ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖੇਤੀ/ ਖੇਡਾਂ › ›

Featured Posts
ਫੀਫਾ ਵਿਸ਼ਵ ਕੱਪ ਖੇਡਣ ਵਾਲੀ ਨਿਊਜ਼ੀਲੈਂਡ ਟੀਮ ਦਾ ਪਹਿਲਾ ਭਾਰਤੀ ਖਿਡਾਰੀ ਸਰਪ੍ਰੀਤ ਸਿੰਘ

ਫੀਫਾ ਵਿਸ਼ਵ ਕੱਪ ਖੇਡਣ ਵਾਲੀ ਨਿਊਜ਼ੀਲੈਂਡ ਟੀਮ ਦਾ ਪਹਿਲਾ ਭਾਰਤੀ ਖਿਡਾਰੀ ਸਰਪ੍ਰੀਤ ਸਿੰਘ

ਸੁਖਵਿੰਦਰਜੀਤ ਸਿੰਘ ਮਨੌਲੀ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ’ਚ 20 ਫਰਵਰੀ 1999 ’ਚ ਗਲਵਿੰਦਰ ਸਿੰਘ ਸ਼ੇਰਗਿੱਲ ਤੇ ਸਰਬਜੀਤ ਕੌਰ ਦੇ ਘਰ ਜਨਮਿਆ ਸਰਪ੍ਰੀਤ ਸਿੰਘ ਪਹਿਲਾ ਪੰਜਾਬੀ ਫੁਟਬਾਲਰ ਹੈ, ਜਿਸ ਨੂੰ ਨਿਊਜ਼ੀਲੈਂਡ ਦੀ ਸੀਨੀਅਰ ਕੌਮੀ ਟੀਮ ਨਾਲ ਕੌਮਾਂਤਰੀ ਫੁਟਬਾਲ ਖੇਡਣ ਦਾ ਰੁਤਬਾ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ਸਰਪ੍ਰੀਤ ਸ਼ੇਰਗਿੱਲ ਫੀਫਾ ਵਿਸ਼ਵ ਕੱਖ ...

Read More

ਲਾਹੇਵੰਦ ਹੈ ਗਲੈਡੀਓਲਸ ਦੀ ਕਾਸ਼ਤ

ਲਾਹੇਵੰਦ ਹੈ ਗਲੈਡੀਓਲਸ ਦੀ ਕਾਸ਼ਤ

ਕੇ.ਕੇ. ਢੱਟ ਤੇ ਸ਼ਾਲਿਨੀ ਝਾਂਜੀ* ਸਜਾਵਟ ਲਈ ਵਰਤੇ ਜਾਣ ਵਾਲੇ ਫੁੱਲਾਂ ਵਿੱਚ ਗਲੈਡੀਓਲਸ ਦਾ ਇਕ ਮਹੱਤਵਪੂਰਨ ਸਥਾਨ ਹੈ। ਗਲੈਡੀਓਲਸ ਦੀਆਂ ਫੁੱਲ ਡੰਡੀਆਂ (ਸਪਾਈਕਸ) ਦੇ ਰੂਪ ਵਿਚ ਵੱਖਰੇ-ਵੱਖਰੇ ਰੰਗਾਂ ਵਿੱਚ ਮਿਲਦੇ ਹਨ। ਇਨ੍ਹਾਂ ਦੀ ਵਰਤੋਂ ਗੁਲਦਸਤੇ ਬਣਾਉਣ ਲਈ ਅਤੇ ਬਾਗ਼-ਬਗ਼ੀਚਿਆਂ ਦੀ ਸਜਾਵਟ ਲਈ ਕੀਤੀ ਜਾਂਦੀ ਹੈ। ਪੰਜਾਬ ਦਾ ਪੌਣ-ਪਾਣੀ ਗਲੈਡੀਓਲਸ ਦੀ ਕਾਸ਼ਤ ਲਈ ...

Read More

ਆਓ ਪਾਣੀ ਦੀ ਸੰਭਾਲ ਕਰੀਏ...

ਆਓ ਪਾਣੀ ਦੀ ਸੰਭਾਲ ਕਰੀਏ...

ਵਿਜੈ ਬੰਬੇਲੀ ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਹੋਰ ਸੋਮੇ ਜਿਨ੍ਹਾਂ ਵਿਚ ਪਾਣੀ ਹੈ ਜਾਂ ਉਹ ਪਾਣੀ ਦੀ ਕੋਈ ਵੀ ਹੋਰ ਵੰਨਗੀ (ਠੋਸ, ਤਰਲ ਤੇ ਗੈਸ) ਹੈ ਜਾਂ ਜਿਨ੍ਹਾਂ ਸਰੋਤਾਂ ਤੋਂ ਸਾਨੂੰ ਪਾਣੀ ਪ੍ਰਾਪਤ ਹੁੰਦਾ ਹੈ; ਸਾਰੇ ਦੇ ਸਾਰੇ ਦੋਮ ਦਰਜੇ ਦੇ ਸੋਮੇ ਹਨ। ਹਕੀਕਤ ਇਹ ਹੈ ਕਿ ਜੇ ਮੀਂਹ ...

Read More

ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕਿਸਾਨਾਂ ਲਈ ਅਕਤੂਬਰ ਦੇ ਦੂਜੇ ਪੰਦਰਵਾੜੇ ਦੇ ਕੰਮ

ਕੁਝ ਰਕਬੇ ਵਿਚ ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਬਿਜਾਈ ਲਈ ਇਹ ਢੁਕਵਾਂ ਸਮਾਂ ਹੈ। ਸਰ੍ਹੋਂ ਦੇ ਤੇਲ ਦੀ ਵਰਤੋਂ ਹਰ ਘਰ ਵਿਚ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸਬਜ਼ੀ ਬਣਾਉਣ, ਤਲਣ ਆਦਿ ਵਿੱਚ ਕੀਤੀ ਜਾਂਦੀ ਹੈ। ਰਾਇਆ, ਗੋਭੀ ਸਰ੍ਹੋਂ ਤੇ ਅਲਸੀ ਦੀ ਕੁਝ ...

