ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਅਦਬੀ ਸੰਗਤ › ›

Featured Posts
ਭਾਸ਼ਾ ਪ੍ਰਵਿਰਤੀ: ਮਨ ਭਾਸ਼ਾ ਕਿਵੇਂ ਸਿਰਜਦਾ ਹੈ?

ਭਾਸ਼ਾ ਪ੍ਰਵਿਰਤੀ: ਮਨ ਭਾਸ਼ਾ ਕਿਵੇਂ ਸਿਰਜਦਾ ਹੈ?

ਮਨਮੋਹਨ ਮਨੋਭਾਸ਼ਾਵਿਗਿਆਨੀ, ਵਿਕਾਸਵਾਦੀ ਮਨੋਵਿਗਿਆਨੀ ਤੇ ਸੰਗਿਆਨ ਵਿਗਿਆਨੀ ਸਟੀਵਨ ਪਿੰਕਰ ਨੇ ਆਪਣੀ ਕਿਤਾਬ ‘ਦਿ ਲੈਂਗੂਏਜ ਇੰਸਟਿੰਕਟ’ (2015) ’ਚ ਮਨੁੱਖ ਦੀ ਭਾਸ਼ਾ ਪ੍ਰਵਿਰਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਇਸ ਨਾਲ ਭਾਸ਼ਾ ਵਿਗਿਆਨ ਦੀ ਹੁਣ ਤਕ ਦੀ ਇਤਿਹਾਸਕ, ਤੁਲਨਾਤਮਕ ਅਤੇ ਸੰਰਚਨਾਤਮਕ ਸਮਝ ਨੂੰ ਨਵੀਂ ਤੇ ਨਿਵੇਕਲੀ ਦਿਸ਼ਾ ਮਿਲੀ ਹੈ। ਇਸ ਅਧਿਐਨ ਰਾਹੀਂ ਭਾਸ਼ਾ ...

Read More

ਹਰਿਆਣਾ ’ਚ ਹੋਂਦ ਲਈ ਸੰਘਰਸ਼ ਕਰਦੀ ਪੰਜਾਬੀ

ਹਰਿਆਣਾ ’ਚ ਹੋਂਦ ਲਈ ਸੰਘਰਸ਼ ਕਰਦੀ ਪੰਜਾਬੀ

ਡਾ. ਸੁਦਰਸ਼ਨ ਗਾਸੋ ਭਾਸ਼ਾ ਕਿਸੇ ਵੀ ਸਮਾਜ ਦਾ ਦਿਲ ਹੁੰਦੀ ਹੈ। ਇਸ ਦੀ ਹਿਫ਼ਾਜ਼ਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਜਿਹੜਾ ਸਮਾਜ ਇਸ ਦੀ ਹਿਫ਼ਾਜ਼ਤ ਨਹੀਂ ਕਰਦਾ, ਉਸ ਦੇ ਹਸ਼ਰ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਾਂ-ਬੋਲੀ ਸਭ ਖ਼ੁਸ਼ੀਆਂ ਦੀ ਖਾਣ ਹੁੰਦੀ ਹੈ। ਮਾਂ-ਬੋਲੀ ਦੀ ਚਾਬੀ ਨਾਲ ਅਣਗਿਣਤ ਸਮੱਸਿਆਵਾਂ ਦੇ ...

Read More

ਹੋਮਰ, ਇਲੀਅਡ ਅਤੇ ਹਰਦਿਲਬਾਗ ਸਿੰਘ ਗਿੱਲ

ਹੋਮਰ, ਇਲੀਅਡ ਅਤੇ ਹਰਦਿਲਬਾਗ ਸਿੰਘ ਗਿੱਲ

ਰਾਜੇਸ਼ ਸ਼ਰਮਾ* ਕਲਾਸਕੀ ਯੂਨਾਨੀ ਮਹਾਂਕਾਵਿ ਇਲੀਅਡ ਨੂੰ ਆਮ ਰਾਇ ਵਿਚ ਅੱਜ ਹੋਮਰ ਦੀ ਰਚਨਾ ਮੰਨਿਆ ਜਾਂਦਾ ਹੈ। ਮਿਲਮਨ ਪੈਰੀ ਨੇ ਆਪਣੀਆਂ ਖੋਜਾਂ ਰਾਹੀਂ ਇਸ ਦੇ ਵਿਕਾਸ ਵਿਚ ਮੌਖਿਕ ਕਾਵਿ ਪਰੰਪਰਾ ਦੀ ਅਹਿਮ ਭੂਮਿਕਾ ਨੂੰ ਸਾਹਮਣੇ ਲਿਆਂਦਾ, ਫੇਰ ਵੀ ਇਸ ਦੇ ਸਾਹਿਤਕ ਕਿਰਤ ਹੋਣ ਤੋਂ ਮੁਨਕਰ ਹੋਣਾ ਸੰਭਵ ਨਹੀਂ। ਤਾਂਬਾ ਯੁੱਗ ਦੀ ...

