ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    

ਖੇਤੀ/ ਖੇਡਾਂ › ›

Featured Posts
ਸੁਤੰਤਰਤਾ ਸੈਨਾਨੀ ਤੇ ਬੁੱਧੀਜੀਵੀਆਂ ਦਾ ਪਿੰਡ ਹਰਪੁਰਾ

ਸੁਤੰਤਰਤਾ ਸੈਨਾਨੀ ਤੇ ਬੁੱਧੀਜੀਵੀਆਂ ਦਾ ਪਿੰਡ ਹਰਪੁਰਾ

ਜ਼ਿੰਦਗੀ ਦਾ ਦੂਜਾ ਨਾਂ ਬਦਲਾਉ ਹੈ। ਦੁਨੀਆਂ ਵਿਚ ਕੋਈ ਵੀ ਚੀਜ਼ ਸਥਿਰ ਤੇ ਸਦੀਵੀ ਨਹੀਂ ਹੈ। ਸਾਡੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਦੀ ਨੁਹਾਰ  ਬਦਲ ਰਹੀ ਹੈ। ਚੰਗੀ ਆਰਥਿਕ ਹਾਲਤ ਵਾਲਾ ਹਰ ਪਰਿਵਾਰ ਜਾਂ ਤਾਂ ਸ਼ਹਿਰ/ ਕਸਬੇ ਵਿਚ ਵੱਸਣਾ ਚਾਹੁੰਦਾ ਹੈ ਜਾਂ ਕੈਨੇਡਾ, ਅਮਰੀਕਾ ਆਦਿ ਨੂੰ ਪਰਵਾਸ ਕਰਨਾ। ‘ਪੰਜਾਬੀ ਟ੍ਰਿਬਿਊਨ’ ਦਾ ...

Read More

ਮਨਪ੍ਰੀਤ ਸਿੰਘ ਪਵਾਰ ਬਣਿਆ ਸਾਲ-2019 ਦਾ ਬੈਸਟ ਹਾਕੀ ਖਿਡਾਰੀ

ਮਨਪ੍ਰੀਤ ਸਿੰਘ ਪਵਾਰ ਬਣਿਆ ਸਾਲ-2019 ਦਾ ਬੈਸਟ ਹਾਕੀ ਖਿਡਾਰੀ

ਸੁਖਵਿੰਦਰਜੀਤ ਸਿੰਘ ਮਨੌਲੀ ਮੈਦਾਨ ’ਚ ਹਾਫ ਲਾਈਨ ’ਚ ਹਾਫ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਮਨਪ੍ਰੀਤ ਸਿੰਘ ਪਵਾਰ ਨੇ ਇਸ ਸਮੇਂ ਦੁਨੀਆਂ ਦੇ ਸਟਾਰ ਹਾਕੀ ਖਿਡਾਰੀਆਂ ਦੀ ਸੂਚੀ ’ਚ ਸਿਖ਼ਰਲਾ ਸਥਾਨ ਮੱਲਿਆ ਹੋਇਆ ਹੈ। ਇਸੇ ਹਾਕੀ ਹੁਨਰ ਦਾ ਸਿੱਟਾ ਹੈ ਕਿ ਦੁਨੀਆਂ ਦੀ ਹਾਕੀ ਦੇ ਅਸਮਾਨ ’ਤੇ ਕਦਮ ਰੱਖਣ ਵਾਲੇ ਮਨਪ੍ਰੀਤ ...

Read More

ਕਿਸਾਨੀ ਜੀਵਨ ਤੇ ਪੰਜਾਬੀ ਮੀਡੀਆ

ਕਿਸਾਨੀ ਜੀਵਨ ਤੇ ਪੰਜਾਬੀ ਮੀਡੀਆ

ਚਰਨਜੀਤ ਭੁੱਲਰ ਪੰਜਾਬ ਦਾ ਕਿਸਾਨ ਖ਼ੁਦਕੁਸ਼ੀ ਕਰ ਜਾਏ, ਪੋਤਿਆਂ ਨੂੰ ਲੈ ਕੇ ਮਾਵਾਂ ਸੜਕਾਂ ’ਤੇ ਬੈਠ ਜਾਣ, ਰੇਲ ਮਾਰਗਾਂ ’ਤੇ ਪਿਉ-ਦਾਦੇ ਧੌਣਾਂ ਟਿਕਾ ਲੈਣ; ਪੰਜਾਬੀ ਮੀਡੀਆ ਉਦੋਂ ਅੰਗੜਾਈ ਲੈਂਦਾ ਹੈ। ਫਿਰ ਕਿਸਾਨ ਅਖ਼ਬਾਰਾਂ ਦੀ ਸੁਰਖੀ ਬਣਦਾ ਹੈ ਤੇ ਟੀ.ਵੀ. ਐਂਕਰਾਂ ਦੇ ਵੀ ਗਚ ਭਰਦੇ ਹਨ। ਵਿਰੋਧੀ ਧਿਰ ਨੂੰ ਹੇਜ ਆਉਂਦਾ ਹੈ। ...