Read More

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਫੁਟਬਾਲ ਕਲੱਬਾਂ ਦੀਆਂ ਤਕੜੀਆਂ ਤਿਆਰੀਆਂ

ਪ੍ਰੋ. ਸੁਦੀਪ ਸਿੰਘ ਢਿੱਲੋਂ ਫੁਟਬਾਲ ਦੇ ਨਵੇਂ ਸੀਜ਼ਨ ਭਾਵ 2019-20 ਵਿੱਚ ਮੁਕਾਬਲਾ ਪਿਛਲੀ ਵਾਰ ਨਾਲੋਂ ਜ਼ਿਆਦਾ ਜ਼ਬਰਦਸਤ ਅਤੇ ਰੋਮਾਂਚਕਾਰੀ ਹੋਣ ਦੀ ਉਮੀਦ ਹੈ ਕਿਉਂਕਿ ਹੁਣ ਹਰ ਕਲੱਬ ਨੇ ਆਪਣੀ ਟੀਮ ਤਕੜੀ ਕੀਤੀ ਹੈ। ਯੂਰੋਪ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ। ਸਪੇਨ ਦੀ ਰਾਸ਼ਟਰੀ ਫੁਟਬਾਲ ਲੀਗ ‘ਲਾ-ਲੀਗਾ’ ਵਿੱਚ ...

Read More

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਪਰਾਲੀ ਨੂੰ ਮਿੱਟੀ ’ਚ ਗਾਲਣ ਦੇ ਨੁਕਤੇ

ਗੁਰਨਾਮ ਸਿੰਘ ਸ਼ੀਤਲ ਕਿਸਾਨਾਂ ਨੂੰ ਜੇ ਇਸ ਤੱਥ ਦਾ ਪਤਾ ਲੱਗ ਜਾਵੇ ਕਿ ਇੱਕ ਏਕੜ ਦੀ ਪਰਾਲੀ ਸਾੜ ਕੇ ਉਹ 5000 ਰੁਪਏ ਦਾ ਸਿੱਧਾ ਨੁਕਸਾਨ ਕਰ ਰਹੇ ਹਨ ਤਾਂ ਸ਼ਾਇਦ ਪਰਾਲੀ ਫੂਕਣ ਤੋਂ ਗੁਰੇਜ਼ ਕਰਨ ਵੱਲ ਸੋਚਣਾ ਸ਼ੁਰੂ ਕਰ ਦੇਣ। ਇੱਕ ਏਕੜ ਜ਼ਮੀਨ ਦੀ ਪਰਾਲੀ ਜੇਕਰ ਖੇਤ ਵਿਚ ਹੀ ਮਿਲਾਈ ਜਾਵੇ ...

Read More

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਸਰਦੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਦਾ ਢੁਕਵਾਂ ਵੇਲਾ

ਡਾ. ਰਣਜੀਤ ਸਿੰਘ ਅਕਤੂਬਰ ਦਾ ਮਹੀਨਾ ਪੰਜਾਬ ਦੇ ਕਿਸਾਨਾਂ ਲਈ ਸਭ ਤੋਂ ਵੱਧ ਰੁਝੇਵਿਆਂ ਭਰਿਆ ਹੁੰਦਾ ਹੈ। ਇਸ ਮਹੀਨੇ ਜਿੱਥੇ ਸਾਉਣੀ ਦੀਆਂ ਫ਼ਸਲਾਂ ਵਿਸ਼ੇਸ਼ ਕਰਕੇ ਝੋਨੇ ਦੀ ਵਾਢੀ ਕਰਨੀ ਹੈ ਤੇ ਉਸ ਨੂੰ ਮੰਡੀ ਵਿਚ ਲਿਜਾ ਕੇ ਵੇਚਣਾ ਹੁੰਦਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਸ਼ੁਰੂ ਹੋ ਜਾਂਦੀ ਹੈ। ...

Read More


ਪਿੰਡ ਦੀ ਸਵੇਰ

Posted On January - 29 - 2011 Comments Off on ਪਿੰਡ ਦੀ ਸਵੇਰ
ਸੋਨੇ ਰੰਗੀ ਮਿੱਟੀ ਉੱਤੇ ਹਰਾ-ਹਰਾ ਘਾਹ, ਠੰਢੀ-ਠੰਢੀ ਪੌਣ ਵਗੇ ਚੜ੍ਹੀ ਜਾਵੇ ਚਾਅ, ਸੂਰਜ ਦੀ ਲਾਲੀ ਦਿਸੇ ਮਿਟਿਆ ਹਨ੍ਹੇਰ, ਕਿੰਨੀ ਸੋਹਣੀ ਲੱਗੇ ਮੇਰੇ ਪਿੰਡ ਦੀ ਸਵੇਰ। ਸੁਣ ਕੇ ਇਲਾਹੀ ਬਾਣੀ ਝੱਟ ਆਉਂਦੀ ਜਾਗ ਪੰਛੀਆਂ ਵੀ ਛੋਹ ਕੇ ਮਿੱਠੇ ਮਿੱਠੇ ਰਾਗ ਟੁੱਕ-ਟੁੱਕ ਸੁੱਟੇ ਕਾਟੋ ਬੇਰੀ ਉਤੋਂ ਬੇਰ ਕਿੰਨੀ ਸੋਹਣੀ… ਫਸਲਾਂ ਵਿਚ ਲੁਕੇ ਹੋਏ ਕੱਚੇ-ਕੱਚੇ ਰਾਹ, ਸੈਰ ਦੇ ਸ਼ੌਕੀਨ ਲੈਂਦੇ ਲੰਮੇ-ਲੰਮੇ ਸਾਹ ਖੌਰੇ ਕੌਣ ਫੁੱਲਾਂ ਉਤੇ ਮੋਤੀ ਗਿਆ ਕੇਰ ਕਿੰਨੀ ਸੋਹਣੀ… ਨੀਲੇ-ਨੀਲੇ ਅੰਬਰਾਂ ’ਤੇ ਛਾ 

