ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਸੰਪਾਦਕੀ › ›

Featured Posts
ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ...

ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ...

ਨਰਾਇਣ ਦੱਤ ਬਾਈ ਸਾਲ ਪਹਿਲਾਂ 29 ਜੁਲਾਈ 1997 ਨੂੰ ਮਹਿਲ ਕਲਾਂ ਦੀ ਵਿਦਿਆਰਥਣ ਕਿਰਨਜੀਤ ਕੌਰ ਨਾਲ ਸਮੂਹਿਕ ਜਬਰ-ਜਨਾਹ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਉਸੇ ਹੀ ਦਿਨ ਉਸ ਦਾ ਸਾਈਕਲ, ਕਿਤਾਬਾਂ-ਕਾਪੀਆਂ ਅਤੇ ਵਸਤਰ ਇਸ ਕਾਰੇ ਨੂੰ ਅੰਜਾਮ ਦੇਣ ਵਾਲਿਆਂ ਦੇ ਪਰਿਵਾਰ ਦੇ ਖੇਤ ਵਿਚੋਂ ਮਿਲਣ ਦੇ ਬਾਵਜੂਦ, ਪੁਲੀਸ ...

Read More

ਪੱਤਰਕਾਰੀ ਦੇ ਸਰੋਕਾਰ ਅਤੇ ਦਰਪੇਸ਼ ਵੰਗਾਰਾਂ

ਪੱਤਰਕਾਰੀ ਦੇ ਸਰੋਕਾਰ ਅਤੇ ਦਰਪੇਸ਼ ਵੰਗਾਰਾਂ

ਬੂਟਾ ਸਿੰਘ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਪੱਤਰਕਾਰਾਂ ਲਈ ਸਹੂਲਤਾਂ ਦਾ ਐਲਾਨ ਕੀਤੇ ਜਾਣ ਨਾਲ ਪੱਤਰਕਾਰ ਭਾਈਚਾਰੇ ਦਾ ਖੁਸ਼ ਹੋਣਾ ਤਾਂ ਸਮਝ ਆਉਂਦਾ ਹੈ ਪਰ ਵੱਡੇ ਮਸਲੇ ਤਾਂ ਸ਼ਾਇਦ ਵਿਸਾਰ ਹੀ ਦਿੱਤੇ ਗਏ ਹਨ ਅਤੇ ਕਈ ਪੱਤਰਕਾਰਾਂ ਦਾ ਭਵਿੱਖ ਕੌਂਟਰੈਕਟ ਪ੍ਰਣਾਲੀ ਦੀ ਭੇਂਟ ਚੜ੍ਹ ਗਿਆ ਹੈ। ਜਾਪਦਾ ਹੈ, ਸੱਤਾ ਦੀਆਂ ਸਹੂਲਤਾਂ ...

Read More

ਮਾਂ-ਬੋਲੀ ਪੰਜਾਬੀ

ਮਾਂ-ਬੋਲੀ ਪੰਜਾਬੀ

ਕਿਸੇ ਬੋਲੀ ਦਾ ਦੂਸਰੀ ਬੋਲੀ ਨਾਲ ਕੋਈ ਝਗੜਾ ਨਹੀਂ ਹੁੰਦਾ। ਪੁਰਾਣੇ ਸਮਿਆਂ ਤੋਂ ਮੱਧ ਏਸ਼ੀਆ, ਯੂਨਾਨ, ਇਰਾਨ, ਇਰਾਕ, ਅਫ਼ਗ਼ਾਨਿਸਤਾਨ ਅਤੇ ਹੋਰ ਖ਼ਿੱਤਿਆਂ ਤੋਂ ਲੋਕ ਪੰਜਾਬ ਵਿਚ ਆ ਕੇ ਵੱਸਦੇ ਰਹੇ। ਅਜੋਕੇ ਸਮਿਆਂ ਵਿਚ ਕਸ਼ਮੀਰ, ਬਿਹਾਰ, ਉੱਤਰ ਪ੍ਰਦੇਸ਼ ਤੇ ਹੋਰ ਪ੍ਰਾਂਤਾਂ ਦੇ ਲੋਕ ਪੰਜਾਬ ਵਿਚ ਆ ਵੱਸੇ। ਇਨ੍ਹਾਂ ਲੋਕਾਂ ਨੇ ਪੰਜਾਬੀ ...

