ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਅਦਬੀ ਸੰਗਤ › ›

Featured Posts
ਭਾਸ਼ਾ ਪ੍ਰਵਿਰਤੀ: ਮਨ ਭਾਸ਼ਾ ਕਿਵੇਂ ਸਿਰਜਦਾ ਹੈ?

ਭਾਸ਼ਾ ਪ੍ਰਵਿਰਤੀ: ਮਨ ਭਾਸ਼ਾ ਕਿਵੇਂ ਸਿਰਜਦਾ ਹੈ?

ਮਨਮੋਹਨ ਮਨੋਭਾਸ਼ਾਵਿਗਿਆਨੀ, ਵਿਕਾਸਵਾਦੀ ਮਨੋਵਿਗਿਆਨੀ ਤੇ ਸੰਗਿਆਨ ਵਿਗਿਆਨੀ ਸਟੀਵਨ ਪਿੰਕਰ ਨੇ ਆਪਣੀ ਕਿਤਾਬ ‘ਦਿ ਲੈਂਗੂਏਜ ਇੰਸਟਿੰਕਟ’ (2015) ’ਚ ਮਨੁੱਖ ਦੀ ਭਾਸ਼ਾ ਪ੍ਰਵਿਰਤੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਇਸ ਨਾਲ ਭਾਸ਼ਾ ਵਿਗਿਆਨ ਦੀ ਹੁਣ ਤਕ ਦੀ ਇਤਿਹਾਸਕ, ਤੁਲਨਾਤਮਕ ਅਤੇ ਸੰਰਚਨਾਤਮਕ ਸਮਝ ਨੂੰ ਨਵੀਂ ਤੇ ਨਿਵੇਕਲੀ ਦਿਸ਼ਾ ਮਿਲੀ ਹੈ। ਇਸ ਅਧਿਐਨ ਰਾਹੀਂ ਭਾਸ਼ਾ ...

Read More

ਹਰਿਆਣਾ ’ਚ ਹੋਂਦ ਲਈ ਸੰਘਰਸ਼ ਕਰਦੀ ਪੰਜਾਬੀ

ਹਰਿਆਣਾ ’ਚ ਹੋਂਦ ਲਈ ਸੰਘਰਸ਼ ਕਰਦੀ ਪੰਜਾਬੀ

ਡਾ. ਸੁਦਰਸ਼ਨ ਗਾਸੋ ਭਾਸ਼ਾ ਕਿਸੇ ਵੀ ਸਮਾਜ ਦਾ ਦਿਲ ਹੁੰਦੀ ਹੈ। ਇਸ ਦੀ ਹਿਫ਼ਾਜ਼ਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਜਿਹੜਾ ਸਮਾਜ ਇਸ ਦੀ ਹਿਫ਼ਾਜ਼ਤ ਨਹੀਂ ਕਰਦਾ, ਉਸ ਦੇ ਹਸ਼ਰ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਮਾਂ-ਬੋਲੀ ਸਭ ਖ਼ੁਸ਼ੀਆਂ ਦੀ ਖਾਣ ਹੁੰਦੀ ਹੈ। ਮਾਂ-ਬੋਲੀ ਦੀ ਚਾਬੀ ਨਾਲ ਅਣਗਿਣਤ ਸਮੱਸਿਆਵਾਂ ਦੇ ...

Read More

ਹੋਮਰ, ਇਲੀਅਡ ਅਤੇ ਹਰਦਿਲਬਾਗ ਸਿੰਘ ਗਿੱਲ

ਹੋਮਰ, ਇਲੀਅਡ ਅਤੇ ਹਰਦਿਲਬਾਗ ਸਿੰਘ ਗਿੱਲ

ਰਾਜੇਸ਼ ਸ਼ਰਮਾ* ਕਲਾਸਕੀ ਯੂਨਾਨੀ ਮਹਾਂਕਾਵਿ ਇਲੀਅਡ ਨੂੰ ਆਮ ਰਾਇ ਵਿਚ ਅੱਜ ਹੋਮਰ ਦੀ ਰਚਨਾ ਮੰਨਿਆ ਜਾਂਦਾ ਹੈ। ਮਿਲਮਨ ਪੈਰੀ ਨੇ ਆਪਣੀਆਂ ਖੋਜਾਂ ਰਾਹੀਂ ਇਸ ਦੇ ਵਿਕਾਸ ਵਿਚ ਮੌਖਿਕ ਕਾਵਿ ਪਰੰਪਰਾ ਦੀ ਅਹਿਮ ਭੂਮਿਕਾ ਨੂੰ ਸਾਹਮਣੇ ਲਿਆਂਦਾ, ਫੇਰ ਵੀ ਇਸ ਦੇ ਸਾਹਿਤਕ ਕਿਰਤ ਹੋਣ ਤੋਂ ਮੁਨਕਰ ਹੋਣਾ ਸੰਭਵ ਨਹੀਂ। ਤਾਂਬਾ ਯੁੱਗ ਦੀ ...