ਕਣਕ ਵਿਚ ਮੈਗਨੀਜ਼ ਦੀ ਘਾਟ ਨਿਸ਼ਾਨੀਆਂ ਅਤੇ ਇਲਾਜ

Posted On January - 29 - 2011 Comments Off on ਕਣਕ ਵਿਚ ਮੈਗਨੀਜ਼ ਦੀ ਘਾਟ ਨਿਸ਼ਾਨੀਆਂ ਅਤੇ ਇਲਾਜ
ਰਾਜਨ ਭੱਟ ਪੌਦਿਆਂ ਦੇ ਪੂਰਨ ਵਾਧੇ ਤੇ ਵਿਕਾਸ ਲਈ 16 ਤੱਤ ਜ਼ਰੂਰੀ ਹਨ। ਕਿਸੇ ਵੀ ਜ਼ਰੂਰੀ ਤੱਤ ਦੀ ਘਾਟ ਨਾਲ ਝਾੜ ਘੱਟਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਇਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਇਸ ਦੇ ਸੁਧਾਰ ਬਾਰੇ ਪੂਰਾ ਗਿਆਨ ਹੋਵੇ। ਮੈਗਨੀਜ਼ ਦੀ ਘਾਟ ਜ਼ਿਆਦਾਤਰ ਰੇਤਲੀਆਂ, ਘੱਟ ਜੈਵਿਕ ਮਾਦੇ ਵਾਲੀਆਂ ਅਤੇ ਘੱਟ ਪਾਣੀ ਸੰਭਾਲਣ ਦੀ ਸਮਰੱਥਾ ਵਾਲੀਆਂ ਜ਼ਮੀਨਾਂ ਵਿਚ ਆਉਂਦੀ ਹੈ। ਕਿਸੇ ਵੀ ਮਿੱਟੀ ਵਿਚ ਜੇਕਰ ਪਰਖ ਦੇ ਆਧਾਰ ’ਤੇ ਮੈਗਨੀਜ਼ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਇਸ 

ਮਿਰਚਾਂ ਦਾ ਬਾਦਸ਼ਾਹ ਮਨਮੋਹਨ ਸੰਧੂ

Posted On January - 29 - 2011 Comments Off on ਮਿਰਚਾਂ ਦਾ ਬਾਦਸ਼ਾਹ ਮਨਮੋਹਨ ਸੰਧੂ
ਨਾਨਕ ਸਿੰਘ ਖੁਰਮੀ ਖੇਤੀ ਵਿਭਿੰਨਤਾ ਅੱਜ ਦੀ ਆਧੁਨਿਕ ਖੇਤੀ ਦਾ ਦੂਸਰਾ ਨਾਂ ਹੈ ਜੋ ਕਿ ਅਜੋਕੇ ਸਮੇਂ ਵਿਚ ਕਿਸਾਨਾਂ ਦੀ ਫਸਲੀ ਚੱਕਰ ਦਾ ਮੁੱਖ ਧੁਰਾ ਬਣਨ ਜਾ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਪ੍ਰਚੱਲਤ ਫਸਲੀ ਚੱਕਰ ਕਣਕ ਅਤੇ ਝੋਨਾ ਪੰਜਾਬ ਦੀ ਧਰਤੀ ਮੁਤਾਬਕ ਕੁਝ ਕੁ ਸਮੇਂ ਤੋਂ ਲੋੜ ਅਨੁਸਾਰ ਖਰਾ ਨਹੀਂ ਉਤਰ ਰਿਹਾ ਜਿਸ ਕਾਰਨ ਕਿਸਾਨਾਂ ਨੂੰ ਇਨ੍ਹਾਂ ਫਸਲਾਂ ਤੋਂ ਹਟ ਕੇ ਬਹੁਭਾਂਤੀ ਖੇਤੀ ਕਰਨ ਵੱਲ ਮੁੜਨਾ ਪਵੇਗਾ। ਇਸ ਬਹੁਭਾਂਤੀ ਖੇਤੀ ਦੇ ਲੜ ਲੱਗ ਚੁੱਕੇ ਪੰਜਾਬ ਦੇ ਕਿਸਾਨ ਪਿਛਲੇ ਕੁਝ 

