਲੱਗ ਤੋਰ ਤੁਰਨ ਵਾਲੀ ਤੈਰਾਕ ਹੈ ਕੈਥਲੀਨ ਲਡਿਕੀ। ....

ਸਰਦ ਰੁੱਤ ਦੀਆਂ ਸਬਜ਼ੀਆਂ ਦੇ ਕੀੜਿਆਂ ਦੀ ਰੋਕਥਾਮ

Posted On February - 2 - 2019 Comments Off on ਸਰਦ ਰੁੱਤ ਦੀਆਂ ਸਬਜ਼ੀਆਂ ਦੇ ਕੀੜਿਆਂ ਦੀ ਰੋਕਥਾਮ
ਪੰਜਾਬ ਵਿੱਚ ਸਾਲ 2017-18 ਦੌਰਾਨ 2.58 ਲੱਖ ਹੈਕਟਅਰ ਰਕਬੇ ਉਪਰ ਸਬਜ਼ੀਆਂ ਦੀ ਕਾਸ਼ਤ ਕੀਤੀ ਗਈ। ਇਸ ਵਿਚੋਂ ਸਬਜ਼ੀਆਂ ਦੀ ਪੈਦਾਵਾਰ 51.36 ਲੱਖ ਟਨ ਸੀ ਪਰ ਜੇ ਅਸੀਂ ਪ੍ਰਤੀ ਜੀਅ ਪ੍ਰਤੀ ਦਿਨ ਸਬਜ਼ੀਆਂ ਦੀ ਖ਼ਪਤ ਦੇਖੀਏ ਤਾਂ ਇਹ 200 ਗ੍ਰਾਮ ਪ੍ਰਤੀ ਮਨੁੱਖ ਤੋਂ ਵੀ ਘੱਟ ਬਣਦੀ ਹੈ। ਮਨੁੱਖੀ ਭੋਜਨ ਵਿੱਚ ਸਬਜ਼ੀਆਂ ਦੀ ਬਹੁਤ ਮਹੱਤਤਾ ਹੈ। ....

ਵਧੇਰੇ ਮੁਨਾਫ਼ੇ ਲਈ ਹਾੜ੍ਹੀ ਜਿਣਸਾਂ ਦੀ ਪ੍ਰਾਸੈਸਿੰਗ

Posted On February - 2 - 2019 Comments Off on ਵਧੇਰੇ ਮੁਨਾਫ਼ੇ ਲਈ ਹਾੜ੍ਹੀ ਜਿਣਸਾਂ ਦੀ ਪ੍ਰਾਸੈਸਿੰਗ
ਕਿਸਾਨ ਮਿਹਨਤ ਕਰਕੇ ਫ਼ਸਲ ਨੂੰ ਪੁੱਤਾਂ ਵਾਂਗ ਪਾਲਦੇ ਹਨ ਪਰ ਜਦੋਂ ਇਹ ਪੱਕ ਜਾਂਦੀ ਹੈ ਤਾਂ ਉਹ ਇਸ ਨੂੰ ਵੇਚਣ ਦੀ ਜਗ੍ਹਾ ਮੰਡੀ ਵਿੱਚ ਸੁੱਟਣ ਦੀ ਗੱਲ ਕਰਦੇ ਹਨ। ਇਸ ਦਾ ਕਾਰਨ ਹੈ ਕਿ ਕਈ ਵਾਰ ਉਨ੍ਹਾਂ ਨੂੰ ਆਪਣੀਆਂ ਜਿਣਸਾਂ ਨਿਰਧਾਰਤ ਮੁੱਲ ਤੋਂ ਵੀ ਘੱਟ ਮੁੱਲ ’ਤੇ ਵੇਚਣੀਆਂ ਪੈਂਦੀਆਂ ਹਨ। ਪਰ ਜੇ ਕਿਸਾਨ ਤਿਆਰ ਜਿਣਸਾਂ ਨੂੰ ਸਿੱਧੇ ਮੰਡੀ ਵਿੱਚ ਵੇਚਣ ਦੀ ਬਜਾਏ ਇਨ੍ਹਾਂ ਤੋਂ ਵੱਖੋ-ਵੱਖ ....