Read More

ਸ਼ਹੀਦ ਜਗਸੀਰ ਸਿੰਘ ਸਮਾਰਟ ਸਕੂਲ ਫਾਨੀ ਸੰਸਾਰ ਤੋਂ ਛੇਤੀ ਚਲਾ ਗਿਆ ਗੋਲਡਨ ਸਟਾਰ ਕੋਬੇ ਬ੍ਰਾਇੰਟ

ਸ਼ਹੀਦ ਜਗਸੀਰ ਸਿੰਘ ਸਮਾਰਟ ਸਕੂਲ ਫਾਨੀ ਸੰਸਾਰ ਤੋਂ ਛੇਤੀ ਚਲਾ ਗਿਆ ਗੋਲਡਨ ਸਟਾਰ ਕੋਬੇ ਬ੍ਰਾਇੰਟ

ਸੁਖਵਿੰਦਰਜੀਤ ਸਿੰਘ ਮਨੌਲੀ ਵਿਸ਼ਵ ਦੇ ਮਹਾਬਲੀ ਬਾਸਕਟਬਾਲਰ ਕੋਬੇ ਬ੍ਰਾਇੰਟ ਦੀ 26 ਜਨਵਰੀ ਨੂੰ ਹਵਾਈ ਹਾਦਸੇ ’ਚ ਹੋਈ ਬੇਵਕਤੀ ਮੌਤ ਦੀ ਖ਼ਬਰ ਨੇ ਖੇਡਾਂ ਦੀ ਦੁਨੀਆਂ ਅਤੇ ਖੇਡ ਪ੍ਰੇਮੀਆਂ ਨੂੰ ਹਿਲਾ ਕੇ ਰੱਖ ਦਿੱਤਾ। ਅਮਰੀਕਾ ਅਤੇ ਐਨਬੀਏ ਲੀਗ ਦੇ ਨਾਬਰ ਬਾਸਕਟਬਾਲਰ ਕੋਬੇ ਬ੍ਰਾਇੰਟ ਨਾਲ ਉਸ ਦੀ 5 ਫੁੱਟ-10 ਇੰਚ ਲੰਮੀ, 13 ਸਾਲਾ ...

Read More

ਸ਼ਹਿਰ ਬਣਨ ਵੱਲ ਵਧ ਰਿਹੈ ‘ਬੋਹਾ’

ਸ਼ਹਿਰ ਬਣਨ ਵੱਲ ਵਧ ਰਿਹੈ ‘ਬੋਹਾ’

ਨਿਰੰਜਣ ਬੋਹਾ ਮਾਨਸਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਬੁਢਲਾਡਾ ਦਾ ਪਿੰਡ ਬੋਹਾ ਗੁਆਂਢੀ ਸੂਬੇ ਹਰਿਆਣਾ ਦੀ ਸਰਹੱਦ ਨੇੜੇ ਬੁਢਲਾਡਾ-ਰਤੀਆ ਸੜਕ ’ਤੇ ਵੱਸਿਆ ਹੋਇਆ ਹੈ। ਪਿੰਡ ਤੋਂ ਸ਼ਹਿਰ ਬਣਨ ਵੱਲ ਤੇਜ ਪੁਲਾਂਘਾ ਪੁੱਟ ਰਹੇ ਬੋਹਾ ਦਾ ਇਤਿਹਾਸ ਲਗਭਗ ਸਾਢੇ ਛੇ ਸੌ ਸਾਲ ਪੁਰਾਣਾ ਹੈ। ਇਤਿਹਾਸਕ ਹਵਾਲਿਆਂ ਮੁਤਾਬਿਕ ਇਸ ਪਿੰਡ ਨੂੰ ਵਸਾਉਣ ਵਾਲੇ ਦਹੀਆ ਗੋਤ ...

Read More

ਕਣਕ ਦਾ ਨਿਰੋਗ ਬੀਜ ਪੈਦਾ ਕਰਨ ਦੇ ਨੁਕਤੇ

ਕਣਕ ਦਾ ਨਿਰੋਗ ਬੀਜ ਪੈਦਾ ਕਰਨ ਦੇ ਨੁਕਤੇ

ਅੰਜੂ ਬਾਲਾ, ਅਮਰਜੀਤ ਸਿੰਘ ਤੇ ਨਰਿੰਦਰ ਸਿੰਘ* ਜੇ ਕਿਸਾਨ ਨੂੰ ਉੱਤਮ ਬੀਜ ਨਾ ਮਿਲੇ ਤਾਂ ਸਾਰੇ ਖੇਤੀ ਖ਼ਰਚੇ ਵਿਅਰਥ ਹੋ ਜਾਂਦੇ ਹਨ। ਇਸ ਲਈ ਕਿਸੇ ਵੀ ਕੌਮ ਦੀ ਖ਼ੁਰਾਕ ਸੁਰੱੱਖਿਆ ਉੱੱਤਮ ਬੀਜ ਦੀ ਮੌਜੂਦਗੀ ’ਤੇ ਹੀ ਨਿਰਭਰ ਕਰਦੀ ਹੈ। ਅੰਤਰਰਾਸ਼ਰਟੀ ਬੀਜ ਪਰਖ ਸੰਸਥਾ ਦੇ ਅਨੁਸਾਰ ਫ਼ਸਲੀ ਝਾੜ ਦੇ ਵਾਧੇ ਲਈ ਬਿਜਾਈ ...

Read More

ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਵੇਲਾ

ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਵੇਲਾ

ਡਾ. ਰਣਜੀਤ ਸਿੰਘ ਪੰਜਾਬ ਵਿਚ ਸਬਜ਼ੀਆਂ ਹੇਠ ਬਹੁਤ ਘਟ ਰਕਬਾ ਹੈ। ਇਹ ਮਸਾਂ 270 ਹਜ਼ਾਰ ਹੈਕਟੇਅਰ ਹੈ ਜਿਸ ਵਿਚੋਂ ਅੱਧਾ ਰਕਬਾ ਕੇਵਲ ਆਲੂਆਂ ਅਤੇ ਮਟਰਾਂ ਹੇਠ ਹੀ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਬਹੁਤ ਘੱਟ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ। ਜੇ ਮੰਡੀ ਲਈ ਨਹੀਂ ਤਾਂ ਘੱਟੋ-ਘੱਟ ਘਰ ਦੀ ਲੋੜ ...

