ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਸੰਪਾਦਕੀ › ›

Featured Posts
ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸਿੱਖ ਕਲਟ ਨਹੀਂ ਸਿੱਖ ਧਰਮ ਸੁਪਰੀਮ ਕੋਰਟ ਦੇ ਬਾਬਰੀ ਮਸਜਿਦ ਬਾਰੇ ਫ਼ੈਸਲੇ ਵਿਚ ਜੱਜਾਂ ਨੇ ਸਿੱਖ ਪੰਥ ਨੂੰ ‘ਸਿੱਖ ਕਲਟ’ ਲਿਖਿਆ ਹੈ। ਇਹ ਸ਼ਬਦ ਅਢੁੱਕਵਾਂ ਹੈ। ‘ਮਹਾਨ ਕੋਸ਼’ ਵਿਚ ਪੰਥ ਦੇ ਅਰਥ ਹੋਰਨਾਂ ਅਰਥਾਂ ਤੋਂ ਇਲਾਵਾ ‘ਧਰਮ ਅਤੇ ਮਜ਼ਹਬ’ ਵੀ ਕੀਤੇ ਗਏ ਹਨ। ਜਦੋਂ ਅਸੀਂ ‘ਕਲਟ’ ਸ਼ਬਦ ਦੀ ਵਰਤੋਂ ਕਰਦੇ ਹਾਂ ...

Read More

ਢਹਿ ਰਿਹਾ ਘਰ ਬਣ ਰਿਹਾ ਘਰ

ਢਹਿ ਰਿਹਾ ਘਰ ਬਣ ਰਿਹਾ ਘਰ

ਜਗਦੀਪ ਸਿੱਧੂ ਮੇਰਾ ਪਿਤਾ ਸੜਕਾਂ ਦੇ ਮਹਿਕਮੇ ਪੀਡਬਲਿਊਡੀ ਵਿਚ ਨੌਕਰੀ ਕਰਦਾ ਸੀ। ਬਦਲੀ ਕਦੇ ਇੱਥੇ ਕਦੇ ਉੱਥੇ। ਉਹਨੂੰ ਆਪਣਾ ਹੀ ਕੋਈ ਕਿਤੇ ਇਕ ਥਾਂ ਘਰ ਬਣਾਉਣ ਦਾ ਰਾਹ ਨਹੀਂ ਸੀ ਲੱਭ ਰਿਹਾ। ਸਾਡਾ ਜੱਦੀ ਪਿੰਡ ਮੂਸਾ ਰੇਤੀਲਾ ਖਰਬੂਜਿਆਂ ਦੀ ਮਿਠਾਸ ਨਾਲ ਭਰਿਆ। ਹੁਣ ਨਾ ਰੇਤ ਨਾ ਮਿਠਾਸ। ਫਿਰ ਉਸ ਨੇ ਪਿੰਡ ...

Read More

ਨਸ਼ਿਆਂ ਖ਼ਿਲਾਫ਼ ਜੰਗ ਲਈ ਕੀ ਕਰਨਾ ਲੋੜੀਏ

ਨਸ਼ਿਆਂ ਖ਼ਿਲਾਫ਼ ਜੰਗ ਲਈ ਕੀ ਕਰਨਾ ਲੋੜੀਏ

ਡਾ. ਪਿਆਰਾ ਲਾਲ ਗਰਗ ਮਾਂ ਕਹਿੰਦੀ ਹੈ, “ਹਾਂ ਮੈਂ ਚਾਹੁੰਦੀ ਸੀ ਕਿ ਮੇਰਾ ਨਸ਼ੇੜੀ ਪੁੱਤ ਮਰ ਜਾਵੇ!” ਕਿਤੇ ਨਸ਼ੇੜੀ ਮਾਂ ਆਪਣੀ ਧੀ ਨੂੰ ਸੰਗਲਾਂ ਨਾਲ ਬੰਨ੍ਹ ਦਿੰਦੀ ਹੈ, ਤੇ ਨਸ਼ੇੜੀ ਪਤਨੀ ਆਪਣੇ ਪਤੀ ਨੂੰ ਵੀ ਨਸ਼ੇੜੀ ਬਣਾ ਦਿੰਦੀ ਹੈ। ਨਸ਼ੇੜੀ ਔਰਤ ਧੰਦਾ ਕਰਨ ਲੱਗ ਜਾਂਦੀ ਹੈ। ਨਸ਼ੇੜੀ ਪੁੱਤਰ ਬਾਪ ਦਾ ਕਤਲ ...

Read More

ਮੌਸਮੀ ਐਮਰਜੈਂਸੀ ਤੋਂ ਕਿਵੇਂ ਬਚਿਆ ਜਾਵੇ

ਮੌਸਮੀ ਐਮਰਜੈਂਸੀ ਤੋਂ ਕਿਵੇਂ ਬਚਿਆ ਜਾਵੇ

ਡਾ. ਗੁਰਿੰਦਰ ਕੌਰ ਪੰਜ ਨਵੰਬਰ ਨੂੰ 153 ਮੁਲਕਾਂ ਦੇ 11 ਹਜ਼ਾਰ ਤੋਂ ਵੱਧ ਵਿਗਿਆਨੀਆਂ ਨੇ ਆਲਮੀ ਪੱਧਰ ਉੱਤੇ ਮੌਸਮੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਵਿਗਿਆਨੀਆਂ ਨੇ ਇਹ ਐਲਾਨ ਪਿਛਲੇ 20 ਸਾਲਾਂ ਦੇ ਜਨਤਕ ਕੀਤੇ ਅੰਕੜਿਆਂ ਦੇ ਵਿਗਿਆਨਕ ਅਧਿਐਨ ਦੇ ਆਧਾਰ ਉੱਤੇ ਕੀਤਾ ਹੈ। ਬਾਇਓ ਸਾਇੰਸ ਜਰਨਲ ਵਿਚ ਨਸ਼ਰ ਰਿਪੋਰਟ ਅਨੁਸਾਰ, ਵਿਗਿਆਨੀਆਂ ...