ਪੰਜਾਬ ਵਿੱਚ ਨਿੰਮ ਦੀ ਕਾਸ਼ਤ

Posted On January - 29 - 2011 Comments Off on ਪੰਜਾਬ ਵਿੱਚ ਨਿੰਮ ਦੀ ਕਾਸ਼ਤ
ਰਾਕੇਸ਼ ਗਰਗ ਨਿੰਮ ਇਕ ਤੇਜ਼ੀ ਨਾਲ ਵਧਣ ਵਾਲਾ ਬਹੁ-ਉਪਯੋਗੀ ਰੁੱਖ ਹੈ। ਇਸ ਰੁੱਖ ਦੀ ਬਹੁਤਾਤ ਅਰਧ-ਉਮਣੀ ਅਤੇ ਖੁਸ਼ਕ ਇਲਾਕਿਆਂ ਅਤੇ ਦੱਖਣੀ ਭਾਰਤ ਵਿਚ ਹੈ। ਇਸ ਨੂੰ ਅਜੈਦੀਰੇਕਟਾ ਇੰਡੀਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੰਜਾਬ ਵਿਚ ਨਿੰਮ ਨੂੰ ਨਹਿਰਾਂ ਦੇ ਕੰਢਿਆਂ, ਰੇਲਵੇ ਟਰੈਕ ਅਤੇ ਖੇਤਾਂ ਦੇ ਆਲੇ-ਦੁਆਲੇ ਅਸਾਨੀ ਨਾਲ ਲਗਾਇਆ ਜਾ ਸਕਦਾ ਹੈ। ਇਹ ਸਿੱਧੀ ਟਿਸੀ ਵਾਲਾ ਦਰਮਿਆਨਾ ਰੁੱਖ ਹੈ। ਇਹ ਮੈਲੀਏਸੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਹ ਰੁੱਖ 45-115 ਸੈ.ਮੀ. ਸਾਲਾਨਾ ਵਰਖਾ ਵਾਲੇ ਇਲਾਕਿਆਂ 

ਵਧੇਰੇ ਆਮਦਨ ਲਈ ਪਾਪਲਰ ਉਗਾਓ

Posted On January - 29 - 2011 Comments Off on ਵਧੇਰੇ ਆਮਦਨ ਲਈ ਪਾਪਲਰ ਉਗਾਓ
ਜੀ.ਪੀ.ਐਸ. ਢਿੱਲੋਂ ਹਰੀ ਕ੍ਰਾਂਤੀ ਸਦਕਾ ਪੰਜਾਬ ਨੇ ਅਨਾਜ ਅਤੇ ਹੋਰ ਫਸਲਾਂ ਦੀ ਪੈਦਾਵਾਰ ਵਿੱਚ ਜਿੱਥੇ ਮੱਲਾਂ ਮਾਰੀਆਂ ਹਨ, ਉਥੇ ਕੁਦਰਤੀ ਸੋਮਿਆਂ ਦੀ ਅੰਧਾ-ਧੁੰਦ ਦੁਰਵਰਤੋਂ ਸਦਕਾ ਕਈ ਨਾ-ਬਦਲਣਯੋਗ ਬੁਰੇ ਪ੍ਰਭਾਵ ਪੈਦਾ ਕੀਤੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਦੇ ਰਵਾਇਤੀ ਫਸਲੀ ਚੱਕਰ (ਕਣਕ-ਝੋਨਾ) ਦੇ ਮੰਡੀਕਰਨ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਕਰਕੇ ਕਿਸਾਨ ਸਹਾਇਕ ਧੰਦੇ ਅਪਨਾਉਣ ਵਿੱਚ ਰੁਚੀ ਦਿਖਾ ਰਹੇ ਹਨ। ਰਵਾਇਤੀ ਰੁੱਖ 

ਪੰਜ ਸੌ ਸਾਲ ਪੁਰਾਣਾ ਪਿੰਡ ਹੈ ਸਮਾਲਸਰ

Posted On January - 22 - 2011 Comments Off on ਪੰਜ ਸੌ ਸਾਲ ਪੁਰਾਣਾ ਪਿੰਡ ਹੈ ਸਮਾਲਸਰ
ਮੇਰੇ ਪਿੰਡ ਦੀਆਂ ਸੰਦਲੀ ਪੈੜਾਂ ਗੁਰਜੰਟ ਕਲਸੀ ਲੰਡੇ ਭਾਰਤ ਦੇ ਸਾਬਕਾ ਸਵਰਗੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਸਹੁਰਾ ਪਿੰਡ ਸਮਾਲਸਰ ਮੋਗਾ ਜ਼ਿਲ੍ਹੇ ਤੋਂ ਤਕਰੀਬਨ 33 ਕਿਲੋਮੀਟਰ ਪੱਛਮ ਵੱਲ ਅਤੇ ਰੇਲਵੇ ਸਟੇਸ਼ਨ ਕੋਟਕਪੂਰਾ ਤੋਂ ਕੋਈ 18 ਕਿਲੋਮੀਟਰ ਪੂਰਬ ਵੱਲ ਸਟੇਟ ਹਾਈਵੇ ਨੰਬਰ 16 ’ਤੇ ਸਥਿਤ ਹੈ। ਇਹ ਪਿੰਡ ਪੰਜਗਰਾਈਂ (ਫਰੀਦਕੋਟ) ਤੋਂ ਆਏ ਤਿੰਨ ਭਰਾਵਾਂ ਸੱਫੀ, ਰਾਮੂ ਤੇ ਸਰਜਾ ਨੇ ਤਕਰੀਬਨ 500 ਸਾਲ ਪਹਿਲਾਂ ਇਥੇ ਆ ਕੇ ਬੰਨਿ੍ਹਆ ਸੀ ਅਤੇ ਇਨ੍ਹਾਂ ਦੇ ਨਾਵਾਂ ’ਤੇ ਹੀ ਅੱਗੋਂ ਪਿੰਡ ਦੀਆਂ 