Read More


ਮੇਰੇ ਪਿੰਡ ਦੀ ਖੂਹੀ

Posted On February - 12 - 2011 Comments Off on ਮੇਰੇ ਪਿੰਡ ਦੀ ਖੂਹੀ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ”ਕੌਣ ਤੂੰ ਏਂ? ਪੁੱਤ, ਪਾਣੀ ਦਾ ਗਲਾਸ ਤਾਂ ਦੇਵੀਂ। ਮੈਂ ਕੱਚੇ ਹਾਰਿਆਂ ਦੀ ਛੱਤ ਉੱਤੋਂ ਖਾਲੀ ਗਲਾਸ ਚੁੱਕ ਕੇ ਨਲਕੇ ਤੋਂ ਭਰਨ ਲੱਗਿਆਂ ਕਿਹਾ, ”ਮੈਂ ਹਾਂ ਗਿਆਨੀ, ਭਾਈ ਉੱਤਮ ਸਿੰਘ ਦਾ ਮੁੰਡਾ।” ”ਹੱਛਾ, ਤੂੰ ਉੱਤਮ ਸਿੰਘ ਦਾ ਮੁੰਡਾ ਏਂ। ਬੜੇ ਸਾਲਾਂ ਪਿੱਛੋਂ ਤੂੰ ਪਿੰਡ ਆਇਆ ਏਂ। ਧਰਤੀ ਦੇ 75 ਫੀਸਦੀ ਹਿੱਸੇ ਉੱਤੇ ਪਾਣੀ ਹੀ ਪਾਣੀ ਹੈ ਪਰ ਪੀਣਯੋਗ ਪਾਣੀ ਸਿਰਫ .007 ਫੀਸਦੀ ਹੀ ਹੈ। 97 ਫੀਸਦੀ ਪਾਣੀ ਖਾਰਾ ਹੈ-ਵਰਤੋਂ ਯੋਗ ਨਹੀਂ। ਧਰਤੀ ਦੇ .007 ਫੀਸਦੀ 

ਨਿੰਬੂ ਜਾਤੀ ਦੇ ਫਲਾਂ ਉੱਤੇ ਕੀੜੇ-ਮਕੌੜਿਆਂ ਦੀ ਰੋਕਥਾਮ

Posted On February - 12 - 2011 Comments Off on ਨਿੰਬੂ ਜਾਤੀ ਦੇ ਫਲਾਂ ਉੱਤੇ ਕੀੜੇ-ਮਕੌੜਿਆਂ ਦੀ ਰੋਕਥਾਮ
ਰਾਕੇਸ਼ ਕੁਮਾਰ ਸ਼ਰਮਾ ਪੰਜਾਬ ਵਿਚ ਨਿੰਬੂ ਜਾਤੀ ਦੇ ਫਲਾਂ ਹੇਠ ਰਕਬਾ 35,430 ਹੈਕਟੇਅਰ ਹੈ ਜਿੱਥੋਂ 618203 ਟਨ ਫਲਾਂ ਦੀ ਪੈਦਾਵਾਰ ਹੁੰਦੀ ਹੈ। ਇਸ ਉੱਤੇ ਸਮੇਂ ਸਮੇਂ ‘ਤੇ ਵੱਖ-ਵੱਖ ਕੀੜੇ ਮਕੌੜਿਆਂ ਦਾ ਹਮਲਾ ਹੁੰਦਾ ਹੈ। ਜੇਕਰ ਇਨ੍ਹਾਂ ਕੀੜਿਆਂ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਇਹ ਫਲਦਾਰ ਬੂਟੇ ਅਤੇ ਫਲ ਦੋਹਾਂ ਨੂੰ ਨੁਕਸਾਨ ਕਰਦੇ ਹਨ ਅਤੇ ਹੋਰ ਨਾ-ਮੁਰਾਦ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ ਜਿਸ ਕਰਕੇ ਬਾਗਬਾਨਾਂ ਨੂੰ ਆਰਥਿਕ ਨੁਕਸਾਨ ਵੀ ਹੁੰਦਾ ਹੈ। ਇਨ੍ਹਾਂ ਦੀ ਸੁਚੱਜੀ 

ਜਲਗਾਹਾਂ ਦੀ ਮਹੱਤਤਾ

Posted On February - 12 - 2011 Comments Off on ਜਲਗਾਹਾਂ ਦੀ ਮਹੱਤਤਾ
ਬਲਵਿੰਦਰ ਸਿੰਘ ਦੌਲਤਪੁਰਾ ਭੂਮਿਕਾ: ਜਲਗਾਹਾਂ ਜ਼ਮੀਨੀ ਅਤੇ ਜਲ-ਪ੍ਰਣਾਲੀਆਂ ਵਿਚਕਾਰ ਉਹ ਜਗ੍ਹਾ ਹਨ, ਜਿੱਥੇ ਪਾਣੀ ਦਾ ਪੱਧਰ ਧਰਤੀ ਦੀ ਸਤ੍ਹਾ ਦੇ ਨੇੜੇ ਹੁੰਦਾ ਹੈ ਜਾਂ ਪਾਣੀ ਘੱਟ ਡੰੂਘਾ ਹੁੰਦਾ ਹੈ। ਧਰਤੀ ਦੇ ਕੁੱਲ ਜ਼ਮੀਨੀ-ਪੰੁਜ ਦਾ ਲਗਪਗ 6 ਫ਼ੀਸਦੀ ਹਿੱਸਾ ਜਲਗਾਹਾਂ ਨੇ ਘੇਰਿਆ ਹੈ। ਪੰਜਾਬ ਵਿਚ ਕੁੱਲ ਭੂਗੋਲਿਕ ਖ਼ੇਤਰ ਦਾ ਸਿਰਫ 0.5 ਫੀਸਦੀ ਜਲਗਾਹਾਂ ਅਧੀਨ ਹੈ ਜਦੋਂ ਕਿ ਰਾਸ਼ਟਰੀ ਪੱਧਰ ‘ਤੇ 1.5 ਫੀਸਦੀ ਭੂਗੋਲਿਕ ਖ਼ੇਤਰ ਵਿਚ ਜਲਗਾਹਾਂ ਹਨ। 2 ਫਰਵਰੀ 1971 ਨੂੰ ਰਾਮਸਰ (ਇਰਾਨ) ਵਿਖੇ ਇਕ 