Read More

ਕਲਮ ਤੇ ਜ਼ਿੰਦਗੀ ਦੇ ਸੰਘਰਸ਼ ਦੀ ਦਾਸਤਾਨ

ਕਲਮ ਤੇ ਜ਼ਿੰਦਗੀ ਦੇ ਸੰਘਰਸ਼ ਦੀ ਦਾਸਤਾਨ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ਟੋਨੀ ਮੌਰੀਸਨ ਦੀ ਮੌਤ ’ਤੇ ਪਹਿਲੀ ਪ੍ਰਤੀਕਿਰਿਆ ਸੀ: ‘‘ਟੋਨੀ ਮੌਰੀਸਨ ਦਾ ਚਲਾਣਾ ਸਾਹਿਤ ਦੀ ਸਿਆਹਫਾਮ ਤਾਕਤ ਦਾ ਘਾਟਾ ਹੈ।’’ ਸਾਹਿਤ ਦਾ ਨੋਬੇਲ ਜਿੱਤਣ ਵਾਲੀ ਪਹਿਲੀ ਸਿਆਹਫਾਮ ਮਹਿਲਾ ਲੇਖਕ ਟੋਨੀ ਮੌਰੀਸਨ 88 ਵਰ੍ਹਿਆਂ ਦੀ ਉਮਰ ਵਿਚ ਇਸ ਦੁਨੀਆਂ ਤੋਂ ਵਿਦਾ ਹੋ ਗਈ। ਮੌਰੀਸਨ ਵਿਸ਼ਵ ਅੰਗਰੇਜ਼ੀ ਸਾਹਿਤ ਦੀ ...

Read More

ਇਤਿਹਾਸਕ ਦਸਤਾਵੇਜ਼ ‘ਦਹਿਸ਼ਤ 1947’

ਇਤਿਹਾਸਕ ਦਸਤਾਵੇਜ਼ ‘ਦਹਿਸ਼ਤ 1947’

ਸ.ਪ. ਸਿੰਘ (ਡਾ.) ਭਾਰਤੀ ਇਤਿਹਾਸ ਵਿਚ ਅਗਸਤ 1947 ਨੂੰ ਇਕ ਨਵੇਂ ਦੇਸ਼ ਦੇ ਜਨਮ ਦੇ ਨਾਲ-ਨਾਲ ਹਿੰਦੋਸਤਾਨ ਨੂੰ ਬਰਤਾਨਵੀ ਰਾਜ ਤੋਂ ਮੁਕਤੀ ਤੇ ਆਜ਼ਾਦੀ ਦੀ ਪ੍ਰਾਪਤੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਪਰ ਇਸ ਸਾਕਾਰਾਤਮਕ ਪ੍ਰਸਥਿਤੀ ਦੇ ਵਿਪਰੀਤ ਇਸ ਨੂੰ ਦੇਸ਼ ਦੀ ਵੰਡ ਵਿਸ਼ੇਸ਼ ਕਰ ਪੰਜਾਬ ਤੇ ਬੰਗਾਲ ਦੀ ਵੰਡ ਦੇ ...

Read More

ਰੱਬ ਦਾ ਗੁਆਂਢੀ

ਰੱਬ ਦਾ ਗੁਆਂਢੀ

ਜਗਵਿੰਦਰ ਜੋਧਾ ਮਿਰਜ਼ਾ ਅਸਦ-ਉੱਲਾ ਖ਼ਾਨ ਗ਼ਾਲਿਬ ਦੀ ਤੰਗਦਸਤੀ ਦੇ ਕਿੱਸੇ ਵੀ ਉਸ ਦੀ ਸ਼ਾਇਰੀ ਜਿੰਨੇ ਹੀ ਮਸ਼ਹੂਰ ਰਹੇ। ਆਗਰੇ ਦੇ ਨਵਾਬੀ ਖਾਨਦਾਨ ਵਿਚ ਉਸ ਦੇ ਜਨਮ ਤੋਂ ਲੈ ਦਿੱਲੀ ਆਉਣ, ਆਪਣੀ ਪੈਨਸ਼ਨ ਬਹਾਲੀ ਲਈ ਅੰਗਰੇਜ਼ਾਂ ਖ਼ਿਲਾਫ਼ ਲੰਮੇ ਮੁਕੱਦਮੇ ਲੜਨ, ਖਾਣ-ਪੀਣ ਦੇ ਸ਼ੌਕ ਤੋਂ ਲੈ ਕੇ ਚਾਵੜੀ ਬਾਜ਼ਾਰ ਦੀਆਂ ਤਵਾਇਫ਼ਾ ਨਾਲ ਮੁਆਸ਼ਕਿਆਂ ...

