ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਅਦਬੀ ਸੰਗਤ › ›

Featured Posts
ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ

ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ

ਨੰਦ ਲਾਲ ਨੂਰਪੁਰੀ ਜਲਸਿਆਂ-ਗੁਰਪੁਰਬਾਂ, ਰਾਜਨੀਤਕ ਰੈਲੀਆਂ ’ਚ ਗੀਤ ਗਾਉਣ ਲੱਗਾ। ਫੇਰ ਤਾਂ ਚੱਲ ਸੋ ਚੱਲ ਰਹੀ। ਉਹ ਆਪਣੇ ਕਿਰਾਏ ਦੇ ਮਕਾਨ ਬੀ-ਬਲਾਕ 56 ਤੋਂ ਸੌ ਕੁ ਫੁੱਟ ਦੂਰ, ਸੜਕ ’ਤੇ ਜਿੱਥੇ ਅੱਜਕੱਲ੍ਹ ਪੁਰਾਣੀ ਪਕੌੜਿਆਂ ਦੀ ਦੁਕਾਨ ਹੈ, ਰੁੱਖ ਹੇਠ ਮੰਜੀ ਡਾਹ ਕੇ ਬੈਠਾ ਰਹਿੰਦਾ। ਆਉਂਦੇ-ਜਾਂਦੇ ਲੋਕਾਂ ਨੂੰ ਦੇਖਦਾ ਤੇ ਗੀਤ, ...

Read More

ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ

ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ

ਮਨਮੋਹਨ ਦੂਜਾ ਵਿਸ਼ਵ ਯੁੱਧ ਅਤੇ ਯਹੂਦੀ ਘੱਲੂਘਾਰਾ ਮੇਰੇ ਮਨਭਾਉਂਦੇ ਵਿਸ਼ੇ ਰਹੇ ਹਨ। ਵਿਦਿਆਰਥੀ ਜੀਵਨ ’ਚ ਜਦੋਂ ਐਨ ਫਰੈਂਕ ਦੀ ਡਾਇਰੀ, ਮਾਈਕਲ ਐਲਕਿਨਸ ਦੀ ਕਿਤਾਬ ‘ਫਰੋਜ਼ਡ ਇਨ ਫਿਊਰੀ’ ਅਤੇ ਲਿਊਨ ਯੂਰਿਸ ਦਾ ਨਾਵਲ ‘ਐਕਸੋਡਸ’ ਪੜ੍ਹੇ ਤਾਂ ਇਸ ’ਚ ਮੇਰੀ ਦਿਲਸਚਪੀ ਹੋਰ ਵਧੀ। ਇਸ ਵਿਸ਼ੇ ਦੀ ਵਿਕਰਾਲਤਾ ਨੂੰ ਪੇਸ਼ ਕਰਦੀਆਂ ਕੁਝ ਫਿਲਮਾਂ ਨੇ ...

Read More

ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?

ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?

ਜਸਵੀਰ ਰਾਣਾ ‘ਦਸਤਕ’ ਅੰਕ ਵਿਚ 26 ਮਈ ਨੂੰ ਛਪਿਆ ਕੇ.ਸੀ. ਮੋਹਨ ਦਾ ਲੇਖ ‘ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?’ ਪੜ੍ਹਿਆ। ਇਸ ਮਜ਼ਮੂਨ ਦੇ ਪਿੱਛੇ ਪ੍ਰਸ਼ਨ ਚਿੰਨ੍ਹ ਹੈ। ਸਵਾਲ ਹੈ। ਇਹ ਸਵਾਲ ਉੱਤਰਾਂ ਦੀ ਤਲਾਸ਼ ਵਿਚ ਕੀਤਾ ਹੋਇਆ ਸਫ਼ਰ ਹੈ। ਅੱਖਰਾਂ, ਸ਼ਬਦਾਂ ਤੇ ਵਿਚਾਰਾਂ ਦਾ ਇਹ ਸਫ਼ਰ ਸਾਥੋਂ ਜਵਾਬ ਮੰਗਦਾ ਹੈ, ਜਵਾਬ ...