ਮੁੱਢਲੀਆਂ ਸਹੂਲਤਾਂ ਨੂੰ ਤਰਸਦਾ ਪਿੰਡ ਰਤਨਗੜ੍ਹ ਪਾਟਿਆਂਵਾਲੀ

Posted On February - 12 - 2011 Comments Off on ਮੁੱਢਲੀਆਂ ਸਹੂਲਤਾਂ ਨੂੰ ਤਰਸਦਾ ਪਿੰਡ ਰਤਨਗੜ੍ਹ ਪਾਟਿਆਂਵਾਲੀ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਮੇਜਰ ਸਿੰਘ ਜਖੇਪਲ ਜਖੇਪਲ: ਇਥੋਂ 6 ਕਿਲੋਮੀਟਰ ਦੂਰ ਚੀਮਾ ਤੋਂ ਲਹਿਰਾਗਾਗਾ ਜਾਣ ਵਾਲੀ ਮੁੱਖ ਸੜਕ ‘ਤੇ ਵਸਿਆ ਪਿੰਡ ਰਤਨਗੜ੍ਹ ਅਨੇਕਾਂ ਸਹੂਲਤਾਂ ਨੂੰ ਤਰਸ ਰਿਹਾ ਹੈ। ਇਸ ਪਿੰਡ ਦੀ ਆਬਾਦੀ 3000 ਦੇ ਲਗਪਗ ਤੇ ਵੋਟਾਂ 829 ਹਨ। ਪਿੰਡ ਦੀਆਂ ਦੋ ਪੱਤੀਆਂ ਰਤਨ ਤੇ ਅਤਰ ਹਨ। ਇਸ ਪਿੰਡ ਦਾ ਨਾਂ ‘ਪਾਟਿਆਂਵਾਲੀ’ ਵਧੇਰੇ ਪ੍ਰਚਲਿਤ ਹੈ। ਪਿੰਡ ਦਾ ਨਾਂ ਦੋ ਭਰਾਵਾਂ ਰਤਨ ਸਿਓਂ ਤੇ ਅਤਰ ਸਿਓਂ ਵਿਚੋਂ ਵੱਡੇ ਭਰਾ ਰਤਨ ਦੇ ਨਾਂ ‘ਤੇ ਪਿਆ, ਜੋ ਪਿੱਛੋਂ ਧਨੌਲੇ 

ਬਾਇਓਗੈਸ ਪਲਾਂਟ ਚਲਾਉਣ ਲਈ ਰਸੋਈ ਵੇਸਟ ਦੀ ਵਰਤੋਂ

Posted On February - 12 - 2011 Comments Off on ਬਾਇਓਗੈਸ ਪਲਾਂਟ ਚਲਾਉਣ ਲਈ ਰਸੋਈ ਵੇਸਟ ਦੀ ਵਰਤੋਂ
ਡਾ. ਉਰਮਿਲਾ ਗੁਪਤਾ ਭਾਰਤ ਇਕ ਕ੍ਰਿਸ਼ੀ ਪ੍ਰਧਾਨ ਦੇਸ਼ ਹੈ ਅਤੇ ਇੱਥੇ ਫਸਲਾਂ ਦੀ ਰਹਿੰਦ-ਖੂੰਹਦ ਬਹੁਤਾਤ ਵਿਚ ਪਾਈ ਜਾਂਦੀ ਹੈ। ਫਸਲਾਂ ਦੀ ਰਹਿੰਦ-ਖੰੂਹਦ, ਗੋਹਾ ਅਤੇ ਰਸੋਈ ਵੇਸਟ ਤੋਂ ਬਾਇਓ ਗੈਸ ਬਣਾਉਣ ਲਈ ਸਾਰੇ ਸੰਸਾਰ ਵਿਚ ਉੱਚ ਪੱਧਰ ‘ਤੇ ਕੰਮ ਚੱਲ ਰਿਹਾ ਹੈ। ਹਰ ਘਰ ਵਿਚ ਲਗਪਗ 500 ਗ੍ਰਾਮ ਪ੍ਰਤੀ ਵਿਅਕਤੀ ਪ੍ਰਤੀ ਦਿਨ ਦੇ ਹਿਸਾਬ ਨਾਲ ਰਸੋਈ ਵੇਸਟ ਪੈਦਾ ਹੁੰਦੀ ਹੈ ਜਿਸ ਵਿਚ ਜ਼ਿਆਦਾਤਰ ਸਟਾਰਚ ਅਤੇ ਸ਼ੂਗਰ ਹੁੰਦਾ ਹੈ ਜਿਵੇਂ ਕਿ ਫਲ-ਸਬਜ਼ੀਆਂ ਦੇ ਛਿਲਕੇ, ਖਰਾਬ ਹੋਏ ਦਾਣੇ ਅਤੇ ਆਟਾ, 