Read More

ਕਲਮ ਤੇ ਜ਼ਿੰਦਗੀ ਦੇ ਸੰਘਰਸ਼ ਦੀ ਦਾਸਤਾਨ

ਕਲਮ ਤੇ ਜ਼ਿੰਦਗੀ ਦੇ ਸੰਘਰਸ਼ ਦੀ ਦਾਸਤਾਨ

ਪ੍ਰੋ. (ਡਾ.) ਕ੍ਰਿਸ਼ਨ ਕੁਮਾਰ ਰੱਤੂ ਟੋਨੀ ਮੌਰੀਸਨ ਦੀ ਮੌਤ ’ਤੇ ਪਹਿਲੀ ਪ੍ਰਤੀਕਿਰਿਆ ਸੀ: ‘‘ਟੋਨੀ ਮੌਰੀਸਨ ਦਾ ਚਲਾਣਾ ਸਾਹਿਤ ਦੀ ਸਿਆਹਫਾਮ ਤਾਕਤ ਦਾ ਘਾਟਾ ਹੈ।’’ ਸਾਹਿਤ ਦਾ ਨੋਬੇਲ ਜਿੱਤਣ ਵਾਲੀ ਪਹਿਲੀ ਸਿਆਹਫਾਮ ਮਹਿਲਾ ਲੇਖਕ ਟੋਨੀ ਮੌਰੀਸਨ 88 ਵਰ੍ਹਿਆਂ ਦੀ ਉਮਰ ਵਿਚ ਇਸ ਦੁਨੀਆਂ ਤੋਂ ਵਿਦਾ ਹੋ ਗਈ। ਮੌਰੀਸਨ ਵਿਸ਼ਵ ਅੰਗਰੇਜ਼ੀ ਸਾਹਿਤ ਦੀ ...

Read More

ਇਤਿਹਾਸਕ ਦਸਤਾਵੇਜ਼ ‘ਦਹਿਸ਼ਤ 1947’

ਇਤਿਹਾਸਕ ਦਸਤਾਵੇਜ਼ ‘ਦਹਿਸ਼ਤ 1947’

ਸ.ਪ. ਸਿੰਘ (ਡਾ.) ਭਾਰਤੀ ਇਤਿਹਾਸ ਵਿਚ ਅਗਸਤ 1947 ਨੂੰ ਇਕ ਨਵੇਂ ਦੇਸ਼ ਦੇ ਜਨਮ ਦੇ ਨਾਲ-ਨਾਲ ਹਿੰਦੋਸਤਾਨ ਨੂੰ ਬਰਤਾਨਵੀ ਰਾਜ ਤੋਂ ਮੁਕਤੀ ਤੇ ਆਜ਼ਾਦੀ ਦੀ ਪ੍ਰਾਪਤੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਪਰ ਇਸ ਸਾਕਾਰਾਤਮਕ ਪ੍ਰਸਥਿਤੀ ਦੇ ਵਿਪਰੀਤ ਇਸ ਨੂੰ ਦੇਸ਼ ਦੀ ਵੰਡ ਵਿਸ਼ੇਸ਼ ਕਰ ਪੰਜਾਬ ਤੇ ਬੰਗਾਲ ਦੀ ਵੰਡ ਦੇ ...

Read More

ਰੱਬ ਦਾ ਗੁਆਂਢੀ

ਰੱਬ ਦਾ ਗੁਆਂਢੀ

ਜਗਵਿੰਦਰ ਜੋਧਾ ਮਿਰਜ਼ਾ ਅਸਦ-ਉੱਲਾ ਖ਼ਾਨ ਗ਼ਾਲਿਬ ਦੀ ਤੰਗਦਸਤੀ ਦੇ ਕਿੱਸੇ ਵੀ ਉਸ ਦੀ ਸ਼ਾਇਰੀ ਜਿੰਨੇ ਹੀ ਮਸ਼ਹੂਰ ਰਹੇ। ਆਗਰੇ ਦੇ ਨਵਾਬੀ ਖਾਨਦਾਨ ਵਿਚ ਉਸ ਦੇ ਜਨਮ ਤੋਂ ਲੈ ਦਿੱਲੀ ਆਉਣ, ਆਪਣੀ ਪੈਨਸ਼ਨ ਬਹਾਲੀ ਲਈ ਅੰਗਰੇਜ਼ਾਂ ਖ਼ਿਲਾਫ਼ ਲੰਮੇ ਮੁਕੱਦਮੇ ਲੜਨ, ਖਾਣ-ਪੀਣ ਦੇ ਸ਼ੌਕ ਤੋਂ ਲੈ ਕੇ ਚਾਵੜੀ ਬਾਜ਼ਾਰ ਦੀਆਂ ਤਵਾਇਫ਼ਾ ਨਾਲ ਮੁਆਸ਼ਕਿਆਂ ...