Read More

ਸਾਹਿਤ ਦੀ ਇਤਿਹਾਸਕਾਰੀ ’ਤੇ ਝਾਤ

ਸਾਹਿਤ ਦੀ ਇਤਿਹਾਸਕਾਰੀ ’ਤੇ ਝਾਤ

ਡਾ. ਨਰੇਸ਼ ਸਾਹਿਤ ਦੀ ਇਤਿਹਾਸਕਾਰੀ ਕਿਸੇ ਵੀ ਕੌਮ ਦਾ ਵਡਮੁੱਲਾ ਸਰਮਾਇਆ ਹੁੰਦੀ ਹੈ ਕਿਉਂਕਿ ਕੌਮ ਦੀ ਸੋਚ ਦੇ ਵਿਕਾਸ ਲਈ ਲੋਕਾਂ ਦਾ ਕਵੀਆਂ-ਲੇਖਕਾਂ ਦੇ ਚਿੰਤਨ ਤੋਂ ਜਾਣੂੰ ਹੋਣਾ ਜ਼ਰੂਰੀ ਹੁੰਦਾ ਹੈ। ਕਵੀ ਅਤੇ ਲੇਖਕ ਆਪਣੀ ਕੌਮ ਦੇ ਸੱਭਿਆਚਾਰ ਦੇ ਰਾਖੇ ਹੁੰਦੇ ਹਨ। ਪੰਜਾਬੀ ਸਾਹਿਤ ਦੀਆਂ ਜਿੰਨੀਆਂ ਵੀ ਇਤਿਹਾਸ ਜਾਂ ਇਤਿਹਾਸ ਸਬੰਧੀ ...

Read More

ਪੰਜਾਬੀ ਸਾਹਿਤ ’ਚ ਆਧੁਨਿਕਤਾ ਦਾ ਮੋਢੀ ਭਾਈ ਵੀਰ ਸਿੰਘ

ਪੰਜਾਬੀ ਸਾਹਿਤ ’ਚ ਆਧੁਨਿਕਤਾ ਦਾ ਮੋਢੀ ਭਾਈ ਵੀਰ ਸਿੰਘ

ਡਾ. ਜੋਗਿੰਦਰ ਸਿੰਘ* ਭਾਈ ਵੀਰ ਸਿੰਘ ਪੁਨਰ ਸਿੱਖ ਵਿਦਿਅਕ ਅਤੇ ਸਭਿਅਕ ਜਾਗ੍ਰਤੀ ਦੇ ਵਿਦਵਾਨ ਸਨ। ਉਨ੍ਹਾਂ ਨੂੰ ਨਵੀਨ ਪੰਜਾਬੀ ਸਾਹਿਤ ਦਾ ਸੰਤ ਕਵੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਮਾਨਤਾ ਸੀ ਕਿ ਸਾਹਿਤ ਰਚਨਾ ਪਰਮਾਤਮਾ ਦੀ ਬਖ਼ਸ਼ਿਸ਼ ਹੈ। ਇਸ ਆਤਮਿਕ ਸ਼ਕਤੀ ਨਾਲ ਉਨ੍ਹਾਂ ਨੇ ਨਿਵੇਕਲੇ ਸਿੱਖ ਧਰਮ ਅਤੇ ਮਰਿਆਦਾ ਨੂੰ ਤਲਾਸ਼ਣ ...

Read More

ਹਾਂਸ-ਕਥਨ: ਬੇਵਕੂਫ਼ੀ ਵਿਚ ਵੀ ਸਿਆਣਪ ਹੁੰਦੀ ਹੈ

ਹਾਂਸ-ਕਥਨ: ਬੇਵਕੂਫ਼ੀ ਵਿਚ ਵੀ ਸਿਆਣਪ ਹੁੰਦੀ ਹੈ

ਸਵਰਾਜਬੀਰ ਇਤਿਹਾਸਕਾਰ ਅਤੇ ਪੰਜਾਬੀ ਸਾਹਿਤਕਾਰ ਸੁਰਜੀਤ ਹਾਂਸ ਨੂੰ ਮਿਲਣਾ ਹਰ ਵਾਰ ਵੱਖਰੀ ਤਰ੍ਹਾਂ ਦਾ ਅਨੁਭਵ ਹੁੰਦਾ ਹੈ। ਉਹ ਦੂਸਰੇ ਪੰਜਾਬੀ ਸਾਹਿਤਕਾਰਾਂ ਅਤੇ ਆਲੋਚਕਾਂ ਵਰਗਾ ਨਹੀਂ ਕਿ ਤੁਹਾਡੇ ਨਾਲ ਮਿੱਠੀਆਂ ਤੇ ਚੋਪੜੀਆਂ-ਚੋਪੜੀਆਂ ਗੱਲਾਂ ਕਰੇ। ਉਸ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਉਸ ਦੀ ਗੱਲ ਸੁਣ ਕੇ ਖ਼ੁਸ਼ ਹੋਵੋਗੇ ...