ਮੁਨਾਫ਼ੇ ਵਾਲਾ ਧੰਦਾ ਹੈ ਏਮੂ ਫਾਰਮਿੰਗ

Posted On February - 5 - 2011 Comments Off on ਮੁਨਾਫ਼ੇ ਵਾਲਾ ਧੰਦਾ ਹੈ ਏਮੂ ਫਾਰਮਿੰਗ
ਸ੍ਰੀਗੰਗਾਨਗਰ ਜ਼ਿਲ੍ਹੇ ’ਚ ਏਮੂ ਪੰਛੀ ਦੀ ਫਾਰਮਿੰਗ ਸ਼ੁਰੂ ਹੋ ਚੁੱਕੀ ਹੈ। ਏਮੂ ਫਾਰਮਿੰਗ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਦੇ ਕਹਾਵਤ ਨੂੰ ਸੱਚ ਸਾਬਤ ਕਰ ਰਹੀ ਹੈ। ਰਾਜਸਥਾਨ ’ਚ ਇਕ ਸਾਲ ’ਚ ਏਮੂ ਦੀ ਫਾਰਮਿੰਗ ਸੀਕਰ, ਝੁੰਝਨੂੰ, ਸਰਦਾਰ ਸ਼ਹਿਰ ਅਤੇ ਜੈਸਲਮੇਰ ਤੋਂ ਬਾਅਦ ਸ੍ਰੀਗੰਗਾਨਗਰ ਜ਼ਿਲ੍ਹੇ ’ਚ ਵੀ ਸ਼ੁਰੂ ਹੋ ਚੁੱਕੀ ਹੈ। ਜ਼ਿਲ੍ਹੇ ਦੇ ਰਾਧੇਸਿੰਘ ਨਗਰ ਕਸਬੇ ’ਚ ਪੱਤਰਕਾਰ ਹਰਭਜਨ ਸਿੰਘ ਸੂਦਨ ਅਤੇ ਪਿੰਡ ਮਹੀਆਂਵਾਲੀ ’ਚ ਗੋਦਾਰਾ ਨੇ ਏਮੂ ਫਾਰਮਿੰਗ ਸ਼ੁਰੂ ਕੀਤੀ ਹੈ। ਏਮੂ ਦੀ ਫਾਰਮਿੰਗ 

ਕਣਕ ਉੱਤੇ ਸੁੰਡੀ ਦੇ ਹਮਲੇ ਦਾ ਧਿਆਨ ਰੱਖੋ

Posted On February - 5 - 2011 Comments Off on ਕਣਕ ਉੱਤੇ ਸੁੰਡੀ ਦੇ ਹਮਲੇ ਦਾ ਧਿਆਨ ਰੱਖੋ
ਕਿਸਾਨਾਂ ਲਈ ਫਰਵਰੀ ਦਾ ਪਹਿਲਾ ਪੰਦਰਵਾੜਾ ਡਾ. ਰਣਜੀਤ ਸਿੰਘ ਇਸ ਵਾਰ ਠੰਢ ਕੁਝ ਵੱਧ ਪਈ ਹੈ, ਪਰ ਹੁਣ ਠੰਢ ਦਾ ਜ਼ੋਰ ਘਟ ਰਿਹਾ ਹੈ। ਅਜੇ ਵੀ ਧੁੱਪੇ ਬੈਠਣਾ ਚੰਗਾ ਲਗਦਾ ਹੈ। ਰੁੱਖਾਂ ਨੂੰ ਨਵਾਂ ਫੁਟਾਰਾ ਸ਼ੁਰੂ ਹੋ ਗਿਆ ਹੈ। ਹਰ ਪਾਸੇ ਫੁੱਲਾਂ ਦੀ ਮਹਿਕ ਪਸਰ ਰਹੀ ਹੈ। ਸਰੋ੍ਹਂ ਦੇ ਪੀਲੇ ਫੁੱਲ ਤਾਂ ਇੰਜ ਜਾਪਦੇ ਹਨ ਜਿਵੇਂ ਖੇਤਾਂ ਵਿੱਚ ਸੋਨੇ ਦੀ ਚਾਦਰ ਵਿਛੀ ਹੋਵੇ। ਕਣਕ ਦੀ ਹਰੀ ਚਾਦਰ ਉੱਤੇ ਜਿਵੇਂ ਸੋਨੇ ਦੀਆਂ ਤਾਰਾਂ ਨਾਲ ਕਢਾਈ ਕੀਤੀ ਹੋਵੇ। ਫਸਲਾਂ ਦਾ ਵਾਧਾ ਸ਼ੁਰੂ ਹੋ ਜਾਂਦਾ ਹੈ। ਹੁਣ ਗੰਨੇ 

ਅੰਨ ਸੁਰੱਖਿਆ ਬਨਾਮ ਅਸਰਦਾਇਕ ਕੁਆਲਟੀ ਕੰਟਰੋਲ

Posted On February - 5 - 2011 Comments Off on ਅੰਨ ਸੁਰੱਖਿਆ ਬਨਾਮ ਅਸਰਦਾਇਕ ਕੁਆਲਟੀ ਕੰਟਰੋਲ
ਡਾ. ਬਲਵਿੰਦਰ ਸਿੰਘ ਸੋਹਲ ਭਾਰਤ ਦੁਨੀਆ ਦੇ ਦੂਸਰੇ ਦੇਸ਼ ਚੀਨ ਅਤੇ ਅਮਰੀਕਾ ਤੋਂ ਬਾਅਦ ਤੀਸਰੇ ਸਥਾਨ ’ਤੇ ਆਉਂਦਾ ਹੈ ਜਿੱਥੇ ਖਾਦਾਂ ਦੀ ਪੈਦਾਵਾਰ ਤੇ ਖਪਤ ਵੱਡੇ ਪੱਧਰ ’ਤੇ ਹੋ ਰਹੀ ਹੈ। ਇੱਥੇ ਵਸਦੀ ਕੁੱਲ ਦੁਨੀਆ ਦਾ 1/6 ਹਿੱਸਾ ਜਨਸੰਖਿਆ 12.1 ਪ੍ਰਤੀਸ਼ਤ ਖਾਦਾਂ ਦੀ ਪੈਦਾਵਾਰ ਅਤੇ 12.6 ਪ੍ਰਤੀਸ਼ਤ ਖਾਦਾਂ ਦੀ ਖਪਤ ਕਰ ਰਹੀ ਹੈ। ਤਕਰੀਬਨ 20 ਗਰੇਡ ਦੀਆਂ ਖਾਦਾਂ ਦੇਸ਼ ਵਿਚ ਬਣਾਈਆਂ ਤੇ ਵਰਤੀਆਂ ਜਾਂਦੀਆਂ ਹਨ ਪ੍ਰੰਤੂ ਮੁੱਖ ਤੌਰ ’ਤੇ ਯੂਰੀਆ, ਡੀ.ਏ.ਪੀ., ਸਿੰਗਲ ਸੁਪਰ ਫਾਸਫੇਟ ਅਤੇ ਦੂਸਰੀਆਂ ਕੰਪਲੈਕਸ 