ਖੇਤੀ ਸੰਕਟ ਦੇ ਪ੍ਰਸੰਗ ਵਿਚ 2019 ਦੇ ਅੰਤਰਿਮ ਬਜਟ ਦੀ ਸਾਰਥਿਕਤਾ

Posted On February - 2 - 2019 Comments Off on ਖੇਤੀ ਸੰਕਟ ਦੇ ਪ੍ਰਸੰਗ ਵਿਚ 2019 ਦੇ ਅੰਤਰਿਮ ਬਜਟ ਦੀ ਸਾਰਥਿਕਤਾ
ਸਾਲ 2019 ਦੇ ਅੰਤਰਿਮ ਬਜਟ ਵਿੱਚ ਭਾਵੇ ਥੋੜ੍ਹੇ ਸਮੇਂ ਲਈ ਖਰਚੇ ਦੀ ਵਿਵਸਥਾ ਕੀਤੀ ਗਈ ਹੈ ਪਰ ਫਿਰ ਵੀ ਇਸ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਪੇਸ਼ ਕੀਤਾ ਗਿਆ ਬਜਟ ਕਹਿਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕੁਝ ਮਹੀਨੇ ਪਹਿਲਾਂ ਤਿੰਨ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦੇ ਸਨਮੁੱਖ ਕਿਸਾਨੀ ਸਿਆਸੀ ਏਜੰਡੇ ਦਾ ਕੇਂਦਰ ਬਣ ਚੁੱਕੀ ਹੈ। ....

ਓਲੰਪਿਕ ਤੇ ਵਿਸ਼ਵ ਤੈਰਾਕੀ ਦੇ ਸਿਤਾਰੇ

Posted On January - 26 - 2019 Comments Off on ਓਲੰਪਿਕ ਤੇ ਵਿਸ਼ਵ ਤੈਰਾਕੀ ਦੇ ਸਿਤਾਰੇ
‘ਆਇਰਨ ਲੇਡੀ’ ਦੇ ਨਾਂ ਨਾਲ ਜਾਣੀ ਜਾਂਦੀ ਹੋਸਜ਼ੁ ਕੈਟਿਨਕਾ ਨੇ ਰੀਓ ਓਲੰਪਿਕ ’ਚ ਪੂਲ ਦੀਆਂ ਛੱਲਾਂ ’ਚ ਚਾਰ ਮੈਡਲ ਕੱਢ ਕੇ ਦੇਸ਼ ਦੇ ਨਾਂ ਨੂੰ ਵਿਸ਼ਵ ਤੈਰਾਕੀ ਦੇ ਹਲਕਿਆਂ ’ਚ ਚਾਰ ਚੰਨ ਲਾਏ ਹਨ। ਬੀਜਿੰਗ ਵਰਲਡ ਕੱਪ ਸਵਿਮ ਮੀਟ ’ਚ ਅੱਠ ਈਵੈਂਟਾਂ ’ਚ ਪੰਜ ਮੈਡਲ ਜਿੱਤਣ ਵਾਲੀ ਕੈਟਿਨਕਾ ਦੀ ਤਾਰੀਫ਼ ’ਚ ਚੀਨੀ ਅਖ਼ਬਾਰ ਵਲੋਂ ‘ਆਇਰਨ ਲੇਡੀ’ ਦੇ ਸਿਰਲੇਖ ਹੇਠ ਛਪੇ ਆਰਟੀਕਲ ਕਰਕੇ ਉਸ ਨੂੰ ਆਇਰਨ ....

