ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਲਈ ਢੇਸੀ ਵੱਲੋਂ ਇੰਗਲੈਂਡ ਦੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗ !    ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ‘ਹੈਲਪਿੰਗ ਹੈਪਲੈਸ’ ਦੀ ਮਦਦ ਨਾਲ ਵਤਨ ਪਰਤਿਆ ਨੌਜਵਾਨ !    

ਅਦਬੀ ਸੰਗਤ › ›

Featured Posts
ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ

ਗੋਰੀ ਦੀਆਂ ਝਾਂਜਰਾਂ ਵਾਲਾ ਨੰਦ ਲਾਲ ਨੂਰਪੁਰੀ

ਨੰਦ ਲਾਲ ਨੂਰਪੁਰੀ ਜਲਸਿਆਂ-ਗੁਰਪੁਰਬਾਂ, ਰਾਜਨੀਤਕ ਰੈਲੀਆਂ ’ਚ ਗੀਤ ਗਾਉਣ ਲੱਗਾ। ਫੇਰ ਤਾਂ ਚੱਲ ਸੋ ਚੱਲ ਰਹੀ। ਉਹ ਆਪਣੇ ਕਿਰਾਏ ਦੇ ਮਕਾਨ ਬੀ-ਬਲਾਕ 56 ਤੋਂ ਸੌ ਕੁ ਫੁੱਟ ਦੂਰ, ਸੜਕ ’ਤੇ ਜਿੱਥੇ ਅੱਜਕੱਲ੍ਹ ਪੁਰਾਣੀ ਪਕੌੜਿਆਂ ਦੀ ਦੁਕਾਨ ਹੈ, ਰੁੱਖ ਹੇਠ ਮੰਜੀ ਡਾਹ ਕੇ ਬੈਠਾ ਰਹਿੰਦਾ। ਆਉਂਦੇ-ਜਾਂਦੇ ਲੋਕਾਂ ਨੂੰ ਦੇਖਦਾ ਤੇ ਗੀਤ, ...

Read More

ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ

ਯਹੂਦੀ ਘੱਲੂਘਾਰੇ ਦਾ ਪ੍ਰਮਾਣਿਕ ਹਸਤਾਖਰ

ਮਨਮੋਹਨ ਦੂਜਾ ਵਿਸ਼ਵ ਯੁੱਧ ਅਤੇ ਯਹੂਦੀ ਘੱਲੂਘਾਰਾ ਮੇਰੇ ਮਨਭਾਉਂਦੇ ਵਿਸ਼ੇ ਰਹੇ ਹਨ। ਵਿਦਿਆਰਥੀ ਜੀਵਨ ’ਚ ਜਦੋਂ ਐਨ ਫਰੈਂਕ ਦੀ ਡਾਇਰੀ, ਮਾਈਕਲ ਐਲਕਿਨਸ ਦੀ ਕਿਤਾਬ ‘ਫਰੋਜ਼ਡ ਇਨ ਫਿਊਰੀ’ ਅਤੇ ਲਿਊਨ ਯੂਰਿਸ ਦਾ ਨਾਵਲ ‘ਐਕਸੋਡਸ’ ਪੜ੍ਹੇ ਤਾਂ ਇਸ ’ਚ ਮੇਰੀ ਦਿਲਸਚਪੀ ਹੋਰ ਵਧੀ। ਇਸ ਵਿਸ਼ੇ ਦੀ ਵਿਕਰਾਲਤਾ ਨੂੰ ਪੇਸ਼ ਕਰਦੀਆਂ ਕੁਝ ਫਿਲਮਾਂ ਨੇ ...

Read More

ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?

ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?

ਜਸਵੀਰ ਰਾਣਾ ‘ਦਸਤਕ’ ਅੰਕ ਵਿਚ 26 ਮਈ ਨੂੰ ਛਪਿਆ ਕੇ.ਸੀ. ਮੋਹਨ ਦਾ ਲੇਖ ‘ਮਿੱਟੀ ਹੁਣ ਕਿਉਂ ’ਵਾਜ਼ਾਂ ਨਹੀਂ ਮਾਰਦੀ?’ ਪੜ੍ਹਿਆ। ਇਸ ਮਜ਼ਮੂਨ ਦੇ ਪਿੱਛੇ ਪ੍ਰਸ਼ਨ ਚਿੰਨ੍ਹ ਹੈ। ਸਵਾਲ ਹੈ। ਇਹ ਸਵਾਲ ਉੱਤਰਾਂ ਦੀ ਤਲਾਸ਼ ਵਿਚ ਕੀਤਾ ਹੋਇਆ ਸਫ਼ਰ ਹੈ। ਅੱਖਰਾਂ, ਸ਼ਬਦਾਂ ਤੇ ਵਿਚਾਰਾਂ ਦਾ ਇਹ ਸਫ਼ਰ ਸਾਥੋਂ ਜਵਾਬ ਮੰਗਦਾ ਹੈ, ਜਵਾਬ ...