Read More

ਬੇਬੇ ਚਿੰਤੀ ਨੇ ਕੰਮ ਸਿੱਖਿਆ

ਬੇਬੇ ਚਿੰਤੀ ਨੇ ਕੰਮ ਸਿੱਖਿਆ

ਕਹਾਣੀਆਂ ਵਰਗੇ ਲੋਕ-8 ਪ੍ਰੇਮ ਗੋਰਖੀ ਖੁਸ਼ੀਏ ਤੇ ਚਿੰਤੀ ਦੀ ਜੋੜੀ ਸੀ ਵੀ ਬੜੀ ਕਮਾਲ ਦੀ। ਇਸੇ ਲਈ ਤਾਂ ਲੋਕ ਮੁੜ-ਘਿੜ ਦੇਖਣ ਆਉਂਦੇ ਸੀ। ਜਿਹਨੇ ਵੀ ਇਹ ਸਾਕ ਕੀਤਾ ਸੀ, ਮੈਂ ਮਨ ਹੀ ਮਨ ਹਮੇਸ਼ਾਂ ਉਹਨੂੰ ਗਾਲ੍ਹਾਂ ਕੱਢਦਾ। ਕਈ ਚੀਜ਼ਾਂ ਹੁੰਦੀਆਂ ਉਹ ਦੇਖਣ ਨੂੰ ਚੰਗੀਆਂ ਲੱਗਦੀਆਂ ਹਨ। ਕਈ ਚੀਜ਼ਾਂ ਦੇ ਗੁਣਾਂ ਵੱਲ ਦੇਖੀਦਾ, ...

Read More


ਇੱਕੀਵੀਂ ਸਦੀ ਲਈ ਇੱਕੀ ਸਬਕ

Posted On February - 10 - 2019 Comments Off on ਇੱਕੀਵੀਂ ਸਦੀ ਲਈ ਇੱਕੀ ਸਬਕ
ਯਹੂਦੀ ਮੂਲ ਦੇ ਯੁਵਾਲ ਨੋਹ ਹਰਾਰੇ ਨੇ ਔਕਸਫੋਰਡ ਯੂਨੀਵਰਸਿਟੀ ਤੋਂ ਇਤਿਹਾਸ ਪੜ੍ਹਿਆ ਅਤੇ ਅੱਜਕੱਲ੍ਹ ਯੋਰੋਸ਼ਲਮ ਦੀ ਹਿਬਰੂ ਯੂਨੀਵਰਸਿਟੀ ਇਤਿਹਾਸ ਪੜ੍ਹਾਉਂਦਾ ਹੈ। ਉਹ ਆਪਣੀ ਪਹਿਲੀ ਕਿਤਾਬ ‘ਸੇਪੀਅਨਜ਼’ ਨਾਲ ਹੀ ਦੁਨੀਆਂ ਭਰ ਵਿਚ ਚਰਚਿਤ ਹੋ ਗਿਆ ਸੀ। ....

ਪੰਜਾਬੀ ਤੇ ਬਾਂਗਰੂ ਬੋਲੀ ਵਿਚਲੀ ਸਾਂਝ

Posted On February - 10 - 2019 Comments Off on ਪੰਜਾਬੀ ਤੇ ਬਾਂਗਰੂ ਬੋਲੀ ਵਿਚਲੀ ਸਾਂਝ
ਹਰਿਆਣੇ ਵਿਚ ਕਈ ਬੋਲੀਆਂ ਪ੍ਰਚਲਿਤ ਹਨ। ਇਸ ਸੂਬੇ ਦੀ ਰਾਜਸਥਾਨ ਨਾਲ ਲੱਗਦੀ ਪੱਟੀ ਵਿਚ ਮੇਵਾਤੀ, ਸ਼ੇਖਾਵਟੀ ਤੇ ਬਾਗੜੀ ਬੋਲੀ ਜਾਂਦੀ ਹੈ। ਇਨ੍ਹਾਂ ਰਾਜਸਥਾਨੀ ਦੇ ਪ੍ਰਭਾਵ ਵਾਲੀਆਂ ਬੋਲੀਆਂ ਤੋਂ ਇਲਾਵਾ ਹਰਿਆਣੇ ਦੇ ਬਹੁਤੇ ਹਿੱਸੇ ਵਿਚ ਬਾਂਗਰੂ ਬੋਲੀ ਜਾਂਦੀ ਹੈ। ....

ਕ੍ਰਿਸ਼ਣਾ ਸੋਬਤੀ: ਪਾਠਕ ਜਿਸ ਦੀ ਪੁਸਤਕ ਉਡੀਕਦੇ ਸਨ !

Posted On February - 3 - 2019 Comments Off on ਕ੍ਰਿਸ਼ਣਾ ਸੋਬਤੀ: ਪਾਠਕ ਜਿਸ ਦੀ ਪੁਸਤਕ ਉਡੀਕਦੇ ਸਨ !
ਕ੍ਰਿਸ਼ਣਾ ਸੋਬਤੀ 94 ਸਾਲ ਦੀ ਆਯੂ ਭੋਗ ਕੇ ਜੀਵਨ-ਯਾਤਰਾ ਸੰਪੂਰਨ ਕਰ ਗਈ। ਉਹ ਮਾਣ-ਮੱਤੀ ਪੰਜਾਬਣ ਸੀ ਜੋ ਆਪਣੇ ਸਾਹਿਤਕ ਜੀਵਨ ਦੇ ਸ਼ੁਰੂ ਵਿਚ ਹੀ ਹਿੰਦੀ ਕਲਮਕਾਰਾਂ ਦੀ ਮੂਹਰਲੀ ਕਤਾਰ ਦੇ ਵਿਚਕਾਰ ਜਾ ਖਲੋਤੀ। ਉਸ ਨੇ 19 ਸਾਲ ਦੀ ਉਮਰ ਵਿਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਜੋ ਮਿਆਰੀ ਰਸਾਲਿਆਂ ਵਿਚ ਛਪ ਕੇ ਤੇ ਪਾਠਕਾਂ ਦੀ ਸਲਾਹੁਤਾ ਖੱਟ ਕੇ ਉਸ ਦੀ ਸਾਹਿਤਕ ਆਉਂਦ ਦਾ ਐਲਾਨ ਬਣ ਗਈਆਂ। ....