Read More

ਆਖ ਦਮੋਦਰ ਅੱਖੀਂ ਡਿੱਠਾ...

ਆਖ ਦਮੋਦਰ ਅੱਖੀਂ ਡਿੱਠਾ...

ਗੁਰਸ਼ਰਨ ਕੌਰ ਮੋਗਾ ਸਵੇਰੇ ਦਸ ਕੁ ਵੱਜੇ ਹੋਣਗੇ, ਬੱਸ ਅੱਡੇ ਤੇ ਇੱਕ ਸਕੂਟਰ ਤੇਜ਼ੀ ਨਾਲ ਆਇਆ ਅਤੇ ਸੱਠ ਕੁ ਸਾਲਾਂ ਦੀ ਮਾਤਾ ਅਤੇ ਛੇ ਸੱਤ ਸਾਲਾਂ ਦੇ ਮੁੰਡੇ ਨੂੰ ਉਤਾਰ ਕੇ ਮੁੜ ਗਿਆ। ਮਾਤਾ ਪਹਿਰਾਵੇ ਅਤੇ ਹੱਥ ਵਿਚ ਫੜੇ ਪੁਰਾਣੇ ਜਿਹੇ ਝੋਲੇ ਤੋਂ ਸਾਧਾਰਨ ਘਰ ਦੀ ਔਰਤ ਲੱਗਦੀ ਸੀ। ਕੁਲਫ਼ੀ ਵਾਲੇ ...

Read More

ਪਾਠਕਾਂ ਦੇ ਖ਼ਤ

ਪਾਠਕਾਂ ਦੇ ਖ਼ਤ

ਸ਼ਹੀਦਾਂ ਦੀਆਂ ਕੁਰਬਾਨੀਆਂ 16 ਨਵੰਬਰ ਨੂੰ ਗ਼ਦਰੀ ਯੋਧਿਆਂ ਦੀ ਕੁਰਬਾਨੀ ਬਾਰੇ ਜਾਣਕਾਰੀ ਦਿੰਦਾ ਗੁਰਪ੍ਰੀਤ ਸਿੰਘ ਰਟੌਲ ਦਾ ਲੇਖ ਇਤਿਹਾਸ ਦਾ ਸੂਹਾ ਸਫ਼ਾ’ ਪੜ੍ਹਿਆ। ਪੰਡਿਤ ਕਾਸ਼ੀ ਰਾਮ ਜੋ ਆਜ਼ਾਦੀ ਦੀ ਲੜਾਈ ਵਿਚ ਫਾਂਸੀ ਲੱਗਣ ਵਾਲੇ ਪਹਿਲੇ ਸ਼ਹੀਦ ਸਨ ਜਾਂ ਉਨ੍ਹਾਂ ਨਾਲ ਅੰਗਰੇਜ਼ ਹਕੂਮਤ ਵੱਲੋਂ ਮਾਰਚ 1915 ਵਿਚ ਫਾਂਸੀ ਦੀ ਸਜ਼ਾ ਭੁਗਤਣ ਵਾਲੇ ...

Read More

ਔਰਤ ਦੇ ਤਨ ਮਨ ਦੀ ਗੱਲ ਕਰਨ ਵਾਲੀ ਲੇਖਿਕਾ

ਔਰਤ ਦੇ ਤਨ ਮਨ ਦੀ ਗੱਲ ਕਰਨ ਵਾਲੀ ਲੇਖਿਕਾ

ਵੀਣਾ ਭਾਟੀਆ ਅਜੀਤ ਕੌਰ ਆਜ਼ਾਦੀ ਮਗਰੋਂ ਉੱਭਰੀਆਂ ਪੰਜਾਬੀ ਦੀਆਂ ਉਨ੍ਹਾਂ ਪ੍ਰਸਿੱਧ ਲੇਖਕਾਵਾਂ ਵਿਚੋਂ ਇਕ ਹੈ ਜਿਨ੍ਹਾਂ ਦਾ ਨਾਂ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਉਸ ਦਾ ਮਾਨਸਿਕ ਝਰੋਖਾ ਬਹੁਤ ਵਿਆਪਕ ਹੈ। ਉਸ ਦੀਆਂ ਲਿਖਤਾਂ ਵਿਚ ਵਿਸ਼ੇ ਦੇ ਤੌਰ ’ਤੇ ਔਰਤਾਂ ਦਾ ਸੰਘਰਸ਼ ਅਤੇ ਪਰਿਵਾਰ ਤੇ ਸਮਾਜ ਵਿਚ ਉਨ੍ਹਾਂ ਦੀ ਦਸ਼ਾ ਸਬੰਧੀ ...