Read More

ਸਾਹਿਤ ਦੀ ਇਤਿਹਾਸਕਾਰੀ ’ਤੇ ਝਾਤ

ਸਾਹਿਤ ਦੀ ਇਤਿਹਾਸਕਾਰੀ ’ਤੇ ਝਾਤ

ਡਾ. ਨਰੇਸ਼ ਸਾਹਿਤ ਦੀ ਇਤਿਹਾਸਕਾਰੀ ਕਿਸੇ ਵੀ ਕੌਮ ਦਾ ਵਡਮੁੱਲਾ ਸਰਮਾਇਆ ਹੁੰਦੀ ਹੈ ਕਿਉਂਕਿ ਕੌਮ ਦੀ ਸੋਚ ਦੇ ਵਿਕਾਸ ਲਈ ਲੋਕਾਂ ਦਾ ਕਵੀਆਂ-ਲੇਖਕਾਂ ਦੇ ਚਿੰਤਨ ਤੋਂ ਜਾਣੂੰ ਹੋਣਾ ਜ਼ਰੂਰੀ ਹੁੰਦਾ ਹੈ। ਕਵੀ ਅਤੇ ਲੇਖਕ ਆਪਣੀ ਕੌਮ ਦੇ ਸੱਭਿਆਚਾਰ ਦੇ ਰਾਖੇ ਹੁੰਦੇ ਹਨ। ਪੰਜਾਬੀ ਸਾਹਿਤ ਦੀਆਂ ਜਿੰਨੀਆਂ ਵੀ ਇਤਿਹਾਸ ਜਾਂ ਇਤਿਹਾਸ ਸਬੰਧੀ ...

Read More

ਪੰਜਾਬੀ ਸਾਹਿਤ ’ਚ ਆਧੁਨਿਕਤਾ ਦਾ ਮੋਢੀ ਭਾਈ ਵੀਰ ਸਿੰਘ

ਪੰਜਾਬੀ ਸਾਹਿਤ ’ਚ ਆਧੁਨਿਕਤਾ ਦਾ ਮੋਢੀ ਭਾਈ ਵੀਰ ਸਿੰਘ

ਡਾ. ਜੋਗਿੰਦਰ ਸਿੰਘ* ਭਾਈ ਵੀਰ ਸਿੰਘ ਪੁਨਰ ਸਿੱਖ ਵਿਦਿਅਕ ਅਤੇ ਸਭਿਅਕ ਜਾਗ੍ਰਤੀ ਦੇ ਵਿਦਵਾਨ ਸਨ। ਉਨ੍ਹਾਂ ਨੂੰ ਨਵੀਨ ਪੰਜਾਬੀ ਸਾਹਿਤ ਦਾ ਸੰਤ ਕਵੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਮਾਨਤਾ ਸੀ ਕਿ ਸਾਹਿਤ ਰਚਨਾ ਪਰਮਾਤਮਾ ਦੀ ਬਖ਼ਸ਼ਿਸ਼ ਹੈ। ਇਸ ਆਤਮਿਕ ਸ਼ਕਤੀ ਨਾਲ ਉਨ੍ਹਾਂ ਨੇ ਨਿਵੇਕਲੇ ਸਿੱਖ ਧਰਮ ਅਤੇ ਮਰਿਆਦਾ ਨੂੰ ਤਲਾਸ਼ਣ ...

Read More

ਹਾਂਸ-ਕਥਨ: ਬੇਵਕੂਫ਼ੀ ਵਿਚ ਵੀ ਸਿਆਣਪ ਹੁੰਦੀ ਹੈ

ਹਾਂਸ-ਕਥਨ: ਬੇਵਕੂਫ਼ੀ ਵਿਚ ਵੀ ਸਿਆਣਪ ਹੁੰਦੀ ਹੈ

ਸਵਰਾਜਬੀਰ ਇਤਿਹਾਸਕਾਰ ਅਤੇ ਪੰਜਾਬੀ ਸਾਹਿਤਕਾਰ ਸੁਰਜੀਤ ਹਾਂਸ ਨੂੰ ਮਿਲਣਾ ਹਰ ਵਾਰ ਵੱਖਰੀ ਤਰ੍ਹਾਂ ਦਾ ਅਨੁਭਵ ਹੁੰਦਾ ਹੈ। ਉਹ ਦੂਸਰੇ ਪੰਜਾਬੀ ਸਾਹਿਤਕਾਰਾਂ ਅਤੇ ਆਲੋਚਕਾਂ ਵਰਗਾ ਨਹੀਂ ਕਿ ਤੁਹਾਡੇ ਨਾਲ ਮਿੱਠੀਆਂ ਤੇ ਚੋਪੜੀਆਂ-ਚੋਪੜੀਆਂ ਗੱਲਾਂ ਕਰੇ। ਉਸ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਉਸ ਦੀ ਗੱਲ ਸੁਣ ਕੇ ਖ਼ੁਸ਼ ਹੋਵੋਗੇ ...