ਸਦਾਬਹਾਰ ਫਲਦਾਰ ਬੂਟੇ ਲਗਾਉਣ ਦਾ ਢੁਕਵਾਂ ਸਮਾਂ

Posted On January - 26 - 2019 Comments Off on ਸਦਾਬਹਾਰ ਫਲਦਾਰ ਬੂਟੇ ਲਗਾਉਣ ਦਾ ਢੁਕਵਾਂ ਸਮਾਂ
ਪਿਛਲੇ ਦਿਨੀਂ ਪਏ ਮੀਂਹ ਨਾਲ ਹਾੜ੍ਹੀ ਫ਼ਸਲ ਵਧੀਆ ਹੋਣ ਦੀ ਉਮੀਦ ਬਣੀ ਹੈ। ਇਸ ਪੰਦਰਵਾੜੇ ਜਿੱਥੇ ਸਬਜ਼ੀਆਂ ਦੀ ਬਿਜਾਈ ਕਰਨੀ ਹੈ, ਉੱਥੇ ਨਵੇਂ ਬੂਟੇ ਲਗਾਉਣ ਦਾ ਸਮਾਂ ਵੀ ਆ ਗਿਆ ਹੈ। ਪਤਝੜੀ ਬੂਟੇ ਲਗਾਉਣ ਦਾ ਮੌਸਮ ਲਗਭਗ ਖ਼ਤਮ ਹੋ ਗਿਆ ਹੈ। ....

ਕਣਕ ਦੇ ਨਦੀਨਾਂ ਅਤੇ ਕੀੜੇ-ਮਕੌੜਿਆਂ ਤੋਂ ਬਚਾਅ ਦੇ ਨੁਕਤੇ

Posted On January - 26 - 2019 Comments Off on ਕਣਕ ਦੇ ਨਦੀਨਾਂ ਅਤੇ ਕੀੜੇ-ਮਕੌੜਿਆਂ ਤੋਂ ਬਚਾਅ ਦੇ ਨੁਕਤੇ
ਫਾਰਮ ਸਲਾਹਕਾਰ ਸੇਵਾ ਕੇਂਦਰ, ਕਪੂਰਥਲਾ ਦੇ ਸਾਇੰਸਦਾਨਾਂ ਦੀ ਟੀਮ ਨੇ ਪਿਛਲੇ ਦਿਨੀਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਕਣਕ ਦੇ ਖੇਤਾਂ ਦਾ ਸਰਵੇਖਣ ਕੀਤਾ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਹੁਤੇ ਖੇਤਾਂ ਵਿੱਚ ਕਣਕ ਦੀ ਫ਼ਸਲ ਦੀ ਹੈਪੀ ਸੀਡਰ ਨਾਲ ਬਿਜਾਦ 15-30 ਨਵੰਬਰ ਦੇ ਵਿਚਾਲੇ ਕੀਤੀ ਗਈ ਸੀ। ਬਿਜਾਈ ਦੇ ਸਮੇਂ ਝੋਨੇ ਦੀ ਪਰਾਲੀ ਕੁਤਰਾ ਕਰਕੇ ਖੇਤ ਵਿੱਚ ਮਿਲਾਈ ਗਈ ਸੀ, ਜੋ ਕਿ ਸਹਿਜੇ-ਸਹਿਜੇ ਗਲ ....

ਖੇਤੀਬਾੜੀ ਵਿਕਾਸ ਅਤੇ ਵਿਗਿਆਨ ਦੀ ਭੂਮਿਕਾ

Posted On January - 26 - 2019 Comments Off on ਖੇਤੀਬਾੜੀ ਵਿਕਾਸ ਅਤੇ ਵਿਗਿਆਨ ਦੀ ਭੂਮਿਕਾ
ਦੇਸ਼ ਦੀ ਖੇਤੀਬਾੜੀ ਘੱਟ ਉਤਪਾਦਕਤਾ ਅਤੇ ਵੱਡੀ ਗਿਣਤੀ ਵਿੱਚ ਖੇਤੀਬਾੜੀ ਦੇ ਪੁਰਾਣੇ ਢੰਗਾਂ ਵਿੱਚ ਲੱਗੇ ਹੋਏ ਛੋਟੇ ਅਤੇ ਸੀਮਾਂਤ ਕਿਸਾਨਾਂ ਕਰਕੇ ਇੱਕ ਹੇਠਲੇ ਪੱਧਰ ਦੇ ਚੱਕਰਵਿਊ ਵਿੱਚ ਉਲਝੀ ਹੋਈ ਹੈ। ਖੇਤੀ ਆਰਥਿਕਤਾ ਵਿੱਚ ਅਸਥਿਰਤਾ ਦੇ ਇਸ ਦੌਰ ਕਰਕੇ ਕਿਸਾਨਾਂ ਵੱਲੋਂ ਗੰਭੀਰ ਵਿਗਿਆਨਕ ਚੁਣੌਤੀਆਂ ਵਜੋਂ ਸਾਹਮਣਾ ਕੀਤਾ ਜਾ ਰਿਹਾ ਹੈ ਜੋ ਕਿ ਕੇਵਲ ਮੁੱਠੀ ਭਰ ਮਾਹਿਰਾਂ ਲਈ ਹੀ ਪੂਰੀ ਤਰ੍ਹਾਂ ਸਮਝਣਯੋਗ ਹਨ। ....