Read More


 •  Posted On November - 19 - 2019
  ਜੰਮੂ ਕਸ਼ਮੀਰ ਦੀ ਸਿਆਸੀ ਸਥਿਤੀ ਦਾ ਵਿਰੋਧਾਭਾਸ ਅਜੀਬ ਵਿਅੰਗਮਈ ਤਰੀਕੇ ਨਾਲ ਪੇਸ਼ ਹੋ ਰਿਹਾ ਹੈ; 5 ਅਗਸਤ ਤੋਂ 34 ਸਿਆਸੀ....
 •  Posted On November - 19 - 2019
  ਭਾਰਤ ਦੇ ਗੁਆਂਢੀ ਦੇਸ਼ ਸ੍ਰੀ ਲੰਕਾ ਵਿਚ ਵੀ ਸੱਜੇਪੱਖੀ ਬਹੁਗਿਣਤੀਵਾਦੀ ਸਰਕਾਰ ਬਣ ਗਈ ਹੈ। ਸਾਬਕਾ ਫ਼ੌਜੀ ਅਫ਼ਸਰ ਗੋਟਬਾਯਾ ਰਾਜਪਕਸਾ ਦੇ....
 • ਨਸ਼ਿਆਂ ਖ਼ਿਲਾਫ਼ ਜੰਗ ਲਈ ਕੀ ਕਰਨਾ ਲੋੜੀਏ
   Posted On November - 19 - 2019
  ਮਾਂ ਕਹਿੰਦੀ ਹੈ, “ਹਾਂ ਮੈਂ ਚਾਹੁੰਦੀ ਸੀ ਕਿ ਮੇਰਾ ਨਸ਼ੇੜੀ ਪੁੱਤ ਮਰ ਜਾਵੇ!” ਕਿਤੇ ਨਸ਼ੇੜੀ ਮਾਂ ਆਪਣੀ ਧੀ ਨੂੰ ਸੰਗਲਾਂ....
 • ਢਹਿ ਰਿਹਾ ਘਰ ਬਣ ਰਿਹਾ ਘਰ
   Posted On November - 19 - 2019
  ਮੇਰਾ ਪਿਤਾ ਸੜਕਾਂ ਦੇ ਮਹਿਕਮੇ ਪੀਡਬਲਿਊਡੀ ਵਿਚ ਨੌਕਰੀ ਕਰਦਾ ਸੀ। ਬਦਲੀ ਕਦੇ ਇੱਥੇ ਕਦੇ ਉੱਥੇ। ਉਹਨੂੰ ਆਪਣਾ ਹੀ ਕੋਈ ਕਿਤੇ....

ਸੰਪਾਦਕ ਦੀ ਡਾਕ

Posted On May - 13 - 2010 Comments Off on ਸੰਪਾਦਕ ਦੀ ਡਾਕ
ਰਿਹਾਈ ਲਈ ਯਤਨ 12 ਅਪਰੈਲ ਨੂੰ ‘ਮੌਤ ਦੀ ਤਲਵਾਰ’ ਲੇਖ ਪੜ੍ਹਿਆ। ਯੂ.ਏ.ਈ. ਵਿੱਚ ਫਸੇ 17 ਪੰਜਾਬੀਆਂ ਦੀ ਜਾਨ ਬਚਾਉਣ ਲਈ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹਨ। ਉਮੀਦ ਹੈ ਕਿ ਉੱਥੋਂ ਦੀ ਸ਼ਰੀਅਤ ਅਦਾਲਤ ਆਪਣੇ ਫ਼ੈਸਲੇ ’ਤੇ ਗੌਰ ਕਰੇਗੀ ਅਤੇ ਦੋਹਾਂ ਦੇਸ਼ਾਂ ਦੇ ਮੁਖੀ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰਕੇ ਇਨ੍ਹਾਂ ਬੇਦੋਸ਼ੇ ਮੁੰਡਿਆਂ ਨੂੰ ਰਿਹਾਅ ਕਰਵਾਉਣਗੇ। ਰਹੀ ਗੱਲ ਮਿੱਟੀ ਦੀ ਜੂਨ ਹੰਢਾਉਣ ਦੀ, ਇਹ ਤਾਂ ਆਪਣੇ ਘਰ ਰਹਿ ਕੇ ਵੀ ਹੰਢਾਈ ਜਾ ਸਕਦੀ ਹੈ। ਮਜ਼ਦੂਰੀ ਜਾਂ ਹੋਰ ਛੋਟੇ ਵੱਡੇ ਕੰਮ ਕਰਨ ਵਿੱਚ ਸੰਗ 

ਆਦਿਵਾਸੀ ਕਿਉਂ ਮਾਓਵਾਦੀ ਬਣ ਰਹੇ ਹਨ?

Posted On May - 13 - 2010 Comments Off on ਆਦਿਵਾਸੀ ਕਿਉਂ ਮਾਓਵਾਦੀ ਬਣ ਰਹੇ ਹਨ?
ਭਖਦਾ ਮਸਲਾ ਮੁਖ਼ਤਾਰ ਗਿੱਲ ਭਾਰਤ ਦੀ ਅਖੌਤੀ ਆਜ਼ਾਦੀ ਦੇ 62 ਸਾਲ ਗੁਜ਼ਰ ਜਾਣ ਦੇ ਬਾਅਦ ਵੀ ਬਹੁਤ ਸਾਰੇ ਲੋਕਾਂ ਕੋਲ ਸਿੱਖਿਆ,ਸਿਹਤ ਸੇਵਾਵਾਂ,ਬਿਜਲੀ ਅਤੇ ਕਾਨੂੰਨੀ ਚਾਰਾਜੋਈ ਦੇ ਸਾਧਨ ਨਹੀਂ ਹਨ। ਛੋਟੇ ਵਪਾਰੀ ਅਤੇ ਸੂਦਖੋਰ ਕਈ ਦਹਾਕਿਆਂ ਤੋਂ ਉਨ੍ਹਾਂ ਨਾਲ ਧੋਖਾ ਹੀ ਨਹੀਂ ਸਗੋਂ ਉਨ੍ਹਾਂ ਦੀ ਲੁੱਟ ਵੀ ਕਰਦੇ ਰਹੇ ਹਨ। ਪੁਲੀਸ ਅਤੇ ਜੰਗਲ ਮਹਿਕਮੇ ਦੇ ਕਰਮਚਾਰੀ ਔਰਤਾਂ ਨਾਲ ਜਬਰ-ਜਿਨਾਹ ਕਰਨ ਨੂੰ ਆਪਣਾ ਹੱਕ ਸਮਝਦੇ ਹਨ। ਕੇਂਦਰੀ ਰਿਜ਼ਰਵ ਪੁਲੀਸ ਬਲ, ਸਰਹੱਦੀ ਸੁਰੱਖਿਆ ਬਲ, ਨਾਗਾ ਬਟਾਲੀਅਨ 