Read More

ਬੇਬੇ ਚਿੰਤੀ ਨੇ ਕੰਮ ਸਿੱਖਿਆ

ਬੇਬੇ ਚਿੰਤੀ ਨੇ ਕੰਮ ਸਿੱਖਿਆ

ਕਹਾਣੀਆਂ ਵਰਗੇ ਲੋਕ-8 ਪ੍ਰੇਮ ਗੋਰਖੀ ਖੁਸ਼ੀਏ ਤੇ ਚਿੰਤੀ ਦੀ ਜੋੜੀ ਸੀ ਵੀ ਬੜੀ ਕਮਾਲ ਦੀ। ਇਸੇ ਲਈ ਤਾਂ ਲੋਕ ਮੁੜ-ਘਿੜ ਦੇਖਣ ਆਉਂਦੇ ਸੀ। ਜਿਹਨੇ ਵੀ ਇਹ ਸਾਕ ਕੀਤਾ ਸੀ, ਮੈਂ ਮਨ ਹੀ ਮਨ ਹਮੇਸ਼ਾਂ ਉਹਨੂੰ ਗਾਲ੍ਹਾਂ ਕੱਢਦਾ। ਕਈ ਚੀਜ਼ਾਂ ਹੁੰਦੀਆਂ ਉਹ ਦੇਖਣ ਨੂੰ ਚੰਗੀਆਂ ਲੱਗਦੀਆਂ ਹਨ। ਕਈ ਚੀਜ਼ਾਂ ਦੇ ਗੁਣਾਂ ਵੱਲ ਦੇਖੀਦਾ, ...

Read More


ਸ਼ਬਦ ਦੀ ਮਹਿਮਾ

Posted On May - 19 - 2019 Comments Off on ਸ਼ਬਦ ਦੀ ਮਹਿਮਾ
ਕਿਸੇ ਵੀ ਭਾਸ਼ਾ ਦਾ ਆਧਾਰ ਉਸ ਦੇ ਸ਼ਬਦ ਹੁੰਦੇ ਹਨ। ਭਾਸ਼ਾ ਦੋ ਇਨਸਾਨਾਂ ਵਿਚਕਾਰ ਸੰਵਾਦ ਦਾ ਮਾਧਿਅਮ ਹੁੰਦੀ ਹੈ। ਇਹੋ ਇਕ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਭਾਵਾਂ ਦਾ ਪ੍ਰਗਟਾਅ ਕਰ ਸਕਦਾ ਹੈ। ਸ਼ਬਦਾਂ ਦੀ ਅਣਹੋਂਦ ਵਿਚ ਵੀ ਸੰਵਾਦ ਸੰਭਵ ਹੈ, ਪਰ ਚੁੱਪ ਦੀ ਭਾਸ਼ਾ ਰਾਹੀਂ ਆਪਣੀ ਗੱਲ ਦਾ ਮੁਕੰਮਲ ਇਜ਼ਹਾਰ ਸੰਭਵ ਨਹੀਂ। ਇਹ ਵੀ ਜ਼ਰੂਰੀ ਨਹੀਂ ਕਿ ਸੰਕੇਤਾਂ ਰਾਹੀਂ ਕੀਤਾ ਗਿਆ ਇਜ਼ਹਾਰ ਇੱਛਤ ਮੰਜ਼ਿਲ ....