Read More

ਮੁਨਸ਼ੀ ਅਲਾਹਾਬਾਦੀਆ

ਮੁਨਸ਼ੀ ਅਲਾਹਾਬਾਦੀਆ

ਕਹਾਣੀਆਂ ਵਰਗੇ ਲੋਕ-6 ਪ੍ਰੇਮ ਗੋਰਖੀ ਮੁਨਸ਼ੀ ਬਹੁਤ ਕਾਹਲਾ ਬੰਦਾ ਸੀ। ਉਹ ਹਰ ਕੰਮ ਹੀ ਕਾਹਲੀ ਕਾਹਲੀ ਕਰਦਾ। ਉਹ ਤੁਰਦਾ ਵੀ ਬਹੁਤ ਕਾਹਲੀ ਤੇ ਬੋਲਦਾ ਤਾਂ ਕਾਹਲੀ ਵਿਚ ਇਉਂ ਸੀ ਕਿ ਬਹੁਤੀ ਵਾਰ ਉਹਦੀ ਗੱਲ ਸਮਝ ਹੀ ਨਾ ਆਉਂਦੀ ਤੇ ਸੁਣਨ ਵਾਲਾ ਦੁਬਾਰਾ ਬੋਲਣ ਲਈ ਕਹਿੰਦਾ। ਉਹਦਾ ਕੱਦ-ਕਾਠ ਵੀ ਵਾਹਵਾ ਲੰਮਾ ਸੀ, ਪਰ ...

Read More


ਬੀਤੇ ਵਰ੍ਹੇ ਦੀਆਂ ਅਹਿਮ ਨਾਟਕੀ ਪੇਸ਼ਕਾਰੀਆਂ

Posted On January - 6 - 2019 Comments Off on ਬੀਤੇ ਵਰ੍ਹੇ ਦੀਆਂ ਅਹਿਮ ਨਾਟਕੀ ਪੇਸ਼ਕਾਰੀਆਂ
ਪਿਛਲੇ ਸਾਲ ਦੇ ਪੰਜਾਬੀ ਰੰਗਮੰਚ ਵਿਚ ਬਹੁਤ ਕੁਝ ਨਵਾਂ ਹੋਇਆ ਹੈ, ਲਗਭਗ 100 ਤੋਂ ਵੱਧ ਥੀਏਟਰ ਗਰੁੱਪਾਂ ਵੱਲੋਂ 500 ਤੋਂ ਵੱਧ ਨਾਟਕੀ ਪੇਸ਼ਕਾਰੀਆਂ ਮੰਚ ਉਪਰ ਅਤੇ ਕੁਝ ਕੁ ਨੁੱਕੜ ਨਾਟ-ਗਰੁੱਪਾਂ ਵੱਲੋਂ ਨੁੱਕੜ ਨਾਟਕਾਂ ਦੀਆਂ 2,000 ਤੋਂ ਵੱਧ ਪੇਸ਼ਕਾਰੀਆਂ ਹੋਈਆਂ ਨੇ। ਮੈਂ ਇਸ ਲੇਖ ਰਾਹੀਂ ਸਭ ਦਾ ਲੇਖਾ-ਜੋਖਾ ਨਾ ਕਰਦਿਆਂ ਆਪਣੀ ਪਸੰਦ ਦੀਆਂ ਕੁਝ ਅਹਿਮ ਨਾਟਕੀ ਪੇਸ਼ਕਾਰੀਆਂ ਦਾ ਜ਼ਿਕਰ ਕਰ ਰਿਹਾ ਹਾਂ। ....

ਸੱਭਿਆਚਾਰ ਦੇ ਜ਼ਮੀਰ ਦੀ ਬੁੜਬੁੜ- ਗੁਰਬਚਨ

Posted On December - 29 - 2018 Comments Off on ਸੱਭਿਆਚਾਰ ਦੇ ਜ਼ਮੀਰ ਦੀ ਬੁੜਬੁੜ- ਗੁਰਬਚਨ
ਬੁੜਬੁੜ ਕਰਨ ਵਾਲੇ ਬੰਦੇ ਸਾਨੂੰ ਆਮ ਤੌਰ ’ਤੇ ਚੰਗੇ ਨਹੀਂ ਲੱਗਦੇ। ਪਰ ਜੇ ਕਿਸੇ ਦੀ ਬੁੜਬੁੜ ਵਿਚ ਸੰਗੀਤ ਹੋਵੇ, ਜਜ਼ਬਾ, ਚਿੰਤਨ ਅਤੇ ਚਿੰਤਾ ਹੋਣ, ਸਰਲਤਾ, ਸਪਸ਼ਟਤਾ ਅਤੇ ਜੁਅਰੱਤ ਹੋਣ? ਮੋਤੀਆਂ ਦੀ ਚਮਕ, ਚੰਗਿਆੜਿਆਂ ਦੀ ਦਮਕ, ਘੰਟਿਆਂ ਦੀ ਟੁਣਕਾਰ ਹੋਣ? ....