ਖੇਤ ਦੀ ਰਾਖੀ

Posted On May - 13 - 2010 Comments Off on ਖੇਤ ਦੀ ਰਾਖੀ
ਯਾਦ ਪਟਾਰੀ ਰਵਿੰਦਰ ਰੁਪਾਲ ਕੌਲਗੜ੍ਹ ਸੰਨ ਪਝੱਤਰ ਦੇ ਮਾਰਚ ਮਹੀਨੇ ਦੀ ਗੱਲ ਐ, ਅਸੀਂ ਆਪਣੇ ਬਾਕੀ ਪਰਿਵਾਰ ਨਾਲੋਂ ਨਵੇਂ-ਨਵੇਂ ਅੱਡ ਹੋਏ ਸਾਂ। ਘਰ ਤਾਂ ਪਹਿਲਾਂ ਵੰਡਿਆ ਗਿਆ ਸੀ, ਪਰ ਜ਼ਮੀਨ ’ਚ ਫਸਲ ਖੜ੍ਹੀ ਹੋਣ ਕਰਕੇ ਬਾਅਦ ਵਿੱਚ ਵੰਡੀ ਜਾਣੀ ਸੀ। ਜਦੋਂ ਖਾਲੀ ਜ਼ਮੀਨ ’ਚ ਵੱਟਾਂ ਪਈਆਂ, ਉਦੋਂ ਅਸੀਂ ਬਹੁਤ ਨਿਆਣੇ ਸੀ। ਜਿਹੜੀ ਜ਼ਮੀਨ ਸਾਡੇ ਹਿੱਸੇ ਆਈ, ਉਹ ਪਹੀ     (ਰਸਤੇ) ਦੇ ਨਾਲ ਲੱਗਵੀਂ ਸੀ। ਉਸ ਪਹੀ ਵਿੱਚ  ਸੈਂਕੜੇ ਹੀ ਗੁਲਾਬਾਂ ਦੇ ਬੂਟੇ ਲੱਗੇ ਹੋਏ ਸਨ। ਇਸ ਕਰਕੇ ਇਸ ਪਹੀ ਨੂੰ ‘ਗੁਲਾਬਾਂ 

ਕਿਸਾਨਾਂ ਹੱਥੋਂ ਨਿਕਲਦੀ ਜ਼ਮੀਨ

Posted On May - 13 - 2010 Comments Off on ਕਿਸਾਨਾਂ ਹੱਥੋਂ ਨਿਕਲਦੀ ਜ਼ਮੀਨ
ਰੁਝਾਨ ਯਾਦਵਿੰਦਰ ਸਿੰਘ ਤਪਾ ਪੰਜਾਬ ਖਾਸ ਕਰਕੇ ਮਾਲਵਾ ਖਿੱਤੇ ਵਿਚ ਕਿਸਾਨੀ ਪਰਿਵਾਰਾਂ ਦੀ ਬੇਰੁਜ਼ਗਾਰੀ ਨੇ ਜਿੱਥੇ ਕਈ ਤਰ੍ਹਾਂ ਦੀਆਂ ਸਮਾਜਿਕ, ਆਰਥਿਕ, ਰਾਜਨੀਤਕ ਤੇ ਪ੍ਰਸ਼ਾਸਨਿਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ, ਉੱਥੇ ਵਾਹੀਯੋਗ ਜ਼ਮੀਨਾਂ ਦਾ ਠੇਕਾ ਵਧਾ ਕੇ ਜ਼ਮੀਨਾਂ ਦੇ ਭਾਅ ਵਿਚ ਤੇਜ਼ੀ ਲਿਆ ਦਿੱਤੀ ਹੈ ਜਿਸ ਕਾਰਨ ਵਾਹੀਯੋਗ ਜ਼ਮੀਨ ਦਾ ਕਿਸਾਨਾਂ ਦੇ ਹੱਥੋਂ ਕੱਢ ਦੇਣ ਦਾ ਰਾਹ ਪੱਧਰਾ ਵੀ ਕਰ ਦਿੱਤਾ ਹੈ। ਵਾਹੀਯੋਗ ਜ਼ਮੀਨ ਦੇ ਦਰਮਿਆਨੀ ਤੇ ਨਿੱਕੀ ਕਿਸਾਨੀ ਦੇ ਹੱਥਾਂ ਵਿਚ ਛੋਟੇ-ਛੋਟੇ 

ਸੈਰ-ਸਪਾਟਾ ਸਨਅਤ ਦੀਆਂ ਮੁਸ਼ਕਲਾਂ

Posted On May - 13 - 2010 Comments Off on ਸੈਰ-ਸਪਾਟਾ ਸਨਅਤ ਦੀਆਂ ਮੁਸ਼ਕਲਾਂ
ਹਿਮਾਚਲ ਪ੍ਰਦੇਸ਼ ਬਿਖੜੇ ਪੈਂਡੇ ਉੱਤੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਜਿਸ ਲਗਨ ਨਾਲ ਸੂਬੇ ਵਿੱਚੋਂ ਅਨਪੜ੍ਹਤਾ ਖ਼ਤਮ ਕੀਤੀ ਹੈ, ਜੇਕਰ ਉਸੇ ਤਰ੍ਹਾਂ ਸੈਰ-ਸਪਾਟਾ ਸਨਅਤ ਵਿਕਸਤ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੁੰਦੀ ਤਾਂ ਸਰਕਾਰੀ ਨੌਕਰੀ ਦੀ ਉਡੀਕ ਕਰ ਰਹੇ ਨਵੇਂ ਪਾੜ੍ਹਿਆਂ ਨੂੰ ਆਸਾਨੀ ਨਾਲ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਸੀ। ਸੂਬਾ ਸਰਕਾਰ ਨੇ ਇਸ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰਨ ਬਾਰੇ ਤਾਂ ਕੀ ਸੋਚਣਾ ਸੀ, ਇਸ ਨੇ ਸੈਰ-ਸਪਾਟਾ ਸਨਅਤ ਦੀਆਂ ਆਮ ਮੁਸ਼ਕਲਾਂ ਨੂੰ ਹੱਲ ਕਰਨ ਬਾਰੇ 