ਸਾਲ 2018 ਵਿੱਚ ਭਾਰਤੀ ਸਾਈਕਲਿੰਗ ਦਾ ਸਫ਼ਰ

Posted On January - 19 - 2019 Comments Off on ਸਾਲ 2018 ਵਿੱਚ ਭਾਰਤੀ ਸਾਈਕਲਿੰਗ ਦਾ ਸਫ਼ਰ
ਸਾਲ-2018 ਭਾਰਤੀ ਸਾਈਕਲਿੰਗ ਲਈ ਅਹਿਮ ਰਿਹਾ। ਕੌਮੀ ਤੇ ਕੌਮਾਂਤਰੀ ਟੂਰਨਾਮੈਟਾਂ ਵਿੱਚ ਭਾਰਤੀ ਸਾਈਕਲਿਸਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 38ਵੀਂ ਸੀਨੀਅਰ, 25ਵੀਂ ਜੂਨੀਅਰ ਏਸ਼ਿਆਈ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ 16 ਤੋਂ 21 ਫਰਵਰੀ 2018 ਨਿਲਾਈ (ਮਲੇਸ਼ੀਆ) ਵਿਚ ਹੋਈ। ਇਸ ਵਿਚ ਭਾਰਤੀ ਟੀਮ ਨੇ 4 ਸੋਨ ਤਮਗੇ ਅਤੇ 1 ਕਾਂਸੀ ਦਾ ਤਗਮਾ ਜਿੱਤਿਆ। ....

ਗਰਮੀਆਂ ਦੀਆਂ ਸਬਜ਼ੀਆਂ ਦਾ ਬਿਜਾਈ ਵੇਲਾ

Posted On January - 19 - 2019 Comments Off on ਗਰਮੀਆਂ ਦੀਆਂ ਸਬਜ਼ੀਆਂ ਦਾ ਬਿਜਾਈ ਵੇਲਾ
ਇਸ ਵਾਰ ਠੰਢ ਆਪਣੀ ਪੂਰੇ ਜੋਬਨ ਉੱਤੇ ਹੈ। ਕੋਰੇ ਦਾ ਅਸਰ ਫ਼ਸਲਾਂ ਉੱਤੇ ਪਿਆ ਹੈ। ਕੋਰੇ ਦੇ ਅਸਰ ਘੱਟ ਕਰਨ ਲਈ ਫ਼ਸਲਾਂ ਨੂੰ ਪਾਣੀ ਦੀ ਲੋੜ ਹੈ। ਜਿੱਥੇ ਮੀਂਹ ਨਹੀਂ ਪਿਆ, ਉੱਥੇ ਸਾਰੀਆਂ ਫ਼ਸਲਾਂ ਨੂੰ ਪਾਣੀ ਜ਼ਰੂਰ ਦੇ ਦੇਣਾ ਚਾਹੀਦਾ ਹੈ। ਕਿਸਾਨ ਕੋਰੇ ਕਾਰਨ ਕਮਜ਼ੋਰ ਦਿਸਦੀ ਕਣਕ ਨੂੰ ਯੂਰੀਆ ਪਾਉਣ ਲੱਗ ਪੈਂਦੇ ਹਨ। ਲੋੜ ਤੋਂ ਵੱਧ ਯੂਰੀਆ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ....