ਅਫ਼ਜ਼ਲ ਤੌਸੀਫ਼: ਸੰਤਾਲੀ ਦੀ ਕਾਲ਼ੀ ਲਕੀਰ ਤੋਂ ਨਾਬਰ ਪੰਜਾਬਣ

Posted On December - 29 - 2018 Comments Off on ਅਫ਼ਜ਼ਲ ਤੌਸੀਫ਼: ਸੰਤਾਲੀ ਦੀ ਕਾਲ਼ੀ ਲਕੀਰ ਤੋਂ ਨਾਬਰ ਪੰਜਾਬਣ
ਅਫ਼ਜ਼ਲ ਤੌਸੀਫ਼ ਦਾ ਜ਼ਿਕਰ ਇਧਰਲੇ, ਚੜ੍ਹਦੇ ਪੰਜਾਬ ਵਿਚ ਆਮ ਕਰਕੇ ‘ਲਹਿੰਦੇ ਪੰਜਾਬ ਦੀ ਪ੍ਰਸਿੱਧ ਲੇਖਿਕਾ’ ਵਜੋਂ ਕੀਤਾ ਜਾਂਦਾ ਹੈ। ਇਹ ਕਹਿਣਾ ਇਸ ਪੱਖੋਂ ਤਾਂ ਠੀਕ ਹੈ ਕਿ ਆਜ਼ਾਦੀ ਆਉਣ ਦੇ ਨਾਲ ਹੀ ਪੰਜਾਬ ਦੀ ਹਿੱਕ ਨੂੰ ਚੀਰਦੀ ਹੋਈ ਜਿਹੜੀ ਕਾਲ਼ੀ ਲਕੀਰ ਸਰਹੱਦ ਦੇ ਰੂਪ ਵਿਚ ਲੱਖਾਂ ਲੋਕਾਂ ਦੀ ਮੌਤ ਤੇ ਕਰੋੜਾਂ ਲੋਕਾਂ ਦਾ ਉਜਾੜਾ ਬਣ ਕੇ ਲੰਘੀ, ਤੌਸੀਫ਼ ਉਸ ਲਕੀਰ ਦੇ ਦੂਜੇ, ਲਹਿੰਦੇ ਵਾਲੇ ਪਾਸੇ ....

ਪੰਜਾਬ, ਸੰਤਾਲੀ ਤੇ ਪਾਗਲਪਣ

Posted On December - 22 - 2018 Comments Off on ਪੰਜਾਬ, ਸੰਤਾਲੀ ਤੇ ਪਾਗਲਪਣ
ਇਤਿਹਾਸ ਸਫ਼ਿਆਂ ’ਤੇ ਲਿਖੇ ਜਾਣ ਤੋਂ ਪਹਿਲਾਂ ਮਨੁੱਖੀ ਦੇਹ ਉੱਤੇ ਲਿਖਿਆ ਜਾਂਦਾ ਹੈ। ਸੰਨ ਸੰਤਾਲੀ ਵਿਚ ਹਿੰਦੋਸਤਾਨ ਤੇ ਪਾਕਿਸਤਾਨ ਜਦੋਂ ਆਪਣੀ ਆਜ਼ਾਦ ਹਸਤੀ ਦਾ ਜਸ਼ਨ ਮਨਾ ਰਹੇ ਸਨ ਤਾਂ ਦੋ ਹਿੱਸਿਆਂ ਵਿਚ ਵੰਡੇ ਪੰਜਾਬ ਦੀ ਤਵਾਰੀਖ਼ ਖ਼ੂਨ ਦੀ ਸਿਆਹੀ ਨਾਲ ਲਿਖੀ ਜਾ ਰਹੀ ਸੀ। ਸੰਤਾਲੀ ਦੀ ਪੰਜਾਬ ਵੰਡ ਸਿਰਫ਼ ਭੂਗੋਲਿਕ ਜਾਂ ਸਿਆਸੀ ਤਕਸੀਮ ਨਹੀਂ ਸੀ। ਇਸ ਵੰਡ ਨੇ ਪੰਜਾਬੀ ਬੰਦੇ ਦੀ ਮਾਨਸਿਕਤਾ ਨੂੰ ਵੀ ਨਵੇਂ ....

ਇਤਿਹਾਸ ਨਾਲ ਮੋਹ ਪਾਲਣ ਵਾਲਾ

Posted On December - 22 - 2018 Comments Off on ਇਤਿਹਾਸ ਨਾਲ ਮੋਹ ਪਾਲਣ ਵਾਲਾ
ਸ਼ਬਦਾਂ ਦੀ ਜੀਵੰਤਤਾ ਸਾਹਿਤ ਨੂੰ ਮਾਨਵੀ ਰਿਸ਼ਤਿਆਂ ਦੀ ਖੁਸ਼ਬੂ ਨਾਲ ਲਬਰੇਜ਼ ਕਰਦੀ ਹੈ। ਉਹ ਸ਼ਬਦ ਹੀ ਜ਼ਿੰਦਾ ਰਹਿੰਦੇ ਹਨ ਜਿਨ੍ਹਾਂ ਅੰਦਰ ਜ਼ਿੰਦਗੀ ਧੜਕਦੀ ਹੈ। ਕੁਝ ਅਜਿਹੇ ਸ਼ਬਦਾਂ ਦਾ ਹੀ ਰਚੇਤਾ ਹੈ ਅੰਗਰੇਜ਼ੀ ਲੇਖਕ ਅਮਿਤਾਵ ਘੋਸ਼ ਜਿਸ ਨੂੰ ਇਸ ਵਰ੍ਹੇ ਦੇ ਭਾਰਤੀ ਗਿਆਨਪੀਠ ਪੁਰਸਕਾਰ ਲਈ ਚੁਣਿਆ ਗਿਆ। ਭਾਰਤੀ ਗਿਆਨਪੀਠ ਦੁਆਰਾ ਅੰਗਰੇਜ਼ੀ ਭਾਸ਼ਾ ’ਚ ਦਿੱਤਾ ਜਾਣਾ ਵਾਲਾ ਇਹ ਪਹਿਲਾ ਪੁਰਸਕਾਰ ਹੈ। ....