ਵੱਖਰੀ ਪਛਾਣ ਵਾਲਾ ਪਿੰਡ ਲਾਲਪੁਰ

Posted On February - 5 - 2011 Comments Off on ਵੱਖਰੀ ਪਛਾਣ ਵਾਲਾ ਪਿੰਡ ਲਾਲਪੁਰ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਬਲਵਿੰਦਰ ਰੈਤ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਲਾਲਪੁਰ ਦੀ ਆਪਣੀ ਵੱਖਰੀ ਪਛਾਣ ਹੈ। ਇਸ ਪਿੰਡ ਨੂੰ ਅੰਗਰੇਜ਼ਾਂ ਦੇ ਵਿਸ਼ਵਾਸਪਾਤਰ ਰਾਏ ਵਿਕਰਮ ਚੰਦ ਦਾ ਪਿੰਡ ਕਰਕੇ ਵੀ ਜਾਣਿਆ ਜਾਂਦਾ ਹੈ। ਰਾਏ ਵਿਕਰਮ ਚੰਦ ਦੇ ਪਿਛੋਕੜ ਵਿੱਚੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਸਿਰੀ ਸਾਹਿਬ (ਵੱਡੀ ਅਤੇ ਛੋਟੀ) ਅਤੇ ਇਕ ਕੜਾ ਦਿੱਤਾ ਸੀ ਜੋ ਅੱਜ ਵੀ ਉਨ੍ਹਾਂ ਦੇ ਪਰਿਵਾਰ ਵੱਲੋਂ ਇਹ ਨਿਸ਼ਾਨੀਆਂ ਸਾਂਭ ਕੇ ਰੱਖੀਆਂ 

ਬਿਜੜੇ ਦਾ ਆਲ੍ਹਣਾ

Posted On February - 5 - 2011 Comments Off on ਬਿਜੜੇ ਦਾ ਆਲ੍ਹਣਾ
ਕਲਾ ਦਾ ਬੇਜੋੜ ਨਮੂਨਾ ਜਿਸ ਤਰੀਕੇ ਨਾਲ ਬਿਜੜਾ ਆਪਣਾ ਆਲ੍ਹਣਾ ਤਿਆਰ ਕਰਦਾ ਹੈ ਉਹ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਗੰਨੇ ਦੇ ਪੱਤੇ ਅਤੇ ਸੇਮ ਡਰੇਨਾਂ ’ਚ ਉੱਗੇ ਏਰੇ ਦੇ ਪੱਤੇ ਨੂੰ ਚੀਰ ਕੇ ਬਿਜੜਾ ਆਪਣਾ ਆਲ੍ਹਣਾ ਤਿਆਰ ਕਰਦਾ ਹੈ। ਬੇਟ ਖੇਤਰ, ਨਹਿਰਾਂ ਤੇ ਦਰਿਆ ਦੇ ਆਸ-ਪਾਸ ਬਿਜੜੇ ਆਪਣੇ ਆਲ੍ਹਣੇ ਜ਼ਿਆਦਾ ਤਿਆਰ ਕਰਦੇ ਹਨ ਕਿਉਂਕਿ ਉੱਥੇ ਏਰਾ ਤੇ ਗੰਨੇ ਦੇ ਪੱਤੇ ਅਸਾਨੀ ਨਾਲ ਮਿਲ ਜਾਂਦੇ ਹਨ। ਬਿਜੜਾ ਪੱਤਿਆਂ ਤੋਂ ਬਰੀਕ-ਬਰੀਕ ਤਾਰਾਂ ਕੱਢ ਕੇ ਉਸ ਨੂੰ ਇਕ ਦੂਜੇ ਨਾਲ ਪਰੋ ਕੇ ਆਲ੍ਹਣਾ ਤਿਆਰ 

ਜੜ੍ਹੀ ਬੂਟੀਆਂ ਦੀ ਖੇਤੀ ਲਈ ਕਿਸਾਨ ਕਿਉਂ ਅੱਗੇ ਨਹੀਂ ਆਉਂਦੇ?