Read More

ਮੁਨਸ਼ੀ ਅਲਾਹਾਬਾਦੀਆ

ਮੁਨਸ਼ੀ ਅਲਾਹਾਬਾਦੀਆ

ਕਹਾਣੀਆਂ ਵਰਗੇ ਲੋਕ-6 ਪ੍ਰੇਮ ਗੋਰਖੀ ਮੁਨਸ਼ੀ ਬਹੁਤ ਕਾਹਲਾ ਬੰਦਾ ਸੀ। ਉਹ ਹਰ ਕੰਮ ਹੀ ਕਾਹਲੀ ਕਾਹਲੀ ਕਰਦਾ। ਉਹ ਤੁਰਦਾ ਵੀ ਬਹੁਤ ਕਾਹਲੀ ਤੇ ਬੋਲਦਾ ਤਾਂ ਕਾਹਲੀ ਵਿਚ ਇਉਂ ਸੀ ਕਿ ਬਹੁਤੀ ਵਾਰ ਉਹਦੀ ਗੱਲ ਸਮਝ ਹੀ ਨਾ ਆਉਂਦੀ ਤੇ ਸੁਣਨ ਵਾਲਾ ਦੁਬਾਰਾ ਬੋਲਣ ਲਈ ਕਹਿੰਦਾ। ਉਹਦਾ ਕੱਦ-ਕਾਠ ਵੀ ਵਾਹਵਾ ਲੰਮਾ ਸੀ, ਪਰ ...

Read More


ਹੱਥਾਂ ਦੀ ਜ਼ੁੰਬਿਸ਼ ਦਾ ਜਲੌਅ

Posted On November - 3 - 2018 Comments Off on ਹੱਥਾਂ ਦੀ ਜ਼ੁੰਬਿਸ਼ ਦਾ ਜਲੌਅ
ਪੰਜਾਬੀ ਵਿਚ ਪ੍ਰਚੱਲਿਤ ਹੋਇਆ ‘ਕਿਰਤ’ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਕ੍ਰਿਤ’ ਜਾਂ ‘ਕ੍ਰਿਤੀ’ ਤੋਂ ਮੌਲ਼ਿਆ ਹੈ। ਇਸ ਦਾ ਭਾਵ ਕੋਈ ਘਾੜਤ, ਸਿਰਜਣਾ, ਰਚਨਾ, ਜੰਮਣਾ ਆਦਿ ਹੈ। ਗੁਰੂ ਨਾਨਕ ਨੇ ਮਨੁੱਖੀ ਜੀਵਨ ਲਈ ਜਿਹੜੇ ਤਿੰਨ ਉਪਦੇਸ਼ ਦਿੱਤੇ, ਉਨ੍ਹਾਂ ਵਿਚ ਸਭ ਤੋਂ ਪਹਿਲਾ ‘ਕਿਰਤ ਕਰੋ’ (ਕਿਰਤ ਕਰੋ, ਨਾਮ ਜਪੋ, ਵੰਡ ਛਕੋ) ਸੀ। ....

ਪ੍ਰਸੰਗ-ਪੁਆਧ: ਏਧਰ ਵਸੇਬਾ ਓਧਰ ਉਜਾੜਾ

Posted On November - 3 - 2018 Comments Off on ਪ੍ਰਸੰਗ-ਪੁਆਧ: ਏਧਰ ਵਸੇਬਾ ਓਧਰ ਉਜਾੜਾ
ਜੰਗਲ ਤੋਂ ਪਿੰਡਾਂ-ਸ਼ਹਿਰਾਂ ਵੱਲ, ਸ਼ਹਿਰਾਂ ਤੋਂ ਵੱਡੇ ਸ਼ਹਿਰਾਂ ਵੱਲ ਤੇ ਪੁਰਾਤਨ ਤੋਂ ਨਵੀਨਤਮ ਮਹਾਂਨਗਰਾਂ ਤੱਕ ਅਪੜਦਿਆਂ ਮਨੁੱਖ ਕਿੰਨੇ ਉਜਾੜਿਆਂ, ਕਿੰਨੇ ਵਸੇਬਿਆਂ, ਮੁੜ ਵਸੇਬਿਆਂ ਵਿਚਦੀ ਲੰਘਿਆ- ਇਹ ਵਾਰਤਾ ਬਹੁਤ ਲੰਮੇਰੀ, ਬਹੁਤ ਦਰਦੀਲੀ, ਬਹੁਤ ਬੇਦਲੀਲੀ ਏ। ਏਸ ਵਸੇਬੇ ਤੇ ਉਜਾੜੇ ਦੀ ਕਹਿਰੀ-ਵਾਰਤਾ ਪੁਆਧੀ ਧਰਤੀ ਦੀ ਹਿੱਕੜੀ ਉੱਤੇ ਵੀ ਵਾਪਰੀ- ਪੁਆਧੀ ਪਿੰਡ ਉਜਾੜ ਕੇ, ਚੰਡੀਗੜ੍ਹ ਦੇ ਨਵ-ਨਿਰਮਾਣ ਦੇ ਨਾਂ ਉੱਤੇ। ....