ਸਤੀ ਨਾਮ ਕਿਸਦਾ ਹੈ…

Posted On December - 22 - 2018 Comments Off on ਸਤੀ ਨਾਮ ਕਿਸਦਾ ਹੈ…
ਸਤੀ ਕੁਮਾਰ ਨੂੰ ਆਪਣੇ ਸ਼ਬਦਾਂ ’ਚ ਸਮਾਇਆਂ ਦਸ ਸਾਲ ਹੋ ਗਏ। ਨਾ ਤਾਂ ਉਹਦੀ ਯਾਦ ’ਚ ਕਿਤੇ ਕੋਈ ਭਾਸ਼ਣ ਹੋਇਆ ਹੈ ਤੇ ਨਾ ਹੀ ਕੋਈ ਮੇਲਾ ਲੱਗਿਆ ਹੈ। ਇਹੀ ਉਹਦੀ ਲਿਖਤ ਦੀ ਖ਼ੂਬੀ ਹੈ ਤੇ ਇਹੀ ਉਹਦੀ ਪਛਾਣ। ਉਸ ਨੂੰ ਪੜ੍ਹਨ ਲਈ ਲੱਭਣਾ ਪੈਂਦਾ ਹੈ, ਉਸ ਨੂੰ ਹੀ ਨਹੀਂ ਸਗੋਂ ਆਪਣੇ-ਆਪ ਨੂੰ ਵੀ। ਪਿਛਲੇ ਦਸ ਸਾਲਾਂ ਵਿਚ ਮੈਂ ਕਿਧਰੇ ਕਿਸੇ ਸਾਹਿਤਕ/ਆਲੋਚਨਾ ਮੈਗਜ਼ੀਨ ’ਚ ਉਹਦਾ ਜ਼ਿਕਰ ....

ਮੇਰਾ ਰੁਜ਼ਗਾਰ ਤਾਂ ਹੁਣ ਬੰਦ ਵਰਗਾ ਹੀ ਐ

Posted On December - 17 - 2018 Comments Off on ਮੇਰਾ ਰੁਜ਼ਗਾਰ ਤਾਂ ਹੁਣ ਬੰਦ ਵਰਗਾ ਹੀ ਐ
ਹੁਣ ਹੁੱਕੇ ਬਣਾਉਣ ਦਾ ਕੰਮ ਬਹੁਤ ਘਟ ਗਿਆ ਹੈ, 1947 ਤੋਂ ਪਹਿਲਾਂ ਇਹ ਬਹੁਤ ਹੁੰਦਾ ਸੀ| ਪਹਿਲਾਂ ਇੱਥੇ ਅੱਠ ਦੁਕਾਨਾਂ ਸਨ, ਪਰ ਹੁਣ ਇਕ ਵੀ ਨਹੀਂ ਰਹੀ। ਮੈਂ ’47 ਤੋਂ ਬਾਅਦ 4 ਸਾਲ ਦੁਕਾਨਦਾਰ ਕੋਲ ਬੈਠ ਗਿਆ, ਫਿਰ ਉਸਤੋਂ ਹੌਲੀ ਹੌਲੀ ਇਹ ਕੰਮ ਸਿੱਖ ਗਿਆ। ਪਹਿਲਾਂ ਬਾਜ਼ਾਰ ’ਚ ਦੁਕਾਨ ਸੀ, ਹੁਣ ਇੱਥੇ ਆ ਗਏ ਹਾਂ। ਬਾਕੀਆਂ ਨੇ ਕੰਮ ਬਦਲ ਲਏ, ਪਰ ਮੈਂ ਨ੍ਹੀਂ ਬਦਲਿਆ। ....