ਲੋਭ ਦੀ ਭੇਟ ਹੋਇਆ ਵਿਰਸਾ

Posted On May - 13 - 2010 Comments Off on ਲੋਭ ਦੀ ਭੇਟ ਹੋਇਆ ਵਿਰਸਾ
ਗ਼ੈਰ-ਕਾਨੂੰਨੀ ਕਬਜ਼ਿਆਂ ਨੂੰ ਕੌਣ ਹਟਾਊ ਕੰਢੀ ਇਲਾਕੇ ਵਿੱਚ ਗ਼ੈਰ-ਕਾਨੂੰਨੀ ਕਬਜ਼ੇ ਸਿਆਸਤਦਾਨਾਂ, ਅਫ਼ਸਰਸ਼ਾਹੀ ਅਤੇ ਅਸਰ-ਰਸੂਖ਼ ਵਾਲੇ ਅਮੀਰਾਂ ਦੀ ਕਾਨੂੰਨ ਅਤੇ ਚੌਗਿਰਦੇ ਬਾਬਤ ਸੋਚ ਨੂੰੂ ਉਘਾੜ ਕੇ ਪੇਸ਼ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਸ਼ਿਵਾਲਿਕ ਪਹਾੜੀਆਂ ਅਤੇ ਨੀਮ-ਪਹਾੜੀ ਇਲਾਕਿਆਂ ਵਿੱਚ ਗ਼ੈਰ-ਕਾਨੂੰਨੀ ਕਬਜ਼ਿਆਂ ਅਤੇ ਉਸਾਰੀਆਂ ਦਾ ਰੁਝਾਨ ਜਾਰੀ ਹੈ। ਪੰਜਾਬ ਪ੍ਰਜ਼ਰਵੇਸ਼ਨ ਐਕਟ-1900, ਇੰਡੀਅਨ ਫਾਰੈਸਟ ਐਕਟ-1927 ਅਤੇ  ਫਾਰੈਸਟ ਕੰਟਰੋਲ ਐਕਟ-1980 ਤਹਿਤ ਪਹਾੜੀ ਤੇ ਨੀਮ-ਪਹਾੜੀ ਇਲਾਕਿਆਂ ਦੇ 

ਸੰਪਾਦਕ ਦੀ ਡਾਕ

Posted On May - 12 - 2010 Comments Off on ਸੰਪਾਦਕ ਦੀ ਡਾਕ
ਸਮਾਜਕ ਤਬਦੀਲੀ 8 ਅਪਰੈਲ ਦੇ ਅੰਕ ਵਿੱਚ ਹਰਪ੍ਰੀਤ ਕੌਰ ਸਿੱਧੂ ਦਾ ਲੇਖ ‘ਵੱਡੇ ਵਡੇਰਿਆਂ ਦੇ ਜੀਵਨ ਤੋਂ ਲੈਣੀ ਪਊ ਨਸੀਹਤ’ ਪਸੰਦ ਆਇਆ। ਪੁਰਾਣੇ ਅਤੇ ਅੱਜ ਦੇ ਸਮੇਂ ਵਿੱਚ ਬਹੁਤ ਤਬਦੀਲੀ ਆ ਗਈ ਹੈ। ਅੱਜ-ਕੱਲ੍ਹ ਸਹੂਲਤਾਂ ਜ਼ਿਆਦਾ ਹੋਣ ਕਾਰਨ ਵਿਅਕਤੀ ਹੱਥੀਂ ਮਿਹਨਤ ਕਰਨੀ ਛੱਡਦੇ ਜਾ ਰਹੇ ਹਨ ਅਤੇ ਮਸ਼ੀਨਰੀ ’ਤੇ ਜ਼ਿਆਦਾ ਨਿਰਭਰ ਹੋ ਗਏ ਹਨ। ਇਸੇ ਕਰਕੇ ਸਰੀਰ ਨੂੰ ਬੀਮਾਰੀਆਂ ਵੀ ਜ਼ਿਆਦਾ ਲੱਗਦੀਆਂ ਹਨ। ਤੇਜ਼ ਰਫ਼ਤਾਰ ਅਤੇ ਇਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਵਿੱਚ ਸਕੂਨ, ਸ਼ਾਂਤੀ, ਸੰਤੁਸ਼ਟੀ ਅਤੇ 

ਚੇਨਈ ਡਾਇਰੀ

Posted On May - 12 - 2010 Comments Off on ਚੇਨਈ ਡਾਇਰੀ
ਐਨ. ਰਵੀਕੁਮਾਰ ਜਾਪਦਾ ਹੈ ਕਿ ਖਾਦ ਪਦਾਰਥਾਂ ਦੇ ਕੇਂਦਰੀ ਮੰਤਰੀ ਐਮ.ਕੇ. ਆਲਾਗਿਰੀ ਨੂੰ ਇਸ ਬਾਰੇ ਕੋਈ ਫਿਕਰ ਹੀ ਨਹੀਂ ਹੈ ਕਿ ਉਹ ਸੰਸਦ ਵਿਚ ਲੰਬੀ ਗੈਰ-ਹਾਜ਼ਰੀ ਕਾਰਨ ਚਾਰੇ ਪਾਸਿਓਂ ਵਿਵਾਦਾਂ ਵਿਚ ਘਿਰ ਗਏ ਹਨ। ਜਦੋਂ ਪੱਤਰਕਾਰਾਂ ਨੇ ਇਸ ਮਸਲੇ ਸਬੰਧੀ ਉਨ੍ਹਾਂ ਦੀ ਗੱਲ ਨੂੰ ਕੱਟਣਾ ਚਾਹਿਆ ਤਾਂ ਉਨ੍ਹਾਂ ਕਿਹਾ, ‘‘ਕੀ ਕਿਸੇ ਵਿਅਕਤੀ ਵੱਲੋਂ ਇਸ ਸਬੰਧੀ ਮੇਰੇ ਵਿਰੁੱਧ ਮਾਮਲਾ ਦਾਇਰ ਕਰਵਾਇਆ ਗਿਆ ਹੈ? ਮੈਨੂੰ ਕੋਈ ਸਮੱਸਿਆ ਨਹੀਂ ਹੈ। ਮੈਂ ਇਜਲਾਸ ਵਿਚ ਜਾਂਦਾ ਰਿਹਾ ਹਾਂ।’’ ਜਦੋਂ 