Posted On January - 29 - 2011 Comments Off on ਜੜ੍ਹੀ ਬੂਟੀਆਂ ਦੀ ਖੇਤੀ ਲਈ ਕਿਸਾਨ ਕਿਉਂ ਅੱਗੇ ਨਹੀਂ ਆਉਂਦੇ?
ਪੀ.ਪੀ. ਵਰਮਾ ਮੈਡੀਸਨ ਪਲਾਂਟ ਭਾਵ ਜੜ੍ਹੀਆਂ-ਬੂਟੀਆਂ ਦੀ ਖੇਤੀ ਦੀ ਮੰਗ ਦਿਨ ਪ੍ਰਤੀ ਦਿਨ ਵਧ ਰਹੀ ਹੈ। ਉੱਤਰ ਭਾਰਤ ਦੇ ਕਿਸਾਨਾਂ ਨੇ ਇਸ ਵੱਲ ਤਾਂ ਧਿਆਨ ਦਿੱਤਾ ਹੀ ਪਰ ਇਸ ਖੇਤੀ ਬਾਰੇ ਹਾਲੇ ਹੋਰ ਨਵੀਆਂ ਸੰਭਾਵਨਾਵਾਂ ਪੈਦਾ ਹੋਣ ਦੀ ਕਾਫੀ ਉਮੀਦ ਹੈ ਕਿਉਂਕਿ ਹਾਲੇ ਕਿਸਾਨ ਰਵਾਇਤੀ ਫਸਲ ਚੱਕਰ ਤੋਂ ਹਟ ਕੇ ਇਸ ਖੇਤੀ ਬਾਰੇ ਪੂਰਾ ਧਿਆਨ ਨਹੀਂ ਦੇ ਰਹੇ। ਇਸ ਦੇ ਪਿੱਛੇ ਵੱਡਾ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਖੇਤੀ ਦੇ ਫਾਇਦੇ ਘੱਟ ਮਿਲ ਰਹੇ ਹਨ। ਭਾਵ ਕਈ ਬੀਜਾਂ ਲਈ ਸਬਸਿਡੀ ਨਹੀਂ 

ਪਿੰਡ ਦੀ ਸਵੇਰ

Posted On January - 29 - 2011 Comments Off on ਪਿੰਡ ਦੀ ਸਵੇਰ
ਸੋਨੇ ਰੰਗੀ ਮਿੱਟੀ ਉੱਤੇ ਹਰਾ-ਹਰਾ ਘਾਹ, ਠੰਢੀ-ਠੰਢੀ ਪੌਣ ਵਗੇ ਚੜ੍ਹੀ ਜਾਵੇ ਚਾਅ, ਸੂਰਜ ਦੀ ਲਾਲੀ ਦਿਸੇ ਮਿਟਿਆ ਹਨ੍ਹੇਰ, ਕਿੰਨੀ ਸੋਹਣੀ ਲੱਗੇ ਮੇਰੇ ਪਿੰਡ ਦੀ ਸਵੇਰ। ਸੁਣ ਕੇ ਇਲਾਹੀ ਬਾਣੀ ਝੱਟ ਆਉਂਦੀ ਜਾਗ ਪੰਛੀਆਂ ਵੀ ਛੋਹ ਕੇ ਮਿੱਠੇ ਮਿੱਠੇ ਰਾਗ ਟੁੱਕ-ਟੁੱਕ ਸੁੱਟੇ ਕਾਟੋ ਬੇਰੀ ਉਤੋਂ ਬੇਰ ਕਿੰਨੀ ਸੋਹਣੀ… ਫਸਲਾਂ ਵਿਚ ਲੁਕੇ ਹੋਏ ਕੱਚੇ-ਕੱਚੇ ਰਾਹ, ਸੈਰ ਦੇ ਸ਼ੌਕੀਨ ਲੈਂਦੇ ਲੰਮੇ-ਲੰਮੇ ਸਾਹ ਖੌਰੇ ਕੌਣ ਫੁੱਲਾਂ ਉਤੇ ਮੋਤੀ ਗਿਆ ਕੇਰ ਕਿੰਨੀ ਸੋਹਣੀ… ਨੀਲੇ-ਨੀਲੇ ਅੰਬਰਾਂ ’ਤੇ ਛਾ 

ਕਣਕ ਵਿਚ ਮੈਗਨੀਜ਼ ਦੀ ਘਾਟ ਨਿਸ਼ਾਨੀਆਂ ਅਤੇ ਇਲਾਜ

Posted On January - 29 - 2011 Comments Off on ਕਣਕ ਵਿਚ ਮੈਗਨੀਜ਼ ਦੀ ਘਾਟ ਨਿਸ਼ਾਨੀਆਂ ਅਤੇ ਇਲਾਜ
ਰਾਜਨ ਭੱਟ ਪੌਦਿਆਂ ਦੇ ਪੂਰਨ ਵਾਧੇ ਤੇ ਵਿਕਾਸ ਲਈ 16 ਤੱਤ ਜ਼ਰੂਰੀ ਹਨ। ਕਿਸੇ ਵੀ ਜ਼ਰੂਰੀ ਤੱਤ ਦੀ ਘਾਟ ਨਾਲ ਝਾੜ ਘੱਟਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਇਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਇਸ ਦੇ ਸੁਧਾਰ ਬਾਰੇ ਪੂਰਾ ਗਿਆਨ ਹੋਵੇ। ਮੈਗਨੀਜ਼ ਦੀ ਘਾਟ ਜ਼ਿਆਦਾਤਰ ਰੇਤਲੀਆਂ, ਘੱਟ ਜੈਵਿਕ ਮਾਦੇ ਵਾਲੀਆਂ ਅਤੇ ਘੱਟ ਪਾਣੀ ਸੰਭਾਲਣ ਦੀ ਸਮਰੱਥਾ ਵਾਲੀਆਂ ਜ਼ਮੀਨਾਂ ਵਿਚ ਆਉਂਦੀ ਹੈ। ਕਿਸੇ ਵੀ ਮਿੱਟੀ ਵਿਚ ਜੇਕਰ ਪਰਖ ਦੇ ਆਧਾਰ ’ਤੇ ਮੈਗਨੀਜ਼ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਇਸ 