ਕਿਸਾਨਾਂ ਲਈ ਪ੍ਰੇਰਨਾ ਸ੍ਰੋਤ

Posted On January - 22 - 2011 Comments Off on ਕਿਸਾਨਾਂ ਲਈ ਪ੍ਰੇਰਨਾ ਸ੍ਰੋਤ
ਜੋਗਿੰਦਰ ਸਿੰਘ ਚਹਿਲਾਂਵਾਲਾ ਅੱਜ ਜਦੋਂ ਖੇਤੀਬਾੜੀ ਦਾ ਧੰਦਾ ਦਿਨੋ-ਦਿਨ ਘਾਟੇ ਵਾਲਾ ਬਣਦਾ ਜਾ ਰਿਹਾ ਹੈ ਤਾਂ ਕੋਈ ਅਜਿਹੀ ਕਿਰਨ ਚਮਕਦੀ ਹੈ, ਜਿਸ ਕਰਕੇ ਨਿਰਾਸ਼ਾ ਵਿੱਚੋਂ ਆਸ਼ਾ ਨਜ਼ਰ ਆਉਣ ਲੱਗਦੀ ਹੈ। ਮਾਨਸਾ ਜ਼ਿਲ੍ਹੇ ਦੇ ਅਗਾਂਹਵਧੂ ਪਿੰਡ ਚਹਿਲਾਂਵਾਲਾ ਦਾ ਕਿਸਾਨ ਜੋਗਿੰਦਰ ਸਿੰਘ ਅਜਿਹਾ ਹੀ ਚਾਨਣ-ਮੁਨਾਰਾ ਬਣਿਆ ਹੈ। ਜ਼ਿੰਦਗੀ ਦੀਆਂ 78 ਬਹਾਰਾਂ ਹੰਢਾ ਚੁੱਕੇ ਇਸ ਨੌਜਵਾਨ ਬਾਬੇ ਨੂੰ ਘੋੜੇ ਵਾਂਗ ਤੁਰਦਿਆਂ ਅਤੇ ਲੱਛੇਦਾਰ ਗੱਲਾਂ ਕਰਦੇ ਵੇਖ ਹਰ ਕੋਈ ਉਸ ਦੀ ਉਮਰ ਬਾਰੇ ਭੁਲੇਖਾ ਖਾ ਜਾਂਦਾ 

ਨੈਸ਼ਨਲ ਕੌਂਸਲ ’ਚ ਗੂੰਜੀ ਆਵਾਜ਼- ਕਿਸਾਨ ਬਚਾਓ-ਦੇਸ਼ ਬਚਾਓ

Posted On January - 22 - 2011 Comments Off on ਨੈਸ਼ਨਲ ਕੌਂਸਲ ’ਚ ਗੂੰਜੀ ਆਵਾਜ਼- ਕਿਸਾਨ ਬਚਾਓ-ਦੇਸ਼ ਬਚਾਓ
ਗਿਆਨੀ ਗੁਰਦੇਵ ਸਿੰਘ ਕੁੱਲ ਹਿੰਦ ਕਿਸਾਨ ਸਭਾ ਦਾ 28ਵਾਂ ਅਜਲਾਸ 9 ਦਸੰਬਰ ਤੋਂ 12 ਦਸੰਬਰ 2010 ਤਕ ਮਹਾਂਰਾਸ਼ਟਰ ਦੇ ਪ੍ਰਸਿੱਧ ਸਥਾਨ ਜ਼ਿਲਾ ਔਰੰਗਾਬਾਦ ’ਚ ਕਾ.  ਕ੍ਰਾਂਤੀ ਸਿੰਘ ਨਾਨਾ ਪਾਟਿਲ ਨਗਰ ਦੇ ਭੋਗਿੰਦਰ ਝਾਅ ਯਾਦਗਾਰੀ ਹਾਲ ’ਚ ਸਪੰਨ ਹੋਇਆ। ਇਸ ਦਾ ਆਗਾਜ਼ ਠਾਠਾਂ ਮਾਰਦੇ ਭਾਰੀ ਇਕੱਠ ਜੋ ਮਹਾਂ ਕੁੰਭ ਹੋ ਨਿੱਬੜਿਆ, ਖੁੱਲ੍ਹੀ ਰੈਲੀ ਨਾਲ ਕੀਤਾ ਗਿਆ। ਇਸ ਚਾਰ ਰੋਜ਼ਾ ਕਾਨਫਰੰਸ ਵਿਚ ਕੌਮਾਂਤਰੀ, ਰਾਜਸੀ ਤੇ ਆਰਥਿਕ ਮੁੱਦਿਆਂ ਦਾ ਖੇਤੀ ਸੈਕਟਰ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਖੁੱਲ੍ਹ ਕੇ ਵਿਚਾਰਿਆ। 

ਹਰਿਆਵਲ ਦਾ ਦੂਤ ਮਾਸਟਰ ਰਾਜਬੀਰ ਸਿੰਘ

Posted On January - 22 - 2011 Comments Off on ਹਰਿਆਵਲ ਦਾ ਦੂਤ ਮਾਸਟਰ ਰਾਜਬੀਰ ਸਿੰਘ
ਰੋਗੀਆਂ ਤੇ ਬੇਸਹਾਰਿਆਂ ਦੀ ਸੇਵਾ ਲਈ ਪੰਜਾਬ ਦੇ ‘ਫਾਦਰ ਟੈਰਿਸਾ’ ਰੁਤਬੇ ਵਾਂਗ ਸਤਿਕਾਰੇ ਜਾਣ ਵਾਲੇ, ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਨੇ ਕਰੀਬ 40 ਸਾਲ ਪਹਿਲਾਂ ਪਲੀਤ ਹੋ ਰਹੇ ਆਲੇ-ਦੁਆਲੇ ਦੀ ਚਿੰਤਾ ਕਰਦਿਆਂ ਹਰਿਆਵਲ ਭਰਪੂਰ ਚੌਗਿਰਦੇ ਦਾ ਹੋਕਾ ਦਿੱਤਾ ਸੀ। ਹੁਣ ਇਸ ਮਿਸ਼ਨ (ਲੋਕ-ਸੇਵਾ) ਦੀ ਕਮਾਨ ਪਿੰਗਲਵਾੜਾ ਦੀ ਵਰਤਮਾਨ ਪ੍ਰਧਾਨ ਸਰਦਾਰਨੀ ਡਾ. ਇੰਦਰਜੀਤ ਕੌਰ ਦੇ ਹੱਥ ਹੈ, ਜਿਸ ਵੱਲੋਂ ਭਗਤ ਜੀ ਦੇ  ਸਾਲਾਨਾ ਜਨਮ ਦਿਵਸ ਮੌਕੇ ਜਨਤਕ ਥਾਵਾਂ ’ਤੇ ਹਜ਼ਾਰਾਂ ਛਾਂ-ਦਾਰ ਤੇ ਸ਼ਿੰਗਾਰ ਰੁੱਖ 