Read More

ਆਯੂਸ਼ਮਾਨ ਭਾਰਤ ਦਾ ਇਕ ਸਾਲ

ਆਯੂਸ਼ਮਾਨ ਭਾਰਤ ਦਾ ਇਕ ਸਾਲ

ਪ੍ਰੀਤੀ ਸੂਦਨ* ਤੇ ਇੰਦੂ ਭੂਸ਼ਣ** ਨੌਂ ਸਾਲ ਦੇ ਸ਼ਿਵ ਦੇ ਦਿਲ ਦਾ ਵਾਲਵ ਲੀਕ ਕਰਦਾ ਸੀ। ਉਹ ਬੜੀ ਹੌਲੀ-ਹੌਲੀ ਚੀਕਾਂ ਮਾਰ ਰਿਹਾ ਸੀ ਜਦੋਂ ਉਸ ਦਾ ਪਿਤਾ ਬਿਹਾਰ ਦੇ ਇਕ ਹਸਪਤਾਲ ਤੋਂ ਉਸ ਨੂੰ ਵਾਪਸ ਘਰ ਲੈ ਕੇ ਆਇਆ। ਉਸ ਨੂੰ ਡਾਕਟਰ ਨੇ ਸਰਜਰੀ ਕਰਵਾਉਣ ਲਈ ਕਿਹਾ ਸੀ ਜਿਸ ਉੱਤੇ ਤਿੰਨ ...

Read More

ਹਮਲੇ ਸਾਊਦੀ ਅਰਬ ’ਤੇ, ਫ਼ਾਇਦਾ ਅਮਰੀਕਾ ਨੂੰ

ਹਮਲੇ ਸਾਊਦੀ ਅਰਬ ’ਤੇ, ਫ਼ਾਇਦਾ ਅਮਰੀਕਾ ਨੂੰ

ਸੰਜੀਵ ਪਾਂਡੇ ਸਾਊਦੀ ਅਰਬ ਤੇ ਇਰਾਨ ਦਰਮਿਆਨ ਤਣਾਅ ਇਕ ਵਾਰ ਫਿਰ ਵਧ ਗਿਆ ਹੈ। ਸਾਊਦੀ ਅਰਬ ਦੇ ਅਬਕੈਕ ਅਤੇ ਖੁਰਾਇਸ ਸਥਿਤ ਦੋ ਤੇਲ ਉਤਪਾਦਨ ਕੇਂਦਰਾਂ ਉੱਤੇ ਡਰੋਨ ਹਮਲੇ ਹੋਏ ਹਨ ਜਿਨ੍ਹਾਂ ਦੀ ਜ਼ਿੰਮੇਵਾਰੀ ਭਾਵੇਂ ਯਮਨ ਦੇ ਹੂਤੀ ਬਾਗ਼ੀਆਂ ਨੇ ਲਈ ਹੈ, ਪਰ ਅਮਰੀਕਾ ਇਸ ਪਿੱਛੇ ਇਰਾਨ ਦਾ ਹੱਥ ਮੰਨਦਾ ਹੈ। ਹਮਲੇ ...

Read More

ਕਿਸਾਨਾਂ ਦੀ ਆਮਦਨ ਵਧਾ ਕੇ ਘਟੇਗਾ ਖੇਤੀ ਸੰਕਟ

ਕਿਸਾਨਾਂ ਦੀ ਆਮਦਨ ਵਧਾ ਕੇ ਘਟੇਗਾ ਖੇਤੀ ਸੰਕਟ

ਡਾ. ਐੱਮਐੱਸ ਬਾਜਵਾ ਪੰਜਾਬ ਵਿਚ ਖੇਤੀਬਾੜੀ ਖੇਤਰ ਦੇ ਵਿਕਾਸ, ਖੇਤੀ ਉਤਪਾਦਨ ਅਤੇ ਇਸ ਤੇ ਆਧਾਰਿਤ ਆਰਥਿਕਤਾ ਵਿਚ ਬੇਮਿਸਾਲ ਵਾਧੇ ਦੇ ਬਾਵਜੂਦ ਕਿਸਾਨ ਭਾਈਚਾਰਾ ਲੋੜਾਂ ਨਾਲੋਂ ਘੱਟ ਆਮਦਨ ਕਾਰਨ ਆਰਥਿਕ ਤਣਾਅ ਵਿਚ ਹੈ। ਅਸਲ ਵਿਚ ਦੇਸ਼ ਦੀਆਂ ਪਿਛਲੇ ਸਮੇਂ ਦੀਆਂ ਸਰਕਾਰਾਂ ਅਤੇ ਨੀਤੀ ਘਾੜਿਆਂ ਨੇ ਕਿਸਾਨਾਂ ਲਈ ਟਿਕਾਊ ਉੱਚ ਖੇਤੀ ਉਤਪਾਦਕਤਾ, ਮੁਨਾਫੇ ...