ਕਿਸਾਨ ਖ਼ੁਦਕੁਸ਼ੀਆਂ: ਸੱਭਿਆਚਾਰਕ ਸੰਦਰਭ

Posted On December - 17 - 2018 Comments Off on ਕਿਸਾਨ ਖ਼ੁਦਕੁਸ਼ੀਆਂ: ਸੱਭਿਆਚਾਰਕ ਸੰਦਰਭ
ਪਿਛਲੇ ਤਕਰੀਬਨ ਇਕ ਦਹਾਕੇ ਤੋਂ ਭਾਰਤ ਤੇ ਪੰਜਾਬ ਅੰਦਰ ਕਿਸਾਨ/ਮਜ਼ਦੂਰ ਖ਼ੁਦਕੁਸ਼ੀਆਂ ਦਾ ਵਧਦਾ ਰੁਝਾਨ ਚਰਚਾ ਦਾ ਵਿਸ਼ਾ ਹੈ। ਇਸ ਰੁਝਾਨ ਨੂੰ ਅਰਥ-ਸ਼ਾਸਤਰੀ, ਖੇਤੀਬਾੜੀ ਮਾਹਿਰ ਅਤੇ ਬੁੱਧੀਜੀਵੀ ਵਰਗ ਸਿੱਧੇ ਰੂਪ ਵਿਚ ਸਰਕਾਰਾਂ ਦੀਆਂ ਖੇਤੀਬਾੜੀ ਵਿਰੋਧੀ ਨੀਤੀਆਂ ਨਾਲ ਜੋੜਦਾ ਹੈ ਜੋ ਕਾਫ਼ੀ ਹੱਦ ਤਕ ਸਹੀ ਹੈ। ਅੱਜ ਨਾ ਕੇਵਲ ਕਿਸਾਨ ਤੇ ਮਜ਼ਦੂਰ ਸਗੋਂ ਖੇਤੀਬਾੜੀ ’ਤੇ ਨਿਰਭਰ ਤਮਾਮ ਕਿਸਮ ਦੇ ਧੰਦਿਆਂ ਨਾਲ ਜੁੜੇ ਲੋਕ ਆਰਥਿਕ ਨਿਘਾਰ ਵੱਲ ਵਧ ....

ਵਿਧਾਨ ਸਭਾ ਚੋਣ ਨਤੀਜਿਆਂ ਦੇ ਸਬਕ

Posted On December - 17 - 2018 Comments Off on ਵਿਧਾਨ ਸਭਾ ਚੋਣ ਨਤੀਜਿਆਂ ਦੇ ਸਬਕ
ਜੇ ਵਿਧਾਨ ਸਭਾ ਦੀਆਂ ਚੋਣਾਂ ਲੋਕ ਸਭਾ ਦਾ ਕਾਰਜਕਾਲ ਖ਼ਤਮ ਹੋਣ ਤੋਂ ਇਕ-ਡੇਢ ਸਾਲ ਪਹਿਲਾਂ ਹੋਣ ਤਾਂ ਸਿਆਸੀ ਵਿਸ਼ਲੇਸ਼ਕ ਇਸਨੂੰ ਸੈਮੀਫਾਈਨਲ ਦਾ ਨਾਂ ਦੇ ਦਿੰਦੇ ਹਨ ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਭਵਿੱਖ ਦੀ ਲੋਕ ਸਭਾ ਚੋਣ ਨੂੰ ਪ੍ਰਭਾਵਿਤ ਕਰਨਾ ਹੀ ਹੁੰਦਾ ਹੈ। ਇਹ ਪ੍ਰਭਾਵ ਕੇਵਲ ਰਾਜਸੀ ਅਤੇ ਮਨੋਵਿਗਿਆਨਕ ਹੀ ਨਹੀਂ ਸਗੋਂ ਵਿਚਾਰਧਾਰਕ ਵੀ ਹੈ। ਸੋ ਇਸ ਦੇ ਸਿੱਟਿਆਂ ਅਤੇ ਭਵਿੱਖੀ ਸਬਕਾਂ ਵੱਲ ਧਿਆਨ ਦੇਣ ....

ਭਗਤ ਸਿੰਘ ਤੇ ਅਤਿਵਾਦ: ਨਵੀਂ ਪਰਿਭਾਸ਼ਾ ਦੀ ਲੋੜ

Posted On December - 17 - 2018 Comments Off on ਭਗਤ ਸਿੰਘ ਤੇ ਅਤਿਵਾਦ: ਨਵੀਂ ਪਰਿਭਾਸ਼ਾ ਦੀ ਲੋੜ
ਜੰਮੂ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਨੂੰ ਇਸ ਲਈ ਮੁਅੱਤਲ ਕਰ ਦਿੱਤਾ ਗਿਆ ਕਿ ਉਸ ਨੇ ਸ਼ਹੀਦ ਭਗਤ ਸਿੰਘ ਨੂੰ ਅਤਿਵਾਦੀ ਦੱਸਿਆ ਹੈ। ਕੁਝ ਵਿਦਿਆਰਥੀਆਂ ਨੇ ਉਸ ਦੇ ਲੈਕਚਰ ਦੇ ਇਕ ਹਿੱਸੇ ਨੂੰ ਮੋਬਾਈਲ ’ਤੇ ਰਿਕਾਰਡ ਕਰ ਲਿਆ ਸੀ ਤੇ ਉਸ ਨੂੰ ਆਪਣੀ ਸ਼ਿਕਾਇਤ ਦਾ ਆਧਾਰ ਬਣਾਇਆ। ....