ਸਰੈਣ ਸਿਹੁੰ ਦਾ ਜੀਤੂ

Posted On May - 19 - 2019 Comments Off on ਸਰੈਣ ਸਿਹੁੰ ਦਾ ਜੀਤੂ
ਪਿੰਡ ਦੇ ਭਾਈਚਾਰੇ ਅਨੁਸਾਰ ਉਹ ਮੇਰਾ ਵੱਡਾ ਭਰਾ ਸੀ, ਪਰ ਮੈਂ ਉਸ ਨੂੰ ਤਾਇਆ ਕਹਿ ਕੇ ਬੁਲਾਉਂਦਾ। ਉਹਦੀ ਘਰਵਾਲੀ ਨਸੀਬ ਕੌਰ ਅਕਸਰ ਮੈਨੂੰ ਛੇੜਦੀ, ‘‘ਵੇ ਛਿੰਦਿਆ, ਆਹ ਕਿਹੜਾ ਤੂੰ ਨਵਾਂ ਰਿਸ਼ਤਾ ਬਣਾ ਲਿਆ? ਆ ਲੈਣ ਦੇ ਚਾਚੀ ਨੂੰ। ਉਹਨੂੰ ਪੁੱਛੂੰਗੀ, ਉਹੀ ਤੇਰੇ ਕੰਨ ਖਿੱਚੂ।’’ ਮੈਂ ਨੀਵੀਂ ਪਾ ਕੇ ਹੱਸ ਛੱਡਦਾ। ਅਗਲੀ ਵਾਰ ਵੀ ਉਨ੍ਹਾਂ ਦੇ ਘਰ ਜਾ ਕੇ ਮੇਰੇ ਮੂੰਹੋਂ ਆਪਣੇ ਆਪ ਨਿਕਲ ਜਾਂਦਾ, ‘‘ਤਾਇਆ ....

ਨੇੜਿਓਂ ਡਿੱਠੇ ਡਾ. ਕਿਰਪਾਲ ਸਿੰਘ ਹਿਸਟੋਰੀਅਨ

Posted On May - 19 - 2019 Comments Off on ਨੇੜਿਓਂ ਡਿੱਠੇ ਡਾ. ਕਿਰਪਾਲ ਸਿੰਘ ਹਿਸਟੋਰੀਅਨ
ਇਤਿਹਾਸ ਅਤੇ ਇਤਿਹਾਸਕਾਰੀ ਦੇ ਖੇਤਰ ਵਿਚ ਡਾ. ਕਿਰਪਾਲ ਸਿੰਘ ਦਾ ਨਾਮ ਚਮਕਦੇ ਸਿਤਾਰੇ ਵਾਂਗ ਹੈ। ਸਮਕਾਲੀ ਅਤੇ ਗ਼ੈਰ-ਸਮਕਾਲੀ ਸਰੋਤਾਂ ਵਿਚੋਂ ਯਥਾਰਥ ਇਤਿਹਾਸ ਨੂੰ ਕੱਢ ਕੇ ਪੇਸ਼ ਕਰਨਾ ਵੀ ਇਕ ਵੱਡੀ ਕਲਾ ਹੈ। ਡਾ. ਕਿਰਪਾਲ ਸਿੰਘ ਇਸ ਕਲਾ ਦੇ ਮਾਹਿਰ ਸਨ। ਜਦੋਂ ਵੀ ਕਦੇ ਕਿਸੇ ਇਤਿਹਾਸਕ ਵਿਸ਼ੇ ਉੱਤੇ ਗੱਲ ਚੱਲਦੀ ਤਾਂ ਉਨ੍ਹਾਂ ਦਾ ਨਜ਼ਰੀਆ ਸਭ ਤੋਂ ਵੱਖਰਾ ਅਤੇ ਸਟੀਕ ਹੁੰਦਾ ਸੀ। ....

ਖੰਨੇ ਮਰਨੈ ਜਾਂ ਜਲੰਧਰ

Posted On May - 12 - 2019 Comments Off on ਖੰਨੇ ਮਰਨੈ ਜਾਂ ਜਲੰਧਰ
ਜਦ ਮੈਂ ਪਚਵੰਜਾ ਸਾਲਾਂ ਦਾ ਹੋਇਆ ਤਾਂ ਮੈਨੂੰ ਮਰਨ ਦਾ ਡਰ ਵੀ ਬਹੁਤ ਵਧ ਗਿਆ। ਐਵੇਂ ਘਬਰਾਹਟ ਹੋਣ ਲੱਗ ਪੈਂਦੀ ਸੀ। ਏਸ ਡਰ ਨੂੰ ਸੁਣ ਕੇ ਮੇਰਾ ਡਾਕਟਰ ਦਰਸ਼ਨ ਸਿੰਘ ਹੱਸਦਾ ਹੋਇਆ ਕਹਿੰਦਾ, ‘‘ਕਿਉਂ ਡਰ ਲੱਗਦੈ ਮੌਤ ਤੋਂ?’’ ... ਮੈਂ ਐਵੇਂ ਕਹਿ ਦਿੰਦਾ, ‘‘ਨਹੀਂ, ਏਨਾ ਤਾਂ ਨਹੀਂ।...’’ ਅਸਲੀ ਗੱਲ ਉਹਨੂੰ ਦੱਸਣ ਲਈ ਮੈਂ ਕਹਿੰਦਾ, ‘‘ਅਸਲ ’ਚ ਮੈਂ ਕੱਲ੍ਹ ਚੰਡੀਗੜ੍ਹ ਜਾਣੈ ਜਾਂ ਦਿੱਲੀ ਜਾਣੈ। ਬੱਸ ਤੁਸੀਂ ....