Read More

ਮਹਾਨ ਪੰਜਾਬੀ ਸੂਰਾ ਅਹਿਮਦ ਖ਼ਾਨ ਖਰਲ

ਮਹਾਨ ਪੰਜਾਬੀ ਸੂਰਾ ਅਹਿਮਦ ਖ਼ਾਨ ਖਰਲ

ਜਤਿੰਦਰ ਮੌਹਰ ਕਾਰਲ ਮਾਰਕਸ ਨੇ ਹਿੰਦੋਸਤਾਨ ਦੇ ਹਾਲਾਤ (1853-1858) ਉੱਤੇ ‘ਨਿਊ ਯਾਰਕ ਡੇਲੀ ਟ੍ਰਿਬਿਊਨ’ ਅਖਬਾਰ ਲਈ ਦਰਜਨਾਂ ਲੇਖ ਲਿਖੇ। ਤਕਰੀਬਨ ਤੀਹ ਲੇਖ 1857 ਵਾਲੇ ਗ਼ਦਰ ਬਾਬਤ ਹਨ। ਇਨ੍ਹਾਂ ਲੇਖਾਂ ਵਿਚ ਮਾਰਕਸ ਲਗਾਤਾਰ ਪੰਜਾਬ ਦਾ ਜ਼ਿਕਰ ਕਰਦਾ ਹੈ। ਲੇਖਾਂ ਤੋਂ ਬਿਨਾ ਮਾਰਕਸ ਅਤੇ ਫਰੈਡਰਿਕ ਏਂਗਲਜ਼ ਦੀਆਂ ਚਿੱਠੀਆਂ ਵਿਚ ਗ਼ਦਰ ਦਾ ਜ਼ਿਕਰ ਆਉਂਦਾ ...

Read More


 •  Posted On September - 23 - 2019
  ਹਰਿਆਣਾ ਅਤੇ ਮਹਾਂਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਐਲਾਨ ਹੋ ਗਿਆ ਹੈ। 27 ਸਤੰਬਰ 
 • ਪੱਤਰਕਾਰੀ ਦੇ ਸਰੋਕਾਰ ਅਤੇ ਦਰਪੇਸ਼ ਵੰਗਾਰਾਂ
   Posted On September - 23 - 2019
  ਬੂਟਾ ਸਿੰਘ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਪੱਤਰਕਾਰਾਂ ਲਈ ਸਹੂਲਤਾਂ ਦਾ ਐਲਾਨ ਕੀਤੇ ਜਾਣ ਨਾਲ ਪੱਤਰਕਾਰ ਭਾਈਚਾਰੇ ਦਾ ਖੁਸ਼ ਹੋਣਾ 
 •  Posted On September - 23 - 2019
  ਕੁਝ ਦਿਨ ਪਹਿਲਾਂ ਮਹਾਰਾਸ਼ਟਰ ਵਿਚ ਚੱਲ ਰਹੇ ਚੋਣ ਪ੍ਰਚਾਰ ਦੌਰਾਨ ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ ਕਿਹਾ ਕਿ ਜੇਕਰ....
 • ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ…
   Posted On September - 23 - 2019
  ਬਾਈ ਸਾਲ ਪਹਿਲਾਂ 29 ਜੁਲਾਈ 1997 ਨੂੰ ਮਹਿਲ ਕਲਾਂ ਦੀ ਵਿਦਿਆਰਥਣ ਕਿਰਨਜੀਤ ਕੌਰ ਨਾਲ ਸਮੂਹਿਕ ਜਬਰ-ਜਨਾਹ ਤੋਂ ਬਾਅਦ ਉਸ ਦਾ....

ਦਿਹਾੜੀਦਾਰਾਂ ਦਾ ਕਰਮਾ

Posted On August - 27 - 2019 Comments Off on ਦਿਹਾੜੀਦਾਰਾਂ ਦਾ ਕਰਮਾ
ਕਰਮਾ ਮੇਰਾ ਪੰਜਵੀਂ ਦਾ ਜਮਾਤੀ ਸੀ। ਸਾਡੇ ਨਾਲ ਦੇ ਪਿੰਡੋਂ ਪੜ੍ਹਨ ਆਉਂਦਾ ਸੀ। ਉਹ ਇਕ ਤਰ੍ਹਾਂ ਸਾਡੀ ਜਮਾਤ ਦਾ ਨਾਇਕ ਸੀ। ਉਸ ਦਾ ਸ਼ਾਂਤ ਤੇ ਮਜ਼ਾਹੀਆ ਸੁਭਾਅ ਅਤੇ ਜਮਾਤ ਵਿਚੋਂ ਸਭ ਨਾਲੋਂ ਉੱਚਾ, ਲੰਮਾ ਤੇ ਤਕੜਾ ਹੋਣ ਕਾਰਨ ਉਹ ਜਮਾਤ ਦੇ ਸਾਰੇ ਬੱਚਿਆਂ ਦਾ ਹਰਮਨ ਪਿਆਰਾ ਸੀ। ਉਸ ਦਾ ਸਬੰਧ ਕੰਮੀਆਂ ਦੇ ਪਰਿਵਾਰ ਨਾਲ ਸੀ। ਉਸ ਦੇ ਬਾਪੂ, ਤਾਇਆਂ, ਚਾਚਿਆਂ ਅਤੇ ਉਨ੍ਹਾਂ ਦੇ ਕਿਸੇ ਵੀ ....