ਮੀਤੋ ਵਿਹਲੜ

Posted On February - 3 - 2019 Comments Off on ਮੀਤੋ ਵਿਹਲੜ
ਮੀਤੋ ਚਾਰ ਭਰਾਵਾਂ ’ਚੋਂ ਸਭ ਤੋਂ ਛੋਟੇ ਬਾਊ ਧੰਨੇ ਤੋਂ ਵੱਡਾ ਸੀ। ਬਾਊ ਧੰਨਾ ਛੇ ਜਮਾਤਾਂ ਪੜ੍ਹਿਆ ਹੋਇਆ ਹੋਣ ਕਰਕੇ ਬਿਜਲੀ ਬੋਰਡ ਵਿਚ ਲੱਗ ਗਿਆ ਸੀ ਤੇ ਨੌਕਰੀ ਦੇ ਆਖਰੀ ਵਰ੍ਹਿਆਂ ਵਿਚ ਲਾਈਨ ਸੁਪਰਡੈਂਟ ਦੇ ਅਹੁਦੇ ਤੋਂ ਰਿਟਾਇਰ ਹੋਇਆ। ਤਿੰਨੇ ਭਰਾ ਆਪੋ ਆਪਣੇ ਟੱਬਰਾਂ ਨੂੰ ਪਾਲਦੇ ਕਿਸੇ ਨਾ ਕਿਸੇ ਕੰਮ-ਧੰਦੇ ਵਿਚ ਲੱਗੇ ਹੋਏ ਸਨ। ....

ਸਮਕਾਲੀ ਪੰਜਾਬੀ ਕਵਿਤਾ ਤੇ ਨਿਮਨ-ਕਿਸਾਨੀ ਦਾ ਸੰਕਟ

Posted On February - 3 - 2019 Comments Off on ਸਮਕਾਲੀ ਪੰਜਾਬੀ ਕਵਿਤਾ ਤੇ ਨਿਮਨ-ਕਿਸਾਨੀ ਦਾ ਸੰਕਟ
ਅਸੀਂ ਇਹ ਨਹੀਂ ਸੋਚਦੇ ਕਿ ਕਵਿਤਾ ਸਿੱਧੇ ਰੂਪ ਵਿਚ ਹਾਲਾਤ ਨੂੰ ਬਦਲ ਸਕਦੀ ਹੈ, ਪਰ ਕਵਿਤਾ ਆਪਣੇ ਆਲੇ-ਦੁਆਲੇ ਦੀ ਵਿਆਖਿਆ ਕਰਦੀ ਹੈ, ਵਿੱਥਿਆ ਜ਼ਰੂਰ ਦੱਸਦੀ ਹੈ। ਇਹ ਵਿੱਥਿਆ ਸੁਣਨ ਤੋਂ ਬਾਅਦ ਪਾਠਕ ਉਹੋ ਜਿਹਾ ਨਹੀਂ ਰਹਿੰਦਾ, ਜਿਹੋ ਜਿਹਾ ਉਹ ਵਿੱਥਿਆ ਸੁਣਨ ਤੋਂ ਪਹਿਲਾਂ ਹੁੰਦਾ ਹੈ। ਕਵਿਤਾ ਸਾਡੀਆਂ ਪਥਰਾਈਆਂ ਸੰਵੇਦਨਾਵਾਂ ਨੂੰ ਝੰਜੋੜ ਸੁੱਟਦੀ ਹੈ। ....

ਮਨੁੱਖਤਾ ਦੀ ਸਾਂਝੀ ਪੂੰਜੀ ਸਾਹਿਤ

Posted On January - 20 - 2019 Comments Off on ਮਨੁੱਖਤਾ ਦੀ ਸਾਂਝੀ ਪੂੰਜੀ ਸਾਹਿਤ
ਯੁੱਗਾਂ-ਯੁਗਾਤਰਾਂ ਤੋਂ ਸਾਹਿਤ ਮਨੁੱਖ ਨੂੰ ਜੀਵਨ ਦਾ ਮਨੋਰਥ ਦੱਸਦਾ ਅਤੇ ਸਮਾਜ ਨੂੰ ਉਸ ਦੇ ਨੈਤਿਕ ਫ਼ਰਜ਼ਾਂ ਬਾਰੇ ਸੁਚੇਤ ਕਰਦਾ ਆ ਰਿਹਾ ਹੈ। ਇਹੋ ਕਾਰਨ ਹੈ ਕਿ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਅਤੇ ਜੀਵਨ ਦਾ ਰਸ ਮੰਨਿਆ ਜਾਂਦਾ ਹੈ। ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਵੀ ਸਮਾਜ, ਦੇਸ਼ ਅਤੇ ਕੌਮ ਦੀ ਅਮੀਰੀ ਦਾ ਅੰਦਾਜ਼ਾ ਉੱਥੋਂ ਦੀਆਂ ਸਾਹਿਤਕ ਕਿਰਤਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ....