ਅਸਲੀ-ਨਕਲੀ ਬ੍ਰਾਂਡਾਂ ਦੇ ਚੱਕਰ ’ਚ ਫਸਿਆ ਖਪਤਕਾਰ

Posted On May - 12 - 2010 Comments Off on ਅਸਲੀ-ਨਕਲੀ ਬ੍ਰਾਂਡਾਂ ਦੇ ਚੱਕਰ ’ਚ ਫਸਿਆ ਖਪਤਕਾਰ
ਰਣਬੀਰ ਸਿੰਘ ਟੂਸੇ ਬਾਜ਼ਾਰ ਵਿੱਚ ਨਕਲੀ ਅਤੇ ਅਸਲੀ ਸਮਾਨ ਦਾ ਰੋਲ-ਘਚੋਲਾ ਇੰਨਾ ਜ਼ਿਆਦਾ ਹੈ ਕਿ ਸਿੱਧਾ ਸਾਦਾ ਖਪਤਕਾਰ ਇਸ ਵਿੱਚ ਉਲਝ ਕੇ ਰਹਿ ਗਿਆ ਹੈ। ਖਪਤਕਾਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਜਿਵੇਂ ਮਿਰਚ, ਮਸਾਲੇ, ਨਮਕੀਨ, ਸ਼ੈਂਪੂ, ਸਾਬਣ, ਬਿਸਕੁਟ, ਜੈਮ ਆਦਿ ਇਸੇ ਤਰ੍ਹਾਂ ਦੇ ਦੂਸਰੇ ਘਰੇਲੂ ਸਾਮਾਨ ਪ੍ਰਸਿੱਧ ਬ੍ਰਾਂਡ ਦਾ ਨਾਮ ਦੇਖ ਕੇ ਲਿਆਉਂਦਾ ਹੈ। ਪਰ ਅਸਲ ਵਿੱਚ ਇਹ ਮੂਲ ਕੰਪਨੀ ਦੇ ਨਾ ਹੋ ਕੇ ਕਿਸੇ ਜਾਅਲਸਾਜ਼ ਕੰਪਨੀ ਦੇ ਵੀ ਹੋ ਸਕਦੇ ਹਨ। ਖਪਤਕਾਰ ਜਿਸ ਬ੍ਰਾਂਡ ਦੀ ਮੰਗ ਕਰਦਾ 

ਛੱਤੀਸਗੜ੍ਹ ਸਰਕਾਰ ਦੀ ਬੇਬਸੀ

Posted On May - 12 - 2010 Comments Off on ਛੱਤੀਸਗੜ੍ਹ ਸਰਕਾਰ ਦੀ ਬੇਬਸੀ
ਮਾਓਵਾਦੀਆਂ ਵਿਰੁੱਧ ਕਾਰਵਾਈ ਸਹੀ ਨਹੀਂ ਰਹੀ ਬੜੇ ਦੁੱਖ ਦੀ ਗੱਲ ਹੈ ਕਿ ਛੱਤੀਸਗੜ੍ਹ ਪੁਲੀਸ ਅਤੇ ਅਰਧ-ਸੈਨਿਕ ਬਲ ਮਾਓਵਾਦੀਆਂ ਦਾ ਮੁਕਾਬਲਾ ਕਰਨ ਦੇ ਕਾਬਿਲ ਨਹੀਂ ਰਹੇ। ਇੱਥੋਂ ਤੱਕ ਕਿ ਸੂਬੇ ਦੇ ਗ੍ਰਹਿ ਮੰਤਰੀ ਨੇ ਵੀ ਐਤਵਾਰ ਨੂੰ ਮਾਓਵਾਦ-ਵਿਰੋਧੀ ਅਪਰੇਸ਼ਨਾਂ ਅਤੇ ਵਿਦਰੋਹੀਆਂ ਦਾ ਖ਼ਾਤਮਾ ਕਰਨ ਲਈ ਫੌਜ ਦੀ ਤਾਇਨਾਤੀ ਦੀ ਹਮਾਇਤ ਕਰਕੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸੂਬੇ ਦੇ ਪੁਲੀਸ ਮੁਖੀ ਨੇ ਵੀ ਮੰਨ ਲਿਆ ਕਿ ਮਾਓਵਾਦੀਆਂ ਨਾਲ ਸਿੱਝਣ ਲਈ ਪੁਲੀਸ ਕੋਲ ਸਰੋਤਾਂ ਅਤੇ 