ਐਲਾਨਾਂ ਦੀ ਅਸਲੀਅਤ ਤੇ ਸਿੱਟੇ

Posted On May - 5 - 2019 Comments Off on ਐਲਾਨਾਂ ਦੀ ਅਸਲੀਅਤ ਤੇ ਸਿੱਟੇ
ਅਠਾਈ ਅਪਰੈਲ ਵਾਲੇ ਐਤਵਾਰ ਨੂੰ ਸੰਪਾਦਕ ਸਵਰਾਜਬੀਰ ਦੇ ਸੰਪਾਦਕੀ ‘ਛੇ ਹਜ਼ਾਰ ਰੁਪਏ ਬਨਾਮ ਇਕ ਲੱਖ’ ਵਿਚ ਸਿਆਸੀ ਪਾਰਟੀਆਂ ਦੇ ਚੁਣਾਵੀ ਐਲਾਨਾਂ ਜਾਂ ਕਹੀਏ ਦਿਲ-ਖਿੱਚਵੀਆਂ ਰਿਆਇਤਾਂ ਨੂੰ ਆਧਾਰ ਬਣਾ ਕੇ ਕੁਝ ਸੱਚੀਆਂ ਪਰ ਕੌੜੀਆਂ ਗੱਲਾਂ ਕੀਤੀਆਂ ਹਨ। ਇਸ ਦਾ ਹੋਰ ਵਿਸਥਾਰ ਕਰਦਿਆਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ....

ਮੋਹ ਦੀਆਂ ਤੰਦਾਂ

Posted On May - 5 - 2019 Comments Off on ਮੋਹ ਦੀਆਂ ਤੰਦਾਂ
ਦਾਸ ਨੂੰ ਪਤਾ ਨਈਂ ਕੀ ਹੋ ਗਿਆ ਸੀ, ਉਹ ਤਾਂ ਖ਼ੁਸ਼ ਹੀ ਬੜਾ ਰਹਿੰਦਾ ਹੁੰਦਾ ਸੀ। ਹਰ ਵੇਲੇ ਦੂਜਿਆਂ ਨੂੰ ਮਖੌਲ ਕਰੀ ਜਾਣੇ, ਟਿੱਚਰਾਂ ਕਰੀ ਜਾਣੀਆਂ। ਹੁਣ ਤਾਂ ਦਿਨ ਰਾਤ ਖਿਝਿਆ ਰਹਿੰਦਾ। ਔਖਾ ਔਖਾ ਬੋਲਦਾ ਤੇ ਦੇਖਦਾ ਵੀ ਵੱਢਖਾਣਿਆਂ ਵਾਂਗ। ਅਸੀਂ ਨਿਆਣੇ ਤਾਂ ਇਹੋ ਸੋਚਦੇ ਕਿ ਜਦੋਂ ਦੀ ਦਾਸ ਦੀ ਦੂਜੀ ਵਹੁਟੀ ਆਈ ਹੈ, ਉਸੇ ਨੇ ਕੋਈ ਜਾਦੂ-ਟੂਣਾ ਕਰ ਦਿੱਤਾ ਹੋਵੇਗਾ। ....

ਗੁਰੂ ਅੰਗਦ ਦੇਵ ਜੀ ਦੀ ਵਡਮੁੱਲੀ ਦੇਣ

Posted On May - 5 - 2019 Comments Off on ਗੁਰੂ ਅੰਗਦ ਦੇਵ ਜੀ ਦੀ ਵਡਮੁੱਲੀ ਦੇਣ
ਸਿੱਖ ਗੁਰੂ ਸਹਿਬਾਨ ਦੀ ਪਰੰਪਰਾ ਵਿਚ ਗੁਰੂ ਅੰਗਦ ਦੇਵ ਜੀ ਦੂਜੇ ਗੁਰੂ ਹਨ। ਇਨ੍ਹਾਂ ਦਾ ਜਨਮ 31 ਮਾਰਚ 1504 ਨੂੰ ਪਿੰਡ ਮੱਤੇ ਦੀ ਸਰਾਂ (ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ) ਵਿਚ ਸ੍ਰੀ ਫੇਰੂਮੱਲ ਅਤੇ ਮਾਤਾ ਸਭਰਾਈ (ਦਇਆ ਕੌਰ) ਦੇ ਘਰ ਹੋਇਆ। ਗੁਰੂ ਅੰਗਦ ਦੇਵ ਜੀ ਪਹਿਲੇ ਗੁਰੂ ਨਾਨਕ ਦੇਵ ਜੀ ਦੀ ਬਿੰਦੀ ਔਲਾਦ ਤਾਂ ਨਹੀਂ ਸਨ, ਪਰ ਨਾਦੀ ਔਲਾਦ ਦੀ ਬਿਹਤਰੀਨ ਮਿਸਾਲ ਹਨ। ....