ਦਲਿਤ ਸਾਹਿਤ ਦੀ ਨਿਵੇਕਲੀ ਰੁੱਤ ‘ਪੈਂਤੀ ਹਾੜ੍ਹ’

Posted On January - 20 - 2019 Comments Off on ਦਲਿਤ ਸਾਹਿਤ ਦੀ ਨਿਵੇਕਲੀ ਰੁੱਤ ‘ਪੈਂਤੀ ਹਾੜ੍ਹ’
ਹਰਮੇਸ਼ ਮਾਲੜੀ ਦਾ ਪਹਿਲਾ ਕਹਾਣੀ ਸੰਗ੍ਰਹਿ ‘ਪੈਂਤੀ ਹਾੜ੍ਹ’ ਪੰਜਾਬੀ ਦੇ ਦਲਿਤ ਸਾਹਿਤ ਵਿਚ ਇਕ ਨਿਵੇਕਲਾ ਸਥਾਨ ਬਣਾਉਣ ਦੀ ਸੰਭਾਵਨਾ ਸਮੋਈ ਬੈਠਾ ਹੈ। ਦਲਿਤ ਸਾਹਿਤ ਵਿਚਲੀ ਜਾਤਪਾਤੀ ਵਿਤਕਰੇ ਵਾਲੀ ਭਾਰੂ ਸੁਰ ਨੂੰ ਉਨ੍ਹਾਂ ਮੱਧਵਰਗੀ ਸਾਹਿਤਕਾਰਾਂ ਨੇ ਸਿਰਜਿਆ ਹੈ ਜਿਨ੍ਹਾਂ ਵਾਸਤੇ ਦਲਿਤ ਸਮਾਜ ਦਾ ਮੁੱਖ ਵਿਰੋਧ ਜਾਤਪਾਤ ਦੇ ਆਧਾਰ ’ਤੇ ਉੱਚੀਆਂ ਜਾਤਾਂ ਦੇ ਲੋਕਾਂ ਨਾਲ ਹੈ। ....

2018: ਸਮਕਾਲੀ ਪੰਜਾਬੀ ਕਵਿਤਾ ਦੀਆਂ ਲੀਹਾਂ

Posted On January - 20 - 2019 Comments Off on 2018: ਸਮਕਾਲੀ ਪੰਜਾਬੀ ਕਵਿਤਾ ਦੀਆਂ ਲੀਹਾਂ
ਪਿਛਲੇ ਸਾਲ ਪ੍ਰਕਾਸ਼ਿਤ ਹੋਈ ਪੰਜਾਬੀ ਕਵਿਤਾ ਸਮਕਾਲ ਪ੍ਰਤੀ ਉਸ ਕਾਵਿਕ ਹੁੰਗਾਰੇ ਦਾ ਇਕ ਕਾਲਿਕ ਪੜਾਅ ਹੈ। ਸਮਕਾਲ ਬਹੁਤ ਸਾਰੇ ਬਾਹਰੀ ਦਬਾਵਾਂ ਦੇ ਸਨਮੁਖ ਸਾਡੇ ਯੁੱਗ ਦੀ ਮਾਨਸਿਕਤਾ ਨੂੰ ਘੜਨ ਦੀਆਂ ਸਿਖਰ ਦੀਆਂ ਕੋਸ਼ਿਸ਼ਾਂ ਦਾ ਦੌਰ ਹੈ। ਕਾਵਿ ਵਿਚਾਰ ਤੇ ਵਿਹਾਰ ਵੀ ਇਸ ਦਬਾਅ ਤੋਂ ਮੁਕਤ ਨਹੀਂ ਹੋ ਸਕਦੇ। ਕਿਸੇ ਦੌਰ ਦੀ ਵਾਸਤਵਿਕਤਾ ਨੇ ਹੀ ਨਿੱਜ ਦੇ ਸੱਚ ਵਜੋਂ ਸਾਹਿਤ ਵਿਚ ਪੇਸ਼ ਹੋਣਾ ਹੁੰਦਾ ਹੈ। ਇਸ ....

ਕਿੱਸਾ ਕਹਾਣੀਕਾਰ ਅਜੀਤ ਕੌਰ ਦੀ ਅਸੀਸ ਦਾ!