ਭਾਰਤੀ ਮੁੱਕੇਬਾਜ਼ੀ ਦਾ ਸਰਦਾਰ ਗੁਰਬਖ਼ਸ਼ ਸਿੰਘ ਸੰਧੂ

Posted On January - 19 - 2019 Comments Off on ਭਾਰਤੀ ਮੁੱਕੇਬਾਜ਼ੀ ਦਾ ਸਰਦਾਰ ਗੁਰਬਖ਼ਸ਼ ਸਿੰਘ ਸੰਧੂ
ਗੁਰਬਖ਼ਸ਼ ਸਿੰਘ ਸੰਧੂ ਭਾਰਤੀ ਮੁੱਕੇਬਾਜ਼ ਦਾ ਸਰਦਾਰ ਹੈ ਜਿਸ ਦੀ ਅਗਵਾਈ ਹੇਠ ਭਾਰਤੀ ਮੁੱਕੇਬਾਜ਼ਾਂ ਨੇ ਕੌਮਾਂਤਰੀ ਰਿੰਗ ਵਿੱਚ ਸਰਦਾਰੀ ਕਾਇਮ ਕੀਤੀ ਹੈ। ਮੁੱਕੇਬਾਜ਼ੀ ਨੂੰ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਰਤ ਨੂੰ ਮਾਣ ਦਿਵਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਸ੍ਰੀ ਸੰਧੂ ਦਾ ਹੈ ਜਿਸ ਨੇ ਦੋ ਦਹਾਕਾ ਭਾਰਤੀ ਮੁੱਕੇਬਾਜ਼ੀ ਦੇ ਚੀਫ ਕੋਚ ਦੀ ਸੇਵਾ ਨਿਭਾਈ ਅਤੇ ਭਾਰਤ ਨੂੰ ਹਰ ਵੱਡੇ ਕੌਮਾਂਤਰੀ ਮੁਕਾਬਲਾ ਦਾ ਤਮਗਾ ਜਿਤਾਇਆ। ....

ਬੂਟਿਆਂ ਨੂੰ ਠੰਢ ਤੇ ਕੋਰੇ ਤੋਂ ਬਚਾਉਣ ਦੇ ਨੁਕਤੇ

Posted On January - 19 - 2019 Comments Off on ਬੂਟਿਆਂ ਨੂੰ ਠੰਢ ਤੇ ਕੋਰੇ ਤੋਂ ਬਚਾਉਣ ਦੇ ਨੁਕਤੇ
ਆਮ ਤੌਰ ’ਤੇ ਦਸੰਬਰ-ਜਨਵਰੀ ਤੋਂ ਲੈ ਕੇ ਫਰਵਰੀ ਦੇ ਅੱਧ ਤਕ ਕੜਾਕੇ ਦੀ ਠੰਢ ਅਤੇ ਕੋਰਾ ਪੈਂਦਾ ਹੈ ਪਰ ਕਈ ਵਾਰ ਫਰਵਰੀ ਦੇ ਅੰਤ ਵਿਚ ਵੀ ਕੋਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਵੇਂ ਲਾਏ ਬਾਗ਼ਾਂ ’ਤੇ ਘੱਟ ਤਾਪਮਾਨ ਅਤੇ ਕੋਰੇ ਦਾ ਬਹੁਤ ਮਾੜਾ ਅਸਰ ਹੁੰਦਾ ਹੈ। ਪਤਝੜੀ ਫਲਦਾਰ ਰੁੱਖ (ਨਾਸ਼ਪਤੀ ਆੜੂ, ਅਲੂਚਾ, ਅੰਗੂਰ ਆਦਿ) ਤਾਪਮਾਨ ਡਿੱਗਣ ’ਤੇ ਆਪਣੇ ਪੱਤੇ ਝਾੜ ਕੇ ਸਥਿਲ ਅਵਸਥਾ ਵਿਚ ....