‘ਆਈ ਪੁਰੇ ਦੀ ਵਾਅ’ ਮਾਣਦਿਆਂ

Posted On April - 28 - 2019 Comments Off on ‘ਆਈ ਪੁਰੇ ਦੀ ਵਾਅ’ ਮਾਣਦਿਆਂ
ਪੱਛਮੀ ਪੰਜਾਬ ’ਚ ਸ਼ਾਹਮੁਖੀ ’ਚ ਛਪੀ ਕਿਤਾਬ ‘ਆਈ ਪੁਰੇ ਦੀ ਵਾਅ’ ਦੇ ਲੇਖਕ ਨੈਣ ਸੁੱਖ ਦਾ ਅਸਲ ਨਾਮ ਖ਼ਾਲਿਦ ਪਰਵੇਜ਼ ਹੈ ਜੋ ਪੇਸ਼ੇ ਵਜੋਂ ਵਕੀਲ ਹੈ। ਉਹਦੀਆਂ ਹੁਣ ਤੱਕ ਪੰਜ ਕਿਤਾਬਾਂ ‘ਕਿੱਕਰ ਤੇ ਅੰਗੂਰ’ (ਕਵਿਤਾ), ‘ਠੀਕਰੀਆਂ’, ‘ਉੱਥਲ ਪੁੱਥਲ’, ‘ਸ਼ਹੀਦ’ (ਕਹਾਣੀਆਂ) ਤੇ ‘ਮਾਧੋ ਲਾਲ ਹੁਸੈਨ’ (ਨਾਵਲ) ਛਪ ਚੁੱਕੀਆਂ ਹਨ। ਉਸ ਦੇ ਨਾਵਲ ‘ਮਾਧੋ ਲਾਲ ਹੁਸੈਨ’ ਤੇ ਕਹਾਣੀ ਸੰਗ੍ਰਹਿ ‘ਸ਼ਹੀਦ’ ਦਾ ਪਾਕਿਸਤਾਨੀ ਪੰਜਾਬੀ ਅਦਬੀ ਹਲਕਿਆਂ ’ਚ ਖ਼ਾਸਾ ....

ਬੰਦੇ ਦਾ ਬੰਦਾ ਦਾਰੂ

Posted On April - 28 - 2019 Comments Off on ਬੰਦੇ ਦਾ ਬੰਦਾ ਦਾਰੂ
ਪੰਜਾਬੀ ਟ੍ਰਿਬਊਨ (ਦਸਤਕ 14 ਅਪਰੈਲ 2019) ਵਿਚ ਛਪੇ ਮੇਰੇ ਲੇਖ ‘ਮੈਂ ਜਾਤੀਵਾਦੀ ਸਮਾਜ ਵਿਚ ਮਰਨਾ ਨਹੀਂ ਚਾਹੁੰਦੀ’ ਬਾਰੇ ਕਈ ਪਾਠਕਾਂ ਨੇ ਆਪਣੇ ਵਿਚਾਰ ਦੱਸੇ। ....