ਸਾਡੇ ਸਮਿਆਂ ’ਚ ਗ਼ਦਰੀ ਵਿਰਾਸਤ ਦੀ ਅਹਿਮੀਅਤ

Posted On October - 27 - 2018 Comments Off on ਸਾਡੇ ਸਮਿਆਂ ’ਚ ਗ਼ਦਰੀ ਵਿਰਾਸਤ ਦੀ ਅਹਿਮੀਅਤ
ਦੁਨੀਆਂ ਦੀਆਂ ਚੋਟੀ ਦੀਆਂ ਇਨਕਲਾਬੀ ਲਹਿਰਾਂ ਵਿਚ ਗ਼ਦਰ ਲਹਿਰ ਅਤੇ 1914-15 ਦੀ ਬਗ਼ਾਵਤ ਦੇ ਸ਼ਹੀਦਾਂ ਅਤੇ ਨਾਇਕਾਂ ਦੀ ਦੇਣ ਖ਼ਾਸ ਸਥਾਨ ਰੱਖਦੀ ਹੈ। ਇਸ ਲਹਿਰ ਦੀ ਦੇਣ ਪੰਜਾਬ ਦੇ ਰਾਜਨੀਤਿਕ ਮਾਹੌਲ ਵਿਚ ਅੱਜ ਵੀ ਤਾਜ਼ੀ ਹਵਾ ਦੇ ਬੁੱਲੇ ਵਾਂਗ ਹੈ। ਗ਼ਦਰੀ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਅਤੇ ਸੱਚੇ ਅਰਥਾਂ ਵਿਚ ਇਨਕਲਾਬੀ ਮਾਹੌਲ ਨੂੰ ਸੁਰਜੀਤ ਕਰਨ ਲਈ ਦੇਸ਼ ਭਗਤ ਯਾਦਗਾਰ ਹਾਲ ਅੰਦਰ ਚਾਰ-ਚੁਫ਼ੇਰੇ ਅਨੇਕਾਂ ਯਾਦਾਂ ....

ਕਵਿਤਾ ਤੋਂ ਨਿਆਰੇ

Posted On October - 27 - 2018 Comments Off on ਕਵਿਤਾ ਤੋਂ ਨਿਆਰੇ
ਲਿਖਾਰੀ ਹਰ ਵੇਲੇ ਲਿਖਣ ਦਾ ਸੋਚਦਾ ਰਹਿੰਦਾ ਹੈ। ਬੰਦੇ ਨਾਲ਼ ਐਨਾ ਕੁਝ ਹੁੰਦਾ ਹੈ; ਨਾ ਉਹ ਸਾਰਾ ਚੇਤੇ ਰਹਿਣਾ ਹੁੰਦਾ ਹੈ ਤੇ ਨਾ ਸਭ ਕੁਝ ਲਿਖਤ ’ਚ ਆਉਂਦਾ ਹੈ। ਕਿਤੇ ਕਿਸੇ ਵੇਲੇ ਹੋਇਆ ਕੁਝ ਓਸੇ ਵੇਲੇ ਹੀ ਕਵਿਤਾ ਨਹੀਂ ਬਣਦਾ, ਵਰ੍ਹਿਆਂ ਮਗਰੋਂ ਵੀ ਬਣ ਸਕਦਾ ਹੈ। ਕਈ ਵੇਰ ਕਦੇ ਵੀ ਨਹੀਂ ਬਣਦਾ। ....

ਕਾਵਿ-ਤਕਨੀਕ ਪ੍ਰਤੀ ਉਦਾਸੀਨਤਾ ਸਾਹਿਤਕ ਜੁਰਮ

Posted On October - 27 - 2018 Comments Off on ਕਾਵਿ-ਤਕਨੀਕ ਪ੍ਰਤੀ ਉਦਾਸੀਨਤਾ ਸਾਹਿਤਕ ਜੁਰਮ
ਕਵਿਤਾ ਹਮੇਸ਼ਾਂ ਤੋਂ ਸਦੀਵੀ ਅਰਥਾਂ ਵਿਚ ਕਿਸੇ ਵੀ ਭਾਸ਼ਾ ਦੇ ਸਮੁੱਚੇ ਸਾਹਿਤ ਦੀ ਪ੍ਰਤੀਨਿਧ ਧਾਰਾ ਰਹੀ ਹੈ। ਕਵਿਤਾ ਵਿਚ ਸਮੂਹ ਜਾਂ ਬਹੁਜਨ ਦੇ ਹਿਰਦੇ ਦੀ ਵੇਦਨਾ, ਦਰਦ, ਗ਼ਮ-ਫ਼ਿਕਰ, ਖ਼ੁਸ਼ੀ ਅਤੇ ਤੀਬਰ ਮਨੋਭਾਵਾਂ ਨੂੰ ਵਿਸ਼ੇਸ ਭਾਸ਼ਾ-ਸ਼ੈਲੀ ਵਿਚ ਪ੍ਰਗਟਾਇਆ ਹੁੰਦਾ ਹੈ। ਕਵਿਤਾ ਦਾ ਪ੍ਰਮੁੱਖ ਗੁਣ ਉਸ ਦਾ ਲੈਅਯੁਕਤ ਹੋਣਾ ਹੈ। ....