ਪਾਠਕਾਂ ਦੇ ਖ਼ਤ

Posted On August - 27 - 2019 Comments Off on ਪਾਠਕਾਂ ਦੇ ਖ਼ਤ
26 ਅਗਸਤ ਨੂੰ ਸੰਪਾਦਕੀ ‘ਮੰਦਭਾਗਾ ਬਿਆਨ’ ਪੜ੍ਹਿਆ। ਭਾਰਤੀ ਜਨਤਾ ਪਾਰਟੀ ਦੇ ਕੱਟੜਪੰਥੀ ਆਗੂ ਸੁਬਰਾਮਨੀਅਮ ਸਵਾਮੀ ਨੂੰ ਸੁਰਖ਼ੀਆਂ ਵਿਚ ਰਹਿਣ ਦੀ ਪੁਰਾਣੀ ਆਦਤ ਹੈ। ਉਸ ਨੇ ਬੇਸ਼ੱਕ ਬੋਲ (ਕੁਬੋਲ) ਨੂੰ ਨਿੱਜੀ ਦੱਸਿਆ ਹੈ ਪਰ ਬੋਝਲ ਬੋਲ ਤਾਂ ਸਵੈਮ/ਸੰਗੀਆਂ ਦੀ ‘ਗੋਦ’ ਦਾ ਪ੍ਰਗਟਾਵਾ ਹੁੰਦੇ ਹਨ! ਨਾਲੇ ਜਨਤਕ ਸਥਾਨ ’ਤੇ ਨਿੱਜੀ ਕੁਝ ਨਹੀਂ ਹੁੰਦਾ। ਹੋਰ ਸੁਣੋ; ਸਿਰਫ਼ ਸਵਾਮੀ ਸ੍ਵੈ-ਵਿਚਾਰ ਦੱਸਣ ਦਿੱਲੀ ਤੋਂ ਚੰਡੀਗੜ੍ਹ ਤਕ ਆਇਆ। ....

ਮੰਦਭਾਗਾ ਬਿਆਨ

Posted On August - 26 - 2019 Comments Off on ਮੰਦਭਾਗਾ ਬਿਆਨ
ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੁਬਰਾਮਨੀਅਮ ਸਵਾਮੀ ਦਾ ਕਰਤਾਰਪੁਰ ਲਾਂਘੇ ਦਾ ਕੰਮ ਬੰਦ ਕਰਵਾਉਣ ਵਾਲਾ ਬਿਆਨ ਬਹੁਤ ਹੀ ਮੰਦਭਾਗਾ ਹੈ। ਬਾਅਦ ਵਿਚ ਭਾਵੇਂ ਸਵਾਮੀ ਨੇ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਹਨ ਪਰ ਇਹੋ ਜਿਹੇ ਬਿਆਨ ਦੇ ਜੋ ਡੂੰਘੇ ਮਾਇਨੇ ਹੋ ਸਕਦੇ ਹਨ, ਲੋਕ ਉਨ੍ਹਾਂ ਤੋਂ ਅਨਜਾਣ ਨਹੀਂ। ....

ਹੜ੍ਹਾਂ ਨਾਲ ਬਰਬਾਦੀ

Posted On August - 26 - 2019 Comments Off on ਹੜ੍ਹਾਂ ਨਾਲ ਬਰਬਾਦੀ
ਪੰਜਾਬ ਵਿਚ ਕਈ ਸਾਲਾਂ ਬਾਅਦ ਹੜ੍ਹਾਂ ਨਾਲ ਇੰਨਾ ਨੁਕਸਾਨ ਹੋਇਆ ਹੈ। ਦੱਖਣ-ਪੱਛਮੀ ਮੌਨਸੂਨ ਦੇ ਮੁੜ ਸਰਗਰਮ ਹੋਣ ਨਾਲ ਅਗਲੇ ਦਿਨਾਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਵਾਲੀ ਸੂਚਨਾ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਹੀ ਅੱਧਾ ਦਰਜਨ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਅਤੇ ਲਗਭੱਗ ਇਕ ਲੱਖ ਏਕੜ ਫ਼ਸਲ ਬਰਬਾਦ ਹੋ ਗਈ ਹੈ। ....