ਆਪਣੇ ਹਿੱਸੇ ਦਾ ਵਤਨ

Posted On April - 28 - 2019 Comments Off on ਆਪਣੇ ਹਿੱਸੇ ਦਾ ਵਤਨ
ਸ੍ਰਿਸ਼ਟੀ ਦੇ ਦੋ ਮਨੁੱਖੀ ਜੀਵ, ਔਰਤ ਤੇ ਮਰਦ ਦਾ ਰਿਸ਼ਤਾ ਮਾਂ-ਪੁੱਤਰ ਤੋਂ ਲੈ ਕੇ ਪਤੀ-ਪਤਨੀ/ਪ੍ਰੇਮਿਕਾ ਤੱਕ ਫੈਲਦਾ ਹੈ। ਇਨ੍ਹਾਂ ਸਾਰੇ ਰਿਸ਼ਤਿਆਂ ਨੂੰ ਅਸੀਂ ਰਿਸ਼ਤਿਆਂ ਦਾ ਬੰਧਨ ਕਹਿੰਦੇ ਹਾਂ। ਬੰਧਨ ਧਾਗੇ ਦਾ ਹੋਵੇ ਤਾਂ ਖ਼ੂਬਸੂਰਤ, ਪਰ ਰੱਸੀ ਜਾਂ ਲੋਹੇ ਦਾ ਹੋ ਜਾਵੇ ਤਾਂ ਸਾਹ ਘੁਟਦਾ ਹੈ। ਸਮਾਜ ਤੇ ਨਿਜ਼ਾਮ ਵਿਚ ਜਿਹੜੀ ਵੀ ਚੀਜ਼ ਸੁਰੱਖਿਆ ਲਈ ਹੁੰਦੀ ਹੈ, ਪਤਾ ਹੀ ਨਹੀਂ ਲੱਗਦਾ ਕਦੋਂ ਉਹ ਬੰਧਨ, ਕਦੋਂ ਮਜਬੂਰੀ ....

ਵਿਸਾਖ

Posted On April - 14 - 2019 Comments Off on ਵਿਸਾਖ
ਇਸ ਦਿਨ ਤੱਕ ਕਣਕਾਂ ਪੱਕ ਜਾਂਦੀਆਂ ਹਨ, ਸੁਨਹਿਰੀ ਫ਼ਸਲਾਂ ਝੂਮਦੀਆਂ ਹਨ। ਬੱਦਲ ਦਿੱਸੇ, ਕਿਸਾਨ ਨੂੰ ਕਾਂਬਾ ਛਿੜ ਜਾਂਦਾ ਹੈ। ਬਾਪੂ ਜੀ ਕਿਹਾ ਕਰਦੇ- ਇਸ ਮਹੀਨੇ ਰੱਬ ਪੁੱਛੇ, ਕੋਈ ਇਕ ਅੱਧ ਕਣੀ ਕੇਰ ਦਿਆਂ? ਕਿਸਾਨ ਕਹੇਗਾ- ਪਾਣੀ ਦੀ ਦਰਕਿਨਾਰ, ਇਸ ਵਕਤ ਤਾਂ ਸੋਨੇ ਦੀ ਕਣੀ ਵੀ ਨਾ ਸੁੱਟੀਂ ਬਾਬਾ। ....

ਤਿਨਾ ਦਰੀਆਵਾ ਸਿਉ ਦੋਸਤੀ

Posted On April - 7 - 2019 Comments Off on ਤਿਨਾ ਦਰੀਆਵਾ ਸਿਉ ਦੋਸਤੀ
ਦਰਿਆ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਵਗਦਾ ਹੋਇਆ ਪਾਣੀ। ਖੜ੍ਹੇ ਪਾਣੀ ਦੀ ਨਿਸਬਤ ਵਗਦਾ ਪਾਣੀ ਸ਼ੁੱਧ ਹੁੰਦਾ ਹੈ। ਦਰਿਆ ਸਾਡੀ ਸੱਭਿਅਤਾ ਹੈ। ਇਹ ਸਾਡੇ ਮੁਹਾਵਰਿਆਂ ’ਚ ਵੀ ਰਮਿਆਂ ਹੋਇਆ ਹੈ। ....

ਪੰਜਾਬੀ ਨਾਟਕਾਂ ’ਚ ਭਗਤ ਸਿੰਘ

Posted On March - 31 - 2019 Comments Off on ਪੰਜਾਬੀ ਨਾਟਕਾਂ ’ਚ ਭਗਤ ਸਿੰਘ
ਜਦੋਂ ਕੋਈ ਸਮੀਖਿਆਕਾਰ ਕਿਸੇ ਰਚਨਾ ਦੀ ਸਮੀਖਿਆ ਕਰਦਾ ਹੈ ਤਾਂ ਉਸ ਨੂੰ ਆਪਣੀ ਸਮਝ ਅਨੁਸਾਰ ਉਸ ਰਚਨਾ ਦੀ ਸਮੀਖਿਆ ਕਰਨ ਦੀ ਪੂਰੀ ਖੁੱਲ੍ਹ ਹੁੰਦੀ ਹੈ। ਪਰ ਜਦੋਂ ਰਚਨਾ ਨੂੰ ਬਿਨਾਂ ਪੜ੍ਹੇ-ਜਾਣੇ ਸਮੀਖਿਆ ਕੀਤੀ ਜਾਵੇ ਤਾਂ ਇਹ ਰਚਨਾ ਨਾਲ ਬਹੁਤ ਵੱਡਾ ਅਨਿਆਂ ਹੁੰਦਾ ਹੈ। ....