ਸਰਕਾਰੀ ਬੇਧਿਆਨੀ ਤੇ ਭੂਗੋਲਿਕ ਤਬਦੀਲੀ ਕਾਰਨ ਕੰਢੀ ਇਲਾਕੇ ਦੀ ਖੇਤੀ ਸੰਕਟ ’ਚ

Posted On January - 19 - 2019 Comments Off on ਸਰਕਾਰੀ ਬੇਧਿਆਨੀ ਤੇ ਭੂਗੋਲਿਕ ਤਬਦੀਲੀ ਕਾਰਨ ਕੰਢੀ ਇਲਾਕੇ ਦੀ ਖੇਤੀ ਸੰਕਟ ’ਚ
ਚੰਡੀਗੜ੍ਹ-ਜੰਮੂ ਮੁੱਖ ਮਾਰਗ ਦੇ ਚੜ੍ਹਦੇ ਪਾਸੇ ਸ਼ਿਵਾਲਕ ਪਹਾੜਾਂ ਦੇ ਨਾਲ-ਨਾਲ ਪਠਾਨਕੋਟ ਦੀ ਧਾਰ ਬਲਾਕ ਤੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਬਲਾਕ ਡੇਰਾ ਬੱਸੀ ਤੱਕ ਦਾ ਛੇ ਜ਼ਿਲ੍ਹਿਆਂ ਵਿਚ ਫੈਲਿਆ ਕੰਢੀ ਖੇਤਰ ਪਹਾੜੀ, ਮੈਦਾਨੀ ਅਤੇ ਨੀਮ ਪਹਾੜੀ ਇਲਾਕੇ ਦੀ ਦਸ ਲੱਖ ਹੈਕਟੇਅਰ ਜ਼ਮੀਨ ਵਾਲਾ ਖੇਤਰ ਹੈ। ਵੱਖੋ-ਵੱਖਰੀਆਂ ਭੂਗੋਲਿਕ ਸਥਿਤੀਆਂ ਵਾਲੀ ਇਸ ਜ਼ਮੀਨ ਵਿਚ ਹੋ ਰਹੀ ਖੇਤੀ ਅਨੇਕਾਂ ਸੰਕਟਾਂ ਨੂੰ ਦਰਪੇਸ਼ ਹੈ। ਮੀਂਹ ‘ਤੇ ਅਧਾਰਿਤ ਖੇਤੀ, ਜੰਗਲੀ ਜਾਨਵਰਾਂ ....

2018: ਵਿਸ਼ਵ ਪੱਧਰ ਦੇ ਖੇਡ ਮੁਕਾਬਲੇ

Posted On January - 12 - 2019 Comments Off on 2018: ਵਿਸ਼ਵ ਪੱਧਰ ਦੇ ਖੇਡ ਮੁਕਾਬਲੇ
ਫੀਫਾ ਫੁਟਬਾਲ ਵਰਲਡ ਕੱਪ: ਇਸ ਸਾਲ ਰੂਸ ’ਚ ਖੇਡੇ ਗਏ ਦੁਨੀਆਂ ਦੇ ਇਸ ਵਕਾਰੀ ਫੁਟਬਾਲ ਟੂਰਨਾਮੈਂਟ ’ਚ ਫੀਫਾ ਦੇ 211 ਮੈਂਬਰ ਦੇਸ਼ਾਂ ਦੇ ਪੰਜ ਕੰਟੀਜੈਂਟਸ ’ਚੋਂ 32 ਟੀਮਾਂ ਨੇ ਖੇਡਣ ਲਈ ਕੁਆਲੀਫਾਈ ਕੀਤਾ ਸੀ। ਵਿਸ਼ਵ ਫੁਟਬਾਲ ਕੱਪ ਦਾ 21ਵਾਂ ਅਡੀਸ਼ਨ ਖੇਡਣ ਵਾਲੀਆਂ 32 ਟੀਮਾਂ ’ਚ ਮੇਜ਼ਬਾਨ ਦੇਸ਼ ਰੂਸ ਤੋਂ ਇਲਾਵਾ ਮੌਜੂਦਾ ਵਿਸ਼ਵ ਚੈਂਪੀਅਨ ਜਰਮਨੀ, ਉਪ ਜੇਤੂ ਅਰਜਨਟੀਨਾ, ਬੈਲਜੀਅਮ, ਕਰੋਏਸ਼ੀਆ, ਇੰਗਲੈਂਡ, ਸਵੀਡਨ, ਉਰੂਗੁਏ, ਫਰਾਂਸ, ਇਰਾਨ, ਸਾਊਦੀ ....
Available on Android app iOS app
Powered by : Mediology Software Pvt Ltd.