ਅੰਗਾਰੇ ਦੀ ਦੁਲਾਰੀ

Posted On October - 20 - 2018 Comments Off on ਅੰਗਾਰੇ ਦੀ ਦੁਲਾਰੀ
ਮੈਨੂੰ ਸਜਾਦ ਜ਼ਹੀਰ ਦੀ ਕਹਾਣੀ ‘ਦੁਲਾਰੀ’ ਪੜ੍ਹਨ ਦਾ ਮੌਕਾ ਮਿਲਿਆ। ਸਭ ਤੋਂ ਪਹਿਲਾਂ ਜੋ ਦੂਜਾ ਕਹਾਣੀਕਾਰ ਮੈਨੂੰ ਤੁਰੰਤ ਯਾਦ ਆਇਆ, ਉਹ ਸੀ ਅਮਰੀਕੀ ਨਾਵਲਕਾਰ ਤੇ ਕਹਾਣੀਕਾਰ ਅਰਨੈਸਟ ਹੈਮਿੰਗਵੇ। ....

ਰੱਬ ਦਾ ਸ਼ਰੀਕ: ਮੋਹਨ ਸਿੰਘ

Posted On October - 20 - 2018 Comments Off on ਰੱਬ ਦਾ ਸ਼ਰੀਕ: ਮੋਹਨ ਸਿੰਘ
1947 ’ਚ ਮੁਲਕ ਵੰਡਿਆ ਗਿਆ, ‘ਕੌਮਾਂ’ ਆਜ਼ਾਦ ਹੋ ਗਈਆਂ। ਕੌਮਪ੍ਰਸਤਾਂ ਨੂੰ ਆਪਣੇ ਆਪਣੇ ‘ਵਤਨ’ ਮਿਲ ਗਏ, ਪਰ ਪ੍ਰੋ. ਮੋਹਨ ਸਿੰਘ ਦਾ ‘ਵਤਨ’ ਵਰਾਨ ਹੋ ਗਿਆ। ਉਸ ਦਾ ਲਾਹੌਰ ਖੁੱਸ ਗਿਆ ਤੇ ਉਸ ਨੇ ਰੁਜ਼ਗਾਰ ਲਈ ਗੁਰੂ ਕੀ ਨਗਰੀ ਅੰਮ੍ਰਿਤਸਰ ’ਚ ਆ ਪਨਾਹ ਲਈ ਜਿੱਥੋਂ ਉਸ ਨੂੰ 1939 ’ਚ ਖਾਲਸਾ ਕਾਲਜ ਤੋਂ ਨੌਕਰੀ ’ਚੋਂ ਕੱਢ ਦਿੱਤਾ ਗਿਆ। ....

ਗੁਰਚਰਨ ਰਾਮਪੁਰੀ: ਪੁਰਖ਼ਲੂਸ ਦੋਸਤ, ਵਧੀਆ ਕਵੀ

Posted On October - 13 - 2018 Comments Off on ਗੁਰਚਰਨ ਰਾਮਪੁਰੀ: ਪੁਰਖ਼ਲੂਸ ਦੋਸਤ, ਵਧੀਆ ਕਵੀ
ਵਧੀਆ ਕਵੀ, ਵਧੀਆ ਮਨੁੱਖ ਤੇ ਯਾਰਾਂ ਦੇ ਯਾਰ ਗੁਰਚਰਨ ਰਾਮਪੁਰੀ ਦੇ ਵਿਛੋੜੇ ਦੀ ਖ਼ਬਰ ਵਿਚ, ਉਹਦੀ ਪੱਕੀ ਆਯੂ ਅਤੇ ਲੰਮੀ ਬਿਮਾਰੀ ਬਾਰੇ ਸਚੇਤ ਹੋਣ ਸਦਕਾ, ਭਾਵੇਂ ਓਨੀ ਅਚਾਨਕਤਾ ਨਹੀਂ ਸੀ, ਫੇਰ ਵੀ ਇਹ ਤਕੜੇ ਧੱਕੇ ਵਾਂਗ ਲੱਗੀ। ਬਹੁਤ ਸਾਲ ਪਹਿਲਾਂ ਉਹ ਦੇਸੋਂ ਪਰਦੇਸ ਚਲਿਆ ਗਿਆ ਤਾਂ ਕੁਦਰਤੀ ਸੀ ਕਿ ਅਗਲੀ, ਕਲਪਿਤ ਪਰਲੋਕ ਦੀ ਯਾਤਰਾ ਉੱਤੇ ਉੱਥੋਂ ਹੀ ਤੁਰਦਾ। ....