ਪਾਲਾ ਇਸਾਈ

Posted On December - 15 - 2018 Comments Off on ਪਾਲਾ ਇਸਾਈ
ਜਿਸ ਪਾਤਰ ਨੂੰ ਲੈ ਕੇ ਮੈਂ ਰਚਨਾ ਸ਼ੁਰੂ ਕਰਦਾ ਹਾਂ, ਰਚਨਾ ਦੇ ਮੁੱਕਣ ਤਕ ਜ਼ਰੂਰੀ ਨਹੀਂ ਮੇਰਾ ਪਾਤਰ ਉਸੇ ਰੂਪ ਵਿਚ ਤੁਰੇ-ਫਿਰੇ ਜਿਸ ਰੂਪ ਵਿਚ ਉਹਨੂੰ ਆਰੰਭ ਵਿਚ ਦਿਖਾਇਆ ਸੀ। ਪਾਤਰ ਦਾ ਨਾਂ ਹੋਰ ਹੋ ਸਕਦਾ ਹੈ, ਰੰਗ-ਰੂਪ ਬਦਲ ਸਕਦਾ ਹੈ, ਵਾਰਤਾਲਾਪ ਬਦਲ ਸਕਦੀ ਹੈ ਤੇ ਨਾਂ ਵੀ ਬਦਲ ਸਕਦਾ ਹੈ। ਉਹ ਪਾਤਰ ਵੀ ਤਾਂ ਇਨਸਾਨੀ ਰੂਪ ਹੀ ਹੈ। ਉਹਦਾ ਟੁੱਟਣਾ-ਭੱਜਣਾ ਗ਼ੈਰ-ਕੁਦਰਤੀ ਨਹੀਂ। ....

ਹਿੰਸਾ, ਤਸ਼ੱਦਦ ਤੇ ਬੇਭਰੋਸਗੀ ਦੀ ਦਾਸਤਾਨ

Posted On December - 15 - 2018 Comments Off on ਹਿੰਸਾ, ਤਸ਼ੱਦਦ ਤੇ ਬੇਭਰੋਸਗੀ ਦੀ ਦਾਸਤਾਨ
ਦਾਨੇਸ਼ ਰਾਣਾ ਭਾਰਤੀ ਪੁਲੀਸ ਸੇਵਾ ਦੇ ਜੰਮੂ ਕਸ਼ਮੀਰ ਕਾਡਰ ਦੇ 1996 ਬੈਚ ਦੇ ਅਧਿਕਾਰੀ ਹਨ। ‘ਰੈੱਡ ਮੇਜ਼’ ਉਨ੍ਹਾਂ ਦੁਆਰਾ ਕਸ਼ਮੀਰ ਸਮੱਸਿਆ ਨੂੰ ਲਾਗਿਓਂ ਦੇਖਦਿਆਂ-ਪਰਖਦਿਆਂ ਯਥਰਾਥਕ ਤੇ ਪ੍ਰਮਾਣਕ ਅਨੁਭਵਾਂ ਨੂੰ ਆਧਾਰ ਬਣਾ ਕੇ ਲਿਖਿਆ ਪਲੇਠਾ ਨਾਵਲ ਹੈ। ਇਸ ਨੂੰ 2015 ’ਚ ਹਾਰਪਰ ਕੋਲਿਨਜ਼ ਨੇ ਛਾਪਿਆ। ....

ਸੁਹਜਵੰਤ ਬੋਲਾਂ ਦਾ ਸ਼ਾਇਰ

Posted On December - 8 - 2018 Comments Off on ਸੁਹਜਵੰਤ ਬੋਲਾਂ ਦਾ ਸ਼ਾਇਰ
ਮੋਹਨਜੀਤ ਪੰਜਾਬੀ ਕਾਵਿ ਖੇਤਰ ਵਿਚ ਜਾਣਿਆ-ਪਛਾਣਿਆ ਨਾਂ ਹੈ, ਪਰ ਪੰਜਾਬੀ ਆਲੋਚਨਾ ਨੇ ਮੋਹਨਜੀਤ ਦੀ ਕਵਿਤਾ ਦਾ ਓਨਾ ਅਧਿਐਨ ਨਹੀਂ ਕੀਤਾ ਜਿੰਨੇ ਅਧਿਐਨ ਦਾ ਉਹ ਹੱਕਦਾਰ ਹੈ। ਮੋਹਨਜੀਤ ਦੀ ਸ਼ਾਇਰੀ ਦਾ ਸਫ਼ਰ ਕਾਫੀ ਲੰਮਾ ਹੈ। ਇਸ ਲੰਮੇ ਸਫ਼ਰ ਵਿਚ ਉਸ ਨੇ ਸਹਿਕਦਾ ਸ਼ਹਿਰ, ਵਰਵਰੀਕ, ਕੀ ਨਾਰੀ ਕੀ ਨਦੀ ਅਤੇ ਉਹਲੇ ਵਿਚ ਉਜਿਆਰਾ ਤੋਂ ਬਿਨਾਂ ਤੁਰਦੇ ਫਿਰਦੇ ਮਸਖ਼ਰੇ, ਗੂੜ੍ਹੀ ਲਿਖਤ ਵਾਲਾ ਵਰਕਾ ਅਤੇ ਡਾਟਾਂ ਵਾਲੇ ਬੂਹੇ ਵਿਅਕਤੀ ....