ਪਾਣੀਆਂ ਦਾ ਮਸਲਾ: ਪੰਜਾਬ ਦੀ ਧੌਣ ’ਤੇ ਤਲਵਾਰ

Posted On August - 26 - 2019 Comments Off on ਪਾਣੀਆਂ ਦਾ ਮਸਲਾ: ਪੰਜਾਬ ਦੀ ਧੌਣ ’ਤੇ ਤਲਵਾਰ
ਪੰਜਾਬ ਇਸ ਸਮੇਂ ਬੇਹੱਦ ਨਾਜ਼ਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਕੇਂਦਰ ਸਰਕਾਰ ਨੇ ਜੇ ਹੁਣ ਵੀ ਪੰਜਾਬ ਵਿਰੋਧੀ ਨੀਤੀ ਨਾ ਬਦਲੀ ਤਾਂ ਕੁਝ ਵੀ ਹੋ ਸਕਦਾ ਹੈ। ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ....

ਚੋਰੀ ਦਾ ਗੋਸ਼ਤ

Posted On August - 26 - 2019 Comments Off on ਚੋਰੀ ਦਾ ਗੋਸ਼ਤ
ਲੋਕਾਂ ਦੇ ਘਰੀਂ ਚੁੱਲ੍ਹਿਆਂ ਉੱਤੇ ਚੜ੍ਹੇ ਪਤੀਲਿਆਂ ਦੇ ਢੱਕਣ ਚੁੱਕ ਚੁੱਕ ਅਤੇ ਫਰਿੱਜਾਂ ਵਿਚੋਂ ਬੀਫ ਲੱਭਦੇ ਟੋਲਿਆਂ ਦੀਆਂ ਟੈਲੀਵਿਜ਼ਨ ਉਪਰ ਚਲਦੀਆਂ ਤਸਵੀਰਾਂ ਦੇਖ ਕੇ ਅੰਦਰ ਕੰਬਣ ਲੱਗ ਪੈਂਦਾ ਹੈ। ਰਸਤੇ ਵਿਚ ਤੁਰੇ ਜਾਂਦੇ ਕਿਸੇ ਮੁਸਲਮਾਨ ਭਰਾ ਦੇ ਝੋਲੇ ਵਿਚੋਂ ਗੋਸ਼ਤ ਮਿਲਣ ਤੇ ਚਾਂਭਲੀ ਭੀੜ ਸ਼ਰੇਆਮ ਕੁੱਟ ਮਾਰ ਕਰਦੀ ਟੈਲੀਵੀਜ਼ਨ ‘ਤੇ ਵਾਰ ਵਾਰ ਦਿਖਾਈ ਜਾਂਦੀ ਹੈ। ....

ਪਾਠਕਾਂ ਦੇ ਖ਼ਤ

Posted On August - 26 - 2019 Comments Off on ਪਾਠਕਾਂ ਦੇ ਖ਼ਤ
24 ਅਗਸਤ ਨੂੰ ਛਪੇ ਦੋ ਲੇਖ- ‘ਪਰਜਾ ਮੰਡਲ ਲਹਿਰ ਤੇ ਸੇਵਾ ਸਿੰਘ ਠੀਕਰੀਵਾਲਾ’ (ਬੀਰ ਦਵਿੰਦਰ ਸਿੰਘ) ਅਤੇ ‘ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ’ (ਦਰਸ਼ਨ ਜੋਗਾ) ਪ੍ਰੇਰਨਾਦਾਇਕ ਤੇ ਜਾਣਕਾਰੀ ਭਰਪੂਰ ਸਨ। ....

ਬੇਵਤਨਿਆਂ ਦਾ ‘ਵਤਨ’

Posted On August - 25 - 2019 Comments Off on ਬੇਵਤਨਿਆਂ ਦਾ ‘ਵਤਨ’
ਅਸਾਮ ਵਿਚ ਨੈਸ਼ਨਲ ਰਜਿਸਟਰ ਆਫ਼ ਸਿਟੀਜ਼ਨ (ਐੱਨਆਰਸੀ) ਅਧੀਨ ਕੀਤੀ ਜਾ ਰਹੀ ਕਾਰਵਾਈ ਦੇ ਨਾਲ ਨਾਲ ਵੱਡਾ ਸਮਾਜਿਕ ਸੰਕਟ ਉੱਭਰ ਕੇ ਸਾਹਮਣੇ ਆ ਰਿਹਾ ਹੈ। ਨਾਗਰਿਕਾਂ ਬਾਰੇ ਇਹ ਕੌਮੀ ਰਜਿਸਟਰ 1951 ਦੀ ਮਰਦਮਸ਼ੁਮਾਰੀ ’ਤੇ ਆਧਾਰਤ ਹੈ। ਅਣਵੰਡੇ ਬੰਗਾਲ ਤੋਂ ਲੋਕਾਂ ਦੀ ਆਮਦ ਨੇ ਅਸਾਮ ਦੇ ਬਹੁਤ ਸਾਰੇ ਜ਼ਿਲ੍ਹਿਆਂ ਵਿਚ ਆਬਾਦੀ ਵਿਚਲੇ ਤਵਾਜ਼ਨ ਨੂੰ ਬਦਲ ਦਿੱਤਾ ਅਤੇ ਕਈ ਜ਼ਿਲ੍ਹਿਆਂ ਵਿਚਲੀ ਆਬਾਦੀ ਦੇ ਤੱਥ ਇਸ ਗੱਲ ਦੀ ਹਾਮੀ ....