ਸਪਰੇਅਰਾਂ ਦੀ ਸੁਚੱਜੀ ਵਰਤੋਂ ਅਤੇ ਸਾਂਭ-ਸੰਭਾਲ

Posted On January - 22 - 2011 Comments Off on ਸਪਰੇਅਰਾਂ ਦੀ ਸੁਚੱਜੀ ਵਰਤੋਂ ਅਤੇ ਸਾਂਭ-ਸੰਭਾਲ
ਇੰਜੀਨੀਅਰ ਅਰਸ਼ਦੀਪ ਸਿੰਘ ਫਸਲਾਂ, ਸਬਜ਼ੀਆਂ ਅਤੇ ਫ਼ਲਾਂ ਨੂੰ ਵੱਖ-ਵੱਖ ਕਿਸਮ ਦੇ ਹਾਨੀਕਾਰਕ ਕੀੜਿਆਂ ਦੇ ਹਮਲੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਕਈ ਕਿਸਮ ਦੀਆਂ ਦਵਾਈਆਂ ਵਰਤੀਆਂ ਜਾਂਦੀਆਂ ਹਨ ਪਰ ਇਨ੍ਹਾਂ ਦਵਾਈਆਂ ਦੀ ਸਹੀ ਢੰਗ ਨਾਲ ਵਰਤੋ ਬਹੁਤ ਜ਼ਰੂਰੀ ਹੈ। ਜਿਵੇਂ ਕਿ ਜ਼ਿਆਦਾ ਮਾਤਰਾ ਵਿੱਚ ਪਾਈ ਗਈ ਦਵਾਈ ਪੌਦੇ ਨੂੰ ਖਰਾਬ ਕਰ ਸਕਦੀ ਹੈ। ਸਮੁੱਚੇ ਤਰੀਕੇ ਨਾਲ ਪੌਦਿਆਂ, ਫਲਾਂ ਜਾਂ ਫਸਲਾਂ ਦਾ ਬਚਾਅ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਸਹੀ ਦਵਾਈ ਦੀ ਵਰਤੋਂ, ਸਹੀ ਸਮੇਂ ਉੱਤੇ, ਸਹੀ ਢੰਗ ਅਤੇ 

ਸਜਾਵਟੀ ਰੁੱਖਾਂ ਦਾ ਅਨੋਖਾ ਸੰਸਾਰ

Posted On January - 22 - 2011 Comments Off on ਸਜਾਵਟੀ ਰੁੱਖਾਂ ਦਾ ਅਨੋਖਾ ਸੰਸਾਰ
ਬਲਵਿੰਦਰ ਬਾਲਮ ਰੁੱਖ ਧਰਤੀ ਅਤੇ ਵਾਤਾਵਰਣ ਨੂੰ ਸ਼ਾਂਤੀ, ਸੁੰਦਰਤਾ ਅਤੇ ਸਿਹਤਮੰਦ ਬਖਸ਼ੀਸ਼ ਦਿੰਦੇ ਹਨ। ਸਜਾਵਟੀ ਰੁੱਖ ਅੱਖਾਂ ਲਈ ਵਧੀਆ ਖੁਰਾਕ ਹੈ। ਮਨਮੋਹਕ ਦ੍ਰਿਸ਼ ਵੇਖਣ ਨਾਲ ਅੱਖਾਂ ਖਿੜ੍ਹੀਆਂ-ਖਿੜ੍ਹੀਆਂ ਅਤੇ ਤਰੋ-ਤਾਜ਼ਾ  ਰਹਿੰਦੀਆਂ ਹਨ। ਮਨੁੱਖ ਹੀ ਨਹੀਂ, 84 ਲੱਖ ਜੂਨ ’ਚੋਂ ਜੇ ਰੁੱਖ ਮਨਫੀ ਕਰ ਦਿੱਤੇ ਜਾਣ ਤਾਂ ਧਰਤੀ ਨਸ਼ਟ ਹੋ ਜਾਏਗੀ। ਮਨੁੱਖ ਦਾ ਜਿਉਣਾ ਦੁਰਲੱਭ ਹੋ ਜਾਏਗਾ। ਰੁੱਖਾਂ ਦੀ ਸੁੰਦਰਤਾ ਅਤੇ ਸੰਘਣੀ ਪਿਆਰੀ ਛਾਂ ਮਨੁੱਖ ਲਈ ਪ੍ਰਕਿਰਤਕ ਤਾਜ ਹੈ। ਰੁੱਖ ਕਾਰਬਨ ਅਤੇ ਆਕਸੀਜਨ 