ਸ਼ਰਾਬ ਤੇ ਰਚਨਾਤਮਿਕਤਾ

Posted On December - 8 - 2018 Comments Off on ਸ਼ਰਾਬ ਤੇ ਰਚਨਾਤਮਿਕਤਾ
25 ਨਵੰਬਰ ਦੇ ਦਸਤਕ ਅੰਕ ’ਚ ਵਿਦਵਾਨ ਲੇਖਕ ਗੁਰਬਚਨ ਨੇ ਆਪਣੇ ਲੇਖ ‘ਲੇਖਕ ਤੇ ਸ਼ਰਾਬ: ਪੀਤੇ ਹੈਂ ਤੋ ਜੀਤੇ ਹੈਂ’ ਵਿਚ ਸ਼ਰਾਬ ਪੀ ਕੇ ਸਾਹਿਤ ਸਿਰਜਣਾ ਕਰਨ ਵਾਲੇ ਕੁਝ ਕੌਮੀ ਤੇ ਕੌਮਾਂਤਰੀ ਪੱਧਰ ਦੇ ਮਹਾਨ ਲੇਖਕਾਂ ਅਤੇ ਉਨ੍ਹਾਂ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਜ਼ਿਕਰ ਤਾਂ ਕੀਤਾ ਹੈ, ਪਰ ਇਸ ਗੱਲ ਨੂੰ ਤਸਦੀਕ ਨਹੀਂ ਕੀਤਾ ਕਿ ਅਜਿਹੇ ਲੇਖਕਾਂ ਦੀਆਂ ਮਹਾਨ ਸਾਹਿਤਕ ਪ੍ਰਾਪਤੀਆਂ ਸ਼ਰਾਬ ਪੀਣ ਕਰਕੇ ਹੀ ਸੰਭਵ ....

ਲੋਕ ਕਵੀ ਬਿਸਮਿਲ ਫਰੀਦਕੋਟੀ

Posted On December - 8 - 2018 Comments Off on ਲੋਕ ਕਵੀ ਬਿਸਮਿਲ ਫਰੀਦਕੋਟੀ
ਲੋਕਾਂ ਦੀ ਬੋਲੀ ਵਿਚ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਕਵੀ ਨੂੰ ਲੋਕ ਕਵੀ ਕਹਿਣਾ ਬਣਦਾ ਹੈ। 1926 ’ਚ ਜਨਮਿਆ ਬਿਸਮਿਲ ਫ਼ਰੀਦਕੋਟੀ ਇਸ ਕਸਵੱਟੀ ’ਤੇ ਬਾਖ਼ੂਬੀ ਖਰਾ ਉਤਰਦਾ ਹੈ। ਉਸ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਬੜਾ ਖ਼ੁਦਦਾਰ ਮਨੁੱਖ ਸੀ ਜੋ ਸਾਰੀ ਉਮਰ ਲੋਕਾਂ ਦੇ ਹੱਕਾ ਲਈ ਜੂਝਦਾ ਰਿਹਾ। ....

ਜਿਤੁ ਪੀਤੈ ਮਤਿ ਦੂਰਿ ਹੋਇ

Posted On December - 1 - 2018 Comments Off on ਜਿਤੁ ਪੀਤੈ ਮਤਿ ਦੂਰਿ ਹੋਇ
ਲੇਖਕਾਂ ਨੂੰ ਬੁੱਧੀਜੀਵੀ ਵਰਗ ਕਿਹਾ ਜਾਂਦਾ ਹੈ। ਇਹ ਬੁੱਧੀਜੀਵੀ ਵਰਗ ਲੋਕਾਂ ਦਾ ਰਾਹ ਦਸੇਰਾ ਹੁੰਦਾ ਹੈ। ਲੋਕ ਇਸ ਵਰਗ ਦੇ ਪਦ-ਚਿੰਨ੍ਹਾਂ ’ਤੇ ਚਲਦੇ ਹਨ। 25 ਨਵੰਬਰ ਦੇ ਦਸਤਕ ’ਚ ਛਪਿਆ ਗੁਰਬਚਨ ਦਾ ਲੇਖ ‘ਲੇਖਕ ਤੇ ਸ਼ਰਾਬ: ਪੀਤੇ ਹੈਂ ਤੋ ਜੀਤੇ ਹੈਂ’ ਵਿਚ ਲੇਖਕ ਨੇ ਅਨੇਕਾਂ ਹੀ ਉੱਚ-ਕੋਟੀ ਦੇ ਸਾਹਿਤਕਾਰਾਂ ਦੀਆਂ ਮਿਸਾਲਾਂ ਦਿੱਤੀਆਂ ਜੋ ਸ਼ਰਾਬ ਵਿਚ ਗੜੁੱਚ ਹੋ ਕੇ ਉੱਚ ਪਾਏ ਦੀ ਰਚਨਾ ਕਰਦੇ ਰਹੇ। ....
Available on Android app iOS app
Powered by : Mediology Software Pvt Ltd.