ਰਾਸ਼ਟਰਵਾਦ ਦੇ ਬਦਲਦੇ ਰੂਪ

Posted On August - 25 - 2019 Comments Off on ਰਾਸ਼ਟਰਵਾਦ ਦੇ ਬਦਲਦੇ ਰੂਪ
ਸਾਧਾਰਨ ਤੌਰ ’ਤੇ ਜਾਪਦਾ ਹੈ ਕਿ ਰਾਸ਼ਟਰ ਆਦਿ-ਕਾਲ ਤੋਂ ਹੀ ਆਪਣੇ ਵਰਤਮਾਨ ਸਰੂਪ ਵਿਚ ਸਨ ਜਦੋਂਕਿ ਇਹ ਹਕੀਕਤ ਨਹੀਂ। ਵਿਸ਼ਵ ਦੇ ਇਤਿਹਾਸ ਵਿਚ ‘ਰਾਸ਼ਟਰ’ ਦਾ ਸੰਕਲਪ ਤਕਰੀਬਨ ਦੋ ਸਦੀਆਂ ਪੁਰਾਣਾ ਹੈ। ਇਸ ਨੂੰ ਯੂਰੋਪ ਵਿਚ ਉੱਭਰੇ ਆਧੁਨਿਕਵਾਦੀ ਦਰਸ਼ਨ ਦੀ ਦੇਣ ਵੀ ਕਿਹਾ ਜਾ ਸਕਦਾ ਹੈ। ....

ਨਰਿੰਜਨ ਤਸਨੀਮ: ਨਾਵਲ ਰਚਨਾ ਦਾ ਮਾਹਿਰ

Posted On August - 25 - 2019 Comments Off on ਨਰਿੰਜਨ ਤਸਨੀਮ: ਨਾਵਲ ਰਚਨਾ ਦਾ ਮਾਹਿਰ
ਨਰਿੰਜਨ ਸਿੰਘ ਤਸਨੀਮ ਪੰਜਾਬੀ ਨਾਵਲ ਲੇਖਣੀ ਦਾ ਪੂਰਾ ਮਾਹਿਰ ਸੀ। ਪਿਛਲੇ ਦਿਨੀਂ ਉਹ ਨੱਬੇ ਸਾਲਾਂ ਦੀ ਉਮਰ ਵਿਚ ਚਲਾਣਾ ਕਰ ਗਿਆ। ਉਸ ਦੀ ਮੌਤ ਸੱਚਮੁੱਚ ਬਹੁਤ ਵੱਡਾ ਘਾਟਾ ਹੈ। ਬਹੁਤ ਸਾਲ ਉਸ ਨੇ ਕਈ ਪੋਸਟ-ਗਰੈਜੂਏਟ ਕਾਲਜਾਂ ਵਿਚ ਇਸ ਸ਼ੈਲੀ ’ਤੇ ਪੇਪਰ ਪੜ੍ਹਾਏ। ਉਸ ਦਾ ਅਧਿਆਪਨ ਮਹਿਜ਼ ਪਾਠਕ੍ਰਮ ਵਿਚ ਤੈਅ ਨਾਵਲਾਂ ਦੀ ਥਿਊਰੀ ਅਤੇ ਮੂਲ ਪਾਠ ਦੇ ਅਧਿਐਨ ਉੱਤੇ ਲੈਕਚਰ ਦੇਣ ਤੱਕ ਹੀ ਸੀਮਤ ਨਹੀਂ ਸੀ ....