ਪੰਜਾਬੀ ਸਮਾਜ ਵਿਚ ਔਰਤ ਦੀ ਆਜ਼ਾਦੀ ਦਾ ਸਵਾਲ

Posted On October - 13 - 2018 Comments Off on ਪੰਜਾਬੀ ਸਮਾਜ ਵਿਚ ਔਰਤ ਦੀ ਆਜ਼ਾਦੀ ਦਾ ਸਵਾਲ
ਪੰਜਾਬੀ ਸਮਾਜ ਵਿਚ ਔਰਤ ਦਾ ਕੀ ਸਥਾਨ ਹੈ? ਇਹ ਗੁੰਝਲਦਾਰ ਸਮੱਸਿਆ ਹੈ। ਪੰਜਾਬੀ ਸਮਾਜ ਬਹੁਤ ਚਿਰਾਂ ਤੋਂ ਪਿਤਾ ਪ੍ਰਧਾਨ ਸਮਾਜ ਹੈ ਜਿਸ ਵਿਚ ਮਰਦ ਦੇ ਮੁਕਾਬਲੇ ਔਰਤਾਂ ਦਾ ਸਥਾਨ ਗੌਣ, ਨਿਮਨ ਜਾਂ ਹੇਠਲੇ ਦਰਜੇ ਦਾ ਰਿਹਾ ਹੈ। ਇਤਿਹਾਸਕਾਰਾਂ ਅਤੇ ਸਮਾਜ-ਵਿਗਿਆਨੀਆਂ ਦਾ ਵਿਚਾਰ ਹੈ ਕਿ ਬਹੁਤ ਪਹਿਲਾਂ ਹਿੰਦੋਸਤਾਨ ਅਤੇ ਪੰਜਾਬ ਵਿਚ ਸਮਾਜ ਦੀ ਬਣਤਰ ਮਾਤ-ਪ੍ਰਧਾਨ ਸੀ ਜਿਸ ਵਿਚ ਇਸਤਰੀ ਦਾ ਸਥਾਨ ਸ੍ਰੇਸ਼ਟ ਅਤੇ ਪ੍ਰਮੁੱਖਤਾ ਵਾਲਾ ਸੀ। ....

ਜ਼ਿੰਦਗੀ ਦਾ ਸ਼ਾਹ ਅਸਵਾਰ

Posted On October - 13 - 2018 Comments Off on ਜ਼ਿੰਦਗੀ ਦਾ ਸ਼ਾਹ ਅਸਵਾਰ
ਪ੍ਰਾਣ ਨੈਵਿਲ ਕੌਣ ਸੀ? ਕੋਈ ਕੂਟਨੀਤੀਵਾਨ, ਯੂ.ਐੱਨ. ਅਧਿਕਾਰੀ, ਲੇਖਕ ਜਾਂ ਚਿੱਤਰਕਾਰ? ਦਰਅਸਲ, ਉਹ ਇਹ ਸਾਰਾ ਕੁਝ ਸੀ। ਸਭ ਤੋਂ ਵਧ ਕੇ ਉਹ ਸੰਗੀਤ ਦਾ ਕਦਰਦਾਨ ਸੀ। ਚਾਹੇ ਸ਼ਾਸਤਰੀ ਹੋਵੇ ਜਾਂ ਅਰਧ-ਸ਼ਾਸਤਰੀ, ਚਾਹੇ ਠੁਮਰੀ ਹੋਵੇ ਜਾਂ ਦਾਦਰਾ। ਨੈਣਾਂ ਦੇਵੀ ਅਤੇ ਬੇਗ਼ਮ ਅਖ਼ਤਰ ਜਿਹੀਆਂ ਉੱਘੀਆਂ ਗਾਇਕਾਵਾਂ ਨਾਲ ਉਸ ਦਾ ਉੱਠਣਾ ਬੈਠਣਾ ਸੀ। ....