ਆਪਣੇ ਦਾਇਰੇ ਦੀ ਅਹਿਮੀਅਤ

Posted On May - 12 - 2010 Comments Off on ਆਪਣੇ ਦਾਇਰੇ ਦੀ ਅਹਿਮੀਅਤ
ਸਾਂਝੀ ਜ਼ਿੰਮੇਵਾਰੀ ਦਾ ਮਾਅਨਾ ਸਮਝਣ ਦੀ ਲੋੜ ਕੇਂਦਰੀ ਵਾਤਾਵਰਣ ਮੰਤਰੀ ਜੈਰਾਮ ਰਮੇਸ਼ ਵੱਲੋਂ ਆਪਣੇ ਚੀਨ ਦੌਰੇ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਗ੍ਰਹਿ ਮੰਤਰੀ ਪੀ. ਚਿਦੰਬਰਮ ਵੱਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਲਿਖਤੀ ਇਤਰਾਜ਼ ਪ੍ਰਗਟ ਕਰਨ ਅਤੇ ਪ੍ਰਧਾਨ ਮੰਤਰੀ ਵੱਲੋਂ ਇਸ ਸਬੰਧ ਵਿੱਚ ਜੈਰਾਮ ਰਮੇਸ਼ ਨੂੰ ਝਾੜ ਪਾਏ ਜਾਣ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਭਾਰਤ ਲਈ ਕੁਝ ਹਾਸਲ ਕਰਦੇ-ਕਰਦੇ ਕਿੰਨਾ ਨੁਕਸਾਨ ਕਰ ਆਏ ਹਨ। ਸ੍ਰੀ ਜੈਰਾਮ ਰਮੇਸ਼ ਨੇ ਪੇਈਚਿੰਗ ਵਿੱਚ 

ਕੌਮਾਂਤਰੀ ਨਰਸ ਦਿਹਾੜੇ ਦੀ ਮਹੱਤਤਾ

Posted On May - 12 - 2010 Comments Off on ਕੌਮਾਂਤਰੀ ਨਰਸ ਦਿਹਾੜੇ ਦੀ ਮਹੱਤਤਾ
ਸੇਵਾ ਭਾਵਨਾ ਰੁਪਿੰਦਰ ਕੌਰ ਭੰਗੂ ਪੂਰੀ ਦੁਨੀਆਂ ਵਿੱਚ ਕੌਮਾਂਤਰੀ ਨਰਸ ਹਫ਼ਤਾ (6-12 ਮਈ) ਹਰ ਵਰ੍ਹੇ ਪੂਰੀ ਧੂਮ-ਧਾਮ ਅਤੇ ਪ੍ਰਤੀਬੱਧਤਾ ਦੀ ਭਾਵਨਾ ਨਾਲ ਮਨਾਇਆ ਜਾਂਦਾ ਹੈ। ਅਸਲ ਵਿੱਚ, ਨਰਸ ਵਜੋਂ ਸੇਵਾ ਨੂੰ ਦੂਜਿਆਂ ਕਿੱਤਿਆਂ ਵਾਂਗ ਮਾਤਰ ‘ਕਿੱਤੇ’ ਦਾ ਰੁਤਬਾ ਨਹੀਂ ਦਿੱਤਾ ਜਾ ਸਕਦਾ। ਨਰਸ-ਸੇਵਾ ਇਕ ਭਾਵਨਾ, ਉਹ ਵੀ ਸੁਹਿਰਦ ਅਤੇ ਨਿਸ਼ਕਾਮ ਭਾਵਨਾ ਵਜੋਂ ਪ੍ਰਵਾਨ ਕੀਤੀ ਗਈ ਹੈ। ਇਹ ਕਥਨ ਅਟੱਲ ਸੱਚਾਈ ਹੈ ਕਿ ‘ਮਾਂ ਇਕ ਮਹਾਨ ਨਰਸ ਹੁੰਦੀ ਹੈ।’ ਮਾਂ, ਜਿਹੜੀ ਕਿ ਪੂਰੇ ਪਰਿਵਾਰ ਦੀ ਅਣਥੱਕ, 

ਖੇਤੀ ਇਨਕਲਾਬ ਦੀਆਂ ਪਰਤਾਂ

Posted On May - 12 - 2010 Comments Off on ਖੇਤੀ ਇਨਕਲਾਬ ਦੀਆਂ ਪਰਤਾਂ
ਵਿਸ਼ਲੇਸ਼ਣ ਡਾ. ਰਾਜਿੰਦਰ ਸਿੰਘ ਕੰਬੋਜ ਸੰਸਾਰ ਵਿੱਚ ਖੇਤੀ ਵਿਵਸਥਾ ਕਦੋਂ, ਕਿਸ ਖਿੱਤੇ ਵਿੱਚ ਤੇ ਕਿਵੇਂ ਸ਼ੁਰੂ ਹੋਈ? ਇਹ ਸਵਾਲ ਵਿਦਵਾਨਾਂ ਲਈ ਸਦਾ ਹੀ ਦਿਲਚਸਪੀ ਦਾ ਵਿਸ਼ਾ ਰਹੇ ਹਨ। ਖੇਤੀ ਦਾ ਆਰੰਭ ਕਿਸੇ ਇੱਕ ਨਿਸ਼ਚਿਤ ਸਥਾਨ ਅਤੇ ਨਿਸ਼ਚਿਤ ਸਮੇਂ ਨਹੀਂ ਬਲਕਿ ਵੱਖ-ਵੱਖ ਸਥਾਨਾਂ ’ਤੇ ਵੱਖ-ਵੱਖ ਸਮੇਂ ਹੋਇਆ। ਹੁਣ ਤੱਕ ਪ੍ਰਾਪਤ ਇਤਿਹਾਸਕ ਤੱਥਾਂ ਤੋਂ ਇਹ ਸਾਬਤ ਹੋ ਚੁੱਕਿਆ ਹੈ ਕਿ ਪੁਰਾਣੇ ਪੰਜਾਬ ਦਾ ਮੈਦਾਨ ਅੱਜ ਤੋਂ ਕੋਈ 7000 ਵਰ੍ਹੇ ਪਹਿਲਾਂ ਮਨੁੱਖੀ ਵਸੋਂ ਲਈ ਕਾਬਿਲ ਬਣ ਕੇ ਵਿਕਸਤ ਹੋਇਆ। 