ਡਾਕ ਐਤਵਾਰ ਦੀ

Posted On August - 25 - 2019 Comments Off on ਡਾਕ ਐਤਵਾਰ ਦੀ
ਪਾਜ ਉਘਾੜਦੀ ਰਚਨਾ 18 ਅਗਸਤ ਦੇ ‘ਦਸਤਕ’ ਵਿਚ ਵੱਖ ਵੱਖ ਲੇਖਕਾਂ ਦੀਆਂ ਅਦਬੀ ਰਚਨਾਵਾਂ ਪੜ੍ਹੀਆਂ ਜੋ ਕਾਬਲੇ-ਗ਼ੌਰ ਹਨ। ਪੁਰਾਤਨ ਸਭਿਆਚਾਰ ਨਾਲ ਤੁਲਨਾ ਕਰਦੀ ਜਾਪਦੀ ਨਰਿੰਦਰ ਕਪੂਰ ਦੀ ਰਚਨਾ ‘ਹੋਟਲ ਸਭਿਆਚਾਰ’ ਵਧੀਆ ਰਚਨਾ ਹੈ। ਪ੍ਰੋ. ਕੁਲਵੰਤ ਸਿੰਘ ਔਜਲਾ ਦਾ ਪਰਵਾਸ ਬਾਰੇ ਲੇਖ ਜਿੰਨਾ ਵਧੀਆ ਹੈ, ਓਨਾ ਹੀ ਵਧੀਆ ਅਨੋਖੇ ਸ਼ਬਦਾਂ ਦੀ ਸ਼ੈਲੀ ਦਾ ਗੁਲਦਸਤਾ ਹੈ। ਕਈ ਨਵੇਂ ਸ਼ਬਦ ਪੜ੍ਹਨ ਨੂੰ ਮਿਲੇ ਜੋ ਲੇਖਕ ਦੀ ਵਿਦਵਤਾ ਨੂੰ ਪ੍ਰਗਟ ਕਰਦੇ ਹਨ। ‘ਅਦਬੀ ਪਰਿਕਰਮਾ’ ਵਿਚ ਕਹਾਣੀ ‘ਸ਼ਿਕਾਰ’ 

ਕਿਸਾਨੀ ਘੋਲ਼ਾਂ ਦਾ ਵਿਰਸਾ

Posted On August - 24 - 2019 Comments Off on ਕਿਸਾਨੀ ਘੋਲ਼ਾਂ ਦਾ ਵਿਰਸਾ
ਚੌਵੀ ਅਗਸਤ ਵਾਲੇ ਦਿਨ ਪਰਜਾ ਮੰਡਲ ਲਹਿਰ ਦੇ ਮਹਾਨ ਆਗੂ ਸੇਵਾ ਸਿੰਘ ਠੀਕਰੀਵਾਲ ਦਾ ਜਨਮ ਦਿਹਾੜਾ ਹੈ ਅਤੇ ਕਿਸਾਨ ਸੰਘਰਸ਼ਾਂ ਦੇ ਨਾਇਕ ਜਗੀਰ ਸਿੰਘ ਜੋਗਾ ਦੀ ਬਰਸੀ ਵੀ। ਪੰਜਾਬ ਦੀ ਧਰਤੀ ਨੇ ਮੱਧਕਾਲੀਨ ਸਮਿਆਂ ਤੋਂ ਬਹੁਤ ਕਿਸਾਨੀ ਸੰਘਰਸ਼ ਵੇਖੇ ਹਨ। ....

ਨਸ਼ਿਆਂ ਬਾਰੇ ਸਰਵੇਖਣ

Posted On August - 24 - 2019 Comments Off on ਨਸ਼ਿਆਂ ਬਾਰੇ ਸਰਵੇਖਣ
ਇੰਡੀਅਨ ਕੌਂਸਲ ਫਾਰ ਸੋਸ਼ਲ ਸਾਇੰਸ ਰਿਸਰਚ (ਆਈਸੀਐੱਸਐੱਸਆਰ-ICSSR) ਦੁਆਰਾ ਉੱਤਰ ਪੱਛਮੀ ਭਾਰਤ ਵਿਚ ਨਸ਼ਿਆਂ ਦੇ ਫੈਲਾਓ ਬਾਰੇ ਕੀਤੇ ਗਏ ਸਰਵੇਖਣ ਵਿਚ ਕਈ ਨਵੇਂ ਤੱਥ ਸਾਹਮਣੇ ਆਏ ਹਨ। ਇਹ ਸਰਵੇਖਣ ਫਰਵਰੀ 2017 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕਰਿੱਡ-CRRID) ਦੇ ਪ੍ਰੋਫ਼ੈਸਰ ਰਣਜੀਤ ਸਿੰਘ ਘੁੰਮਣ, ਡਾ. ਗੁਰਿੰਦਰ ਕੌਰ ਅਤੇ ਡਾ. ਜਤਿੰਦਰ ਸਿੰਘ ਦੁਆਰਾ ਕੀਤਾ ਗਿਆ ਹੈ। ....