ਕਾਮਿਲ ਸ਼ਾਇਰ ਤਾਰਾ ਸਿੰਘ

Posted On October - 6 - 2018 Comments Off on ਕਾਮਿਲ ਸ਼ਾਇਰ ਤਾਰਾ ਸਿੰਘ
‘ਦੂਖ ਹਰੋ ਗਿਰਧਾਰੀ!’ ਵਾਲਾ ਤਾਰਾ ਸਿੰਘ। ਕਦੇ ਉਹ ਆਪਣੇ ਨਾਂਅ ਨਾਲ ‘ਕਾਮਿਲ’ ਲਿਖਦਾ ਸੀ, ਪਰ ਫਿਰ ਉਸ ਨੇ ਇਹ ਤਖੱਲਸ ਉਡਾ ਦਿੱਤਾ। ਤਾਰਾ ਸਿੰਘ ਬਾਰੇ ਬਹੁਤ ਸਾਰੇ ਚਿੰਤਕ, ਪਾਠਕ, ਆਲੋਚਕ, ਲੇਖਕ ਆਪੋ-ਆਪਣੇ ਦਾਅਵੇ ਕਰਦੇ ਹਨ, ਕਿ ਉਹ ਉਸ ਦਾ ਵੱਧ ਨੇੜਲਾ ਮਿੱਤਰ ਸੀ, ਪਰ ਤਾਰਾ ਸਿੰਘ ਦੀ ਖ਼ੂਬੀ ਸੀ ਕਿ ਉਹ ਕਿਸੇ ਨਾਲ ਘੁਲ-ਮਿਲ ਕੇ ਝੱਟ ’ਚ ਉਸ ਦੇ ਦਿਲ ਵਿਚ ਆਪਣੀ ਥਾਂ ਬਣਾ ਲੈਂਦਾ ....

ਸਾਹਿਤ ਦੇ ਨੋਬੇਲ ਪੁਰਸਕਾਰ ਦੀ ਗ਼ੈਰਹਾਜ਼ਰੀ

Posted On October - 6 - 2018 Comments Off on ਸਾਹਿਤ ਦੇ ਨੋਬੇਲ ਪੁਰਸਕਾਰ ਦੀ ਗ਼ੈਰਹਾਜ਼ਰੀ
ਨੋਬੇਲ ਜੇਤੂ ਨਾਇਪਾਲ ਦਾ ਕਥਨ ਹੈ: ਨੋਬੇਲ ਪੁਰਸਕਾਰ ਸਾਹਿਤ ਜਗਤ ਵਿਚ ਖੜੋਤ ਨੂੰ ਰਵਾਨੀ ਦਿੰਦਾ ਹੈ। ਖ਼ਾਸ ਗੱਲ ਇਹ ਹੈ ਕਿ ਵਿਸ਼ਵ ਭਰ ਦੇ ਸਾਹਿਤ ਨੂੰ ਦੁਨੀਆਂ ਸਾਹਮਣੇ ਚਰਚਾ ’ਚ ਲਿਆਉਣ ਵਾਲਾ ਸਾਹਿਤ ਨੋਬੇਲ ਪੁਰਸਕਾਰ ਇਸ ਵਾਰੀ ਨਹੀਂ ਦਿੱਤਾ ਜਾਵੇਗਾ। ....

ਵਾਰਿਸ ਸ਼ਾਹ ਤੇ ਸੰਤ ਸਿੰਘ ਸੇਖੋਂ

Posted On October - 6 - 2018 Comments Off on ਵਾਰਿਸ ਸ਼ਾਹ ਤੇ ਸੰਤ ਸਿੰਘ ਸੇਖੋਂ
ਸਿਰਜਣਾ ਤੇ ਸਮੀਖਿਆ ਦੇ ਲੰਮੇ ਸਫ਼ਰ ਦੌਰਾਨ ਸੰਤ ਸਿੰਘ ਸੇਖੋਂ ਦਾ ਧਿਆਨ ਬਹੁਤ ਵਾਰ ਵਾਰਿਸ ਸ਼ਾਹ ਅਤੇ ਉਸ ਦੇ ਕਿੱਸੇ ‘ਹੀਰ’ ਵੱਲ ਮੁੜਦਾ ਰਿਹਾ। ਸੇਖੋਂ ਨੇ ਇਸ ਕਿੱਸੇ ਬਾਰੇ ਬੜੇ ਗੰਭੀਰ ਲੇਖ ਲਿਖੇ। ਵਾਰਿਸ ਸ਼ਾਹ ਦੇ ਅਨੁਭਵ ਖੇਤਰ ਅਤੇ ਭਾਵ-ਜਗਤ ਨੂੰ ਜਾਨਣ ਲਈ ‘ਵਾਰਿਸ’ ਨਾਂ ਦਾ ਨਾਟਕ ਰਚਿਆ। ਇਸ ਦੀ ਕਥਾ ਦਾ ਕੱਚ-ਸੱਚ ਉਘਾੜਣ ਲਈ ‘ਸਿਆਲਾਂ ਦੀ ਨੱਢੀ’ ਨਾਂ ਦਾ ਉਪ-ਨਾਟ ਝਾਂਗੀ ਉਪ-ਭਾਸ਼ਾ ਵਿਚ ਲਿਖਿਆ। ....