ਮਿਰਚਾਂ ਦਾ ਬਾਦਸ਼ਾਹ ਮਨਮੋਹਨ ਸੰਧੂ

Posted On January - 29 - 2011 Comments Off on ਮਿਰਚਾਂ ਦਾ ਬਾਦਸ਼ਾਹ ਮਨਮੋਹਨ ਸੰਧੂ
ਨਾਨਕ ਸਿੰਘ ਖੁਰਮੀ ਖੇਤੀ ਵਿਭਿੰਨਤਾ ਅੱਜ ਦੀ ਆਧੁਨਿਕ ਖੇਤੀ ਦਾ ਦੂਸਰਾ ਨਾਂ ਹੈ ਜੋ ਕਿ ਅਜੋਕੇ ਸਮੇਂ ਵਿਚ ਕਿਸਾਨਾਂ ਦੀ ਫਸਲੀ ਚੱਕਰ ਦਾ ਮੁੱਖ ਧੁਰਾ ਬਣਨ ਜਾ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਪ੍ਰਚੱਲਤ ਫਸਲੀ ਚੱਕਰ ਕਣਕ ਅਤੇ ਝੋਨਾ ਪੰਜਾਬ ਦੀ ਧਰਤੀ ਮੁਤਾਬਕ ਕੁਝ ਕੁ ਸਮੇਂ ਤੋਂ ਲੋੜ ਅਨੁਸਾਰ ਖਰਾ ਨਹੀਂ ਉਤਰ ਰਿਹਾ ਜਿਸ ਕਾਰਨ ਕਿਸਾਨਾਂ ਨੂੰ ਇਨ੍ਹਾਂ ਫਸਲਾਂ ਤੋਂ ਹਟ ਕੇ ਬਹੁਭਾਂਤੀ ਖੇਤੀ ਕਰਨ ਵੱਲ ਮੁੜਨਾ ਪਵੇਗਾ। ਇਸ ਬਹੁਭਾਂਤੀ ਖੇਤੀ ਦੇ ਲੜ ਲੱਗ ਚੁੱਕੇ ਪੰਜਾਬ ਦੇ ਕਿਸਾਨ ਪਿਛਲੇ ਕੁਝ 

ਪੰਜਾਬ ਵਿੱਚ ਨਿੰਮ ਦੀ ਕਾਸ਼ਤ

Posted On January - 29 - 2011 Comments Off on ਪੰਜਾਬ ਵਿੱਚ ਨਿੰਮ ਦੀ ਕਾਸ਼ਤ
ਰਾਕੇਸ਼ ਗਰਗ ਨਿੰਮ ਇਕ ਤੇਜ਼ੀ ਨਾਲ ਵਧਣ ਵਾਲਾ ਬਹੁ-ਉਪਯੋਗੀ ਰੁੱਖ ਹੈ। ਇਸ ਰੁੱਖ ਦੀ ਬਹੁਤਾਤ ਅਰਧ-ਉਮਣੀ ਅਤੇ ਖੁਸ਼ਕ ਇਲਾਕਿਆਂ ਅਤੇ ਦੱਖਣੀ ਭਾਰਤ ਵਿਚ ਹੈ। ਇਸ ਨੂੰ ਅਜੈਦੀਰੇਕਟਾ ਇੰਡੀਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੰਜਾਬ ਵਿਚ ਨਿੰਮ ਨੂੰ ਨਹਿਰਾਂ ਦੇ ਕੰਢਿਆਂ, ਰੇਲਵੇ ਟਰੈਕ ਅਤੇ ਖੇਤਾਂ ਦੇ ਆਲੇ-ਦੁਆਲੇ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ। ਇਹ ਸਿੱਧੀ ਟਿਸੀ ਵਾਲਾ ਦਰਮਿਆਨਾ ਰੁੱਖ ਹੈ। ਇਹ ਮੈਲੀਏਸੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਹ ਰੁੱਖ 45-115 ਸੈ.ਮੀ. ਸਾਲਾਨਾ ਵਰਖਾ ਵਾਲੇ ਇਲਾਕਿਆਂ 

ਵਧੇਰੇ ਆਮਦਨ ਲਈ ਪਾਪਲਰ ਉਗਾਓ

Posted On January - 29 - 2011 Comments Off on ਵਧੇਰੇ ਆਮਦਨ ਲਈ ਪਾਪਲਰ ਉਗਾਓ
ਜੀ.ਪੀ.ਐਸ. ਢਿੱਲੋਂ ਹਰੀ ਕ੍ਰਾਂਤੀ ਸਦਕਾ ਪੰਜਾਬ ਨੇ ਅਨਾਜ ਅਤੇ ਹੋਰ ਫਸਲਾਂ ਦੀ ਪੈਦਾਵਾਰ ਵਿੱਚ ਜਿੱਥੇ ਮੱਲਾਂ ਮਾਰੀਆਂ ਹਨ, ਉਥੇ ਕੁਦਰਤੀ ਸੋਮਿਆਂ ਦੀ ਅੰਧਾ-ਧੁੰਦ ਦੁਰਵਰਤੋਂ ਸਦਕਾ ਕਈ ਨਾ-ਬਦਲਣਯੋਗ ਬੁਰੇ ਪ੍ਰਭਾਵ ਪੈਦਾ ਕੀਤੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੇ ਰਵਾਇਤੀ ਫਸਲੀ ਚੱਕਰ (ਕਣਕ-ਝੋਨਾ) ਦੇ ਮੰਡੀਕਰਨ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਕਰਕੇ ਕਿਸਾਨ ਸਹਾਇਕ ਧੰਦੇ ਅਪਨਾਉਣ ਵਿੱਚ ਰੁਚੀ ਦਿਖਾ ਰਹੇ ਹਨ। ਰਵਾਇਤੀ ਰੁੱਖ 
Manav Mangal Smart School
Available on Android app iOS app
Powered by : Mediology Software Pvt Ltd.