ਮੀਂਹ ਨਾ ਪੈਣ ’ਤੇ ਫਸਲਾਂ ਨੂੰ ਪਾਣੀ ਜ਼ਰੂਰ ਲਾਵੋ

Posted On January - 15 - 2011 Comments Off on ਮੀਂਹ ਨਾ ਪੈਣ ’ਤੇ ਫਸਲਾਂ ਨੂੰ ਪਾਣੀ ਜ਼ਰੂਰ ਲਾਵੋ
ਕਿਸਾਨਾਂ ਲਈ ਜਨਵਰੀ ਦਾ ਦੂਜਾ ਪੰਦਰਵਾੜਾ ਡਾ. ਰਣਜੀਤ ਸਿੰਘ ਜਨਵਰੀ ਮਹੀਨੇ ਦੇ ਦੂਜੇ ਪੰਦਰਵਾੜੇ ਵੀ ਠੰਢ ਆਪਣੇ ਜੋਬਨ ’ਤੇ ਹੀ ਰਹਿੰਦੀ ਹੈ। ਜੇ ਲੋਹੜੀ ਦੇ ਨੇੜੇ ਵਰਖਾ ਨਾ ਪਵੇ ਤਾਂ ਹਾੜ੍ਹੀ ਦੀਆਂ ਫਸਲਾਂ ਦਾ ਝਾੜ  ਘਟ ਜਾਂਦਾ ਹੈ। ਮੀਂਹ ਨਾ ਪੈਣ ਦੀ ਸੂਰਤ ਵਿਚ ਫਸਲਾਂ ਨੂੰ ਪਾਣੀ ਜ਼ਰੂਰ ਲਗਾ ਦੇਣਾ ਚਾਹੀਦਾ ਹੈ। ਫਸਲਾਂ ਦੀ ਗੋਡੀ ਦਾ ਕੰਮ ਵੀ ਸ਼ੁਰੂ ਰਹਿੰਦਾ ਹੈ। ਹੁਣ ਗੰਨੇ ਦੀ ਕਟਾਈ ਪੂਰੇ ਜ਼ੋਰਾਂ ’ਤੇ ਹੈ। ਜਿਹੜੀ ਫਸਲ ਦਾ ਮੋਢਾ ਰੱਖਣਾ ਹੈ, ਉਸ ਦੀ ਕਟਾਈ ਧਰਤੀ ਦੇ ਬਿਲਕੁਲ ਨੇੜਿਓ ਕਰੋ। 

ਨੌਜਵਾਨਾਂ ਲਈ ਮਿਸਾਲ ਕਲੇਰ ਡੇਅਰੀ ਫਾਰਮ

Posted On January - 15 - 2011 Comments Off on ਨੌਜਵਾਨਾਂ ਲਈ ਮਿਸਾਲ ਕਲੇਰ ਡੇਅਰੀ ਫਾਰਮ
ਜਸਵੀਰ ਸਿੰਘ ਡੂਮਛੇੜੀ ਖਮਾਣੋਂ ਤੋਂ ਪੰਜ ਕਿਲੋਮੀਟਰ ਪਿੰਡ ਅਮਰਗੜ੍ਹ (ਫ.ਸ.) ਦੇ ਸਾਬਕਾ ਸਰਪੰਚ ਸ੍ਰੀ ਜਗਜੀਤ ਸਿੰਘ ਕਲੇਰ ਦੇ ਤਿੰਨ ਪੁੱਤਰਾਂ ਦੀ ਹੱਥੀਂ ਮਿਹਨਤ ਦਾ ਬਣਾਇਆ ਕਲੇਰ ਡੇਅਰੀ ਫਾਰਮ ਅਜੋਕੀ ਨੌਜਵਾਨ ਪੀੜ੍ਹੀ ਲਈ ਅਨੋਖੀ ਮਿਸਾਲ ਹੈ। ਮਨਦੀਪ, ਚੰਨਦੀਪ ਅਤੇ ਸੁੱਖਦੀਪ ਅਜਿਹੇ ਹੋਣਹਾਰ ਨੌਜਵਾਨ ਕਿਸਾਨ ਹਨ ਜਿਨ੍ਹਾਂ ਨੇ ਚਿੱਟੇ ਇਨਕਲਾਬ ਦਾ ਕੰਮ ਘਰੇਲੂ ਆਮਦਨੀ ਤੋਂ ਹੀ ਸ਼ੁਰੂ ਕੀਤਾ। ਬਾਰ੍ਹਵੀਂ ਕਲਾਸ ਪਾਸ ਫਾਰਮ ਨਿਗਰਾਨ ਚੰਨਦੀਪ ਕਲੇਰ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਉਹ 15 ਏਕੜ 

ਬਰੇਟਾ ਦੀ ਵਿਰਾਸਤੀ ਗਊਸ਼ਾਲਾ

Posted On January - 15 - 2011 Comments Off on ਬਰੇਟਾ ਦੀ ਵਿਰਾਸਤੀ ਗਊਸ਼ਾਲਾ
ਸੱਤ ਪ੍ਰਕਾਸ਼ ਸਿੰਗਲਾ ਬਰੇਟਾ ਦੀ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਜਿਹੜੀ ਕਿ ਲਗਪਗ 70 ਸਾਲ ਪਹਿਲਾਂ 5-6 ਗਊਆਂ ਨਾਲ ਹੋਂਦ ਵਿਚ ਆਈ ਸੀ, ਲੋਕਾਂ ਦੀ ਲਗਾਤਾਰ ਬਣੀ ਰਹੀ ਸ਼ਰਧਾ ਸਦਕਾ ਇਸ ਦਾ ਕਾਫੀ ਵਿਸਥਾਰ ਹੋਇਆ ਹੈ। ਅੱਜ ਇਸ ਵਿਚ ਗਊ ਧਨ ਦੀ ਗਿਣਤੀ ਵੀ 1400 ਤੋਂ ਵੱਧ ਹੋ ਗਈ ਹੈ ਅਤੇ ਗਊਸ਼ਾਲਾ ਪ੍ਰਤੀ ਇਥੋਂ ਅਤੇ ਲਾਗੇ ਦੇ ਪਿੰਡਾਂ ਦੇ ਲੋਕਾਂ ਵਿਚ ਸ਼ਰਧਾ ਤੇ ਸੇਵਾ ਭਾਵਨਾ ਵੀ ਵਧੀ ਹੈ। ਇਸ ਗਊਸ਼ਾਲਾ ਦੇ ਇਤਿਹਾਸ ਅਨੁਸਾਰ ਇਹ ਗਊਸ਼ਾਲਾ 1940 ਵਿਚ ਉਸ ਸਮੇਂ ਹੋਂਦ ਵਿਚ ਆਈ ਜਦੋਂ ਇਕ ਸਾਧੂ 5-6 ਗਊਆਂ ਸਮੇਤ ਚੱਲਦਾ ਫਿਰਦਾ 