Posted On January - 13 - 2019 Comments Off on ਕਿੱਸਾ ਕਹਾਣੀਕਾਰ ਅਜੀਤ ਕੌਰ ਦੀ ਅਸੀਸ ਦਾ!
ਅਜੀਤ ਕੌਰ ਦਾ ਨਾਂ ਸਭ ਤੋਂ ਪਹਿਲਾਂ ਸੀ। ਹੋਣਾ ਹੀ ਚਾਹੀਦਾ ਸੀ। ਪੰਜਾਬੀ ਦੇ ਜੀਵਤ ਕਹਾਣੀਕਾਰਾਂ ਵਿਚੋਂ ਉਹ ਉਮਰ ਦੇ ਪੱਖੋਂ ਤਾਂ ਵੱਡੀ ਹੈ ਹੀ, ਕਹਾਣੀ ਦੀ ਗੁਣਤਾ ਦੇ ਪੱਖੋਂ ਵੀ ਵੱਡੀ ਹੈ। ਦਿੱਲੀ ਦੀ ਪੰਜਾਬੀ ਅਕਾਦਮੀ ਗਾਇਕੀ, ਨਾਟਕ ਤੇ ਹੋਰ ਸਭਿਆਚਾਰਕ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ। ਇਸ ਵਾਰ ਤਿੰਨ-ਦਿਨਾ ‘ਪੰਜਾਬੀ ਵਿਰਾਸਤੀ ਮੇਲਾ’ ਕਰਵਾਇਆ ਗਿਆ ਤਾਂ ਪਹਿਲੀ ਵਾਰ ਸਭਿਆਚਾਰ ਦੇ ਨਾਲ ਸਾਹਿਤ ਵੀ ਰੱਖਿਆ ਹੋਇਆ ਸੀ। ....

ਬੀਤੇ ਵਰ੍ਹੇ ਦੀਆਂ ਪ੍ਰਤੀਨਿਧ ਕਹਾਣੀਆਂ ਦਾ ਲੇਖਾ-ਜੋਖਾ

Posted On January - 13 - 2019 Comments Off on ਬੀਤੇ ਵਰ੍ਹੇ ਦੀਆਂ ਪ੍ਰਤੀਨਿਧ ਕਹਾਣੀਆਂ ਦਾ ਲੇਖਾ-ਜੋਖਾ
ਕਥਾ ਕਹਾਣੀਆਂ ਜੀਵਨ ਪ੍ਰਸਥਿਤੀਆਂ ਦਾ ਚਿਤਰਨ ਹੀ ਨਹੀਂ ਸਗੋਂ ਸਾਡੇ ਸੁਪਨਿਆਂ ਦੀ ਉਡਾਣ ਅਤੇ ਅਵਚੇਤਨ ਦਾ ਪ੍ਰਗਟਾਵਾ ਵੀ ਹੁੰਦੀਆਂ ਹਨ। ਕਥਾ ਦੀ ਸਾਂਝਦਾਰੀ ਭਾਈਚਾਰਿਆਂ ਨੂੰ ਦੁੱਖ ਸੁੱਖ ਮਹਿਸੂਸਣ, ਸਮਝਣ ਦੇ ਨਾਲ ਨਾਲ ਆਮ ਗਿਆਨ ਵੀ ਦਿੰਦੀ ਹੈ। ਕਥਾਵਾਂ ਸੰਘਰਸ਼ ਦੀ ਲੋੜ ਉਜਾਗਰ ਕਰਦੀਆਂ ਹੋਈਆਂ ਸੰਘਰਸ਼ ਦਾ ਚਿਤਰਨ ਵੀ ਹੁੰਦੀਆਂ ਹਨ ਅਤੇ ਉਸ ਦੀ ਦਿਸ਼ਾ ਵੀ ਨਿਰਧਾਰਤ ਕਰਦੀਆਂ ਹਨ। ....

ਬੁੱਤਸ਼ਿਕਨ ਤੇ ਮਨੁੱਖਤਾ ਦਾ ਪੁਜਾਰੀ ਮ੍ਰਿਣਾਲ ਸੇਨ

Posted On January - 6 - 2019 Comments Off on ਬੁੱਤਸ਼ਿਕਨ ਤੇ ਮਨੁੱਖਤਾ ਦਾ ਪੁਜਾਰੀ ਮ੍ਰਿਣਾਲ ਸੇਨ
ਮ੍ਰਿਣਾਲ ਸੇਨ, ਬੰਗਾਲੀ ਸਿਨਮੇ ਦੀ ਉਸ ਮੰਨੀ-ਪ੍ਰਮੰਨੀ ਤਿੱਕੜੀ ਦਾ ਹਿੱਸਾ ਸਨ ਜਿਸ ਵਿਚ ਉਨ੍ਹਾਂ ਦੇ ਦੋ ਸਮਕਾਲੀ ਕੱਦਾਵਰ ਫ਼ਿਲਮਸਾਜ਼ ਸੱਤਿਆਜੀਤ ਰੇਅ ਤੇ ਰਿਤਵਿਕ ਘਟਕ ਵੀ ਸ਼ਾਮਲ ਸਨ। ਉਹ ਬੀਤੀ 30 ਦਸੰਬਰ ਨੂੰ 95 ਸਾਲ ਦੀ ਉਮਰ ’ਚ ਆਪਣੇ ਘਰ, ਕੋਲਕਾਤਾ ਵਿਖੇ ਚਲਾਣਾ ਕਰ ਗਏ। ਉਨ੍ਹਾਂ ਕਰੀਬ ਡੇਢ ਦਹਾਕਾ ਪਹਿਲਾਂ ਆਪਣੀ ਆਖ਼ਰੀ ਫ਼ਿਲਮ ‘ਆਮਾਰ ਭੂਬੋਨ’ (ਇਹ ਮੇਰੀ ਜ਼ਮੀਨ) ਬਣਾਈ ਸੀ। ਇਸ ਵਿਦਰੋਹੀ ਕਿਸਮ ਦੇ ਲੇਖਕ-ਨਿਰਦੇਸ਼ਕ ਦੀ ....