ਉਸਾਰੂ ਪਹਿਲਕਦਮੀ

Posted On May - 11 - 2010 Comments Off on ਉਸਾਰੂ ਪਹਿਲਕਦਮੀ
ਸਰਕਾਰੀ ਸਕੂਲਾਂ ਦੀ ਮਜ਼ਬੂਤੀ ’ਚ ਹੀ ਭਲਾ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਤੇ ਇਨ੍ਹਾਂ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ ਦਾ ਮਿਆਰ ਬਿਹਤਰ ਬਣਾਉਣ ਦੇ ਇਰਾਦੇ ਨਾਲ ਨਾਭਾ ਅਤੇ ਆਸ-ਪਾਸ ਵਾਲੇ ਇਲਾਕੇ ਦੇ ਕੁਝ ਅਧਿਆਪਕਾਂ ਨੇ ਜਿਹੜੀ ਮਿਸਾਲੀ ਪਹਿਲਕਦਮੀ ਕੀਤੀ ਹੈ, ਉਹ ਬੇਹੱਦ ਪ੍ਰਸ਼ੰਸਾਯੋਗ ਹੈ। ‘ਸਿੱਖਿਆ ਬਚਾਓ ਮੰਚ’ ਦੇ ਬੈਨਰ ਹੇਠ ਆਪਣੀ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਵੇਲੇ ਇਨ੍ਹਾਂ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਹੈ ਕਿ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ’ਚੋਂ 

ਖਾਪ ਪੰਚਾਇਤਾਂ ਦਾ ਹਮਲਾਵਰ ਰੁਖ਼

Posted On May - 11 - 2010 Comments Off on ਖਾਪ ਪੰਚਾਇਤਾਂ ਦਾ ਹਮਲਾਵਰ ਰੁਖ਼
ਸਿਆਸਤਦਾਨਾਂ ਦੀ ਜਵਾਬਤਲਬੀ ਜ਼ਰੂਰੀ ਕਰਨਾਲ ਦੀ ਸੈਸ਼ਨ ਅਦਾਲਤ ਵੱਲੋਂ ਖਾਪ ਪੰਚਾਇਤਾਂ ਦੇ ਫਤਵੇ ਨੂੰ ਲਾਗੂ ਕਰਨ ਵਾਲੇ ਪੰਜ ਬੰਦਿਆਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਸ ਰੁਝਾਨ ਨੂੰ ਸਿਆਸਤਦਾਨਾਂ ਦੀ ਗੁੱਝੀ   ਹਮਾਇਤ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਕਰਨਾਲ ਸੈਸ਼ਨ ਅਦਾਲਤ ਨੇ ਮਨੋਜ-ਬਬਲੀ ਦੇ ਕਤਲ ਵਿੱਚ ਪੰਜ ਜਣਿਆਂ ਨੂੰ ਸਜ਼ਾਏ ਮੌਤ ਅਤੇ ਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।  ਇਸ ਫ਼ੈਸਲੇ ਤੋਂ ਬਾਅਦ ਖਾਪ ਪੰਚਾਇਤਾਂ ਦੀ ਮਹਾਂ-ਪੰਚਾਇਤ ਨੇ ਨਾ ਸਿਰਫ਼ ਸਜ਼ਾਯਾਫ਼ਤਾ ਮੁਜਰਮਾਂ ਨੂੰ ਸਮਾਜਿਕ 

ਬਹੁ-ਕੌਮੀ ਕਾਰਪੋਰੇਸ਼ਨਾਂ ਦੁਆਰਾ ਸ਼ੋਸ਼ਣ ਦੇ ਢੰਗ-ਤਰੀਕੇ

Posted On May - 11 - 2010 Comments Off on ਬਹੁ-ਕੌਮੀ ਕਾਰਪੋਰੇਸ਼ਨਾਂ ਦੁਆਰਾ ਸ਼ੋਸ਼ਣ ਦੇ ਢੰਗ-ਤਰੀਕੇ
ਸੰਸਾਰੀਕਰਨ ਓ.ਪੀ. ਵਰਮਾ ਏਕਾਧਿਕਾਰਵਾਦੀ ਰਾਸ਼ਟਰੀ ਕੰਪਨੀਆਂ ਨੇ ਪਹਿਲਾਂ ਆਪਣੇ-ਆਪਣੇ ਦੇਸ਼ਾਂ ਵਿਚ ਕਬਜ਼ਾ ਕਰ ਕੇ ਘਰੇਲੂ ਮੰਡੀ ਨੂੰ ਆਪਸ ਵਿਚ ਵੰਡ ਲਿਆ। ਉਨ੍ਹਾਂ ਦੇ ਮੁਨਾਫ਼ੇ ਵਿਚ ਚੋਖਾ ਵਾਧਾ ਹੋ ਗਿਆ ਅਤੇ ਭੁੱਖ ਹੋਰ ਵਧ ਗਈ। ਪੂੰਜੀਵਾਦ ਅੰਦਰ ਘਰੇਲੂ ਅਤੇ ਵਿਦੇਸ਼ੀ ਮੰਡੀਆਂ ਇਕ ਦੂਜੇ ਨਾਲ ਬੰਨ੍ਹੀਆਂ ਹੁੰਦੀਆਂ ਹਨ। ਪੂੰਜੀਵਾਦ ਨੇ ਬਹੁਤ ਸਮਾਂ ਪਹਿਲਾਂ ਹੀ ਸੰਸਾਰ ਮੰਡੀ ਦੀ ਸਥਾਪਨਾ ਕਰ ਲਈ ਸੀ। ਜਦੋਂ ਪੂੰਜੀ ਦੀ ਬਰਾਮਦ ਵਧ ਰਹੀ ਸੀ ਅਤੇ ਵਿਦੇਸ਼ੀ ਉਪਨਿਵੇਸ਼ੀ ਰਿਸ਼ਤੇ ਅਤੇ ਸਭ ਤੋਂ ਵੱਡੇ 
Available on Android app iOS app
Powered by : Mediology Software Pvt Ltd.