ਬਾਣਾ ਮਨੁੱਖੀ, ਬਿਰਤੀ ਜਨੌਰਾਂ ਵਾਲੀ

Posted On January - 15 - 2011 Comments Off on ਬਾਣਾ ਮਨੁੱਖੀ, ਬਿਰਤੀ ਜਨੌਰਾਂ ਵਾਲੀ
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਗਲੇਸ਼ੀਅਰ ਪਿਘਲ ਰਹੇ ਹਨ, ਜੰਗਲ ਕੱਟੇ ਜਾ ਰਹੇ ਹਨ। ਪੰਛੀਆਂ ਦੇ ਘਰ ਢਾਹੇ ਜਾ ਰਹੇ ਹਨ। ਸਮੁੰਦਰ ਦਾ ਪਾਣੀ ਉਪਰ ਨੂੰ ਚੜ੍ਹ ਰਿਹਾ ਹੈ। ਧਰਤੀ ਸਮੁੰਦਰ ਦੇ ਪਾਣੀ ਹੇਠ ਆਈ ਜਾ ਰਹੀ ਹੈ। ਮੈਦਾਨਾਂ ਦੀ ਭੂਮੀ ਨਵ-ਉਸਾਰੀਆਂ ਅਤੇ ਫੈਲ ਰਹੇ ਧਰਮਦੁਆਰੇ ਮੱਲੀ ਜਾ ਰਹੇ ਹਨ। ਕੰਕਰੀਟ ਦੇ ਘਰਾਂ ਵਿਚ ਪੰਛੀ ਕਿੱਥੇ ਆਲ੍ਹਣਾ ਬਣਾਉਣਗੇ। ਵਧ ਰਹੇ ਗੈਸੀ ਜ਼ਹਿਰੀਲੇ ਪ੍ਰਦੂਸ਼ਣ ਵਿਚ ਪੰਛੀ ਸਾਹ ਕਿਵੇਂ ਲੈਣਗੇ, ਪਰਵਾਜ਼ ਕਿਵੇਂ ਭਰਨਗੇ। ਜੇ ਹਰੇ ਭਰੇ ਅੰਬਾਂ ਦੇ ਝੁੰਡ ਨਹੀਂ ਹੋਣਗੇ 

ਨਹਿਰੀ ਖੇਤਰਾਂ ਦੇ ਕਿਸਾਨਾਂ ਵੱਲੋਂ ਪਾਣੀ ਦੀ ਸੁਚੱਜੀ ਵਰਤੋਂ ਦੀ ਸ਼ੁਰੂਆਤ

Posted On January - 15 - 2011 Comments Off on ਨਹਿਰੀ ਖੇਤਰਾਂ ਦੇ ਕਿਸਾਨਾਂ ਵੱਲੋਂ ਪਾਣੀ ਦੀ ਸੁਚੱਜੀ ਵਰਤੋਂ ਦੀ ਸ਼ੁਰੂਆਤ
ਜਗਜੀਤ ਸਿੰਘ ਖੱਖ ਨਹਿਰੀ ਪਾਣੀ ਦੀ ਘਾਟ ਕਾਰਨ ਕਿਸਾਨਾਂ ਨੂੰ ਹੁਣ ਪਾਣੀ ਦੀ ਕੀਮਤ ਦਾ ਪਤਾ ਲੱਗਿਆ ਹੈ। ਪਾਣੀ ਦੀ ਸੰਭਾਲ ਲਈ ਕਿਸਾਨ ਜਾਗ੍ਰਿਤ ਹੋ ਰਹੇ ਹਨ। 83 ਸਾਲ ਪਹਿਲਾਂ ਸ੍ਰੀਗੰਗਾਨਗਰ ਜ਼ਿਲ੍ਹੇ ’ਚ ਬੀਕਾਨੇਰ ਨਹਿਰ ਦਾ ਪਾਣੀ ਸਿੰਚਾਈ ਲਈ ਪਹੁੰਚਿਆ ਸੀ। 1965 ’ਚ ਰਾਜਸਥਾਨ ਕਨਾਲ ਦਾ ਪਾਣੀ ਆਉਣਾ ਸ਼ੁਰੂ ਹੋਇਆ। ਵਾਧੂ ਨਹਿਰੀ ਪਾਣੀ ਹੋਣ ਕਾਰਨ ਇਥੇ ਭਰਪੂਰ ਫਸਲ ਹੁੰਦੀ ਸੀ। ਪਿਛਲੇ ਦਸ ਕੁ ਸਾਲਾਂ ਤੋਂ ਨਹਿਰੀ ਪਾਣੀ ਬਹੁਤ ਘਟ ਗਿਆ ਅਤੇ ਬਰਸਾਤ ਵੀ ਨਾ-ਮਾਤਰ ਹੋਣ ਲੱਗੀ। ਕਿਸਾਨਾਂ ਨੂੰ ਹੌਲੀ-ਹੌਲੀ 
Available on Android app iOS app
Powered by : Mediology Software Pvt Ltd.