ਬੀਤੇ ਵਰ੍ਹੇ ਦੀਆਂ ਅਹਿਮ ਨਾਟਕੀ ਪੇਸ਼ਕਾਰੀਆਂ

Posted On January - 6 - 2019 Comments Off on ਬੀਤੇ ਵਰ੍ਹੇ ਦੀਆਂ ਅਹਿਮ ਨਾਟਕੀ ਪੇਸ਼ਕਾਰੀਆਂ
ਪਿਛਲੇ ਸਾਲ ਦੇ ਪੰਜਾਬੀ ਰੰਗਮੰਚ ਵਿਚ ਬਹੁਤ ਕੁਝ ਨਵਾਂ ਹੋਇਆ ਹੈ, ਲਗਭਗ 100 ਤੋਂ ਵੱਧ ਥੀਏਟਰ ਗਰੁੱਪਾਂ ਵੱਲੋਂ 500 ਤੋਂ ਵੱਧ ਨਾਟਕੀ ਪੇਸ਼ਕਾਰੀਆਂ ਮੰਚ ਉਪਰ ਅਤੇ ਕੁਝ ਕੁ ਨੁੱਕੜ ਨਾਟ-ਗਰੁੱਪਾਂ ਵੱਲੋਂ ਨੁੱਕੜ ਨਾਟਕਾਂ ਦੀਆਂ 2,000 ਤੋਂ ਵੱਧ ਪੇਸ਼ਕਾਰੀਆਂ ਹੋਈਆਂ ਨੇ। ਮੈਂ ਇਸ ਲੇਖ ਰਾਹੀਂ ਸਭ ਦਾ ਲੇਖਾ-ਜੋਖਾ ਨਾ ਕਰਦਿਆਂ ਆਪਣੀ ਪਸੰਦ ਦੀਆਂ ਕੁਝ ਅਹਿਮ ਨਾਟਕੀ ਪੇਸ਼ਕਾਰੀਆਂ ਦਾ ਜ਼ਿਕਰ ਕਰ ਰਿਹਾ ਹਾਂ। ....

ਸੱਭਿਆਚਾਰ ਦੇ ਜ਼ਮੀਰ ਦੀ ਬੁੜਬੁੜ- ਗੁਰਬਚਨ

Posted On December - 29 - 2018 Comments Off on ਸੱਭਿਆਚਾਰ ਦੇ ਜ਼ਮੀਰ ਦੀ ਬੁੜਬੁੜ- ਗੁਰਬਚਨ
ਬੁੜਬੁੜ ਕਰਨ ਵਾਲੇ ਬੰਦੇ ਸਾਨੂੰ ਆਮ ਤੌਰ ’ਤੇ ਚੰਗੇ ਨਹੀਂ ਲੱਗਦੇ। ਪਰ ਜੇ ਕਿਸੇ ਦੀ ਬੁੜਬੁੜ ਵਿਚ ਸੰਗੀਤ ਹੋਵੇ, ਜਜ਼ਬਾ, ਚਿੰਤਨ ਅਤੇ ਚਿੰਤਾ ਹੋਣ, ਸਰਲਤਾ, ਸਪਸ਼ਟਤਾ ਅਤੇ ਜੁਅਰੱਤ ਹੋਣ? ਮੋਤੀਆਂ ਦੀ ਚਮਕ, ਚੰਗਿਆੜਿਆਂ ਦੀ ਦਮਕ, ਘੰਟਿਆਂ ਦੀ ਟੁਣਕਾਰ ਹੋਣ? ....