ਕਵਿਤਾ ਵਿਚ 1984: ਇਕ ਕਿਤਾਬ ਦੇ ਹਵਾਲੇ ਨਾਲ

Posted On September - 29 - 2018 Comments Off on ਕਵਿਤਾ ਵਿਚ 1984: ਇਕ ਕਿਤਾਬ ਦੇ ਹਵਾਲੇ ਨਾਲ
ਅਮਰਜੀਤ ਚੰਦਨ ਨੇ ਹਰਿਭਜਨ ਸਿੰਘ ਦੀਆਂ ਅਠਤਾਲੀ ਕਵਿਤਾਵਾਂ ਅਤੇ ਤਿੰਨ ਲੇਖ ਜੋੜ ਕੇ ਇਕ ਅਜਿਹਾ ਸਾਹਿਤਕ ਅਤੇ ਇਤਿਹਾਸਕ ਦਸਤਾਵੇਜ਼ ਤਿਆਰ ਕੀਤਾ ਹੈ ਜਿਸ ਦੀ ਤਾਂਘ ਪੰਜਾਬੀਆਂ ਨੂੰ ਲੰਮੇ ਸਮੇਂ ਤੋਂ ਸੀ, ਪਰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਕਿੱਥੋਂ, ਕਦੋਂ ਅਤੇ ਕਿਵੇਂ ਆਵੇਗਾ। ਇਹ ਦਸਤਾਵੇਜ਼ 1984 ਦੀ ਤ੍ਰਾਸਦੀ ਉੱਪਰ ਕੇਂਦਰਿਤ ਹੈ ਅਤੇ ਇਸ ਦਾ ਸਿਰਲੇਖ ਵੀ ‘ਉੱਨੀ ਸੌ ਚੁਰਾਸੀ’ ਹੈ। ....

ਹਾਸ਼ੀਏ ਵੱਲ ਸਰਕਦਾ ਪੁਆਧੀ ‘ਜਲਸਾ’

Posted On September - 29 - 2018 Comments Off on ਹਾਸ਼ੀਏ ਵੱਲ ਸਰਕਦਾ ਪੁਆਧੀ ‘ਜਲਸਾ’
ਨਦੀ ਦਾ ਮੂਲ ਲੱਭਦੇ, ਪਾਣੀ ਦੀ ਬੂੰਦ ਤੋਂ ਤੁਰਦੇ, ਸਮੁੰਦਰ ਤੱਕ ਵੀ ਜਾ ਪਹੁੰਚੀਏ ਤਾਂ ਵੀ ਨਦੀ ਦਾ ਮੂਲ ਨਹੀਂ ਲੱਭਦਾ। ਨਦੀ ਸਮੁੰਦਰ ਵਿੱਚ ਅਭੇਦ ਹੋ ਜਾਂਦੀ ਏ। ਏਸੇ ਸਾਗਰ ਵਿੱਚੋਂ ਸੂਰਜ ਦੀਆਂ ਕਿਰਨਾਂ ਦੇ ਸੇਕ ਨਾਲ ਮੁੜ ਵਾਸ਼ਪ ਬਣ ਕੇ ਕਿਸੇ ਖ਼ਾਸ ਉਚਾਈ, ਖ਼ਾਸ ਗਰਮਾਹਟ ਉੱਤੇ ਪਹੁੰਚ ਕੇ, ਸਮਾਂ ਆਉਣ ਉੱਤੇ, ਕਣੀ ਕਣੀ ਹੋ ਕੇ ਮੁੜ ਓਸੇ ਧਰਤੀ ਵਿੱਚ ਸਮਾ ਜਾਂਦੀ ਏ। ....

ਜਦੋਂ ਪਾਠਕ ਕੋਈ ਰਚਨਾ ਪੜ੍ਹਦਾ ਹੈ

Posted On September - 29 - 2018 Comments Off on ਜਦੋਂ ਪਾਠਕ ਕੋਈ ਰਚਨਾ ਪੜ੍ਹਦਾ ਹੈ
ਲੇਖਕ ਦਾ ਕੋਈ ਰਚਨਾ ਕਰਨਾ ਅਤੇ ਪਾਠਕ ਦਾ ਉਸ ਰਚਨਾ ਨੂੰ ਪੜ੍ਹਨਾ ਦੋ ਦਿਲਚਸਪ ਵਰਤਾਰੇ ਹਨ। ਇਹ ਅੰਤਰ-ਸਬੰਧਿਤ ਹੋਣ ਦੇ ਬਾਵਜੂਦ ਸੁਆਧੀਨ ਹੁੰਦੇ ਹਨ। ਲੇਖਕ ਲਈ ਕੋਈ ਛਿਣ-ਪਲ, ਕੋਈ ਘਟਨਾ, ਕੋਈ ਪ੍ਰਭਾਵ ਜਾਂ ਕੋਈ ਮਨੁੱਖ ਉਹਦੇ ਰਚਨਾ-ਕਾਰਜ ਵਾਸਤੇ ਪ੍ਰੇਰਕ ਬਣ ਜਾਂਦਾ ਹੈ। ....
Available on Android app iOS app
Powered by : Mediology Software Pvt Ltd.