ਪਰਜਾ ਮੰਡਲ ਲਹਿਰ ਤੇ ਸੇਵਾ ਸਿੰਘ ਠੀਕਰੀਵਾਲਾ

Posted On August - 24 - 2019 Comments Off on ਪਰਜਾ ਮੰਡਲ ਲਹਿਰ ਤੇ ਸੇਵਾ ਸਿੰਘ ਠੀਕਰੀਵਾਲਾ
ਉਨ੍ਹੀਵੀਂ ਸਦੀ ਦੇ ਅੰਤ ਵਿਚ ਪਟਿਆਲਾ ਰਿਆਸਤ ਦੇ ਪਿੰਡ ਠੀਕਰੀਵਾਲਾ ਵਿਚ 24 ਅਗਸਤ 1878 ਨੂੰ ਪਰਜਾ ਮੰਡਲ ਲਹਿਰ ਦੇ ਜਨਮ ਦਾਤਾ ਸੇਵਾ ਸਿੰਘ ਠੀਕਰੀਵਾਲਾ ਦਾ ਜਨਮ ਹੋਇਆ। ਇਸ ਨਵਜਾਤ ਦੀਆਂ ਕਿਲਕਾਰੀਆਂ ਜਿਵੇਂ ਹੀ ਫ਼ਿਜ਼ਾ ਅੰਦਰ ਗੂੰਜੀਆਂ ਤਾਂ ਵਕਤ ਨੇ ਵੀ ਅੰਗੜਾਈ ਲਈ। ਕਿਸੇ ਨੂੰ ਗਿਆਨ ਨਹੀਂ ਸੀ ਕਿ ਰਿਆਸਤ ਦੇ ਰਈਸ ਪਰਿਵਾਰ ਵਿਚ ਦੇਵਾ ਸਿੰਘ ਦੇ ਘਰ ਜਨਮ ਲੈਣ ਵਾਲਾ ਬਾਲਕ ਸੇਵਾ ਸਿੰਘ ਵੱਡਾ ਹੋ ....

ਟਕਰਾਓ ਵਾਲੀਆਂ ਥਾਵਾਂ ਅਤੇ ਸਿਹਤ ਸੇਵਾਵਾਂ

Posted On August - 24 - 2019 Comments Off on ਟਕਰਾਓ ਵਾਲੀਆਂ ਥਾਵਾਂ ਅਤੇ ਸਿਹਤ ਸੇਵਾਵਾਂ
ਮੈਡੀਕਲ ਸਾਇੰਸ ਦੇ ਚੋਟੀ ਦੇ ਰਸਾਲੇ ‘ਲੈਂਸੇਟ’ ਨੇ 17 ਅਗਸਤ 2019 ਨੂੰ ਛਾਪੇ ਲੇਖ ‘ਕਸ਼ਮੀਰ ਦੇ ਭਵਿੱਖ ਬਾਰੇ ਖਦਸ਼ੇ ਅਤੇ ਬੇਯਕੀਨੀਆਂ’ ਵਿਚ ਉੱਥੋਂ ਦੇ ਲੋਕਾਂ ਦੀ ਸਿਹਤ ਬਾਰੇ ਸ਼ੰਕੇ ਜ਼ਾਹਿਰ ਕੀਤੇ ਹਨ। ....

ਪਾਠਕਾਂ ਦੇ ਖ਼ਤ

Posted On August - 24 - 2019 Comments Off on ਪਾਠਕਾਂ ਦੇ ਖ਼ਤ
ਮਹਿੰਗੀ ਨੋਟਬੰਦੀ ਅਗਸਤ 23 ਦਾ ਸੰਪਾਦਕੀ ‘ਨੋਟਬੰਦੀ ਦੇ ਪ੍ਰਭਾਵ’ ਪੜ੍ਹਿਆ। ਇਹ ਬਿਲਕੁਲ ਸੱਚ ਹੈ ਕਿ ਦੇਸ਼ ਵਿਚ ਮੰਦੀ ਦਾ ਦੌਰ ਹੈ, ਪ੍ਰਧਾਨ ਮੰਤਰੀ ਦਾ ਨੋਟਬੰਦੀ ਵਾਲਾ ਫੈਸਲਾ ਬਹੁਤ ਮਹਿੰਗਾ ਪਿਆ ਹੈ, ਇਸ ਦੇ ਦੂਰਗਾਮੀ ਨਤੀਜੇ ਭੁਗਤਣੇ ਪੈਣਗੇ। ਵਪਾਰ ਵਿਚ ਮੰਦੀ, ਘਟ ਰਹੀਆਂ ਨੌਕਰੀਆਂ, ਵਧ ਰਹੀ ਬੇਰੁਜ਼ਗਾਰੀ; ਇਹੀ ਸਮੇਂ ਦਾ ਸੱਚ ਹੈ। ਇਸੇ ਪੰਨੇ ਉਤੇ ਮੱਖਣ ਸਿੰਘ ਸ਼ਾਹਪੁਰ ਦਾ ਮਿਡਲ ‘ਵੀਰੇ ਵਾਲੀ ਬੱਸ’ ਵਧੀਆ ਲਗਿਆ, ਇਹ ਨੌਜਵਾਨਾਂ ਨੂੰ ਸੇਧ ਦੇਣ ਵਾਲਾ ਹੈ। ਮੁਲਕ ਵਿਚ ਕਿਸੇ ਚੀਜ਼ 
Available on Android app iOS app
Powered by : Mediology Software Pvt Ltd.