ਅਫ਼ਜ਼ਲ ਤੌਸੀਫ਼: ਸੰਤਾਲੀ ਦੀ ਕਾਲ਼ੀ ਲਕੀਰ ਤੋਂ ਨਾਬਰ ਪੰਜਾਬਣ

Posted On December - 29 - 2018 Comments Off on ਅਫ਼ਜ਼ਲ ਤੌਸੀਫ਼: ਸੰਤਾਲੀ ਦੀ ਕਾਲ਼ੀ ਲਕੀਰ ਤੋਂ ਨਾਬਰ ਪੰਜਾਬਣ
ਅਫ਼ਜ਼ਲ ਤੌਸੀਫ਼ ਦਾ ਜ਼ਿਕਰ ਇਧਰਲੇ, ਚੜ੍ਹਦੇ ਪੰਜਾਬ ਵਿਚ ਆਮ ਕਰਕੇ ‘ਲਹਿੰਦੇ ਪੰਜਾਬ ਦੀ ਪ੍ਰਸਿੱਧ ਲੇਖਿਕਾ’ ਵਜੋਂ ਕੀਤਾ ਜਾਂਦਾ ਹੈ। ਇਹ ਕਹਿਣਾ ਇਸ ਪੱਖੋਂ ਤਾਂ ਠੀਕ ਹੈ ਕਿ ਆਜ਼ਾਦੀ ਆਉਣ ਦੇ ਨਾਲ ਹੀ ਪੰਜਾਬ ਦੀ ਹਿੱਕ ਨੂੰ ਚੀਰਦੀ ਹੋਈ ਜਿਹੜੀ ਕਾਲ਼ੀ ਲਕੀਰ ਸਰਹੱਦ ਦੇ ਰੂਪ ਵਿਚ ਲੱਖਾਂ ਲੋਕਾਂ ਦੀ ਮੌਤ ਤੇ ਕਰੋੜਾਂ ਲੋਕਾਂ ਦਾ ਉਜਾੜਾ ਬਣ ਕੇ ਲੰਘੀ, ਤੌਸੀਫ਼ ਉਸ ਲਕੀਰ ਦੇ ਦੂਜੇ, ਲਹਿੰਦੇ ਵਾਲੇ ਪਾਸੇ ....

ਪੰਜਾਬ, ਸੰਤਾਲੀ ਤੇ ਪਾਗਲਪਣ

Posted On December - 22 - 2018 Comments Off on ਪੰਜਾਬ, ਸੰਤਾਲੀ ਤੇ ਪਾਗਲਪਣ
ਇਤਿਹਾਸ ਸਫ਼ਿਆਂ ’ਤੇ ਲਿਖੇ ਜਾਣ ਤੋਂ ਪਹਿਲਾਂ ਮਨੁੱਖੀ ਦੇਹ ਉੱਤੇ ਲਿਖਿਆ ਜਾਂਦਾ ਹੈ। ਸੰਨ ਸੰਤਾਲੀ ਵਿਚ ਹਿੰਦੋਸਤਾਨ ਤੇ ਪਾਕਿਸਤਾਨ ਜਦੋਂ ਆਪਣੀ ਆਜ਼ਾਦ ਹਸਤੀ ਦਾ ਜਸ਼ਨ ਮਨਾ ਰਹੇ ਸਨ ਤਾਂ ਦੋ ਹਿੱਸਿਆਂ ਵਿਚ ਵੰਡੇ ਪੰਜਾਬ ਦੀ ਤਵਾਰੀਖ਼ ਖ਼ੂਨ ਦੀ ਸਿਆਹੀ ਨਾਲ ਲਿਖੀ ਜਾ ਰਹੀ ਸੀ। ਸੰਤਾਲੀ ਦੀ ਪੰਜਾਬ ਵੰਡ ਸਿਰਫ਼ ਭੂਗੋਲਿਕ ਜਾਂ ਸਿਆਸੀ ਤਕਸੀਮ ਨਹੀਂ ਸੀ। ਇਸ ਵੰਡ ਨੇ ਪੰਜਾਬੀ ਬੰਦੇ ਦੀ ਮਾਨਸਿਕਤਾ ਨੂੰ ਵੀ ਨਵੇਂ ....

ਇਤਿਹਾਸ ਨਾਲ ਮੋਹ ਪਾਲਣ ਵਾਲਾ

Posted On December - 22 - 2018 Comments Off on ਇਤਿਹਾਸ ਨਾਲ ਮੋਹ ਪਾਲਣ ਵਾਲਾ
ਸ਼ਬਦਾਂ ਦੀ ਜੀਵੰਤਤਾ ਸਾਹਿਤ ਨੂੰ ਮਾਨਵੀ ਰਿਸ਼ਤਿਆਂ ਦੀ ਖੁਸ਼ਬੂ ਨਾਲ ਲਬਰੇਜ਼ ਕਰਦੀ ਹੈ। ਉਹ ਸ਼ਬਦ ਹੀ ਜ਼ਿੰਦਾ ਰਹਿੰਦੇ ਹਨ ਜਿਨ੍ਹਾਂ ਅੰਦਰ ਜ਼ਿੰਦਗੀ ਧੜਕਦੀ ਹੈ। ਕੁਝ ਅਜਿਹੇ ਸ਼ਬਦਾਂ ਦਾ ਹੀ ਰਚੇਤਾ ਹੈ ਅੰਗਰੇਜ਼ੀ ਲੇਖਕ ਅਮਿਤਾਵ ਘੋਸ਼ ਜਿਸ ਨੂੰ ਇਸ ਵਰ੍ਹੇ ਦੇ ਭਾਰਤੀ ਗਿਆਨਪੀਠ ਪੁਰਸਕਾਰ ਲਈ ਚੁਣਿਆ ਗਿਆ। ਭਾਰਤੀ ਗਿਆਨਪੀਠ ਦੁਆਰਾ ਅੰਗਰੇਜ਼ੀ ਭਾਸ਼ਾ ’ਚ ਦਿੱਤਾ ਜਾਣਾ ਵਾਲਾ ਇਹ ਪਹਿਲਾ ਪੁਰਸਕਾਰ ਹੈ। ....
Available on Android app iOS app
Powered by : Mediology Software Pvt Ltd.