ਮੇਰੇ ਪਿੰਡ ਦੇ ਕੁਝ ਪਾਤਰ

Posted On March - 31 - 2019 Comments Off on ਮੇਰੇ ਪਿੰਡ ਦੇ ਕੁਝ ਪਾਤਰ
ਮੈਂ ਆਪਣੇ ਨਾਨਕੇ ਪਿੰਡ ਦਾਊਂ ਹੀ ਜੰਮਿਆ ਪਲਿਆ। ਇਸ ਜਨਮ-ਭੋਇੰ ’ਤੇ 58 ਸਾਲ ਗੁਜ਼ਾਰੇ ਤੇ 1998 ’ਚ ਮੁਹਾਲੀ ਆ ਵੱਸਿਆ। ਮੇਰੀ ਸਿਮਰਤੀ ’ਚ ਮੇਰਾ ਪਿੰਡ ਵਸਿਆ ਹੋਇਆ ਹੈ। ਉਦੋਂ ਮੇਰੇ ਵਸੇਬੇ ਵਾਲੇ ਪਿੰਡ ਦੀ ਆਬਾਦੀ ਇਕ ਹਜ਼ਾਰ ਤੋਂ ਵੀ ਘੱਟ ਸੀ। ਮੈਂ ਆਪਣੇ ਪਿੰਡ ਦੀਆਂ ਸਾਰੀਆਂ ਗਲੀਆਂ ’ਚ ਲੰਘਦਾ ਰਿਹਾ ਹਾਂ। ....

ਕ੍ਰਿਸ਼ਨਾ ਸੋਬਤੀ ਤੇ ਉਸ ਦਾ ਰਚਨਾ ਸੰਸਾਰ

Posted On March - 31 - 2019 Comments Off on ਕ੍ਰਿਸ਼ਨਾ ਸੋਬਤੀ ਤੇ ਉਸ ਦਾ ਰਚਨਾ ਸੰਸਾਰ
ਉੱਘੀ ਹਿੰਦੀ ਲੇਖਿਕਾ ਕ੍ਰਿਸ਼ਨਾ ਸੋਬਤੀ ਨੇ ਪੰਜਾਬੀ ਜਨਜੀਵਨ ਤੇ ਸੱਭਿਆਚਾਰ ਨੂੰ ਆਪਣੀਆਂ ਲਿਖਤਾਂ ਰਾਹੀਂ ਬਹੁਤ ਚੰਗੀ ਤਰ੍ਹਾਂ ਉਜਾਗਰ ਕੀਤਾ। ਉਹ 94 ਸਾਲ ਦੀ ਉਮਰ ਵਿਚ ਇਸ ਦੁਨੀਆਂ ਤੋਂ ਵਿਦਾ ਹੋ ਗਈ, ਪਰ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾਂ ਜਿਉਂਦੀ ਰਹੇਗੀ। ....

ਪੰਜਾਬੀ ਨਾਟਕਾਂ ’ਚ ਭਗਤ ਸਿੰਘ

Posted On March - 24 - 2019 Comments Off on ਪੰਜਾਬੀ ਨਾਟਕਾਂ ’ਚ ਭਗਤ ਸਿੰਘ
ਇਹ ਵਿਚਾਰਨ ਵਾਲੀ ਗੱਲ ਹੈ ਕਿ ਭਗਤ ਸਿੰਘ ਬਾਬਤ ਲਿਖੇ ਗਏ ਨਾਟਕ ਕਿੱਥੋਂ ਤਕ ਸਫਲ ਹੋਏ ਹਨ। ਉਸ ਬਾਰੇ ਪਹਿਲਾ ਨਾਟਕ ਸੀ ਡਾ. ਹਰਚਰਨ ਸਿੰਘ ਦਾ 1980 ਵਿਚ ਛਪਿਆ ਨਾਟਕ ‘ਮਸੀਹਾ ਸੂਲੀ ’ਤੇ ਮੁਸਕਾਇਆ’। ਵਾਪਰਨ ਵਾਲੀ ਘਟਨਾ ਸ਼ਹੀਦ ਦੇ ਫਾਂਸੀ ਚੜ੍ਹਨ ਤੋਂ ਅੱਧਾ ਕੁ ਘੰਟਾ ਪਹਿਲਾਂ ਦੀ ਹੈ। ....
Available on Android app iOS app
Powered by : Mediology Software Pvt Ltd.